ਮਾਨਸਾ, 25 ਮਈ (ਬਲਵਿੰਦਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਹਲਕਾ ਮਾਨਸਾ ਤੋਂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੇ ਸਥਾਨਕ ਸ਼ਹਿਰ 'ਚ ਲੱਗੇ ਹੋਰਡਿੰਗ ਬੋਰਡਾਂ 'ਤੇ ਬੀਤੀ ਰਾਤ ਕਾਲਖ਼ ਫੇਰ ਦਿੱਤੀ ਹੈ | ਸਿਹਤ ਮੰਤਰੀ ਦਾ ਅਹੁਦਾ ਮਿਲਣ ਉਪਰੰਤ ਸਵਾਗਤ 'ਚ ਲਗਾਏ ਗਏ ਕੁਝ ਬੋਰਡ ਗਾਇਬ ਵੀ ਹਨ ਅਤੇ ਬਾਕੀਆਂ 'ਤੇ ਭਾਵੇਂ ਪਾਰਟੀ ਦੇ ਆਗੂਆਂ ਦੀਆਂ ਤਸਵੀਰਾਂ ਤਾਂ ਚਮਕ ਰਹੀਆਂ ਹਨ ਪਰ ਡਾ. ਸਿੰਗਲਾ ਦੀਆਂ ਤਸਵੀਰਾਂ 'ਤੇ ਕਾਲਖ ਫੇਰੀ ਹੋਈ ਹੈ ਅਤੇ ਕੁਝ ਹੋਰਡਿੰਗਾਂ 'ਤੇ ਉਨ੍ਹਾਂ ਦੀ ਤਸਵੀਰ ਕੱਟ ਦਿੱਤੀ ਗਈ ਹੈ | ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ ਕਦਮੀ ਨਾਲ ਭਿ੍ਸ਼ਟਾਚਾਰ ਦੇ ਮਾਮਲੇ 'ਚ ਕੀਤੇ ਗਏ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਸਾਬਕਾ ਮੰਤਰੀ 'ਤੇ ਪਰਚਾ ਦਰਜ ਹੋਣ ਉਪਰੰਤ ਇਸ ਵੇਲੇ ਮੋਹਾਲੀ ਪੁਲਿਸ ਕੋਲ ਭਾਣਜੇ ਸਮੇਤ 27 ਮਈ ਤੱਕ ਰਿਮਾਂਡ 'ਤੇ ਹਨ | ਦਿਲਚਸਪ ਗੱਲ ਇਹ ਹੈ ਕਿ ਦੰਦਾਂ ਦਾ ਇਹ ਡਾਕਟਰ ਜੋ ਪਿਛਲੇ 7 ਵਰਿ੍ਹਆਂ ਤੋਂ 'ਆਪ' ਨਾਲ ਜੁੜਿਆ ਹੋਇਆ ਸੀ ਅਤੇ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਉਨ੍ਹਾਂ ਪ੍ਰਸਿੱਧ ਪੰਜਾਬੀ ਗਾਇਕ ਤੇ ਕਾਂਗਰਸ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ 63 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਹਰਾਇਆ ਸੀ, ਨੇ ਆਪਣੇ ਓ.ਐਸ.ਡੀ. ਵੀ 2 ਭਾਣਜੇ ਪ੍ਰਦੀਪ ਕੁਮਾਰ ਤੇ ਗੁਨੀਸ਼ ਕੁਮਾਰ ਨੂੰ ਲਗਾਇਆ ਹੋਇਆ ਸੀ | ਇਨ੍ਹਾਂ 'ਚੋਂ ਪ੍ਰਦੀਪ ਕੁਮਾਰ ਵੀ ਪੁਲਿਸ ਦੀ ਗਿ੍ਫ਼ਤ 'ਚ ਹੈ | ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਨਿੱਜੀ ਸਕੱਤਰ ਵੀ ਆਪਣੇ ਭਤੀਜੇ ਯੋਗੇਸ਼ ਕੁਮਾਰ ਸਨ | ਨਿੱਜੀ ਰਿਸ਼ਤੇਦਾਰਾਂ ਨੂੰ ਆਪਣੇ ਨਾਲ ਅਹਿਮ ਅਹੁਦਿਆਂ 'ਤੇ ਲਗਾਉਣ ਕਾਰਨ ਸ਼ਹਿਰੀਆਂ ਤੋਂ ਇਲਾਵਾ ਪਾਰਟੀ ਦੇ ਕਾਰਕੁਨਾਂ 'ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ | ਟਰੱਕ ਯੂਨੀਅਨ ਮਾਨਸਾ ਦੀ 5 ਮੈਂਬਰੀ ਕਮੇਟੀ ਨਾਮਜ਼ਦ ਕਰਨ 'ਚ ਵੀ ਡਾਕਟਰ 'ਤੇ ਟਰੱਕ ਓਪਰੇਟਰ ਤੇ ਆਮ ਲੋਕ ਕਈ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ | ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਵਲੋਂ ਬਣਾਈ ਗਈ ਸਪੈਸ਼ਲ ਟੀਮ ਵਲੋਂ ਸਿੰਗਲਾ ਦੇ ਜਿਨ੍ਹਾਂ ਦਰਜਨ ਤੋਂ ਵਧੇਰੇ ਨੇੜਲਿਆਂ ਦੀ ਪਹਿਚਾਣ ਕੀਤੀ ਗਈ ਹੈ, ਤੋਂ ਪੁੱਛਗਿੱਛ ਕੀਤੀ ਜਾਣੀ ਹੈ, 'ਚ ਮਾਨਸਾ ਸ਼ਹਿਰ ਨਾਲ ਸਬੰਧਿਤ ਕਈ ਵਿਅਕਤੀ ਹਨ | ਜਿੱਥੇ ਡਾ. ਸਿੰਗਲਾ ਦਾ ਪਰਿਵਾਰ ਰੂਪੋਸ਼ ਹੈ ਉੱਥੇ ਸ਼ਹਿਰ ਦੇ 3 ਵਿਅਕਤੀ ਵੀ ਇੱਧਰ-ਉੱਧਰ ਦੱਸੇ ਜਾਂਦੇ ਹਨ | ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨਾਲ ਗੱਲਬਾਤ ਕਰਨ 'ਤੇ ਉਹ ਜਿੱਥੇ ਮੁੱਖ ਮੰਤਰੀ ਵਲੋਂ ਕੀਤੇ ਸਟਿੰਗ ਆਪ੍ਰੇਸ਼ਨ ਦੀ ਸ਼ਲਾਘਾ ਕਰ ਰਹੇ ਹਨ ਉੱਥੇ ਇਸ ਗੱਲੋਂ ਉਦਾਸ ਹਨ ਕਿ ਜਿਸ ਵਿਅਕਤੀ ਨੂੰ ਲੋਕਾਂ ਨੇ ਲੱਖ ਤੋਂ ਵਧੇਰੇ ਵੋਟਾਂ ਪਾਈਆਂ, ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ | ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਨੇ ਸੰਪਰਕ ਕਰਨ 'ਤੇ ਮੁੱਖ ਮੰਤਰੀ ਦੀ ਕਾਰਵਾਈ ਦੀ ਸਰਾਹਨਾ ਕਰਦਿਆਂ ਕਿਹਾ ਕਿ ਲੋਕਾਂ ਦਾ ਗੁੱਸਾ ਜਾਇਜ਼ ਹੈ | ਉਨ੍ਹਾਂ ਕਿਹਾ ਕਿ 2017 'ਚ ਹਲਕੇ ਦੇ ਵੋਟਰਾਂ ਨੇ ਨਾਜਰ ਸਿੰਘ ਮਾਨਸ਼ਾਹੀਆ ਨੂੰ 20 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਵਿਧਾਨ ਸਭਾ 'ਚ ਭੇਜਿਆ ਸੀ ਪਰ ਉਹ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਅਤੇ ਹੁਣ ਜਦੋਂ ਡਾ. ਸਿੰਗਲਾ ਨੂੰ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਮੁਕਾਬਲੇ 'ਚ ਵੱਡੇ ਫਰਕ ਨਾਲ ਜਿਤਾਇਆ ਸੀ, ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਕਿਉਂਕਿ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਹੋਂਦ 'ਚ ਆਈ ਮਾਨ ਸਰਕਾਰ ਦੀਆਂ ਉਮੀਦਾਂ 'ਤੇ ਉਹ ਖਰੇ ਨਹੀਂ ਉੱਤਰੇ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ 2 ਵਾਰ ਧੋਖਾ ਖਾ ਚੁੱਕੇ ਹਨ | ਉੱਧਰ ਜ਼ਿਲ੍ਹੇ ਦੇ ਸਿਆਸੀ ਹਲਕਿਆਂ 'ਚ ਇਹ ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਡਾ. ਸਿੰਗਲਾ ਨੂੰ ਪਾਰਟੀ 'ਚੋਂ ਕੱਢਣ ਉਪਰੰਤ ਉਨ੍ਹਾਂ ਦਾ ਵਿਧਾਇਕ ਵਜੋਂ ਅਸਤੀਫ਼ਾ ਲੈਂਦੀ ਹੈ ਜਾਂ ਸਪੀਕਰ ਕੋਈ ਕਾਰਵਾਈ ਕਰਦੇ ਹਨ ? ਕੀ ਹਲਕੇ 'ਚ ਜਿਮਨੀ ਚੋਣ ਹੋਵੇਗੀ ਜਾਂ ਨਹੀਂ? ਇਸੇ ਦੌਰਾਨ ਜ਼ਿਲ੍ਹੇ ਦੇ ਸੁਹਿਰਦ ਲੋਕਾਂ ਦੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਮਾਨਸਾ ਜ਼ਿਲ੍ਹੇ ਨੂੰ ਮੰਤਰੀ ਮੰਡਲ 'ਚ ਥਾਂ ਦਿੱਤੀ ਜਾਵੇ ਅਤੇ ਬੁਢਲਾਡਾ ਜਾਂ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਕਰ ਕੇ ਜ਼ਿਲ੍ਹੇ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ |
ਮਾਨਸਾ, 25 ਮਈ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੀ ਇਕੱਤਰਤਾ ਗੁਰਦੀਪ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮਜ਼ਦੂਰ ਏਕਤਾ ਸੰਘਰਸ਼ ਕਮੇਟੀ ਦਾ ਗਠਨ ਕੀਤਾ ਤੇ ਮਜ਼ਦੂਰ ਸੰਘਰਸ਼ ਨੂੰ ਹੋਰ ...
ਮਾਨਸਾ, 25 ਮਈ (ਰਵੀ )-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ (ਡੇ ਸਕਾਲਰ ਅਤੇ ਰੈਜੀਡੈਂਸਲ) ਸਕੂਲਾਂ ਵਿਚ ਹੋਣਹਾਰ ਖਿਡਾਰੀਆਂ ਜਾਂ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ | ਇਸ ਸਬੰਧੀ ...
ਮਾਨਸਾ, 25 ਮਈ (ਸਟਾਫ਼ ਰਿਪੋਰਟਰ)-ਪੀ.ਓ. ਸਟਾਫ ਮਾਨਸਾ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਇਕ ਭਗੌੜੇ ਨੂੰ ਕਾਬੂ ਕੀਤਾ ਹੈ | ਇਸ਼ਤਿਹਾਰੀ ਮੁਜਰਮ ਤੇਜ ਪ੍ਰਕਾਸ਼ ਵਾਸੀ ਮਾਨਸਾ ਜਿਸ ਖ਼ਿਲਾਫ਼ ਅਦਾਲਤ 'ਚ ਕੰਪਲੇਟ ਕੇਸ (ਅ/ਧ 138 ਐਨ.ਆਈ. ਐਕਟ) ਚੱਲ ...
ਮਾਨਸਾ, 25 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਪਿਛਲੇ ਦਿਨੀਂ ਭੀਖੀ ਵਿਖੇ ਝਪਟ ਮਾਰ ਕੇ ਮੋਬਾਈਲ ਫ਼ੋਨ ਤੇ ਨਕਦੀ ਖੋਹਣ ਦੀ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਨੂੰ ਮਾਨਸਾ ਪੁਲਿਸ ਵੱਲੋਂ 3 ਘੰਟਿਆਂ ਦੇ ਅੰਦਰ ਗਿ੍ਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ | ...
ਮਾਨਸਾ, 25 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਨ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਧਰਨਾ ਦਿੱਤਾ ਗਿਆ | ਬੁਲਾਰਿਆਂ ਨੇ ਮੰਗ ਕੀਤੀ ਕਿ ਮਹਿੰਗਾਈ ਮੁਤਾਬਕ ਮਜ਼ਦੂਰਾਂ ...
ਝੁਨੀਰ, 25 ਮਈ (ਰਮਨਦੀਪ ਸਿੰਘ ਸੰਧੂ)-ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋੋਂ ਖੁਸ਼ ਹੈ | ਇਹ ਪ੍ਰਗਟਾਵਾ ਕਸਬਾ ਝੁਨੀਰ ਵਿਖੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪ੍ਰਗਟਾਏ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ...
ਮਾਨਸਾ, 25 ਮਈ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਸ਼ਹਿਰ 'ਚ ਮਾਲ ਗੱਡੀਆਂ ਰਾਹੀਂ ਆਉਣ ਵਾਲੀਆਂ ਵਸਤੂਆਂ ਦੀ ਢੋਆ ਢੁਆਈ ਲਈ ਓਵਰ ਬਿ੍ਜ ਦੇ ਨੇੜੇ ਢੁਕਵੀਂ ਥਾਂ ਬਣਾਉਣ ਲਈ ਸਬੰਧੀ ਜਸਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਨੇ ਰੇਲਵੇ ਅਧਿਕਾਰੀਆਂ ਨਾਲ ਨਿਰਧਾਰਿਤ ਥਾਂ ਦਾ ...
ਜੋਗਾ, 25 ਮਈ (ਹਰਜਿੰਦਰ ਸਿੰਘ ਚਹਿਲ)-ਨੇੜਲੇ ਪਿੰਡ ਅਨੂਪਗੜ੍ਹ ਦੇ ਘਰਾਂ ਨਜ਼ਦੀਕ ਬਣੀ ਹੱਡਾ ਰੋੜੀ ਪਿੰਡ ਵਾਸੀਆਂ ਲਈ ਸਿਰ ਦਰਦੀ ਬਣੀ ਹੋਈ ਹੈ | ਇਹ ਹੱਡਾ ਰੋੜੀ ਪਿੰਡ ਦੇ ਬਿਲਕੁਲ ਵਿਚਕਾਰ ਹੈ | ਪਿੰਡ ਵਾਸੀਆਂ ਨੇ ਕਈ ਵਾਰ ਇਕੱਠੇ ਹੋ ਕੇ ਇਸ ਨੂੰ ਚੁਕਵਾਉਣ ਲਈ ...
ਮਾਨਸਾ, 25 ਮਈ (ਵਿਸ਼ੇਸ਼ ਪ੍ਰਤੀਨਿਧ)-ਸਿਹਤ ਵਿਭਾਗ ਵਲੋਂ ਤੰਬਾਕੂ ਵਿਰੋਧੀ ਜਾਗਰੂਕਤਾ ਪੰਦਰਵਾੜੇ੍ਹ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ | ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ 27 ਮਈ ...
ਬੁਢਲਾਡਾ, 25 ਮਈ (ਰਾਹੀ)- ਸਥਾਨਕ ਗੁਰਦੁਆਰਾ ਸਿੰਘ ਸਭਾ (ਨਵੀਨ) ਵਿਖੇ ਸ਼ਹਿਰ ਦੀਆਂ ਸਭਾ, ਸੁਸਾਇਟੀਆਂ ਤੇ ਗੁਰੂ ਘਰਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 3, 4 ਅਤੇ 5 ਜੂਨ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ...
ਮਾਨਸਾ, 25 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਸ਼ੀਲੇ ਪਦਾਰਥ ਬਰਾਮਦ ਕਰ ਕੇ 5 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਗੌਰਵ ਤੂੂਰਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਮਾਨਸਾ ਦੇ ...
ਮਾਨਸਾ, 25 ਮਈ (ਸਟਾਫ਼ ਰਿਪੋਰਟਰ)-ਰਾਸ਼ਟਰੀ ਪਛੜਾ ਵਰਗ ਮੋਰਚਾ ਦੀ ਜ਼ਿਲ੍ਹਾ ਇਕਾਈ ਵਲੋਂ ਮੰਗਾਂ ਸਬੰਧੀ ਇੱਥੇ ਰੋਸ ਧਰਨਾ ਦਿੱਤਾ ਗਿਆ | ਸੰਬੋਧਨ ਕਰਦਿਆਂ ਡਾ. ਸੁਰਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਬਹੁਜਨ ਮੁਕਤੀ ਪਾਰਟੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਮੰਗ ਕਰਨ ਦੇ ...
ਮਾਨਸਾ, 25 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਾਨਫ਼ਰੰਸ ਹਾਲ ਵਿਖੇ ਜਸਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਨਾਬਾਰਡ ਦੀ ਕਿਸਾਨ ਭਲਾਈ ਸਕੀਮਾਂ ਸਬੰਧੀ ਇਕੱਤਰਤਾ ਹੋਈ | ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ...
ਰਾਮਾਂ ਮੰਡੀ, 25 ਮਈ (ਪ.ਪ. ਰਾਹੀਂ)-ਅੱਜ ਸ਼ਾਮ ਤਲਵੰਡੀ ਸਾਬੋ ਰੋਡ ਤੇ ਆਰਤੀ ਮੈਰਿਜ ਪੈਲੇਸ ਦੇ ਨੇੜੇ ਦੋ ਮੋਟਰ-ਸਾਈਕਲਾਂ ਦੀ ਆਪਸ ਵਿਚ ਟੱਕਰ ਹੋਣ ਕਾਰਨ ਇਕ ਮੋਟਰ-ਸਾਈਕਲ ਤੇ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ | ਸੂਚਨਾ ਮਿਲਣ 'ਤੇ ਤੁਰੰਤ ਹੈਲਪ-ਲਾਈਨ ਵੈੱਲਫੇਅਰ ...
ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਜੇ. ਏਲਨਚੇਲੀਅਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ-2 ਵਲੋਂ ਇਕ ਟਰੱਕ ...
ਤਲਵੰਡੀ ਸਾਬੋ, 25 ਮਈ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਅਜੋਕੇ ਸਮੇਂ 'ਚ ਦੇਸ਼ਾਂ-ਵਿਦੇਸ਼ਾਂ ਦੀਆਂ ਖੋਜ ਸੰਸਥਾਵਾਂ, ਵਿੱਦਿਅਕ ਅਦਾਰਿਆਂ ਤੇ ਉਦਯੋਗ ਇਕਾਈਆਂ ਨਾਲ ਵੱਖ-ਵੱਖ ਤਰ੍ਹਾਂ ਦੇ ਅਹਿਦਨਾਮੇ ਕੀਤੇ ਹਨ | ਇਸੇ ਲੜੀ ...
ਕੋਟਫੱਤਾ, 25 ਮਈ (ਰਣਜੀਤ ਸਿੰਘ ਬੁੱਟਰ)-ਨਗਰ ਕੋਟਸ਼ਮੀਰ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਬਣੇ ਵਾਟਰ ਵਰਕਸ ਦੀਆਂ ਡਿੱਗੀਆਂ 'ਚ ਸਫ਼ਾਈ ਦਾ ਬੁਰਾ ਹਾਲ ਹੈ | ਡਿੱਗੀਆਂ 'ਚ ਕੂੜਾ ਕਰਕਟ ਬਹੁਤ ਜ਼ਿਆਦਾ ਹੁੰਦਾ ਹੈ ਤੇ ਵਿਭਾਗ ਵਲੋਂ ਇਹ ਪਾਣੀ ਅੱਜ-ਕੱਲ੍ਹ ਲੋਕਾਂ ਨੂੰ ...
ਭਗਤਾ ਭਾਈਕਾ, 25 ਮਈ (ਪ.ਪ.)-ਇਕ ਨਿੱਜੀ ਸਕੂਲ ਉਪਰ ਸਕੂਲੀ ਫ਼ੀਸਾਂ ਵਧਾਉਣ ਦੇ ਦੋਸ਼ ਤਹਿਤ ਕੁਝ ਮਾਪਿਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸਨਕਾਰੀਆਂ ਵਲੋਂ ਬਾਅਦ ਦੁਪਹਿਰ ਬਾਜਾਖਾਨਾ-ਬਰਾਨਾਲਾ ਮੁੱਖ ਰੋਡ ਉਪਰ ਜਾਮ ਲਗਾ ਕੇ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ...
ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-ਭਾਰਤ ਬੰਦ ਦੇ ਸੱਦੇ ਤਹਿਤ ਰਾਸ਼ਟਰੀ ਪਿਛੜਾ ਵਰਗ ਮੋਰਚਾ ਵਲੋਂ ਸਥਾਨਕ ਫਾਇਰ ਬਿ੍ਗੇਡ ਚੌਕ 'ਚ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ 'ਚ ਬਹੁਜਨ ਮੁਕਤੀ ਪਾਰਟੀ, ਰਾਸ਼ਟਰੀ ਬੇਰੁਜ਼ਗਾਰ ਮੋਰਚਾ, ਬਾਲਮੀਕ ਸਭਾ, ਪਰਜਾਪਤ ਸਭਾ, ਨਾਮਦੇਵ ...
ਮਾਨਸਾ, 25 ਮਈ (ਸ.ਰਿ.)-ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਇਕੱਤਰਤਾ ਮਾਨਸਾ ਖੁਰਦ ਮੀਤ ਪ੍ਰਧਾਨ ਹਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਿਸਾਨੀ ਨਾਲ ਸਬੰਧਿਤ ਭਖਦੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ...
ਬੁਢਲਾਡਾ, 25 ਮਈ (ਸਵਰਨ ਸਿੰਘ ਰਾਹੀ)-ਸਥਾਨਕ ਜੀ.ਆਈ.ਐਮ.ਟੀ. ਕਾਲਜ ਵਿਖੇ ਗੁਰਦਾਸੀ ਦੇਵੀ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ 10 ਦਿਨਾਂ ਕੁਦਰਤੀ ਇਲਾਜ ਪ੍ਰਣਾਲੀ ਕੈਂਪ 'ਚ ਵੱਖ-ਵੱਖ ਰੋਗਾਂ ਦੇ 6 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਸਰੀਰਕ ਥੈਰੇਪੀ ...
ਬੁਢਲਾਡਾ, 25 ਮਈ (ਸੁਨੀਲ ਮਨਚੰਦਾ)-ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵਲੋਂ ਅੱਜ ਸ਼ਹਿਰ 'ਚ ਕਰੋੜਾਂ ਰੁਪਏ ਦੀ ਜ਼ਮੀਨ ਦਾ ਕਬਜ਼ਾ ਲਿਆ ਗਿਆ | ਜਾਣਕਾਰੀ ਅਨੁਸਾਰ ਅਦਾਲਤੀ ਪ੍ਰਤੀਕਿਰਿਆ ਪੂਰੀ ਹੋਣ ਉਪਰੰਤ ਵਿਭਾਗ ਨੇ ਵਾਰਡ ਨੰ. 1 ਦੇ ਨਜ਼ਦੀਕ ਗੁਰੂ ਨਾਨਕ ਕਾਲਜ ਦੀ ...
ਬੁਢਲਾਡਾ, 25 ਮਈ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ 'ਚ ਪਿਛਲੀ ਕਾਂਗਰਸ ਸਰਕਾਰ ਵਲੋਂ ਖਰਚ ਕੀਤੇ ਕਰੋੜਾਂ ਰੁਪਏ ਦੀਆਂ ਲਾਗਤ ਨਾਲ ਹੋਏ ਨਿਰਮਾਣ ਕਾਰਜਾਂ ਦੇ ਮਟੀਰੀਅਲ ਦੀ ਜਾਂਚ ਟੈਕਨੀਕਲ ਵਿਭਾਗ ਵਿਜੀਲੈਂਸ ਨੇ ਸ਼ੁਰੂ ਕਰ ਦਿੱਤੀ ਹੈ | ਸ਼ਹਿਰ 'ਚ ਸੜਕਾਂ ਦਾ ਜਾਇਜਾ ...
ਬੁਢਲਾਡਾ, 25 ਮਈ (ਸਵਰਨ ਸਿੰਘ ਰਾਹੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਕੂਲੀ ਬੱਚਿਆਂ 'ਚ ਨੈਤਿਕਤਾ ਦੇ ਗੁਣ ਪੈਦਾ ਕਰਨ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੀ ਲੜੀ ਤਹਿਤ ਇਸ ਸੰਸਥਾ ਦੇ ਸਰਕਲ ਇੰਚਾਰਜ ਮਾ. ਕੁਲਵੰਤ ਸਿੰਘ ਮੁਖੀ ਮਾਤਾ ਗੁਜਰੀ ਜੀ ਭਲਾਈ ਕੇਂਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX