ਤਾਜਾ ਖ਼ਬਰਾਂ


ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਜਾਮ
. . .  2 minutes ago
ਢਿਲਵਾਂ, 13 ਅਗਸਤ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ) - ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਜਲੰਧਰ ਮੁੱਖ ਕੌਮੀ ਮਾਰਗ 'ਤੇ ਪੈਂਦੇ ਸੁਭਾਨਪੁਰ ਨਜ਼ਦੀਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਨੂੰ ਬੰਦ ਕਰ ਕੇ ਧਰਨਾ ਲਗਾਇਆ ਗਿਆ ਹੈ। ਨਿਹੰਗ ਜਥੇਬੰਦੀਆਂ ਨੇ ਥਾਣਾ ਸੁਭਾਨਪੁਰ ਨੂੰ ਦਿੱਤੀ...
ਦਿੱਲੀ : ਨਸ਼ਾ ਤਸਕਰੀ ਗੱਠਜੋੜ ਦਾ ਮੁੱਖ ਦੋਸ਼ੀ 130 ਕਰੋੜ ਦੀ ਹੈਰੋਇਨ ਸਮੇਤ ਹਿਮਾਚਲ ਤੋਂ ਗ੍ਰਿਫ਼ਤਾਰ
. . .  20 minutes ago
ਨਵੀਂ ਦਿੱਲੀ, 13 ਅਗਸਤ - ਦਿੱਲੀ ਕ੍ਰਾਈਮ ਬਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਪਿਛਲੇ ਮਹੀਨੇ ਅਫ਼ਗ਼ਾਨਿਸਤਾਨ ਤੋਂ ਪੰਜਾਬ ਤੱਕ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗੱਠਜੋੜ ਦੀ ਮੁੱਖ ਕੜੀ ਦਾ ਪਰਦਾਫਾਸ਼ ਕਰਨ ਤੋਂ ਬਾਅਦ ਮੁੱਖ ਦੋਸ਼ੀ ਪੰਕਜ ਵੈਦ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ...
ਹਿਮਾਚਲ ਵਿਧਾਨ ਸਭਾ ਵਲੋਂ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ
. . .  33 minutes ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ ਕੀਤਾ ਹੈ। ਇਹ ਬਿੱਲ ਹਿਮਾਚਲ ਪ੍ਰਦੇਸ਼ 'ਚ ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਲਈ ਲਿਆਂਦਾ...
ਹਿਮਾਚਲ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ - ਮੌਸਮ ਵਿਭਾਗ
. . .  43 minutes ago
ਨਵੀਂ ਦਿੱਲੀ, 13 ਅਗਸਤ - ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ, ਕਾਂਗੜਾ, ਮੰਡੀ, ਕੁੱਲੂ, ਹਮੀਰਪੁਰ, ਲਾਹੌਲ, ਸਪਿਤੀ, ਕਿੰਨੌਰ, ਸ਼ਿਮਲਾ, ਸਿਰਮੌਰ ਅਤੇ ਸੋਲਨ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ...
ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਇਨਾਮੀ ਅਪਰਾਧੀ ਸ਼ੇਖ਼ ਸਿਕੰਦਰ ਗ੍ਰਿਫ਼ਤਾਰ
. . .  57 minutes ago
ਨਵੀਂ ਦਿੱਲੀ, 13 ਅਗਸਤ - ਉੱਤਰ-ਪੱਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਸ਼ੇਖ਼ ਸਿਕੰਦਰ ਨਾਂਅ ਦੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਸ਼ੇਖ਼ ਸਿਕੰਦਰ 'ਤੇ 25000 ਰੁਪਏ ਇਨਾਮ ਰੱਖਿਆ ਹੋਇਆ...
ਹਿਮਾਚਲ ਪ੍ਰਦੇਸ਼ : ਸਵਾਂ ਨਦੀ 'ਚ ਡੁੱਬੇ 2 ਨੌਜਵਾਨ, ਇਕ ਦੀ ਲਾਸ਼ ਬਰਾਮਦ
. . .  about 1 hour ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਪੈਂਦੇ ਹਰੋਲੀ 'ਚ ਲੋਅਰ ਬਥੇਡਾ ਇਲਾਕੇ ਦੇ ਕੋਲ ਸਵਾਂ ਨਦੀ 'ਚ 15-16 ਸਾਲ ਦੇ 2 ਨੌਜਵਾਨ ਡੁੱਬ ਗਏ।ਡੁੱਬੇ ਨੌਜਵਾਨਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਜਾਰੀ...
ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ
. . .  53 minutes ago
ਚੰਡੀਗੜ੍ਹ, 13 ਅਗਸਤ - ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਅਨੁਸਾਰ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਜਨਤਕ ਥਾਵਾਂ...
ਬਾਸਮਤੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ
. . .  about 1 hour ago
ਚੰਡੀਗੜ੍ਹ, 13 ਅਗਸਤ - ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਸਮਤੀ ਦੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਅਨੁਸਾਰ ਕਈ ਉੱਲੀ ਨਾਸ਼ਕਾਂ...
‍ਦੇਤਵਾਲ ਬੈਂਕ ਡਕੈਤੀ ਦੇ ਮਾਮਲੇ 'ਚ ਬੈਂਕ ਮੁਲਾਜ਼ਮ ਸਮੇਤ ਚਾਰ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਮੁੱਲਾਂਪੁਰ ਦਾਖਾ ਦੇ ਇਲਾਕੇ ਪਿੰਡ ਦੇਤਵਾਲ ਵਿਚ ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਸਾਢੇ ਸੱਤ ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਪੁਲਿਸ...
ਅਫ਼ਗ਼ਾਨਿਸਤਾਨ ਵਿਚ ਹੁਣ ਰਹਿ ਗਏ ਹਨ ਸਿਰਫ਼ 100 ਹਿੰਦੂ ਸਿੱਖ - ਅਫ਼ਗ਼ਾਨ ਸਿੱਖ ਆਗੂ
. . .  about 2 hours ago
ਨਵੀਂ ਦਿੱਲੀ, 13 ਅਗਸਤ - ਕਾਬੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਫ਼ਗ਼ਾਨ ਸਿੱਖ ਆਗੂ ਗੁਰਨਾਮ ਸਿੰਘ ਰਾਜਵੰਸ਼ੀ ਨੇ ਕਿਹਾ ਕਿ ਮੈਂ ਆਪਣੇ 6 ਪਰਿਵਾਰਿਕ ਮੈਂਬਰਾਂ ਨਾਲ ਅਫ਼ਗ਼ਾਨਿਸਤਾਨ ਤੋਂ ਆਇਆ ਹਾਂ। ਧਮਾਕੇ ਵਿਚ ਸਾਡਾ ਗੁਰਦੁਆਰਾ ਤਬਾਹ ਹੋ ਗਿਆ। ਅਫ਼ਗ਼ਾਨਿਸਤਾਨ ਵਿਚ ਹੁਣ ਸਿਰਫ਼ 100 ਹਿੰਦੂ ਸਿੱਖ ਰਹਿ...
ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਰੀਜ਼ ਮਿਲਿਆ
. . .  about 3 hours ago
ਨਵੀਂ ਦਿੱਲੀ, 13 ਅਗਸਤ-ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਿੱਲੀ 'ਚ ਹੁਣ ਮੰਕੀਪਾਕਸ ਦੇ 5 ਮਾਮਲੇ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਠੀਕ ਹੋ ਚੁੱਕਾ ਹੈ।
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ
. . .  about 4 hours ago
ਮੁੰਬਈ, 13 ਅਗਸਤ-ਸਟੈਂਡਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਸ ਦੇਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਜਿੰਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ...
ਫ਼ਾਜ਼ਿਲਕਾ ਸੈਕਟਰ 'ਚ ਦਿਖਾਈ ਦਿੱਤੀ ਡਰੋਨ ਦੀ ਹਲਚਲ, ਬੀ.ਐੱਸ.ਐੱਫ਼. ਦੀ ਮੁਸਤੈਦੀ ਕਾਰਨ ਪਰਤਿਆ ਵਾਪਸ
. . .  about 4 hours ago
ਫ਼ਾਜ਼ਿਲਕਾ, 13 ਅਗਸਤ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਫ਼ਾਜ਼ਿਲਕਾ ਸੈਕਟਰ 'ਚ ਡਰੋਨ ਦਿਖਾਈ ਦੇਣ ਦਾ ਸਮਾਚਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਧੂਕਾ ਇਲਾਕੇ 'ਚ ਅੱਜ ਤੜਕਸਾਰ ਕੌਮਾਂਤਰੀ ਸਰਹੱਦ...
25 ਤੋਲੇ ਸੋਨਾ ਅਤੇ 10 ਹਜ਼ਾਰ ਨਕਦੀ ਚੋਰੀ
. . .  about 4 hours ago
ਘੋਗਰਾ, 13 ਅਗਸਤ (ਆਰ.ਐੱਸ. ਸਲਾਰੀਆ)- ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਸੈਹਰਕ ਵਿਖੇ 25 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸੌਰਵ ਪੁੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਸੋਨੀਆ ਗਾਂਧੀ ਫ਼ਿਰ ਹੋਈ ਕੋਰੋਨਾ ਪਾਜ਼ੀਟਿਵ
. . .  about 5 hours ago
ਨਵੀਂ ਦਿੱਲੀ, 13 ਅਗਸਤ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ...
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 5 hours ago
ਗੁਰੂ ਹਰਸਹਾਏ, 13 ਅਗਸਤ (ਹਰਚਰਨ ਸਿੰਘ ਸੰਧੂ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਬਜ਼ਾਰਾਂ 'ਚ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
. . .  about 5 hours ago
ਚੰਡੀਗੜ੍ਹ, 13 ਅਗਸਤ (ਕਮਲਜੀਤ)-ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
ਮੰਤਰੀ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ 'ਚ ਕੱਢੀ ਗਈ ਜ਼ਿਲ੍ਹਾ ਪੱਧਰੀ ਤਿਰੰਗਾ ਯਾਤਰਾ
. . .  about 5 hours ago
ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ 'ਘਰ ਘਰ ਤਿਰੰਗਾ' ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ 'ਚ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ...
ਪੰਜਾਬ 'ਚ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਲਾਗੂ, ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨੋਟੀਫ਼ਿਕੇਸ਼ਨ ਜਾਰੀ
. . .  about 5 hours ago
ਚੰਡੀਗੜ੍ਹ, 13 ਅਗਸਤ-ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਪੰਜਾਬ 'ਚ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇਕ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਦੀ ਮਨਜ਼ੂਰੀ...
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਵਫ਼ਦ ਨਾਲ ਕੀਤੀ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 13 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਵਫ਼ਦ ਨਾਲ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ...
ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
. . .  about 7 hours ago
ਨਵੀਂ ਦਿੱਲੀ, 13 ਅਗਸਤ-ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 20 ਸਾਲਾ ਨੌਜਵਾਨ ਦੀ ਮੌਤ
. . .  about 7 hours ago
ਸੁਰ ਸਿੰਘ, 13 ਅਗਸਤ (ਧਰਮਜੀਤ ਸਿੰਘ)- ਸਥਾਨਕ ਕਸਬੇ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਸੁਖਬੀਰ ਸਿੰਘ (20) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੋਟ ਮੁਹੰਮਦ ਖਾਂ, ਜ਼ਿਲ੍ਹਾ ਤਰਨ ਤਾਰਨ ਨਾਮਕ ਨੌਜਵਾਨ ਦੀ ਮੌਤ ਹੋ ਗਈ...
ਕਾਰ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ, ਇਕ ਸਾਲ ਦੇ ਬੱਚੇ ਸਣੇ 3 ਜਣਿਆਂ ਦੀ ਹੋਈ ਮੌਤ
. . .  about 6 hours ago
ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)- ਲੰਘੀ ਦੇਰ ਰਾਤ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ 'ਤੇ ਇਕ ਕਾਰ ਅਤੇ ਕੈਂਟਰ ਦਰਮਿਆਨੀ ਹੋਈ ਭਿਆਨਕ ਟੱਕਰ 'ਚ ਕਾਰ ਸਵਾਰ ਪਤਨੀ-ਪਤਨੀ ਸਮੇਤ 3 ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਿਲ...
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਰੋਸ ਮਾਰਚ ਆਰੰਭ
. . .  about 7 hours ago
ਪਟਿਆਲਾ, 13 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਲੰਬੇ ਸਮੇਂ ਤੋਂ ਵੱਖ-ਵੱਖ ਮਾਮਲਿਆਂ 'ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਬੇ ਭਰ 'ਚ ਕੀਤੇ ਜਾ ਰਹੇ ਰੋਸ ਮਾਰਚ...
ਬੀਤੀ ਰਾਤ ਚੋਰਾਂ ਨੇ ਅਨਾਜ ਮੰਡੀ ਲੌਂਗੋਵਾਲ 'ਚੋਂ 6 ਮੋਟਰਾਂ ਕੀਤੀਆਂ ਚੋਰੀ
. . .  about 8 hours ago
ਲੌਂਗੋਵਾਲ, 13 ਅਗਸਤ (ਸ.ਸ.ਖੰਨਾ,ਵਿਨੋਦ)-ਬੀਤੀ ਰਾਤ ਅਨਾਜ ਮੰਡੀ ਲੌਂਗੋਵਾਲ 'ਚੋਂ ਇਕ ਆੜ੍ਹਤੀਏ ਦੀ ਦੁਕਾਨ ਅੰਦਰੋਂ ਚੋਰਾਂ ਨੇ ਪਾੜ ਲਾ ਕੇ ਮੋਟਰਾਂ ਚੋਰੀ ਕਰ ਲਈਆਂ ਹਨ। ਇਸ ਦੀ ਜਾਣਕਾਰੀ ਆੜ੍ਹਤੀ ਮੰਗਤ ਰਾਏ ਮੰਗੂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਚੋਰਾਂ ਵਲੋਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਜੇਠ ਸੰਮਤ 554
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। ਜੇਮਸ ਅਰਲ ਕਾਰਟ

ਜਲੰਧਰ

ਨਿਗਮ ਤੋਂ ਨਹੀਂ ਰੁਕਿਆ ਕੌਂਸਲਰ ਜੱਸਲ ਦੀ ਇਮਾਰਤ ਦਾ ਕੰਮ

ਸ਼ਿਵ ਸ਼ਰਮਾ
ਜਲੰਧਰ, 26 ਮਈ- ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਿਗਮ ਪ੍ਰਸ਼ਾਸਨ ਦੇ ਨਿਸ਼ਾਨੇ 'ਤੇ ਪਹਿਲਾਂ ਕਾਂਗਰਸੀ ਆਗੂਆਂ ਦੀਆਂ ਕਾਲੋਨੀਆਂ, ਇਮਾਰਤਾਂ ਨਿਸ਼ਾਨੇ 'ਤੇ ਆ ਗਈਆਂ ਹਨ | ਨਿਗਮ ਪ੍ਰਸ਼ਾਸਨ ਵਲੋਂ ਢਿਲਵਾਂ ਮੋੜ 'ਤੇ ਸਥਿਤ ਕਾਂਗਰਸ ਦੇ ਕੌਂਸਲਰ ਮਨਦੀਪ ਜੱਸਲ ਦੀ ਇਮਾਰਤ ਦੀ ਉਸਾਰੀ ਰੋਕਣ ਗਈ ਪੁਲਿਸ ਦੀ ਟੀਮ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦਕਿ ਦੂਜੇ ਪਾਸੇ ਜੱਸਲ ਦੇ ਵਿਰੋਧ 'ਚ ਨਿਗਮ ਪ੍ਰਸ਼ਾਸਨ ਨੇ ਪੁਲਿਸ ਤੇ ਬਿਲਡਿੰਗ ਅਫ਼ਸਰਾਂ ਦੀ ਟੀਮ ਮੌਕੇ 'ਤੇ ਉਸਾਰੀ ਦਾ ਲੈਂਟਰ ਪਾਉਣ ਦਾ ਕੰਮ ਰੋਕਣ ਲਈ ਤਾਇਨਾਤ ਕਰ ਦਿੱਤੀ ਸੀ | ਇਸ ਤੋਂ ਪਹਿਲਾਂ ਨਿਗਮ ਵਿਚ ਜੱਸਲ ਦੀ ਇਮਾਰਤ ਦਾ ਕੰਮ ਰੋਕਣ ਲਈ ਦਿਨ ਭਰ ਹਲਚਲ ਰਹੀ ਕਿ ਇਸ ਇਮਾਰਤ ਦਾ ਕੰਮ ਰੋਕਣ ਵਿਚ ਹੀ ਮੱਥਾ ਪੱਚੀ ਚੱਲਦੀ ਰਹੀ | ਪਹਿਲੀ ਵਾਰ ਕਾਂਗਰਸੀ ਕੌਂਸਲਰ ਨੇ ਕਾਰਵਾਈ ਲਈ 'ਆਪ' ਦੇ ਵਿਧਾਇਕ 'ਤੇ ਹੀ ਹਮਲਾ ਬੋਲਿਆ ਹੈ | ਜੱਸਲ ਦੀ ਉਸਾਰੀ ਦੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਅੱਜ ਫਿਰ ਕਾਂਗਰਸੀ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਕੋਲ ਵਿਰੋਧ ਦਰਜ ਕਰਵਾਇਆ ਹੈ | ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਦਕੋਹਾ ਰੋਡ 'ਤੇ ਕੌਂਸਲਰ ਮਨਦੀਪ ਜੱਸਲ ਦੀ ਇਮਾਰਤ ਦੀ ਇਕ ਉੱਪਰਲੀ ਮੰਜ਼ਿਲ ਦੀ ਹੋ ਰਹੀ ਉਸਾਰੀ ਨੂੰ ਰੋਕਣ ਲਈ ਇਸ ਨੂੰ ਨਾਜਾਇਜ ਦੱਸ ਕੇ ਪੁਲਿਸ ਭੇਜੀ ਗਈ ਪਰ ਪੁਲਿਸ ਭੇਜਣ ਦੇ ਬਾਵਜੂਦ ਕੰਮ ਚੱਲਦਾ ਰਿਹਾ | ਕਾਂਗਰਸ ਦੇ ਕੌਂਸਲਰਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਕਮਿਸ਼ਨਰ ਦੀਪਸ਼ਿਖਾ ਨੂੰ ਮਿਲ ਕੇ ਖੁੱਲ੍ਹ ਕੇ ਵਿਰੋਧ ਜ਼ਾਹਿਰ ਕੀਤਾ ਤੇ ਕਿਹਾ ਕਿ ਜੇਕਰ ਉਨ੍ਹਾਂ ਦਾ ਕੰਮ ਰੋਕਿਆ ਗਿਆ ਤਾਂ ਸ਼ਹਿਰ 'ਚ ਹੋਰ ਥਾਵਾਂ 'ਤੇ ਹੁੰਦੀਆਂ ਨਾਜਾਇਜ਼ ਉਸਾਰੀਆਂ ਦਾ ਕੰਮ ਵੀ ਰੋਕਿਆ ਜਾਵੇ | ਕਮਿਸ਼ਨਰ ਨੂੰ ਮਿਲਣ ਵੇਲੇ ਡਾ. ਜਸਲੀਨ ਸੇਠੀ, ਬੰਟੀ ਨੀਲਕੰਠ, ਪਵਨ ਕੁਮਾਰ, ਸ਼ਮਸ਼ੇਰ ਸਿੰਘ ਖਹਿਰਾ ਸ਼ਾਮਿਲ ਸਨ | ਕੌਂਸਲਰ ਨੇ ਬਾਅਦ ਵਿਚ ਕਿਹਾ ਕਿ ਸਾਰਾ ਸ਼ਹਿਰ ਬਣਾ ਰਿਹਾ ਹੈ ਤਾਂ ਉਹ ਵੀ ਬਣਾਉਣਗੇ | ਇਮਾਰਤ 'ਤੇ ਕਾਰਵਾਈ ਦੇ ਵਿਰੋਧ ਵਿਚ ਨਿਗਮ ਦਫਤਰ ਵਿਚ ਆਏ ਮਨਦੀਪ ਜੱਸਲ ਨੇ ਮੇਅਰ ਜਗਦੀਸ਼ ਰਾਜਾ ਨਾਲ ਵੀ ਮੁਲਾਕਾਤ ਕੀਤੀ ਕਿ ਬਿਲਡਿੰਗ ਵਿਭਾਗ ਦੀ ਕਾਰਵਾਈ ਰੋਕੀ ਜਾਵੇ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਜੱਸਲ ਨੇ ਕਿਹਾ ਕਿ ਵਿਧਾਇਕ ਦੇ ਦਬਾਅ ਹੇਠ ਉਨ੍ਹਾਂ ਦੀ ਉਸਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹ ਧੱਕਾ ਨਹੀਂ ਹੋਣ ਦੇਣਗੇ | ਮਨਦੀਪ ਜੱਸਲ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਇਮਾਰਤ ਦਾ ਨਕਸ਼ਾ ਪਾਸ ਹੈ ਤੇ ਇਸ ਦੇ ਬਾਵਜੂਦ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ | ਕਮਿਸ਼ਨਰ ਦਾ ਕਹਿਣਾ ਸੀ ਕਿ ਉਹ ਸ਼ੁੱਕਰਵਾਰ ਤੱਕ ਮਸਲਾ ਹੱਲ ਕਰਵਾ ਦੇਣਗੇ | ਚੇਤੇ ਰਹੇ ਕਿ ਮਨਦੀਪ ਜੱਸਲ ਦੀ ਉਸਾਰੀ ਦਾ ਕੰਮ ਰੋਕਣ ਲਈ ਬੁੱਧਵਾਰ ਨੂੰ ਵੀ ਪੁਲਿਸ ਬਿਠਾਈ ਗਈ ਸੀ ਤੇ ਅੱਜ ਵੀ ਪੁਲਿਸ ਭੇਜੀ ਗਈ ਸੀ ਪਰ ਇਸ ਦੇ ਬਾਵਜੂਦ ਜੱਸਲ ਦੀ ਉਸਾਰੀ ਦਾ ਕੰਮ ਚੱਲਦਾ ਰਿਹਾ | ਬਿਲਡਿੰਗ ਵਿਭਾਗ ਦਾ ਕਹਿਣਾ ਸੀ ਕਿ ਸਿਰਫ਼ ਕੁੁਝ ਉਸਾਰੀ ਦੀ ਮਨਜੂਰੀ ਹੈ ਪਰ ਸਾਰੀ ਮੰਜ਼ਿਲ ਤਿਆਰ ਕੀਤੀ ਜਾ ਰਹੀ ਹੈ | ਦੱਸਿਆ ਜਾਂਦਾ ਹੈ ਕਿ ਇਸ ਉਸਾਰੀ ਦਾ ਕੰਮ ਨਾ ਰੋਕਣ ਕਰਕੇ ਬਿਲਡਿੰਗ ਅਫ਼ਸਰਾਂ ਦੀ ਵੀ ਖਿਚਾਈ ਕੀਤੀ ਗਈ | ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਹੀ ਘਾਹ ਮੰਡੀ ਕੋਲ ਸਾਬਕਾ ਕਾਂਗਰਸੀ ਕੌਂਸਲਰ ਮੇਜਰ ਸਿੰਘ ਦੀ ਕਾਲੋਨੀ ਖ਼ਿਲਾਫ਼ ਵੀ ਕਾਰਵਾਈ ਕੀਤੀ ਸੀ ਤਾਂ ਉਸ ਵੇਲੇ ਕਾਂਗਰਸ ਦੇ ਆਗੂਆਂ ਨਾਲ ਇਸ ਕਾਰਵਾਈ ਦੇ ਵਿਰੋਧ ਵਿਚ ਨਿਗਮ ਕਮਿਸ਼ਨਰ ਕੋਲ ਵਿਰੋਧ ਦਰਜ ਕਰਵਾਇਆ ਸੀ | ਉਂਜ ਇਹ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਕਾਂਗਰਸੀ ਆਗੂਆਂ ਦੀਆਂ ਇਮਾਰਤਾਂ, ਕਾਲੋਨੀਆਂ 'ਤੇ ਕਾਰਵਾਈ ਹੋ ਸਕਦੀ ਹੈ | ਸ਼ਾਮ ਨੂੰ ਇਮਾਰਤ ਵਾਲੀ ਜਗ੍ਹਾ 'ਤੇ ਕਿਸੇ ਤਰ੍ਹਾਂ ਨਾਲ ਹੋਰ ਉਸਾਰੀ ਦਾ ਕੰਮ ਰੋਕਣ ਲਈ ਪੁਲਿਸ ਤਾਇਨਾਤ ਤਾਂ ਕੀਤੀ ਗਈ ਸੀ ਤਾਂ ਇਸ ਨਾਲ ਤਾਂ ਟਕਰਾਅ ਵਾਲਾ ਮਾਹੌਲ ਵੀ ਬਣਿਆ ਹੋਇਆ ਸੀ |

ਸਹਿਕਾਰਤਾ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਦੀ ਦੁਬਾਰਾ ਮੀਟਿੰਗ 3 ਜੂਨ ਨੂੰ

ਜਲੰਧਰ, 26 ਮਈ (ਸ਼ਿਵ)-ਖੰਡ ਮਿੱਲਾਂ ਵਲ ਬਕਾਇਆ ਪਏ 900 ਕਰੋੜ ਦੀ ਰਕਮ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿਚ ਚਾਹੇ ਪੂਰੀ ...

ਪੂਰੀ ਖ਼ਬਰ »

ਭਾਰਦਵਾਜ ਪੇਂਟ ਐਂਡ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ

ਮਕਸੂਦਾਂ, 26 ਮਈ (ਪ.ਪ)-ਇੰਡਸਟ੍ਰੀਅਲ ਏਰੀਆ ਨਾਲ ਲੱਗਦੇ ਸੋਢਲ ਰੋਡ 'ਤੇ ਸਥਿਤ ਇਕ ਕੈਮੀਕਲ ਦੀ ਫੈਕਟਰੀ ਵਿਚ ਵੀਰਵਾਰ ਸ਼ਾਮ ਭਿਆਨਕ ਅੱਗ ਲੱਗ ਗਈ। ਫੈਕਟਰੀ ਅੰਦਰੋਂ ਆ ਰਹੀਆਂ ਧਮਾਕੇ ਦੀਆਂ ਆਵਾਜ਼ਾਂ ਤੋਂ ਬਾਅਦ ਸਾਰਾ ਇਲਾਕਾ ਦਹਿਲ ਉੱਠਿਆ ਅਤੇ ਲੋਕਾਂ 'ਚ ਦਹਿਸ਼ਤ ਦਾ ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਦੇ ਦਫ਼ਤਰ 'ਚ ਡੀ.ਸੀ. ਵਲੋਂ ਅਚਨਚੇਤ ਚੈਕਿੰਗ

ਜਲੰਧਰ, 26 ਮਈ (ਸ਼ਿਵ)-ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ (ਜੇ.ਆਈ.ਟੀ.) ਘਣ ਸ਼ਿਅਮ ਥੋਰੀ ਨੇ ਅੱਜ ਜੇ.ਆਈ.ਟੀ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ, ਜਿੱਥੇ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਬਲਿਕ ਡੀਲਿੰਗ ਦੇ ਕੰਮਾਂ ਨੂੰ ...

ਪੂਰੀ ਖ਼ਬਰ »

15 ਗ੍ਰਾਮ ਹੈਰੋਇਨ ਅਤੇ 43, 200 ਰੁਪਏ ਡਰੱਗ ਮਨੀ ਸਮੇਤ ਨਸ਼ੇ ਵੇਚਣ ਵਾਲੀ ਔਰਤ ਗਿ੍ਫ਼ਤਾਰ

ਜਲੰਧਰ/ਜਮਸ਼ੇਰ, 26 ਮਈ (ਐੱਮ. ਐੱਸ. ਲੋਹੀਆ/ਅਵਤਾਰ ਤਾਰੀ)-ਪਿੰਡ ਕਾਦੀਆਂਵਾਲੀ ਵਿਖੇ ਬੀਤੇ ਦਿਨੀਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਇਕੱਠੇ ਕਰਕੇ ਨਸ਼ਿਆਂ ਵਿਰੁੱਧ ਕੀਤੇ ਗਏ ਜਾਗਰੂਕਤਾ ...

ਪੂਰੀ ਖ਼ਬਰ »

ਹਥਿਆਰਾਂ ਦੇ ਜ਼ੋਰ 'ਤੇ 3 ਲੁਟੇਰਿਆਂ ਨੇ ਕੁਲੈਕਸ਼ਨ ਏਜੰਟ ਤੋਂ ਲੁੱਟੇ 80 ਹਜ਼ਾਰ ਰੁਪਏ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਘਾਹ ਮੰਡੀ ਦੇ ਸ਼ਮਸ਼ਾਨਘਾਟ ਨੇੜੇ 3 ਮੋਟਰਸਾਈਕਲ ਸਵਾਰ ਲੁਟੇਰੇ ਹੱਥਿਆਰਾਂ ਦੇ ਜ਼ੋਰ 'ਤੇ ਇਕ ਟੈਲੀਕਾਮ ਕੰਪਨੀ ਦੇ ਕੁਲੈਕਸ਼ਨ ਏਜੰਟ ਤੋਂ ਕਰੀਬ 80 ਹਜ਼ਾਰ ਰੁਪਏ ਦੀ ਨਕਦੀ ਅਤੇ 2 ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ | ਵਾਰਦਾਤ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੀਚੇਵਾਲ ਪੁੱਜਣਗੇ

ਲੋਹੀਆਂ ਖਾਸ, 26 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਬਲਾਕ ਦੇ ਪਿੰਡ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਨਿਰਮਲ ਕੁੁਟੀਆ ਸੀਚੇਵਾਲ ਵਾਲਿਆਂ ਦੀ 34ਵੀਂ ਬਰਸੀ 27 ਮਈ 2022 ਨੂੰ ਮਨਾਈ ਜਾ ਰਹੀ ਹੈ | ਕੁਟੀਆ ਦੇ ਬੁਲਾਰੇ ਬਾਬਾ ਸੁਰਜੀਤ ਸਿੰਘ ਸ਼ੰਟੀ ਨੇ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਲਾਹਦੜਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰਨ ਸੰਬੰਧੀ ਕੈਂਪ ਲਗਾਇਆ

ਭੋਗਪੁਰ, 26 ਮਈ (ਕਮਲਜੀਤ ਸਿੰਘ ਡੱਲੀ)-ਖੇਤੀਬਾੜੀ ਅਫ਼ਸਰ ਭੋਗਪੁਰ ਡਾ: ਪ੍ਰਵੀਨ ਕੁਮਾਰੀ ਦੀ ਅਗਵਾਈ ਹੇਠ ਬਲਾਕ ਭੋਗਪੁਰ 'ਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਲਾਹਦੜਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕੈਂਪ ਲਗਾਇਆ ਗਿਆ | ਜਿਸ ਵਿਚ ਪਾਣੀ ਦੇ ਹੇਠਲੇ ...

ਪੂਰੀ ਖ਼ਬਰ »

ਅਦਾਲਤ ਅਤੇ ਕਾਨੂੰਨੀ ਕਾਰਵਾਈਆਂ 'ਚ ਜਾਅਲੀ ਜ਼ਮਾਨਤਾਂ ਦੇਣ ਵਾਲੇ 3 ਵਿਅਕਤੀ ਗਿ੍ਫ਼ਤਾਰ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਅਦਾਲਤ ਅਤੇ ਕਾਨੂੰਨੀ ਕਾਰਵਾਈਆਂ 'ਚ ਜਾਅਲੀ ਦਸਤਾਵੇਜ਼ਾਂ ਨਾਲ ਜ਼ਮਾਨਤਾਂ ਦੇਣ ਵਾਲੇ 3 ਵਿਅਕਤੀਆਂ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਜਾਅਲੀ ਮੋਹਰਾਂ, ਵੱਖ-ਵੱਖ ਨਾਮਾਂ ਦੇ ਸ਼ਨਾਖ਼ਤੀ ...

ਪੂਰੀ ਖ਼ਬਰ »

ਔਕਸਫੋਰਡ ਸਕੂਲ ਨਕੋਦਰ ਵਿਖੇ ਵਾਤਾਵਰਨ ਦਿਵਸ ਮਨਾਇਆ

ਨਕੋਦਰ, 26 ਮਈ (ਗੁਰਵਿੰਦਰ ਸਿੰਘ)-ਔਕਸਫੋਰਡ ਸਕੂਲ ਪਾਲਮ ਵਿਹਾਰ ਨਕੋਦਰ ਵਿਖੇ ਵਾਤਾਵਰਨ ਦਿਵਸ ਸੰਬੰਧੀ ਸਮਾਗਮ ਸਕੂਲ ਪਿ੍ੰਸੀਪਲ ਸ੍ਰੀਮਤੀ ਅਨੁਰੀਤ ਤੂਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਜਿਸ 'ਚ ਇਨਰਵੀਲ ਕਲੱਬ ਦੇ ਮੁਖੀ ਸ੍ਰੀਮਤੀ ਇੰਦਰ ਕਿਰਨ ਨੇ ਪ੍ਰਾਜੈਕਟ ...

ਪੂਰੀ ਖ਼ਬਰ »

ਬੱਸ ਨੇ ਸਕੂਟਰੀ ਨੂੰ ਮਾਰੀ ਟੱਕਰ, ਪਤੀ-ਪਤਨੀ ਸਮੇਤ ਬੇਟੀ ਜ਼ਖ਼ਮੀ

ਨਕੋਦਰ, 26 ਮਈ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਨਕੋਦਰ-ਜਲੰਧਰ ਬਾਈਪਾਸ ਚੌਕ ਨੇੜੇ ਇਕ ਪ੍ਰਾਈਵੇਟ ਬੱਸ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟਰੀ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦੀ ਬੱਚੀ ਤਿੰਨੋਂ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਤੁਰੰਤ ਇਕ ...

ਪੂਰੀ ਖ਼ਬਰ »

31 ਨੂੰ ਤੇਲ ਖ਼ਰੀਦ ਨਾ ਕਰਨ ਬਾਰੇ ਅੱਜ ਫ਼ੈਸਲਾ ਲੈਣਗੇ ਪੈਟਰੋਲ ਪੰਪ ਮਾਲਕ

ਜਲੰਧਰ, 26 ਮਈ (ਸ਼ਿਵ)- ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਪੈਟਰੋਲ ਪੰਪ ਮਾਲਕਾਂ ਨੂੰ ਹੋਏ ਨੁਕਸਾਨ ਅਤੇ 5 ਸਾਲ ਤੋਂ ਤੇਲ ਦੀ ਕਮਿਸ਼ਨ ਵਿਚ ਵਾਧਾ ਨਾ ਕਰਨ ਦੇ ਵਿਰੋਧ 'ਚ ਪੰਜਾਬ ਦੇ ਪੈਟਰੋਲ ਪੰਪ ਮਾਲਕ 31 ਮਈ ਨੂੰ ਤੇਲ ਦੀ ਖ਼ਰੀਦ ਨਾ ਕਰਨ ਦਾ ਫ਼ੈਸਲਾ ਲੈ ਸਕਦੇ ਹਨ ...

ਪੂਰੀ ਖ਼ਬਰ »

ਸੁਰਜੀਤ ਰਾਏ ਬਿੱਟਾ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ

ਜਲੰਧਰ, 26 ਮਈ (ਰਣਜੀਤ ਸਿੰਘ ਸੋਢੀ)-ਪੰਜਾਬ ਕਿ੍ਕਟ ਐਸੋਸੀਏਸ਼ਨ ਨੇ ਕ੍ਰਿਕਟ ਨੂੰ ਸੂਬੇ ਅੰਦਰ ਵਧੀਆ ਖਿਡਾਰੀ ਪੈਦਾ ਕਰਨ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਇਕਾਈ 'ਚ ਵਾਧਾ ਕਰਦਿਆਂ ਜਲੰਧਰ ਦੇ ਨਾਮਵਰ ਕੋਚ ਤੇ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਹੈ | ਵਿਕਰਮ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਸਮੇਤ 1 ਵਿਅਕਤੀ ਗਿ੍ਫ਼ਤਾਰ

ਚੁਗਿੱਟੀ/ਜੰਡੂਸਿੰਘਾ, 26 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ | ਥਾਣਾ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਨੇ ਦੱੱਸਿਆ ਕਿ ਐਚ. ਸੀ. ...

ਪੂਰੀ ਖ਼ਬਰ »

ਰੁਜ਼ਗਾਰ ਕੈਂਪ 'ਚ 33 ਉਮੀਦਵਾਰਾਂ ਦੀ ਨੌਕਰੀ ਲਈ ਚੋਣ

ਜਲੰਧਰ, 26 ਮਈ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਜਲੰਧਰ ਵਿਖੇ ਰੁਜ਼ਗਾਰ ਕੈਂਪ ਲਗਾਇਆ ਗਿਆ, ਜਿਸ ਦੌਰਾਨ ਨਾਮੀ ਈ-ਕਾਮਰਸ ਕੰਪਨੀ ਐਮਾਜ਼ੋਨ ਵਲੋਂ 33 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ | ਇਸ ਸੰਬੰਧੀ ਜ਼ਿਲ੍ਹਾ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਲਈ ਪੰਜਾਬ ਸਰਕਾਰ ਵਲੋਂ ਐਲਾਨੀ ਰਾਸ਼ੀ ਪ੍ਰਾਪਤ ਕਰਨ ਲਈ ਪੋਰਟਲ 'ਤੇ ਰਜਿਸਟਰ ਕਰਨਾ ਜ਼ਰੂਰੀ-ਡੀ. ਸੀ.

ਜਲੰਧਰ, 26 ਮਈ (ਹਰਵਿੰਦਰ ਸਿੰਘ ਫੁੱਲ)-ਝੋਨੇ ਦੀ ਸਿੱਧੀ ਬਿਜਾਈ ਲਈ ਪੰਜਾਬ ਸਰਕਾਰ ਵਲੋਂ ਐਲਾਨੀ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਲਈ ਕਿਸਾਨਾਂ ਵਲੋਂ ਪੋਰਟਲ 'ਤੇ ਰਜਿਸਟਰ ਕਰਨਾ ਜ਼ਰੂਰੀ ਹੈ, ਜਿਸ ਲਈ ਆਖਰੀ ਮਿਤੀ 6 ਜੂਨ, 2022 ਹੈ | ਇਸ ਸੰਬੰਧੀ ਵਧੇਰੇ ...

ਪੂਰੀ ਖ਼ਬਰ »

ਅਦਾਲਤ ਅਤੇ ਕਾਨੂੰਨੀ ਕਾਰਵਾਈਆਂ 'ਚ ਜਾਅਲੀ ਜ਼ਮਾਨਤਾਂ ਦੇਣ ਵਾਲੇ 3 ਵਿਅਕਤੀ ਗਿ੍ਫ਼ਤਾਰ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਅਦਾਲਤ ਅਤੇ ਕਾਨੂੰਨੀ ਕਾਰਵਾਈਆਂ 'ਚ ਜਾਅਲੀ ਦਸਤਾਵੇਜ਼ਾਂ ਨਾਲ ਜ਼ਮਾਨਤਾਂ ਦੇਣ ਵਾਲੇ 3 ਵਿਅਕਤੀਆਂ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਜਾਅਲੀ ਮੋਹਰਾਂ, ਵੱਖ-ਵੱਖ ਨਾਮਾਂ ਦੇ ਸ਼ਨਾਖ਼ਤੀ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਜਬਰ ਜਨਾਹ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 26 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਅਤੇ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਆਕਾਸ਼ ਦੀਪ ਪੁੱਤਰ ਸਤਨਾਮ ...

ਪੂਰੀ ਖ਼ਬਰ »

ਰਾਜਾ ਬੜਿੰਗ ਨੂੰ ਮਿਲੇ ਦਿਹਾਤੀ ਬਲਾਕ ਪ੍ਰਧਾਨ

ਜਲੰਧਰ, 26 ਮਈ (ਸ਼ਿਵ)-ਦਿਹਾਤੀ ਕਾਂਗਰਸ ਦੇ 10 ਦੇ ਕਰੀਬ ਬਲਾਕ ਪ੍ਰਧਾਨਾਂ ਨੇ ਚੰਡੀਗੜ੍ਹ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨਾਲ ਮੁਲਾਕਾਤ ਕਰਕੇ ਉਨਾਂ ਤੋਂ ਮੰਗ ਕੀਤੀ ਹੈ ਕਿ ਜਲੰਧਰ ਦਿਹਾਤੀ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ...

ਪੂਰੀ ਖ਼ਬਰ »

ਕੇਂਦਰੀ ਹਲਕੇ 'ਚ ਗੰਦੇ ਪਾਣੀ, ਸੀਵਰੇਜ ਦੀਆਂ ਸ਼ਿਕਾਇਤਾਂ ਦੂਰ ਕਰੇ ਨਿਗਮ

ਜਲੰਧਰ, 26 ਮਈ (ਸ਼ਿਵ)-ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਨਿਗਮ ਅਫ਼ਸਰਾਂ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਕਈ ਵਾਰਡਾਂ 'ਚ ਗੰਦੇ ਪਾਣੀ ਅਤੇ ਸੀਵਰੇਜ ਤੇ ਸਾਫ਼ ਪਾਣੀ ਦੀਆਂ ਆ ਰਹੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਕਿਹਾ ਹੈ | ਮੀਟਿੰਗ ਵਿਚ ਨਿਗਮ ...

ਪੂਰੀ ਖ਼ਬਰ »

ਏਕਤਾ ਨਗਰ ਵਿਖੇ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ

ਚੁਗਿੱਟੀ/ਜੰਡੂਸਿੰਘਾ, 26 ਮਈ (ਨਰਿੰਦਰ ਲਾਗੂ)-ਵਾਰਡ ਨੰ. 16 ਅਧੀਨ ਆਉਂਦੇ ਮੁਹੱਲਾ ਏਕਤਾ ਨਗਰ ਵਿਖੇ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ | ਮੌਕੇ 'ਤੇ ਪਹੁੰਚੇ ਵਾਰਡ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਚਲਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਗੱਲਬਾਤ ਕਰਦੇ ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਗਰੁੱਪ ਨੇ ਪ੍ਰਾਪਤ ਕੀਤਾ 'ਐਕਸੀਲੈਂਸ ਇਨ ਐਜੂਕੇਸ਼ਨ ਐਵਾਰਡ'

ਜਲੰਧਰ, 26 ਮਈ (ਰਣਜੀਤ ਸਿੰਘ ਸੋਢੀ)-ਸਿੱਖਿਆ ਦੇ ਖੇਤਰ ਵਿਚ ਹੋ ਰਹੇ ਬਦਲਾਅ ਅਤੇ ਜ਼ਰੂਰੀ ਸੁਧਾਰਾਂ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਚੰਡੀਗੜ੍ਹ ਵਿਖੇ ਹੋਏ ਨਿੱਜੀ ਚੈਨਲ ਦੇ ਸਮਾਰੋਹ 'ਐਜੂਕੇਸ਼ਨ ਕਨਕਲੇਵ' ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ...

ਪੂਰੀ ਖ਼ਬਰ »

ਸਹੂਲਤਾਂ ਤੋਂ ਸੱਖਣੇ ਬੱਸ ਸਟੈਂਡ ਮਹਿਤਪੁਰ ਦੀ ਹਾਲਤ ਤਰਸਯੋਗ

ਲਖਵਿੰਦਰ ਸਿੰਘ ਮਹਿਤਪੁਰ ਮਹਿਤਪੁਰ- ਜਲੰਧਰ ਜ਼ਿਲ੍ਹੇ ਦਾ ਲੁਧਿਆਣੇ ਜ਼ਿਲ੍ਹੇ ਨੂੰ ਆਪਸ 'ਚ ਜੋੜਨ ਵਾਲਾ ਸ਼ਹਿਰ ਮਹਿਤਪੁਰ ਜੋ ਜਲੰਧਰ ਜ਼ਿਲ੍ਹੇ ਦੀ ਹੱਦ 'ਤੇ ਵੱਸਿਆ ਆਖਰੀ ਸ਼ਹਿਰ ਹੈ | ਜੇਕਰ ਗੱਲ ਕਰੀਏ ਬੱਸ ਸਟੈਂਡ ਮਹਿਤਪੁਰ ਦੀ ਤਾਂ ਇਸ ਬੱਸ ਸਟੈਂਡ ਲਈ ਜਗ੍ਹਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ 31 ਨੂੰ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਵਰਚੂਅਲ ਢੰਗ ਨਾਲ ਹੋਣਗੇ ਰੂਬਰੂ-ਡੀ.ਸੀ.

ਜਲੰਧਰ, 26 ਮਈ (ਚੰਦੀਪ ਭੱਲਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਦੇ ਨਾਲ ਵਰਚੂਅਲ ਢੰਗ ਨਾਲ ਗੱਲਬਾਤ ਕਰਨਗੇ, ਜਿਸ ਸੰਬੰਧੀ ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਜ਼ਿਲ੍ਹਾ ਪੱਧਰ 'ਤੇ ਕਰਵਾਏ ਜਾਣ ਵਾਲੇ ਸਮਾਗਮ ਦੀਆਂ ...

ਪੂਰੀ ਖ਼ਬਰ »

ਜੇਕਰ ਮੁੱਖ ਮੰਤਰੀ ਇਮਾਨਦਾਰ ਹਨ ਤਾਂ ਸਾਰੇ ਵਿਧਾਇਕਾਂ ਦੀ ਜਾਇਦਾਦ ਦੀ ਜਾਂਚ ਕਰਵਾਉਣ-ਅਮਿਤ ਅਰੋੜਾ

ਜਲੰਧਰ ਛਾਉਣੀ, 26 ਮਈ (ਪਵਨ ਖਰਬੰਦਾ)-ਪੰਜਾਬ ਸਰਕਾਰ 'ਚ ਸਿਹਤ ਮੰਤਰੀ ਰਹੇ ਡਾ. ਵਿਜੇ ਸਿੰਗਲਾ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਕਰਵਾ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਵਾਉਣ ਵਾਲੇ ...

ਪੂਰੀ ਖ਼ਬਰ »

6 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਗਿ੍ਫ਼ਤਾਰ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਇਕ ਵਿਅਕਤੀ ਤੋਂ 6 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਮੇਹਰ ਚੰਦ ਉਰਫ਼ ਚੌੜਾ ਪੁੱਤਰ ਰਤਨ ਲਾਲ ਵਾਸੀ ਬੰਦਾ ...

ਪੂਰੀ ਖ਼ਬਰ »

ਨਗਰ ਨਿਗਮ 'ਚ ਅਜੇ ਵੀ ਅੰਗਰੇਜ਼ੀ ਵਿਚ ਹੋ ਰਿਹਾ ਹੈ ਕੰਮ

ਜਲੰਧਰ, 26 ਮਈ (ਸ਼ਿਵ)-ਪੰਜਾਬ ਸਰਕਾਰ ਵਲੋਂ ਪੰਜਾਬੀ ਨੂੰ ਪਹਿਲ ਦੇਣ ਲਈ ਕਈ ਨਵੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਪੰਜਾਬੀ ਭਾਸ਼ਾ 'ਚ ਜ਼ਿਆਦਾ ਤੋਂ ਜ਼ਿਆਦਾ ਕੰਮ ਹੋ ਸਕੇ ਤੇ ਇਸ ਦਾ ਫ਼ਾਇਦਾ ਲੋਕਾਂ ਨੂੰ ਮਿਲ ਸਕੇ ਤੇ ਸਰਕਾਰੀ ਦਫ਼ਤਰਾਂ ਵਿਚ ਵੀ ਪੰਜਾਬੀ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 26 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਸਰੀਨ ਵਲੋਂ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ 'ਤੇ ਸਥਿਤ ...

ਪੂਰੀ ਖ਼ਬਰ »

ਕੌਂਸਲਰ ਸਮਰਾਏ ਵਲੋਂ ਵਾਰਡ ਨੰਬਰ 78 'ਚ ਸਰਕਾਰੀ ਡਿਸਪੈਂਸਰੀ ਖੋਲ੍ਹਣ ਦੀ ਮੰਗ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਆਪਣੇ ਵਾਰਡ ਦੇ ਲੋਕਾਂ ਨੂੰ ਸਿਹਤ ਸੇਵਾਵਾਂ 'ਚ ਹੋ ਰਹੀ ਪ੍ਰੇਸ਼ਾਨੀ ਨੂੰ ਧਿਆਨ 'ਚ ਰੱਖਦੇ ਹੋਏ ਵਾਰਡ ਨੰਬਰ 78 ਦੇ ਕੌਂਸਲਰ ਜਗਦੀਸ਼ ਸਮਰਾਏ ਨੇ ਸਿਵਲ ਸਰਜਨ ਜਲੰਧਰ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਕ ਸਰਕਾਰੀ ਡਿਸਪੈਂਸਰੀ ...

ਪੂਰੀ ਖ਼ਬਰ »

ਡਾ. ਹਰਨੀਤ ਕÏਰ ਗਰੋਵਰ ਨੇ ਏ.ਪੀ.ਜੇ. ਕਾਲਜ ਵਿਖੇ ਸੈਮੀਨਾਰ ਦੌਰਾਨ ਕੈਂਸਰ ਪ੍ਰਤੀ ਕੀਤਾ ਜਾਗਰੂਕ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਵਿਦਿਆਰਥੀਆਂ ਨੂੰ ਕੈਂਸਰ ਪ੍ਰਤੀ ਜਾਗੂਰਕ ਕਰਨ ਲਈ ਨਿਊ ਰੂਬੀ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਏ.ਪੀ.ਜੇ. ਕਾਲਜ 'ਚ ਇਕ ਸੈਮੀਨਾਰ ਕੀਤਾ ਗਿਆ | ਇਸ ਸੈਮੀਨਾਰ ਦੌਰਾਨ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਹਰਨੀਤ ਕÏਰ ਗਰੋਵਰ ਨੇ ...

ਪੂਰੀ ਖ਼ਬਰ »

400 ਗ੍ਰਾਮ ਅਫ਼ੀਮ ਸਮੇਤ ਨਸ਼ਾ ਤਸਕਰ ਗਿ੍ਫ਼ਤਾਰ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-400 ਗ੍ਰਾਮ ਅਫ਼ੀਮ ਬਰਾਮਦ ਕਰਕੇ ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਦੀ ਕ੍ਰਾਇਮ ਬ੍ਰ੍ਰਾਂਚ ਨੇ ਇਕ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਪਾਰਸ ਮੱਲ ਪੁੱਤਰ ਮਦਨ ਲਾਲ ਵਾਸੀ ਕਪੂਰ ਪਿੰਡ, ਜਲੰਧਰ ਵਜੋਂ ਦੱਸੀ ਗਈ ਹੈ | ...

ਪੂਰੀ ਖ਼ਬਰ »

ਸੁਵਿਧਾ ਕੇਂਦਰ ਦੂਰ ਹੋਣ ਕਰਕੇ ਬਿਜਲੀ ਖ਼ਪਤਕਾਰਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ

ਜਲੰਧਰ, 26 ਮਈ (ਸ਼ਿਵ)-ਆਮ ਆਦਮੀ ਪਾਰਟੀ ਨੇ ਰਵਾਇਤੀ ਪਾਰਟੀਆਂ ਦੇ ਕੰਮਾਂ 'ਚ ਸੁਧਾਰ ਕਰਨ ਦੇ ਦਾਅਵੇ ਤਾਂ ਕੀਤੇ ਸਨ ਪਰ ਪਾਵਰਕਾਮ ਵਲੋਂ ਕਈ ਸਾਲ ਪਹਿਲਾਂ ਲੋਕਾਂ ਵਲੋਂ ਬਿਜਲੀ ਦੇ ਕਰਵਾਏ ਜਾਣ ਵਾਲੇ ਕੰਮਾਂ ਲਈ ਸੁਵਿਧਾ ਕੇਂਦਰ ਕਈ ਸਰਕਲਾਂ 'ਚ ਖੋਲੇ੍ਹ ਗਏ ਸਨ ਪਰ ਗ਼ਲਤ ...

ਪੂਰੀ ਖ਼ਬਰ »

ਆਬਾਦਕਾਰਾਂ ਨੂੰ ਮਾਲਕੀ ਹੱਕਾਂ ਸੰਬੰਧੀ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਮੰਗ ਪੱਤਰ-ਕਾਮਰੇਡ ਸੇਖੋਂ

ਜਲੰਧਰ, 26 ਮਈ (ਜਸਪਾਲ ਸਿੰਘ)-ਸੀ.ਪੀ.ਆਈ. (ਐਮ.) ਜ਼ਿਲ੍ਹਾ ਜਲੰਧਰ-ਕਪੂਰਥਲਾ ਦੀ ਮੀਟਿੰਗ ਮਾਸਟਰ ਮੂਲ ਚੰਦ ਸਰਹਾਲੀ ਦੀ ਪ੍ਰਧਾਨਗੀ ਹੇਠ ਜਲੰਧਰ ਦਫਤਰ ਵਿਖੇ ਕੀਤੀ ਗਈ | ਜਿਸ ਨੂੰ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਨਵਨੀਤ ਸਿੰਘ ਬੈਂਸ ਨੇ ਜੇ.ਸੀ.ਪੀ. ਦਾ ਚਾਰਜ ਸੰਭਾਲਿਆ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਆਈ.ਪੀ.ਐੱਸ. ਨਵਨੀਤ ਸਿੰਘ ਬੈਂਸ ਨੇ ਕਮਿਸ਼ਨਰੇਟ ਪੁਲਿਸ ਜਲੰਧਰ 'ਚ ਬਤੌਰ ਜੁਆਇੰਟ ਕਮਿਸ਼ਨਰ ਪੁਲਿਸ (ਜੇ.ਸੀ.ਪੀ.) ਅਹੁਦਾ ਸੰਭਾਲ ਲਿਆ ਹੈ | ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀ.ਈ. ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਚੁੱਕੇ ਸ. ਬੈਂਸ ...

ਪੂਰੀ ਖ਼ਬਰ »

ਝੂਠੇ ਸਾਬਤ ਹੋਏ ਕੇਜਰੀਵਾਲ ਤੇ ਭਗਵੰਤ ਮਾਨ ਦੇ ਦਾਅਵੇ-ਬੇਰੀ

ਜਲੰਧਰ ਛਾਉਣੀ, 26 ਮਈ (ਪਵਨ ਖਰਬੰਦਾ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਲੱਗੇ ਭਿ੍ਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰੀ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਕਰਤਾਰਪੁਰ ਦੇ ਬੋਧ ਪ੍ਰਕਾਸ਼ ਸਾਹਨੀ ਬਣੇ ਪ੍ਰਧਾਨ

ਕਰਤਾਰਪੁਰ, 26 ਮਈ (ਭਜਨ ਸਿੰਘ)-ਲਾਇਨਜ਼ ਕਲੱਬ ਕਰਤਾਰਪੁਰ ਦੀ ਜਨਰਲ ਬਾਡੀ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਰਜਨੀਸ਼ ਸੂਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਲੱਬ ਵਲੋਂ ਸਾਲ 2021-22 ਦੌਰਾਨ ਕੀਤੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਮੌਕੇ ...

ਪੂਰੀ ਖ਼ਬਰ »

ਕਾਂਗਰਸ ਬਲਾਕ ਪ੍ਰਧਾਨਾਂ ਨਾਲ ਹੋਈ ਰਾਜਾ ਵੜਿੰਗ ਦੀ ਮੀਟਿੰਗ

ਗੁਰਾਇਆ, 26 ਮਈ (ਬਲਵਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਕਾਂਗਰਸ 'ਚ ਨਵੀਂ ਰਣਨੀਤੀ ਉਲੀਕਣ ਲਈ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਲੰਧਰ ਦੇ ਬਲਾਕ ਪ੍ਰਧਾਨਾਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ | ਇਸ ਸਬੰਧੀ ਬਲਾਕ ...

ਪੂਰੀ ਖ਼ਬਰ »

ਕਾਲੋਨੀਆਂ 'ਚ ਖ਼ਰੀਦੇ ਪਲਾਟਾਂ ਨੂੰ ਨਹੀਂ ਮਿਲ ਰਹੇੇ ਬਿਜਲੀ ਕੁਨੈਕਸ਼ਨ

ਗੁਰਾਇਆ, 26 ਮਈ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਬੜਾ ਪਿੰਡ 'ਚ ਕਮਾਲਪੁਰ ਰੋਡ 'ਤੇ ਖ੍ਰੀਦੇ ਪਲਾਟਾਂ 'ਚ ਬਿਜਲੀ ਕੁਨੈਕਸ਼ਨ ਲਗਵਾਉਣ ਸੰਬੰਧੀ ਪਲਾਟ ਅਤੇ ਮਕਾਨ ਮਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੰਬੰਧੀ ਬੜਾ ਪਿੰਡ ਨਿਵਾਸੀ ਹੈਪੀ ...

ਪੂਰੀ ਖ਼ਬਰ »

ਕਰਜ਼ੇ ਵਸੂਲੀ ਦੇ ਨੋਟਿਸ ਨੇ ਗ਼ਰੀਬਾਂ ਦੇ ਸਾਹ ਸੂਤੇ

ਗੁਰਾਇਆ, 26 ਮਈ (ਚਰਨਜੀਤ ਸਿੰਘ ਦੁਸਾਂਝ)-ਪਿੰਡਾਂ ਦੀਆਂ ਸੁਸਾਇਟੀਆਂ ਵਲੋਂ ਆਏ ਕਰਜ਼ੇ ਵਸੂਲੀ ਦੇ ਨੋਟਿਸ ਨਾਲ ਲੋਕਾਂ ਦੇ ਸਾਹ ਸੂਤੇ ਗਏ ¢ ਪਿਛਲੀ ਸਰਕਾਰ ਵਲੋਂ ਕੀਤੇ ਕਰਜ਼ੇ ਮੁਆਫ਼ੀ ਦੇ ਐਲਾਨ ਉਪਰੰਤ ਵੀ ਕੁਝ ਲੋਕਾਂ ਦੇ ਕਰਜ਼ੇ ਮੁਆਫ਼ ਨਹੀਂ ਹੋਏ, ਜਿਸ ਕਾਰਨ ਆਮ ...

ਪੂਰੀ ਖ਼ਬਰ »

ਮਾਂ-ਪੁੱਤ ਨਸ਼ੇ ਸਮੇਤ ਗਿ੍ਫ਼ਤਾਰ

ਅੱਪਰਾ, 26 ਮਈ (ਦਲਵਿੰਦਰ ਸਿੰਘ ਅੱਪਰਾ)-ਏ. ਐੱਸ. ਆਈ. ਪਰਮਜੀਤ ਸਿੰਘ ਇੰਚਾਰਜ ਪੁਲਿਸ ਚੌਕੀ ਅੱਪਰਾ ਨੇ ਨਸ਼ਾ ਤਸਕਰ ਮਾਂ-ਪੁੱਤ ਨੂੰ ਨਸ਼ੇ ਦੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਹੈ | ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਖ਼ਾਸ ਮੁਖਬਰ ਦੀ ਇਤਲਾਹ 'ਤੇ ...

ਪੂਰੀ ਖ਼ਬਰ »

ਬੜਾ ਪਿੰਡ ਵਿਖੇ ਸਾਲਾਨਾ ਰੌਸ਼ਨੀ ਮੇਲਾ ਅੱਜ

ਗੁਰਾਇਆ, 26 ਮਈ (ਬਲਵਿੰਦਰ ਸਿੰਘ)-ਦਰਬਾਰ ਬਾਬਾ ਮੋਹਕਮਦੀਨ ਸ਼ਾਹ ਕਾਦਰੀ ਬੜਾ ਪਿੰਡ ਵਿਖੇ ਸਾਲਾਨਾ ਰੌਸ਼ਨੀ ਮੇਲਾ 27 ਮਈ ਨੂੰ ਹੋਵੇਗਾ | ਚਾਦਰ ਦੀ ਰਸਮ ਸਵੇਰੇ 10 ਵਜੇ ਹੋਵੇਗੀ ਉਪਰੰਤ ਬਲਰਾਜ ਬਿਲਗਾ, ਮਾਸ਼ਾ ਅਲੀ,ਆਰ.ਕੇ. ਮਹਿੰਦੀ, ਜੱਸੀ ਨੱਕਾਲ ਅਤੇ ਹੋਰ ਆਪਣਾ ...

ਪੂਰੀ ਖ਼ਬਰ »

ਸ਼ਾਹਕੋਟ ਦੇ ਨੌਜਵਾਨ ਨੇ ਰੈਸਲਿੰਗ ਸੁਪਰ ਚੈਂਪੀਅਨਸ਼ਿਪ 'ਚੋਂ ਜਿੱਤਿਆ ਸੋਨ ਤਗਮਾ

ਸ਼ਾਹਕੋਟ, 26 ਮਈ (ਸਚਦੇਵਾ)-ਸ਼ਾਹਕੋਟ ਦੇ ਨੌਜਵਾਨ ਨੇ ਰੈਸਲਿੰਗ ਸੁਪਰ ਚਾੈਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਭਾਜਪਾ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਸੁਦਰਸ਼ਨ ਸੋਬਤੀ (ਕਾਲਾ ਪਹਿਲਵਾਨ) ਵਾਸੀ ...

ਪੂਰੀ ਖ਼ਬਰ »

ਦਰਬਾਰ ਹਜ਼ਰਤ ਸ਼ੇਖ ਦਾਤਾ ਪੰਜਪੀਰ ਵਿਖੇ 3 ਰੋਜ਼ਾ ਮੇਲਾ ਅੱਜ ਤੋਂ

ਫਿਲੌਰ, 26 ਮਈ (ਵਿਪਨ ਗੈਰੀ)-ਦਰਬਾਰ ਹਜ਼ਰਤ ਸ਼ੇਖ ਦਾਤਾ ਪੰਜਪੀਰ ਦੇ ਮੁੱਖ ਸੇਵਾਦਾਰ ਬਾਬਾ ਹਾਫਿਜ਼ ਸ਼ਹਿਜਾਦ ਸ਼ਾਹ ਚਿਸ਼ਤੀ ਸਾਬਰੀ ਨੇ ਦੱਸਿਆ ਕਿ ਦਰਬਾਰ ਹਜ਼ਰਤ ਸ਼ੇਖ ਪੰਜਪੀਰ (ਸੈਫਾਬਾਦ) ਵਿਖੇ 3 ਰੋਜ਼ਾ ਜੋੜ-ਮੇਲਾ ਅਤੇ ਭੰਡਾਰਾ 27,28,29 ਮਈ ਨੂੰ ਮਨਾਇਆ ਜਾਵੇਗਾ | 27 ...

ਪੂਰੀ ਖ਼ਬਰ »

ਘੁੜਕਾ ਪਿੰਡ ਦਾ 14ਵਾਂ ਕ੍ਰਿਕਟ ਟੂਰਨਾਮੈਂਟ ਸ਼ੁਰੂ

ਗੁਰਾਇਆ, 26 ਮਈ (ਚਰਨਜੀਤ ਸਿੰਘ ਦੁਸਾਂਝ)-ਸ਼ਹੀਦ ਭਗਤ ਸਿੰਘ ਸਪੋਰਟਸ ਵੈੱਲਫੇਅਰ ਕਲੱਬ ਪਿੰਡ ਘੁੜਕਾ ਵਲੋਂ 14ਵੇਂ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਸਰਬੱਤ ਦੇ ਭਲੇ ਦੀ ਅਰਦਾਸ ਉਪੰਰਤ ਸਾਧੂ ਸਿੰਘ ਕੁਲਾਰ ਨੇ ਰਸਮੀ ਤੌਰ 'ਤੇ ਰੀਬਨ ਕੱਟ ਕੇ ...

ਪੂਰੀ ਖ਼ਬਰ »

ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ

ਸ਼ਾਹਕੋਟ, 26 ਮਈ (ਸਚਦੇਵਾ)-ਅਕਾਲ ਅਕੈਡਮੀ ਕਾਕੜਾ ਕਲਾਂ (ਸ਼ਾਹਕੋਟ) ਦੇ ਵਿਦਿਆਰਥੀਆਂ ਨੇ ਪੰਜਵੀਂ ਜ਼ਿਲ੍ਹਾ ਪੱਧਰੀ ਆਈ.ਐੱਸ.ਐੱਫ.ਕੇ ਕਰਾਟੇ ਚੈਂਪੀਅਨਸ਼ਿਪ 'ਚ ਮੱਲਾਂ ਮਾਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਦੀ 'ਇਮਾਨਦਾਰੀ' ਦੀ ਲੋਹੀਆਂ ਦੇ ਆਗੂਆਂ ਵਲੋਂ ਸ਼ਲਾਘਾ

ਲੋਹੀਆਂ ਖਾਸ, 26 (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਦੇ ਲੋਕਾਂ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਹੂੰਝਾਫੇਰ ਜਿੱਤ ਇਸੇ ਲਈ ਦੁਆਈ ਸੀ ਕਿ ਸਾਨੂੰ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਚਾਹੀਦਾ ਹੈ ਅਤੇ ਲੋਕਾਂ ਦੀ ਇਸ ਮੰਗ ਅਤੇ ਆਪਣੇ ਕੀਤੇ ਵਾਅਦਿਆਂ ਨੂੰ ਨਿਭਾਉਣ ...

ਪੂਰੀ ਖ਼ਬਰ »

ਅਲਾਵਲਪੁਰ ਦੇ ਅਕਾਲੀ ਕੌਂਸਲਰਾਂ ਨੇ ਚੋਣ ਅਧਿਕਾਰੀਆਂ ਨੂੰ ਭੇਜਿਆ ਕਾਨੂੰਨੀ ਨੋਟਿਸ

ਆਦਮਪੁਰ, 26 ਮਈ (ਹਰਪ੍ਰੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਦੇ ਹੋਏ ਕੌਂਸਲਰ ਜਸਬੀਰ ਕÏਰ, ਮਦਨ ਲਾਲ, ਨਰੇਸ਼ ਕੁਮਾਰ, ਬਿ੍ਜਭੂਸ਼ਨ, ਪੰਕਜ ਸ਼ਰਮਾ, ਕਵਿਤਾ ਅਤੇ ਰਚਨਾ ਸਮੂਹ ਕੌਸਲਰਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ...

ਪੂਰੀ ਖ਼ਬਰ »

ਜਲੰਧਰ 'ਚ ਇਕ ਸਾਲ ਲਈ ਠੇਕੇ ਦੇ ਆਧਾਰ 'ਤੇ ਭਰੀਆਂ ਜਾਣਗੀਆਂ ਪਟਵਾਰੀਆਂ ਦੀਆਂ ਖ਼ਾਲੀ ਅਸਾਮੀਆਂ

ਜਲੰਧਰ, 26 ਮਈ (ਚੰਦੀਪ ਭੱਲਾ)-ਸੂਬਾ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲੰਧਰ 'ਚ ਠੇਕੇ ਦੇ ਆਧਾਰ 'ਤੇ ਮਾਲ ਪਟਵਾਰੀਆਂ ਦੀਆਂ 221 ਖਾਲੀ ਅਸਾਮੀਆਂ ਨੂੰ ਭਰਨ ਲਈ ਸੇਵਾ ਮੁਕਤ ਪਟਵਾਰੀਆਂ/ਕਾਨੂੰਗੋਆਂ ਤੋਂ ਅਰਜ਼ੀਆਂ ਦੀ ਮੰਗ ...

ਪੂਰੀ ਖ਼ਬਰ »

ਅੰਬੇਡਕਰ ਫੋਰਸ ਪੰਜਾਬ ਵਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਰੇਲਵੇ ਰੋਡ ਅੱਗੇ ਪ੍ਰਦਰਸ਼ਨ

ਆਦਮਪੁਰ, 26 ਮਈ (ਹਰਪ੍ਰੀਤ ਸਿੰਘ)-ਨਸ਼ਿਆਂ ਦੀ ਵਿਕਰੀ ਦੇ ਵਿਰੋਧ 'ਚ ਅੱਜ ਦੇਰ ਸ਼ਾਮ ਅੰਬੇਡਕਰ ਫੋਰਸ ਪੰਜਾਬ ਅਤੇ ਹੋਰਨਾਂ ਵਲੋਂ ਜ਼ਿਲ੍ਹਾ ਪ੍ਰਧਾਨ ਕਰਨ ਚੁੰਬਰ ਦੀ ਅਗਵਾਈ ਹੇਠ ਪੁਲਿਸ ਸਟੇਸ਼ਨ ਆਦਮਪੁਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਹੱਥਾਂ 'ਚ ਪੋਸਟਰ ਫੜ ਕੇ ...

ਪੂਰੀ ਖ਼ਬਰ »

ਸਕੂਲਾਂ ਦੀ ਟੂਰਨਾਮੈਂਟ ਖੇਡ ਕਮੇਟੀ ਦਾ ਗਠਨ

ਭੋਗਪੁਰ, 26 ਮਈ (ਕਮਲਜੀਤ ਸਿੰਘ ਡੱਲੀ)-ਜ਼ੋਨਲ ਟੂਰਨਾਮੈਂਟ ਕਮੇਟੀ ਦੇ ਗਠਨ ਸੰਬੰਧੀ ਮੀਟਿੰਗ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਭੋਗਪੁਰ(ਲੜਕੇ) ਵਿਖੇ ਪਿ੍ੰਸੀਪਲ ਮੁਨੀਲਾ ਅਰੋੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ 'ਚ ਭੋਗਪੁਰ ਜ਼ੋਨ ਨੰਬਰ 6 ਅਧੀਨ ਆਉਂਦੇ ...

ਪੂਰੀ ਖ਼ਬਰ »

ਪਿੰਡ ਆਦਰਾਮਾਨ ਦੇ 20 ਕਿਸਾਨ 225 ਕਿੱਲਿਆਂ 'ਚ ਕਰਨਗੇ ਝੋਨੇ ਦੀ ਸਿੱਧੀ ਬਿਜਾਈ

ਮਹਿਤਪੁਰ, 26 ਮਈ (ਹਰਜਿੰਦਰ ਸਿੰਘ ਚੰਦੀ)-ਮਹਿਤਪੁਰ ਨਜ਼ਦੀਕ ਪਿੰਡ ਆਦਰਾਮਾਨ ਵਿਚ ਖੇਤੀ ਵਿਸਥਾਰ ਅਫਸਰ ਮਹਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਦੇ ਸਹਿਯੋਗ ਨਾਲ ਅਗਾਂਹਵਧੂ ਕਿਸਾਨ ਪਰਮਿੰਦਰ ਸਿੰਘ ਭੋਲੂ ਦੀ ਠੇਕੇ 'ਤੇ ਲਈ 25 ਕਿੱਲੇ ਜ਼ਮੀਨ 'ਚ ਸਿੱਧੀ ਬਿਜਾਈ ਕਰਵਾਈ ਗਈ ...

ਪੂਰੀ ਖ਼ਬਰ »

ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਵਿਦਿਆਰਥੀਆਂ ਲਈ ਪੂਲ ਪਾਰਟੀ

ਮੱਲ੍ਹੀਆਂ ਕਲਾਂ, 26 ਮਈ (ਮਨਜੀਤ ਮਾਨ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਕੈਂਪਸ ਵਿਖੇ ਨਰਸਰੀ, ਕੇ.ਜੀ. ਅਤੇ ਪ੍ਰੈਪ ਦੀਆਂ ਕਲਾਸਾਂ 'ਟਿੰਨੀ ਟਾਟਸ' ਲਈ 'ਹੇਵ ਏ ਸਪਲੈਸ਼ ਇਨ ਵਾਟਰ ਐਂਡ ਬੀਟ ਦ ਹੀਟ' ਥੀਮ ਤਹਿਤ ਪੂਲ ਪਾਰਟੀ ਰੱਖੀ ਗਈ | ਸਕੂਲ ਦੇ ਬੱਚਿਆਂ ਵਲੋਂ ਪੂਲ ...

ਪੂਰੀ ਖ਼ਬਰ »

ਕਾਰ ਤੇ ਛੋਟੇ ਹਾਥੀ ਦੀ ਟੱਕਰ 'ਚ 2 ਜ਼ਖ਼ਮੀ

ਕਿਸ਼ਨਗੜ੍ਹ/ਮਕਸੂਦਾਂ, 26 ਮਈ (ਹੁਸਨ ਲਾਲ, ਸਤਿੰਦਰ ਪਾਲ ਸਿੰਘ )- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਸਾਹਮਣੇ ਫਲਾਈਓਵਰ 'ਤੇ ਕਾਰ ਅਤੇ ਛੋਟਾ ਹਾਥੀ ਟੈਂਪੂ ਦੀ ਟੱਕਰ 'ਚ ਇਕ ਔਰਤ ਸਮੇਤ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX