ਛੇਹਰਟਾ, 24 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਦੇ ਅਧੀਨ ਖੇਤਰ ਜੀ. ਟੀ. ਰੋਡ ਛੇਹਰਟਾ ਸਥਿਤ ਜ਼ੋਨ ਨੰਬਰ 8 ਦੇ ਸਾਹਮਣੇ ਵਾਲੀ ਮਾਰਕੀਟ ਵਿਖੇ ਦੇਰ ਰਾਤ ਇੱਕ ਆਟੋ ਇਲੈਕਟਿ੍ਕ ਵਰਕਸ ਦੀ ਦੁਕਾਨ ਨੂੰ ਅੱਗ ਲੱਗ ਗਈ, ਜਿਸ ਬਾਰੇ ਤੁਰੰਤ ਆਸ-ਪਾਸ ਦੇ ਲੋਕਾਂ ਵਲੋਂ ਦੁਕਾਨ ਮਾਲਕ ਅਤੇ ਫਾਇਰ ਬਿ੍ਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ | ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਕਵਲਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਮਾਸਟਰ ਐਵੇਨਿਊ ਘਣੂੰਪੁਰ ਕਾਲੇ ਰੋਡ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ 9 ਵਜੇ ਆਪਣੀ ਦੁਕਾਨ ਬੰਦ ਕਰਕੇ ਗਏ ਸਨ | ਉਨ੍ਹਾਂ ਨੂੰ ਰਾਤ ਸਾਢੇ 12 ਵਜੇ ਦੇ ਕਰੀਬ ਦੁਕਾਨ ਦੇ ਪਾਸ ਰਹਿੰਦੇ ਗੁਆਂਢੀ ਵਲੋਂ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਵਿਚ ਅੱਗ ਲੱਗੀ ਹੋਈ ਹੈ ਤੇ ਜਦ ਤਕ ਮੈਂ ਦੁਕਾਨ ਕੋਲ ਪੁੱਜਾ ਤਾਂ ਅੱਗ ਤੀਸਰੀ ਮੰਜ਼ਿਲ ਤੱਕ ਪਹੁੰਚ ਚੁੱਕੀ ਸੀ | ਲੋਕਾਂ ਵਲੋਂ ਤੁਰੰਤ ਫਾਇਰ ਬਿ੍ਗੇਡ ਵਿਭਾਗ ਨੂੰ ਸੂਚਿਤ ਕੀਤਾ ਤੇ ਫਾਇਰ ਬਿ੍ਗੇਡ ਅਧਿਕਾਰੀ ਟੀਮ ਸਮੇਤ ਘਟਨਾ ਸਥਾਨ 'ਤੇ ਪੁੱਜ ਗਏ | ਲੋਕਾਂ ਦੀ ਮਦਦ ਦੇ ਨਾਲ ਅੱਗ ਬੁਝਾਊ ਟੀਮ ਵਲੋਂ ਦੁਕਾਨ ਦੀ ਉਪਰਲੀ ਮੰਜ਼ਿਲ ਦੀ ਦੀਵਾਰ ਨੂੰ ਤੋੜ ਕੇ ਦਰਵਾਜ਼ਾ ਖੋਲਿ੍ਹਆ ਤੇ ਕਰਮਚਾਰੀਆਂ ਵਲੋਂ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ | ਫਾਇਰ ਬਿ੍ਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪੁੱਜ ਗਈਆਂ ਤੇ ਤਿੰਨ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ | ਥਾਣਾ ਮੁਖੀ ਛੇਹਰਟਾ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ. ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪੁੱਜੇ | ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਵਧੇਰੇ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਅੰਦਰ 15 ਨਵੀਆਂ ਵੱਡੀਆਂ ਬੈਟਰੀਆਂ, ਚਾਰ ਪਹੀਆ ਵਾਹਨਾਂ ਦੀਆਂ 150 ਬੈਟਰੀਆਂ, ਦੋ ਪਹੀਆ ਵਾਹਨਾਂ ਦੀਆਂ 800 ਬੈਟਰੀਆਂ, 90 ਇਨਵਰਟਰ, ਇੱਕ ਕੂਲਰ, ਬੈਟਰੀ ਚਾਰਜਰ, ਸੀਸੀਟੀਵੀ ਕੈਮਰੇ, ਡੀਵੀਆਰ, ਆਰ.ਓ. ਸਿਸਟਮ ਅਤੇ ਬਿੱਲ ਬੁੱਕ ਤੇ ਹੋਰ ਜ਼ਰੂਰੀ ਦਸਤਾਵੇਜ਼ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਗੱਲੇ ਵਿਚ ਸਵਾ ਲੱਖ ਰੁਪਏ ਦੇ ਕਰੀਬ ਨਕਦ ਰਾਸ਼ੀ ਵੀ ਸੜ ਕੇ ਸੁਆਹ ਹੋ ਗਈ | ਜੋ ਕਿ ਉਨ੍ਹਾਂ ਨੇ ਸਵੇਰੇ ਬੈਂਕ ਵਿਚ ਜਮ੍ਹਾਂ ਕਰਵਾਉਣੀ ਸੀ | ਉਨ੍ਹਾਂ ਦੱਸਿਆ ਕਿ 25 ਲੱਖ ਦੇ ਕਰੀਬ ਉਨ੍ਹਾਂ ਦਾ ਨੁਕਸਾਨ ਹੋਇਆ ਹੈ | ਦੁਕਾਨ ਦੇ ਮਾਲਕ ਕੰਵਲਜੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਮਾਲੀ ਸਹਾਇਤਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ ਤਾਂ ਜੋ ਦੁਬਾਰਾ ਸ਼ੁਰੂ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕੇ | ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਘਟਨਾ ਸਥਾਨ ਤੇ ਉਚੇਚੇ ਤੌਰ 'ਤੇ ਪੁੱਜੇ ਤੇ ਦੁਕਾਨ ਮਾਲਕ ਨੂੰ ਹੌਸਲਾ ਦਿੰਦੇ ਹੋਏ ਪੰਜਾਬ ਸਰਕਾਰ ਕੋਲੋਂ ਮਾਲੀ ਸਹਾਇਤਾ ਦਿਵਾਉਣ ਦਾ ਭਰੋਸਾ ਦਿੱਤਾ |
ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਅੰਮਿ੍ਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਥਾਨਕ ਜਲਿ੍ਹਆਂਵਾਲਾ ਬਾਗ਼ ਵਿਖੇ ਪਹੁੰਚੇ ਪਿਰੰਗੀ ਗਣੇਸ਼ ਨਿਵਾਸੀ ਆਂਧਰਾ ਪ੍ਰਦੇਸ਼ ਦਾ ਉੱਥੇ ਅਣਗਹਿਲੀ ਨਾਲ ਰਹਿ ਗਿਆ ਲਗਭਗ 50 ਹਜ਼ਾਰ ਦੀ ਕੀਮਤ ਦਾ ਡਿਜੀਟਲ ...
ਅਟਾਰੀ, 24 ਮਈ (ਗੁਰਦੀਪ ਸਿੰਘ ਅਟਾਰੀ)-ਭਾਰਤ ਸਰਕਾਰ ਨੇ ਅਫਗਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ ਅੱਠਵੀਂ ਖੇਪ ਵਾਇਆ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ ਹੈ | ਕਣਕ ਨਾਲ ਭਰੇ ਟਰੱਕਾਂ ਨੂੰ ਪੰਜਾਬ ਪੁਲਿਸ ਦੀਆਂ ਪਾਇਲਟ ਗੱਡੀਆਂ ਸਖ਼ਤ ...
ਅੰਮਿ੍ਤਸਰ, 24 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ. ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੇ ਦਿੱਤੇ ਬਿਆਨ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ...
ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ ਜੂਨ ਮਹੀਨੇ 'ਚ ਖ਼ਤਮ ਹੋ ਰਹੀ ਹੈ ਤੇ ਨਵੇਂ ਪ੍ਰਧਾਨ, ਜਨਰਲ ਸਕੱਤਰ ਸਮੇਤ ਹੋਰਨਾਂ ਮੈਂਬਰਾਂ ਦੀ ਚੋਣ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ 'ਚ ਮੁਕੰਮਲ ਕੀਤੀ ਜਾਵੇਗੀ | ਪਾਕਿ ...
ਅਟਾਰੀ, 24 ਮਈ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੇ ਬਟਵਾਰੇ ਸਮੇਂ ਪਰਿਵਾਰ ਨਾਲੋਂ ਵਿੱਛੜੇ ਭਾਈ ਸਿੱਕਾ ਖ਼ਾਨ ਪਾਕਿਸਤਾਨ ਰਹਿੰਦੇ ਪਰਿਵਾਰ ਨੂੰ ਮਿਲਣ ਗਏ ਸਨ | 45 ਦਿਨਾਂ ਦੇ ਵੀਜ਼ੇ 'ਤੇ ਪਾਕਿਸਤਾਨ ਗਏ ਸਿੱਕਾ ਖਾਨ ਕੌਮਾਂਤਰੀ ...
ਅੰਮਿ੍ਤਸਰ, 24 ਮਈ (ਹਰਮਿੰਦਰ ਸਿੰਘ)-ਸਥਾਨਕ ਰੇਲਵੇ ਸਟੇਸ਼ਨ ਨੇੜੇ ਬੀਤੀ 12 ਮਈ ਨੂੰ ਨਿਰਮਾਣ ਅਧੀਨ ਹੋਟਲ ਦੇ ਜ਼ਮੀਨਦੋਜ਼ ਹਿੱਸੇ ਵਿਚ ਇਕ ਇਮਾਰਤ ਦੇ ਵੱਡੇ ਹਿੱਸੇ ਡਿੱਗਣ ਅਤੇ ਕੁਝ ਹੋਰ ਘਰਾਂ ਨੂੰ ਨੁਕਸਾਨ ਪਹੰੁਚਣ ਦੇ ਮਾਮਲੇ ਦੀ ਐਸ. ਡੀ. ਐਮ. ਵਲੋਂ ਕੀਤੀ ਜਾ ਰਹੀ ...
ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-ਸ਼ਹਿਰ 'ਚ ਗੋਲੀਆਂ ਚਲਾ ਕੇ ਕੀਤੀਆਂ ਜਾ ਰਹੀਆਂ ਵਾਰਦਾਤਾਂ ਤਹਿਤ ਇਕ ਹੋਰ ਨੌਜਵਾਨ 'ਤੇ ਉਸ ਵੇਲੇ ਗੋਲੀਆਂ ਚਲਾ ਕੇ ਜਾਨ ਲੇੇਵਾ ਹਮਲਾ ਕੀਤਾ ਗਿਆ ਜਦੋਂ ਉਹ ਰਾਤ ਵੇਲੇ ਸੈਰ ਕਰਨ ਲਈ ਨਿਕਲਿਆ ਸੀ | ਚੰਗੀ ਕਿਸਮਤ ਨੂੰ ਹਮਲਾਵਰਾਂ ਦੇ ਦੋ ...
ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-ਵਿਜੀਲੈਂਸ ਬਿਊਰੋ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਤੇ ਉਨ੍ਹਾਂ ਕੋਲੋਂ 13 ਜਾਅਲੀ ਸਰਟੀਫਿਕੇਟ ਫੜ੍ਹੇ ਗਏ ਹਨ | ਇਸ ਸਬੰਧੀ ਚੌਕਸੀ ਪੁਲਿਸ ਦੇ ਐੱਸ. ਐੱਸ. ਪੀ. ...
ਅੰਮਿ੍ਤਸਰ, 24 ਮਈ (ਗਗਨਦੀਪ ਸ਼ਰਮਾ)-24 ਪੰਜਾਬ ਬਟਾਲੀਅਨ ਐੱਨ. ਸੀ. ਸੀ. ਅੰਮਿ੍ਤਸਰ ਵਲੋਂ ਚੱਲ ਰਹੇ ਸਾਲਾਨਾ ਟ੍ਰੇਨਿੰਗ ਕੈਂਪ-21 ਦੌਰਾਨ ਬੱਚਿਆਂ ਦੇ ਇੰਟਰ ਯੂਨਿਟ ਫਾਇਰਿੰਗ ਮੁਕਾਬਲੇ ਕਰਵਾਏ ਗਏ | ਲੈਫ਼ਟੀਨੈਂਟ ਕਰਨਲ ਤੇ ਕੈਂਪ ਕਮਾਂਡੈਂਟ ਏ. ਐੱਸ. ਚੌਹਾਨ ਨੇ ਇਹ ...
ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-ਗ੍ਰਹਿ ਵਿਭਾਗ ਵਲੋਂ ਪੁਲਿਸ ਪ੍ਰਸ਼ਾਸਨ 'ਚ ਕੀਤੀਆਂ ਗਈਆਂ ਬਦਲੀਆਂ ਤੇ ਨਿਯੁਕਤੀਆਂ ਤਹਿਤ ਇਥੇ ਗੁਰੂ ਨਗਰੀ 'ਚ ਨਵ ਨਿਯੁਕਤ ਡੀ.ਸੀ.ਪੀ. ਹੈੱਡ ਕੁਆਟਰ ਡਾ: ਸਿਮਰਤ ਕੌਰ ਸਮੇਤ ਤਿੰਨ ਅਧਿਕਾਰੀਆਂ ਨੇ ਆਪਣੇ ਅਹੁਦੇ ਸੰਭਾਲ ਲਏ ਹਨ | 2016 ਬੈਚ ...
ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੋ੍ਰ: ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਦੀਨਾਨਗਰ ਗੁਰਦਾਸਪੁਰ ਵਿਖੇ 28 ਤੋਂ 30 ਮਈ ਤਕ ਹੋ ਰਹੀ ਜੂਨੀਅਰ ਪੰਜਾਬ ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿੱਪ (ਲੜਕੇ ਤੇ ਲੜਕੀਆਂ) ...
ਸੁਲਤਾਨਵਿੰਡ, 24 ਮਈ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਅਤੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੀਆਂ ਸਖਤ ਹਦਾਇਤਾਂ ਤੇ ਚਲਾਈ ਗਈ ਨਸ਼ਿਆਂ ਅਤੇ ਲੁੱਟਾਂ ਖੋਹਾਂ ਖਿਲਾਫ ਮੁਹਿੰਮ ਦੇ ਤਹਿਤ ਅੱਜ ਥਾਣਾ ਸੁਲਤਾਨਵਿੰਡ ਦੀ ਪੁਲਿਸ ਚੌਕੀ ਦਰਸ਼ਨ ...
ਅੰਮਿ੍ਤਸਰ, 24 ਮਈ (ਗਗਨਦੀਪ ਸ਼ਰਮਾ)-ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਤਰੱਕੀਆਂ ਨਾ ਹੋਣ ਦੇ ਰੋਸ ਵਜੋਂ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਦਾ ਘਿਰਾਓ ...
ਅੰਮਿ੍ਤਸਰ, 24 ਮਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਦੇ ਆਮਿਰ ਬਸ਼ੀਰ ਜਾਨ ਸ਼ੇਖ ਨੇ ਕੰਪੀਟੀਸ਼ਨ ਸੈਕਸਸ ਰੀਵਿਊ ਵਲੋਂ ਲੇਖ ਲੇਖਣ ਮੁਕਾਬਲੇ-833 ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਉਸ ਦੀਆਂ ਲਿਖਤਾਂ ਨੂੰ ਦੇਸ਼ ਭਰ ਦੀਆਂ ਐਂਟਰੀਆਂ ਵਿਚੋਂ ਸਭ ਤੋਂ ਵਧੀਆ ...
ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਸਾਲ 2017 'ਚ ਅੰਮਿ੍ਤਸਰ ਵਿਖੇ 15,981 ਕਰੋੜ ਰੁਪਏ ਦਾ ਸਪੈਸ਼ਲ ਇਕਨੌਮਿਕ ਜ਼ੋਨ (ਐਸ. ਈ. ਜੈੱਡ.) ਸਥਾਪਤ ਕੀਤੇ ਜਾਣ ਦਾ ਵਾਅਦਾ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਇਕੱਲੇ ਅੰਮਿ੍ਤਸਰ 'ਚ ਹੀ 4.30 ਲੱਖ ਨੌਕਰੀਆਂ ਸਿਰਜਿਤ ਹੋਣਗੀਆਂ | ਜਦਕਿ ...
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)-ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਮਨ 'ਚ ਸਭ ਤੋਂ ਪਹਿਲਾ ਨਾਂਅ ਵੀਜ਼ਾ ਮਾਹਿਰ ਗੈਵੀ ਕਲੇਰ ਦਾ ਆਉਂਦਾ ਹੈ, ਕਿਉਂਕਿ ਗੈਵੀ ਕਲੇਰ ਨੇ ਆਸਟ੍ਰੇਲੀਆ ਦੇ ਹਰ ਇਨਟੇਕ ਵਿਚ ਰਿਕਾਰਡਤੋੜ ਵੀਜ਼ੇ ਲਗਵਾ ਕੇ ਆਪਣੀ ...
ਬਠਿੰਡਾ, 24 ਮਈ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫੀਸਦੀ ਛੋਟ ਉਪਰ 26 ਮਈ ਦਿਨ ਵੀਰਵਾਰ ਨੂੰ ਹੋਟਲ ...
ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-2016 'ਚ ਦਿਨ ਦਿਹਾੜੇ ਸੀਨੀਅਰ ਕਾਂਗਰਸੀ ਆਗੂ ਤੇ ਨਗਰ ਨਿਗਮ ਦੇ ਕੌਂਸਲਰ ਜੋਗਿੰਦਰਪਾਲ ਗਿੰਦਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਚਰਚਿਤ ਮਾਮਲੇ 'ਚ ਨਾਮਜਦ ਕੀਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨੇੜਲੇ ਸਾਥੀ ਬੌਬੀ ਮਲਹੋਤਰਾ ...
ਅੰਮਿ੍ਤਸਰ , 24 ਮਈ (ਰੇਸ਼ਮ ਸਿੰਘ)- ਗ਼ੈਰ ਮਿਆਰੀ ਤੇ ਵਿਦੇਸ਼ੀ ਸਿਗਰਟਾਂ ਵੇਚਣਾ ਸਜ਼ਾ ਯੋਗ ਅਪਰਾਧ ਹੈ ਅਤੇ ਜੇਕਰ ਕੋਈ ਦੁਕਾਨਦਾਰ ਅਜਿਹੀਆਂ ਸਿਗਰਟਾਂ ਵੇਚਦਾ ਫੜਿਆ ਜਾਵੇ ਤਾਂ ਉਸ ਖਿਲਾਫ ਧਾਰਾ ਤਹਿਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਸਕਦੀ ਹੈ | ਇਹ ...
ਅੰਮਿ੍ਤਸਰ, 24 ਮਈ (ਜੱਸ)-ਚੀਫ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਕਾਰਜਸ਼ੀਲ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਆਪਣੇ ਵਿੱਦਿਅਕ ਅਦਾਰਿਆਂ ਵਿਚ ਗੁਰਮਤਿ ਸਿਰਜਣਾਂ ਕੈਂਪ ਲਗਾਏ ਜਾਣ ਰਹੇ ਹਨ | ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰੋ: ਹਰੀ ਸਿੰਘ ਸੰਧੂ ਨੇ ਦੱਸਿਆ ਕਿ ...
ਅੰਮਿ੍ਤਸਰ, 24 ਮਈ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਪੰਜ-ਰੋਜ਼ਾ ਵਰਕਸ਼ਾਪ ਨੌ ਹਜ਼ਾਰ ਇੰਜੀਨੀਅਰਿੰਗ ਸ਼ਬਦਾਂ ਦੇ ਨਿਰਮਾਣ ਦਾ ਟੀਚਾ ਪੂਰਾ ਕਰਦਿਆਂ ...
ਮਾਨਾਂਵਾਲਾ, 24 ਮਈ (ਗੁਰਦੀਪ ਸਿੰਘ ਨਾਗੀ)-ਥਾਣਾ ਚਾਟੀਵਿੰਡ ਅਧੀਨ ਪਿੰਡ ਬਸ਼ੰਬਰਪੁਰਾ ਵਿਖੇ ਬੀਤੀ ਰਾਤ ਚੋਰਾਂ ਵਲੋਂ ਇਕ ਨਿਵੇਕਲੀ ਕਿਸਮ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਖ਼ਬਰ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ | ਪਿੰਡ ਬਸ਼ੰਬਰਪੁਰ ਦੇ ਕਿਸਾਨ ਨਿਰਭੈਲ ...
ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਹਿੰਦੂ ਮੰਦਰਾਂ ਦੀ ਭੰਨਤੋੜ ਅਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ | ਪਿਛਲੇ ਲਗਭਗ ਡੇਢ ਸਾਲ 'ਚ ਸੂਬਾ ਸਿੰਧ 'ਚ 15 ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ...
ਅੰਮਿ੍ਤਸਰ, 24 ਮਈ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮਿ੍ਤਸਰ ਵਿਖੇ ਰੋਟਰੀ ਕਲੱਬ, ਅੰਮਿ੍ਤਸਰ, ਇਨਰਵ੍ਹੀਲ ਕਲੱਬ ਅੰਮਿ੍ਤਸਰ ਅਤੇ ਹੋਰ ਸਿਸਟਰ ਕਲੱਬਾਂ ਦੇ ਸਹਿਯੋਗ ਨਾਲ 40 ਸਾਲ ਤੋਂ ਉੱਪਰ ਉਮਰ ਦੀਆਂ ਅÏਰਤਾਂ 'ਚ ਬ੍ਰੈਸਟ ਕੈਂਸਰ ...
ਬਟਾਲਾ, 24 ਮਈ (ਕਾਹਲੋਂ)-ਬੇਰੁਜ਼ਗਾਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੀ ਮੀਟਿੰਗ ਹੋੋਈ, ਜਿਸ ਵਿਚ ਵੱਡੀ ਗਿਣਤੀ ਵਿਚ ਵੈਟਰਨਰੀ ਡਾਕਟਰਾਂ ਨੇ ਹਿੱਸਾ ਲਿਆ | ਐਸੋਸੀਏਸ਼ਨ ਵਲੋਂ ਮੀਡੀਆ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਬੀ.ਵੀ.ਐੱਸ.ਸੀ. ਕਰ ਚੁੱਕੇ ਵੈਟਰਨਰੀ ...
ਮਾਨਾਂਵਾਲਾ, 24 ਮਈ (ਗੁਰਦੀਪ ਸਿੰਘ ਨਾਗੀ)-ਪਿੰਗਲਵਾੜਾ ਸੰਸਥਾ ਵਲੋਂ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਦੀ ਪਹਿਲੀ ਬਰਸੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਅਗਵਾਈ ਹੇਠ ਸੰਸਥਾ ਦੇ ਮਾਨਾਂਵਾਲਾ ਕੈਂਪਸ ਦੇ ਮਾਤਾ ਮਹਿਤਾਬ ਕੌਰ ਹਾਲ 'ਚ ਮਨਾਈ ਗਈ, ਜਿਸ ਵਿਚ ...
ਅੰਮਿ੍ਤਸਰ , 24 ਮਈ (ਰੇਸ਼ਮ ਸਿੰਘ)-ਨਵ ਨਿਯੁਕਤ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਦੀ ਧਰਮਪਤਨੀ ਗੁਰਪ੍ਰੀਤ ਕੌਰ ਚੇਅਰਪਰਸਨ ਜ਼ਿਲ੍ਹਾ ਹਸਪਤਾਲ ਭਲਾਈ ਸੈਕਸ਼ਨ ਅਤੇ ਰੈੱਡ ਕਰਾਸ ਦੀ ਮਹਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਰੈੱਡ ਕਰਾਸ ਵਿਖੇ ਇਕ ਮੀਟਿੰਗ ਕੀਤੀ ਗਈ ਤੇ ਰੈੱਡ ...
ਅੰਮਿ੍ਤਸਰ, 24 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਵਿਚ ਵਿੱਦਿਅਕ ਸੇਵਾਵਾਂ ਪ੍ਰਦਾਨ ਕਰ ਰਹੀ ਨਾਮਵਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਵਲੋਂ ਕਾਮਰਸ ਗ੍ਰੈਜੂਏਟ ਵਿਦਿਆਰਥੀਆਂ 'ਚ ਹੁਨਰ ਨੂੰ ਵਧਾਉਣ ਲਈ ਇੰਟਰਨੈਸ਼ਨਲ ਸਕਿੱਲ ...
ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਹਵਾਈ ਅੱਡਿਆਂ ਨੂੰ ਲੈ ਕੇ ਸੰਬੰਧਿਤ ਅਧਿਕਾਰੀਆਂ ਨਾਲ ਕੀਤੀ ਬੈਠਕ ਦੌਰਾਨ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਬਾਰੇ ਪ੍ਰਬੰਧਾਂ ਨੂੰ ...
ਚੰਡੀਗੜ੍ਹ, 24 ਮਈ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਣਮੱਤੇ ਪ੍ਰੋਜੈਕਟ 'ਪਿੰਡ ...
ਅੰਮਿ੍ਤਸਰ, 24 ਮਈ (ਨਕੁਲ ਸ਼ਰਮਾ)-ਸਥਾਨਕ ਰਾਣੀ ਕਾ ਬਾਗ ਵਿਖੇ ਸਥਿਤ ਵੇਰੋਨ ਇੰਸਟੀਚਿਊਟ ਵਿਖੇ ਸੈਂਟਰ ਹੈੱਡ ਜਤਿਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਲਈ ਗਿਆਰ੍ਹਵੀਂ, ਬਾਰ੍ਹਵੀਂ ਦੋਨੋ ਜਮਾਤਾਂ ਬਹੁਤ ਅਹਿਮ ...
ਚੱਬਾ, 24 ਮਈ (ਜੱਸਾ ਅਨਜਾਣ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਬਾਬਾ ਨੌਧ ਸਿੰਘ ਦੇ ਪਿੰਡਾਂ ਦੀਆਂ ਜਥੇਬੰਦਕ ਚੋਣਾਂ ਬਾਅਦ ਅੱਜ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ...
ਵੇਰਕਾ, 24 ਮਈ (ਪਰਮਜੀਤ ਸਿੰਘ ਬੱਗਾ)-ਮਾਈ ਭਾਗੋ ਸਰਕਾਰੀ ਬਹੁ-ਤਕਨੀਕੀ ਕਾਲਜ ਅੰਮਿ੍ਤਸਰ ਵਿਖੇ ਸ਼ਹਿਰ ਦੀਆਂ ਨਾਮਵਰ ਆਰਕੀਟੈਕਚਰ ਫਰਮਜ਼ ਨੇ ਆਰਕੀਟੈਕਚਰ ਵਿਭਾਗ ਦੁਆਰਾ ਆਯੋਜਿਤ ਕੀਤੀ ਗਈ ਪਲੇਸਮੈਂਟ ਡਰਾਈਵ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੂੰ ਅਸਿਸਟੈਂਟ ...
ਅੰਮਿ੍ਤਸਰ, 24 ਮਈ (ਗਗਨਦੀਪ ਸ਼ਰਮਾ)-ਅੰਮਿ੍ਤਸਰ ਦੀ ਮੋਹਰੀ ਔਰਤਾਂ ਦੀ ਸੰਸਥਾ ਫੁਲਕਾਰੀ ਡਬਲਿਊ. ਓ. ਏ. ਵਲੋਂ ਤੰਦਰੁਸਤੀ ਅਤੇ ਸਿਹਤ ਬਾਰੇ ਸੈਸ਼ਨ ਕਰਵਾਇਆ ਗਿਆ, ਜਿਸ ਦਾ ਸੰਚਾਲਨ ਏਕੀਕਰਿਤ ਮੈਡੀਸਨ ਦੇ ਖੇਤਰ ਵਿਚ ਵਿਸ਼ਵ ਪੱਧਰ 'ਤੇ ਪ੍ਰਸਿੱਧ ਹੋਲਿਸਟਿਕ ਲਾਈਫਸਟਾਈਲ ...
ਅੰਮਿ੍ਤਸਰ, 24 ਮਈ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਚÏਕ ਪਾਸੀਆਂ ਸਥਿਤ ਮੰਦਰ ਸ੍ਰੀ ਜੈਕ੍ਰਿਸ਼ਨਈਆ ਦਾ 55ਵਾਂ ਸਾਲਾਨਾ ਉਤਸਵ ਤੇ ਸੰਤ ਸੰਮੇਲਨ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਮਹੰਤ ਸ੍ਰੀ ਰਹਿਸਕਾਰ ਬਾਬਾ ਮਾਨੁਭਾਵ ਅਤੇ ਮਹੰਤ ਸ੍ਰੀ ਯਸ਼ਰਾਜ ...
ਅੰਮਿ੍ਤਸਰ, 24 ਮਈ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਕਰਵਾਏ ਜਾ ਰਹੇ ਰਾਸ਼ਟਰੀ ਰੰਗਮੰਚ ਉਤਸਵ ਦੇ ਅੱਜ ਤੀਜੇ ਦਿਨ ਦਾ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਵਲੋਂ ਬਲਵੰਤ ਗਾਰਗੀ ਦਾ ਲਿਖਿਆ ਤੇ ਦਲਜੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX