ਭੁੱਚੋ ਮੰਡੀ, 26 ਮਈ (ਪਰਵਿੰਦਰ ਸਿੰਘ ਜੌੜਾ)-ਕਰੀਬ 2 ਦਹਾਕਿਆਂ ਬਾਅਦ ਭੁੱਚੋ ਖ਼ੁਰਦ ਦੇ ਕਰੀਬ 80 ਪਰਿਵਾਰਾਂ 'ਤੇ ਉਜਾੜੇ ਦੀ ਤਲਵਾਰ ਮੁੜ ਲਟਕ ਗਈ ਹੈ | ਇਨ੍ਹਾਂ ਪਰਿਵਾਰਾਂ ਦੇ ਘਰ ਜਿਸ ਜ਼ਮੀਨ 'ਚ ਬਣੇ ਹੋਏ ਹਨ, ਉਹ ਜ਼ਮੀਨ ਸ਼ਾਮਲਾਟ ਅਧੀਨ ਆਉਂਦੀ ਹੈ ਅਤੇ ਭੁੱਚੋ ਕਲਾਂ ਦੀ ਪੰਚਾਇਤ ਇਸ 'ਤੇ ਆਪਣਾ ਹੱਕ ਜਤਾਉਂਦੀ ਹੈ | ਉਂਜ ਇਹ ਘਰ ਉਦੋਂ ਦੇ ਹੀ ਵਸੇ ਹੋਏ ਹਨ, ਜਦੋਂ ਕਈ ਦਹਾਕੇ ਪਹਿਲਾਂ ਭੁੱਚੋ ਕਲਾਂ ਪਿੰਡ ਵਸਿਆ ਸੀ | ਇਨ੍ਹਾਂ ਪਰਿਵਾਰਾਂ ਵਿਚ ਬਹੁ-ਗਿਣਤੀ ਦਲਿਤ ਵਸੋਂ ਦੀ ਹੈ | ਇਸ 16 ਏਕੜ ਜ਼ਮੀਨ 'ਚ ਇਤਿਹਾਸਕ ਗੁਰਦੁਆਰਾ ਪਿੱਪਲਸਰ ਸਾਹਿਬ, ਸ਼ਿਵ ਮੰਦਰ ਅਤੇ ਸ਼ਮਸ਼ਾਨਘਾਟ ਵੀ ਆਉਂਦਾ ਹੈ | ਦੱਸ ਦਈਏ ਕਿ ਪਿੰਡ ਭੁੱਚੋ ਖ਼ੁਰਦ ਭੁੱਚੋ ਕਲਾਂ 'ਚੋਂ ਹੀ ਵਸਿਆ ਹੈ ਅਤੇ ਪਿੰਡ ਦੀ ਪੰਚਾਇਤ ਕੋਲ ਆਪਣੀ ਕੋਈ ਵੀ ਜ਼ਮੀਨ ਜਾਂ ਕਮਾਈ ਦਾ ਹੋਰ ਸਾਧਨ ਨਹੀਂ ਹੈ | ਕਰੀਬ 2 ਦਹਾਕੇ ਪਹਿਲਾਂ ਵੀ ਭੁੱਚੋ ਕਲਾਂ ਦੀ ਪੰਚਾਇਤ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਸ ਲਾਲ ਲਕੀਰ ਵਾਲੀ ਜਗ੍ਹਾ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ, ਪ੍ਰੰਤੂ ਪਿੰਡ ਦੇ ਪ੍ਰਭਾਵਿਤ ਹੋਣ ਵਾਲੇ ਘਰਾਂ ਦੀਆਂ ਔਰਤਾਂ ਨੇ ਪ੍ਰਸ਼ਾਸਨ ਦੇ ਬੁਲਡੋਜ਼ਰਾਂ ਅੱਗੇ ਲੇਟ ਕੇ ਬੁਲਡੋਜ਼ਰਾਂ ਦਾ ਮੂੰਹ ਮੋੜ ਦਿੱਤਾ ਸੀ | ਉਦੋਂ ਤੋਂ ਮਾਮਲਾ ਸ਼ਾਂਤ ਚੱਲਿਆ ਆ ਰਿਹਾ ਸੀ | ਹੁਣ ਜਦੋਂ ਸੂਬੇ ਵਿਚਲੀ 'ਆਪ' ਸਰਕਾਰ ਨੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਢੀ ਹੋਈ ਹੈ, ਤਾਂ ਭੁੱਚੋ ਕਲਾਂ ਦੀ ਕਾਂਗਰਸੀ ਪੰਚਾਇਤ ਨੇ ਵੀ ਵਹਿੰਦੀ 'ਗੰਗਾ' 'ਚ ਹੱਥ ਧੋਣ ਦਾ ਮਨਸੂਬਾ ਪਾਲ ਲਿਆ ਹੈ | ਹਾਲਾਂਕਿ ਭੁੱਚੋ ਕਲਾਂ ਦੇ ਸਰਪੰਚ ਕੋਲ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਜ਼ਮੀਨ ਛੁਡਵਾਉਣ ਸਬੰਧੀ ਅਜਿਹਾ ਕੋਈ ਲਿਖਤੀ ਪੱਤਰ ਨਹੀਂ ਆਇਆ ਹੈ, ਬਾਵਜੂਦ ਇਸ ਦੇ ਸਰਪੰਚ ਵਲੋਂ ਭੁੱਚੋ ਖ਼ੁਰਦ ਵਾਸੀਆਂ ਨੂੰ ਜ਼ਮੀਨ ਛੱਡਣ ਦੀ ਗੱਲ 2/3 ਵਾਰ ਕਹੀ ਜਾ ਚੁੱਕੀ ਹੈ | ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਮੁੱਖ ਬਾਜ਼ਾਰ 'ਚ ਵੱਡਾ ਇਕੱਠ ਕੀਤਾ ਅਤੇ ਭੁੱਚੋ ਕਲਾਂ ਦੀ ਪੰਚਾਇਤ ਸਮੇਤ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਭੁੱਚੋ ਖ਼ੁਰਦ ਵਿਚ ਕਿਸੇ ਕਿਸਮ ਦਾ ਉਜਾੜਾ ਨਾ ਕੀਤਾ ਜਾਵੇ ਅਤੇ ਪਿੰਡ ਦੀ ਸ਼ਾਂਤ ਫ਼ਿਜ਼ਾ ਨੂੰ 'ਸ਼ਾਂਤ' ਹੀ ਰਹਿਣ ਦਿੱਤਾ ਜਾਵੇ | ਪਿੰਡ ਦੇ ਜਥੇਬੰਦਕ ਜੁਝਾਰੂ ਆਗੂਆਂ ਨਛੱਤਰ ਸਿੰਘ ਗਿੱਲ, ਚੰਦ ਸਿੰਘ, ਸੁਰਜੀਤ ਸਿੰਘ, ਮੰਦਰ ਸਿੰਘ, ਹਰਬੰਸ ਸਿੰਘ, ਗੁਰਬਚਨ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਮੁੱਚਾ ਪਿੰਡ ਇਕਜੁਟ ਹੈ ਅਤੇ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਦੂਜੇ ਪਾਸੇ ਭੁੱਚੋ ਕਲਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਸਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਵਸਦੇ ਘਰਾਂ ਨੂੰ ਉਜਾੜਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਨਾ ਹੀ ਗੁਰਦੁਆਰਾ ਸਾਹਿਬ, ਮੰਦਰ ਅਤੇ ਸ਼ਮਸ਼ਾਨਘਾਟ ਦੀ ਪਵਿੱਤਰਤਾ ਨੂੰ ਭੰਗ ਕਰਨ ਦੀ ਸੋਚ ਸਕਦੇ ਹਨ, ਪ੍ਰੰਤੂ ਇਸ ਤੋਂ ਬਿਨਾਂ ਜੋ ਕਰੀਬ 6.5 ਏਕੜ ਜ਼ਮੀਨ ਠੇਕੇ 'ਤੇ ਦਿੱਤੀ ਜਾ ਰਹੀ ਹੈ, ਉਸ ਦਾ ਕਬਜ਼ਾ ਲੈਣਾ ਉਨ੍ਹਾਂ ਦਾ ਅਧਿਕਾਰ ਹੈ | ਉਨ੍ਹਾਂ ਮੰਨਿਆ ਕਿ ਸਰਕਾਰੀ ਜਾਂ ਪ੍ਰਸ਼ਾਸਨਿਕ ਪੱਧਰ 'ਤੇ ਅਜੇ ਕੋਈ ਪੱਤਰ ਵਿਹਾਰ ਨਹੀਂ ਹੋਇਆ ਹੈ, ਪ੍ਰੰਤੂ ਨਾਲ ਹੀ ਕਿਹਾ ਕਿ ਉਨ੍ਹਾਂ 'ਤੇ ਸਰਕਾਰ ਦਾ ਦਬਾਅ ਹੈ ਅਤੇ ਜੇਕਰ ਭੁੱਚੋ ਖ਼ੁਰਦ ਵਾਸੀਆਂ ਵਲੋਂ ਭੁੱਚੋ ਕਲਾਂ ਦੀ ਜ਼ਮੀਨ 'ਤੇ ਕੀਤਾ ਗਿਆ ਨਜਾਇਜ਼ ਕਬਜ਼ਾ ਨਾ ਛੱਡਿਆ ਗਿਆ ਤਾਂ ਪ੍ਰਸ਼ਾਸਨ ਵਲੋਂ ਜਲਦੀ ਹੀ ਨੋਟਿਸ ਕੱਢਿਆ ਜਾ ਸਕਦਾ ਹੈ |
ਬਠਿੰਡਾ, 26 ਮਈ (ਅਵਤਾਰ ਸਿੰਘ)-ਸ਼ਹਿਰ ਦੇ ਸੰਤਪੁਰਾ ਰੋਡ 'ਤੇ ਦੋ ਮੋਟਰਸਾਈਕਲ ਸਵਾਰ ਇਕ ਛੋਟੇ ਹਾਥੀ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਵਿਚ ਸੁਸ਼ੀਲ ਕੁਮਾਰ (20) ਪੁੱਤਰ ਨਰਿੰਦਰ ਕੁਮਾਰ ਅਤੇ ਅਰਜਨ (18) ਪੁੱਤਰ ਪੰਨਾ ਲਾਲ ਵਾਸੀ ਨਵੀ ਬਸਤੀ ਸ਼ਾਮਿਲ ...
ਭਾਗੀਵਾਂਦਰ, 26 ਮਈ (ਮਹਿੰਦਰ ਸਿੰਘ ਰੂਪ)-ਵਿਦਿਆਰਥੀਆਂ ਦੀ ਪੜ੍ਹਾਈ 'ਚ ਵਧੀਆ ਕਾਰਗੁਜ਼ਾਰੀ ਲਈ ਅਧਿਆਪਕ ਵਰਗ ਦਾ ਵੱਡਾ ਯੋਗਦਾਨ ਹੁੰਦਾ ਹੈ | ਜਿਸ ਸਕੂਲ ਦੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪੁਜੀਸ਼ਨਾਂ ਹਾਸਲ ਕਰਦੇ ਹਨ, ਉਸ ਦਾ ਸਿਹਰਾ ਵੀ ਅਧਿਆਪਕ ਵਰਗ ਨੂੰ ਹੀ ...
ਰਾਮਾਂ ਮੰਡੀ, 26 ਮਈ (ਤਰਸੇਮ ਸਿੰਗਲਾ)-ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਮੁਲਾਜ਼ਮ ਦਾ ਘਰ ਦੇ ਬਾਹਰ ਖੜਾ ਮੋਟਰ-ਸਾਈਕਲ ਬੀਤੇ ਦਿਨੀਂ 223 ਮਈ ਦੀ ਦਰਮਿਆਨੀ ਰਾਤ ਚੋਰੀ ਹੋ ਜਾਣ ਦਾ ਸਮਾਚਾਰ ਹੈ | ਪੀੜਤ ਕੁਲਵੰਤ ਸਿੰਘ ਪੁੱਤਰ ਜਸਵੰਤ ਸਿੰਘ ਨੇ ਰਾਮਾਂ ਪੁਲਿਸ ਨੂੰ ਦਿੱਤੀ ...
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਿਦਿਆਰਥੀਆਂ ਦੇ ਨਵੀਨ ਕਾਰੋਬਾਰੀ ਵਿਚਾਰਾਂ ਨੂੰ ਸਾਹਮਣੇ ਲਿਆਉਣ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਮਿਸ਼ਨ, ਪੰਜਾਬ ਅਤੇ ...
ਗੋਨਿਆਣਾ, 26 ਮਈ (ਬਰਾੜ ਆਰ. ਸਿੰਘ)-ਬੀਤੇ ਦਿਨ ਇਕ ਭੁੱਕੀ ਤਸਕਰ ਉਸ ਸਮੇਂ ਪੁਲਿਸ ਅੜਿੱਕੇ ਆ ਗਿਆ, ਜਿਸ ਸਮੇਂ ਉਹ 20 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਪਿੰਡ ਜੀਦਾ ਦੀ ਦਾਣਾ ਮੰਡੀ ਕੋਲ ਆ ਰਿਹਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਛਿੰਦਰ ਸਿੰਘ ਪੁੱਤਰ ਸੁੱਚਾ ...
ਬਠਿੰਡਾ, 26 ਮਈ (ਅਵਤਾਰ ਸਿੰਘ)-ਪੰਜਾਬ ਰਾਜ ਸਹਿਕਾਰੀ ਸਭਾਵਾਂ ਜ਼ਿਲ੍ਹਾ ਬਠਿੰਡਾ ਮੁਲਾਜ਼ਮਾਂ ਵਲੋਂ ਦੀ ਬਠਿੰਡਾ ਡਿਸਟਿ੍ਕਟ ਕੋਆਪੇ੍ਰਟਿਵ ਯੂਨੀਅਨ (ਡੀ.ਸੀ.ਯੂ.) ਦੇ ਦਫ਼ਤਰ ਅੱਗੇ ਧਰਨਾ ਦਿੱਤਾ | ਇਸ ਮੌਕੇ ਭੁਪਿੰਦਰ ਸਿੰਘ ਚੌਕੇ ਜ਼ਿਲ੍ਹਾ ਪ੍ਰਧਾਨ ਕਰਮਚਾਰੀ ...
ਭੁੱਚੋ ਮੰਡੀ, 26 ਮਈ (ਪਰਵਿੰਦਰ ਸਿੰਘ ਜੌੜਾ)-ਦੁਪਹਿਰ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਮਹਿਰਾਜ ਵਾਸੀਆਂ ਨੇ ਅਚਾਨਕ ਲਹਿਰਾ ਬੇਗਾ ਟੋਲ ਪਲਾਜ਼ਾ ਦੀਆਂ ਸਾਰੀਆਂ ਲਾਈਨਾਂ 'ਚ ਧਰਨਾ ਲਾ ਕੇ ਸਮੁੱਚੇ ਵਾਹਨਾਂ ਨੂੰ ਟੋਲ ਮੁਕਤ ਕਰ ...
ਬਠਿੰਡਾ, 26 ਮਈ (ਵੀਰਪਾਲ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਕੱਚੇ ਕਾਮਿਆਂ ਦੇ ਰੂਪ ਵਿਚ ਕੰਮ ਕਰ ਰਹੇ ਸੀਵਰਮੈਨਾਂ ਵਲੋਂ ਪੱਕੇ ਕੀਤੇ ਜਾਣ ਦੀ ਮੰਗ ਲਟਕਾਏ ਜਾਣ ਨੂੰ ਲੈ ਕੇ ਸਥਾਨਕ ਨਗਰ ਨਿਗਮ ਦੇ ਗੇਟ ਅੱਗੇ ਰੋਸ ਰੈਲੀ ਕਰਕੇ ਧਰਨਾ ਲਗਾਇਆ | ਇਸ ਮੌਕੇ ਕੱਚੇ ਕਾਮੇ ...
ਬਠਿੰਡਾ, 26 ਮਈ (ਵੀਰਪਾਲ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਐਂਡ ਟ੍ਰਾਂਸਕੋ ਜ਼ੋਨ ਬਠਿੰਡਾ ਵਲੋਂ ਪੱਛਮ ਜ਼ੋਨ ਬਠਿੰਡਾ ਦੇ ਮੁੱਖ ਇੰਜੀਨੀਅਰ ਦਫ਼ਤਰ ਅੱਗੇ ਆਪਣੀਆਂ ਪਿਛਲੇ ਲੰਮੇ ਸਮੇ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕਰਦੇ ਹੋਏ ...
ਬਠਿੰਡਾ, 26 ਮਈ (ਅਵਤਾਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਸਿੱਖ ਕੌਮ ਦੇ ਪ੍ਰਮੁੱਖ ਸ਼ਖ਼ਸੀਅਤ ਹੋ | ਆਪ ਨੇ ਸਾਰੀ ਸਿੱਖ ਕੌਮ ਨੂੰ ਸੇਧ ਬਖ਼ਸ਼ਣੀ ਹੁੰਦੀ ਹੈ ਪਰ ਕੁਝ ਸਮੇਂ ਤੋਂ ਤੁਹਾਡੇ ਵਲੋਂ ਮੀਡੀਆ 'ਚ ਦਿੱਤੀਆਂ ਖ਼ਬਰਾਂ ...
ਤਲਵੰਡੀ ਸਾਬੋ, 26 ਮਈ (ਰਣਜੀਤ ਸਿੰਘ ਰਾਜੂ)-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਇਕ ਜ਼ਰੂਰੀ ਮੀਟਿੰਗ ਅੱਜ ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨਿੱਕਾ ਦੀ ਅਗਵਾਈ ਹੇਠ ਸਥਾਨਕ ਬਸਪਾ ਦਫ਼ਤਰ ਨਜ਼ਦੀਕ ਹੋਈ, ਜਿਸ 'ਚ ਦਲਿਤ ਵਰਗ ਅਤੇ ਮਜ਼ਦੂਰਾਂ ...
ਬਾਲਿਆਂਵਾਲੀ, 26 ਮਈ (ਕੁਲਦੀਪ ਮਤਵਾਲਾ)-ਵਿਸ਼ਵ ਸ਼ਹਿਦ ਮੱਖੀ ਦਿਵਸ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਡਿੱਖ ਵਲੋਂ ਮੁੱਖ ਅਧਿਆਪਕਾ ਰੌਸ਼ਨੀ ਚਾਵਲਾ ਦੀ ਅਗਵਾਈ ਹੇਠ ਅਤੇ ਪ੍ਰੋਗਰੈਸਿਵ ਬੀ ਕੀਪਰਜ਼ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਮਨਾਇਆ ਗਿਆ | ਐਸੋਸੀਏਸ਼ਨ ...
ਨਥਾਣਾ, 26 ਮਈ (ਗੁਰਦਰਸ਼ਨ ਲੁੱਧੜ)-ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬੱਚਤ ਵਾਸਤੇ ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ | ਇਸ ਸਬੰਧੀ ਵਿਭਾਗ ਵੱਲੋਂ ...
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿਚ ਲੈਂਦੇ ਹਾਂ ਸੁਪਨੇ ਉਹ ਹੁੰਦੇ ਹਨ ਜੋ ਅਸੀਂ ਖੁੱਲ੍ਹੀਆਂ ਨਾਲ ਅੱਖਾਂ ਨਾਲ ਦੇਖ ਕੇ ਪੂਰੇ ਕਰਕੇ ਦੇਸ਼, ਆਪਣਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਦੇ ਹਾਂ | ਇਨ੍ਹਾਂ ਗੱਲਾਂ ...
ਤਲਵੰਡੀ ਸਾਬੋ, 26 ਮਈ (ਰਣਜੀਤ ਸਿੰਘ ਰਾਜੂ)- ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਕਾਂਗਰਸੀ ਵਰਕਰਾਂ, ਪਿੰਡ ਵਾਸੀਆਂ ਤੇ ਪੰਚਾਂ, ਸਰਪੰਚਾਂ ਨਾਲ ਮੁਲਾਕਾਤ ਕੀਤੀ ਗਈ ...
ਪਿ੍ੰਸ ਗਰਗ ਸੀਂਗੋ ਮੰਡੀ-ਗਊ ਵੰਸ਼ ਦੀ ਰੱਖਿਆ ਲਈ ਪੰਜਾਬ ਦਾ ਹਰ ਇਕ ਨਾਗਰਿਕ ਚਿੰਤਤ, ਹੈ ਤੇ ਗਊਆਂ ਦਾ ਬਹੁਤ ਹੀ ਸਤਿਕਾਰ ਕੀਤਾ ਜਾਂਦਾ ਹੈ | ਹਿੰਦੂ ਕੌਮ ਤੋਂ ਲੈ ਕੇ ਹਰ ਇਕ ਕੌਮ 'ਤੇ ਹਰ ਵਰਗ 'ਚ ਇਸ ਦਾ ਦਿਲੋਂ ਸਤਿਕਾਰ ਹੈ, ਪ੍ਰੰਤੂ ਪਿਛਲੇ ਲੱਗਭੱਗ 9 ਸਾਲਾਂ ਤੋਂ ਗਊ ...
ਰਾਮਾਂ ਮੰਡੀ, 26 ਮਈ (ਤਰਸੇਮ ਸਿੰਗਲਾ)-ਸਥਾਨਕ ਕਮਾਲੂ ਰੋਡ ਬਜ਼ਾਰ 'ਚ ਰਜਬਾਹਾ ਪੁੱਲ ਦੇ ਨਾਲ ਕਰੀਬ 20 ਦਿਨ ਪਹਿਲਾਂ ਇਕ ਭਾਰੀ ਵਾਹਨ ਲੰਘਣ ਕਾਰਨ ਸੀਵਰੇਜ ਡੱਗੀ ਦਾ ਢੱਕਣ ਟੁੱਟ ਕੇ ਡੱਗੀ ਦੇ ਵਿਚ ਧੱਸ ਗਿਆ, ਜਿਸ ਨਾਲ ਉਥੇ ਹਰ ਸਮੇਂ ਜਾਨੀ ਹਾਦਸਾ ਵਾਪਰਣ ਦਾ ਖ਼ਤਰਾ ਬਣਿਆ ...
ਬਠਿੰਡਾ, 26 ਮਈ (ਪੱਤਰ ਪੇ੍ਰਰਕ)-ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਾਡੇਸ਼ਨ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੀ ਯਾਦ 'ਚ 'ਮਾਲਵਾ ਵਿਰਾਸਤੀ ਲਾਇਬਰੇਰੀ' ਦੀ ਉਸਾਰੀ ਕੀਤੀ ਜਾ ਰਹੀ ਹੈ | ਇਸ ਇਤਿਹਾਸਕ ਲਾਇਬਰੇਰੀ ਦੀ ਉਸਾਰੀ ...
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ | ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ...
ਚਾਉਕੇ, 26 ਮਈ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਂ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਸ੍ਰੀਮਤੀ ਬਬਲੀ ਖੀਪਲ ਦੀ ਅਗਵਾਈ ਹੇਠ ਸੰਸਥਾ ਵਿਖੇ ਸਰੀਰਕ ਸਿੱਖਿਆ ...
ਰਾਮਾਂ ਮੰਡੀ, 26 ਮਈ (ਤਰਸੇਮ ਸਿੰਗਲਾ)-ਆਰ.ਟੀ.ਆਈ. ਐਕਟ ਤਹਿਤ ਜਾਣਕਾਰੀ ਨਾ ਦੇਣ ਤੋਂ ਭੜਕੇ ਸਥਾਨਕ ਨਗਰ ਕੌਂਸਲ ਦੇ ਸਾਬਕਾ ਮੁਲਾਜ਼ਮ ਮਦਨ ਲਾਲ ਪੁੱਤਰ ਰੌਸ਼ਨ ਲਾਲ ਨੇ ਪੰਜਾਬ ਰਾਜ ਸੂਚਨਾ ਕਮਿਸ਼ਨ ਚੰਡੀਗੜ੍ਹ ਨੂੰ ਲਿਖਤੀ ਪੱਤਰ ਭੇਜ ਕੇ ਨਗਰ ਕੌਂਸਲ ਵਿਰੁੱਧ ...
ਕੋਟਫੱਤਾ, 26 ਮਈ (ਰਣਜੀਤ ਸਿੰਘ ਬੁੱਟਰ)-ਜਾਲ ਸਪਲਾਈ ਕਾਰਜਕਾਰੀ ਇੰਜੀਨੀਅਰ ਮੰਡਲ-1 ਦੀ ਤਾਲਮੇਲ ਸੰਘਰਸ਼ ਕਮੇਟੀ ਬਠਿੰਡਾ ਵਲੋਂ 3 ਜੂਨ ਨੂੰ ਵਿਭਾਗ ਦੇ ਐਕਸੀਅਨ ਵਿਰੁੱਧ ਧਰਨਾ ਦਿੱਤਾ ਜਾ ਰਿਹਾ ਹੈ | ਉਕਤ ਜਾਣਕਾਰੀ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂ ਰਣਜੀਤ ਸਿੰਘ ...
ਬਠਿੰਡਾ, 26 ਮਈ (ਅਵਤਾਰ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਵਲੋਂ ਤਹਿਸੀਲ ਪੱਧਰ 'ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ...
ਕੋਟਫੱਤਾ-ਹਰਦੀਪ ਸਿੰਘ ਲਾਲੀ ਦਾ ਜਨਮ ਪਿਤਾ ਸ: ਸਰਦੂਲ ਸਿੰਘ ਦੇ ਘਰ ਮਾਤਾ ਸ੍ਰੀਮਤੀ ਜੋਗਿੰਦਰ ਕੌਰ ਦੀ ਕੁੱਖੋਂ 4 ਜੁਲਾਈ 1961 ਨੂੰ ਹੋਇਆ | ਲਾਲੀ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ ਤੇ ਉਸ ਤੋਂ ਉਪਰੰਤ ਆਪ ਖੇਤੀਬਾੜੀ ਤੇ ਹੋਰ ਕੰਮ ਧੰਦੇ ਨਾਲ ਜੁੜ ...
ਕੋਟਫੱਤਾ, 26 ਮਈ (ਰਣਜੀਤ ਸਿੰਘ ਬੁੱਟਰ)-ਮਹਾਂਵੀਰ ਸਾਧਨਾ ਕੇਂਦਰ ਕੋਟਸ਼ਮੀਰ ਵਲੋਂ ਗੁਰੂਦੇਵ ਨਿਰਮਲ ਮੁਨੀ ਜੀ ਦੀ 30ਵੀਂ ਸਿੱਖਿਆ ਜੈਅੰਤੀ 29 ਮਈ ਨੂੰ ਕੋਟਸ਼ਮੀਰ ਵਿਖੇ ਸ੍ਰੀ ਵਿਵੇਕ ਮੁਨੀ ਜੀ ਦੇਖਰੇਖ ਹੇਠ ਬਾਬਾ ਅਨੋਖਾ ਜੀ ਦੀ ਸਮਾਧ 'ਤੇ ਸਵੇਰੇ 8 ਤੋਂ 11 ਵਜੇ ਤੱਕ ਬੜੀ ...
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨੰਬਰਦਾਰ ਯੂਨੀਅਨ, ਤਹਿਸੀਲ ਬਠਿੰਡਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਮੇਹਰ ਇੰਦਰਜੀਤ ਸਿੰਘ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਕਿਲੀ, ਜਸਵਿੰਦਰ ਸਿੰਘ ਜਨਰਲ ਸਕੱਤਰ ਅਤੇ ਅਮਰਜੀਤ ਸਿੰਘ ...
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੇਣ ਲਈ ਲਾਂਚ ਕੀਤਾ ਪੋਰਟਲ ਇਕ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਹੈ ਇਨ੍ਹਾਂ ਸ਼ਬਦਾਂ ਦਾ ...
ਰਾਮਪੁਰਾ ਫੂਲ, 26 ਮਈ (ਪੱਤਰ ਪ੍ਰੇਰਕ)-ਨਹਿਰੂ ਯੁਵਾ ਕੇਂਦਰ ਬਠਿੰਡਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ, ਕਾਰਪੋਰੇਟ ਮਾਮਲੇ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਯੂਥ ਅਫ਼ਸਰ ਹਰਸਰਨ ਸਿੰਘ ...
ਬਠਿੰਡਾ, 26 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਜ਼ਿਲੇ੍ਹ 'ਚ ਡੇਂਗੂ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਅਤੇ ਨਗਰ ਨਿਗਮ ਦੁਆਰਾ ਟੀਮਾਂ ਬਣਾ ਕੇ ਜਿੱਥੇ ਲੋਕਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਉੱਥੇ ਹੀ ਸ਼ਹਿਰ ਦੇ ਕਈ ...
ਬਠਿੰਡਾ, 26 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਨਗਰ ਨਿਗਮ 'ਚ ਇੰਟਰਨੈੱਟ ਦੀ ਸਮੱਸਿਆ ਕਾਰਨ ਪ੍ਰੋਪਰਟੀ ਟੈਕਸ ਜਮ੍ਹਾਂ ਕਰਵਾਉਣ ਆਏ ਲੋਕਾਂ ਨੂੰ ਕਈ ਘੰਟੇ ਕਤਾਰਾਂ 'ਚ ਲੱਗ ਕੇ ਖ਼ੱਜਲ ਖ਼ੁਆਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਕਾਰਨ ਕਤਾਰਾਂ ਵਿਚ ਖੜੇ੍ਹ ਲੋਕਾਂ ...
ਬਠਿੰਡਾ, 26 ਮਈ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਵਿਭਾਗ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੇ ...
ਬਠਿੰਡਾ, 26 ਮਈ (ਅਵਤਾਰ ਸਿੰਘ)-ਆਲ ਇੰਡੀਆ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੀ 26 ਮਈ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਸਬੰਧੀ ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੰਦੀਪ ਸਹਿਗਲ ਨੇ ਵੀਡੀਓ ਕਾਨਫਰੰਾਸਿੰਗ ਰਾਹੀਂ ਪੰਜਾਬ ਦੇ ਸਾਰੇ ...
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿੱਖਿਆ ਵਿਭਾਗ ਵਲੋਂ ਪਟਿਆਲਾ ਜ਼ਿਲ੍ਹੇ ਦੇ ਦੋ ਅਧਿਆਪਕਾਂ ਹਰਿੰਦਰ ਸਿੰਘ ਅਤੇ ਮੈਡਮ ਨਵਲਦੀਪ ਸ਼ਰਮਾ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ, ਜ਼ਿਲ੍ਹਾ ਬਠਿੰਡਾ ਵਲੋਂ ...
ਗੋਨਿਆਣਾ, 26 ਮਈ (ਬਰਾੜ ਆਰ. ਸਿੰਘ)-ਉਪਭੋਗਤਾਵਾਂ ਅਤੇ ਵਿਸ਼ੇਸ਼ ਕਰ ਕੇ ਆੜ੍ਹਤੀਆਂ ਨੂੰ ਕਰਜ਼ਾ ਲੈਣ ਸੰਬੰਧੀ ਨਿਯਮਾਂ ਅਤੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਐਂਡ ਸਿੰਧ ਬੈਂਕ ਸ਼ਾਖ਼ਾ ਗੋਨਿਆਣਾ ਵਲੋਂ ਬ੍ਰਾਂਚ ਅਤੇ ਬਠਿੰਡਾ ਟੀਮ ਦੇ ਅਧਿਕਾਰੀਆਂ ...
ਗੋਨਿਆਣਾ, 25 ਮਈ (ਲਛਮਣ ਦਾਸ ਗਰਗ)-ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ ਦੇ ਅਧੀਨ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਨੂੰ ਠੇਕੇਦਾਰੀ ਸਿਸਟਮ ਵਿਚੋਂ ਕੱਢਕੇ ਸਿੱਧਾ ਨਗਰ ਕੌਂਸਲਾਂ ਵਿਚ ਕੰਮ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ | ਇਸ ਦੀ ਪ੍ਰਕਿਰਿਆ ਨੂੰ ...
ਬਠਿੰਡਾ, 26 ਮਈ (ਅਵਤਾਰ ਸਿੰਘ)-ਗੁਰਬਾਣੀ ਸਬੰਧੀ ਇਕ ਵਿਵਾਦਿਤ ਬਿਆਨ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਸਿੱਖ ਜਥੇਬੰਦੀਆਂ ਵਲੋਂ ਅਲੋਚਨਾ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਉਨ੍ਹਾਂ ਦੀ ਬਠਿੰਡਾ ਵਿਖੇ ਇਕ ਧਾਰਮਿਕ ਸਮਾਗਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX