ਤਾਜਾ ਖ਼ਬਰਾਂ


ਦਿੱਲੀ : ਨਸ਼ਾ ਤਸਕਰੀ ਗੱਠਜੋੜ ਦਾ ਮੁੱਖ ਦੋਸ਼ੀ 130 ਕਰੋੜ ਦੀ ਹੈਰੋਇਨ ਸਮੇਤ ਹਿਮਾਚਲ ਤੋਂ ਗ੍ਰਿਫ਼ਤਾਰ
. . .  2 minutes ago
ਨਵੀਂ ਦਿੱਲੀ, 13 ਅਗਸਤ - ਦਿੱਲੀ ਕ੍ਰਾਈਮ ਬਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਪਿਛਲੇ ਮਹੀਨੇ ਅਫ਼ਗ਼ਾਨਿਸਤਾਨ ਤੋਂ ਪੰਜਾਬ ਤੱਕ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗੱਠਜੋੜ ਦੀ ਮੁੱਖ ਕੜੀ ਦਾ ਪਰਦਾਫਾਸ਼ ਕਰਨ ਤੋਂ ਬਾਅਦ ਮੁੱਖ ਦੋਸ਼ੀ ਪੰਕਜ ਵੈਦ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ...
ਹਿਮਾਚਲ ਵਿਧਾਨ ਸਭਾ ਵਲੋਂ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ
. . .  15 minutes ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ ਕੀਤਾ ਹੈ। ਇਹ ਬਿੱਲ ਹਿਮਾਚਲ ਪ੍ਰਦੇਸ਼ 'ਚ ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਲਈ ਲਿਆਂਦਾ...
ਹਿਮਾਚਲ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ - ਮੌਸਮ ਵਿਭਾਗ
. . .  25 minutes ago
ਨਵੀਂ ਦਿੱਲੀ, 13 ਅਗਸਤ - ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ, ਕਾਂਗੜਾ, ਮੰਡੀ, ਕੁੱਲੂ, ਹਮੀਰਪੁਰ, ਲਾਹੌਲ, ਸਪਿਤੀ, ਕਿੰਨੌਰ, ਸ਼ਿਮਲਾ, ਸਿਰਮੌਰ ਅਤੇ ਸੋਲਨ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ...
ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਇਨਾਮੀ ਅਪਰਾਧੀ ਸ਼ੇਖ਼ ਸਿਕੰਦਰ ਗ੍ਰਿਫ਼ਤਾਰ
. . .  39 minutes ago
ਨਵੀਂ ਦਿੱਲੀ, 13 ਅਗਸਤ - ਉੱਤਰ-ਪੱਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਸ਼ੇਖ਼ ਸਿਕੰਦਰ ਨਾਂਅ ਦੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਸ਼ੇਖ਼ ਸਿਕੰਦਰ 'ਤੇ 25000 ਰੁਪਏ ਇਨਾਮ ਰੱਖਿਆ ਹੋਇਆ...
ਹਿਮਾਚਲ ਪ੍ਰਦੇਸ਼ : ਸਵਾਂ ਨਦੀ 'ਚ ਡੁੱਬੇ 2 ਨੌਜਵਾਨ, ਇਕ ਦੀ ਲਾਸ਼ ਬਰਾਮਦ
. . .  45 minutes ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਪੈਂਦੇ ਹਰੋਲੀ 'ਚ ਲੋਅਰ ਬਥੇਡਾ ਇਲਾਕੇ ਦੇ ਕੋਲ ਸਵਾਂ ਨਦੀ 'ਚ 15-16 ਸਾਲ ਦੇ 2 ਨੌਜਵਾਨ ਡੁੱਬ ਗਏ।ਡੁੱਬੇ ਨੌਜਵਾਨਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਜਾਰੀ...
ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ
. . .  35 minutes ago
ਚੰਡੀਗੜ੍ਹ, 13 ਅਗਸਤ - ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਅਨੁਸਾਰ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਜਨਤਕ ਥਾਵਾਂ...
ਬਾਸਮਤੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ
. . .  about 1 hour ago
ਚੰਡੀਗੜ੍ਹ, 13 ਅਗਸਤ - ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਸਮਤੀ ਦੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਅਨੁਸਾਰ ਕਈ ਉੱਲੀ ਨਾਸ਼ਕਾਂ...
‍ਦੇਤਵਾਲ ਬੈਂਕ ਡਕੈਤੀ ਦੇ ਮਾਮਲੇ 'ਚ ਬੈਂਕ ਮੁਲਾਜ਼ਮ ਸਮੇਤ ਚਾਰ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਮੁੱਲਾਂਪੁਰ ਦਾਖਾ ਦੇ ਇਲਾਕੇ ਪਿੰਡ ਦੇਤਵਾਲ ਵਿਚ ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਸਾਢੇ ਸੱਤ ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਪੁਲਿਸ...
ਅਫ਼ਗ਼ਾਨਿਸਤਾਨ ਵਿਚ ਹੁਣ ਰਹਿ ਗਏ ਹਨ ਸਿਰਫ਼ 100 ਹਿੰਦੂ ਸਿੱਖ - ਅਫ਼ਗ਼ਾਨ ਸਿੱਖ ਆਗੂ
. . .  about 2 hours ago
ਨਵੀਂ ਦਿੱਲੀ, 13 ਅਗਸਤ - ਕਾਬੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਫ਼ਗ਼ਾਨ ਸਿੱਖ ਆਗੂ ਗੁਰਨਾਮ ਸਿੰਘ ਰਾਜਵੰਸ਼ੀ ਨੇ ਕਿਹਾ ਕਿ ਮੈਂ ਆਪਣੇ 6 ਪਰਿਵਾਰਿਕ ਮੈਂਬਰਾਂ ਨਾਲ ਅਫ਼ਗ਼ਾਨਿਸਤਾਨ ਤੋਂ ਆਇਆ ਹਾਂ। ਧਮਾਕੇ ਵਿਚ ਸਾਡਾ ਗੁਰਦੁਆਰਾ ਤਬਾਹ ਹੋ ਗਿਆ। ਅਫ਼ਗ਼ਾਨਿਸਤਾਨ ਵਿਚ ਹੁਣ ਸਿਰਫ਼ 100 ਹਿੰਦੂ ਸਿੱਖ ਰਹਿ...
ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਰੀਜ਼ ਮਿਲਿਆ
. . .  about 3 hours ago
ਨਵੀਂ ਦਿੱਲੀ, 13 ਅਗਸਤ-ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਿੱਲੀ 'ਚ ਹੁਣ ਮੰਕੀਪਾਕਸ ਦੇ 5 ਮਾਮਲੇ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਠੀਕ ਹੋ ਚੁੱਕਾ ਹੈ।
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ
. . .  about 3 hours ago
ਮੁੰਬਈ, 13 ਅਗਸਤ-ਸਟੈਂਡਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਸ ਦੇਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਜਿੰਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ...
ਫ਼ਾਜ਼ਿਲਕਾ ਸੈਕਟਰ 'ਚ ਦਿਖਾਈ ਦਿੱਤੀ ਡਰੋਨ ਦੀ ਹਲਚਲ, ਬੀ.ਐੱਸ.ਐੱਫ਼. ਦੀ ਮੁਸਤੈਦੀ ਕਾਰਨ ਪਰਤਿਆ ਵਾਪਸ
. . .  about 4 hours ago
ਫ਼ਾਜ਼ਿਲਕਾ, 13 ਅਗਸਤ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਫ਼ਾਜ਼ਿਲਕਾ ਸੈਕਟਰ 'ਚ ਡਰੋਨ ਦਿਖਾਈ ਦੇਣ ਦਾ ਸਮਾਚਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਧੂਕਾ ਇਲਾਕੇ 'ਚ ਅੱਜ ਤੜਕਸਾਰ ਕੌਮਾਂਤਰੀ ਸਰਹੱਦ...
25 ਤੋਲੇ ਸੋਨਾ ਅਤੇ 10 ਹਜ਼ਾਰ ਨਕਦੀ ਚੋਰੀ
. . .  about 4 hours ago
ਘੋਗਰਾ, 13 ਅਗਸਤ (ਆਰ.ਐੱਸ. ਸਲਾਰੀਆ)- ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਸੈਹਰਕ ਵਿਖੇ 25 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸੌਰਵ ਪੁੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਸੋਨੀਆ ਗਾਂਧੀ ਫ਼ਿਰ ਹੋਈ ਕੋਰੋਨਾ ਪਾਜ਼ੀਟਿਵ
. . .  about 5 hours ago
ਨਵੀਂ ਦਿੱਲੀ, 13 ਅਗਸਤ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ...
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 5 hours ago
ਗੁਰੂ ਹਰਸਹਾਏ, 13 ਅਗਸਤ (ਹਰਚਰਨ ਸਿੰਘ ਸੰਧੂ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਬਜ਼ਾਰਾਂ 'ਚ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
. . .  about 5 hours ago
ਚੰਡੀਗੜ੍ਹ, 13 ਅਗਸਤ (ਕਮਲਜੀਤ)-ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
ਮੰਤਰੀ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ 'ਚ ਕੱਢੀ ਗਈ ਜ਼ਿਲ੍ਹਾ ਪੱਧਰੀ ਤਿਰੰਗਾ ਯਾਤਰਾ
. . .  about 5 hours ago
ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ 'ਘਰ ਘਰ ਤਿਰੰਗਾ' ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ 'ਚ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ...
ਪੰਜਾਬ 'ਚ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਲਾਗੂ, ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨੋਟੀਫ਼ਿਕੇਸ਼ਨ ਜਾਰੀ
. . .  about 5 hours ago
ਚੰਡੀਗੜ੍ਹ, 13 ਅਗਸਤ-ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਪੰਜਾਬ 'ਚ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇਕ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਦੀ ਮਨਜ਼ੂਰੀ...
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਵਫ਼ਦ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 13 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਵਫ਼ਦ ਨਾਲ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ...
ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
. . .  about 6 hours ago
ਨਵੀਂ ਦਿੱਲੀ, 13 ਅਗਸਤ-ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 20 ਸਾਲਾ ਨੌਜਵਾਨ ਦੀ ਮੌਤ
. . .  about 7 hours ago
ਸੁਰ ਸਿੰਘ, 13 ਅਗਸਤ (ਧਰਮਜੀਤ ਸਿੰਘ)- ਸਥਾਨਕ ਕਸਬੇ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਸੁਖਬੀਰ ਸਿੰਘ (20) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੋਟ ਮੁਹੰਮਦ ਖਾਂ, ਜ਼ਿਲ੍ਹਾ ਤਰਨ ਤਾਰਨ ਨਾਮਕ ਨੌਜਵਾਨ ਦੀ ਮੌਤ ਹੋ ਗਈ...
ਕਾਰ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ, ਇਕ ਸਾਲ ਦੇ ਬੱਚੇ ਸਣੇ 3 ਜਣਿਆਂ ਦੀ ਹੋਈ ਮੌਤ
. . .  about 6 hours ago
ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)- ਲੰਘੀ ਦੇਰ ਰਾਤ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ 'ਤੇ ਇਕ ਕਾਰ ਅਤੇ ਕੈਂਟਰ ਦਰਮਿਆਨੀ ਹੋਈ ਭਿਆਨਕ ਟੱਕਰ 'ਚ ਕਾਰ ਸਵਾਰ ਪਤਨੀ-ਪਤਨੀ ਸਮੇਤ 3 ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਿਲ...
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਰੋਸ ਮਾਰਚ ਆਰੰਭ
. . .  about 7 hours ago
ਪਟਿਆਲਾ, 13 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਲੰਬੇ ਸਮੇਂ ਤੋਂ ਵੱਖ-ਵੱਖ ਮਾਮਲਿਆਂ 'ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਬੇ ਭਰ 'ਚ ਕੀਤੇ ਜਾ ਰਹੇ ਰੋਸ ਮਾਰਚ...
ਬੀਤੀ ਰਾਤ ਚੋਰਾਂ ਨੇ ਅਨਾਜ ਮੰਡੀ ਲੌਂਗੋਵਾਲ 'ਚੋਂ 6 ਮੋਟਰਾਂ ਕੀਤੀਆਂ ਚੋਰੀ
. . .  about 7 hours ago
ਲੌਂਗੋਵਾਲ, 13 ਅਗਸਤ (ਸ.ਸ.ਖੰਨਾ,ਵਿਨੋਦ)-ਬੀਤੀ ਰਾਤ ਅਨਾਜ ਮੰਡੀ ਲੌਂਗੋਵਾਲ 'ਚੋਂ ਇਕ ਆੜ੍ਹਤੀਏ ਦੀ ਦੁਕਾਨ ਅੰਦਰੋਂ ਚੋਰਾਂ ਨੇ ਪਾੜ ਲਾ ਕੇ ਮੋਟਰਾਂ ਚੋਰੀ ਕਰ ਲਈਆਂ ਹਨ। ਇਸ ਦੀ ਜਾਣਕਾਰੀ ਆੜ੍ਹਤੀ ਮੰਗਤ ਰਾਏ ਮੰਗੂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਚੋਰਾਂ ਵਲੋਂ...
ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਮੌਕੇ 'ਤੇ ਮੌਤ
. . .  about 7 hours ago
ਸ੍ਰੀ ਚਮਕੌਰ ਸਾਹਿਬ , 13 ਅਗਸਤ (ਜਗਮੋਹਨ ਸਿੰਘ ਨਾਰੰਗ)- ਅੱਜ ਤੜਕੇ ਪੌਣੇ ਚਾਰ ਵਜੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਡਿਊਟੀ ਦੇਣ ਆ ਰਹੇ ਮੁਲਾਜ਼ਮ ਗੁਰਮੁਖ ਸਿੰਘ ਪਿੰਡ ਪਿੱਪਲ ਮਾਜਰਾ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ ਹੋ ਗਈ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਜੇਠ ਸੰਮਤ 554
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। ਜੇਮਸ ਅਰਲ ਕਾਰਟ

ਅੰਮ੍ਰਿਤਸਰ

-ਮਾਮਲਾ ਮਿੰਨੀ ਬੱਸਾਂ ਵਾਲਿਆਂ ਵਲੋਂ ਅੰਮਿ੍ਤਸਰ ਤੋਂ ਲੁਹਾਰਕਾ ਰੋਡ ਖਤਰਾਏ ਕਲਾਂ ਤੱਕ ਚੱਲੀ ਰੋਡਵੇਜ਼ ਬੱਸ ਨੂੰ ਰੋਕਣ ਦਾ-

ਮਿੰਨੀ ਬੱਸ ਚਾਲਕਾਂ ਤੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਵਿਚਕਾਰ ਤਕਰਾਰ

ਰਾਜਾਸਾਂਸੀ, 26 ਮਈ (ਹਰਦੀਪ ਸਿੰਘ ਖੀਵਾ)-ਅੱਜ ਸਵੇਰੇ ਅੰਮਿ੍ਤਸਰ ਦੇ ਪਿੰਡ ਲੁਹਾਰਕਾ ਕਲਾਂ ਵਿਖੇ ਮਿੰਨੀ ਬੱਸ ਚਾਲਕਾਂ ਅਤੇ ਲੁਹਾਰਕਾ ਸਮੇਤ ਵੱਖ-ਵੱਖ ਪਿੰਡਾਂ ਵਾਲਿਆਂ ਵਿਚ ਭਾਰੀ ਤਕਰਾਰ ਹੋ ਗਿਆ | ਜਿਸ 'ਤੇ ਪਿੰਡਾਂ ਦੇ ਵਸਨੀਕਾਂ ਵਲੋਂ ਮਿੰਨੀ ਬੱਸਾਂ ਦਾ ਚੱਕਾ ਜਾਮ ਕਰਕੇ ਮਿੰਨੀ ਬੱਸ ਯੂਨੀਅਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਡਵੇਜ਼ ਬੱਸਾਂ ਚਲਾਉਣ ਦੀ ਮੰਗ ਕੀਤੀ | ਜਦੋਂ ਕਿ ਪਹਿਲੇ ਦਿਨ ਹੀ ਅੰਮਿ੍ਤਸਰ ਲੁਹਾਰਕਾ ਰੋਡ ਨੂੰ ਚਾਲੂ ਹੋਈ ਪੰਜਾਬ ਰੋਡਵੇਜ਼ ਦੀ ਬੱਸ ਦਾ ਮਿੰਨੀ ਬੱਸਾਂ ਦੇ ਮਾਲਕਾਂ ਵਲੋਂ ਭਰਵਾਂ ਵਿਰੋਧ ਕਰਕੇ ਰੋਡਵੇਜ਼ ਦੀ ਬੱਸ ਨੂੰ ਅੰਮਿ੍ਤਸਰ ਬੱਸ ਅੱਡੇ 'ਤੇ ਹੀ ਰੋਕ ਦਿੱਤਾ ਗਿਆ | ਇਸ ਸੰਬੰਧੀ ਮਿੰਨੀ ਬੱਸਾਂ ਦੇ ਮਾਲਕਾਂ, ਕੰਡਕਟਰਾਂ, ਡਰਾਇਵਰਾਂ ਤੇ ਪਿੰਡਾਂ ਵਾਲਿਆਂ ਵਿਚਕਾਰ ਤਕਰਾਰ ਹੋ ਗਿਆ | ਪਿੰਡਾਂ ਦੀਆਂ ਔਰਤਾਂ ਮੁਫ਼ਤ ਸਫਰ ਕਰਨ ਲਈ ਰੋਡਵੇਜ਼ ਨੂੰ ਚਾਲੂ ਕਰਨ ਦੀ ਮੰਗ ਕਰ ਰਹੀਆਂ ਹਨ | ਇਸ ਸੰਬੰਧੀ ਪਿੰਡਾਂ ਵਾਲਿਆਂ ਦੇ ਹੱਕ ਵਿਚ ਨਿੱਤਰੇ ਕਿਸਾਨ ਆਗੂ ਬਲਵਿੰਦਰ ਸਿੰਘ ਮਾਹਲ, ਪਿੰਡ ਬਾਠ ਦੇ ਸਾਬਕਾ ਸਰਪੰਚ ਥੰਮਨ ਸਿੰਘ, ਲੁਹਾਰਕਾ ਕਲਾਂ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਵਲੋਂ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਰੀਵਾਲ ਨੂੰ ਮੰਗ ਪੱਤਰ ਦੇ ਕੇ ਬੀਤੇ ਕੱਲ੍ਹ ਅੰਮਿ੍ਤਸਰ ਤੋਂ ਵਾਇਆ ਗੁੰਮਟਾਲਾ, ਲੁਹਾਰਕਾ, ਜਗਦੇਵ ਕਲਾਂ, ਖਤਰਾਏ ਕਲਾਂ ਤੋਂ ਪਿੰਡ ਬਾਠ ਤੱਕ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ਸ਼ੁਰੂ ਕੀਤੀ ਗਈ ਸੀ ਜੋ ਪਹਿਲੇ ਦਿਨ ਹੀ ਮਿੰਨੀ ਬੱਸ ਯੂਨੀਅਨ ਵਲੋਂ ਅੰਮਿ੍ਤਸਰ ਬੱਸ ਅੱਡੇ 'ਤੇ ਰੋਕ ਦਿੱਤੀ ਗਈ | ਜਿਸ ਦੇ ਰੋਸ ਵਜੋਂ ਪਿੰਡਾਂ ਵਾਲਿਆਂ ਵਲੋਂ ਮਿੰਨੀ ਬੱਸਾਂ ਵੀ ਰੋਕ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਰੋਡਵੇਜ਼ ਦੀ ਬੱਸ ਨਹੀਂ ਚੱਲੇਗੀ ਓਨਾ ਚਿਰ ਮਿੰਨੀ ਬੱਸਾਂ ਵੀ ਨਹੀਂ ਚੱਲਣ ਦਿੱਤੀਆਂ ਜਾਣਗੀਆਂ | ਜਦ ਮਿੰਨੀ ਬੱਸਾਂ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਰੋਡਵੇਜ਼ ਦੀ ਬੱਸ ਨੂੰ ਰੋਕਿਆ ਨਹੀਂ ਬਲ ਕਿ ਸਹਿਮਤੀ ਨਾਲ ਸਮਾਂ ਸਾਰਣੀ ਬਨਾਉਣ ਲਈ ਕਿਹਾ ਗਿਆ ਹੈ | ਇਸ ਸੰਬੰਧੀ ਮੌਕੇ 'ਤੇ ਪੁੱਜੇ ਪੁਲਿਸ ਥਾਣਾ ਕੰਬੋਅ ਦੇ ਮੁੱਖੀ ਸਬ ਇੰਸਪੈਕਟਰ ਰਕੇਸ਼ ਕੁਮਾਰ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਦਿਆਂ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਤੇ ਮਿੰਨੀ ਬੱਸ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਤੋਂ ਬਾਅਦ ਮਾਮਲਾ ਹੱਲ ਕਰਕੇ ਬੱਸਾਂ ਚਾਲੂ ਕਰਨ ਲਈ ਕਿਹਾ ਗਿਆ |

ਬੀ. ਐਸ. ਐਫ. ਵਲੋਂ ਭਰੋਭਾਲ ਸਰਹੱਦ ਤੋਂ ਹੈਰੋਇਨ ਬਰਾਮਦ

ਅਟਾਰੀ, 26 ਮਈ (ਗੁਰਦੀਪ ਸਿੰਘ ਅਟਾਰੀ)-ਭਾਰਤ ਪਾਕਿਸਤਾਨ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਬੀ. ਐਸ. ਐਫ. ਨੇ ਹੈਰੋਇਨ ਦੇ 2 ਪੈਕੇਟ ਬਰਾਮਦ ਕੀਤੇ ਹਨ | ਫੜੇ ਗਏ ਪੈਕਟਾਂ 'ਚ 2 ਕਿੱਲੋ ਗ੍ਰਾਮ ਹੈਰੋਇਨ ਹੈ | ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 12 ਕਰੋੜ ਰੁਪਏ ਕੀਮਤ ...

ਪੂਰੀ ਖ਼ਬਰ »

ਧੂਮਧਾਮ ਨਾਲ ਮਨਾਇਆ ਗਿਆ ਭਾਵਾਧਸ ਦਾ ਆਦਿ ਧਰਮ ਸੰਮੇਲਨ ਵਾਲਮੀਕਿ ਸਮਾਜ ਲਈ ਸਿਆਸੀ ਜ਼ਮੀਨ ਤਿਆਰ ਕਰਨ 'ਤੇ ਦਿੱਤਾ ਜ਼ੋਰ

ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਭਾਰਤੀ ਵਾਲਮੀਕੀ ਧਰਮ ਸਮਾਜ (ਭਾਵਾਧਸ) ਦਾ 59ਵਾਂ ਸਥਾਪਨਾ ਦਿਵਸ ਵਾਲਮੀਕੀ ਤੀਰਥ ਵਿਖੇ ਆਦਿ ਧਰਮ ਮਹਾਂਪਰਵ ਦੇ ਰੂਪ 'ਚ ਬੜੀ ਧੂਮਧਾਮ ਨਾਲ ਮਨਾਇਆ | ਸੰਸਥਾ ਦੇ ਸਵਾਮੀ ਚੰਦਰਪਾਲ ਅਨਾਰਿਆ ਤੇ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ...

ਪੂਰੀ ਖ਼ਬਰ »

ਅਟਾਰੀ ਸਾਂਝ ਹਵੇਲੀ ਦੇ ਮਾਲਕ ਸੋਨੀ ਨੂੰ ਬਿਜਲੀ ਚੋਰੀ 'ਤੇ 15 ਲੱਖ 69 ਹਜਾਰ ਰੁਪਏ ਜੁਰਮਾਨਾ ਇਨਫੋਰਸਮਿੰਟ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਛਾਪੇਮਾਰੀ

ਅਟਾਰੀ, 26 ਮਈ (ਗੁਰਦੀਪ ਸਿੰਘ ਅਟਾਰੀ)-ਕੌਮਾਂਤਰੀ ਅਟਾਰੀ ਲਾਹੌਰ ਹਾਈਵੇ ਰੋਡ ਬੱਸ ਸਟੈਂਡ ਅਟਾਰੀ 'ਤੇ ਸਥਿਤ ਸਾਂਝ ਹਵੇਲੀ ਹੋਟਲ ਦੇ ਮਾਲਕ ਬਿਜਲੀ ਚੋਰ ਸੋਨੀ ਸਿੰਘ ਔਲਖ ਨੂੰ ਬਿਜਲੀ ਬੋਰਡ ਨੇ 15 ਲੱਖ 69 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ | ਇਨਫੋਰਸਮੈਂਟ ਨੰਬਰ 3 ...

ਪੂਰੀ ਖ਼ਬਰ »

ਪਾਵਰਕਾਮ ਟਰਾਂਸਕੋ (ਚਾਹਲ) ਪੰਜਾਬ ਦੇ ਵਫਦ ਵਲੋਂ ਚੀਫ ਇੰਜੀਨੀਅਰ ਨਾਲ ਮੁਲਾਕਾਤ

ਅੰਮਿ੍ਤਸਰ, 26 ਮਈ (ਸੁੁਰਿੰਦਰਪਾਲ ਸਿੰਘ ਵਰਪਾਲ)-ਬਿਜਲੀ ਮੁਲਾਜਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ ਫੈਡਰੇਸਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ (ਚਾਹਲ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਦੀ ਪ੍ਰਧਾਨਗੀ ਹੇਠ ਫੈਡਰੇਸ਼ਨ ਦਾ ਇਕ ...

ਪੂਰੀ ਖ਼ਬਰ »

ਡੀ. ਜੀ. ਪੀ. ਇੰਟੈਲੀਜੈਂਸ ਪ੍ਰਬੋਧ ਕੁਮਾਰ ਅੰਮਿ੍ਤਸਰ ਪੁੱਜੇ ਪੁਲਿਸ ਅਧਿਕਾਰੀਆਂ ਨਾਲ ਕੀਤੀਆਂ ਵੱਖ-ਵੱਖ ਮੀਟਿੰਗਾਂ

ਅੰਮਿ੍ਤਸਰ, 26 ਮਈ (ਰੇਸ਼ਮ ਸਿੰਘ)-ਸਾਕਾ ਨੀਲਾ ਤਾਰਾ ਦੇ ਮੱਦੇਨਜ਼ਰ ਸੁਰੱਖਿਆ ਹਾਲਾਤ 'ਤੇ ਪੈਨੀ ਨਜ਼ਰ 'ਤੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਮਕਸਦ ਨਾਲ ਅੱਜ ਇਥੇ ਡੀ. ਜੀ. ਪੀ. ਇੰਟੈਲੀਜੈਂਸ ਸ੍ਰੀ ਪ੍ਰਬੋਧ ਕੁਮਾਰ ਪੁੱਜੇ 'ਤੇ ਇਥੇ ਪੁਲਿਸ ਕਮਿਸ਼ਨਰੇਟ ਤੇ ਪੁਲਿਸ ਦੇ ...

ਪੂਰੀ ਖ਼ਬਰ »

ਐਲੀਮੈਂਟਰੀ ਟੀਚਰ ਯੂਨੀਅਨ ਤੇ ਐਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਵਲੋਂ ਮੀਟਿੰਗ

ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਸਠਿਆਲਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਮੋਹਨਜੀਤ ਸਿੰਘ ਵੇਰਕਾ, ਜਨਰਲ ਸਕੱਤਰ ...

ਪੂਰੀ ਖ਼ਬਰ »

17 ਗ੍ਰਾਮ ਹੈਰੋਇਨ, 7 ਚੋਰੀਸ਼ਦਾ ਮੋਟਰਸਾਈਕਲ ਤੇ ਅੰਗਰੇਜ਼ੀ ਸ਼ਰਾਬ ਸਮੇਤ 5 ਦੋਸ਼ੀ ਕਾਬੂ

ਅੰਮਿ੍ਤਸਰ, 26 ਮਈ (ਰੇਸ਼ਮ ਸਿੰਘ)-ਪੁਲਿਸ ਵਲੋਂ ਸ਼ਹਿਰ 'ਚ ਵੱਖ-ਵੱਖ ਥਾਂਵਾ 'ਤੇ ਛਾਪੇਮਾਰੀ ਕਰਕੇ 17 ਗ੍ਰਾਮ ਹੈਰੋਇਨ, 7 ਚੋਰੀਸ਼ੁਦਾ ਮੋਟਰਸਾਇਕਲ ਤੇ 48 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 5 ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਖਿਲਾਫ ਮਾਮਲੇ ...

ਪੂਰੀ ਖ਼ਬਰ »

ਸੀ. ਸੀ. ਟੀ. ਵੀ. ਕੈਮਰਿਆਂ ਦੀ ਘਾਟ ਤੋਂ ਸੱਖਣੇ ਜ਼ਿਲ੍ਹੇ ਦੇ ਡਾਕ ਘਰ

ਅੰਮਿ੍ਤਸਰ, 26 ਮਈ (ਰਾਜੇਸ਼ ਕੁਮਾਰ ਸ਼ਰਮਾ)-ਜ਼ਿਲ੍ਹੇ ਦੇ ਜ਼ਿਆਦਾਤਰ ਡਾਕ ਘਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਘਾਟ ਤੋਂ ਸਖਣੇ ਹਨ | ਆਲਮ ਇਹ ਹੈ ਇਨ੍ਹਾਂ ਬ੍ਰਾਂਚਾਂ 'ਚ ਕੰਮ ਕਰਦੇ ਕਮਰਚਾਰੀ ਆਪਣੇ-ਆਪ ਨੂੰ ਅਸੁਰੱਖਿਅਕ ਮਹਿਸੂਸ ਕਰ ਰਹੇ ਹਨ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਐੱਸ.ਡੀ.ਐੱਮ. ਦਫਤਰ ਬਾਬਾ ਬਕਾਲਾ ਅੱਗੇ ਕਿਸਾਨਾਂ ਵਲੋਂ ਧਰਨਾ

ਬਾਬਾ ਬਕਾਲਾ ਸਾਹਿਬ, 26 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮਿ੍ਤਸਰ ਦੇ ਕਿਸਾਨਾਂ ਵਲੋਂ ਬੁੱਟਰ ਮਿੱਲ ਵੱਲ ਖੜੀ ਗੰਨੇ ਦੀ ਬਕਾਇਆ ਰਾਸ਼ੀ ...

ਪੂਰੀ ਖ਼ਬਰ »

ਗੌਰਮਿੰਟ ਸਕੂਲ ਟੀਚਰ ਯੂਨੀਅਨ ਨੇ ਸਕੂਲੀ ਖਿਡਾਰੀਆਂ ਨੂੰ ਲੋੜੀਂਦੀ ਖੁਰਾਕ ਦੇ ਕੇ ਕੀਤਾ ਉਤਸ਼ਾਹਿਤ

ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਰਾਕੇਸ਼ ਧਵਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਟੜਾ ਸਫੈਦ ਦੇ ਡੀ. ਪੀ. ਈ. ਕੇਸ਼ਵ ਕੋਹਲੀ ਦੇ ਸਹਿਯੋਗ ਨਾਲ ਸਕੂਲ ਦੇ ਖਿਡਾਰੀਆਂ ਨੂੰ ਲੋੜੀਂਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਹਿਲੇ ਦਿਨ ਤੋਂ ਲੋਕ ਹਿੱਤ ਕਾਰਜ ਸ਼ੁਰੂ ਕੀਤੇ ਗਏ ਹਨ : ਡਾ: ਭਾਗਵਤ

ਅੰਮਿ੍ਤਸਰ, 26 ਮਈ (ਹਰਮਿੰਦਰ ਸਿੰਘ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਅੱਠ ਸਾਲ ਦੇ ਸੱਤਾ ਕਾਲ ਦੌਰਾਨ ਹਰ ਵਰਗ ਲਈ ਲਾਭਕਾਰੀ ਯੋਜਨਾ ਲਿਆਂਦੀਆਂ ਹਨ ਜਿਨ੍ਹਾਂ ਦਾ ਦੇਸ਼ ਭਰ ਦੇ ਲੋਕ ਵੱਡੀ ਗਿਣਤੀ ਵਿਚ ਲਾਭ ਲੈ ਰਹੇ ਹਨ | ਇਹ ਪ੍ਰਗਟਾਵਾ ਕੇਂਦਰੀ ਰਾਜ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜੁਗਰਾਜ ਸਿੰਘ ਰੰਧਾਵਾ ਵਲੋਂ ਸੁਖਪਾਲ ਸਿੰਘ ਸੰਧੂ ਸਨਮਾਨਿਤ

ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮਿ੍ਤਸਰ ਵਿਖੇ ਸਥਾਪਤ ਕੰਟਰੋਲ ਰੂਮ ਬੋਰਡ ਪ੍ਰੀਖਿਆ 'ਚ ਬਤੌਰ ਇੰਚਾਰਜ ਕੰਟਰੋਲ ਰੂਮ ਸੇਵਾਵਾਂ ਨਿਭਾਅ ਰਹੇ ਸੁਖਪਾਲ ਸਿੰਘ ਸੰਧੂ ...

ਪੂਰੀ ਖ਼ਬਰ »

ਸਵ: ਡਾ: ਹਰਚੰਦ ਸਿੰਘ ਬੇਦੀ ਰਚਿਤ 'ਵਿਸ਼ਵਕੋਸ਼ ਭਾਈ ਵੀਰ ਸਿੰਘ' 29 ਮਈ ਨੂੰ ਪੰਜਾਬ ਨਾਟਸ਼ਾਲਾ ਵਿਖੇ ਹੋਵੇਗਾ ਲੋਕ ਅਰਪਿਤ

ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਪੰਜਾਬੀ ਦੇ ਪ੍ਰਮੁੱਖ ਵਿਦਵਾਨ ਸਵ: ਡਾ: ਹਰਚੰਦ ਸਿੰਘ ਬੇਦੀ ਦੀ ਪਹਿਲੀ ਬਰਸੀ ਮੌਕੇ 29 ਮਈ ਨੂੰ ਪੰਜਾਬ ਨਾਟਸ਼ਾਲਾ ਵਿਖੇ ਉਨ੍ਹਾਂ ਦੁਆਰਾ ਰਚਿਤ 'ਵਿਸ਼ਵਕੋਸ਼ ਭਾਈ ਵੀਰ ਸਿੰਘ' ਲੋਕ ਅਰਪਿਤ ਕੀਤਾ ਜਾਵੇਗਾ | ਡਾ: ਬੇਦੀ ਦੇ ਭਰਾਤਾ ਤੇ ...

ਪੂਰੀ ਖ਼ਬਰ »

ਖ਼ਾਲਸਾ ਗਲੋਬਲ ਫ਼ਾਊਾਡੇਸ਼ਨ ਅਮਰੀਕਾ ਵਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ 'ਪੰਜਾਬ ਬੈਸਟ ਟੀਚਰ ਆਫ ਦਾ ਯੀਅਰ ਐਵਾਰਡ' ਲਈ 20.36 ਲੱਖ ਦੀ ਰਾਸ਼ੀ ਭੇਟ

ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਗਲੋਬਲ ਰੀਚ ਫਾਊਾਡੇਸ਼ਨ (ਅਮਰੀਕਾ) ਵਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ 'ਪੰਜਾਬ ਬੈਸਟ ਟੀਚਰ ਆਫ ਦਾ ਯੀਅਰ' ਐਵਾਰਡ ਲਈ 20.36 ਲੱਖ ਦੀ ਫਿਕਸਡ ਰਾਸ਼ੀ ਭੇਟ ਕੀਤੀ ਹੈ | ਇਸ ਰਾਸ਼ੀ ਦੀ ਐਫ਼ ਡੀ ਦੇ ਫਾਉਂਡੇਸਨ ਦੇ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮਾਂ ਨਾਲ ਵੀ ਪਿਛਲੀਆਂ ਸਰਕਾਰਾਂ 'ਚ ਹੁੰਦਾ ਰਿਹਾ ਧੱਕਾ : ਪ੍ਰਧਾਨ ਪੀੜਤ ਐਸੋਸੀਏਸ਼ਨ

ਅੰਮਿ੍ਤਸਰ, 23 ਮਈ (ਰੇਸ਼ਮ ਸਿੰਘ)-ਪੁਲਿਸ ਵਲੋਂ ਆਮ ਲੋਕਾਂ ਤੇ ਹਮਾਤੜਾਂ ਨਾਲ ਹੀ ਨਹੀਂ ਸਗੋਂ ਪੁਲਿਸ ਮੁਲਾਜ਼ਮਾਂ ਨਾਲ ਵੀ ਧੱਕਾ ਕੀਤਾ ਜਾਂਦਾ ਹੈ ਜਿਸ ਦਾ ਖਮਿਆਜ਼ਾ ਪੁਲਿਸ ਮੁਲਾਜਮਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਭੁਗਤਣਾ ਪੈਂਦਾ ਹੈ | ਪੁਲਿਸ ਅਧਿਕਾਰੀ ...

ਪੂਰੀ ਖ਼ਬਰ »

ਮਹੇਸ਼ ਖੰਨਾ ਨੇ ਸੰਯੁਕਤ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਇੰਚਾਰਜ ਆਟੋ ਵਰਕਸ਼ਾਪ ਦੀ ਕੀਤੀ ਸ਼ਿਕਾਇਤ

ਅੰਮਿ੍ਤਸਰ, 26 ਮਈ (ਹਰਮਿੰਦਰ ਸਿੰਘ)-ਬੀਤੇ ਦਿਨ ਨਗਰ ਨਿਗਮ ਦੇ ਜਲ ਸਪਲਾਈ ਅਤੇ ਸੀਵਰੇਜ਼ ਵਿਭਾਗ ਦੇ ਚੇਅਰਮੈਨ ਕੌਂਸਲਰ ਮਹੇਸ਼ ਖੰਨਾ ਵਲੋਂ ਬੀਤੇ ਦਿਨ ਨਿਗਮ ਦੀ ਆਟੋ ਵਰਕਸ਼ਾਪ ਦੀ ਕਾਰਵਾਈ ਸਬੰਧੀ ਸੰਯੁਕਤ ਕਮਿਸ਼ਨਰ ਨੂੰ ਇਕ ਪੱਤਰ ਰਾਹੀ ਜਾਣੂ ਕਰਵਾਇਆ ਗਿਆ ਹੈ ਤੇ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼- ਸੇਵਾ ਤੇ ਸਿਮਰਨ ਦੇ ਪੁੰਜ ਮਹੰਤ ਮਨਜੀਤ ਸਿੰਘ

ਅੰਮਿ੍ਤਸਰ- ਮਹਾਂਪੁਰਖਾਂ ਦੇ ਜੀਵਨ ਜਿਥੇ ਉਪਕਾਰ ਨਾਲ ਭਰੇ, ਸਿੱਖਿਆਦਾਇਕ ਤੇ ਪ੍ਰੇਰਣਾ ਦੇ ਸਰੋਤ ਹੁੰਦੇ ਹਨ ਉਥੇ ਹੀ ਸੰਤਾਂ ਮਹਾਂਪੁਰਖਾਂ ਦੇ ਨਾਮ 'ਤੇ ਬਣੇ ਡੇਰੇ ਸੰਗਤ ਦੇ ਜੀਵਨ 'ਚ ਪਰਿਵਰਤਨ ਲੈ ਕੇ ਆਉਣ ਦੇ ਸਮਰੱਥ ਹੁੰਦੇ ਹਨ | ਲਛਮਣਸਰ ਚੌਂਕ 'ਚ ਸਥਿਤ ਸੰਤ ਬਾਬਾ ...

ਪੂਰੀ ਖ਼ਬਰ »

ਸ਼ਹਿਜ਼ਾਦਾਨੰਦ ਕਾਲਜ ਵਿਖੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ

ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸ਼ਹਿਜ਼ਾਦਾਨੰਦ ਕਾਲਜ, ਗ੍ਰੀਨ ਐਵੀਨਿਊ, ਅੰਮਿ੍ਤਸਰ ਵਿਖੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਸੁਸ਼ਮਾ ਮਹਿਰਾ ਦੀ ਅਗਵਾਈ ਅਤੇ ਪਿ੍ੰਸੀਪਲ ਡਾ: ਹਰਬਿੰਦਰ ਕੌਰ ਦੀ ਅਗਵਾਈ ਹੇਠ ਆਖਰੀ ਸਾਲ ਦੇ ...

ਪੂਰੀ ਖ਼ਬਰ »

ਪ੍ਰਭਾ ਖੇਤਾਨ ਫਾਊਾਡੇਸ਼ਨ ਨੇ ਲੇਖਿਕਾ ਕਿਰਨ ਮਨਰਾਲ ਦੀ ਕਿਤਾਬ 'ਰਾਈਜ਼ਿੰਗ 30 ਵੁਮੈਨ' 'ਤੇ ਕੀਤੀ ਵਿਚਾਰ-ਚਰਚਾ

ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਭਾ ਖੇਤਾਨ ਫਾਊਾਡੇਸ਼ਨ ਵਲੋਂ ਅਹਿਸਾਸ ਵੂਮੈਨ ਆਫ ਅੰਮਿ੍ਤਸਰ ਦੀ ਅਗਵਾਈ ਹੇਠ ਇੱਕ ਨਿੱਜੀ ਹੋਟਲ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ 'ਚ ਲੇਖਿਕਾ ਕਿਰਨ ਮਨਰਾਲ ਨਾਲ ਉਨ੍ਹਾਂ ਦੀ ਲਿਖੀ ਕਿਤਾਬ ...

ਪੂਰੀ ਖ਼ਬਰ »

ਲਾਹੌਰ 'ਚ ਤਿੰਨ ਦਿਨਾ ਮਦੀਹਾ ਗੌਹਰ ਥੀਏਟਰ ਫ਼ੈਸਟੀਵਲ ਸ਼ੁਰੂ

ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਲਾਹੌਰ ਦੀ ਮਾਲ ਰੋਡ ਸਥਿਤ ਅਲਹਮਰਾ ਥੀਏਟਰ 'ਚ ਅੱਜ ਤੋਂ ਸ਼ੁਰੂ ਹੋਏ ਤਿੰਨ ਦਿਨਾਂ 'ਮਦੀਹਾ ਗੌਹਰ ਥੀਏਟਰ ਫ਼ੈਸਟੀਵਲ' 'ਚ ਸ਼ਿਰਕਤ ਕਰਨ ਲਈ ਭਾਰਤੀ ਕਲਾਕਾਰਾਂ ਦਾ ਪੰਜ ਮੈਂਬਰੀ ਵਫ਼ਦ ਅਟਾਰੀ ਰਸਤੇ ਲਾਹੌਰ ਪਹੁੰਚਿਆ | ਵਾਹਗਾ ...

ਪੂਰੀ ਖ਼ਬਰ »

ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਵਾਰਡ ਨੰਬਰ 80 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਕੀਤੀ ਮੀਟਿੰਗ

ਛੇਹਰਟਾ, 26 ਮਈ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ (ਅੰਮਿ੍ਤਸਰ) ਦੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਵੱਖ-ਵੱਖ ਵਾਰਡਾਂ ਵਿਚ ਪਾਰਟੀ ਵਰਕਰਾਂ ਦੇ ਨਾਲ ਅਹਿਮ ਬੈਠਕਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ ਨੰ: ...

ਪੂਰੀ ਖ਼ਬਰ »

ਧੂਮਧਾਮ ਨਾਲ ਮਨਾਇਆ ਗਿਆ ਭਾਵਾਧਸ ਦਾ ਆਦਿਧਰਮ ਸੰਮੇਲਨ

ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਭਾਰਤੀ ਵਾਲਮੀਕੀ ਧਰਮ ਸਮਾਜ (ਭਾਵਾਧਸ) ਦਾ 59ਵਾਂ ਸਥਾਪਨਾ ਦਿਵਸ ਵਾਲਮੀਕੀ ਤੀਰਥ ਵਿਖੇ ਆਦਿ ਧਰਮ ਮਹਾਂਪਰਵ ਦੇ ਰੂਪ 'ਚ ਬੜੀ ਧੂਮਧਾਮ ਨਾਲ ਮਨਾਇਆ | ਸੰਸਥਾ ਦੇ ਸਵਾਮੀ ਚੰਦਰਪਾਲ ਅਨਾਰਿਆ ਤੇ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ...

ਪੂਰੀ ਖ਼ਬਰ »

ਰਵਿੰਦਰ ਹੰਸ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਦਾ ਵਫਦ ਕੈਬਨਿਟ ਮੰਤਰੀ ਨੂੰ ਮਿਲਿਆ

ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਰਵਿੰਦਰ ਹੰਸ ਦੀ ਅਗਵਾਈ ਹੇਠ ਗ਼ਰੀਬ ਤੇ ਬੇਸਹਾਰਾ ਪਰਿਵਾਰਾਂ ਦਾ ਵਫਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ | ਇਸ ਸਬੰਧੀ ਰਵਿੰਦਰ ਹੰਸ ...

ਪੂਰੀ ਖ਼ਬਰ »

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਖਿਲਾਫ ਪੀੜਤ ਪਰਿਵਾਰ ਨੇ ਲਗਾਇਆ ਧਰਨਾ

ਛੇਹਰਟਾ, 26 ਮਈ (ਸੁਰਿੰਦਰ ਸਿੰਘ ਵਿਰਦੀ)-ਛੇਹਰਟਾ ਵਿਖੇ ਬੀਤੇ ਦਿਨੀਂ ਕੁਝ ਵਿਅਕਤੀਆਂ ਵਲੋਂ ਮਾਮੂਲੀ ਤਕਰਾਰਬਾਜ਼ੀ ਦੇ ਚੱਲਦਿਆਂ ਇਕ ਆਟੋ ਚਾਲਕ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਪੀੜਤ ਕਰਮਜੀਤ ਸਿੰਘ ਪੁੱਤਰ ਸਰਦੂਲ ...

ਪੂਰੀ ਖ਼ਬਰ »

ਰਾਸ਼ਟਰੀ ਰੰਗਮੰਚ ਉਤਸਵ ਦੌਰਾਨ ਪਾਲੀ ਭੁਪਿੰਦਰ ਦੇ ਲਿੱਖੇ ਨਾਟਕ 'ਪਿਆਸਾ ਕਾਂ­' ਦਾ ਮੰਚਨ

ਅਮਿ੍ਤਸਰ, 25 ਮਈ (ਹਰਮਿੰਦਰ ਸਿੰਘ)-ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਵਿਰਸਾ ਵਿਹਾਰ ਅੰਮਿ੍ਤਸਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਰਾਸ਼ਟਰੀ ਰੰਗਮੰਚ ਉਤਸਵ ਦੌਰਾਨ ਰੇਡੀਅੰਸ ਮੰਚ ਅੰਮਿ੍ਤਸਰ ਦੀ ਟੀਮ ਵਲੋਂ ਪਾਲੀ ਭੁਪਿੰਦਰ ਦੇ ਲਿੱਖੇ ਅਤੇ ਗੁਰਿੰਦਰ ਸਿੰਘ ਵਲੋਂ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਭਿ੍ਸ਼ਟਾਚਾਰ ਖਿਲਾਫ ਕੀਤੀ ਬੇਮਿਸਾਲ ਕਾਰਵਾਈ ਦਾ ਆਹਲੂਵਾਲੀਆ ਵਲੋਂ ਸਵਾਗਤ

ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਭਿ੍ਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦਿਆਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਨ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਦੇ ਸੂਬਾਈ ਸੰਯੁਕਤ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਇਕ ਸਦੀ ਪੁਰਾਣੇ ਇਕਲੌਤੇ ਬਚੇ ਘਰਾਟ ਸਾੜ੍ਹਸਤੀ ਦੇ ਦੌਰ 'ਚ

ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਅੰਗਰੇਜ਼ੀ ਸ਼ਾਸਨ ਵੇਲੇ ਨਹਿਰਾਂ 'ਤੇ ਲਗਾਈਆਂ ਗਈਆਂ ਪਾਣੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਭਾਵ ਘਰਾਟ ਮੌਜੂਦਾ ਸਮੇਂ ਮੰਦੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ | ਰੱਖ-ਰਖਾਅ ਦੀ ਘਾਟ ਦੇ ਚੱਲਦਿਆਂ ਇਹ ਘਰਾਟ ਇਕ ਦੇ ਬਾਅਦ ਇਕ ਲਗਾਤਾਰ ...

ਪੂਰੀ ਖ਼ਬਰ »

ਵਿਸ਼ਵ ਮਾਹਵਾਰੀ ਸਫਾਈ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ

ਵੇਰਕਾ, 26 ਮਈ (ਪਰਮਜੀਤ ਸਿੰਘ ਬੱਗਾ)-ਹਰ ਉਮਰ ਦੀਆਂ ਔਰਤਾਂ ਵਿਚ ਮਾਹਵਾਰੀ ਦੌਰਾਨ ਸਫਾਈ ਦੀ ਲੋੜ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਭਾਈ ਦਇਆ ਸਿੰਘ ਸੈਟੇਨਲਾਈਟ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ਮੁਸਤਫਾਬਾਦ ਵਿਖੇ ਅਮਨਦੀਪ ਗਰੁੱਪ ਆਫ ਹੌਸਪੀਟਲਜ਼ ਦੁਆਰਾ ...

ਪੂਰੀ ਖ਼ਬਰ »

ਗੁਰਸ਼ਰਨ ਸਿੰਘ ਦੇ ਜੱਦੀ ਘਰ ਨੂੰ ਵਿਰਾਸਤ ਦਾ ਦਰਜਾ ਦਿਵਾਉਣ ਲਈ ਵਿਰਾਸਤ ਸੰਭਾਲ ਕਮੇਟੀ ਗਠਿਤ

ਅੰਮਿ੍ਤਸਰ 26 ਮਈ (ਹਰਮਿੰਦਰ ਸਿੰਘ)-ਰੰਗ ਮੰਚ ਦੇ ਪ੍ਰਸਿੱਧ ਨਾਟਕਕਾਰ ਤੇ ਲੋਕਪੱਖੀ ਚਿੰਤਕ ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਨੂੰ ਵਿਰਾਸਤ ਦਾ ਦਰਜਾ ਦਿਵਾਉਣ ਲਈ ਯਤਨਸ਼ੀਲ ਵੱੱਖ ਵੱਖ ਜਨਤਕ ਜਥੇਬੰਦੀਆਂ ਨੇ ਇਕ ਪਲੇਟ ਤੋਂ ਯਤਨ ਸ਼ੁਰੂ ਕਰਨ ਲਈ ਭਾਅ ਜੀ ਗੁਰਸ਼ਰਨ ਸਿੰਘ ...

ਪੂਰੀ ਖ਼ਬਰ »

ਨਗਰ ਨਿਗਮ ਵਿਖੇ ਸਾਲਿਡ ਵੇਸਟ ਮੈਨੇਜਮੈਂਟ ਤੇ ਸਵੱਛ ਭਾਰਤ ਮੁਹਿੰਮ ਵਿਸ਼ੇ 'ਤੇ ਵਰਕਸ਼ਾਪ

ਅੰਮਿ੍ਤਸਰ, 26 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਵਿਖੇ ਸਾਲਿਡ ਵੇਸਟ ਮੈਨੇਜਮੈਂਟ ਤੇ ਸਵੱਛ ਭਾਰਤ ਮੁਹਿੰਮ ਦੇ ਵਿਸ਼ੇ 'ਤੇ ਇਕ 'ਕਪੈਸਿਟੀ ਬਿਲਡਿੰਗ ਵਰਕਸ਼ਾਪ' ਲਗਾਈ ਗਈ | ਜਿਸ ਵਿਚ ਪੀ.ਐੱਮ.ਆਈ. ਡੀ.ਸੀ. ਚੰਡੀਗੜ੍ਹ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਮੋਬਾਈਲ ਵਿੰਗ ਨੇ ਪੋ੍ਰਟੀਨ ਪਾਊਡਰ ਤੇ ਫਰਨੀਚਰ ਦੀਆਂ ਗੱਡੀਆਂ 'ਤੇ ਕੀਤੀ ਕਾਰਵਾਈ ਵਸੂਲਿਆ ਕਰੀਬ ਪੌਣੇ ਦੋ ਲੱਖ ਦਾ ਜ਼ੁਰਮਾਨਾ

ਅੰਮਿ੍ਤਸਰ, 26 ਮਈ (ਰਾਜੇਸ਼ ਕੁਮਾਰ ਸ਼ਰਮਾ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਕਮਾਊ ਪੁੱਤ ਮੰਨੇ ਜਾਂਦੇ ਮੋਬਾਈਲ ਵਿੰਗ ਵਲੋਂ ਟੈਕਸ ਚੋਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ | ਮੋਬਾਈਲ ਵਿੰਗ ਵਲੋਂ ਇਸ ਵਾਰ ਪੋ੍ਰਟੀਨ ਪਾਊਡਰ ਤੇ ਫਰਨੀਚਰ ਦੀਆਂ ਗੱਡੀਆਂ 'ਤੇ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਤੇ ਉੱਘੇ ਕਾਰੋਬਾਰੀ ਨਰਿੰਦਰ ਸਿੰਘ ਖੁਰਾਣਾ ਦਾ ਦਿਹਾਂਤ

ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ, ਮੌਜੂਦਾ ਕਾਰਜਕਾਰਨੀ ਮੈਂਬਰ ਅਤੇ ਸ਼ਹਿਰ ਦੇ ਉਘੇ ਕਾਰੋਬਾਰੀ ਨਰਿੰਦਰ ਸਿੰਘ ਖੁਰਾਣਾ, ਜੋ ਬੀਤੀ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ ਵਿਛੋੜਾ ਦੇ ਗਏ ਸਨ, ਦਾ ...

ਪੂਰੀ ਖ਼ਬਰ »

ਝੋਨੇ ਦੇ ਨਾਲ-ਨਾਲ ਕਿਸਾਨ ਦਾਲਾਂ ਤੇ ਮੱਕੀ ਦੀ ਵੀ ਕਾਸ਼ਤ ਕਰਨ-ਬਲਦੇਵ ਸਿੰਘ ਮਿਆਦੀਆਂ

ਅਜਨਾਲਾ, 26 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਚੋਗਾਵਾਂ ਦੇ ਪਿੰਡ ਜਸਰਾਉਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਵਿਸ਼ਾਲ ਕੈਂਪ ਲਗਾਇਆ ਗਿਆ | ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲਿਆ | ਕੈਂਪ ਵਿਚ ...

ਪੂਰੀ ਖ਼ਬਰ »

ਭਾਈ ਮਹਿੰਗਾ ਸਿੰਘ ਬੱਬਰ ਤੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ 30 ਮਈ ਨੂੰ ਹੋਵੇਗੀ ਸ੍ਰੀ ਅਖੰਡ ਪਾਠ ਦੀ ਅਰੰਭਤਾ

ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਜਥੇਦਾਰ ਭਾਈ ਹਵਾਰਾ ਕਮੇਟੀ ਵਲੋਂ ਫੌਜ ਦੁਆਰਾ ਜੂਨ 84 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਨੂੰ ਸਮਰਪਿਤ ਘੱਲੂਘਾਰਾ ਹਫਤੇ ਦੀ ਆਰੰਭਤਾ ਸੰਬੰਧੀ 30 ਮਈ ਨੂੰ ਗੁਰਦੁਆਰਾ ਬਾਬਾ ਅਟੱਲ ਰਾਏ ...

ਪੂਰੀ ਖ਼ਬਰ »

ਟਕਸਾਲੀ ਕਾਂਗਰਸੀ ਆਗੂ ਕੈਮੀ ਢਿੱਲੋਂ 'ਆਪ' ਵਿਚ ਸ਼ਾਮਲ

ਅਟਾਰੀ, 26 ਮਈ (ਗੁਰਦੀਪ ਸਿੰਘ ਅਟਾਰੀ)-ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਟਾਰੀ ਕਸਬੇ ਦੇ ਟਕਸਾਲੀ ਕਾਂਗਰਸੀ ਆਗੂ ਅਤੇ ਸਮਾਜ ਸੇਵਕ ਕਿਰਨਦੀਪ ਸਿੰਘ ਕੈਮੀ ਢਿੱਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ | ਇਸ ਮੌਕੇ ਕੈਮੀ ਢਿੱਲੋਂ ਦੇ ਸਮਰਥਕ ਵੀ ...

ਪੂਰੀ ਖ਼ਬਰ »

ਹਲਕੇ 'ਚ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਲਈ 'ਆਪ' ਵਲੰਟੀਅਰ ਤੇ ਆਗੂ ਕਰਨਗੇ ਨਿਗਰਾਨੀ -ਖੁਸ਼ਪਾਲ ਧਾਲੀਵਾਲ

ਅਜਨਾਲਾ, 26 ਮਈ (ਐਸ. ਪ੍ਰਸ਼ੋਤਮ)-ਇਥੇ ਕੈਬਿਨਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਖੁਸ਼ਪਾਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ 'ਚ ਆਗੂਆਂ ਤੇ ਸਰਗਰਮ ਵਲੰਟੀਅਰ ਗਰੁੱਪ ਦੀ ਹੋਈ ਮੀਟਿੰਗ 'ਚ ਹਲਕੇ ਦੇ ਵਿਧਇਕ ਤੇ ਮੰਤਰੀ ...

ਪੂਰੀ ਖ਼ਬਰ »

ਪੰਜਾਬ ਦੇ ਪਿੰਡਾਂ 'ਚ ਬੁਨਿਆਦੀ ਲੋੜਾਂ ਲਈ ਆਈ. ਟੀ. ਸਕਿੱਲ ਸੈਂਟਰ ਲਿਆਵਾਂਗੇ-ਕੈਬਨਿਟ ਮੰਤਰੀ ਧਾਲੀਵਾਲ

ਟਾਂਗਰਾ, 26 ਮਈ (ਹਰਜਿੰਦਰ ਸਿੰਘ ਕਲੇਰ)-ਪਿੰਡਾਂ ਦਾ ਵਿਕਾਸ 84 ਦੇ ਚੱਕਰ ਵਿਚ ਪਿਆ ਪੰਜ ਸਾਲਾਂ ਬਾਅਦ ਉਹੀ ਹੋਈ ਜਾਂਦਾ ਤਾਂ ਪੰਜਾਬ ਸਰਕਾਰ ਨੇ ਸੋਚਿਆ ਕਿ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਸਟੇਡੀਅਮ, ਜਿੰਮ ਲਾਈਟਾਂ, ਮੁਹੱਲਾ ਕਲੀਨਿਕ, ਸਾਫ ਪਾਣੀ ਸੂਬੇ ...

ਪੂਰੀ ਖ਼ਬਰ »

ਦਾਣਾ ਮੰਡੀ ਸੁਧਾਰ ਦੀ ਆੜਤੀ ਯੂਨੀਅਨ ਸਰਬ ਸੰਮਤੀ ਨਾਲ ਚੁਣੀ ਗਈ

ਗੱਗੋਮਾਹਲ, 26 ਮਈ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਕਸਬਾ ਸੁਧਾਰ ਦੇ ਸਮੂੰਹ ਆੜਤੀਆਂ ਦੀ ਇਕੱਤਰਤਾ ਪ੍ਰਧਾਨ ਹਰਪਾਲ ਸਿੰਘ ਸੁਧਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਖ਼ਰੀਦ ਸੀਜ਼ਨ ਦੌਰਾਨ ਆੜਤੀਆਂ, ਕਿਸਾਨ ਤੇ ਮਜ਼ਦੂਰਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਮਜੀਠਾ ਤਹਿਸੀਲ ਵਿਖੇ 'ਦੀ ਰੈਵੀਨਿਊ ਪਟਵਾਰ ਯੂਨੀਅਨ' ਵਲੋਂ ਵਾਧੂ ਪਟਵਾਰ ਸਰਕਲਾਂ ਦਾ ਚਾਰਜ ਅਣਮਿੱਥੇ ਸਮੇਂ ਲਈ ਛੱਡਿਆ

ਮਜੀਠਾ, 26 ਮਈ (ਮਨਿੰਦਰ ਸਿੰਘ ਸੋਖੀ)-ਮਜੀਠਾ ਤਹਿਸੀਲ ਕੰਪਲੈਕਸ ਵਿਖੇ 'ਦੀ ਰੈਵੀਨਿਊ ਪਟਵਾਰ ਯੂਨੀਅਨ' ਵਲੋਂ ਤਹਿਸੀਲ ਪ੍ਰਧਾਨ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ | ਜਿਸ ਵਿਚ ਯੂਨੀਅਨ ਦੀ ਪੰਜਾਬ ਬਾਡੀ ਦੇ ਆਦੇਸ਼ਾਂ ਅਨੁਸਾਰ ਤਹਿਸੀਲ ਮਜੀਠਾ ਦੇ ...

ਪੂਰੀ ਖ਼ਬਰ »

75 ਸਾਲ ਬੀਤ ਜਾਣ ਉਪਰੰਤ ਵੀ ਆਜ਼ਾਦੀ ਸੰਗਰਾਮੀਆਂ ਦੇ ਸੁਪਨਿਆਂ ਦਾ ਪਿੰਡ ਨਹੀਂ ਬਣ ਸਕਿਆ ਹਾਲੇ ਵੀ ਚੇਤਨਪੁਰਾ

ਚੇਤਨਪੁਰਾ, 26 ਮਈ (ਮਹਾਂਬੀਰ ਸਿੰਘ ਗਿੱਲ)-ਆਜ਼ਾਦੀ ਸੰਗਰਾਮ ਦੇ ਰਾਹੀਆਂ ਦੇ ਪਿੰਡ ਅਤੇ ਅੱਧੀ ਦਰਜਨ ਹੋਰ ਪਿੰਡਾਂ ਨੂੰ ਜੋੜਦਾ ਪਿੰਡ ਚੇਤਨਪੁਰਾ ਦਾ ਅੱਡਾ ਆਜ਼ਾਦੀ ਦੇ 75 ਸਾਲ ਗੁਜ਼ਰ ਜਾਣ ਉਪਰੰਤ ਵੀ ਸਹੂਲਤਾਂ ਤੋਂ ਪੂਰੀ ਤਰ੍ਹਾਂ ਸੱਖਣਾ ਹੈ | ਇਸ ਬੱਸ ਅੱਡੇ 'ਤੇ ਨਾ ...

ਪੂਰੀ ਖ਼ਬਰ »

ਪ੍ਰਾਚੀਨ ਸਿੱਧਪੀਠ ਮਾਤਾ ਭੱਦਰਕਾਲੀ ਮੇਲੇ 'ਚ ਸ਼ਰਧਾਲੂਆਂ ਦਾ ਉਮੜਿਆ ਸੈਲਾਬ

ਅੰਮਿ੍ਤਸਰ, 26 ਮਈ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਖ਼ਜਾਨਾ ਗੇਟ ਵਿਖੇ ਪ੍ਰਸਿੱਧ ਪ੍ਰਾਚੀਨ ਸਿੱਧਪੀਠ ਮੰਦਰ ਮਾਤਾ ਭੱਦਰਕਾਲੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਸ਼ੁਰੂ ਹੋਇਆ | ਇਸ ਮੌਕੇ ਮੇਲੇ 'ਚ ਸ਼ਰਧਾਲੂਆਂ ਦਾ ਭਾਰੀ ਸੈਲਾਬ ਦੇਖਣ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX