ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਜ਼ਿਲ੍ਹਾ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਰਾਜੇਸ਼ ਕੱਕੜ ਡੀਐਸਪੀ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਭਾਰੀ ਸਫਲਤਾ ਹਾਸਲ ਹੋਈ ਜਦ 6 ਦੋਸ਼ੀਆਂ ਨੂੰ 4 ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਗਿਆ | ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਮੋਹਣ ਸਿੰਘ ਵਾਸੀ ਜਵਾਲਾਪੁਰ ਥਾਣਾ ਸਦਰ ਕਪੂਰਥਲਾ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਬੀਤੀ 18 ਮਈ ਨੂੰ ਉਹ ਅੰਮਿ੍ਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਭਾਣੋਲੰਗਾਂ ਥਾਣਾ ਸਦਰ ਕਪੂਰਥਲਾ ਨਾਲ ਆਪਣੇ ਮੋਟਰ ਸਾਈਕਲ ਨੰਬਰ ਪੀ.ਬੀ.09 ਏ.ਜੀ. 1356 ਮਾਰਕਾ ਪਲਟੀਨਾ ਤੇ ਸਵਾਰ ਹੋ ਕਿ ਏ.ਸੀ. ਦੀ ਰਿਪੇਅਰ ਕਰਨ ਲਈ ਪਿੰਡ ਸੈਦਪੁਰ ਜਾ ਰਹੇ ਸੀ ਤਾਂ ਵਕਤ ਕਰੀਬ 3.25 ਵਜੇ ਦਿਨ ਦਾ ਹੋਵੇਗਾ ਕਿ ਜਦੋਂ ਉਹ ਵੇਈਾ ਗੁਰਦੁਆਰਾ ਸਾਹਿਬ ਨੇੜੇ ਆਪਣਾ ਮੋਟਰ ਸਾਈਕਲ ਖੜਾ ਕਰਕੇ ਫ਼ੋਨ ਸੁਣ ਰਿਹਾ ਸੀ ਤਾਂ ਪਿੱਛੋਂ ਇੱਕ ਮੋਟਰ ਸਾਈਕਲ ਸਪਲੈਂਡਰ ਤੇ 3 ਮੋਨੇ ਨੌਜਵਾਨ ਆਏ ਤੇ ਦਾਤਰ ਦਾ ਡਰਾਵਾ ਦੇ ਕੇ ਉਸਦਾ ਮੋਟਰਸਾਈਕਲ ਖੋਹ ਕੇ ਤਲਵੰਡੀ ਚੌਧਰੀਆਂ ਵਾਲੇ ਪਾਸੇ ਨੂੰ ਸਮੇਤ ਆਪਣੇ ਮੋਟਰ ਸਾਈਕਲ ਦੇ ਫ਼ਰਾਰ ਹੋ ਗਏ ਸਨ | ਜਿਸ ਦੇ ਸਬੰਧ ਵਿਚ ਮੁਕੱਦਮਾ ਧਾਰਾ 379 ਬੀ ਤਹਿਤ ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕਰਕੇ ਤਫ਼ਤੀਸ਼ ਏ.ਐਸ.ਆਈ.ਦਵਿੰਦਰਪਾਲ ਇੰਚਾਰਜ ਚੌਂਕੀ ਹੁਸੈਨਪੁਰ ਥਾਣਾ ਸੁਲਤਾਨਪੁਰ ਲੋਧੀ ਨੇ ਅਮਲ ਵਿਚ ਲਿਆਂਦੀ | ਤਫ਼ਤੀਸ਼ ਦੌਰਾਨ 24 ਮਈ ਨੂੰ ਏ.ਐਸ.ਆਈ. ਦਵਿੰਦਰਪਾਲ ਇੰਚਾਰਜ ਚੱਕੀ ਹੁਸੈਨਪੁਰ ਥਾਣਾ ਸੁਲਤਾਨਪੁਰ ਲੋਧੀ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਮੁਖ਼ਬਰ ਖ਼ਾਸ ਦੀ ਇਤਲਾਹ ਤੇ ਪਿੰਡ ਕੋਠੇ ਕਾਲਾ ਸਿੰਘ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੌਰਾਨੇ ਨਾਕਾਬੰਦੀ ਬਲਜੀਤ ਸਿੰਘ ਉਰਫ਼ ਪੱਟੀ ਪੁੱਤਰ ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ, ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਪੁੱਤਰ ਕਸ਼ਮੀਰ ਸਿੰਘ, ਯੁੱਧਵੀਰ ਸਿੰਘ ਉਰਫ਼ ਯੋਧਾ ਪੁੱਤਰ ਸੁਲੱਖਣ ਸਿੰਘ, ਬੌਬੀ ਸਿੰਘ ਉਰਫ਼ ਬੌਬੀ ਪੁੱਤਰ ਇੰਦਰਜੀਤ ਸਿੰਘ ਅਤੇ ਸਾਗਰ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਮਹਿਮਦਪੁਰ ਥਾਣਾ ਫੱਤੂਢੀਂਗਾ ਨੂੰ ਕਾਬੂ ਕਰਨ ਉਪਰੰਤ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ ਮੋਟਰ ਸਾਈਕਲ ਜੋ ਮੁੱਦਈ ਮੁਕੱਦਮਾ ਦਾ ਖੋਹਿਆ ਹੋਇਆ, 2 ਹੋਰ ਚੋਰੀ ਦੇ ਮੋਟਰ ਸਾਈਕਲ, 1 ਮੋਟਰ ਸਾਈਕਲ ਜਿਸ ਉੱਪਰ ਦੋਸ਼ੀਆਂ ਨੇ ਚੋਰੀ ਨੂੰ ਅੰਜਾਮ ਦਿੱਤਾ ਹੈ ਅਤੇ 4 ਦਾਤਰ ਲੋਹਾ, ਚੋਰੀ ਦਾ ਸਾਮਾਨ ਬਰਾਮਦ ਕੀਤੇ ਹਨ |ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਪਾਸੋਂ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |
ਡਡਵਿੰਡੀ, 27 ਮਈ (ਦਿਲਬਾਗ ਸਿੰਘ ਝੰਡ)-ਸੁਲਤਾਨਪੁਰ ਲੋਧੀ-ਕਪੂਰਥਲਾ ਮੁੱਖ ਮਾਰਗ 'ਤੇ ਫ਼ੌਜੀ ਕਲੋਨੀ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਘਟਨਾ ਸਥਾਨ 'ਤੇ ਹਾਜ਼ਰ ਅਤੁੱਲ ਅਰੋੜਾ ਪੁੱਤਰ ਦਰਸ਼ਨ ਲਾਲ ਅਰੋੜਾ ਵਾਸੀ ...
ਕਪੂਰਥਲਾ, 27 ਮਈ (ਅਮਰਜੀਤ ਕੋਮਲ)-ਮਹਾਰਾਜਾ ਜਗਤਜੀਤ ਪੈਲੇਸ ਕਪੂਰਥਲਾ ਵਿਚ ਚੱਲ ਰਹੇ ਸੈਨਿਕ ਸਕੂਲ ਵਿਚ ਪਿਆ ਕਰੋੜਾਂ ਰੁਪਏ ਦੇ ਮੁੱਲ ਦਾ ਬੇਸ਼ਕੀਮਤੀ ਸਾਮਾਨ ਸੈਨਿਕ ਸਕੂਲ ਦੇ ਦਰਬਾਰ ਹਾਲ ਤੋਂ ਅੰਮਿ੍ਤਸਰ ਵਿਚ ਤਬਦੀਲ ਕੀਤੇ ਜਾਣ ਦਾ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ...
ਕਪੂਰਥਲਾ, 27 ਮਈ (ਵਿ.ਪ੍ਰ.)-ਭਾਰਤੀ ਆਮ ਜਨਤਾ ਪਾਰਟੀ ਵਲੋਂ ਵਾਲਮੀਕਿ ਭਾਈਚਾਰੇ ਦੀਆਂ ਨਜ਼ੂਲਲੈਂਡ ਜ਼ਮੀਨਾਂ ਖ਼ਾਲੀ ਕਰਵਾ ਕੇ ਦੇਣ ਦੀ ਮੰਗ ਨੂੰ ਲੈ ਕੇ ਅੱਜ ਪਾਰਟੀ ਦੇ ਸੂਬਾਈ ਪ੍ਰਧਾਨ ਸਤੀਸ਼ ਕੁਮਾਰ ਨਾਹਰ ਦੀ ਅਗਵਾਈ ਵਿਚ ਇਕ ਰੋਸ ਮਾਰਚ ਕੱਢਿਆ ਗਿਆ, ਜੋ ਸ਼ਹਿਰ ਦੇ ...
ਕਪੂਰਥਲਾ, 27 ਮਈ (ਵਿ.ਪ੍ਰ.)-ਐਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਕਪੂਰਥਲਾ ਇਕਾਈ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ, ਫੈਡਰੇਸ਼ਨ ਆਗੂ ਬਲਵਿੰਦਰ ਮਸੀਹ ਤੇ ਮਨਜੀਤ ਗਾਟ ਦੀ ਅਗਵਾਈ ਵਿਚ ਮੁਲਾਜ਼ਮ ਵਰਗ ਦੀਆਂ ਭਖਦੀਆਂ ਮੰਗਾਂ ਨੂੰ ਲੈ ...
ਫੱਤੂਢੀਂਗਾ, 27 ਮਈ (ਬਲਜੀਤ ਸਿੰਘ)-ਥਾਣਾ ਫੱਤੂਢੀਂਗਾ ਪੁਲਿਸ ਨੇ ਇਕ ਨੌਜਵਾਨ ਨੂੰ 143 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਹਵਾਲਦਾਰ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਫੱਤੂਢੀਂਗਾ ਦੇ ...
ਫਗਵਾੜਾ, 27 ਮਈ (ਹਰਜੋਤ ਸਿੰਘ ਚਾਨਾ)- ਸਤਨਾਮਪੁਰਾ ਪੁਲਿਸ ਨੇ ਇੱਕ ਵਿਅਕਤੀ ਨੂੰ ਅਫ਼ੀਮ ਸਣੇ ਕਾਬੂ ਕਰ ਕੇ ਉਸ ਖ਼ਿਲਾਫ਼ ਧਾਰਾ 18-61-85 ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਤਨਾਮਪੁਰਾ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਪਾਰਟੀ ...
ਨਡਾਲਾ, 27 ਮਈ (ਮਨਜਿੰਦਰ ਸਿੰਘ ਮਾਨ)-ਕਪੂਰਥਲਾ ਦੇ ਪਿੰਡ ਭੀਲਾ 'ਚ ਸਥਿਤ ਇਕ ਨਿੱਜੀ ਫ਼ੈਕਟਰੀ ਤੋਂ ਕੁਰਕੁਰੇ, ਚਿਪਸ ਅਤੇ ਹੋਰ ਸਾਮਾਨ ਲੈ ਕੇ ਜੰਮੂ ਜਾ ਰਹੇ ਇੱਕ ਕੈਂਟਰ ਚਾਲਕ ਦਾ ਕੈਂਟਰ ਨਿੱਕੀ ਮਿਆਣੀ ਭਾਗੂਪੁਰੀਆ ਨੇੜੇ ਅਚਾਨਕ ਖ਼ਰਾਬ ਹੋ ਗਿਆ | ਡਰਾਈਵਰ ਨੇ ਮਦਦ ...
ਫਗਵਾੜਾ, 27 ਮਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਸਾਬਕਾ ਕੌਂਸਲਰ ਪਰਮਜੀਤ ਸਿੰਘ ਖੁਰਾਣਾ, ਕਾਰੋਬਾਰੀ ਪ੍ਰੀਤਮ ਸਿੰਘ ਖੁਰਾਣਾ ਅਤੇ ਸਮੂਹ ਖੁਰਾਣਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ...
ਕਪੂਰਥਲਾ, 27 ਮਈ (ਵਿ.ਪ੍ਰ.)-ਥਾਣਾ ਸਦਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ. ਨਿਰਮਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮਾਧੋਝੰਡਾ ਨੇੜੇ ਸ਼ੱਕ ਦੇ ਆਧਾਰ 'ਤੇ ਇਕ ਟਰੱਕ ਨੰਬਰ ਪੀਬੀ08 ...
ਭੁਲੱਥ, 27 ਮਈ (ਮਨਜੀਤ ਸਿੰਘ ਰਤਨ)-ਮਾਤਾ ਗੁਰਬਚਨ ਕੌਰ ਜੋ ਕਿ ਬੀਤੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਜੀ ਦੇ ਭੋਗ 29 ਮਈ ਦਿਨ ਐਤਵਾਰ ਨੂੰ ਉਨ੍ਹਾਂ ਦੇ ਪਿੰਡ ...
ਫਗਵਾੜਾ, 27 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਇੱਕ ਵਫ਼ਦ ਸੂਬਾ ਜਨਰਲ ਸਕੱਤਰ ਗਿਆਨ ਚੰਦ ਨਈਅਰ, ਜ਼ਿਲ੍ਹਾ ਜਨਰਲ ਸਕੱਤਰ ਰਾਮ ਲਭਾਇਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਹੰਸ ਰਾਜ ਬੰਗੜ ਦੀ ਅਗਵਾਈ ਵਿਚ ਇੱਕ ਮੰਗ ਪੱਤਰ ...
ਨਡਾਲਾ, 27 ਮਈ (ਮਨਜਿੰਦਰ ਸਿੰਘ ਮਾਨ)-ਪਿੰਡ ਦਮੂਲੀਆਂ ਚ ਨਡਾਲਾ-ਤਲਵੰਡੀ ਰੋਡ 'ਤੇ ਧੰਨ-ਧੰਨ ਪੀਰ ਬਾਬਾ ਚੱਕ ਸ਼ਾਹ ਕਾਲਾ ਜੀ ਕਲੱਬ ਵੱਲੋਂ, ਬਾਬਾ ਚੱਕ ਸ਼ਾਹ ਜੀ ਕਾਲਾ ਦੀ ਦਰਗਾਹ 'ਤੇ 21ਵਾਂ ਸਾਲਾਨਾ ਸਭਿਆਚਾਰਕ ਮੇਲਾ, ਇਲਾਕੇ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਬੜੀ ...
ਸੁਲਤਾਨਪੁਰ ਲੋਧੀ, 27 ਮਈ (ਥਿੰਦ, ਹੈਪੀ)-ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀ ਦੇਖ ਰੇਖ ਹੇਠ ਹਲਕਾ ਸੁਲਤਾਨਪੁਰ ਲੋਧੀ ਖੇਤਰ ਵਿਚ ਧਰਮ ਪ੍ਰਚਾਰ ਦੀ ਲਹਿਰ ਨੂੰ ਮੁੱਖ ਰੱਖ ਕੇ ਬੀਬੀ ਗੁਰਪ੍ਰੀਤ ਕੌਰ ਅੰਤਿ੍ੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਦਾਰੇ ਦੇ ਸੰਸਥਾਪਕ, ਉੱਘੇ ਸਿਆਸਤਦਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸਰਪ੍ਰਸਤ ਆਤਮਾ ਸਿੰਘ ਦੀ 25ਵੀਂ ਅਤੇ ਬੀਬੀ ਤੇਜ ਕੌਰ ਦੀ 22ਵੀਂ ਬਰਸੀ ...
ਨਡਾਲਾ, 27 ਮਈ (ਮਾਨ)-ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪਾਣੀ ਨੂੰ ਬਚਾਉਣ ਦਾ ਸੁਨੇਹਾ ਦੇਣ ਲਈ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਨਿਵੇਕਲੀ 'ਜਲ ਦਾ ਰਾਖਾ, ਕੱਲ੍ਹ ਦਾ ਰਾਖਾ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਭੁਲੱਥ ਹਲਕੇ ਦੇ ਪਿੰਡ ਬਾਮੂਵਾਲ ਤੋਂ ਇਸਦੀ ਸ਼ੁਰੂਆਤ ...
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਨਵੀਂ ਦਾਨਾ ਮੰਡੀ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਆੜ੍ਹਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭਿ੍ਸ਼ਟਾਚਾਰ ਵਿਰੁੱਧ ਚਲਾਈ ਜ਼ਬਰਦਸਤ ਮੁਹਿੰਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਿਹਤ ...
ਕਾਲਾ ਸੰਘਿਆਂ, 27 ਮਈ (ਸੰਘਾ)-ਸਕੂਲ, ਪੰਚਾਇਤਾਂ, ਮਾਪਿਆਂ, ਸਵੈ-ਸੈਵੀ ਸੰਸਥਾਵਾਂ ਤੇ ਹੋਰ ਪੜ੍ਹੇ-ਲਿਖੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਤਾਂ ਕਿ ਸਮਾਜ ਨੂੰ ਨਸ਼ਾ ਮੁਕਤ ਤੇ ...
ਢਿਲਵਾਂ, 27 ਮਈ (ਗੋਬਿੰਦ ਸੁਖੀਜਾ, ਪ੍ਰਵੀਨ)-ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਏ.ਐਸ. ਆਈ . ਬਖ਼ਸ਼ੀਸ਼ ਸਿੰਘ ...
ਕਪੂਰਥਲਾ, 27 ਮਈ (ਵਿ.ਪ੍ਰ.)-ਬਹੁਜਨ ਕ੍ਰਾਂਤੀ ਮੋਰਚਾ ਤੇ ਰਾਸ਼ਟਰੀ ਪਿਛੜਾ ਵਰਗ ਮੋਰਚਾ ਦੀ ਅਗਵਾਈ ਵਿਚ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਰਾਜ, ਤਿੰਨ ਰਤਨ ਮਿਸ਼ਨ ਦੇ ਡਾਇਰੈਕਟਰ ਸਵਾਮੀ ਰਾਜਪਾਲ, ਇੰਡੀਅਨ ਮੈਡੀਕਲ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ...
ਕਪੂਰਥਲਾ, 27 ਮਈ (ਵਿਸ਼ੇਸ਼ ਪ੍ਰਤੀਨਿਧ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਡਿਗਰੀ ਕਲਾਸਾਂ ਤੇ ਇਕ ਸਾਲ ਦੇ ਡਿਪਲੋਮੇ ਤੇ ਲਾਇਲਪੁਰ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਚ 11ਵੀਂ ਤੇ 12ਵੀਂ ਜਮਾਤਾਂ ਦੇ ਦਾਖ਼ਲੇ ਸ਼ੁਰੂ ਕੀਤੇ ਗਏ ਹਨ | ...
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਅੱਜ ਪਿੰਡ ਰਣਧੀਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਜ਼ੋਨ ਸੀਨੀਅਰ ਮੀਤ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ ਦੀ ਰਹਿਨੁਮਾਈ ...
ਸੁਲਤਾਨਪੁਰ ਲੋਧੀ, 27 ਮਈ (ਥਿੰਦ, ਹੈਪੀ)-ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਸੱਦਾ ਦਿੰਦਿਆਂ ਇੰਗਲੈਂਡ ਸਰਕਾਰ ਨੇ ਵੀਜ਼ਾ ਸ਼ਰਤਾਂ ਵਿਚ ਵੱਡੀ ਢਿੱਲ ਦਿੱਤੀ ਹੈ, ਜਿਸ ਦੇ ਤਹਿਤ ਵਿਦਿਆਰਥੀ ਉਚੇਰੀ ਪੜ੍ਹਾਈ ਕਰਨ ਲਈ ਸਿਰਫ਼ ਲੱਖ ਦੀ ਫ਼ੀਸ ਭਰ ਕੇ ਇੰਗਲੈਂਡ ਵਿਚ ਪੜ੍ਹਾਈ ...
ਭੁਲੱਥ, 27 ਮਈ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਅਖਾੜਾ ਵਿਖੇ ਬਾਬਾ ਸ਼ੇਖ ਸਈਅਦ ਅਲੀ (ਸ਼ੇਖ ਸੱਦਾ) ਅਤੇ ਭੈਣ ਬੀਬੀ ਫਾਤਮਾ ਦੀ ਦਰਗਾਹ ਤੇ ਸਾਲਾਨਾ ਮੇਲਾ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਤੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਮੱਥਾ ...
ਕਪੂਰਥਲਾ, 27 ਮਈ (ਵਿ.ਪ੍ਰ.)-ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਟਰੱਸਟ ਰਜਿ: ਕਚਹਿਰੀ ਚੌਂਕ ਕਪੂਰਥਲਾ ਵਿਚ ਸ੍ਰੀ ਸ਼ਨੀ ਚਾਲੀਸਾ ਪਾਠ 30 ਮਈ ਸੋਮਵਾਰ ਤੋਂ 9 ਜੁਲਾਈ ਸ਼ਨੀਵਾਰ ਤੱਕ ਰੋਜ਼ਾਨਾ ਸਾਢੇ 7 ਵਜੇ ਤੋਂ ਲੈ ਕੇ ਸਾਢੇ 8 ਵਜੇ ਤੱਕ ਕਰਵਾਏ ਜਾਣਗੇ | ਇਸ ਸਬੰਧੀ ਜਾਣਕਾਰੀ ...
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ) - ਬਾਬਾ ਬਿੱਲੇ ਸ਼ਾਹ ਸਰਕਾਰ ਦੀ ਨੌਵੀਂ ਬਰਸੀ ਡਡਵਿੰਡੀ ਰੋਡ ਤੇ ਪੈਟਰੋਲ ਪੰਪ ਦੇ ਪਿੱਛੇ ਦਰਬਾਰ ਤੇ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਤੇ ਝੰਡਾ ਤੇ ਚਾਦਰ ...
ਕਪੂਰਥਲਾ, 27 ਮਈ (ਵਿ.ਪ੍ਰ.) - ਕੋਵਿਡ ਕਾਰਨ ਆਪਣੇ ਮਾਤਾ ਪਿਤਾ ਨੂੰ ਗੁਆ ਚੁੱਕੇ ਦੋ ਬੱਚਿਆਂ ਦੀ 10-10 ਲੱਖ ਦੀ ਐਫ.ਡੀ. ਕੀਤੀ ਗਈ ਹੈ | ਇਹ ਜਾਣਕਾਰੀ ਅਨੂਪਮ ਕਲੇਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਨੇ ਅੱਜ ਬਾਲ ਸੁਰੱਖਿਆ ਭਲਾਈ ਕਮੇਟੀ ਦੀ ਇਕ ਮੀਟਿੰਗ ਨੂੰ ਸੰਬੋਧਨ ...
ਕਪੂਰਥਲਾ, 27 ਮਈ (ਸਡਾਨਾ) - ਸਮਾਜ ਸੇਵੀ ਸੰਸਥਾ ਨੇਤਾ ਜੀ ਸੁਭਾਸ਼ ਚੰਦਰ ਬੌਸ ਖ਼ੂਨਦਾਨ ਤੇ ਮਾਨਵ ਕਲਿਆਣ ਸੁਸਾਇਟੀ ਵਲੋਂ 267ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਪ੍ਰਵਾਸੀ ਭਾਰਤੀ ਸੁਦੇਸ਼ ਗੁਪਤਾ ਦੀ ਪ੍ਰੇਰਨਾ ਤੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਡਾ: ...
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ) - ਪੰਜਾਬ ਅੰਦਰ ਇਸ ਵੇਲੇ ਗਰਮੀ ਬਹੁਤ ਜ਼ਿਆਦਾ ਹੈ ਅਤੇ ਆਂਗਨਵਾੜੀ ਸੈਂਟਰਾਂ ਵਿਚ ਸਿਰਫ਼ ਪੱਖੇ ਹੀ ਲੱਗੇ ਹਨ ਜੋ ਗਰਮੀ ਜ਼ਿਆਦਾ ਹੋਣ ਕਰਕੇ ਗਰਮ ਹਵਾ ਛੱਡਦੇ ਹਨ ਜਿਸ ਕਰਕੇ ਬੱਚਿਆਂ ਦਾ ਉੱਥੇ ਪੜ੍ਹਨਾ ਅਤੇ ਅਧਿਆਪਕਾਂ ...
ਡਡਵਿੰਡੀ, 27 ਮਈ (ਦਿਲਬਾਗ ਸਿੰਘ ਝੰਡ) - ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤ ਪੁਰ ਵਿਖੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬਤੌਰ ਮੁੱਖ ਮਹਿਮਾਨ ਤਸ਼ਰੀਫ ਲਿਆਏ ਡਾ: ਪ੍ਰਤਿਭਾ ਏ.ਐੱਮ.ਓ. ਨੇ ਵਿਦਿਆਰਥੀਆਂ ਦਾ ਚੈੱਕਅਪ ਕੀਤਾ ਅਤੇ ...
ਸਿਧਵਾਂ ਦੋਨਾ, 27 ਮਈ (ਅਵਿਨਾਸ਼ ਸ਼ਰਮਾ) - ਨਿਊ ਐਰਾ ਇੰਟਰਨੈਸ਼ਨਲ ਸਕੂਲ ਰਜ਼ਾਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਸਕੂਲ ਨਿਰਦੇਸ਼ਕ ਪ੍ਰਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਿਪਨ ਵਲੋਂ ਅੰਗਰੇਜੀ ਭਾਸ਼ਾ ਤੇ ਆਧਾਰਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ...
ਖਲਵਾੜਾ, 27 ਮਈ (ਮਨਦੀਪ ਸਿੰਘ ਸੰਧੂ) - ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਡਾਕਟਰ ਅੰਬੇਡਕਰ ਨਗਰ ਢੱਡੇ ਵਿਖੇ ਡਾ: ਬੀ.ਆਰ ਅੰਬੇਡਕਰ ਲਾਇਬ੍ਰੇਰੀ ਜੋ ਕਿ ਬਲਵੀਰ ਦਾਸ ਯੂ.ਕੇ., ਗਿਆਨੀ ਰਾਮ ਪਾਲ ਭੰਗੂ ਦੁਬਈ ਤੇ ਹੋਰ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ | ਇਸ ...
ਫਗਵਾੜਾ, 27 ਮਈ (ਤਰਨਜੀਤ ਸਿੰਘ ਕਿੰਨੜਾ) - ਗੁਰੂ ਰਵਿਦਾਸ ਟਾਈਗਰ ਫੋਰਸ ਰਜਿ: ਪੰਜਾਬ ਵਲੋਂ ਫੋਰਸ ਦੇ ਚੇਅਰਮੈਨ ਯਸ਼ ਬਰਨਾ ਦੀ ਅਗਵਾਈ 'ਚ ਫੋਰਸ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ.ਟੀ. ਰੋਡ ਚੱਕ ਹਕੀਮ ਫਗਵਾੜਾ ਵਿਖੇ ਰਵਿਦਾਸੀਆ ਕੌਮ ਦੇ ਸ਼ਹੀਦ ਸੰਤ ਰਾਮਾਨੰਦ ਜੀ ...
ਸੁਲਤਾਨਪੁਰ ਲੋਧੀ, 27 ਮਈ (ਥਿੰਦ, ਹੈਪੀ) - ਹਲਕਾ ਸੁਲਤਾਨਪੁਰ ਲੋਧੀ ਤੋਂ 'ਆਪ' ਦੇ ਸੀਨੀਅਰ ਆਗੂ ਅਤੇ ਕਿਸਾਨ ਵਿੰਗ ਕਪੂਰਥਲਾ ਦੇ ਪ੍ਰਧਾਨ ਕਰਮਜੀਤ ਸਿੰਘ ਕੌੜਾ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ...
ਕਪੂਰਥਲਾ, 27 ਮਈ (ਵਿ.ਪ੍ਰ.) - ਪ੍ਰੇਮ ਜੋਤ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਅੰਡਰ 15 ਵਰਗ ਦੇ ਲੜਕਿਆਂ ਦਾ ਖੋ-ਖੋ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ 6ਵੀਂ ਤੋਂ ਲੈ ਕੇ 10ਵੀਂ ਜਮਾਤ ਦੇ ਲੜਕਿਆਂ ਨੇ ਭਾਗ ਲਿਆ | ਸਕੂਲ ਦੀਆਂ ਵੱਖ-ਵੱਖ ਟੀਮਾਂ ਦੇ ਇੰਚਾਰਜ ...
ਕਾਲਾ ਸੰਘਿਆਂ, 27 ਮਈ (ਸੰਘਾ) - ਸਰਕਾਰੀ ਮਿਡਲ ਸਕੂਲ ਮਾਧੋਪੁਰ ਵਿਖੇ ਇੰਚਾਰਜ ਰਸ਼ਮੀ ਤਨੇਜਾ ਦੀ ਅਗਵਾਈ ਹੇਠ ਵਿਸ਼ਵ ਜੈਵ-ਵਿੰਭਿਨਤਾ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਉਤਪਾਦਕਾਂ, ਸ਼ਾਕਾਹਾਰੀ ਅਤੇ ਮਾਸਾਹਾਰੀ ਜੀਵਾਂ ਦੇ ਮਹੱਤਵ ਬਾਰੇ ...
ਬੇਗੋਵਾਲ, (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ ਜ਼ਿਲ੍ਹੇ ਦਾ ਨਹੀਂ, ਪੰਜਾਬ ਦਾ ਨਹੀਂ, ਬਲਕਿ ਦੇਸ਼ਾਂ ਵਿਦੇਸ਼ਾਂ ਵਿਚ ਜਾਣਿਆ ਜਾਣ ਵਾਲਾ ਕਸਬਾ ਹੈ, ਪਰ ਜੇਕਰ ਇਸ ਕਸਬੇ ਦੀ ਪੰਛੀ ਝਾਤ ਮਾਰੀਏ ਤਾਂ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ...
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਸਾਨੂੰ ਹੱਕ ਅਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਤਾਂਹੀਓਾ ਪ੍ਰਮਾਤਮਾ ਵੀ ਕਾਰੋਬਾਰ ਵਿਚ ਬਰਕਤ ਪਾਉਂਦਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਥਾਨਕ ਸ਼ਹੀਦ ਊਧਮ ...
ਫਗਵਾੜਾ, 27 ਮਈ (ਹਰਜੋਤ ਸਿੰਘ ਚਾਨਾ)-ਲਘੂ ਉਦਯੋਗ ਭਾਰਤੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਟਲ ਇੰਪੀਰੀਅਲ ਪੂਨਮ ਵਿਖੇ ਹੋਈ | ਜਿਸ 'ਚ ਸਰਬਸੰਮਤੀ ਨਾਲ ਪੰਕਜ ਗੌਤਮ ਨੂੰ ਅਗਲੇ ਦੋ ਸਾਲ ਲਈ ਪ੍ਰਧਾਨ ਚੁਣਿਆ ਗਿਆ ਤੇ ਪੁਨੀਤ ਗੁਪਤਾ ਨੂੰ ਜਨਰਲ ਸਕੱਤਰ ਤੇ ਸੁਮਿਤ ਸ਼ਰਮਾ ਨੂੰ ...
ਫਗਵਾੜਾ, 27 ਮਈ (ਹਰਜੋਤ ਸਿੰਘ ਚਾਨਾ)- ਅੰਗਹੀਣ ਤੇ ਬਲਾਈਾਡ ਯੂਨੀਅਨ ਪੰਜਾਬ ਨੇ ਅੱਜ ਆਪਣੀਆਂ ਮੰਗਾਂ ਦੇ ਹੱਕ 'ਚ ਮੀਟਿੰਗ ਕਰਕੇ ਜੀ.ਟੀ.ਰੋਡ ਜਾਮ ਕਰਨ ਦੀ ਯੋਜਨਾ ਬਣਾਈ ਸੀ ਪਰ ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ ਭਰੋਸੇ 'ਚ ਲੈ ਕੇ ਜਾਮ ਲਗਾਉਣ ਤੋਂ ...
ਕਪੂਰਥਲਾ, 27 ਮਈ (ਵਿ.ਪ੍ਰ.)-ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਸਕੱਤਰ ਕਾਮਰੇਡ ਸਰਵਜੀਤ ਸਿੰਘ ਨੇ ਆਲ ਇੰਡੀਆ ਸਟੇਸ਼ਨ ਮਾਸਟਰ ਐਸੋਸੀਏਸ਼ਨ (ਆਸਮਾ) ਵਲੋਂ ਆਪਣੀਆਂ 5 ਸੂਤਰੀ ਮੰਗਾਂ ਨੂੰ ਲੈ ਕੇ 31 ਮਈ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ...
ਕਪੂਰਥਲਾ, 27 ਮਈ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਲੋਂ ਯੂਨੀਵਰਸਿਟੀ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਦੇ ਸਟਾਰਟਅਪ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਸਥਾਪਿਤ ਬਿਜ਼ਨੈੱਸ ...
ਕਪੂਰਥਲਾ, 27 ਮਈ (ਵਿ.ਪ੍ਰ.)-ਨਗਰ ਨਿਗਮ ਦੇ ਸਮੂਹ ਕੌਂਸਲਰਾਂ ਨੇ ਆਪਣੇ ਦਸਵੰਧ ਵਿਚੋਂ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਲੋਕਾਂ ਦੀ ਸਹੂਲਤ ਲਈ ਲਾਏ ਗਏ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਦਾ ਉਦਘਾਟਨ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ | ਉਨ੍ਹਾਂ ਕੌਂਸਲਰ ...
ਕਪੂਰਥਲਾ, 27 ਮਈ (ਅਮਰਜੀਤ ਕੋਮਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਰੀਟੋਰੀਅਸ ਸਕੂਲਾਂ ਵਿਚ 9ਵੀਂ, 11ਵੀਂ ਤੇ 12ਵੀਂ ਜਮਾਤ ਦੇ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਜ਼ਿਲ੍ਹੇ ਵਿਚ ਬੋਰਡ ਵਲੋਂ ਬਣਾਏ ਪਲੇਠੇ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ...
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਲਈ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ੰਗ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਦਾ ਗੁਰਦੁਆਰਾ ਬੇਰ ...
ਕਪੂਰਥਲਾ, 27 ਮਈ (ਵਿ.ਪ੍ਰ.)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਕਪੂਰਥਲਾ ਦੀ ਇਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੇਖੋਂ ਦੀ ਅਗਵਾਈ ਵਿਚ ਵਾਟਰ ਵਰਕਸ ਕਪੂਰਥਲਾ ਵਿਖੇ ਹੋਈ | ਮੀਟਿੰਗ ਨੂੰ ਅਮਰੀਕ ਸਿੰਘ ਸੇਖੋਂ ਤੋਂ ਇਲਾਵਾ ...
ਢਿਲਵਾਂ, 27 ਮਈ (ਸੁਖੀਜਾ, ਪ੍ਰਵੀਨ)-ਮਾਨਯੋਗ ਅਦਾਲਤ ਵਲੋਂ ਭਗੌੜਾ ਐਲਾਨ ਕਰਨ 'ਤੇ ਥਾਣਾ ਢਿਲਵਾਂ ਦੀ ਪੁਲਿਸ ਨੇ ਇੱਕ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਢਿਲਵਾਂ ਇੰਸਪੈਕਟਰ ਸੁਖਦੇਵ ਸਿੰਘ ਅਤੇ ਏ.ਐਸ.ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਥਾਣਾ ਢਿਲਵਾਂ ਵਿਚ ਦਰਜ ...
ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਸਾਨੂੰ ਹੱਕ ਅਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਤਾਂਹੀਓਾ ਪ੍ਰਮਾਤਮਾ ਵੀ ਕਾਰੋਬਾਰ ਵਿਚ ਬਰਕਤ ਪਾਉਂਦਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਥਾਨਕ ਸ਼ਹੀਦ ਊਧਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX