ਤਾਜਾ ਖ਼ਬਰਾਂ


ਘਰ ਨੂੰ ਅੱਗ ਲੱਗਣ 'ਤੇ ਗੈਸ ਸਿਲੰਡਰ ਫਟਣ ਨਾਲ ਅੱਗ ਬੁਝਾਊ ਦਸਤੇ ਦੇ ਚਾਰ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਛੇਹਰਟਾ, 9 ਦਸੰਬਰ (ਵਡਾਲੀ)-ਪੁਲਿਸ ਥਾਣਾ ਇਸਲਾਮਾਬਾਦ ਦੇ ਨੇੜੇ ਇਕ ਘਰ ਨੂੰ ਅੱਗ ਲੱਗ ਗਈ। ਘਰ ਨੂੰ ਲੱਗੀ ਅੱਗ 'ਤੇ ਅੱਗ ਬੁਝਾਊ ਦਸਤੇ ਵਲੋਂ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਤਾਂ ਘਰ ਵਿਚ ਪਏ ਚਾਰ ਗੈਸ ਸਿਲੰਡਰਾਂ ਵਿਚੋਂ 2 ਗੈਸ ਸਿਲੰਡਰ ਅਚਾਨਕ ਫਟ ਗਏ, ਜਿਸ ਨਾਲ...
ਹਿਮਾਚਲ ਪ੍ਰਦੇਸ਼: ਸਾਰੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈਕਮਾਨ 'ਤੇ ਛੱਡਿਆ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ-ਰਾਜੀਵ ਸ਼ੁਕਲਾ
. . .  1 day ago
ਸ਼ਿਮਲਾ, 9 ਦਸੰਬਰ-ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜੀਵ ਸ਼ੁਕਲਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅੱਜ ਸੀ.ਐਲ.ਪੀ. ਮੀਟਿੰਗ ਵਿਚ ਸਾਰੇ 40 ਵਿਧਾਇਕਾਂ ਨੇ ਹਿੱਸਾ ਲਿਆ ਅਤੇ ਸਾਰਿਆਂ ਨੇ ਰਾਜ ਦੇ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਪਾਰਟੀ ਹਾਈਕਮਾਨ 'ਤੇ ਛੱਡਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ...
11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 9 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿਚ, ਪ੍ਰਧਾਨ ਮੰਤਰੀ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ...
ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ ਅਜਨਾਲਾ ‘ਚ ਤਹਿਸੀਲਦਾਰ ਨਿਯੁਕਤ ਕਰਨ ਦੇ ਨਾਲ-ਨਾਲ ਬਾਬਾ ਬਕਾਲਾ ਦਾ ਦਿੱਤਾ ਗਿਆ ਵਾਧੂ ਚਾਰਜ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ ਹੈ। ਤਹਿਸੀਲਦਾਰ ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ...
ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਪਦਉੱਨਤ ਹੋਏ ਤਹਿਸੀਲਦਾਰ ਤਹਿਸੀਲਾਂ 'ਚ ਕੀਤੇ ਗਏ ਨਿਯੁਕਤ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ...
ਸ਼ਿਮਲਾ:ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ, ਹਾਈਕਮਾਨ ਦਾ ਫ਼ੈਸਲਾ ਹੋਵੇਗਾ ਅੰਤਿਮ-ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ, 9 ਦਸੰਬਰ-ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹਾਂ। ਮੈਂ ਕਾਂਗਰਸ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ, ਵਰਕਰ ਅਤੇ ਵਿਧਾਇਕ ਹਾਂ। ਪਾਰਟੀ ਹਾਈਕਮਾਨ ਦਾ ਫ਼ੈਸਲਾ...
ਹਿਮਾਚਲ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸੋਚ ’ਤੇ ਮੋਹਰ ਲਗਾਈ-ਰਾਜਾ ਵੜਿੰਗ
. . .  1 day ago
ਮੁਹਾਲੀ, 9 ਦਸੰਬਰ (ਦਵਿੰਦਰ ਸਿੰਘ)- ਹਿਮਾਚਲ ਚੋਣਾਂ ਵਿਚ ਕਾਂਗਰਸ ਦੀ ਹੋਈ ਜਿੱਤ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ...
ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਵਿੱਚ ਐਡਵੋਕੇਟ ਅਮਰੀਕ ਸਿੰਘ ਔਲਖ ਜਿੱਤ ਦਰਜ ਕਰਕੇ ਪ੍ਰਧਾਨ ਬਣੇ
. . .  1 day ago
ਅਮਲੋਹ, 9 ਦਸੰਬਰ (ਕੇਵਲ ਸਿੰਘ)- ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸੈਕਟਰੀ ਦੀ ਚੋਣ ਲਈ ਵੋਟਿੰਗ ਹੋਈ, ਜਿਸ ਵਿਚ ਐਡਵੋਕੇਟ ਅਮਰੀਕ ਸਿੰਘ ਔਲਖ ਪ੍ਰਧਾਨ ਦੀ ਚੋਣ ਜਿੱਤੇ। ਇਮਰਾਨ ਤੱਗੜ ਮੀਤ ਪ੍ਰਧਾਨ ਬਣੇ, ਉਥੇ ਹੀ ਦੂਸਰੇ ਗਰੁੱਪ ਦੇ ਐਡਵੋਕੇਟ ਪ੍ਰਣਵ ਗੁਪਤਾ ਚੋਣ...
ਇਤਿਹਾਸਕ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ 11 ਹਜ਼ਾਰ ਬੂਟੇ ਲਗਾਉਣ ਦੀ ਸ਼ੁਰੂਆਤ
. . .  1 day ago
ਸੰਧਵਾਂ, 9 ਦਸੰਬਰ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਸਰਪੰਚ ਪਰਮਜੀਤ ਸਿੰਘ ਮਾਨ, ਪ੍ਰਧਾਨ ਅਮਰੀਕ ਸਿੰਘ ਸੰਧੂ, ਪ੍ਰਿੰਸੀਪਲ ਤਜਿੰਦਰ ਸ਼ਰਮਾ, ਲੈਕਚਰਾਰ ...
ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ 28 ਦੀ ਥਾਂ 27 ਦਸੰਬਰ ਨੂੰ ਸਜਾਇਆ ਜਾਵੇ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 29 ਦਸੰਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸੰਬੰਧੀ ਸਜਾਇਆ ਜਾਣ ਵਾਲਾ ਨਗਰ ਕੀਰਤਨ 27 ਦਸੰਬਰ ਨੂੰ ਸਜਾਉਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ...
ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਸੁਪਰੀਮ ਕੋਰਟ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਔਰਤਾਂ ਲਈ ਵਿਆਹ ਦੀ ਇਕਸਾਰ ਉਮਰ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ...
ਡੇਰਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ ਸ਼ੂਟਰ ਜਤਿੰਦਰ ਜੀਤੂ ਨੂੰ ਫ਼ਰੀਦਕੋਟ ਅਦਾਲਤ ਵਿਚ ਕੀਤਾ ਪੇਸ਼
. . .  1 day ago
ਫ਼ਰੀਦਕੋਟ, 9 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਕੋਟਕਪੂਰਾ ਵਿਖੇ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਛੇਵੇਂ ਸ਼ੂਟਰ ਜਤਿੰਦਰ ਜੀਤੂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ...
ਬੀਬਾ ਬਾਦਲ ਵਲੋਂ ਬੁਲੇਟ ਦੀ ਸਵਾਰੀ, ਪਿੱਛੇ ਬੈਠੇ ਜਗਰੂਪ ਸਿੰਘ ਗਿੱਲ
. . .  1 day ago
ਬਠਿੰਡਾ, 9 ਦਸੰਬਰ (ਨਾਇਬ ਸਿੰਘ ਸਿੱਧੂ)- ਬਠਿੰਡਾ ਵਿਖੇ ਅੱਜ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫੈਡਰੇਸ਼ਨ ਵਲੋਂ 16ਵਾਂ ਵਿਰਾਸਤੀ ਮੇਲਾ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਜਗਰੂਪ ਸਿੰਘ ਗਿੱਲ ਪਹੁੰਚੇ...
ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਨ ਵਾਲਿਆਂ ਵਲੋਂ ਪੰਜਾਬ ਨੂੰ ਖ਼ੂਨ ਦੇ ਰੰਗ ਵਿਚ ਰੰਗਿਆ ਜਾ ਰਿਹਾ-ਹਰਪ੍ਰਤਾਪ ਸਿੰਘ ਅਜਨਾਲਾ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਜਿੱਤ ਦੀ ਖ਼ੁਸ਼ੀ ਵਿਚ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ‘ਚ ਕਾਂਗਰਸੀ ਕਾਰਕੁੰਨਾਂ...
ਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਸੰਬੰਧ ਹੋਣ ਸ਼ਾਂਤੀਪੂਰਨ-ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਨੋਟਿਸ ਲਿਆਉਣ ਸੰਬੰਧੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੋਲਦਿਆਂ ਕਿਹਾ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਸ਼ਾਂਤੀਪੂਰਨ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੂਬੇ ਦੇ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਮੁੱਦਿਆਂ...
ਪੰਜਾਬ 'ਚ ਜਲਦ ਹੀ ਲਿਆਂਦੀ ਜਾਵੇਗੀ ਇਲੈਕਟ੍ਰਿਕ ਵਾਹਨ ਪਾਲਿਸੀ: ਮੁੱਖ ਮੰਤਰੀ ਭਗਵੰਤ ਮਾਨ
. . .  1 day ago
ਚੰਡੀਗੜ੍ਹ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਭਗਵੰਤ ਮਾਨ ਨੇ ਦਿੱਲੀ ਵਿਖੇ ਆਯੋਜਿਤ ਸੀ.ਆਈ.ਆਈ ਉੱਤਰੀ ਖੇਤਰ ਕਾਊਂਸਲ ਦੀ ਸਲਾਨਾ ਪੰਜਵੀਂ ਮੀਟਿੰਗ 'ਚ ਹਿੱਸਾ ਲਿਆ...
ਸ਼ਰਧਾ ਕਤਲ ਕੇਸ: ਆਫ਼ਤਾਬ ਦੇ ਪਰਿਵਾਰਕ ਮੈਂਬਰਾਂ ਨੂੰ ਸਭ ਪਤਾ ਸੀ-ਵਿਕਾਸ ਵਾਕਰ
. . .  1 day ago
ਮੁੰਬਈ, 9 ਦਸੰਬਰ-ਸ਼ਰਧਾ ਕਤਲ ਕੇਸ ਸੰਬੰਧੀ ਉਸ ਦੇ ਪਿਤਾ ਵਿਕਾਸ ਵਾਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਸ਼ਰਧਾ ਅਤੇ ਆਫ਼ਤਾਬ ਪੂਨਾਵਾਲਾ ਦੇ ਰਿਸ਼ਤੇ ਦੇ ਖ਼ਿਲਾਫ਼ ਸੀ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਸ਼ਰਧਾ ਨੂੰ ਆਫ਼ਤਾਬ ਵਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ। ਉਨ੍ਹਾਂ...
ਅੱਜ ਜੀ-20 ਨੂੰ ਲੈ ਕੇ ਅਹਿਮ ਮੀਟਿੰਗ,ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਹੋਵੇਗੀ ਮੀਟਿੰਗ
. . .  1 day ago
ਨਵੀਂ ਦਿੱਲੀ, 9 ਦਸੰਬਰ-ਅੱਜ ਜੀ-20 ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਅਹਿਮ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਣਗੇ। ਜਾਣਕਾਰੀ ਮੁਤਾਬਿਕ ਇਹ ਮੀਟਿੰਗ ਵੀਡੀਓ....
ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ
. . .  1 day ago
ਜਲੰਧਰ, 9 ਦਸੰਬਰ-ਲਤੀਫਪੁਰਾ 'ਚ ਨਾਜਾਇਜ਼ ਕਬਜ਼ੇ ਤੋੜਨ ਤੋਂ ਪਹਿਲਾਂ ਕੌਂਸਲਰ ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਨਜ਼ਰਬੰਦ ਕਰ ਲਿਆ ਹੈ। ਦਸ ਦੇਈਏ ਕਿ...
ਸੋਨੀਆ ਗਾਂਧੀ ਦਾ 76ਵਾਂ ਜਨਮਦਿਨ ਅੱਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  1 day ago
ਨਵੀਂ ਦਿੱਲੀ, 9 ਦਸੰਬਰ-ਕਾਂਗਰਸ ਦੀ ਸਾਬਕਾ ਪ੍ਰਧਾਨ ਤੇ ਯੂ.ਪੀ.ਏ. ਦੀ ਚੇਅਰਮੈਨ ਸੋਨੀਆ ਗਾਂਧੀ ਦਾ ਅੱਜ ਜਨਮਦਿਨ ਹੈ। ਕਾਂਗਰਸ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੀ ਸੋਨੀਆ ਗਾਂਧੀ ਅੱਜ 76 ਸਾਲ ਦੀ ਹੋ ਗਈ...
ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ
. . .  1 day ago
ਨਵੀਂ ਦਿੱਲੀ, 9 ਦਸੰਬਰ-ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਉਣ ਜਾਣ ਵਾਲੀ ਸਮੱਸਿਆ ਦਾ ਮੁੱਦਾ ਚੁੱਕਿਆ ਹੈ।
ਜਲੰਧਰ: ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਪੁਲਿਸ, ਲੋਕਾਂ 'ਚ ਮਚੀ ਹਫੜਾ-ਦਫ਼ੜੀ
. . .  1 day ago
ਜਲੰਧਰ, 9 ਦਸੰਬਰ (ਅੰਮ੍ਰਿਤਪਾਲ)-ਜਲੰਧਰ ਦੇ ਲਤੀਫ਼ਪੁਰਾ 'ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੁਲਿਸ ਅਤੇ ਲੋਕ ਆਹਮੋ-ਸਾਹਮਣੇ ਹੋ ਗਏ...
ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
. . .  1 day ago
ਨਵੀਂ ਦਿੱਲੀ, 9 ਦਸੰਬਰ-ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
ਸਰਕਾਰੀ ਸਕੂਲ ਰੂੜੇਕੇ ਕਲਾਂ ਦੇ ਵਿਦਿਆਰਥੀਆਂ ਨੂੰ ਨੌਜਵਾਨਾਂ ਵਲੋਂ ਚਿੱਟਾ ਤੇ ਮੈਡੀਕਲ ਨਸ਼ਿਆਂ ਸਮੇਤ ਫੜਨ ਦੀ ਵੀਡੀਓ ਵਾਇਰਲ
. . .  1 day ago
ਬਰਨਾਲਾ/ਰੂੜੇਕੇ ਕਲਾਂ, 9 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਕਸਬਾ ਰੂੜੇਕੇ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਨੌਜਵਾਨਾਂ ਨੇ ਚਿੱਟਾ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਫੜ੍ਹ ਕੇ ਸਕੂਲ ਦੇ ਅਧਿਆਪਕਾਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554

ਪਟਿਆਲਾ

ਵਿਧਾਇਕ ਅਜੀਤਪਾਲ ਕੋਹਲੀ ਨੂੰ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਵਲੋਂ ਸੌਂਪਿਆ ਮੰਗ ਪੱਤਰ

ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਜ਼ਿਲੇ੍ਹ ਦੇ ਸਮੂਹ ਪ੍ਰਾਪਰਟੀ ਡੀਲਰਜ਼ ਅਤੇ ਕਲੋਨਾਈਜ਼ਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਪੰਜਾਬ ਅੰਦਰ ਪੁੱਡਾ ਨਗਰ ਨਿਗਮ ਅਧੀਨ ਪੈਂਦੀਆਂ ਕਾਲੋਨੀਆਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਰਜਿਸਟਰੀਆਂ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਉਨ੍ਹਾਂ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੁੱਡਾ, ਨਗਰ ਨਿਗਮ ਅਧੀਨ ਬਣਦੀ ਰੈਗੂਲਾਈਜੇਸ਼ਨ ਫ਼ੀਸ ਬਿਨਾਂ ਕਿਸੇ ਜੁਰਮਾਨੇ ਤੋਂ ਜਮ੍ਹਾ ਕਰਵਾਈ ਜਾਵੇ | ਸਬ ਰਜਿਸਟਰਾਰ ਦਫ਼ਤਰ, ਜੁਆਇੰਟ ਸਬ ਰਜਿਸਟਰਾਰ ਦਫ਼ਤਰ ਵਿਚ ਇਕ-ਇਕ ਵਿਅਕਤੀ ਅਣਅਧਿਕਾਰਤ ਕਾਲੋਨੀਆਂ ਦੀ ਫ਼ੀਸ ਇਕੱਠੀ ਕਰਨ ਸਬੰਧੀ ਪੱਕੇ ਤੌਰ 'ਤੇ ਬਿਠਾ ਦਿੱਤਾ ਜਾਵੇ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁੱਡਾ ਫ਼ੀਸ ਮੌਕੇ ਪਰ ਵਸੂਲ ਕਰਕੇ ਰਜਿਸਟਰੀ ਕਰਨ ਦੀ ਅਨੁਮਤੀ ਮਿਲ ਸਕੇ ਅਤੇ ਜਿਸ ਦੇ ਸ਼ੁਰੂ ਹੋਣ ਨਾਲ ਜਿੱਥੇ ਸਰਕਾਰੀ ਖ਼ਜ਼ਾਨੇ ਨੂੰ ਸਿੱਧਾ-ਸਿੱਧਾ ਇਸ ਦਾ ਲਾਭ ਪਹੁੰਚੇਗਾ ਉੱਥੇ ਇਸ ਸਰਕਲ ਨਾਲ ਜੁੜੇ ਸਾਰੇ ਹੀ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਵੀ ਹੱਲ ਹੋ ਜਾਣਗੀਆਂ | ਇਸ ਮੌਕੇ ਐੱਚ.ਆਰ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਨਨਾਣਸੂੰ ਨੇ ਕਿਹਾ ਕਿ ਜਿੱਥੇ ਪੰਜਾਬ ਪਹਿਲਾਂ ਤੋਂ ਹੀ ਬੇਰੁਜ਼ਗਾਰੀ ਦੇ ਵੱਡੇ ਸੰਕਟ ਨਾਲ ਜੂਝ ਰਿਹਾ ਹੈ ਜੇਕਰ ਇਹ ਰਜਿਸਟਰੀਆਂ ਨਾ ਖੋਲ੍ਹੀਆਂ ਗਈਆਂ ਤਾਂ ਇਸ ਰਜਿਸਟਰੀਆਂ 'ਤੇ ਲੱਗੀ ਰੋਕ ਕਾਰਨ ਪ੍ਰਾਪਰਟੀ ਡੀਲਰਜ਼ ਤੋਂ ਇਲਾਵਾ ਰਜਿਸਟਰੀਆਂ ਲਿਖਣ ਵਾਲੇ ਅਤੇ ਉਨ੍ਹਾਂ ਦੇ ਕੰਮ ਕਰਨ ਵਾਲੇ ਕਰਿੰਦੇ ਸਮੇਤ ਸੈਂਕੜੇ ਪਰਿਵਾਰ ਆਰਥਿਕ ਸਥਿਤੀ ਦੇ ਸੰਕਟ ਹੇਠਾਂ ਘਿਰ ਸਕਦੇ ਹਨ | ਇਸ ਮੌਕੇ ਐੱਚ.ਆਰ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਨਨਾਣਸੂੰ, ਰਾਜ ਰਾਣਾ ਸ਼ੇਖੂਪੁਰ, ਰੋਹਿਤ ਗੋਇਲ, ਪ੍ਰੀਤ ਇੰਦਰ ਸਿੰਘ ਪੰਨੂੰ, ਨਮਨ ਜੈਨ, ਆਕਾਸ਼ ਜੈਨ, ਬੀਨੂੰ ਗੋਇਲ, ਗੁਰਵਿੰਦਰ ਸਿੰਘ, ਬਹਾਦਰ ਸਿੰਘ, ਇੰਦਰਜੀਤ ਸਿੰਘ ਬਿੱਟੂ, ਹਰੀ ਸਿੰਘ, ਵਿਨੋਦ ਕੁਮਾਰ ਸਟਾਰ ਪ੍ਰਾਪਰਟੀ, ਗੁਰਵਿੰਦਰ ਸਿੰਘ ਬੀ.ਐੱਸ. ਪ੍ਰਾਪਰਟੀ, ਬਲਦੇਵ ਸ਼ਰਮਾ, ਕਿ੍ਸ਼ਨ, ਜਸਵੰਤ ਟਿਵਾਣਾ, ਜਸਵਿੰਦਰ ਵਾਲੀਆ, ਵਿਜੈ, ਜਸਪਾਲ ਵਾਲੀਆ, ਅਜਾਇਬ ਫ਼ੌਜੀ, ਜਸਪਾਲ ਸਿੰਘ ਬੌਬੀ, ਸਾਗਰ, ਵਿੱਕੀ, ਰਾਕੇਸ਼ ਜਿੰਦਲ ਆਦਿ ਹਾਜ਼ਰ ਸਨ |

ਨਿਯਮਾਂ ਦੇ ਉਲਟ ਬਣੀਆਂ 10 ਦੁਕਾਨਾਂ ਨਿਗਮ ਵਲੋਂ ਸੀਲ

ਪਟਿਆਲਾ, 27 ਮਈ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ (ਆਈ.ਏ.ਐੱਸ) ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਬਿਲਡਿੰਗ ਬਰਾਂਚ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਗੈਰ-ਕਾਨੂੰਨੀ ਢੰਗ ਨਾਲ ਬਣ ਰਹੀਆਂ 10 ਨਾਜਾਇਜ਼ ਇਮਾਰਤਾਂ ਨੂੰ ...

ਪੂਰੀ ਖ਼ਬਰ »

ਪਾਤੜਾਂ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਜੂਡੋ ਦੇ ਕੌਮੀ ਖਿਡਾਰੀ ਸਮੇਤ 4 ਕਾਬੂ

ਪਾਤੜਾਂ, 27 ਮਈ (ਜਗਦੀਸ਼ ਸਿੰਘ ਕੰਬੋਜ)-ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਜਾਰੀ ਰੱਖਦਿਆਂ ਪਾਤੜਾਂ ਪੁਲਿਸ ਨੂੰ ਇਕ ਵੱਡੀ ਸਫਲਤਾ ਉਸ ਸਮੇਂ ਮਿਲੀ ਜਦੋਂ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 3400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਫੜੇ ਗਏ ਇਨ੍ਹਾਂ ਨਸ਼ਾ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 2 ਮੋਟਰਸਾਈਕਲ ਚੋਰੀ

ਪਟਿਆਲਾ, 27 ਮਈ (ਮਨਦੀਪ ਸਿੰਘ ਖਰੌੜ)-ਸੰਗਰੂਰ ਰੋਡ 'ਤੇ ਸਥਿਤ ਗੁਰੂ ਘਰ ਪਰਮੇਸ਼ਰ ਦੁਆਰ ਦੇ ਲੰਗਰ ਹਾਲ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰ ਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਜਸਬੀਰ ਸਿੰਘ ਨੇ ਥਾਣਾ ਪਸਿਆਣਾ 'ਚ ਦਰਜ ਕਰਵਾਈ ਸੀ | ਜਿਸ ਅਧਾਰ 'ਤੇ ...

ਪੂਰੀ ਖ਼ਬਰ »

ਮਾਣਕਪੁਰ ਤੇ ਨੱਤਿਆਂ ਦੇ 13 ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ

ਬਨੂੜ, 27 ਮਈ (ਭੁਪਿੰਦਰ ਸਿੰਘ)-ਪਿੰਡ ਮਾਣਕਪੁਰ ਅਤੇ ਨੱਤਿਆਂ ਦੇ 13 ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਹੋ ਗਈਆਂ | ਇਨ੍ਹਾਂ ਕਿਸਾਨਾਂ ਦੀਆਂ ਇਕ ਮਹੀਨੇ 'ਚ ਦੂਜੀ ਵਾਰ ਕੇਬਲਾਂ ਚੋਰੀ ਹੋਈਆਂ ਹਨ | ਚੋਰੀ ਦੀਆਂ ਨਿੱਤ ਦਿਨ ਵੱਧ ਰਹੀਆਂ ਘਟਨਾਵਾਂ ਤੋਂ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ 'ਚੋਂ ਬਾਹਰ ਕੱਢਣ ਲਈ ਚਲਾਈ ਹਸਤਾਖ਼ਰ ਮੁਹਿੰਮ 'ਚ ਪੰਜ ਹਜ਼ਾਰ ਤੋਂ ਜ਼ਿਆਦਾ ਲੋਕ ਸ਼ਾਮਿਲ-ਲਵਦੀਪ ਸ਼ਰਮਾ

ਪਟਿਆਲਾ, 27 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ 'ਚੋਂ ਬਾਹਰ ਕੱਢਣ ਲਈ ਅਤੇ ਸਰਕਾਰ ਤੋਂ ਯੂਨੀਵਰਸਿਟੀ ਨੂੰ ਵਿੱਤੀ ਸਹਾਇਤਾ ਦਿਵਾਉਣ ਲਈ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਪੁਕਟਾ ਵਲੋਂ ਅੱਜ ਯੂਨੀਵਰਸਿਟੀ ...

ਪੂਰੀ ਖ਼ਬਰ »

ਡਾ. ਨਵਜੋਤ ਕੌਰ ਸਿੱਧੂ ਤੇ ਵਿਧਾਇਕ ਕੰਬੋਜ ਨੇ ਪਟਿਆਲਾ ਜੇਲ੍ਹ 'ਚ ਸਿੱਧੂ ਨਾਲ ਕੀਤੀ ਮੁਲਾਕਾਤ

ਪਟਿਆਲਾ, 27 ਮਈ (ਮਨਦੀਪ ਸਿੰਘ ਖਰੌੜ)-ਸੜਕੀ ਹਿੰਸਾ ਕੇਸ ' ਕੇਂਦਰੀ ਜੇਲ੍ਹ ਪਟਿਆਲਾ 'ਚ ਬੰਦ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਨਾਲ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ, ਵਿਧਾਇਕ ਕੰਬੋਜ ਤੇ ਉਨ੍ਹਾਂ ਦੇ ਵਕੀਲ ਨੇ ਜੇਲ੍ਹ 'ਚ ਮੁਲਾਕਾਤ ਕੀਤੀ ਹੈ | ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਪਤੀ-ਪਤਨੀ ਕਾਬੂ

ਸ਼ੁਤਰਾਣਾ, 27 ਮਈ (ਬਲਦੇਵ ਸਿੰਘ ਮਹਿਰੋਕ)-ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਪਟਿਆਲਾ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਵਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਹੋਈ ਵਿਸ਼ੇਸ਼ ਮੁਹਿੰਮ ਤਹਿਤ ਸ਼ੁਤਰਾਣਾ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨਾਂ ਦੇ ਮਿਲੇ ਮੁਆਵਜ਼ੇ 'ਚ 6.66 ਕਰੋੜ ਰੁਪਏ ਦੀ ਘਪਲੇਬਾਜ਼ੀ ਦੇ ਦੋਸ਼ ਹੇਠਾਂ 2 ਸਰਪੰਚਾਂ ਤੇ 8 ਪੰਚਾਂ ਵਿਰੁੱਧ ਮੁਕੱਦਮਾ ਦਰਜ

ਪਟਿਆਲਾ, 27 ਮਈ (ਅਜੀਤ ਬਿਊਰੋ)-ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਾਂ ਦੇ ਆਧਾਰ 'ਤੇ ਗ੍ਰਾਮ ਪੰਚਾਇਤ ਪਿੰਡ ਆਕੜੀ, ਪਿੰਡ ਸੇਹਰਾ, ਪਿੰਡ ਸੇਹਰੀ, ਪਿੰਡ ਤਖਤੂਮਾਜਰਾ ਅਤੇ ਪਿੰਡ ਪੱਬਰਾ, ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਚ ਅੰਮਿ੍ਤਸਰ ਕਲਕੱਤਾ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਮੀਤ ਹੇਅਰ ਵਲੋਂ ਘਨੌਰ ਹਲਕੇ ਦੇ ਸਰਕਾਰੀ ਸਕੂਲ ਦਾ ਅਚਨਚੇਤ ਦੌਰਾ

ਘਨੌਰ, 27 ਜੁਲਾਈ (ਸੁਸ਼ੀਲ ਕੁਮਾਰ ਸ਼ਰਮਾ)-ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਹਲਕਾ ਘਨੌਰ ਦੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨਾਲ ਹਲਕਾ ਘਨੌਰ ਵਿਧਾਇਕ ਗੁਰਲਾਲ ਘਨੌਰ ਵੀ ਆਪਣੀ ਟੀਮ ...

ਪੂਰੀ ਖ਼ਬਰ »

ਵਿਧਾਇਕ ਅਜੀਤਪਾਲ ਨੇ ਸ਼ਹਿਰ ਦਾ ਜਾਇਜ਼ਾ ਲੈਣ ਲਈ ਸਕੂਟੀ 'ਤੇ ਨਿਗਮ ਕਮਿਸ਼ਨਰ ਨੂੰ ਨਾਲ ਲੈ ਕੇ ਕੀਤਾ ਦੌਰਾ

ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਬਿਨਾਂ ਸੁਰੱਖਿਆ ਤੋਂ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਸਕੂਟੀ 'ਤੇ ਨਾਲ ਬਿਠਾ ਕੇ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ, ਸਮੱਸਿਆਵਾਂ ...

ਪੂਰੀ ਖ਼ਬਰ »

ਜਨਰਲ ਤੇ ਬੀ. ਸੀ. ਵਰਗ ਦੇ ਵਿਦਿਆਰਥੀਆਂ ਨੂੰ ਵੀ ਦਿੱਤੀਆਂ ਜਾਣ ਸਕੂਲੀ ਵਰਦੀਆਂ-ਚੌਧਰੀਮਾਜਰਾ

ਨਾਭਾ, 27 ਮਈ (ਕਰਮਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਮੈਂਬਰ ਜਨਰਲ ਕੌਂਸਲ ਜਥੇਦਾਰ ਸ਼ਮਸ਼ੇਰ ਸਿੰਘ ਚੌਧਰੀ ਮਾਜਰਾ ਨੇ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵਲੋਂ ਲੜਕੀਆਂ, ਐੱਸ.ਸੀ., ਕਦੇ ਬੀ.ਪੀ.ਐਲ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ...

ਪੂਰੀ ਖ਼ਬਰ »

ਬਿਜਲੀ ਨਿਗਮ ਵਲੋਂ 19 ਖਪਤਕਾਰਾਂ ਨੂੰ ਬਿਜਲੀ ਚੋਰੀ ਕਰਨ 'ਤੇ 72 ਲੱਖ ਰੁਪਏ ਜੁਰਮਾਨਾ

ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਖ਼ੁਲਾਸਾ ਕੀਤਾ ਕਿ ਬਿਜਲੀ ਨਿਗਮ ਦੀਆਂ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਬਿਜਲੀ ਦੀ ਚੋਰੀ ਨੂੰ ਕਾਬੂ ਕਰਨ ਲਈ ਪਿਛਲੇ 2 ਦਿਨਾਂ ਦੌਰਾਨ ਸੂਬੇ ਭਰ ਵਿਚ ਵੱਖ-ਵੱਖ ਬਿਜਲੀ ...

ਪੂਰੀ ਖ਼ਬਰ »

ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਕੀਤਾ ਐੱਸ. ਓ. ਐੱਸ. ਵਿਲੇਜ ਦਾ ਦੌਰਾ

ਰਾਜਪੁਰਾ, 27 ਮਈ (ਰਣਜੀਤ ਸਿੰਘ)-ਅੱਜ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਮਾਣਯੋਗ ਤਰਸੇਮ ਮੰਗਲਾ ਨੇ ਚਿਲਡਰਨਜ਼ ਹੋਮ ਐੱਸ.ਓ.ਐੱਸ ਵਿਲੇਜ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਇੱਥੇ ਰਹਿ ਰਹੇ ਬੱਚਿਆਂ ਪਾਸੋਂ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ ਪਿੰਡ ਬਖਸ਼ੀਵਾਲਾ 'ਚ ਝੋਨੇ ਦੀ ਸਿੱਧੀ ਬਿਜਾਈ ਦੀ ਕਰਵਾਈ ਸ਼ੁਰੂਆਤ

ਰਾਜਪੁਰਾ, 27 ਮਈ (ਜੀ.ਪੀ. ਸਿੰਘ)-ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਵਿਕਾਸ ਅਫ਼ਸਰ ਡਾ. ਨੀਤੂ ਰਾਣੀ ਦੀ ਅਗਵਾਈ ਵਿਚ ਝੋਨੇ ਦੀ ਬਿਜਾਈ ਤਰ-ਬਤਰ ਵਿਧੀ ਰਾਹੀਂ ਕਰਨ ਸੰਬੰਧੀ ਕੈਂਪ ਲਗਾਇਆ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੇ ਦੇਹ ਵਪਾਰ ਸੰਬੰਧੀ ਫ਼ੈਸਲੇ ਨੂੰ ਮੁੜ ਵਿਚਾਰਨ ਦੀ ਮੰਗ

ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ)-ਇਸਤਰੀ ਜਾਗਿ੍ਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖ਼ਸ਼ ਕੌਰ ਸੰਘਾ ਅਤੇ ਸਕੱਤਰ ਅਮਨਦੀਪ ਕੌਰ ਨੇ ਕਿਹਾ ਸੁਪਰੀਮ ਕੋਰਟ ਸੈਕਸ ਵਰਕਰਾਂ ਸੰਬੰਧੀ ਦਿੱਤੇ ਫ਼ੈਸਲੇ 'ਤੇ ਮੁੜ ਵਿਚਾਰ ਕਰਕੇ ਫ਼ੈਸਲੇ ਨੂੰ ਰੱਦ ਕਰੇ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਪੁਲਿਸ ਵਲੋਂ ਲਾਹਣ ਸਮੇਤ ਇਕ ਵਿਅਕਤੀ ਕਾਬੂ

ਸ਼ੁਤਰਾਣਾ, 27 ਮਈ (ਬਲਦੇਵ ਸਿੰਘ ਮਹਿਰੋਕ)-ਪੁਲਿਸ ਵਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਹੋਈ ਮੁਹਿੰਮ ਤਹਿਤ ਸਥਾਨਕ ਪੁਲਿਸ ਨੇ ਲਾਹਣ ਦੇ ਭਰੇ ਡਰੰਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਸ਼ੁਤਰਾਣਾ ਦੇ ਮੁਖੀ ਸਬ ਇੰਸ. ਮੋਹਣ ਸਿੰਘ ਨੇ ਕਿਹਾ ਕਿ ਗਲ਼ਤ ...

ਪੂਰੀ ਖ਼ਬਰ »

ਸੀਨੀਅਰ ਸੈਕੰਡਰੀ ਸਕੂਲ ਲਚਕਾਣੀ ਦੇ ਬੱਚੇ ਨੇ ਯੋਗਾ 'ਚ ਸੋਨ ਤਗਮਾ ਜਿੱਤਿਆ

ਭਾਦਸੋਂ, 27 ਮਈ (ਪ੍ਰਦੀਪ ਦੰਦਰਾਲਾ)-ਮਿਹਨਤ ਨਾਲ ਹਰ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ, ਅਜਿਹਾ ਹੀ ਕਰ ਦਿਖਾਇਆ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਚਕਾਣੀ ਦੇ ਹੋਣਹਾਰ ਵਿਦਿਆਰਥੀ ਕਰਨਵੀਰ ਸਿੰਘ ਜਿਸ ਨੇ ਪਹਿਲੀ ਵਾਰ ਕਰਵਾਈ ਸਟੇਟ ਪੱਧਰੀ ਉਲੰਪੀਅਡ ਯੋਗਾ ...

ਪੂਰੀ ਖ਼ਬਰ »

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਬਿਜਲੀ ਬੱਚਤ ਬਾਰੇ ਪੇਪਰ ਰੀਡਿੰਗ ਮੁਕਾਬਲੇ

ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਬਿਜਲੀ ਦੀ ਬੱਚਤ ਕਰਨ ਲਈ ਉਲੀਕੀ ਮੁਹਿੰਮ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿਚ ਬਿਜਲੀ ਦੀ ਬਚਤ ਸਬੰਧੀ ਪੇਪਰ ਰੀਡਿੰਗ ਮੁਕਾਬਲੇ ਕਰਵਾਉਣੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਗੈਸ ਸਿਲੰਡਰਾਂ ਦੀ ਕੀਮਤ ਘਟਾਉਣ ਦਾ ਐਲਾਨ ਕੋਰਾ ਝੂਠ-ਸਿੱਧੂ

ਭਾਦਸੋਂ, 27 ਮਈ (ਪ੍ਰਦੀਪ ਦੰਦਰਾਲਾ)-ਪਿਛਲੇ ਦਿਨੀਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਗੈਸ ਸਿਲੰਡਰਾਂ ਦੀ ਕੀਮਤ ਘੱਟ ਕਰਨ ਦਾ ਖ਼ੂਬ ਪ੍ਰਚਾਰ ਕੀਤਾ ਗਿਆ ਤੇ ਜਨਤਾ ਦੀ ਵਾਹ ਵਾਹ ਵੀ ਖੱਟੀ ਗਈ | ਪ੍ਰੰਤੂ ਹੁਣ ਜਦੋਂ ਭਾਦਸੋਂ ਇਲਾਕੇ ਵਿਚ ਕੋਈ ਨੇੜਲੀਆਂ ਏਜੰਸੀਆਂ ਵਾਲੇ ...

ਪੂਰੀ ਖ਼ਬਰ »

ਪਿੰਡ ਹਾਮਝੇੜੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਲਗਾਇਆ ਕੈਂਪ

ਪਾਤੜਾਂ, 27 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਵਲੋਂ ਪਿੰਡ ਹਾਮਝੇੜੀ ਵਿਖੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਗਰੂਕ ਕਰਨ ਲਈ ਕੈਂਪ ਲਾਇਆ ਗਿਆ ਜਿਸ ਵਿਚ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਕੁਲਦੀਪ ਇੰਦਰ ...

ਪੂਰੀ ਖ਼ਬਰ »

ਭਾਖੜਾ ਨਹਿਰ 'ਚੋਂ ਮਿਲੀ ਕਾਰ ਦਾ ਮਾਲਕ 2014 'ਚ ਹੋਇਆ ਸੀ ਪਟਿਆਲਾ ਤੋਂ ਲਾਪਤਾ

ਪਟਿਆਲਾ, 27 ਮਈ (ਮਨਦੀਪ ਸਿੰਘ ਖਰੌੜ)-ਪਿਛਲੇ ਦਿਨੀ ਭਾਖੜਾ ਨਹਿਰ 'ਚੋਂ ਬਰਾਮਦ ਬਰਾਦਮ ਹੋਈ ਕਾਰ 'ਚੋਂ ਇਕ ਵਿਅਕਤੀ ਦਾ ਹੱਡੀਆਂ ਮਿਲਣ ਦੇ ਮਾਮਲੇ 'ਚ ਥਾਣਾ ਪਸਿਆਣਾ ਦੀ ਪੁਲਿਸ ਨੇ ਪੜਤਾਲ ਕਰਦਿਆਂ ਪਤਾ ਲੱਗਾ ਹੈ ਕਿ ਇਹ ਕਾਰ ਦਾ ਮਾਲਕ ਸਾਲ 2014 'ਚ ਪਟਿਆਲਾ 'ਚੋਂ ਲਾਪਤਾ ਹੋਇਆ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਗੈਲਰੀ 'ਚ ਲਗਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ

ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ)-ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮਨਾ ਰਹੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜ਼ਿਲ੍ਹਾ ਪਟਿਆਲਾ ਦੇ ਸੁਤੰਤਰਤਾ ਸੰਗਰਾਮੀਆਂ ਦੀਆਂ ਤਸਵੀਰਾਂ ਦੀ ਵਿਸ਼ੇਸ਼ ਗੈਲਰੀ ਸਥਾਪਿਤ ਕਰਨ ਲਈ ਡਿਪਟੀ ਕਮਿਸ਼ਨਰ ਪਟਿਆਲਾ ...

ਪੂਰੀ ਖ਼ਬਰ »

ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਵਫ਼ਦ ਵਲੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ

ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਯੂਨੀਅਨ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ...

ਪੂਰੀ ਖ਼ਬਰ »

ਮਹਿਮਾ ਸਿੰਘ ਨੇ ਸੰਭਾਲਿਆ ਸਦਰ ਥਾਣਾ ਸਮਾਣਾ ਮੁਖੀ ਦਾ ਅਹੁਦਾ

ਸਮਾਣਾ, 25 ਮਈ (ਗੁਰਦੀਪ ਸ਼ਰਮਾ)-ਪੁਲਿਸ ਲਾਈਨ ਪਟਿਆਲਾ ਤੋਂ ਬਦਲ ਕੇ ਆਏ ਮਹਿਮਾ ਸਿੰਘ ਨੇ ਸਦਰ ਥਾਣਾ ਸਮਾਣਾ ਵਿਖੇ ਬਤੌਰ ਐੱਸ.ਐੱਚ.ਓ. ਆਪਣਾ ਅਹੁਦਾ ਸੰਭਾਲ ਲਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਮਾ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਜਿੱਥੇ ਸ਼ਾਂਤੀ ਬਣਾਈ ...

ਪੂਰੀ ਖ਼ਬਰ »

ਅਰੁਣ ਕੁਮਾਰ ਦਰਜਾ ਚਾਰ ਕਰਮਚਾਰੀਆਂ ਨੇ ਪ੍ਰਧਾਨ ਚੁਣੇ

ਪਟਿਆਲਾ, 27 ਮਈ (ਮਨਦੀਪ ਸਿੰਘ ਖਰੌੜ)-ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਦਰਜਾ ਚਾਰ ਕਰਮਚਾਰੀਆਂ ਦੀ ਮੀਟਿੰਗ ਅਜੈ ਕੁਮਾਰ ਸੀਪਾ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਵਿਖੇ ਹੋਈ | ਮੀਟਿੰਗ 'ਚ ਰਾਮ ਕਿਸ਼ਨ ਚੇਅਰਮੈਨ ਅਤੇ ਸਵਰਨ ਸਿੰਘ ਬੰਗਾ ਪ੍ਰਧਾਨ ਜੁਆਇੰਟ ...

ਪੂਰੀ ਖ਼ਬਰ »

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਸਜਾਇਆ

ਪਟਿਆਲਾ, 27 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰੂ ਅਰਜਨ ਕੀਰਤਨ ਮੰਡਲ ਅਤੇ ਪਟਿਆਲਾ ਦੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸੀਐਮਟੀ ਕਾਲਜ ਆਫ ਮੈਨੇਜਮੈਂਟ ਸ਼ਾਂਤੀ ਨਗਰ ...

ਪੂਰੀ ਖ਼ਬਰ »

ਪਿੰਡ ਆਲੋਵਾਲ 'ਚ ਤਰ ਵਤਰ ਜ਼ਮੀਨ 'ਚ ਕੀਤੀ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ

ਭਾਦਸੋਂ, 27 ਮਈ (ਪ੍ਰਦੀਪ ਦੰਦਾਰਲਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਡੇ ਪੱਧਰ ਉਪਰ ਬਲਾਕ ਨਾਭਾ ਦੇ ਪਿੰਡ ਆਲੋਵਾਲ ਵਿਚ ਜ਼ਮੀਨ 'ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ | ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਨਾਭਾ ਮੈਡਮ ਕਨੂੰ ਗਰਗ ਨੇ ਅਗਾਂਹ ਵਧੂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਪਟਿਆਲਾ ਵਲੋਂ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਸਮਾਗਮ ਕਰਵਾਇਆ

ਪਟਿਆਲਾ, 27 ਮਈ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਐਮ.ਕਾਮ ਭਾਗ-ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਬਾਈਟਸ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਸਾਬਕਾ ਵਿਦਿਆਰਥੀ ਨੀਰਜ ਸਿੰਘ ਬੀ.ਕਾਮ. ਆਨਰਜ਼ ...

ਪੂਰੀ ਖ਼ਬਰ »

ਟੌਹੜਾ ਇੰਸਟੀਚਿਊਟ ਵਿਖੇ 'ਸਿੱਖ ਇਤਿਹਾਸ ਦੇ ਸਰੋਤਾਂ ਦੀ ਅਧਿਐਨ ਵਿਧੀ' ਵਿਸ਼ੇ 'ਤੇ ਲੈਕਚਰ

ਬਹਾਦਰਗੜ੍ਹ, 27 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ, ਪਟਿਆਲਾ ਵਿਖੇ 'ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ' ਦੀ ਲੈਕਚਰ ਲੜੀ ਤਹਿਤ 44ਵਾਂ ਲੈਕਚਰ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਪਟਿਆਲਾ ਵਿਖੇ ਲੱਗੇ ਮੈਡੀਕਲ ਕੈਂਪ ਦਾ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵਲੋਂ ਦੌਰਾ

ਪਟਿਆਲਾ, 27 ਮਈ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਤਰਸੇਮ ਮੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਿਸ ਸੁਸ਼ਮਾ ਦੇਵੀ ਦੀ ਦੇਖ ਰੇਖ ...

ਪੂਰੀ ਖ਼ਬਰ »

ਟੈਕਸਾਸ 'ਚ ਹੋਈ ਨਿਰਦੋਸ਼ਾਂ ਦੀ ਹੱਤਿਆ ਦੇ ਰੋਸ ਵਿਚ ਗੁਰੂ ਨਾਨਕ ਇੰਸਟੀਚਿਊਟ ਵਿਖੇ ਕੱਢਿਆ ਮੋਮਬੱਤੀ ਮਾਰਚ

ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ)-ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨਾਲੋਜੀ ਪਟਿਆਲਾ ਵਿਖੇ ਯੂਨਾਇਟੇਡ ਸਟੇਟ ਟੈਕਸਾਸ ਵਿਖੇ ਹੋਏ ਹਾਦਸੇ ਦੇ ਰੋਸ ਵਿਚ ਕੈਂਡਲ ਮਾਰਚ ਕੱਢਿਆ ਗਿਆ | ਟੈਕਸਾਸ ਰਾਜ ਦੇ ਪ੍ਰਾਇਮਰੀ ਸਕੂਲ ਦੇ 18 ਸਾਲਾਂ ਦੇ ਵਿਦਿਆਰਥੀ ...

ਪੂਰੀ ਖ਼ਬਰ »

ਉਪ ਚੇਅਰਮੈਨ ਗੁਰਮੀਤ ਸਿੰਘ ਬਿੱਟੂ ਵਲੋਂ ਨਵੀਂ ਬਣੀ ਇਮਾਰਤ ਦਾ ਨਿਰੀਖਣ

ਭੁੱਨਰਹੇੜੀ, 27 ਮਈ (ਧਨਵੰਤ ਸਿੰਘ ਹੁਸੈਨਪੁਰ)-ਪੰਚਾਇਤ ਸੰਮਤੀ ਭੁੱਨਰਹੇੜੀ ਦੇ ਉਪ ਚੇਅਰਮੈਨ ਗੁਰਮੀਤ ਸਿੰਘ ਬਿੱਟੂ ਨੇ ਅੱਜ ਭੁਪਿੰਦਰ ਪਾਰਕ ਭੁੱਨਰਹੇੜੀ ਦਾ ਦੌਰਾ ਕਰਕੇ ਇਥੇ ਨਵੀਂ ਬਣੀ ਇਮਾਰਤ ਦਾ ਨਿਰੀਖਣ ਕੀਤਾ | ਇਸ ਮੌਕੇ ਬੀ.ਡੀ.ਪੀ.ਓ. ਜਤਿੰਦਰ ਸਿੰਘ ਢਿੱਲੋਂ ...

ਪੂਰੀ ਖ਼ਬਰ »

ਬਿਜਲੀ ਚੋਰੀ ਕਰਨ ਦੇ ਦੋਸ਼ 'ਚ ਸਹਾਇਕ ਲਾਈਨਮੈਨ ਮੁਅੱਤਲ

ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਚੋਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਵਲੋਂ ਅੱਜ ਅਬੋਹਰ ਵਿਖੇ ਬਿਜਲੀ ਨਿਗਮ 'ਚ ਤਾਇਨਾਤ ਸਹਾਇਕ ਲਾਈਨਮੈਨ ਹਰਦੇਵ ਸਿੰਘ ਨੂੰ ਉਸ ਦੇ ਘਰ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਦੋਸ਼ 'ਚ ...

ਪੂਰੀ ਖ਼ਬਰ »

ਬੈਂਕ 'ਚ ਚੋਰੀ ਕਰਨ ਦੀ ਅਸਫਲ ਕੋਸ਼ਿਸ਼

ਡਕਾਲਾ, 27 ਮਈ (ਪਰਗਟ ਸਿੰਘ ਬਲਬੇੜਾ)-ਨੇੜਲੇ ਕਸਬਾ ਬਲਬੇੜਾ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਵਿਚ ਬੀਤੀ ਰਾਤ ਇਕ ਚੋਰ ਵੱਲੋਂ ਬੈਂਕ ਅਤੇ ਨਾਲ ਲਗਦੇ ਬੈਂਕ ਦੇ ਏ.ਟੀ.ਐਮ. ਦੇ ਜਿੰਦਰੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕੋਸ਼ਿਸ਼ ਅਸਫਲ ਰਹੀ | ...

ਪੂਰੀ ਖ਼ਬਰ »

- ਮਾਮਲਾ ਗ਼ਲਤ ਆਪ੍ਰੇਸ਼ਨ ਕਾਰਨ ਹੋਈ ਮੌਤ ਦਾ - ਅਦਾਲਤ ਵਲੋਂ ਅਧਿਆਪਕਾ ਦੀ ਮੌਤ ਦੇ ਮਾਮਲੇ 'ਚ ਡਾਕਟਰ ਨੂੰ 25 ਲੱਖ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੇ ਹੁਕਮ

ਪਟਿਆਲਾ 27 ਮਈ (ਮਨਦੀਪ ਸਿੰਘ ਖਰੌੜ)-ਸਾਲ 2004 ਦੌਰਾਨ ਪਟਿਆਲਾ ਵਿਖੇ ਭੁਪਿੰਦਰਾ ਰੋਡ 'ਚ ਸਥਿਤ ਪ੍ਰੀਤ ਨਰਸਿੰਗ ਹਸਪਤਾਲ 'ਚ ਅਧਿਆਪਕਾ ਮਨਜੀਤ ਕੌਰ ਦੀ ਆਪ੍ਰੇਸ਼ਨ ਦੌਰਾਨ ਡਾ. ਗੁਰਮੀਤ ਸਿੰਘ ਤੋਂ ਹੋਈ ਅਣਗਹਿਲੀ ਕਾਰਨ ਉਸ ਦੀ ਕੁੱਝ ਦਿਨਾਂ ਬਾਅਦ ਇਲਾਜ ਦੌਰਾਨ ਡੀ.ਐਮ.ਸੀ. ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਇਕ ਫੇਰੀ ਨੇ ਬਦਲੀ ਐਮ. ਐੱਸ. ਸੀ. ਯੋਗਾ ਦੇ ਵਿਦਿਆਰਥੀਆਂ ਦੀ ਜ਼ਿੰਦਗੀ

ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਆਤਮ ਨਿਰਭਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ¢ ਇਹ ਪ੍ਰਗਟਾਵਾ ਬਿਉਰੋ ਵਲੋਂ ਲਗਾਏ ਗਏ ...

ਪੂਰੀ ਖ਼ਬਰ »

ਪੰਜਾਬ 'ਚੋਂ ਖਤਮ ਹੋਵੇਗਾ ਰਾਜਨੀਤਕ ਭਿ੍ਸ਼ਟਾਚਾਰ-ਹਡਾਣਾ

ਦੇਵੀਗੜ੍ਹ 27 ਮਈ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਬੀ.ਸੀ. ਵਿੰਗ ਪੰਜਾਬ ਦੇ ਪ੍ਰਧਾਨ ਰਣਜੋਧ ਸਿੰਘ ਹਡਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਭਿ੍ਸ਼ਟਾਚਾਰ ਮਾਮਲੇ 'ਚ ਸਿਹਤ ਮੰਤਰੀ ਵਿਜੈ ਸਿੰਗਲਾ 'ਤੇ ਕਾਰਵਾਈ ਕਰ ਕੇ ਮੁੱਖ ਮੰਤਰੀ ਭਗਵੰਤ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਨੂੰ ਗਰਾਂਟ ਨਾ ਦੇ ਕੇ ਪੰਜਾਬ ਸਰਕਾਰ ਲੱਖਾਂ ਵਿਦਿਆਰਥੀਆਂ ਤੇ ਕਰਮਚਾਰੀਆਂ ਦੇ ਭਵਿੱਖ ਨਾਲ ਖੇਡ ਰਹੀ-ਪੁਸ਼ਪਿੰਦਰ ਬਰਾੜ

ਪਟਿਆਲਾ, 27 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਅਪ੍ਰੈਲ ਮਹੀਨੇ ਦੀ ਤਨਖ਼ਾਹ ਪੂਰਾ ਮਈ ਮਹੀਨਾ ਬੀਤਣ ਤੋਂ ਬਾਅਦ ਵੀ ਨਾ ਮਿਲਣ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਿਸ ਕਾਰਨ ਪੰਜਾਬੀ ਯੂਨੀਵਰਸਿਟੀ ਬੀ ਅਤੇ ...

ਪੂਰੀ ਖ਼ਬਰ »

ਬੱਚਿਆਂ ਦੀਆਂ ਮਾਵਾਂ ਨੇ ਮਦਰਜ਼ ਵਰਕਸ਼ਾਪ 'ਚ ਉਤਸ਼ਾਹ ਨਾਲ ਹਿੱਸਾ ਲਿਆ- ਡੀ. ਈ. ਓ.

ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਮਾਪਿਆਂ ਦੀ ਭਾਗੀਦਾਰੀ ਬਣਾਉਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ | ਇਸੇ ...

ਪੂਰੀ ਖ਼ਬਰ »

ਨਸ਼ਿਆਂ ਤੋਂ ਬਚਣ ਸੰਬੰਧੀ ਜਾਗਰੂਕ ਕਰਦੀ ਲਗਾਈ ਸਿਹਤ ਪ੍ਰਦਰਸ਼ਨੀ

ਪਟਿਆਲਾ, 27 ਮਈ (ਮਨਦੀਪ ਸਿੰਘ ਖਰੌੜ)-ਸਾਕੇਤ ਹਸਪਤਾਲ ਪਟਿਆਲਾ ਦੇ ਪੋ੍ਰਜੈਕਟ ਡਾਇਰੈਕਟਰ ਮੈਡਮ ਪਰਮਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਕਾਉਂਸਲਰ ਅਮਰਜੀਤ ਕੌਰ ਅਤੇ ਅੰਮਿ੍ਤਪਾਲ ਵਲੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਮਾਤਾ ਕੁਸ਼ੱਲਿਆ ਹਸਪਤਾਲ ਦੇ ਓ.ਪੀ.ਡੀ ...

ਪੂਰੀ ਖ਼ਬਰ »

ਦੇਸ਼ ਦੀ ਤਰੱਕੀ ਲਈ ਸਿੱਖਿਅਤ ਤੇ ਹੁਨਰਮੰਦ ਹੋਣ ਦੀ ਜ਼ਰੂਰਤ-ਰੱਖੜਾ

ਡਕਾਲਾ, 27 ਮਈ (ਪਰਗਟ ਸਿੰਘ ਬਲਬੇੜਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਦਾ 12ਵਾਂ ਸਥਾਪਨਾ ਦਿਵਸ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ...

ਪੂਰੀ ਖ਼ਬਰ »

ਸ੍ਰੀ ਕੇਦਾਰਨਾਥ ਮੰਦਰ ਦੇ ਨਾਲ ਲਗਦੀ ਜ਼ਮੀਨ ਵੇਚਣ ਦਾ ਫ਼ੈਸਲਾ ਲੋਕ ਵਿਰੋਧੀ-ਪ੍ਰਨੀਤ ਕੌਰ

ਪਟਿਆਲਾ, 27 ਮਈ (ਅ.ਸ. ਆਹਲੂਵਾਲੀਆ)-ਹਿੰਦੂਆਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਂਦੇ ਹੋਏ ਪੰਜਾਬ ਸਰਕਾਰ ਰਾਜਪੁਰਾ ਰੋਡ 'ਤੇ ਸਥਿਤ ਪ੍ਰਾਚੀਨ ਸ੍ਰੀ ਕੇਦਾਰਨਾਥ ਮੰਦਰ ਦੀ ਜ਼ਮੀਨ ਵੇਚਣ ਦੀ ਤਿਆਰੀ ਕਰ ਰਹੀ ਹੈ | ਪੰਜਾਬ ਸਰਕਾਰ ਵਲੋਂ ਮੰਦਰ ਦੀ ਮਰਿਆਦਾ ਨੂੰ ਠੇਸ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਰਾਜਪੁਰਾ ਦੇ ਚਿਲਡਰਨ ਹੋਮਜ਼ ਤੇ ਐਸ. ਓ. ਐਸ. ਦਾ ਦੌਰਾ

ਰਾਜਪੁਰਾ, 27 ਮਈ (ਜੀ.ਪੀ. ਸਿੰਘ)-ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਰਾਜਪੁਰਾ ਦੇ ਚਿਲਡਰਨ ਹੋਮ, ਸਹਿਯੋਗ ਹੋਮ ਤੇ ਐਸ.ਓ.ਐਸ. ਵਿਲੇਜ ਦਾ ਦੌਰਾ ਕਰ ਕੇ ਚਿਲਡਰਨਜ਼ ਹੋਮਜ਼ ਵਿਚ ਰਹਿ ਰਹੇ ਬੱਚਿਆਂ ਦੇ ਰਹਿਣ-ਸਹਿਣ, ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਪਿੰਡ ਪੱਧਰੀ ਮੁਹਿੰਮ ਚਲਾਈ-ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ, 27 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਦੀ ਅਗਵਾਈ 'ਚ ਜ਼ਿਲ੍ਹਾ ਪਟਿਆਲਾ ਦੇ ਸਮੂਹ ...

ਪੂਰੀ ਖ਼ਬਰ »

ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ 'ਚ ਮੀਟਿੰਗ

ਨਾਭਾ, 27 ਮਈ (ਕਰਮਜੀਤ ਸਿੰਘ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਵਿਚ ਦਫ਼ਤਰ ਮੋਤੀ ਬਾਗ ਵਿਖੇ ਅਹਿਮ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਹਲਕੇ ਦੀਆਂ ਸੜਕਾਂ ਦਾ ਬਹੁਤ ਬੁਰਾ ਹੈ | ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸ਼ਖ਼ਸੀਅਤ ਸੰਬੰਧੀ ਪੁਨਰ ਵਿਚਾਰ ਵਿਸ਼ੇ 'ਤੇ ਭਾਸ਼ਨ ਕਰਵਾਇਆ

ਪਟਿਆਲਾ, 27 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਹਰਬੰਸ ਸਿੰਘ ਸਿੱਖ ਵਿਸ਼ਵ-ਕੋਸ਼ ਵਿਭਾਗ ਵਲੋਂ ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਕਰਵਾਇਆ ਗਿਆ | ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਿਤ ਗੁਰੂ ਗ੍ਰੰਥ ਸਾਹਿਬ ਸਟੱਡੀਜ ...

ਪੂਰੀ ਖ਼ਬਰ »

ਮੈਰਿਜ ਪੈਲੇਸਾਂ 'ਚ ਲਾਇਸੰਸੀ ਅਸ੍ਹਲਾ ਲੈ ਕੇ ਜਾਣ 'ਤੇ ਪਾਬੰਦੀ

ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਪੈਂਦੇ ਸਾਰੇ ਮੈਰਿਜ ਪੈਲੇਸਾਂ, ਹੋਟਲਾਂ, ਕਮਿਊਨਿਟੀ ਹਾਲ ਅਤੇ ਅਜਿਹੇ ਸਥਾਨ ਜਿੱਥੇ ਵਿਆਹ ਸ਼ਾਦੀਆਂ ਦੇ ...

ਪੂਰੀ ਖ਼ਬਰ »

ਤੰਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ ਦਾ ਲਿਆ ਪ੍ਰਣ

ਦੇਵੀਗੜ੍ਹ, 27 ਮਈ (ਰਾਜਿੰਦਰ ਸਿੰਘ ਮੌਜੀ)- ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਦੁੱਧਨਸਾਧਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਸ਼ਾਂਤ ਗੌਤਮ ਦੀ ਅਗਵਾਈ ਹੇਠ ਤੰਬਾਕੂ ਮੁਕਤ ਦਿਵਸ ਮਨਾਇਆ ਗਿਆ | ਇਸ ਮੌਕੇ ਸਮੂਹ ...

ਪੂਰੀ ਖ਼ਬਰ »

ਨਿਰਮਲ ਸਿੰਘ ਮੱਲ੍ਹੀ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ

ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ)-ਸਾਬਕਾ ਪੁਲਿਸ ਇੰਸਪੈਕਟਰ ਜੀ.ਆਰ.ਪੀ. ਸ. ਨਿਰਮਲ ਸਿੰਘ ਮੱਲ੍ਹੀ ਜੋ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਅਰਬਨ ਅਸਟੇਟ ...

ਪੂਰੀ ਖ਼ਬਰ »

ਬਲਾਕ ਪੱਧਰ 'ਤੇ ਆਉਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਘਨੌਰ, 27 ਮਈ (ਸੁਸ਼ੀਲ ਕੁਮਾਰ ਸ਼ਰਮਾ)-ਬਲਾਕ ਘਨੌਰ ਦੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੀਲ ਵਿਖੇ ਵਿੱਦਿਅਕ ਸੈਸ਼ਨ 2021-22 ਦੌਰਾਨ ਜਮਾਤ ਪੰਜਵੀਂ ਦੇ ਬੋਰਡ ਇਮਤਿਹਾਨਾਂ 'ਚ ਬਲਾਕ ਪੱਧਰ 'ਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਆਉਣ ਵਾਲੇ ...

ਪੂਰੀ ਖ਼ਬਰ »

ਮੂੰਗੀ ਦੀ ਫ਼ਸਲ ਖ਼ਰੀਦ ਰੇਟ ਦਾ ਮਹੀਨੇ ਵਿਚ ਨਿਕਲਿਆ ਜਲੂਸ-ਹਰਿੰਦਰ ਸਿੰਘ ਵਿਰਕ

ਘਨੌਰ, 27 ਮਈ (ਸੁਸੀਲ ਕੁਮਾਰ ਸ਼ਰਮਾ)-ਹਲਕਾ ਘਨੌਰ ਤੋਂ ਨੌਜਵਾਨ ਕਾਂਗਰਸੀ ਆਗੂ ਅਤੇ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਵਿਰਕ ਨੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਸੂਬੇ ਅੰਦਰ ਮੌਜੂਦਾ ਸਰਕਾਰ ...

ਪੂਰੀ ਖ਼ਬਰ »

ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਭਰਨਾ ਸੰਭਵ

ਪਟਿਆਲਾ, 27 ਮਈ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਕਮਿਸਨਰ ਅਦਿੱਤਿਆ ਉੱਪਲ (ਆਈ.ਏ.ਐਸ.) ਨੇ ਸਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਨਿਯਮਤ ਤੌਰ 'ਤੇ ਪ੍ਰਾਪਰਟੀ ਟੈਕਸ ਕੈਂਪ ਲਗਾਉਣ ਦੇ ਹੁਕਮ ਦਿੱਤੇ ਹਨ, ਜਿਸ ਨਾਲ ਸਹਿਰ ਵਾਸੀਆਂ ਨੂੰ ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ...

ਪੂਰੀ ਖ਼ਬਰ »

ਈ. ਟੀ. ਯੂ. ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ

ਪਟਿਆਲਾ, 27 ਮਈ (ਮਨਦੀਪ ਸਿੰਘ ਖਰੌੜ)-ਈ. ਟੀ. ਯੂ. ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਮਨੋਜ ਘਈ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਇਕ ਵਫ਼ਦ ਨੇ 'ਆਪ' ਦੇ ਪਟਿਆਲਾ ਸ਼ਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੀਟਿੰਗ ਕੀਤੀ | ਇਸ ...

ਪੂਰੀ ਖ਼ਬਰ »

ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੀ ਪਟਿਆਲਾ ਇਕਾਈ ਦੀ ਚੋਣ

ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪਟਿਆਲਾ ਦੀ ਨਵੀਂ ਜ਼ਿਲ੍ਹਾ ਕਮੇਟੀ ਚੁਣਨ ਦੇ ਲਈ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੀ ਪਟਿਆਲਾ ਇਕਾਈ ਦੀ ਅਹਿਮ ਮੀਟਿੰਗ ਪਟਿਆਲਾ ਵਿਖੇ ਹੋਈ ਜਿਸ ਵਿਚ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਪਹਿਲਾਂ ਬਣੀ ਜ਼ਿਲ੍ਹਾ ...

ਪੂਰੀ ਖ਼ਬਰ »

ਉਜਾੜਾ ਰੋਕੂ ਸੰਘਰਸ਼ ਕਮੇਟੀ ਦੇ ਆਗੂ 30 ਨੂੰ ਡਿਪਟੀ ਕਮਿਸ਼ਨਰ ਨੰੂ ਦੇਣਗੇ ਮੰਗ ਪੱਤਰ

ਰਾਜਪੁਰਾ, 27 ਮਈ (ਰਣਜੀਤ ਸਿੰਘ)-ਅੱਜ ਇਥੇ ਉਜਾੜਾ ਰੋਕੂ ਸੰਘਰਸ਼ ਕਮੇਟੀ ਦੀ ਮੀਟਿੰਗ ਕਨਵੀਨਰ ਲਸ਼ਕਰ ਸਿੰਘ ਸਰਦਾਰਗੜ ਅਤੇ ਹੋਰਨਾਂ ਦੀ ਅਗਵਾਈ ਵਿਚ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਕਮੇਟੀ 30 ਮਈ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ | ...

ਪੂਰੀ ਖ਼ਬਰ »

ਵੱਧ ਤੋਂ ਵੱਧ ਬੂਟੇ ਲਗਾਉਣ ਵਾਲਿਆਂ ਨੂੰ ਪਿੰਡ ਦਾ ਸਰਪੰਚ ਬਣਾਇਆ ਜਾਵੇ-ਪਠਾਣਮਾਜਰਾ

ਦੇਵੀਗੜ੍ਹ, 27 ਮਈ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜਿਹੜਾ ਵਿਅਕਤੀ ਵੱਧ ਤੋਂ ਵੱਧ ਬੂਟੇ ਲਗਾਵੇ ਉਸ ਨੂੰ ਪਿੰਡ ਦਾ ਸਰਪੰਚ ਬਣਾਇਆ ਜਾਵੇ | ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰੂ ਅਰਜਨ ਕੀਰਤਨ ਮੰਡਲ ਅਤੇ ਪਟਿਆਲਾ ਦੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX