ਬਠਿੰਡਾ, 27 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਾਲ 2008 ਵਿਚ ਭਰਤੀ ਹੋਏ 10 ਹਜ਼ਾਰ ਟੀਚਿੰਗ ਫੈਲੋਜ ਅਤੇ 4 ਹਜ਼ਾਰ ਸਿੱਖਿਆ ਪ੍ਰੋਵਾਈਡਰਾਂ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਬੀ.ਐੱਡ. ਅਧਿਆਪਕ ਫ਼ਰੰਟ, ਪੰਜਾਬ ਦੀ ਇਕਾਈ ਬਠਿੰਡਾ ਨੇ ਸਮੂਹ ਅਧਿਆਪਕਾਂ ਦੀਆਂ ਮੰਗਾਂ, ਮਸਲਿਆਂ ਅਤੇ ਆਨ ਲਾਈਨ ਤਬਾਦਲਾ ਨੀਤੀ ਨੂੰ ਲੈ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਸ਼ਿਵਪਾਲ ਗੋਇਲ ਅਤੇ ਮੇਵਾ ਸਿੰਘ (ਸੈ.ਸਿੱ.) ਰਾਹੀਂ ਦੋਵੇਂ ਡੀ.ਪੀ. ਆਈਜ਼ ਨੂੰ ਮੰਗ ਪੱਤਰ ਭੇਜਿਆ ਹੈ | ਬੀ.ਐੱਡ. ਅਧਿਆਪਕ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਜਲਾਲ ਅਤੇ ਜਨਰਲ ਸਕੱਤਰ ਰਾਜਵੀਰ ਸਿੰਘ ਮਾਨ ਦੱਸਿਆ ਕਿ ਪਿਛਲੇ ਸਮਿਆਂ ਦੌਰਾਨ ਸਰਕਾਰਾਂ ਵਲੋਂ ਸਿੱਖਿਆ ਦੇ ਖੇਤਰ 'ਚ ਕੀਤੇ ਘਟੀਆ ਤਜ਼ਰਬਿਆਂ ਨਾਲ ਪੰਜਾਬ ਸਿੱਖਿਆ ਦੇ ਖੇਤਰ ਵਿਚ ਬਾਕੀ ਰਾਜਾਂ ਨਾਲੋਂ ਕਾਫ਼ੀ ਪੱਛੜ ਗਿਆ ਹੈ | ਬੱਚਿਆਂ ਨੂੰ ਸਮੇਂ ਸਿਰ ਕਿਤਾਬਾਂ ਨਾ ਮਿਲਣਾ, ਲੰਮੇ ਸਮੇਂ ਤੋਂ ਖ਼ਾਲੀ ਅਸਾਮੀਆਂ ਉੱਪਰ ਭਰਤੀ ਨਾ ਕਰਨਾ, ਦੋਸ਼ਪੂਰਣ ਤਬਾਦਲਾ ਨੀਤੀ, ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਉਲਝਾਉਣਾ, ਤਰੱਕੀਆਂ ਲਈ ਠੋਸ ਨੀਤੀ ਨਾ ਅਪਣਾਉਣਾ ਅਤੇ ਅਧਿਆਪਕਾਂ ਦੀ ਮਾਨਸਿਕ ਅਸ਼ਾਂਤੀ ਆਦਿ ਦਾ ਬੀ.ਐੱਡ ਫ਼ਰੰਟ ਨੇ ਸ਼ਖ਼ਤ ਨੋਟਿਸ ਲੈਂਦਿਆਂ ਵਿਭਾਗ ਅਤੇ ਸਰਕਾਰ ਰਾਹੀਂ ਇਨ੍ਹਾਂ ਦਾ ਢੁੱਕਵਾਂ ਹੱਲ ਕਰਨ ਦੀ ਗੁਹਾਰ ਲਗਾਈ ਹੈ | ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗੀ ਪੱਧਰ ਉੱਪਰ ਇਨ੍ਹਾਂ ਮੰਗਾਂ ਅਤੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਤੱਕ ਪਹੁੰਚ ਕਰਕੇ ਸੰਘਰਸ਼ ਤਿੱਖਾ ਕੀਤਾ ਜਾਵੇਗਾ | ਇਸ ਸਮੇਂ ਜਗਦੀਪ ਰਾਮਪੁਰਾ, ਪੁਨੀਤ ਗਰਗ ਬਲਾਕ ਪ੍ਰਧਾਨ ਰਾਮਪੁਰਾ, ਮਨਦੀਪ ਸਿੰਘ ਬਲਾਕ ਪ੍ਰਧਾਨ ਭਗਤਾ, ਗੁਰਪ੍ਰੀਤ ਸਿੰਘ ਕੋਟਸ਼ਮੀਰ, ਹਰੀਸ਼ ਬਠਿੰਡਾ, ਮਨਜੀਤ ਸਿੰਘ ਸੋਢੀ, ਗੁਰਜੀਤ ਸਿੰਘ, ਰਿਸ਼ੀ ਕਪੂਰ ਆਦਿ ਹਾਜ਼ਰ ਸਨ |
ਬਠਿੰਡਾ, 27 ਮਈ (ਅਵਤਾਰ ਸਿੰਘ)-ਡੀ.ਸੀ.ਯੂ. ਬਠਿੰਡਾ ਵਲੋਂ ਅੰਦਰਖਾਤੇ ਚੋਣਾਂ ਕਰਵਾਉਣ ਦੇ ਮੁੱਦੇ ਖ਼ਿਲਾਫ਼ ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਅਤੇ ਸਭਾਵਾਂ ਦੇ ਪ੍ਰਧਾਨਾਂ ਵਲੋਂ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਇਕੱਤਰ ਹੋ ਕਿ ...
ਬਠਿੰਡਾ, 27 ਮਈ (ਵੀਰਪਾਲ ਸਿੰਘ)-ਗਰਮੀ ਦੇ ਕਹਿਰ ਨਾਲ ਸਥਾਨਕ ਰੇਲਵੇ ਸਟੇਸ਼ਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ | ਇਸ ਘਟਨਾ ਦਾ ਪਤਾ ਚੱਲਦਿਆਂ ਸਹਾਰਾ ਜਨ ਸੇਵਾ ਲਾਈਫ਼ ਸੇਵਿੰਗ ਬਿ੍ਗੇਡ ਟੀਮ ਦੇ ਮੈਂਬਰਾਂ ਵਲੋਂ ਰਾਜਿੰਦਰ ਕੁਮਾਰ ਵਲੋਂ ਰੇਲਵੇ ਸਟੇਸ਼ਨ ਘਟਨਾ ...
ਬਠਿੰਡਾ, 27 ਮਈ (ਸੱਤਪਾਲ ਸਿੰਘ ਸਿਵੀਆਂ)-ਕਲਾਸ 'ਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਬਜਾਏ ਅਖ਼ਬਾਰ ਪੜ੍ਹਨ 'ਚ ਮਸਰੂਫ਼ ਇਕ ਅਧਿਆਪਕ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਠਿੰਡਾ (ਪ੍ਰਾਇਮਰੀ) ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦਾ ਜਵਾਬ ਦਿੱਤੇ ਜਾਣ ...
ਭਗਤਾ ਭਾਈਕਾ, 27 ਮਈ (ਸੁਖਪਾਲ ਸਿੰਘ ਸੋਨੀ)-ਸਥਾਨਕ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਵਲੋਂ ਤਨਖ਼ਾਹ ਸਮੇਂ ਸਿਰ ਨਾ ਮਿਲਣ ਦੇ ਰੋਸ ਵਿਚ ਆਪਣੇ ਕੰਮ ਤੋਂ ਹੜਤਾਲ ਕਰਕੇ ਅੱਜ ਅਣਮਿਥੇ ਸਮੇਂ ਲਈ ਦਫ਼ਤਰ ਵਿਖੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਧਰਨੇ ਦੌਰਾਨ ਸਮੂਹ ...
ਬਠਿੰਡਾ, 27 ਮਈ (ਸੱਤਪਾਲ ਸਿੰਘ ਸਿਵੀਆਂ)-ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਵਿਵਾਦਾਂ ਦਾ ਸਾਹਮਣਾ ਕਰ ਰਹੇ ਰਿਜਨਲ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਬਠਿੰਡਾ ਦੇ ਸਕੱਤਰ ਬਲਵਿੰਦਰ ਸਿੰਘ (ਪੀ. ਸੀ. ਐਸ.) ਨੂੰ ਆਖਰ ਪੰਜਾਬ ਸਰਕਾਰ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ | ...
ਤਲਵੰਡੀ ਸਾਬੋ, 27 ਮਈ (ਰਣਜੀਤ ਸਿੰਘ ਰਾਜੂ)-ਦੇਸ਼ ਅੰਦਰ ਕੁਝ ਲੋਕਾਂ ਵਲੋਂ ਸਿੱਖੀ ਸਰੂਪ 'ਚ ਅਤੇ ਸਿੰਘ ਜਾਂ ਕੌਰ ਆਪਣੇ ਨਾਮ ਨਾਲ ਲਗਾ ਕੇ ਇਸਾਈ ਧਰਮ ਦਾ ਪ੍ਰਚਾਰ ਕਰਨ ਦੌਰਾਨ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ...
ਬਰਾੜ ਆਰ. ਸਿੰਘ
ਗੋਨਿਆਣਾ-ਸੱਤਾ 'ਤੇ ਕਾਬਜ਼ ਹੋਣ ਲਈ ਰਾਜਸੀ ਪਾਰਟੀਆਂ ਵਲੋਂ ਲੋਕਾਂ ਨੂੰ ਸਾਫ਼ ਸੁਥਰੇ ਪ੍ਰਸ਼ਾਸ਼ਨ ਅਤੇ ਪਹਿਲੇ ਦਰਜੇ ਦੇ ਨਾਗਰਿਕਾਂ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਸੱਤਾ ਵਿਚ ਆਉਂਦਿਆਂ ਹੀ ਇਹ ਵਾਅਦੇ ਵਿਸਰ ਜਾਂਦੇ ਹਨ | ...
ਸੰਗਰੂਰ, 27 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਵਲੋਂ ਇਕ ਕੁਇੰਟਲ ਭੁੱਕੀ ਸਣੇ ਇਕ ਵਿਅਕਤੀ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਸੀ.ਆਈ.ਏ. ਸਟਾਫ਼ ਇੰਚਾਰਜ ਇੰਸ. ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਸੀ.ਆਈ.ਏ. ...
ਮਾਨਸਾ, 27 ਮਈ (ਸੱਭਿ.ਪ੍ਰਤੀ.)-ਖੇਡ ਵਿਭਾਗ ਵਲੋਂ ਸਪੋਰਟਸ ਵਿੰਗ (ਡੇ ਸਕਾਲਰ ਅਤੇ ਰੈਜ਼ੀਡੈਂਸ਼ਲ) ਸਕੂਲਾਂ 'ਚ ਹੋਣਹਾਰ ਖਿਡਾਰੀਆਂ ਨੂੰ ਦਾਖ਼ਲ ਕਰਨ ਲਈ ਅਥਲੈਟਿਕਸ, ਬਾਸਕਟਬਾਲ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਵਾਲੀਬਾਲ, ਕੁਸ਼ਤੀ ਤੇ ਸ਼ੂਟਿੰਗ ਖੇਡਾਂ ਦੇ ਚੋਣ ...
ਮਹਿਮਾ ਸਰਜਾ, 27 ਮਈ (ਰਾਮਜੀਤ ਸ਼ਰਮਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੱੁਟਰ ਅਤੇ ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੰਗਾ ਅਬਲੂ ...
ਸੰਗਤ ਮੰਡੀ, 27 ਮਈ (ਅੰਮਿ੍ਤਪਾਲ ਸ਼ਰਮਾ)-ਪੁਲਿਸ ਥਾਣਾ ਸੰਗਤ ਦੇ ਸਾਂਝ ਕੇਂਦਰ ਵੱਲੋਂ ਔਰਤਾਂ ਦੀ ਸੁਰੱਖਿਆ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ | ਸਾਂਝ ਕੇਂਦਰ ਸੰਗਤ ਦੇ ਕਰਮਚਾਰੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ...
ਬਠਿੰਡਾ, 27 ਮਈ (ਅਵਤਾਰ ਸਿੰਘ)-ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਵਲੋਂ ਮੁੱਖ-ਮੰਤਰੀ, ਪੰਜਾਬ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ 'ਪੰਜਾਬ ਰਾਜ ਕਮਿਸ਼ਨ ਫ਼ਾਰ ਜਨਰਲ ਕੈਟਾਗਰੀ' ਦਾ ਚੇਅਰਪਰਸਨ, ਵਾਈਸ ਚੇਅਰਪਰਸਨ ਅਤੇ ਬਾਕੀ ਕਮੇਟੀ ...
ਬਠਿੰਡਾ, 27 ਮਈ (ਪੱਤਰ ਪ੍ਰੇਰਕ)-ਐਨ.ਡੀ.ਆਰ.ਐਫ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੁਆਰਾ ਰੇਲਵੇ ਵਾਸ਼ਿੰਗ ਲਾਈਨ ਦੇ ਕੋਲ ਸਾਂਝੇ ਤੌਰ 'ਤੇ ਮੌਕ ਡਰਿੱਲ ਕੀਤੀ ਗਈ | ਮੌਕ ਡਰਿੱਲ 'ਚ ਰੇਲ ਗੱਡੀ ਹਾਦਸੇ ਦੌਰਾਨ ਲੋਕਾਂ ਦੀ ਜਾਨ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ, ...
ਬਠਿੰਡਾ, 27 ਮਈ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਜੀਤ ਰੋਡ ਵਿਖੇ ਬ੍ਰਹਮ ਗਿਆਨੀ ਬੀਬੀ ਮਹਾਤਮਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਤਿੰਨ ਦਿਨਾ ਸ਼ਾਮ ਦੇ ਸਾਲਾਨਾ ਗੁਰਮਤਿ ਸਮਾਗਮਾਂ 'ਚ 3 ਜੂਨ ਨੂੰ ਸਿੰਘ ਸਾਹਿਬ ...
ਬਠਿੰਡਾ, 27 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਸਰਪ੍ਰਸਤੀ ਹੇਠ ਆਯੋਜਿਤ 16ਵੀਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਤਹਿਤ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਵਿਖੇ ਸ਼ੁੱਕਰਵਾਰ ਨੂੰ ਇਕ ਵਿਸ਼ੇਸ਼ ...
ਬਠਿੰਡਾ, 27 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿੱਖਿਆ ਵਿਭਾਗ ਪੰਜਾਬ ਵਲੋਂ ਆਨਲਾਈਨ ਬਦਲੀਆਂ ਸੰਬੰਧੀ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨਾਲ ਮਾਣਯੋਗ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਡੀ.ਬੀ.ਐਸ.ਈ. ਪ੍ਰਦੀਪ ਅਗਰਵਾਲ, ਡਾਇਰੈਕਟਰ ਕੁਲਜੀਤ ਸਿੰਘ ਮਾਹੀ ...
ਬਠਿੰਡਾ, 27 ਮਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਈ, ਜਿਸ ਨੂੰ ਫੈਡਰੇਸ਼ਨ ਦੇ ਸੂਬਾ ਆਗੂ ਕਰਮਜੀਤ ਬੀਹਲਾ ਤੇ ਮਨਜੀਤ ਸੈਣੀ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ...
ਬਠਿੰਡਾ, 27 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਪੋਰਟਲ ਤਿਆਰ ਕਰ ਲਿਆ ਗਿਆ ਹੈ | ਇਸ ਪੋਰਟਲ ਤੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨ ਆਪਣਾ ਆਧਾਰ ਕਾਰਡ ਨੰਬਰ ਦੇ ਕਿ ...
ਬਠਿੰਡਾ, 27 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵਿਖੇ ਖੇਡ ਮੁਕਾਬਲੇ ਕਰਵਾਏ ਗਏ, ਜਿਸ 'ਚ ਵਾਲੀਬਾਲ, ਬੈਡਮਿੰਟਨ, ਕ੍ਰਿਕੇਟ, ਖੋ-ਖੋ ਚੈਂਪੀਅਨਸ਼ਿਪ ਤੋਂ ਇਲਾਵਾ ਹੋਰ ਕਈ ਖੇਡਾਂ ਕਰਵਾਈਆਂ ਗਈਆਂ | ਇਸ ਮੌਕੇ ਸਕੂਲ ਦੀ ਪਿ੍ੰ. ਨੀਤੂ ਅਰੋੜਾ ...
ਤਲਵੰਡੀ ਸਾਬੋ, 27 ਮਈ (ਰਣਜੀਤ ਸਿੰਘ ਰਾਜੂ)-ਪਿਛਲੇ ਦਿਨੀਂ ਇਕ ਅਵਾਰਾ ਪਸ਼ੂ ਕਾਰਨ ਵਾਪਰੇ ਸੜਕੀ ਹਾਦਸੇ ਕਾਰਨ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਪਿ੍ੰਸੀਪਲ ਵੀਰ ਕੌਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਜਿੱਥੇ ਸ਼ਹਿਰ ...
ਭਗਤਾ ਭਾਈਕਾ, 27 ਮਈ (ਸੁਖਪਾਲ ਸਿੰਘ ਸੋਨੀ)-ਲੰਬੇ ਸਮੇਂ ਤੋਂ ਸਥਾਨਕ ਸ਼ਹਿਰ ਵਿਚ ਸਫ਼ਲਤਾ ਨਾਲ ਚੱਲ ਰਹੀ ਸਿੱਖਿਆ ਸੰਸਥਾ ਫ਼ਲਾਈ ਐਬਰੋਡ ਆਈਲੈਟਸ ਤੇ ਇੰਮੀਗ੍ਰੇਸ਼ਨ ਸੈਂਟਰ ਭਗਤਾ ਭਾਈਕਾ ਦੇ ਸ਼ਾਨਦਾਰ ਨਤੀਜੇ ਲਗਾਤਾਰ ਜਾਰੀ ਹਨ, ਜੋ ਕਿ ਸੰਸਥਾ ਦੇ ਮਿਹਨਤੀ ਸਟਾਫ਼ ...
ਬਠਿੰਡਾ, 27 ਮਈ (ਸੱਤਪਾਲ ਸਿੰਘ ਸਿਵੀਆਂ)-ਸਿੱਖਿਆ ਵਿਭਾਗ ਦੀ ਦਰਜਾਚਾਰ ਕਰਮਚਾਰੀ ਐਸੋਸੀਏਸਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਵਿਜੇ ਪਾਲ ਬਿਲਾਸਪੁਰ ਦੀ ਅਗਵਾਈ ਵਿਚ ਡੀ. ਪੀ. ਆਈ. (ਸੈਕੰਡਰੀ ਸਿੱਖਿਆ) ਨੂੰ ਮਿਲਿਆ | ਇਸ ਦੌਰਾਨ ਵਫ਼ਦ ਨੇ ਉਨ੍ਹਾਂ ਦੇ ਰਹਿੰਦੇ ਕੰਮ ...
ਬਠਿੰਡਾ, 27 ਮਈ (ਵੀਰਪਾਲ ਸਿੰਘ)-ਅੰਬੂਜਾ ਸੀਮੇਂਟ ਫਾਊਾਡੇਸ਼ਨ ਵਲੋਂ ਬਠਿੰਡਾ ਖੇਤਰ ਵਿਚ ਪੈਂਦੇ ਦਿਹਾਤੀ ਖੇਤਰ ਪਿੰਡ ਬੁਰਜ ਮਹਿਮਾ, ਮਹਿਮਾ ਭਗਵਾਨਾ ਵਿਚ ਨਰਮੇ ਦੀ ਖੇਤੀ ਨੂੰ ਉਤਸ਼ਾਹ ਕਰਨ ਲਈ ਚਲਾਏ ਗਏ ਪ੍ਰੋਜੈਕਟਰਾਂ ਵਿਚ ਬਾਲ ਸੁਰੱਖਿਆ ਕਮੇਟੀ ਨਾਲ ਮਿਲਕੇ ...
ਗੋਨਿਆਣਾ, 27 ਮਈ (ਲਛਮਣ ਦਾਸ ਗਰਗ)-ਪੀ. ਡਬਲਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਸੀਵਰੇਜ ਬੋਰਡ ਬਠਿੰਡਾ ਵਲੋਂ ਸੀਨੀਅਰ ਮੀਤ ਪ੍ਰਧਾਨ ਕਿਸ਼ੋਰ ਚੰਦ ਗਾਜ਼ ਦੀ ਪ੍ਰਧਾਨਗੀ ਹੇਠ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਗੋਨਿਆਣਾ ਮੰਡੀ ਦੇ ਖ਼ਿਲਾਫ਼ ਦਫ਼ਤਰ ...
ਭਾਈਰੂਪਾ, 27 ਮਈ (ਵਰਿੰਦਰ ਲੱਕੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਫੂਲੇਵਾਲਾ ਦੇ ਵਸਨੀਕ ਸਿੱਕਾ ਖਾਨ ਜੋ ਕਿ 45 ਦਿਨ ਦੇ ਵੀਜ਼ੇ ਤੇ ਪਾਕਿਸਤਾਨ ਜਾ ਕੇ 71 ਸਾਲ ਬਾਅਦ ਆਪਣੇ ਭਰਾ ਨੂੰ ਮਿਲ ਕੇ ਆਏ ਹਨ ਤੇ ਵਾਪਸੀ ਤੇ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਉਨ੍ਹਾਂ ਦੇ ...
ਲਹਿਰਾ ਮੁਹੱਬਤ, 27 ਮਈ (ਸੁਖਪਾਲ ਸਿੰਘ ਸੁੱਖੀ, ਭੀਮ ਸੈਨ ਹਦਵਾਰੀਆ)-ਸਥਾਨਕ ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ ਰਜਿ. ਜ਼ੋਨ ਕਮੇਟੀ ਥਰਮਲ ਪਲਾਂਟ ਲਹਿਰਾ ਵਲੋਂ ਰਣਜੀਤ ਸਿੰਘ ਸਹੋਤਾ ਪ੍ਰਧਾਨ ਦੀ ਅਗਵਾਈ 'ਚ ਮੁੱਖ ਇੰਜੀਨੀਅਰ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ...
ਚਾਉਕੇ, 27 ਮਈ (ਮਨਜੀਤ ਸਿੰਘ ਘੜੈਲੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੁਲਿਸ ਕਪਤਾਨ ਬਠਿੰਡਾ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸਦਰ ਰਾਮਪੁਰਾ ਗਿੱਲ ...
ਬਠਿੰਡਾ, 27 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਹੱਦੋਂ ਵੱਧ ਪੈ ਰਹੀ ਗਰਮੀ ਨੇ ਜਿੱਥੇ ਜਨਜੀਵਨ ਤੇ ਕਾਫ਼ੀ ਅਸਰ ਪਾਇਆ ਹੈ, ਉੱਥੇ ਹੀ ਗਰਮੀ ਦੀ ਲਪੇਟ 'ਚ ਆਉਣ ਕਾਰਨ ਰੋਜ਼ਾਨਾ 70 ਤੋਂ 80 ਦੇ ਕਰੀਬ ਛੋਟੇ ਬੱਚਿਆਂ ਨੂੰ ਉਲਟੀਆਂ ਤੇ ਦਸਤ ਰੋਗ ...
ਬਠਿੰਡਾ, 27 ਮਈ (ਸੱਤਪਾਲ ਸਿੰਘ ਸਿਵੀਆਂ)-ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਅਪੀਲ 'ਤੇ ਝੋਨੇ ਦੀ ਸਿੱਧੀ ਬੀਜਾਈ ਕਰਕੇ ਪਾਣੀ ਬਚਾਉਣ 'ਚ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਯੂਥ ਵਿੰਗ ਜ਼ਿਲ੍ਹਾ ਬਠਿੰਡਾ ਦੇ ...
ਭੁੱਚੋ ਮੰਡੀ, 27 ਮਈ (ਪਰਵਿੰਦਰ ਸਿੰਘ ਜੋੜਾ)-ਨੈਸ਼ਨਲ ਗੱਤਕਾ ਐਸ਼ੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸ਼ੋਸੀਏਸ਼ਨ ਆਫ਼ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਗੱਤਕਾ ਐਸ਼ੋਸੀਏਸ਼ਨ ਆਫ਼ ਬਠਿੰਡਾ ਦੁਆਰਾ ਗੁਰਦੁਆਰਾ ਨਾਨਕ ਸਾਹਿਬ ਪਿੰਡ ਭੁੱਚੋ ਖ਼ੁਰਦ ...
ਬਠਿੰਡਾ, 27 ਮਈ (ਅਵਤਾਰ ਸਿੰਘ)-ਚੰਨ ਪ੍ਰਦੇਸੀ ਪੰਜਾਬੀ ਫ਼ਿਲਮ ਜੋ ਕਿ 1981 ਵਿਚ ਰਿਲੀਜ਼ ਹੋ ਕੇ ਫ਼ਿਲਮੀ ਦਰਸ਼ਕਾਂ ਦੀ ਦਿੱਲ ਦੀ ਧੜਕਣ ਬਣ ਚੁੱਕੀ ਸੀ, ਫ਼ਿਲਮ ਦਾ ਰਿਮਾਸਟਰ ਡਿਜੀਟਲ ਪਿੰ੍ਰਟ ਦੁਆਰਾ ਰੂਬਰੂ ਕੀਤਾ ਜਾ ਰਿਹਾ ਹੈ | ਇਸ ਬਾਰੇ ਪ੍ਰੈਸ ਕਾਨਫ਼ਰੰਸ ਦੌਰਾਨ ਚੰਨਣ ...
ਬਠਿੰਡਾ, 27 ਮਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਵਲੋਂ ਹੁਣ ਆਟਾ-ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ ਕਣਕ ਦੀ ਬਜਾਏ ਘਰ-ਘਰ ਆਟਾ ਪਹੁੰਚਾਉਣ ਦੀ ਯੋਜਨਾ ਉਲੀਕੀ ਗਈ ਹੈ, ਜਿਸ ਦਾ ਜਿੰਮਾ ਡਿਪੂ ਹੋਲਡਰਾਂ ਦੀ ਬਜਾਏ ਮਾਰਕਫੈੱਡ ਨੂੰ ਦੇਣ ਦਾ ਡਿਪੂ ਹੋਲਡਰਾਂ ਵਲੋਂ ...
ਭੁੱਚੋ ਮੰਡੀ, 27 ਮਈ (ਪਰਵਿੰਦਰ ਸਿੰਘ ਜੌੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਪਿੰਡ ਭੁੱਚੋ ਕਲਾਂ ਇਕਾਈ ਦੀ ਮੀਟਿੰਗ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਦੀ ਅਗਵਾਈ ਵਿਚ ਹੋਈ, ਮੌਕੇ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਕਿਸਾਨੀ ਮੁਸ਼ਕਿਲਾਂ ਵਿਚਾਰਨ ...
ਭੁੱਚੋ ਮੰਡੀ, 27 ਮਈ (ਪਰਵਿੰਦਰ ਸਿੰਘ ਜੌੜਾ)-ਇੱਥੋਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) 'ਚ ਬਣਿਆ ਆਂਗਣਵਾੜੀ ਕੇਂਦਰ ਨੰਨ੍ਹੇ ਬੱਚਿਆਂ ਦੀ ਸਿਹਤ ਲਈ ਸੁਰੱਖਿਅਤ ਨਹੀਂ ਰਿਹਾ ਹੈ | ਇੱਥੇ ਲੱਗੇ ਕੂੜੇ ਤੇ ਮਲਵੇ ਦੇ ਢੇਰਾਂ ਅਤੇ 3-3 ਫੁੱਟ ਉੱਚੇ ਉੱਗੇ ਜੰਗਲੀ ਘਾਹ ...
ਰਾਮਾਂ ਮੰਡੀ, 27 ਮਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਰਿਫਾਇਨਰੀ ਰੋਡ 'ਤੇ ਸਥਿਤ ਦ ਮਿਲੇਨੀਅਮ ਸਕੂਲ ਐਚ.ਐਮ.ਈ.ਐਲ ਟਾਊਨਸ਼ਿਪ ਨੂੰ ਪਿ੍ੰਸੀਪਲ ਡਾ. ਸੁਨੀਲ ਕੁਮਾਰ ਵਲੋਂ ਸ਼ੁਰੂ ਕੀਤੀ ਹਰਿਆਵਲ ਲਹਿਰ ਦੇ ਸਦਕਾ ਏ.ਜੀ.ਓ.ਸੀ ਨੈਸ਼ਨਲ ਐਜੂਕੇਸ਼ਨ ਐਕਸੀਲੈਸ ਐਵਾਰਡਜ਼ 2022 ...
ਮਹਿਮਾ ਸਰਜਾ, 27 ਮਈ (ਬਲਦੇਵ ਸੰਧੂ)-ਭਾਰਤੀ ਸਟੇਟ ਬੈਂਕ ਬ੍ਰਾਂਚ ਮਹਿਮਾ ਸਰਜਾ ਵਲੋਂ ਸਥਾਨਕ ਪਿੰਡ ਵਿਖੇ ਕਿਸਾਨ ਲੋਨ ਮੇਲਾ ਬੈਂਕ ਬ੍ਰਾਂਚ ਮੈਨੇਜਰ ਰੋਹਤਾਸ ਕੁਮਾਰ ਦੀ ਅਗਵਾਈ ਵਿਚ ਕਰਵਾਇਆ ਗਿਆ | ਜਿਸ ਵਿਚ ਡੀ.ਜੀ.ਐਸ. ਰਜਨੀਸ਼ ਕੁਮਾਰ ਤੇ ਏ.ਜੀ.ਐਮ. ਮਨਜੀਤ ਸਿੰਘ ...
ਲਹਿਰਾ ਮੁਹੱਬਤ, 27 ਮਈ (ਸੁਖਪਾਲ ਸਿੰਘ ਸੁੱਖੀ)-ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਵਿਖੇ ਵਿਦਿਆਰਥੀਆਂ ਦੇ ਭਾਸ਼ਣ, ਲੇਖ ਰਚਨਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਭਾਸ਼ਣ 'ਚ ਵਿਦਿਆਰਥਣ ਜਸਪ੍ਰੀਤ ਕੌਰ ਨੌਵੀਂ ਨੇ ਪਹਿਲਾ, ...
ਬਠਿੰਡਾ, 27 ਮਈ (ਸ.ਰਿ.)-ਭਾਸ਼ਾ ਵਿਭਾਗ ਵਲੋਂ ਸਥਾਨਕ ਐਸ.ਐਸ.ਡੀ.ਗਰਲਜ਼ ਕਾਲਜ ਵਿਖੇ ਪੰਜਾਬੀ ਕਹਾਣੀ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਚਾਰ ਉੱਘੇ ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਸਿਰਜਣ ਪ੍ਰਕ੍ਰਿਆ ਤੇ ਉਨ੍ਹਾਂ ਦੇ ਆਲੋਚਨਾਤਮਿਕ ਪਰਿਪੇਖ ਬਾਰੇ ਚਰਚਾ ...
ਰਾਮਾਂ ਮੰਡੀ, 27 ਮਈ (ਗੁਰਪ੍ਰੀਤ ਸਿੰਘ ਅਰੋੜਾ)-ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਾਰੇ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ: ਪਾਖਰ ਸਿੰਘ ਦੀ ਰਹਿਨੁਮਾਈ ਹੇਠ ਡਾ. ਹਰਬੰਸ ਸਿੰਘ ਸਿੱਧੂ ਸਹਾਇਕ ਮੰਡੀਕਰਨ ਅਫ਼ਸਰ ਅਤੇ ਡਾ: ...
ਬਠਿੰਡਾ, 27 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਿਰਤੀ ਕਿਸਾਨ ਯੂਨੀਅਨ, ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਦੀ ਅਗਵਾਈ ਵਿਚ ਸਥਾਨਕ ਟੀਚਰਜ਼ ਹੋਮ ਵਿਖੇ ਹੋਈ, ਜਿਸ ਵਿਚ ਅਗਲੇ ਮਹੀਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ...
ਨਥਾਣਾ, 27 ਮਈ (ਗੁਰਦਰਸ਼ਨ ਲੁੱਧੜ)-ਪਿੰਡ ਗੰਗਾ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਨਥਾਣਾ ਬਰਾਂਚ ਵੱਲੋਂ ਬੈਂਕ ਨਾਲ ਸਬੰਧਿਤ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਲੋਨ ਮੇਲਾ ਪ੍ਰੋਗਰਾਮ ਕਰਵਾਇਆ ਗਿਆ | ਬਰਾਂਚ ਮੈਨੇਜਰ ਰਵੀ ਰਾਏ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ...
ਬਠਿੰਡਾ, 27 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਦੇ ਸਟੈਂਡ-ਅੱਪ ਇੰਡੀਆ ਪ੍ਰੋਗਰਾਮ ਅਤੇ ਭਾਰਤ ਸਰਕਾਰ ਤੇ ਰਾਜ ਸਰਕਾਰ ਵਲੋਂ ਰੋਜ਼ਗਾਰ ਅਤੇ ਸਵੈ-ਰੋਜਗਾਰ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਰਾਜ ਦੇ ਅਨੁਸੂਚਿਤ ਜਾਤੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX