ਤਾਜਾ ਖ਼ਬਰਾਂ


ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਨੱਢਾ, ਹਰਸ਼ਵਰਧਨ ਅਤੇ ਪੁਸ਼ਕਰ ਸਿੰਘ ਧਾਮੀ ਵਲੋਂ ਪ੍ਰਚਾਰ
. . .  2 minutes ago
ਨਵੀਂ ਦਿੱਲੀ, 27 ਨਵੰਬਰ-ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਪਾਰਟੀ ਦੇ ਸੰਸਦ ਮੈਂਬਰ ਹਰਸ਼ਵਰਧਨ ਨੇ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਜ਼ੀਰਪੁਰ ਉਦਯੋਗਿਕ ਖੇਤਰ ਵਿਚ ਪ੍ਰਚਾਰ ਕੀਤਾ। ਇਸ ਤੋਂ ਇਲਾਵਾ...
ਫੀਫਾ ਵਿਸ਼ਵ ਕੱਪ 'ਚ ਅੱਜ ਜਾਪਾਨ-ਕੋਸਟਾ ਰੀਕਾ, ਬੈਲਜੀਅਮ-ਮੋਰੱਕੋ, ਕ੍ਰੋਏਸ਼ੀਆ-ਕੈਨੇਡਾ ਤੇ ਸਪੇਨ-ਜਰਮਨੀ ਦੇ ਮੈਚ
. . .  15 minutes ago
ਦੋਹਾ, 27 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਜਾਪਾਨ ਅਤੇ ਕੋਸਟਾ ਰੀਕਾ ਦਾ ਮੈਚ ਸ਼ਾਮ 3.30, ਬੈਲਜੀਅਮ ਅਤੇ ਮੋਰੱਕੋ ਦਾ ਸ਼ਾਮ 6.30, ਕ੍ਰੋਏਸ਼ੀਆ ਅਤੇ ਕੈਨੇਡਾ ਦਾ ਰਾਤ 9.30 ਅਤੇ ਸਪੇਨ-ਜਰਮਨੀ ਦਾ ਮੈਚ ਅੱਧੀ ਰਾਤ 12.30 ਵਜੇ...
ਯੂ.ਪੀ-ਫਲ ਮੰਡੀ 'ਚ ਲੱਗੀ ਅੱਗ
. . .  43 minutes ago
ਲਖਨਊ, 27 ਨਵੰਬਰ-ਇਥੋਂ ਦੀ ਨਵੀਂ ਫਲ ਮੰਡੀ ਵਿਚ ਬੀਤੀ ਰਾਤ ਅੱਗ ਲੱਗ ਗਈ। ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਉੱਪਰ ਕਾਬੂ ਪਾਇਆ...
ਪੱਛਮੀ ਬੰਗਾਲ:ਬਿਜਲੀ ਦੀ ਤਾਰ ਟੁੱਟਣ ਕਾਰਨ ਹੋਸਟਲ ਦੇ 10 ਵਿਦਿਆਰਥੀਆਂ ਨੂੰ ਲੱਗਾ ਕਰੰਟ
. . .  about 1 hour ago
ਕੋਲਕਾਤਾ, 27 ਨਵੰਬਰ-ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਵਿਚ ਬਿਜਲੀ ਦੀ ਤਾਰ ਟੁੱਟਣ ਕਾਰਨ ਇਕ ਹੋਸਟਲ ਦੇ 10 ਵਿਦਿਆਰਥੀਆਂ ਨੂੰ ਕਰੰਟ ਲੱਗ ਗਿਆ। 5 ਵਿਦਿਆਰਥੀਆਂ ਨੂੰ ਕਾਕਦੀਪ ਦੇ ਸੁਪਰ ਸਪੈਸ਼ਲਿਟੀ ਹਸਪਤਾਲ...
ਅਮਰੀਕਾ:26/11 ਮੁੰਬਈ ਅੱਤਵਾਦੀ ਹਮਲੇ ਦੇ ਖ਼ਿਲਾਫ਼ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ
. . .  34 minutes ago
ਵਾਸ਼ਿੰਗਟਨ, 27 ਨਵੰਬਰ-ਲੋਕਾਂ ਨੇ 26/11 ਮੁੰਬਈ ਅੱਤਵਾਦੀ ਹਮਲੇ ਦੇ ਖ਼ਿਲਾਫ਼ ਵਾਸ਼ਿੰਗਟਨ ਡੀ.ਸੀ. ਵਿਖੇ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ...
ਬਿਹਾਰ:ਸ਼ਰਾਧ ਦਾ ਭੋਜਨ ਖਾ ਰਹੇ ਲੋਕਾਂ 'ਤੇ ਚੜ੍ਹੀ ਬੇਕਾਬੂ ਕਾਰ, 18 ਜ਼ਖ਼ਮੀ
. . .  about 2 hours ago
ਸਾਰਨ, 27 ਨਵੰਬਰ-ਬਿਹਾਰ ਦੇ ਸਾਰਨ 'ਚ ਸੜਕ ਕਿਨਾਰੇ ਸ਼ਰਾਧ ਦਾ ਭੋਜਨ ਖਾ ਰਹੇ ਲੋਕਾਂ 'ਤੇ ਇਕ ਬੇਕਾਬੂ ਕਾਰ ਚੜ੍ਹ ਗਈ। ਹਾਦਸੇ 'ਚ 18 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ: ਮੀਂਹ ਕਾਰਨ ਰੁਕੀ ਖੇਡ
. . .  about 2 hours ago
ਕ੍ਰਾਈਸਟਚਰਚ, 27 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੂਜੇ ਇਕ ਦਿਨਾਂ ਮੈਚ ਵਿਚ ਟਾਸ ਜਿੱਤ ਕੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।4.5 ਓਵਰਾਂ 'ਚ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 22 ਦੌੜਾਂ ਬਣਾਈਆਂ ਸਨ ਕਿ ਮੀਂਹ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 81ਵਾਂ ਦਿਨ
. . .  about 2 hours ago
ਭੋਪਾਲ, 27 ਨਵੰਬਰ-ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 81ਵਾਂ ਦਿਨ ਹੈ। 'ਭਾਰਤ ਜੋੜੋ ਯਾਤਰਾ' ਦੇ 81ਵੇਂ ਦਿਨ ਦੀ ਸ਼ੁਰੂਆਤ ਰਾਹੁਲ ਗਾਂਧੀ ਨੇ ਪਾਰਟੀ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨ ਮੈਚ: ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  about 2 hours ago
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਉਨ੍ਹਾਂ ਦੀ ਪਾਰਟੀ ਨੇ ਸਾਰੀਆਂ ਵਿਧਾਨ ਸਭਾਵਾਂ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ – ਪੀ.ਟੀ.ਆਈ. ਦੇ ਚੇਅਰਮੈਨ ਇਮਰਾਨ ਖਾਨ
. . .  1 day ago
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਇਕ ਦਿਨਾ ਮੈਚਾਂ ਦੀ ਲੜੀ ਦਾ ਦੂਜਾ ਮੈਚ ਕੱਲ੍ਹ ਸਵੇਰੇ 7 ਵਜੇ ਕ੍ਰਾਈਸਟਚਰਚ 'ਚ
. . .  1 day ago
ਜਾਅਲੀ ਬਿੱਲਾਂ ਰਾਹੀਂ ਲਗ-ਪਗ 2 ਲੱਖ ਦਾ ਘੋਟਾਲਾ ਕਰਨ ਦੇ ਦੋਸ਼ਾਂ ਹੇਠ ਨਗਰ ਕੌਂਸਲ ਦਾ ਈ.ਓ. ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)-ਅੱਜ ਵਿਜੀਲੈਂਸ ਬਿਊਰੋ ਵਲੋਂ ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਅਸ਼ੋਕ ਕੁਮਾਰ ਨੂੰ ਸੂਬਾ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਗਰਾਂਟਾਂ ਵਿਚ ਲਗ-ਪਗ ...
ਸਰਕਾਰੀ ਸਕੂਲ ਦੀ ਇਕ ਕੰਧ ਡਿੱਗੀ, ਛੱਤ ਤੋਂ ਡਿੱਗੇ ਸਕੂਲੀ ਸੱਤ ਬੱਚੇ ਹੋਏ ਜ਼ਖਮੀ
. . .  1 day ago
ਕਰਨਾਲ , 26 ਨਵੰਬਰ ( ਗੁਰਮੀਤ ਸਿੰਘ ਸੱਗੂ )-ਸਰਕਾਰੀ ਆਦਰਸ਼ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਤਰਾਵੜੀ ਦੀ ਛਤ ਦੀ ਚਾਰ ਦੀਵਾਰੀ ਦੀ ਇਕ ਕੰਧ ਉਸ ਸਮੇਂ ਡਿਗ ਗਈ ਜਦ ਸਕੂਲ ਦੇ ਬੱਚੇ ...
ਉੱਤਰ ਪ੍ਰਦੇਸ਼ : ਮੇਰਠ ਦੇ ਮੋਹੀਉਦੀਨਪੁਰ ਵਿਚ ਇੱਕ ਸ਼ੂਗਰ ਮਿੱਲ ਵਿਚ ਲੱਗੀ ਅੱਗ
. . .  1 day ago
ਡੇਰਾਬੱਸੀ ਤੋਂ 2 ਸਾਲ ਦਾ ਬੱਚਾ ਅਗਵਾ, 6 ਦਿਨ ਪਹਿਲਾਂ ਹੋਇਆ ਸੀ ਅਗਵਾ
. . .  1 day ago
ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ) - ਡੇਰਾਬੱਸੀ ਤੋਂ ਇਕ 2 ਸਾਲ ਦੇ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਬੀਤੀ 21 ਨਵੰਬਰ ਸ਼ਾਮ ਸਾਡੇ 4 ਵਜੇ ਇਕ ਵਿਅਕਤੀ ਬੱਚੇ ਨੂੰ ਪਾਰਕ ਵਿਚੋਂ ...
ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਫੜੀ, 4 ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 26 ਨਵੰਬਰ - ਗਾਜ਼ੀਆਬਾਦ ਦੀ ਭੋਜਪੁਰ ਪੁਲਿਸ ਅਤੇ ਐਸ.ਓ.ਜੀ. ਗ੍ਰਾਮੀਣ ਗਾਜ਼ੀਆਬਾਦ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਛਾਪਾ ਮਾਰ ਕੇ ...
ਪ੍ਰੋ. ਰਾਓ ਧਰੇਨਵਰ ਨੇ ਗੀਤਾਂ ਰਾਹੀਂ 'ਗੰਨ ਕਲਚਰ' ਪ੍ਰਮੋਟ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
. . .  1 day ago
ਜ਼ੀਰਕਪੁਰ, 26 ਨਵੰਬਰ (ਹੈਪੀ ਪੰਡਵਾਲਾ)-ਕਰਨਾਟਕ ਰਾਜ ਨਾਲ ਸੰਬੰਧਿਤ ਅਤੇ ਚੰਡੀਗੜ੍ਹ 'ਚ ਸਿੱਖਿਆ ਪ੍ਰਦਾਨ ਕਰ ਰਹੇ ਪੰਡਿਤ ਪ੍ਰੋ. ਰਾਓ ਧਰੇਨਵਰ ਨੇ ਅੱਜ ਜ਼ੀਰਕਪੁਰ ਦੀਆਂ ਸੜਕਾਂ 'ਤੇ ਹੱਥਾਂ 'ਚ ਬੋਰਡ ਫੜ ਕੇ ਗੀਤਾਂ ਰਾਹੀਂ ਗੰਨ ਕਲਚਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਲਾਹਨਤਾਂ...
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਅਕਾਲ ਤਖ਼ਤ ਸਕੱਤਰੇਤ ਪੁੱਜੇ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵਲੋਂ ਬੀਤੇ ਦਿਨ ਪੰਥ ਚੋਂ ਛੇਕੇ ਗਏ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਇਸ ਹੁਕਮਨਾਮੇ ਦੇ ਵਿਰੁੱਧ ਆਪਣੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ। ਪ੍ਰਾਪਤ ਵੇਰਵਿਆਂ...
ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 26 ਨਵੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ...
ਕਿਸਾਨਾਂ ਵਲੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਉੱਤੇ ਰਾਜਪਾਲ...
ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਪੁਣੇ 'ਚ ਦਿਹਾਂਤ
. . .  1 day ago
ਪੁਣੇ, 26 ਨਵੰਬਰ-ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਅੱਜ ਪੁਣੇ 'ਚ ਦਿਹਾਂਤ ਹੋ ਗਿਆ।ਉਹ ਪਿਛਲੇ ਕਈ ਦਿਨਾਂ ਤੋਂ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਦਾਖ਼ਲ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ 2 ਪਲਟੂਨ ਪੁਲਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਗੱਗੋਮਾਹਲ, ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ‘ਚ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 26 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਨਾਮ ਚਰਚਾ ਘਰ ਨੇੜੇ ਹੋਏ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ।ਇਹ ਹਾਦਸਾ ਉਸ ਸਮੇਂ ਹੋਇਆ...
ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਰਾਜਪਾਲ ਪੰਜਾਬ ਨੂੰ ਮਿਲੇ ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 26 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨੂੰ ਮਿਲੇ। ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਵੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਹਾੜ ਸੰਮਤ 554

ਬਠਿੰਡਾ

ਨੌਜਵਾਨ ਭਾਰਤ ਸਭਾ ਵਲੋਂ ਅਗਨੀਪਥ ਸਕੀਮ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ

ਬਠਿੰਡਾ, 22 ਜੂਨ (ਵੀਰਪਾਲ ਸਿੰਘ)-ਨੌਜਵਾਨ ਭਾਰਤ ਸਭਾ ਦੀ ਜ਼ਿਲ੍ਹਾ ਕਮੇਟੀ ਵਲੋਂ ਫ਼ੌਜ ਦੀ ਭਰਤੀ ਲਈ ਲਿਆਂਦੀ ਗਈ ਅਗਨੀਪਥ ਸਕੀਮ ਦੇ ਵਿਰੋਧ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਰੈਲੀ ਕਰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ 'ਤੇ ਮੰਗ ਪੱਤਰ ਦਿੱਤਾ ਗਿਆ | ਇਸ ਉਪਰੰਤ ਨੌਜਵਾਨ ਭਾਰਤ ਸਭਾ ਦੇ ਆਗੂਆਂ ਵਲੋਂ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਭਾ ਦੇ ਨੌਜਵਾਨ ਆਗੂ ਅਸ਼ਵਨੀ ਘੁੱਦਾ ਵਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਫ਼ੌਜ ਦੀ ਠੇਕਾ ਭਰਤੀ ਲਈ ਅਗਨੀਪਥ ਸਕੀਮ ਰਾਹੀਂ ਭਾਰਤ ਦੀ ਫ਼ੌਜ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੌਪੇ ਜਾਣ ਦੀ ਘੜੀ ਮਿਥੀ ਹੋਈ ਚਾਲ ਹੈ | ਸਰਕਾਰ ਦੇ ਜਨਤਕ ਅਦਾਰਿਆਂ ਨੂੰ ਖ਼ਤਮ ਕਰਕੇ ਨੌਜਵਾਨਾਂ ਨੂੰ ਪੱਕੇ ਰੁਜ਼ਗਾਰ ਤੋਂ ਵਾਂਝੇ ਕਰਕੇ ਅਪਾਹਜ ਕੀਤਾ ਜਾ ਰਿਹਾ ਹੈ | ਇਹ ਗੱਲ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਦੀ ਇਸ ਸਕੀਮ ਦੇ ਪੂਰੇ ਭਾਰਤ ਵਿਚ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ | ਕੇਂਦਰ ਸਰਕਾਰ ਵਲੋਂ ਨੌਜਵਾਨਾਂ ਦੇ ਵਿਰੋਧ ਨੂੰ ਦਬਾਉਣ ਲਈ ਨੌਜਵਾਨਾਂ 'ਤੇ ਜੋ ਅੱਤਿਆਚਾਰ ਕੀਤਾ ਜਾ ਰਿਹਾ, ਉਹ ਸਭ ਮੀਡੀਆ ਦੇ ਮਾਧਿਅਮ ਰਾਹੀਂ ਪੂਰੇ ਦੇਸ਼ ਵਾਸੀਆਂ ਦੇ ਸਾਹਮਣੇ ਆ ਰਿਹਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਵਿਚ ਇਕੱਤਰ ਨੌਜਵਾਨ ਅਤੇ ਰਵਿੰਦਰ ਸਿੰਘ ਸੇਵੇਵਾਲਾ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਵਰਿੰਦਰ ਸਿੰਘ, ਬਲਕਰਨ ਸਿੰਘ, ਬਿਕਰਮਜੀਤ ਸਿੰਘ ਪੂਹਲਾ ਆਦਿ ਦੇ ਨਾਲ ਮਨਰੇਗਾ ਕਰਮਚਾਰੀ ਟੀਚਰਜ਼ ਫ਼ਰੰਟ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਸਕਰਨ ਸਿੰਘ ਕੋਟਗੁਰੂ, ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਸਕੀਮ ਪ੍ਰਤੀ ਦੁਬਾਰਾ ਤੋਂ ਵਿਚਾਰ ਕਰਕੇ ਅਗਨੀਪਥ ਸਕੀਮ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ | ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਮੈਡੀਕਲ ਟੈਸਟਾਂ ਵਿਚੋਂ ਦੀ ਲੰਘ ਚੁੱਕੇ ਮਿਹਨਤਾਂ ਕਰਕੇ ਫਿਟਨੈੱਸ ਰਾਹੀਂ ਪੱਕੇ ਰੁਜ਼ਗਾਰ ਦੀ ਉਡੀਕ ਵਿਚ ਬੈਠੇ ਹੋੲੈ ਨੌਜਵਾਨਾਂ ਦੇ ਸਨਮਾਨ ਨੂੰ ਵੱਡੀ ਠੇਸ ਪਹੁੰਚੀ ਹੈ | ਇਸ ਮੌਕੇ ਸਮੂਹਿਕ ਜਥੇਬੰਦੀਆਂ ਅਤੇ ਕਿਸਾਨ ਸੰਯੁਕਤ ਮੋਰਚਾ ਵਲੋਂ 24 ਜੂਨ ਨੂੰ ਸੰਘਰਸ਼ ਨੂੰ ਤਿੱਖਾ ਕਰਨ ਲਈ ਤਹਿਸੀਲ ਪੱਧਰ 'ਤੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ |

ਬਾਲ ਮਜ਼ਦੂਰੀ ਕਰਵਾਉਣ ਵਾਲੇ ਢਾਬਾ ਮਾਲਕ ਖ਼ਿਲਾਫ਼ ਮੁਕੱਦਮਾ ਦਰਜ

ਬਠਿੰਡਾ, 22 ਜੂਨ (ਰੋਮਾਣਾ)-ਟਾਸਕ ਫੋਰਸ ਕਮੇਟੀ ਵਲੋਂ ਬਾਲ ਮਜ਼ਦੂਰੀ ਸੰਬੰਧੀ ਚੈਕਿੰਗ ਕਰਦੇ ਹੋਏ ਇੱਕ ਢਾਬੇ ਦੇ ਮਾਲਕ ਖ਼ਿਲਾਫ਼ ਥਾਣਾ ਸਿਵਲ ਲਾਇਨ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ | ਉਕਤ ਢਾਬੇ ਦਾ ਮਾਲਕ 13 ਸਾਲ ਦੇ ਉਮਰ ਦੇ ਬੱਚੇ ਤੋਂ ਕੰਮ ਕਰਵਾਉਂਦਾ ਸੀ | ...

ਪੂਰੀ ਖ਼ਬਰ »

ਨੌਜਵਾਨਾਂ ਅਤੇ ਦੁਕਾਨਦਾਰਾਂ ਨੇ ਬਰਨਾਲਾ ਬਾਈਪਾਸ ਸਥਿਤ ਚੌਕ 'ਚ ਧਰਨਾ ਲਾ ਕੇ ਲਗਾਇਆ ਜਾਮ

ਬਠਿੰਡਾ, 22 ਜੂਨ (ਵੀਰਪਾਲ ਸਿੰਘ)-ਸਥਾਨਕ ਬਰਨਾਲਾ ਬਾਈਪਾਸ 'ਤੇ ਪੁਲ ਅਤੇ ਪੁੱਟੀ ਹੋਈ ਸੜਕ ਬਣਾਉਣ ਦੀ ਮੰਗ ਨੂੰ ਲੇ ਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਦੁਕਾਨਦਾਰਾਂ ਨੇ ਗੁਰਦੁਆਰਾ ਸਾਹਿਬ ਵਾਲੇ ਚੌਕ ਵਿਚ ਘੰਟਿਆਂਬੱਧੀ ਧਰਨਾ ਲਗਾ ਕੇ ਜਾਮ ਲਗਾਈ ਰੱਖਿਆ ਅਤੇ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਬਠਿੰਡਾ 'ਚ ਹਵਾਲਾਤੀਆਂ ਨੇ ਕੈਦੀ ਦੀ ਕੀਤੀ ਕੁੱਟਮਾਰ

ਬਠਿੰਡਾ, 22 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੀ ਕੇਂਦਰੀ ਜੇਲ੍ਹ ਵਿਖੇ ਦੋ ਹਵਾਲਾਤੀਆ ਵਲੋਂ ਇੱਕ ਕੈਦੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਦੇ ਆਧਾਰ 'ਤੇ ਸਹਾਇਕ ਸੁਪਰਡੈਂਟ ਵਲੋਂ ਹਵਾਲਾਤੀਆ ਖ਼ਿਲਾਫ਼ ਥਾਣਾ ਕੈਂਟ ਵਿਖੇ ਜੇਲ੍ਹ ਨਿਯਮਾਂ ...

ਪੂਰੀ ਖ਼ਬਰ »

ਫੈਕਲਟੀ ਆਫ਼ ਬਿਜ਼ਨੈੱਸ ਸਟੱਡੀਜ਼ ਵਲੋਂ 'ਅੰਤਰ-ਵਿਅਕਤੀਗਤ ਹੁਨਰ ਅਤੇ ਸ਼ਿਸ਼ਟਾਚਾਰ' ਬਾਰੇ ਵੈਬੀਨਾਰ

ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਨੇ ਮੈਨੇਜਮੈਂਟ ਕੋਰਸਾਂ ਜਿਵੇਂ ਕਿ ਬੀ.ਬੀ.ਏ., ਬੀ.ਕਾਮ., ਐਮ.ਕਾਮ. ਅਤੇ ਬੀ.ਟੀ.ਟੀ.ਐਮ. ਦੇ ਵਿਦਿਆਰਥੀਆਂ ਲਈ ਕੈਂਪਸ ਵਿਚ 'ਸ਼ਖ਼ਸੀਅਤ ਵਿਕਾਸ ਅਤੇ ਸਾਫ਼ਟ ਸਕਿੱਲ ਡਿਵੈਲਪਮੈਂਟ' ਵਿਸ਼ੇ ...

ਪੂਰੀ ਖ਼ਬਰ »

ਬੀਤੇ ਵਰ੍ਹੇ ਸ਼ਹੀਦ ਹੋਏ ਫ਼ੌਜੀ ਜਵਾਨ ਦਾ ਪਿੰਡ ਸ਼ੇਖ਼ਪੁਰਾ ਵਿਖੇ ਬੁੱਤ ਸਥਾਪਤ

ਤਲਵੰਡੀ ਸਾਬੋ, 22 ਜੂਨ (ਰਣਜੀਤ ਸਿੰਘ ਰਾਜੂ)-ਪਿਛਲੇ ਵਰ੍ਹੇ ਰਾਜਸਥਾਨ ਦੇ ਮਹਾਜਨ ਫੀਲਡ ਫ਼ਾਇਰਿੰਗ ਰੇਂਜ ਵਿਚ ਯੁੱਧ ਅਭਿਆਸ ਦੇ ਦੌਰਾਨ ਬਾਰੂਦੀ ਧਮਾਕੇ ਕਾਰਣ ਸ਼ਹੀਦ ਹੋਏ ਨੇੜਲੇ ਪਿੰਡ ਸ਼ੇਖਪੁਰਾ ਦੇ ਫੌਜੀ ਜਵਾਨ ਜੁਗਰਾਜ ਸਿੰਘ (23 ਸਿੱਖ ਰੈਜੀਮੈਂਟ) ਦੀ ਬਰਸੀ ਮੌਕੇ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਨੇ ਕੇਂਦਰ ਦੀ 'ਅਗਨੀਪਥ' ਸਕੀਮ 'ਤੇ ਸਖ਼ਤ ਵਿਰੋਧ ਜਤਾਇਆ

ਬੁਢਲਾਡਾ, 22 ਜੂਨ (ਸਵਰਨ ਸਿੰਘ ਰਾਹੀ)- ਦੇਸ਼ ਦੀਆਂ ਵੱਖ ਵੱਖ ਸੈਨਾਵਾਂ 'ਚ ਭਰਤੀ ਲਈ ਕੇਂਦਰ ਵਲੋਂ ਲਿਆਂਦੀ ਗਈ ਨਵੀਂ 'ਅਗਨੀਪਥ' ਸਕੀਮ ਦੇ ਵਿਰੋਧ 'ਚ ਸ਼ਾਮਿਲ ਹੁੰਦਿਆਂ ਇਸ ਖੇਤਰ ਆਗੂਆਂ ਨੇ ਵੀ ਸਖ਼ਤ ਇਤਰਾਜ਼ ਜਤਾਇਆ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ...

ਪੂਰੀ ਖ਼ਬਰ »

'ਗੁਲਾਬੀ ਸੰੁਡੀ' ਦਾ ਹਮਲਾ ਰੋਕਣ ਲਈ ਹੁਣ ਖੇਤੀਬਾੜੀ ਵਿਭਾਗ ਨੇ ਨਵੀਂ 'ਪੀ. ਬੀ. ਨੌਟ ਫਿਰੋਮਨ ਰੋਪ' ਤਕਨੀਕ ਅਮਲ 'ਚ ਲਿਆਂਦੀ

ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲਾ੍ਹਣ)-ਨਰਮੇ ਦੀ ਫ਼ਸਲ 'ਤੇ ਹੋਣ ਵਾਲੇ 'ਗੁਲਾਬੀ ਸੁੰਡੀ' ਦੇ ਹਮਲੇ ਤੋਂ ਚਿੰਤਤ ਖੇਤੀਬਾੜੀ ਵਿਭਾਗ ਲਗਭਗ ਪਿਛਲੇ ਇਕ ਸਾਲ ਤੋਂ ਇਸ ਸੁੰਡੀ ਦੀ ਰੋਕਥਾਮ ਲਈ ਜੱਦੋ-ਜਹਿਦ ਕਰ ਰਿਹਾ ਹੈ | ਵਿਭਾਗ ਵਲੋਂ ਜਿੱਥੇ ਨਰਮੇ ਦੀ ਬਿਜਾਂਦ ਤੋਂ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ 'ਵਰਸਿਟੀ ਅਤੇ ਜੀ. ਐਨ. ਏ. ਗੀਅਰਜ਼ ਲਿਮਟਿਡ ਵਿਚਕਾਰ ਸਮਝੌਤਾ ਸਹੀਬੱਧ

ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਜੀ. ਐਨ. ਏ. ਗੀਅਰਜ਼ ਲਿਮਟਿਡ, ਫਗਵਾੜਾ ਵਿਚਕਾਰ ਇਕ ਸਮਝੌਤਾ ਸਹੀਬੱਧ ਕੀਤਾ ਗਿਆ | ਇਹ ਸਮਝੌਤਾ ਵਿਦਿਆਰਥੀਆਂ ਲਈ ਹੁਨਰ ਵਿਕਾਸ, ਇੰਟਰਨਸ਼ਿਪ ਅਤੇ ...

ਪੂਰੀ ਖ਼ਬਰ »

ਡਾਵਾਂਡੋਲ ਸਥਿਤੀ 'ਚ ਵਾਟਰ ਵਰਕਸ ਮਹਿਮਾ ਸਰਜਾ

ਮਹਿਮਾ ਸਰਜਾ, 22 ਜੂਨ (ਰਾਮਜੀਤ ਸ਼ਰਮਾ)-ਵਾਟਰ ਵਰਕਸ ਮਹਿਮਾ ਸਰਜਾ ਦੀ ਹਾਲਤ ਇਸ ਸਮੇਂ ਡਾਵਾਂਡੋਲ ਹੋ ਚੁੱਕੀ ਹੈ | ਲੋਕਾਂ ਲਈ ਤਰਾਸਦੀ ਇਹ ਹੈ ਕਿ ਅੱਧੀ ਸਦੀ ਬੀਤਣ ਦੇ ਬਾਵਜੂਦ ਵੀ ਲੋਕਾਂ ਨੂੰ ਸਾਫ਼ ਪਾਣੀ ਪੀਣ ਲਈ ਨਸੀਬ ਨਹੀਂ ਹੋਇਆ | ਭਾਵੇਂਕਿ ਵਾਟਰ ਵਰਕਸ ਮਹਿਮਾ ...

ਪੂਰੀ ਖ਼ਬਰ »

ਦੋ ਨਸ਼ਾ ਤਸਕਰ ਹੈਰੋਇਨ ਅਤੇ ਮੋਬਾਈਲ ਸਮੇਤ ਕਾਬੂ

ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਅਤੇ ਮੋਬਾਇਲ ਫੋਨ ਸਮੇਤ ਕਾਬੂ ਕੀਤਾ ਹੈ | ਪੁਲਿਸ ਨੂੰ ਜਾਣਕਾਰੀ ਮਿਲੀ ਕਿ ਗੋਨਿਆਣਾ ਖੇਤਰ ਵਿਚ ਨਸ਼ਾ ਤਸਕਰ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ, ਜਿਸ ਤਹਿਤ ...

ਪੂਰੀ ਖ਼ਬਰ »

ਡਿਸਟਿ੍ਕ ਗਵਰਨਰ ਲਾਇਨ ਨੇ ਲਾਇਨ ਗੋਨਿਆਣਾ ਦੇ ਪ੍ਰਧਾਨ ਨੂੰ ਕੀਤਾ ਸਨਮਾਨਿਤ

ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਲਾਇਨਜ਼ ਕਲੱਬ ਡਿਸਟਿਕ 321 ਐਫ. ਵਲੋਂ ਸਮੂਹ ਲਾਇਨਜ਼ ਕਲੱਬਾਂ ਦਾ ਸਮਾਰੋਹ (ਅਭਾਰ) ਬੈਨਰ ਹੇਠ ਲੁਧਿਆਣਾ ਵਿਖੇ ਗਵਰਨਰ ਨਕੇਸ਼ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਮਾਰੋਹ ਵਿਚ ਡਿਸਟਿ੍ਕ ਗਵਰਨਰ ਲਾਇਨ ਨਕੇਸ਼ ਗਰਗ ਵਲੋਂ ਪਿਛਲੇ ...

ਪੂਰੀ ਖ਼ਬਰ »

ਸੰਤ ਬਾਬਾ ਸੁੰਦਰ ਦਾਸ ਜੀ ਸਿਵੀਆਂ ਵਾਲਿਆਂ ਦੀ ਬਰਸੀ ਧੂਮ ਧਾਮ ਨਾਲ ਮਨਾਈ

ਮਹਿਮਾ ਸਰਜਾ, 22 ਜੂਨ (ਰਾਮਜੀਤ ਸ਼ਰਮਾ)-ਬ੍ਰਹਮਲੀਨ ਸੰਤ ਬਾਬਾ ਸੁੰਦਰ ਦਾਸ ਜੀ, ਬਾਬਾ ਸਿੱਧ ਜੀ ਸਿਵੀਆਂ ਵਾਲਿਆਂ ਦੀ ਸਲਾਨਾ ਬਰਸੀ ਧੂਮਧਾਮ ਨਾਲ ਪਿੰਡ ਸਿਵੀਆਂ ਵਿਖੇ ਮਨਾਈ ਗਈ | ਇਸ ਮੌਕੇ ਗੱਦੀਨਸ਼ੀਨ ਮਹੰਤ ਬਾਬਾ ਪ੍ਰਗਟ ਦਾਸ ਨੇ ਦੱਸਿਆ ਕਿ ਹਰ ਸਾਲ ਸੰਤ ਬਾਬਾ ...

ਪੂਰੀ ਖ਼ਬਰ »

ਮਾਲਵਾ ਵੈੱਲਫੇਅਰ ਕਲੱਬ ਵਲੋਂ ਡੇ-ਨਾਈਟ ਵਾਲੀਬਾਲ ਟੂਰਨਾਮੈਂਟ

ਰਾਮਾਂ ਮੰਡੀ, 22 ਜੂਨ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਮਾਲਵਾ ਵੈਲਫੇਅਰ ਕਲੱਬ ਅਤੇ ਸਮਾਜ ਸੇਵੀ ਨੌਜਵਾਨਾਂ ਵਲੋਂ ਵਾਲੀਬਾਲ ਲੀਗ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਬਠਿੰਡਾ ਜ਼ਿਲ੍ਹੇ ਦੀਆਂ 17 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ...

ਪੂਰੀ ਖ਼ਬਰ »

ਮਾਮਲਾ ਬਠਿੰਡਾ-ਡੱਬਵਾਲੀ ਮੁੱਖ ਮਾਰਗ ਦੀਆਂ ਜ਼ਮੀਨਾਂ ਦੇ ਮੁਆਵਜ਼ੇ ਦਾ

ਸੰਗਤ ਮੰਡੀ, 22 ਜੂਨ (ਅੰਮਿ੍ਤਪਾਲ ਸ਼ਰਮਾ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਬਠਿੰਡਾ-ਡੱਬਵਾਲੀ ਰੋਡ ਨੂੰ ਛੇ ਮਾਰਗੀ ਕਰਨ ਅਤੇ 'ਭਾਰਤ ਮਾਲਾ' ਅਧੀਨ ਜੰਮੂ-ਕੱਟੜਾ ਹਾਈਵੇਅ ਅਧੀਨ ਬਣ ਰਹੀ ਸੜਕ ਸੰਬੰਧੀ ਨਿਗੂਣਾ ਮੁਆਵਜ਼ਾ ਦੇ ਕੇ ਧੱਕੇ ਨਾਲ ਜ਼ਮੀਨ ਐਕਵਾਇਰ ਦੇ ਖ਼ਿਲਾਫ਼ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ ਨਾਲ 38 ਸਕੂਲ ਸਨਮਾਨਿਤ

ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਵੱਛ ਵਿਦਿਆਲਿਆ ਤਹਿਤ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਜਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ 8 ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ...

ਪੂਰੀ ਖ਼ਬਰ »

ਜਲ ਸਪਲਾਈ ਠੇਕਾ ਕਾਮਿਆਂ ਵਲੋਂ ਆਪਣੇ ਬੱਚਿਆਂ ਅਤੇ ਔਰਤਾਂ ਨੂੰ ਨਾਲ ਲੈ ਕੇ ਕਾਰਜਕਾਰੀ ਇੰਜੀਨੀਅਰ ਮੰਡਲ ਮਿੰਨੀ ਸੈਕਟਰੀਏਟ ਦਫ਼ਤਰ ਦਾ ਘਿਰਾਓ

ਬਠਿੰਡਾ, 22 ਜੂਨ (ਵੀਰਪਾਲ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲ੍ਹਾ ਬਠਿੰਡਾ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖ਼ਾਨ ਬਾਲਿਆਂਵਾਲੀ ਦੀ ਅਗਵਾਈ ਵਿਚ ਆਪਣੇ ਬੱਚਿਆਂ ਅਤੇ ...

ਪੂਰੀ ਖ਼ਬਰ »

ਰੇਲਵੇ ਪੁਲਿਸ ਨੇ ਸਟੇਸ਼ਨ ਤੋਂ ਮੋਬਾਈਲ ਚੋਰੀ ਕਰਨ ਵਾਲਾ ਦਬੋਚਿਆ

ਬਠਿੰਡਾ, 22 ਜੂਨ (ਸੱਤਪਲ ਸਿੰਘ ਸਿਵੀਆਂ)-ਬਠਿੰਡਾ ਦੇ ਰੇਲਵੇ ਸਟੇਸ਼ਨ ਤੋਂ ਯਾਤਰੀਆਂ ਦੇ ਮੋਬਾਈਲ ਫ਼ੋਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਰੇਲਵੇ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ, ਜਿਸ ਤੋਂ ਚੋਰੀ ਦੇ ਕੁੱਝ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਕਥਿੱਤ ਦੋਸ਼ੀ ...

ਪੂਰੀ ਖ਼ਬਰ »

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਨਵ ਚੇਤਨਾ ਮਡਿਊਲ ਦੇ ਅਧੀਨ ਸਰਕਾਰ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ...

ਪੂਰੀ ਖ਼ਬਰ »

ਜੰਡਾਂਵਾਲਾ ਸਕੂਲ ਨੇ ਸਵੱਛ ਵਿਦਿਆਲਿਆ ਮੁਕਾਬਲੇ 'ਚ ਕੀਤਾ ਪਹਿਲਾ ਸਥਾਨ ਹਾਸਲ

ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਸਵੱਛ ਵਿਦਿਆਲਾ ਮੁਕਾਬਲੇ ਵਿਚ ਜੰਡਾਂਵਾਲਾ ਸਕੂਲ ਨੇ ਕੋਵਿਡ-19 ਸ਼੍ਰੇਣੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਜਿਸ ਤਹਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਖਹਿਰਾ ਨੇ ਚਾਰਜ ਸੰਭਾਲਿਆ

ਨਥਾਣਾ, 22 ਜੂਨ (ਗੁਰਦਰਸ਼ਨ ਲੁੱਧੜ)-ਸਬ-ਤਹਿਸੀਲ ਦਫ਼ਤਰ ਨਥਾਣਾ ਵਿਖੇ ਨਵੇਂ ਬਦਲਕੇ ਆਏ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਨੇ ਡਿਊਟੀ ਦਾ ਚਾਰਜ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਇਥੋਂ ਪਹਿਲਾਂ ਤਾਇਨਾਤ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਦੀ ਬਦਲੀ ਹੋਣ ...

ਪੂਰੀ ਖ਼ਬਰ »

ਐਨ. ਐਸ. ਐਸ. ਵਿਭਾਗ ਵਲੋਂ ਕਾਲਜ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਸ੍ਰੀ ਮਾਨ 108 ਮਹੰਤ ਭਾਈ ਕਾਹਨ ਸਿੰਘ ਜੀ 'ਸੇਵਾ ਪੰਥੀ' ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਸਥਾਨਕ ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਕਾਲਜ ਚੇਅਰਮੈਨ ਮਨਪ੍ਰੀਤ ਸਿੰਘ ਵਿਰਕ, ਕਾਲਜ ਡਾਇਰੈਕਟਰ ਇਕਬਾਲ ਸਿੰਘ ਰੋਮਾਣਾ, ਕਾਲਜ ...

ਪੂਰੀ ਖ਼ਬਰ »

ਮੋਬਾਈਲ ਝਪਟਣ ਵਾਲੇ ਮੋਟਰਸਾਈਕਲ ਸਵਾਰ ਦੋ ਗਿ੍ਫ਼ਤਾਰ

ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਮਾਡਲ ਟਾਊਨ, ਫੇਸ-2 ਵਿਚ ਪੈਦਲ ਜਾਂਦੇ ਇਕ ਲੜਕੇ ਦਾ ਮੋਬਾਇਲ ਫ਼ੋਨ ਝਪਟਣ ਵਾਲੇ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਖ਼ਿਲਾਫ਼ ਧਾਰਾ 379ਬੀ, 411 ...

ਪੂਰੀ ਖ਼ਬਰ »

ਬਾਬਾ ਫਰੀਦ ਆਈ. ਟੀ. ਆਈ. ਕੋਟਸ਼ਮੀਰ ਦੁਆਰਾ ਸਿੱਖਿਆਰਥੀਆਂ ਲਈ ਦੋ ਦਿਨਾ ਵਿੱਦਿਅਕ ਟੂਰ ਆਯੋਜਨ

ਕੋਟਫੱਤਾ, 22 ਜੂਨ (ਰਣਜੀਤ ਸਿੰਘ ਬੁੱਟਰ)- ਬਾਬਾ ਫਰੀਦ ਆਈ.ਟੀ.ਆਈ. ਕੋਟਸ਼ਮੀਰ ਵਲੋਂ ਸਿੱਖਿਆਰਥੀਆਂ ਲਈ ਦੋ ਦਿਨਾ ਟੂਰ ਆਯੋਜਨ ਕੀਤਾ ਗਿਆ ਜਿਸ ਵਿਚ ਬਾਬਾ ਫਰੀਦ ਆਈ ਟੀ ਆਈ ਕੋਟਸ਼ਮੀਰ ਅਤੇ ਭੁੱਚੋ ਕਲਾਂ ਦੇ ਲਗਭਗ 55 ਸਿੱਖਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ | ਇਸ ਟੂਰ ...

ਪੂਰੀ ਖ਼ਬਰ »

'ਆਪ' ਸਰਕਾਰ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰੇ-ਰਵੀਪ੍ਰੀਤ ਸਿੱਧੂ

ਰਾਮਾਂ ਮੰਡੀ, 22 ਜੂਨ (ਅਮਰਜੀਤ ਸਿੰਘ ਲਹਿਰੀ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਅਤੇ ਆਟਾ-ਦਾਲ ਦੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਤੇ 11 ਫ਼ੀਸਦੀ ਲਗਾਈ ਕੱਟ ਕਾਰਨ ਲਾਭਪਾਤਰੀਆਂ ਭਾਰੀ ...

ਪੂਰੀ ਖ਼ਬਰ »

ਭੁੱਚੋ ਖ਼ੁਰਦ ਦੀ ਸ਼ਾਮਲਾਟ ਵਾਲੀ ਜ਼ਮੀਨ ਦੇ ਨਾਜਾਇਜ਼ ਕਬਜ਼ਾਕਾਰਾਂ ਨੂੰ ਵਿਧਾਇਕ ਦੀ ਚਿਤਾਵਨੀ 'ਜ਼ਮੀਨਾਂ ਖਾਲੀ ਕਰੋ, ਨਹੀਂ ਤਾਂ ਹੋਵੇਗੀ ਕਾਰਵਾਈ'

ਭੁੱਚੋ ਮੰਡੀ, 22 ਜੂਨ (ਪਰਵਿੰਦਰ ਸਿੰਘ ਜੌੜਾ)-'ਆਪ' ਸਰਕਾਰ ਦੇ ਏਜੰਡੇ ਮੁਤਾਬਿਕ ਹਲਕਾ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਭੁੱਚੋ ਖ਼ੁਰਦ ਦੀ ਸ਼ਾਮਲਾਟ ਵਾਲੀ ਜ਼ਮੀਨ ਦੇ ਨਜਾਇਜ਼ ਕਬਜ਼ਾਕਾਰਾਂ ਨੂੰ ਜ਼ਮੀਨ ਤੁਰੰਤ ਖਾਲੀ ਕਰਨ ਜਾਂ ਫਿਰ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਇਕ ਲੱਖ ਰੁਪਏ ਮਹੀਨਾ ਕਮਾਈ ਹੋਣ ਦੇ ਬਾਵਜੂਦ ਵੀ ਅਨੇਕਾਂ ਸਹੂਲਤਾਂ ਤੋਂ ਸੱਖਣਾ ਹੈ ਗੋਨਿਆਣਾ ਮੰਡੀ ਦਾ ਬੱਸ ਅੱਡਾ

ਲਛਮਣ ਦਾਸ ਗਰਗ ਗੋਨਿਆਣਾ-ਬਠਿੰਡਾ ਦੇ ਨਜ਼ਦੀਕ ਪੈਂਦੀ ਗੋਨਿਆਣਾ ਮੰਡੀ ਨੇ ਭਾਵੇਂ ਸਮੇਂ ਦੇ ਨਾਲ-ਨਾਲ ਤਰੱਕੀ ਤਾਂ ਕੀਤੀ ਹੈ ਪ੍ਰੰਤੂ ਜਿੰਨੀ ਤੇਜ਼ੀ ਨਾਲ ਬਠਿੰਡੇ ਦਾ ਵਿਕਾਸ ਹੋਇਆ ਓਨੀ ਤੇਜ਼ੀ ਨਾਲ ਗੋਨਿਆਣਾ ਮੰਡੀ ਦਾ ਵਿਕਾਸ ਨਹੀਂ ਹੋਇਆ | ਆਵਾਜਾਈ ਪੱਖੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX