ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਪਿੰਡ ਜੇਜੋਂ ਦੁਆਬਾ ਵਿਖੇ ਚੱਲ ਰਹੇ ਸਰਕਾਰੀ ਸੀਨੀਅਰ ਸਮਾਰਟ ਸਕੂਲ 'ਚ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਸਕੂਲ ਦੇ ਕੁੱਝ ਅਧਿਆਪਕਾਂ ਵਲੋਂ ਇੱਕ ਅੰਮਿ੍ਤਧਾਰੀ ਵਿਦਿਆਰਥੀ ਨੂੰ ਸਕੂਲ 'ਚ ਕੜਾ ਤੇ ਸ੍ਰੀ ਸਾਹਿਬ ਪਾਉਣ ਤੋਂ ਰੋਕਣ 'ਤੇ ਰੋਸ 'ਚ ਆਏ ਸਿੱਖ ਭਾਈਚਾਰੇ ਵਲੋਂ ਸਕੂਲ ਅੱਗੇ ਧਰਨਾ ਲਗਾ ਦਿੱਤਾ | ਜਾਣਕਾਰੀ ਅਨੁਸਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਸਰਹਾਲਾ ਖ਼ੁਰਦ, ਇੰਦਰਪਾਲ ਸਿੰਘ ਮਹਿੰਗਰੋਵਾਲ, ਰਛਪਾਲ ਸਿੰਘ ਪਾਲੀ ਸਰਪੰਚ ਬੱਦੋਵਾਲ, ਸੁਰਜੀਤ ਸਿੰਘ, ਗੁਰਜਿੰਦਰ ਸਿੰਘ ਗੋਗਾ, ਹਰਵਿੰਦਰ ਸਿੰਘ ਪਾਲਾ ਚੱਕ ਨਰਿਆਲ, ਪਰਮਜੀਤ ਸਿੰਘ ਮੇਘੋਵਾਲ, ਲਖਵੀਰ ਸਿੰਘ ਰਾਣਾ ਡਾਨਸੀਵਾਲ, ਮਨਜੀਤ ਸਿੰਘ ਖ਼ਾਨਪੁਰ, ਜਤਿੰਦਰ ਸਿੰਘ, ਕੁਲਦੀਪ ਸਿੰਘ, ਮਨਿੰਦਰ ਸਿੰਘ, ਸ਼ਮਸ਼ੇਰ ਸਿੰਘ ਸਮੇਤ ਸਿੱਖ ਭਾਈਚਾਰੇ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਦੱਸਿਆ ਕਿ ਇਸ ਸਕੂਲ 'ਚ ਗੁਰਪ੍ਰੀਤ ਸਿੰਘ ਪੁੱਤਰ ਸੁਭਾਸ਼ ਚੰਦ ਵਾਸੀ ਜੇਜੋਂ ਨਾਂਅ ਦਾ ਵਿਦਿਆਰਥੀ ਜੋ ਕਿ ਦਸਵੀਂ ਜਮਾਤ 'ਚ ਪੜ੍ਹਦਾ ਹੈ ਜੋ ਕਿ ਅੰਮਿ੍ਤਧਾਰੀ ਹੈ ਤੇ ਗੁਰੂ ਮਰਿਆਦਾ ਅਨੁਸਾਰ ਪੰਜ ਕਕਾਰ ਪਹਿਨ ਕੇ ਸਿੱਖੀ ਸਰੂਪ 'ਚ ਸਕੂਲ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਤਿੰਨ ਅਧਿਆਪਕਾਂ ਵਲੋਂ ਉਸ ਨੂੰ ਕਕਾਰ ਪਹਿਨਣ ਤੋਂ ਰੋਕਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕੱਲ੍ਹ ਉਨ੍ਹਾਂ ਅਧਿਆਪਕਾਂ ਨੇ ਸਿੱਖ ਧਰਮ ਨੂੰ ਵੱਡੀ ਠੇਸ ਪਹੁੰਚਾਈ ਜਦੋਂ ਇੱਕ ਅਧਿਆਪਕ ਨੇ ਉਸ ਵਿਦਿਆਰਥੀ ਦਾ ਕੜਾ ਤੇ ਸ੍ਰੀ ਸਾਹਿਬ ਲਾਹੁਣ ਦੀ ਜਬਰਨ ਕੋਸ਼ਿਸ਼ ਕੀਤੀ | ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਇਹ ਕਦਮ ਚੁੱਕਣ ਪਿਆ | ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਇਸ ਵਿਦਿਆਰਥੀ ਨੂੰ ਇੱਥੋਂ ਤੱਕ ਕਹਿ ਦਿੱਤੇ ਤਾਂ ਜੇਕਰ ਇਹ ਕਕਾਰ ਨਹੀਂ ਲਾਹੁਣੇ ਤਾਂ ਕਿਸੇ ਹੋਰ ਸਕੂਲ ਦਾਖ਼ਲ ਹੋ ਜਾਵੇ |
ਸਿੱਖੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਕੂਲ ਪ੍ਰਬੰਧਕਾਂ ਦੌਰਾਨ ਚੱਲੀ 2 ਘੰਟੇ ਦੇ ਕਰੀਬ ਬਹਿਸਬਾਜ਼ੀ 'ਚ ਆਿਖ਼ਰਕਾਰ ਸਕੂਲ ਦੇ ਪਿ੍ੰਸੀਪਲ ਸਤਪਾਲ ਸੈਣੀ ਸਮੇਤ ਅਧਿਆਪਕ ਹਰੀਸ਼, ਸੰਦੀਪ ਤੇ ਅਮਰਜੀਤ ਵਲੋਂ ਮੁਆਫ਼ੀ ਮੰਗ ਕੇ ਮਸਲਾ ਸੁਲਝਾਇਆ |
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੀਤੇ ਦਿਨੀਂ ਬੋਰਵੈੱਲ 'ਚ ਡਿੱਗ ਕੇ ਜਾਨ ਗੁਆਉਣ ਵਾਲੇ ਕਰੀਬ 6 ਸਾਲਾ ਬੱਚੇ (ਰਿਤਿਕ ਰੌਸ਼ਨ) ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਬੀਤੇ ਦਿਨੀਂ ਪਿੰਡ ਬੈਰਮਪੁਰ ਵਿਖੇ ਬੋਰਵੈੱਲ 'ਚ ਡਿੱਗਣ ਨਾਲ ਬੱਚੇ ਦੀ ਹੋਈ ਮੌਤ ਨੂੰ ਲੈ ਕੇ ਜ਼ਮੀਨ ਮਾਲਕ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਨੂੰ ਰੱਦ ਕਰਵਾਉਣ ਸਬੰਧੀ ਦੋਆਬਾ ਕਿਸਾਨ ਕਮੇਟੀ ਹੁਸ਼ਿਆਰਪੁਰ ਤੇ ਸ਼ਹੀਦ ਬਾਬਾ ...
ਹੁਸ਼ਿਆਰਪੁਰ, 25 ਮਈ (ਹਰਪ੍ਰੀਤ ਕੌਰ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਲਈ ਵਿਦੇਸ਼ ਰਹਿੰਦੇ ਆਪਣੇ ਬੱਚਿਆਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ, ਵਿਆਹ ਜਾਂ ਕਿਸੇ ਹੋਰ ਸਮਾਗਮ ਵਾਸਤੇ ਵਿਦੇਸ਼ ਜਾਣਾ ਅੱਜ ਕੱਲ੍ਹ ਕਾਫ਼ੀ ਟੇਢੀ ਖੀਰ ਬਣਿਆ ਪਿਆ ਹੈ | ਇਸ ...
ਬੁੱਲ੍ਹੋਵਾਲ 25 ਮਈ (ਲੁਗਾਣਾ)-ਧਰਤੀ ਹੇਠਲੇ ਮੁੱਕ ਰਹੇ ਪਾਣੀਆਂ ਤੇ ਜ਼ਹਿਰੀਲੇ ਪਾਣੀਆਂ ਦੇ ਸਬੰਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੀਟਿੰਗ ਕਮ ਕਨਵੈਨਸ਼ਨ ਸੈਣੀਬਾਰ ਸੀਨੀਅਰ ਸਕੈਡਰੀ ਸਕੂਲ ਬੁੱਲ੍ਹੋਵਾਲ ਵਿਖੇ ਜਥੇਬੰਦੀ ਦੇ ਜਿਲ੍ਹਾ ਕਨਵੀਨਰ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਸਿੰਘ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪੈਡਿੰਗ ਮਾਮਲਿਆਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਤੇ ਸੈਨਿਕਾਂ ਨਾਲ ਸਬੰਧਿਤ ਪਰਿਵਾਰਾਂ ਦੀਆਂ ਸ਼ਿਕਾਇਤਾਂ ਨੂੰ ...
ਗੜ੍ਹਸ਼ੰਕਰ, 25 ਮਈ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਲੰਘੀ ਅੱਧੀ ਰਾਤ ਨੂੰ ਸ਼ਹਿਰ ਦੀ ਅਜੀਤ ਮਾਰਕੀਟ ਨਾਲ ਸਥਿਤ ਇਕ ਆਟੋ ਸਰਵਿਸ ਨਾਂਅ ਦੀ ਦੁਕਾਨ 'ਚ ਸ਼ਾਟ ਸਰਕਟ ਹੋਣ ਨਾਲ ਲੱਗੀ ਭਿਆਨਕ ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ | ਇਕੱਤਰ ਜਾਣਕਾਰੀ ਅਨੁਸਾਰ ਸ੍ਰੀ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬਲਾਕ ਚੱਕੋਵਾਲ ਅਧੀਨ ਆਉਂਦੇ ਸਿਹਤ ਕੇਂਦਰਾਂ ਦਾ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਚੱਕੋਵਾਲ ਵਲੋਂ ਅਚਨਚੇਤ ਨਿਰੀਖਣ ਕੀਤਾ ਗਿਆ¢ ਜਾਣਕਾਰੀ ਦਿੰਦਿਆਂ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਵਿਦੇਸ਼ ਤੋਂ ਫ਼ੋਨ ਕਰਕੇ ਰਿਸ਼ਤੇਦਾਰੀ ਦਾ ਵਾਸਤਾ ਦੇ ਕੇ ਇੱਕ ਨੌਸਰਬਾਜ਼ ਨੇ ਇੱਕ ਸੇਵਾ ਮੁਕਤ ਅਧਿਆਪਕਾ ਤੋਂ 7.35 ਲੱਖ ਰੁਪਏ ਠੱਗਣ ਵਾਲੇ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਹਰਿਆਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਲੱਕੜ ਚੋਰੀ ਕਰਨ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ 4 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ 2 ਨੂੰ ਗਿ੍ਫ਼ਤਾਰ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਵਾਸੀ ਬਾਗਪੁਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ...
ਹੁਸ਼ਿਆਰਪੁਰ, 25 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਕੇਂਦਰੀ ਜੇਲ੍ਹ ਦੀਆਂ ਦੋ ਬੈਰਕਾਂ 'ਚੋਂ ਦੋ ਮੋਬਾਇਲ ਬਾਰਮਦ ਹੋਏ | ਇਹ ਮੋਬਾਇਲ ਜੇਲ ਗਾਰਦ ਵਲੋਂ ਬੈਰਕ ਨੰਬਰ-22 ਦੀ ਤਲਾਸ਼ੀ ਲੈਣ 'ਤੇ ਬਰਾਮਦ ਹੋਏ | ਸਹਾਇਕ ਸੁਪਰਡੈਂਟ ਰਾਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਸਿਟੀ ...
ਪੱਸੀ ਕੰਢੀ, 25 ਮਈ (ਰਜਪਾਲਮਾ)-ਪੰਜਾਬ ਸਰਕਾਰ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਐੱਮ.ਓ. ਡਾ. ਮਨੋਹਰ ਲਾਲ ਪੀ.ਐੱਚ.ਸੀ. ਭੂੰਗਾ ਵਲੋਂ ਸਬਸਿਡਰੀ ਹੈਲਥ ਸੈਂਟਰ ਕੋਈ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ 'ਤੇ ਉਨ੍ਹਾਂ ਵਲੋਂ ਸੰਤੁਸ਼ਟੀ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ 2 ਮਈ ਤੇ 8 ਮਈ ਨੂੰ ਜਾਰੀ ਹੁਕਮਾਂ ਦੀ ਲਗਾਤਾਰਤਾ ਵਿਚ ਫੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 10 ...
ਕੋਟਫ਼ਤੂਹੀ, 25 ਮਈ (ਅਟਵਾਲ)-ਪਿੰਡ ਠੀਡਾਂ ਦੇ ਧਾਰਮਿਕ ਅਸਥਾਨ 'ਤੇ ਮੇਲੇ ਦੌਰਾਨ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਠੀਡਾਂ ਦੇ ਲੌਂਗ ਦਾਸ ਦੇ ਧਾਰਮਿਕ ਅਸਥਾਨ ਦੇ ਜੋੜ ਮੇਲੇ 'ਤੇ ਨਰੇਸ਼ ਕੁਮਾਰ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਇਲਾਕੇ 'ਚ ਕੀਤੀ ਨਾਕਾਬੰਦੀ ਦੌਰਾਨ ਇੱਕ ਔਰਤ ਤਸਕਰ ਨੂੰ ਕਾਬੂ ਕਰਕੇ ਉਸ ਤੋਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ | ਕਥਿਤ ਦੋਸ਼ੀ ਔਰਤ ਦੀ ਪਹਿਚਾਣ ਵੰਦਨਾ ਪਤਨੀ ਹਰਦੀਪ ਸਿੰਘ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਭਾਜਪਾ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਤੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਪ੍ਰਸਿੱਧ ਸਮਾਜ ਸੇਵੀ ਡਾ: ਐਸ.ਪੀ. ਸਿੰਘ ਓਬਰਾਏ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਨੇ ਕਥਿਤ ਦੋਸ਼ੀ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਸੁਰਾਜਾ ਹਰਿਆਣਾ ਦੀ ਵਾਸੀ ਪਿ੍ਆ ਨੇ ਪੁਲਿਸ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਅਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ 'ਚ ਉਨ੍ਹਾਂ ਪਿੰਡ ਰੜਾ ਤੇ ਸ੍ਰੀ ਹਰਗੋਬਿੰਦਪੁਰ ਦੇ ਨਾਲ ਲੱਗਦੇ ਬਿਆਸ ਦਰਿਆ 'ਚ ਕਥਿਤ ਤੌਰ 'ਤੇ ਚੱਲ ਰਹੀ ...
ਨੰਗਲ ਬਿਹਾਲਾਂ, 25 ਮਈ (ਵਿਨੋਦ ਮਹਾਜਨ)-ਜਥੇਦਾਰ ਹਰਮੀਤ ਸਿੰਘ ਕੌਲਪੁਰ ਸਾਬਕਾ ਜ਼ਿਲ੍ਹਾ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ ਕੌਲਪੁਰ ਪਤਨੀ ਜਥੇਦਾਰ ਚਰਨਜੀਤ ਸਿੰਘ ਕੌਲਪੁਰ ਦਾ ਬੀਤੀ 18 ਮਈ ...
ਜਲੰਧਰ, 25 ਮਈ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ ਖੰਡ ਮਿੱਲਾਂ ਵੱਲ ਪਏ 900 ਕਰੋੜ ਰੁਪਏ ਬਕਾਏ ਦੇ ਮਸਲੇ ਸਮੇਤ ਹੋਰਨਾਂ ਕਿਸਾਨੀ ਮੰਗਾਂ ਦੇ ਹੱਲ ਲਈ 26 ਮਈ ਨੂੰ 10 ਤੋਂ 2 ਵਜੇ ਤੱਕ 4 ਘੰਟੇ ਲਈ ਫਗਵਾੜਾ ਵਿਖੇ ...
ਸਿਆਟਲ, 25 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪੰਜਾਬੀ ਭਾਈਚਾਰੇ 'ਚ ਹਰਮਨ ਪਿਆਰੇ ਅਤੇ ਪ੍ਰਸਿੱਧ ਕਾਰੋਬਾਰੀ ਤਾਰਾ ਸਿੰਘ ਤੰਬੜ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਦੀਦਾਰ ਸਿੰਘ ਤੰਬੜ (75) ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ...
ਨੰਗਲ ਬਿਹਾਲਾਂ, 25 ਮਈ (ਪੱਤਰ ਪ੍ਰੇਰਕ)-ਖ਼ੂਬ ਮਿਹਨਤ ਤੇ ਬੁਲੰਦ ਹੌਂਸਲਾ ਰੱਖਣ ਵਾਲੇ ਇਨਸਾਨ ਆਪਣੀ ਜ਼ਿੰਦਗੀ ਵਿਚ ਜ਼ਰੂਰ ਕਾਮਯਾਬ ਹੁੰਦੇ ਹਨ | ਪ੍ਰਮਾਤਮਾ ਉਨ੍ਹਾਂ ਦੀ ਮਦਦ ਜ਼ਰੂਰ ਕਰਦੇ ਹਨ | ਉਕਤ ਗੱਲਾਂ ਦਾ ਪ੍ਰਗਟਾਵਾ ਅੱਜ ਇਲਾਕੇ ਦੇ ਉੱਘੇ ਸਮਾਜ ਸੇਵਕ ਕੇ. ਡੀ. ...
ਦਸੂਹਾ, 25 ਮਈ (ਭੁੱਲਰ)-ਅੱਜ ਜੰਗਲਾਤ ਵਰਕਰ ਯੂਨੀਅਨ ਦਸੂਹਾ ਦੇ ਅਹੁਦੇਦਾਰਾਂ ਦੀ ਚੋਣ ਹੋਈ | ਇਸ ਮੌਕੇ ਮੋਹਿੰਦਰ ਪਾਲ ਸਿੰਘ ਨੂੰ ਦਸੂਹਾ ਡਵੀਜਨ ਦਾ ਪ੍ਰਧਾਨ, ਸੁਖਵਿੰਦਰ ਸਿੰਘ ਸੀਨੀਅਰ ਉਪ ਪ੍ਰਧਾਨ, ਵਰਿੰਦਰ ਕੁਮਾਰ ਉਪ ਪ੍ਰਧਾਨ, ਜਗੀਰ ਸਿੰਘ ਖਜਾਨਚੀ, ਅਮਨਦੀਪ ...
ਚੌਲਾਂਗ, 25 ਮਈ (ਸੁਖਦੇਵ ਸਿੰਘ)-ਅੱਜ ਹਰ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੁੱਚਾ ਜਗਤ ਵੱਧ ਤੋਂ ਵੱਧ ਬੂਟੇ ਲਗਾਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਦੀ ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਬਰਖ਼ਾਸਤ ਕਰਨ ਤੇ ਗਿ੍ਫ਼ਤਾਰ ਨੂੰ ਆਮ ਆਦਮੀ ਪਾਰਟੀ ਦਾ ਸਿਆਸੀ ਸਟੰਟ ਦੱਸਦਿਆਂ ਕਾਂਗਰਸੀ ਆਗੂ ਰਜਿੰਦਰ ਸਿੰਘ ਪਰਮਾਰ ਅਤੇ ਗੁਰਦੀਪ ਕਟੋਚ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ.ਐਸ.ਸੀ. (ਮੈਡੀਕਲ ਤੇ ਨਾਨ-ਮੈਡੀਕਲ) ਸਮੈਸਟਰ-1, 3 ਤੇ 5 ਦੇ ਨਤੀਜਿਆਂ 'ਚ ਸਰਕਾਰੀ ਕਾਲਜ ਹੁਸ਼ਿਆਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰ: ਯੋਗੇਸ਼ ਦੀ ਰਹਿਨੁਮਾਈ ...
ਮੁਕੇਰੀਆਂ, 25 ਮਈ (ਰਾਮਗੜ੍ਹੀਆ)-ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ (ਖੇਡ ਅਤੇ ਯੁਵਾ ਮੰਤਰਾਲਾ, ਭਾਰਤ ਸਰਕਾਰ) ਅਤੇ ਨਿਵੇਸ਼ਕ ਸਿੱਖਿਆ ਤੇ ਸੁਰੱਖਿਆ ਫ਼ੰਡ ਅਥਾਰਿਟੀ (ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ, ਭਾਰਤ ਸਰਕਾਰ) ਭਲਕੇ ਤੋਂ ਸਵਾਮੀ ਪ੍ਰੇਮਾਨੰਦ ...
ਹੁਸ਼ਿਆਰਪੁਰ, 25 ਮਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਤੇ ਕਾਰਨੀਆ ਟਰਾਂਸਪਲਾਂਟ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੰਜੀਵ ਅਰੋੜਾ ਦੀ ਅਗਵਾਈ 'ਚ ਹੋਈ | ਇਸ ਮੌਕੇ ਮੈਂਬਰਾਂ ਨੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਨੂੰ ਮਿਲ ਕੇ ਨੇਤਰਦਾਨ ਸਬੰਧੀ ...
ਦਸੂਹਾ, 25 ਮਈ (ਭੁੱਲਰ)-ਅੱਜ ਪਿੰਡ ਹਰਦੋਥਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਬਾਬਾ ਮਨਜੀਤ ਸ਼ਾਹ ਗੱਦੀਨਸ਼ੀਨ ਦਰਬਾਰ ਹਰਦੋਥਲਾ ਤੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਨੇ ਸ੍ਰੀ ਗੁਰੂ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਜ਼ਿਲ੍ਹੇ ਵਿਚ ਘਰਾਂ ਦੇ ਵਿਹੜੇ, ਥੜੇ੍ਹ ਤੇ ਗੱਡੀਆਂ ਨੂੰ ਧੋਣ, ਪਲਾਟਾਂ 'ਚ ਅਣ-ਅਧਿਕਾਰਤ ਵਾਟਰ ਸਪਲਾਈ ਦਾ ਕੁਨੈਕਸ਼ਨ ਕਰਕੇ ਸਬਜ਼ੀਆਂ ਆਦਿ ਨੂੰ ਲਗਾਉਣ, ਉਸਾਰੀ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX