ਤਾਜਾ ਖ਼ਬਰਾਂ


ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ ,8 ਅਗਸਤ (ਪਰਮਿੰਦਰ ਸਿੰਘ ਆਹੂਜਾ) -ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਸ਼ਹਿਰ ਵਿਚ ਧਾਰਾ 144 ਲਗਾ ਦਿੱਤੀ ਗਈ ਹੈ । ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵਲੋਂ ਅੱਜ ...
ਡੀ.ਸੀ. ਨੇ ਪੂਰੇ ਪੰਜਾਬ ’ਚ ਗੋਲਡਨ ਸੰਧਰ ਸ਼ੂਗਰ ਮਿੱਲ ਦੀ ਜਾਇਦਾਦ ਅਟੈਚ ਕਰਨ ਦੇ ਹੁਕਮ ਕੀਤੇ ਜਾਰੀ
. . .  1 day ago
ਫਗਵਾੜਾ, 8 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ ’ਤੇ ਡਿਪਟੀ ਕਮਿਸ਼ਨਰ ਕਪੂਰਥਲਾ ...
ਸੁਖਬੀਰ ਸਿੰਘ ਬਾਦਲ ਵਲੋਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 8 ਅਗਸਤ -ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਕਰਨਗੇ ਜਦਕਿ ...
ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਮਾਤਾ ਦਾ ਦਿਹਾਂਤ
. . .  1 day ago
ਭਾਈਰੂਪਾ (ਬਠਿੰਡਾ),8 ਅਗਸਤ(ਵਰਿੰਦਰ ਲੱਕੀ)- ਪੰਜਾਬ ਦੇ ਸਾਬਕਾ ਮਾਲ‌ ਮੰਤਰੀ ਤੇ ਹਲਕਾ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਸਤਿਕਾਰਯੋਗ ਮਾਤਾ ਦਾ ਅੱਜ ਦਿਹਾਂਤ ਹੋ ਗਿਆ ਹੈ ...
ਬੱਦਲ ਫਟਣ ਕਾਰਨ 6 ਬਾਈਕ ਤੇ 2 ਕਾਰਾਂ ਨਾਲੇ 'ਚ ਵਹਿ ਗਈਆਂ, 15 ਸਾਲਾ ਨੌਜਵਾਨ ਦੀ ਮੌਤ
. . .  1 day ago
ਡਮਟਾਲ,8 ਅਗਸਤ (ਰਾਕੇਸ਼ ਕੁਮਾਰ) : ਜਿਲ੍ਹਾ ਚੰਬਾ ਦੇ ਸਲੂਨੀ ਉਪਮੰਡਲ ਦੇ ਸਾਵਨੀ ਧਾਰ, ਗੁਲੇਲ ਅਤੇ ਕੰਧਵਾੜਾ ਵਿਚ ਬੱਦਲ ਫਟਣ ਕਾਰਨ 2 ਕਾਰਾਂ, 2 ਪਿਕਅੱਪ ਅਤੇ 6 ਬਾਈਕ ਪਾਣੀ ਵਿਚ ਰੁੜ ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨਵ-ਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  1 day ago
ਚੰਡੀਗੜ੍ਹ, 8 ਅਗਸਤ - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ 43 ਨਵਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤਾ ਗਏ । ਇਸ ਦੌਰਾਨ ਨਵ-ਨਿਯੁਕਤ ਡਰਾਫਟਮੈਨਾਂ ...
ਭੁਵਨੇਸ਼ਵਰ : ਅਮਿਤ ਸ਼ਾਹ ਨੇ ਭਾਜਪਾ ਪਾਰਟੀ ਦਫ਼ਤਰ ਤੋਂ 'ਹਰ ਘਰ ਤਿਰੰਗਾ ਅਭਿਆਨ' ਦੀ ਕੀਤੀ ਸ਼ੁਰੂਆਤ
. . .  1 day ago
ਕੇਂਦਰੀ ਮੰਤਰੀ ਪਿਊਸ਼ ਗੋਇਲ ਵਲੋਂ ਰੂਰਲ ਡਿਵੈਲਪਮੈਂਟ ਫੰਡ ਦਾ 1760 ਕਰੋੜ ਰੁਪਏ ਬਕਾਇਆ ਰਾਸ਼ੀ ਜਾਰੀ ਕਰਨ ਦੇ ਦਿੱਤੇ ਨਿਰਦੇਸ਼-ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 8 ਅਗਸਤ - ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨ ਉਪਰੰਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਜੋ ਰੂਰਲ...
ਚੰਡੀਗੜ੍ਹ :ਪੰਜਾਬ ਕੈਬਨਿਟ ਦੀ ਮੀਟਿੰਗ 11 ਅਗਸਤ ਨੂੰ ਹੋਵੇਗੀ , ਪੰਜਾਬ ਦੇ ਅਹਿਮ ਮੁੱਦਿਆ 'ਤੇ ਹੋ ਸਕਦੀ ਹੈ ਚਰਚਾ
. . .  1 day ago
ਸਪੀਕਰ ਸੰਧਵਾਂ ਤੇ ਖੇਤੀ ਮੰਤਰੀ ਧਾਲੀਵਾਲ ਵਲੋਂ ਖੇਤੀ ਵਿਰਾਸਤ ਮਿਸ਼ਨ ਤੇ ਕੇ.ਕੇ. ਬਿਰਲਾ ਸੋਸਾਇਟੀ ਦਾ 'ਪ੍ਰਾਜੈਕਟ ਭੂਮੀ' ਲਾਂਚ
. . .  1 day ago
ਪਟਿਆਲਾ, 8 ਅਗਸਤ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ...
ਰਾਸ਼ਟਰਮੰਡਲ ਖੇਡਾਂ: ਸ਼ਟਲਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਿਚ ਸੋਨ ਤਗ਼ਮਾ ਜਿੱਤਿਆ, ਮਲੇਸ਼ੀਆ ਦੇ ਯੋਂਗ ਨੂੰ ਹਰਾਇਆ
. . .  1 day ago
ਰਾਸ਼ਟਰਮੰਡਲ ਖੇਡਾਂ: ਗਿਆਨਸੇਕਰਨ ਸਾਥੀਆਨ ਨੇ ਟੇਬਲ ਟੈਨਿਸ ਵਿਚ ਕਾਂਸੀ ਦਾ ਤਗਮਾ ਜਿੱਤਿਆ
. . .  1 day ago
ਸੁਖਬੀਰ ਸਿੰਘ ਬਾਦਲ ਨੇ ਇਕ ਮੁਕੱਦਮੇ ਸੰਬੰਧੀ ਜ਼ੀਰਾ ਅਦਾਲਤ ਵਿਚ ਭੁਗਤੀ ਨਿੱਜੀ ਪੇਸ਼ੀ
. . .  1 day ago
ਜ਼ੀਰਾ , 8 ਅਗਸਤ (ਪ੍ਰਤਾਪ ਸਿੰਘ ਹੀਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੀਰਾ ਦੀ ਮਾਣਯੋਗ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ...
ਲਖਬੀਰ ਕੌਰ ਭੁੱਲਰ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਚੁਣੇ ਗਏ
. . .  1 day ago
ਪੱਟੀ ,8 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) -ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਵਿਚ ਲਖਬੀਰ ਕੌਰ ਭੁੱਲਰ ਪ੍ਰਧਾਨ ਚੁਣੇ ਗਏ ਜਦਕਿ ਬਲਕਾਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ...
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਿੱਜੀ ਖ਼ਰਚੇ ’ਚੋਂ ਹਸਪਤਾਲ ’ਚ ਭੇਜੇ 200 ਗੱਦੇ
. . .  1 day ago
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਦੌਰਾ ਕਰਨ ਪਹੁੰਚੇ ਸਨ ਤੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫ਼ੀ ਤੱਲਖੀ ’ਚ ਆ ਗਏ ਸਨ। ਹਸਪਤਾਲ ਦੇ ਚਮੜੀ ਵਿਭਾਗ ਦੇ ਵਾਰਡ ਵਿਚ ਬੈੱਡਾਂ ’ਤੇ ਵਿਛੇ ਗੱਦਿਆਂ...
ਪ੍ਰਧਾਨ ਮੰਤਰੀ ਨੇ ਸੋਨ ਤਗਮਾ ਜਿੱਤਣ 'ਤੇ ਪੀ.ਵੀ. ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਨਵੀਂ ਦਿੱਲੀ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ 'ਤੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਮੁਬਾਰਕਬਾਦ ਦਿੱਤੀ...
ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ
. . .  1 day ago
ਚੰਡੀਗੜ੍ਹ, 8 ਅਗਸਤ (ਸੁਰਿੰਦਰਪਾਲ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ 'ਤੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ...
ਸਕੂਲੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ, ਗੰਭੀਰ ਜ਼ਖਮੀ ਬੱਚਿਆਂ ਨੂੰ ਲੁਧਿਆਣਾ ਕੀਤਾ ਗਿਆ ਰੈਫਰ
. . .  1 day ago
ਦੋਰਾਹਾ, 8 ਅਗਸਤ (ਜਸਵੀਰ ਝੱਜ)- ਜੀ.ਟੀ. ਰੋਡ ਮੱਲੀਪੁਰ ਵਿਖੇ ਵਾਪਰੇ ਸੜਕ ਹਾਦਸੇ ਵਿਚ ਦੋਰਾਹਾ ਸਕੂਲ ਨਾਲ ਸੰਬੰਧਿਤ ਕਰੀਬ ਇਕ ਦਰਜਨ ਬੱਚੇ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਨਿੱਜੀ ਸਕੂਲ ਦੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ...
ਹਲਕਾ ਅਮਲੋਹ 'ਚ ਕਾਂਗਰਸ ਵਲੋਂ 10 ਅਗਸਤ ਨੂੰ ਕੱਢੀ ਜਾਵੇਗੀ ਤਿਰੰਗਾ ਯਾਤਰਾ - ਜਗਬੀਰ ਸਲਾਣਾ
. . .  1 day ago
ਅਮਲੋਹ, 8 ਅਗਸਤ, (ਕੇਵਲ ਸਿੰਘ) - ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੱਦੇ ਉੱਪਰ ਹਲਕਾ ਅਮਲੋਹ ਵਿਚ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 10 ਅਗਸਤ ਨੂੰ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਸੰਬੰਧੀ ਕਾਂਗਰਸ ਦਫ਼ਤਰ ਅਮਲੋਹ ਵਿਖੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ...
ਰਾਸ਼ਟਰਮੰਡਲ ਖੇਡਾਂ : ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਮਿੰਘਮ, 8 ਅਗਸਤ - ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੇ ਬੈਡਮਿੰਟਨ 'ਚ ਦੇਸ਼ ਲਈ ਸੋਨ ਤਗਮਾ ਜਿੱਤਿਆ ਹੈ। ਫਾਈਨਲ 'ਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਕੇ ਪੀ.ਵੀ. ਸਿੰਧੂ ਨੇ ਸੋਨ...
ਉਮੀਦ ਹੈ, ਵਾਪਸ ਲੈ ਲਿਆ ਜਾਵੇਗਾ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 8 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਚਾਰੇ ਪਾਸਿਓਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਪਾਰਲੀਮੈਂਟ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ।ਉਮੀਦ ਹੈ ਉੱਥੇ ਵੱਖ-ਵੱਖ...
ਰਾਘਵ ਚੱਢਾ ਵਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ
. . .  1 day ago
ਨਵੀਂ ਦਿੱਲੀ, 8 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਮਨਦੀਪ ਕੌਰ ਨੇ 3 ਅਗਸਤ ਨੂੰ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ...
ਆਲ ਇੰਡੀਆ ਬਾਰ ਐਸੋਸੀਏਸ਼ਨ ਵਲੋਂ ਕਪਿਲ ਸਿੱਬਲ ਦਾ ਬਿਆਨ ਅਪਮਾਨਜਨਕ ਕਰਾਰ
. . .  1 day ago
ਨਵੀਂ ਦਿੱਲੀ, 8 ਅਗਸਤ - ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਪਿਲ ਸਿੱਬਲ ਦੇ ਉਸ ਬਿਆਨ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ, ਜਿਸ ਵਿਚ ਕਪਿਲ ਸਿੱਬਲ ਨੇ ਕਿਹਾ ਹੈ ਕਿ ਉਹ ਭਾਰਤੀ ਨਿਆਂਪਾਲਿਕਾ ਤੋਂ ਉਮੀਦ ਗੁਆ...
'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ
. . .  1 day ago
ਗੁਰੂ ਕਾ ਬਾਗ਼ (ਅੰਮ੍ਰਿਤਸਰ) - 8 ਅਗਸਤ (ਸ਼ਰਨਜੀਤ ਸਿੰਘ ਗਿੱਲ) 'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...
ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ
. . .  1 day ago
ਨਵੀਂ ਦਿੱਲੀ, 8 ਅਗਸਤ - ਦਿੱਲੀ ਦੀ ਇਕ ਅਦਾਲਤ ਨੇ ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ ਸੁਣਾਈ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554
ਵਿਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਤਰਨਤਾਰਨ

-ਮਾਮਲਾ ਅਧੂਰਾ ਟੋਲ ਪਲਾਜ਼ਾ ਚਾਲੂ ਕਰਨ ਦਾ-

ਕਿਸਾਨਾਂ ਨੇ ਮੰਨਣ ਟੋਲ ਪਲਾਜ਼ਾ 'ਤੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ

ਝਬਾਲ, 27 ਮਈ (ਸੁਖਦੇਵ ਸਿੰਘ)¸ਅੰਮਿ੍ਤਸਰ-ਖੇਮਕਰਨ ਮੁੱਖ ਮਾਰਗ 'ਤੇ ਸਥਿਤ ਪਿੰਡ ਮੰਨਣ ਨੇੜੇ ਬਣੇ ਟੋਲ ਪਲਾਜ਼ੇ 'ਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜ਼ੋਨ ਬਾਬਾ ਦੀਪ ਸਿੰਘ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ, ਜ਼ੋਨ ਬਾਬਾ ਸੈਣ ਭਗਤ ਦੇ ਪ੍ਰਧਾਨ ਗੁਰਜੀਤ ਸਿੰਘ ਗੰਡੀਵਿੰਡ, ਇਕਾਈ ਪ੍ਰਧਾਨ ਸੁਖਬੀਰ ਸਿੰਘ ਮੰਨਣ ਅਤੇ ਮਿੰਨੀ ਬੱਸ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਮੀਆਂਪੁਰ ਨੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੋਲ ਪਲਾਜ਼ਾ ਚਾਲੂ ਕਰਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਅੱਗੇ ਹਰੇਕ ਸੰਗਰਾਂਦ, ਬਾਬਾ ਬੁੱਢਾ ਜੀ ਅਤੇ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਤੇ ਟੋਲ ਪਲਾਜ਼ਾ ਫੀਸ ਮੁਆਫ਼ ਕਰਨ, 20 ਕਿੱਲੋਮੀਟਰ ਦੇ ਘੇਰੇ ਵਿਚ ਆਉਂਦੇ ਪਿੰਡਾਂ ਦੇ ਵਸਨੀਕਾਂ ਦੇ ਪਾਸ ਬਣਾਉਣ ਅਤੇ ਟੋਲ ਪਲਾਜ਼ੇ ਦੇ ਰਹਿੰਦੇ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਮੰਗ ਰੱਖੀ ਗਈ ਸੀ, ਪਰ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵਲੋਂ ਉਕਤ ਮੰਗਾਂ ਨੂੰ ਲਾਗੂ ਕਰਨ ਤੋਂ ਬਿਨਾਂ ਹੀ ਪਹਿਲਾਂ ਵੀ ਕਈ ਵਾਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਟੋਲ ਪਲਾਜੇ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵਲੋਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਟੋਲ ਪਲਾਜ਼ਾ ਚਾਲੂ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਕਿਸਾਨਾਂ ਵਲੋਂ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪੁੱਜੇ ਨੈਸ਼ਨਲ ਹਾਈਵੇ ਅਥਾਰਟੀ ਦੇ ਇੰਜੀਨੀਅਰ ਵਿਸ਼ਾਲ, ਇੰਜੀਨੀਅਰ ਲੁਕੇਸ, ਡੀ.ਐੱਸ.ਪੀ. ਮਨਜਿੰਦਰ ਸਿੰਘ ਨਾਇਬ ਤਹਿਸੀਲਦਾਰ ਬਿਕਰਮ ਸਿੰਘ ਅਤੇ ਇੰਸਪੈਕਟਰ ਪ੍ਰਭਜੀਤ ਸਿੰਘ ਵਲੋਂ ਕਿਸਾਨਾਂ ਵਲੋਂ ਰੱਖੀਆਂ ਗਈਆਂ ਮੰਗਾਂ 'ਤੇ ਵਿਚਾਰ ਕਰਨ ਲਈ ਮੀਟਿੰਗ ਕਰਨ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ | ਇਸ ਮੌਕੇ ਜਰਨੈਲ ਸਿੰਘ ਨੂਰਦੀ, ਹਰਜਿੰਦਰ ਸਿੰਘ ਮੰਨਣ, ਸਰਬਰਿੰਦਰ ਸਿੰਘ, ਅੰਗਰੇਜ਼ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਰਮਨਦੀਪ ਸਿੰਘ ਸਮੇਤ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ |

ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਅਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ...

ਪੂਰੀ ਖ਼ਬਰ »

ਮੀਟਰ ਚੋਰੀ ਕਰਨ 'ਤੇ ਅਣਪਛਾਤੇ ਖਿਲਾਫ਼ ਕੇਸ ਦਰਜ

ਤਰਨ ਤਾਰਨ, 27 ਮਈ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਬਿਜਲੀ ਦਾ ਮੀਟਰ ਚੋਰੀ ਕਰਨ ਦੇ ਦੋਸ਼ ਹੇਠ ਇਕ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਿਟੀ ਪੱਟੀ ਵਿਖੇ ਐੱਸ.ਡੀ.ਓ. ਹਰਪਾਲ ਸਿੰਘ ਨੇ ਇਕ ਲਿਖਤੀ ...

ਪੂਰੀ ਖ਼ਬਰ »

ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਗਰੋਹ ਦੇ 2 ਵਿਅਕਤੀ 1 ਪਿਸਤੌਲ, ਦੇਸੀ ਕੱਟਾ, ਮੈਗਜ਼ੀਨ ਅਤੇ ਕਾਰਤੂਸਾਂ ਸਮੇਤ ਗਿ੍ਫ਼ਤਾਰ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਸੀ.ਆਈ.ਏ.ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਗਰੋਹ ਦੇ 2 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਪੁਲਿਸ ਨੇ ਫੜੇ ਗਏ ਵਿਅਕਤੀਆਂ ਪਾਸੋਂ ਇਕ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 2 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਕੱਚਾ ਪੱਕਾ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਤਰਨ ਤਾਰਨ, 27 ਮਈ (ਪਰਮਜੀਤ ਜੋਸ਼ੀ)-ਆਸ਼ਾ ਵਰਕਰ ਅਤੇ ਫੈਸੀਲਿਟੇਟਰ ਯੂਨੀਅਨ ਤਰਨ ਤਾਰਨ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੀ ਡਿਊਟੀ ਦਾ ਮਿਹਨਤਾਨੇ ਨਾ ਦੇਣ ਸੰਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਨਾਂਅ 'ਤੇ ਭੇਜ ...

ਪੂਰੀ ਖ਼ਬਰ »

ਸਰਕਾਰ ਵਲੋਂ ਸੁਣਵਾਈ ਨਾ ਕਰਨ 'ਤੇ ਮੁਲਾਜ਼ਮਾਂ ਨੇ ਮੰਗ ਦਿਵਸ ਮਨਾਇਆ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੱਦੇ ਤੇ ਮੁਲਾਜ਼ਮਾਂ ਵਲੋਂ ਮੰਗ ਦਿਵਸ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆ ਅਤੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁਮਾਰ ਸ਼ੇਰਗਿੱਲ ਨੇ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਪੁਲਿਸ ਨੇ ਮਿ੍ਤਕ ਦੇ ਸਾਥੀ ਨੂੰ ਕੀਤਾ ਗਿ੍ਫ਼ਤਾਰ

ਸਰਾਏ ਅਮਾਨਤ ਖਾਂ, 27 ਮਈ (ਨਰਿੰਦਰ ਸਿੰਘ ਦੋਦੇ)-ਬੀਤੀ ਦਿਨੀਂ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮੀਆਂਪੁਰ ਵਿਖੇ ਨੌਜਵਾਨਾਂ ਵਲੋਂ ਨਸ਼ੇ ਦਾ ਸੇਵਨ ਕਰਦੇ ਵਕਤ, ਇਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਉਸ ਦਾ ਸਾਥੀ ਫੋਨ ਦੀ ਸਿਮ ਲੈ ਕੇ ਫ਼ਰਾਰ ਹੋ ਗਿਆ ਸੀ | ਪੁਲਿਸ ...

ਪੂਰੀ ਖ਼ਬਰ »

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਜਨ ਔਸ਼ਦੀ ਦਵਾਈਆਂ ਦੀ ਦੁਕਾਨ ਦਾ ਕੀਤਾ ਦੌਰਾ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਸਿਵਲ ਹਸਪਤਾਲ ਤਰਨ ਤਾਰਨ ਦੇ ਗੇਟ ਦੇ ਨਾਲ ਨਵੀਂ ਬਣਾਈ ਗਈ ਜਨ ਔਸ਼ਦੀ ਦਵਾਈਆਂ ਦੀ ਦੁਕਾਨ ਵਿਖੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਪਹੁੰਚੇ | ਉਨ੍ਹਾਂ ਦੇ ਨਾਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ...

ਪੂਰੀ ਖ਼ਬਰ »

ਟਰਾਂਸਪੋਰਟ ਵਿਭਾਗ ਦੇ ਦਫ਼ਤਰਾਂ 'ਚ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਟਰਾਂਸਪੋਰਟ ਮੰਤਰੀ ਭੁੱਲਰ

ਪੱਟੀ, 27 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)¸ਟਰਾਂਸਪੋਰਟ ਵਿਭਾਗ ਦੇ ਦਫ਼ਤਰਾਂ ਵਿਚ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਟਰਾਂਸਪੋਰਟ ਵਿਭਾਗ ਪੰਜਾਬ ਵਿਚ ਆਰ.ਟੀ.ਏ. ਬਠਿੰਡਾ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਹੋਇਆਂ ਪੰਜਾਬ ...

ਪੂਰੀ ਖ਼ਬਰ »

ਆਜ਼ਾਦ ਗਰੁੱਪ ਦੇ ਮੈਂਬਰਾਂ ਨੇ ਐਸ.ਡੀ.ਓ. ਨੂੰ ਬਿਜਲੀ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ

ਝਬਾਲ, 27 ਮਈ (ਸੁਖਦੇਵ ਸਿੰਘ) - ਬਿਜਲੀ ਸਬੰਧੀ ਖਪਤਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਅਜ਼ਾਦ ਗਰੁੱਪ ਦੇ ਸੀਨੀਅਰ ਮੈਂਬਰ ਜਰਨੈਲ ਸਿੰਘ ਪੰਡੋਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਕੁਲਦੀਪ ਸਿੰਘ ਰੰਧਾਵਾ ਨੇ ਐੱਸ.ਡੀ.ਓ. ਝਬਾਲ ਨਰਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਦੀ ਮੌਤ

ਤਰਨ ਤਾਰਨ, 27 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦੇਣ 'ਤੇ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦੇ ਮਾਮਲੇ ਵਿਚ ਅਣਪਛਾਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ...

ਪੂਰੀ ਖ਼ਬਰ »

ਜ਼ੋਨ ਬਾਬਾ ਸੁਰਜਨ ਸ਼ਾਹਬਾਜ਼ਪੁਰ ਅਤੇ ਜ਼ੋਨ ਸ੍ਰੀ ਗੁਰੂ ਅਰਜਨ ਦੇਵ ਮਾਣੋਚਾਲ੍ਹ ਦੇ ਪ੍ਰਧਾਨਾਂ ਦੀ ਚੋਣ

ਸ਼ਾਹਬਾਜਪੁਰ, 27 ਮਈ (ਪਰਦੀਪ ਬੇਗੇਪੁਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਹਰਪ੍ਰੀਤ ਸਿੰਘ ਸਿਧਵਾਂ, ਸਤਨਾਮ ਸਿੰਘ ਮਾਣੋਚਾਲ੍ਹ ਜ਼ਿਲ੍ਹਾ ਪ੍ਰਧਾਨ ਅਤੇ ਜਰਨੈਲ ਸਿੰਘ ਨੂਰਦੀ ਦੀ ਰਹਿਨੁਮਾਈ ਹੇਠ ਸਥਾਨਕ ਇਤਿਹਾਸਕ ...

ਪੂਰੀ ਖ਼ਬਰ »

ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ-ਦਰਾਜਕੇ

ਸਰਾਏ ਅਮਾਨਤ ਖਾਂ, 27 ਮਈ (ਨਰਿੰਦਰ ਸਿੰਘ ਦੋਦੇ)-ਦਿਹਾਤੀ ਮਜ਼ਦੂਰਾਂ ਸਭਾ ਦੀ ਬ੍ਰਾਂਚ ਰਸੂਲਪੁਰ ਦੀ ਮੀਟਿੰਗ ਜਰਨੈਲ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਤੇ ਮਰਦਾਂ ਨੇ ਭਾਗ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਬਾਗੜੀਆਂ ਦੇ ਵਿਦਿਆਰਥੀਆਂ ਨੂੰ ਮੌਸਮੀ ਬਿਮਾਰੀਆਂ ਸੰਬੰਧੀ ਕੀਤਾ ਜਾਗਰੂਕ

ਤਰਨ ਤਾਰਨ, 27 ਮਈ (ਵਿਕਾਸ ਮਰਵਾਹਾ)- ਸਿਵਲ ਸਰਜਨ ਡਾ. ਸੀਮਾ ਅਤੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਨੇਹਾ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅੰਮਿ੍ਤਪਾਲ ਸਿੰਘ ਨਿੱਬਰ ਦੀ ਰਹਿਨੁਮਾਈ ਹੇਠ ਹੈਲਥ ਸੁਪਰਵਾਈਜ਼ਰ ਗੁਰਵਿੰਦਰ ...

ਪੂਰੀ ਖ਼ਬਰ »

ਸਿਹਤ ਕੇਂਦਰ ਵਿਖੇ ਸੀ.ਬੀ.ਸੀ.ਸੈੱਲ ਕਾਊਟਰ ਮਸ਼ੀਨ ਕੀਤੀ ਸਥਾਪਿਤ

ਸੁਰਸਿੰਘ, 27 ਮਈ (ਧਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਤਹਿਤ ਸਿਵਲ ਸਰਜਨ ਡਾ. ਸੀਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਥਾਨਿਕ ਸਮੂਹਿਕ ਸਿਹਤ ਕੇਂਦਰ ਵਿਖੇ ਸੀ.ਬੀ.ਐੱਸ. ਕਾਊਟਰ ਮਸ਼ੀਨ ਸਥਾਪਿਤ ਕੀਤੀ ਗਈ ਹੈ ...

ਪੂਰੀ ਖ਼ਬਰ »

ਲੁਟੇਰੇ ਔਰਤ ਤੋਂ 10 ਹਜ਼ਾਰ ਰੁਪਏ ਅਤੇ ਮੋਬਾਈਲ ਖੋਹ ਕੇ ਫ਼ਰਾਰ

ਸ਼ਾਹਬਾਜ਼ਪੁਰ, 27 ਮਈ (ਪਰਦੀਪ ਬੇਗੇਪੁਰ)- ਥਾਣਾ ਸਦਰ ਤਰਨ ਤਾਰਨ ਪੁਲਿਸ ਚੌਂਕੀ ਮਾਣੋਚਾਹਲ ਅਧੀਨ ਪੈਂਦੇ ਕਸਬਾ ਸ਼ਾਹਬਾਜ਼ਪੁਰ ਵਿਖੇ ਕੋਈ ਪੁਲਿਸ ਨਾਕਾ ਨਾ ਹੋਣ ਕਾਰਨ ਆਏ ਦਿਨ ਲੋਕ ਬੇ-ਖੌਫ ਲੁਟੇਰਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ, ਜਿਸ ਦੀ ਤਾਜ਼ਾ ਮਿਸਾਲ ਬੀਤੇ ...

ਪੂਰੀ ਖ਼ਬਰ »

ਬਿਜਲੀ ਚੋਰੀ ਕਰਨ 'ਤੇ ਇਕ ਹੋਟਲ ਨੂੰ 11 ਲੱਖ ਰੁਪਏ ਦੇ ਕਰੀਬ ਜੁਰਮਾਨਾ

ਤਰਨ ਤਾਰਨ, 27 ਮਈ (ਪਰਮਜੀਤ ਜੋਸ਼ੀ)-ਪੀ.ਐੱਸ.ਪੀ.ਸੀ.ਐੱਲ. ਤਰਨ ਤਾਰਨ ਦੀ ਟੀਮ ਨੂੰ ਉਸ ਵੇਲੇ ਇਕ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਤਰਨ ਤਾਰਨ ਸ਼ਹਿਰ ਦੇ ਬਾਹਰਵਾਰ ਇਕ ਹੋਟਲ ਵਿਚ ਬਿਜਲੀ ਚੋਰੀ ਕਰਦੇ ਕਾਬੂ ਕੀਤਾ | ਇਸ ਸਬੰੰਧੀ ਇੰਜੀ. ਗੁਰਸ਼ਰਨ ਸਿੰਘ ਖਹਿਰਾ ਨੇ ...

ਪੂਰੀ ਖ਼ਬਰ »

ਨਸ਼ੇ ਦਾ ਟੀਕਾ ਲਗਾ ਕੇ ਮੌਤ ਦੇ ਮੂੰਹ 'ਚੋਂ ਬਚੇ ਪਿੰਡ ਬਲੇਰ ਦੇ ਨੌਜਵਾਨ ਦੇ ਵਾਰਿਸਾਂ ਥਾਣਾ ਭਿੱਖੀਵਿੰਡ ਵਿਖੇ ਕੀਤੀ ਨਸ਼ਾ ਤਸਕਰਾਂ ਨੂੰ ਫੜਨ ਦੀ ਮੰਗ

ਭਿੱਖੀਵਿੰਡ, 26 ਮਈ (ਬੌਬੀ)¸ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਹਰ ਵਿਚ ਸਮੈਕ ਦਾ ਧੰਦਾ ਕਰਨ ਵਾਲੇ ਸ਼ਰ੍ਹੇਆਮ ਸਾਰਾ ਦਿਨ ਸਮੈਕ ਵੇਚਦੇ ਰਹਿੰਦੇ ਹਨ, ਜਿਸ ਦੀ ਤਾਜ਼ਾ ਮਿਸਾਲ ਪਿੰਡ ਬਲੇਰ ਦੇ ਹਰਜੀਤ ਸਿੰਘ ਵਲੋਂ ਬੀਤੀ ਸ਼ਾਮ ਆਪਣੇ ਘਰ ਦੇ ਬਾਥਰੂਮ ਵਿਚ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਅਲਟਰਾਸਾਊਾਡ ਕੇਂਦਰ 'ਚ ਮਾਰਿਆ ਛਾਪਾ

ਤਰਨ ਤਾਰਨ, 27 ਮਈ (ਵਿਕਾਸ ਮਰਵਾਹਾ)-ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਹੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਸਟਿੰਗ ਆਪ੍ਰੇਸ਼ਨ ਕਰਦਿਆਂ ਸ਼ਿਕਾਇਤ ਦੇ ਅਧਾਰ 'ਤੇ ਤਰਨ ਤਾਰਨ ਸਥਿਤ ਇਕ ਅਲਟਰਾਸਾਊਾਡ ਸਕੈਨ ਸੈਂਟਰ 'ਤੇ ਛਾਪਾ ਮਾਰਿਆ ਹੈ | ਜਾਂਚ ਟੀਮ ...

ਪੂਰੀ ਖ਼ਬਰ »

ਐਸ.ਜੀ.ਏ. ਡੀ ਸਰਕਾਰੀ ਕਾਲਜ ਵਿਖੇ ਫੇਅਰਵੈੱਲ ਪਾਰਟੀ ਕਰਵਾਈ

ਤਰਨਤਾਰਨ, 27 ਮਈ (ਵਿਕਾਸ ਮਰਵਾਹਾ)-ਐਸ.ਜੀ.ਏ.ਡੀ ਸਰਕਾਰੀ ਕਾਲਜ ਤਰਨਤਾਰਨ ਵਿਖੇ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ. ਹਰਵਿੰਦਰ ਸਿੰਘ ਭੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਾਸ ਆਊਟ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਅਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ...

ਪੂਰੀ ਖ਼ਬਰ »

ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ ਫਾਇਰ, ਕੇਸ ਦਰਜ

ਤਰਨ ਤਾਰਨ, 27 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਇਕ ਵਿਅਕਤੀ 'ਤੇ ਹਮਲਾ ਕਰਕੇ ਗੰਭੀਰ ਸੱਟਾਂ ਲਗਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ...

ਪੂਰੀ ਖ਼ਬਰ »

ਭੂਸ਼ਣ ਕੁਮਾਰ ਨੇ ਬਤੌਰ ਐਲੀਮੈਂਟਰੀ ਸਕੂਲ ਖੱਬੇ ਡੋਗਰਾ ਵਿਖੇ ਮੁੱਖ ਅਧਿਆਪਕ ਦਾ ਅਹੁਦਾ ਸੰਭਾਲਿਆ

ਤਰਨ ਤਾਰਨ, 27 ਮਈ (ਵਿਕਾਸ ਮਰਵਾਹਾ)¸ਅਧਿਆਪਕ ਭੂਸ਼ਣ ਕੁਮਾਰ ਨੇ ਈ.ਟੀ.ਟੀ. ਤੋਂ ਬਤੌਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਖੱਬੇ ਡੋਗਰਾ ਬਲਾਕ ਤਰਨ ਤਾਰਨ ਪਰਾਪਰ ਵਿਖੇ ਅਹੁੱਦਾ ਸੰਭਾਲ ਲਿਆ | ਜ਼ਿਕਰਯੋਗ ਹੈ ਕਿ ਭੂਸ਼ਣ ਕੁਮਾਰ ਨੇ ਐਲੀਮੈਂਟਰੀ ਸਕੂਲ ਝੰਡੇਰ ਵਿਖੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀ ਨੇ ਕਿਸਾਨਾਂ ਨੂੰ ਉਜਾੜਨ ਤੇ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਦਾ ਸਖ਼ਤ ਵਿਰੋਧ ਕਰਦਿਆਂ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ

ਤਰਨਤਾਰਨ, 27 ਮਈ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ. ਸਕੱਤਰ ਸਰਵਣ ਸਿੰਘ ਪੰਧੇਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਧੱਕੇ ਨਾਲ ਪੰਜਾਬ ਭਰ ਵਿਚ ਜੰਗਲ, ਬੀਆਬਾਨ, ਬੰਜਰ ਪੁੱਟ ਕੇ ...

ਪੂਰੀ ਖ਼ਬਰ »

ਬੀ.ਐੱਡ ਫਰੰਟ ਜਥੇਬੰਦੀ ਨੇ ਦਿੱਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮੰਗਾਂ ਸੰਬੰਧੀ ਮੰਗ-ਪੱਤਰ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-2008 ਵਿਚ ਭਰਤੀ ਹੋਏ 10 ਹਜ਼ਾਰ ਟੀਚਿੰਗ ਫੈਲੋਜ ਅਤੇ 4 ਹਜ਼ਾਰ ਸਿੱਖਿਆ ਪ੍ਰੋਵਾਈਡਰਜ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਬੀ. ਐੱਡ ਅਧਿਆਪਕ ਫਰੰਟ ਪੰਜਾਬ ਅਧਿਆਪਕਾਂ ਦੀਆਂ ਮੰਗਾਂ ਅਤੇ ਮਸਲਿਆਂ ਪ੍ਰਤੀ ਹਮੇਸ਼ਾਂ ਸੁਹਿਰਦਤਾ ਨਾਲ ਸੰਘਰਸ਼ ...

ਪੂਰੀ ਖ਼ਬਰ »

ਸੀ.ਐੱਚ.ਸੀ ਕਸੇਲ ਵਿਖੇ ਵਿਸ਼ਵ ਤੰਬਾਕੂ ਦਿਵਸ ਮਨਾਇਆ

ਸਰਾਏ ਅਮਾਨਤ ਖਾਂ, 27 ਮਈ (ਨਰਿੰਦਰ ਸਿੰਘ ਦੋਦੇ)-ਜ਼ਿਲ੍ਹਾ ਤਰਨਤਾਰਨ ਦੇ ਸਿਵਲ ਸਰਜਨ ਡਾ.ਸੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ.ਐੱਚ.ਸੀ ਕਸੇਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸਰਬਦੀਪਕ ਸਿੰਘ ਰਿਆੜ ਦੀ ਅਗਵਾਈ ਹੇਠ ਸੀ.ਐੱਚ.ਸੀ. ਕਸੇਲ ਵਿਖੇ ਤੰਬਾਕੂ ਮੁਕਤ ਦਿਵਸ ...

ਪੂਰੀ ਖ਼ਬਰ »

ਉਦਾਰਵਾਦੀ ਨੀਤੀਆਂ ਖਿਲਾਫ਼ ਬੱਝਵੇਂ ਫੈਸਲਾਕੁੰਨ ਸੰਗਰਾਮ ਵਿੱਢਣੇ ਹੀ ਸ਼ਹੀਦ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ-ਪਾਸਲਾ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦੇਸ਼ ਦਾ ਰਾਜ-ਭਾਗ ਚਲਾ ਰਹੀ ਮੋਦੀ ਸਰਕਾਰ ਵਲੋਂ ਦੇਸ਼ ਭਰ ਵਿਚ ਮਸਜਿਦਾਂ, ਗਿਰਜਾਘਰਾਂ, ਵਿੱਦਿਅਕ ਸੰਸਥਾਵਾਂ, ਘਰਾਂ-ਦੁਕਾਨਾਂ ਤੇ ਕਾਰੋਬਾਰੀ ਅਦਾਰਿਆਂ 'ਤੇ ...

ਪੂਰੀ ਖ਼ਬਰ »

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਘੱਟ ਕਰਕੇ ਲੋਕਾਂ ਨੂੰ ਰਾਹਤ ਦੇਵੇ ਪੰਜਾਬ ਸਰਕਾਰ-ਅਰੋੜਾ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਲੌਕਡਾਊਨ ਤੋਂ ਬਾਅਦ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਜਨਤਾ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ, ਜਿਸ ਨਾਲ ਘਰੇਲੂ ਵਸਤੂਆਂ ਦੇ ਭਾਅ ਪਹਿਲਾਂ ਨਾਲੋਂ ਤਿਗੂਣੇ ਹੋ ਗਏ ਜਿਸ ਨਾਲ਼ ਲੋਕਾਂ ਦੇ ਕਾਰੋਬਾਰ ਅੱਧੇ ਰਹਿ ਗਏ ਹਨ ਅਤੇ ਆਮਦਨ ...

ਪੂਰੀ ਖ਼ਬਰ »

ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ

ਫਤਿਆਬਾਦ, 27 ਮਈ (ਹਰਵਿੰਦਰ ਸਿੰਘ ਧੂੰਦਾ)-ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਜਥੇਦਾਰ ਤੋਤਾ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਮੁਖ਼ਤਿਆਰ ਕੌਰ ਅਤੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨਾਲ ...

ਪੂਰੀ ਖ਼ਬਰ »

ਸਹਿਜ ਪਾਠ ਸੰਸਥਾ ਵਲੋਂ ਗੁਰਬਾਣੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਤਰਨਤਾਰਨ ਦੀ ਨਾਮਵਰ ਵਿੱਦਿਅਕ ਸੰਸਥਾ ਮਾਝਾ ਪਬਲਿਕ ਸਕੂਲ ਵਿਖੇ ਸਹਿਜ ਪਾਠ ਸੰਸਥਾ ਵਲੋਂ ਵਿਦਿਆਰਥੀਆਂ ਵਿਚਕਾਰ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਨੇ ਭਾਗ ਲੈ ਕੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ...

ਪੂਰੀ ਖ਼ਬਰ »

ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਵਿਕਾਸ, ਤਾਲਮੇਲ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਅਤੇ ਵੱਖ-ਵੱਖ ਵਿਭਾਗਾਂ ਵਲੋਂ ਚਲਾਈਆ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਜਾਇਜ਼ਾ ਲੈਣ ਲਈ, ਜ਼ਿਲ੍ਹਾ ਵਿਕਾਸ, ਤਾਲਮੇਲ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਜ਼ਿਲ੍ਹਾ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਤੰਬਾਕੂ ਦੇ ਸੇਵਨ ਪ੍ਰਤੀ ਜਾਗਰੂਕ ਕੀਤਾ

ਖੇਮਕਰਨ, 27 ਮਈ (ਰਾਕੇਸ਼ ਬਿੱਲਾ) - ਜ਼ਿਲ੍ਹਾ ਸਿਹਤ ਸੇਵਾਵਾਂ ਦੇ ਮੁਖੀ ਡਾ. ਸੀਮਾ ਸਿਵਲ ਸਰਜਨ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਸੁਖਬੀਰ ਕੌਰ ਜ਼ਿਲ੍ਹਾ ਸਿਹਤ ਅਫਸਰ ਤਰਨ ਤਾਰਨ ਅਤੇ ਡਾ. ਸਿਮਰਤ ਕੌਰ ਢਿੱਲੋਂ ਸੀਨੀਅਰ ਮੈਡੀਕਲ ਅਫ਼ਸਰ ਖੇਮਕਰਨ ਦੀ ...

ਪੂਰੀ ਖ਼ਬਰ »

ਪਿੰਡਾਂ ਵਿੱਚ ਦੋ ਕਨਾਲ ਤੋਂ ਘੱਟ ਰਕਬੇ ਲਈ ਰਜਿਸਟਰੀਆਂ ਕਰਨ ਵਿਚ ਆ ਰਹੀਆਂ ਮੁਸ਼ਕਿਲਾਂ ਜਲਦੀ ਹੱਲ ਹੋਣਗੀਆਂ-ਡਾ.ਸੋਹਲ

ਤਰਨ ਤਾਰਨ, 27 ਮਈ (ਵਿਕਾਸ ਮਰਵਾਹਾ)¸ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਖੇਤਰ ਵਿਚ ਦੋ ਕਨਾਲ ਤੋਂ ਘੱਟ ਪੈਮਾਇਸ਼ ਵਾਲੀਆਂ ਜ਼ਮੀਨਾਂ ਲਈ ਐੱਨ.ਓ.ਸੀ. ਨਾ ਮਿਲਣ ਕਰਕੇ ਕਰਨ ਰਜਿਸਟਰੀਆਂ ਕਰਨ ਵਿਚ ਆ ਰਹੀਆਂ ...

ਪੂਰੀ ਖ਼ਬਰ »

ਜੀਓਬਾਲਾ ਨਜ਼ਦੀਕ ਕਸੂਰ ਨਾਲੇ 'ਚ ਹਾਈਸੇਂਥ ਬੂਟੀ ਦਾ ਰਾਜ

ਜੀਓਬਾਲਾ, 27 ਮਈ (ਰਜਿੰਦਰ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਜੀਓਬਾਲਾ ਨਾਲ ਛੂ ਕੇ ਲੰਘਦੇ ਕਸੂਰ ਨਾਲ਼ੇ ਵਿਚ ਹਾਈਸੇਂਥ ਬੂਟੀ ਵੱਡੇ ਪੱਧਰ 'ਤੇ ਆਪਣਾ ਅਧਾਰ ਬਣਾ ਚੁੱਕੀ ਹੈ | ਜੇਕਰ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਸਰਕਾਰ ਨੇ ਇਸ ਦੀ ...

ਪੂਰੀ ਖ਼ਬਰ »

ਬੀਜੀ ਹੋਈ ਕਣਕ ਵਾਹੁਣ 'ਤੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਜ਼ਿਲ੍ਹ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਬੀਜੀ ਹੋਈ ਕਣਕ ਨੂੰ ਵਾਹੁਣ ਦੇ ਦੋਸ਼ ਹੇਠ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਗੋਇੰਦਵਾਲ ਵਿਖੇ ਕੰਵਰ ਰਣਦੀਪ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਵਾਤਾਵਰਨ ਨੂੰ ਬਚਾਉਣ ਨੂੰ ਲੈ ਕੇ ਕਿਸਾਨ ਜਥੇਬੰਦੀ ਵਲੋਂ ਸੈਮੀਨਾਰ 4 ਜੂਨ ਨੂੰ -ਕੰਵਲਪ੍ਰੀਤ ਸਿੰਘ ਪੰਨੂੰ

ਹਰੀਕੇ ਪੱਤਣ, 27 ਮਈ (ਸੰਜੀਵ ਕੁੰਦਰਾ)-ਕਿਸਾਨ ਮੋਰਚਾ ਦੇ ਆਗੂ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਿ੍ਹਆਂ ਕੰਵਲਪ੍ਰੀਤ ਸਿੰਘ ਪੰਨੰੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਵਾ, ਪਾਣੀ, ਜ਼ਮੀਨ ਨੂੰ ਸ਼ੁੱਧ ਅਤੇ ਸਾਫ਼ ਕਰਨ ਲਈ ਵਿਸ਼ੇਸ਼ ...

ਪੂਰੀ ਖ਼ਬਰ »

ਜੀਓਬਾਲਾ ਨਜ਼ਦੀਕ ਕਸੂਰ ਨਾਲੇ 'ਚ ਹਾਈਸੇਂਥ ਬੂਟੀ ਦਾ ਰਾਜ

ਜੀਓਬਾਲਾ, 27 ਮਈ (ਰਜਿੰਦਰ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਜੀਓਬਾਲਾ ਨਾਲ ਛੂ ਕੇ ਲੰਘਦੇ ਕਸੂਰ ਨਾਲ਼ੇ ਵਿਚ ਹਾਈਸੇਂਥ ਬੂਟੀ ਵੱਡੇ ਪੱਧਰ 'ਤੇ ਆਪਣਾ ਅਧਾਰ ਬਣਾ ਚੁੱਕੀ ਹੈ | ਜੇਕਰ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਸਰਕਾਰ ਨੇ ਇਸ ਦੀ ...

ਪੂਰੀ ਖ਼ਬਰ »

ਕਟੜਾ ਆਹਲੂਵਾਲੀਆ 'ਚ ਕੱਪੜੇ ਦੀ ਦੁਕਾਨ 'ਚ ਚੋਰੀ

ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)-ਇਥੇ ਸ਼ਹਿਰ ਦੇ ਮਸਰੂਫ ਖੇਤਰ ਕਟੜਾ ਆਹਲੂਵਾਲੀਆ ਵਿਖੇ ਇਕ ਕੱਪੜੇ ਦੀ ਦੁਕਾਨ ਦੀ ਛੱਤ ਪਾੜ ਕੇ ਚੋਰਾਂ ਵਲੋਂ ਚੋਰੀ ਕਰ ਲਈ ਗਈ ਜਿਸ ਦੌਰਾਨ ਚੋਰਾਂ ਨੇ ਦੁਕਾਨ ਦੀ ਸੇਫ 'ਚ ਪਏ ਸੋਨੇ ਚਾਂਦੀ ਦੇ ਗਹਿਣੇ ਸਿੱਕੇ ਤੇ ਤਿੰਨ ਚਾਰ ਹਜ਼ਾਰ ਦੀ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਦੁੱਧ ਦੀਆਂ ਡੇਅਰੀਆਂ 'ਤੇ ਬੇਕਰੀਆਂ ਤੇ ਛਾਪੇਮਾਰੀ

ਅੰਮਿ੍ਤਸਰ 27 ਮਈ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮਿ੍ਤਸਰ 'ਚ ਸਿਹਤ ਵਿਭਾਗ ਦੀ ਟੀਮ ਵਲੋਂ ਦੁੱਧ ਤੇ ਬੇਕਰੀਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਤੇ ਚਾਰ ਵਸਤੂਆਂ ਦੇ ਨਮੂਨੇ ਸੀਲਬੰਦ ਕੀਤੇ ਗਏ | ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਭਾਰਤੀ ਧਵਨ ਨੇ ਕਿਹਾ ਕਿ ਲੋਕਾਂ ਦੀ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਫਤਾਹਪੁਰ 'ਚੋਂ ਤਲਾਸ਼ੀ ਦੌਰਾਨ ਮਿਲੇ 8 ਹੋਰ ਮੋਬਾਈਲ

ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)- ਕੇਂਦਰੀ ਜੇਲ੍ਹ ਫਤਾਹਪੁਰ 'ਚ ਚੱਲੇ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਵਲੋਂ 8 ਮੋਬਾਇਲ ਫੋਨ ਮਿਲੇ ਹਨ ਜਿਨ੍ਹਾਂ 'ਚੋਂ ਇਕ ਕੈਦੀ ਪਾਸੋਂ ਤੇ ਬਾਕੀ 7 ਜੇਲ੍ਹ ਦੇ ਅੰਦਰ ਗਟਰ 'ਚੋਂ ਪਲਾਸਟਿਕ ਦੇ ਲਿਫਾਫੇ 'ਚ ਵਲੇ੍ਹਟੇ ਹੋਏ ਮਿਲੇ ਹਨ | ਸਹਾਇਕ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੀ ਮੀਟਿੰਗ ਹੋਈ

ਝਬਾਲ, 27 ਮਈ (ਸੁਖਦੇਵ ਸਿੰਘ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਸਿਧਾਣਾ ਵਿਖੇ ਹੋਈ | ਮੀਟਿੰਗ ਦੌਰਾਨ ਜੋਨ ਦੀ 12 ਮੈਂਬਰੀ ...

ਪੂਰੀ ਖ਼ਬਰ »

ਵਿਧਾਇਕ ਲਾਲਪੁਰਾ ਨੂੰ ਬਣਾਇਆ ਜਾਵੇ ਮੰਤਰੀ-ਹੈਰੀ ਗਿੱਲ

ਖਡੂਰ ਸਾਹਿਬ, 27 ਮਈ (ਰਸ਼ਪਾਲ ਸਿੰਘ ਕੁਲਾਰ) - ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੰਤਰੀ ਬਣਾਉਣ ਦੀ ਮੰਗ ਕਰਦਿਆਂ ਇੰਦਰਜੀਤ ਸਿੰਘ ਹੈਰੀ ਗਿੱਲ ਜ਼ਿਲ੍ਹਾ ਜੁਆਇੰਟ ਸੈਕਟਰੀ, ਅਵਤਾਰ ਸਵਿੰਦਰ ਸਿੰਘ ਚੰਬਾ, ਅਵਤਾਰ ਸਿੰਘ ਮਠਾਰੂ, ਐਮੀ ...

ਪੂਰੀ ਖ਼ਬਰ »

ਠੱਠੀ ਪਿੰਡ ਦੇ ਫੁੱਟਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਕੀਤੀਆਂ ਭੇਟ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਨੌਜਵਾਨਾਂ ਨੂੰ ਖੇਡਾਂ ਖੇਡਣ ਪ੍ਰਤੀ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੀਜਾ ਐਮਪਾਇਰ ਦੇ ਸੰਚਾਲਕ ਸੁਖਰਾਜ ਸਿੰਘ ਠੱਠੀ ਬਾਗ ਵਾਲਿਆਂ ਨੇ ਪਿੰਡ ਠੱਠੀ ਦੇ ਸਪੋਰਟਸ ਕਲੱਬ ਨਾਲ ਸੰਬੰਧਿਤ ...

ਪੂਰੀ ਖ਼ਬਰ »

ਮਜ਼ਦੂਰ ਨੂੰ ਕੁੱਟਣ ਵਾਲੇ ਵਿਅਕਤੀਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ-ਪੰਡੋਰੀ, ਦਰਾਜਕੇ

ਤਰਨ ਤਾਰਨ, 27 ਮਈ (ਪਰਮਜੀਤ ਜੋਸ਼ੀ)¸ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਚਮਨ ਲਾਲ ਦਰਾਜਕੇ ਨੇ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ, ਨੇੜਲੇ ਪਿੰਡ ਭੈਣੀ ਲਿੱਧੜ ਦੇ ਵਸਨੀਕ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇਕ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਵਿਖੇ ਮਾਵਾਂ ਨੇ ਮਦਰਜ਼ ਵਰਕਸ਼ਾਪ ਵਿਚ ਹਿੱਸਾ ਲਿਆ

ਤਰਨ ਤਾਰਨ, 27 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਦੇ ਮਾਪਿਆਂ ਦੀ ਭਾਗੀਦਾਰੀ ਬਣਾਉਣ ਲਈ ਬੀ.ਈ.ਈ.ਓ. ਦਿਲਬਾਗ ਸਿੰਘ ਨੌਸ਼ਹਿਰਾ ਪਨੂੰਆਂ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ...

ਪੂਰੀ ਖ਼ਬਰ »

ਮਨੂਵਾਦੀਆਂ ਨੇ ਕਿਸਾਨਾਂ ਤੋਂ ਖੋਹ ਕੇ ਅੰਬਾਨੀਆਂ ਅਡਾਨੀਆਂ ਨੂੰ ਦਿੱਤੀਆਂ-ਖਾਲੜਾ ਮਿਸ਼ਨ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ਗੰਢਾ ਵਾਲੀ ਧਰਮਸ਼ਾਲਾ ਵਿਖੇ 27 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰਦੁਆਰਾ ਕਾਇਮ ਕੀਤੇ ਰਾਜ ਨੂੰ ਯਾਦ ਕੀਤਾ ਗਿਆ | ਇਸ ਮੌਕੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰਇੰਨਸਾਫ ਸੰਘਰਸ਼ ਕਮੇਟੀ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਖੇ ਆਯੋਜਿਤ ਐੱਨ.ਸੀ.ਸੀ. ਪ੍ਰੋਗਰਾਮ ਕਰਵਾਇਆ

ਤਰਨ ਤਾਰਨ, 27 ਮਈ (ਹਰਿੰਦਰ ਸਿੰਘ)¸ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਐੱਨ.ਸੀ.ਸੀ. ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਐਨ.ਸੀ.ਸੀ. 11 ਪੰਜਾਬ ਬਟਾਲੀਅਨ ਦੇ ਲੈਫਟੀਨੈਂਟ ਕਰਨਲ ਕਰਨੈਲ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਬੀਰ ਸਿੰਘ ਪਿੰਡ ਸ਼ਹਾਬਪੁਰ ਅਲਾਵਲਪੁਰ ਦੇ ਨੌਰੰਗਾਬਾਦ ਵਿਚ ਇਕਾਈ ਦੀਆਂ ਹੋਈਆਂ ਨਵੀਆਂ ਚੋਣਾਂ

ਤਰਨ ਤਾਰਨ, 27 ਮਈ (ਵਿਕਾਸ ਮਰਵਾਹਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ੋਨ ਬਾਬਾ ਬੀਰ ਸਿੰਘ ਦੇ ਰਹਿੰਦੇ ਪਿੰਡਾਂ ਦੀ ਇਕਾਈ ਦੀਆਂ ਚੋਣਾਂ ਦੀ ਪ੍ਰਕਿਰਿਆ ਪੂਰੀ ਕੀਤੀ ਗਈ ਚੋਣ ਪ੍ਰਕਿਰਿਆ ਵਿਚ ਵੱਡੀ ਪੱਧਰ 'ਤੇ ਕਿਸਾਨ ਮਜ਼ਦੂਰਾਂ ਤੇ ਬੀਬੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX