ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਜਲਾਲਾਬਾਦ ਸ਼ਹਿਰ ਵਿਚ ਦਿਨ ਦਿਹਾੜੇ ਲੁੱਟੀ ਗਈ ਆਈ-20 ਕਾਰ ਦੇ ਮਾਮਲੇ ਵਿਚ ਪੁਲਿਸ ਨੇ ਦੋ ਸੱਕੇ ਭਰਾਵਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਕਾਰ ਬਰਾਮਦ ਕਰ ਲਈ ਹੈ | ਇਸ ਸਬੰਧੀ ਜਾਣਕਾਰੀ ਦੇਣ ਲਈ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਵਲੋਂ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਵਿਚ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਗਿਆ ਕਿ ਇਸ ਵਾਰਦਾਤ ਨੂੰ ਦੋ ਸੱਕੇ ਭਰਾ ਵਿਕਰਮ ਸਿੰਘ ਉਰਫ਼ ਵਿਕੀ ਅਤੇ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਜਗੀਰ ਸਿੰਘ ਵਾਸੀ ਜੋਧਾ ਭੈਣੀ ਹਾਲ ਆਬਾਦ ਮਸਜਿਦ ਦਸਮੇਸ਼ ਨਗਰ ਜਲਾਲਾਬਾਦ ਨੇ ਅੰਜਾਮ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਦੋਵੇਂ ਭਰਾ ਕਾਰ ਵੇਚ ਕੇ ਪੈਸਾ ਕਮਾਉਣਾ ਚਾਹੁੰਦੇ ਸਨ | ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਫ਼ਾਜ਼ਿਲਕਾ ਪੁਲਿਸ ਹਾਈ ਅਲਰਟ ਹੋ ਗਈ ਅਤੇ ਇਸ ਨੂੰ ਲੈ ਕੇ ਪੰਜਾਬ ਭਰ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਉਹ ਖ਼ੁਦ ਕੀਤੀ ਗਈ ਨਾਕਾਬੰਦੀ 'ਤੇ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ | ਜਿਸ ਦੀ ਅਗਵਾਈ ਐੱਸ.ਪੀ. ਅਜੈ ਰਾਜ ਸਿੰਘ ਵਲੋਂ ਕੀਤੀ ਗਈ | ਜਿਸ ਵਿਚ ਐੱਸ.ਆਈ. ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ. ਫ਼ਾਜ਼ਿਲਕਾ ਵਲੋਂ ਕਾਰਵਾਈ ਕਰਦਿਆਂ ਅਮੀਰ ਖ਼ਾਸ ਥਾਣੇ ਨੇੜੇ ਨਾਕਾਬੰਦੀ ਦੌਰਾਨ ਕਾਰ ਚਾਲਕਾਂ ਵਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ | ਜਿਨ੍ਹਾਂ ਦਾ ਪਿੱਛਾ ਕਰਦਿਆਂ ਪੁਲਿਸ ਨੇ ਮਹਿਜ਼ ਚਾਰ ਘੰਟਿਆਂ ਵਿਚ ਕਾਰ ਬਰਾਮਦ ਕਰ ਲਈ | ਉਨ੍ਹਾਂ ਦੱਸਿਆ ਕਿ ਲੁੱਟ ਤੋਂ ਬਾਅਦ ਉਕਤ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਦੇ ਬੱਲ 'ਤੇ ਕਾਰ ਸਵਾਰ ਔਰਤ ਨੂੰ ਡਰਾਇਆ ਸੀ ਅਤੇ ਕੁੱਝ ਹੀ ਦੂਰ ਜਾ ਕੇ ਔਰਤ ਨੂੰ ਛੱਡ ਦਿੱਤਾ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਕਾਪਾ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ | ਉਕਤ ਦੋਸ਼ੀਆਂ 'ਤੇ ਪਹਿਲਾਂ ਵੀ ਥਾਣਾ ਸਦਰ ਅਤੇ ਅਮੀਰ ਖ਼ਾਸ ਥਾਣੇ ਅੰਦਰ ਚੋਰੀ ਅਤੇ ਧੋਖਾਧੜੀ ਦੇ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਕਾਰ ਵਿਚ ਪਏ ਸਾਮਾਨ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਜਿਸ ਸੋਨੇ ਦੀ ਚੈਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਨਕਲੀ ਸੀ, ਜੋ ਬਰਾਮਦ ਕਰ ਲਈ ਗਈ ਹੈ | ਇਸ ਮੌਕੇ ਐੱਸ.ਪੀ. ਅਜੈ ਰਾਜ ਸਿੰਘ, ਡੀ.ਐੱਸ.ਪੀ.ਡੀ. ਜਸਵੀਰ ਸਿੰਘ ਪੰਨੂ ਆਦਿ ਹਾਜ਼ਰ ਸਨ |
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਨੂੰ ਲੈ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਿਰਫ਼ ਪੇ੍ਰਰਿਤ ਹੀ ਨਹੀਂ ਕਰ ਰਹੀ, ਸਗੋਂ ਕਿਸਾਨਾਂ ਨੂੰ ਇਸ ਰੁਝਾਨ ਵੱਲ ਮੋੜਨ ਲਈ 1500 ਰੁਪਏ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਲੋਂ ਹਲਕੇ ਦੇ ਪਿੰਡਾਂ ਅੰਦਰ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਦੌਰਾਨ ਉਨ੍ਹਾਂ ਕਈ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਹੀ ਕੀਤਾ | ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)-ਅੱਜ ਦਿਨ ਦਿਹਾੜੇ ਅਣਪਛਾਤੇ ਨੌਜਵਾਨਾਂ ਨੇ ਇਕ ਸਕੂਟੀ ਸਵਾਰ ਨੌਜਵਾਨ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਕੇ ਉਸ ਦਾ ਮੋਬਾਈਲ ਅਤੇ ਨਗਦੀ ਖੋਹਣ ਦਾ ਯਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਖਮੀ ਸਕੂਟੀ ਸਵਾਰ ਨੂੰ ਇਲਾਜ ਲਈ ਸਥਾਨਕ ...
ਮੰਡੀ ਲਾਧੂਕਾ, 26 ਮਈ (ਰਾਕੇਸ਼ ਛਾਬੜਾ)-ਲਾਲ ਝੰਡਾ ਪੇਂਡੂ ਚੌਕੀਦਾਰਾਂ ਯੂਨੀਅਨ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਹੇਤ ਰਾਮ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਉਨ੍ਹਾਂ ਨੇ ਕਿਹਾ ਹੈ ਹਰਿਆਣਾ ਸਰਕਾਰ ਵਲੋਂ ਚੌਕੀਦਾਰਾਂ ਨੂੰ 8200 ਰੁਪਏ ਮਾਸਿਕ ਤਨਖ਼ਾਹ ਦਿੱਤੀ ਜਾ ਰਹੀ ...
ਜਲਾਲਾਬਾਦ, 26 ਮਈ (ਸਤਿੰਦਰ ਸੋਢੀ)- ਸਥਾਨਕ ਮਿੰਨੀ ਸਕੱਤਰੇਤ ਵਿਚ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਦੀ ਗੈਰ ਮੌਜੂਦਗੀ ਨਾਲ ਮਿੰਨੀ ਸਕੱਤਰੇਤ ਵਿਚ ਆਪਣੇ ਕੰਮਕਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)-ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਪੰਜਾਬ ਦੀ ਫ਼ਾਜ਼ਿਲਕਾ ਯੂਨਿਟ ਦੇ ਅਧਿਕਾਰੀ ਸਤਪਾਲ, ਮਨਜੀਤ ਸਿੰਘ ਉੱਭੀ, ਜ਼ਿਲ੍ਹਾ ਮੈਂਬਰ ਅਸ਼ੋਕ ਕੁਮਾਰ ਨੇ ਅਬੋਹਰ ਦੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ, ਮੁਨਸ਼ੀ ਅਨਿਲ ਕੁਮਾਰ ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਬਜਰੰਗ ਦਲ ਹਿੰਦੁਸਤਾਨ ਦੀ ਮੀਟਿੰਗ ਸ੍ਰੀ ਝੂਲੇ ਲਾਲ ਮੰਦਰ ਨਵੀਂ ਆਬਾਦੀ ਵੱਡੀ ਪੌੜੀ ਵਿਖੇ ਕੌਮੀ ਜਨਰਲ ਸਕੱਤਰ ਕੁਲਦੀਪ ਸੋਨੀ, ਜ਼ਿਲ੍ਹਾ ਪ੍ਰਧਾਨ ਪੰਮੀ ਰਿਣਵਾ ਦੀ ਪ੍ਰਧਾਨ ਹੇਠ ਹੋਈ | ਬੈਠਕ ਵਿਚ ਫ਼ਾਜ਼ਿਲਕਾ ...
ਜਲਾਲਾਬਾਦ, 26 ਮਈ (ਕਰਨ ਚੁਚਰਾ)-ਇਲਾਕੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਉਜਾਗਰ ਕਰਕੇ ਰੱਖ ਦਿੱਤਾ ਹੈ | ਅਜਿਹਾ ਸ਼ਾਇਦ ਹੀ ਕੋਈ ਦਿਨ ਹੋਵੇਗਾ ਜਦ ਕਿਧਰੇ ਚੋਰੀ ਜਾਂ ਲੁੱਟ ਦੀ ਵਾਰਦਾਤ ਨੂੰ ...
ਫ਼ਾਜ਼ਿਲਕਾ 26 ਮਈ (ਦਵਿੰਦਰ ਪਾਲ ਸਿੰਘ)- ਸਿਟੀ ਥਾਣਾ ਪੁਲਿਸ ਨੇ ਮੋਟਰਸਾਈਕਲ ਚੋਰੀ ਦੇ ਦੋਸ਼ ਵਿਚ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਮਾਹੰੂਆਣਾ ਨੇ ਦੱਸਿਆ ...
ਫ਼ਾਜ਼ਿਲਕਾ 26 ਮਈ (ਦਵਿੰਦਰ ਪਾਲ ਸਿੰਘ)- ਕੁੱਟਮਾਰ ਦੇ ਦੋਸ਼ ਵਿਚ ਚਾਰ ਨਾਮਜ਼ਦ ਅਤੇ 6-7 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਸਿਟੀ ਥਾਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਕਰਨ ਪਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਮੋਜਮ ਨੇ ਦੱਸਿਆ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਗੋਲੀ ਨਾਲ ਨੌਜਵਾਨ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਸਦਰ ਥਾਣਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਦੋਂਕਿ ਪੰਜ ਨਾਮਜ਼ਦ ਅਤੇ ਦੋ ਅਣਪਛਾਤੇ ਵਿਅਕਤੀ ਫ਼ਰਾਰ ਦੱਸੇ ਜਾਂਦੇ ਹਨ | ਪੁਲਿਸ ਨੂੰ ਦਿੱਤੇ ...
ਅਬੋਹਰ, 26 ਮਈ (ਵਿਵੇਕ ਹੂੜੀਆ)-ਸਹਾਇਕ ਪੌਦਾ ਸੁਰੱਖਿਆ ਅਫ਼ਸਰ ਅਬੋਹਰ ਦੀ ਅਗਵਾਈ ਹੇਠ ਪਿੰਡ ਮਲੂਕਪੁਰਾ ਵਿਚ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਬੋਹਰ ਦੇ ਡਾ. ਹਰੀਸ਼ ਕੁਮਾਰ ਏ.ਡੀ.ਓ. ਨੇ ਕਿਸਾਨਾਂ ਨੂੰ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਹਿਮਾਂਸ਼ੂ ਅਗਰਵਾਲ ਵਲੋਂ ਬਾਲ ਭਲਾਈ ਕਮੇਟੀ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ਬਾਲ ਭਿੱਖਿਆ ਦੀ ਚੈਕਿੰਗ ਕਰ ਕੇ ਵੈਰੀਫਾਈ ਕਰ ਕੇ ਹਰ ਸਕੀਮ ਦਾ ਲਾਭ ਦਵਾਇਆ ਜਾਵੇ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ 'ਮੁਹੱਲਾ ਕਲੀਨਿਕ' ਦੀ ਸ਼ੁਰੂਆਤ ਕਰਨਗੇ, ਜਿਸ ਤਹਿਤ ਸੁਤੰਤਰਤਾ ਦੀ 75ਵੀਂ ਵਰੇ੍ਹਗੰਢ ਮੌਕੇ ਪਹਿਲੇ ਪੜਾਅ ਵਿਚ 75 ਕਲੀਨਿਕ ਕਾਰਜਸ਼ੀਲ ਹੋਣਗੇ | ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)- ਨਗਰ ਨਿਗਮ ਅਬੋਹਰ ਦੇ ਕਰਮਚਾਰੀਆਂ ਅਤੇ ਡਿਵਾਈਨ ਲਾਈਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਸਵੱਛਤਾ ਰੈਲੀ ਕੱਢੀ ਗਈ | ਇਸ ਰੈਲੀ ਵਿਚ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਗਿੱਲੇ ਤੇ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਮਾਨਸਾ ਵਲੋਂ ਇਕ ਮੀਟਿੰਗ ਕਰ ਕੇ ਸਰਹੱਦੀ ਪਿੰਡਾਂ ਪ੍ਰਤਾਪ ਸਿੰਘ ਅਤੇ ਮਹਾਤਮ ਨਗਰ ਅੰਦਰ ਪਿੰਡ ਇਕਾਈਆਂ ਦਾ ਗਠਨ ਕੀਤਾ ਗਿਆ | ਇਹ ਗਠਨ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕੀਤਾ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨ ਪੁਰਾ ਦੇ ਅਧਿਆਪਕਾਂ ਵਲੋਂ ਸਕੂਲ ਦੇ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਕਰੀਬ 240 ਵਿਦਿਆਰਥੀਆਂ ਦੀ ਸਾਫ਼ ਅਤੇ ਠੰਢੇ ਪਾਣੀ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਆਪਣੇ ...
ਜਲਾਲਾਬਾਦ, 26 ਮਈ (ਕਰਨ ਚੁਚਰਾ)- ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪ੍ਰੇਰਿਤ ਕੀਤਾ ਰਿਹਾ ਹੈ ਅਤੇ ਇਸੇ ਪੇ੍ਰਰਨਾ ਦੇ ਕਾਰਨ ਕਿਸਾਨ ਹੁਣ ਸਿੱਧੀ ਬਿਜਾਈ ਲਈ ਅੱਗੇ ਹੋ ਕੇ ਕੰਮ ...
ਬੱਲੂਆਣਾ, 26 ਮਈ (ਜਸਮੇਲ ਸਿੰਘ ਢਿੱਲੋਂ)- ਸੀਤੋ ਗੁੰਨ੍ਹੋ ਖੇਤਰ ਵਿਚ ਪੈਂਦੇ ਦੋ ਦਰਜਨ ਤੋਂ ਵੱਧ ਮੈਡੀਕਲ ਸੰਚਾਲਕਾਂ ਨਾਲ ਬਹਾਵਵਾਲਾ ਦੇ ਐੱਸ.ਐੱਚ.ਓ. ਗੁਰਵਿੰਦਰ ਕੁਮਾਰ ਨੇ ਸੀਤੋ ਗੁੰਨ੍ਹੋ ਚੌਕੀ ਵਿਖੇ ਮੀਟਿੰਗ ਕੀਤੀ | ਮੀਟਿੰਗ ਵਿਚ ਉਨ੍ਹਾਂ ਮੈਡੀਕਲ ਸੰਚਾਲਕਾਂ ...
ਜਲਾਲਾਬਾਦ, 26 ਮਈ (ਕਰਨ ਚੁਚਰਾ)- ਥਾਣਾ ਵੈਰੋ ਕੇ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਇੰਜਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰੀ ਮਿਲਣ 'ਤੇ ਰਾਜਦੀਪ ਸਿੰਘ ਰਾਜੀ ਪੁੱੁਤਰ ਮੇਜਰ ਸਿੰਘ ਵਾਸੀ ...
ਜਲਾਲਾਬਾਦ, 26 ਮਈ (ਕਰਨ ਚੁਚਰਾ)-ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਦੀ ਕਾਰ ਚੋਰੀ ਕਰਨ ਵਾਲੇ ਅਣਪਛਾਤਿਆਂ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਜਰਨੈਲ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਮੇਸ਼ ਸਿੰਘ ਪੁੱਤਰ ਭਜਨ ਸਿੰਘ ਵਾਸੀ ਢੰਡੀ ਕਦੀਮ ਨੇ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਡੇਅਰੀ ਵਿਕਾਸ ਵਿਭਾਗ /ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਦੋ ਹਫ਼ਤਿਆਂ ਦੀ ਡੇਅਰੀ ਸਿਖਲਾਈ ਦਾ ਚੌਥਾ ਬੈਚ 30 ਮਈ ਨੂੰ ਡੇਅਰੀ ਸਿਖਲਾਈ ਕੇਂਦਰ ਅਬੁੱਲ ਖੁਰਾਨਾ ਵਿਖੇ ਚਲਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਡਿਪਟੀ ...
ਫ਼ਾਜ਼ਿਲਕਾ 26 ਮਈ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫ਼ਾਜ਼ਿਲਕਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਵਾਲਾ ਬੋਦਲਾ ਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਬਾਰੇ ਵੱਖ-ਵੱਖ ਬੁਲਾਰਿਆਂ ਵਲੋਂ ਵਡਮੁੱਲੀ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿਮਨੇਵਾਲਾ ਵਿਖੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪਿੰ੍ਰਸੀਪਲ ਸ਼੍ਰੀਮਤੀ ਰੇਣੂ ਬਾਲਾ ਨੇ ਦੱਸਿਆ ਕਿ ਸਕੂਲ ਗਾਈਡੈਂਸ ਸੈੱਲ ਇੰਚਾਰਜ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਸੀ.ਐੱਚ.ਟੀ. ਅਤੇ ਅਧਿਆਪਕਾਂ ਨੂੰ ਪੜਾਅ ਵਾਰ ਦਿੱਤੀ ਜਾ ਰਹੀ ਕੰਪਿਊਟਰ ਟਰੇਨਿੰਗ ਅਧਿਆਪਕਾਂ ਦੀ ਕਾਰਜਕੁਸ਼ਲਤਾ ਵਿਚ ਵਾਧੇ ਲਈ ਸਹਾਈ ਹੋਵੇਗੀ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ...
ਜਲਾਲਾਬਾਦ, 26 ਮਈ (ਜਤਿੰਦਰ ਪਾਲ ਸਿੰਘ)- ਛੋਟਾ ਹਾਥੀ ਯੂਨੀਅਨ ਤੇ ਪਿਕਅਪ ਯੂਨੀਅਨ ਜਲਾਲਾਬਾਦ ਵਲ਼ੋਂ ਸਥਾਨਕ ਦਾਣਾ ਮੰਡੀ 'ਚ ਖ਼ਜ਼ਾਨਚੀ ਸੰਦੀਪ ਮੁੰਜਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ | ਮੀਟਿੰਗ ਵਿਚ ਵੱਡੀ ਗਿਣਤੀ ਵਿਚ ਛੋਟਾ ਹਾਥੀ ਤੇ ਪਿਕਅਪ ਮਾਲਕ ਤੇ ਡਰਾਈਵਰ ...
ਜਲਾਲਾਬਾਦ, 26 ਮਈ (ਜਤਿੰਦਰ ਪਾਲ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਇੱਥੇ ਵਾਟਰ ਸਪਲਾਈ ਦਫ਼ਤਰ ਗੁਮਾਨੀ ਵਾਲਾ ਵਿਖੇ ਬਰਾਂਚ ਕਮੇਟੀ ਜਲਾਲਾਬਾਦ ਵਲ਼ੋਂ ਮੁੱਖ ਮੰਤਰੀ ਭਗਵੰਤ ਮਾਨ ਦੀ ...
ਅਬੋਹਰ, 26 ਮਈ (ਬਰਾੜ/ਵਿਵੇਕ ਹੂੜੀਆ)-ਥਾਣਾ ਬਹਾਵਵਾਲਾ ਦੀ ਪੁਲਿਸ ਵਲੋਂ ਪਤੀ-ਪਤਨੀ ਨੂੰ ਹੈਰੋਇਨ ਸਣੇ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਹਿੰਮਤਪੁਰਾ ਵੱਲ ਜਾ ਰਹੇ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਸ਼ਹਿਰ ਦੇ ਕੌਂਸਲਰ ਸੁਰਿੰਦਰ ਕਾਲੜਾ ਨੇ ਨਗਰ ਕੌਂਸਲ ਦੇ ਈ.ਓ. ਨੂੰ ਪੱਤਰ ਲਿਖ ਕੇ ਨਗਰ ਕੌਂਸਲਰਾਂ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ | ਜਾਣਕਾਰੀ ਦਿੰਦਿਆਂ ਕੌਂਸਲਰ ਸੁਰਿੰਦਰ ਕਾਲੜਾ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਸ੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ, ਇਸਤਰੀ ਸਤਿਸੰਗ ਸਭਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ...
ਮੰਡੀ ਲਾਧੂਕਾ, 26 ਮਈ (ਰਾਕੇਸ਼ ਛਾਬੜਾ)-ਮੰਡੀ ਦੇ ਯੂਥ ਆਗੂ ਅਤੇ ਉੱਘੇ ਕਾਰੋਬਾਰੀ ਆਯੂਸ਼ ਬਜਾਜ ਸਪੁੱਤਰ ਸ਼੍ਰੀ ਕੁਲਵੰਤ ਬਜਾਜ ਕਾਲਾ ਜਿਨ੍ਹਾਂ ਦੀ ਤੀਜੀ ਪੀੜੀ ਭਾਜਪਾ ਪਾਰਟੀ ਦੇ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦਾ ਸੂਬਾ ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਖੂਈਆਂ ਸਰਵਰ ਦੇ ਦੁਕਾਨਦਾਰਾਂ ਦੀ ਸੜਕ ਦੇ ਮੁਆਵਜ਼ੇ ਨੂੰ ਲੈ ਕੇ ਅੱਜ ਮੀਟਿੰਗ ਹੋਈ | ਮੀਟਿੰਗ ਦੌਰਾਨ ਦੁਕਾਨਦਾਰਾਂ ਦੀਆਂ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਬੋਲਦਿਆਂ ਮਹਿੰਦਰ ਕੁਮਾਰ ...
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)- ਸਿਹਤ ਵਿਭਾਗ ਵਿਚ ਕੋਰਸ ਪਾਸ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੰਗ ਪੱਤਰ ਸੌਂਪਿਆ | ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਸਵਰਨ ਸਿੰਘ, ਸੁਰਜੀਤ ...
ਮੰਡੀ ਲਾਧੂਕਾ, 26 ਮਈ (ਰਾਕੇਸ਼ ਛਾਬੜਾ)-ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਛਿੰਦਰ ਸਿੰਘ ਲਾਧੂਕਾ ਨੇ ਬਜਟ ਸੈਸ਼ਨ ਦੌਰਾਨ ਅਧਿਆਪਕਾਂ ਦੀਆਂ ਮੰਗਾਂ ਸਵੀਕਾਰ ਕੀਤੇ ਜਾਣ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਕਿਹਾ ਹੈ ਮੁਲਾਜ਼ਮਾਂ ਦਾ ਡੀ.ਏ. ਦਾ 6 ਫ਼ੀਸਦੀ ਅਤੇ ...
ਜਲਾਲਾਬਾਦ, 26 ਮਈ (ਕਰਨ ਚੁਚਰਾ)-ਥਾਣਾ ਵੈਰੋ ਕੇ ਪੁਲਿਸ ਨੇ ਮਾਰਕੱੁਟ ਕਰਨ ਵਾਲੇ 2 ਲੋਕਾਂ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿੰਦਰ ਕੌਰ ਪਤਨੀ ਜੀਤ ਸਿੰਘ ਵਾਸੀ ਚੱਕ ਲਮੋਚੜ ਕਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ...
ਫ਼ਾਜ਼ਿਲਕਾ 26 ਮਈ (ਦਵਿੰਦਰ ਪਾਲ ਸਿੰਘ)- ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ ) ਵਿਚ ਪੰਜਾਬ ਪੁਲਿਸ ਦੀ ਅਤੇ ਫ਼ੌਜ ਦੀ ਆ ਰਹੀ ਭਰਤੀ ਲਈ ਯੁਵਕਾਂ ਨੂੰ ਲਿਖਤੀ ਪੇਪਰ ਅਤੇ ਫਿਜ਼ੀਕਲ ਟੈੱਸਟ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ | ਜਾਣਕਾਰੀ ਦਿੰਦਿਆਂ ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)-ਅਰੋੜਵੰਸ਼ ਸਮਾਜ ਵਲੋਂ 30 ਮਈ ਨੂੰ ਅਰੂਟ ਮਹਾਰਾਜ ਦੀ ਜਯੰਤੀ ਧੂਮ ਧਾਮ ਨਾਲ ਮਨਾਈ ਜਾਵੇਗੀ | ਇਸ ਦੇ ਨਾਲ ਹੀ ਇਸੇ ਦਿਨ ਉੱਤਰ-ਭਾਰਤ ਦਾ ਸਭ ਤੋਂ ਵੱਡੇ ਅਰੂਟ ਮਹਾਰਾਜ ਦੇ ਚੌਕ ਦਾ ਉਦਘਾਟਨ ਵੀ ਕੀਤਾ ਜਾਵੇਗਾ | ਇਸ ਸੰਬੰਧੀ ਇਕ ਬੈਠਕ ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗੋਬਿੰਦਗੜ੍ਹ ਵਿਖੇ ਪੰਚਾਇਤ ਅਤੇ ਸਕੂਲ ਦੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਬਣਾਏ ਗਏ ਰਸੋਈ ਸ਼ੈੱਡ ਦਾ ਉਦਘਾਟਨ ਅੱਜ ਕੀਤਾ ਗਿਆ | ਇਸ ਮੌਕੇ ਬੀ.ਪੀ.ਈ.ਓ. ਸ੍ਰੀਮਤੀ ਸੁਨੀਤਾ ਰਾਣੀ ਨੇ ਵਿਸ਼ੇਸ਼ ਤੌਰ ...
ਜਲਾਲਾਬਾਦ, 26 ਮਈ (ਕਰਨ ਚੁਚਰਾ)-ਵਾਤਾਵਰਨ ਸ਼ੁੱਧਤਾ ਦੇ ਮੱਦੇਨਜ਼ਰ ਸਰਹੱਦੀ ਪਿੰਡ ਮੇਘਾ ਰਾਏ ਉਤਾੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੇਂਡੂ ਗਰੀਨ ਯਾਤਰਾ ਕਲੱਬ ਵਲੋਂ ਵਣ ਮਹਾਂਉਤਸਵ ਮਨਾਇਆ ਗਿਆ | ਇਸ ਮੌਕੇ ਕਲੱਬ ਮੈਂਬਰ ਮਨਦੀਪ ਸਿੰਘ, ਮਲਕੀਤ ਸਿੰਘ, ...
ਮੰਡੀ ਅਰਨੀਵਾਲਾ, 26 ਮਈ (ਨਿਸ਼ਾਨ ਸਿੰਘ ਮੋਹਲਾਂ)- ਸਥਾਨਕ ਕਸਬੇ ਵਿਚ ਸਰਕਾਰ ਵਲੋਂ ਪਾਬੰਦੀਸ਼ੁਦਾ ਕੀਤੀ ਦਵਾਈ ਦੀ ਵਿੱਕਰੀ ਮੈਡੀਕਲ ਸਟੋਰਾਂ 'ਤੇ ਸ਼ਰੇਆਮ ਹੋ ਰਹੀ ਹੈ | ਅਰਨੀਵਾਲਾ ਦੀ ਇਕ ਮਾਰਕੀਟ ਵਿਚ ਖੁੱਲੇ੍ਹ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)-ਹਲਕਾ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਵਲੋਂ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਬੋਹਰ ਹਲਕੇ ਦੀਆਂ ਬਿਜਲੀ ਸਮੱਸਿਆਵਾਂ ਤੋਂ ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਸਰਕਾਰੀ ਹਸਪਤਾਲ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਦਿਵਿਆਂਗਾਂ ਦੇ ਲਈ ਹਰ ਸ਼ੁੱਕਰਵਾਰ ਨੂੰ ਕੈਂਪ ਲਗਾਇਆ ਜਾਂਦਾ ਹੈ ਜਿਸ ਵਿਚ ਉਨ੍ਹਾਂ ਦੀ ਵੱਖ-ਵੱਖ ਰੋਗਾਂ ਦੀ ਜਾਂਚ ਕੀਤੀ ਜਾਂਦੀ ਤਾਂ ਕਿ ਉਨ੍ਹਾਂ ਦਿਵਿਆਂਗਾਂ ਦੇ ...
ਅਬੋਹਰ, 26 ਮਈ (ਸੁਖਜੀਤ ਸਿੰਘ ਬਰਾੜ)-ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵਲੋਂ ਅੱਜ ਸਥਾਨਕ ਅਨਾਜ ਮੰਡੀ ਦੇ ਕਿਸਾਨ ਭਵਨ ਵਿਖੇ ਆੜ੍ਹਤੀਆਂ ਦੇ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਦੌਰਾਨ ਆੜ੍ਹਤੀਆਂ ਵਲੋਂ ਦਿੱਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX