ਤਾਜਾ ਖ਼ਬਰਾਂ


ਹਿਮਾਚਲ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ - ਮੌਸਮ ਵਿਭਾਗ
. . .  3 minutes ago
ਨਵੀਂ ਦਿੱਲੀ, 13 ਅਗਸਤ - ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ, ਕਾਂਗੜਾ, ਮੰਡੀ, ਕੁੱਲੂ, ਹਮੀਰਪੁਰ, ਲਾਹੌਲ, ਸਪਿਤੀ, ਕਿੰਨੌਰ, ਸ਼ਿਮਲਾ, ਸਿਰਮੌਰ ਅਤੇ ਸੋਲਨ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ...
ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਇਨਾਮੀ ਅਪਰਾਧੀ ਸ਼ੇਖ਼ ਸਿਕੰਦਰ ਗ੍ਰਿਫ਼ਤਾਰ
. . .  17 minutes ago
ਨਵੀਂ ਦਿੱਲੀ, 13 ਅਗਸਤ - ਉੱਤਰ-ਪੱਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਸ਼ੇਖ਼ ਸਿਕੰਦਰ ਨਾਂਅ ਦੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਸ਼ੇਖ਼ ਸਿਕੰਦਰ 'ਤੇ 25000 ਰੁਪਏ ਇਨਾਮ ਰੱਖਿਆ ਹੋਇਆ...
ਹਿਮਾਚਲ ਪ੍ਰਦੇਸ਼ : ਸਵਾਂ ਨਦੀ 'ਚ ਡੁੱਬੇ 2 ਨੌਜਵਾਨ, ਇਕ ਦੀ ਲਾਸ਼ ਬਰਾਮਦ
. . .  23 minutes ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਪੈਂਦੇ ਹਰੋਲੀ 'ਚ ਲੋਅਰ ਬਥੇਡਾ ਇਲਾਕੇ ਦੇ ਕੋਲ ਸਵਾਂ ਨਦੀ 'ਚ 15-16 ਸਾਲ ਦੇ 2 ਨੌਜਵਾਨ ਡੁੱਬ ਗਏ।ਡੁੱਬੇ ਨੌਜਵਾਨਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਜਾਰੀ...
ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ
. . .  13 minutes ago
ਚੰਡੀਗੜ੍ਹ, 13 ਅਗਸਤ - ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਅਨੁਸਾਰ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਜਨਤਕ ਥਾਵਾਂ...
ਬਾਸਮਤੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ
. . .  about 1 hour ago
ਚੰਡੀਗੜ੍ਹ, 13 ਅਗਸਤ - ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਸਮਤੀ ਦੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਅਨੁਸਾਰ ਕਈ ਉੱਲੀ ਨਾਸ਼ਕਾਂ...
‍ਦੇਤਵਾਲ ਬੈਂਕ ਡਕੈਤੀ ਦੇ ਮਾਮਲੇ 'ਚ ਬੈਂਕ ਮੁਲਾਜ਼ਮ ਸਮੇਤ ਚਾਰ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਮੁੱਲਾਂਪੁਰ ਦਾਖਾ ਦੇ ਇਲਾਕੇ ਪਿੰਡ ਦੇਤਵਾਲ ਵਿਚ ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਸਾਢੇ ਸੱਤ ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਪੁਲਿਸ...
ਅਫ਼ਗ਼ਾਨਿਸਤਾਨ ਵਿਚ ਹੁਣ ਰਹਿ ਗਏ ਹਨ ਸਿਰਫ਼ 100 ਹਿੰਦੂ ਸਿੱਖ - ਅਫ਼ਗ਼ਾਨ ਸਿੱਖ ਆਗੂ
. . .  about 1 hour ago
ਨਵੀਂ ਦਿੱਲੀ, 13 ਅਗਸਤ - ਕਾਬੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਫ਼ਗ਼ਾਨ ਸਿੱਖ ਆਗੂ ਗੁਰਨਾਮ ਸਿੰਘ ਰਾਜਵੰਸ਼ੀ ਨੇ ਕਿਹਾ ਕਿ ਮੈਂ ਆਪਣੇ 6 ਪਰਿਵਾਰਿਕ ਮੈਂਬਰਾਂ ਨਾਲ ਅਫ਼ਗ਼ਾਨਿਸਤਾਨ ਤੋਂ ਆਇਆ ਹਾਂ। ਧਮਾਕੇ ਵਿਚ ਸਾਡਾ ਗੁਰਦੁਆਰਾ ਤਬਾਹ ਹੋ ਗਿਆ। ਅਫ਼ਗ਼ਾਨਿਸਤਾਨ ਵਿਚ ਹੁਣ ਸਿਰਫ਼ 100 ਹਿੰਦੂ ਸਿੱਖ ਰਹਿ...
ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਰੀਜ਼ ਮਿਲਿਆ
. . .  about 3 hours ago
ਨਵੀਂ ਦਿੱਲੀ, 13 ਅਗਸਤ-ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਿੱਲੀ 'ਚ ਹੁਣ ਮੰਕੀਪਾਕਸ ਦੇ 5 ਮਾਮਲੇ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਠੀਕ ਹੋ ਚੁੱਕਾ ਹੈ।
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ
. . .  about 3 hours ago
ਮੁੰਬਈ, 13 ਅਗਸਤ-ਸਟੈਂਡਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਸ ਦੇਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਜਿੰਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ...
ਫ਼ਾਜ਼ਿਲਕਾ ਸੈਕਟਰ 'ਚ ਦਿਖਾਈ ਦਿੱਤੀ ਡਰੋਨ ਦੀ ਹਲਚਲ, ਬੀ.ਐੱਸ.ਐੱਫ਼. ਦੀ ਮੁਸਤੈਦੀ ਕਾਰਨ ਪਰਤਿਆ ਵਾਪਸ
. . .  about 4 hours ago
ਫ਼ਾਜ਼ਿਲਕਾ, 13 ਅਗਸਤ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਫ਼ਾਜ਼ਿਲਕਾ ਸੈਕਟਰ 'ਚ ਡਰੋਨ ਦਿਖਾਈ ਦੇਣ ਦਾ ਸਮਾਚਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਧੂਕਾ ਇਲਾਕੇ 'ਚ ਅੱਜ ਤੜਕਸਾਰ ਕੌਮਾਂਤਰੀ ਸਰਹੱਦ...
25 ਤੋਲੇ ਸੋਨਾ ਅਤੇ 10 ਹਜ਼ਾਰ ਨਕਦੀ ਚੋਰੀ
. . .  about 4 hours ago
ਘੋਗਰਾ, 13 ਅਗਸਤ (ਆਰ.ਐੱਸ. ਸਲਾਰੀਆ)- ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਸੈਹਰਕ ਵਿਖੇ 25 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸੌਰਵ ਪੁੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਸੋਨੀਆ ਗਾਂਧੀ ਫ਼ਿਰ ਹੋਈ ਕੋਰੋਨਾ ਪਾਜ਼ੀਟਿਵ
. . .  about 4 hours ago
ਨਵੀਂ ਦਿੱਲੀ, 13 ਅਗਸਤ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ...
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 5 hours ago
ਗੁਰੂ ਹਰਸਹਾਏ, 13 ਅਗਸਤ (ਹਰਚਰਨ ਸਿੰਘ ਸੰਧੂ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਬਜ਼ਾਰਾਂ 'ਚ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
. . .  about 5 hours ago
ਚੰਡੀਗੜ੍ਹ, 13 ਅਗਸਤ (ਕਮਲਜੀਤ)-ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
ਮੰਤਰੀ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ 'ਚ ਕੱਢੀ ਗਈ ਜ਼ਿਲ੍ਹਾ ਪੱਧਰੀ ਤਿਰੰਗਾ ਯਾਤਰਾ
. . .  about 5 hours ago
ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ 'ਘਰ ਘਰ ਤਿਰੰਗਾ' ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ 'ਚ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ...
ਪੰਜਾਬ 'ਚ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਲਾਗੂ, ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨੋਟੀਫ਼ਿਕੇਸ਼ਨ ਜਾਰੀ
. . .  about 5 hours ago
ਚੰਡੀਗੜ੍ਹ, 13 ਅਗਸਤ-ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਪੰਜਾਬ 'ਚ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇਕ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਦੀ ਮਨਜ਼ੂਰੀ...
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਵਫ਼ਦ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 13 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਵਫ਼ਦ ਨਾਲ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ...
ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
. . .  about 6 hours ago
ਨਵੀਂ ਦਿੱਲੀ, 13 ਅਗਸਤ-ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 20 ਸਾਲਾ ਨੌਜਵਾਨ ਦੀ ਮੌਤ
. . .  about 6 hours ago
ਸੁਰ ਸਿੰਘ, 13 ਅਗਸਤ (ਧਰਮਜੀਤ ਸਿੰਘ)- ਸਥਾਨਕ ਕਸਬੇ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਸੁਖਬੀਰ ਸਿੰਘ (20) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੋਟ ਮੁਹੰਮਦ ਖਾਂ, ਜ਼ਿਲ੍ਹਾ ਤਰਨ ਤਾਰਨ ਨਾਮਕ ਨੌਜਵਾਨ ਦੀ ਮੌਤ ਹੋ ਗਈ...
ਕਾਰ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ, ਇਕ ਸਾਲ ਦੇ ਬੱਚੇ ਸਣੇ 3 ਜਣਿਆਂ ਦੀ ਹੋਈ ਮੌਤ
. . .  about 6 hours ago
ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)- ਲੰਘੀ ਦੇਰ ਰਾਤ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ 'ਤੇ ਇਕ ਕਾਰ ਅਤੇ ਕੈਂਟਰ ਦਰਮਿਆਨੀ ਹੋਈ ਭਿਆਨਕ ਟੱਕਰ 'ਚ ਕਾਰ ਸਵਾਰ ਪਤਨੀ-ਪਤਨੀ ਸਮੇਤ 3 ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਿਲ...
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਰੋਸ ਮਾਰਚ ਆਰੰਭ
. . .  about 7 hours ago
ਪਟਿਆਲਾ, 13 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਲੰਬੇ ਸਮੇਂ ਤੋਂ ਵੱਖ-ਵੱਖ ਮਾਮਲਿਆਂ 'ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਬੇ ਭਰ 'ਚ ਕੀਤੇ ਜਾ ਰਹੇ ਰੋਸ ਮਾਰਚ...
ਬੀਤੀ ਰਾਤ ਚੋਰਾਂ ਨੇ ਅਨਾਜ ਮੰਡੀ ਲੌਂਗੋਵਾਲ 'ਚੋਂ 6 ਮੋਟਰਾਂ ਕੀਤੀਆਂ ਚੋਰੀ
. . .  about 7 hours ago
ਲੌਂਗੋਵਾਲ, 13 ਅਗਸਤ (ਸ.ਸ.ਖੰਨਾ,ਵਿਨੋਦ)-ਬੀਤੀ ਰਾਤ ਅਨਾਜ ਮੰਡੀ ਲੌਂਗੋਵਾਲ 'ਚੋਂ ਇਕ ਆੜ੍ਹਤੀਏ ਦੀ ਦੁਕਾਨ ਅੰਦਰੋਂ ਚੋਰਾਂ ਨੇ ਪਾੜ ਲਾ ਕੇ ਮੋਟਰਾਂ ਚੋਰੀ ਕਰ ਲਈਆਂ ਹਨ। ਇਸ ਦੀ ਜਾਣਕਾਰੀ ਆੜ੍ਹਤੀ ਮੰਗਤ ਰਾਏ ਮੰਗੂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਚੋਰਾਂ ਵਲੋਂ...
ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਮੌਕੇ 'ਤੇ ਮੌਤ
. . .  about 7 hours ago
ਸ੍ਰੀ ਚਮਕੌਰ ਸਾਹਿਬ , 13 ਅਗਸਤ (ਜਗਮੋਹਨ ਸਿੰਘ ਨਾਰੰਗ)- ਅੱਜ ਤੜਕੇ ਪੌਣੇ ਚਾਰ ਵਜੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਡਿਊਟੀ ਦੇਣ ਆ ਰਹੇ ਮੁਲਾਜ਼ਮ ਗੁਰਮੁਖ ਸਿੰਘ ਪਿੰਡ ਪਿੱਪਲ ਮਾਜਰਾ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ ਹੋ ਗਈ...
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਅਗਵਾਈ 'ਚ ਕਮੇਟੀ ਮੈਂਬਰਾਂ ਅਤੇ ਮੁਲਾਜ਼ਮਾਂ ਵਲੋਂ ਅੰਮ੍ਰਿਤਸਰ ਵਿਖੇ ਕੱਢਿਆ ਰੋਸ ਮਾਰਚ
. . .  about 7 hours ago
ਅੰਮ੍ਰਿਤਸਰ, 13 ਅਗਸਤ (ਜਸਵੰਤ ਸਿੰਘ ਜੱਸ)- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਰੋਸ ਮਾਰਚ ਕਰਨ ਦੇ ਐਲਾਨ ਤਹਿਤ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ...
ਫਰੀਦਕੋਟ ਦੀ ਕੇਂਦਰੀ ਜੇਲ੍ਹ ਫ਼ਿਰ ਵਿਵਾਦਾਂ 'ਚ, ਮਿਲੇ 32 ਮੋਬਾਈਲ ਫ਼ੋਨ
. . .  about 6 hours ago
ਫਰੀਦਕੋਟ, 13 ਅਗਸਤ (ਜਸਵੰਤ ਪੁਰਬਾ)-ਕੇਂਦਰੀ ਮਾਡਰਨ ਜੇਲ੍ਹ 'ਚ ਵੱਡੀ ਮਾਤਰਾ 'ਚ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜੇਲ੍ਹ ਪ੍ਰਬੰਧਨ ਨੇ ਜੇਲ੍ਹ ਦੇ ਵੱਖ-ਵੱਖ ਵਾਰਡਾਂ ਦੀ ਕੀਤੀ ਚੈਕਿੰਗ ਦੌਰਾਨ 32 ਮੋਬਾਈਲ ਫ਼ੋਨ, 3 ਚਾਰਜਰ, 1 ਸਮਾਰਟ ਘੜੀ ਬਰਾਮਦ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਜੇਠ ਸੰਮਤ 554
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। ਜੇਮਸ ਅਰਲ ਕਾਰਟ

ਰੂਪਨਗਰ

ਜਲ ਸਪਲਾਈ ਕਾਮਿਆਂ ਵਲੋਂ ਰੂਪਨਗਰ ਤੇ ਮੋਰਿੰਡਾ 'ਚ ਅਰਥੀ ਫ਼ੂਕ ਮੁਜ਼ਾਹਰੇ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਇੱਥੇ ਜ਼ਿਲ੍ਹਾ/ਬ੍ਰਾਂਚ ਕਮੇਟੀ ਰੋਪੜ ਅਤੇ ਮੋਰਿੰਡਾ ਅਤੇ ਦਫ਼ਤਰੀ ਸਟਾਫ਼ ਵਲੋਂ ਤਹਿਸੀਲ ਪੱਧਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੇ ਖ਼ਿਲਾਫ਼ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੂਬਾਈ ਆਗੂ ਜਸਵਿੰਦਰ ਕੌਰ, ਸਤਨਾਮ ਸਿੰਘ ਜ਼ਿਲ੍ਹਾ ਸਕੱਤਰ ਵਰਿੰਦਰ ਸਿੰਘ ਬ੍ਰਾਂਚ ਪ੍ਰਧਾਨ ਦਰਸ਼ਨ ਸਿੰਘ ਤੇ ਜਸਪਾਲ ਸਿੰਘ ਬ੍ਰਾਂਚ ਸਕੱਤਰ ਮਨਦੀਪ ਸਿੰਘ ਅਤੇ ਜਸਮਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ.ਸ.ਸ. ਵਿਭਾਗ ਦੇ ਇਨਲਿਸਟਮੈਂਟ/ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਸਮੇਤ ਹੋਰਨਾਂ ਮੰਗਾਂ ਦੇ ਸਬੰਧ ਵਿਚ ਸੰਗਰੂਰ ਦੇ ਡਿਪਟੀ ਕਮਿਸ਼ਨਰ ਵਲੋਂ 10 ਮਈ 2022 ਨੂੰ ਲਿਖਤੀ ਪੱਤਰ ਜਾਰੀ ਕਰਕੇ ਯੂਨੀਅਨ ਦੇ ਆਗੂਆਂ ਨੂੰ ਗੱਲਬਾਤ ਕਰਨ ਲਈ 24 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦਾ ਸਮਾਂ ਤੈਅ ਕਰਵਾਇਆ ਸੀ ਪਰ ਜਦੋਂ ਇਸ ਤੈਅ ਸਮੇਂ ਮੁਤਾਬਿਕ ਮੀਟਿੰਗ ਕਰਨ ਲਈ ਯੂਨੀਅਨ ਦੇ ਆਗੂ ਚੰਡੀਗੜ੍ਹ ਪਹੁੰਚੇ ਤਾਂ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਦੇ ਵਿਰੋਧ 'ਚ ਅੱਜ ਪੰਜਾਬ ਭਰ 'ਚ ਮਾਨ ਸਰਕਾਰ ਦੇ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਨੁੱਖੀ ਜ਼ਿੰਦਗੀ ਲਈ ਪੀਣ ਵਾਲੇ ਪਾਣੀ ਦੀ ਜ਼ਰੂਰੀ ਸਹੂਲਤ ਲੋਕਾਂ ਤੱਕ ਪਹੁੰਚਾਉਣ ਲਈ ਸਾਨੂੰ ਪਿਛਲੇ 10-15 ਸਾਲਾਂ ਤੋਂ ਬਤੌਰ ਵਰਕਰ ਦੇ ਰੂਪ ਵਿਚ ਜ.ਸ.ਸ. ਵਿਭਾਗ ਦੇ ਅਧਿਕਾਰੀਆਂ ਵਲੋਂ ਭਰਤੀ ਕੀਤਾ ਗਿਆ ਸੀ ਪਰ ਉਸ ਸਮੇਂ ਦੀਆਂ ਸਰਕਾਰ ਦੇ ਅਧਿਕਾਰੀਆਂ ਨੇ ਸਾਨੂੰ ਧੱਕੇ ਨਾਲ ਇਨਲਿਸਟਮੈਂਟ ਪਾਲਿਸੀ ਅਧੀਨ ਕਰਕੇ ਠੇਕੇਦਾਰ ਬਣਾ ਦਿੱਤਾ ਗਿਆ ਹੈ | ਜਦੋਂਕਿ ਨਾ ਤਾਂ ਸਾਡੀ ਕੋਈ ਮੰਗ ਸੀ, ਨਾ ਹੀ ਕੋਈ ਇੱਛਾ ਸੀ ਤੇ ਨਾ ਹੀ ਇਹ ਕੰਮ ਸਾਡੇ ਹਿਤ ਵਿਚ ਸੀ ਪਰ ਸਮੇਂ ਦੀ ਸਰਕਾਰ ਨੇ ਆਪਣੇ ਕਾਰਪੋਰੇਟੀ ਏਜੰਡੇ ਨੂੰ ਨੇਪਰੇ ਚਾੜ੍ਹਨ ਵਾਸਤੇ ਸਾਨੂੰ ਇਨਲਿਸਟਿਡ ਬਣਾ ਦਿੱਤਾ | ਉਨ੍ਹਾਂ ਕਿਹਾ ਕਿ ਜਦੋਂ ਉਹ ਪੱਕੇ ਤੇ ਰੈਗੂਲਰ ਹੋਣ ਦੀ ਮੰਗ ਕਰਨ ਲੱਗੇ ਤਾਂ ਉਦੋਂ ਤੋਂ ਹੀ ਸਰਕਾਰ ਦੇ ਅਧਿਕਾਰੀਆਂ ਵਲੋਂ ਇਨਲਿਸਟਡ ਕਾਮਿਆਂ ਦੀਆਂ ਬਲੱਡ ਰਿਲੇਸ਼ਨ ਦੇ ਨਾਂਅ 'ਤੇ ਛਾਂਟੀਆਂ ਕਰਨਾ, ਕੰਮ ਭਾਰ ਮੁਤਾਬਿਕ ਵਧੀਆ ਤਨਖ਼ਾਹਾਂ ਰੋਕਣਾ, ਸਰਕਾਰੀ ਵੈੱਬਸਾਈਟ 'ਤੇ ਕੰਟਰੈਕਚੂਅਲ ਅਧੀਨ ਇਨਲਿਸਟਡ ਵਰਕਰਾਂ ਦੇ ਚੜੇ੍ਹ ਹੋਏ ਡਾਟੇ ਰਿਕਾਰਡ ਦੀ ਐਂਟਰੀ ਨੂੰ ਡਿਲੀਟ ਕਰਨ ਜਿਹੇ ਵਰਕਰਾਂ ਵਿਰੋਧੀ ਹਮਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਸਾਡੀਆਂ ਮੰਗਾਂ/ਮਸਲਿਆਂ ਦਾ ਹੱਲ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ | ਆਗੂਆਂ ਨੇ ਮੰਗ ਕੀਤੀ ਕਿ ਜ.ਸ.ਸ. ਵਿਭਾਗ ਵਿਚ ਇਨਲਿਸਟਮੈਂਟ/ ਆਊਟਸੋਰਸ ਅਧੀਨ ਫ਼ੀਲਡ ਤੇ ਦਫ਼ਤਰਾਂ 'ਚ ਕੰਮ ਕਰਦੇ ਕਾਮਿਆਂ ਨੂੰ ਸਬੰਧਿਤ ਵਿਭਾਗ 'ਚ ਸਿੱਧੇ ਸ਼ਾਮਿਲ ਕਰਕੇ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ | ਐਚ.ਆਰ.ਐਮ.ਐਸ. ਪੋਰਟਲ 'ਤੇ ਕੰਟਰੈਕਚੁਆਲ ਅਧੀਨ ਇਨਲਿਸਟਡ ਕਾਮਿਆ ਦੇ ਚੜੇ੍ਹ ਡਾਟੇ ਦੀ ਡਿਲੀਟ ਕੀਤੀ ਐਂਟਰੀ ਨੂੰ ਤੁਰੰਤ ਬਹਾਲ ਕੀਤਾ ਜਾਵੇ | ਕੰਮ ਭਾਰ ਮੁਤਾਬਿਕ ਵਧੀਆਂ ਤਨਖ਼ਾਹਾਂ ਰੋਕੀਆਂ ਗਈਆਂ ਹਨ ਤੇ ਬਣਦਾ ਏਰੀਅਲ ਰੋਕਿਆ ਗਿਆ ਹੈ, ਉਹ ਤੁਰੰਤ ਜਾਰੀ ਕੀਤੇ ਜਾਣ, ਕਾਮਿਆਂ ਦੀ ਤਨਖ਼ਾਹ 15ਵੀਂ ਲੇਬਰ ਕਾਨਫ਼ਰੰਸ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਨਿਸ਼ਚਿਤ ਕੀਤੀ ਜਾਵੇ, ਇਨਲਿਸਟਮੈਂਟ ਕਾਮਿਆਂ 'ਤੇ ਈ.ਪੀ.ਐਫ. ਤੇ ਈ.ਐਸ.ਆਈ. ਲਾਗੂ ਕੀਤਾ ਜਾਵੇ | ਕੰਮ ਦੌਰਾਨ ਹੋਣ ਵਾਲੇ ਘਾਤਕ ਜਾਂ ਗੈਰ ਘਾਤਕ ਹਾਦਸਿਆਂ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ੇ ਦੀ ਅਦਾਇਗੀ, ਮੁਫ਼ਤ ਇਲਾਜ, ਪਰਿਵਾਰਕ ਪੈਨਸ਼ਨ ਅਤੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲਾਗੂ ਕੀਤਾ ਜਾਵੇ | ਫ਼ੀਲਡ ਤੇ ਦਫ਼ਤਰੀ ਸਟਾਫ਼ 'ਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਨਿਯਮ ਲਾਗੂ ਕੀਤਾ ਜਾਵੇ | ਵਿਭਾਗ ਅਧੀਨ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਦਾ ਜਬਰੀ ਨਿੱਜੀਕਰਨ/ ਪੰਚਾਇਤੀਕਰਨ ਕਰਨਾ ਬੰਦ ਕੀਤਾ ਜਾਵੇ ਅਤੇ ਪੰਚਾਇਤਾਂ ਨੂੰ ਹੈੱਡ ਓਵਰ ਕੀਤੀਆਂ ਜਲ ਸਪਲਾਈ ਸਕੀਮਾਂ ਨੂੰ ਮੁੜ ਵਿਭਾਗ ਅਧੀਨ ਲਿਆ ਜਾਵੇ | ਇਸ ਮੌਕੇ ਬਲਵਿੰਦਰ ਸਿੰਘ, ਪੂਨਮ, ਲਖਵੀਰ ਸਿੰਘ, ਕੁਲਵੀਰ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ, ਪਰਦੀਪ ਸਿੰਘ, ਜਤਿੰਦਰ ਸਿੰਘ, ਹਰਜੀਤ ਸਿੰਘ, ਪਰਵੇਸ਼ ਕੁਮਾਰ, ਤਰਨਜੀਤ ਸਿੰਘ ਆਦਿ ਹਾਜ਼ਰ ਸੀ |

ਨੂਰਪੁਰ ਬੇਦੀ ਦੀ 2 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ, ਸ਼ਹਿਰ ਵਾਸੀਆਂ ਨੇ ਵਿਭਾਗ ਖ਼ਿਲਾਫ਼ ਰੋਸ ਜਤਾਇਆ

ਨੂਰਪੁਰ ਬੇਦੀ, 26 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਸਥਾਨਕ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਲੋਕਾਂ ਨੂੰ ਭਰ ਗਰਮੀ ਦੇ ਮੌਸਮ 'ਚ ਵੀ ਪੀਣ ਵਾਲੇ ਪਾਣੀ ਵਰਗੀ ਅਹਿਮ ਸਹੂਲਤ ਤੋਂ ਵਾਂਝਾ ...

ਪੂਰੀ ਖ਼ਬਰ »

ਬਾਖੜੀ (ਊਨਾ) ਦੇ ਉਦਯੋਗ 'ਚ ਬੀਤੀ ਦੇਰ ਰਾਤ ਹੋਇਆ ਇੱਕ ਹੋਰ ਧਮਾਕਾ

ਸੰਤੋਖਗੜ੍ਹ, 26 ਮਈ (ਮਲਕੀਅਤ ਸਿੰਘ)- ਬੀਤੀ ਦੇਰ ਰਾਤ ਇੱਥੋਂ ਨਜ਼ਦੀਕ ਬਾਖੜੀ (ਊਨਾ) ਦੇ ਇੱਕ ਇਸਪਾਤ ਦੇ ਉਦਯੋਗ ਵਿਚ ਉਤਪਾਦਨ ਦੌਰਾਨ ਭੱਠੀ ਵਿਚ ਧਮਾਕਾ ਹੋਣ ਨਾਲ ਕੰਮ ਕਰ ਰਹੇ 8 ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਖੜੀ (ਊਨਾ) ਦੇ ਇੱਕ ਨਿੱਜੀ ਹਸਪਤਾਲ ਵਿਚ ...

ਪੂਰੀ ਖ਼ਬਰ »

ਅੱਗ ਦੀ ਲਪੇਟ 'ਚ ਆਏ ਫੋਰੈਸਟ ਗਾਰਡ ਦੀ ਪੀ. ਜੀ. ਆਈ. 'ਚ ਮੌਤ

ਸੰਤੋਖਗੜ੍ਹ, 26 ਮਈ (ਮਲਕੀਅਤ ਸਿੰਘ)-ਬੀਤੇ ਦਿਨ ਫੋਰੈਸਟ ਗਾਰਡ ਰਾਜੇਸ਼ ਕੁਮਾਰ ਜੋ ਬੰਗਾਣਾ (ਊਨਾ) ਦੇ ਨਜ਼ਦੀਕ ਜੰਗਲ ਨੂੰ ਲੱਗੀ ਅੱਗ ਵਿਚ ਜਲ ਗਿਆ ਸੀ, ਉਸਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਸਮੇਂ ਮੌਤ ਹੋ ਗਈ ਸੀ | ਬੀਤੇ ਦਿਨ ਰਾਜੇਸ਼ ਕੁਮਾਰ ਦੇ ਸਸਕਾਰ ਸਮੇਂ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਲੋਦੀਪੁਰ ਵਿਚ ਕਰਵਾਈ ਝੋਨੇ ਦੀ ਸਿੱਧੀ ਬਿਜਾਈ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਕਰਨੈਲ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕੀਤੀ ਅਪੀਲ ਉਪਰੰਤ ਜ਼ਿਲ੍ਹਾ ਰੂਪਨਗਰ ਵਿਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵੱਧ ਰਿਹਾ ਹੈ | ਕੈਬਨਿਟ ਮੰਤਰੀ ਹਰਜੋਤ ...

ਪੂਰੀ ਖ਼ਬਰ »

ਕੋਰਟ ਕੰਪਲੈਕਸ 'ਚ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਲੈ ਕੇ ਬਾਰ ਐਸੋਸੀਏਸ਼ਨ ਨੰਗਲ ਵਲੋਂ ਧਰਨਾ

ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)- ਕੋਰਟ ਕੰਪਲੈਕਸ ਨੰਗਲ ਵਿਖੇ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਲੈ ਕੇ ਅੱਜ ਬਾਰ ਐਸੋ. ਨੰਗਲ ਦੇ ਸਮੂਹ ਮੈਂਬਰਾਂ ਨੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਹੀਰਾ ਦੀ ਅਗਵਾਈ ਹੇਠ ਕੋਰਟ ਕੰਪਲੈਕਸ ਬਾਹਰ ਰੋਸ ਧਰਨਾ ਮਾਰਿਆ ਅਤੇ ਲੜੀਵਾਰ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ਵਲੋਂ ਵਿੱਦਿਅਕ ਸੰਸਥਾਵਾਂ ਦਾ ਪਲੇਠਾ ਦੌਰਾ

ਸ੍ਰੀ ਅਨੰਦਪੁਰ ਸਾਹਿਬ 26 ਮਈ (ਜੇ.ਐਸ.ਨਿੱਕੂਵਾਲ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਅਤੇ ਅੰਮਿ੍ਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਇਲਾਕੇ ਵਿਚ ਚੀਫ਼ ਖ਼ਾਲਸਾ ਦੀਵਾਨ ਦੀਆਂ ਚੱਲ ਰਹੀਆਂ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਡਿਪਟੀ ਕਮਿਸ਼ਨਰ

ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)- ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਪ੍ਰੀਤੀ ਯਾਦਵ ਨੇ ਕਿਹਾ ਕਿ ਭਿ੍ਸ਼ਟਾਚਾਰ ਨੂੰ ਕਿਸੇ ਵੀ ਕੀਮਤ 'ਤੇ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਹ ਅੱਜ ਪਹਿਲੀ ਵਾਰ ਆਪਣੇ ਨੰਗਲ ਦੌਰੇ 'ਤੇ ਪਹੁੰਚੇ ਹੋਏ ਸਨ ਤੇ ਸਤਲੁਜ ਸਦਨ ...

ਪੂਰੀ ਖ਼ਬਰ »

ਨੰਗਲ ਟਾਊਨਸ਼ਿਪ 'ਚ ਸੁੱਕੇ ਪੱਤੇ ਸਾੜਨ 'ਤੇ ਮੁਕੰਮਲ ਰੋਕ ਹੈ- ਇੰਜੀਨੀਅਰ ਕਟਾਰੀਆ

ਨੰਗਲ, 26 ਮਈ (ਗੁਰਪ੍ਰੀਤ ਸਿੰਘ ਗਰੇਵਾਲ)-''ਨੰਗਲ ਟਾਊਨਸ਼ਿਪ 'ਚ ਦਰਖ਼ਤ ਵੱਢਣ ਅਤੇ ਸੁੱਕੇ ਪੱਤੇ/ਕੂੜਾ ਸਾੜਨ 'ਤੇ ਮੁਕੰਮਲ ਰੋਕ ਹੈ ਅਤੇ ਅਸੀਂ ਨੈਸ਼ਨਲ ਗਰੀਨ ਟਿ੍ਬਿਊਨਲ ਦਾ ਹਰ ਹੁਕਮ ਲਾਗੂ ਕਰ ਰਹੇ ਹਾਂ'', ਇਹ ਵਿਚਾਰ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਕਾਰਜਕਾਰੀ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਸੰਦੀਪ ਗਰਗ ਵਲੋਂ ਨੰਗਲ ਦਾ ਵਿਸ਼ੇਸ਼ ਦੌਰਾ

ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)- ਐੱਸ.ਐੱਸ.ਪੀ. ਰੂਪਨਗਰ ਸੰਦੀਪ ਗਰਗ ਆਈ.ਪੀ.ਐਸ. ਵਲੋਂ ਨੰਗਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਵੀ ਪਹੁੰਚੇ ਹੋਏ ਹਨ ਤੇ ਸਾਂਝੇ ਤੌਰ 'ਤੇ ਉਨ੍ਹਾਂ ਵਲੋਂ ਨੰਗਲ ਸ਼ਹਿਰ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਜਬਰ-ਜਨਾਹ ਪੀੜਤਾ ਨੂੰ ਦਿੱਤਾ ਪੰਜ ਲੱਖ ਰੁਪਏ ਦਾ ਮੁਆਵਜ਼ਾ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਰੂਪਨਗਰ ਨੇ ਜਬਰ ਜਨਾਹ ਦੇ ਮਾਮਲੇ 'ਚ ਨਾਲਸਾ ਯੋਜਨਾ ਤਹਿਤ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਵਲੋਂ ਆਏ ਮੁਆਵਜ਼ੇ ਦੇ ਪੰਜ ਲੱਖ ਰੁਪਏ ਇੱਕ ਪੀੜਤ ਬੱਚੀ ਨੂੰ ...

ਪੂਰੀ ਖ਼ਬਰ »

ਪਿੰਡ ਕੋਟਲਾ ਨਿਹੰਗ ਵਿਖੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਰੂਪਨਗਰ ਵਿਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਸ਼ਹਿਰ ਦੇ ਨਾਲ ਲੱਗਦੇ ਪਿੰਡ ਕੋਟਲਾ ਨਿਹੰਗ ਵਿਚ ਵੀ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੱਖਾ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ | ...

ਪੂਰੀ ਖ਼ਬਰ »

ਘਨੌਲੀ ਵਿਖੇ ਖ਼ੁਦਕੁਸ਼ੀ ਕਰਨ ਵਾਲੀ ਲੜਕੀ ਦੇ ਮਾਮਲੇ ਨੇ ਲਿਆ ਨਵਾਂ ਮੋੜ

ਘਨੌਲੀ, 26 ਮਈ (ਜਸਵੀਰ ਸਿੰਘ ਸੈਣੀ)- ਬੀਤੀ ਕੱਲ੍ਹ ਘਨੌਲੀ ਵਿਖੇ ਇੱਕ ਪੰਦਰਾਂ ਸਾਲਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਖ਼ੁਦਕੁਸ਼ੀ ਕਰਨ ਵਾਲੀ ...

ਪੂਰੀ ਖ਼ਬਰ »

ਸੇਫ਼ ਸਕੂਲ ਵਾਹਨ ਯੋਜਨਾ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਅੱਜ ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ਦੀਆ 10 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ | ਬਲਾਕ ਰੂਪਨਗਰ ਵਿਖੇ ...

ਪੂਰੀ ਖ਼ਬਰ »

...ਜਦ ਠੌਣਾ ਦੀ ਜਲ ਸਪਲਾਈ 'ਤੇ ਚਿੱਪ ਵਾਲਾ ਮੀਟਰ ਲਗਾਉਣ ਆਏ ਮੁਲਾਜ਼ਮਾਂ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ

ਪੁਰਖਾਲੀ, 26 ਮਈ (ਬੰਟੀ)- ਭਾਰਤੀ ਕਿਸਾਨ ਯੂਨੀਅਨ ਪੰਜਾਬ (ਖੋਸਾ) ਜ਼ਿਲ੍ਹਾ ਰੋਪੜ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੌਣਾ ਵਿਖੇ ਪੀਣ ਵਾਲੇ ਸਰਕਾਰੀ ਟਿਊਬਵੈੱਲ ਤੇ ਬਿਜਲੀ ਵਿਭਾਗ ...

ਪੂਰੀ ਖ਼ਬਰ »

ਬਹਾਦਰਪੁਰ ਦਾ ਨੌਜਵਾਨ ਭੇਦਭਰੇ ਹਾਲਾਤ 'ਚ ਲਾਪਤਾ

ਘਨੌਲੀ, 26 ਮਈ (ਜਸਵੀਰ ਸਿੰਘ ਸੈਣੀ)- ਨੇੜਲੇ ਪਿੰਡ ਬਹਾਦਰਪੁਰ ਦਾ ਨੌਜਵਾਨ ਭੇਦਭਰੇ ਹਾਲਾਤ ਵਿਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ ਕਿ ਪਿੰਡ ਦਾ ਹਰਵਿੰਦਰ ਸਿੰਘ ਘੋਨਾ ਉਮਰ 37 ਸਾਲ ਜੋ ਕੇ ਕਿ ਬਹਾਦੁਰਪੁਰ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ ਜੋ ਕਿ ਹਿਮਾਚਲ ਪ੍ਰਦੇਸ਼ ...

ਪੂਰੀ ਖ਼ਬਰ »

ਜੀਪੈਟ ਇਲਿਜੀਬਿਲਟੀ ਟੈੱਸਟ ਪਾਸ ਕਰਨ ਵਾਲੇ ਚਾਰ ਵਿਦਿਆਰਥੀ ਸਨਮਾਨਿਤ

ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)-ਜੀਪੈਟ 2022 ਵਿਚ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਦੇ ਚਾਰ ਵਿਦਿਆਰਥੀਆਂ ਨੇ ਜੀਪੈਟ ਇਲਿਜੀਬਿਲਟੀ ਟੈੱਸਟ ਪਾਸ ਕੀਤਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਡੀ.ਐਨ. ਪ੍ਰਸ਼ਾਦ ਅਤੇ ਪ੍ਰੋ. ਜੇ.ਐਸ. ਦੂਆ ਨੇ ਜਾਣਕਾਰੀ ਦਿੱਤੀ ਕਿ ਆਲ ਇੰਡੀਆ ...

ਪੂਰੀ ਖ਼ਬਰ »

ਖ਼ਾਲਸਾ ਸਕੂਲ 'ਚ ਚਾਰ ਰੋਜ਼ਾ ਦਸਤਾਰਬੰਦੀ ਸਿਖਲਾਈ ਕੈਂਪ ਸਮਾਪਤ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਖ਼ਾਲਸਾ ਸਕੂਲ ਰੋਪੜ ਵਿਖੇ ਚਾਰ ਰੋਜ਼ਾ ਦਸਤਾਰ ਬੰਦੀ ਸਿਖਲਾਈ ਕੈਂਪ ਲਗਵਾਇਆ ਗਿਆ ਜਿਸ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਖ਼ਾਲਸਾ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ | ਕੈਂਪ ਵਿਚ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਵਿਦਿਆਰਥੀਆਂ ਦੀ ਐਨ. ਸੀ. ਸੀ. 'ਚ ਚੋਣ

ਸ੍ਰੀ ਚਮਕੌਰ ਸਾਹਿਬ, 26 ਮਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 50 ਵਿਦਿਆਰਥੀ ਐਨ. ਸੀ. ਸੀ. ਵਿਚ ਭਰਤੀ ਹੋਏ ਹਨ | ਐਨ. ਸੀ. ਸੀ. ਅਫ਼ਸਰ ਰਣਜੀਤ ਸਿੰਘ ਧਾਰਨੀ ਨੇ ਦੱਸਿਆ ਕਿ 23 ਪੰਜਾਬ ਬਟਾਲੀਅਨ ਐਨ. ...

ਪੂਰੀ ਖ਼ਬਰ »

ਸਰਕਲ ਢੇਰ ਦੇ ਪਟਵਾਰੀ ਦਵਿੰਦਰ ਸਿੰਘ ਦੀ ਬਦਲੀ ਰੱਦ ਕਰਨ ਦੀ ਮੰਗ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਕਰਨੈਲ ਸਿੰਘ)- ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ, ਕਿਸਾਨ ਆਗੂ ਇੰਦਰਜੀਤ ਸਿੰਘ ਫ਼ੌਜੀ, ਗੁਰਚਰਨ ਸਿੰਘ ਕੂਨਰ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ 'ਚ 'ਏ' ਗਰੇਡ ਪ੍ਰਾਪਤ ਕੈਡਿਟਾਂ ਦਾ ਸੋਨ ਤਗਮਿਆਂ ਨਾਲ ਸਨਮਾਨ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)- ਐਨ. ਸੀ. ਸੀ. 'ਏ' ਸਰਟੀਫਿਕੇਟ ਦੀ ਪ੍ਰੀਖਿਆ ਪਾਸ ਕਰਨ ਵਾਲੇ ਡੀ.ਏ.ਵੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਐਨ. ਸੀ. ਸੀ. ਕੈਡਿਟਾਂ ਨੂੰ ਅੱਜ (ਸੋਨ ਤਮਗਿਆਂ) ਗੋਲਡ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਐਨ. ਸੀ. ਸੀ. ...

ਪੂਰੀ ਖ਼ਬਰ »

ਗੁਰਦੁਆਰਾ ਘੋੜਿਆਂ ਦਾ ਘਾਹ ਸਾਹਿਬ ਵਿਖੇ ਧਾਰਮਿਕ ਸਮਾਗਮ 29 ਨੂੰ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਕਰਨੈਲ ਸਿੰਘ)- ਇੱਥੋਂ ਨੇੜੇ ਹਿਮਾਚਲ ਪ੍ਰਦੇਸ਼ ਦੀ ਸੀਮਾ ਅੰਦਰ ਜ਼ਿਲ੍ਹਾ ਬਿਲਾਸਪੁਰ 'ਚ ਪੈਂਦੇ ਪਿੰਡ ਕੌਲਾ ਵਾਲਾ ਟੋਭਾ ਤੇ ਨੀਲਾਂ ਵਿਖੇ ਸਥਿਤ ਗੁਰਦੁਆਰਾ ਘੋੜਿਆਂ ਦਾ ਘਾਹ ਸਾਹਿਬ ਵਿਖੇ 29 ਮਈ ਨੂੰ ਧਾਰਮਿਕ ਸਮਾਗਮ ਕਾਰ ਸੇਵਾ ...

ਪੂਰੀ ਖ਼ਬਰ »

ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਸੈਸ਼ਨ 2022-23 ਦਾ ਪ੍ਰਾਸਪੈਕਟਸ ਜਾਰੀ

ਸ੍ਰੀ ਚਮਕੌਰ ਸਾਹਿਬ, 26 ਮਈ (ਜਗਮੋਹਣ ਸਿੰਘ ਨਾਰੰਗ)- ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਸੈਸ਼ਨ 2022-23 ਦਾ ਪ੍ਰਾਸਪੈਕਟਸ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਪਿ੍ੰਸੀਪਲ ਅਤੇ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਸ਼੍ਰੋਮਣੀ ਕਮੇਟੀ ਚੋਣਾਂ ਲਈ ਤਿਆਰ ਬਰ ਤਿਆਰ-ਨਿੱਝਰ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਜੇ.ਐਸ.ਨਿੱਕੂਵਾਲ)- ਧਰਮ ਪ੍ਰਚਾਰ ਵਿਚ ਮੋਹਰੀ ਅਤੇ ਸਿੱਖਾਂ ਦੀ ਧਾਰਮਿਕ ਉੱਚ ਸੰਸਥਾ ਚੀਫ਼ ਖ਼ਾਲਸਾ ਦੀਵਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪੂਰਨ ਤੌਰ 'ਤੇ ਤਿਆਰ ਹੈ ਤੇ ਇਹ ਮੰਗ ਕਰਦਾ ਹੈ ਕਿ ਜਲਦ ਤੋਂ ਜਲਦ ...

ਪੂਰੀ ਖ਼ਬਰ »

ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਦੀ ਟੀਮ ਵਲੋਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਜੁਰਮਾਨੇ

ਸ੍ਰੀ ਚਮਕੌਰ ਸਾਹਿਬ , 26 ਮਈ (ਜਗਮੋਹਣ ਸਿੰਘ ਨਾਰੰਗ)- ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਸ੍ਰੀ ਚਮਕੌਰ ਸਾਹਿਬ ਖੇਤਰ ਦੇ ਪਿੰਡਾਂ ਵਿਚ ਦੁਕਾਨਦਾਰਾਂ ਤੇ ਚੈਕਿੰਗ ਕੀਤੀ ਗਈ | ਇਸ ਮੌਕੇ ਕੋਟਪਾ ਐਕਟ ਅਧੀਨ ਉਲੰਘਣਾ ਕਰਨ ਵਾਲੇ 7 ਦੁਕਾਨਦਾਰਾਂ ਨੂੰ ਮੌਕੇ 'ਤੇ ...

ਪੂਰੀ ਖ਼ਬਰ »

-ਮਸਲਾ ਲਟਕਦੀਆਂ ਮੁਲਾਜ਼ਮ ਮੰਗਾਂ ਦਾ- ਬੀ.ਬੀ.ਐਮ.ਬੀ. ਮੈਨੇਜਮੈਂਟ ਨਾਲ ਮੁਲਾਜ਼ਮ ਸੰਗਠਨ ਯੂਨਾਈਟਿਡ ਫ਼ਰੰਟ ਦੀ ਹੋਈ ਮੀਟਿੰਗ

ਨੰਗਲ, 26 ਮਈ (ਪ੍ਰੀਤਮ ਸਿੰਘ ਬਰਾਰੀ)- ਬੀ.ਬੀ.ਐਮ.ਬੀ. ਦੀਆਂ ਮਾਨਤਾ ਪ੍ਰਾਪਤ ਯੂਨੀਅਨਾਂ ਦੇ 'ਬੀ.ਬੀ.ਐਮ.ਬੀ. ਇੰਪਲਾਈਜ਼ ਸੰਗਠਨ ਯੂਨਾਈਟਿਡ ਫ਼ਰੰਟ' ਦੀ ਮੀਟਿੰਗ ਬੀ.ਬੀ.ਐਮ.ਬੀ. ਮੈਨੇਜਮੈਂਟ ਨਾਲ ਬੋਰਡ ਦਫ਼ਤਰ ਵਿਚ ਮੁਲਾਜ਼ਮ ਮਸਲਿਆਂ ਨੂੰ ਲੈ ਇੱਕ ਅਹਿਮ ਮੀਟਿੰਗ ਹੋਈ ...

ਪੂਰੀ ਖ਼ਬਰ »

ਵਿਦਿਆਰਥੀ ਜਾਗਰੂਕਤਾ ਸਮਾਗਮ ਅੱਜ

ਨੰਗਲ, 26 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਸਰਕਾਰੀ ਸਪੈਸ਼ਲ ਹਾਈ ਸਕੂਲ ਨੰਗਲ ਦੇ ਹੈੱਡਮਾਸਟਰ ਰਾਣਾ ਰਾਜੇਸ਼ ਸਿੰਘ ਰਾਜਪੂਤ ਨੇ ਦੱਸਿਆ ਕਿ 27 ਮਈ ਨੂੰ ਸਵੇਰੇ 9 ਵਜੇ ਸਕੂਲ 'ਚ ਚਿੱਟੇ ਵਿਰੁੱਧ ਸਮਾਗਮ ਕਰਵਾਇਆ ਜਾ ਰਿਹਾ ਹੈ | ਆਈ. ਟੀ. ਆਈ. ਨੰਗਲ ਤੇ ਸਹੇਲੀ ਫਾਊਾਡੇਸ਼ਨ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਵਿਖੇ ਬੂਟੇ ਲਗਾਏ

ਮੋਰਿੰਡਾ, 26 ਮਈ (ਪਿ੍ਤਪਾਲ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ | ਸਕੂਲ ਅਧਿਆਪਕ ਕੁਲਤਾਰ ਸਿੰਘ ਨੇ ਦੱਸਿਆ ਕਿ ਸਕੂਲ ਮੁਖੀ ਪਿ੍ੰਸੀਪਲ ਮਲਕੀਤ ਸਿੰਘ ਤੇ ਬੀ. ਐਮ. ਤੇਜਿੰਦਰ ਸਿੰਘ ਬਾਜ ਦੀ ਪ੍ਰੇਰਨਾ ...

ਪੂਰੀ ਖ਼ਬਰ »

ਭੋਗੀਪੁਰ ਵਿਖੇ ਨੌਜਵਾਨਾਂ ਨੇ ਕਿ੍ਕਟ ਟੂਰਨਾਮੈਂਟ ਕਰਵਾਇਆ

ਨੂਰਪੁਰ ਬੇਦੀ, 26 ਮਈ (ਹਰਦੀਪ ਸਿੰਘ ਢੀਂਡਸਾ)-ਨੌਜਵਾਨ ਸਭਾ ਭੋਗੀਪੁਰ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ ਵੱਖ ਵੱਖ ਪਿੰਡਾਂ ਦੀਆਂ ਕਿ੍ਕਟ ਟੀਮਾਂ ...

ਪੂਰੀ ਖ਼ਬਰ »

ਸਤਲੁੱਜ ਦਰਿਆ ਵਿਚੋਂ ਨਾਜਾਇਜ਼ ਮਾਈਨਿੰਗ ਰੋਕਣ ਦੀ ਮੰਗ

ਰੂਪਨਗਰ, 26 ਮਈ (ਪ. ਪ.)-ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਆਪਣੇ ਸਿਹਤ ਮੰਤਰੀ ਨੂੰ ਭਿ੍ਸਟਾਚਾਰ ਦੇ ਕਾਰਨ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ...

ਪੂਰੀ ਖ਼ਬਰ »

ਕਿਸਾਨ ਸਿਖਲਾਈ ਕੈਂਪ ਅੱਜ

ਬੇਲਾ, 26 ਮਈ (ਸੈਣੀ)-ਖੇਤੀਬਾੜੀ ਵਿਭਾਗ ਰੂਪਨਗਰ ਵਲੋਂ 27 ਮਈ ਨੂੰ ਬੇਲਾ ਕਾਲਜ ਵਿਚ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰ੍ਰਕਿ੍ਪਾਲ ਸਿੰਘ ਖੇਤੀਬਾੜੀ ਅਫ਼ਸਰ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ 27 ਮਈ ਨੂੰ ...

ਪੂਰੀ ਖ਼ਬਰ »

ਆਈ. ਆਈ. ਟੀ. ਦੇ ਸਿਖਿਆਰਥੀਆਂ ਨੇ ਸਕੂਲੀ ਵਿਦਿਆਰਥੀਆਂ ਨੂੰ ਕੈਰੀਅਰ ਕੋਰਸਿਜ਼ ਸੰਬੰਧੀ ਦਿੱਤੀ ਜਾਣਕਾਰੀ

ਪੁਰਖਾਲੀ, 26 ਮਈ (ਬੰਟੀ)-ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਥਾਨਕ ਸਮਾਰਟ ਸਕੂਲ ਪੁਰਖਾਲੀ ਦੇ ਵਿਚ ਆਈ. ਆਈ. ਟੀ. ਰੋਪੜ ਸਿਖਿਆਰਥੀਆਂ ਨੇ ਪਹਿਚਾਣ ਇੱਕ ਸਫ਼ਰ ਪ੍ਰੋਜੈਕਟ ਦੇ ਅਧੀਨ ਪੁਰਖਾਲੀ ਸਕੂਲ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਕੈਰੀਅਰ ਕੋਰਸਿਜ ...

ਪੂਰੀ ਖ਼ਬਰ »

ਟਰਾਈ ਸਾਈਕਲ ਕੀਤਾ ਭੇਟ

ਮੋਰਿੰਡਾ, 26 ਮਈ (ਕੰਗ)-ਪਿੰਡ ਸਿਲ ਦੇ ਬਲਜੀਤ ਸਿੰਘ ਨੂੰ ਐੱਮ. ਐੱਲ. ਏ. ਡਾ. ਚਰਨਜੀਤ ਸਿੰਘ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਟਰਾਈ ਸਾਈਕਲ ਭੇਟ ਕੀਤੀ ਗਈ ਜੋ ਕਿ ਦੋਨਾਂ ਲੱਤਾਂ ਤੋਂ ਅਪਾਹਜ ਹਨ ਅਤੇ ਇਹ ਟਰਾਈ ਸਾਈਕਲ ਬੈਟਰੀ ਨਾਲ ਚੱਲਦੀ ਹੈ | ਇਸ ਮੌਕੇ ਤੇ ਕੁਲਦੀਪ ਸਿੰਘ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਵਿਰੁੱਧ ਸਮਾਗਮ ਕਰਵਾਇਆ

ਨੰਗਲ, 26 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪਿ੍ੰਸੀਪਲ ਕਿਰਨ ਸ਼ਰਮਾ ਦੀ ਅਗਵਾਈ 'ਚ ਨਸ਼ਾ ਵਿਰੋਧੀ ਸਮਾਗਮ ਕਰਵਾਇਆ ਗਿਆ | ਆਈ. ਟੀ. ਆਈ. ਨੰਗਲ ਅਤੇ ਸਹੇਲੀ ਫਾਊਾਡੇਸ਼ਨ ਸਰੀ ਕੈਨੇਡਾ ਦੇ ਸਹਿਯੋਗ ਨਾਲਕ ਕਰਵਾਏ ਗਏ ਇਸ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਮਾਪਤ

• ਹਰਜੈਬ ਸਿੰਘ ਨੋਧੇਮਾਜਰਾ ਪ੍ਰਧਾਨ ਤੇ ਹਰਮਿੰਦਰ ਸਿੰਘ ਬੈਂਸ ਬਣੇ ਸਕੱਤਰ ਨੂਰਪੁਰ ਬੇਦੀ, 26 ਮਈ (ਵਿੰਦਰ ਪਾਲ ਝਾਂਡੀਆ)-ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਵਲੋਂ ਸਬ-ਆਫ਼ਿਸ ਤਖ਼ਤਗੜ੍ਹ ਅਤੇ ਸਬ ਡਵੀਜ਼ਨ ਨੂਰਪੁਰ ਬੇਦੀ ਦਾ ਯੂਨੀਅਨ ਦੀ ਨਵੀਂ ਚੋਣ ਸਬੰਧੀ ...

ਪੂਰੀ ਖ਼ਬਰ »

ਸ਼ਿਵ ਮੰਦਰ 'ਚ ਸਾਲਾਨਾ ਸਮਾਗਮ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਜੇ ਐਸ ਨਿੱਕੂਵਾਲ)-ਸਥਾਨਕ ਸ਼ਿਵ ਮੰਦਿਰ ਮੁਹੱਲਾ ਕੁਰਾਲੀ ਵਾਲਾ ਵਿਖੇ ਸ਼ਿਵ ਸ਼ਕਤੀ ਕਲੱਬ ਵਲੋਂ ਸਾਲਾਨਾ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਪਿਛਲੇ ਦਿਨੀਂ ਰੱਖੇ ਗਏ ਸ਼੍ਰੀ ਰਮਾਇਣ ਪਾਠ ਦੇ ਭੋਗ ਉਪਰੰਤ ਹਵਨ ਯੱਗ ਕੀਤਾ ...

ਪੂਰੀ ਖ਼ਬਰ »

ਵਿਕਲਾਂਗ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ ਮੀਟਿੰਗ

ਢੇਰ, 26 ਮਈ (ਸ਼ਿਵ ਕੁਮਾਰ)-ਡਿਸੇਬਲਡ ਵਿਕਲਾਂਗ ਵੈੱਲਫੇਅਰ ਐਸੋਸੀਏਸ਼ਨ ਦੀ ਤਹਿਸੀਲ ਚੋਣ ਚੇਅਰਮੈਨ ਨੰਦ ਕਿਸ਼ੋਰ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਬਰ-ਸੰਮਤੀ ਨਾਲ ਅਮਰੀਕ ਸਿੰਘ ਨੂੰ ਤਹਿਸੀਲ ਪ੍ਰਧਾਨ ਗੁਰਨਾਮ ਸਿੰਘ ਨੂੰ ਜਰਨਲ ਸਕੱਤਰ, ਗੁਰਬਖ਼ਸ਼ ਸਿੰਘ ...

ਪੂਰੀ ਖ਼ਬਰ »

40 ਰੋਜ਼ਾ ਸੁਖਮਨੀ ਸਾਹਿਬ ਦੇ ਪਾਠ ਦੀ ਲੜੀ ਸਮਾਪਤ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)-ਗੁ: ਸ੍ਰੀ ਕਲਗ਼ੀਧਰ (ਟਿੱਬੀ ਸਾਹਿਬ) ਸ੍ਰੀ ਕਲਗ਼ੀਧਰ ਕੰਨਿਆ ਪਾਠਸ਼ਾਲਾ, ਰੋਪੜ ਵਿਖੇ ਇਸਤਰੀ ਸਤਿਸੰਗ ਸਭਾ ਵਲੋ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ 40 ਦਿਨ ਤੋਂ ਚੱਲਦੀ ਸ੍ਰੀ ਸੁਖਮਨੀ ...

ਪੂਰੀ ਖ਼ਬਰ »

3 ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਾਰਨ ਪੰਚਾਇਤੀ ਰਾਜ ਪੈਨਸ਼ਨਰ ਔਖੇ

ਨੂਰਪੁਰ ਬੇਦੀ, 26 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੰਚਾਇਤੀ ਰਾਜ ਵਿਭਾਗ ਦੇ ਪੈਨਸ਼ਨਰ 3 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ ਹਨ | ਜਾਣਕਾਰੀ ਦਿੰਦਿਆਂ ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨਿਰਮਲ ...

ਪੂਰੀ ਖ਼ਬਰ »

ਬੇਲਾ ਕਾਲਜ ਵਿਖੇ 'ਬੀਇੰਗ ਏ ਵੂਮੈਨ' ਵਿਸ਼ੇ 'ਤੇ ਵੈਬੀਨਾਰ

ਬੇਲਾ, 26 ਮਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਇੰਟਰਨਲ ਕੰਪਲੇਂਟ ਸੈੱਲ ਵਲੋਂ 'ਬੀਇੰਗ ਏ ਵੂਮੈਨ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ ਵਿਚ ਡਾ. ਅਲੋਕ ਵਾਜਪਾਈ, ਮਨੋਚਕਿਤਸਕ ਨੈਸ਼ਨਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX