ਗੁਰਦਾਸਪੁਰ, 25 ਮਈ (ਆਰਿਫ਼)-ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ ਦੇ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਵਲੋਂ ਆਧਾਰ ਕਾਰਡ ਦੀ ਪ੍ਰਗਤੀ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ | ਜਿਸ ਵਿਚ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਡਾ: ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜ/ ਸ਼ਹਿਰੀ), ਹਰਪਾਲ ਸਿੰਘ ਸੰਧਾਵਾਲੀਆ ਡੀ.ਈ.ਓ (ਸੈ), ਸੁਮਨਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸੁਖਜਿੰਦਰ ਸਿੰਘ ਡੀ. ਐਫ. ਐਸ. ਸੀ, ਕੋਮਲਪ੍ਰੀਤ ਕੌਰ ਸੀ. ਡੀ. ਪੀ. ਓ, ਆਸ਼ੀਸ਼ ਕੁਮਾਰ ਡੀ. ਐਮ ਸੇਵਾ ਕੇਂਦਰ ਤੇ ਸਬੰਧਿਤ ਅਧਿਕਾਰੀ ਮੌਜੂਦ ਸਨ | ਮੀਟਿੰਗ ਦੌਰਾਨ ਡਾ: ਭਾਵਨਾ ਗਰਗ ਨੇ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਨਾਮਾਂਕਣ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ ਤੇ ਟੀਕਾਕਰਨ ਮੁਹਿੰਮਾਂ ਦੇ ਨਾਲ ਆਧਾਰ ਕਾਰਡ ਨਾਮਾਂਕਣ ਕੈਂਪ ਲਗਾਉਣ ਲਈ ਕਿਹਾ | ਉਨ੍ਹਾਂ ਦੱਸਿਆ ਕਿ 0 ਤੋਂ 5 ਸਾਲ ਦੀ ਉਮਰ ਵਰਗ ਨੂੰ ਕਵਰ ਕਰਨ ਲਈ ਆਂਗਣਵਾੜੀ ਕੇਂਦਰਾਂ 'ਚ ਵਿਸ਼ੇਸ਼ ਆਧਾਰ ਕਾਰਡ ਨਾਮਾਂਕਣਾ ਮੁਹਿੰਮ ਚਲਾਈ ਜਾਵੇ ਅਤੇ ਸਕੂਲਾਂ ਵਿਚ ਕੈਂਪ ਲਗਾਏ ਜਾਣ | ਉਨ੍ਹਾਂ ਕਿਹਾ ਕਿ ਆਂਗਣਵਾੜੀਆਂ 'ਚ ਦਾਖਲਾ ਮੁਹਿੰਮ ਨੂੰ ਅੱਗੇ ਵਧਾਉਣ ਲਈ ਆਂਗਣਵਾੜੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ 5 ਅਤੇ 15 ਸਾਲ ਦੀ ਉਮਰ ਹੋਣ ਤੋਂ ਬਾਅਦ ਬੱਚਿਆਂ ਲਈ ਲਾਜ਼ਮੀ ਬਾਇਓ ਮੈਟਿ੍ਕ ਅੱਪਡੇਟ ਨੂੰ ਪੂਰਾ ਕਰਨ ਲਈ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈ ਅਤੇ ਲਾਜ਼ਮੀ ਬਾਇਓ ਮੈਟਿ੍ਕ ਅੱਪਡੇਟ ਮੁਫ਼ਤ ਹੈ | ਜੇਕਰ ਆਧਾਰ ਧਾਰਕ ਦੁਆਰਾ ਬਾਇਓ ਮੈਟਿ੍ਕਸ ਨੂੰ ਅਜਿਹੀ ਉਮਰ ਪ੍ਰਾਪਤ ਕਰਨ ਦੇ 2 ਸਾਲਾਂ ਦੇ ਅੰਦਰ ਅੱਪਡੇਟ ਨਹੀਂ ਕੀਤਾ ਜਾਂਦਾ ਹੈ ਤਾਂ ਆਧਾਰ ਅਯੋਗ ਹੋ ਸਕਦਾ ਹੈ | ਕਿਸੇ ਵੀ ਜਨਸੰਖਿਆ ਅੱਪਡੇਟ ਲਈ ਪਤਾ, ਨਾਮ 'ਚ ਅੱਪਡੇਟ/ਸੁਧਾਰ, ਜਨਮ ਮਿਤੀ ਤੇ ਜੈਂਡਰ ਚਾਰਜ 50 ਰੁਪਏ ਹਨ ਅਤੇ ਬਾਇਓਮੈਟਰਿਕ ਅਰਥਾਤ ਫ਼ੋਟੋ 'ਚ ਤਬਦੀਲੀ ਜਾਂ ਆਧਾਰ 'ਚ ਆਈਰਿਸ ਜਾਂ ਫਿੰਗਰ ਪਿੰ੍ਰਟਸ ਨੂੰ ਅੱਪਡੇਟ ਕਰਨ ਲਈ 100 ਰੁਪਏ ਚਾਰਜ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲੋਂ ਓਵਰ ਚਾਰਜ ਲਿਆ ਜਾਂਦਾ ਹੈ ਤਾਂ ਟੋਲ ਫ਼ਰੀ ਨੰਬਰ 1947 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਨਿਵਾਸੀ 50 ਰੁਪਏ ਦੀ ਫ਼ੀਸ ਅਦਾ ਕਰਕੇ ਯੂ.ਆਈ.ਡੀ.ਏ.ਆਈ ਵੈੱਬਸਾਈਟ ਤੋਂ ਆਧਾਰ ਕਾਰਡ ਮੰਗਵਾ ਸਕਦੇ ਹਨ ਜਾਂ ਜ਼ਿਲ੍ਹਾ ਨਿਵਾਸੀ ਮੋਬਾਈਲ 'ਤੇ ਵੀ m1adhaar ਐਪ ਡਾਊਨਲੋਡ ਕਰ ਸਕਦੇ ਹਨ, ਜਿਸ ਨਾਲ ਉਹ ਮੋਬਾਈਲ ਤੇ ਆਧਾਰ ਕਾਰਡ ਲੈ ਸਕਦੇ ਹਨ | m1adhaar ਐਪ ਵਸਨੀਕਾਂ ਨੂੰ ਆਪਣੇ ਬਾਇਓ ਮੈਟਿ੍ਕਸ ਨੂੰ ਆਧਾਰ 'ਤੇ ਲਾਕ ਕਰਨ ਦੀ ਵੀ ਇਜਾਜ਼ਤ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਨਿਵਾਸੀ ਨੂੰ ਆਧਾਰ ਲਈ ਨਾਮ ਦਰਜ/ ਅੱਪਡੇਟ ਕਰਦੇ ਸਮੇਂ ਆਪਣੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਆਧਾਰ ਵਿਚ ਨਾਮ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵਿਆਂ ਨੂੰ ਅੱਪਡੇਟ ਕਰਨ ਦੀ ਇਕ ਸੀਮਾ ਹੈ | ਜਦੋਂ ਕਿ ਆਧਾਰ ਵਿਚ ਨਾਮ ਦੋ ਵਾਰ ਅੱਪਡੇਟ ਕੀਤਾ ਜਾ ਸਕਦਾ ਹੈ, ਜਨਮ ਮਿਤੀ ਤੇ ਜੈਂਡਰ ਇਕ ਵਾਰ ਠੀਕ ਕੀਤਾ ਜਾ ਸਕਦਾ ਹੈ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਭਰੋਸਾ ਦਿਵਾਇਆ ਕਿ ਜ਼ਿਲੇ੍ਹ ਅੰਦਰ ਆਧਾਰ ਕਾਰਡ ਬਣਾਉਣ ਲਈ ਹੋਰ ਵਿਸ਼ੇਸ਼ ਉਪਰਾਲੇ ਵਿੱਢੇ ਜਾਣਗੇ ਅਤੇ ਜ਼ਿਲ੍ਹਾ ਨਿਵਾਸੀਆਂ ਦੇ ਪਹਿਲ ਦੇ ਆਧਾਰ 'ਤੇ ਕਾਰਡ ਬਣਾਉਣ ਨੂੰ ਯਕੀਨੀ ਬਣਾਇਆ ਜਾਵੇਗਾ | ਜੇਕਰ ਕਿਸੇ ਜ਼ਿਲ੍ਹਾ ਨਿਵਾਸੀ ਨੂੰ ਆਪਣਾ ਆਧਾਰ ਕਾਰਡ ਬਣਾਉਣ ਲਈ ਫਿੰਗਰ ਪਿ੍ੰਟਸ ਜਾਂ ਅੱਖਾਂ ਸਕੈਨ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸੇਵਾ ਕੇਂਦਰ ਦੇ ਡੀ.ਐਮ ਆਸ਼ੀਸ਼ ਕੁਮਾਰ ਦੇ ਮੋਬਾਈਲ ਨੰਬਰ 62833-66281 'ਤੇ ਸੰਪਰਕ ਕੀਤਾ ਜਾ ਸਕਦਾ ਹੈ |
ਬਟਾਲਾ, 25 ਮਈ (ਕਾਹਲੋਂ)-ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਨਾਲ ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਦੇਸ਼ ਭਰ ...
ਅੱਚਲ ਸਾਹਿਬ, 25 ਮਈ (ਗੁਰਚਰਨ ਸਿੰਘ)-ਭਾਰਤੀ ਕਿ੍ਕਟ ਟੀਮ ਲਈ ਚੁਣੇ ਗਏ ਅਰਸਦੀਪ ਸਿੰਘ ਖਰੜ ਦਾ ਨਾਨਕੇ ਪਿੰਡ ਰੰਗੜ ਨੰਗਲ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਅਰਸ਼ਦੀਪ ਸਿੰਘ ਦੇ ਮਾਮਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਚੱਲ ਰਹੇ ਆਈ.ਪੀ.ਐਲ. ...
ਵਡਾਲਾ ਗ੍ਰੰਥੀਆਂ, 25 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਨਜ਼ਦੀਕੀ ਪਿੰਡ ਧੁੱਪਸੜੀ ਦੇ ਸਾਬਕਾ ਸਰਪੰਚ ਬੂਟਾ ਸਿੰਘ ਦੇ ਪਤਨੀ ਅਤੇ ਉੱਘੇ ਕਾਰੋਬਾਰੀ ਲਖਬੀਰ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਦੇ ਮਾਤਾ ਸ੍ਰੀਮਤੀ ਹਰਭਜਨ ਕÏਰ ਜੋ ਬੀਤੇ ਦਿਨੀਂ ...
ਧਾਰੀਵਾਲ, 25 ਮਈ (ਸਵਰਨ ਸਿੰਘ)-ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਿੰਡ ਕਲਿਆਣਪੁਰ ਵਿਖੇ ਖੇਤੀਬਾੜੀ ਵਿਭਾਗ ਦੀ ਪ੍ਰੇਰਨਾ ਸਦਕਾ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ, ਜਿਸ ਵਿਚ ਖੇਤੀਬਾੜੀ ਦਫ਼ਤਰ ਧਾਰੀਵਾਲ ਤੋਂ ਏ.ਡੀ.ਓ. ਮਨਪ੍ਰੀਤ ਸਿੰਘ, ...
ਕੋਟਲੀ ਸੂਰਤ ਮੱਲ੍ਹੀ, 25 ਮਈ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਵਲੋਂ ਸੰਸਦੀ ਚੋਣਾਂ ਦੌਰਾਨ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਮੇਨ ਚੌਕ 'ਚ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਖ਼ਰਾਬ ...
ਬਟਾਲਾ, 25 ਮਈ (ਕਾਹਲੋਂ)-ਆਗਿਆਵੰਤੀ ਮਰਵਾਹਾ ਡੀ.ਏ.ਵੀ. ਸੀ.ਸੈਕੰ. ਸਕੂਲ ਚੰਦਰ ਨਗਰ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | 17 ਵਿਦਿਆਰਥੀਆਂ ਨੇ 90 ਫ਼ੀਸਦੀ, 20 ਵਿਦਿਆਰਥੀਆਂ ਨੇ 80 ਤੇ ਦੋ ਵਿਦਿਆਰਥੀਆਂ ਨੇ 70 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸ਼ੁਭਮਪ੍ਰੀਤ, ਅਦਿੱਤੀ, ...
ਗੁਰਦਾਸਪੁਰ, 25 ਮਈ (ਭਾਗਦੀਪ ਸਿੰਘ ਗੋਰਾਇਆ)-ਪਾਵਰਕਾਮ ਵਿਭਾਗ ਵਲੋਂ ਬਿਜਲੀ ਚੋਰੀ ਦੇ ਮਾਮਲੇ ਵਿਚ ਕੀਤੀ ਜਾ ਰਹੀ ਸਖ਼ਤ ਕਾਰਵਾਈ ਦੇ ਚੱਲਦਿਆਂ ਅੱਜ ਗੁਰਦਾਸਪੁਰ ਦੇ ਇਕ ਨਿੱਜੀ ਹੋਟਲ ਮਾਲਕ ਨੰੂ 5 ਲੱਖ ਤੋਂ ਵੱਧ ਦਾ ਜ਼ੁਰਮਾਨਾ ਕੀਤਾ ਗਿਆ ਹੈ | ਇਸ ਸਬੰਧੀ ਬਿਜਲੀ ਬੋਰਡ ...
ਕਲਾਨੌਰ, 25 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਵਿਸ਼ਵ ਪ੍ਰਸਿੱਧ ਪ੍ਰਾਚੀਨ ਸ਼ਿਵ ਮੰਦਰ ਦੇ ਸਾਹਮਣੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਿਰਮਾਣ ਕਰਵਾਈ ਗਈ ਸ਼ਿਵ ਮੰਦਿਰ ਪਾਰਕ 'ਚ ਤਿਆਰ ਕੀਤੇ ਗਏ ਪਖਾਨੇ ਬੰਦ ਹੋਣ ਕਾਰਨ ਇਥੇ ਸੈਰ ਕਰਨ ਲਈ ਆਉਣ ਵਾਲੇ ਲੋਕ ਪ੍ਰੇਸ਼ਾਨ ਹਨ ...
ਕਲਾਨੌਰ, 25 ਮਈ (ਪੁਰੇਵਾਲ)-ਬੀਤੇ ਦਿਨ ਆਰੰਭ ਹੋਈ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ 'ਤੇ ਗਏ ਕਲਾਨੌਰ ਵਾਸੀ ਸਾਬਕਾ ਪੁਲਿਸ ਮੁਲਾਜ਼ਮ ਵਲੋਂ ਗਹਿਣਿਆਂ ਨਾਲ ਭਰਿਆ ਬੈਗ ਅਸਲ ਵਾਰਸਾਂ ਨੂੰ ਸੌਂਪ ਕੇ ਮਿਸਾਲ ਪੈਦਾ ਕੀਤੀ ਹੈ | ਜਾਣਕਾਰੀ ਸਾਂਝੀ ਕਰਦਿਆਂ ਕਲਾਨੌਰ ...
ਬਟਾਲਾ, 25 ਮਈ (ਕਾਹਲੋਂ)-ਨੈਸ਼ਨਲ ਐਵਾਰਡੀ ਪਿ੍ੰਸੀਪਲ ਅਤੇ ਸਾ: ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਪਿ੍ੰ. ਮਨੋਹਰ ਲਾਲ ਸ਼ਰਮਾ ਨੇ ਇਕ ਬਿਆਨ ਵਿਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ ਮੰਤਰੀ ਸਿੰਗਲਾ ਦੀ ਭਿ੍ਸ਼ਟਾਚਾਰ ਦੇ ਇਲਜ਼ਾਮ ...
ਬਟਾਲਾ, 25 ਮਈ (ਕਾਹਲੋਂ)-'ਇੰਗਲਿਸ਼ ਪਲੈਨਟ' ਵਲੋਂ ਇਕ ਹੋਰ ਵਿਦਿਆਰਥਣ ਦਾ ਕੈਨੇਡਾ ਦਾ ਵੀਜਾ ਲਗਵਾਇਆ ਗਿਆ ਹੈ | ਇਸ ਸਬੰਧੀ ਐਮ.ਡੀ. ਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਵਿਦਿਆਰਥਣ ਹਰਮਨਪ੍ਰੀਤ ਕÏਰ ਨੇ ਬਾਰਵੀਂ ਪਾਸ ਕਰਨ ਉਪਰੰਤ ਆਪਣੀ ਅਗਲੀ ਪੜਾਈ ਲਈ ਕੈਨੇਡਾ ਜਾਣ ...
ਕਾਦੀਆਂ, 25 ਮਈ (ਕੁਲਵਿੰਦਰ ਸਿੰਘ, ਯਾਦਵਿੰਦਰ ਸਿੰਘ)-ਬੀਤੇ ਦਿਨ ਕਾਦੀਆਂ ਦੇ ਰਜ਼ਾਦਾ ਰੋਡ 'ਤੇ ਸਥਿਤ ਇਕ ਰਿਹਾਇਸ਼ ਅੰਦਰੋਂ ਦਿਨ-ਦਿਹਾੜੇ ਗੇਟ ਖੋਲ੍ਹ ਕੇ ਵਿਹੜੇ 'ਚ ਲੱਗਾ ਬੁਲੇਟ ਮੋਟਰਸਾਈਕਲ ਚੋਰ ਗਿਰੋਹ ਵਲੋਂ ਚੋਰੀ ਕਰ ਲਿਆ ਗਿਆ ਸੀ ਤੇ ਉਕਤ ਚੋਰਾਂ ਦਾ ਕਾਰਨਾਮਾ ...
ਗੁਰਦਾਸਪੁਰ, 25 ਮਈ (ਆਰਿਫ਼)-ਖੇਡ ਵਿਭਾਗ ਪੰਜਾਬ ਵਲੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਡੇ ਸਕਾਲਰ ਅਤੇ ਰੈਜੀਡੈਂਸਲ ਵਿਚ ਹੋਣਹਾਰ ਖਿਡਾਰੀਆਂ ਨੂੰ ਦਾਖਲ ਕਰਨ ਲਈ ਟਰਾਇਲ ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ...
ਬਟਾਲਾ, 25 ਮਈ (ਕਾਹਲੋਂ)-ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਪੰਜਾਬ ਸਰਕਾਰ ਵਿਚ ਅਨੁਮਾਨ ਕਮੇਟੀ ਦਾ ਮੈਂਬਰ ਨਾਮਜ਼ਦ ਕਰਨ 'ਤੇ ਬਟਾਲਾ ਸ਼ੂਗਰ ਮਿੱਲ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਨੇ ...
ਗੁਰਦਾਸਪੁਰ, 25 ਮਈ (ਭਾਗਦੀਪ ਸਿੰਘ ਗੋਰਾਇਆ)-ਅੱਜ ਥਾਣਾ ਸਿਟੀ ਦੀ ਪੁਲਿਸ ਵਲੋਂ ਭਾਰੀ ਪੁਲਿਸ ਫੋਰਸ ਸਮੇਤ ਸ਼ਹਿਰ ਨੰੂ ਸੀਲ ਕਰਕੇ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਚੈਕਿੰਗ ਕੀਤੀ ਗਈ | ਇਸ ਸਬੰਧੀ ਐਸ.ਐੱਚ.ਓ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ...
ਗੁਰਦਾਸਪੁਰ, 25 ਮਈ (ਭਾਗਦੀਪ ਸਿੰਘ ਗੋਰਾਇਆ)-ਅੱਜ ਥਾਣਾ ਸਿਟੀ ਦੀ ਪੁਲਿਸ ਵਲੋਂ ਭਾਰੀ ਪੁਲਿਸ ਫੋਰਸ ਸਮੇਤ ਸ਼ਹਿਰ ਨੰੂ ਸੀਲ ਕਰਕੇ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਚੈਕਿੰਗ ਕੀਤੀ ਗਈ | ਇਸ ਸਬੰਧੀ ਐਸ.ਐੱਚ.ਓ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ...
ਗੁਰਦਾਸਪੁਰ, 25 ਮਈ (ਆਰਿਫ਼)-ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਵਿਖੇ ਐਗਰੀਕਲਚਰ ਵਿਭਾਗ ਦੇ ਵਿਦਿਆਰਥਣਾਂ ਵਲੋਂ ਐਗਰੀਕਲਚਰ ਪ੍ਰੈਕਟੀਕਲ ਦੌਰਾਨ ਲਗਾਈਆਂ ਗਈਆਂ ਸਬਜ਼ੀਆਂ ਦੀ ਕਟਾਈ ਕੀਤੀ ਗਈ | ਕਾਲਜ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਤੇ ਐਮ.ਡੀ.ਇੰਜੀ: ਰਾਘਵ ਮਹਾਜਨ ...
ਕੋਟਲੀ ਸੂਰਤ ਮੱਲ੍ਹੀ, 25 ਮਈ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਸ੍ਰੀ ਬਾਵਾ ਲਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਦੇ ਖੇਡ ਮੈਦਾਨ 'ਚੋਂ ਦੌੜ ਲਗਾਉਣ ਗਏ ਇਕ ਨੌਜਵਾਨ ਦਾ ਅੱਜ ਚਿੱਟੇ ਦਿਨ ਮੋਟਰਸਾਈਕਲ ਚੋਰੀ ਹੋ ਗਿਆ | ਇਸ ...
ਬਟਾਲਾ, 25 ਮਈ (ਹਰਦੇਵ ਸਿੰਘ ਸੰਧੂ)-ਪਿੰਡ ਸ਼ਾਹਬਾਦ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਰਾਜਗੁਰਵਿੰਦਰ ਸਿੰਘ ਘੁਮਾਣ ਦੀ ਅਗਵਾਈ ਹੇਠ ਹਰਵਿੰਦਰ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਹੋਈ | ਇਸ ਮੌਕੇ ਪਿੰਡ ਦੀ ਇਕਾਈ ਦਾ ਗਠਨ ਕਰਦਿਆਂ ਹਰਵਿੰਦਰ ...
ਹਰਚੋਵਾਲ/ਊਧਨਵਾਲ, 25 ਮਈ (ਢਿੱਲੋਂ/ਪਰਗਟ ਸਿੰਘ)-ਪਿੰਡ ਖੁਜਾਲਾ ਵਿਚ ਬਾਬਾ ਸੁੰਦਰ ਸ਼ਾਹ ਦੀ ਯਾਦ ਵਿਚ ਸੱਭਿਆਚਾਰਕ ਮੇਲਾ 26 ਮਈ ਨੂੰ 12 ਵਜੇ ਤੋਂ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਰਣਜੀਤ ਸਿੰਘ ਰਾਣਾ, ਰਾਜਵਿੰਦਰ ਸਿੰਘ ਰਾਜੂ, ...
ਕਾਲਾ ਅਫਗਾਨਾ, 25 ਮਈ (ਅਵਤਾਰ ਸਿੰਘ ਰੰਧਾਵਾ)-ਬੀਤੀ ਰਾਤ ਸਮੇਂ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਫੱਤੇਵਾਲ ਦੇ ਮੈਥੋਡਿਸਟ ਚਰਚ ਦੀ ਇਮਾਰਤ ਉਪਰੋਂ ਚੋਰਾਂ ਵਲੋਂ ਇਕ ਕੀਮਤੀ ਟੱਲ ਚੋਰੀ ਕਰਕੇ ਲੈ ਗਏ, ਜਿਸ ਨੂੰ ਲੈ ਕੇ ਮਸੀਹੀ ਭਾਈਚਾਰੇ ਦੀ ...
ਅੱਚਲ ਸਾਹਿਬ, 25 ਮਈ (ਗੁਰਚਰਨ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਹਰ ਹਲਕੇ ਵਿਚ ਗੁਰਮਤਿ ਸਮਾਗਮ ਅਤੇ ਅੰਮਿ੍ਤ ਸੰਚਾਰ ਦੀ ਆਰੰਭ ਕੀਤੀ ਗਈ ਲੜੀ ਤਹਿਤ ਪਹਿਲ ਕਦਮੀ ਕਰਦਿਆਂ ਜਥੇਦਾਰ ਗੁਰਿੰਦਰਪਾਲ ...
ਪੁਰਾਣਾ ਸ਼ਾਲਾ, 25 ਮਈ (ਅਸ਼ੋਕ ਸ਼ਰਮਾ)-ਤੰਦਰੁਸਤ ਪੰਜਾਬ ਸਿਹਤ ਕੇਂਦਰ ਸਕੀਮ ਅਧੀਨ ਕੰਮ ਕਰਦਾ ਸਬ ਸਿਡਰੀ ਹੈਲਥ ਸੈਂਟਰ ਨੌਸ਼ਹਿਰਾ ਜੋ ਸਟਾਫ਼ ਦੀ ਘਾਟ ਕਾਰਨ ਬੰਦ ਹੋਣ ਕਿਨਾਰੇ ਪਹੁੰਚ ਗਿਆ ਹੈ | ਪਿੰਡ ਦੇ ਸਾਬਕਾ ਸਰਪੰਚ ਬੂਆ ਸਿੰਘ ਨੌਸ਼ਹਿਰਾ ਨੇ ਦੱਸਿਆ ਕਿ ਜਦੋਂ ...
ਪੁਰਾਣਾ ਸ਼ਾਲਾ, 25 ਮਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀਆਂ ਹਦਾਇਤਾਂ 'ਤੇ ਸਬ ਡਵੀਜ਼ਨ ਦੀਨਾਨਗਰ ਦੇ ਵੱਖ ਵੱਖ ਪਿੰਡਾਂ ਅੰਦਰ ਕਿਸਾਨਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੰੂ ਤਰਜ਼ੀਹ ਦਿੱਤੀ ਜਾ ਰਹੀ ...
ਪਠਾਨਕੋਟ, 25 ਮਈ (ਸੰਧੂ)-ਅੱਜ ਰੂਰਲ ਡਿਸਪੈਂਸਰੀ ਭੜੋਲੀ ਵਿਖੇ ਡਾ: ਜੀਵਨ ਪ੍ਰਕਾਸ਼ ਦੀ ਅਗਵਾਈ ਵਿਚ ਮਮਤਾ ਦਿਵਸ ਕੈਂਪ ਲਗਾਇਆ ਗਿਆ | ਜਿਸ ਦੌਰਾਨ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਓ ਵਾਸਤੇ ਟੀਕਾਕਰਨ ਕੀਤਾ ਗਿਆ | ਇਸ ਮੌਕੇ ਸੀਨੀਅਰ ...
ਪਠਾਨਕੋਟ, 25 ਮਈ (ਸੰਧੂ)-ਵਪਾਰ ਮੰਡਲ ਪਠਾਨਕੋਟ ਦੀ ਮੀਟਿੰਗ ਪ੍ਰਧਾਨ ਅਮਿਤ ਨਈਅਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਸਕੱਤਰ ਸੁਨੀਲ ਮਹਾਜਨ, ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਜ਼ਿਲ੍ਹਾ ਪ੍ਰਭਾਰੀ ਭਾਰਤ ਮਹਾਜਨ, ਜ਼ਿਲ੍ਹਾ ਕਨਵੀਨਰ ...
ਪਠਾਨਕੋਟ, 25 ਮਈ (ਸੰਧੂ)-ਸੀ.ਆਈ.ਏ. ਸਟਾਫ਼ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ਼ ਇੰਚਾਰਜ ਇੰਸਪੈਕਟਰ ਅਨਿਲ ਪਵਾਰ ਦੀ ਅਗਵਾਈ ਵਿਚ ਦੜਾ ਸੱਟਾ ਦਾ ਕਾਰੋਬਾਰ ਕਰਦੇ ਭਾਜਪਾ ਕੌਂਸਲਰ ਸਮੇਤ ਉਸ ਦੇ ਦੋ ਸਾਥੀਆਂ ਨੰੂ ਕਾਬੂ ਕੀਤਾ ਗਿਆ ਹੈ ਤੇ ਉਨ੍ਹਾਂ ...
ਪਠਾਨਕੋਟ, 25 ਮਈ (ਸੰਧੂ)-ਲਾਈਨਜ਼ ਕਲੱਬ ਪਠਾਨਕੋਟ ਵਲੋਂ ਕਲੱਬ ਦੇ ਪ੍ਰਧਾਨ ਰਾਜੀਵ ਖੋਸਲਾ ਦੀ ਪ੍ਰਧਾਨਗੀ ਹੇਠ ਹੈਪੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦੇ ਲਰਨਿੰਗ ਡਰਾਈਵਿੰਗ ਲਾਈਸੈਂਸ ਬਣਾਉਣ ਲਈ ਕੈਂਪ ਲਗਾਇਆ ਗਿਆ | ਜਿਸ ਵਿਚ 26 ਵਿਦਿਆਰਥੀਆਂ ਨੇ ...
ਪਠਾਨਕੋਟ, 25 ਮਈ (ਸੰਧੂ)-ਜ਼ਿਲ੍ਹਾ ਪਠਾਨਕੋਟ ਦੇ ਨਾਲ ਲੱਗਦੇ ਗੁਆਂਢੀ ਸੂਬਾ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੋਡਿਆਂ ਦੀ ਬਿਮਾਰੀ ਤੋਂ ਪੀੜਤ 6 ਸਾਲਾ ਬੱਚੇ ਨੰੂ ਅਮਨਦੀਪ ਹਸਪਤਾਲ ਪਠਾਨਕੋਟ ਦੇ ਆਰਥੋਪੈਡਿਕ ਸਰਜਨ ਡਾ: ਨਵਜੋਤ ਸਿੰਘ ਵਲੋਂ ਕੀਤੀ ਗਈ ਸਰਜਰੀ ਤੋਂ ...
ਘਰੋਟਾ, 25 ਮਈ (ਸੰਜੀਵ ਗੁਪਤਾ)-ਗੁਲਪੁਰ ਚੱਕੀ ਦਰਿਆ ਘਰੋਟਾ ਦੇ ਧੱਸੇ ਪੁਲ ਦਾ ਉੱਚ ਪੱਧਰੀ ਟੀਮ ਵਲੋਂ ਦੌਰਾ ਕੀਤਾ ਗਿਆ | ਟੀਮ ਵਲੋਂ ਵੱਖ-ਵੱਖ ਸਥਾਨਾਂ 'ਤੇ ਪੁਲ ਦੇ ਅਲੱਗ-ਅਲੱਗ ਹਿੱਸਿਆਂ ਨੰੂ ਹੋਏ ਨੁਕਸਾਨ ਨੰੂ ਗੰਭੀਰਤਾ ਪੂਰਵਕ ਦੇਖਣ ਤੋਂ ਇਲਾਵਾ ਬਚਾਓ ਅਤੇ ਬਦਲਵੇਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX