ਅਜਨਾਲਾ, 24 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੂੰਗੀ ਦੀ ਫ਼ਸਲ 'ਤੇ ਐੱਮ.ਐੱਸ.ਪੀ. ਤੈਅ ਕੀਤੀ ਗਈ ਹੈ ਜਿਸ ਕਰਕੇ ਮੂੰਗੀ ਦੀ ਫ਼ਸਲ ਬੀਜਣ ਵਾਲੇ ਕਿਸਾਨਾਂ ਦੇ ਚਿਹਰੇ 'ਤੇ ਇਸ ਵਕਤ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਮੂੰਗੀ ਦੀ ਫ਼ਸਲ ਵੇਚ ਕੇ ਕਿਸਾਨ ਆਉਣ ਵਾਲੇ ਦਿਨਾਂ 'ਚ ਚੰਗਾ ਮੁਨਾਫ਼ਾ ਕਮਾਉਣਗੇ | ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਭੋਏਵਾਲੀ ਅੰਦਰ ਕੁਝ ਕਿਸਾਨਾਂ ਵਲੋਂ ਮੂੰਗੀ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਿਸਾਨ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ | ਕਿਸਾਨ ਪ੍ਰਤਾਪ ਸਿੰਘ ਤੇ ਮਨਿੰਦਰਪਾਲ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦੀ ਫਸਲ ਤੋਂ ਬਾਅਦ ਉਨ੍ਹਾਂ ਵਲੋਂ ਮੂੰਗੀ ਦੀ ਬਿਜਾਈ ਕੀਤੀ ਗਈ ਹੈ ਜੋ ਕਿ ਕਰੀਬ 60 ਦਿਨਾਂ ਦੇ ਅੰਦਰ ਬਣ ਕੇ ਤਿਆਰ ਹੋ ਜਾਂਦੀ ਹੈ ਜਿਸ ਤੋਂ ਉਹ ਘੱਟੋ-ਘੱਟ 30 ਤੋਂ 35 ਹਜ਼ਾਰ ਰੁਪਏ ਆਸਾਨੀ ਨਾਲ ਕਮਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਫਲੀਦਾਰ ਫ਼ਸਲ ਹੋਣ ਕਰਕੇ ਮੂੰਗੀ ਨੂੰ ਖਾਦ ਪਾਉਣ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ | ਇਸ ਮੌਕੇ ਉਕਤ ਕਿਸਾਨਾਂ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੱਠੀ ਮੂੰਗੀ ਦੀ ਬਿਜਾਈ ਕਰਕੇ ਵਾਧੂ ਮੁਨਾਫ਼ਾ ਕਮਾਉਣ | ਇਸ ਸਬੰਧੀ ਗੱਲਬਾਤ ਕਰਦਿਆਂ ਖੇਤੀਬਾੜੀ ਮਾਹਿਰ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਵਲੋਂ ਅਕਸਰ ਪਸ਼ੂਆਂ ਦੇ ਚਾਰੇ ਲਈ ਸਟਰਾਅ ਰੀਪਰ ਨਾਲ ਤੂੜੀ ਬਣਾ ਲਈ ਜਾਂਦੀ ਹੈ ਜੇਕਰ ਕਣਕ ਦੀ ਕਟਾਈ 10 ਅਪ੍ਰੈਲ ਤੋਂ 25 ਅਪ੍ਰੈਲ ਤਕ ਹੋ ਜਾਂਦੀ ਹੈ ਤਾਂ ਤੂੜੀ ਬਣਾਉਣ ਤੋਂ ਬਾਅਦ ਇਕ ਹਲਕੀ ਰੌਣੀ ਲਗਾ ਕੇ ਖੇਤ ਦਾ ਵੱਤਰ ਬਣਾ ਕੇ ਹੈਪੀਸੀਡਰ ਜਾਂ ਜ਼ੀਰੋ ਟਿਲ ਡਿ੍ਲ ਨਾਲ ਗਰਮ ਰੁੱਤ ਦੀ ਮੂੰਗੀ ਦੀ ਸੱਠੀ ਕਿਸਮ ਦੀ ਐੱਸ. ਐੱਮ. ਐੱਲ. 668 ਦੀ 15 ਕਿਲੋਗ੍ਰਾਮ ਪ੍ਰਤੀ ਏਕੜ ਜਾਂ ਐੱਸ.ਐੱਮ.ਐੱਲ. 832 ਕਿਸਮ ਦੀ 12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਮਾਂ ਦੀ ਮੂੰਗੀ ਦੀ ਫ਼ਸਲ 60-62 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਤਿੰਨ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਤੱਕ ਝਾੜ ਵੀ ਨਿਕਲ ਆਉਂਦਾ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਜ਼ਮੀਨਾਂ ਦੋ ਮਹੀਨੇ ਖਾਲੀ ਰਹਿੰਦੀਆਂ ਹਨ ਜਿਸ ਵਿਚ ਮੂੰਗੀ ਦੀ ਫ਼ਸਲ ਬੀਜ ਕੇ ਸਾਨੂੰ ਫਾਇਦਾ ਲੈਣਾ ਚਾਹੀਦਾ ਹੈ |
ਅਜਨਾਲਾ, 24 ਮਈ (ਐਸ. ਪ੍ਰਸ਼ੋਤਮ)-ਅੱਜ ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਵਲੋਂ 25 ਮਈ ਤੋਂ 5 ਅਕਤੂਬਰ ਤੱਕ ਲਗਾਤਾਰ 4 ਮਹੀਨੇ ਦੇ ਕਰੀਬ ਸਿੱਖ ਗੁਰਧਾਮ ਸ੍ਰੀ ਹੇਮਕੁੰਟ ਸਾਹਿਬ ਜੀ (ਉਤਰਾਖੰਡ) ਦੇ ਦਰਸ਼ਨ ਦੀਦਾਰ ਲਈ ਦੇਸ਼ ਵਿਦੇਸ਼ ਤੋਂ ਪੁੱਜਣ ...
ਤਰਸਿੱਕਾ, 24 ਮਈ (ਅਤਰ ਸਿੰਘ ਤਰਸਿੱਕਾ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਅਗੰਮਗੜ ਸਾਹਿਬ ਤਰਸਿੱਕਾ ਵਿਖੇ 11 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਬਾਬਾ ਅਜਾਇਬ ਸਿੰਘ ਮੱੁਖ ਸੇਵਾਦਾਰ ਹੁਣਾ ਦੀ ਅਗਵਾਈ ਹੇਠ ਕਰਵਾਏ ਗਏ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...
ਅਜਨਾਲਾ, 24 ਮਈ (ਐਸ. ਪ੍ਰਸ਼ੋਤਮ)- ਅੱਜ ਪਹਿਲੀ ਜੰਗ-ਏ-ਆਜ਼ਾਦੀ 1857 ਦੌਰਾਨ ਬਿ੍ਟਿਸ਼ ਹਾਕਮਾਂ ਹੱਥੋਂ ਸ਼ਹਾਦਤ ਦਾ ਜਾਮ ਪੀਣ ਵਾਲੇ 282 ਸ਼ਹੀਦਾਂ ਦੇ ਸਥਾਨ ਕਾਲਿਆਂ ਵਾਲਾ ਯਾਦਗਾਰੀ ਸ਼ਹੀਦੀ ਖੂਹ ਕੰਪਲੈਕਸ ਵਿਖੇ ਕਿਸਾਨ ਹਿੱਤਾਂ ਦੀ ਰਾਖੀ ਲਈ ਜੁਝਾਰੂ ਭੂਮਿਕਾ 'ਚ ਨਜ਼ਰ ਆ ...
ਰਈਆ, 24 ਮਈ (ਸ਼ਰਨਬੀਰ ਸਿੰਘ ਕੰਗ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਤਕਰੀਬਨ ਸਾਰੇ ਮੰਤਰੀ ਤੇ ਵਿਧਾਇਕ ਆਪਣੇ-2 ਹਲਕੇ ਵਿਚ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੇ ਹਨ ਇਸੇ ਹੀ ਕੜੀ ਵਜੋਂ ਹਲਕਾ ਬਾਬਾ ...
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ, ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਮੁੱਖ ਸਿੰਘ ਦੀ ਸਾਲਾਨਾ ਬਰਸੀ ਕੱਲ੍ਹ 25 ਮਈ, ਦਿਨ ਬੁੱਧਵਾਰ ਨੂੰ ਸਰੋਵਰ ਸਾਹਿਬ ਗੁਰਦੁਆਰਾ ਕਥਾ ਘਰ ਸਾਹਿਬ, ਬਾਬਾ ...
ਚੋਗਾਵਾਂ, 24 ਮਈ (ਗੁਰਬਿੰਦਰ ਸਿੰਘ ਬਾਗੀ)-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪ੍ਰਧਾਨ ਵਿਰਸਾ ਸਿੰਘ ਟਪਿਆਲਾ, ਗੁਰਮੇਜ ਸਿੰਘ ਕੋਹਾਲੀ ਦੀ ਅਗਵਾਈ ਹੇਠ ਚੋਗਾਵਾਂ ਵਿਖੇ ਨਹਿਰੀ ਵਿਭਾਗ ਦੇ ਬਲਾਕ ਚੋਗਾਵਾਂ ਦੇ ਰੇਂਜ ਅਫਸਰ, ਰੇਂਜ ਗਾਰਡ ਦੇ ਖ਼ਿਲਾਫ਼ ਵਿਸ਼ਾਲ ਰੋਹ ...
ਜੰਡਿਆਲਾ ਗੁਰੂ, 24 ਮਈ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਵਾਸੀਆਂ ਅਤੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਮੁਖੀ ਸਵਰਨ ਗਿੱਲ ਵਲੋਂ ਅੱਜ ਐੱਸ. ਡੀ. ਐੱਮ. ਨੂੰ ਮੰਗ ਪੱਤਰ ਦਿੱਤਾ, ਇਸ ਮੰਗ ਪੱਤਰ ਵਿਚ ਉਨ੍ਹਾਂ ਸ਼ਹਿਰ ਵਿਚ ਜੋ ਬਾਹਰਲੇ ਲੋਕ ਆ ਕੇ ਕਾਰੋਬਾਰ ...
ਅਜਨਾਲਾ, 24 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਸ ਵਲੋਂ ਸਰਹੱਦੀ ਖੇਤਰ ਵਿਚ ਨਜਾਇਜ਼ ਮਾਈਨਿੰਗ ਕਰਨ ਵਾਲੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਇਕ ਬਲੈਰੋ ਗੱਡੀ ਤੇ ਘੜੁੱਕੇ ਨੂੰ ਥਾਣਾ ਅਜਨਾਲਾ ਵਿਖੇ ਜ਼ਬਤ ਕੀਤਾ ਗਿਆ ਹੈ | ਇਸ ...
ਮਜੀਠਾ, 24 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਵਲੋਂ ਪੁਰਾਣੇ ਬੱਸ ਅੱਡੇ 'ਤੇ ਦੁਕਾਨਾਂ ਬਣਾ ਕੇ ਕਿਰਾਏ 'ਤੇ ਦਿੱਤੀਆਂ ਸਨ ਪਰ ਕੁਝ ਕਿਰਾਏਦਾਰਾਂ ਵਲੋਂ ਕਈ ਸਾਲਾਂ ਤੱਕ ਇਨ੍ਹਾਂ ਦੁਕਾਨਾਂ ਦਾ ਕਿਰਾਇਆ ਨਗਰ ਕੌਂਸਲ ਨੂੰ ਅਦਾ ਨਹੀਂ ਕੀਤਾ, ਜਿਸ 'ਤੇ ਨਗਰ ਕੌਂਸਲ ਵਲੋਂ ...
ਟਾਂਗਰਾ, 24 ਮਈ (ਹਰਜਿੰਦਰ ਸਿੰਘ ਕਲੇਰ)-ਪੰਜਾਬ ਸਰਕਾਰ ਹਲਕਾ ਜੰਡਿਆਲਾ ਗੁਰੂ ਤੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਰਾਣਾ ਕਾਲਾ ਵਿਖੇ ਛੋਟੇ ਬੱਚਿਆਂ ਦੇ ਸਮਾਰਟ ਜਮਾਤ ਕਮਰੇ ਦਾ ਉਦਘਾਟਨ ਕੀਤਾ | ਇਸ ਮੌਕੇ ਬੱਚਿਆਂ ਨੂੰ ...
ਲੋਪੋਕੇ, 24 ਮਈ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿਚ ਵਿਕਾਸ ਪੱਖੋਂ ਕੋਈ ਕਸਰ ਨਹੀਂ ਰਹਿਣ ਦਿੱਤਾ ਜਾਵੇਗੀ ਤੇ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ...
ਚੋਗਾਵਾਂ, 24 ਮਈ (ਗੁਰਬਿੰਦਰ ਸਿੰਘ ਬਾਗੀ)- ਸਥਾਨਕ ਕਸਬਾ ਚੋਗਾਵਾਂ ਅੰਮਿ੍ਤਸਰ ਰੋਡ ਮਾਤਾ ਦੁਰਗਾ ਮੰਦਰ ਵਿਖੇ 6ਵਾਂ ਸਾਲਾਨਾ ਜਾਗਰਣ ਸਮੂਹ ਕਸਬਾ ਚੋਗਾਵਾਂ ਦੇ ਦੁਕਾਨਦਾਰਾਂ, ਮੰਦਰ ਕਮੇਟੀ ਦੇ ਪ੍ਰਬੰਧਕ ਮੁੱਖ ਸੇਵਾਦਾਰ ਪਵਨ ਕੁਮਾਰ ਖੂਹੀ ਵਾਲੇ, ਸਰਪੰਚ ਜਤਿੰਦਰ ...
ਚੋਗਾਵਾਂ, 24 ਮਈ (ਗੁਰਬਿੰਦਰ ਸਿੰਘ ਬਾਗੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ 'ਆਪ' ਦੇ ਸੀਨੀ: ਆਗੂ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਹੋਈ | ਕਸਬਾ ਚੋਗਾਵਾਂ ਤੋਂ 'ਆਪ' ਦੇ ਨੌਜੁਆਨ ਆਗੂ ਕੰਵਲਜੀਤ ਸਿੰਘ ਵਲੋਂ ਆਯੋਜਿਤ ...
ਅਜਨਾਲਾ, 24 ਮਈ (ਐਸ. ਪ੍ਰਸ਼ੋਤਮ)-ਅੱਜ ਇਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਅਜਨਾਲਾ ਦੇ ਪ੍ਰਧਾਨ ਸੁੱਚਾ ਸਿੰਘ ਘੋਗਾ ਦੀ ਅਗਵਾਈ 'ਚ ਸਭਾ ਦੇ ਸਥਾਨਕ ਤਹਿਸੀਲ ਪੱਧਰੀ ਦਫਤਰੀ ਕੰਪਲੈਕਸ ਵਿਖੇ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਉਂਦਿਆਂ ਸਭਾ ...
ਸਠਿਆਲਾ, 24 ਮਈ (ਸਫਰੀ)-ਹਲਕਾ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਵੱਖ-ਵੱਖ ਪਿੰਡਾਂ ਦੇ ਧੰਨਵਾਦੀ ਦੌਰੇ ਕੀਤੇ ਗਏ | ਇਸ ਮੌਕੇ 'ਤੇ ਵਿਧਾਇਕ ਟੌਂਗ ਨੇ ਪ੍ਰੈਸ ਨੂੰ ਦੱਸਿਆ ਹੈ ਕਿ ਹਲਕੇ ਵਿਚ ਨਾਜ਼ਾਇਜ਼ ਕਬਜ਼ੇ ਅਧੀਨ ਪੰਚਾਇਤੀ ਜ਼ਮੀਨਾਂ ਤੇ ਸਰਕਾਰੀ ...
ਲੋਪੋਕੇ, 24 ਮਈ (ਗੁਰਵਿੰਦਰ ਸਿੰਘ ਕਲਸੀ)-ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਦੇ ਅਹੁਦੇਦਾਰਾਂ ਦੀ ਅਹਿਮ ਇਕੱਤਰਤਾ ਗੁਰਦੁਆਰਾ ਬਾਬਾ ਪੱਲ੍ਹਾ ਸ਼ਹੀਦ ਜੀ ਪਿੰਡ ਗਾਗਰਮੱਲ ਵਿਖੇ ਹੋਈ | ਜਿਸ ਵਿਚ ਗ੍ਰੰਥੀ ਸਿੰਘਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ...
ਅਜਨਾਲਾ, 24 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਧਰਮਕੋਟ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਇਕ ਬਜ਼ੁਰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਮਾਮਲੇ ਵਿਚ ਸ਼ਾਮਿਲ ...
ਅਜਨਾਲਾ, 24 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵਲੋਂ ਐੱਸ.ਐੱਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ 'ਚ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ...
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਗੁ: ਪ੍ਰ: ਕਮੇਟੀ ਵਲੋਂ ਛੋਟੇ ਘੱਲੂਘਾਰੇ ਨੂੰ ਸਮਰਪਿਤ ਇਕ ਵਿਸ਼ਾਲ ਮੈਡੀਕਲ ਕੈਂਪ 25 ਮਈ, ਦਿਨ ਬੁੱਧਵਾਰ ਨੂੰ ਗੁਰਦੁਆਰਾ ਪਾਤਸ਼ਾਹੀ 9ਵੀਂ ਬਾਬਾ ਬਕਾਲਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਇਸ ...
ਖਾਸਾ, 24 ਮਈ (ਸੁਖਵਿੰਦਰਜੀਤ ਸਿੰਘ ਘਰਿੰਡਾ)-ਬੀਤੀ ਰਾਤ ਸਰਕਾਰੀ ਮਿਡਲ ਸਕੂਲ ਛਿੱਡਣ ਵਿਖੇ ਚੋਰੀ ਦੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਦਿੰਦਿਆਂ ਸਕੂਲ ਦੇ ਹੈਡ ਮਾਸਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਜੱਦ ਉਹ ਸਵੇਰੇ ਸਕੂਲ ਪਹੁੰਚੇ ਤਾਂ ...
ਚੌਕ ਮਹਿਤਾ, 24 ਮਈ (ਜਗਦੀਸ਼ ਸਿੰਘ ਬਮਰਾਹ)-ਪੰਜਾਬ ਵਿਚ ਨਸ਼ਿਆਂ ਦਾ ਪਸਾਰਾ ਇੰਨੇ-ਵੱਡੇ ਪੱਧਰ 'ਤੇ ਫੈਲ ਚੁੱਕਾ ਹੈ ਕਿ ਨਸ਼ੇੜੀ ਕਿਸਮ ਦੇ ਲੋਕ ਹੁਣ ਗੁਰੂ ਘਰਾਂ ਨੂੰ ਵੀ ਨਹੀਂ ਬਖ਼ਸ਼ਦੇ | ਇਸਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦ ਬੀਤੀ ਰਾਤ ਚੋਰਾਂ ਵਲੋਂ ਪਿੰਡ ...
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਨੌਜਵਾਨ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕ ਭਲਾਈ ਕਮੇਟੀ ਅਤੇ ਖੇਤੀਬਾੜੀ ਨਾਲ ਸੰਬੰਧਤ ਕਮੇਟੀ ਦੇ ਮੈਂਬਰ ਨਾਮਜ਼ਦ ਕਰਨ 'ਤੇ ...
ਮਜੀਠਾ, 24 ਮਈ (ਮਨਿੰਦਰ ਸਿੰਘ ਸੋਖੀ)-ਮਜੀਠਾ ਵਿਚ ਮਜੀਠਾ-ਅੰਮਿ੍ਤਸਰ ਮੁੱਖ ਮਾਰਗ 'ਤੇ ਅਤੇ ਸ਼ਹਿਰ ਦੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਅਤੇ ਰੇਹੜ੍ਹੀ ਫੜ੍ਹੀ ਵਾਲਿਆਂ ਵਲੋਂ ਫੁੱਟਪਾਥਾਂ 'ਤੇ ਸਾਮਾਨ ਰੱਖ ਕੇ ਆਵਾਜਾਈ ਵਿਚ ਵਿਘਨ ਪਾਏ ਜਾਣ ਦਾ ਨੋਟਿਸ ਲੈਂਦੇ ਹੋਏ ਨਗਰ ...
ਮਜੀਠਾ, 24 ਮਈ (ਸਹਿਮੀ)-ਬਿਜਲੀ ਘਰ ਮਜੀਠਾ ਵਿਖੇ ਪਾਵਰਕਾਮ ਅੰਦਰ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ 'ਤੇ ਸੋਧੇ ਤਨਖ਼ਾਹ ਸਕੇਲਾਂ ਦਾ ਬਕਾਇਆ ਨਾ ਮਿਲਣ ਦੇ ਰੋਸ ਵਜੋਂ ਤੀਸਰੇ ਪੜਾਅ ਵਿਚ ਅੱਜ ਰੋਸ ਰੈਲੀ ਕੀਤੀ ਗਈ | ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ...
ਲੋਪੋਕੇ, 24 ਮਈ (ਗੁਰਵਿੰਦਰ ਸਿੰਘ ਕਲਸੀ)-ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਿੰਡਾਂ ਵਿਚੋਂ ਪੰਚਾਇਤਾਂ ਤੇ ਹੋਰਨਾ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਬਲਾਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX