ਮੰਡੀ ਬਰੀਵਾਲਾ, 26 ਮਈ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਟੋਲ ਪਲਾਜ਼ਾ ਵੜਿੰਗ ਤੇ ਅਣਮਿਥੇ ਸਮੇਂ ਦਾ ਧਰਨਾ ਲਗਾ ਦਿੱਤਾ ਗਿਆ | ਧਰਨਾਕਾਰੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕਿ ਵੱਡੀਆਂ ਨਹਿਰਾਂ ਉਪਰ ਪੁਲ ਨਹੀਂ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਸੜਕ ਦੇ ਨਾਲ-ਨਾਲ ਪਾਣੀ ਦੀ ਨਿਕਾਸੀ ਲਈ ਜੋ ਖਾਲੇ ਬਣਾਏ ਗਏ ਹਨ, ਉਹ ਉੱਚੇ ਹਨ ਤੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ | ਟੋਲ ਪਲਾਜ਼ਾ 'ਤੇ ਕੰਮ ਕਰਨ ਕਰਨ ਵਾਲੇ ਮੁਲਾਜ਼ਮਾਂ ਨੂੰ ਬਿਨਾਂ ਵਜ੍ਹਾ ਕੱਢਿਆ ਗਿਆ | ਇਸ ਸਮੇਂ ਭਾਕਿਯੂ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ, ਬਲਾਕ ਪ੍ਰਧਾਨ ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ ਚੜ੍ਹੇਵਣ, ਜਸਵੀਰ ਸਿੰਘ ਆਦਿ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟੋਲ ਪਲਾਜ਼ਾ ਚਲਾਉਣ ਸਮੇਂ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀਆਂ, ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਟੋਲ ਪਲਾਜ਼ਾ 'ਤੇ ਧਰਨਾ ਲੱਗਣ ਦੀ ਸੂਚਨਾ ਮਿਲਣ 'ਤੇ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਅਨਿਲ ਕੁਮਾਰ, ਥਾਣਾ ਬਰੀਵਾਲਾ ਦੇ ਮੁਖੀ ਹਰਵਿੰਦਰ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ, ਪਰ ਉਹ ਧਰਨਾਕਾਰੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਵਿਚ ਸਫ਼ਲ ਨਾ ਹੋਏ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਣਮਿਥੇ ਲਈ ਧਰਨਾ ਜਾਰੀ ਰਹੇਗਾ | ਇਸ ਸਮੇਂ ਜਦੋਂ ਟੋਲ ਪਲਾਜ਼ਾ ਦੇ ਮੈਨੇਜਰ ਸਾਰਥਿਕ ਮੰਜਾਰ ਨਾਲ ਸੰਪਰਕ ਕੀਤਾ ਤੇ ਟੋਲ ਪਲਾਜ਼ਾ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੱਢਣ ਸਬੰਧੀ ਕਿਹਾ ਕਿ ਮੈਂ ਕੁਝ ਨਹੀਂ ਕਹਿ ਸਕਦਾ, ਨਹਿਰਾਂ ਦੇ ਪੁਲ ਸਬੰਧੀ ਉਨ੍ਹਾਂ ਕਿਹਾ ਕਿ ਨਹਿਰ 'ਤੇ ਬਣਿਆ ਹੋਇਆ ਪੁਲ ਸਹੀ ਹੈ | ਮੀਡੀਆ ਕਰਮੀਆਂ ਨੇ ਜਦੋਂ ਨਹਿਰਾਂ ਦੇ ਪੁਲ ਤੇ ਵਾਪਰਨ ਬਾਰੇ ਹਾਦਸੇ ਸਬੰਧੀ ਜਿੰਮੇਵਾਰੀ ਲੈਣ ਲਈ ਕਿਹਾ ਕਿ ਉਨ੍ਹਾਂ ਨੇ ਠੋਸ ਜਵਾਬ ਨਾ ਦਿੱਤਾ | ਟੋਲ ਪਲਾਜ਼ਾ ਵੜਿੰਗ ਦੇ ਦਫ਼ਤਰ ਵਿਚ ਬੈਠੇ ਪੀ.ਡਬਲਯੂ.ਡੀ, ਬੀ.ਐਂਡ.ਆਰ. ਦੇ ਅੱੈਸ.ਡੀ.ਓ. ਹਰਪ੍ਰੀਤ ਸਾਗਰ ਅਤੇ ਜੇ.ਈ. ਸੌਰਵ ਅਗਰਵਾਲ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਨੀ ਉਚਿਤ ਨਾ ਸਮਝੀ | ਉਨ੍ਹਾਂ ਕਿਹਾ ਕਿ ਸਪੋਕਸਪਰਸਨ ਹੀ ਗੱਲ ਕਰ ਸਕੇਗਾ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ, ਯੂਨੀਅਨ ਦੇ ਮੈਂਬਰ ਤੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਫ਼ਰੀਦਕੋਟ, 26 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਵਾਤਾਵਰਨ ਚੇਤਨਾ ਲਹਿਰ ਦੇ ਇਕ 15 ਮੈਂਬਰੀ ਵਫ਼ਦ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਵਾਤਾਵਰਨ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਿਹਤ ਵਿਭਾਗ ਮਲੇਰੀਆ ਤੇ ਡੇਂਗੂ ਤੋਂ ਬਚਾਅ ਲਈ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀ ਯੋਗ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਡੇਂਗੂ-ਮਲੇਰੀਆਂ ਦੀ ਰੋਕਥਾਮ ਲਈ ਲਗਾਤਾਰ ਗਤੀਵਿਧੀਆਂ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ:) ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਮਿਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ...
ਗਿੱਦੜਬਾਹਾ, 26 ਮਈ (ਪਰਮਜੀਤ ਸਿੰਘ ਥੇੜ੍ਹੀ)-ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਗਿੱਦੜਬਾਹਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਅਰਥੀ ਫ਼ੂਕ ...
ਫ਼ਰੀਦਕੋਟ, 26 ਮਈ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਸੁੰਦਰ ਨਗਰ 'ਚ ਬੰਦ ਪਏ ਇਕ ਘਰ 'ਚ ਵੜ ਕੇ ਚੋਰੀ ਕਰਨ ਦੋ ਦੋਸ਼ਾਂ 'ਚ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਵਿਅਕਤੀਆਂ ਪਾਸੋਂ ਚੋਰੀ ਕੀਤਾ ਗਿਆ ਸਾਮਾਨ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਉਸਾਰੀ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਧੀਨ ਲਾਭਪਾਤਰੀਆਂ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਰਘੂਨਾਥ ਮੰਦਰ ਵਿਖੇ ਸ਼ਨੀ ਦੇਵ ਮਹਾਰਾਜ ਜੀ ਦੀ ਜੈਅੰਤੀ ਦੇ ਸਬੰਧ 'ਚ ਸ਼ਨੀਦੇਵ ਨੂੰ 108 ਘੰਟੇ ਨਿਰੰਤਰ ਤੇਲ ਇਸ਼ਨਾਨ ਧਾਰਾ ਦੀ ਸ਼ੁਰੂਆਤ ਹੋ ਗਈ ਹੈ | ਇਸ ਮੌਕੇ ਖੁਰਾਣਾ ਪਰਿਵਾਰ ...
ਮੰਡੀ ਬਰੀਵਾਲਾ, 26 ਮਈ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਜਿ: ਕਾਦੀਆਂ ਦੇ ਜਨਰਲ ਸਕੱਤਰ ਦਲਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਦਈ ਮਾਈਨਰ ਵਿਚੋਂ ਪਾਣੀ ਥ੍ਰੀ ਮਾਈਨਰ ਵਿਚ ਨਹੀਂ ਆ ਰਿਹਾ, ਜਿਸ ਕਾਰਨ ਪਿੰਡ ਰੰਧਾਵਾ, ਜੰਡੋਕੇ, ਵੰਗਲ, ...
ਫ਼ਰੀਦਕੋਟ, 26 ਮਈ (ਜਸਵੰਤ ਸਿੰਘ ਪੁਰਬਾ)-ਕੇਂਦਰ ਸਰਕਾਰ ਵਲੋਂ ਦੇਸ਼ ਦੇ ਵਸਨੀਕਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ/ਯੋਜਨਾਵਾਂ ਤੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ 2022 ਨੂੰ ਸਵੇਰੇ 10.15 ਤੋਂ ...
ਮਲੋਟ, 26 ਮਈ (ਪਾਟਿਲ)-ਥਾਣਾ ਸਿਟੀ ਮਲੋਟ ਪੁਲਿਸ ਨੇ ਜਨ ਸਿਹਤ ਵਿਭਾਗ ਵਿਚ ਹੋਏ ਗਬਨ ਮਾਮਲੇ ਵਿਚ ਗਿ੍ਫ਼ਤਾਰ ਪੰਜ ਦੋਸ਼ੀਆਂ ਨੂੰ ਮਲੋਟ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਦਾ 1 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ | ਜਿਕਰਯੋਗ ਹੈ ਕਿ ਜਨ ਸਿਹਤ ਵਿਭਾਗ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਟਿੱਬੀ ਸਾਹਿਬ ਰੋਡ ਸਥਿਤ ਗਊਸ਼ਾਲਾ ਵਿਖੇ ਸ਼ਨੀ ਜੈਅੰਤੀ ਦੇ ਸਬੰਧ ਵਿਚ ਡਾ: ਸੁਭਾਸ਼ ਖੁਰਾਣਾ ਤੇ ਰਾਜ ਖੁਰਾਣਾ ਦੇ ਪਰਿਵਾਰ ਵਲੋਂ ਗਊਆਂ ਨੂੰ ਸਵਾਮਣੀ ਕਰਵਾਈ ਗਈ | ਇਸ ਮੌਕੇ ਅਸਮਾਨ ਗਊ ਮਾਤਾ ਤੇ ਸ਼ਨੀ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਤਾਰ ਸਿੰਘ ਦੀ ਅਗਵਾਈ ਹੇਠ ਸੀ. ਐੱਚ. ਸੀ. ਚੱਕ ਸ਼ੇਰੇਵਾਲਾ ਦੀ ਸਮੁੱਚੀ ਟੀਮ ਵਲੋਂ 31 ਮਈ ਵਿਸ਼ਵ ਤੰਬਾਕੂ ਦਿਵਸ ਮਨਾਉਣ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਉੱਪ-ਮੰਡਲ ਮੈਜਿਸਟ੍ਰੇਟ ਸਵਰਨਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਸ੍ਰੀ ਮੁਕਤਸਰ ਸਾਹਿਬ ਦੀਆਂ ...
ਮਲੋਟ, 26 ਮਈ (ਪਾਟਿਲ)-ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਮਲੋਟ ਵਲੋਂ ਡਵੀਜ਼ਨ ਦੀ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਰਣਜੀਤ ਸਿੰਘ, ਮਾਂਗੀ ਲਾਲ, ਹਰਜਿੰਦਰ ਸਿੰਘ ਵਲੋਂ ਕੀਤੀ ਗਈ | ਜਾਣਕਾਰੀ ਦਿੰਦੇ ਡਵੀਜ਼ਨ ਪ੍ਰਧਾਨ ਰਣਜੀਤ ਸਿੰਘ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਕੌਮੀ ਕਿਸਾਨ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇਦਾਰਾਂ ਦੀ ਚੋਣ ਹੋਈ | ਇਸ ਮੌਕੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਹੋਈ ਚੋਣ ਵਿਚ ਲੱਖਨਪਾਲ ਸ਼ਰਮਾ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਿਧ ਸ਼ਿਵ ਸ਼ਨੀ ਮੰਦਰ ਦੁੱਖ ਨਿਵਾਰਨ ਸ਼ਨੀ ਧਾਮ ਵਲੋਂ ਸ਼ਨੀ ਮਹਾਰਾਜ ਜੀ ਦੀ ਜੈਅੰਤੀ ਦੇ ਸ਼ੁੱਭ ਅਵਸਰ 'ਤੇ 108 ਘੰਟੇ ਦੀ ਤੇਲ ਧਾਰਾ ਸ਼ੁਰੂ ਕੀਤੀ ਗਈ | ਇਹ ਤੇਲ ਧਾਰਾ ਲਗਾਤਾਰ 30 ਮਈ ਤੱਕ ਚੱਲੇਗੀ | ...
ਗਿੱਦੜਬਾਹਾ, 26 ਮਈ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਪੱਛੜੇ ਵਰਗ ਮੋਰਚੇ ਵਲੋਂ ਸਟੇਟ ਜਨਰਲ ਸਕੱਤਰ ਦੀਪ ਸ਼ੇਰਗਿੱਲ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਐੱਸ.ਡੀ.ਐੱਮ. ਗਿੱਦੜਬਾਹਾ ਗਗਨਦੀਪ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ...
ਮਲੋਟ, 26 ਮਈ (ਪਾਟਿਲ)-ਥਾਣਾ ਸਿਟੀ ਮਲੋਟ ਪੁਲਿਸ ਨੇ ਜਨ ਸਿਹਤ ਵਿਭਾਗ ਵਿਚ ਹੋਏ ਗਬਨ ਮਾਮਲੇ ਵਿਚ ਗਿ੍ਫ਼ਤਾਰ ਪੰਜ ਦੋਸ਼ੀਆਂ ਨੂੰ ਮਲੋਟ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਦਾ 1 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ | ਜਿਕਰਯੋਗ ਹੈ ਕਿ ਜਨ ਸਿਹਤ ਵਿਭਾਗ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪ੍ਰਧਾਨ ਅਵਿਨਾਸ਼ ਸ਼ਰਮਾ ਦੀ ਅਗਵਾਈ ਹੇਠ ਪੀ.ਐੱਸ.ਪੀ.ਸੀ.ਐੱਲ. ਦੀ ਬੋਰਡ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਮੈਨੇਜਮੈਂਟ ਵਲੋਂ ਗੋਪਾਲ ਸ਼ਰਮਾ, ਅਧਿਕਾਰੀ ...
ਰੁਪਾਣਾ, 26 ਮਈ (ਜਗਜੀਤ ਸਿੰਘ)-ਸਬ ਡਵੀਜ਼ਨ ਰੁਪਾਣਾ ਦੇ ਨਾਲ ਆਸਪਾਸ ਦੇ 23 ਪਿੰਡ ਜੁੜੇ ਹੋਏ ਹਨ, ਪਰ ਡਵੀਜ਼ਨ ਵਿਚ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਡਵੀਜ਼ਨ ਨਾਲ ਜੁੜੇ ਪਿੰਡਾਂ ਵਾਸੀਆਂ ਨੂੰ ਆਪਣਾ ਨਿੱਜੀ ਕੰਮਕਾਰ ਕਰਵਾਉਣ ਲਈ ਦਫ਼ਤਰ ਦੇ ਵਾਰ-ਵਾਰ ਗੇੜੇ ਮਾਰਨ ਲਈ ...
ਮਲੋਟ, 26 ਮਈ (ਪਾਟਿਲ)-ਮ. ਪ. ਹੈਲਥ ਇੰਪਲਾਇਜ ਮੇਲ/ਫੀਮੇਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸ਼ੇਰੇਵਾਲਾ ਨੇ ਕਿਹਾ ਕਿ ਮਹਿੰਗਾਈ ਦੇ ਵਧਣ ਨਾਲ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਲਈ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਹਰਮਹਿੰਦਰ ਪਾਲ)-ਪਿੰਡ ਭੁੱਟੀਵਾਲਾ 'ਚ ਮਜ਼ਦੂਰਾਂ ਲਈ ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਤੀਜੀ ਵਾਰ 3 ਏਕੜ 2 ਕਨਾਲ ਦੀ 1 ਲੱਖ ਤੱਕ ਜਾਣ ਬਾਅਦ ਵੀ ਠੇਕੇ 'ਤੇ ਦੇਣ ਤੋਂ ਪ੍ਰਸ਼ਾਸਨ ਭੱਜ ਗਿਆ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ...
ਰਣਧੀਰ ਸਿੰਘ ਸਾਗੂ ਸ੍ਰੀ ਮੁਕਤਸਰ ਸਾਹਿਬ, 26 ਮਈ-ਈ-ਰਿਕਸ਼ਾ ਇਕ ਬੈਟਰੀ ਨਾਲ ਚੱਲਣ ਵਾਲਾ ਰਿਕਸ਼ਾ ਹੈ, ਜੋ ਕਿ ਇਕ ਵਾਰ ਚਾਰਜ ਕਰਕੇ ਲਗਪਗ ਸਾਰੀ ਦਿਹਾੜੀ ਸਵਾਰੀਆਂ ਬੈਠਾ ਕੇ ਸ਼ਹਿਰ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਸਫ਼ਰ ਕਰਦਾ ਹੈ | ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੇ ...
ਲੰਬੀ, 26 ਮਈ (ਮੇਵਾ ਸਿੰਘ)-ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖ਼ਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਫਤੂਹੀਖੇੜਾ ਦੇ ਪਿ੍ੰਸੀਪਲ ਰਾਜ ਕੁਮਾਰ ਚੋਪੜਾ ਦੀ ਅਗਵਾਈ 'ਚ ਆਜ਼ਾਦੀ ਦੇ ਪੂਰੇ ਹੋ ਰਹੇ 75 ਸਾਲਾਂ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਜੋਤੀ ਫਾਊਾਡੇਸ਼ਨ ਵਲੋਂ ਸਰਕਾਰੀ ਹਾਈ ਸਕੂਲ ਖੁੰਡੇ ਹਲਾਲ ਦੇ ਵਿਦਿਆਰਥੀਆਂ ਨੂੰ ਕੱਪੜੇ ਵੰਡੇ ਗਏ | ਫਾਊਾਡੇਸ਼ਨ ਦੇ ਚੇਅਰਮੈਨ ਐਡਵੋਕੇਟ ਅਜੀਤ ਸਿੰਘ ਬਰਾੜ, ਪ੍ਰਭਕਿਰਨ ਬਰਾੜ, ਬੈਰਿਸਟਰ ਸੁਨੀਤ ਸੰਧੂ, ਰਵੀ ...
ਲੰਬੀ, 26 ਮਈ (ਮੇਵਾ ਸਿੰਘ)-ਐਡੀਸ਼ਨਲ ਡਿਪਟੀ ਕਮਿਸ਼ਨਰ (ਡੀ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਨੁਮਾਈ ਹੇਠ ਜ਼ਿਲੇ੍ਹ ਦੇ ਪਿੰਡ ਅਬੁੱਲ ਖੁਰਾਣਾ ਵਿਖੇ ਚਲਾਏ ਜਾ ਰਹੇ ਕੰਸਟਰੱਕਸ਼ਨ ਸਕਿੱਲਜ਼ ਟਰੇਨਿੰਗ ਇੰਸਟੀਚਿਊਟ ਵਿਖੇ ਸਿੱਖਿਆਰਥੀ ਦੇ ਸੁਨਹਿਰੀ ਭਵਿੱਖ ਲਈ ...
ਫ਼ਰੀਦਕੋਟ, 26 ਮਈ (ਸਤੀਸ਼ ਬਾਗ਼ੀ)-ਜਲ ਸਪਲਾਈ ਤੇ ਸੈਨੀਟੇਸ਼ਨ ਕਨਟਰੈਕਟ ਵਰਕਰ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਤੇ ਸਬ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕਰਕੇ ਮੁੱਖ ...
ਜੈਤੋ, 26 ਮਈ (ਭੋਲਾ ਸ਼ਰਮਾ)-ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਇਕ ਇਕੱਤਰਤਾ ਕੀਤੀ ਗਈ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਵਿੰਦਰ ਸੇਵੇਵਾਲਾ ਅਤੇ ...
ਫ਼ਰੀਦਕੋਟ, 26 ਮਈ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਜੌਗਰਫ਼ੀ ਵਿਭਾਗ ਦੀ 'ਸਰ ਹਮਬੋਲਟ ਐਸੋਸੀਏਸ਼ਨ ਆਫ਼ ਜੌਗਰਫ਼ਰਜ਼' ਵਲੋਂ 'ਜੌਗਰਫ਼ੀ ਵਿਸ਼ੇ ਦੇ ਖੇਤਰ ਤੇ ਵਰਤਮਾਨ ਰੁਝਾਨ' ਵਿਸ਼ੇ 'ਤੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਇਸ ...
ਫ਼ਰੀਦਕੋਟ, 26 ਮਈ (ਸਰਬਜੀਤ ਸਿੰਘ)-ਸਥਾਨਕ ਕੇਂਦਰੀ ਮਾਡਰਨ ਜੇਲ੍ਹ 'ਚੋਂ ਜੇਲ੍ਹ ਅਧਿਕਾਰੀਆਂ ਵਲੋਂ ਵੱਖ-ਵੱਖ ਬੈਰਕਾਂ 'ਚ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ ਪੰਜ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਸਿਟੀ ਫ਼ਰੀਦਕੋਟ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ...
ਕੋਟਕਪੂਰਾ, 26 ਮਈ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸ਼ਹਿਰ ਦੇ ਬਾਹਰਵਾਰ ਦਿਨ ਢੱਲਦਿਆਂ ਹੀ ਲੁਟੇਰਿਆਂ ਦਾ ਰਾਜ ਹੋ ਜਾਂਦਾ ਹੈ | ਅੱਜ ਸ਼ਾਮ ਢਲਣ ਤੋਂ ਪਹਿਲਾਂ ਹੀ ਕੋਟਕਪੂਰੇ ਸ਼ਹਿਰ ਦੇ ਬਾਹਰਵਾਰ ਮੁਕਤਸਰ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਨਾਟਕੀ ਢੰਗ ਨਾਲ ਲੁੱਟ ਹੋ ਗਈ ...
ਮਲੋਟ, 26 ਮਈ (ਪਾਟਿਲ)-ਜ਼ਿਲ੍ਹਾ ਪੁਲਿਸ ਮੁਖੀ ਧਰੂਮਨ ਐੱਚ ਨਿੰਬਾਲੇ ਦੇ ਦਿਸ਼ਾ-ਨਿਰਦੇਸ਼ ਤਹਿਤ ਜਾਗਰੂਕਤਾ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਈਵਾਲਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ, ...
ਕੋਟਕਪੂਰਾ, 26 ਮਈ (ਮੋਹਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਹਰੀਏ ਵਾਲਾ ਦੀ ਪ੍ਰਧਾਨਗੀ ਹੇਠ ਸਾਬਕਾ ਸਰਪੰਚ ਬਿੱਕਰ ਸਿੰਘ ਦੇ ਨਿਵਾਸ ਸਥਾਨ 'ਤੇ ਹੋਈ | ਇਸ ਮੌਕੇ ਯੂਨੀਅਨ ਵਲੋਂ ਫ਼ਿੱਡੇ ਖ਼ੁਰਦ ਦੀ ਇਕਾਈ ਦਾ ...
ਬਰਗਾੜੀ, 26 ਮਈ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਦੇ ਨਵੇਂ ਆਏ ਪਿੰ੍ਰਸੀਪਲ ਯਸ਼ੂ ਧਿੰਗੜਾ ਨੇ ਆਪਣਾ ਅਹੁਦਾ ਸੰਭਾਲ ਲਿਆ | ਦਸਮੇਸ਼ ਗਲੋਬਲ ਸਕੂਲ ਬਰਗਾੜੀ ਦੇ ਪਿ੍ੰਸੀਪਲ ਜੋ ਇਸ ਸਕੂਲ ਦਾ ਵੀ ਕੰਮਕਾਜ ਦੇਖਦੇ ਸਨ ਅਜੇ ਸ਼ਰਮਾ ਅਤੇ ਸਮੂਹ ਸਟਾਫ਼ ਨੇ ...
ਬਾਜਾਖਾਨਾ, 26 ਮਈ (ਜਗਦੀਪ ਸਿੰਘ ਗਿੱਲ)-ਡਾ. ਹਰਿੰਦਰਪਾਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸੀ. ਐੱਚ. ਸੀ. ਬਾਜਾਖਾਨਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਉਕੰਦਵਾਲਾ ਵਿਖੇ ਨਸ਼ੇ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਪਿੰਕੀ ਗੇਰਾ ਕਾਊਾਸਲਰ ਓਟ ...
ਬਰਗਾੜੀ, 26 ਮਈ (ਲਖਵਿੰਦਰ ਸ਼ਰਮਾ)-ਉਪ ਮੰਡਲ ਪਾਵਰਕਾਮ ਬਰਗਾੜੀ ਦੇ ਜੇ. ਈ. ਕੁਲਬੀਰ ਸਿੰਘ ਦੀ ਪਿਛਲੇ ਦਿਨੀਂ ਕੁਝ ਕਾਰਨਾਂ ਕਰਕੇ ਕਥਿਤ ਸਿਆਸੀ ਸ਼ਹਿ 'ਤੇ ਬਦਲੀ ਕਰ ਦਿੱਤੀ ਗਈ ਸੀ, ਜਿਸ ਦੇ ਵਿਰੋਧ ਵਿਚ ਸਮੂਹ ਬਿਜਲੀ ਮੁਲਾਜ਼ਮਾਂ ਨੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ...
ਫ਼ਰੀਦਕੋਟ, 26 ਮਈ (ਸਤੀਸ਼ ਬਾਗ਼ੀ)-ਡਾ. ਸੋਹਨ ਲਾਲ ਨਿਗਾਹ ਜ਼ਿਲ੍ਹਾ ਪ੍ਰਧਾਨ ਜੈ ਮਿਲਾਪ ਦੀ ਅਗਵਾਈ ਹੇਠ ਫ਼ਰੀਦਕੋਟ, ਕੋਟਕਪੂਰਾ ਤੇ ਜੈਤੋ ਬਲਾਕ ਦੀ ਕੋਰ ਕਮੇਟੀਆਂ ਦੀ ਮੀਟਿੰਗ ਹੋਈ, ਜਿਸ ਦੌਰਾਨ ਸਮੂਹ ਮੈਂਬਰਾਂ ਨੂੰ ਦੂਸਰੇ ਹਲਕੇ ਦੀ ਬਜਾਏ ਕੇਵਲ ਆਪਣੇ ਹਲਕੇ ਨਾਲ ...
ਮੰਡੀ ਬਰੀਵਾਲਾ, 26 ਮਈ (ਨਿਰਭੋਲ ਸਿੰਘ)-ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਦੀ ਟੀਮ ਵਲੋਂ 31 ਮਈ ਨੂੰ ਵਿਸ਼ਵ ਤੰਬਾਕੂ ਦਿਵਸ ਮਨਾਉਣ ਸਬੰਧੀ ਚੱਲ ਰਹੇ ਹਫ਼ਤਾਵਾਰੀ ਮੁਹਿੰਮ ਦੇ ਤਹਿਤ ਵੱਖ-ਵੱਖ ਪਿੰਡਾਂ ਅਤੇ ਜਨਤਕ ਥਾਵਾਂ ਤੇ ਕੋਟਪਾ ਐਕਟ ਸਬੰਧੀ ਜਾਣੂ ਕਰਵਾਇਆ | ਇਸ ਸਮੇਂ ਡਾ. ...
ਕੋਟਕਪੂਰਾ, 26 ਮਈ (ਮੋਹਰ ਸਿੰਘ ਗਿੱਲ)-ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ 'ਚ ਮਰੀਜ਼ਾਂ ਦੀ ਸਹੂਲਤ ਲਈ ਐਂਬੂਲੈਂਸ ਦੀ ਘਾਟ ਦੇ ਮੱਦੇਨਜ਼ਰ ਰੈੱਡ ਕਰਾਸ ਦਿਵਸ 'ਤੇ ਪੀ. ਬੀ. ਜੀ. ਵੈਲਫੇਅਰ ਕਲੱਬ ਵਲੋਂ ਬੀਤੇ ਦਿਨੀਂ ਹਸਪਤਾਲ 'ਚ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ...
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਘੋਸ਼ਿਤ ਕੀਤੇ ਗਏ ਨਤੀਜਿਆਂ ਵਿਚੋਂ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਕਾਮਰਸ ਵਿਭਾਗ ਦੇ ਬੀ. ਕਾਮ ਸਮੈਸਟਰ ਪੰਜਵਾਂ ਤੇ ਸਮੈਸਟਰ ਤੀਜਾ ਦਾ ਸ਼ਾਨਦਾਰ ਨਤੀਜਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX