ਮਲੌਦ, 28 ਮਈ (ਦਿਲਬਾਗ ਸਿੰਘ ਚਾਪੜਾ)-ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ 'ਚ ਨਜਾਇਜ਼ ਕਬਜ਼ੇ ਛਡਵਾਉਣ ਦੀ ਮੁਹਿੰਮ ਚੱਲ ਰਹੀ ਹੈ, ਪਰ ਮਲੌਦ ਸ਼ਹਿਰ ਵਿਚ ਹੋਏ ਨਜਾਇਜ਼ ਕਬਜ਼ੇ ਪਤਾ ਨਹੀ ਕਿਉਂ ਨਹੀ ਹਟਾਏ ਜਾਂਦੇ | ਇਸ ਸੰਬੰਧੀ ਨਗਰ ਪੰਚਾਇਤ ਮਲੌਦ ਦੇ ਸਾਬਕਾ ਪ੍ਰਧਾਨ ਬਾਬੂ ਸੁਰਿੰਦਰ ਕੁਮਾਰ ਨੇ ਸਿਵਲ ਅਧਿਕਾਰੀਆਂ ਤੋਂ ਲੈ ਕੇ ਹਾਈਕੋਰਟ ਤੱਕ ਵੀ ਪਹੁੰਚ ਕੀਤੀ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਆਸੀ ਆਗੂਆਂ ਦੀ ਸ਼ਹਿ 'ਤੇ ਸਿਰਫ ਗੋਂਗਲੂਆਂ ਨੂੰ ਮਿੱਟੀ ਝਾੜਨ ਵਾਂਗ ਖਾਨਾਪੂਰਤੀ ਕਰ ਦਿੱਤੀ, ਪਰ ਨਾਜਾਇਜ਼ ਕਬਜ਼ੇ ਹੁਣ ਵੀ ਜਿਉਂ ਦੇ ਤਿਉਂ ਹਨ, ਜਿਸ ਨਾਲ ਆਏ ਦਿਨ ਮੁੱਖ ਬਾਜ਼ਾਰ 'ਚ ਵੱਡੇ-ਵੱਡੇ ਜਾਮ ਕੁੱਝ ਮਿੰਟਾਂ ਬਾਅਦ ਹੀ ਲੱਗਦੇ ਰਹਿੰਦੇ ਹਨ, ਜਿਸ ਕਾਰਨ ਰਾਹਗੀਰ ਕਾਫ਼ੀ ਪ੍ਰੇਸ਼ਾਨ ਹਨ | ਪਹਿਲਾ ਤਾਂ ਥਾਣੇ ਦੀ ਇਮਾਰਤ ਬਾਜ਼ਾਰ 'ਚ ਹੋਣ ਕਾਰਣ ਉਸੇ ਵਕਤ ਪੁਲਿਸ ਹਰਕਤ ਵਿਚ ਆ ਕੇ ਜਾਮ ਖੁਲ੍ਹਵਾ ਦਿੰਦੀ ਸੀ, ਪਰ ਹੁਣ ਥਾਣੇ ਦੀ ਇਮਾਰਤ ਬਾਹਰ ਜਾਣ ਕਾਰਨ ਲੰਮਾ ਸਮਾਂ ਇਹ ਜਾਮ ਲੱਗਦੇ ਰਹਿੰਦੇ ਹਨ, ਜਿਨ੍ਹਾਂ ਨੂੰ ਖੁਲ੍ਹਵਾਉਣ ਲਈ ਕਈ ਵਾਰ ਰਾਹਗੀਰਾਂ ਦੀ ਬਹਿਸਬਾਜ਼ੀ ਤੱਕ ਹੋ ਜਾਂਦੀ ਹੈ | ਬਾਬੂ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਹਰ ਵਾਰ ਨਗਰ ਪੰਚਾਇਤ ਚੋਣਾਂ ਸਮੇਂ ਸਿਆਸੀ ਆਗੂ ਤੇ ਚੋਣ ਲੜਨ ਵਾਲੇ ਉਮੀਦਵਾਰ ਵੱਡੇ ਦਾਅਵੇ ਅਤੇ ਅੰਦਰ ਖਾਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨਾਲ ਗੰਢ-ਤੁਪ ਕਰਕੇ ਵੋਟਾਂ ਬਟੋਰ ਲੈਦੇ ਹਨ, ਪਰ ਲੋਕਾਂ ਦੀ ਸਮੱਸਿਆ ਵੱਲ ਕਿਸੇ ਦਾ ਧਿਆਨ ਨਹੀਂ | ਜ਼ਿਕਰਯੋਗ ਹੈ ਕਿ ਜਿਥੇ ਮਲੇਰਕੋਟਲਾ-ਲੁਧਿਆਣਾ ਤੇ ਖੰਨਾ ਨੂੰ ਜਾਣ ਲਈ ਇਸੇ ਬਾਜ਼ਾਰ 'ਚੋਂ ਲੰਘਣਾ ਪੈਦਾ ਹੈ, ਉਥੇ ਇਲਾਕੇ ਦੇ 35-40 ਪਿੰਡਾਂ ਦੇ ਲੋਕ ਵੀ ਮਲੌਦ ਸ਼ਹਿਰ 'ਚੋਂ ਵੱਖ-ਵੱਖ ਦੁਕਾਨਾਂ ਤੋਂ ਖ਼ਰੀਦੋ ਫ਼ਰੋਖ਼ਤ ਕਰਨ ਆਉਂਦੇ ਹਨ | ਇਸ ਤੋਂ ਇਲਾਵਾ ਸ਼ਹਿਰ ਪੇਂਡੂ ਇਲਾਕੇ ਨਾਲ ਸੰਬੰਧਿਤ ਹੋਣ ਕਾਰਨ ਕਿਸਾਨਾਂ ਨੂੰ ਟਰੈਕਟਰ ਤੇ ਹੋਰ ਸਾਧਨ ਲੈ ਕੇ ਵੀ ਇਸੇ ਬਾਜ਼ਾਰ 'ਚੋਂ ਗੁਜ਼ਰਨਾ ਪੈਂਦਾ ਹੈ | ਫੂਡ ਸਪਲਾਈ ਵਾਲੇ ਟਰੱਕਾਂ ਦੀ ਸਪੈਸ਼ਲ ਵਾਲੇ ਦਿਨ ਤਾਂ ਬਾਜ਼ਾਰ ਵਿਚ ਟਰੱਕਾਂ ਦਾ ਹੀ ਜਾਮ ਲੱਗਿਆ ਰਹਿੰਦਾ ਹੈ | ਸਾਬਕਾ ਪ੍ਰਧਾਨ ਨੇ ਭਗਵੰਤ ਮਾਨ ਦੀ ਸਰਕਾਰ ਤੇ ਹਲਕੇ ਦੇ ਵਿਧਾਇਕ ਤੋਂ ਵੀ ਮੰਗ ਕੀਤੀ ਕਿ ਮਲੌਦ ਬਾਜ਼ਾਰ ਦੇ ਨਾਜਾਇਜ਼ ਕਬਜ਼ੇ ਛੜਵਾਏ ਜਾਣ ਤਾਂ ਕਿ ਬਾਜ਼ਾਰ 'ਚ ਆਏ ਦਿਨ ਲੱਗ ਰਹੇ ਵੱਡੇ ਵੱਡੇ ਜਾਮ ਤੋਂ ਲੋਕਾ ਨੂੰ ਛੁਟਕਾਰਾ ਮਿਲ ਸਕੇ |
ਸਮਰਾਲਾ, 28 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਇਲਾਕੇ ਦੇ ਅਨੇਕਾਂ ਪਿੰਡਾਂ ਨੂੰ ਇਤਿਹਾਸਿਕ ਨਗਰਾਂ ਨਾਲ ਜੋੜਨ ਵਾਲੀ ਸ੍ਰੀ ਝਾੜ ਸਾਹਿਬ ਰੋਡ, ਜੋ ਕਿ ਅਤਿ ਖਸਤਾ ਹਾਲਤ ਵਿਚ ਹੈ, ਨੂੰ ਬਣਾਉਣ ਲਈ ਪਿਛਲੀ ਤੇ ਮੌਜੂਦਾ ਸਰਕਾਰ ਵਲੋਂ ਕੀਤੀ ਜਾ ਰਹੀ ਬੇਪ੍ਰਵਾਹੀ ਤੋਂ ...
ਖੰਨਾ, 28 ਮਈ (ਮਨਜੀਤ ਸਿੰਘ ਧੀਮਾਨ)-ਦੋ ਮੋਟਰਸਾਈਕਲਾਂ ਦਰਮਿਆਨ ਹੋਈ ਆਪਸੀ ਟੱਕਰ 'ਚ ਇਕ ਦੀ ਮੌਤ ਹੋ ਗਈ ਜਦ ਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਜ਼ਖ਼ਮੀ ਸੰਦੀਪ ਕੁਮਾਰ ਵਾਸੀ ਕੌੜੀ ਨੇ ਕਿਹਾ ਕਿ ਉਹ ਬੀਤੀ ਸ਼ਾਮ ਅਮਲੋਹ ਤੋਂ ਕੰਮ ਖ਼ਤਮ ...
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਤੇ ਈ. ਓ. ਚਰਨਜੀਤ ਸਿੰਘ ਉੱਭੀ ਦੀ ਅਗਵਾਈ 'ਚ ਖੇਡ ਤੇ ਅੰਗਹੀਣ ਕੋਟੇ ਦੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ | ਨਗਰ ਕੌਂਸਲ ਪ੍ਰਧਾਨ ਲੱਧੜ ਨੇ ਕਿਹਾ ਕਿ ...
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਕਚਹਿਰੀ ਕੋਲ ਈ. ਐੱਸ. ਆਈ. ਡਿਸਪੈਂਸਰੀ ਲਾਗੇ ਇਕ ਦਰੱਖਤ 'ਤੇ ਪਲਾਸਟਿਕ ਡੋਰ 'ਚ ਫਸੇ ਹੋਏ ਇਕ ਬਾਜ਼ ਨੂੰ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਦੀ ਇਕ ਟੀਮ ਨੇ ਆਜ਼ਾਦ ਕਰਵਾ ਕੇ ਉਸ ਦੀ ਜਾਨ ਬਚਾਈ | ਫਾਇਰ ਬਿ੍ਗੇਡ ਖੰਨਾ ਦੇ ਫਾਇਰ ...
ਕੁਹਾੜਾ, 28 ਮਈ (ਸੰਦੀਪ ਸਿੰਘ ਕੁਹਾੜਾ)-ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਗੁਆਚੇ ਬੱਚਿਆਂ ਨੂੰ ਭਾਲਕੇ ਮਾਪਿਆ ਹਵਾਲੇ ਕਰਨ ਦੀ ਮੁਹਿੰਮ ਤਹਿਤ ਥਾਣਾ ਜਮਾਲਪੁਰ ਅਧੀਨ ਪੈਂਦੀ ਪੁਲਿਸ ਚੌਕੀ ਰਾਮਗੜ੍ਹ ਵਲੋਂ ਗੁਆਚੇ ਲੜਕੇ ਨੂੰ ਲੱਭ ਕੇ ਉਸਦੇ ਮਾਪਿਆਂ ਹਵਾਲੇ ਕੀਤਾ ...
ਕੁਹਾੜਾ, 28 ਮਈ (ਸੰਦੀਪ ਸਿੰਘ ਕੁਹਾੜਾ)-ਐੈੱਸ. ਐੱਮ. ਓ. ਕੂੰਮਕਲਾਂ ਦੀ ਅਗਵਾਈ 'ਚ ਸੀ. ਐੱਚ. ਸੈਂਟਰ ਕੂੰਮ ਕਲਾਂ ਵਿਖੇ ਟੀਮ ਦਾ ਗਠਨ ਕੀਤਾ ਗਿਆ, ਜਿਸ 'ਚ ਡਾ. ਹਰਚਰਨ ਸਿੰਘ ਨੋਡਲ ਅਫ਼ਸਰ, ਹੈਲਥ ਇੰਸਪੈਕਟਰ ਗੁਰਦੇਵ ਸਿੰਘ, ਨੂਰਦੀਨ ਤੇ ਹਰਵਿੰਦਰ ਸਿੰਘ ਸ਼ਾਮਿਲ ਹੋਏ | ਟੀਮ ...
ਈਸੜੂ, 28 ਮਈ (ਬਲਵਿੰਦਰ ਸਿੰਘ)-ਪਿੰਡ ਨਸਰਾਲੀ ਵਾਸੀ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨਵਪ੍ਰੀਤ ਕੌਰ ਪਤਨੀ ਗੁਰਿੰਦਰ ਸਿੰਘ ਤੇ ਉਨ੍ਹਾਂ ਦੇ 10 ਸਾਲ ਉਮਰ ਦੇ ਜੁੜਵੇਂ ਬੱਚੇ ਹਰਸਿਮਰਨਜੀਤ ਸਿੰਘ ਤੇ ਹਰਸੀਰਤ ਕੌਰ, ਜਿਨ੍ਹਾਂ ਦੀ ਕੱਲ੍ਹ ਖੰਨਾ ਨੇੜੇ ਹੋਏ ਸੜਕ ਹਾਦਸੇ 'ਚ ...
ਖੰਨਾ, 28 ਮਈ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ ਖੰਨਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਨਾਮਜ਼ਦ ਭਗੌੜਾ ਕਰਾਰ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਖੰਨਾ ਦੇ ਐੱਸ. ਐੱਚ. ਓ. ਭਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਕਥਿਤ ਦੋਸ਼ੀ ...
ਖੰਨਾ, 28 ਮਈ (ਮਨਜੀਤ ਸਿੰਘ ਧੀਮਾਨ)-ਘਰ ਤੋਂ ਰਸਤਾ ਭਟਕ ਕੇ ਖੰਨਾ ਦੇ ਰੇਲਵੇ ਸਟੇਸ਼ਨ ਪੁੱਜੇ ਕਰੀਬ 8 ਸਾਲਾ ਬੱਚੇ ਨੂੰ ਜੀ. ਆਰ. ਪੀ. ਮੁਲਾਜ਼ਮਾਂ ਨੇ ਸਹੀ ਸਲਾਮਤ ਉਸ ਦੇ ਮਾਪਿਆਂ ਹਵਾਲ ਨੂੰ ਸੌਂਪ ਦਿੱਤਾ | ਬੱਚੇ ਦੀ ਪਹਿਚਾਣ ਯੁਵਰਾਜ ਕੁਮਾਰ ਪੁੱਤਰ ਕੁੰਜ ਬਿਹਾਰੀ ਵਾਸੀ ...
ਖੰਨਾ, 28 ਮਈ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ-2 ਖੰਨਾ ਪੁਲਿਸ ਵਲੋਂ ਚੋਰੀਸ਼ੁਦਾ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਕਿਹਾ ਕਿ ਮੁਖ਼ਬਰ ਨੇ ...
ਦੋਰਾਹਾ, 28 ਮਈ (ਮਨਜੀਤ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਪਾਇਲ ਅੰਦਰ ਅਕਾਲੀ-ਕਾਂਗਰਸ ਦੁਆਰਾ ਫੈਲਾਏ ਨਸ਼ੇ ਨੂੰ ਖ਼ਤਮ ਕਰਨ ਤੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ 'ਚ ਡੱਕਣ ਦਾ ਵਾਅਦਾ ਅਸੀਂ ਵਿਧਾਨ ਸਭਾ ਚੋਣਾਂ 2022 ਵਿਚ ਪ੍ਰਚਾਰ ਦੌਰਾਨ ਕੀਤਾ ਸੀ ਪਰ ਲੋਕਾਂ ਨੇ ਆਮ ਆਦਮੀ ...
ਸਮਰਾਲਾ, 28 ਮਈ (ਗੋਪਾਲ ਸੋਫਤ)-ਸਮਰਾਲਾ ਹਲਕੇ ਦੇ ਗੌਰਮਿੰਟ ਕੰਟਰੈਕਟਰਜ਼ ਦੀ ਅੱਜ ਹੋਈ ਚੋਣ 'ਚ ਸੰਜੀਵ ਪਾਂਧੀ ਨੂੰ ਪ੍ਰਧਾਨ ਤੇ ਸੁਭਾਸ਼ ਸੋਫਤ ਨੂੰ ਯੂਨੀਅਨ ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ | ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਹੋਈ ਚੋਣ ਦੌਰਾਨ ਹੋਰਨਾਂ ...
ਡੇਹਲੋਂ, 28 ਮਈ (ਅੰਮਿ੍ਤਪਾਲ ਸਿੰਘ ਕੈਲੇ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਡੇਹਲੋਂ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜੀ ਜਦ ਕਿ ਇਸ ਸਮੇਂ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਵਿਸ਼ੇਸ਼ ਕਰਕੇ ਹਾਜ਼ਰ ਸਨ | ਸਰਬਸੰਮਤੀ ਨਾਲ ਚੋਣ ਦੌਰਾਨ ਬੀਬੀ ਭਿੰਦਰ ਕੌਰ ਗੋਸਲ ...
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲ)-ਗੁਰੂਕੁਲ ਪਬਲਿਕ ਸਕੂਲ ਇਕੋਲਾਹੀ ਦਾ 5ਵੀਂ ਸ਼੍ਰੇਣੀ ਦੀ ਬੋਰਡ ਪ੍ਰੀਖਿਆ, 8ਵੀਂ ਤੇ 10ਵੀਂ ਸ਼੍ਰੇਣੀ ਦਾ ਟਰਮ-1 ਦਾ ਨਤੀਜਾ 100 ਫ਼ੀਸਦੀ ਰਿਹਾ | 5ਵੀਂ ਸ਼੍ਰੇਣੀ ਦੇ ਵਿਦਿਆਰਥੀ ਸ਼ਮਸ਼ਾਦ ਪੁੱਤਰੀ ਸ਼ਿੰਦਰਪਾਲ ਨੇ 93 ਫੀਸਦੀ ਅੰਕ ਲੈ ਕੇ ...
ਡੇਹਲੋਂ, 28 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵਲੋਂ ਕਰਵਾਏ ਜਾ ਰਹੇ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਫ਼ੈਸਟੀਵਲ ਮੌਸਮ ਦੀ ਖ਼ਰਾਬੀ ਕਾਰਨ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ | ਟਰੱਸਟ ਦੇ ਚੇਅਰਮੈਨ ...
ਕੁਹਾੜਾ, 28 ਮਈ (ਸੰਦੀਪ ਸਿੰਘ ਕੁਹਾੜਾ)-ਮਾਈ ਭਾਗੋ ਕਾਲਜ ਰਾਮਗੜ੍ਹ ਵਿਖੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਮਿਸ਼ਨ 'ਏਕ ਭਾਰਤ ਸ੍ਰੇਸ਼ਠ ਭਾਰਤ' ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਹ ਗਤੀਵਿਧੀ ਕਾਮਰਸ ਵਿਭਾਗ ਦੇ ਮੁਖੀ ਅਮਨਦੀਪ ਕੌਰ ਦੀ ਅਗਵਾਈ ਹੇਠ ...
ਬੀਜਾ, 28 ਮਈ (ਅਵਤਾਰ ਸਿੰਘ ਜੰਟੀ ਮਾਨ)-ਆਰ. ਐੱਸ. ਖ਼ਾਲਸਾ ਹਾਈ ਸਕੂਲ ਜਸਪਾਲੋਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ...
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲ)-ਸੀ. ਐੱਚ. ਸੀ. ਮਾਨੂੰਪੁਰ ਦੇ ਐੱਸ. ਐਮ. ਓ. ਡਾ. ਰਵੀ ਦੱਤ ਦੀ ਅਗਵਾਈ 'ਚ ਮਾਹਵਾਰੀ ਹਾਈਜੀਨ ਦਿਵਸ ਸੰਬੰਧੀ ਸਕੂਲਾਂ 'ਚ ਜਾਗਰੂਕਤਾ ਕੈਂਪ ਲਗਾਏ ਗਏ | ਇਸ ਸੰਬੰਧੀ ਡਾ. ਰਵੀ ਦੱਤ ਨੇ ਦੱਸਿਆ ਕਿ ਬਹੁਤ ਸਾਰੀਆਂ ਔਰਤਾਂ ਮਾਹਵਾਰੀ ਹਾਈਜੀਨ ...
ਸਮਰਾਲਾ, 28 ਮਈ (ਕੁਲਵਿੰਦਰ ਸਿੰਘ)-ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਦੀ ਰਹਿਨੁਮਾਈ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੱਛੀ ਪਾਲਣ ਵਿਭਾਗ ਲੁਧਿਆਣਾ ਵਲੋਂ ਸਮਰਾਲਾ ਵਿਖੇ ਪੰਜ ਰੋਜ਼ਾ ਵਿਸ਼ੇਸ਼ ਮੱਛੀ ਪਾਲਣ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ...
ਰਾਏਕੋਟ, 28 ਮਈ (ਸੁਸ਼ੀਲ)-ਨਗਰ ਕੌਂਸਲ ਰਾਏਕੋਟ ਵਲੋਂ ਪ੍ਰਧਾਨ ਸੁਦਰਸ਼ਨ ਜੋਸ਼ੀ ਦੀ ਅਗਵਾਈ 'ਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਤਹਿਤ ਪਿਛਲੇ ਕਾਫੀ ਸਮੇਂ ਤੋਂ ਅਧੂਰੀ ਪਈ ਜੌਹਲਾਂ ਰੋਡ ਤੋਂ ਕੁਤਬਾ ਗੇਟ ਇਲਾਕੇ ਨੂੰ ਜੋੜਦੀ ਸੜਕ 'ਤੇ ਪ੍ਰੀਮਿਕਸ ਪਾਉਣ ਦੀ ਸ਼ੁਰੂਆਤ ...
ਮਾਛੀਵਾੜਾ ਸਾਹਿਬ, 28 ਮਈ (ਮਨੋਜ ਕੁਮਾਰ)-ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਦੇ ਦਿਸ਼ਾ ਨਿਰਦੇਸ਼ ਤੇ ਖੇਤੀਬਾੜੀ ਅਫ਼ਸਰ ਮਾਛੀਵਾੜਾ ਡਾ. ਦਾਰਾ ਸਿੰਘ ਦੀ ਅਗਵਾਈ ਹੇਠ ਪਿੰਡ ਹੇਡੋਂ ਬੇਟ ਵਿਖੇ 7.5 ਏਕੜ ਖੇਤਰ ਵਿਚ ਝੋਨੇ ਦੀ ਸਿੱਧੀ ...
ਮਾਛੀਵਾੜਾ ਸਾਹਿਬ, 28 ਮਈ (ਮਨੋਜ ਕੁਮਾਰ)-ਸਿਵਲ ਸਰਜਨ ਡਾ. ਐੱਸ. ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਕੌਰ ਦੀ ਅਗਵਾਈ ਹੇਠ ਸਥਾਨਕ ਸਿਹਤ ਬਲਾਕ ਦੇ ਵੱਖ-ਵੱਖ ਸਿਹਤ ਕੇਂਦਰਾਂ ਪਿੰਡਾਂ ਤੇ ਸਕੂਲਾਂ 'ਚ ਵਿਸ਼ਵ ਮਹਾਵਾਰੀ ਦਿਵਸ ...
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲ)-ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਨੂੰ ਕਰਵਾਉਣ ਦਾ ਮੁੱਖ ਉਦੇਸ਼ ਕੁਦਰਤ ਦੀ ਰੱਖਿਆ ਕਰਨਾ ਤੇ ਦਿਨ-ਬ-ਦਿਨ ਵੱਧ ਰਹੇ ਵਾਤਾਵਰਨ ...
ਸਮਰਾਲਾ, 28 ਮਈ (ਗੋਪਾਲ ਸੋਫਤ)-ਪੰਜਾਬ ਯੂ. ਟੀ., ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦਾ ਇਕ ਵਫ਼ਦ ਕਨਵੀਨਰ ਅਵਿਨਾਸ਼ ਸ਼ਰਮਾ, ਕਨਵੀਨਰ ਤੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ (ਸੰਘਰਸ਼ੀ) ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਤੇ ਰਣਜੀਤ ਸਿੰਘ ਰਾਣਵਾਂ ਕਨਵੀਨਰ ਦੀ ...
ਪਾਇਲ, 28 ਮਈ (ਨਿਜ਼ਾਮਪੁਰ/ਰਜਿੰਦਰ ਸਿੰਘ)-ਐੱਸ. ਐਮ. ਓ. ਪਾਇਲ ਡਾ. ਹਰਪ੍ਰੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਸਿਹਤ ਬਲਾਕ ਪਾਇਲ ਮਾਹਵਾਰੀ ਸਫ਼ਾਈ ਦਿਵਸ ਮਨਾਇਆ | ਇਸ ਮੌਕੇ ਡਾ. ਸੇਖੋਂ ਨੇ ਕਿਹਾ ਕਿ ਇਸ ਦਿਨ ਦਾ ਮਕਸਦ ਔਰਤਾਂ ਨੂੰ ਮਾਹਵਾਰੀ ਦੌਰਾਨ ਸਫ਼ਾਈ ਦੇ ਮਹੱਤਵ ਨੂੰ ...
ਸਮਰਾਲਾ, 28 ਮਈ (ਕੁਲਵਿੰਦਰ ਸਿੰਘ)-41ਵੀਂ ਰਾਸ਼ਟਰੀ ਮਾਸਟਰ ਅਥਲੈਟਿਕ ਮੀਟ ਪਿਛਲੇ ਦਿਨੀਂ ਕੇਡਲੋਰ ਤਾਮਿਲਨਾਡੂ ਦੇ ਅੰਨਾ ਸਟੇਡੀਅਮ ਵਿਖੇ ਸਮਾਪਤ ਹੋਈ, ਇਸ ਵਿਚ ਭਾਗ ਲੈਂਦਿਆਂ ਸਮਰਾਲਾ ਸ਼ਹਿਰ ਦੇ ਮਾਸਟਰ ਅਥਲੀਟ ਦਲਜੀਤ ਸਿੰਘ ਇੰਚਾਰਜ ਪਿ੍ੰਸੀਪਲ ਸ. ਸ. ਸ. ਸ. ਮਾਣਕੀ ...
ਬੀਜਾ, 28 ਮਈ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗਲੀ)-ਯੁਵਕ ਸੇਵਾਵਾਂ ਕਲੱਬ ਪਿੰਡ ਭੌਰਲਾ ਵਲੋਂ ਜਿਥੇ ਸਮੇਂ-ਸਮੇਂ 'ਤੇ ਪਿੰਡ ਦੇ ਸਮਾਜ ਭਲਾਈ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਉਥੇ ਹੀ ਸਕੂਲ 'ਚ ਬੱਚਿਆਂ ਦੀ ਸਹੂਲਤ ਲਈ ਲਗਾਤਾਰ ਉਪਰਾਲੇ ਕੀਤੇ ...
ਦੋਰਾਹਾ, 28 ਮਈ (ਜਸਵੀਰ ਝੱਜ)-ਰਾਜਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਦੀਆਂ ਮਾਵਾਂ ਦੀ ਵਰਕਸ਼ਾਪ ਸਕੂਲ ਮੁਖੀ ਦੇਵੀ ਦਿਆਲ ਪਹੇੜੀ ਦੀ ਦੇਖ-ਰੇਖ ਹੇਠ ਕਰਵਾਈ | ਸਕੂਲ ਮੁਖੀ ਨੇ ਆਏ ਮਾਪਿਆਂ ਨੂੰ ਜੀ ਆਇਆ ਕਹਿੰਦਿਆਂ ਪਿੰਡ ...
ਮਲੌਦ, 28 ਮਈ (ਸਹਾਰਨ ਮਾਜਰਾ)-ਦੇਸ਼ ਭਗਤ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਵਲੋਂ 6ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਸਿਰਫ਼ ਲੜਕਿਆਂ ਦਾ ਸਕੂਲ ਮੈਨੇਜਰ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਇਕ ਰੋਜ਼ਾ ਫ਼ਨ ਵਰਲਡ ਪਟਿਆਲਾ ਦਾ ਟੂਰ ਲਗਾਇਆ ਗਿਆ | ਇਸ ਮੌਕੇ ਲੜਕਿਆਂ ਨੇ ...
ਰਾੜਾ ਸਾਹਿਬ, 28 ਮਈ (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਲੋਂ 'ਗੁੱਡ ਟੱਚ ਤੇ ਬੈਡ ਟੱਚ' ਵਿਸ਼ੇ 'ਤੇ ਇਕ ਗਤੀਵਿਧੀ ਦਾ ਆਯੋਜਨ ਕੀਤਾ ਗਿਆ | ਜਿਸ ਦਾ ਸੰਚਾਲਨ ਮੁੱਖ ਅਧਿਆਪਕਾ ਜਗਮੋਹਨ ਸਚਦੇਵ ਤੇ ਕੋਆਰਡੀਨੇਟਰ ...
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਕਮੇਟੀ ਸਿਟੀ-2 ਖੰਨਾ ਦੇ ਕੁਲਵਿੰਦਰ ਸਿੰਘ ਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਸਿਟੀ-2 ਖੰਨਾ ਦੇ ਬਿਜਲੀ ਕਾਮਿਆਂ ਨੇ 66 ਕੇ. ਵੀ. ਗਰਿੱਡ ਬਦੀਨਪੁਰ ...
ਖੰਨਾ, 28 ਮਈ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਫ਼ਾਰ ਵੁਮੈਨ ਖੰਨਾ ਦੀ ਸ਼ੋਸ਼ਿਓਲਾਜੀ ਤੀਜੇ ਸਮੈਸਟਰ ਦੀਆਂ 6 ਵਿਦਿਆਰਥਣਾਂ ਪੰਜਾਬ ਯੂਨੀਵਰਸਿਟੀ ਦੀ ਟਾਪ 10 ਮੈਰਿਟ 'ਚ ਆਈਆਂ ਅਤੇ ਕਾਲਜ ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ | 27 ਮਈ ਨੂੰ ਪੰਜਾਬ ਯੂਨੀਵਰਸਿਟੀ ...
ਮਲੌਦ, 28 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮਲੌਦ ਪ੍ਰਧਾਨ ਲਖਵਿੰਦਰ ਸਿੰਘ ਲਾਡੀ ਉਕਸੀ ਤੇ ਬਲਾਕ ਦੋਰਾਹਾ ਦੇ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX