ਬਾਘਾ ਪੁਰਾਣਾ, 25 ਮਈ (ਕਿ੍ਸ਼ਨ ਸਿੰਗਲਾ)-ਬਾਘਾ ਪੁਰਾਣਾ ਵਿਖੇ ਇਕ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਹ ਬੇਹੱਦ ਦੁਖਦਾਇਕ ਘਟਨਾ ਸਥਾਨਕ ਸ਼ਹਿਰ ਦੀ ਪਟਵਾਰਖ਼ਾਨੇ ਵਾਲੀ ਗਲੀ ਵਾਰਡ ਨੰਬਰ-4 'ਚ ਵਾਪਰੀ | ਇਸ ਘਟਨਾ ਸੰਬੰਧੀ ਮੌਕੇ 'ਤੇ ਮੌਜੂਦ ਇਕੱਤਰ ਹੋਏ ਆਂਢ-ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 3 ਵਜੇ ਦੇ ਕਰੀਬ ਵਾਪਰੀ ਅਤੇ ਇਸ ਦੌਰਾਨ ਕਮਰੇ ਵਿਚ ਨੀਂਦ ਲੈ ਰਹੀ ਸਰਬਜੀਤ ਕੌਰ (36 ਸਾਲ) ਅਤੇ ਉਸ ਦੀਆਂ 2 ਧੀਆਂ ਗੁਰਨੂਰ ਕੌਰ (10 ਸਾਲ) ਅਤੇ ਜਪਨੂਰ ਕੌਰ (4 ਸਾਲ) ਉੱਪਰ ਸਾਰੀ ਛੱਤ ਡਿੱਗ ਪਈ | ਛੱਤ ਡਿੱਗਣ ਦਾ ਖੜਕਾ ਸੁਣਦਿਆਂ ਹੀ ਮੌਕੇ 'ਤੇ ਲਾਗਲੇ ਘਰਾਂ ਦੇ ਲੋਕ ਪਹੁੰਚੇ, ਜਿਨ੍ਹਾਂ ਨੇ ਮਲਬੇ ਹੇਠਾਂ ਡਿੱਗੀਆਂ ਹੋਈਆਂ ਲੜਕੀਆਂ ਅਤੇ ਉਨ੍ਹਾਂ ਦੀ ਮਾਂ ਨੂੰ ਭਾਰੀ ਮਿਹਨਤ ਕਰ ਕੇ ਬਾਹਰ ਕੱਢਿਆ | ਉਪਰੰਤ ਉਨ੍ਹਾਂ ਨੂੰ ਇਕ ਡੀ. ਐੱਮ. ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਲੋਕਾਂ ਨੇ ਦੱਸਿਆ ਕਿ ਸਰਬਜੀਤ ਕੌਰ ਦੇ ਸਿਰ 'ਤੇ ਡੂੰਘੀ ਸੱਟ ਲੱਗਣ ਕਰ ਕੇ ਕਈ ਟਾਂਕੇ ਵੀ ਲੱਗੇ ਹਨ ਅਤੇ ਦੋ ਲੜਕੀਆਂ ਦੇ ਅੰਦਰੂਨੀ ਸੱਟਾਂ ਲੱਗੀਆਂ | ਇਸ ਮੌਕੇ ਘਰ ਦੇ ਬਜ਼ੁਰਗ ਮਿਸਤਰੀ ਜਸਵੰਤ ਸਿੰਘ ਨੇ ਦੱਸਿਆ ਕਿ ਮੇਰੀ ਨੂੰ ਹ ਅਤੇ ਦੋਵੇਂ ਪੋਤੀਆਂ ਪਹਿਲਾਂ ਰਾਤ ਮੌਕੇ ਘਰ ਦੇ ਵਿਹੜੇ ਵਿਚ ਪਈਆਂ ਸਨ ਕਿ 2 ਵਜੇ ਦੇ ਕਰੀਬ ਹਲਕੀ ਬਾਰਿਸ਼ ਸ਼ੁਰੂ ਹੋਈ, ਜਿਸ ਕਰ ਕੇ ਘਰ ਦੇ ਸਭ ਤੋਂ ਪਿਛਲੇ ਕਮਰੇ ਵਿਚ ਸੌਣ ਚਲੇ ਗਏ ਅਤੇ ਥੋੜੇ ਸਮੇਂ ਵਿਚ ਹੀ ਵੱਡੇ ਪੱਧਰ 'ਤੇ ਖੜਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦੋਂ ਜਾ ਕੇ ਦੇਖਿਆ ਤਾਂ ਕਮਰੇ ਦੀ ਛੱਤ ਡਿੱਗੀ ਹੋਈ ਸੀ | ਮਿਸਤਰੀ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਮਕਾਨ ਕਾਫ਼ੀ ਪੁਰਾਣਾ ਸੀ ਅਤੇ ਡਾਟ ਵਾਲੀ ਛੱਤ ਪਾਈ ਹੋਈ ਸੀ | ਇਸ ਮੌਕੇ ਕੌਂਸਲਰ ਜੰਗੀਰ ਸਿੰਘ ਬਰਾੜ, ਸਾਬਕਾ ਕੌਂਸਲਰ ਚਰਨਪ੍ਰੀਤ ਸਿੰਘ, ਸਰਬਜੀਤ ਸਿੰਘ, ਤਾਰੀ ਸਿੰਘ, ਲਵ ਕੁਮਾਰ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਪਤਵੰਤਿਆਂ ਨੇ ਪੰਜਾਬ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰਨਾਂ ਦਾਨੀ ਸੱਜਣਾਂ ਨੂੰ ਇਸ ਸਾਧਾਰਨ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਹੈ |
ਬਾਘਾ ਪੁਰਾਣਾ, 25 ਮਈ (ਕਿ੍ਸ਼ਨ ਸਿੰਗਲਾ)-ਪੰਜਾਬ ਵਿਚ ਰਿਵਾਇਤੀ ਅਕਾਲੀ, ਕਾਂਗਰਸ, ਬੀ. ਜੇ. ਪੀ. ਤੇ ਹੋਰਨਾਂ ਪਾਰਟੀਆਂ ਤੋਂ ਲੋਕ ਏਨਾ ਜ਼ਿਆਦਾ ਅੱਕ ਚੁੱਕੇ ਸਨ ਕਿ ਇਸ ਵਰ੍ਹੇ ਦੀਆਂ ਚੋਣਾਂ 'ਚ ਦਿੱਲੀ ਮਾਡਲ ਦੇ ਨਾਂਅ 'ਤੇ ਵੋਟਾਂ ਮੰਗਣ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਤੰਬਾਕੂ ਵਿਰੋਧੀ ਹਫ਼ਤਾ ਮਨਾਉਣ ਦੀਆਂ ਗਤੀਵਿਧੀਆਂ ਨੂੰ ਜ਼ੋਰਾਂ-ਸ਼ੋਰਾ ਨਾਲ ਜ਼ਿਲ੍ਹੇ ਅੰਦਰ ਚਲਾਇਆ ਜਾ ਰਿਹਾ ਹੈ | ਇਸੇ ਦੌਰਾਨ ਹੀ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ...
ਫ਼ਤਿਹਗੜ੍ਹ ਪੰਜਤੂਰ, 25 ਮਈ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਕਸਬੇ ਅੰਦਰ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ 2 ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿਨ੍ਹਾਂ 'ਚ ਇਕ ਦੁਕਾਨ ਆਟਾ ਚੱਕੀ ਤੇ ਦੂਸਰੀ ਦੁਕਾਨ ਹਲਵਾਈ ਦੀ ਦੱਸੀ ਜਾ ਰਹੀ ਹੈ | ਇਕੱਤਰ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਸੂਬਾ ਪੰਜਾਬ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ, ਜਿੱਥੇ ਹੋਰ ਵੱਡੇ ਬੁਨਿਆਦੀ ਮਸਲੇ ਹਨ, ਉੱਥੇ ਚਿੱਟੇ ਵਰਗੇ ਨਸ਼ੇ ਦੇ ਦੈਤ ਨੇ ਅੱਜ ਸਾਡੀ ਪੰਜਾਬੀਅਤ ਨੂੰ ਘੁਣ ਵਾਂਗ ਖਾ ਰਹੀ ਹੈ | ...
ਮੋਗਾ, 25 ਮਈ (ਗੁਰਤੇਜ ਸਿੰਘ)-ਪਤੀ ਤੋਂ ਤੰਗ ਪ੍ਰੇਸ਼ਾਨ ਇਕ ਔਰਤ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਰਾਜਵੀਰ ਕੌਰ (43 ਸਾਲ) ਪਤਨੀ ਲਖਵਿੰਦਰ ਸਿੰਘ ਵਾਸੀ ...
ਨਿਹਾਲ ਸਿੰਘ ਵਾਲਾ, 25 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਰਾਊਕੇ ਕਲਾਂ ਨੂੰ ਜਾਣ ਵਾਲੀ ਸੜਕ 'ਤੇ ਅੱਜ ਚਿੱਟੇ ਦਿਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਇਕ ਨੌਜਵਾਨ ਨੂੰ ...
ਬੱਧਨੀ ਕਲਾਂ, 25 ਮਈ (ਸੰਜੀਵ ਕੋਛੜ)-ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੇ ਤਪ ਅਸਥਾਨ ਨਿਰਮਲਾ ਆਸ਼ਰਮ (ਡੇਰਾ ਕਾਂਸ਼ੀ ਪੁਰੀ) ਰਾਊਕੇ ਰੋਡ ਬੱਧਨੀ ਕਲਾਂ ਵਿਖੇ 23ਵਾਂ ਸਾਲਾਨਾ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਮੋਗਾ ਹਲਕੇ ਦੀ ਨਾਮਵਰ ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਕਰਵ ਪਲੱਸ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਚਾਹਵਾਨ ਬੱਚਿਆਂ ਦੇ ਨਾਲ-ਨਾਲ ਵਿਦੇਸ਼ਾਂ ਦੀ ਸੈਰ ਕਰਨ ਵਾਲੇ ਬੱਚਿਆਂ ਦੇ ਸਟੱਡੀ ਵੀਜ਼ੇ ਤੇ ਟੂਰਿਸਟ ਵੀਜ਼ੇ ਲਗਵਾ ਕੇ ਉਨ੍ਹਾਂ ...
ਮੋਗਾ, 25 ਮਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਬੱਚੇ ਪਰਿਵਾਰ ਦੇ ਸਭ ਤੋਂ ਵਧੀਆ ਮੈਟਰ ਹੁੰਦੇ ਹਨ ਅਤੇ ਉਹ ਆਪਣੀ ਪ੍ਰੇਰਨਾ ਨਾਲ ਆਪਣੇ ਪਿਤਾ, ਦਾਦਾ ਜਾਂ ਵੱਡੇ ਭਰਾਵਾਂ ਦਾ ਤੰਬਾਕੂ ਛੁਡਵਾ ਸਕਦੇ ਹਨ | ਤੰਬਾਕੂ ਅਤੇ ਸਿਗਰਟਨੋਸ਼ੀ ਦੀ ਆਦਤ ਛੱਡਣੀ ਬਹੁਤ ਆਸਾਨ ਹੈ, ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਥੀਮ ਤਹਿਤ ਦਿਹਾਤੀ ਲੋਕਾਂ ਨੂੰ ਬੈਂਕਾਂ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਅਤੇ ਵਿੱਤੀ ਸਾਖਰਤਾ ਮੁਹੱਈਆ ਕਰਵਾਉਣ ਲਈ ਪੰਜਾਬ ਗ੍ਰਾਮੀਣ ਬੈਂਕ ਬੁੱਘੀਪੁਰਾ ਵਲੋਂ ਬਹੋਨਾ ਪਿੰਡ ਵਿਖੇ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਪਰਮਿੰਦਰ ਕੌਰ ਨੇ ਦੱਸਿਆ ਕਿ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਮਾਹਿਰਾਂ ਵਲੋਂ ਉਨ੍ਹਾਂ ਦੀ ਕੀਤੀ ਸਹੀ ਗਾਈਡੈਂਸ ਵਰਦਾਨ ਸਾਬਿਤ ਹੁੰਦੀ ਹੈ | ਉਨ੍ਹਾਂ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ 21ਵੀਂ ਬਰਸੀ 'ਤੇ ਸ਼ਰਧਾਂਜਲੀ ਸਮਾਰੋਹ ਸ਼ਹੀਦ ਦੇ ਪਰਿਵਾਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਬਾਬਾ ਅੱਛਰ ਸਿੰਘ ਨੇ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੰਮਿ੍ਤਸਰ ਰੋਡ 'ਤੇ ਟੈਂਕੀ ਵਾਲੀ ਗਲੀ 'ਚ ਅਮਰੁਤ ਯੋਜਨਾ ਤਹਿਤ ਤਾਮੀਰ ਪਾਰਕ ਹੁਣ ਆਮ ਲੋਕਾਂ ਲਈ ਜੀਵਨ ਰੇਖਾ ਸਿੱਧ ਹੋ ਰਿਹਾ ਹੈ | ਪਿਛਲੇ ਸਾਲ ਆਮ ਲੋਕਾਂ ਲਈ ਬਣੇ ਇਸ ਪਾਰਕ ਨੂੰ ਨਿਗਮ ਅਧਿਕਾਰੀਆਂ ਦੇ ਨਾਲ-ਨਾਲ ਆਮ ...
ਮੋਗਾ, 25 ਮਈ (ਜਸਪਾਲ ਸਿੰਘ ਬੱਬੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਏ. ਦੀ ਪ੍ਰੀਖਿਆ ਦੇ ਤੀਸਰੇ ਸਮੈਸਟਰ ਦੇ ਨਤੀਜੇ 'ਚ ਐੱਸ. ਡੀ. ਕਾਲਜ ਫ਼ਾਰ ਵੁਮੈਨ ਮੋਗਾ ਦਾ ਨਤੀਜਾ ਸੌ ਫੀਸਦੀ ਰਿਹਾ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਵਿਦਿਆਰਥਣਾਂ ਅਤੇ ਸਟਾਫ਼ ...
ਨਿਹਾਲ ਸਿੰਘ ਵਾਲਾ, 25 ਮਈ (ਸੁਖਦੇਵ ਸਿੰਘ ਖ਼ਾਲਸਾ)-ਪੁਲਿਸ ਚੌਕੀ ਦੀਨਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਵਿਅਕਤੀ ਨੂੰ ਉਸ ਦੀ ਪੂਰੀ ਜਾਂਚ ਪੜਤਾਲ ਕਰਨ ਉਪਰੰਤ ਉਸ ਵਿਅਕਤੀ ਦੇ ਪਰਿਵਾਰ ਹਵਾਲੇ ਕਰਨ 'ਤੇ ਸ਼ਲਾਘਾਯੋਗ ਕਾਰਜ ਦੀ ਲੋਕਾਂ ...
ਨਿਹਾਲ ਸਿੰਘ ਵਾਲਾ, 25 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਜਥੇ. ਤੋਤਾ ਸਿੰਘ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਦੁੱਖ ਦਾ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਬੈਟਰ ਫ਼ਿਊਚਰ ਆਈਲਾਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਕਿ ਮੰਨੀ ਪ੍ਰਮੰਨੀ ਸੰਸਥਾ ਹੈ, ਦੇ ਐੱਮ. ਡੀ. ਇੰਜੀਨੀਅਰ ਅਰਸ਼ਦੀਪ ਸਿੰਘ ਹਠੂਰ ਤੇ ਡਾਇਰੈਕਟਰ ਰਾਜਬੀਰ ਸਿੰਘ ਤੂਰ ਨੇ ਦੱਸਿਆ ਕਿ ਇਸ ਸੰਸਥਾ ਦੇ ਮਿਹਨਤੀ ਤੇ ਤਜਰਬੇਕਾਰ ਸਟਾਫ਼ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ 9 ਜੂਨ ਨੂੰ ਬਲੂਮਿੰਗ ਬਡਜ਼ ਸਕੂਲ ਵਿਖੇ ਇਲਾਕਾ ਨਿਵਾਸੀਆਂ ਲਈ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਰਲਡ ਕੈਂਸਰ ਕੇਅਰ ਦੇ ...
ਕਿਸ਼ਨਪੁਰਾ ਕਲਾਂ, 25 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਕੋਰ ਕਮੇਟੀ ਮੈਂਬਰ, ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਤੋਤਾ ਸਿੰਘ ਦੇ ਸਦੀਵੀ ਵਿਛੋੜਾ ਦੇ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਸੰਸਥਾ ਮੈਕਰੋ ਗਲੋਬਲ ਓਪਨ ਵਰਕ ਪਰਮਿਟ ਰਾਹੀਂ ਕੈਨੇਡਾ ਜਾਣ ਵਾਲਿਆਂ ਲਈ ਸਾਬਿਤ ਹੋ ਰਹੀ ਹੈ | ਪਿਛਲੇ ਦਿਨਾਂ ਵਿਚ ਸੰਸਥਾ ਵਲੋਂ ਅਨੇਕਾਂ ਹੀ ਓਪਨ ਵਰਕ ਪਰਮਿਟ ਰਾਹੀਂ ਨੌਜਵਾਨਾਂ ਨੂੰ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰਵਾਉਣ ਵਿਚ ...
ਬਾਘਾ ਪੁਰਾਣਾ, 25 ਮਈ (ਗੁਰਮੀਤ ਸਿੰਘ ਮਾਣੂੰਕੇ)-ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਜੋ ਆਪਣੇ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ | ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਸਾਬਕਾ ਚੇਅਰਮੈਨ ਅਮਰਜੀਤ ਸਿੰਘ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਕਮੇਟੀ ਮੈਂਬਰ ਸਾਬਕਾ ਮੰਤਰੀ ਪੰਜਾਬ ਜਥੇ. ਤੋਤਾ ਸਿੰਘ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਮੌਤ 'ਤੇ ਸ਼ੋਕ ਪ੍ਰਗਟ ਕਰਦਿਆਂ ਯੂਥ ਅਕਾਲੀ ਦਲ ਕੋਰ ...
ਬਾਘਾ ਪੁਰਾਣਾ, 25 ਮਈ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੇ ਉੱਘੇ ਮਿੱਤਲ ਪਰਿਵਾਰ ਦੇ ਸੰਜੀਵ ਕੁਮਾਰ ਸੰਜੂ ਮਿੱਤਲ ਦੇ ਪਿਤਾ ਮਾ. ਦੇਵਕੀ ਨੰਦਨ ਮਿੱਤਲ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਇਸ ਦੁੱਖਦਾਈ ਸਮੇਂ 'ਤੇ ਉਨ੍ਹਾਂ ਦੇ ਸਪੁੱਤਰ ਸੰਜੀਵ ਕੁਮਾਰ ਸੰਜੂ ...
ਕੋਟ ਈਸੇ ਖਾਂ, 25 ਮਈ (ਨਿਰਮਲ ਸਿੰਘ ਕਾਲੜਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਕਿਡਜ਼ੀ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਮਹੱਤਤਾ ਸਮਝਾਉਣ ਲਈ ਗਰੀਨ ਡੇਅ ਮਨਾਇਆ ਗਿਆ ਤਾਂ ਜੋ ਬੱਚੇ ਨਿੱਕੀ ਉਮਰ ਵਿਚ ਹੀ ਆਪਣੇ ਵਾਤਾਵਰਨ ਨੂੰ ਪਿਆਰ ...
ਧਰਮਕੋਟ, 25 ਮਈ (ਪਰਮਜੀਤ ਸਿੰਘ)-ਪ੍ਰਾਈਵੇਟ ਸਹਾਇਕ ਪਟਵਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਹਲਕਾ ਧਰਮਕੋਟ ਦੀ ਪ੍ਰਾਈਵੇਟ ਸਹਾਇਕ ਪਟਵਾਰੀ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਦੀ ਪ੍ਰਧਾਨਗੀ ਹੇਠ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX