ਨਵੀਂ ਦਿੱਲੀ, 23 ਮਈ (ਜਗਤਾਰ ਸਿੰਘ)- ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਰਮੇਸ਼ ਵਿਧੂੜੀ ਨੇ ਛੱਤਰਪੁਰ ਵਿਧਾਨ ਸਭਾ ਹਲਕੇ 'ਚ ਬੂਥ ਪ੍ਰਧਾਨਾਂ ਦੀ ਬੈਠਕ ਅਤੇ ਇਲਾਕੇ 'ਚ ਜਨਸੰਪਰਕ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰ ਖੇਤਰ 'ਚ ਨਾਕਾਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕੇਜਰੀਵਾਲ ਦੁਆਰਾ ਦਿੱਲੀ ਵਾਸੀਆਂ ਨੂੰ ਪਰੋਸੇ ਗਏ ਝੂਠ, ਸਰਕਾਰ ਦੀ ਨਾਕਾਮੀਆਂ ਅਤੇ ਜਨ ਵਿਰੋਧੀ ਨੀਤੀਆਂ ਨੂੰ ਘਰ ਘਰ ਪਹੁੰਚਾਏ ਜਾਣ ਦੀ ਲੋੜ ਹੈ | ਵਿਧੂੜੀ ਨੇ ਕਿਹਾ ਕਿ ਕੇਜਰੀਵਾਲ ਪਿਛਲੇ 7 ਸਾਲਾਂ ਤੋਂ ਸਿਰਫ ਝੂਠ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ ਜੋ ਸਪਸ਼ਟ ਰੂਪ 'ਚ ਦਿੱਲੀ ਵਿਚ ਵੇਖਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਨੂੰ ਪੈਰਿਸ ਤੇ ਲੰਦਨ ਬਣਾਉਣ, ਬੇਹਤਰ ਸਿੱਖਿਆ ਤੇ ਸਿਹਤ ਸਹੂਲਤਾਂ,12 ਲੱਖ ਲੋਕਾਂ ਨੂੰ ਨੌਕਰੀ ਸਮੇਤ ਅਨੇਕਾ ਵਾਅਦੇ ਕਰਕੇ ਜਨਤਾ ਨੂੰ ਗੁਮਰਾਹ ਕੀਤਾ ਅਤੇ ਦਿੱਲੀ ਦੀ ਸੱਤਾ ਹਾਸਲ ਕੀਤੀ | ਉਨ੍ਹਾਂ ਕਿਹਾ ਕਿ 7 ਸਾਲ ਬਾਅਦ ਵੀ ਸਿੱਖਿਆ ਦੇ ਨਾਂਅ 'ਤੇ ਨਵੇਂ 20 ਕਾਲਜ, 500 ਸਕੂਲ ਜੋ ਪੂਰੀ ਦਿੱਲੀ ਵਿਚ ਕਿਧਰੇ ਵੀ ਵਿਖਾਈ ਨਹੀਂ ਦਿੰਦੇ, ਬਲਕਿ ਦਿੱਲੀ 'ਚ ਜੋ ਪਹਿਲਾਂ ਮੌਜੂਦ ਸਕੂਲ ਹਨ, ਉਹ ਵੀ ਸਹੂਲਤਾਂ ਤੋਂ ਵਾਂਝੇ ਹਨ | ਰਮੇਸ਼ ਵਿਧੂੜੀ ਨੇ ਕਿਹਾ ਕਿ ਕੇਜਰੀਵਾਲ ਨੇ ਬੇਹਤਰ ਸਿੱਖਿਆ ਮਾਡਲ ਦੇ ਨਾਂਅ 'ਤੇ ਕੁੱਝ ਚੋਣਵੇਂ ਸਕੂਲਾਂ ਨੂੰ ਚਮਕਾ ਕੇ ਇਸ਼ਤਿਹਾਰਾਂ ਰਾਹੀਂ ਦਿੱਲੀ ਦੀ ਜਨਤਾ ਨੂੰ ਗੁੰਮਰਾਹ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਹੀ ਦੂਜੇ ਸੂਬਿਆਂ 'ਚ ਜਾ ਕੇ ਕੇਜਰੀਵਾਲ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ |
ਜਲੰਧਰ, 23 ਮਈ (ਸ਼ਿਵ)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ 9.5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 7 ਰੁਪਏ ...
ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)- ਕੋਈ ਵੀ ਗ਼ਰੀਬ ਤੇ ਲੋੜਵੰਦ ਵਿਅਕਤੀ ਸਰਕਾਰ ਦੀ ਬਣਾਈ ਯੋਜਨਾ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ, ਇਸ ਪ੍ਰਤੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਲਾਈਨ ਦੇ ਸਾਬਕਾ ਮੇਅਰ ਅਵਤਾਰ ...
ਨਵੀਂ ਦਿੱਲੀ, 23 ਮਈ (ਜਗਤਾਰ ਸਿੰਘ)- ਦਿੱਲੀ ਸਰਕਾਰ ਦੇ ਝੂਠ ਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਪੋਲ-ਖੋਲ ਮੁਹਿੰਮ ਦੀ ਅਗਵਾਈ ਕਰ ਰਹੇ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਨਵੀਨ ਸ਼ਾਹਦਰਾ, ਗੋਕੁਲਪੁਰੀ, ਰੋਹਤਾਸ਼ ਨਗਰ ਤੇ ...
ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)- ਦਿੱਲੀ 'ਚ ਬਦਮਾਸ਼ਾਂ ਦੇ ਹੌਂਸਲੇ ਇੰਨੇ ਵਧ ਗਏ ਹਨ ਕਿ ਉਹ ਦਿਨ-ਦਿਹਾੜੇ ਲੁੱਟਮਾਰ ਦੀ ਵਾਰਦਾਤ ਕਰਨ ਤੋਂ ਬਿਲਕੁੱਲ ਨਹੀਂ ਡਰਦੇ | ਅਜਿਹੀ ਹੀ ਘਟਨਾ ਦਿੱਲੀ ਦੇ ਰਾਣੀ ਬਾਗ ਇਲਾਕੇ 'ਚ ਵਾਪਰੀ ਹੈ | ਇਕ ਕੰਪਨੀ ਦਾ ਏਜੰਟ ...
ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)-ਹੀਰਾ ਪਬਲਿਕ ਸਕੂਲ ਨਵੀਂ ਦਿੱਲੀ ਵਿਖੇ ਇਕ ਟੂਰਨਾਮੈਂਟ ਕੀਤਾ ਗਿਆ, ਜਿਸ ਵਿਚ ਅਨੇਕਾਂ ਟੀਮਾਂ ਨੇ ਹਿੱਸਾ ਲਿਆ | ਆਪਸੀ ਮੁਕਾਬਲੇ ਵਿਚ ਸਾਰੀਆਂ ਟੀਮਾਂ ਨੇ ਜਿੱਤਣ ਪ੍ਰਤੀ ਆਪਣੀ ਪੂਰੀ ਕੋਸ਼ਿਸ਼ ਕੀਤੀ | ਇਸ ਮੁਕਾਬਲੇ ਵਿਚ ...
ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)-ਇਨਸਾਨ ਨੂੰ ਸਹੀ ਮਾਅਨੇ ਵਿਚ ਇਨਸਾਨ ਬਣਨ ਦੀ ਜ਼ਰੂਰਤ ਹੈ, ਜਿਸ ਪ੍ਰਤੀ ਬ੍ਰਹਮਕੁਮਾਰੀਜ਼ ਸੰਸਥਾ ਬਹੁਤ ਕੰਮ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਿਕ ਨਿਆਂਏ ਅਤੇ ਅਧਿਕਾਰਤਾ ਰਾਜ ਮੰਤਰੀ ਪ੍ਰਤਿਭਾ ਭੋਮਿਕ ...
ਇੰਦੌਰ, 23 ਮਈ (ਰਤਨਜੀਤ ਸਿੰਘ ਸ਼ੈਰੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲਿਦਾਨ ਵਿਸ਼ਵ ਦੀ ਅਦੁੱਤੀ ਸ਼ਹਾਦਤ ਸੀ, ਅਸੀਂ ਕਦੇ ਵੀ ਭੁਲਾ ਨਹੀਂ ਪਾਵਾਂਗੇ, ਕਿਸੇ ਦੂਜੇ ਧਰਮ ਦੇ ਸਿਧਾਂਤਾਂ ਦੀ ਰੱਖਿਆ ਲਈ ਆਪਣਾ-ਆਪ ਕੁਰਬਾਨ ਕਰ ਦੇਣਾ ਸਮੁੱਚੇ ਵਿਸ਼ਵ 'ਚ ਇਹੋ ਜਿਹੀ ਮਿਸਾਲ ...
ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਵਿਵੇਕ ਵਿਹਾਰ ਦੇ ਇਲਾਕੇ ਵਿਚ ਇਕ ਡੀ. ਟੀ. ਸੀ. ਦੀ ਬੱਸ ਨੇ ਈ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਈ-ਰਿਕਸ਼ਾ ਚਲਾਉਣ ਵਾਲਾ ਉਛਲ ਕੇ ਦੂਰ ਜਾ ਡਿੱਗਿਆ | ਜਿਸ ਕਾਰਨ ਉਹ ਕਾਫੀ ...
ਨਵੀਂ ਦਿੱਲੀ, 23 ਮਈ (ਜਗਤਾਰ ਸਿੰਘ)- ਕਾਂਗਰਸ ਆਗੂ ਤੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਦੇ ਵਿਵਾਦਤ ਟਵੀਟ ਨੂੰ ਲੈ ਕੇ ਭਾਜਪਾ ਦਿੱਲੀ ਪ੍ਰਦੇਸ਼ ਦੇ ਸਿੱਖ ਆਗੂ ਜਸਪ੍ਰੀਤ ਸਿੰਘ ਮਾਟਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ...
ਸ਼ਾਹਬਾਦ ਮਾਰਕੰਡਾ, 23 ਮਈ (ਅਵਤਾਰ ਸਿੰਘ)-ਸ਼ਾਹਬਾਦ ਅਤੇ ਅੰਬਾਲੇ ਦੇ ਵਿਚਕਾਰ ਪਿੰਡ ਮੋਹੜਾ ਦੇ ਨਜ਼ਦੀਕ ਬੀਤੀ ਸ਼ਾਮ ਰੇਂਜ ਰੋਵਰ 'ਚ ਸਵਾਰ ਦੋ ਲੜਕੀਆਂ ਨੇ ਸੜਕ 'ਤੇ ਖੜ੍ਹੀ ਗੱਡੀ 'ਚ ਜ਼ੋਰਦਾਰ ਟੱਕਰ ਮਾਰ ਦਿੱਤੀ | ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਮਾਲਕ ਦੀ ਮੌਕੇ ...
ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਪੁਲਿਸ ਨੇ ਗਸ਼ਤ ਦੌਰਾਨ ਡਿੰਗ ਮੰਡੀ ਖੇਤਰ 'ਚੋਂ ਇਕ ਨੌਜਵਾਨ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਨੌਜਵਾਨ ਦੀ ਪਛਾਣ ਰਾਹੁਲ ਉਰਫ ਬੱਗੀ ਵਾਸੀ ਡਿੰਗ ਮੰਡੀ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ...
ਫਤਿਹਾਬਾਦ, 23 ਮਈ (ਹਰਬੰਸ ਸਿੰਘ ਮੰਡੇਰ)- ਡਿਪਟੀ ਸਿਵਲ ਸਰਜਨ ਡਾ.ਕੁਲਦੀਪ ਗੌਰੀ ਨੇ ਅੱਜ ਫਤਿਹਾਬਾਦ ਦੇ ਗੁਰੂਨਾਨਕਪੁਰਾ ਵਿਖੇ ਆਂਗਣਵਾੜੀ ਕੇਂਦਰ ਦਾ ਨਿਰੀਖਣ ਕਰਕੇ ਨੈਸ਼ਨਲ ਡੀਵਾਰਮਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰੋਗਰਾਮ ...
ਫਤਿਹਾਬਾਦ, 23 ਮਈ (ਹਰਬੰਸ ਸਿੰਘ ਮੰਡੇਰ)- ਸਥਾਨਕ ਪੰਚਾਇਤ ਭਵਨ ਵਿਖੇ ਸਟੇਟ ਬੈਂਕ ਆਫ ਇੰਡੀਆ ਵਲੋਂ ਚਲਾਏ ਜਾ ਰਹੇ ਪੇਂਡੂ ਸਵੈ-ਰੁਜਗਾਰ ਸਿਖਲਾਈ ਸੰਸਥਾ ਵਿਖੇ ਬਿਊਟੀ ਪਾਰਲਰ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਦੌਰਾਨ ਡਾਇਰੈਕਟਰ ਸੱਜਣ ਕੁਮਾਰ ਬੰਸਲ ਅਤੇ ਮਹਿਲਾ ...
ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ 'ਚ ਨਗਰ ਪਾਲਿਕਾ ਸਫਾਈ ਕਰਮਚਾਰੀ ਸੰਘ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਅੱਜ ਨਗਰ ਪਾਲਿਕਾ ਦਫ਼ਤਰ ਅੱਗੇ ਸੰਘ ਦੇ ਪ੍ਰਧਾਨ ਸਿਕੰਦਰ ਕੁਮਾਰ ਦੀ ਅਗਵਾਈ ਵਿੱਚ ਧਰਨਾ ਲਗਾ ਕੇ ਆਪਣਾ ਰੋਸ ...
ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਮਾਖਾ ਦੇ ਲੋਕ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਤੋਂ ਨਿਕਲਣ ਵਾਲੇ ਧੂੰਏ ਅਤੇ ਹੋਰ ਗੈਸਾਂ ਦੇ ਮਾੜੇ ਪ੍ਰਭਾਵ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਪੀੜਤ ਹਨ | ਪਿੰਡ ਵਾਸੀਆਂ ਦੀ ਮੰਗ ਹੈ ਕਿ ...
ਫਤਿਹਾਬਾਦ, 23 ਮਈ (ਹਰਬੰਸ ਸਿੰਘ ਮੰਡੇਰ)- ਵਿਧਾਨ ਸਭਾ ਹਲਕਾ ਫਤਿਹਾਬਾਦ ਦੇ ਪਿੰਡ ਖਾਬੜਾ ਕਲਾਂ ਵਿਚ ਵਿਧਾਇਕ ਦੂੜਾਰਾਮ ਦੇ ਸਨਮਾਨ ਵਿਚ ਸਮਾਗਮ ਕਰਵਾਇਆ ਗਿਆ | ਐਸ.ਬੀ.ਐਸ.ਪਬਲਿਕ ਸਕੂਲ ਦੇ ਪਿ੍ੰਸੀਪਲ ਵਿਕਾਸ ਲਾਇਲ, ਡਾਇਰੈਕਟਰ ਮਨਜੀਤ ਸਿਹਾਗ, ਵਾਈਸ ਪਿ੍ੰਸੀਪਲ ...
ਨਰਾਇਣਗੜ੍ਹ, 23 ਮਈ (ਪੀ. ਸਿੰਘ)-ਹਰਿਆਣਾ ਸਕੂਲ ਟੀਚਰਜ਼ ਐਸੋਸੀਏਸ਼ਨ ਨੇ ਨਰਾਇਣਗੜ੍ਹ ਅਤੇ ਸ਼ਹਿਜ਼ਾਦਪੁਰ ਵਿਚ ਬਲਾਕ ਸਿੱਖਿਆ ਅਧਿਕਾਰੀ ਦੇ ਦਫ਼ਤਰ ਵਿਚ ਪ੍ਰਦਰਸ਼ਨ ਕੀਤਾ ਅਤੇ ਹਰਿਆਣਾ ਰੁਜ਼ਗਾਰ ਹੁਨਰ ਨਿਗਮ ਅਤੇ ਪਾਠ ਪੁਸਤਕਾਂ ਨਾ ਮਿਲਣ ਦੇ ਵਿਰੋਧ ਵਿਚ ਬਲਾਕ ...
ਗੂਹਲਾ ਚੀਕਾ, 23 ਮਈ (ਓ.ਪੀ. ਸੈਣੀ)-ਮਹਾਂ ਸੰਪਰਕ ਅਭਿਆਨ ਤਹਿਤ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵਲੋਂ ਹਰ ਵਰਗ ਦੇ ਵਿਕਾਸ ਅਤੇ ਭਲਾਈ ਲਈ ਅਨੇਕਾਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਸਕੀਮਾਂ ਦਾ ਲਾਭ ਹਰ ਵਰਗ ਤੱਕ ਪਹੁੰਚਾਇਆ ਜਾ ਰਿਹਾ ...
ਕੋਲਕਾਤਾ, 23 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਕਾਂਸਟੇਬਲ ਦੀ ਪ੍ਰੀਖਿਆ 44 ਫਰਜੀ ਉਮੀਦਵਾਰਾਂ ਨੂੰ ਗਿਰਫਤਾਰ ਕੀਤਾ ਗਿਆ ਹੈ | ਕੋਲਕਾਤਾ ਦੇ ਲੇਕਟਾਉਨ, ਵਿਧਾਨ ਨਗਰ, ਖੜਦਾ ਇਲਾਕੇ ਤੋਂ ਇਨਾਂ ਨੂੰ ਗਿ੍ਫਤਾਰ ਕੀਤਾ ਗਿਆ | ਇਸਦੇ ਨਾਲ ਹੀ ਸਾਰੇ ਬੰਗਾਲ 'ਚ ...
ਫਤਿਹਾਬਾਦ, 23 ਮਈ (ਹਰਬੰਸ ਸਿੰਘ ਮੰਡੇਰ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2022-23 ਦੌਰਾਨ ਖੇਤੀ ਮਸ਼ੀਨਰੀ ਜਿਵੇਂ ਕਿ ਸਿੱਧੀ ਝੋਨਾ ਬੀਜਣ ਵਾਲੀ ਮਸ਼ੀਨ, ਕਪਾਹ ਬੀਜਣ ਵਾਲੀ ਮਸ਼ੀਨ, ਟਰੈਕਟਰ ਨਾਲ ਚੱਲਣ ਵਾਲਾ ਸਪਰੇਅ ਪੰਪ, ਟਰੈਕਟਰ ਨਾਲ ਚੱਲਣ ਵਾਲਾ ...
ਸੁਲਤਾਨਪੁਰ ਲੋਧੀ, 23 ਮਈ (ਥਿੰਦ, ਹੈਪੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਸਿਰਤੋੜ ਯਤਨਾਂ ਤਹਿਤ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਡੀ. ਐੱਸ. ਪੀ ਰਜੇਸ਼ ਕੱਕੜ ਅਗਵਾਈ ਹੇਠ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਦੇ ਇਕ ਨਿਵਾਸੀ ਨੂੰ ...
ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ 'ਚ ਬੀਤੀ ਦੇਰ ਰਾਤ ਗਰਜ ਤੇ ਤੇਜ਼ ਝੱਖੜ ਮਗਰੋਂ ਹੋਈ ਕਿਣਮਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਕਿਣਮਿਣ ਗਰਮੀ ਨਾਲ ਝੁਲਸ ਰਹੇ ਨਰਮੇ ਦੀ ਫ਼ਸਲ ਲਈ ਕਾਫੀ ਲਾਭਦਾਇਕ ਦੱਸਿਆ ਗਿਆ ਹੈ | ਜ਼ਿਲ੍ਹੇ ਦੇ ਵੱਖ-ਵੱਖ ...
ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸਰਕਾਰੀ ਮਹਿਲਾ ਕਾਲਜ ਵਿਚ ਲੋਕ ਪ੍ਰਸ਼ਾਸਨ ਤੇ ਰਾਜਨੀਤਕ ਸ਼ਾਸਤਰ ਵਿਸ਼ਾ ਪ੍ਰੀਸ਼ਦ ਵਲੋਂ ਸਾਂਝੇ 'ਤੇ 'ਰਾਜਦ੍ਰੋਧ ਕਾਨੂੰਨ ਸਹੀ ਜਾਂ ਗ਼ਲਤ', 'ਵਿਆਹਿਕ ਬਲਾਤਕਾਰ ਅਪਵਾਦ ਜਾਂ ਅਪਰਾਧ' ਕਾਨੂੰਨੀ ਮੁੱਦਿਆਂ 'ਤੇ ...
ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਸੀਆਈਏ ਸਟਾਫ ਪੁਲਿਸ ਨੇ ਮੰਡੀ ਕਾਲਾਵਾਲੀ ਤੋਂ ਇਕ ਵਿਅਕਤੀ ਨੂੰ 10 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਵਿਅਕਤੀ ਦੀ ਪਛਾਣ ਪੁਸ਼ਪਿੰਦਰ ਸਿੰਘ ਵਾਸੀ ਵਾਰਡ ਨੰਬਰ 5 ...
ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਮੁਕਦਮੇ ਰੱਦ ਨਾ ਕੀਤੇ ਜਾਣ 'ਤੇ ਕਿਸਾਨ ਜਥੇਬੰਦੀਆਂ ਨੇ ਮੁੜ ਤੋਂ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ | ਇਸ ਸੰਬੰਧੀ ਕਿਸਾਨ ...
ਯਮੁਨਾਨਗਰ, 23 ਮਈ (ਗੁਰਦਿਆਲ ਸਿੰਘ ਨਿਮਰ)-ਕੈਂਪਸ ਪਲੇਸਮੈਂਟ ਡਰਾਈਵ ਦੁਆਰਾ ਪੜ੍ਹਾਈ ਕਰਦੇ ਹੋਏ ਸਥਾਨ ਪ੍ਰਾਪਤ ਕਰਨਾ ਹਰ ਵਿਦਿਆਰਥੀ ਲਈ ਆਪਣਾ ਸੁਹਜ ਹੁੰਦਾ ਹੈ ਅਤੇ ਵਿੱਦਿਅਕ ਸੰਸਥਾ ਜਿਥੇ ਵਿਦਿਆਰਥੀ ਦਾਖ਼ਲ ਹੁੰਦਾ ਹੈ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਕੈਰੀਅਰ ...
ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਕਿਹਾ ਹੈ ਕਿ ਪਿਛਲੇ ਸਾਲ ਨੁਕਸਾਨੇ ਗਏ ਨਰਮੇ ਦਾ ਮੁਆਵਜ਼ਾ ਜਿਹੜੇ ਕਿਸਾਨਾਂ ਨੂੰ ਹਾਲੇ ਤੱਕ ਨਹੀਂ ਮਿਲਿਆ ਹੈ, ਉਨ੍ਹਾਂ ਨੂੰ ਛੇਤੀ ਦਿੱਤਾ ਜਾਏਗਾ | ਹੁਣ ਤੱਕ 263 ਕਰੋੜ ਰੁਪਏ ਦਾ ਮੁਆਵਜਾ ...
ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਗੁਰੂਗਰਾਮ 'ਚ ਦੋ ਚਾਰਟਡ ਐਕਾਉਂਟੇਂਟ ਨੂੰ ਹਿਰਸਾਤ ਵਿਚ ਲਏ ਜਾਣ ਦੇ ਵਿਰੋਧ 'ਚ ਚਾਰਟਡ ਅਕਾਉਟੈਂਟ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ...
ਰਤੀਆ, 23 ਮਈ (ਬੇਅੰਤ ਕੌਰ ਮੰਡੇਰ)- ਜੱਟ ਸਮਾਜ ਸਭਾ ਹਰਿਆਣਾ ਦੀ ਇਕ ਵਿਸ਼ੇਸ਼ ਬੈਠਕ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਵਿਖੇ ਹੋਈ | ਜਿਸ ਵਿਚ ਜੱਟ ਸਮਾਜ ਸਭਾ ਹਰਿਆਣਾ ਦੇ ਪ੍ਰਧਾਨ ਦੇ ਅਹੁਦੇ ਲਈ ਸਰਬਸੰਮਤੀ ਨਾਲ ਤਜਿੰਦਰ ਸਿੰਘ ਔਜਲਾ ਅਤੇ ਕਿ੍ਸ਼ਨ ਸਿੰਘ ਮਾਨ ਹੜੌਲੀ ...
ਗੂਹਲਾ-ਚੀਕਾ, 23 ਮਈ (ਓ.ਪੀ. ਸੈਣੀ)-ਵਿਧਾਇਕ ਈਸ਼ਵਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਂਦਾ ਹੈ | ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ...
ਯਮੁਨਾਨਗਰ, 23 ਮਈ (ਗੁਰਦਿਆਲ ਸਿੰਘ ਨਿਮਰ)-ਡੀ. ਸੀ. ਪਾਰਥ ਗੁਪਤਾ ਨੇ ਦੱਸਿਆ ਕਿ ਸਰਕਾਰ ਨੇ ਸਾਲ 2025 ਤੱਕ ਟੀ. ਬੀ. ਨੂੰ ਖ਼ਤਮ ਕਰਨ ਦਾ ਟੀਚਾ ਮਿੱਥਿਆ ਹੈ | ਸਰਕਾਰ ਦੀ ਇਸ ਮੁਹਿੰਮ 'ਚ ਲੋਕਾਂ ਦੀ ਸ਼ਮੂਲੀਅਤ ਦੀ ਉਮੀਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਉਣਾ ...
ਡਡਵਿੰਡੀ, 23 ਮਈ (ਦਿਲਬਾਗ ਸਿੰਘ ਝੰਡ)-ਬੀਤੀ ਰਾਤ ਡਡਵਿੰਡੀ ਅੱਡੇ ਤੇ ਮੰਡੀ ਵਿਚ ਲੱਗੇ ਬਿਜਲੀ ਦੇ 2 ਟਰਾਂਸਫ਼ਾਰਮਰਾਂ ਵਿਚੋਂ ਕਰੀਬ 300 ਲੀਟਰ ਤੇਲ ਚੋਰੀ ਹੋ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਧਾ ਸੈਨੀਟੇਸ਼ਨ ਦੇ ਮਾਲਕ ਸੁਖਦੇਵ ਸਿੰਘ ਸੰਧਾ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX