ਗੁਰਦਾਸਪੁਰ, 22 ਜੂਨ (ਭਾਗਦੀਪ ਸਿੰਘ ਗੋਰਾਇਆ)- ਗੁਰਦਾਸਪੁਰ ਦੇ ਜੇ.ਸੀ. ਨੰਦਾ ਹਸਪਤਾਲ 'ਤੇ ਇਕ ਸਵਾ ਮਹੀਨੇ ਦੀ ਬੱਚੀ ਦੀ ਮੌਤ ਹੋਣ ਦੇ ਦੋਸ਼ ਬੱਚੀ ਦੇ ਪਰਿਵਾਰਕ ਮੈਂਬਰਾਂ ਵਲੋਂ ਲਗਾਏ ਗਏ ਹਨ | ਇਸ ਸਬੰਧੀ ਹਸਪਤਾਲ ਵਿਖੇ ਮਿ੍ਤਕ ਬੱਚੀ ਦੀ ਮਾਂ ਹਰਸ਼ਲਤਾ ਪਤਨੀ ਸੰਦੀਪ ਕੁਮਾਰ ਵਾਸੀ ਮੁਹੱਲਾ ਪ੍ਰੇਮ ਨਗਰ ਗੁਰਦਾਸਪੁਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਸਵਾ ਮਹੀਨੇ ਦੀ ਬੱਚੀ ਨੰੂ ਪੀਲੀਏ ਦੀ ਸ਼ਿਕਾਇਤ ਹੋਣ ਕਾਰਨ ਅੱਜ ਤੋਂ ਛੇ ਦਿਨ ਪਹਿਲਾਂ ਇਲਾਜ ਲਈ ਗੁਰਦਾਸਪੁਰ ਦੇ ਬੱਚਿਆਂ ਦੇ ਜੇ.ਸੀ. ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ | ਰੋਜ਼ਾਨਾ ਹੀ ਡਾਕਟਰ ਵਲੋਂ ਬੱਚੀ ਨੰੂ ਕੋਈ ਨਵੀਂ ਬਿਮਾਰੀ ਦੱਸ ਕੇ ਇਲਾਜ ਕੀਤਾ ਜਾਂਦਾ ਰਿਹਾ ਪਰ ਅੱਜ ਸਵੇਰੇ ਤੜਕਸਾਰ ਬੱਚੀ ਦੀ ਅਚਾਨਕ ਹਾਲਤ ਵਿਗੜਨ ਕਾਰਨ ਡਾਕਟਰ ਵਲੋਂ ਬੱਚੀ ਨੰੂ ਅੰਮਿ੍ਤਸਰ ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਤੇ ਜਦ ਅਸੀਂ ਬੱਚੀ ਨੰੂ ਅੰਮਿ੍ਤਸਰ ਦੇ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਪਹੁੰਚੇ ਤਾਂ ਹਸਪਤਾਲ ਦੇ ਕਰਮਚਾਰੀਆਂ ਵਲੋਂ ਬੱਚੀ ਨੰੂ ਦਾਖ਼ਲ ਕਰ ਲਿਆ ਗਿਆ ਤੇ ਇਕ ਮਸ਼ੀਨ ਵਿਚ ਰੱਖ ਕੇ ਸਾਡੇ ਕੋਲੋਂ ਕਾਫ਼ੀ ਜ਼ਿਆਦਾ ਪੈਸੇ ਜਮ੍ਹਾਂ ਕਰਵਾ ਲਏ ਗਏ ਤੇ ਫਿਰ ਕੁਝ ਸਮਾਂ ਬਾਅਦ ਬੱਚੀ ਨੰੂ ਮਿ੍ਤਕ ਐਲਾਨ ਦਿੱਤਾ ਗਿਆ | ਇਸ ਮੌਕੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਬੱਚੀ ਦੀ ਮੌਤ ਗੁਰਦਾਸਪੁਰ ਦੇ ਜੇ.ਸੀ. ਨੰਦਾ ਹਸਪਤਾਲ ਵਿਚ ਹੀ ਹੋ ਗਈ ਸੀ ਪਰ ਡਾਕਟਰ ਵਲੋਂ ਜਾਣਬੁੱਝ ਕੇ ਆਪਣੇ ਆਪ ਨੰੂ ਬਚਾਉਣ ਖਾਤਰ ਅੱਜ ਸਵੇਰੇ ਬੱਚੀ ਨੰੂ ਅੰਮਿ੍ਤਸਰ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਸਾਡਾ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਤਾਂ ਹੋਇਆ ਹੀ ਹੈ ਉੱਥੇ ਬੱਚੀ ਦੀ ਜਾਨ ਵੀ ਨਹੀਂ ਬੱਚ ਸਕੀ | ਇਸ ਸਬੰਧੀ ਜਦ ਬੱਚਿਆਂ ਦੇ ਡਾਕਟਰ ਚੇਤਨ ਨੰਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਦੋ ਜੁੜਵਾ ਬੱਚੀਆਂ ਪੈਦਾ ਹੋਈਆਂ ਸਨ ਜਿਨ੍ਹਾਂ ਵਿਚੋਂ ਇਕ ਬੱਚੀ ਦੀ ਮੌਤ ਜਨਮ ਤੋਂ ਤਿੰਨ ਦਿਨ ਬਾਅਦ ਹੀ ਹੋ ਗਈ ਸੀ | ਬੱਚੀਆਂ ਦਾ 8 ਮਹੀਨਿਆਂ ਦਾ ਜਨਮ ਹੋਣ ਕਾਰਨ ਕਾਫ਼ੀ ਕਮਜ਼ੋਰ ਸਨ ਤੇ ਪਰਿਵਾਰਕ ਮੈਂਬਰਾਂ ਨੰੂ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਹ ਬੱਚੀ ਕੁਝ ਦਿਨ ਪਹਿਲਾਂ ਹੀ ਠੀਕ ਹੋ ਕੇ ਘਰ ਚਲੀ ਗਈ ਸੀ ਪਰ ਫਿਰ ਤੋਂ ਬਿਮਾਰ ਹੋਣ ਕਾਰਨ ਹਸਪਤਾਲ ਲਿਆਂਦਾ ਗਿਆ ਤੇ ਬੱਚੀ ਦੇ ਖੂਨ ਜ਼ਿਆਦਾ ਵੱਗਣ ਕਾਰਨ ਮਾਪਿਆਂ ਨੰੂ ਅੰਮਿ੍ਤਸਰ ਲਿਜਾਣ ਲਈ ਕਿਹਾ ਗਿਆ ਸੀ ਪਰ ਮਾਪਿਆਂ ਵਲੋਂ ਲਿਖਤੀ ਰੂਪ ਵਿਚ ਇਸ ਹਸਪਤਾਲ ਤੋਂ ਇਲਾਜ ਕਰਵਾਉਣ ਦੀ ਸਹਿਮਤੀ ਜਤਾਈ ਗਈ ਜਿਸ ਦੇ ਚੱਲਦੇ ਅੱਜ ਸਵੇਰੇ ਬੱਚੀ ਦੇ ਹਾਲਾਤ ਅੱਜ ਜ਼ਿਆਦਾ ਖ਼ਰਾਬ ਹੋਣ ਕਾਰਨ ਉਨ੍ਹਾਂ ਬੱਚੀ ਨੰੂ ਅੰਮਿ੍ਤਸਰ ਲਿਜਾਣ ਲਈ ਕਿਹਾ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਮਾਪਿਆਂ ਵਲੋਂ ਸਾਡੇ ਹਸਪਤਾਲ 'ਤੇ ਝੂਠੇ ਤੇ ਬੇ-ਬੁਨਿਆਦ ਦੋਸ਼ ਲਗਾਏ ਜਾ ਰਹੇ ਹਨ | ਇਸ ਸਬੰਧੀ ਜਦ ਉੱਥੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਮਿਲੀ ਸੀ | ਜੇਕਰ ਬੱਚੀ ਦੇ ਪਰਿਵਾਰਕ ਮੈਂਬਰ ਲਿਖਤੀ ਸ਼ਿਕਾਇਤ ਦਿੰਦੇ ਹਨ ਤਾਂ ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਕਾਨੰੂਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ |
ਬਟਾਲਾ, 22 ਜੂਨ (ਅਜੀਤ ਬਿਊਰੋ)- ਬਟਾਲਾ ਕਾਲਜ ਆਫ਼ ਐਜੂਕੇਸ਼ਨ ਬੁੱਲੋਵਾਲ (ਨੇੜੇ ਅਲੀਵਾਲ) ਵਿਖੇ ਸ਼ੈਸਨ 2022-24 ਲਈ ਬੀ.ਐੱਡ. ਕੋਰਸ ਵਿੱਚ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੈ | ਕਾਲਜ ਵਿਚ ਦਾਖ਼ਲਿਆਂ ਲਈ ਵਿਦਿਆਰਥੀਆਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ...
ਘੁਮਾਣ, 22 ਜੂਨ (ਬੰਮਰਾਹ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿਛਲੇ 35 ਦਿਨਾਂ ਤੋਂ ਪੁਰਾਣਾ ਬੱਲੜਵਾਲ ਤੇ ਟਾਂਡਾ ਵਿਚਕਾਰ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਲਈ ਧੱਕੇ ਨਾਲ ਜ਼ਮੀਨ ਐਕੁਆਇਰ ਕਰਨ ਨੂੰ ਲੈ ਕੇ ਤੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਧਰਨਾ ...
ਕਾਦੀਆਂ, 22 ਜੂਨ (ਯਾਦਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਗ੍ਰਾਮ ਸਭਾਵਾਂ ਦੇ ਇਜਲਾਸ ਰਵਾਇਤੀ ਪਾਰਟੀਆਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਇਜਲਾਸਾਂ ਦੀ ਤਰਜ਼ ਹੋ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ ...
ਕੋਟਲੀ ਸੂਰਤ ਮੱਲੀ, 22 ਜੂਨ (ਕੁਲਦੀਪ ਸਿੰਘ ਨਾਗਰਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਖੇਤੀਬਾੜੀ ਟਿਊਬਵੈਲਾਂ ਲਈ ਵੀ.ਡੀ.ਐਸ. ਸਕੀਮ ਸ਼ੁਰੂ ਕਰਕੇ ਕਿਸਾਨਾਂ ਦੀ ਚਿਰੋਕਣੀ ਮੰਗ ਪੂਰੀ ਕਰ ਦਿੱਤੀ ਹੈ ਤੇ ਹੁਣ ਕਿਸਾਨਾਂ ਨੂੰ ਇਸ ਸਕੀਮ ਦਾ ਪੂਰਾ ਲਾਭ ਲੈਣਾ ...
ਬਟਾਲਾ, 22 ਜੂਨ (ਅਜੀਤ ਬਿਊਰੋ)- ਅੱਜ ਨਗਰ ਨਿਗਮ ਬਟਾਲਾ ਵਿਖੇ ਪ੍ਰਧਾਨ ਵਿੱਕੀ ਕਲਿਆਣ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਯੂਨੀਅਨ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਠੇਕੇਦਾਰ ਨੂੰ ਖ਼ਤਮ ਕਰਨ ਬਾਰੇ ਇਹ ਮੰਗ ...
ਤਿੱਬੜ, 22 ਜੂਨ (ਬੋਪਾਰਾਏ)- ਗੁਰਦਾਸਪੁਰ ਜ਼ਿਲ੍ਹੇ ਅੰਦਰ ਸ਼ਰਾਬ ਦੇ ਠੇਕਿਆਂ ਦੀ ਟੈਂਡਰ ਪ੍ਰਣਾਲੀ ਰਾਹੀਂ ਨਿਲਾਮੀ ਪ੍ਰਕਿਰਿਆ ਅੱਜ ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ | ਇਹ ਪ੍ਰਕਿਰਿਆ 25 ਜੂਨ ਸ਼ਾਮ 6.55 ਵਜੇ ਤੱਕ ਚੱਲੇਗੀ | ਪਹਿਲੀ ਵਾਰ ਟੈਂਡਰ ਪ੍ਰਣਾਲੀ ਰਾਹੀਂ ...
ਤਿੱਬੜ, 22 ਜੂਨ (ਭੁਪਿੰਦਰ ਸਿੰਘ ਬੋਪਾਰਾਏ)- ਮੀਂਹ ਦਾ ਮੌਸਮ ਜਲਦ ਸ਼ੁਰੂ ਹੋਣ ਵਾਲਾ ਹੈ ਜਿਸ ਕਰਕੇ ਆਸ-ਪਾਸ ਦੇ ਪਿੰਡਾਂ ਦੇ ਨਿਵਾਸੀਆਂ ਵਿਚ ਭਾਰੀ ਚਿੰਤਾ ਵਧਣ ਲੱਗੀ ਹੈ ਕਿਉਂਕਿ ਇਲਾਕੇ ਵਿਚਲੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣੀਆਂ ਡਰੇਨਾਂ, ਨਾਲਿਆਂ 'ਤੇ ਲੋਕਾਂ ਨੇ ...
ਗੁਰਦਾਸਪੁਰ, 22 (ਆਰਿਫ਼)- ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵਲੋਂ ਵਿਸ਼ੇਸ਼ ਨਾਕੇ ਦੌਰਾਨ ਫਾਰਚੂਨਰ ਗੱਡੀ ਸਵਾਰ ਦੋ ਨੌਜਵਾਨਾਂ ਨੰੂ 250 ਗਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੰੂ ਇਕ ਮੁਖ਼ਬਰ ਦੀ ਇਤਲਾਹ ਸੀ ਕਿ ਅੰਮਿ੍ਤਸਰ ਤੋਂ ...
ਪੁਰਾਣਾ ਸ਼ਾਲਾ, 22 ਜੂਨ (ਅਸ਼ੋਕ ਸ਼ਰਮਾ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਗੋਹਤ ਪੋਕਰ ਦੀ ਵਸਨੀਕ ਇਕ ਬਜ਼ੁਰਗ ਮਾਤਾ ਬਲਵਿੰਦਰ ਕੌਰ (75) ਪਤਨੀ ਸਵ: ਗੁਰਮੀਤ ਸਿੰਘ ਨੇ ਆਪਣੇ ਨੰੂਹ-ਪੁੱਤਰ 'ਤੇ ਉਸ ਦੀ ਜ਼ਮੀਨ ਹੜੱਪਣ ਤੇ ਮਾਰਕੁਟਾਈ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਹਲਫ਼ੀਆ ...
ਗੁਰਦਾਸਪੁਰ, 22 ਜੂਨ (ਆਰਿਫ਼)- ਗੁਰਦਾਸਪੁਰ ਦੇ ਇੰਪਰੂਵਮੈਂਟ ਟਰੱਸਟ ਵਿਭਾਗ ਵਿਚ ਬਤੌਰ ਐਸ.ਡੀ.ਓ. ਵਜੋਂ ਸੇਵਾਵਾਂ ਨਿਭਾਅ ਰਹੇ ਅਮਰਵੀਰ ਸਿੰਘ ਵਾਹਲਾ ਨੰੂ ਵਿਭਾਗ ਨੇ ਸੀਨੀਅਰਤਾ ਦੇ ਆਧਾਰ 'ਤੇ ਪਦਉਨਤ ਕਰਦੇ ਹੋਏ ਐਕਸੀਅਨ ਭਾਵ ਟਰੱਸਟ ਇੰਜੀਨੀਅਰ ਤਾਇਨਾਤ ਕੀਤਾ ਹੈ | ...
ਗੁਰਦਾਸਪੁਰ, 22 ਜੂਨ (ਭਾਗਦੀਪ ਸਿੰਘ ਗੋਰਾਇਆ)- ਥਾਣਾ ਸਦਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ 97 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਏ.ਐਸ.ਆਈ ਜੀਵਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਜੌੜਾ ਛੱਤਰਾਂ ਦੇ ਸ਼ਮਸ਼ਾਨਘਾਟ ...
ਬਟਾਲਾ, 22 ਜੂਨ (ਅਜੀਤ ਬਿਊਰੋ)- ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਵਿਖੇ ਸੈਸ਼ਨ 2022-24 ਲਈ ਬੀ.ਐੱਡ ਦੀ ਦਾਖਲਾ ਪ੍ਰਕਿਰਿਆ ਸ਼ੁਰੂ ਹੈ ਜਿਸ ਲਈ ਗਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕਰ ਚੁੱਕੇ ਵਿਦਿਆਰਥੀ 28 ਜੂਨ ਤੱਕ ਰਜਿਸਟ੍ਰੇਸਨ ਕਰਵਾ ਸਕਦੇ ਹਨ | ...
ਧਾਰੀਵਾਲ, 22 ਜੂਨ (ਜੇਮਸ ਨਾਹਰ/ਰਮੇਸ਼ ਨੰਦਾ/ਸਵਰਨ ਸਿੰਘ)- ਥਾਣਾ ਧਾਰੀਵਾਲ ਦੀ ਪੁਲਿਸ ਵਲੋਂ ਵਿਸ਼ੇਸ਼ ਪੁਲਿਸ ਨਾਕੇ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨਾਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਥਾਣਾ ਮੁਖੀ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਪੁਲਿਸ ਪਾਰਟੀ ...
ਧਾਰੀਵਾਲ, 22 ਜੂਨ (ਜੇਮਸ ਨਾਹਰ/ਰਮੇਸ਼ ਨੰਦਾ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਹੋਏ ਸੜਕ ਹਾਦਸੇ ਦੇ ਸਬੰਧ ਵਿਚ ਇਕ ਤੇਜ਼ ਰਫ਼ਤਾਰ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ...
ਪੁਰਾਣਾ ਸ਼ਾਲਾ, 22 ਜੂਨ (ਅਸ਼ੋਕ ਸ਼ਰਮਾ)- ਬੇਟ ਇਲਾਕੇ ਦੇ ਪੰਡੋਰੀ ਮਹੰਤਾਂ ਤੋਂ ਇਲਾਵਾ ਸਾਹੋਵਾਲ ਖੇਤਰ ਅੰਦਰ ਇਸ ਵਾਰ ਅਗੇਤੇ ਮੀਂਹ ਨਾਲ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਉੱਘੇ ਕਿਸਾਨ ਦਿਲਬਾਗ ਸਿੰਘ, ਨਿਸ਼ਾਨ ਸਿੰਘ ਤੇ ਪ੍ਰੀਤਮ ਸਿੰਘ ਭੈਣੀ ...
ਤਿੱਬੜ, 22 ਜੂਨ (ਭੁਪਿੰਦਰ ਸਿੰਘ ਬੋਪਾਰਾਏ)- ਅੰਮਿ੍ਤਸਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਗੁਰਦਾਸਪੁਰ ਦੇ ਇਕ ਨਿੱਜੀ ਸਕੂਲ ਨੇੜੇ ਕਿਸੇ ਅਣਪਛਾਤੇ ਵਾਹਨ ਵਲੋਂ ਕੁਚਲ ਦੇਣ 'ਤੇ ਬੁਰੀ ਹਾਲਤ ਵਿਚ ਪਈ ਹੋਈ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ...
ਧਾਰੀਵਾਲ, 22 ਜੂਨ (ਜੇਮਸ ਨਾਹਰ/ਰਮੇਸ਼ ਨੰਦਾ)-ਐਸ.ਐਚ.ਓ. ਧਾਰੀਵਾਲ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਇਕ ਖਾਸ ਮੁਖਬਰ ਦੀ ਇਤਲਾਹ 'ਤੇ ਪੁਲਿਸ ਪਾਰਟੀ ਵਲੋਂ ਮਿੱਲ ਗਰਾਊਾਡ ਧਾਰੀਵਾਲ ਦੇ ਚੜਦੇ ਪਾਸੇ ਝਾੜੀਆਂ ਵਿਚ ਰੇਡ ਕੀਤਾ ਤਾਂ 2 ਵਿਅਕਤੀ ਝਾੜੀਆਂ ਵਿਚ ਬੈਠ ਕੇ ...
ਪੁਰਾਣਾ ਸ਼ਾਲਾ, 22 ਜੂਨ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਰਾਮਨਗਰ ਭੂਣ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪਣੀ ਹੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ 'ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਹਨ | ਇਸ ਸਬੰਧੀ ਆਪ ਦੇ ਸੀਨੀਅਰ ...
ਕੋਟਲੀ ਸੂਰਤ ਮੱਲੀ, 22 ਜੂਨ (ਕੁਲਦੀਪ ਸਿੰਘ ਨਾਗਰਾ)- ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਿਸ ਵਲੋਂ ਨੇੜਲੇ ਪਿੰਡ ਨਬੀਨਗਰ ਤੋਂ ਨਾਜਾਇਜ਼ ਲਾਹਣ ਤੇ ਚਾਲੂ ਭੱਠੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਭੈੜੇ ...
ਬਟਾਲਾ, 22 ਜੂਨ (ਬੁੱਟਰ)- ਬਟਾਲਾ ਦੇ ਨਵੇਂ ਆਏ ਤਹਿਸੀਲਦਾਰ ਲਖਵਿੰਦਰ ਸਿੰਘ ਦਾ ਦਫਤਰ ਪਹੁੰਚਣ 'ਤੇ ਨੰਬਰਦਾਰ ਯੂਨੀਅਨ ਵਲੋਂ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਦੀ ਅਗਵਾਈ ਵਿਚ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ | ਨੰਬਰਦਾਰਾਂ ਨੇ ਤਹਿਸੀਲਦਾਰ ...
ਬਟਾਲਾ, 22 ਜੂਨ (ਬੁੱਟਰ)- ਪੰਜਾਬ ਵਿਚ ਵਧ ਰਹੀ ਗੁੰਡਾਗਰਦੀ, ਕਤਲੋਗ੍ਰਾਰਤ ਤੇ ਹੋ ਰਹੀਆਂ ਲੁੱਟਾਂ-ਖੋਹਾਂ 'ਤੇ ਪੰਜਾਬ ਸਰਕਾਰ ਨੱਥ ਪਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਮੈਂ ਪੰਜਾਬ ਬੋਲਦਾ' ਦਾ ਬੈਨਰ ਫੜ੍ਹ ਕੇ ਡਾ. ਰਮਨ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਹੈ | ਡਾ. ...
ਵਡਾਲਾ ਬਾਂਗਰ, 22 ਜੂਨ (ਭੁੰਬਲੀ)- ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਮਹਿਕਮਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ (ਆਤਮਾ) ਵਿੰਗ ਨਾਲ ਸਬੰਧਤ 432 ਦੇ ਕਰੀਬ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਤੇ ਉਹ ...
ਭੈਣੀ ਮੀਆਂ ਖਾਂ, 22 ਜੂਨ (ਜਸਬੀਰ ਸਿੰਘ ਬਾਜਵਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਦੇ ਪ੍ਰਧਾਨ ਸੋਹਣ ਸਿੰਘ ਗਿੱਲ, ਸਕੱਤਰ ਕੈਪਟਨ ਸਮਿੰਦਰ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਪ੍ਰੀਤ ਨਾਨੋਵਾਲ ਨੇ ਕਿਹਾ ਕਿ ...
ਧਾਰੀਵਾਲ, 22 ਜੂਨ (ਜੇਮਸ ਨਾਹਰ/ਰਮੇਸ਼ ਨੰਦਾ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਸੜਕ ਹਾਦਸਾ ਮਾਮਲੇ ਵਿਚ ਇਕ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਥਾਣਾ ਮੁਖੀ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਰਿੰਦਰ ਪਾਲ ਪੁੱਤਰ ਸਾਈਾ ਦਾਸ ਵਾਸੀ ਅਬਦੁੱਲਾ ਬਿਲਡਿੰਗ ਜੀ.ਟੀ. ...
ਪੁਰਾਣਾ ਸ਼ਾਲਾ, 22 ਜੂਨ (ਅਸ਼ੋਕ ਸ਼ਰਮਾ)-ਪਿਛਲੇ ਕਈ ਦਹਾਕਿਆਂ ਤੋਂ ਸਰਕਾਰੀ ਸਕੂਲਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਪਾਰਟ ਟਾਈਮ ਚੌਕੀਦਾਰ ਮਾਮੂਲੀ ਜਿਹੀ ਤਨਖ਼ਾਹ 'ਤੇ ਕੰਮ ਕਰ ਰਹੇ ਹਨ | ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਪਾਲਨ ਪੋਸ਼ਣ ਸਹੀ ਢੰਗ ਨਾਲ ਨਹੀਂ ਚੱਲ ...
ਫਤਹਿਗੜ੍ਹ ਚੂੜੀਆਂ, 22 ਜੂਨ (ਐੱਮ.ਐੱਸ. ਫੁੱਲ)- ਸ੍ਰੀ ਗੁਰੂ ਰਾਮਦਾਸ ਗਰੁੱਪ ਆਫ ਇੰਸਟੀਚਿਊਟਸ ਪੰਧੇਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਪਿ੍ੰਸੀਪਲਾਂ, ਵਿਦਿਆਰਥੀਆਂ ਤੇ ਸਟਾਫ਼ ਨੇ ਭਾਗ ਲੈ ਕੇ ...
ਗੁਰਦਾਸਪੁਰ, 22 ਜੂਨ (ਆਰਿਫ਼)- ਜੰਮੂ-ਕਸ਼ਮੀਰ ਦੇ ਪੁਲਵਾਮਾ ਖੇਤਰ ਵਿਖੇ ਪਾਕਿ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਾ ਦੀ 313 ਫੀਲਡ ਰੈਜੀਮੈਂਟ (34 ਆਰ.ਆਰ.) ਦੇ ਸੈਨਾ ਮੈਡਲ ਵਿਜੇਤਾ ਮੇਜਰ ਬਲਵਿੰਦਰ ਸਿੰਘ ਬਾਜਵਾ ਦਾ ਅੱਜ 22ਵਾਂ ਸ਼ਰਧਾਂਜਲੀ ...
ਤਿੱਬੜ, 22 ਜੂਨ (ਭੁਪਿੰਦਰ ਸਿੰਘ ਬੋਪਾਰਾਏ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਉਪ ਮੰਡਲ ਤਿੱਬੜ ਵਿਖੇ ਇੰਜੀ: ਰਵਿੰਦਰ ਕੁਮਾਰ ਨੇ ਨਵੇਂ ਐਸ.ਡੀ.ਓ ਵਜੋਂ ਅਹੁਦਾ ਸੰਭਾਲ ਲਿਆ ਹੈ, ਉਹ ਇਥੇ ਸ੍ਰੀ ਹਰਗੋਬਿੰਦਪੁਰ ਉਪ ਮੰਡਲ ਤੋਂ ਬਦਲ ਕੇ ਆਏ ਹਨ | ਆਪਣਾ ਅਹੁਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX