ਕਾਹਨੂੰਵਾਨ, 26 ਮਈ (ਜਸਪਾਲ ਸਿੰਘ ਸੰਧੂ)-ਕਾਹਨੂੰਵਾਨ ਬਲਾਕ ਦੇ ਪਿੰਡ ਬਹੂਰੀਆਂ ਵਿਚ ਅੱਜ ਪੰਚਾਇਤ ਵਿਭਾਗ 37 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਭਾਰੀ ਪੁਲਿਸ ਫੋਰਸ ਸਮੇਤ ਪਹੁੰਚਿਆ, ਪਰ ਪ੍ਰਸ਼ਾਸਨ ਨੂੰ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ | ਇਸ ਮÏਕੇ ਕਿਸਾਨਾਂ ਨੇ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਵਿਚ ਪੰਚਾਇਤ ਵਿਭਾਗ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਵੀ ਕੀਤੀ | ਇਸ ਮÏਕੇ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਕਾਕੀ, ਜਗਤਾਰ ਸਿੰਘ ਤਾਰਾ, ਬਲਵਿੰਦਰ ਸਿੰਘ ਗੁੰਨੋਪੁਰ, ਗੁਰਪ੍ਰੀਤ ਸਿੰਘ ਰਿਆੜ, ਕਿਸਾਨ ਆਗੂ ਅਵਤਾਰ ਸਿੰਘ ਅਤੇ ਕਿਸਾਨ ਆਗੂ ਬਲਦੇਵ ਸਿੰਘ ਸੇਖਵਾਂ ਨੇ ਦੱਸਿਆ ਕਿ ਕਿਸਾਨਾਂ ਵਲੋਂ ਜੋ ਜ਼ਮੀਨਾਂ ਅਬਾਦ ਕੀਤੀਆਂ ਹਨ, ਉਨ੍ਹਾਂ ਵਿਚ ਕਦੀ ਸੰਘਣੇ ਜੰਗਲ ਅਤੇ ਦਲਦਲ ਹੁੰਦੇ ਸੀ | ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਜੰਗਲੀ ਜਾਨਵਰਾਂ ਦਾ ਟਾਕਰਾ ਕਰਕੇ ਇਹ ਜ਼ਮੀਨਾਂ ਆਬਾਦ ਕੀਤੀਆਂ ਸਨ | ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਸਰਕਾਰ ਦੇ ਜ਼ਮੀਨਾਂ ਦੇ ਠੇਕੇ ਅਤੇ ਜ਼ਮੀਨਾਂ ਮੁੱਲ ਲੈਣ ਦੇ ਫ਼ੈਸਲੇ ਨਾਲ ਸਹਿਮਤ ਹਨ | ਉਨ੍ਹਾਂ ਕਿਹਾ ਕਿ ਜੇਕਰ ਜਬਰੀ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਨਤੀਜੇ ਭਿਆਨਕ ਨਿਕਲ ਸਕਦੇ ਹਨ | ਇਸ ਮÏਕੇ ਬੀਡੀਪੀਓ ਕਾਹਨੂੰਵਾਨ ਗੁਰਜੀਤ ਸਿੰਘ ਅਤੇ ਡੀਐਸਪੀ ਕੁਲਵਿੰਦਰ ਸਿੰਘ ਦੀ ਕਿਸਾਨ ਆਗੂਆਂ ਨਾਲ ਇਸ ਮਾਮਲੇ ਨੂੰ ਲੈ ਕੇ ਲੰਮੀ ਗੱਲਬਾਤ ਹੋਈ | ਇਸ ਮÏਕੇ ਕਾਹਨੂੰਵਾਨ ਪੰਚਾਇਤ ਦੇ ਸਰਪੰਚ ਠਾਕਰ ਆਫ਼ਤਾਬ ਸਿੰਘ, ਸੁਖਦੇਵ ਸਿੰਘ ਹੈਪੀ, ਮਾਸਟਰ ਈਸਰ ਸਿੰਘ ਨੇ ਵੀ ਕਿਸਾਨਾਂ ਅਤੇ ਪ੍ਰਸ਼ਾਸਨ ਵਿਚ ਚੱਲ ਰਹੀ ਗੱਲਬਾਤ ਵਿਚ ਵਡਮੁੱਲਾ ਯੋਗਦਾਨ ਪਾਇਆ | ਕਿਸਾਨਾਂ ਵਲੋਂ ਮਾਨਯੋਗ ਹਾਈਕੋਰਟ ਵਲੋਂ ਪੰਚਾਇਤ ਦੀ ਜ਼ਮੀਨ ਦੇ ਕਬਜ਼ਿਆਂ ਨੂੰ ਰੋਕਣ ਵਾਲੇ ਹੁਕਮਾਂ ਦੀ ਕਾਪੀ ਮÏਕੇ 'ਤੇ ਪੇਸ਼ ਕਰਕੇ ਆਪਣਾ ਪੱਖ ਪੇਸ਼ ਕੀਤਾ |
ਬਟਾਲਾ, 26 ਮਈ (ਕਾਹਲੋਂ)-ਆਰ.ਡੀ.ਖੋਸਲਾ ਡੀ.ਏ.ਵੀ. ਮਾਡਲ ਸੀ.ਸੈਕੰ. ਸਕੂਲ ਬਟਾਲਾ 'ਚ ਅੰਤਰਰਾਸ਼ਟਰੀ ਯੋਗਾ ਦਿਵਸ ਅਤੇ ਆਜ਼ਾਦੀ ਅੰਮਿ੍ਤ ਮਹਾਂਉਤਸਵ ਦੇ ਤਹਿਤ ਯੋਗਾ ਲੋਗੋ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲਾ ਯੋਗਾ ਵਿਭਾਗ ਅਤੇ ਕੰਪਿਊਟਰ ਵਿਭਾਗ ਦੇ ਸੰਯੁਕਤ ਸਹਿਯੋਗ ...
ਪੁਰਾਣਾ ਸ਼ਾਲਾ, 26 ਮਈ (ਗੁਰਵਿੰਦਰ ਸਿੰਘ ਗੋਰਾਇਆ)-ਪੰਜਾਬ ਦੀ ਜਨਤਾ ਵਲੋਂ ਕੱਟੜ ਇਮਾਨਦਾਰ ਮੰਨੇ ਜਾਂਦੇ ਭਗਵੰਤ ਮਾਨ ਦੇ ਹੱਥ ਪੰਜਾਬ ਦੀ ਵਾਗਡੋਰ ਸੌਂਪ ਦਿੱਤੀ ਹੈ ਅਤੇ 'ਆਪ' ਸਰਕਾਰ ਤੋਂ ਪੰਜਾਬ ਦੀ ਜਨਤਾ ਨੂੰ ਜਿੱਥੇ ਵੱਡੀਆਂ ਉਮੀਦਾਂ ਸਨ, ਉੱਥੇ ਹੀ 'ਆਪ' ਸਰਕਾਰ ...
ਬਟਾਲਾ, 26 ਮਈ (ਕਾਹਲੋਂ)-ਬਿਜਲੀ ਮੁਲਾਜ਼ਮ ਇੰਪਲਾਈਜ਼ ਫ਼ੈਡਰੇਸ਼ਨ ਪਾਵਰਕਾਮ ਟਰਾਂਸਕੋ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ ਵਿਚ ਮੁਲਾਜ਼ਮਾਂ ਦਾ ਵਫ਼ਦ ਬਾਰਡਰ ਜ਼ੋਨ ਅੰਮਿ੍ਤਸਰ ਦੇ ਨਵ-ਨਿਯੁਕਤ ਮੁੱਖ ਇੰਜੀਨੀਅਰ ਬਾਲਕ੍ਰਿਸ਼ਨ ਨੂੰ ਮਿਲਿਆ | ਇਸ ...
ਬਟਾਲਾ, 26 ਮਈ (ਹਰਦੇਵ ਸਿੰਘ ਸੰਧੂ)-ਪਿਛਲੇ ਦਿਨੀਂ ਪਿੰਡ ਬਿਜਲੀਵਾਲ ਨਜ਼ਦੀਕ ਇਕ ਨਿੱਜੀ ਸਕੂਲ ਬੱਸ ਜਿਸ ਨੂੰ ਡਰਾਇਵਰ ਜਗਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਿਜਲੀਵਾਲ ਚਲਾ ਰਿਹਾ ਸੀ ਕਿ ਰਸਤੇ ਵਿਚ ਕਿਸੇ ਕਿਸਾਨ ਵਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਾਰਨ ...
ਪੁਰਾਣਾ ਸ਼ਾਲਾ, 26 ਮਈ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਨਵਾਂ ਪਿੰਡ ਬਹਾਦਰ ਦੇ ਚਾਰ ਨੌਜਵਾਨਾਂ ਨੂੰ ਕੈਨੇਡਾ ਭੇਜਣ ਦੇ ਨਾਂਅ 'ਤੇ ਟਰੈਵਲ ਏਜੰਟ ਪਤੀ-ਪਤਨੀ ਵਲੋਂ ਮੋਟੀ ਠੱਗੀ ਮਾਰੀ ਸੀ | ਸ਼ਾਲਾ ਪੁਲਿਸ ਵਲੋਂ ਦੋਵਾਂ ਦੋਸ਼ੀਆਂ ...
ਗੁਰਦਾਸਪੁਰ, 26 ਮਈ (ਆਰਿਫ਼)-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ ਕਮ ਜਨਰਲ) ਡਾ: ਅਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਤਹਿਤ ਅਣਅਧਿਕਾਰਤ ਕਾਲੋਨੀਆਂ ਵਿਰੁੱਧ ਰੈਗੂਲੇਟਰੀ ਵਿੰਗ ਵਲੋਂ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ...
ਬਟਾਲਾ, 26 ਮਈ (ਕਾਹਲੋਂ)-ਭਿ੍ਸ਼ਟਾਚਾਰ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਗਈ ਵੱਡੀ ਕਾਰਵਾਈ, ਜਿਸ ਵਿਚ ਸਰਕਾਰ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਰਿਸ਼ਵਤ ਮੰਗਣ ਦੇ ਦੋਸ਼ ਵਿਚ ਮੰਤਰੀ ਮੰਡਲ 'ਚੋਂ ਬਾਹਰ ਕੀਤਾ ਗਿਆ ਤੇ ਉਸ ਵਿਰੁੱਧ ਕਾਨੂੰਨੀ ...
ਕਾਦੀਆਂ, 26 ਮਈ (ਯਾਦਵਿੰਦਰ ਸਿੰਘ)-ਪਿਛਲੇ ਦਿਨੀਂ ਨਜ਼ਦੀਕੀ ਪਿੰਡ ਭੰਗਵਾਂ ਦੇ ਇਕ ਸਾਬਕਾ ਫ਼Ïਜੀ ਦਾ ਕਤਲ ਕਰਨ ਵਾਲੇ ਇਕ ਅÏਰਤ ਅਤੇ ਇਕ ਵਿਅਕਤੀ ਨੂੰ ਕਾਦੀਆਂ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਹੈ | ਇੱਥੇ ਇਹ ਦੱਸਣਯੋਗ ਕਿ ਬੀਤੇ ਦਿਨੀਂ ਕਾਦੀਆਂ ਤੋਂ ਕੋਟ ਟੋਡਰ ਮੱਲ ...
ਦੀਨਾਨਗਰ, 26 ਮਈ (ਸੰਧੂ/ਸੋਢੀ/ਸ਼ਰਮਾ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਦੀਨਾਨਗਰ ਬਰਾਂਚ ਦੇ ਪ੍ਰਧਾਨ ...
ਕਾਦੀਆਂ, 26 ਮਈ (ਯਾਦਵਿੰਦਰ ਸਿੰਘ)-ਸਥਾਨਕ ਕਸਬੇ ਵਿਖੇ ਇਕ ਨÏਜਵਾਨ ਕੋਲੋਂ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਇਲ ਖੋਹ ਕੇ ਫਰਾਰ ਹੋ ਗਏ | ਇਸ ਸਬੰਧੀ ਸੁਨੀਲ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਕਾਂਗੜਾ ਹਾਲ ਵਾਸੀ ਕਾਦੀਆਂ ਨੇ ਦੱਸਿਆ ਕਿ ਉਸ ...
ਬਟਾਲਾ, 26 ਮਈ (ਕਾਹਲੋਂ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ 6ਵਾਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਐੱਸ.ਐੱਮ.ਓ. ਡਾਕਟਰ ਜਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 12 ਤੋਂ 17 ...
ਭੈਣੀ ਮੀਆਂ ਖਾਂ, 26 ਮਈ (ਜਸਬੀਰ ਸਿੰਘ ਬਾਜਵਾ)-ਬੇਟ ਖੇਤਰ 'ਚ ਵਿਦਿਅਕ ਚਾਨਣ ਮੁਨਾਰੇ ਵਜੋਂ ਜਾਣੀ ਜਾਂਦੀ ਬਰਾਈਟ ਫਿਊਚਰ ਅਕੈਡਮੀ ਰਾਜਪੁਰਾ ਵਿਚ ਅੱਜ ਪ੍ਰਸਿੱਧ ਮਨੋਵਿਗਿਆਨੀ ਡਾ. ਸ਼ਿਆਮ ਸੁੰਦਰ ਦੀਪਤੀ ਦੁਆਰਾ ਅਧਿਆਪਕਾਂ ਦੀ ਇਕ ਵਿਸ਼ੇਸ਼ ਵਰਕਸ਼ਾਪ ਸ਼ਹੀਦ ਕਰਤਾਰ ...
ਦੋਰਾਂਗਲਾ, 26 ਮਈ (ਚੱਕਰਾਜਾ)-ਅੱਜ ਬਾਬਾ ਸ੍ਰੀ ਚੰਦ ਖ਼ਾਲਸਾ ਕਾਲਜ ਫ਼ਾਰ ਵੁਮੈਨ ਗਾਹਲੜੀ ਵਿਖੇ ਬੀ.ਏ ਅਤੇ ਬੀ.ਸੀ.ਏ ਤੀਸਰੇ ਸਾਲ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ ਕਰਵਾਈ ਗਈ | ਇਸ ਮੌਕੇ ਵਿਦਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਮਿਸ ...
ਤਿੱਬੜ, 26 ਮਈ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬੀ ਦੀ ਇਕ ਮਸ਼ਹੂਰ ਕਹਾਵਤ ਹੈ ਕਿ 'ਭੱਠ ਪਵੇ ਸੋਨਾ ਜਿਹੜਾ ਕੰਨਾਂ ਨੰੂ ਖਾਵੇ' | ਇਸ ਦੀ ਮਿਸਾਲ ਧਾਰੀਵਾਲ ਤੋਂ ਸਿੱਧਵਾਂ ਨੰੂ ਜੋੜਦੀ 10-12 ਕਿੱਲੋਮੀਟਰ ਸੜਕ ਹੈ | ਜਿਸ ਦੀ ਮੁਰੰਮਤ ਅਤੇ ਮਜ਼ਬੂਤ ਬਣਾਉਣ ਦਾ ਕਾਰਜ ਪਿਛਲੇ 9 ...
ਗੁਰਦਾਸਪੁਰ, 26 ਮਈ (ਭਾਗਦੀਪ ਸਿੰਘ ਗੋਰਾਇਆ)-ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਰਾਮਨਗਰ ਵਿਖੇ ਦੀਨਾਨਗਰ ਦੇ ਆਪ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਵਲੋਂ ਅਧਿਆਪਕਾਂ ਨੰੂ ਚੰਗੀ ਅਤੇ ਮਿਆਰੀ ਸਿੱਖਿਆ ਦੇਣ ਬਾਰੇ ਕਿਹਾ ...
ਤਿੱਬੜ, 26 ਮਈ (ਭੁਪਿੰਦਰ ਸਿੰਘ ਬੋਪਾਰਾਏ)-ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਆਖ਼ਰੀ ਪਿੰਡ ਰੋੜਾਂਵਾਲੀ ਵਿਖੇ ਸਿਵਲ ਸਰਜਨ ਡਾ: ਵਿਜੇ ਕੁਮਾਰ ਦੇ ਨਿਰਦੇਸ਼ਾਂ ਅਤੇ ਐਸ.ਐਮ.ਓ ਡਾ: ਭੁਪਿੰਦਰ ਕੌਰ ਛੀਨਾ ਦੀ ਅਗਵਾਈ ਹੇਠ ਬਲਾਕ ਕਮਿਊਨਿਟੀ ਸਿਹਤ ਕੇਂਦਰ ਨੌਸ਼ਹਿਰਾ ਮੱਝਾ ...
ਫਤਹਿਗੜ੍ਹ ਚੂੜੀਆਂ, 26 ਮਈ (ਐਮ.ਐਸ. ਫੁੱਲ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਕਸਬਾ ਫਤਹਿਗੜ੍ਹ ਚੂੜੀਆਂ 'ਚ ਪਾਰਟੀ ਲਈ ਪਿਛਲੇ ਲੰਮੇ ਸਮੇਂ ਤੋਂ ਦਿਨ-ਰਾਤ ਕੰਮ ਕਰ ਰਹੇ ਪਾਰਟੀ ਵਰਕਰ ਰਜੀਵ ਸ਼ਰਮਾ ਨੂੰ ਸ਼ਹਿਰ ਦਾ ਪ੍ਰਧਾਨ ਅਤੇ ਕ੍ਰਿਸ਼ਨ ...
ਗੁਰਦਾਸਪੁਰ, 26 ਮਈ (ਗੁਰਪ੍ਰਤਾਪ ਸਿੰਘ)-ਅੱਜ ਦੀ ਜਵਾਨੀ ਲਗਾਤਾਰ ਨਸ਼ਿਆਂ ਵਿਚ ਘਿਰਦੀ ਜਾ ਰਹੀ ਹੈ | ਪਰ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦੀ | ਨੌਜਵਾਨ ਪੀੜ੍ਹੀ ਨੰੂ ਆਪਣੇ ਸਰੀਰ ਅਤੇ ਸਮਾਜ ਪ੍ਰਤੀ ਜਾਗਰੂਕ ਕਰਨ ਲਈ ਵਿਦੇਸ਼ਾਂ ਵਿਚ ਬੈਠੇ ਵਧੀਆ ਸੋਚ ਵਾਲੇ ਨੌਜਵਾਨ ...
ਤਿੱਬੜ, 26 ਮਈ (ਭੁਪਿੰਦਰ ਸਿੰਘ ਬੋਪਾਰਾਏ)-ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਚਕੱਤੇ ਸ਼ਾਹ ਜੀ ਦੀ ਯਾਦ ਵਿਚ 13ਵਾਂ ਸਾਲਾਨਾ ਸਭਿਆਚਾਰਕ ਮੇਲਾ ਅਤੇ ਕਬੱਡੀ ਕੱਪ ਟੂਰਨਾਮੈਂਟ ਪਿੰਡ ਚੋਪੜਾ ਵਿਖੇ ਬਾਬਾ ਜੀ ਦੀ ਮਜਾਰ ਟਿੱਬੀ ਵਾਲੇ ਵਿਖੇ ਹੋਵੇਗਾ | ਇਸ ਸਬੰਧੀ ...
ਸ੍ਰੀ ਹਰਿਗੋਬਿੰਦਪੁਰ, 26 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਦੇ ਵਸਨੀਕ ਕਿਸਾਨਾਂ ਵਲੋਂ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ 'ਚ ਪਿੰਡ ਰੜਾ 'ਚ ਬਿਆਸ ਦਰਿਆ ਵਿਚੋਂ ਰੇਤ ਦੀ ਖ਼ੁਦਾਈ ਲਈ ਮਨਜ਼ੂਰ ਖੱਡ ਦਾ ਰਸਤਾ ਸ੍ਰੀ ਹਰਿਗੋਬਿੰਦਪੁਰ ਵਾਲੇ ਪਾਸੇ ...
ਕਾਲਾ ਅਫਗਾਨਾ, 26 ਮਈ (ਅਵਤਾਰ ਸਿੰਘ ਰੰਧਾਵਾ)-ਅੱਜ ਪੁਲਿਸ ਥਾਣਾ ਘਣੀਏ-ਕੇ-ਬਾਂਗਰ ਨਜ਼ਦੀਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਿ੍ਸ਼ਟਾਚਾਰ ਨੂੰ ਰੋਕਣ ਤਹਿਤ ਜ਼ਬਰਦਸਤ ਆਵਾਜ਼ ਉਠਾਉਂਦਿਆਂ ਬਟਾਲਾ-ਫਤਹਿਗੜ੍ਹ ਚੂੜੀਆਂ ਸੜਕ ਉੱਪਰ ਅÏਰਤਾਂ ਸਮੇਤ ਧਰਨਾ ਲਗਾਇਆ | ਇਸ ...
ਬਟਾਲਾ, 26 ਮਈ (ਹਰਦੇਵ ਸਿੰਘ ਸੰਧੂ)-ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਗੁਰਮਤਿ ਸੰਗੀਤ ਦੇ ਉਸਤਾਦ ਮਾ: ਕਰਮਿੰਦਰ ਸਿੰਘ (ਸਰਸਵਤੀ ਮਿਊਜਕ ਕਾਲਜ) ਬਟਾਲਾ ਵਾਲੇ ਨਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਿੰਘ ਸਭਾ ਸਿਨੇਮਾ ਰੋਡ ਬਟਾਲਾ ਵਿਖੇ ...
ਕੋਟਲੀ ਸੂਰਤ ਮੱਲੀ, 26 ਮਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ-ਡਵੀਜ਼ਨ ਕੋਟਲੀ ਸੂਰਤ ਮ੍ਹੱਲੀ ਅਧੀਨ ਆਉਂਦੇ ਪਿੰਡ ਅਕਰਪੁਰਾ ਕਲਾਂ ਤੋਂ ਬੀਤੀ ਰਾਤ ਟਿਊਬਵੈਲ ਮੋਟਰਾਂ ਦੇ ਟਰਾਂਸਫਾਰਮਰ 'ਚੋਂ ਤੇਲ ਚੋਰੀ ਹੋ ਗਿਆ | ਜਾਣਕਾਰੀ ...
ਤਿੱਬੜ, 26 ਮਈ (ਭੁਪਿੰਦਰ ਸਿੰਘ ਬੋਪਾਰਾਏ)-ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕਿਸਾਨਾਂ ਵਲੋਂ ਵੱਡੀ ਗਿਣਤੀ ਵਿਚ ਹਾਂ ਪੱਖੀ ਹੁੰਗਾਰਾ ਭਰਿਆ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਮਾਸਟਰ ਪਲਵਿੰਦਰ ਸਿੰਘ ਅਤੇ ਸਤਨਾਮ ਸਿੰਘ ਬੋਪਾਰਾਏ ...
ਡੇਰਾ ਬਾਬਾ ਨਾਨਕ, 26 ਮਈ (ਵਿਜੇ ਸ਼ਰਮਾ)-ਅੰਮਿ੍ਤਸਰ ਤੋਂ ਤਬਦੀਲ ਹੋ ਕੇ ਆਏ ਐਸ.ਡੀ.ਐਮ. ਰਜੇਸ਼ ਸ਼ਰਮਾ ਨੇ ਆਪਣਾ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਦਫ਼ਤਰ ਪਹੁੰਚਣ 'ਤੇ ਤਹਿਸੀਲਦਾਰ ਨਵਕੀਰਤ ਸਿੰਘ ਅਤੇ ਸਟਾਫ਼ ਵਲੋਂ ਉਨ੍ਹਾਂ ਦਾ ...
ਗੁਰਦਾਸਪੁਰ, 26 ਮਈ (ਆਰਿਫ਼)-ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਲੋਂ ਜਾਰੀ ਹਦਾਇਤਾਂ ਤਹਿਤ ਪੰਜਾਬ ਰਾਜ ਵਿਚ ਡੇਂਗੂ ਦਾ ਟਰਾਂਸਮਿਸ਼ਨ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਰਾਜ ਵਿਚ ਡੇਂਗੂ ਦੇ ਕੇਸ ਦੀ ਰਿਪੋਰਟ ਆਉਣੀ ਵੀ ਸ਼ੁਰੂ ਹੋ ਗਈ ਹੈ | ਜਿਸ ਨੰੂ ਮੁੱਖ ਰੱਖਦੇ ...
ਬਟਾਲਾ, 26 ਮਈ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ ਪ੍ਰੋ. ਡਾ. ਐਡਵਰਡ ਮਸੀਹ ਦੀ ਅਗਵਾਈ ਅਧੀੜ ਬੀ.ਏ. ਸਮੈਸਟਰ ਛੇਵਾਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਮੈਡਮ ਪਰਮਿੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈ ਗਈ | ...
ਪੁਰਾਣਾ ਸ਼ਾਲਾ, 26 ਮਈ (ਅਸ਼ੋਕ ਸ਼ਰਮਾ)-ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ 'ਤੇ ਮਾੜੇ ਅਨਸਰਾਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਸ਼ਾਲਾ ਪੁਲਿਸ ਨੇ ਇਕ ਬੁਲਟ ਮੋਟਰਸਾਈਕਲ ਚੋਰ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ...
ਕਲਾਨੌਰ, 26 ਮਈ (ਪੁਰੇਵਾਲ)-ਯੂਥ ਕਾਂਗਰਸੀ ਆਗੂ ਰਜਨੀਸ਼ ਕੁਮਾਰ ਨੋਨੀ ਸ਼ਰਮਾ ਦੇ ਗ੍ਰਹਿ ਵਿਖੇ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਸ੍ਰੀ ਕੇਵਲ ਕ੍ਰਿਸ਼ਨ ਸ਼ਰਮਾਂ ਵਲੋਂ ਸਿਰੋਪਾਓ ਦੇ ਕੇ ਸਵਾਗਤ ਕੀਤਾ ਗਿਆ | ਇਸ ਮੌਕੇੇ ...
ਬਟਾਲਾ, 26 ਮਈ (ਬੁੱਟਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਥਨਾਂ 'ਤੇ ਪੂਰੇ ਉਤਰਦਿਆਂ ਆਪਣੀ ਹੀ ਕੈਬਨਿਟ ਦੇ ਸਿਹਤ ਮੰਤਰੀ ਨੂੰ ਇਕ ਫ਼ੀਸਦੀ ਹਰ ਖ਼ਰਚੇ 'ਤੇ ਕਮਿਸ਼ਨ ਮੰਗਣ ਦੇ ਦੋਸ਼ ਤਹਿਤ ਨਾ ਕੇਵਲ ਬਰਖ਼ਾਸਤ ਕੀਤਾ, ਸਗੋਂ ਪਰਚਾ ਦਰਜ ਕਰਕੇ ਜ਼ੇਲ੍ਹ ...
ਕਿਲ੍ਹਾ ਲਾਲ ਸਿੰਘ, 26 ਮਈ (ਬਲਬੀਰ ਸਿੰਘ)-ਬੀਬੀ ਕÏਲਾਂ ਭਲਾਈ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਸਰਵਾਲੀ 'ਚ ਕੰਪਿਊਟਰ ਅਕੈਡਮੀ ਦੇ ਤੀਸਰੇ ਯੂਨਿਟ ਦਾ ਉਦਘਾਟਨ ਮਾਤਾ ਕÏਲਾਂ ਜੀ ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ...
ਪੁਰਾਣਾ ਸਾਲਾ, 26 ਮਈ (ਅਸ਼ੋਕ ਸ਼ਰਮਾ)-ਲੋਕ ਨਿਰਮਾਣ ਵਿਭਾਗ ਵਲੋਂ ਗੁਰਦਾਸਪੁਰ ਤੋਂ ਪੰਡੋਰੀ ਤੱਕ ਸੜਕ ਬਣਾਉਣ ਦਾ ਕੰਮ ਆਰੰਭ ਕੀਤਾ ਸੀ, ਉਹ ਅੱਧ ਵਿਚਕਾਰ ਰਹਿਣ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਇਸ ਸਬੰਧੀ ਸਾਬਕਾ ਸਰਪੰਚ ਹਰਦੀਪ ਸਿੰਘ ਮਠਾਰੂ, ਬਲਵਿੰਦਰ ਸਿੰਘ ...
ਕੋਟਲੀ ਸੂਰਤ ਮੱਲੀ, 26 ਮਈ (ਕੁਲਦੀਪ ਸਿੰਘ ਨਾਗਰਾ)-ਪਿਛਲੇ ਲੰਮੇ ਸਮੇਂ ਤੋਂ ਠੇਕੇ 'ਤੇ ਪਸ਼ੂ ਪਾਲਣ ਵਿਭਾਗ 'ਚ ਦਰਜਾਚਾਰ ਵਜੋਂ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੇ ਆਪਣੀਆ ਹੱਕਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਕਜੁੱਟ ਹੁੰਦਿਆਂ ਪੂਰਨ ਤੌਰ 'ਤੇ ਬਾਈਕਾਟ ਕਰਨ ਦਾ ...
ਕਾਦੀਆਂ, 26 ਮਈ (ਯਾਦਵਿੰਦਰ ਸਿੰਘ)-ਬੀਤੀ ਰਾਤ ਸਿਵਲ ਲਾਈਨ ਅਹਿਮਦੀਆ ਚÏਕ 'ਚ ਸਥਿਤ ਇਕ ਸਬਜ਼ੀ ਦੀ ਦੁਕਾਨ 'ਚੋਂ ਚੋਰਾਂ ਵਲੋਂ ਲਗਪਗ 10 ਹਜ਼ਾਰ ਰੁਪਏ ਦੀ ਸਬਜ਼ੀ ਕਰ ਲਈ | ਦੁਕਾਨ ਮਾਲਕ ਮੁਲਖ ਰਾਜ ਪੁੱਤਰ ਸ਼ਾਮ ਲਾਲ ਵਾਸੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਨੇ ਦੱਸਿਆ ਕਿ ਉਹ ...
ਕਾਹਨੂੰਵਾਨ, 26 ਮਈ (ਜਸਪਾਲ ਸਿੰਘ ਸੰਧੂ)-ਸਥਾਨਕ ਤਹਿਸੀਲ ਕੰਪਲੈਕਸ ਵਿਚ ਆਮ ਲੋਕਾਂ ਲਈ ਮੁਢਲੀਆਂ ਸਹੂਲਤਾਂ ਉਪਲਬਧ ਨਾ ਹੋਣ ਕਾਰਨ ਕੰਮ ਲਈ ਪਹੁੰਚਦੇ ਲੋਕ ਰੋਜ਼ ਪ੍ਰੇਸ਼ਾਨ ਹੁੰਦੇ ਹਨ | ਇਸ ਸਬੰਧੀ ਤਹਿਸੀਲ ਕੰਪਲੈਕਸ ਵਿਚ ਜਾ ਕੇ ਦੇਖਿਆ ਗਿਆ ਤਾਂ ਸਭ ਤੋਂ ਪਹਿਲੀ ...
ਕਾਲਾ ਅਫਗਾਨਾ, 26 ਮਈ (ਅਵਤਾਰ ਸਿੰਘ ਰੰਧਾਵਾ)-ਪੰਜਾਬ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਆਮ ਆਦਮੀ ਪਾਰਟੀ ਦੀ ਆਪਸੀ ਖਿੱਚੋਤਾਣ ਰੁਕਣ ਦਾ ਨਾਂਅ ਨਹੀਂ ਲੈ ਰਹੀ | ਇਸ ਦੇ ਚਲਦਿਆਂ ਆਪ ਪਾਰਟੀ ਦੇ ਨਿੱਤ ਨਵੇਂ ਵਰਕਰ ਜਾਂ ਧੜੇ੍ਹ ਵਲੋਂ ਹਲਕਾ ਆਗੂ ਬਲਬੀਰ ਸਿੰਘ ...
ਬਟਾਲਾ, 26 ਮਈ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐੱਡ. ਸਮੈਸਟਰ ਪਹਿਲਾ ਦੇ ਨਤੀਜੇ 'ਚ ਬਟਾਲਾ ਕਾਲਜ ਆਫ਼ ਐਜੂਕੇਸ਼ਨ ਬੁੱਲੋਵਾਲ (ਨੇੜੇ ਅਲੀਵਾਲ) ਦੇ ਵਿਦਿਆਰਥੀਆਂ ਦਾ ਨਤੀਜਾ ਪੂਰੀ ਯੂਨੀਵਰਸਿਟੀ ਵਿਚੋਂ ਸ਼ਾਨਦਾਰ ਰਿਹਾ | ਕਾਲਜ ਚੇਅਰਮੈਨ ...
ਗੁਰਦਾਸਪੁਰ, 26 ਮਈ (ਪੰਕਜ ਸ਼ਰਮਾ)-ਨਿਊ ਗੁਰਦਾਸਪੁਰ ਰੈਜੀਡੈਂਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਵਿਚ ਮਸੀਹ ਕਨਵੈੱਨਸ਼ਨ ਦੇ ਨਾਂਅ 'ਤੇ ਇਕੱਠੀ ਹੁੰਦੀ ਭੀੜ ਨੰੂ ਰੋਕਣ ਲਈ ਥਾਣਾ ਸਿਟੀ ਦੇ ਮੁਖੀ ਗੁਰਮੀਤ ਸਿੰਘ ਨੰੂ ਮੰਗ-ਪੱਤਰ ...
ਗੁਰਦਾਸਪੁਰ, 26 ਮਈ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਦੇ ਬਟਾਲਾ ਰੋਡ ਸਥਿਤ ਪਸ਼ੂ ਪਾਲਨ ਹਸਪਤਾਲ ਦੇ ਕੁਆਰਟਰਾਂ ਨੇ ਖੰਡਰ ਦਾ ਰੂਪ ਧਾਰਨ ਕਰ ਲਿਆ ਹੈ | ਗੁਰਦਾਸਪੁਰ ਦੇ ਇਸ ਪਸ਼ੂ ਹਸਪਤਾਲ ਵਿਖੇ ਪਿਛਲੇ 40 ਸਾਲ ਤੋਂ ਡਾਕਟਰਾਂ ਲਈ ਬਣੇ ਕੁਆਰਟਰਾਂ ਦੀ ਸਾਫ਼ ਸਫ਼ਾਈ ...
ਗੁਰਦਾਸਪੁਰ, 26 ਮਈ (ਭਾਗਦੀਪ ਸਿੰਘ ਗੋਰਾਇਆ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਬਰਿਆਰ ਵਿਖੇ ਬਾਬਾ ਕੁੱਲੀ ਵਾਲਿਆਂ ਦੀ ਦਰਗਾਹ 'ਤੇ ਸਾਲਾਨਾ ਖੇਡ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਰੂਪ ਲਾਲ ਪੰਮਾ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਮੇਲੇ ਦੇ ਪਹਿਲੇ ਦਿਨ ਕੱਵਾਲੀਆਂ ...
ਗੁਰਦਾਸਪੁਰ, 26 ਮਈ (ਆਰਿਫ਼)-ਔਜੀ ਹੱਬ ਇਮੀਗਰੇਸ਼ਨ ਦੇ ਡਾਇਰੈਕਟਰ ਤੇ ਆਸਟ੍ਰੇਲੀਅਨ ਵੀਜ਼ਾ ਮਾਹਿਰ ਹਰਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਵਿਦਿਆਰਥੀ ਦੇ ਵਿਦੇਸ਼ ਜਾਣ ਦੇ ਸੁਪਨੇ ਨੰੂ ਪੂਰਾ ਕਰਨ ਲਈ ਮਿਹਨਤ ਨਾਲ ਕੰਮ ਕੀਤਾ ਜਾਂਦਾ ਹੈ, ਜਿਸ ਦੇ ਨਤੀਜੇ ...
ਗੁਰਦਾਸਪੁਰ, 26 ਮਈ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ11ਵੀਂ ਜਮਾਤ ਦੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਮੁੱਖ ਰੱਖਦਿਆਂ ਸਕੂਲ ਪ੍ਰਬੰਧਕ ਕਮੇਟੀ ਵਲੋਂ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਮਕਸਦ ਬੱਚਿਆਂ ਨੂੰ ਭਵਿੱਖ ਦਾ ਰਾਹ ਚੁਣਨ ਲਈ ...
ਬਟਾਲਾ, 26 ਮਈ (ਹਰਦੇਵ ਸਿੰਘ ਸੰਧੂ)-ਬਟਾਲਾ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਨਾਲ ਸ਼ਹਿਰ ਅੰਦਰ ਸਫ਼ਾਈ ਨੂੰ ਲੈ ਕੇ ਵੱਡੇ ਪੱਧਰ 'ਤੇ ਸੇਵਾ ਕਰ ਰਹੀ ਦਿ੍ਸ਼ਟੀ ਕਲੱਬ ਬਟਾਲਾ ਦੇ ਮੈਂਬਰਾਂ ਦੀ ਇਸ ਮਨੋਰਥ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ...
ਕਾਹਨੂੰਵਾਨ, 26 ਮਈ (ਜਸਪਾਲ ਸਿੰਘ ਸੰਧੂ)-ਨਜ਼ਦੀਕੀ ਪਿੰਡ ਜਾਗੋਵਾਲ ਬਾਂਗਰ ਵਿਚ ਬੀਤੀ ਰਾਤ ਬਿਜਲੀ ਦੀਆਂ ਤਾਰਾਂ ਚੋਰੀ ਹੋ ਗਈਆਂ | ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਜਾਗੋਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਬੀਤੀ ਰਾਤ ਬੇਅੰਤ ਸਿੰਘ ਪੁੱਤਰ ਸੱਦਾ ਸਿੰਘ ...
ਪਠਾਨਕੋਟ, 26 ਮਈ (ਸੰਧੂ)-ਲਾਈਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਡਾ: ਕੇ.ਡੀ. ਸਿੰਘ ਅੱਖਾਂ ਦੇ ਹਸਪਤਾਲ ਵਿਖੇ ਕਲੱਬ ਦੇ ਪ੍ਰਧਾਨ ਡਾ: ਦੀਪਕ ਸ਼ਰਮਾ ਦੀ ਅਗਵਾਈ ਵਿਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ਪਿੰਡ ਬੜੋਈ ਸਥਿਤ ਓਲਡਏਜ਼ ਹੋਮ ਦੇ ਬਜ਼ੁਰਗਾਂ ...
ਪਠਾਨਕੋਟ, 26 ਮਈ (ਸੰਧੂ)-ਸਿਵਲ ਸਰਜਨ ਪਠਾਨਕੋਟ ਡਾ: ਰੁਬਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਤੰਬਾਕੂਨੋਸ਼ੀ ਰਹਿਤ ਚੱਲ ਰਹੇ ਪੰਦਰਵਾੜੇ ਤਹਿਤ ਸਿਹਤ ਵਿਭਾਗ ਅਤੇ ਨਗਰ ਨਿਗਮ ਪਠਾਨਕੋਟ ਦੀ ਟੀਮ ਵਲੋਂ ਸਾਂਝੇ ਤੌਰ 'ਤੇ ਸਥਾਨਕ ...
ਪਠਾਨਕੋਟ, 26 ਮਈ (ਸੰਧੂ)-ਮਨਾਲੀ ਵਿਖੇ ਕਰਵਾਏ ਗਏ ਮਲਟੀਪਲ ਕਨਵੈਨਸ਼ਨ ਐਵਾਰਡ ਸਮਾਗਮ ਵਿਚ ਲਾਈਨਜ਼ ਕਲੱਬ ਪਠਾਨਕੋਟ ਗ੍ਰੇਟਰ ਦੀ ਟੀਮ ਨੰੂ ਮਲਟੀਪਲ ਬੈਸਟ ਟੀਮ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਪ੍ਰਧਾਨ ਰਿਤੇਸ਼ ਮਹਾਜਨ, ਜਨਰਲ ਸਕੱਤਰ ਅਭਿਸ਼ੇਕ ਡੋਗਰਾ, ...
ਪਠਾਨਕੋਟ, 26 ਮਈ (ਸੰਧੂ)-ਮਨਾਲੀ ਵਿਖੇ ਕਰਵਾਏ ਗਏ ਮਲਟੀਪਲ ਕਨਵੈਨਸ਼ਨ ਐਵਾਰਡ ਸਮਾਗਮ ਵਿਚ ਲਾਈਨਜ਼ ਕਲੱਬ ਪਠਾਨਕੋਟ ਗ੍ਰੇਟਰ ਦੀ ਟੀਮ ਨੰੂ ਮਲਟੀਪਲ ਬੈਸਟ ਟੀਮ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਪ੍ਰਧਾਨ ਰਿਤੇਸ਼ ਮਹਾਜਨ, ਜਨਰਲ ਸਕੱਤਰ ਅਭਿਸ਼ੇਕ ਡੋਗਰਾ, ...
ਪਠਾਨਕੋਟ, 26 ਮਈ (ਚੌਹਾਨ)-ਨਗਰ ਨਿਗਮ ਪਠਾਨਕੋਟ ਦੇ ਮੇਅਰ ਪੰਨਾ ਲਾਲ ਭਾਟੀਆ ਵਲੋਂ ਸ਼ਹਿਰ ਦੇ ਵੱਖ-ਵੱਖ ਨਾਲਿਆਂ ਦਾ ਦੌਰਾ ਕੀਤਾ ਅਤੇ ਸ਼ਹਿਰ ਦੇ ਨਾਲਿਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ | ਉਨ੍ਹਾਂ ਕਿਹਾ ਇਹ ਕੰਮ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਹੈ ਤਾਂ ਜੋ ਮੀਂਹ ...
ਪਠਾਨਕੋਟ, 26 ਮਈ (ਸੰਧੂ)-ਸਿਹਤ ਵਿਭਾਗ ਦੀ ਟੀਮ ਵਲੋਂ ਸਿਗਰਟ ਅਤੇ ਹੋਰ ਤੰਬਾਕੂ ਪਦਾਰਥ ਐਕਟ 2003 (ਕੋਟਪਾ ਐਕਟ) ਤਹਿਤ ਡਾ: ਮੁਕਤਾ ਗੌਤਮ ਅਤੇ ਡਾ: ਮਦਰ ਮੱਟੂ ਦੀ ਅਗਵਾਈ ਵਿਚ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਤੰਬਾਕੂਨੋਸ਼ੀ ਕਰਨ ਅਤੇ ਵੇਚਣ ਵਾਲਿਆਂ ਵਿਅਕਤੀਆਂ ਦੇ 10 ਚਲਾਨ ...
ਪਠਾਨਕੋਟ, 26 ਮਈ (ਚੌਹਾਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਦੇ ਇਲਜ਼ਾਮਾਂ 'ਤੇ ਸਿਹਤ ਮੰਤਰੀ ਵਿਜੇ ਸਿੰਗਲਾ ਨੰੂ ਬਰਖਾਸਤ ਅਤੇ ਗਿ੍ਫ਼ਤਾਰ ਕੀਤੇ ਜਾਣ ਦੀ ਕਾਰਵਾਈ ਨੰੂ ਭਿ੍ਸ਼ਟਾਚਾਰ ਦੇ ਖਿਲਾਫ਼ ਸਰਜੀਕਲ ਸਟ੍ਰਾਇਕ ਕਰਾਰ ਦਿੰਦੇ ਹੋਏ ਆਮ ...
ਧਾਰਕਲਾਂ, 26 ਮਈ (ਨਰੇਸ਼ ਪਠਾਨੀਆ)-ਸਰਪੰਚ ਲਹਿਰੂਨ ਪੂਰਨ ਧੀਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨ ਸੰਘਰਸ਼ ਮੋਰਚਾ ਧਾਰਕਲਾਂ ਦੀ ਮੀਟਿੰਗ 29 ਮਈ ਨੰੂ ਦਿਨ ਐਤਵਾਰ ਸਵੇਰੇ 11 ਵਜੇ ਸਵਰਨ ਸਲਾਰੀਆ ਦੀ ਅਗਵਾਈ ਹੇਠ ਰਾਗਿਨੀ ਲਿਟਲ ਕਿੰਗਡਾਮ ਮਿੰਨੀ ਗੋਆ ਚਮਰੋੜ ...
ਪਠਾਨਕੋਟ, 26 ਮਈ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ | ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਵਿਚ ਅੱਜ ਜ਼ਿਲ੍ਹਾ ਪਠਾਨਕੋਟ ਵਿਚ ਇਕ ਹੋਰ ਨਵਾਂ ਮਾਮਲਾ ਕੋਰੋਨਾ ਦਾ ਆਇਆ ਹੈ | ਜਾਣਕਾਰੀ ਮੁਤਾਬਕ ਜ਼ਿਲ੍ਹਾ ...
ਘਰੋਟਾ, 26 ਮਈ (ਸੰਜੀਵ ਗੁਪਤਾ)-ਬਾਬਾ ਚੁੱਪ ਸ਼ਾਹ ਦੋ ਰੋਜ਼ਾ ਯਾਦਗਾਰੀ ਮੇਲਾ ਸਫ਼ਲਤਾ ਪੂਰਵਕ ਸੰਪੰਨ ਹੋ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਅਮਰ ਦਿਵਾਨਾ ਵਲੋਂ ਕੱਵਾਲੀਆਂ ਪੇਸ਼ ਕੀਤੀਆਂ ਗਈਆਂ | ਦੂਸਰੇ ਦਿਨ ਪ੍ਰਸਿੱਧ ਗਾਇਕ ...
ਪਠਾਨਕੋਟ, 26 ਮਈ (ਸੰਧੂ)-ਸ਼ਿਆਮਾ ਪ੍ਰਸ਼ਾਦ ਮੁਖਰਜੀ ਮਾਰਕੀਟ ਐਸੋਸੀਏਸ਼ਨ ਵਲੋਂ ਵਿਨੇ ਜੋਸ਼ੀ ਅਤੇ ਮਾਨਵ ਮਹਾਜਨ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪਠਾਨਕੋਟ ਵਪਾਰ ਮੰਡਲ ਦੇ ਨਵ ਨਿਯੁਕਤ ਪ੍ਰਧਾਨ ਮਨਿੰਦਰ ਸਿੰਘ ਲੱਕੀ, ਚੇਅਰਮੈਨ ਅਨਿਲ ...
ਡਮਟਾਲ, 26 ਮਈ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਨੰਗਲ ਚੌਂਕ 'ਚ ਇਕ ਕਾਰ ਅਤੇ ਸਕੂਟਰ ਦੀ ਆਪਸ ਵਿਚ ਟੱਕਰ ਹੋ ਜਾਣ ਕਾਰਨ ਇਕ ਸਕੂਟਰ ਸਵਾਰ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪਰਿਵਾਰ ਵਾਲੇ ਸਕੂਟਰ ਨੰੂ ਕਿਸੇ ਨਿੱਜੀ ...
ਡਮਟਾਲ, 26 ਮਈ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ਕੰਦਰੋੜੀ ਮੋੜ 'ਤੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ 'ਤੇ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ | ਜਿਸ ਨੰੂ ਪੁਲਿਸ ਦੀ ਐਂਬੂਲੈਂਸ ਵਿਚ ਪਠਾਨਕੋਟ ਹਸਪਤਾਲ ਦਾਖ਼ਲ ਕਰਵਾਇਆ ਗਿਆ | ਉੱਧਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX