ਬਟਾਲਾ, 23 ਮਈ (ਕਾਹਲੋਂ)-ਸਫ਼ਾਈ ਸੇਵਕ ਯੂਨੀਅਨ ਵਲੋਂ ਪਿਛਲੇ 2-3 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਯੂਨੀਅਨ ਪ੍ਰਧਾਨ ਵਿੱਕੀ ਕਲਿਆਣ ਦੀ ਅਗਵਾਈ ਵਿਚ ਸਫ਼ਾਈ ਸੇਵਕਾਂ ਨੇ ਨਗਰ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਉਪਰੰਤ ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ | ਉਨ੍ਹਾਂ ਕਿਹਾ ਕਿ ਤਨਖਾਹਾਂ ਨਾ ਮਿਲਣ ਕਰਕੇ ਸਫਾਈ ਮੁਲਾਜ਼ਮਾਂ ਦਾ ਗੁਜਾਰਾ ਕਰਨਾ ਮੁਸ਼ਕਲ ਹੋ ਗਿਆ ਹੈ | ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਉਣ ਵਾਲੇ ਸਮੇਂ ਵਿਚ ਪੂਰਨ ਤੌਰ 'ਤੇ ਕੰਮ ਬੰਦ ਕਰਨਗੇ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ | ਇਸ ਮੌਕੇ ਚੇਅਰਮੈਨ ਨਰੇਸ਼ ਖੋਸਲਾ, ਮੰਗਾ ਭੰਡਾਰੀ, ਗੋਪਾਲ ਦਾਸ, ਗਿੰਨੀ ਮਲਹੋਤਰਾ, ਪਵਨ ਕੁਮਾਰ, ਗੋਲਡੀ ਖੋਸਲਾ, ਹੀਰਾ ਲਾਲ, ਦੀਪਕ ਭੱਟੀ, ਭਾਰਤ ਰਕੇਸ਼ ਪਹਿਲਵਾਨ ਤੇ ਹੋਰ ਸਫ਼ਾਈ ਸੇਵਕ ਹਾਜ਼ਰ ਸਨ |
ਗੁਰਦਾਸਪੁਰ, 23 ਮਈ (ਆਰਿਫ਼)-ਗੁਰਦਾਸਪੁਰ ਡੀਪੂ ਹੋਲਡਰ ਐਸੋਸੀਏਸ਼ਨ ਵਲੋਂ ਮੰਗਾਂ ਨੰੂ ਲੈ ਕੇ ਗੁਰੂ ਨਾਨਕ ਪਾਰਕ ਵਿਖੇ ਮੀਟਿੰਗ ਕੀਤੀ ਗਈ | ਜਿਸ ਵਿਚ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮੁਖਵਿੰਦਰ ਸਿੰਘ ਕਾਂਝਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ...
-ਮਾਮਲਾ ਸਰਪੰਚ ਖ਼ਿਲਾਫ਼ ਗਰਾਂਟ ਫੰਡਾਂ 'ਚ ਲੱਖਾਂ ਦੀ ਘਪਲੇਬਾਜ਼ੀ ਦੇ ਦੋਸ਼ਾਂ ਦਾ-
ਪੁਰਾਣਾ ਸ਼ਾਲਾ, 23 ਮਈ (ਗੁਰਵਿੰਦਰ ਸਿੰਘ ਗੋਰਾਇਆ)-ਨੇੜਲੇ ਪਿੰਡ ਟਾਂਡਾ ਦੇ ਵਾਸੀਆਂ ਵਲੋਂ ਮੌਜੂਦਾ ਸਰਪੰਚ ਡਾ: ਬਲਕਾਰ ਸਿੰਘ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪਿੰਡ ਦੇ ...
ਗੁਰਦਾਸਪੁਰ, 23 ਮਈ (ਗੁਰਪ੍ਰਤਾਪ ਸਿੰਘ)-ਇਲਾਕੇ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ | ਬੀਤੇ ਦਿਨੀਂ ਸ਼ਰਾਰਤੀ ਅਨਸਰਾਂ ਵਲੋਂ ਥਾਣਾ ਤਿੱਬੜ ਅਧੀਨ ਆਉਂਦੇ ਬਾਈਪਾਸ ਤੋਂ ਪਿੰਡ ਬੱਬੇਹਾਲੀ ਤੱਕ ਕਈ ਲੋਕਾਂ ਨੰੂ ਆਪਣਾ ...
ਦੀਨਾਨਗਰ, 23 ਮਈ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਇਕ ਮਹਿਲਾ ਪਾਸੋਂ ਹੈਰੋਇਨ ਬਰਾਮਦ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਦੀਨਾਨਗਰ ਤੋਂ ਪਿੰਡ ਗਾਂਧੀਆਂ ਵੱਲ ਗਸ਼ਤ ਕਰ ਰਹੀ ਸੀ ਕਿ ਪਿੰਡ ਗਾਂਧੀਆਂ ਵਲੋਂ ਇਕ ...
ਬਟਾਲਾ, 23 ਮਈ (ਕਾਹਲੋਂ)-ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ...
ਬਟਾਲਾ, 23 ਮਈ (ਕਾਹਲੋਂ)-ਅੱਜ ਮਜ਼ਦੂਰਾਂ-ਕਿਸਾਨਾਂ ਦੇ ਯੂਨੀਅਨ ਦੇ ਦਫਤਰ ਜੀ.ਟੀ. ਰੋਡ ਬਟਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਵਿਚ ਸੂਬਾ ਸਕੱਤਰ ਕਾਮਰੇਡ ਰਛਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਸੂਬਾ ਸਕੱਤਰ ਕਾਮਰੇਡ ਰਛਪਾਲ ਸਿੰਘ ...
ਬਟਾਲਾ, 23 ਮਈ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ. ਪੋ੍ਰ. ਡਾ. ਐਡਵਰਡ ਮਸੀਹ ਦੀ ਅਗਵਾਈ ਅਧੀਨ ਅਤੇ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਪਰਮਿੰਦਰਜੀਤ ਕੌਰ ਤੇ ਪ੍ਰੋ. ਨੀਰਜ ਕੁਮਾਰ ਸ਼ਰਮਾ ਦੇ ਸਹਿਯੋਗ ਨਾਲ 'ਯੋਗ : ...
ਕਾਦੀਆਂ, 23 ਮਈ (ਯਾਦਵਿੰਦਰ ਸਿੰਘ/ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਦੇ ਰਜ਼ਾਦਾ ਰੋਡ ਸਥਿਤ ਇਕ ਘਰ ਦੇ ਅੰਦਰੋਂ ਦੁਪਹਿਰ 2 ਵਜੇ ਦੇ ਕਰੀਬ ਚੋੋਰਾਂ ਨੇ ਬੁਲਟ ਮੋਟਰਸਾਈਕਲ ਚੋਰੀ ਕਰ ਲਿਆ | ਜਤਿੰਦਰਪਾਲ ਸਿੰਘ ਪੁੱਤਰ ਅਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਾਲੇ ...
ਕਲਾਨੌਰ, 23 ਮਈ (ਸਤਵੰਤ ਸਿੰਘ ਕਾਹਲੋਂ)-ਦਿਨੋਂ-ਦਿਨ ਟਰਾਂਸਫ਼ਾਰਮਰਾਂ 'ਚੋਂ ਤੇਲ ਅਤੇ ਸਮਰਸੀਬਲ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਣ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਕਿਸਾਨ ਚਿੰਤਾ 'ਚ ਹਨ | ਸਥਾਨਕ ਕਸਬੇ ਦੇ ਨਜ਼ਦੀਕ ਪਿੰਡ ਨਬੀਨਗਰ ਦੇ ਕਿਸਾਨ ਰਣਜੀਤ ਸਿੰਘ ਪੁੱਤਰ ...
ਬਟਾਲਾ, 23 ਮਈ (ਹਰਦੇਵ ਸਿੰਘ ਸੰਧੂ)-ਬੀਤੀ ਰਾਤ ਪਿੰਡ ਕੰਡਿਆਲ ਤੇ ਕੋਟਲੀ ਭਾਨ ਸਿੰਘ 'ਚ 4 ਮੱਝਾਂ ਚੋਰੀ ਹੋ ਗਈਆਂ | ਇਸ ਬਾਰੇ ਪਿੰਡ ਕੰਡਿਆਲ ਦੇ ਅਤਿੰਦਰਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੇਰੀਆਂ 2 ਮੱਝਾਂ, ਜਿਨ੍ਹਾਂ 'ਚੋਂ ਇਕ ਸੱਜਰ ਸੂਈ ਸੀ ਤੇ ਦੂਸਰੀ ...
ਗੁਰਦਾਸਪੁਰ, 23 ਮਈ (ਗੁਰਪ੍ਰਤਾਪ ਸਿੰਘ)-ਬੀਤੇ ਕੱਲ੍ਹ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਮਠੋਲਾ ਵਿਖੇ ਮਾਈਨਿੰਗ ਵਿਭਾਗ ਦੇ ਐੱਸ.ਡੀ.ਓ ਪਰਮਵੀਰ ਸਿੰਘ ਕਾਹਲੋਂ ਵਲੋਂ ਨਜਾਇਜ਼ ਮਾਈਨਿੰਗ ਸਬੰਧੀ ਮਾਮਲਾ ਦਰਜ ਕਰਵਾਇਆ ਗਿਆ ਸੀ | ਜਿਸ ਦੇ ਰੋਸ ਵਜੋਂ ਅੱਜ ...
ਵਡਾਲਾ ਗ੍ਰੰਥੀਆਂ, 23 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਕਮਿਊਨਿਟੀ ਸਿਹਤ ਅਫ਼ਸਰ (ਸੀ.ਐਚ.ਓ.) ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਪ੍ਰਧਾਨ ਮੈਡਮ ਸੁਖਪ੍ਰੀਤ ਕÏਰ ਅਤੇ ਡਾ. ਸੁਨੀਲ ਤਰਗੋਤਰਾ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਸੀ.ਐਚ.ਓ. ਨੂੰ ਆ ਰਹੀਆਂ ਮੁਸ਼ਕਿਲਾਂ ...
ਧਾਰੀਵਾਲ, 23 ਮਈ (ਜੇਮਸ ਨਾਹਰ)-ਬਲਾਕ ਵਿਕਾਸ ਪੰਚਾਇਤ ਦਫ਼ਤਰ ਧਾਰੀਵਾਲ ਦੇ ਬੀ.ਡੀ.ਪੀ.ਓ. ਸ੍ਰੀਮਤੀ ਕਿਰਨਦੀਪ ਕੌਰ ਨੂੰ ਪਿੰਡ ਕਲਿਆਣਪੁਰ ਦੇ ਕ੍ਰਿਸ਼ਚਨ ਭਾਈਚਾਰੇ ਦੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਾਇੰਟ ਸੈਕਟਰੀ ਮਨਿਓਰਟੀ ਵਿੰਗ ਪ੍ਰਧਾਨ ਰਵਿੰਦਰ ...
ਪੁਰਾਣਾ ਸ਼ਾਲਾ, 23 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਪੰਜਾਬ ਸਰਕਾਰ ਨੇ ਸਰਪੰਚਾਂ ਦੇ ਵਿਕਾਸ ਕਾਰਜ ਬੰਦ ਕਰਕੇ ਧੋਖਾ ਕੀਤਾ ਹੈ | ਇਸ ਇਲਾਕੇ ਦੇ ਸਰਪੰਚਾਂ, ਪੰਚਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਵਲੋਂ ਮਿਲੀਆਂ ਗਰਾਂਟਾਂ 'ਤੇ ਰੋਕ ਲਗਾ ਦਿੱਤੀ ਹੈ ਅਤੇ ...
ਦੀਨਾਨਗਰ/ਦੋਰਾਂਗਲਾ, 23 ਮਈ (ਸ਼ਰਮਾ/ਸੰਧੂ/ਸੋਢੀ/ਚੱਕਰਾਜਾ)-ਮੋਦੀ ਸਰਕਾਰ ਗ਼ਰੀਬਾਂ ਦੀ ਹਿਤੈਸ਼ੀ ਸਰਕਾਰ ਹੈ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਦੇਸ਼ ਦਾ ਹਰ ਵਰਗ ਖ਼ੁਸ਼ ਹੈ | ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲ, ਡੀਜ਼ਲ ਤੋਂ ਐਕਸਾਇਜ ਡਿਊਟੀ ...
ਗੁਰਦਾਸਪੁਰ, 23 ਮਈ (ਆਰਿਫ਼)-ਹਲਕਾ ਦੀਨਾਨਗਰ ਵਿਚ ਪੈਂਦੇ ਥਾਣਾ ਦੋਰਾਂਗਲਾ ਵਿਖੇ ਅੱਜ ਜਬਰਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ. ਅਹੁਦਾ ਸੰਭਾਲਿਆ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਬਰਜੀਤ ਸਿੰਘ ਥਾਣਾ ਤਿੱਬੜ ਅਤੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਕਾਫ਼ੀ ਲੰਬੇ ...
ਪੁਰਾਣਾ ਸ਼ਾਲਾ, 23 ਮਈ (ਅਸ਼ੋਕ ਸ਼ਰਮਾ)-ਭਾਵੇਂ ਇਸ ਵਾਰ ਅੰਬਾਂ ਦੀ ਫ਼ਸਲ ਭਰਪੂਰ ਹੈ ਅਤੇ ਵੱਖ-ਵੱਖ ਸੜਕਾਂ 'ਤੇ ਅੰਬਾਂ ਦੇ ਬੂਟੇ ਕਾਫ਼ੀ ਤਾਦਾਦ ਵਿਚ ਹਨ | ਪਹਿਲਾਂ ਹਰ ਸਾਲ ਅੰਬਾਂ ਦੇ ਬੂਟਿਆਂ ਦੀ ਨਿਲਾਮੀ ਲੱਖਾਂ ਰੁਪਏ ਵਿਚ ਹੁੰਦੀ ਸੀ ਤੇ ਕੁਝ ਸਾਲਾਂ ਤੋਂ ਅੰਬਾਂ ਦੇ ...
ਤਿੱਬੜ, 23 ਮਈ (ਭੁਪਿੰਦਰ ਸਿੰਘ ਬੋਪਾਰਾਏ)-ਬੀਤੇ ਦਿਨ ਆਏ ਤੇਜ਼ ਝੱਖੜ ਤੂਫ਼ਾਨ ਅਤੇ ਮੀਂਹ ਨਾਲ ਜਿੱਥੇ ਇਕ ਪਾਸੇ ਲੋਕਾਂ ਨੰੂ ਤਪਦੀ ਲੂ ਤੋਂ ਨਿਜਾਤ ਮਿਲੀ ਹੈ, ਉੱਥੇ ਹੀ ਬਿਜਲੀ ਵਿਭਾਗ ਦੇ ਖੰਬੇ ਅਤੇ ਤਾਰਾਂ ਟੁੱਟਣ ਨਾਲ ਬਿਜਲੀ ਸਪਲਾਈ ਬੰਦ ਹੋ ਗਈ | ਕਈ ਜਗ੍ਹਾ ...
ਕਾਲਾ ਅਫਗਾਨਾ/ਫਤਹਿਗੜ੍ਹ ਚੂੜੀਆਂ, 23 ਮਈ (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੱੁਲ)-ਸੀਨੀਅਰ ਅਫ਼ਸਰ ਡਾ. ਸਰਬਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਜੀਵਨਜੋਤ ਕÏਰ ਫਤਹਿਗੜ੍ਹ ਚੂੜੀਆਂ ਨੇ ਦੱਸਿਆ ਕਿ ਬੱਕਰੀ ਪਾਲਣ ਦੇ ਸਹਾਇਕ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਪਸ਼ੂ ਪਾਲਣ ...
ਕਲਾਨੌਰ, 23 ਮਈ (ਪੁਰੇਵਾਲ)-12 ਜੂਨ ਨੂੰ ਗੁਰਦਾਸਪੁਰ ਦੇ ਚੰਨਣ ਪੈਲੇਸ 'ਚ ਮੈਗਾ ਖੂਨਦਾਨ ਕੈਂਪ ਅਤੇ ਖੂਨਦਾਨ ਕਰਨ ਵਾਲਿਆਂ ਦਾ ਨੈਸ਼ਨਲ ਪੱਧਰੀ ਸਨਮਾਨ ਕਰਨ ਲਈ ਹੋਣ ਵਾਲੇ ਸਮਾਗਮ 'ਚ ਸ਼ਿਰਕਤ ਕਰਨ ਲਈ ਸੱਦਾ ਪੱਤਰ ਦੇਣ ਲਈ ਕਲਾਨੌਰ ਪਹੁੰਚੇ ਬਲੱਡ ਡੋਨਰਜ਼ ਸੁਸਾਇਟੀ ਦੇ ...
ਵਡਾਲਾ ਗ੍ਰੰਥੀਆਂ, 23 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਬੀਤੇ ਦਿਨੀਂ ਨਜ਼ਦੀਕੀ ਪਿੰਡ ਧੁੱਪਸੜੀ ਦੇ ਸਾਬਕਾ ਸਰਪੰਚ ਬੂਟਾ ਸਿੰਘ ਦੀ ਪਤਨੀ ਅਤੇ ਉੱਘੇ ਕਾਰਸਬਾਰੀ ਲਖਬੀਰ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਦੇ ਮਾਤਾ ਹਰਭਜਨ ਕÏਰ ਦੇ ਅਚਾਨਕ ਅਕਾਲ ...
ਗੁਰਦਾਸਪੁਰ, 23 ਮਈ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਦੇ ਕਲਾਨੌਰ ਰੋਡ ਉਪਰ ਸਥਿਤ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸੇਖੂਪੁਰ ਦਾ 12ਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਣਦੀਪ ਸ਼ਰਮਾ ਅਤੇ ...
ਬਟਾਲਾ, 23 ਮਈ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਭਾਈ ਕਨੱਈਆ ਜੀ ਸਮਾਜ ਸੇਵਾ ਕਲੱਬ ਵਲੋਂ ਅੱਤਵਾਦ ਵਿਰੋਧੀ ਦਿਵਸ 'ਤੇ ਚੇਤਨਾ ਪ੍ਰੋਗਰਾਮ ਕਰਵਾਇਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਨੌਵੀਂ ਕਲਾਸ ਦੀ ਸੁਖਮਨਜੀਤ ਕੌਰ ਵਲੋਂ ਭਾਸ਼ਣ ਦਿੱਤਾ ...
ਗੁਰਦਾਸਪੁਰ, 23 ਮਈ (ਆਰਿਫ਼)-'ਦਿ ਬਿ੍ਟਿਸ਼ ਲਾਇਬ੍ਰੇਰੀ' ਵਲੋਂ ਆਸਟ੍ਰੇਲੀਆ ਦੇ ਸਟੱਡੀ ਵੀਜ਼ਿਆਂ ਦੇ ਸ਼ਾਨਦਾਰ ਨਤੀਜੇ ਦਿੱਤੇ ਜਾ ਰਹੇ ਹਨ | ਇਸ ਸਬੰਧੀ ਦਿ ਬਿ੍ਟਿਸ਼ ਲਾਇਬ੍ਰੇਰੀ ਦੇ ਐਮ.ਡੀ ਦੀਪਕ ਅਬਰੋਲ ਨੇ ਦੱਸਿਆ ਕਿ ਵਿਦਿਆਰਥੀ ਹਰਦੀਪ ਸਿੰਘ ਵਾਸੀ ਗੁਰਦਾਸਪੁਰ ...
ਪੁਰਾਣਾ ਸ਼ਾਲਾ, 23 ਮਈ (ਗੁਰਵਿੰਦਰ ਸਿੰਘ ਗੋਰਾਇਆ)-ਹਲਕਾ ਦੀਨਾਨਗਰ ਦੀ ਕਾਇਆ ਕਲਪ ਕਰਨ 'ਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਵਲੋਂ ਪਿੰਡ ਨਾਰਦਾਂ ਵਿਖੇ ਧੰਨਵਾਦੀ ਫੇਰੀ ਦੌਰਾਨ ...
ਘੁਮਾਣ, 23 ਮਈ (ਬੰਮਰਾਹ)-ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਦਕੋਹਾ ਵਿਖੇ ਪੱਤੀ ਸਰਕਾਰੀਆ ਦੇ ਵਾਸੀ ਗੰਦੇ ਪਾਣੀ ਦੀ ਸਮੱਸਿਆ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਏ ਪਏ ਹਨ | ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਇਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX