ਬਰਨਾਲਾ, 26 ਮਈ (ਨਰਿੰਦਰ ਅਰੋੜਾ, ਰਾਜ ਪਨੇਸਰ)-ਸਥਾਨਕ ਧਨੌਲਾ ਰੋਡ 'ਤੇ ਮਿੱਟੀ ਨਾਲ ਲੱਦੀ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਇਕ ਔਰਤ ਦੀ ਮੌਤ ਤੇ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਟਰੈਕਟਰ ਚਾਲਕ ਦੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਰਜਨੀ (40) ਪਤਨੀ ਰੌਸ਼ਨ ਵਾਸੀ ਪ੍ਰੇਮ ਨਗਰ ਬਰਨਾਲਾ ਜੋ ਨਗਰ ਕੌਂਸਲ ਵਿਚ ਕੱਚੇ ਤੌਰ 'ਤੇ ਸਫ਼ਾਈ ਕਰਮਚਾਰੀ ਦਾ ਕੰਮ ਕਰਦੀ ਸੀ | ਸ਼ਾਮ ਨੂੰ ਕਰੀਬ 4 ਵਜੇ ਆਪਣੇ ਰਿਸ਼ਤੇਦਾਰ ਭੋਲਾ ਵਾਸੀ ਸ੍ਰੀ ਮੁਕਤਸਰ ਸਾਹਿਬ ਨਾਲ ਪਲੈਟੀਨਾ ਮੋਟਰਸਾਈਕਲ ਨੰਬਰ ਪੀ.ਬੀ. 36 ਕੇ 1413 'ਤੇ ਹਾਜ਼ਰੀ ਲਗਵਾਉਣ ਜਾ ਰਹੇ ਸੀ | ਜਦੋਂ ਉਹ ਧਨੌਲਾ ਰੋਡ 'ਤੇ ਕੱਸੀ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਟਰੈਕਟਰ ਸਮੇਤ ਟਰਾਲੀ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਇਸ ਟੱਕਰ 'ਚ ਰਜਨੀ ਕੌਰ ਟਰੈਕਟਰ ਦੇ ਥੱਲੇ ਆ ਗਈ ਅਤੇ ਟਰੈਕਟਰ ਨੇ ਉਸ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਚਾਲਕ ਨੌਜਵਾਨ ਸਾਈਡ 'ਤੇ ਡਿਗ ਗਿਆ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਮੌਕੇ 'ਤੇ ਕੋਈ ਐਂਬੂਲੈਂਸ ਨਾ ਪਹੁੰਚਣ ਕਾਰਨ ਭੋਲਾ ਨੂੰ ਜ਼ਖ਼ਮੀ ਹਾਲਤ 'ਚ ਮੋਟਰਸਾਈਕਲ 'ਤੇ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ, ਜਿੱਥੇ ਕਿ ਉਹ ਜੇਰੇ ਇਲਾਜ ਹੈ ਤੇ ਉਸ ਦੀ ਹਾਲਤ ਵੀ ਗੰਭੀਰ ਹੈ | ਇਸ ਸਬੰਧੀ ਥਾਣਾ ਸਿਟੀ-2 ਦੇ ਐਸ.ਐੱਚ.ਓ. ਲਖਵਿੰਦਰ ਸਿੰਘ ਨੇ ਕਿਹਾ ਕਿ ਟਰੈਕਟਰ ਕਬਜ਼ੇ 'ਚ ਲੈ ਲਿਆ ਗਿਆ ਹੈ | ਰਜਨੀ ਦੀ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੇ ਮੋਰਚਰੀ ਕਮਰੇ 'ਚ ਰੱਖ ਦਿੱਤਾ ਗਿਆ ਹੈ | ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਟੱਲੇਵਾਲ, 26 ਮਈ (ਸੋਨੀ ਚੀਮਾ)- ਪਿੰਡ ਭੋਤਨਾ ਨੇੜੇ ਇਕ ਕਾਰ ਦੀ ਲਪੇਟ ਵਿਚ ਮੋਟਰਸਾਈਕਲ ਆਉਣ 'ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਲੱਤ ਟੁੱਟ ਗਈ ਤੇ ਕਾਰ ਚਾਲਕ 'ਤੇ ਪਰਚਾ ਦਰਜ ਕੀਤਾ ਗਿਆ ਹੈ | ਏ.ਐਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਪੁੱਤਰ ਗੁਲਵੰਤ ...
ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ)- ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਹਲਕਾ ਸੰਗਰੂਰ ਲਈ ਜ਼ਿਮਨੀ ਚੋਣ ਦੇ ਐਲਾਨ ਨਾਲ ਜ਼ਿਲ੍ਹਾ ਬਰਨਾਲਾ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ | ਇਸ ਸਬੰਧੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ...
ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਇੱਥੇ ਜ਼ਿਲ੍ਹਾ ਬਰਨਾਲਾ ਵਲੋਂ ਜ਼ਿਲ੍ਹਾ ਪੱਧਰ 'ਤੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਗੁਰੂ ਰਵਿਦਾਸ ਚੌਕ ਵਿਖੇ ਅਰਥੀ ...
ਤਪਾ ਮੰਡੀ, 26 ਮਈ (ਵਿਜੇ ਸ਼ਰਮਾ)-ਡੀਪੂ ਹੋਲਡਰ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੰਗਾਮੀ ਮੀਟਿੰਗ ਸ੍ਰੀ ਗੀਤਾ ਭਵਨ ਵਿਖੇ ਕੀਤੀ ਗਈ ਜਿਸ ਵਿਚ 1 ਜੂਨ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਧਰਨਾ ਲਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਬਲਾਕ ...
ਹੰਡਿਆਇਆ, 26 ਮਈ (ਗੁਰਜੀਤ ਸਿੰਘ ਖੁੱਡੀ)-ਅੰਬਾਲਾ-ਬਠਿੰਡਾ ਰੇਲਵੇ ਲਾਈਨ ਉੱਪਰ ਰੇਲਵੇ ਸਟੇਸ਼ਨ ਹੰਡਿਆਇਆ ਦੇ ਨੇੜੇ ਫਾਟਕ ਨੰ: 95-ਸੀ ਨੂੰ ਬੰਦ ਕਰ ਕੇ ਅੰਡਰਬਿ੍ਜ ਬਣਾਉਣ ਦੀ ਸ਼ੁਰੂਆਤ ਕੀਤੀ ਗਈ | ਪਿੰਡ ਖੁੱਡੀ ਕਲਾਂ ਦੇ ਵਾਸੀਆਂ ਨੂੰ ਬਰਨਾਲਾ, ਬਠਿੰਡਾ, ਸੰਗਰੂਰ, ...
ਮਹਿਲ ਕਲਾਂ, 26 ਮਈ (ਅਵਤਾਰ ਸਿੰਘ ਅਣਖੀ)-ਦਿਹਾਤੀ ਮਜ਼ਦੂਰ ਸਭਾ, ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਅਤੇ ਲਿਬਰੇਸ਼ਨ ਵਲੋਂ ਸਾਂਝੇ ਮੋਰਚੇ ਦੇ ਸੱਦੇ 'ਤੇ 27 ਮਈ ਨੂੰ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ...
ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਮੁਕੰਮਲ ਕਰਵਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਹਰੀਸ਼ ਨਈਅਰ ਵਲੋਂ ਜ਼ਿਲ੍ਹਾ ਬਰਨਾਲਾ ਦੇ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਸਥਾਨਕ ਥਾਣੇ ...
ਬਰਨਾਲਾ, 26 ਮਈ (ਰਾਜ ਪਨੇਸਰ)- ਪਿੰਡ ਪੱਤੀ ਸੇਖਵਾਂ ਦੇ ਇਕ ਵਿਅਕਤੀ ਦੇ ਲੜਕੇ ਅਤੇ ਨੂੰ ਹ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 16 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੀ ਮਾਂ ਅਤੇ ਧੀ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ...
ਬਰਨਾਲਾ, 26 ਮਈ (ਅਸ਼ੋਕ ਭਾਰਤੀ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਬਲਦੇਵ ਸਿੰਘ ਨੇ ਕਿਹਾ ...
ਮਹਿਲ ਕਲਾਂ, 26 ਮਈ (ਅਵਤਾਰ ਸਿੰਘ ਅਣਖੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਰੜ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਅਤੇ ਸਿੱਖ ਧਰਮ ਨਾਲ ਜੋੜਨ ਸਬੰਧੀ ਇਕ ਰੋਜ਼ਾ ਧਾਰਮਿਕ ਕੈਂਪ ...
ਮਹਿਲ ਕਲਾਂ, 26 ਮਈ (ਅਵਤਾਰ ਸਿੰਘ ਅਣਖੀ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਥੇਦਾਰ ਮਲਕੀਤ ਸਿੰਘ ਮਹਿਲ ਖ਼ੁਰਦ ਦੇ ਪਿਤਾ ਸਾਧੂ ਸਿੰਘ ਅਕਾਲ ਚਲਾਣਾ ਕਰ ਗਏ | ਇਸ ਦੁੱਖ ਦੀ ਘੜੀ 'ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਪ੍ਰਧਾਨ ...
ਟੱਲੇਵਾਲ, 26 ਮਈ (ਸੋਨੀ ਚੀਮਾ)-ਏ.ਡੀ.ਸੀ. (ਵਿਕਾਸ) ਪਰਮਵੀਰ ਸਿੰਘ ਵਲੋਂ ਜ਼ਿਲੇ੍ਹ ਦੇ ਪਿੰਡ ਗਹਿਲ, ਦੀਵਾਨਾ ਅਤੇ ਨਰੈਣਗੜ੍ਹ ਸੋਹੀਆਂ ਦਾ ਦੌਰਾ ਕਰ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਦੌਰੇ ਦੌਰਾਨ ਉਨ੍ਹਾਂ ਪਿੰਡ ਗਹਿਲ ਵਿਖੇ ਜਿੱਥੇ ਪਿੰਡ ਵਿਚ ਹੋਏ ਅਤੇ ਚੱਲ ...
ਸੰਗਰੂਰ, 26 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸੰਗਰੂਰ-ਦਿੱਲੀ ਮਾਰਗ 'ਤੇ ਸਥਿਤ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਦੇ ਡੰਪਾਂ ਨਜ਼ਦੀਕ ਅੱਜ ਤੜਕਸਾਰ ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਛਾਪੇਮਾਰ ਕਰ ਕੇ ਹਜ਼ਾਰਾਂ ਲਿਟਰ ਡੀਜ਼ਲ, ...
ਸੁਨਾਮ ਊਧਮ ਸਿੰਘ ਵਾਲਾ, 26 ਮਈ (ਰੁਪਿੰਦਰ ਸਿੰਘ ਸੱਗੂ)- ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਪੰਜ ਰੋਜਾ ਭਗਵਾਨ ਸ਼ਿਵ ਕਥਾ ਦਾ ਆਯੋਜਨ 3 ਜੂਨ ਤੋਂ 7 ਜੂਨ ਤੱਕ ਸਥਾਨਕ ਸ਼ਿਵ ਨਿਕੇਤਨ ਧਰਮਸਾਲਾ ਵਿਖੇ ਕੀਤਾ ਜਾ ਰਿਹਾ ਹੈ | ਕਥਾ ਸਬੰਧੀ ...
ਲਹਿਰਾਗਾਗਾ, 26 ਮਈ (ਅਸ਼ੋਕ ਗਰਗ)- ਸਥਾਨਕ ਤਹਿਸੀਲ ਦਫ਼ਤਰ ਵਿਚ ਨਾਇਬ ਤਹਿਸੀਲਦਾਰ ਦੇ ਨਾਂਅ 'ਤੇ ਇਕ ਅਰਜ਼ੀ ਨਵੀਸ ਵਲੋਂ ਰਜਿਸਟਰੀ ਕਰਵਾਉਣ ਆਏ ਪਿੰਡ ਡਸਕਾ ਦੇ ਇਕ ਕਿਸਾਨ ਤੋਂ ਰਿਸ਼ਵਤ ਮੰਗਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਕਾਫ਼ੀ ਚਰਚਾ ਵਿਚ ਹੈ | ...
ਤਪਾ ਮੰਡੀ, 26 ਮਈ (ਪ੍ਰਵੀਨ ਗਰਗ)- ਅਧਿਕਾਰੀਆਂ ਦੀਆਂ ਬਦਲੀਆਂ ਹੋ ਜਾਣ ਤੋਂ ਬਾਅਦ ਵੀ ਦਫ਼ਤਰਾਂ 'ਚ ਲੱਗੀਆਂ ਉਨ੍ਹਾਂ ਦੇ ਨਾਂਅ ਦੀਆਂ ਨੇਮ ਪਲੇਟਾਂ ਨੂੰ ਉਤਾਰਨਾ ਸੰਬੰਧਿਤ ਮੁਲਾਜ਼ਮਾਂ ਵਲੋਂ ਮੁਨਾਸਬ ਨਹੀਂ ਸਮਝਿਆ ਜਾਂਦਾ, ਜਿਸ ਕਾਰਨ ਆਪਣੇ ਕੰਮਾਂ ਸਬੰਧੀ ਆਏ ਲੋਕਾਂ ...
ਸ਼ਹਿਣਾ, 26 ਮਈ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਨ 'ਤੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਗੁਰਵਿੰਦਰ ਸਿੰਘ ਉਰਫ਼ ਗੈਰੀ ਪੁੱਤਰ ਭੁਪਿੰਦਰ ਸਿੰਘ ਵਾਸੀ ਬੱਠਾ ਭੋਲੀਆ ਪੱਤੀ ਸ਼ਹਿਣਾ ਵਲੋਂ ਦਿੱਤੇ ਬਿਆਨ ਅਨੁਸਾਰ ਕਮਲ ...
ਭਦੌੜ, 26 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)- ਲਾਲਾ ਲਾਜਪਤ ਰਾਏ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਪਹਿਲੇ ਸਮੈਸ਼ਟਰ ਦਾ ਨਤੀਜਾ 100 ਫ਼ੀਸਦੀ ਰਿਹਾ ਹੈ, ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ...
ਤਪਾ ਮੰਡੀ, 26 ਮਈ (ਵਿਜੇ ਸ਼ਰਮਾ)-ਆਮ ਆਦਮੀ ਪਾਰਟੀ ਵਿਚ ਭਿ੍ਸ਼ਟਾਚਾਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਹੋਵੇਗਾ, ਭਾਵੇਂ ਉਹ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ | ਇਹ ਪ੍ਰਗਟਾਵਾ 'ਆਪ' ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਤਪਾ ਵਿਖੇ ਕੁੰਦਰਾ ...
ਟੱਲੇਵਾਲ, 26 ਮਈ (ਸੋਨੀ ਚੀਮਾ)-ਬਲਾਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਹਿਲ ਕਲਾਂ ਵਲੋਂ ਬਲਾਕ ਖੇਤੀਬਾੜੀ ਅਫ਼ਸਰ ਡਾ: ਜਰਨੈਲ ਸਿੰਘ ਲੁਧਿਆਣਾ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਬਰਨਾਲਾ ਡਾ: ਬਲਬੀਰ ਚੰਦ ਦੇ ਨਿਰਦੇਸ਼ਾਂ ਅਨੁਸਾਰ ਪਿੰਡ ...
ਟੱਲੇਵਾਲ, 26 ਮਈ (ਸੋਨੀ ਚੀਮਾ)-ਭਾਕਿਯੂ ਏਕਤਾ ਉਗਰਾਹਾਂ ਵਲੋਂ ਪਿੰਡ ਭੋਤਨਾ ਵਿਖੇ ਸੂਬਾ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ...
ਧਨੌਲਾ, 26 ਮਈ (ਜਤਿੰਦਰ ਸਿੰਘ ਧਨੌਲਾ)-ਪੰਜਾਬ ਦੇ ਪੁੱਤ, ਹਰ ਨਾਗਰਿਕ ਦੀ ਪੱਤ ਅਤੇ ਵਿਸ਼ਵ ਦੇ ਸਤਿਕਾਰਤ ਪੰਥ ਦੀ ਰੱਖਿਆ ਲਈ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਬੇਹੱਦ ਜ਼ਰੂਰੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ...
ਤਪਾ ਮੰਡੀ, 26 ਮਈ (ਪ੍ਰਵੀਨ ਗਰਗ)- ਸ਼ਹਿਰ ਦੇ ਅੰਦਰਲੇ ਬੱਸ ਸਟੈਂਡ ਨਜ਼ਦੀਕ ਰੁਦਰਾ ਆਈਲੈਟਸ ਸੈਂਟਰ ਦਾ ਉਦਘਾਟਨ 'ਆਪ' ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕੀਤਾ, ਜਿਨ੍ਹਾਂ ਦਾ ਸਾਥ ਜਸਵਿੰਦਰ ਸਿੰਘ ਚੱਠਾ, ਕੌਂਸਲਰ ਹਰਦੀਪ ਸਿੰਘ ਪੋਪਲ ਅਤੇ ਰੁਦਰਾ ...
ਬਰਨਾਲਾ, 26 ਮਈ (ਅਸ਼ੋਕ ਭਾਰਤੀ)- ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ ਸਕੂਲ ਸੁਰੱਖਿਆ ਵਾਹਨ ਪਾਲਿਸੀ ਤਹਿਤ ਮੀਟਿੰਗ ਹੋਈ | ਮੀਟਿੰਗ ਦੌਰਾਨ ਏ.ਐਸ.ਆਈ. ਜਗਪਾਲ ਸਿੰਘ, ਏ.ਐੱਸ.ਆਈ. ਦੀਵਾਨ ਸਿੰਘ, ਹੌਲਦਾਰ ਗੁਰਚਰਨ ਸਿੰਘ, ਨੀਰਜ ਕੁਮਾਰ (ਐੱਸ.ਐੱਲ.ਏ.) ਅਤੇ ਸੰਸਥਾ ਦੇ ਵਕੀਲ ...
ਰੂੜੇਕੇ ਕਲਾਂ, 26 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਖ਼ਤਮ ਹੋ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਬਾਬਤ ਦੀ ਸਹਿਕਾਰੀ ਸਭਾ ਪੱਖੋਂ ਕਲਾਂ ਵਿਖੇ ...
ਤਪਾ ਮੰਡੀ, 26 ਮਈ (ਪ੍ਰਵੀਨ ਗਰਗ)-ਸ਼ਹੀਦ ਭਗਤ ਸਿੰਘ ਕਲੱਬ ਤਪਾ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਬਾਲਾਜੀ ਦਾ ਪਹਿਲਾ ਵਿਸ਼ਾਲ ਜਾਗਰਣ ਡੇਰਾ ਬਾਬਾ ਇੰਦਰਦਾਸ ਦੇ ਪਿਛਲੇ ਪਾਸੇ ਬਾਜ਼ੀਗਰ ਵਿਹੜੇ 'ਚ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਮਹਾਂ ਕਾਂਵੜ ਸੰਘ ਦੇ ...
ਰੂੜੇਕੇ ਕਲਾਂ, 26 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ...
ਬਰਨਾਲਾ, 26 ਮਈ (ਅਸ਼ੋਕ ਭਾਰਤੀ)-ਬਲਵੰਤ ਸਿੰਘ ਭੁੱਲਰ ਖ਼ਜ਼ਾਨਾ ਅਫ਼ਸਰ ਤਪਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਦਾ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਪੰਜਾਬ ਸਟੇਟ ਮਨਿਸਟਰੀਅਲ ਸਟਾਫ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ...
ਧਨੌਲਾ, 26 ਮਈ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਰੈਫ਼ਰ ਕੀਤੇ ਜਾਣ ਵਾਲੇ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਤੱਕ ਪਹੁੰਚਦਾ ਕਰਨ ਲਈ ਆਈ.ਓ.ਐੱਲ. ਦੇ ਪ੍ਰਮੁੱਖ ਸ੍ਰੀ ਵਰਿੰਦਰ ਗੁਪਤਾ ਦੀ ਯੋਗ ਰਹਿਨੁਮਾਈ ਹੇਠ 22 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਐਡਵਾਂਸ ਲਾਈਫ਼ ਸਪੋਰਟ ...
ਟੱਲੇਵਾਲ, 26 ਮਈ (ਸੋਨੀ ਚੀਮਾ)-ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਸ਼ਿਜ ਯੂਨੀਅਨ ਦੀਆਂ ਜਥੇਬੰਦਕ ਚੋਣਾਂ ਦੀ ਲਗਾਤਾਰਤਾ ਵਿਚ ਅੱਜ ਵੰਡ ਉਪ ਮੰਡਲ ਸ਼ਹਿਣਾ ਦਾ ਜਥੇਬੰਦਕ ਇਜਲਾਸ ਜਸਕਰਨ ਸਿੰਘ ਦੀ ਪ੍ਰਧਾਨਗੀ ਹੇਠ 66 ਕੇ.ਵੀ. ਗਰਿੱਡ ਸਬ-ਸਟੇਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX