ਸੁਨਾਮ ਊਧਮ ਸਿੰਘ ਵਾਲਾ, 23 ਮਈ (ਭੁੱਲਰ, ਧਾਲੀਵਾਲ) - ਇਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਕੋਹੜ ਨੂੰ ਜੜੋਂ੍ਹ ਵੱਢਣ ਦੀਆਂ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਦੂਜੇ ਪਾਸੇ ਨਸ਼ਿਆਂ ਦਾ ਇਹ ਦੈਂਤ ਦਿਨੋ ਦਿਨ ਵਿਕਰਾਲ ਰੂਪ 'ਚ ਪਿੰਡਾਂ ਵਿਚ ਪੈਰ ਪਸਾਰ ਰਿਹਾ ਹੈ | ਨਸ਼ਿਆਂ ਦੀ ਦਲਦਲ ਵਿਚ ਧਸ ਰਹੀ ਨੌਜਵਾਨ ਔਲਾਦ ਨੂੰ ਲੈ ਕੇ ਮਾਪੇ ਬੇਹੱਦ ਚਿੰਤਤ ਹਨ, ਜਿਸ ਦੀ ਕੜੀ ਤਹਿਤ ਅੱਜ ਨੇੜਲੇ ਪਿੰਡ ਚੱਠੇ ਨਕਟੇ ਵਿਖੇ ਨਸ਼ਾ ਪੀੜਤ ਨੌਜਵਾਨਾਂ ਦੇ ਮਾਪਿਆਂ ਨੇ ਨਸ਼ਿਆਂ ਦੀ ਰੋਕਥਾਮ ਨਾ ਕਰਨ 'ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ | ਇਸ ਸਮੇਂ ਪ੍ਰਦਰਸ਼ਨਕਾਰੀਆਂ ਵਿਚ ਸ਼ਾਮਿਲ ਸਾਬਕਾ ਪੰਚ ਜਸਵੀਰ ਕੌਰ, ਵੀਰਪਾਲ ਕੌਰ, ਸੁਖਵਿੰਦਰ ਕੌਰ, ਹਰਬੰਸ ਕੌਰ, ਮਨਜੀਤ ਕੌਰ ਆਦਿ ਨੇ ਆਪਣਾ ਦੁੱਖੜਾ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਦਿਹਾੜੀ ਕਰਨ ਲਈ ਸੁਨਾਮ ਸ਼ਹਿਰ ਜਾਂਦੇ ਹਨ, ਪਰ ਕੁਝ ਸਮੇਂ ਤੋਂ ਉਹ ਨਸ਼ੇ ਦੇ ਸੁਦਾਗਰਾਂ ਦੇ ਜਾਲ ਵਿਚ ਫਸ ਕੇ ਚਿੱਟਾ ਆਦਿ ਕਰਨ ਦੇ ਆਦੀ ਹੋ ਗਏ ਹਨ | ਉਹ ਜੋ ਵੀ ਪੈਸਾ ਕਮਾਉਂਦੇ ਹਨ, ਉਹ ਸਾਰਾ ਨਸ਼ਿਆਂ 'ਤੇ ਖ਼ਰਚ ਕਰ ਦਿੰਦੇ ਹਨ, ਜਿਸ ਕਾਰਨ ਸਾਡੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਸਾਡੇ ਇਹ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨ ਸੁਨਾਮ ਦੀ ਇਕ ਬਦਨਾਮ ਬਸਤੀ 'ਚੋਂ ਨਸ਼ਾ ਖ਼ਰੀਦਦੇ ਹਨ, ਜਿਸ ਬਾਰੇ ਉਹ ਇਹ ਮਸਲਾ ਪੁਲਿਸ ਦੇ ਧਿਆਨ ਵਿਚ ਲਿਆ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀ ਹੋਈ, ਬਲਕਿ ਪੁਲਿਸ ਦਾ ਰਵੱਈਆ ਵੀ ਸਾਡੇ ਪ੍ਰਤੀ ਨਿੰਦਣਯੋਗ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰੀਆਂ ਫ਼ੀਸਾਂ ਕਾਰਨ ਉਹ ਆਪਣੇ ਬੱਚਿਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਵੀ ਦਾਖਲ ਨਹੀਂ ਕਰਵਾ ਸਕਦੇ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਦੀ ਦਲਦਲ ਵਿਚ ਫਸੇ ਉਨ੍ਹਾਂ ਦੇ ਪੁੱਤਰਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ ਅਤੇ ਸੁਨਾਮ ਸ਼ਹਿਰ ਵਿਚ ਸ਼ਰ੍ਹੇਆਮ ਨਸ਼ਾ ਵੇਚ ਰਹੇ ਸੁਦਾਗਰਾਂ ਖ਼ਿਲਾਫ਼ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐਸ.ਐੱਚ.ਓ. ਇੰਸਪੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਧੰਦੇ 'ਚ ਜਿਸ ਵੀ ਵਿਅਕਤੀ ਬਾਰੇ ਉਨ੍ਹਾਂ ਨੂੰ ਪਤਾ ਲੱਗਦਾ ਹੈ, ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ | ਜੇਕਰ ਉਕਤ ਪਿੰਡ ਦੇ ਇਹ ਪਰਿਵਾਰ ਨਸ਼ੇ ਦੇ ਕਾਰੋਬਾਰ 'ਚ ਸ਼ਾਮਿਲ ਵਿਅਕਤੀਆਂ ਬਾਰੇ ਦੱਸਣਗੇ ਤਾਂ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਪ੍ਰਦਰਸ਼ਨਕਾਰੀਆਂ 'ਚ ਰਵਿੰਦਰ ਸਿੰਘ, ਨਾਹਰ ਸਿੰਘ, ਅਮਰੀਕ ਸਿੰਘ, ਚਰਨਜੀਤ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਹਰਮੀਤ ਕੌਰ, ਹਰਦੀਪ ਕੌਰ, ਰੋਜ ਕੌਰ, ਸੋਨੂੰ, ਗੁਰਮੇਲ ਕੌਰ, ਸੁਖਵਿੰਦਰ ਕੌਰ ਆਦਿ ਮੌਜੂਦ ਸਨ |
ਸ਼ੇਰਪੁਰ, 23 ਮਈ (ਸੁਰਿੰਦਰ ਚਹਿਲ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਪਿੰਡ ਹੇੜੀਕੇ ਦੀ ਪੰਚਾਇਤੀ ਜ਼ਮੀਨ 'ਤੇ ਰਿਜ਼ਰਵ ਕੋਟੇ ਨੂੰ ਲੈ ਕੇ ਪੰਚਾਇਤ ਵਲੋਂ ਐਸ.ਸੀ. ਭਾਈਚਾਰੇ 'ਤੇ ਕੀਤੇ ਜਾ ਰਹੇ ਪੱਖਪਾਤ ਅਤੇ ਤਸ਼ੱਦਦ ਦੇ ਖ਼ਿਲਾਫ਼ ਸ਼ੇਰਪੁਰ 'ਚ ਪੁਲਿਸ ਅਤੇ ...
ਮਲੇਰਕੋਟਲਾ, 23 ਮਈ (ਪਰਮਜੀਤ ਸਿੰਘ ਕੁਠਾਲਾ)- ਜ਼ਿਲ੍ਹਾ ਮਲੇਰਕੋਟਲਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਅੰਦਰ ਪਿਛਲੇ ਢਾਈ ਮਹੀਨਿਆਂ ਤੋਂ ਪਈਆਂ ਈ.ਵੀ.ਐਮ. ਮਸ਼ੀਨਾਂ ਨੂੰ ਚੁਕਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐਸ.ਯੂ.) ਦੀ ਅਗਵਾਈ ਹੇਠ ਲਗਾਤਾਰ ਸੰਘਰਸ਼ ...
ਸੁਨਾਮ ਊਧਮ ਸਿੰਘ ਵਾਲਾ, 23 ਮਈ (ਰੁਪਿੰਦਰ ਸਿੰਘ ਸੱਗੂ)- ਕੇਂਦਰ ਸਰਕਾਰ ਵਲੋਂ ਪੈਟਰੋਲ 'ਤੇ ਐਕਸਾਈਜ਼ ਡਿਊਟੀ 8 ਰੁਪਏ ਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਘੱਟ ਕਰਨ ਨਾਲ ਜਿੱਥੇ ਸਾਰੇ ਦੇਸ਼ ਵਾਸੀਆਂ ਨੂੰ ਫ਼ਾਇਦਾ ਹੋਇਆ ਹੈ, ਉੱਥੇ ਹੀ ਹੁਣ ਝੋਨੇ ਦੇ ਸੀਜ਼ਨ ਨੂੰ ਦੇਖਦੇ ...
ਦਿੜ੍ਹਬਾ ਮੰਡੀ, 23 ਮਈ (ਪਰਵਿੰਦਰ ਸੋਨੂੰ)- ਸਥਾਨਕ ਸ਼ਹਿਰ ਵਿਖੇ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਖ਼ਰਾਬ ਮੌਸਮ ਦਾ ਫ਼ਾਇਦਾ ਉਠਾਉਂਦੇ ਹੋਏ ਗਰੇਨ ਮਾਰਕੀਟ ਵਿਚ ਬਿਜਲੀ ਦੇ ਸਮਾਨ ਦੀ ਦੁਕਾਨ 'ਤੇ ਇਕ ਕਰਿਆਨਾ ਦੀ ਦੁਕਾਨ 'ਚ ਵੜ ਕੇ ਨਕਦੀ ਅਤੇ ਹੋਰ ...
ਸੰਦੌੜ, 23 ਮਈ (ਜਸਵੀਰ ਸਿੰਘ ਜੱਸੀ)- ਇਤਿਹਾਸਿਕ ਪਿੰਡ ਕੁਠਾਲਾ ਤੋਂ 'ਆਪ' ਦੇ ਸੀਨੀਅਰ ਆਗੂ ਕਰਮਜੀਤ ਸਿੰਘ ਮਾਨ ਕੁਠਾਲਾ, ਸਰਪੰਚ ਗੁਰਲਵਲੀਨ ਸਿੰਘ ਲਵਲੀ ਅਤੇ ਪੰਚਾਇਤ ਦੀ ਪੇ੍ਰਰਨਾ ਸਦਕਾ ਸ਼ਾਮ ਸਿੰਘ ਪੁੱਤਰ ਧਨੀਰਾਮ ਦੇ ਪਰਿਵਾਰ ਵਲੋਂ ਪੰਜਗਰਾਈਆਂ ਰੋੜ੍ਹ ਦੇ ਨਾਲ ...
ਦਿੜ੍ਹਬਾ ਮੰਡੀ, 23 ਮਈ (ਹਰਬੰਸ ਸਿੰਘ ਛਾਜਲੀ, ਪਰਵਿੰਦਰ ਸੋਨੂੰ)- ਫੂਡ ਸੇਫ਼ਟੀ ਵਿਭਾਗ ਸੰਗਰੂਰ ਦੀ ਟੀਮ ਨੇ ਤਹਿਸੀਲ ਰੋਡ ਦਿੜ੍ਹਬਾ ਵਿਖੇ ਮਿਲਕ ਡੇਅਰੀ 'ਤੇ ਛਾਪਾ ਮਾਰ ਕੇ ਦੁੱਧ ਪਦਾਰਥਾਂ ਦੇ ਨਮੂਨੇ ਭਰੇ ਗਏ | ਨਮੂਨੇ ਭਰਨ ਤੋਂ ਉਪਰੰਤ ਡੇਅਰੀ ਵਿਚ ਪਏ ਸਾਮਾਨ ਨੂੰ ...
ਧੂਰੀ, 23 ਮਈ (ਦੀਪਕ, ਸੰਜੇ ਲਹਿਰੀ, ਭੁੱਲਰ)-ਥਾਣਾ ਸਿਟੀ ਧੂਰੀ ਦੀ ਪੁਲਿਸ ਵਲੋਂ ਬੀਤੇ ਦਿਨੀਂ ਦਿੜ੍ਹਬਾ ਸ਼ਹਿਰ ਦੇ ਰਹਿਣ ਵਾਲੇ ਅਤੇ ਧੂਰੀ ਵਿਖੇ ਪਨੀਰ, ਮੱਖਣ ਤੇ ਦਹੀਂ ਸਪਲਾਈ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਇਕ ਗੱਡੀ ਸਮੇਤ ਕਾਬੂ ਕਰਕੇ ਥਾਣੇ ...
ਸੁਨਾਮ ਊਧਮ ਸਿੰਘ ਵਾਲਾ, 23 ਮਈ (ਰੁਪਿੰਦਰ ਸਿੰਘ ਸੱਗੂ)- ਕੇਂਦਰ ਸਰਕਾਰ ਵਲੋਂ ਪੈਟਰੋਲ 'ਤੇ ਐਕਸਾਈਜ਼ ਡਿਊਟੀ 8 ਰੁਪਏ ਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਘੱਟ ਕਰਨ ਨਾਲ ਜਿੱਥੇ ਸਾਰੇ ਦੇਸ਼ ਵਾਸੀਆਂ ਨੂੰ ਫ਼ਾਇਦਾ ਹੋਇਆ ਹੈ, ਉੱਥੇ ਹੀ ਹੁਣ ਝੋਨੇ ਦੇ ਸੀਜ਼ਨ ਨੂੰ ਦੇਖਦੇ ...
ਲਹਿਰਾਗਾਗਾ, 23 ਮਈ (ਅਸ਼ੋਕ ਗਰਗ)- ਉਪ ਮੰਡਲ ਮੈਜਿਸਟਰੇਟ ਦਫ਼ਤਰ ਲਹਿਰਾਗਾਗਾ ਵਿਖੇ ਤਾਇਨਾਤ ਐਸ. ਡੀ. ਐਮ. ਨਵਰੀਤ ਕੌਰ ਸੇਖੋਂ ਦਾ ਤਬਾਦਲਾ ਕੁੱਝ ਦਿਨ ਪਹਿਲਾਂ ਸਬ-ਡਵੀਜ਼ਨ ਪਾਤੜਾਂ ਵਿਖੇ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਅਜੇ ਕਿਸੇ ਹੋਰ ਪੀ. ਸੀ. ਐਸ. ਅਧਿਕਾਰੀ ...
ਲਹਿਰਾਗਾਗਾ, 23 ਮਈ (ਅਸ਼ੋਕ ਗਰਗ) - ਪੰਜਾਬ ਵਿਧਾਨ ਸਭਾ ਵਿਚ ਹਲਕਾ ਲਹਿਰਾਗਾਗਾ ਤੋਂ 'ਆਪ' ਦੇ ਵਿਧਾਇਕ ਬਰਿੰਦਰ ਗੋਇਲ ਨੂੰ ਅਧੀਨ ਵਿਧਾਨ ਕਮੇਟੀ ਦੇ ਚੇਅਰਮੈਨ ਬਣਾਏ ਜਾਣ 'ਤੇ ਇਲਾਕੇ ਵਿਚ 'ਆਪ' ਆਗੂਆਂ ਅਤੇ ਵਰਕਰਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ | ਸ੍ਰੀ ਗੋਇਲ ਨੂੰ ...
ਬਰਨਾਲਾ, 23 ਮਈ (ਰਾਜ ਪਨੇਸਰ)- ਥਾਣਾ ਸਿਟੀ-1 ਪੁਲਿਸ ਬਰਨਾਲਾ ਵਲੋਂ ਇਕ ਵਿਅਕਤੀ ਨੂੰ 60 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ...
ਅਮਰਗੜ੍ਹ, 23 ਮਈ (ਜਤਿੰਦਰ ਮੰਨਵੀ)- ਪਿੰਡ ਮਾਹੋਰਾਣਾ ਨਜ਼ਦੀਕ ਦਿਨ-ਦਿਹਾੜੇ ਜੰਗਲਾਤ ਵਿਭਾਗ ਦੀ ਨਰਸਰੀ ਦੇ ਬਿਲਕੁਲ ਸਾਹਮਣਿਓਾ ਵਿਭਾਗ ਦੇ ਕਰਮਚਾਰੀਆਂ ਦੀ ਨੱਕ ਹੇਠੋਂ ਬਾਂਸ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਜੰਗਲਾਤ ਵਿਭਾਗ ਵਲੋਂ ਜੁਰਮਾਨਾ ਲਾਇਆ ਗਿਆ ਹੈ | ...
ਸੰਗਰੂਰ, 23 ਮਈ (ਧੀਰਜ ਪਸੌਰੀਆ)- ਨਾਪਤੋਲ ਵਿਭਾਗ ਪੰਜਾਬ ਵਲੋਂ ਰਾਜ ਦੇ ਕੈਮਿਸਟਾਂ 'ਤੇ ਇਕ ਹੋਰ ਨਵਾਂ ਲਾਇਸੰਸ ਥੋਪੇ ਜਾਣ ਦੇ ਵਿਰੋਧ ਵਿਚ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦਿੱਤੇ ਸੱਦੇ 'ਤੇ ਅੱਜ ਜ਼ਿਲ੍ਹਾ ਸੰਗਰੂਰ ਦੇ ਕਰੀਬ 12 ਹਜ਼ਾਰ ਕੈਮਿਸਟਾਂ ਨੇ ਥਰਮਾਮੀਟਰ, ...
ਸੰਗਰੂਰ, 23 ਮਈ (ਧੀਰਜ ਪਸ਼ੌਰੀਆ)- ਪੂਰੇ ਪੰਜਾਬ 'ਚ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਆਈਆਂ ਸ਼ਿਕਾਇਤਾਂ ਤੋਂ ਬਾਅਦ ਸਿੱਖਿਆ ਵਿਭਾਗ ਦੀਆਂ ਟੀਮਾਂ ਨੇ ਪ੍ਰਾਈਵੇਟ ਸਕੂਲਾਂ ਦੇ ਦੌਰੇ ਕਰ ਕੇ ਜਾਂਚ ਦਾ ਕੰਮ ਲੱਗਭਗ ਪੂਰਾ ਕਰ ਲਿਆ ਹੈ ਅਤੇ ਆਪਣੀਆਂ ਰਿਪੋਰਟਾਂ ਜ਼ਿਲ੍ਹਾ ...
ਅਮਰਗੜ੍ਹ, 23 ਮਈ (ਸੁਖਜਿੰਦਰ ਸਿੰਘ ਝੱਲ)-ਖੰਨਾ ਮਲੇਰਕੋਟਲਾ ਸੜਕ ਦੇ ਨਾਲ ਲੱਗਦੇ ਪਿੰਡ ਨਾਰੀਕੇ ਵਿਖੇ ਆਧੁਨਿਕ ਸਹੂਲਤਾਂ ਵਾਲਾ ਬਹੁ ਕਰੋੜੀ ਖੇਡ ਸਟੇਡੀਅਮ ਤਿਆਰ ਕੀਤਾ ਜਾਵੇਗਾ | ਇਸ ਸਬੰਧੀ ਪਿੰਡ ਵਾਸੀਆਂ ਵਲੋਂ ਰੱਖੀ ਮੰਗ 'ਤੇ ਮੋਹਰ ਲਗਾਉਂਦਿਆਂ ਹਲਕਾ ਵਿਧਾਇਕ ...
ਮਲੇਰਕੋਟਲਾ, 23 ਮਈ (ਪਰਮਜੀਤ ਸਿੰਘ ਕੁਠਾਲਾ)- ਬਹੁਜਨ ਸਮਾਜ ਪਾਰਟੀ ਵਲੋਂ ਅੱਜ ਜ਼ਿਲ੍ਹਾ ਮਲੇਰਕੋਟਲਾ ਦੇ ਜਥੇਬੰਦਕ ਢਾਂਚੇ ਦੇ ਨਾਲ-ਨਾਲ ਅਤੇ ਵਿਧਾਨ ਸਭਾ ਹਲਕਿਆਂ ਅਮਰਗੜ੍ਹ ਤੇ ਮਲੇਰਕੋਟਲਾ ਦੇ ਅਹੁਦੇਦਾਰਾਂ ਦੀ ਚੋਣ ਮੁਕੰਮਲ ਕਰ ਲਈ ਗਈ | ਜਾਣਕਾਰੀ ਮੁਤਾਬਿਕ ਇੱਥੇ ...
ਸੰਦੌੜ, 23 ਮਈ (ਗੁਰਪ੍ਰੀਤ ਸਿੰਘ ਚੀਮਾ)- ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਅਤੇ ਸਮੇਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਕਿਸਾਨ ਰਵਾਇਤੀ ਫ਼ਸਲਾਂ ਦੇ ਚੱਕਰ 'ਚੋਂ ਬਾਹਰ ਨਿਕਲ ਰਹੇ ਹਨ | ਜ਼ਮੀਨ ਹੇਠਲੇ ਪਾਣੀ ਦੇ ...
ਮਾਲੇਰਕੋਟਲਾ, 23 ਮਈ (ਮੁਹੰਮਦ ਹਨੀਫ਼ ਥਿੰਦ)- ਸਥਾਨਕ ਪੰਜਾਬ ਉਰਦੂ ਅਕੈਡਮੀ ਵਿਖੇ ਅਵੇਕ ਫਾਊਾਡੇਸ਼ਨ ਵਲੋਂ ਰੇਡੀਐਂਸ ਇੰਸਟੀਚਿਊਟ ਅਤੇ ਇਕ ਨਿੱਜੀ ਚੈਨਲ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਦੀ ਭਾਸ਼ਣ ਕਲਾ ਨੂੰ ਪ੍ਰਫੁੱਲਿਤ ਕਰਨ ਲਈ 'ਅਸੀਂ ਇਕ ਹਾਂ' ਦੇ ਨਾਂਅ ...
ਸ਼ੇਰਪੁਰ, 23 ਮਈ (ਦਰਸ਼ਨ ਸਿੰਘ ਖੇੜੀ)- ਐਨ.ਆਰ.ਆਈ. ਯਾਰਾਂ ਦਾ ਕਿ੍ਕਟ ਮਹਾਕੁੰਭ ਪਿੰਡ ਭਗਵਾਨਪੁਰਾ ਵਿਖੇ ਪਿੰਡ ਵਾਸੀਆਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਚਾਰ ਰੋਜ਼ਾ ਟੂਰਨਾਮੈਂਟ ਵਿਚ 48 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦਾ ਆਖ਼ਰੀ ਮੈਚ ...
ਸੁਨਾਮ ਊਧਮ ਸਿੰਘ ਵਾਲਾ, 23 ਮਈ (ਰੁਪਿੰਦਰ ਸਿੰਘ ਸੱਗੂ)-ਦਿਨ ਪ੍ਰਤੀ ਦਿਨ ਪਾਣੀ ਦਾ ਡਿਗਦਾ ਜਾ ਰਿਹਾ ਪੱਧਰ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਕੁਦਰਤੀ ਸਮੇਂ ਪਾਣੀ ਤੇ ਮਨੁੱਖੀ ਜੀਵਨ ਦੀਆਂ ਰੋਜ਼ਮਰ੍ਹਾ ਲੋੜਾਂ 'ਚੋਂ ਇਕ ਹੈ ਅਤੇ ਧਰਤੀ ਉੱਪਰ ਮਨੁੱਖੀ ਹੋਂਦ ਨੂੰ ...
ਭਵਾਨੀਗੜ੍ਹ, 23 ਮਈ (ਰਣਧੀਰ ਸਿੰਘ ਫੱਗੂਵਾਲਾ)- ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਦੇ ਪਿੰਡ ਜੌਲੀਆਂ, ਭੜੋ, ਕਪਿਆਲ ਅਤੇ ਭੱਟੀਵਾਲ ਖ਼ੁਰਦ ਦੇ ਕਾਮਿਆਂ ਵਲੋਂ ਬੀ. ਡੀ. ਪੀ. ਓ. ਦਫ਼ਤਰ ਤੋਂ ਮਨਰੇਗਾ ਕਾਨੂੰਨ ਅਨੁਸਾਰ ਅਰਜ਼ੀਆਂ ਦੇ ਕੇ ਕੰਮ ਦੇਣ ਅਤੇ ਕੰਮ ਨਾ ਮਿਲਣ ਵਾਲ ...
ਅਹਿਮਦਗੜ੍ਹ, 23 ਮਈ (ਸੋਢੀ, ਮਹੋਲੀ)- ਐਡਵੋਕੇਟ ਅਮਨ ਮਹਿਤਾ ਭਰ ਜਵਾਨੀ 'ਚ ਅਕਾਲ ਚਲਾਣਾ ਕਰ ਗਏ | ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਪੱਤਰਕਾਰ ਰਵਿੰਦਰ ਪੁਰੀ ਅਤੇ ਐਡਵੋਕੇਟ ਨਰਿੰਦਰ ਪੁਰੀ ਦਾ ਭਾਣਜਾ ਅਤੇ ਗਗਨ ਮਹਿਤਾ (ਸੋਨੂੰ) ਦਾ ਭਰਾ ਅਮਨ ਮਹਿਤਾ (40) ਦੇ ...
ਸੰਦੌੜ, 23 ਮਈ (ਗੁਰਪ੍ਰੀਤ ਸਿੰਘ ਚੀਮਾ)-ਨਾਮਵਰ ਵਿੱਦਿਅਕ ਸੰਸਥਾ ਗੁਰੂ ਹਰਿਰਾਇ ਮਾਡਲ ਸਕੂਲ ਝਨੇਰ ਵਿਖੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ | ਸੀਨੀਅਰ ਵਿੰਗ ਅਤੇ ਜੂਨੀਅਰ ਵਿੰਗ ਦੇ ਸ਼ਹੀਦ ਭਗਤ ਸਿੰਘ ...
ਧੂਰੀ, 23 ਮਈ (ਦੀਪਕ, ਲਹਿਰੀ)- ਪੰਜਾਬ ਦੇ ਉੱਘੇ ਲੇਖਕ ਸਵ ਗੁਰਮੁਖ ਸਿੰਘ ਗੋਮੀ ਦੀ ਲਿਖੀ ਕਿਤਾਬ (ਦਾਸਤਾਨ ਦੀ ਮੌਤ) ਧੂਰੀ ਦੇ ਇਕ ਹੋਟਲ ਵਿਚ ਕਰਵਾਏ ਵਿਸ਼ੇਸ਼ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵਲੋਂ ਸਾਹਿਤਕਾਰਾਂ ਦੀ ਹਾਜ਼ਰੀ ਵਿਚ ਰਿਲੀਜ਼ ...
ਸੰਗਰੂਰ, 23 ਮਈ (ਅਮਨਦੀਪ ਸਿੰਘ ਬਿੱਟਾ)- ਇੰਟਰਨੈਸ਼ਨਲ ਡੌਮੋਕਰੇਟਿਕ ਪਲੇਟਫਾਰਮ (ਆਈ.ਡੀ.ਪੀ.) ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਵਿਚ ਬੇਰੁਜ਼ਗਾਰੀ, ਮਹਿੰਗਾਈ, ਵਾਤਾਵਰਨ ਸੰਕਟ ਅਤੇ ਕੇਂਦਰ ਸਰਕਾਰ ਵਲੋਂ ਫਿਰਕਾਪ੍ਰਸਤੀ ਨੰੂ ਵਧਾਵਾ ਦੇਣ ਵਾਲੇ ਮੁੱਦਿਆਂ 'ਤੇ ਵਿਚਾਰ ...
ਕੌਹਰੀਆ, 23 ਮਈ (ਮਾਲਵਿੰਦਰ ਸਿੰਘ ਸਿੱਧੂ)- ਅਕਾਲ ਅਕੈਡਮੀ ਉਭਿਆ ਵਿਚ ਮਾਂ ਬੋਲੀ ਪੰਜਾਬੀ ਸੰਬੰਧੀ ਇਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਪੰਜਾਬੀ ਲੇਖਕਾ ਜਸਪ੍ਰੀਤ ਕੌਰ ਨੇ ਵਿਸ਼ੇਸ਼ ਸ਼ਿਰਕਤ ਕਰਕੇ ਅਕਾਲ ਅਕੈਡਮੀ ਦੇ ਸਟਾਫ਼ ਨੂੰ ਪੰਜਾਬੀ ਵਿਸ਼ੇ ਬਾਰੇ ...
ਸ਼ੇਰਪੁਰ, 23 ਮਈ (ਦਰਸ਼ਨ ਸਿੰਘ ਖੇੜੀ)- ਲੋਕ ਸੇਵਾ ਖ਼ੂਨਦਾਨ ਕਲੱਬ ਸ਼ੇਰਪੁਰ ਵਲੋਂ 18ਵਾਂ ਵਿਸਾਲ ਖੂਨਦਾਨ ਕੈਂਪ ਗੁਰਦੁਆਰਾ ਅਕਾਲ ਪ੍ਰਕਾਸ਼ ਸ਼ੇਰਪੁਰ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਕਿਰਨ ਮਹੰਤ ਸਿੱਧੂ ਵਲੋਂ ਕੀਤਾ ਗਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ...
ਸੰਦੌੜ, 23 ਮਈ (ਗੁਰਪ੍ਰੀਤ ਸਿੰਘ ਚੀਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਅਨਾਜ ਮੰਡੀ ਸੰਦੌੜ ਵਿਖੇ ਜਥੇਬੰਦੀ ਦੇ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਸ਼ੇਰ ਸਿੰਘ ਮਹੌਲੀ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਅਮਰਜੀਤ ਸਿੰਘ ਦੀ ਅਗਵਾਈ ਹੇਠ ...
ਸੁਨਾਮ ਊਧਮ ਸਿੰਘ ਵਾਲਾ, 23 ਮਈ (ਸੱਗੂ, ਧਾਲੀਵਾਲ, ਭੁੱਲਰ)- ਕੱਲ੍ਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਨੇੜੇ ਪਿੰਡ ਖਿਆਲਾ ਬੁਲੰਦਾ ਵਿਖੇ ਬੋਰਵੈੱਲ 'ਚ ਡਿੱਗਣ ਕਾਰਨ 6 ਸਾਲ ਦੇ ਬੱਚੇ ਰਿਤਿਕ ਦੀ ਮੌਤ ਹੋ ਗਈ | ਇਸ ਸਬੰਧੀ ਸੁਨਾਮ ਤੋਂ ਭਾਜਪਾ ਪਾਰਟੀ ਦੇ ਆਗੂ ...
ਲਹਿਰਾਗਾਗਾ, 23 ਮਈ (ਅਸ਼ੋਕ ਗਰਗ)- ਗਊਸ਼ਾਲਾ ਕਮੇਟੀ ਲਹਿਰਾਗਾਗਾ ਦੀ ਇਕ ਮੀਟਿੰਗ ਗਊਸ਼ਾਲਾ ਵਿਖੇ ਪ੍ਰਧਾਨ ਯੋਗ ਰਾਜ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਇਸ ਸਾਲ ਗਊਆਂ ਦੇ ਖਾਣ ਲਈ ਤੂੜੀ ਘੱਟ ਆਉਣ 'ਤੇ ਚਿੰਤਾ ਪ੍ਰਗਟਾਈ ਗਈ ਅਤੇ ਗਊਸ਼ਾਲਾ ਦੀ ਆਮਦਨ ਵਧਾਉਣ ...
ਸ਼ੇਰਪੁਰ, 23 ਮਈ (ਦਰਸ਼ਨ ਸਿੰਘ ਖੇੜੀ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਪਿੰਡ ਹੇੜੀਕੇ (ਸ਼ੇਰਪੁਰ) ਦੇ ਪੰਚਾਇਤੀ ਜ਼ਮੀਨ 'ਤੇ ਰਿਜ਼ਰਵ ਕੋਟੇ ਨੂੰ ਮੁੱਖ ਰੱਖ ਕੇ ਰੋਸ ਮਾਰਚ ਕੀਤਾ ਗਿਆ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ...
ਸੰਗਰੂਰ, 23 ਮਈ (ਦਮਨਜੀਤ ਸਿੰਘ)- ਸੰਗਰੂਰ ਡਿਸਟਿਕ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦੀ ਐਗਜ਼ੀਕਿਊਟਿਵ ਦੀ ਪਹਿਲੀ ਮੀਟਿੰਗ ਚੈਂਬਰ ਭਵਨ ਫੋਕਲ ਪੁਆਇੰਟ ਸੰਗਰੂਰ ਵਿਖੇ ਅਮਨਜੀਤ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪ੍ਰਧਾਨ ਜ਼ਖਮੀ ਵਲੋਂ ਆਪਸੀ ...
ਸੰਗਰੂਰ, 23 ਮਈ (ਧੀਰਜ ਪਸ਼ੌਰੀਆ)- ਸੂਬੇ ਵਿਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਤੋਂ ਚਿੰਤਤ ਮਾਨ ਸਰਕਾਰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਰਹੀ ਹੈ | ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ...
ਸੰਗਰੂਰ, 23 ਮਈ (ਧੀਰਜ਼ ਪਸ਼ੌਰੀਆ)- ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ਿਆਂ ਨੰੂ ਛੁਡਾਉਣ ਦੀ ਵਿੱਢੀ ਮੁਹਿੰਮ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿਚ 77 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ...
ਮਲੇਰਕੋਟਲਾ, 23 ਮਈ (ਪਰਮਜੀਤ ਸਿੰਘ ਕੁਠਾਲਾ)- ਪੰਜਾਬ ਦੀ ਨਵੀਂ ਸਰਕਾਰ ਵਲੋਂ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਣਦੇ ਹੱਕਾਂ ਦੀ ਕੀਤੀ ਜਾ ਰਹੀ ਅਣਦੇਖੀ ਤੋਂ ਔਖ ਮਹਿਸੂਸ ਕਰਦਿਆਂ ਪਾਵਰਕਾਮ ਅਤੇ ਟਰਾਂਸਕੋ ਦੇ ਸੇਵਾ-ਮੁਕਤ ਮੁਲਾਜ਼ਮਾਂ ਦੀ ਜਥੇਬੰਦੀ ...
ਸੰਗਰੂਰ, 23 ਮਈ (ਧੀਰਜ ਪਸ਼ੌਰੀਆ)- ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਪਿਛਲੇ 9 ਮਹੀਨਿਆਂ ਤੋਂ ਪਟਵਾਰੀ ਦੀ ਨਿਯੁਕਤੀ ਲਈ ਪੱਤਰ ਉਡੀਕ ਰਹੇ ਬੇਰੁਜ਼ਗਾਰਾਂ ਨੰੂ ਆਸ ਬੱਝੀ ਹੈ | ਮੰਤਰੀ ਨਾਲ ਮੁਲਾਕਾਤ ਕਰ ਕੇ ਆਏ ਪਟਵਾਰੀ ਪ੍ਰੀਖਿਆ ਪਾਸ ...
ਸੁਨਾਮ ਊਧਮ ਸਿੰਘ ਵਾਲਾ, 23 ਮਈ (ਭੁੱਲਰ, ਧਾਲੀਵਾਲ)- ਆਲ ਇੰਡੀਆ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਸੰਘ ਦੇ ਮੁਖੀ ਅਤੇ ਸਮੂਹ ਸਰਕਾਰੀ ਬੈਂਕਾਂ ਦੇ ਕਨਵੀਨਰ ਸੰਜੀਵ ਕੁਮਾਰ ਬੰਦਲਿਸ਼ ਵਲੋਂ ਆਪਣੀ ਟੀਮ ਦੇ ਮੈਂਬਰਾਂ ਖੇਤਰੀ ਸਕੱਤਰ ਵਿੱਕੀ ਅਬਦਾਲ, ਸਤੀਸ਼ ਵਰਮਾ, ...
ਸੰਗਰੂਰ, 23 ਮਈ (ਧੀਰਜ ਪਸ਼ੌਰੀਆ)- ਐਡਵੋਕੇਟ ਪਵਨ ਗੁਪਤਾ ਦੇ ਅਗਰਵਾਲ ਸਭਾ ਸੰਗਰੂਰ ਦਾ ਪ੍ਰਧਾਨ ਚੁਣੇ ਜਾਣ ਦੀ ਜਿੱਤ ਦੀ ਖੁਸ਼ੀ ਵਿਚ ਜ਼ਿਲ੍ਹਾ ਬਾਰ ਸੰਗਰੂਰ ਵਿਚ ਲੱਡੂ ਵੰਡੇ ਗਏ | ਐਡ. ਗੁਪਤਾ ਨੇ ਇਸ ਮੌਕੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ...
ਨਦਾਮਪੁਰ ਚੰਨੋ, 23 ਮਈ (ਹਰਜੀਤ ਸਿੰਘ ਨਿਰਮਾਣ)-ਪਿੰਡ ਕਾਲਾ ਝਾੜ ਵਿਚ ਪਿਛਲੇ ਕੁੱਝ ਸਮੇਂ ਤੋਂ ਆੜ੍ਹਤੀਏ ਅਤੇ ਕਿਸਾਨਾਂ ਦੇ ਆਪਸੀ ਲੈਣ-ਦੇਣ ਦੇ ਚੱਲ ਰਹੇ ਮਸਲੇ ਸਬੰਧੀ ਅੱਜ ਪਿੰਡ ਕਾਲਾ ਝਾੜ ਦੀ ਅਨਾਜ ਮੰਡੀ ਵਿਚ ਇਕੱਠੇ ਹੋਏ ਨਗਰ ਕਾਲਾ ਝਾੜ ਦੇ ਨਿਵਾਸੀਆਂ ਨੇ ...
ਸੁਨਾਮ ਊਧਮ ਸਿੰਘ ਵਾਲਾ, 23 ਮਈ (ਧਾਲੀਵਾਲ, ਭੁੱਲਰ, ਸੱਗੂ) - ਪਿੰਡ ਸਿੰਘਪੁਰਾ ਅਤੇ ਸ਼ਹਿਰ ਨੇੜਲੇ ਖੇਤਾਂ 'ਚ ਰਹਿਣ ਵਾਲੇ ਲੋਕਾਂ ਵਲੋਂ ਕਥਿਤ ਤੌਰ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਸੁਨਾਮ ਪੁਲਿਸ ਹਵਾਲੇ ਕਰਨ ਦੀ ਖ਼ਬਰ ਹੈ, ਪਰ ਪੁਲਿਸ ਵਲੋਂ ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX