ਨਵੀਂ ਦਿੱਲੀ, 24 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰੀ ਝੰਡੀ ਵਿਖਾ ਕੇ ਇਲੈਕਟਿ੍ਕ ਬੱਸਾਂ ਨੂੰ ਰਵਾਨਾ ਕੀਤਾ | ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਜਨਵਰੀ ਮਹੀਨੇ 'ਚ ਦੋ ਇਲੈਕਟਿ੍ਕ ਬੱਸਾਂ ਨੂੰ ਰਹੀ ਝੰਡੀ ਦੇ ਕੇ ਰਵਾਨਾ ਕੀਤਾ ਸੀ | ਇਨ੍ਹਾਂ ਸਾਰੀਆਂ ਬੱਸਾਂ 'ਚ ਸੀ. ਸੀ. ਟੀ. ਵੀ. ਕੈਮਰੇ, ਜੀ. ਪੀ. ਐਸ., 10 ਪੈਨਿਕ ਬਟਨ, ਵਿਕਲਾਂਗਾਂ ਲਈ ਰੈਂਪ ਸਮੇਤ ਹੋਰ ਆਧੁਨਿਕ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ | ਇਹ 150 ਬੱਸਾਂ ਏ. ਸੀ. ਹਨ, ਜਿਨ੍ਹਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਉਤਾਰਿਆ ਗਿਆ ਹੈ | ਇਸ ਦੇ ਪਹਿਲੇ ਚਰਨ 'ਚ ਮੁਡੇਲਾ ਕਲਾਂ ਅਤੇ ਰੋਹਿਣੀ ਸੈਕਟਰ 37 ਡੀਪੂ ਤੋਂ ਵੱਖ-ਵੱਖ ਮਾਰਗਾਂ 'ਤੇ ਬੱਸ ਾਂ ਚੱਲਣਗੀਆਂ | ਇਸ ਨਾਲ ਹੀ ਰਾਜਘਾਟ-2 ਡੀਪੂ ਸਮੇਤ ਈ-ਬੱਸਾਂ ਲਈ ਤਿਆਰ ਤਿੰਨ ਡੀਪੂ ਤੋਂ ਬੱਸਾਂ ਦੇ ਪ੍ਰੀਚਾਲਨ ਦੀ ਸ਼ੁਰੂਆਤ ਹੋਵੇਗੀ | ਇਨ੍ਹਾਂ ਬੱਸਾਂ ਲਈ ਡੀਪੂ 'ਚ ਚਾਰਜਿੰਗ, ਪਾਰਕਿੰਗ ਸਮੇਤ ਹੋਰ ਸਹੂਲਤਾਂ ਵੀ ਮੌਜੂਦ ਹੋਣਗੀਆਂ | ਸ਼ੁਰੂ 'ਚ ਇਹ ਬੱਸਾਂ ਘੱਟ ਦੂਰੀ ਦੇ ਮਾਰਗਾਂ 'ਤੇ ਚੱਲਣਗੀਆਂ ਅਤੇ ਹੌਲੀ-ਹੌਲੀ ਸਾਰੇ ਰੂਟਾਂ 'ਤੇ ਈ-ਬੱਸਾਂ ਦੀ ਸ਼ੁਰੂਆਤ ਹੋਵੇਗੀ | ਇਨ੍ਹਾਂ ਬੱਸਾਂ 'ਚ ਪਹਿਲੇ 3 ਦਿਨ ਯਾਤਰੀ ਮੁਫ਼ਤ ਯਾਤਰਾ ਕਰ ਸਕਣਗੇ | ਦਿੱਲੀ ਸਰਕਾਰ ਇਹ ਤੋਹਫ਼ਾ ਲੋਕਾਂ ਨੂੰ ਦੇ ਰਹੀ ਹੈ | ਇਹ ਇਲੈਕਟਿ੍ਕ ਬੱਸਾਂ 10 ਰੂਟਾਂ 'ਤੇ ਚਲਾਈਆਂ ਜਾਣਗੀਆਂ | ਇਨ੍ਹਾਂ ਬੱਸਾਂ 'ਚ ਮੁਡੇਲਾ ਕਲਾਂ ਤੋਂ 50 ਅਤੇ ਰੋਹਿਣੀ ਸੈਕਟਰ 37 ਤੋਂ 100 ਬੱਸਾਂ ਵੱਖ-ਵੱਖ ਰੂਟਾਂ 'ਤੇ ਚੱਲਣਗੀਆਂ |
ਨਵੀਂ ਦਿੱਲੀ, 24 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਸਿੱੱਖਿਆ ਵਿਭਾਗ ਨੇ ਸਕੂਲਾਂ ਨੂੰ ਬਰਤਨ ਬਣਾਉਣ ਲਈ ਕਿਹਾ ਹੈ | ਇਸ 'ਚ ਦਿੱਲੀ ਦੇ ਸਰਕਾਰੀ ਸਕੂਲ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਤੇ ਪ੍ਰਾਈਵੇਟ ਸਕੂਲ ਆਉਣਗੇ | ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ...
ਨਵੀਂ ਦਿੱਲੀ, 24 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਤੇ ਐਨ. ਸੀ. ਆਰ. ਵਿਖੇ ਏ. ਟੀ. ਐਮ. ਨੂੰ ਹੈਕ ਕਰ ਕੇ ਅਤੇ ਉਸ 'ਚੋਂ ਪੈਸੇ ਕੱਢਣ ਵਾਲੇ ਗਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ | ਇਸ ਦੋਸ਼ੀ ਦਾ ਨਾਂਅ ਵਸੀਮ (27) ਹੈ ਜੋ ਕਿ ਮਕੈਨੀਕਲ ਇੰਜੀਨੀਅਰ ਹੈ | ਇਹ ਆਪਣੇ ਸਾਥੀਆਂ ਨਾਲ ...
ਕੋਲਕਾਤਾ, 24 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਪਹਾੜੀ ਇਲਾਕੇ 'ਚ 26 ਜੂਨ ਨੂੰ ਗੋਰਖਾ ਟੇਰੀਟੋਰੀਅਲ ਐਡੀਮਿਨੀਸਟ੍ਰੇਸ਼ਨ (ਜੀਟੀਏ) ਲਈ ਮਤਦਾਨ ਹੋਵੇਗਾ | ਵੋਟਾਂ ਦੀ ਗਿਣਤੀ 29 ਜੂਨ ਨੂੰ ਹੋਵੇਗੀ | ਮੰਗਲਵਾਰ ਜਲਪਾਈਗੁੜੀ ਦੇ ਡਵੀਜਨਲ ਕਮਿਸ਼ਨਰ ਅਜੀਤ ...
ਨਵੀਂ ਦਿੱਲੀ, 24 ਮਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ 13 ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ ਦੀਆਂ 7ਵੇਂ ਤਨਖਾਹ ਕਮਿਸ਼ਮਨ ਮੁਤਾਬਿਕ ਤਨਖਾਹਾਂ, ਬਕਾਇਆ, ਸੇਵਾ ਮੁਕਤ ਟੀਚਰਾਂ ਦੀ ਗ੍ਰੈਚੂਟੀ ਆਦਿ ਮਾਮਲਿਆਂ ਨੂੰ ਲੈ ਕੇ ...
ਨਵੀਂ ਦਿੱਲੀ, 24 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਦੁਆਰਕਾ ਇਲਾਕੇ 'ਚ ਇਕ ਈ-ਕਾਮਰਸ ਕੰਪਨੀ ਦੇ ਸਾਮਾਨ ਨੂੰ ਲੋਕਾਂ ਦੇ ਘਰ-ਘਰ ਵੰਡਣ ਜਾਣ ਵਾਲੇ ਲੜਕੇ ਨੂੰ ਗੱਡੀ ਦੇ ਹੇਠਾਂ ਕੁਚਲ ਕੇ ਫ਼ਰਾਰ ਹੋਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀ ਤੱਕ ...
ਨਵੀਂ ਦਿੱਲੀ, 24 ਮਈ (ਜਗਤਾਰ ਸਿੰਘ)- ਦਿੱਲੀ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਨੇ ਕੂੜਾ ਪ੍ਰਬੰਧਨ ਦੀ ਕਮੀ ਅਤੇ ਵੱਧ ਰਹੇ ਕੂੜੇ ਦੇ ਪਹਾੜ ਨੂੰ ਲੈ ਕੇ ਦਿੱਲੀ ਨਗਰ ਨਿਗਮ (ਐਮ. ਸੀ. ਡੀ.) ਦੀ ਖਿਚਾਈ ਕੀਤੀ | ਵਿਧਾਇਕ ਆਤਿਸ਼ੀ ਦੀ ਅਗਵਾਈ ਵਾਲੀ ਲੋਕ ਲੇਖਾ ਕਮੇਟੀ ਨੇ ਐਮ. ਸੀ. ...
ਨਵੀਂ ਦਿੱਲੀ, 24 ਮਈ (ਜਗਤਾਰ ਸਿੰਘ)- ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਕੇਜਰੀਵਾਲ ਸਰਕਾਰ 'ਤੇ ਹਮੇਸ਼ਾ ਹੀ ਜਨਤਾ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹੀ ਕੇਜਰੀਵਾਲ ਦੇ ਇਕ ਵਿਧਾਇਕ ਨੇ ਭਾਜਪਾ ਆਗੂਆਂ 'ਤੇ ...
ਨਵੀਂ ਦਿੱਲੀ, 24 ਮਈ (ਜਗਤਾਰ ਸਿੰਘ)- ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰ ਸਿੱਖ ਨੂੰ ਲਾਈਸੈਂਸੀ ਹਥਿਆਰ ਰੱਖਣ ਦੀ ਅਪੀਲ ਦਾ ਸਮਰਥਨ ਕਰਦੇ ਹੋਏ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਪ੍ਰਧਾਨ ਤੇ ਭਾਜਪਾ ਆਗੂ ਕੁਲਦੀਪ ਸਿੰਘ ਭੋਗਲ ਨੇ ...
ਨਵੀਂ ਦਿੱਲੀ, 24 ਮਈ (ਬਲਵਿੰਦਰ ਸਿੰਘ ਸੋਢੀ)-ਪੁਰਾਣੀ ਅਤੇ ਮੱਧ ਦਿੱਲੀ ਇਲਾਕੇ 'ਚ ਬਾਰਿਸ਼ ਹੋਣ ਨਾਲ ਥਾਂ-ਥਾਂ 'ਤੇ ਪਾਣੀ ਭਰ ਗਿਆ ਹੈ | ਇਲਾਕੇ ਦੀਆਂ ਗਲੀਆਂ, ਸੜਕਾਂ 'ਤੇ ਪਾਣੀ ਭਰ ਜਾਣ ਨਾਲ ਪੈਦਲ ਚੱਲਣਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ | ਇਸ ਨਾਲ ਹੀ ਦੋ ਪਹੀਆ ਗੱਡੀਆਂ ਨੂੰ ...
ਨਵੀਂ ਦਿੱਲੀ, 24 ਮਈ (ਬਲਵਿੰਦਰ ਸਿੰਘ ਸੋਢੀ)-ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦਿੱਲੀ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਅਤੇ ਪਿੰ੍ਰਸੀਪਲ ਸਤਬੀਰ ਸਿੰਘ ਵਲੋਂ ਸਮਾਜਿਕ ਜਾਗਰੂਕਤਾ ਦੀ ਨਵੀਂ ਮੁਹਿੰਮ ...
ਨਵੀਂ ਦਿੱਲੀ, 24 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਅਜਿਹੇ ਕਈ ਗਰੋਹ ਹਨ, ਜੋ ਆਪੋ-ਆਪਣੇ ਢੰਗ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ | ਇਸ ਦੇ ਨਾਲ ਹੀ ਉਹ ਸਾਮਾਨ ਲੈ ਕੇ ਫ਼ਰਾਰ ਵੀ ਹੋ ਜਾਂਦੇ ਹਨ | ਦਿੱਲੀ 'ਚ ਠੱਗੀ ਮਾਰਨ ਵਾਲਾ ਠੱਕ-ਠੱਕ ਗਰੋਹ ਵੀ ਕਾਫ਼ੀ ਸਰਗਰਮ ...
ਭੁਲੱਥ, 24 ਮਈ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ) - ਭੁਲੱਥ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਖੱਸਣ ਰੋਡ 'ਤੇ ਕੀਤੀ ਜਾ ਰਹੀ ਗਸ਼ਤ ਦੌਰਾਨ ਸ਼ਮਸ਼ਾਨ ਘਾਟ ਨਜ਼ਦੀਕ ...
ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਚਾਰ ਹਜ਼ਾਰ ਰੁਪਏ ਸਬਸਿਡੀ ਦੇਵੇਗੀ | ਇਸ ਲਈ ਕਿਸਾਨਾਂ ਨੂੰ 'ਮੇਰੀ ਫ਼ਸਲ ਮੇਰਾ ਬਿਓਰਾ' 'ਤੇ ਆਪਣਾ ਨਾਂ 30 ਜੂਨ ਤੱਕ ਰਜਿਸਟਰਡ ਕਰਵਾਉਣਾ ਹੋਵੇਗਾ | ਜ਼ਿਲ੍ਹਾ ਸਿਰਸਾ ...
ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਵਿਚ ਕੋਰੋਨਾ ਪਾਜ਼ੀਟਿਵ ਦੇ ਚਾਰ ਨਵੇਂ ਕੇਸ ਆਏ ਹਨ | ਕੋਰੋਨਾ ਪਾਜ਼ੀਟਿਵ ਦੇ ਦੋ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ ਜਦੋਂਕਿ ਦੋ ਨੂੰ ਘਰਾਂ ਅੰਦਰ ਆਈਸੋਲੇਟ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ...
ਸ਼ਾਹਬਾਦ ਮਾਰਕੰਡਾ, 24 ਮਈ (ਅਵਤਾਰ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 3 ਜੂਨ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੇੇ ਸ਼ਰਧਾ ਦੇ ...
ਨਰਾਇਣਗੜ੍ਹ, 24 ਮਈ (ਪੀ. ਸਿੰਘ)-ਨਰਾਇਣਗੜ੍ਹ ਦੇ ਅਰਾਮ ਘਰ ਵਿਖੇ ਇਨੈਲੋ ਅਹੁਦੇਦਾਰਾਂ ਦੀ ਇਕ ਮੀਟਿੰਗ ਸੂਬਾ ਕਾਰਜਕਾਰਨੀ ਮੈਂਬਰ ਜਗਮਾਲ ਰੋਲੋੋ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਲਕਾ ਪੱਧਰੀ ਮਹਿਲਾ ਸੰਮੇਲਨ ਪ੍ਰੋਗਰਾਮ ਤਹਿਤ ...
ਇੰਦੌਰ, 24 ਮਈ (ਰਤਨਜੀਤ ਸਿੰਘ ਸ਼ੈਰੀ)-ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਉਂਝ ਤਾਂ ਕਈ ਸੰਸਥਾਵਾਂ ਕਾਰਜਸ਼ੀਲ ਹਨ ਪਰ ਪੰਜਾਬ ਤੋਂ ਬਾਹਰ ਮੱਧ ਪ੍ਰਦੇਸ਼ ਵਿਖੇ ਸਰਕਾਰ ਦੁਆਰਾ ਸਥਾਪਿਤ ਪੰਜਾਬੀ ਸਾਹਿਤ ਅਕਾਦਮੀ ਨੇ ਬਹੁਤ ਹੀ ਉਸਾਰੂ ਕਾਰਜ ਕਰਕੇ ...
ਫਤਿਹਾਬਾਦ, 24 ਮਈ (ਹਰਬੰਸ ਸਿੰਘ ਮੰਡੇਰ)- ਆਮ ਆਦਮੀ ਪਾਰਟੀ ਦੇ ਫਤਿਹਾਬਾਦ ਜ਼ਿਲ੍ਹਾ ਬੁਲਾਰੇ ਵਰਿੰਦਰ ਸਿੰਘ ਨੱਡਾ ਦਾ ਕਹਿਣਾ ਹੈ ਕਿ ਜੂਨ ਮਹੀਨੇ ਹੋਣ ਵਾਲੀਆਂ ਪੰਚਾਇਤੀ ਅਤੇ ਨਗਰ ਨਿਗਮ ਚੋਣਾਂ 'ਚ ਪਾਰਟੀ ਚੋਣ ਨਿਸ਼ਾਨ 'ਤੇ ਚੋਣ ਲੜੇਗੀ ਅਤੇ ਹਰ ਥਾਂ ਆਪਣਾ ਵਧੀਆ ...
ਰਤੀਆ, 24ਮਈ (ਬੇਅੰਤ ਕੌਰ ਮੰਡੇਰ)- ਸ਼ਹਿਰ ਵਿੱਚ ਸਥਿਤ ਮਥੂਰਾ ਦਾਸ ਬੇਕਰੀ ਦੀ ਦੁਕਾਨ ਅਤੇ ਮਕਾਨ ਵਿਚ ਅੱਗ ਲੱਗਣ ਕਰਕੇ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਬੀਤੀ ਰਾਤ ਨੂੰ ਮਥੂਰਾ ਦਾਸ ਦੇ ਪਰਿਵਾਰਕ ਮੈਂਬਰ ਹਾਲੇ ਆਪਣੀ ਬੇਕਰੀ ਦੀ ਦੁਕਾਨ ਦਾ ਸਮਾਨ ਹੀ ਸੈਟ ਕਰ ...
ਫਤਿਹਾਬਾਦ, 24 ਮਈ (ਹਰਬੰਸ ਸਿੰਘ ਮੰਡੇਰ)- ਫਤਿਹਾਬਾਦ ਸ਼ਹਿਰ ਦੇ ਰਾਮ ਨਿਵਾਸ ਮੁਹੱਲੇ ਵਿਚ ਸੋਮਵਾਰ ਰਾਤ ਸਟੀਲ ਫੈਕਟਰੀ ਦੇ ਮਾਲਕ ਯੋਗੇਸ ਗੋਸਵਾਮੀ ਦੀ ਚਾਕੂ ਮਾਰ ਕੇ ਕਤਲ ਕਰ ਦਿੱਤਾ | ਹਮਲਾਵਰਾਂ ਦੀ ਲਿਫਟ ਨਾ ਦੇਣ ਦੇ ਵਿਵਾਦ ਨੂੰ ਲੈ ਕੇ ਯੋਗੇਸ ਦੇ ਬੇਟੇ ਸਿਧਾਰਥ ...
ਫਗਵਾੜਾ, 24 ਮਈ (ਹਰਜੋਤ ਸਿੰਘ ਚਾਨਾ) - ਫਗਵਾੜਾ ਸ਼ਹਿਰ ਦੀ ਵਸਨੀਕ ਪੀ.ਸੀ.ਐਸ ਅਧਿਕਾਰੀ ਡਾ. ਨਯਨ ਜੱਸਲ ਨੂੰ ਪੰਜਾਬ ਸਰਕਾਰ ਨੇ ਫਗਵਾੜਾ ਦੀ ਏ.ਡੀ.ਸੀ ਤੇ ਨਗਰ ਨਿਗਮ ਦੀ ਕਮਿਸ਼ਨਰ ਨਿਯੁਕਤ ਕੀਤਾ ਹੈ | ਉਹ ਇਥੋਂ ਦੇ ਸਕੀਮ ਨੰਬਰ 3 ਦੀ ਵਸਨੀਕ ਹਨ ਤੇ ਸਾਲ 2012 'ਚ ਪੀ.ਸੀ.ਐਸ ਵਜੋਂ ...
ਸੁਲਤਾਨਪੁਰ ਲੋਧੀ, 24 ਮਈ (ਨਰੇਸ਼ ਹੈਪੀ, ਥਿੰਦ) - ਬੀਤੇ ਦਿਨੀਂ ਇਕ ਏ.ਐਸ.ਆਈ. ਨੇ ਮਾਮੂਲੀ ਝਗੜੇ ਨੂੰ ਲੈ ਕੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਚਲਾ ਕੇ ਆਪਣੇ ਗੁਆਂਢੀ ਦਾ ਕਤਲ ਕਰਕੇ ਫ਼ਰਾਰ ਹੋ ਗਿਆ ਸੀ | ਪੁਲਿਸ ਵਲੋਂ ਮਿ੍ਤਕ ਜਸਬੀਰ ਸਿੰਘ ਦੇ ਪੁੱਤਰ ਰਵਿੰਦਰ ...
ਕਪੂਰਥਲਾ, 24 ਮਈ (ਸਡਾਨਾ) - ਇਕ ਵਿਆਹੁਤਾ ਨੂੰ ਦਾਜ ਲਈ ਮਾਰਨ ਦੇ ਕਥਿਤ ਦੋਸ਼ ਹੇਠ ਕੋਤਵਾਲੀ ਪੁਲਿਸ ਨੇ 6 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਮੁਕੇਸ਼ ਕੁਮਾਰ ਵਾਸੀ ਹਰਿਆਣਾ ਨੇ ਦੱਸਿਆ ਕਿ ਉਸ ਦੀ ਲੜਕੀ ਅੰਬਿਕਾ ਦਾ ...
ਨਡਾਲਾ, 24 ਮਈ (ਮਾਨ) - ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਟੇਟ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਪਿੰਡ-ਪਿੰਡ ਜਥੇਬੰਦੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਇਬਰਾਹੀਮਵਾਲ, ਵਾਈਸ ...
ਫਗਵਾੜਾ, 24 ਮਈ (ਹਰਜੋਤ ਸਿੰਘ ਚਾਨਾ) - ਸਿਟੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 10 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ | ਜਾਣਕਾਰੀ ਦਿੰਦਿਆਂ ਡੀ.ਐਸ.ਪੀ ਅਸ਼ਰੂ ਰਾਮ ਤੇ ਐਸ.ਐਚ.ਓ ਸਿਟੀ ...
ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ, ਸਿਰਸਾ ਤੇ ਪੰਜਾਬੀ ਲੇਖਕ ਸਭਾ ਸਿਰਸਾ ਦੀ ਇਕ ਸਾਂਝੀ ਮੀਟਿੰਗ ਹੋਈ ਜਿਸ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕੀਤਾ ਗਿਆ | ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨ 'ਤੇ ਵਿਸਥਾਰ ਨਾਲ ਰੋਸ਼ਨੀ ...
ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਬਕਾਇਆ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਅੱਜ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਿਸਾਨ ਸਭਾ ਦੇ ਆਗੂ ਸੁਵਰਨ ਸਿੰਘ ਵਿਰਕ, ਡਾ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX