ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)- ਬੀਤੀ ਰਾਤ ਅਤੇ ਅੱਜ ਦੇਰ ਸ਼ਾਮ ਮਾਨਸਾ ਜ਼ਿਲ੍ਹੇ 'ਚ ਪਏ ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਦਿਵਾਈ ਉੱਥੇ ਝੱਖੜ ਕਾਰਨ ਦਰਖ਼ਤ ਵੀ ਪੁੱਟੇ ਗਏ, ਜਿਸ ਕਰ ਕੇ ਕਈ ਇਲਾਕਿਆਂ 'ਚ ਬਿਜਲੀ ਵੀ ਪ੍ਰਭਾਵਿਤ ਹੋਈ ਹੈ | ਮਾਨਸਾ ਸ਼ਹਿਰ 'ਚ ਇੰਨੀ ਭਰਵੀਂ ਬਾਰਸ਼ ਪਈ ਕਿ ਮੁੱਖ ਬਾਜ਼ਾਰ 'ਚ ਵੀ ਵੱਡੀ ਮਾਤਰਾ 'ਚ ਪਾਣੀ ਭਰ ਗਿਆ | ਦੋਪਹੀਆ ਵਾਹਨ ਬੰਦ ਹੁੰਦੇ ਵੇਖੇ ਗਏ | ਜ਼ਿਲ੍ਹੇ ਦੇ ਕਸਬਾ ਬਰੇਟਾ ਤੇ ਜੋਗਾ ਖੇਤਰ 'ਚ ਵੀ ਖ਼ੂਬ ਵਰਖਾ ਹੋਈ | ਭਾਵੇਂ ਮੀਂਹ ਨਾਲ ਲੋਕਾਂ ਨੂੰ ਹੰੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਨਰਮੇ ਤੇ ਸਬਜ਼ੀਆਂ ਦੇ ਨੁਕਸਾਨੇ ਜਾਣ ਕਾਰਨ ਕਿਸਾਨਾਂ ਦੀ ਆਰਥਿਕਤਾ ਨੂੰ ਮਾਰ ਵੀ ਪਈ ਹੈ | ਕਿਸਾਨਾਂ ਦਾ ਦੱਸਣਾ ਹੈ ਕਿ ਮੂੰਗੀ, ਮੱਕੀ ਤੇ ਸਬਜ਼ੀਆਂ ਦਾ ਨੁਕਸਾਨ ਹੋਣ ਦੇ ਨਾਲ ਹੀ ਛੋਟਾ ਨਰਮਾ ਵੀ ਮਧੋਲਿਆ ਗਿਆ ਹੈ ਤੇ ਬਾਰਸ਼ ਨਾਲ ਝੋਨੇ ਦੀ ਸਿੱਧੀ ਬਿਜਾਈ ਇਕ ਰੁਕ ਗਈ ਹੈ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਾਫ਼ੀ ਪਿੰਡਾਂ 'ਚ ਗੜੇਮਾਰੀ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ | ਖ਼ਬਰ ਲਿਖੇ ਜਾਣ ਤੱਕ ਦੇਰ ਰਾਤ ਬੱਦਲਵਾਈ ਤੇ ਅਸਮਾਨੀ ਬਿਜਲੀ ਦੀਆਂ ਲਿਸ਼ਕਾਂ ਜਾਰੀ ਸਨ |
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਅਨੁਸਾਰ
ਸਥਾਨਕ ਕਸਬੇ ਤੇ ਆਸ ਪਾਸ ਦੇ ਪਿੰਡਾਂ 'ਚ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ | ਮੂੰਗੀ, ਨਰਮਾ, ਮੱਕੀ ਤੇ ਝੋਨੇ ਦੀ ਪਨੀਰੀ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਹੈ ਅਤੇ ਝੋਨੇ ਦੀ ਸਿੱਧੀ ਬਿਜਾਈ ਵੀ ਰੁਕ ਗਈ ਹੈ | ਕਿਸਾਨ ਗੁਰਦੀਪ ਸਿੰਘ ਗੁੜਥੜੀ ਨੇ ਦੱਸਿਆ ਕਿ ਉਸ ਨੇ 5 ਏਕੜ 'ਚ ਮੂੰਗੀ ਦੀ ਬਿਜਾਈ ਕੀਤੀ ਸੀ, ਦੇ ਪੱਤਿਆਂ ਨੂੰ ਗੜਿਆਂ ਨੇ ਝਾੜ ਦਿੱਤਾ | ਉਸ ਨੇ ਦੱਸਿਆ ਕਿ ਮੀਂਹ ਨਾਲ ਫ਼ਸਲ ਸੁੱਕ ਜਾਵੇਗੀ ਅਤੇ ਮੱਕੀ ਦੀ ਫ਼ਸਲ ਵੀ ਬਰਬਾਦ ਹੋ ਗਈ ਹੈ |
ਬੁਢਲਾਡਾ ਤੋਂ ਸਵਰਨ ਸਿੰਘ ਰਾਹੀਂ ਅਨੁਸਾਰ- ਅੱਜ ਦੇਰ ਸ਼ਾਮ ਤੇਜ਼ ਹਵਾਵਾਂ ਨਾਲ ਲਗਪਗ ਅੱਧਾ ਘੰਟਾ ਪਈ ਭਰਵੀਂ ਬਰਸਾਤ ਨੇ ਇਕ ਵਾਰ ਸ਼ਹਿਰ ਨੂੰ ਜਲ ਥਲ ਕਰ ਦਿੱਤਾ | ਕਈ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ | ਬਾਰਸ਼ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਉੱਥੇ ਬਿਜਲੀ ਕਈ ਘੰਟੇ ਬੰਦ ਹੋਣ ਕਰ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ |
ਮਾਨਸਾ, 23 ਮਈ (ਸਟਾਫ਼ ਰਿਪੋਰਟਰ)- ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅੰਗਹੀਣ ਵਰਗ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ...
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਸ਼ੀਲੇ ਪਦਾਰਥ ਬਰਾਮਦ ਕਰਕੇ 7 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਗੌਰਵ ਤੂਰਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ...
ਮਾਨਸਾ, 23 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਹੀਰੋੋ ਕਲਾਂ ਵਿਖੇ ਆੜ੍ਹਤ ਦੀ ਦੁਕਾਨ 'ਚੋਂ 15 ਲੱਖ 20 ਹਜ਼ਾਰ ਰੁਪਏ ਦੀ ਚੋਰੀ ਹੋਣ ਦੇ ਮੁਕੱਦਮਾ ਨੂੰ 3 ਘੰਟਿਆਂ ਵਿਚ ਸੁਲਝਾ ਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ...
ਸਰਦੂਲਗੜ੍ਹ, 23 ਮਈ (ਨਿ.ਪ.ਪ)- ਸਥਾਨਕ ਸ਼ਹਿਰ ਤੋਂ ਦਿੱਲੀ ਲਈ ਬੱਸ ਸੇਵਾ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਖ਼ੱਜਲ਼-ਖ਼ੁਆਰ ਹੰੁਦਿਆਂ ਆਪਣੇ ਵਾਹਨਾਂ ਰਾਹੀ ਸਿਰਸਾ ਜਾ ਮਾਨਸਾ ਪੁੱਜ ਕੇ ਦਿੱਲੀ ਲਈ ਬੱਸ ਜਾ ਰੇਲ ਰਾਹੀ ਜਾਣਾ ਪੈਂਦਾ ਹੈ | ਇਸ ਸਬੰਧੀ ਸ਼ਹਿਰ ਦੇ ਦੁਕਾਨਦਾਰ ...
ਬੁਢਲਾਡਾ, 23 ਮਈ (ਸੁਨੀਲ ਮਨਚੰਦਾ)- ਰੇਲਵੇ ਵਿਭਾਗ ਵਲੋਂ ਦਿੱਲੀ ਫ਼ਿਰੋਜਪੁਰ ਲਾਇਨ ਤੇ ਪਸੰਜਰ ਗੱਡੀਆਂ ਨਾ ਚੱਲਣ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ | ਸ਼ਹਿਰ ਦੀਆਂ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਨੇ ਕਿਹਾ ਕਿ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ...
ਬਰੇਟਾ, 23 ਮਈ (ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ)- ਸਥਾਨਕ ਨਗਰ ਕੌਂਸਲ ਦੇ ਉਪ ਪ੍ਰਧਾਨ ਦੀ ਹੋਈ ਚੋਣ ਵਿਚ ਕੌਂਸਲਰ ਦਰਸ਼ਨ ਸਿੰਘ ਮੱਘੀ ਨੂੰ ਸਰਬਸੰਮਤੀ ਚੁਣ ਲਿਆ ਗਿਆ | ਚੋਣ ਅਫ਼ਸਰ ਐੱਸ.ਡੀ.ਐੱਮ. ਬੁਢਲਾਡਾ ਪ੍ਰਮੋਦ ਸਿੰਗਲਾ, ਕਾਰਜ ਸਾਧਕ ਅਫ਼ਸਰ ਰਵੀ ਕੁਮਾਰ ਜਿੰਦਲ ਅਤੇ ...
ਮਾਨਸਾ, 23 ਮਈ (ਵਿਸ਼ੇਸ਼ ਪ੍ਰਤੀਨਿਧ)- ਸਿਹਤ ਵਿਭਾਗ ਵਲੋਂ 31 ਮਈ ਨੂੰ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਪੰਦਰਵਾੜੇ ਦੇ ਮੱਦੇਨਜ਼ਰ ਜਿਲ੍ਹੇ ਅੰਦਰ ਚਲਾਨ ਕੱਟੇ ਜਾ ਰਹੇ ਹਨ | ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ...
ਮਾਨਸਾ, 23 ਮਈ (ਵਿਸ਼ੇਸ਼ ਪ੍ਰਤੀਨਿਧ)- ਸਿਹਤ ਵਿਭਾਗ ਵਲੋਂ ਸਥਾਨਕ ਐੱਸ.ਡੀ. ਕਾਲਜ ਲੜਕੀਆਂ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਗਰਮੀ ਅਤੇ ਬਰਸਾਤਾਂ ਦੇ ਮੌਸਮ ਵਿੱਚ ਸਾਨੂੰ ...
ਭੀਖੀ, 23 ਮਈ (ਬਲਦੇਵ ਸਿੰਘ ਸਿੱਧੂ)- ਪੰਜਾਬ ਸਰਕਾਰ ਵਲੋਂ ਚਲਾਈ ਗਈ ਨਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਤਹਿਤ ਪਿੰਡ ਮੱਤੀ ਦੀ ਲਗਭਗ ਸਵਾ ਦੋ ਏਕੜ ਜ਼ਮੀਨ ਦਾ ਵਿਅਕਤੀਆਂ ਨੇ ਸਵੈ ਇੱਛਾ ਨਾਲ ਨਜਾਇਜ਼ ਕਬਜ਼ਾ ਛੱਡਿਆ | ਡੀ.ਡੀ.ਪੀ.ਓ. ਨਵਨੀਤ ਜੋਸ਼ੀ, ਬੀ.ਡੀ.ਪੀ.ਓ. ਭੀਖੀ ...
ਮਾਨਸਾ, 23 ਮਈ (ਵਿਸ਼ੇਸ਼ ਪ੍ਰਤੀਨਿਧ)- ਸਿਹਤ ਕਰਮਚਾਰੀਆਂ ਦਾ ਵਫ਼ਦ ਇੱਥੇ ਸਿਹਤ ਮੰਤਰੀ ਪੰਜਾਬ ਡਾ. ਵਿਜੇ ਸਿੰਗਲਾ ਨੂੰ ਮਿਲਿਆ | ਉਨ੍ਹਾਂ ਭਖਦੀਆਂ ਮੰਗਾਂ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ | ਗੱਲਬਾਤ ਦੌਰਾਨ ਮਲਟੀਪਰਪਜ਼ ਕੇਡਰ ਦਾ ਨਾਂਅ ਬਦਲਣ ...
ਜੋਗਾ, 23 ਮਈ (ਵਿ.ਪ੍ਰਤੀ./ ਪ.ਪ.)- ਬਾਬਾ ਫ਼ਰੀਦ ਅਕੈਡਮੀ ਉੱਭਾ ਵਿਖੇ ਜ਼ਿਲ੍ਹਾ ਪੱਧਰ ਦੀ ਫੈਨਸਿੰਗ ਮੁਕਾਬਲੇ ਕਰਵਾਏ ਗਏ | ਮਾਈ ਭਾਗੋ ਇੰਟਰਨੈਸ਼ਨਲ ਸਕੂਲ ਰੱਲਾ ਦੇ ਕੋਚ ਰਵੀ ਸਿੰਘ ਦੀ ਅਗਵਾਈ ਹੇਠ 'ਚ ਗਿਆਰਾਂ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ | ਹਰਲੀਨ ਕੌਰ, ...
ਮਾਨਸਾ, 23 ਮਈ (ਸਟਾਫ ਰਿਪੋਰਟਰ)- ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਵਿਖੇ ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲਿ੍ਹਆਂ ਦੇ ਚਾਹਵਾਨ ਨੌਜਵਾਨ ਪੰਜਾਬ ਪੁਲਿਸ ਤੇ ਆਰਮੀ 'ਚ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ | ਕੈਂਪ ਇੰਚਾਰਜ ਅਵਤਾਰ ਸਿੰਘ ਨੇ ...
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ | ਪੀੜਤ ਮੱਖਣ ਸਿੰਘ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਜੇਰੇ ਇਲਾਜ ਸੀ | ਇਸ ਤੋਂ ਪਹਿਲਾਂ ਉਸ ਦਾ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਵੀ ਦਾਖਲ ਸੀ | ਸਿਵਲ ...
ਮਾਨਸਾ, 23 ਮਈ (ਵਿਸ਼ੇਸ਼ ਪ੍ਰਤੀਨਿਧ)- ਮੱਛੀ ਪਾਲਣ ਵਿਭਾਗ ਵਲੋਂ ਮਾਨਸਾ ਵਿਖੇ ਝੀਂਗਾ ਤੇ ਮੱਛੀ ਪਾਲਕਾਂ ਦਾ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ | ਗੁਰੂ ਅੰਗਦ ਦੇਵ ਵੈਟਰਨਰੀ ਯੁਨਿਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾਕਟਰ ਪ੍ਰਭਜੀਤ ਸਿੰਘ ਸੰਬੋਧਨ ਕਰਦਿਆਂ ...
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)- ਆਯੁਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਦੇ ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ 2016 ਵਿੱਚ ਉਪਵੈਦ ਦੀਆ 285 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਅਧੀਨ ਸੇਵਾਵਾਂ ਚੋਣ ...
ਮਾਨਸਾ, 23 ਮਈ (ਵਿਸ਼ੇਸ਼ ਪ੍ਰਤੀਨਿਧ)- ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਸਬ ਸੈਂਟਰ/ਹੈਲਥ ਵੈਲਨੇਸ ਸੈਂਟਰ ਰੱਲਾ ਅਤੇ ਅਕਲੀਆ (ਪੀ.ਐਚ.ਸੀ. ਜੋਗਾ) ਦਾ ਅਚਨਚੇਤ ਦੌਰਾ ਕੀਤਾ | ਉਨ੍ਹਾਂ ਪਿੰਡ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨਾਲ ਮੀਟਿੰਗਾਂ ਵੀ ਕੀਤੀਆਂ | ...
ਭਾਗੀਵਾਂਦਰ, 23 ਮਈ (ਮਹਿੰਦਰ ਸਿੰਘ ਰੂਪ)- ਸ਼ਾਮ ਕਰੀਬ 6 ਵਜੇ ਖੇਤਰ ਦੇ ਆਸ-ਪਾਸ ਪਈ ਬਾਰਿਸ਼ ਨਾਲ ਮੌਸਮ ਠੰਢਾ ਠਾਰ ਹੋ ਗਿਆ ਜਿਸ ਨਾਲ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ | ਗਰਜ-ਚਮਕ ਨਾਲ ਪਈ ਬਾਰਿਸ਼ ਨਾਲ ਜਿਥੇ ਜਨ-ਜੀਵਨ ਨੂੰ ਕਾਫੀ ਰਾਹਤ ਮਿਲੀ ਹੈ ...
ਸੀਂਗੋ ਮੰਡੀ, 23 ਮਈ (ਪਿ੍ੰਸ ਗਰਗ)- ਪਿੰਡ ਜੋਗੇਵਾਲਾ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਵਿਖੇ ਐੱਸ. ਡੀ. ਐੱਚ. ਵਲੋਂ ਸਿਹਤ ਵਿਭਾਗ ਦੀ ਟੀਮ ਜਿਨ੍ਹਾਂ ਵਿਚ ਜਗਜੀਤ ਸਿੰਘ, ਜਗਸੀਰ ਸਿੰਘ, ਗੁਰਦੀਪ ਸਿੰਘ ਤੇ ਚੰਦ ਸਿੰਘ ਉੱਚੇਚੇ ਤੌਰ 'ਤੇ ...
ਤਲਵੰਡੀ ਸਾਬੋ, 23 ਮਈ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਵਜੋਂ ਜਾਣੇ ਜਾਂਦੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ 'ਤੇ ਸਮੁੱਚੇ ਸੂਬੇ ਦੀ ਅਕਾਲੀ ਲੀਡਰਸ਼ਿਪ ਵਾਂਗ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ...
ਸੀਂਗੋ ਮੰਡੀ, 23 ਮਈ (ਲੱਕਵਿੰਦਰ ਸ਼ਰਮਾ)- ਸਥਾਨਕ ਕਸਬੇ ਵਿਚ ਅੱਜ ਸ਼ਾਮੀ ਹੋਈ ਵਰਖਾ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਵਰਖਾ ਵਰਦਾਨ ਵਜੋਂ ਮੰਨੀ ਜਾ ਰਹੀ ਹੈ ਜਿਸ ਲਈ ਕਿਸਾਨਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ | ਇਸ ...
ਕੋਟਫੱਤਾ, 23 ਮਈ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਤੇ ਕੋਟਸ਼ਮੀਰ ਇਲਾਕੇ 'ਚ ਭਰਵੀਂ ਬਾਰਸ਼ ਨਾਲ ਹਲਕੀ ਦਰਮਿਆਨੀ ਗੜੇ੍ਹਮਾਰੀ ਹੋਈ, ਜਿਸ ਨਾਲ ਗਰਮੀ ਦੀ ਤਪਸ਼ ਤੋਂ ਵੱਡੀ ਰਾਹਤ ਮਹਿਸੂਸ ਕੀਤੀ ਗਈ | ਗੜੇ੍ਹਮਾਰੀ ਨਾਲ ਤਾਪਮਾਨ 'ਚ ਗਿਰਾਵਟ ਆਈ | ਤਪਦੇ ਦਿਨਾਂ 'ਚ ਪਈ ਭਰਵੀਂ ...
ਭੁੱਚੋ ਮੰਡੀ, 23 ਮਈ (ਪਰਵਿੰਦਰ ਸਿੰਘ ਜੌੜਾ)- ਸਰਗਰਮ ਕਿਸਾਨ ਆਗੂ ਬੂਟਾ ਸਿੰਘ ਤੁੰਗਵਾਲੀ ਫਿਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਨਥਾਣਾ ਦੇ ਪ੍ਰਧਾਨ ਚੁਣੇ ਗਏ ਹਨ | ਸਥਾਨਕ ਮਿਉਂਸਪਲ ਪਾਰਕ ਵਿਚ ਚੋਣ ਸਬੰਧੀ ਰੱਖੀ ਗਈ ਮੀਟਿੰਗ ਵਿਚ ਸੂਬਾ ਮੀਤ ...
ਭਗਤਾ ਭਾਈਕਾ, 23 ਮਈ (ਸੁਖਪਾਲ ਸਿੰਘ ਸੋਨੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੈੱਸ ਕਲੱਬ ਭਗਤਾ ਭਾਈਕਾ ਵਲੋਂ ਸਥਾਨਕ ਗੁਰਦੁਆਰਾ ਮਹਿਲ ਸਾਹਿਬ ਵਿਖੇ ਸਰਵੇਸ ਦਿਵਿਆ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ...
-ਗੁਰਜੀਤ ਸਿੰਘ ਕਮਾਲੂ- ਮੌੜ ਮੰਡੀ - ਸਮੇਂ ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਜ਼ਰੂਰ ਕਰਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ 'ਤੇ ਅਮਲ ਹੋਣ ਦੀਆਂ ਜ਼ਮੀਨੀ ਹਕੀਕਤਾਂ ਹੋਰ ਹੁੰਦੀਆਂ ਹਨ | ਪਿਛਲੀ ਕਾਂਗਰਸ ਸਰਕਾਰ ਨੇ ਅਤੇ ਮੌਜੂਦਾ ...
ਬਠਿੰਡਾ, 23 ਮਈ (ਸੱਤਪਾਲ ਸਿੰਘ ਸਿਵੀਆਂ)- ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਕੀਤੇ ਜਾ ਰਹੇ ਆਰਜ਼ੀ ਪ੍ਰਬੰਧਾਂ (ਡੈਪੂਟੇਸ਼ਨ) ਨੂੰ ਬੇਤਰਤੀਬੇ ਕਰਾਰ ਦਿੰਦੇ ਹੋਏ ਅੱਜ ਈ.ਟੀ.ਟੀ. ਅਧਿਆਪਕ ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਦੇ ਦਫ਼ਤਰ ...
ਬਠਿੰਡਾ, 23 ਮਈ (ਅਵਤਾਰ ਸਿੰਘ)-ਸੀਵਰੇਜ਼ ਵਰਕਰਜ਼ ਯੂਨੀਅਨ ਬਠਿੰਡਾ ਵਲੋਂ ਕੱਚੇ ਮੁਲਾਜ਼ਮ ਪੱਕੇ ਕਰਨ ਬਾਰੇ ਇਕੱਤਰਤਾ ਕਰਨ ਮੌਕੇ ਕਿਹਾ ਕਿ ਕਈ ਸਾਲਾਂ ਤੋਂ ਕੱਚੇ 48 ਸੀਵਰਮੈਨਾਂ ਨੂੰ ਪੱਕਾ ਕਰਨ ਬਾਰੇ ਵਾਰ-ਵਾਰ ਕਹਿਣ 'ਤੇ ਵੀ ਪੱਕਾ ਨਹੀਂ ਕਿਤਾ ਗਿਆ | ਉਨ੍ਹਾਂ ਵਲੋਂ ...
ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਨੇ ਕੇਂਦਰ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ 'ਤੇ ਵਸੂਲੇ ਜਾਣ ਵਾਲੇ ਟੈਕਸ ਵਿਚ ਰਾਹਤ ਦੇਣ ਦੇ ਫ਼ੈਸਲੇ ਦਾ ਸੁਆਗਤ ਕੀਤਾ ...
ਸਰਦੂਲਗੜ੍ਹ, 23 ਮਈ (ਅਰੋੜਾ)- ਸੇਕਰਡ ਸੋਲਜ ਸਕੂਲ ਕੋੜੀਵਾੜਾ ਦੇ ਵਿਦਿਆਰਥੀਆਂ ਨੇ ਫੈਨਸਿੰਗ ਪ੍ਰਤੀਯੋਗਤਾ ਵਿਚ ਕਾਂਸੀ ਦਾ ਤਗਮਾ ਸਬੰਧੀ ਸਕੂਲ ਦੀ ਪਿ੍ੰਸੀਪਲ ਅਮਨਦੀਪ ਕੌਰ ਗਿੱਲ ਨੇ ਦੱਸਿਆ ਕਿ ਬੀਤੇ ਕੱਲ੍ਹ ਬਾਬਾ ਫ਼ਰੀਦ ਅਕੈਡਮੀ ਮਾਨਸਾ ਵਿਖੇ ਜ਼ਿਲੇ੍ਹ ਪੱਧਰ ...
ਬੁਢਲਾਡਾ 23 ਮਈ (ਸੁਨੀਲ ਮਨਚੰਦਾ)- ਸਥਾਨਕ ਸ਼ਿਵ ਸ਼ਕਤੀ ਭਵਨ ਵਿਖੇ ਅੱਗਰਵਾਲ ਭਾਈਚਾਰੇ ਨੂੰ ਇੱਕ ਮੰਚ 'ਤੇ ਇਕੱਠਾ ਕਰਨ ਲਈ ਅੱਗਰਵਾਲ ਸੰਮੇਲਨ ਕਰਵਾਇਆ ਗਿਆ ਹੈ | ਵੱਡੀ ਗਿਣਤੀ ਵਿਚ ਅੱਗਰਵਾਲ ਭਾਈਚਾਰੇ ਨੇ ਹਿੱਸਾ ਲਿਆ | ਵਿਸ਼ੇਸ਼ ਤੌਰ 'ਤੇ ਪੁੱਜੇ ਚੂੜੀਆ ਰਾਮ ਗੋਇਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX