ਕਪੂਰਥਲਾ, 25 ਮਈ (ਅਮਰਜੀਤ ਕੋਮਲ) - ਮਾਤਾ ਭੱਦਰਕਾਲੀ ਦੇ 75ਵੇਂ ਇਤਿਹਾਸਕ ਮੇਲੇ ਦੇ ਸੰਬੰਧ ਵਿਚ ਅੱਜ ਬ੍ਰਹਮਕੁੰਡ ਮੰਦਰ ਸ਼ਾਲੀਮਾਰ ਬਾਗ ਕਪੂਰਥਲਾ ਤੋਂ ਵਿਧੀਵਤ ਪੂਜਾ ਅਰਚਣਾ ਉਪਰੰਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਸ਼ੋਭਾ ਯਾਤਰਾ ਦੀ ਆਰੰਭਤਾ ਤੋਂ ਪਹਿਲਾਂ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮਹਾਂਮਾਈ ਦੀ ਜੋਤ ਜੈਕਾਰਿਆਂ ਦੀ ਗੂੰਜ ਵਿਚ ਇਕ ਖ਼ੂਬਸੂਰਤ ਸਜਾਈ ਪਾਲਕੀ ਵਿਚ ਸੁਸ਼ੋਭਿਤ ਕੀਤੀ | ਇਸ ਮੌਕੇ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ, ਬਾਬਾ ਰਕੇਸ਼ ਕੁਮਾਰ ਬੱਲੀ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਸੰਬੰਧਿਤ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ | ਰਾਣਾ ਗੁਰਜੀਤ ਸਿੰਘ ਤੇ ਮੰਜੂ ਰਾਣਾ ਨੇ ਸੰਗਤਾਂ ਨੂੰ ਮਾਤਾ ਭੱਦਰਕਾਲੀ ਦੇ ਮੇਲੇ ਦੀ ਵਧਾਈ ਦਿੱਤੀ | ਸ਼ਾਲੀਮਾਰ ਬਾਗ ਤੋਂ ਹੁੰਦੀ ਹੋਈ ਸ਼ੋਭਾ ਯਾਤਰਾ ਸ੍ਰੀ ਸਤਨਰਾਇਣ ਬਾਜ਼ਾਰ, ਭਗਤ ਸਿੰਘ ਚੌਂਕ, ਕਚਹਿਰੀ ਚੌਂਕ, ਸਟੇਟ ਗੁਰਦੁਆਰਾ ਸਾਹਿਬ, ਚਾਰਬੱਤੀ ਚੌਂਕ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ ਰੋਡ ਤੋਂ ਹੁੰਦੀ ਹੋਈ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਚ ਦੇਰ ਰਾਤ ਸਮਾਪਤ ਹੋਈ | ਸ਼ੋਭਾ ਯਾਤਰਾ ਵਿਚ ਸ਼ਾਮਲ ਖ਼ੂਬਸੂਰਤ ਝਾਕੀਆਂ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ | ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਨੇ ਮਾਤਾ ਭੱਦਰਕਾਲੀ ਦੀ ਮਹਿਮਾ ਵਿਚ ਭਜਨ ਗਾਇਣ ਕੀਤੇ | ਸ਼ੋਭਾ ਯਾਤਰਾ ਦੇ ਸਾਰੇ ਰਸਤੇ ਦੌਰਾਨ ਸੰਗਤਾਂ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਤੇ ਆਮ ਲੋਕਾਂ ਨੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ | ਕਪੂਰਥਲਾ ਸ਼ਹਿਰ ਤੋਂ ਸ਼ੇਖੂਪੁਰ ਤੱਕ ਸਾਰੇ ਰਸਤੇ ਨੂੰ ਬਹੁਤ ਹੀ ਖ਼ੂਬਸੂਰਤ ਲਾਈਟਾਂ ਨਾਲ ਰੁਸ਼ਨਾਇਆ ਗਿਆ | ਇਸ ਮੌਕੇ ਬਜਰੰਗ ਦਲ ਦੇ ਆਗੂ ਨਰੇਸ਼ ਪੰਡਿਤ, ਮੇਲਾ ਕਮੇਟੀ ਮੈਂਬਰ ਅਨੂਪ ਕਲਹਣ, ਮੁਕੇਸ਼ ਆਨੰਦ, ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਰਜਿੰਦਰ ਕੌੜਾ, ਬਲਾਕ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਨਿਗਮ ਦੀ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰਪਾਲ ਸਿੰਘ ਖ਼ਾਲਸਾ, ਸਤਨਾਮ ਸਿੰਘ ਵਾਲੀਆ, ਰਾਜਬੀਰ ਲੱਭਾ, ਕਰਨ ਮਹਾਜਨ, ਕੇਹਰ ਸਿੰਘ, ਪ੍ਰਦੀਪ ਸਿੰਘ, ਬਲਬੀਰ ਸਿੰਘ ਬੀਰਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, 'ਆਪ' ਦੇ ਸੀਨੀਅਰ ਆਗੂ ਐਡਵੋਕੇਟ ਜਗਦੀਸ਼ ਆਨੰਦ, ਗੁਰਸ਼ਰਨ ਸਿੰਘ ਕਪੂਰ, ਕੰਵਰ ਇਕਬਾਲ ਸਿੰਘ, ਸੇਵਾ ਮੁਕਤ ਡੀ.ਐਸ.ਪੀ. ਕਰਨੈਲ ਸਿੰਘ, ਸੇਵਾ ਮੁਕਤ ਡੀ.ਐਸ.ਪੀ. ਗੁਰਨਾਮ ਸਿੰਘ, ਪਰਵਿੰਦਰ ਸਿੰਘ ਢੋਟ, ਅਨਮੋਲ ਕੁਮਾਰ ਗਿੱਲ, ਸ਼ਿਵ ਸੈਨਾ ਦੇ ਬੁਲਾਰੇ ਓਮਕਾਰ ਕਾਲੀਆ, ਬ੍ਰਾਹਮਣ ਸਭਾ ਦੇ ਆਗੂ ਲਾਲੀ ਭਾਸਕਰ, ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਵੀ ਰਾਜਪੂਤ ਆਦਿ ਹਾਜ਼ਰ ਸਨ |
ਕਪੂਰਥਲਾ, 25 ਮਈ (ਸਡਾਨਾ) - ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ ਵਿਰੁੱਧ ਅੱਜ ਫਿਰ ਸਵੇਰ ਤੋਂ ਹੀ ਪਾਰਟੀ ਵਰਕਰ ਸੁਸ਼ਮਾ ਤੇ ਉਸ ਦੀ ਸਾਥੀ ਮਹਿਲਾ ਵਲੋਂ ਪਾਰਟੀ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ, ਜੋ ਕਿ ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ | ...
ਕਪੂਰਥਲਾ, 25 ਮਈ (ਸਡਾਨਾ) - ਮਾਡਰਨ ਜੇਲ੍ਹ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਇਕ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਕਿ ...
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ) - ਵਿਆਹ ਸਮਾਗਮ ਤੋਂ ਵਾਪਸ ਆ ਰਹੇ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਦੀ ਸਕੂਟਰੀ ਖੋਹ ਕੇ ਲੈ ਜਾਣ ਦੇ ਸਬੰਧ 'ਚ ਸਦਰ ਪੁਲਿਸ ਨੇ ਦੋ ਨੌਜਵਾਨਾਂ ਖਿਲਾਫ਼ ਧਾਰਾ 379-ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ...
ਕਪੂਰਥਲਾ, 25 ਮਈ (ਵਿ.ਪ੍ਰ.) - ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਨੇ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਇਕ ਸੋਨੇ ਦਾ 5 ਸਿਲਵਰ ਦੇ ਤੇ 2 ਕਾਂਸੀ ਦੇ ਤਗਮੇ ਹਾਸਲ ਕਰਕੇ ਦੁਬਈ ਵਿਚ ਹੋਣ ਵਾਲੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਦਾ ਮੌਕਾ ਹਾਸਲ ...
ਨਡਾਲਾ, 25 ਮਈ (ਮਨਜਿੰਦਰ ਸਿੰਘ ਮਾਨ) - ਹਾਈਕੋਰਟ ਦੇ ਦਖ਼ਲ ਤੋਂ ਬਾਅਦ ਬਲਾਕ ਨਡਾਲਾ ਦੇ ਪਿੰਡ ਰਾਏਪੁਰ ਅਰਾਈਆਂ ਦੇ ਅਧਿਕਾਰਤ ਪੰਚ ਦੀ ਚੋਣ ਸੰਬੰਧੀ ਪੈਦਾ ਹੋਇਆ ਡੈਡਲਾਕ ਖ਼ਤਮ ਹੋ ਗਿਆ, ਜਦੋਂ ਮਾਨਯੋਗ ਹਾਈਕੋਰਟ ਦੇ ਹੁਕਮਾਂ 'ਤੇ ਇਹ ਚੋਣ ਪ੍ਰਕਿਰਿਆ ਪੂਰੀ ਹੋ ਗਈ | ਇਸ ...
ਕਪੂਰਥਲਾ, 25 ਮਈ (ਵਿ.ਪ੍ਰ.) - ਕੇਂਦਰ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਕੁਰੱਪਸ਼ਨ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਪਵਨਜੀਤ ਸਿੰਘ ਵਾਲੀਆ ਵਾਸੀ ਕਪੂਰਥਲਾ ਨੂੰ ਆਰਗੇਨਾਈਜ਼ੇਸ਼ਨ ਦੇ ਆਰ.ਟੀ.ਆਈ. ਸੈੱਲ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ | ਉਨ੍ਹਾਂ ਦੀ ...
ਸਿਆਟਲ, 25 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪੰਜਾਬੀ ਭਾਈਚਾਰੇ 'ਚ ਹਰਮਨ ਪਿਆਰੇ ਅਤੇ ਪ੍ਰਸਿੱਧ ਕਾਰੋਬਾਰੀ ਤਾਰਾ ਸਿੰਘ ਤੰਬੜ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਦੀਦਾਰ ਸਿੰਘ ਤੰਬੜ (75) ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ...
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ) - ਸੰਯੁਕਤ ਕਿਸਾਨ ਮੋਰਚੇ ਵਲੋਂ 16 ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦਾ ਬਕਾਇਆ ਲੈਣ ਲਈ ਕਿਸਾਨ ਜਥੇਬੰਦੀਆਂ ਨੇ 26 ਮਈ ਨੂੰ ਫਗਵਾੜਾ ਜੀ.ਟੀ.ਰੋਡ 'ਤੇ ਚਾਰ ਘੰਟੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਉਸ ...
ਕਪੂਰਥਲਾ, 25 ਮਈ (ਸਡਾਨਾ) - ਇਕ ਨਾਬਾਲਗ ਲੜਕੀ ਨੂੰ ਅਗਵਾਹ ਕਰਕੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਪਿੰਡ ਬਹੂਈ ਨਾਲ ਸੰਬੰਧਿਤ ਦੋ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਆਰੰਭ ਕਰ ਦਿੱਤੀ ਹੈ | ਆਪਣੀ ...
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ) - ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਭਿ੍ਸ਼ਟ ਮੰਤਰੀ ਵਿਜੈ ਸਿੰਗਲਾ ਨੂੰ ਮੰਤਰੀ ਮੰਡਲ 'ਚੋਂ ਕੱਢੇ ਜਾਣ ਦਾ ਸਥਾਨਕ ਆਗੂਆਂ ਨੇ ਸੁਆਗਤ ਕੀਤਾ ਹੈ ਤੇ ਕਿਹਾ ਹੈ ਕਿ ਸਰਕਾਰ ਨੇ ਦੁਨੀਆਂ ਭਰ 'ਚ ਇਸ ਦੀ ਇੱਕ ਅਹਿਮ ਮਿਸਾਲ ਕਾਇਮ ਕਰ ...
ਸੁਲਤਾਨਪੁਰ ਲੋਧੀ, 25 ਮਈ (ਨਰੇਸ਼ ਹੈਪੀ, ਥਿੰਦ) - ਪੰਜਾਬ ਸਰਕਾਰ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਐਲਾਨ ਕੀਤੇ 'ਪਿੰਡ ਬਾਬੇ ਨਾਨਕ ਦਾ' ਬਣਾਉਣ ਲਈ ਹੁਣ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ...
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ) - ਸਿਟੀ ਪੁਲਿਸ ਨੇ ਦੜ੍ਹਾ ਸੱਟਾ ਲਗਾਉਣ ਵਾਲੇ ਦੋ ਵੱਖ ਵੱਖ ਵਿਅਕਤੀਆਂ ਨੂੰ ਕਾਬੂ ਕਰਕੇ ਦੜ੍ਹੇ ਸੱਟੇ ਦੀ 6120 ਰੁਪਏ ਦੀ ਰਾਸ਼ੀ ਬਰਾਮਦ ਕਰਕੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ | ਏ.ਐਸ.ਆਈ ਬਖ਼ਸ਼ੀਸ਼ ਸਿੰਘ ਦੀ ਅਗਵਾਈ 'ਚ ...
ਕਪੂਰਥਲਾ, 25 ਮਈ (ਅਮਰਜੀਤ ਕੋਮਲ) - ਮਾਤਾ ਭੱਦਰਕਾਲੀ ਜੀ ਦਾ 75ਵਾਂ ਇਤਿਹਾਸਕ ਮੇਲਾ ਜੋ 26 ਮਈ ਨੂੰ ਮਾਤਾ ਭੱਦਰਕਾਲੀ ਮੰਦਰ ਸ਼ੇਖੂਪੁਰ ਵਿਚ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੇਲੇ ਮੌਕੇ ਐਸ.ਐਸ.ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਹੋਰ ਪੁਲਿਸ ...
ਕਪੂਰਥਲਾ, 25 ਮਈ (ਅਮਰਜੀਤ ਕੋਮਲ) - ਪ੍ਰਸ਼ਾਸਨ ਵਲੋਂ ਸਬ-ਡਵੀਜ਼ਨ ਪੱਧਰ 'ਤੇ ਉੱਡਣ ਦਸਤੇ ਕਾਇਮ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਗੈਰ ਕਾਨੂੰਨੀ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ | ਇਹ ਗੱਲ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ...
ਕਪੂਰਥਲਾ, 25 ਮਈ (ਵਿ.ਪ੍ਰ.) - ਮਾਤਾ ਭੱਦਰਕਾਲੀ ਦੇ 75ਵੇਂ ਮੇਲੇ ਸੰਬੰਧੀ ਐਂਟੀਕੁਰੱਪਸ਼ਨ ਬਿਊਰੋ ਆਫ਼ ਇੰਡੀਆ ਵਲੋਂ ਸ਼ੇਖੂਪੁਰ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਕੈਂਪ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ...
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ) - ਰਾਵਲਪਿੰਡੀ ਪੁਲਿਸ ਨੇ ਰੇਤੇ ਦੀ ਮਾਈਨਿੰਗ ਕਰਕੇ ਵੇਚਣ ਦੇ ਦੋਸ਼ 'ਚ ਇੱਕ ਵਿਅਕਤੀ ਤੇ ਅਣਪਛਾਤੇ ਡਰਾਈਵਰ ਖਿਲਾਫ਼ ਧਾਰਾ 379 ਆਈ.ਪੀ.ਸੀ ਤੇ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਰਾਵਲਪਿੰਡੀ ਹਰਦੇਵਪ੍ਰੀਤ ਸਿੰਘ ਨੇ ...
ਕਪੂਰਥਲਾ, 25 ਮਈ (ਅਮਰਜੀਤ ਕੋਮਲ) - ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ: ਕਾਦੀਆਂ ਦੀ ਇਕ ਮੀਟਿੰਗ ਸਥਾਨਕ ਸਟੇਟ ਗੁਰਦੁਆਰਾ ਸਾਹਿਬ 'ਚ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ...
ਭੁਲੱਥ, 25 ਮਈ (ਮਨਜੀਤ ਸਿੰਘ ਰਤਨ) - ਕਸਬਾ ਭੁਲੱਥ ਇਸ ਵੇਲੇ ਟ੍ਰੈਫਿਕ ਸਮੱਸਿਆ ਨਾਲ ਜੂਝ ਰਿਹਾ ਹੈ | ਤਹਿਸੀਲ ਚੌਂਕ ਵਿਚ ਲਗਭਗ ਹਰ ਵੇਲੇ ਜਾਮ ਲੱਗਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਾਮ ਲੱਗਣ ਨਾਲ ਕਿਸੇ ਦਾ ਐਮਰਜੰਸੀ ਹਾਲਤ 'ਚ ...
ਕਪੂਰਥਲਾ, 25 ਮਈ (ਅਮਰਜੀਤ ਕੋਮਲ) - ਉਦਯੋਗਾਂ ਲਈ ਸੁਖਾਵਾਂ ਮਾਹੌਲ ਪੈਦਾ ਕਰਨ 'ਤੇ ਜ਼ਿਲ੍ਹਾ ਕਪੂਰਥਲਾ ਨੂੰ ਪੰਜਾਬ 'ਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ | ਇਹ ਜਾਣਕਾਰੀ ਕਮਲ ਕਿਸ਼ੋਰ ਯਾਦਵ ਮੁੱਖ ਕਾਰਜਕਾਰੀ ਅਧਿਕਾਰੀ ਇਨਵੈੱਸਟਮੈਂਟ ਪ੍ਰਮੋਸ਼ਨ ਵਲੋਂ ਡਿਪਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX