ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਸਮਰਾਲਾ ਨੇੜਲੇ ਪਿੰਡ ਬੌਂਦਲੀ ਦੀ ਔਰਤ ਨੇ ਬੀ. ਕੇ. ਯੂ. ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਉਸ ਦੇ ਪੁੱਤਰ ਤੇਜਿੰਦਰ ਸਿੰਘ ਤੇਜ਼ੀ 'ਤੇ ਜ਼ਮੀਨ 'ਤੇ ਧੱਕੇ ਨਾਲ ਕਬਜਾ ਕਰਨ ਦੇ ਦੋਸ਼ ਲਾਏ ਹਨ, ਜਦੋਂ ਕਿ ਤੇਜਿੰਦਰ ਸਿੰਘ ਤੇਜ਼ੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ ਅਤੇ ਰਾਜਨੀਤਕ ਸਾਜ਼ਿਸ਼ ਕਰਾਰ ਦਿੱਤਾ ਹੈ | ਪਿੰਡ ਬੌਂਦਲੀ ਦੀ ਸਰਬਜੀਤ ਕੌਰ ਐੱਸ. ਐੱਸ. ਪੀ. ਖੰਨਾ ਨੂੰ ਮੰਗ ਪੱਤਰ ਦੇਣ ਲਈ ਉਨ੍ਹਾਂ ਦੇ ਦਫ਼ਤਰ ਪੁੱਜੀ | ਉਨ੍ਹਾਂ ਨੇ ਇਕ ਪੈੱ੍ਰਸ ਕਾਨਫ਼ਰੰਸ ਕਰ ਕੇ ਕਿਹਾ ਕਿ 1996 ਤੋਂ ਲੈ ਕੇ ਹੁਣ ਤੱਕ ਬਲਵੀਰ ਰਾਜੇਵਾਲ ਅਤੇ ਉਸ ਦੇ ਪਰਿਵਾਰ 'ਤੇ ਧੱਕੇਸ਼ਾਹੀ ਨਾਲ ਆਪਣੇ ਸ਼ੈਲਰ ਦਾ ਗੇਟ ਅਤੇ ਸ਼ੈਲਰ ਦਾ ਪਾਣੀ ਮੇਰੀ ਜ਼ਮੀਨ ਵਿਚ ਸੁੱਟ ਰਿਹਾ ਹੈ ਅਤੇ ਮੇਰੇ ਪਰਿਵਾਰ ਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਉਸ ਨੇ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਮੇਰੇ ਪਰਿਵਾਰ ਤੇ ਮੈਨੂੰ ਕਿਹਾ ਕਿ ਹੁਣ ਮੇਰਾ ਬਾਪੂ ਮੁੱਖ ਮੰਤਰੀ ਬਣਨ ਵਾਲਾ ਹੈ |
ਔਰਤ ਨੇ ਕਿਹਾ ਕਿ ਉਹ ਮੇਰੇ ਤੋਂ ਜ਼ਬਰਦਸਤੀ ਮੇਰੀ ਜ਼ਮੀਨ ਖ਼ਰੀਦਣਾ ਚਾਹੁੰਦੇ ਹਨ | ਇਸ ਸਬੰਧੀ ਉਨ੍ਹਾਂ ਨੇ ਮੇਰੇ ਪਿੰਡ ਦੇ ਮੋਹਤਵਰ ਲੋਕਾਂ ਨੂੰ ਮੇਰੇ ਕੋਲ ਭੇਜਿਆ ਕਿ ਮੇਰੀ ਜ਼ਮੀਨ ਉਨ੍ਹਾਂ ਨੂੰ ਦੇ ਦਿੱਤੀ ਜਾਵੇ | ਸਾਡੇ ਉੱਪਰ ਪੁਲਿਸ ਦਾ ਦਬਾਅ ਵੀ ਪਾਇਆ ਜਾ ਰਿਹਾ ਹੈ ਤੇ ਸਾਡੀ ਜ਼ਮੀਨ ਕਿਸੇ ਹੋਰ ਨੂੰ ਠੇਕੇ 'ਤੇ ਨਹੀਂ ਲੈਣ ਦਿੱਤੀ ਜਾਂਦੀ | ਅਸੀਂ ਪਹਿਲਾਂ ਵੀ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਕੀਤੀਆਂ ਹਨ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਇਸ ਸਬੰਧੀ ਪਿੰਡ ਦੀ ਸਰਪੰਚ ਦੇ ਪਤੀ ਜਸਮੇਲ ਸਿੰਘ ਵੀ ਪੀੜਤ ਔਰਤ ਦੇ ਨਾਲ ਐੱਸ. ਐੱਸ. ਪੀ. ਦਫ਼ਤਰ ਪੁੱਜੇ | ਜਸਮੇਲ ਸਿੰਘ ਨੇ ਕਿਹਾ ਕਿ ਬਲਵੀਰ ਸਿੰਘ ਰਾਜੇਵਾਲ ਅਤੇ ਉਸ ਦੇ ਪਰਿਵਾਰ ਵਲੋਂ ਇਸ ਔਰਤ ਨਾਲ ਧੱਕਾ ਕੀਤਾ ਜਾ ਰਿਹਾ ਹੈ | ਇਸ ਮੌਕੇ ਬੀ. ਕੇ. ਯੂ. ਖੋਸਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ, ਬਲਾਕ ਪ੍ਰਧਾਨ ਸਿਮਰਨਜੋੇਤ ਸਿੰਘ, ਬਲਜੀਤ ਸਿੰਘ, ਸੁਖਚੈਨ ਸਿੰਘ ਬੌਂਦਲੀ, ਪੰਚ ਹਰਵਿੰਦਰ ਸਿੰਘ, ਹਰਸਿਮਰਨਜੀਤ ਸਿੰਘ ਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ |
ਐੱਸ. ਪੀ. ਨੇ ਦੋਵਾਂ ਧਿਰਾਂ ਨੂੰ ਬੁਲਾਇਆ
ਇਸ ਦਰਮਿਆਨ ਪਤਾ ਲੱਗਾ ਹੈ ਕਿ ਖੰਨਾ ਪੁਲਿਸ ਦੇ ਐੱਸ. ਪੀ. ਅਮਨਦੀਪ ਸਿੰਘ ਬਰਾੜ ਨੇ ਦੋਵਾਂ ਧਿਰਾਂ ਨੂੰ ਕੱਲ੍ਹ ਬੁਲਾਇਆ ਹੈ |
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਸਰਕਲ ਖੰਨਾ ਵਲੋਂ ਸਰਹੰਦ ਗਰਿੱਡ ਤੇ ਤੈਨਾਤ ਕਰਮਚਾਰੀ ਮਨਦੀਪ ਸਿੰਘ ਐੱਸ. ਐੱਸ. ਏ. ਦੇ ਨਾਲ ਜੇ. ਈ. ਵਲੋਂ ਕੀਤੀ ਕਥਿਤ ਗਾਲੀ ਗਲੋਚ, ਕਾਰਨ ਜੇ. ਈ. ਦੀ ਬਦਲੀ ਕਰਵਾਉਣ ਲਈ ਐੱਸ. ਈ. ਖੰਨਾ ਦੀ ਵਾਅਦਾ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਬਿਰਧ ਆਸ਼ਰਮ ਬੁੱਲੇਪੁਰ ਵਿਖੇ ਲੁਧਿਆਣਾ ਸੈਸ਼ਨ ਅਦਾਲਤ ਤੋਂ ਬਜ਼ੁਰਗਾਂ ਨੂੰ ਮਿਲਣ ਤੇ ਬਿਰਧ ਆਸ਼ਰਮ ਦੀਆਂ ਸਹੂਲਤਾਂ ਦੀ ਜਾਂਚ ਕਰਨ ਲਈ ਰਮਨ ਸ਼ਰਮਾ ਚੀਫ਼ ਜੁਡੀਸ਼ਲ ਜ਼ਿਲ੍ਹਾ ਲੀਗਲ ਸੈੱਲ ਮੁਖੀ ਪਹੁੰਚੇ | ਬਿਰਧ ਆਸ਼ਰਮ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਦੀ ਖ਼ਰੀਦ 'ਤੇ ਐੱਨ. ਓ. ਸੀ. ਦੀ ਸ਼ਰਤ ਤੋਂ ਬਾਅਦ ਪ੍ਰਾਪਰਟੀ ਡੀਲਰਜ਼ ਐਂਡ ਐਡਵਾਈਜ਼ਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਟੀਟੂ ਦੀ ਅਗਵਾਈ ਹੇਠ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਧਰਨਾ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਨੁਜ ਛਾਹੜੀਆ ਦਾ ਕਹਿਣਾ ਹੈ ਕਿ ਚਾਲੀ ਚੋਰਾਂ ਤੋਂ ਬਾਅਦ, ਅੰਤ ਵਿਚ, ਭਾਜਪਾ ਅਲੀ ਬਾਬਾ ਨੂੰ ਨੱਥ ਪਾਵੇਗੀ¢ਉਨ੍ਹਾਂ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ ਭਿ੍ਸ਼ਟਾਚਾਰ ਦੀ ਕਾਰਵਾਈ ...
ਦੋਰਾਹਾ, 25 ਮਈ (ਜਸਵੀਰ ਝੱਜ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਵੱਖ-ਵੱਖ ਕਲਾਸਾਂ ਦੇ ਨਤੀਜੇ ਐਲਾਨੇ ਗਏ | ਜਾਣਕਾਰੀ ਦਿੰਦਿਆਂ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਨਿਰਲੇਪ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਬੀਤੇ ਦਿਨੀਂ ਬੀ. ਸੀ. ਏ. ਭਾਗ ਪਹਿਲਾ ...
ਮਲੌਦ, 25 ਮਈ (ਦਿਲਬਾਗ ਸਿੰਘ ਚਾਪੜਾ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਕ੍ਰਾਂਤੀਕਾਰੀ ਸੰਤਾਂ-ਮਹਾਂਪੁਰਖਾਂ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਨਾਟਕ ਮੇਲਾ ਤੇ ਕੇਡਰ ਕੈਂਪ ਮਿਤੀ 4 ਜੂਨ ਨੂੰ ਰੋੜੀਆ ਵਿਖੇ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ...
ਈਸੜੂ, 25 ਮਈ (ਬਲਵਿੰਦਰ ਸਿੰਘ)-ਸ਼ਹੀਦ ਕਰਨੈਲ ਸਿੰਘ ਯਾਦਗਾਰੀ ਖੇਡ ਸਟੇਡੀਅਮ ਦਾ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਈਸੜੂ ਵਿਖੇ ਪਹੁੰਚ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ¢ਕਲੱਬ ਮੈਂਬਰਾਂ ਨੇ ਵਿਧਾਇਕ ਨੂੰ ਬੇਨਤੀ ਕੀਤੀ ਕਿ ਖੇਡ ਮੈਦਾਨ ਅਗਸਤ ਮਹੀਨੇ ਤੋਂ ...
ਦੋਰਾਹਾ, 25 ਮਈ (ਮਨਜੀਤ ਸਿੰਘ ਗਿੱਲ)-ਸੀਨੀਅਰ ਰਾਜਨੀਤਿਕ ਆਗੂ ਜਗਜੀਵਨਪਾਲ ਸਿੰਘ ਗਿੱਲ ਨੇ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਲੋਕ ਨੂੰ ਭਾਰੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ...
ਪਾਇਲ, 25 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਬਰਖ਼ਾਸਤ ਕਰਕੇ ਸਲਾਖ਼ਾਂ ਪਿੱਛੇ ਸੁੱਟ ਕੇ ਸ਼ਲਾਘਾਯੋਗ ਕੰਮ ਕੀਤਾ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ...
ਕੁਹਾੜਾ, 25 ਮਈ (ਸੰਦੀਪ ਸਿੰਘ ਕੁਹਾੜਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫ਼ਸਰ ਡਾ. ਰਜਿੰਦਰਪਾਲ ਸਿੰਘ ਔਲਖ ਦੀ ਪ੍ਰਧਾਨਗੀ ਹੇਠ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ ਯੂਨੀਅਨ ਰਜਿ ਮੰਡਲ ਵਰਕਿੰਗ ਕਮੇਟੀ ਖੰਨਾ ਦੇ ਪ੍ਰਧਾਨ ਕਰਤਾਰ ਚੰਦ, ਮੀਤ ਪ੍ਰਧਾਨ ਜਸਵੀਰ ਸਿੰਘ, ਸਕੱਤਰ ਜਗਦੇਵ ਸਿੰਘ ਤੇ ਕੈਸ਼ੀਅਰ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਸਬ ...
ਸਮਰਾਲਾ, 25 ਮਈ (ਕੁਲਵਿੰਦਰ ਸਿੰਘ)-23 ਮਈ 1914 ਨੂੰ ਅਣ ਮਨੁੱਖੀ ਵਤੀਰੇ ਦੇ ਸ਼ਿਕਾਰ ਹੋਏ ਕਾਮਾਗਾਟਾ ਮਾਰੂ ਦੇ ਯਾਤਰੀਆਂ ਦੀ ਸ਼ਹਾਦਤ ਸਬੰਧੀ ਨੌਜਵਾਨ ਆਗੂ ਜਗਜੀਤ ਸਿੰਘ ਮਾਂਗਟ ਵਲੋਂ ਜਿੱਥੇ ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਕੈਨੇਡਾ ਦੇ ਕਾਮਾਗਾਟਾ ਮਾਰੂ ਨਾਮਿਕ ਰੱਖੇ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਐੱਸ. ਐੱਮ. ਓ. ਡਾ. ਸਤਪਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਖੇਤਰਾਂ 'ਚ ਜਾ ਕੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਤੇ ਰੇਹੜੀ-ਫੜ੍ਹੀ ਵਾਲਿਆਂ ਦੀ ਜਾਂਚ ਕੀਤੀ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ...
ਮਲੌਦ, 25 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਸੰਮਤੀ ਮਲੌਦ ਦੀ ਚੇਅਰਪਰਸਨ ਬਲਜੀਤ ਕੌਰ ਸੋਹੀਆਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪੰਚਾਇਤ ਸੰਮਤੀ ਮਲੌਦ ਦਾ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਤੇ ਬੀ. ਡੀ. ਪੀ. ਓ. ਗੁਰਵਿੰਦਰ ਕੌਰ ਤੇ ...
ਸਮਰਾਲਾ, 25 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ (ਸੰਘਰਸ਼ੀ) ਦੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਭਾਗ ਲਿਆ¢ ਮੀਟਿੰਗ ਵਿਚ ਸਭ ਤੋਂ ਪਹਿਲਾਂ ਵੱਖ-ਵੱਖ ...
ਕੁੱਪ ਕਲਾਂ, 25 ਮਈ (ਮਨਜਿੰਦਰ ਸਿੰਘ ਸਰੌਦ)-ਅੱਜ ਤੋਂ 38 ਕੁ ਵਰ੍ਹੇ ਪਹਿਲਾਂ 2 ਨਵੰਬਰ 1984 ਦੀ ਸਵੇਰ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਹਰਿਆਣਾ ਦੇ ਜ਼ਿਲ੍ਹਾ ਰਿਵਾੜੀ ਦੀ ਤਹਿਸੀਲ ਪਟੌਦੀ ਦੇ ਪਿੰਡ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਖਿਲਾਫ਼ ਆਪਣੀ ਹੀ ਕੈਬਨਿਟ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ ਹੇਠ ਬਰਖ਼ਾਸਤ ਕਰਕੇ ਤੇ ਨਾਲ ਦੀ ਨਾਲ ਹੀ ਗਿ੍ਫ਼ਤਾਰ ਕਰਵਾ ਕੇ ਪੂਰੇ ਭਾਰਤ ਵਿਚ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਆਉਣ ਵਾਲੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਐੱਸ. ਐੱਮ. ਓ. ਡਾ: ਸਤਪਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਂਟੀ ਲਾਰਵਾ ਟੀਮ ਨੇ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ, ਮਲੇਰੀਆ ਸਬੰਧੀ ਜਾਗਰੂਕ ਕੀਤਾ ¢ ਐੱਸ. ਆਈ. ਵਰਿੰਦਰ ਮੋਹਨ, ਹੈਲਥ ਵਰਕਰ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਬੱਸ ਸਟੈਂਡ ਖੰਨਾ ਵਿਖੇ ਸਾਂਝੀ ਰਸੋਈ ਵਿਚ ਅਚਾਨਕ ਮੈਡਮ ਸੰਤੋਸ਼ ਕੁਮਾਰੀ ਡਾਇਰੈਕਟਰ ਇਗਨੂੰ ਯੂਨੀਵਰਸਿਟੀ ਖੰਨਾ ਕੈਂਪ ਦੌਰੇ 'ਤੇ ਆਏ | ਉਨ੍ਹਾਂ ਨੇ ਸਾਂਝੀ ਰਸੋਈ ਦੀ ਪ੍ਰਸੰਸਾ ਕੀਤੀ | ਉਨ੍ਹਾਂ ਦੇਖਿਆ ਕਿ ਇੱਥੇ ਬਹੁਤ ਜ਼ਿਆਦਾ ...
ਸਮਰਾਲਾ, 25 ਮਈ (ਗੋਪਾਲ ਸੋਫਤ)-ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਤੇ ਸਥਾਨਕ ਹਲਕੇ ਤੋਂ ਦੋ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਰਹੇ ਸਵਰਗੀ ਜਥੇਦਾਰ ਕਿਰਪਾਲ ਸਿੰਘ ਖੀਰਨੀਆਂ ਦੀ ਅੱਜ 5ਵੀਂ ਬਰਸੀ ਮਨਾਈ ਗਈ¢ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ...
ਬੀਜਾ, 25 ਮਈ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਚਾਵਾ ਦੇ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋੋਂ ਉਨ੍ਹਾਂ ਦੇ ਮਾਤਾ ਮਲਕੀਤ ਕੌਰ 80 ਸਾਲ ਦਾ ਦਿਹਾਂਤ ਹੋ ਗਿਆ | ਮਾਤਾ ਮਲਕੀਤ ਕੌਰ ਪਿਛਲੇ ਕੁੱਝ ਦਿਨਾਂ ਤੋਂ ਚੰਡੀਗੜ੍ਹ ਦੇ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਟ੍ਰੈਫਿਕ ਇੰਚਾਰਜ ਖੰਨਾ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਵੱਖ-ਵੱਖ ਸਕੂਲਾਂ ਵਿਚ ਜਾ ਕੇ ਸਕੂਲ ਵੈਨਾਂ ਦੀ ਜਾਂਚ ਕੀਤੀ¢ ਇਸ ਮੌਕੇ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਨੇ ਇਲਾਕੇ ਦੇ ਸਪਰਿੰਗ ਡੇਲ ਸਕੂਲ, ਹਿੰਦੀ ਪੁਤਰੀ ...
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਅਫ਼ਰੀਕਣ ਵਿਦਿਆਰਥੀਆਂ ਵਲੋਂ ਅਫ਼ਰੀਕਾ ਦਿਵਸ ਧੂਮਧਾਮ ਨਾਲ ਮਨਾਇਆਂ ਗਿਆ¢ ਜ਼ਿਕਰਯੋਗ ਹੈ ਕਿ ਅਫ਼ਰੀਕਾ ਦਿਵਸ ਨੂੰ 25 ਮਈ 1963 ਨੂੰ ਬਣਾਇਆ ਗਿਆ ਸੀ, ਜੋ ਕਿ ਅਫ਼ਰੀਕਣ ਏਕਤਾ ਦੇ ਸੰਗਠਨ ਦੀ ...
ਅਹਿਮਦਗੜ੍ਹ, 25 ਮਈ (ਰਣਧੀਰ ਸਿੰਘ ਮਹੋਲੀ)-ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਅਹਿਮਦਗੜ੍ਹ ਵਲੋਂ ਪਾਖੰਡਵਾਦ, ਵਾਤਾਵਰਣ ਤੇ ਪਲੀਤ ਹੋ ਰਹੇ ਕੁਦਰਤੀ ਸੋਮਿਆਂ ਅਤੇ ਚੌਗਿਰਦੇ ਦੀ ਸਾਂਭ-ਸੰਭਾਲ ਲਈ ਜਾਗਰੂਕਤਾ ਸੈਮੀਨਾਰ 5 ਜੂਨ ਨੂੰ ਕਰਵਾਇਆ ਜਾ ਰਿਹਾ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX