ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ) - ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫਤਹਿਚੱਕ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਪ੍ਰਧਾਨ ਅਜੀਤ ਸਿੰਘ ਨੇ ਦੱਸਿਆ ਕਿ ਸੂਬਾਈ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਪੈਨਸ਼ਨਰਜ ਨੂੰ ਨਿਆਂ ਦਿਵਾਉਣ ਲਈ ਅਣਮਿੱਥੇ ਸਮੇਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਭਾਵੇਂ ਪੈਨਸ਼ਨਰਾਂ ਲਈ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਵਾਧਾ ਕਰਨਾ ਮੁਨਾਸਿਬ ਮੰਨ ਕੇ ਸਰਕਾਰ ਵਲੋਂ ਜਲਦ ਇਸ ਸਬੰਧੀ ਸੋਧ ਪੱਤਰ ਜਲਦ ਜਾਰੀ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ ਪਰ ਇਸ ਪੱਤਰ ਦੇ ਜਾਰੀ ਹੋਣ ਅਤੇ ਕੈਸ਼ਲੈਸ ਮੈਡੀਕਲ ਸਹੂਲਤ ਲੈਣ ਲਈ ਅਜੇ ਲੰਮੇ ਸੰਘਰਸ਼ ਦੀ ਲੋੜ ਹੈ | ਇਸ ਮੌਕੇ ਜੋਧਬੀਰ ਸ਼ਰਮਾ ਅਤੇ ਜਗਤਾਰ ਸਿੰਘ ਆਸਲ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਛੇਵੇਂ ਤਨਖਾਹ ਕਮਿਸ਼ਨ ਵਿਚ ਤਰੁੱਟੀਆਂ ਦੂਰ ਕਰਨ, ਫਿਕਸ ਮੈਡੀਕਲ ਭੱਤਾ 2 ਹਜ਼ਾਰ ਰਪਏ ਪ੍ਰਤੀ ਮਹੀਨਾ ਕਰਨ, ਪੈਨਸ਼ਨ ਫਿਕਸ ਕਰਨ ਲਈ 2.59 ਦਾ ਗੁਣਾਂਕ ਲਾਗੂ ਕਰਨ, 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਕਾਇਆ ਯਕਮੁਸ਼ਤ ਜਾਰੀ ਕਰਨ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਦੁਬਾਰਾ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲੀ ਕੀਤੀ ਜਾਵੇ |
ਤਰਨ ਤਾਰਨ, 22 ਜੂਨ (ਪਰਮਜੀਤ ਜੋਸ਼ੀ) - ਸੰਗਰੂਰ ਵਿਖੇ ਹੋ ਰਹੀ ਜਿਮਨੀ ਚੋਣ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਆਪਣੀ ਕਿਸਮਤ ਅਜਮਾਈ ਜਾ ਰਹੀ ਹੈ, ਉਥੇ ਆਜ਼ਾਦ ਫਰੰਟ ਪੰਜਾਬ ਵਲੋਂ ਬੀਬੀ ਅਮਨਦੀਪ ਕੌਰ ਉਪਲ ਨੂੰ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿਚ ...
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ) - ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ 10 ਲੱਖ ਰੁਪਏ ਦੀ ਧੋਖਾਧੜੀ ਕਰਨ 'ਤੇ ਇਕ ਔਰਤ ਸਮੇਤ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐਸ.ਐਸ.ਪੀ. ਕੋਲ ਮਹਿੰਦਰਪਾਲ ਸਿੰਘ ਪੁੱਤਰ ਸੋਹਣ ਲਾਲ ਵਾਸੀ ਨੂਰਦੀ ਅੱਡਾ ਤਰਨਤਾਰਨ ਨੇ ਸ਼ਿਕਾਇਤ ...
ਤਰਨ ਤਾਰਨ, 22 ਜੂਨ (ਪਰਮਜੀਤ ਜੋਸ਼ੀ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਘਰ ਅੱਗੇ ਪਿਸਟਲ ਨਾਲ ਹਵਾਈ ਫਾਇਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਰਹਾਲੀ ਵਿਖੇ ਨਿਸ਼ਾਨ ਸਿੰਘ ...
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ) - ਸੀ.ਆਈ.ਏ.ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ ਇਕ ਪਿਸਤੌਲ 32 ਬੋਰ ਅਤੇ 2 ਕਾਰਤੂਸ ਬਰਾਮਦ ਕੀਤੇ ਹਨ | ਸੀ.ਆਈ.ਏ.ਸਟਾਫ਼ ਦੇ ਏ.ਐੱਸ.ਆਈ. ਜੱਸਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ...
ਖਡੂਰ ਸਾਹਿਬ, 22 ਜੂਨ (ਰਸ਼ਪਾਲ ਸਿੰਘ ਕੁਲਾਰ) - ਗੰਧਲੇ ਹੋ ਰਹੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਦਿਨੋਂ ਦਿਨ ਹੇਠਾ ਜਾ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਪਾਣੀ ਬਚਾਓ ਦਾ ਹੋਕਾ ਦਿੰਦੇ ਹੋਏ ਬਾਬਾ ਸੰਤੋਖ ਸਿੰਘ ਯੂ.ਪੀ. ਨੇ ਲੋਕਾਂ ਨੂੰ ...
ਤਰਨ ਤਾਰਨ, 22 ਜੂਨ (ਪਰਮਜੀਤ ਜੋਸ਼ੀ) - ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮੋਟਰਸਾਈਕਲ ਚੋਰੀ ਦੇ ਸ਼ੱਕ ਵਿਚ ਇਕ ਵਿਅਕਤੀ ਨੂੰ ਫੜ੍ਹ ਕੇ ਸਾਈਕਲ ਸਟੈਂਡ ਦੇ ਕਰਿੰਦਿਆਂ ਨੇ ਉਸ ਵਿਅਕਤੀ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਨੂੰ ਥਾਣਾ ਸਿਟੀ ਦੀ ਪੁਲਿਸ ਹਵਾਲੇ ਵੀ ਕਰ ...
ਭਿੱਖੀਵਿੰਡ, 22 ਜੂਨ (ਬੌਬੀ) - ਪਿਛਲੇ ਦਿਨੀਂ ਨਗਰ ਪੰਚਾਇਤ ਭਿੱਖੀਵਿੰਡ ਵਲੋਂ ਨਗਰ ਪੰਚਾਇਤ ਭਿੱਖੀਵਿੰਡ ਦੀ ਹਦੂਦ ਵਿਚ ਆਉਂਦੇ ਇਲਾਕੇ ਦੇ ਵਿਕਾਸ ਕੰਮ ਕਰਵਾਉਣ ਲਈ ਲਗਾਏ ਗਏ 2 ਕਰੋੜ 6 ਲੱਖ 31 ਹਜ਼ਾਰ ਰੁਪਏ ਦੇ ਟੈਂਡਰਾਂ ਦੀ ਸ਼ਿਕਾਇਤ ਭਿੱਖੀਵਿੰਡ ਦੇ ਇਕ ਵਸਨੀਕ ਵਲੋਂ ...
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ) - ਜ਼ਿਲ੍ਹੇ ਵਿਚ ਲੁੱਟਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੁਟੇਰੇ ਬੇਖੌਫ਼ ਹੋ ਕੇ ਦਿਨ ਦਿਹਾੜੇ ਲੋਕਾਂ ਪਾਸੋਂ ਲੁੱਟਖੋਹ ਕਰ ਰਹੇ ਹਨ, ਜਿਸ ਦੀ ਤਾਜਾ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਤਰਨ ...
ਤਰਨ ਤਾਰਨ, 22 ਜੂਨ (ਪਰਮਜੀਤ ਜੋਸ਼ੀ) - ਪਿੰਡ ਰੈਸ਼ੀਆਣਾ ਦਾ ਰਹਿਣ ਵਾਲਾ ਇਕ ਨੌਜਵਾਨ ਜੋ ਕਿ ਕੰਮਕਾਰ ਲਈ ਮਲੇਰਕੋਟਲੇ ਗਿਆ, ਪਰ ਤਿੰਨ ਦਿਨ ਤੋਂ ਘਰ ਵਾਪਸ ਨਾ ਪਰਤਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਉਪਰ ਉਸ ਦੇ ਲੜਕੇ ਨੂੰ ਅਗਵਾ ਕਰਨ ...
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ) - ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਡੀ.ਈ.ਓ. ਦਫ਼ਤਰ ਦੇ ਕੈਂਪਸ ਵਿਚ ਕੀਤੀ ਗਈ ਜਿਸ ਦਾ ਮੁੱਖ ਵਿਸ਼ਾ ਆਪਸੀ ਬਦਲੀਆਂ 'ਚ ਜੋ ਠਹਿਰ ਦੀ ਸ਼ਰਤ ਲਗਾਈ ਗਈ ਹੈ, ਉਸ ਨੂੰ ਖਤਮ ਕਰਨ ਬਾਰੇ ਰਿਹਾ | ਮੀਟਿੰਗ 'ਚ ਕਿਹਾ ਗਿਆ ਕਿ ਆਪਸੀ ਬਦਲੀ ਨਾਲ ...
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ) - ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਦੁਕਾਨ 'ਤੇ ਜੁਆ ਖਿਡਾਉਣ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਿਟੀ ਦੇ ਏ.ਐੱਸ.ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਨੂਰਦੀ ਚੌਂਕ ਤਰਨਤਾਰਨ ...
ਤਰਨ ਤਾਰਨ, 22 ਜੂਨ (ਪਰਮਜੀਤ ਜੋਸ਼ੀ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਅਦਾਲਤ ਵਲੋਂ ਇਕ ਔਰਤ ਨੂੰ ਭਗੌੜੀ ਕਰਾਰ ਦਿੰਦਿਆਂ ਉਸ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਚੋਹਲਾ ਸਾਹਿਬ ਦੇ ਏ.ਐੱਸ.ਆਈ. ...
ਖਡੂਰ ਸਾਹਿਬ, 22 ਜੂਨ (ਰਸ਼ਪਾਲ ਸਿੰਘ ਕੁਲਾਰ) - ਪੰਜਾਬ ਸਰਕਾਰ ਵਲੋਂ ਗ੍ਰਾਮ ਪੰਚਾਇਤਾਂ ਨੂੰ ਆਮ ਇਜਲਾਸ ਕਰਵਾਉਣ ਦੇ ਆਏ ਹੁਕਮਾਂ ਤਹਿਤ ਪਿੰਡ ਹੋਠੀਆਂ ਦੇ ਸਰਪੰਚ ਸੁਖਜਿੰਦਰ ਸਿੰਘ ਨਿੱਕੂ ਸਫਰੀ ਦੀ ਪ੍ਰਧਾਨਗੀ ਹੇਠ ਪਿੰਡ ਦਾ ਆਮ ਇਜਲਾਸ ਬੁਲਾਇਆ ਗਿਆ | ਜਿਸ ਵਿਚ ...
ਤਰਨ ਤਾਰਨ, 22 ਜੂਨ (ਵਿਕਾਸ ਮਰਵਾਹਾ) - ਤਰਨ ਤਾਰਨ ਦੀ ਸਮਾਜ ਸੇਵੀ ਸੰਸਥਾ ਹਰਿਆਵਲ ਵਲੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਇਕ ਸਾਦੇ ਸਮਾਰੋਹ ਦੌਰਾਨ ਸਨਮਾਨ ਕੀਤਾ ਗਿਆ | ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਡਾਕਟਰ ਸੋਹਲ ਨੇ ਕਿਹਾ ਕਿ ਤਰਨ ਤਾਰਨ ਸ਼ਹਿਰ ਨੂੰ ...
ਖੇਮਕਰਨ, 22 ਜੂਨ (ਰਾਕੇਸ਼ ਬਿੱਲਾ) - ਟੈਕਨੀਕਲ ਸਰਵਿਸ ਯੂਨੀਅਨ (ਪਾਵਰਕਾਮ) ਸਬ ਡਵੀਜ਼ਨ ਖੇਮਕਰਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਸਬੰਧੀ ਵਰਕਰਜ ਮੀਟਿੰਗ ਡਵੀਜ਼ਨ ਕਮੇਟੀ ਦੇ ਪ੍ਰਧਾਨ ਗੁਰਮੇਜ ਸਿੰਘ ਤੇ ਜਨਰਲ ਸਕੱਤਰ ਬਿੱਕਰ ਸਿੰਘ ਦੀ ਦੇਖ ਰੇਖ ਹੇਠ ਹੋਈ | ਮੀਟਿੰਗ 'ਚ ...
ਭਿੱਖੀਵਿੰਡ, 22 ਜੂਨ (ਬੌਬੀ) - ਫ਼ੌਜ 'ਚ ਭਰਤੀ ਕਰ ਲਈ ਅਗਨੀਪੱਥ ਯੋਜਨਾ ਦੇ ਵਿਰੋਧ ਵਿਚ ਸੀ.ਪੀ.ਆਈ. ਵਲੋਂ ਭਿੱਖੀਵਿੰਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸੀ.ਪੀ.ਆਈ. ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਹ ...
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ) - ਕੇਂਦਰ ਸਰਕਾਰ ਵਲੋਂ ਦੇਸ਼ ਵਿਚ ਰੱਖਿਆ ਸੈਨਾਵਾਂ ਵਿਚ ਨੌਜਵਾਨਾਂ ਦੀ ਭਰਤੀ ਲਈ ਚਾਰ ਸਾਲਾ ਠੇਕਾ ਅਧਾਰਿਤ ਅਗਨੀਪਥ ਸਕੀਮ ਦੇ ਵਿਰੁੱਧ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ...
ਸਰਾਏ ਅਮਾਨਤ ਖਾਂ, 22 ਜੂਨ (ਨਰਿੰਦਰ ਸਿੰਘ ਦੋਦੇ) - ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਭੁਸੇ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਬਘੇਲ ਸਿੰਘ ਤੇ ਬਾਬਾ ਅਮਰ ਸਿੰਘ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਇਸ ਸਮੇਂ ਜਾਣਕਾਰੀ ਦਿੰਦੇ ਹੋਏ ਗਿਆਨੀ ਹਰਭਜਨ ਸਿੰਘ ਨੇ ...
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ) - ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਫ਼ ਖਾਲਸਾ ਦੀਵਾਨ ਦੇ ਅਧੀਨ ਚੱਲ ਰਹੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਸਕੂਲ ਦੇ ਪਿ੍ੰਸੀਪਲ ਰਣਜੀਤ ਭਾਟੀਆ ਦੀ ਅਗਵਾਈ ...
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ) - ਸੰਗਰੂਰ ਅਤੇ ਬਰਨਾਲਾ ਵਿਖੇ ਹੋ ਰਹੀ ਜਿਮਨੀ ਚੋਣ 'ਚ 'ਆਪ' ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਵਾਰਡ ਨੰਬਰ 12 ਮੁਰਾਦਪੁਰ ਤਰਨ ਤਾਰਨ ਤੋਂ ਗਗਨਦੀਪ ਕੌਰ, ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ...
ਪੱਟੀ, 22 ਜੂਨ (ਖਹਿਰਾ, ਕਾਲੇਕੇ) - ਪੰਜਾਬ ਸਰਕਾਰ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਤਰਨ ਤਾਰਨ ਡਾ. ਰਣਬੀਰ ਸਿੰਘ ਕੰਗ ਦੇ ਹੁਕਮਾਂ ਅਨੁਸਾਰ ਅੱਠਵਾਂ ਅੰਤਰਾਸ਼ਟਰੀ ਯੋਗ ਦਿਵਸ ਪੱਟੀ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਸਿਵਲ ਜੱਜ ਗੁਰਪ੍ਰੀਤ ਸਿੰਘ ਦੀ ...
ਖਡੂਰ ਸਾਹਿਬ, 22 ਜੂਨ (ਰਸ਼ਪਾਲ ਸਿੰਘ ਕੁਲਾਰ) - ਪਿਛਲੇ ਕੁਝ ਦਿਨਾਂ ਤੋਂ ਉਘੇ ਪੰਜਾਬੀ ਗਾਇਕ ਦੇਵ ਖਹਿਰਾ ਦੇ ਗੀਤ ਦੀ ਚੱਲ ਰਹੀ ਵੱਖ-ਵੱਖ ਥਾਵਾਂ 'ਤੇ ਵੀਡੀਓ ਸ਼ੂਟਿੰਗ ਅੱਜ ਪੂਰਨ ਤੌਰ 'ਤੇ ਮੁਕੰਮਲ ਹੋ ਗਈ | ਆਪਣੇ ਗਾਣੇ ਬਾਰੇ ਵਿਸਥਾਰ ਨਾਲ ਦੱਸਦਿਆਂ ਦੇਵ ਖਹਿਰਾ ਨੇ ...
ਫਤਿਆਬਾਦ, 22 ਜੂਨ (ਹਰਵਿੰਦਰ ਸਿੰਘ ਧੂੰਦਾ) - ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਦੇ ਨਾਲ ਹਲਕਾ ਸੰਗਰੂਰ ਵਿਖੇ ਜ਼ਿਮਨੀ ਚੋਣ ਲਈ ਪ੍ਰਚਾਰ ਕਰਨ ਲਈ ਗਏ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਾਪਸ ਪਰਤਣ ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ...
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ)-ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਰੁਜ਼ਗਾਰ ਮੁਹੱਇਆ ਕਰਵਾਉਣ 24 ਜੂਨ ਰੋਜ਼ਗਾਰ ਕੈਂਪ ਲਗਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ...
ਗੋਇੰਦਵਾਲ ਸਾਹਿਬ, 22 ਜੂਨ (ਸਕੱਤਰ ਸਿੰਘ ਅਟਵਾਲ) - ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵਲੋਂ ਇਕ ਮਹੀਨੇ ਦੀ ਪੈਰੋਲ ਦੇਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਆਖਿਆ ਕਿ ਇਹ ...
ਫਤਿਆਬਾਦ, 22 ਜੂਨ (ਹਰਵਿੰਦਰ ਸਿੰਘ ਧੂੰਦਾ) - ਪਿਛਲੇ ਦਿਨੀਂ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਦਿਉਲ ਅਤੇ ਐਸ.ਜੀ.ਪੀ.ਸੀ. ਦੇ ਮਾਝਾ ਜ਼ੋੋਨ ਦੇ ਪ੍ਰਚਾਰਕ ਭਾਈ ਹਰਜੀਤ ...
ਚੋਹਲਾ ਸਾਹਿਬ, 22 ਜੂਨ (ਬਲਵਿੰਦਰ ਸਿੰਘ) - ਸਿਵਲ ਸਰਜਨ ਡਾ. ਸੀਮਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਨੇਹਾ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ. ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਇੰ:ਸੀ.ਐੱਚ.ਸੀ. ਸਰਹਾਲੀ ਦੀ ਯੋਗ ਅਗਵਾਈ ਅਧੀਨ ਸਬ ਸੈਂਟਰ ਮੋਹਨਪੁਰ ...
ਗੋਇੰਦਵਾਲ ਸਾਹਿਬ, 22 ਜੂਨ (ਸਕੱਤਰ ਸਿੰਘ ਅਟਵਾਲ) - ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਫੌਜ਼ ਦੀ ਭਰਤੀ ਲਈ ਲਾਗੂ ਕੀਤੀ 'ਅਗਨੀਪੱਥ' ਯੋਜਨਾ ਨੂੰ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਕਰਾਰ ਦਿੰਦਿਆਂ ਇਸ ਯੋਜਨਾ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ | ਇਨ੍ਹਾਂ ਸ਼ਬਦਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX