ਛੇਹਰਟਾ, 28 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਅਧੀਨ ਪ੍ਰਤਾਪ ਬਜ਼ਾਰ ਵਿਖੇ ਇੱਕ ਦੁਕਾਨਦਾਰ ਤੇ ਗਾਹਕ ਦੀ ਬਹਿਸਬਾਜ਼ੀ ਦੇ ਚੱਲਦਿਆਂ ਗੱਲ ਹੱਥੋਪਾਈ 'ਤੇ ਉਤਰ ਆਈ ਤੇ ਝਗੜੇ ਦੌਰਾਨ ਦੋਵੇਂ ਧਿਰਾਂ ਜ਼ਖ਼ਮੀ ਹੋ ਗਈਆਂ | ਵਧੇਰੇ ਜਾਣਕਾਰੀ ਦਿੰਦਿਆਂ ਗਾਹਕ ਸੁਖਦੇਵ ਸਿੰਘ ਤੇ ਉਸਦੇ ਪੁੱਤਰ ਅਮਨਪ੍ਰੀਤ ਸਿੰਘ ਵਾਸੀ ਕਾਲੇ ਰੋਡ ਵਲੋਂ ਉਕਤ ਦੁਕਾਨਦਾਰ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਕਤ ਦੁਕਾਨਦਾਰ ਵਲੋਂ ਦਾਤਰ ਦੇ ਨਾਲ ਵਾਰ ਕਰਨ ਤੇ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਵਧੇਰੇ ਜਾਣਕਾਰੀ ਦਿੰਦਿਆਂ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਮਹੀਨੇ 4 ਅਪ੍ਰੈਲ ਨੂੰ ਛੇਹਰਟਾ ਬਾਜ਼ਾਰ ਸਥਿਤ ਆਨੰਦ ਇਲੈਕਟ੍ਰੋਨਿਕ ਦੀ ਦੁਕਾਨ ਤੋਂ ਕਿਸ਼ਤਾਂ 'ਤੇ ਐੱਲ.ਈ.ਡੀ. ਖਰੀਦਣ ਕਰਕੇ ਫਾਇਨਾਂਸ ਕਰਵਾਉਣ ਦੇ ਲਈ ਸਬੰਧਿਤ ਦਸਤਾਵੇਜ਼ ਦਿੱਤੇ ਸਨ ਤੇ ਜਦ ਅਗਲੇ ਦਿਨ ਦੁਕਾਨਦਾਰ ਕੋਲੋਂ ਐਲ.ਈ.ਡੀ. ਲੈਣ ਗਏ ਤਾਂ ਉਕਤ ਦੁਕਾਨਦਾਰ ਨੇ ਐਲ.ਈ.ਡੀ. ਦੇਣ ਤੋਂ ਇਨਕਾਰ ਕਰ ਦਿੱਤਾ | ਉਨ੍ਹੀਂ ਦਿਨੀਂ ਸਾਨੂੰ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰ ਵੱਲ ਜਾਣਾ ਪੈ ਗਿਆ | ਅਖੀਰ ਉਥੋਂ ਵਾਪਸ ਆ ਕੇ ਜਦ ਉਹ ਹਾਲ ਬਾਜ਼ਾਰ ਅੰਮਿ੍ਤਸਰ ਵਿਖੇ ਇਲੈਕਟ੍ਰੋਨਿਕ ਦੁਕਾਨ ਤੇ 80 ਹਜ਼ਾਰ ਦੀ ਲਿਮਟ ਦੇ ਬਦਲੇ ਐਲ.ਈ.ਡੀ. ਅਤੇ ਫਰਿੱਜ ਲੈਣ ਗਏ ਤਾਂ ਉਥੋਂ ਸਾਨੂੰ ਪਤਾ ਲੱਗਿਆ ਕਿ ਛੇਹਰਟਾ ਸਥਿਤ ਆਨੰਦ ਇਲੈਕਟ੍ਰੋਨਿਕ ਦੀ ਦੁਕਾਨ ਤੋਂ ਐਲ.ਈ.ਡੀ. ਫਾਇਨਾਂਸ ਹੋਈ ਦੀ ਗੱਲ ਸਾਹਮਣੇ ਆਈ | ਜਦ ਕਿ ਉਨ੍ਹਾਂ ਨੂੰ ਕੋਈ ਐਲਈਡੀ ਮਿਲੀ ਹੀ ਨਹੀਂ ਹੈ | ਅਖੀਰ ਜਦ ਉਹ ਆਪਣੇ ਪਿਤਾ ਸੁਖਦੇਵ ਸਿੰਘ ਦੇ ਨਾਲ ਆਨੰਦ ਇਲੈਕਟ੍ਰੋਨਿਕ ਦੀ ਦੁਕਾਨ ਛੇਹਰਟਾ ਪਹੁੰਚੇ ਤਾਂ ਦੁਕਾਨ ਦੇ ਮਾਲਕ ਪ੍ਰਦੀਪ ਕੁਮਾਰ ਵਲੋਂ ਉਨ੍ਹਾਂ ਦੇ ਨਾਲ ਭੱਦੀ ਸ਼ਬਦਾਵਲੀ ਬੋਲਦੇ ਹੋਏ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਕਤ ਦੁਕਾਨਦਾਰ ਵਲੋਂ ਦੁਕਾਨ 'ਤੇ ਰੱਖੇ ਹੋਏ ਦਾਤਰ ਦੇ ਨਾਲ ਉਨ੍ਹਾਂ ਦੇ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ | ਏਸੇ ਦੌਰਾਨ ਪ੍ਰਦੀਪ ਕੁਮਾਰ ਦਾ ਭਤੀਜਾ ਵਰੁਣ ਕੁਮਾਰ ਵਲੋਂ ਪਿਸਤੌਲ ਦਿਖਾ ਕੇ ਮੇਰੇ ਪਿਤਾ ਸੁਖਦੇਵ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ | ਇੰਨੀ ਦੇਰ ਵਿਚ ਮੇਰੇ ਕੁਝ ਦੋਸਤ ਵੀ ਉਕਤ ਦੁਕਾਨ ਦੇ ਕੋਲ ਪੁੱਜ ਗਏ ਤੇ ਆਪਣੀਆਂ ਜਾਨਾਂ ਬਚਾਉਂਦੇ ਹੋਏ ਉਕਤ ਵਿਅਕਤੀ ਕੋਲੋਂ ਪਿਸਤੌਲ ਨੂੰ ਖੋਹ ਕੇ ਤੁਰੰਤ ਥਾਣਾ ਛੇਹਰਟਾ ਵਿਖੇ ਜਮ੍ਹਾ ਕਰਵਾ ਦਿੱਤਾ | ਦੂਜੀ ਧਿਰ ਵਰੁਣ ਕੁਮਾਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਪਹਿਲਾਂ ਦਾਤਰ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਤੇ ਗਲੇ ਵਿਚ ਪਾਈ ਸੋਨੇ ਦੀ ਚੈਨ ਤੇ ਜੇਬ ਵਿਚੋਂ ਕੁਝ ਨਕਦੀ ਲੈ ਕੇ ਫਰਾਰ ਹੋ ਗਏ | ਜੋ ਕਿ ਸਾਰੀ ਘਟਨਾ ਦੁਕਾਨ ਦੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ | ਇਸ ਸਬੰਧ ਵਿਚ ਪੁਲਿਸ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਸਾਰੇ ਤੱਥਾਂ ਤੋਂ ਬਰੀਕੀ ਦੇ ਨਾਲ ਛਾਣਬੀਣ ਕੀਤੀ ਜਾ ਰਹੀ ਹੈ | ਜ਼ਖ਼ਮੀ ਨੂੰ ਮੈਡੀਕਲ ਡਾਕਟ ਕੱਟ ਕੇ ਦਿੱਤਾ ਗਿਆ ਹੈ | ਰਿਪੋਰਟ ਆਉਣ ਅਤੇ ਛਾਣਬੀਣ ਤੋਂ ਬਾਅਦ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ | ਵਧੇਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਸੁਖਦੇਵ ਸਿੰਘ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਦੂਜੀ ਧਿਰ ਅਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਛੇਹਰਟਾ ਪੁਲਿਸ ਵਲੋਂ ਸਚਾਈ ਤੋਂ ਕੋਹਾਂ ਦੂਰ ਰਹਿ ਕੇ ਕਿਸੇ ਰਾਜਸੀ ਦਬਾਅ ਦੇ ਤਹਿਤ ਝੂਠਾ ਪਰਚਾ ਦਰਜ ਕੀਤਾ ਗਿਆ ਹੈ | ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਬਿਨਾ ਪੱਖਪਾਤ ਕਰਨ ਵਾਲੇ ਉੱਚ ਪੁਲਿਸ ਅਧਿਕਾਰੀ ਕੋਲੋਂ ਜਾਂਚ ਕਰਵਾਈ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਫਾਇਨਾਂਸ ਕੰਪਨੀ ਦੇ ਉੱਚ ਅਫ਼ਸਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਕਤ ਦੁਕਾਨਦਾਰ ਦੁਆਰਾ ਕੀਤੇ ਜਾਂਦੇ ਫਾਇਨਾਂਸ ਕੇਸਾਂ ਦੀ ਬਰੀਕੀ ਦੇ ਨਾਲ ਘੋਖ ਕੀਤੀ ਜਾਵੇਗੀ ਤਾਂ ਕਈ ਘਪਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ |
ਅੰਮਿ੍ਤਸਰ, 28 ਮਈ (ਜਸਵੰਤ ਸਿੰਘ ਜੱਸ)-ਸਥਾਨਕ ਟੇਲਰ ਰੋਡ ਗਾਂਧੀ ਗਰਾਉਂਡ ਵਿਖੇ ਸਥਿਤ ਵਿਰਸਾ ਵਿਹਾਰ ਵਿਚ ਚੱਲ ਰਹੇ 10 ਦਿਨਾ ਕੌਮੀ ਰੰਗਮੰਚ ਉਤਸਵ ਦੇ ਅੱਜ ਸੱਤਵੇਂ ਦਿਨ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਵਲੋਂ ਨਵਨਿੰਦਰਾ ਬਹਿਲ ਦੁਆਰਾ ਰਚਿਤ ਅਤੇ ਦਲਜੀਤ ...
ਅੰਮਿ੍ਤਸਰ, 28 ਮਈ (ਜਸਵੰਤ ਸਿੰਘ ਜੱਸ)-ਸਿੱਖ ਸੰਥਸਾ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਅੱਜ ਇਥੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਵਿਧਾਇਕ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿਚ ਦੀਵਾਨ ਦੇ ਵੱਖ-ਵੱਖ ਅਦਾਰਿਆਂ ਨਾਲ ਸਬੰਧਿਤ ਮਾਮਲਿਆਂ 'ਤੇ ...
ਅੰਮਿ੍ਤਸਰ, 28 ਮਈ (ਰਾਜੇਸ਼ ਕੁਮਾਰ ਸ਼ਰਮਾ)-ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਨਾਲ ਲੋਕਾਂ ਦਾ ਔਖਾ ਹੋਇਆ ਸਾਹ ਉਸ ਵੇਲੇ ਸੌਖਾ ਹੋ ਗਿਆ, ਜਦ ਸ਼ਾਮ ਵੇਲੇ ਅਚਾਨਕ ਤੇਜ ਹਨ੍ਹੇਰੀ ਵਿਚਾਲੇ ਹਲਕੀ ਬਾਰਿਸ਼ ਨੇ ਦਸਤਕ ਦੇ ਦਿੱਤੀ | ਹਲਕੀ ਬਾਰਿਸ਼ ਨਾਲ ਜਿੱਥੇ ਮੌਸਮ ...
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਪਿੰਡ ਬੱਲੜਵਾਲ ਦੀ ਰਹਿਣ ਵਾਲੀ ਇਕ ਤਿੰਨ ਬੱਚਿਆਂ ਦੀ ਮਾਂ ਨਾਲ ਉਸਦੇ ਇਕ ਰਿਸ਼ਤੇਦਾਰ ਵਲੋਂ ਜਬਰ ਜਨਾਹ ਕੀਤਾ ਗਿਆ, ਜਿਸ ਸਬੰਧੀ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ...
ਅੰਮਿ੍ਤਸਰ, 28 ਮਈ (ਗਗਨਦੀਪ ਸ਼ਰਮਾ)-ਮੈਰੀਟੋਰੀਅਸ ਸਕੂਲ ਦੀ ਦਾਖ਼ਲਾ ਪ੍ਰੀਖਿਆ ਭਲਕੇ 29 ਮਈ ਐਤਵਾਰ ਨੂੰ ਹੋਣ ਜਾ ਰਹੀ ਹੈ | ਇਸ ਲਈ ਜ਼ਿਲ੍ਹੇ 'ਚ ਕੁੱਲ ਤਿੰਨ ਕੇਂਦਰ ਬਣਾਏ ਗਏ ਹਨ ਅਤੇ ਅੰਮਿ੍ਤਸਰ ਮੈਰੀਟੋਰੀਅਸ ਸਕੂਲ ਦੀ 500 ਸੀਟਾਂ ਵਾਸਤੇ ਕੁੱਲ 753 ਵਿਦਿਆਰਥੀ ਪ੍ਰੀਖਿਆ ...
ਅੰਮਿ੍ਤਸਰ, 28 ਮਈ (ਰੇਸ਼ਮ ਸਿੰਘ)-ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ ਸ਼ੁਰੂ ਕੀਤੀ ਕਾਰਵਾਈ ਤਹਿਤ ਵੱਖ-ਵੱਖ ਥਾਵਾਂ ਤੋਂ ਹੈਰੋਇਨ, ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਨਜਾਇਜ਼ ਸ਼ਰਾਬ ਤੇ ਵਾਹਨ ਚੋਰੀ ਆਦਿ ਦੇ 9 ਦੋਸ਼ੀਆਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ...
ਟਾਂਗਰਾ, 28 ਮਈ (ਹਰਜਿੰਦਰ ਸਿੰਘ ਕਲੇਰ)-ਉੱਪ ਮੰਡਲ ਬਿਜਲੀ ਘਰ ਟਾਂਗਰਾ ਵਿਖੇ ਸਹਾਇਕ ਲਾਈਨਮੈਨ ਦੀ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ | ਬਿਜਲੀ ਮੁਲਾਜ਼ਮ ਦੀ ਪਛਾਣ ਹਰਪ੍ਰੀਤ ਪੁੱਤਰ ਪੂਰਨ ਚੰਦ ਵਾਸੀ ਛੱਜਲਵੱਡੀ ਵਜੋਂ ਹੋਈ ਹੈ ਜੋ ਸਹਾਇਕ ਲਾਈਨਮੈਨ ਵਜੋਂ ...
ਛੇਹਰਟਾ, 28 ਮਈ (ਸੁਰਿੰਦਰ ਸਿੰਘ ਵਿਰਦੀ)-ਬੀਤੀ ਦੇਰ ਸ਼ਾਮ ਪੁਲਿਸ ਥਾਣਾ ਛੇਹਰਟਾ ਦੇ ਅਧੀਨ ਖੇਤਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਵਿਖੇ ਖੇਡ ਗਰਾਊਾਡ ਵਿਚ ਕ੍ਰਿਕਟ ਖੇਡਣ ਦੌਰਾਨ ਹੋਈ ਮਾਮੂਲੀ ਬਹਿਸਬਾਜ਼ੀ ਦੇ ਚੱਲਦਿਆਂ ਕੁਝ ਨੌਜਵਾਨਾਂ ਵਲੋਂ ...
ਜੰਡਿਆਲਾ ਗੁਰੂ, 28 ਮਈ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਜੀ.ਟੀ. ਰੋਡ ਤੋਂ ਪਿੰਡ ਦੇਵੀਦਾਸਪੁਰਾ- ਵਡਾਲਾ ਜੌਹਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਸੜਕ 'ਤੇ ਪਿਛਲੇ ਕਰੀਬ 7 ਮਹੀਨਿਆਂ ਤੋਂ ਪਏ ਪੱਥਰ ਕਾਰਨ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦਾ ...
ਰਾਜਾਸਾਂਸੀ, 28 ਮਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ. ਐੱਸ. ਪੀ. ਦੇ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਸਬੰਧੀ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਥਾਣਾ ਰਾਜਾਸਾਂਸੀ ਵਲੋਂ ਦੋ ਵਿਅਕਤੀ ਕੋਲੋਂ ...
ਅੰਮਿ੍ਤਸਰ, 28 ਮਈ (ਜਸਵੰਤ ਸਿੰਘ ਜੱਸ)-ਪੰਜਾਬ ਅਰਬਨ ਪਲੈਨਿੰਗ ਅਤੇ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਵਲੋਂ ਪਿ੍ੰਸੀਪਲ ਸਕੱਤਰ ਸ੍ਰੀ ਅਜੋਏ ਸਿਨਹਾ, ਮੁੱਖ ਪ੍ਰਸ਼ਾਸਕ ਸ੍ਰੀ ਘਣਸ਼ਿਆਮ ਥੌਰੀ ਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੇ ਨਿਰਦੇਸ਼ਾਂ ਦੀ ਪਾਲਣਾ ...
ਅੰਮਿ੍ਤਸਰ, 28 ਮਈ (ਜਸਵੰਤ ਸਿੰਘ ਜੱਸ)-ਡਾਇਰੈਕਟੋਰੇਟ ਆਫ ਐਜੂਕੇਸ਼ਨ ਚੀਫ ਖ਼ਾਲਸਾ ਦੀਵਾਨ ਵਲੋਂ ਬੱਚਿਆਂ ਦੇ ਮਨੋਵਿਗਿਆਨ ਬਾਰੇ ਅਤੇ ਸਪੋਕਨ ਇੰਗਲਿਸ਼ ਦੇ ਪ੍ਰਭਾਵੀ ਤਰੀਕਿਆਂ ਸਬੰਧੀ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁੱਖ ਵਿਦਿਅਕ ਅਦਾਰੇ ...
ਅੰਮਿ੍ਤਸਰ, 28 ਮਈ (ਗਗਨਦੀਪ ਸ਼ਰਮਾ)-ਜੀ. ਆਰ. ਪੀ. ਵਲੋਂ ਘਰੋਂ ਨਾਰਾਜ਼ ਹੋ ਕੇ ਆਈ ਲੜਕੀ ਨੂੰ ਸਹੀ-ਸਲਾਮਤ ਉਸ ਦੇ ਵਾਰਸਾਂ ਹਵਾਲੇ ਕੀਤਾ ਗਿਆ | ਜੀ. ਆਰ. ਪੀ. ਥਾਣੇ 'ਚ ਤਾਇਨਾਤ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਪੁੱਛਗਿੱਛ ਕਰਨ 'ਤੇ ਉਕਤ ਲੜਕੀ ਨੇ ਦੱਸਿਆ ਕਿ ਉਹ ਦਿੱਲੀ ਤੋਂ ...
ਅੰਮਿ੍ਤਸਰ, 28 ਮਈ (ਜਸਵੰਤ ਸਿੰਘ ਜੱਸ)-ਆਲ ਇੰਡੀਆ ਸ. ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ, ਅੰਮਿ੍ਤਸਰ ਦੇ ਸਕੱਤਰ ਜਨਰਲ ਗਿਆਨ ਸਿੰਘ ਬਮਰਾਹ, ਸਕੱਤਰ ਤਜਿੰਦਰਪਾਲ ਸਿੰਘ ਬਮਰਾਹ, ਐਗਜ਼ੈਕਟਿਵ ਮੈਂਬਰ ਹਰਮਿੰਦਰ ਸਿੰਘ ਫੁੱਲ, ਨਵਦੀਪ ਸਿੰਘ ਬਮਰਾਹ ਤੇ ਹੋਰ ਮੈਂਬਰਾਂ ਨੇ ...
ਅੰਮਿ੍ਤਸਰ, 28 ਮਈ (ਰਾਜੇਸ਼ ਕੁਮਾਰ ਸ਼ਰਮਾ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਵਲੋਂ ਟੈਕਸ ਚੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਕਾਰਵਾਈਆਂ ਦੌਰਾਨ 4 ਲੱਖ 40 ਹਜ਼ਾਰ ਦਾ ਜ਼ੁਰਮਾਨਾ ਵਸੂਲ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਈ. ਟੀ. ਓ. ...
ਅੰਮਿ੍ਤਸਰ, 28 ਮਈ (ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਦੇ ਬਾਅਦ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਸਿੱਖਾਂ ਦੇ ਘਰਾਂ ਤੇ ਬੇ-ਆਬਾਦ ਗੁਰਦੁਆਰਿਆਂ 'ਚ ਰਹਿ ਗਏ 100 ਤੋਂ ਵਧੇਰੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਬਿਰਧ ਅਤੇ ਖੰਡਿਤ ਹਾਲਤ 'ਚ ਮਿਲ ਚੁੱਕੇ ਹਨ | ਜਿਨ੍ਹਾਂ ...
ਅੰਮਿ੍ਤਸਰ, 28 ਮਈ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਦੀ ਨਵੀਂ ਸ਼ਰਾਬ ਨੀਤੀ 2022-23 'ਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਹਿਮ ਵਿਚਾਰਾਂ ਚੱਲ ਰਹੀਆਂ ਹਨ | ਜਿਸਦੇ ਤਹਿਤ ਪੰਜਾਬ ਸਰਕਾਰ ਸ਼ਰਾਬ ਦਾ ਨਿਸ਼ਚਿਤ ਕੋਟਾ ਸਿਸਟਮ ਖ਼ਤਮ ਕਰਨ ਦੀ ਤਿਆਰੀ 'ਚ ਹੈ | ਇਸ ਨਾਲ ...
ਅੰਮਿ੍ਤਸਰ, 28 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਵਿਚ ਚੱਲ ਰਹੇ ਖ਼ਾਲਸਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੀ ਨਵੀਂ ਇਮਾਰਤ ਦਾ ਉਦਘਾਟਨ ਅੱਜ ਇਥੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਵਲੋਂ ਕੀਤਾ ਗਿਆ | ਪਹਿਲਾਂ ਇਹ ਕਾਲਜ ...
ਅੰਮਿ੍ਤਸਰ, 28 ਮਈ (ਰੇਸ਼ਮ ਸਿੰਘ)-ਸਿਹਤ ਵਿਭਾਗ ਵਲੋਂ ਅੱਜ ਇਥੇ ਸਰਕਾਰੀ ਸੀ.ਸੈ. ਸਕੂਲ ਮਾਲ ਰੋਡ ਵਿਖ ਵਿਸ਼ਵ ਪੱਧਰੀ ਮੈਨਸਰਲ ਹਾਈਜੀਨ ਦਿਵਸ ਮਨਾਇਆ ਗਿਆ ਜਿਸ ਦਾ ਮੁੱਖ ਮਕਸਦ ਮਾਂਹਵਾਰੀ ਦੌਰਾਨ ਔਰਤਾਂ ਤੇ ਲੜਕੀਆਂ ਨੂੰ ਉਨ੍ਹਾਂ ਦੀ ਸਿਹਤ ਤੇ ਸਫਾਈ ਸੁਰਖਿਆ ਤੋਂ ...
ਅੰਮਿ੍ਤਸਰ, 28 ਮਈ (ਜੱਸ)-ਪ੍ਰਵਾਸੀ ਪੰਜਾਬੀ ਸਾਹਿਤ ਸਿਰਜਣਧਾਰਾ ਦੇ ਪ੍ਰਮੁੱਖ ਸਿੱਖ ਵਿਦਵਾਨ ਸਵ: ਡਾ: ਹਰਚੰਦ ਸਿੰਘ ਬੇਦੀ ਦੀ ਪਹਿਲੀ ਬਰਸੀ ਅਦਬੀ ਰੂਪ ਵਿਚ ਕੱਲ 29 ਮਈ ਨੂੰ ਪੰਜਾਬ ਨਾਟਸ਼ਾਲਾ ਵਿਖੇ ਮਨਾਈ ਜਾਵੇਗੀ | ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ...
ਅੰਮਿ੍ਤਸਰ, 28 ਮਈ (ਨਕੁਲ ਸ਼ਰਮਾ)-ਸਥਾਨਕ ਰਾਣੀ ਕਾ ਬਾਗ ਸਥਿਤ ਵੇਰੋਨ ਇੰਸਟੀਚਿਊਟ ਵਿਖੇ ਸੈਂਟਰ ਹੈੱਡ ਜਤਿਨ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਡੀਕਲ, ਨਾਨ ਮੈਡੀਕਲ ਵਿਸ਼ੇ 'ਚ ਗਿਆਰ੍ਹਵੀਂ ਬਾਰ੍ਹਵੀਂ ਕਰ ਰਹੇ ਵਿਦਿਆਰਥੀਆਂ ਤੇ ਆਪਣੇ ਭਵਿੱਖ ਨੂੰ ਬਿਹਤਰ ...
ਛੇਹਰਟਾ, 28 ਮਈ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵਲੋਂ ਅੱਜ ਵਾਰਡ ਨੰਬਰ 80 ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ. ...
ਅੰਮਿ੍ਤਸਰ, 28 ਮਈ (ਗਗਨਦੀਪ ਸ਼ਰਮਾ)-ਯੂਥ ਗੇਮਜ਼ ਐਂਡ ਸਪੋਰਟਸ ਐਸੋਸੀਏਸ਼ਨ ਇੰਡੀਆ ਵਲੋਂ ਕਰਵਾਇਆ ਛੇਵਾਂ ਸਾਲਾਨਾ ਯੂਥ ਨੈਸ਼ਨਲ ਗੇਮਜ਼ ਟੂਰਨਾਮੈਂਟ ਅੱਜ ਸੰਪੰਨ ਹੋ ਗਿਆ ਹੈ | ਇਸ ਟੂਰਨਾਮੈਂਟ 'ਚ ਪੰਜਾਬ ਸਮੇਤ ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਯੂ.ਪੀ. ...
ਮਾਨਾਂਵਾਲਾ, 28 ਮਈ (ਗੁਰਦੀਪ ਸਿੰਘ ਨਾਗੀ)-ਤਕਨੀਕੀ ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਅੰਮਿ੍ਤਸਰ ਗਰੁੱਪ ਆਫ ਕਾਲਜਿਸ ਦੇ ਵਿਹੜੇ 'ਚ ਗਰੱੁਪ ਦਾ 21ਵਾਂ ਸਥਾਪਨਾ ਦਿਵਸ ਬਹੁਤ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ, ਜਿਸ ਵਿਚ ਗਰੁੱਪ ਦੇ ਚੇਅਰਮੈਨ ਐਡਵੋਕੇਟ ਅਮਿਤ ...
ਅੰਮਿ੍ਤਸਰ, 28 ਮਈ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਵੱਖ-ਵੱਖ ਪ੍ਰਕਾਰ ਦੇ ਗਾਰਮੈਂਟਸ ਤੇ ਹੋਰ ਵਸਤੂਆਂ ਦੀ ਪੰਜ-ਰੋਜ਼ਾ ਵਿਸ਼ਾਲ ਪ੍ਰਦਰਸ਼ਨੀ 'ਹੁਨਰ-ਹਟ' ਦਾ ਉਦਘਾਟਨ ...
ਛੇਹਰਟਾ, 28 ਮਈ (ਸੁਰਿੰਦਰ ਸਿੰਘ ਵਿਰਦੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਪੁਤਲੀਘਰ ਵਿਖੇ ਐਨ.ਸੀ.ਸੀ. ਦੇ ਜੂਨੀਅਰ ਵਿੰਗ ਵਿਚ 24 ਨਵੇਂ ਕੈਡਿਟਸ ਦੀ ਭਰਤੀ ਕੀਤੀ ਗਈ | ਇਨ੍ਹਾਂ ਬੱਚਿਆਂ ਦੀ ਭਰਤੀ ਫਸਟ ਪੰਜਾਬ ਗਰਲਜ਼ ਬਟਾਲੀਅਨ ਅੰਮਿ੍ਤਸਰ ਅਧੀਨ ਪਿ੍ੰਸੀਪਲ ...
ਚੌਕ ਮਹਿਤਾ, 28 ਮਈ (ਧਰਮਿੰਦਰ ਸਿੰਘ ਭੰਮਰਾ)-ਪਿੰਡ ਸੂਰੋਪੱਡਾ ਵਿਖੇ ਖੇਤੀਬਾੜੀ ਡਾਕਟਰ ਤੇ ਮਾਹਿਰਾ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸੈਮੀਨਰ ਲਾ ਇਆ ਗਿਆ | ਇਸ ਮੌਕੇ ਡਾ: ਸੁਖਚੈਨ ਸਿੰਘ ਬਲਾਕ ਤਰਸਿੱਕਾ ਖੇਤੀਬਾੜੀ ਅਫ਼ਸਰ, ਡਾ: ...
ਜਲੰਧਰ, 28 ਮਈ (ਅ.ਬ.)-2006 ਵਿਚ ਸਥਾਪਿਤ, ਪ੍ਰੋਵਾਈਡਰ ਓਵਰਸੀਜ਼ ਪ੍ਰਾ: ਲਿ: ਅੱਜ ਪੰਜਾਬ ਵਿਚ ਸਭ ਤੋਂ ਸਫਲ ਸਟੂਡੈਂਟ ਇੰਮੀਗ੍ਰੇਸ਼ਨ ਸਲਾਹਕਾਰਾਂ ਵਿਚੋਂ ਮੁੱਖ ਹੈ | ਇਨ੍ਹਾਂ ਦਾ ਮੁੱਖ ਦਫ਼ਤਰ ਐਸ. ਸੀ. ਓ. 676, ਸੈਕਟਰ 70, ਮੁਹਾਲੀ ਵਿਚ ਅਤੇ ਇਕ-ਇਕ ਬ੍ਰਾਂਚ ਆਫ਼ਿਸ ਪਟਿਆਲਾ, ...
ਚੇਤਨਪੁਰਾ, 28 ਮਈ (ਮਹਾਂਬੀਰ ਸਿੰਘ ਗਿੱਲ)-ਅੱਜ ਦਿਨ ਦਿਹਾੜੇ ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਕੰਦੋਵਾਲੀ ਤੇ ਮਾਛੀਨੰਗਲ ਦੇ ਵਿਚਕਾਰ 20 ਹਜ਼ਾਰ ਰੁਪਏ ਦੀ ਲੁੱਟ ਖੋਹ ਹੋਣ ਦੀ ਖ਼ਬਰ ਹੈ | ਘਟਨਾ ਦਾ ਸ਼ਿਕਾਰ ਹੋਏ ਹਰਨੇਕ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ...
ਬਾਬਾ ਬਕਾਲਾ ਸਾਹਿਬ, 28 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 9ਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ...
ਮਜੀਠਾ, 28 ਮਈ (ਜਗਤਾਰ ਸਿੰਘ ਸਹਿਮੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦਿਹਾਤੀ ਮੰਡਲ ਅੰਮਿ੍ਤਸਰ ਦੀ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਨਾਗੋਕੇ ਦੀ ਪ੍ਰਧਾਨਗੀ ਹੇਠ ਮਜੀਠਾ ਵਿਖੇ ਹੋਈ | ਮੀਟਿੰਗ ਵਿਚ ਸੂਬਾ ਕਮੇਟੀ ਵਲੋਂ ਜਾਰੀ ਚੋਣ ਨੋਟੀਫਿਕੇਸ਼ਨ ਮੁਤਾਬਕ ...
ਚੋਗਾਵਾਂ, 28 ਮਈ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਵਿਚ ਦਿਨੋ-ਦਿਨ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਗੁਰੂਧਾਮਾਂ ਦੇ ਅੰਦਰ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਪੂਰੀ ਸਿੱਖ ਕੌਮ ਲਈ ਅਤੇ ਨਾਨਕ ਨਾਮ ਲੇਵਾ ਸੰਗਤਾਂ ਲਈ ਗੰਭੀਰ ਚਿੰਤਾ ਦਾ ...
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਘਰਿੰਡੀ ਵਿਖੇ ਬਿਜਲੀ ਚੋਰੀ ਕਰਨ ਸਬੰਧੀ ਐੱਸ. ਡੀ. ਓ. ਖਾਸਾ ਨੂੰ ਸ਼ਿਕਾਇਤ ਮਿਲੀ ਸੀ | ਐੱਸ. ਡੀ. ਓ. ਖਾਸਾ ਬਿਜਲੀ ਘਰ ਹਰਗੋਬਿੰਦ ਸਿੰਘ ਦੀ ਅਗਵਾਈ ਹੇਠ ਟੀਮ ਤੜਕਸਾਰ ਤੋਂ ਹੀ ...
ਚੱਬਾ, 28 ਮਈ (ਜੱਸਾ ਅਨਜਾਣ)-ਪੁਲਿਸ ਥਾਣਾ ਚਾਟੀਵਿੰਡ ਵਲੋਂ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ ਦੌਰਾਨ ਦੋ ਨੌਜਵਾਨ ਹੈਰੋਇਨ ਸਮੇਤ ਕਾਬੂ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਨਮੀਤ ਸਿੰਘ ਨੇ ਦੱਸਿਆ ਕਿ ਪਿੰਡ ਵਣਚੜ੍ਹੀ ਦੇ ਡ੍ਰੇਨ ਨੇੜਿਉਂ ਦੋ ...
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)-ਪੁਲਿਸ ਥਾਣਾ ਘਰਿੰਡਾ ਦੇ ਐੱਸ.ਐੱਚ.ਓ. ਕਰਮਪਾਲ ਸਿੰਘ ਨੇ ਇਕ ਅਜਿਹੇ ਕਤਲ ਦੇ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਸਫ਼ਲਤਾ ਪ੍ਰਾਪਤ ਕੀਤੀ ਹੈ ਜੋ 10 ਮਹੀਨੇ ਪੁਲਿਸ ਦੀਆਂ ਨਜ਼ਰਾਂ ਤੋਂ ਬਚਦਾ ਰਿਹਾ ਹੈ | ਗੁਪਤ ਸੂਚਨਾ ਦੇ ਆਧਾਰ 'ਤੇ ...
ਲੋਪੋਕੇ, 28 ਮਈ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਮੌਹਲੇਕੇ ਵਿਖੇ ਬੀਤੇ ਦਿਨੀ ਆਪਸੀ ਰੰਜਿਸ਼ ਨੂੰ ਲੈ ਕੇ ਹੋਈ ਤਕਰਾਰ 'ਚ ਘਰ 'ਤੇ ਗੋਲੀਆ ਨਾਲ ਹਮਲਾ ਕਰਨ 'ਤੇ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵਲੋਂ ਪੰਜ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ | ਇਸ ਸਬੰਧੀ ...
ਚੌਂਕ ਮਹਿਤਾ, 28 ਮਈ (ਜਗਦੀਸ਼ ਸਿੰਘ ਬਮਰਾਹ) : ਕਸਬਾ ਮਹਿਤਾ ਚੌਕ ਜਿੱਥੇ ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਿਾਹਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਉੱਥੇ ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗਿੋਬੰਦ ਸਿੰਘ ਜੀ ਵਲੋਂ ਵਰੋਸਾਈ ਦਮਦਮੀ ਟਕਸਾਲ ਦਾ ਹੈੱਡ ...
ਜੰਡਿਆਲਾ ਗੁਰੂ, 28 ਮਈ (ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ)-ਬੀਤੇ ਦਿਨ ਜੰਡਿਆਲਾ ਗੁਰੂ ਦੇ ਜੀ.ਟੀ. ਰੋਡ 'ਤੇ ਸਥਿਤ ਗਿੱਲ ਐਂਡ ਕੰਪਨੀ ਦੇ ਪੈਟਰੋਲ ਪੰਪ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਤੇਲ ਲੈਣ ਦੇ ਬਹਾਨੇ ਪੈਟਰੋਲ ਪੰਪ 'ਤੇ ਕੰਮ ਕਰਦੇ ਸੁਭਾਸ਼ ਚੰਦ ਵਾਸੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX