ਫ਼ਾਜ਼ਿਲਕਾ, 23 ਮਈ (ਦਵਿੰਦਰ ਪਾਲ ਸਿੰਘ, ਅਮਰਜੀਤ ਸ਼ਰਮਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਦਾ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਮੂਲੀਅਤ ਕਰਨ ਤੇ ਪੰਜਾਬ ਦੇ ਪੁਰਾਣੇ ਕਾਂਗਰਸੀ ਆਗੂ, ਜੋਕਿ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹਨ, ਨੇ ਸ਼੍ਰੀ ਜਾਖੜ ਦੀ ਇਸ ਕਾਰਵਾਈ ਨੂੰ ਮੌਕਾਪ੍ਰਸਤ ਸਿਆਸਤ ਦੀ ਕਾਰਵਾਈ ਦੱਸਿਆ ਹੈ | ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ, ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਡਾ. ਮਹਿੰਦਰ ਕੁਮਾਰ ਰਿਣਵਾ, ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਹੰਸ ਰਾਜ ਜੋਸਨ ਦੋਵੇਂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ 50 ਸਾਲ ਕਾਂਗਰਸ ਵਿਚ ਜਾਖੜ ਪਰਿਵਾਰ ਨੇ ਸੱਤਾ ਦਾ ਸੁੱਖ ਭੋਗਿਆ ਹੈ | ਕਾਂਗਰਸ ਪਾਰਟੀ ਨੇ ਜਾਖੜ ਪਰਿਵਾਰ ਨੂੰ ਕੀ ਨਹੀਂ ਸੀ ਦਿੱਤਾ | ਉਨ੍ਹਾਂ ਕਿਹਾ ਕਿ ਮਰਹੂਮ ਚੌ. ਬਲਰਾਮ ਜਾਖੜ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਹੁੰਦਿਆਂ ਉੱਚ ਅਹੁਦਿਆਂ ਤੇ ਬਿਰਾਜਮਾਨ ਰਹੇ | ਜਦ ਪੰਜਾਬ ਵਿਚ 80 ਦੇ ਕਰੀਬ ਕਾਂਗਰਸ ਦੇ ਵਿਧਾਇਕ ਜਿੱਤੇ ਤਾਂ ਸੁਨੀਲ ਜਾਖੜ ਅਬੋਹਰ ਤੋਂ ਵਿਧਾਨ ਸਭਾ ਹਲਕੇ ਦੀ ਚੋਣ ਹਾਰ ਗਏ ਤਾਂ ਕਾਂਗਰਸ ਨੇ ਉਨ੍ਹਾਂ ਨੂੰ ਫਿਰ ਵੀ ਸੂਬਾ ਪ੍ਰਧਾਨ ਬਣਾ ਦਿੱਤਾ | ਉਨ੍ਹਾਂ ਕਿਹਾ ਕਿ 37 ਸਾਲ ਹੋ ਗਏ ਕਾਂਗਰਸ ਪਾਰਟੀ ਫ਼ਿਰੋਜ਼ਪੁਰ ਲੋਕ-ਸਭਾ ਹਲਕੇ ਦੀ ਸੀਟ ਨਹੀਂ ਜਿੱਤ ਸਕੀ | ਉਨ੍ਹਾਂ ਇਸ ਲਈ ਜਾਖੜ ਪਰਿਵਾਰ ਨੂੰ ਹੀ ਦੋਸ਼ੀ ਦੱਸਿਆ | ਉਨ੍ਹਾਂ ਕਿਹਾ ਕਿ ਸ਼੍ਰੀ ਸੁਨੀਲ ਜਾਖੜ ਦੀਆਂ ਤਾਨਾਸ਼ਾਹੀ ਕਾਰਵਾਈਆਂ ਕਰ ਕੇ ਕਾਂਗਰਸ ਦੇ ਸੀਨੀਅਰ ਆਗੂ ਸ. ਜਗਮੀਤ ਸਿੰਘ ਬਰਾੜ, ਰਾਣਾ ਗੁਰਮੀਤ ਸਿੰਘ ਸੋਢੀ, ਡਾ. ਮਹਿੰਦਰ ਰਿਣਵਾ, ਸ਼੍ਰੀ ਹੰਸ ਰਾਜ ਜੋਸਨ, ਪ੍ਰਕਾਸ਼ ਸਿੰਘ ਭੱਟੀ, ਨੱਥੂ ਰਾਮ, ਸਵ. ਬਾਊ ਰਾਮ ਚਾਵਲਾ ਆਦਿ ਹੋਰ ਵੱਡੇ ਲੀਡਰ ਕਾਂਗਰਸ ਛੱਡ ਕੇ ਹੋਰਨਾਂ ਪਾਰਟੀਆਂ ਵਿਚ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਹੁੰਦਿਆਂ ਸ਼੍ਰੀ ਜਾਖੜ ਨੇ ਕਾਂਗਰਸ ਨੂੰ ਆਪਣੀ ਜੇਬ ਦੀ ਪਾਰਟੀ ਬਣਾ ਕੇ ਰੱਖਿਆ | ਇੱਥੋਂ ਤੱਕ ਕਿ ਸੂਬੇ ਅੰਦਰ ਜਥੇਬੰਦੀ ਵੀ ਨਾ ਬਣਾ ਸਕੇ | ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵਿਚ ਵੀ ਕੁੱਝ ਤਬਦੀਲੀਆਂ ਆ ਚੁੱਕੀਆਂ ਹਨ | ਅਗਰ ਭਾਜਪਾ ਦੀ ਵਾਗਡੋਰ ਪੁਰਾਣੇ ਆਗੂਆਂ ਹੱਥ ਹੁੰਦੀ ਤਾਂ ਉਹ ਅਜਿਹੇ ਸੱਤਾ ਦੇ ਲਾਲਚੀਆਂ ਨੂੰ ਭਾਜਪਾ ਵਿਚ ਸ਼ਾਮਿਲ ਨਾ ਕਰਦੀ | ਸ਼੍ਰੀ ਜੋਸਨ ਨੇ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਨੂੰ ਢਿੱਲ ਦਿੱਤੀ ਰੱਖੀ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਠਾਨਕੋਟ ਤੋਂ ਰੇਤ ਕਰੈਸ਼ਰ ਦੀ ਕਾਲਾਬਾਜ਼ਾਰੀ ਵੀ ਜਾਖੜ ਦੇ ਹੱਥ ਸੀ | ਸੂਬੇ ਵਿਚ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਜਿਹੜੀ ਸਥਿਤੀ ਹੈ, ਉਹ ਹਾਸੋਹੀਣੀ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ 364 ਕਰੋੜ ਨਾਲ ਬਣੀ ਸਰਹੱਦ ਫੀਡਰ ਇਕ ਮਹੀਨੇ ਵਿਚ ਦੋ ਵਾਰ ਟੁੱਟ ਗਈ | ਉਸ ਦੀ ਜਾਂਚ ਤਾਂ ਸਿੰਚਾਈ ਮੰਤਰੀ ਕਰਵਾ ਨਹੀਂ ਸਕਿਆ, ਪਰ ਰਾਤ ਦੇ ਹਨੇਰੇ ਵਿਚ ਕਾਰ ਦੀਆਂ ਲਾਈਟਾਂ ਤੇ ਉਸ ਨਹਿਰ ਦੇ ਮੋਘੇ ਚੈੱਕ ਕਰਦਾ ਫਿਰਦਾ ਹੈ, ਜਿਸ ਨਹਿਰ ਦੇ ਮੋਘਿਆਂ ਵਿਚ ਹਾਲੇ ਸਰਕਾਰ ਨੇ ਪਾਣੀ ਹੀ ਨਹੀਂ ਛੱਡਿਆ | ਉਨ੍ਹਾਂ ਕਿਹਾ ਕਿ ਬਦਲਾਖੋਰੀ ਨੀਤੀ ਤੇ ਜਲਾਲਾਬਾਦ ਹਲਕੇ ਅੰਦਰ 32 ਕਿਸਾਨਾਂ ਖ਼ਿਲਾਫ਼ ਨਹਿਰੀ ਪਾਣੀ ਚੋਰੀ ਦੇ ਮਾਮਲੇ ਦਰਜ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਅਗਰ ਆਪ ਦੀ ਸਰਕਾਰ ਨੇ ਵਾਅਦੇ ਪੂਰੇ ਨਾ ਕੀਤੇ ਤਾਂ ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ | ਇਸ ਮੌਕੇ ਲੇਖ ਰਾਜ ਕੰਬੋਜ ਸੇਵਾਮੁਕਤ ਐੱਸ.ਡੀ.ਓ., ਪਰਮਜੀਤ ਸ਼ਰਮਾ ਮਹੰਤ, ਨੰਨ੍ਹੀ ਸ਼ਰਮਾ ਆਦਿ ਉਨ੍ਹਾਂ ਦੇ ਨਾਲ ਹਾਜ਼ਰ ਸਨ |
ਨਰਮੇ, ਝੋਨੇ ਦੀ ਬਿਜਾਈ ਸਮੇਂ ਨਹਿਰ ਬੰਦੀ ਕਰ ਕੇ 'ਆਪ' ਸਰਕਾਰ ਕਿਸਾਨਾਂ ਨਾਲ ਕਮਾ ਰਹੀ ਹੈ ਧ੍ਰੋਹ
ਫ਼ਾਜ਼ਿਲਕਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਹੰਸ ਰਾਜ ਜੋਸਨ, ਸਾਬਕਾ ਚੇਅਰਮੈਨ ਡਾ. ਮਹਿੰਦਰ ਰਿਣਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਨਰਮੇ ਦੀ ਬਿਜਾਈ ਦਾ ਸਮਾਂ ਬੀਤ ਚੱਲਿਆ ਹੈ, ਨਹਿਰਾਂ ਵਿਚ ਬੰਦੀ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਝੋਨੇ ਦੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਆਰਥਿਕ ਸਹਾਇਤਾ ਦੇਣ ਦਾ ਐਲਾਨ ਕਰ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਪਨੀਰੀ ਦੀ ਬਿਜਾਈ ਨਾਲੋਂ ਇਕ ਮਹੀਨਾ ਅਗੇਤੀ ਕੀਤੀ ਜਾਂਦੀ ਹੈ ਅਤੇ ਹੁਣ ਸਿੱਧੀ ਬਿਜਾਈ ਦਾ ਢੁਕਵਾਂ ਸਮਾਂ ਹੈ ਤਾਂ ਸਰਕਾਰ ਨੇ ਈਸਟਰਨ ਕੈਨਾਲ ਵਿਚੋਂ ਨਿਕਲਦੀਆਂ ਨਹਿਰਾਂ ਸਫ਼ਾਈ ਦੇ ਨਾਂਅ 'ਤੇ ਬੰਦ ਕਰ ਦਿੱਤੀਆਂ ਹਨ | ਟਿਊਬਵੈੱਲਾਂ ਨੂੰ ਬਿਜਲੀ ਦੋ ਦਿਨਾਂ ਬਾਅਦ 4-5 ਘੰਟੇ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਰਕਾਰ ਦਾ ਸਿੱਧੀ ਬਿਜਾਈ ਦਾ ਟੀਚਾ ਕਿਵੇਂ ਪੂਰਾ ਹੋਵੇਗਾ | ਉਨ੍ਹਾਂ ਕਿਹਾ ਕਿ ਨਹਿਰਾਂ ਵਿਚ ਸਫ਼ਾਈ ਪਾਣੀ ਛੱਡਣ ਤੋਂ ਪਹਿਲਾਂ ਕੀਤੀ ਜਾਂਦੀ ਹੈ, ਨਾ ਕਿ ਸੀਜ਼ਨ ਵਿਚ | ਉਨ੍ਹਾਂ ਕਿਹਾ ਕਿ ਇਹ ਸਰਕਾਰ ਬਿਨਾ ਨੀਤੀਆਂ ਤੋਂ ਚੱਲ ਰਹੀ ਹੈ | ਜਿਸ ਨਾਲ ਲੋਕਾਂ ਨੂੰ ਤਬਾਹੀ ਵੱਲ ਲੈ ਜਾਇਆ ਜਾ ਰਿਹਾ ਹੈ |
ਜੁਰਅਤ ਸੀ ਤਾਂ ਸੁਨੀਲ ਜਾਖੜ ਆਪਣੇ ਭਤੀਜੇ ਤੋਂ ਵੀ ਦਿਵਾਉਂਦੇ ਅਸਤੀਫ਼ਾ
ਅਬੋਹਰ ਵਿਧਾਨ ਸਭਾ ਹਲਕੇ ਤੋਂ ਸੰਦੀਪ ਜਾਖੜ ਨੂੰ ਕਾਂਗਰਸ ਪਾਰਟੀ ਦੀ ਟਿਕਟ ਆਪਣੇ ਚਾਚੇ ਸੁਨੀਲ ਜਾਖੜ ਦੀ ਸਿਫ਼ਾਰਸ਼ 'ਤੇ ਮਿਲੀ ਸੀ | ਸ਼੍ਰੀ ਜਾਖੜ 'ਤੇ ਸਿਆਸੀ ਹਮਲਾ ਬੋਲਦਿਆਂ ਡਾ. ਮਹਿੰਦਰ ਰਿਣਵਾ ਅਤੇ ਸ਼੍ਰੀ ਹੰਸ ਰਾਜ ਜੋਸਨ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸ਼੍ਰੀ ਸੁਨੀਲ ਜਾਖੜ ਆਪਣੇ ਭਤੀਜੇ ਸੰਦੀਪ ਜਾਖੜ ਤੋਂ ਅਸਤੀਫ਼ਾ ਦਿਵਾ ਕੇ ਉਸ ਨੂੰ ਭਾਜਪਾ ਵਿਚ ਸ਼ਾਮਿਲ ਕਰਦੇ | ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰ ਕੇ ਸ਼੍ਰੀ ਜਾਖੜ ਨੇ ਸਾਬਤ ਕਰ ਦਿੱਤਾ ਹੈ ਕਿ ਸੱਤਾ ਦੀ ਲਾਲਸਾ ਉਨ੍ਹਾਂ ਅੰਦਰ ਕਿੰਨੀ ਝਲਕ ਰਹੀ ਹੈ | ਉਨ੍ਹਾਂ ਕਿਹਾ ਕਿ ਅਗਰ ਸ਼੍ਰੀ ਜਾਖੜ ਨੂੰ ਭਾਜਪਾ ਇਤਨੀ ਹੀ ਚੰਗੀ ਲੱਗਦੀ ਹੈ ਤਾਂ ਉਹ ਆਪਣੇ ਭਤੀਜੇ ਨੂੰ ਨਾਲ ਲੈ ਕੇ ਜਾਂਦੇ | ਉਨ੍ਹਾਂ ਕਿਹਾ ਕਿ ਸ਼੍ਰੀ ਜਾਖੜ ਨੂੰ ਪਤਾ ਹੈ ਕਿ ਜੋ ਇਕ ਵਿਧਾਇਕ ਦੀ ਕੁਰਸੀ ਬਚੀ ਹੈ, ਉਹ ਵੀ ਉਨ੍ਹਾਂ ਤੋਂ ਖੁੱਸ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਜਾਖੜ ਨੇ ਜੋ ਹਾਲ ਕਾਂਗਰਸ ਦਾ ਕੀਤਾ ਹੈ, ਹੁਣ ਉਹੀ ਹਾਲ ਭਾਜਪਾ ਦਾ ਕਰੇਗਾ |
ਫ਼ਾਜ਼ਿਲਕਾ, 23 ਮਈ (ਦਵਿੰਦਰ ਪਾਲ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਕ ਮੀਟਿੰਗ ਪ੍ਰਤਾਪ ਬਾਗ਼ ਵਿਚ ਹੋਈ | ਜਿਸ ਵਿਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਦੌਰਾਨ ਜ਼ੋਨਾਂ ਦੀਆਂ ਇਕਾਈਆਂ ਗਠਿਤ ਕੀਤੀਆਂ ਗਈਆਂ ਅਤੇ ਕਈ ...
ਜਲਾਲਾਬਾਦ, 23 ਮਈ (ਜਤਿੰਦਰ ਪਾਲ ਸਿੰਘ)- ਸਿਹਤ ਵਿਭਾਗ ਅਤੇ ਨਗਰ ਕੌਂਸਲ ਜਲਾਲਾਬਾਦ ਦੀਆਂ ਟੀਮਾਂ ਵਲ਼ੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਤੇ ਘਰ-ਘਰ ਜਾ ਕੇ ਮਲੇਰੀਆ ਡੇਂਗੂ ਸੰਬੰਧੀ ਜਾਗਰੂਕ ਕਰਨ ਲਈ ਅਭਿਆਨ ਚਲਾਇਆ ਗਿਆ ਅਤੇ ਮੱਛਰ ਦਾ ਲਾਰਵਾ ...
ਫ਼ਿਰੋਜ਼ਪੁਰ, 23 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ 'ਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਦੇ ਚੱਲਦਿਆਂ ਅੱਜ ਦਿਨ ਦਿਹਾੜੇ ਸ਼ਹਿਰ ਦੀ ਮੱਲਵਾਲ ਰੋਡ 'ਤੇ ਦਸਮੇਸ਼ ਨਗਰ ਸਥਿਤ ਡੇਅਰੀ ਨਜ਼ਦੀਕ ਪੁਰਾਣੀ ਰੰਜਸ਼ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਵਲੋਂ ...
ਫ਼ਿਰੋਜ਼ਪੁਰ, 23 ਮਈ (ਰਾਕੇਸ਼ ਚਾਵਲਾ)- ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿਚ ਥਾਣਾ ਕੈਂਟ ਪੁਲਿਸ ਵਲੋਂ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁੱਦਈ ਸੁਰੇਸ਼ ਕੁਮਾਰ ਪੁੱਤਰ ਬਾਰੂ ਰਾਮ ਦਾਸੀ ...
ਅਬੋਹਰ, 23 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਟਰੱਕ ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਉਰਫ਼ ਬਲਕਾਰਾ ਨੂੰ ਅੱਜ ਨਗਰ ਥਾਣਾ ਪੁਲਿਸ ਵਲੋਂ ਕੁੱਝ ਦਿਨ ਪਹਿਲਾਂ ਸਥਾਨਕ ਟਰੱਕ ਯੂਨੀਅਨ ਵਿਖੇ ਆਮ ਆਦਮੀ ਪਾਰਟੀ ਦੇ ਦੋ ਗਰੁੱਪਾਂ ਵਿਚਕਾਰ ਹੋਏ ਵਿਵਾਦ ਦੇ ਸੰਬੰਧ ਵਿਚ ...
ਜਲਾਲਾਬਾਦ, 23 ਮਈ (ਕਰਨ ਚੁਚਰਾ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਲਗਾਤਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸੇ ਤਹਿਤ ਸੀਮਾ ਪੱਟੀ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ (ਗੱਟੀ ...
ਮੰਡੀ ਅਰਨੀਵਾਲਾ, 23 ਮਈ (ਨਿਸ਼ਾਨ ਸਿੰਘ ਮੋਹਲਾਂ)- ਪੁਲਿਸ ਥਾਣਾ ਅਰਨੀਵਾਲਾ ਨੇ ਇਕ ਵਿਅਕਤੀ ਨੂੰ 30 ਕਿੱਲੋ ਚੂਰਾ ਭੁੱਕੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੁਰਜੀਤ ਸਿੰਘ ਉਰਫ਼ ਗੀਤੂ ਪੁੱਤਰ ਖ਼ਾਨ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਬਹਾਵਲਵਾਸੀ ਤੋਂ ਢਾਣੀ ਸੁੱਚਾ ਸਿੰਘ ਨੂੰ ਜਾਂਦੀ ਿਲੰਕ ਰੋਡ 'ਤੇ ਟਰੈਕਟਰ ਅਤੇ ਮੋਟਰਸਾਈਕਲ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਬੁਰੀ ਤਰ੍ਹਾਂ ਫੱਟੜ ਹੋ ਜਾਣ ਮਾਮਲਾ ਸਾਹਮਣੇ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ)-ਲਾਲ ਝੰਡਾ, ਭੱਠਾ ਵਰਕਰ ਯੂਨੀਅਨ ਵਲੋਂ ਘੱਟੋ-ਘੱਟ ਉਜ਼ਰਤਾਂ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸਥਾਨਕ ਐੱਸ.ਡੀ.ਐਮ. ਦਫ਼ਤਰ ਵਿਖੇ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਰਾਹੀ ਉਨ੍ਹਾਂ ਦੱਸਿਆ ਕਿ ਅਬੋਹਰ ਤਹਿਸੀਲ ਵਿਚ ਭੱਠਿਆਂ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਨਗਰ ਥਾਣਾ-1 ਦੀ ਪੁਲਿਸ ਵਲੋਂ ਸਥਾਨਕ ਸਰਕੁਲਰ ਰੋਡ ਦੀ ਗਲੀ ਨੰਬਰ 6 ਵਿਚ ਰਹਿੰਦੀ ਇਕ 70 ਔਰਤ ਨੇ ਅਣਪਛਾਤੇ ਵਿਅਕਤੀਆਂ ਵਲੋਂ ਹਵਾਈ ਫਾਇਰ ਕੱਢ ਮਕਾਨ ਖ਼ਾਲੀ ਕਰਨ ਦੀ ਧਮਕੀ ਦੇਣ ਦੇ ਸੰਬੰਧ ਵਿਚ ਤਿੰਨ ਅਣਪਛਾਤੇ ...
ਅਬੋਹਰ, 23 ਮਈ (ਸੁਖਜੀਤ ਸਿੰਘ ਬਰਾੜ)-ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਪਿੰਡ ਕੁੰਡਲ ਦੇ ਵਸਨੀਕ ਬਲਰਾਜ ਸਿੰਘ ਰਾਜਾ ਕੁੰਡਲ ਤੇ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਤੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਪਿੰਡ ਕੁੰਡਲ ਵਿਖੇ ਚੱਲਦੇ ਸ਼ਰਾਬ ਦੇ ...
ਫ਼ਾਜ਼ਿਲਕਾ, 23 ਮਈ (ਦਵਿੰਦਰ ਪਾਲ ਸਿੰਘ)- ਭਾਰਤੀ ਫ਼ੌਜ ਵਿਚ ਭਰਤੀ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਫ਼ਾਜ਼ਿਲਕਾ ਵਿਚ ਬੇਰੁਜ਼ਗਾਰ ਨੌਜਵਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਸ਼ਹਿਰ ਵਿਚ ਰੋਸ ਮਾਰਚ ਕੱਢਦਿਆਂ ਬੇਰੁਜ਼ਗਾਰ ਨੌਜਵਾਨਾਂ ਨੇ ਕੇਂਦਰ ...
ਮੰਡੀ ਰੋੜਾਂਵਾਲੀ, ਅਰਨੀਵਾਲਾ 23 ਮਈ (ਮਨਜੀਤ ਸਿੰਘ ਬਰਾੜ/ਨਿਸ਼ਾਨ ਸਿੰਘ ਸੰਧੂ)-ਮੰਡੀ ਰੋੜਾਂਵਾਲੀ ਸਮੇਤ ਹਲਕੇ ਵਿਚ ਪਈ ਬਰਸਾਤ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਭਾਰੀ ਪਏ ਗੜਿਆਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਦਾ ਵੀ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਸੀਫੇਟ ਵਰਕਰ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਭੁੱਲਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਲਖਵੀਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ 18 ਸਾਲ ਤੱਕ ਯੂਨੀਅਨ ਦੇ ਪ੍ਰਧਾਨ ...
ਜਲਾਲਾਬਾਦ, 23 ਮਈ (ਜਤਿੰਦਰ ਪਾਲ ਸਿੰਘ)- ਹਲਕੇ ਅੰਦਰ ਆਏ ਮੀਂਹ ਅਤੇ ਗੜੇਮਾਰੀ ਨੇ ਜਿੱਥੇ ਗਰਮੀ ਵਿਚ ਵੱਡੀ ਰਾਹਤ ਦਿੱਤੀ, ਉੱਥੇ ਇਹ ਗੜੇਮਾਰੀ ਅਤੇ ਭਾਰੀ ਮੀਂਹ ਨੇ ਸਬਜ਼ੀ ਉਤਪਾਦਕਾਂ ਲਈ ਵੱਡੀ ਮੁਸੀਬਤ ਬਣਿਆ | ਇਸ ਗੜੇਮਾਰੀ ਕਾਰਨ ਸਬਜ਼ੀ ਉਤਪਾਦਕ ਕਿਸਾਨਾਂ ਅਤੇ ...
ਤਲਵੰਡੀ ਭਾਈ, 23 ਮਈ (ਰਵਿੰਦਰ ਸਿੰਘ ਬਜਾਜ)- ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਅਤੇ ਹੋਰ ਨਸ਼ੀਲੀਆਂ ਸਮੱਗਰੀਆਂ ਜਿਨ੍ਹਾਂ ਵਿਚ ਬੀੜੀਆਂ, ਪਾਣ, ਚੁਟਕੀ, ਬੀੜਾ, ਭੋਲਾ ਅਤੇ ਹੋਰ ਕਈ ਪ੍ਰਕਾਰ ਦੇ ਭੈੜੇ-ਭੈੜੇ ਨਸ਼ੀਲੇ ਪਦਾਰਥ ਹਨ, ਜੋ ਕਿ ਮਾਰਕੀਟ ਦੀਆਂ ਮੇਨ ਦੁਕਾਨਾਂ ਦੀ ...
ਜਲਾਲਾਬਾਦ, 23 ਮਈ (ਜਤਿੰਦਰ ਪਾਲ ਸਿੰਘ)- ਡੀ.ਏ.ਵੀ ਹਾਲਟ 'ਤੇ 3 ਵਜੇ ਦੇ ਕਰੀਬ ਇਕ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ | ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਰੇਲਵੇ ਸਟੇਸ਼ਨ ਜਲਾਲਾਬਾਦ ਜੀ.ਆਰ.ਪੀ ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ...
ਅਬੋਹਰ, 23 ਮਈ (ਸੁਖਜੀਤ ਸਿੰਘ ਬਰਾੜ)-ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਸਾਲ 2022-23 ਲਈ ਗਠਿਤ ਕੀਤੀਆਂ ਕਮੇਟੀਆਂ ਵਿਚ ਸਹਿਕਾਰਤਾ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਵਿਧਾਇਕ ਗੋਲਡੀ ਮੁਸਾਫਿਰ ਨੂੰ ...
ਅਬੋਹਰ, 23 ਮਈ (ਸੁਖਜੀਤ ਸਿੰਘ ਬਰਾੜ)-ਹਲਕਾ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਵਲੋਂ ਹਲਕੇ ਦੇ ਪਿੰਡ ਪੱਟੀ ਬਿੱਲਾ ਅਤੇ ਸਥਾਨਕ ਸ਼ਹਿਰ ਦੇ ਸਰਾਭਾ ਨਗਰ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ...
ਜਲਾਲਾਬਾਦ, 23 ਮਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਲੱਖੇ ਵਾਲੀ ਸੜਕ ਤੇ ਫਾਟਕਾਂ ਤੋਂ ਪਹਿਲਾਂ ਜਲਾਲਾਬਾਦ ਨਗਰ ਕੌਂਸਲ ਦੀ ਹਦੂਦ ਵਿਚ ਸੜਕ ਨੀਵੀਂ ਹੋਣ ਕਰਕੇ ਮੀਂਹ ਦੇ ਪਾਣੀ ਕਰਕੇ ਬਣਦੇ ਛੱਪੜ ਤੋਂ ਨੇੜੇ ਦੇ ਦੁਕਾਨਦਾਰ ਤੇ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰ ਕਾਫ਼ੀ ...
ਫ਼ਾਜ਼ਿਲਕਾ, 23 ਮਈ (ਦਵਿੰਦਰ ਪਾਲ ਸਿੰਘ)- ਸਿਟੀ ਥਾਣਾ ਪੁਲਿਸ ਨੇ ਦੜਾ ਸੱਟਾ ਲਗਾਉਣ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਜਦੋਂ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਵਿਕੀ ਕੁਮਾਰ ਪੁੱਤਰ ਸ਼ੇਰਾ ਰਾਮ ਵਾਸੀ ਡੇਰਾ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਥਾਣਾ ਸਦਰ ਪੁਲਿਸ ਵਲੋਂ ਪਿੰਡ ਢਾਬਾ ਕੋਕਰੀਆ ਵਿਖੇ ਇਕ ਕਿਸਾਨ ਦੇ ਖੇਤ ਵਿਚੋਂ ਸੋਲਰ ਪਲੇਟਾਂ ਅਤੇ ਹੋਰ ਸਾਮਾਨ ਚੋਰੀ ਹੋਣ ਦੇ ਸੰਬੰਧ ਵਿਚ ਅੱਠ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਪੁਲਿਸ ...
ਜਲਾਲਾਬਾਦ, 23 ਮਈ (ਕਰਨ ਚੁਚਰਾ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਜਲਾਲਾਬਾਦ ਵਲੋਂ ਐਤਵਾਰ ਨੂੰ ਪੰਛੀ ਬਚਾਓ ਵਾਤਾਵਰਨ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਜਿਸ ਦੇ ਤਹਿਤ ਆਉਣ ਵਾਲੇ ਬਰਸਾਤ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਸ਼ਾਖਾ ਵਲੋਂ ਗਰਾਮ ਪੰਚਾਇਤ ਰਾਮ ...
ਬੱਲੂਆਣਾ, 23 ਮਈ (ਜਸਮੇਲ ਸਿੰਘ ਢਿੱਲੋਂ)- ਨਹਿਰਾਂ ਦੀ ਬੰਦੀ ਕਾਰਨ ਪਿਛਲੇ ਇਕ ਹਫ਼ਤੇ ਤੋਂ ਹਲਕੇ ਅੰਦਰ ਸਰਕਾਰੀ ਅਦਾਰਿਆਂ ਅੰਦਰ ਪੀਣ ਵਾਲਾ ਸਾਫ਼ ਪਾਣੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਆਦਾਤਰ ਇਹ ਹਾਲਤ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ)-ਬੀਤੇ ਦਿਨੀਂ ਆਰਯਨ ਕਾਲਜ ਚੰਡੀਗੜ੍ਹ ਵਲੋਂ ਮਲੋਟ ਵਿਖੇ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਡਾ: ਬਲਜੀਤ ਕੌਰ ਨੇ ਸ਼ਿਰਕਤ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਬੀ.ਏ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਡਾ: ਰੁਪਿੰਦਰ ਕੌਰ ਸੰਧੂ ਨੇ ਦੱਸਿਆ ਕਿ ਇਨ੍ਹਾਂ ਨਤੀਜਿਆਂ ਵਿਚੋਂ ਕਾਲਜ ਦੀ ਵਿਦਿਆਰਥਣ ...
ਮੰਡੀ ਰੋੜਾਂਵਾਲੀ, 23 ਮਈ (ਮਨਜੀਤ ਸਿੰਘ ਬਰਾੜ)-ਬੀਤੀ ਰਾਤ ਚੋਰ ਸਥਾਨਕ ਮੰਡੀ ਰੋੜਾਂਵਾਲੀ ਦੇ ਹਲੀਮ ਵਾਲਾ ਰੋਡ 'ਤੇ ਸਥਿਤ ਸੋਨੂੰ ਇਲੈਕਟ੍ਰੋਨਿਕਸ ਦੀ ਦੁਕਾਨ 'ਤੇ ਧਾਵਾ ਬੋਲਦਿਆਂ ਹਜ਼ਾਰਾਂ ਰੁਪਏ ਦਾ ਇਲੈਕਟ੍ਰੋਨਿਕਸ ਦਾ ਸਮਾਨ ਅਤੇ ਇਸੇ ਦੁਕਾਨ ਵਿਚ ਕੰਮ ਕਰਦੇ ਇਕ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਅਜੰਪਸ਼ਨ ਕਾਨਵੈਂਟ ਸਕੂਲ ਦੇ ਅੱਜ 50ਵੇਂ ਸਾਲ ਵਿਚ ਪ੍ਰਵੇਸ਼ ਕਰ ਜਾਣ 'ਤੇ ਸਕੂਲ ਵਿਚ 'ਸੁਨਹਿਰੀ ਸਾਲ' ਵਜੋਂ ਰੰਗਾ-ਰੰਗ ਪ੍ਰੋਗਰਾਮ ਕਰਕੇ ਸੁਨਹਿਰੀ ਸਾਲ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਤੌਰ 'ਤੇ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ)-ਸਿੱਖਿਆ ਕੇਂਦਰਾਂ ਵਲੋਂ ਸਿੱਖਿਆ ਕੇਂਦਰਾਂ ਦੇ ਸੰਚਾਲਕ ਭਰਤ ਨਾਗਪਾਲ ਦੀ ਅਗਵਾਈ ਹੇਠ ਸਥਾਨਕ ਨਵੀਂ ਆਬਾਦੀ ਵਿਖੇ ਸਥਿਤ ਜੇ.ਪੀ. ਪਾਰਕ 'ਚ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਦੌਰਾਨ ਸਿੱਖਿਆ ਕੇਂਦਰਾਂ ਦੇ ਸਟਾਫ਼ ਅਤੇ ਬੱਚਿਆਂ ਵਲੋਂ ...
ਜਲਾਲਾਬਾਦ, 23 ਮਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਵਿਖੇ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੋਬਿੰਦਸਰ ਨਾਨਕਸਰ ਠਾਠ ਵਿਖੇ ਗੁਰਮਤਿ ਸਮਾਗਮ ਲਗਾਤਾਰ ਜਾਰੀ ਹਨ ਅਤੇ ਲਗਾਤਾਰ ਪੰਥ ਦੇ ਪ੍ਰਸਿੱਧ ...
ਅਬੋਹਰ 23 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਬਾਗ਼ਬਾਨੀ ਵਿਭਾਗ ਵਲੋਂ ਉਪ ਮੰਡਲ ਦੇ ਪਿੰਡ ਪੰਜਕੋਸੀ ਵਿਚ ਜਾਗਰੂਕਤਾ ਕੈਂਪ ਲਗਾ ਕੇ ਬਾਗ਼ਬਾਨ ਕਿਸਾਨਾਂ ਨੂੰ ਬਾਗ਼ਬਾਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ...
ਜਲਾਲਾਬਾਦ, 23 ਮਈ (ਜਤਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲ਼ੋਂ ਧਰਤੀ ਹੇਠਲੇ ਪਾਣੀ ਦੀ ਡਿਗਦੀ ਸਤਹ ਦੇ ਤਸੱਲੀ ਬਖ਼ਸ਼ ਹੱਲ ਲਈ ਝੋਨੇ ਦੀ ਬਿਜਾਈ ਅਤੇ ਪਾਣੀ ਦੀ ਸੰਭਾਲ ਬਾਰੇ ਵਿੱਢੀ ਗਈ ਸੂਬਾਈ ਮੁਹਿੰਮ ਦੇ ਪੜਾਅ ਤਹਿਤ ਜਲਾਲਾਬਾਦ ਦੇ ਦਾਣਾ ...
ਮੰਡੀ ਲਾਧੂਕਾ, 23 ਮਈ (ਰਾਕੇਸ਼ ਛਾਬੜਾ, ਮਨਪ੍ਰੀਤ ਸਿੰਘ ਸੈਣੀ)-ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਲੋਂ ਆਪ ਪਾਰਟੀ ਦੇ ਲਈ ਕੰਮ ਕਰਨ ਵਾਲੇ ਆਗੂਆਂ ਤੇ ਵਰਕਰਾਂ ਦੇ ਨਾਲ ਸੰਪਰਕ ਕਰਕੇ ਮੰਡੀ ਲਾਧੂਕਾ, ਪਿੰਡ ਤਰੋਬੜ੍ਹੀ, ਫ਼ਤਿਹਗੜ੍ਹ ਅਤੇ ਗੰਧੜ ਵਿਚ ...
ਮੰਡੀ ਅਰਨੀਵਾਲਾ, 23 ਮਈ (ਨਿਸ਼ਾਨ ਸਿੰਘ ਮੋਹਲਾਂ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੈਡੀਐਂਟ ਪਬਲਿਕ ਸਕੂਲ ਮਾਹੰੂਆਣਾ ਬੋਦਲਾ ਵਿਖੇ ਗਰਮੀ ਦੇ ਮੌਸਮ ਤੋਂ ਨਿਜਾਤ ਦਿਵਾਉਣ ਲਈ ਕਿੰਡਰ ਗਾਰਡਨ ਵਿੰਗ ਲਈ ਵਾਟਰ ਪੂਲ ਪਾਰਟੀ ਕੀਤੀ ਗਈ | ਇਸ ਪੂਲ ਪਾਰਟੀ ਵਿਚ ਵਾਟਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX