ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅੱਜ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਅਤੇ ਹਰਾ ਭਰਿਆ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਮੀਂਹ ਦੇ ਮੌਸਮ ਵਿਚ ਦਸਮੇਸ਼ ਹਰਿਆਵਲ ਲਹਿਰ ਦੇ ਤਹਿਤ ਵੱਧ ਤੋਂ ਵੱਧ ਬੂਟੇ ਲਾਏ ਜਾਣ | ਇਸ ਸੰਬੰਧੀ ਜੰਗਲਾਤ, ਸਿਹਤ ਅਤੇ ਹੋਰ ਵਿਭਾਗਾਂ ਤੋਂ ਇਲਾਵਾ ਅੱਜ ਸ਼ਹਿਰ ਦੀ ਸਮਾਜਿਕ ਸੰਸਥਾਵਾਂ, ਆਦੇਸ਼ ਨਗਰ ਵੈੱਲਫੇਅਰ ਸੁਸਾਇਟੀ, ਸ਼ੁੱਭ ਕਰਮਨ ਫਾਊਡੇਂਸ਼ਨ ਸੁਸਾਇਟੀ, ਮਾਨਵਤਾ ਫਾਊਾਡੇਸ਼ਨ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਦੇ ਅਹੁਦੇਦਾਰ ਅਤੇ ਪ੍ਰਧਾਨ ਨਗਰ ਕੌਂਸਲ ਕਿ੍ਸ਼ਨ ਲਾਲ ਸ਼ੰਮੀ ਤੇਰ੍ਹੀਆ ਨੇ ਵੀ ਇਸ ਮੀਟਿੰਗ 'ਚ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਹਾਜ਼ਰੀਨ ਤੋਂ ਇਸ ਸਬੰਧੀ ਸੁਝਾਅ ਲਏ | ਸ਼ਹਿਰ ਵਿਚ ਕੁਝ ਥਾਵਾਂ 'ਤੇ ਸੀਵਰੇਜ ਲੀਕੇਜ ਦੀ ਸਮੱਸਿਆ ਅਤੇ ਨੇੜਲੇ ਇਕ ਦੋ ਪਿੰਡਾਂ ਵਿਚ ਗੰਦਗੀ ਦੀ ਸਮੱਸਿਆ, ਉਨ੍ਹਾਂ ਦੇ ਧਿਆਨ ਵਿਚ ਲਿਆਉਣ ਤੇ ਫ਼ੌਰੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ | ਡਿਪਟੀ ਕਮਿਸ਼ਨਰ ਨੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸ਼ਹਿਰ ਵਿਚ ਸਾਰੀਆਂ ਹੀ ਢੁੱਕਵੀਆਂ ਥਾਵਾਂ ਤੇ ਬੂਟੇ ਲਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਬੂਟੇ ਲਾਉਣ ਲਈ ਪਹਿਲਾਂ ਟੋਇਆ ਪੁੱਟ ਕੇ ਹੀ ਬੂਟਿਆਂ ਦੀ ਮੰਗ ਕੀਤੀ ਜਾਵੇ, ਅਜਿਹਾ ਨਾ ਹੋਵੇ ਕਿ ਕਿਸੇ ਜਗ੍ਹਾ 'ਤੇ ਥਾਂ ਘੱਟ ਹੋਣ ਕਾਰਨ ਟੋਏ ਘੱਟ ਪੁੱਟੇ ਹੋਣ ਅਤੇ ਬੂਟੇ ਵੱਧ ਗਿਣਤੀ ਵਿਚ ਪਹੁੰਚ ਜਾਣ | ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਆਪਾਂ ਨੇ ਸਿਰਫ਼ ਬੂਟੇ ਲਗਾਉਣੇ ਹੀ ਨਹੀਂ ਹਨ, ਬਲਕਿ ਬੂਟਿਆਂ ਨੂੰ ਪਾਲਣਾ ਵੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਹਰ ਬੂਟੇ ਲਈ ਖ਼ਾਸ ਕਰਕੇ ਛੋਟੇ ਬੂਟਿਆਂ ਲਈ ਟ੍ਰੀ-ਗਾਰਡ (ਪੌਦਿਆਂ ਦੀ ਸੁਰੱਖਿਆ ਲਈ) ਦੇ ਇੰਤਜ਼ਾਮ ਵੀ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ | ਇਸ ਮੌਕੇ ਗੁਲਪ੍ਰੀਤ ਸਿੰਘ ਔਲਖ ਏ. ਡੀ. ਸੀ. ਅਰਬਨ, ਰਾਜਦੀਪ ਕੌਰ ਏ. ਡੀ. ਸੀ. ਜਨਰਲ, ਸੁਰਿੰਦਰ ਸਿੰਘ ਢਿੱਲੋਂ ਏ. ਡੀ. ਸੀ. ਵਿਕਾਸ ਅਤੇ ਗੁਰਦੀਪ ਸਿੰਘ ਮਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਗੁਰਨਿਸ਼ਾਨ ਸਿੰਘ ਹੇਅਰ ਫੰਕਸ਼ਨਲ ਮੈਨੇਜਰ ਉਦਯੋਗ, ਡਾ. ਨਰੇਸ਼ ਪਰੂਥੀ, ਜਸਪ੍ਰੀਤ ਸਿੰਘ ਛਾਬੜਾ, ਮਨਦੀਪ ਸਿੰਘ ਨਿਪਾ, ਉਰਮਨਦੀਪ ਸਿੰਘ ਰਿੰਮਾ ਉਚੇਚੇ ਤੌਰ 'ਤੇ ਹਾਜ਼ਰ ਹੋਏ |
ਮਲੋਟ, 24 ਮਈ (ਪਾਟਿਲ)-ਬੀਤੇ ਦਿਨ ਹਨੇਰੀ ਵਾਲੀ ਰਾਤ ਨੂੰ ਸਰਾਭਾ ਨਗਰ 'ਚ ਇਕ ਟਰਾਂਸਫ਼ਾਰਮਰ ਨੂੰ ਅੱਗ ਲੱਗਣ ਅਤੇ ਨਾਲ ਹੀ ਇਕ ਖਾਲੀ ਪਲਾਟ 'ਚ ਅੱਗ ਲੱਗ ਗਈ | ਗੁਰਸ਼ਰਨ ਸਿੰਘ ਬਿੱਟੂ ਫ਼ਾਇਰ ਅਫ਼ਸਰ ਨੇ ਦੱਸਿਆ ਕਿ ਸਰਾਭਾ ਨਗਰ ਤੋਂ ਕੁਲਵੰਤ ਸਿੰਘ ਨੇ ਟੈਲੀਫੋਨ ਰਾਹੀਂ ...
ਮਲੋਟ, 24 ਮਈ (ਪਾਟਿਲ)-ਪਿੰਡ ਵਿਰਕ ਖੇੜਾ ਵਿਖੇ ਨਰਮੇ ਦੇ ਖ਼ਰਾਬੇ ਦੀ ਫ਼ਸਲ ਦੀ ਮੁਆਵਜ਼ਾ ਰਾਸ਼ੀ, ਝੋਨਾ ਲਵਾਈ ਅਤੇ ਮਜ਼ਦੂਰ ਦੀ ਦਿਹਾੜੀ ਨੂੰ ਲੈ ਕੇ ਖੇਤ ਮਜ਼ਦੂਰਾਂ ਵਲੋਂ ਮਲੋਟ-ਫਾਜਿਲਕਾ ਸਟੇਟ ਹਾਈਵੇ 'ਤੇ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ...
ਦੋਦਾ, 24 ਮਈ (ਰਵੀਪਾਲ)-ਬੀਤੇ ਦਿਨੀਂ ਪਿੰਡ ਲੁੰਡੇਵਾਲਾ 'ਚ ਗੜ੍ਹੇਮਾਰੀ ਤੋਂ ਬਾਅਦ ਪਿੰਡ ਸਾਹਿਬਚੰਦ 'ਚ ਤੇਜ਼ ਰਫ਼ਤਾਰ ਝੱਖੜ ਨਾਲ ਕਿਸਾਨਾਂ ਦੇ 2 ਸੋਲਰ ਪੰਪਾਂ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ | ਪਿੰਡ ਸਾਹਿਬਚੰਦ ਦੇ ਗੁਰਜਿੰਦਰ ਸਿੰਘ ਪੱੁਤਰ ਮਲਕੀਤ ਸਿੰਘ ...
ਗਿੱਦੜਬਾਹਾ, 24 ਮਈ (ਪਰਮਜੀਤ ਸਿੰਘ ਥੇੜ੍ਹੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਸਰਕਲ ਗੁਰੂਸਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਹੋਈ, ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ...
ਲੰਬੀ, 24 ਮਈ (ਸ਼ਿਵਰਾਜ ਸਿੰਘ ਬਰਾੜ)-ਹਲਕੇ ਦੇ ਪਿੰਡ ਕੱਟਿਆਂਵਾਲੀ 'ਚ ਇਕੋ ਰਾਤ ਖੇਤਾਂ ਵਿਚੋਂ ਟਿਊਬਵੈੱਲਾਂ 'ਤੇ ਲੱਗੇ ਬਿਜਲੀ ਦੇ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ | ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਨੇ ...
ਰੁਪਾਣਾ, 24 ਮਈ (ਜਗਜੀਤ ਸਿੰਘ)-ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਨੂੰ ਬਚਾਉਣ ਲਈ ਅਤੇ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਲਈ ਅਤੇ ਉਨ੍ਹਾਂ ਦੀ ਸਿਹਤ ਸਹੂਲਤਾਂ ਵਾਸਤੇ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਚਲਾਈਆਂ ਹੋਈਆਂ ...
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਸਾਲ 2022-23 ਦੇ ਸੈਸ਼ਨ ਲਈ ਡੇ-ਸਕਾਲਰ ਸਪੋਰਟਸ ਵਿੰਗ ਸਕੂਲਾਂ ਲਈ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ...
ਲੰਬੀ, 24 ਮਈ (ਮੇਵਾ ਸਿੰਘ)-ਪੁਲਿਸ ਪ੍ਰਸ਼ਾਸਨ ਦੀ ਕਾਰਗੁਜਾਰੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਅੱਜ-ਕੱਲ੍ਹ ਚੋਰ 'ਤੇ ਸਮਾਜ ਵਿਰੋਧੀ ਗੁੰਡਾ ਅਨਸਰ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਫ਼ਤਾਰ ਦਿਨ-ਬ-ਦਿਨ ਵਧਾ ਰਹੇ ਹਨ | ਜਾਣਕਾਰੀ ਦਿੰਦਿਆਂ ਪਿੰਡ ਅਬੁੱਲ ...
ਮਲੋਟ, 24 ਮਈ (ਪਾਟਿਲ)-ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਲੋਂ ਨਸ਼ਿਆਂ ਅਤੇ ਤੰਬਾਕੂ ਖ਼ਿਲਾਫ਼ ਪੂਰੇ ਸ਼ਹਿਰ ਵਿਚ ਇਕ ਭਰਵੀਂ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਦਾ ਸ਼ਹਿਰ ਵਾਸੀਆਂ ਨੇ ਪੂਰਾ ਸਮਰਥਨ ਕਰਦਿਆਂ ਕਾਲਜ ਵਲੋਂ ਕੀਤੇ ਜਾ ਰਹੇ ਇਸ ਉੱਦਮ ਦੀ ਸ਼ਲਾਘਾ ਕੀਤੀ | ...
ਮਲੋਟ, 24 ਮਈ (ਪਾਟਿਲ)-ਬੀਤੇ ਦਿਨੀਂ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਲਾਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ ਆਪ੍ਰੇਸ਼ਨ ਲਈ ਚੁਣੇ 148 ਮਰੀਜ਼ਾਂ 'ਚੋਂ 42 ਮਰੀਜ਼ਾਂ ਦਾ ਪਹਿਲਾ ਜਥਾ ਆਪ੍ਰੇਸ਼ਨ ਲਈ ਜੈਤੋ ਰਵਾਨਾ ਕੀਤਾ ਗਿਆ | ਇਸ ਜੱਥੇ ਨੂੰ ਸਭ ਤੋਂ ਜ਼ਿਆਦਾ ਐਕਟਿਵ ...
ਗਿੱਦੜਬਾਹਾ, 24 ਮਈ (ਪਰਮਜੀਤ ਸਿੰਘ ਥੇੜ੍ਹੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਕਰਸਰ-ਥੇੜ੍ਹੀ ਵਿਖੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ, ਸਾਈਬਰ ਕ੍ਰਾਈਮ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ | ਇਸ ...
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਸਤਵੰਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਤੇ ਸਾਰਡ ਸੁਸਾਇਟੀ ਦੇ ਸਹਿਯੋਗ ਨਾਲ ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਇਸ ਸਮੇਂ ...
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)-ਐੱਲ. ਬੀ. ਸੀ. ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵਲੋਂ ਚਲਾਏ ਜਾ ਰਹੇ 58ਵੇਂ ਮੁਫ਼ਤ ਕਟਾਈ-ਸਿਲਾਈ ਸੈਂਟਰ ਦੀਆਂ ਸਫ਼ਲ ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ | ਸਰਟੀਫਿਕੇਟ ਵੰਡਣ ਦੀ ਰਸਮ ਟਰੱਸਟ ਚੇਅਰਮੈਨ ...
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਡ/ਆਊਟ ਸੋਰਸਿੰਗ ਦਫ਼ਤਰੀ ਕਾਮਿਆਂ ਦੀ ਜਥੇਬੰਦੀ ਸਬ ਕਮੇਟੀ/ਦਫ਼ਤਰੀ ਸਟਾਫ਼ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ...
ਮੰਡੀ ਬਰੀਵਾਲਾ, 24 ਮਈ (ਨਿਰਭੋਲ ਸਿੰਘ)-ਬਰੀਵਾਲਾ ਦੇ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਬਰੀਵਾਲਾ ਦੇ ਸ਼ਹਿਰੀਆਂ ਨਾਲ ਮੀਟਿੰਗ ਕੀਤੀ | ਇਸ ਸਮੇਂ ਕੱਚਾ ਆੜ੍ਹਤੀਆਂ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਗਰਗ ਨੇ ਬਰੀਵਾਲਾ ਦੀਆਂ ਸਮੱਸਿਆਵਾਂ ਟੈ੍ਰਫਿਕ, ਮਨਚਲੇ ਨੌਜਵਾਨਾਂ ...
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਗੋਨਿਆਣਾ ਇਕਾਈ ਦੀ 27 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਸਰਬਸੰਮਤੀ ਨਾਲ ਜੱਗਾ ਸਿੰਘ ਨੂੰ ਪਿੰਡ ਇਕਾਈ ਦਾ ਪ੍ਰਧਾਨ ਤੇ ਹਰਦਿਆਲ ਸਿੰਘ ਨੂੰ ਸਕੱਤਰ ਚੁਣਿਆ ਗਿਆ | ...
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀ ਦੇਖ-ਰੇਖ 'ਚ ਅੱਜ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਸਰਕਾਰੀ ਅਦਾਰੇ ਅਤੇ ਪ੍ਰਮੁੱਖ ਜਨਤਕ ਥਾਵਾਂ 'ਤੇ ਲੂ ਤੋਂ ਬਚਾਅ ...
ਗਿੱਦੜਬਾਹਾ, 24 ਮਈ (ਪਰਮਜੀਤ ਸਿੰਘ ਥੇੜ੍ਹੀ)-ਬੀਤੀ ਸ਼ਾਮ ਇਲਾਕੇ 'ਚ ਹੋਈ ਗੜ੍ਹੇਮਾਰੀ ਨੇ ਸਬਜ਼ੀਆਂ ਦੀਆਂ ਫ਼ਸਲਾਂ ਤੋਂ ਇਲਾਵਾ ਕਿਸਾਨਾਂ ਦੇ ਮੱਝਾਂ, ਗਾਵਾਂ ਵਾਲੇ ਸ਼ੈੱਡਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੋਦਾ ਦੇ ...
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)-ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ 'ਚ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਕਲਿਆਣ ਪੰਜਾਬ ਅਤੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਤੰਬਾਕੂ ਦੀ ਵਰਤੋਂ ...
ਲੰਬੀ, 24 ਮਈ (ਸ਼ਿਵਰਾਜ ਸਿੰਘ ਬਰਾੜ)-ਕਮਿਊਨਿਟੀ ਹੈਲਥ ਸੈਂਟਰ ਲੰਬੀ ਦੀ ਟੀਮ ਵਲੋਂ ਤੰਬਾਕੂ ਰੋਕੂ ਕਾਰਵਾਈ ਦੌਰਾਨ ਲੰਬੀ ਬੱਸ ਅੱਡੇ ਦਾ ਦੌਰਾ ਕਰਦਿਆਂ ਕਈ ਵਿਅਕਤੀਆਂ ਦੇ ਚਲਾਨ ਕੱਟੇ ਗਏ | ਦੁਕਾਨਦਾਰਾਂ ਨੂੰ ਤੰਬਾਕੂ ਨਾ ਵੇਚਣ ਸੰਬੰਧੀ ਸਾਵਧਾਨੀ ਵਰਤਣ ਦੀਆਂ ...
ਸ੍ਰੀ ਮੁਕਤਸਰ ਸਾਹਿਬ, 24 ਮਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ ਕਾਰਜਕਾਲ ਵੇਲੇ ਮਾਰਕਫੈੱਡ ਵਲੋਂ 3 ਏਕੜ ਜ਼ਮੀਨ 'ਚ 2 ਕਰੋੜ 11 ਲੱਖ ਦੀ ਲਾਗਤ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ 40 ਸਿੰਘਾਂ ਦੀ ਯਾਦ ਨੂੰ ਸਮਰਪਿਤ ਵਿਲੱਖਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX