ਬਠਿੰਡਾ, 23 ਮਈ (ਸੱਤਪਾਲ ਸਿੰਘ ਸਿਵੀਆਂ)- ਅੱਜ ਸ਼ਾਮੀਂ ਬਠਿੰਡਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰ 'ਚ ਜੇਠ ਮਹੀਨੇ ਦੇ ਵਰ੍ਹੇ ਪਹਿਲੇ ਮੀਂਹ ਨਾਲ ਗੜਿ੍ਹਆਂ ਦੀ ਵੀ ਖੂਬ ਬਰਸਾਤ ਹੋਈ ਹੈ, ਜਿਸ ਕਾਰਨ ਅੱਤ ਦੀ ਗਰਮੀ ਕਾਰਨ ਤਪਦੀ ਧਰਤੀ ਦਾ ਸੀਨਾ ਠਰਿ੍ਹਆ ਤੇ ਲੋਕਾਂ ਨੂੰ ਵੀ ਗਰਮੀ ਤੋਂ ਵੱਡੀ ਰਾਹਤ ਮਿਲੀ | ਗਰਮੀ ਦੀ ਮਾਰ ਤੋਂ ਅੱਕੇ ਲੋਕ ਬੜ੍ਹੀ ਬੇਸਬਰੀ ਨਾਲ ਮੀਂਹ ਦੀ ਉਡੀਕ ਕਰ ਰਹੇ ਸਨ ਜਿਸ ਕਾਰਨ ਲੋਕਾਂ ਨੇ ਮੀਂਹ 'ਚ ਨਹਾਉਂਦੇ ਹੋਏ ਅਨੰਦ ਮਾਣਿਆ ਤੇ ਇਹ ਤਸਵੀਰਾਂ ਆਪਣੇ-ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਵਿਆਹ ਵਾਂਗ ਖੁਸ਼ੀ ਮਨਾਈ | ਇਸ ਤੇਜ਼ਧਾਰ ਮੀਂਹ ਕਾਰਨ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਪਰ ਮੀਂਹ ਨਾਲ ਵਰ੍ਹੇ ਗੜਿ੍ਹਆਂ ਕਾਰਨ ਨਰਮੇ ਦੀ ਕੁਝ ਦਿਨ ਪਹਿਲਾਂ ਬਿਜੀ ਗਈ ਫ਼ਸਲ ਦੇ ਕਰੰਡ ਹੋਣ ਦੀ ਸੰਭਾਵਨਾ ਹੈ ਤੇ ਇਸੇ ਨਾਲ ਹੀ ਦੋ ਜਾਂ ਚਾਰ ਪੱਤੇ ਕੱਢੀ ਖੜ੍ਹੇ ਨਰਮੇ ਦੇ ਪੱਤੇ ਝੰਬੇ ਜਾਣ ਦਾ ਖਦਸ਼ਾ ਹੈ ਜਦਕਿ ਹੱਥ ਜਾਂ ਦੋ ਹੱਥ ਵਧ ਚੁਕੇ ਨਰਮੇ ਲਈ ਇਹ ਮੀਂਹ ਵਰਦਾਨ ਸਾਬਤ ਹੋਇਆ ਦੱਸਿਆ ਜਾ ਰਿਹਾ ਹੈ | ਬਠਿੰਡਾ 'ਚ ਮੌਸਮ ਵਿਭਾਗ ਵਲੋਂ ਮੀਂਹ ਦੀ ਗਤੀ 10 ਐਮ.ਐਮ. ਫ਼ੀਸਦੀ ਦਰਜ ਕੀਤੀ ਗਈ | ਜ਼ਿਕਰਯੋਗ ਹੈ ਕਿ ਗਰਮੀ ਦਾ ਮੌਸਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਲੋਕ ਗਰਮੀ ਕਾਰਨ ਤਰਾਹ-ਤਰਾਹ ਕਰ ਰਹੇ ਸਨ ਤੇ ਕਣਕ ਦੀ ਵਾਢੀ ਉਪਰੰਤ ਕੁੱਝ ਲੋਕਾਂ ਵਲੋਂ ਕਣਕ ਦੀ ਰਹਿੰਦ-ਖੁੰਹਦ ਨੂੰ ਲਗਾਈ ਗਈ ਅੱਗ ਕਾਰਨ ਗਰਮੀ ਦਾ ਕਹਿਰ ਹੋਰ ਵੀ ਵੱਧ ਗਿਆ ਜਿਸ ਕਾਰਨ ਬਠਿੰਡਾ ਤੇ ਆਸ-ਪਾਸ ਦੇ ਖੇਤਰ 'ਚ ਵੱਧ ਤੋਂ ਵੱਧ ਤਾਪਮਾਨ 46-47 ਡਿਗਰੀ ਤੱਕ ਦਰਜ ਕੀਤਾ ਗਿਆ | ਗਰਮੀ ਦੇ ਕਹਿਰ ਕਾਰਨ ਪਿਛਲੇ ਦਿਨਾਂ 'ਚ ਇਕੱਲੇ ਬਠਿੰਡਾ ਸ਼ਹਿਰ 'ਚ ਤਿੰਨ ਮੌਤਾਂ ਵੀ ਹੋ ਚੁਕੀਆਂ ਹਨ | ਅੱਜ ਵਰ੍ਹੇ ਤੇਜ਼ਧਾਰ ਮੀਂਹ ਤੇ ਗੜਿ੍ਹਆਂ ਕਾਰਨ ਬਠਿੰਡਾ ਸਮੇਤ ਪੇਂਡੂ ਖੇਤਰਾਂ 'ਚ ਸੀਤ ਲਹਿਰ ਚੱਲ ਪਈ ਹੈ ਜਿਸ ਕਾਰਨ ਲੋਕਾਂ ਨੇ ਗਰਮੀ ਤੋਂ ਸੁਖ ਦਾ ਸਾਹ ਲਿਆ ਹੈ | ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ-ਟਿਕੈਤ) ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਮੀਂਹ ਨਰਮੇ ਤੇ ਝੋਨੇ ਦੇ ਕੱਦੂਕਸ਼ ਕੀਤੇ ਜਾਣ ਵਾਲੇ ਖੇਤਾਂ ਲਈ ਵਰਦਾਤ ਸਾਬਤ ਹੋ ਰਿਹਾ ਹੈ ਕਿਉਂਕਿ ਗਰਮੀ ਕਾਰਨ ਨਰਮਾ ਮੱਚ ਰਿਹਾ ਸੀ ਤੇ ਕਣਕ ਦੇ ਨਾੜ੍ਹ ਨੂੰ ਲਗਾਈ ਅੱਗ ਬਾਅਦ ਖੇਤ ਠੰਡੇ ਕਰਨ ਲਈ ਕਿਸਾਨ ਲਗਾਤਾਰ ਹਜ਼ਾਰਾਂ ਲੀਟਰ ਪਾਣੀ ਦੀ ਬੇਜਾਂਈ ਖਪਤ ਕਰ ਰਹੇ ਪਰ ਇਹ ਮੀਂਹ ਪੈਣ ਕਾਰਨ ਬਿਜਲੀ ਦੀ ਬੱਚਤ ਹੋਵੇਗੀ | ਉਨ੍ਹਾਂ ਦੱਸਿਆ ਕਿ ਬੇਸ਼ੱਕ ਜ਼ਿਆਦਾਤਰ ਨਰਮੇ ਦੀ ਬਿਜਾਂਦ ਹੋ ਚੁਕੀ ਹੈ ਪਰ ਜਿੰਨਾਂ ਕਿਸਾਨਾਂ ਨੇ ਦੇਰੀ ਕਾਰਨ ਇਕ ਦੋ ਦਿਨ ਪਹਿਲਾਂ ਨਰਮਾ ਬੀਜਿਆ ਹੈ, ਉਸ ਨਰਮੇ ਦੇ ਕਰੰਡ ਹੋਣ ਦਾ ਡਰ ਹੈ | ਉੱਧਰ ਪਿੰਡ ਨੇਹੀਆਂਵਾਲਾ ਦੇ ਕਿਸਾਨ ਤੇਜਵਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਸ ਨੇ 10 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਜਿਸ ਵਿਚ ਉਕਤ ਮੀਂਹ ਦਾ ਜ਼ਿਆਦਾ ਪਾਣੀ ਭਰਨ ਕਰਕੇ ਝੋਨੇ ਦੇ ਕਰੰਡ ਹੋਣ ਦਾ ਖਦਸ਼ਾ ਹੈ, ਜਿਸ ਕਾਰਨ ਉਸ ਦਾ ਵੱਡਾ ਆਰਥਿਕ ਨੁਕਸਾਨ ਹੋਵੇਗਾ |
ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਸਮੇਤ ਨੀਵੇਂ ਖੇਤਰ ਹੋਏ ਜਲ-ਥਲ
ਬਠਿੰਡਾ 'ਚ ਸ਼ਾਮ 5 ਕੁ ਵਜੇ ਮੌਸਮ ਬਦਲੇ ਹੀ ਹਨੇ੍ਹਰਾ ਜਿਹਾ ਛਾ ਗਿਆ ਤੇ ਤੇਜ਼ਧਾਰ ਮੀਂਹ ਤੇ ਗੜਿ੍ਹਆਂ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਸਮੇਤ ਨੀਵੇਂ ਖੇਤਰ ਪੂਰੀ ਤਰ੍ਹਾਂ ਪਾਣੀ ਨਾਲ ਜਲ-ਥਲ ਹੋ ਗਏ ਜਿਸ ਕਾਰਨ ਦੁਕਾਨਦਾਰਾਂ ਸਮੇਤ ਰਾਹਗੀਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ | ਹਰ ਵਾਰ ਦੀ ਤਰ੍ਹਾਂ ਸ਼ਹਿਰ ਦੇ ਲਾਇਨੋਪਾਰ ਖੇਤਰ ਦਾ ਪਰਸਰਾਮ ਨਗਰ, ਸਿਰਕੀ ਬਾਜ਼ਾਰ, ਮਾਲ ਰੋਡ, ਪਾਵਰਹਾਊਸ ਰੋਡ, ਮਿੰਨੀ ਸਕੱਤਰੇਤ ਖੇਤਰ ਤੇ ਭੱਟੀ ਰੋਡ ਸਮੇਤ ਪਾਣੀ ਭਰਨ ਕਰਕੇ ਛੱਪੜਾਂ ਦਾ ਰੂਪ ਧਾਰਨ ਗਏ ਜਿਸ ਕਾਰਨ ਰਾਹਗੀਰਾਂ ਵਿਚ ਇਸ ਪਾਣੀ ਵਿਚ ਬੁਰੀ ਤਰ੍ਹਾਂ ਘਿਰ ਗਏ ਤੇ ਉਨ੍ਹਾਂ ਨੂੰ ਆਪਣੀ-ਆਪਣੀ ਮੰਜ਼ਿਲ ਵੱਲ ਵਧਣ ਲਈ ਪਾਣੀ ਪਾਰ ਕਰਨ ਲਈ ਕਾਫ਼ੀ ਜਦੋ-ਜਹਿਦ ਕਰਨੀ ਪਈ ਤੇ ਕਈ ਲੋਕਾਂ ਨੇ ਪਾਣੀ ਦਾ ਵਹਾਅ ਘੱਟ ਹੋਣ ਤੱਕ ਉਡੀਕ ਕਰਨ ਬਾਅਦ ਆਪਣੇ ਘਰਾਂ ਨੂੰ ਰਵਾਨਗੀ ਪਾਈ |
ਬਠਿੰਡਾ, 23 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਆਫ਼ ਬਠਿੰਡਾ ਦੁਆਰਾ ਗੁਰਦੁਆਰਾ ਨਾਨਕ ਸਾਹਿਬ ਪਿੰਡ ਭੁੱਚੋ ਖ਼ੁਰਦ ਵਿਖੇ ...
ਰਾਮਾਂ ਮੰਡੀ, 23 ਮਈ (ਤਰਸੇਮ ਸਿੰਗਲਾ)- ਅੱਜ ਸ਼ਾਮ ਮੀਂਹ ਦੇ ਨਾਲ ਕੁਝ ਮਿੰਟ ਹੀ ਪਈ ਗੜ੍ਹੇਮਾਰੀ ਨੇ ਨੇੜਲੇ ਪਿੰਡ ਰਾਮਸਰਾ ਵਿਖੇ ਸਬਜ਼ੀ ਦੀਆਂ ਫ਼ਸਲਾਂ ਦਾ ਮਾਮੂਲੀ ਨੁਕਸਾਨ ਦੇ ਨਾਲ ਨਰਮੇਂ ਦੀਆਂ ਫ਼ਸਲਾਂ ਦਾ 50 ਫ਼ੀਸਦੀ ਕਰੀਬ ਨੁਕਸਾਨ ਕਰ ਦਿੱਤਾ ਹੈ | ਪਿੰਡ ਦੇ ...
ਗੋਨਿਆਣਾ, 23 ਮਈ (ਲਛਮਣ ਦਾਸ ਗਰਗ)- ਪਿਛਲੇ ਦਿਨੀਂ ਚਿੱਟੇ ਦਿਨ ਬਾਅਦ ਦੁਪਹਿਰ ਭੇਦ ਭਰੇ ਹਾਲਾਤ ਵਿਚ ਪਿੰਡ ਬਲਾਹੜ ਵਿੰਝੂ ਦੀ ਹੱਦ ਵਿਚੋਂ ਸਥਾਨਕ ਭਾਰਤੀ ਪਬਲਿਕ ਸਕੂਲ ਦੇ ਪਿਛਲੇ ਪਾਸਿਉਂ ਇਕ ਦਰਖਤ ਹੇਠੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜੋ ਨਸ਼ੇ ਕਰਨ ਦਾ ਆਦਿ ਸੀ | ...
ਮੌੜ ਮੰਡੀ, 23 ਮਈ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਲਾਈਨੋਂ ਪਾਰਲੇ ਵਾਰਡਾਂ ਦੇ ਵਾਸੀਆਂ ਨੂੰ ਸ਼ਹਿਰ ਅੰਦਰ ਆਉਣ ਲਈ ਰੇਲਵੇ ਲਾਈਨ ਹੇਠੋਂ ਜ਼ਮੀਨਦੋਜ਼ ਪੁੱਲ ਦੇ ਰੂਪ ਵਿਚ ਲਾਂਘਾ ਦੇਣ ਲਈ ਅੱਜ ਰੇਲਵੇ ਦੇ ਅਧਿਕਾਰੀਆਂ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਭਾਰਤੀ ...
ਕੋਟਫੱਤਾ, 23 ਮਈ (ਰਣਜੀਤ ਸਿੰਘ ਬੁੱਟਰ)- ਸੁਵਿਧਾ ਕੇਂਦਰ ਕੋਟਸ਼ਮੀਰ ਵਿਖੇ ਚੋਰ 16 ਮਈ ਦੀ ਸਵੇਰ 1 ਕੁ ਵਜੇ ਤਾਲੇ ਤੋੜ ਕੇ 2 ਸੀ.ਪੀ.ਯੂ., 2 ਟੀ.ਐਫ.ਟੀ. (ਐਲ.ਈ.ਡੀ.), 2 ਕੀ ਬੋਰਡ, 2 ਮਾਊਸ ਅਤੇ ਇਕ ਐਲ ਈ ਡੀ 32 ਇੰਚੀ ਚੋਰੀ ਕਰਕੇ ਲੈ ਗਏ ਸਨ | ਪੁਲਿਸ ਚੌਕੀ ਕੋਟਸ਼ਮੀਰ ਦੇ ਇੰਚਾਰਜ ਜੀਤ ...
ਭੁੱਚੋ ਮੰਡੀ, 23 ਮਈ (ਪਰਵਿੰਦਰ ਸਿੰਘ ਜੌੜਾ)- ਰੇਲਵੇ ਵਿਭਾਗ ਵਲੋਂ ਇਲਾਕਾ ਨਿਵਾਸੀਆਂ ਦੀ ਜ਼ੋਰਦਾਰ ਮੰਗ ਨੂੰ ਪੂਰਾ ਕਰਦਿਆਂ ਕਰੀਬ 2 ਸਾਲ ਬਾਅਦ ਭੁੱਚੋ ਰੇਲਵੇ ਸਟੇਸ਼ਨ 'ਤੇ 2 ਐਕਸਪੈੱ੍ਰਸ ਯਾਤਰੀ ਗੱਡੀਆਂ ਦਾ ਠਹਿਰਾਅ ਬਹਾਲ ਕਰ ਦਿੱਤਾ ਹੈ, ਨਾਲ ਇਲਾਕੇ ਭਰ ਦੇ ਲੋਕਾਂ ...
ਬਠਿੰਡਾ, 23 ਮਈ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਹਵਾਈ ਸੈਨਾ ਅੱਡਾ ਭਿਸ਼ੀਆਣਾ ਵਿਖੇ ਤਾਇਨਾਤ ਇਕ ਮੁਲਾਜ਼ਮ ਪਰਿਵਾਰ ਨੇ ਬਠਿੰਡਾ ਦੇ ਇਕ ਨਾਮੀ ਨਿੱਜੀ ਹਸਪਤਾਲ ਸਮੇਤ ਇਕ ਹੋਰ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਆਪਣੀ ਨਵਜਨਮੀ ਬੱਚੀ ਦਾ ਇਲਾਜ ਕਰਨ 'ਚ ਅਣਗਹਿਲੀ ...
ਭੁੱਚੋ ਮੰਡੀ, 23 ਮਈ (ਪਰਵਿੰਦਰ ਸਿੰਘ ਜੌੜਾ)- ਨਗਰ ਕੌਂਸਲ ਭੁੱਚੋ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵਿਵਾਦਾਂ 'ਚ ਘਿਰ ਗਈ ਹੈ। ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਦਾਅਵਾ ਕੀਤਾ ਹੈ ਕਿ ਚੋਣ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਈ ਹੈ ਅਤੇ ਅੰਜਲੀ ਗਰਗ ...
ਭਾਗੀਵਾਂਦਰ, 23 ਮਈ (ਮਹਿੰਦਰ ਸਿੰਘ ਰੂਪ)- ਕੁੱਝ ਥਾਵਾਂ 'ਤੇ ਗਰਜ-ਚਮਕ ਨਾਲ ਪਈ ਬਰਸਾਤ ਨੇ ਗਰਮੀ ਤੋਂ ਰਾਹਤ ਦਿੱਤੀ ਹੈ | ਬਰਸਾਤ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਇਹ ਬਰਸਾਤ ਹਰੇ ਚਾਰੇ ਅਤੇ ਸਬਜ਼ੀਆਂ ਦੀ ਫ਼ਸਲ ਲਈ ਵੀ ਲਾਹੇਵੰਦ ਦੱਸੀ ਜਾ ਰਹੀ ...
ਸੀਂਗੋ ਮੰਡੀ, 23 ਮਈ (ਲੱਕਵਿੰਦਰ ਸ਼ਰਮਾ)- ਹਲਕਾ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੂੰ ਵਿਧਾਨ ਸਭਾ ਵਿਚ ਬਣਾਈਆਂ ਗਈਆਂ ਕਮੇਟੀਆਂ ਦਾ ਸਰਪ੍ਰਸਤ ਬਣਾਉਣ ਤੇ ਚੁਫੇਰਿਓਾ ਸਵਾਗਤ ਹੋਇਆ ਹੈ ਜਿਸ ਲਈ ਆਪ ਦੇ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ | ਇਸ ਬਾਰੇ ਆਪ ਦੇ ...
ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਮਿਆਰ ਨੂੰ ਬਚਾਉਣ ਲਈ 'ਪਾਣੀ ਬਚਾਓ, ਪੰਜਾਬ ਬਚਾਓ' ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ...
ਭਾਗੀਵਾਂਦਰ, 23 ਮਈ (ਮਹਿੰਦਰ ਸਿੰਘ ਰੂਪ)- ਸ਼ਾਮ ਕਰੀਬ 6 ਵਜੇ ਖੇਤਰ ਦੇ ਆਸ-ਪਾਸ ਪਈ ਬਾਰਿਸ਼ ਨਾਲ ਮੌਸਮ ਠੰਢਾ ਠਾਰ ਹੋ ਗਿਆ ਜਿਸ ਨਾਲ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ | ਗਰਜ-ਚਮਕ ਨਾਲ ਪਈ ਬਾਰਿਸ਼ ਨਾਲ ਜਿਥੇ ਜਨ-ਜੀਵਨ ਨੂੰ ਕਾਫੀ ਰਾਹਤ ਮਿਲੀ ਹੈ ...
ਸੀਂਗੋ ਮੰਡੀ, 23 ਮਈ (ਪਿ੍ੰਸ ਗਰਗ)- ਪਿੰਡ ਜੋਗੇਵਾਲਾ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਵਿਖੇ ਐੱਸ. ਡੀ. ਐੱਚ. ਵਲੋਂ ਸਿਹਤ ਵਿਭਾਗ ਦੀ ਟੀਮ ਜਿਨ੍ਹਾਂ ਵਿਚ ਜਗਜੀਤ ਸਿੰਘ, ਜਗਸੀਰ ਸਿੰਘ, ਗੁਰਦੀਪ ਸਿੰਘ ਤੇ ਚੰਦ ਸਿੰਘ ਉੱਚੇਚੇ ਤੌਰ 'ਤੇ ...
ਤਲਵੰਡੀ ਸਾਬੋ, 23 ਮਈ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਵਜੋਂ ਜਾਣੇ ਜਾਂਦੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ 'ਤੇ ਸਮੁੱਚੇ ਸੂਬੇ ਦੀ ਅਕਾਲੀ ਲੀਡਰਸ਼ਿਪ ਵਾਂਗ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ...
ਸੀਂਗੋ ਮੰਡੀ, 23 ਮਈ (ਲੱਕਵਿੰਦਰ ਸ਼ਰਮਾ)- ਸਥਾਨਕ ਕਸਬੇ ਵਿਚ ਅੱਜ ਸ਼ਾਮੀ ਹੋਈ ਵਰਖਾ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਵਰਖਾ ਵਰਦਾਨ ਵਜੋਂ ਮੰਨੀ ਜਾ ਰਹੀ ਹੈ ਜਿਸ ਲਈ ਕਿਸਾਨਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ | ਇਸ ...
ਕੋਟਫੱਤਾ, 23 ਮਈ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਤੇ ਕੋਟਸ਼ਮੀਰ ਇਲਾਕੇ 'ਚ ਭਰਵੀਂ ਬਾਰਸ਼ ਨਾਲ ਹਲਕੀ ਦਰਮਿਆਨੀ ਗੜੇ੍ਹਮਾਰੀ ਹੋਈ, ਜਿਸ ਨਾਲ ਗਰਮੀ ਦੀ ਤਪਸ਼ ਤੋਂ ਵੱਡੀ ਰਾਹਤ ਮਹਿਸੂਸ ਕੀਤੀ ਗਈ | ਗੜੇ੍ਹਮਾਰੀ ਨਾਲ ਤਾਪਮਾਨ 'ਚ ਗਿਰਾਵਟ ਆਈ | ਤਪਦੇ ਦਿਨਾਂ 'ਚ ਪਈ ਭਰਵੀਂ ...
ਭੁੱਚੋ ਮੰਡੀ, 23 ਮਈ (ਪਰਵਿੰਦਰ ਸਿੰਘ ਜੌੜਾ)- ਸਰਗਰਮ ਕਿਸਾਨ ਆਗੂ ਬੂਟਾ ਸਿੰਘ ਤੁੰਗਵਾਲੀ ਫਿਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਨਥਾਣਾ ਦੇ ਪ੍ਰਧਾਨ ਚੁਣੇ ਗਏ ਹਨ | ਸਥਾਨਕ ਮਿਉਂਸਪਲ ਪਾਰਕ ਵਿਚ ਚੋਣ ਸਬੰਧੀ ਰੱਖੀ ਗਈ ਮੀਟਿੰਗ ਵਿਚ ਸੂਬਾ ਮੀਤ ...
ਭਗਤਾ ਭਾਈਕਾ, 23 ਮਈ (ਸੁਖਪਾਲ ਸਿੰਘ ਸੋਨੀ)- ਸੰਤ ਬਲਵੀਰ ਸਿੰਘ ਸਕੂਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਭਗਤਾ ਭਾਈਕਾ ਦੇ ਵਿਦਿਆਰਥੀਆਂ ਵਲੋਂ ਆਏ ਦਿਨ ਆਈਲੈਟਸ ਵਿਚ ਮੱਲਾਂ ਮਾਰੀਆਂ ਜਾ ਰਹੀਆਂ ਹਨ | ਸੰਸਥਾ ਦੇ ਸੰਚਾਲਕ ਜਸਅਨਦੀਪ ਸਿੰਘ ਸਿੰਘ ਬਰਾੜ ਨੇ ਸੰਸਥਾ ਦੀਆਂ ...
ਭਗਤਾ ਭਾਈਕਾ, 23 ਮਈ (ਸੁਖਪਾਲ ਸਿੰਘ ਸੋਨੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੈੱਸ ਕਲੱਬ ਭਗਤਾ ਭਾਈਕਾ ਵਲੋਂ ਸਥਾਨਕ ਗੁਰਦੁਆਰਾ ਮਹਿਲ ਸਾਹਿਬ ਵਿਖੇ ਸਰਵੇਸ ਦਿਵਿਆ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ...
ਬਠਿੰਡਾ, 23 ਮਈ (ਅਵਤਾਰ ਸਿੰਘ)- ਪੈਟਰੋਲ ਡੀਜ਼ਲ ਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ, ਭਾਵੇਂ ਇਸ ਨਾਲ ਵੱਡੇ ਪੱਧਰ 'ਤੇ ਲੋਕਾਂ ਨੂੰ ਰਾਹਤ ਮਿਲੀ ਪਰ ਸਿਲੰਡਰ ਦੀ ਸਬਸਿਡੀ ਮਾਮਲੇ ਤੇ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਐਮ.ਸੀ. ਵਲੋਂ ...
-ਗੁਰਜੀਤ ਸਿੰਘ ਕਮਾਲੂ- ਮੌੜ ਮੰਡੀ - ਸਮੇਂ ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਜ਼ਰੂਰ ਕਰਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ 'ਤੇ ਅਮਲ ਹੋਣ ਦੀਆਂ ਜ਼ਮੀਨੀ ਹਕੀਕਤਾਂ ਹੋਰ ਹੁੰਦੀਆਂ ਹਨ | ਪਿਛਲੀ ਕਾਂਗਰਸ ਸਰਕਾਰ ਨੇ ਅਤੇ ਮੌਜੂਦਾ ...
ਬਠਿੰਡਾ, 23 ਮਈ (ਸੱਤਪਾਲ ਸਿੰਘ ਸਿਵੀਆਂ)- ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਕੀਤੇ ਜਾ ਰਹੇ ਆਰਜ਼ੀ ਪ੍ਰਬੰਧਾਂ (ਡੈਪੂਟੇਸ਼ਨ) ਨੂੰ ਬੇਤਰਤੀਬੇ ਕਰਾਰ ਦਿੰਦੇ ਹੋਏ ਅੱਜ ਈ.ਟੀ.ਟੀ. ਅਧਿਆਪਕ ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਦੇ ਦਫ਼ਤਰ ...
ਬਠਿੰਡਾ, 23 ਮਈ (ਅਵਤਾਰ ਸਿੰਘ)-ਸੀਵਰੇਜ਼ ਵਰਕਰਜ਼ ਯੂਨੀਅਨ ਬਠਿੰਡਾ ਵਲੋਂ ਕੱਚੇ ਮੁਲਾਜ਼ਮ ਪੱਕੇ ਕਰਨ ਬਾਰੇ ਇਕੱਤਰਤਾ ਕਰਨ ਮੌਕੇ ਕਿਹਾ ਕਿ ਕਈ ਸਾਲਾਂ ਤੋਂ ਕੱਚੇ 48 ਸੀਵਰਮੈਨਾਂ ਨੂੰ ਪੱਕਾ ਕਰਨ ਬਾਰੇ ਵਾਰ-ਵਾਰ ਕਹਿਣ 'ਤੇ ਵੀ ਪੱਕਾ ਨਹੀਂ ਕਿਤਾ ਗਿਆ | ਉਨ੍ਹਾਂ ਵਲੋਂ ...
ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਨੇ ਕੇਂਦਰ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ 'ਤੇ ਵਸੂਲੇ ਜਾਣ ਵਾਲੇ ਟੈਕਸ ਵਿਚ ਰਾਹਤ ਦੇਣ ਦੇ ਫ਼ੈਸਲੇ ਦਾ ਸੁਆਗਤ ਕੀਤਾ ...
ਗੋਨਿਆਣਾ, 23 ਮਈ (ਲਛਮਣ ਦਾਸ ਗਰਗ)- ਪਿੰਡ ਨੇਹੀਆਂ ਵਾਲਾ ਦੀ ਸਮੂਹ ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕਾਨੂੰਨਗੋ ਅਮਨੀਤ ਸਿੰਘ ਅਤੇ ਉਨ੍ਹਾਂ ਦੇ ਸਹਾਇਕ ਹਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਸ਼ਵਿੰਦਰ ਸਿੰਘ ਨੇਹੀਆ ਵਾਲਾ ਸੀਨੀਅਰ ਆਗੂ ...
ਲਹਿਰਾ ਮੁਹੱਬਤ, 23 ਮਈ (ਲਹਿਰਾ ਮੁਹੱਬਤ)- ਗੁਰੂ ਹਰਗੋਬਿੰਦ ਥਰਮਲ ਪਲਾਂਟ ਇੰਪਲਾਈਜ਼ ਯੂਨੀਅਨ ਲਹਿਰਾ ਮੁਹੱਬਤ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਪਾਵਰਕਾਮ ਕਰਮਚਾਰੀਆਂ 'ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕੀਤੀ ਗਈ | ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਕੋਟਲੀ ਅਤੇ ...
ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਰ.ਬੀ.ਡੀ.ਏ.ਵੀ. ਪਬਲਿਕ ਸਕੂਲ, ਬਠਿੰਡਾ ਵਿਖੇ ਸਕੂਲ ਮੁਖੀ ਸ੍ਰੀਮਤੀ ਡਾ. ਅਨੁਰਾਧਾ ਭਾਟੀਆ ਦੀ ਰਹਿਨੁਮਾਈ ਵਿਚ ਚੱਲ ਰਹੀ ਤਿੰਨ ਪੰਜਾਬ ਨੇਵਲ ਯੂਨਿਟ ਐਨ.ਸੀ.ਸੀ. ਬਠਿੰਡਾ' ਵਿੰਗ ਨੇ ਪਰਾਲੀ ਨੂੰ ਸਾੜਨ ਅਤੇ ਉਸ ਤੋਂ ਪੈਦਾ ...
ਭੁੱਚੋ ਮੰਡੀ, 23 ਮਈ (ਪਰਵਿੰਦਰ ਸਿੰਘ ਜੌੜਾ)- ਵਿਧਾਇਕ ਮਾ. ਜਗਸੀਰ ਸਿੰਘ ਦੇ ਉਚੇਚੇ ਯਤਨਾਂ ਸਦਕਾ ਇੱਥੋਂ ਦੇ ਵਾਰਡ ਨੰਬਰ 12 ਦੀਆਂ 2 ਲੋੜਵੰਦ ਔਰਤਾਂ ਗੁਰਮੇਲ ਕੌਰ ਪਤਨੀ ਬਲਦੇਵ ਸਿੰਘ ਤੇ ਮਨਜੀਤ ਕੌਰ ਪਤਨੀ ਆਤਮਾ ਸਿੰਘ ਨੂੰ ਵ੍ਹੀਲ ਚੇਅਰਾਂ ਦਿੱਤੀਆਂ ਗਈਆਂ | 'ਆਪ' ਦੀ ...
ਤਲਵੰਡੀ ਸਾਬੋ, 23 ਮਈ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਹਿੱਤ ਨਿਰੰਤਰ ਗਤੀਵਿਧੀਆਂ ਉਲੀਕਦੀ ਰਹਿੰਦੀ ਹੈ | ਇਸੇ ਲੜੀ ਤਹਿਤ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਲਈ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਸਾਇੰਸ ...
ਬਠਿੰਡਾ, 23 ਮਈ (ਸੱਤਪਾਲ ਸਿੰਘ ਸਿਵੀਆਂ)- 'ਗੁਲਾਬੀ ਸੁੰਡੀ' ਕਾਰਨ ਨਰਮੇ ਦੀ ਫ਼ਸਲ ਖ਼ਰਾਬ ਹੋਣ ਕਰਕੇ ਨਰਮਾ ਚੁਗਾਈ ਤੋਂ ਵਾਂਝੇ ਰਹੇ ਮਜ਼ਦੂਰਾਂ ਨੂੰ ਅਜੇ ਤੱਕ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦੀ ਕੌਡੀ ਨਹੀਂ ਦਿੱਤੀ ਗਈ ਤੇ ਹੁਣ ਝੋਨੇ ਦੀ ਸਿੱਧੀ ਬਿਜਾਈ ਕਾਰਨ ਇਕ ਵਾਰ ...
ਭਗਤਾ ਭਾਈਕਾ, 23 ਮਈ (ਸੁਖਪਾਲ ਸਿੰਘ ਸੋਨੀ)- ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਦੀਆਂ ਵਿਦਿਆਰਥਣਾਂ ਨੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ ਨਾਲ ਪ੍ਰੇਰਨਾ-ਦਾਇਕ ਮੁਲਾਕਾਤ ਕੀਤੀ ਗਈ | ਇਸ ਮੁਲਾਕਾਤ ਦੌਰਾਨ ਨੌਵੀਂ ਤੋਂ ਬਾਰ੍ਹਵੀਂ ਜਮਾਤ ...
ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹੁਤ ਜਲਦੀ ਲੋਕ ਭਲਾਈ ਸਕੀਮਾਂ ਸ਼ੁਰੂ ਕਰ ਰਹੀ ਹੈ ਜਿਨ੍ਹਾਂ ਨੂੰ ਹਰ ਵਿਅਕਤੀ ਤੱਕ ਪਹੁੰਚਾਇਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ...
ਭੁੱਚੋ ਮੰਡੀ, 23 ਮਈ (ਪਰਵਿੰਦਰ ਸਿੰਘ ਜੌੜਾ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਔਰਤ ਵਿੰਗ ਦੀ ਜ਼ਿਲ੍ਹਾ ਪੱਧਰੀ ਵਿਸ਼ੇਸ਼ ਵਧਵੀਂ ਮੀਟਿੰਗ ਭੁੱਚੋ ਖ਼ੁਰਦ ਵਿਖੇ ਸੂਬਾਈ ਆਗੂ ਹਰਿੰਦਰ ਬਿੰਦੂ ਦੀ ਪ੍ਰਧਾਨਗੀ ਹੇਠ ਹੋਈ, ਨੂੰ ਸੰਬੋਧਨ ਕਰਦਿਆਂ ਬਿੰਦੂ ਅਤੇ ਸੂਬਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX