ਨਵੀਂ ਦਿੱਲੀ,22 ਜੂਨ (ਜਗਤਾਰ ਸਿੰਘ)-ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਾਤਾ ਨਾਨਕੀ ਜੀ ਦੇ ਨਾਂਅ 'ਤੇ ਬਣਾਏ ਗਏ ਨਵੇਂ ਲੰਗਰ ਹਾਲ ਦਾ ਉਦਘਾਟਨ ਬਾਬਾ ਬਚਨ ਸਿੰਘ (ਕਾਰ ਸੇਵਾ) ਵਲੋਂ ਕੀਤਾ ਗਿਆ | ਇਸ ਮੌਕੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ, ਪ੍ਰਧਾਨ ਜੱਥੇ. ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਇੰਦਰਜੀਤ ਸਿੰਘ, ਜਗਜੋਤ ਸਿੰਘ ਸੋਹੀ, ਹਰਬੰਸ ਸਿੰਘ ਖਨੂਜਾ ਤੇ ਗੁਰਿੰਦਰ ਸਿੰਘ ਵੀ ਮੌਜੂਦ ਸਨ | ਜਥੇ. ਹਿੱਤ ਨੇ ਕਿਹਾ ਕਿ ਇਸ ਨਾਲ ਸੰਗਤ ਨੂੰ ਕਾਫ਼ੀ ਸਹੂਲਤ ਹੋਵੇਗੀ | ਹਿੱਤ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਤਖ਼ਤ ਸਾਹਿਬ ਵਿਚ ਇਸ ਤਰ੍ਹਾਂ ਦਾ ਲੰਗਰ ਹਾਲ ਬਣੇ ਜੋ ਅੱਜ ਪੂਰਾ ਹੋ ਰਿਹਾ ਹੈ | ਇਸ ਦੇ ਬਣਨ ਨਾਲ ਸੰਗਤ ਨੂੰ ਕਾਫ਼ੀ ਸਹੂਲਤ ਹੋਵੇਗੀ | ਆਟੋਮੈਟਿਕ ਮਸ਼ੀਨਾਂ ਰਾਹੀਂ ਹਾਈਜੈਨਿਕ ਤਰੀਕੇ ਨਾਲ ਲੰਗਰ ਤਿਆਰ ਕੀਤਾ ਜਾਵੇਗਾ ਅਤੇ ਇੱਕ ਘੰਟੇ ਵਿਚ ਹੀ 10 ਹਜ਼ਾਰ ਦੇ ਕਰੀਬ ਸੰਗਤ ਵਾਸਤੇ ਲੰਗਰ ਤਿਆਰ ਕਰਨ ਦੀ ਸਮਰੱਥਾ ਇਸ ਮਸ਼ੀਨ ਵਿਚ ਹੈ | ਇਸ ਤੋਂ ਇਲਾਵਾ ਭਾਂਡੇ ਧੋਣ ਲਈ ਵੀ ਮਸ਼ੀਨਾਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿਚ 3 ਕਰੋੜ ਦੇ ਕਰੀਬ ਲਾਗਤ ਆਈ ਹੈ ਅਤੇ ਉਹ ਵੀ ਤਖ਼ਤ ਸਾਹਿਬ ਦੀ ਗੋਲਕ ਤੋਂ ਨਹੀਂ ਸਗੋਂ ਸ਼ਰਧਾਲੂਆਂ ਵੱਲੋਂ ਸੇਵਾ ਕੀਤੀ ਗਈ | ਇਸ ਮੌਕੇ ਸੰਤ ਸਮਾਜ ਨਾਲ ਸਬੰਧਤ ਕਈ ਸ਼ਖਸੀਅਤਾਂ ਮੌਜੂਦ ਸਨ |
ਨਵੀਂ ਦਿੱਲੀ, 22 ਜੂਨ (ਬਲਵਿੰਦਰ ਸਿੰਘ ਸੋਢੀ)-ਅਪੋਲੋ ਕੈਂਸਰ ਸੈਂਟਰ ਨੇ ਦਾਤਾਰ ਕੈਂਸਰ ਜੈਨੇਟਿਕਸ ਦੇ ਸਹਿਯੋਗ ਨਾਲ ਛਾਤੀ ਦੇ ਕੈਂਸਰ ਦੀ ਜਲਦੀ ਪਛਾਣ ਲਈ ਕ੍ਰਾਂਤੀਕਾਰੀ ਖ਼ੂਨ ਜਾਂਚ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਅਪੋਲੋ ਹਸਪਤਾਲ ਦੇ ਸੰਸਥਾਪਕ ਤੇ ਪ੍ਰਧਾਨ ਡਾ. ...
ਨਵੀਂ ਦਿੱਲੀ, 22 ਜੂਨ (ਬਲਵਿੰਦਰ ਸਿੰਘ ਸੋਢੀ)-ਵਿਸ਼ਵ ਸੰਗੀਤ ਮੌਕੇ ਅਰਪਣ ਫਾਊਾਡੇਸ਼ਨ ਦੇ ਸੰਸਥਾਪਕ ਅਤੇ ਟਰੱਸਟੀ ਮਨੀਸ਼ਾ ਏ. ਅਗਰਵਾਲ ਨੇ ਕਮਾਨੀ ਆਡੀਟੋਰੀਅਮ ਵਿਖੇ ਭਗਤੀ ਸੰਗੀਤ ਪ੍ਰਤੀ ਇਕ ਵੱਖਰੀ ਸ਼ਾਮ ਦਾ ਆਯੋਜਨ ਕੀਤਾ | ਇਸ ਦਾ ਨਾਂਅ 'ਸਪਿਰੀਚੁਅਲ ਸਿਫ਼ਨੀ' ...
ਨਵੀਂ ਦਿੱਲੀ, 22 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਾਜਿੰਦਰ ਨਗਰ ਵਿਧਾਨ ਸਭਾ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਹੈ | ਸੰਵੇਦਨਸ਼ੀਲ ਕੇਂਦਰਾਂ 'ਤੇ ਸਖ਼ਤ ਸੁਰੱਖਿਆ ਦੀ ਵਿਵਸਥਾ ਕੀਤੀ ਗਈ ਹੈ ਅਤੇ ਬਜ਼ੁਰਗ ਤੇ ਵਿਕਲਾਗਾਂ ਲਈ ਵੋਟ ਕੇਂਦਰ ਤੱਕ ਆਉਣ ਪ੍ਰਤੀ ਤਕਰੀਬਨ 50 ...
ਨਵੀਂ ਦਿੱਲੀ, 22 ਜੂਨ (ਜਗਤਾਰ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਬੱਚਿਆਂ ਦੁਆਰਾ ਸੁਖਮਨੀ ਸਾਹਿਬ ਦੇ ਪਾਠ ਬਗੈਰ ਗੁਟਕੇ ਦੇ ਸੰਗਤਾਂ ਨੂੰ ਸਰਵਣ ਕਰਵਾਏ ਗਏ | ਕਮੇਟੀ ਪ੍ਰਧਾਨ ਹਰਮਨਜੀਤ ਸਿੰਘ ਤੇ ਧਰਮ ਪ੍ਰਚਾਰ ਚੇਅਰਮੈਨ ਦਲੀਪ ਸਿੰਘ ...
ਨਵੀਂ ਦਿੱਲੀ, 22 ਜੂਨ (ਜਗਤਾਰ ਸਿੰਘ)-ਜਾਗੋ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਿੱਲੀ ਦੇ ਕੁੱਝ ਸਿੱਖ ਆਗੂਆਂ ਨੂੰ ਝੂਠਾ ਨਾਮਨਾ ਖੱਟਣ ਦੀ ਦੌੜ 'ਚ ਗ਼ਲਤ ਬਿਆਨਬਾਜ਼ੀ ਤੋਂ ਗੁਰੇਜ ਕਰਨ ਦੀ ਗੱਲ ਆਖੀ ਹੈ | ਕਾਨਪੁਰ ਸਿੱਖ ਕਤਲੇਆਮ ਮਾਮਲੇ ਦਾ ਜ਼ਿਕਰ ਕਰਦੇ ਹੋਏ ਜੀ. ...
ਨਵੀਂ ਦਿੱਲੀ, 22 ਜੂਨ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਕਮੇਟੀ ਨੇ ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਵਿਚ 2 ਹੋਰ ਦੋਸ਼ੀਆਂ ਨੁੰ ਗਿ੍ਫ਼ਤਾਰ ਕੀਤੇ ਜਾਣ ਲਈ ਐੱਸ. ਆਈ. ਟੀ. ਦੇ ਕਾਰਜ ਦੀ ਸ਼ਲਾਘਾ ਕੀਤੀ ਹੈ | ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ...
ਨਵੀਂ ਦਿੱਲੀ, 22 ਜੂਨ (ਬਲਵਿੰਦਰ ਸਿੰਘ ਸੋਢੀ)-ਐੱਨ.ਡੀ.ਐੱਮ.ਸੀ. ਨੇ ਲੋਕਾਂ ਦੀ ਸਹੂਲਤ ਲਈ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਆਪਣੇ ਕਈ ਬਲਾਕਾਂ ਦੇ ਵਾਟਰ ਹਾਈਡ੍ਰੇਟ ਸਿਸਟਮ ਲਗਾਏ ਹਨ ਤਾਂ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਸਕੇ ਪਰ ਵਾਟਰ ਹਾਈਡ੍ਰੇਟ ਸਿਸਟਮ ਦੇ ...
ਨਵੀਂ ਦਿੱਲੀ, 22 ਜੂਨ (ਬਲਵਿੰਦਰ ਸਿੰਘ ਸੋਢੀ)-ਨਗਰ ਨਿਗਮ ਦਾ ਪਿਛਲੇ ਸਮੇਂ ਏਕੀਕਰਨ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਨਗਰ ਨਿਗਮ ਨੇ ਆਪਣੇ 38 ਸਕੂਲਾਂ ਨੂੰ ਸਵੇਰ ਦੇ ਸਕੂਲ ਵਿਚ ਮਿਲਾ ਦਿੱਤਾ ਹੈ | ਇਹ ਜੋ ਸਕੂਲ ਮਿਲਾਏ ਗਏ ਹਨ ਉਹ ਦੁਪਹਿਰ ਦੀ ਸ਼ਿਫਟ 'ਚ ਚਲਾਏ ਜਾ ਰਹੇ ...
ਡੱਬਵਾਲੀ, 22 ਜੂਨ (ਇਕਬਾਲ ਸਿੰਘ ਸ਼ਾਂਤ)-ਨਗਰ ਪ੍ਰੀਸ਼ਦ ਡੱਬਵਾਲੀ ਦੀ ਨਵੀਂ ਕੈਬਨਿਟ ਵਿੱਚ ਦਸਵੀਂ ਜਮਾਤ ਵਾਲਾ ਬਹੁਮਤ ਸ਼ਹਿਰ ਦੇ ਵਿਕਾਸ ਦੀ ਨਵੀਂ ਇਬਾਰਤ ਘੜੇਗਾ | ਸ਼ਹਿਰ ਦੇ 21 ਵਾਰਡਾਂ ਵਿੱਚ ਅੱਜ ਨਵੇਂ ਚੁਣੇ ਪ੍ਰਧਾਨ ਟੇਕ ਚੰਦ ਛਾਬੜਾ ਅਤੇ 21 ਕੌਂਸਲਰਾਂ ਵਿੱਚੋਂ 13 ...
ਸਿਰਸਾ, 22 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਨੇੜਲੇ ਪਿੰਡ ਵੈਦਵਾਲਾ ਦੇ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਪੁਲਿਸ ਨੇ ਹਾਦਸੇ ਵਿਚ ਜ਼ਖ਼ਮੀ ਹੋਇਆਂ ਦੇ ਬਿਆਨ ਦਰਜ ਕਰ ਲਏ ਹਨ | ...
ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਗ੍ਰਹਿ ਜ਼ਿਲ੍ਹਾ ਕਰਨਾਲ ਹੇਠ 4 ਨਗਰ ਪਾਲਿਕਾਵਾਂ ਵਿਖੇ ਪ੍ਰਧਾਨਗੀ ਤੇ ਕੌਂਸਲਰਾਂ ਦੀਆਂ ਹੋਈਆਂ ਚੋਣਾਂ ਦੇ ਅੱਜ ਆਏ ਨਤੀਜਿਆਂ ਨੇ ਸੱਤਾਧਾਰੀ ਭਾਜਪਾ ਤੇ ਮੁੱਖ ਮੰਤਰੀ ਮਨੋਹਰ ...
ਕਮਿਸ਼ਨ ਨੇ ਪੁਲਿਸ ਨੂੰ 21 ਦਿਨਾਂ 'ਚ ਰਿਪੋਰਟ ਪੇਸ਼ ਕਰਨ ਦੇ ਦਿੱਤੇ ਨਿਰਦੇਸ਼ ਨਵੀਂ ਦਿੱਲੀ, 22 ਜੂਨ (ਜਗਤਾਰ ਸਿੰਘ)-ਦਿੱਲੀ ਭਾਜਪਾ ਦੇ ਸਿੱਖ ਆਗੂ ਜਸਪ੍ਰੀਤ ਸਿੰਘ ਮਾਟਾ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਬਰਸੀ ਮੌਕੇ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵਲੋਂ ...
ਯਮੁਨਾਨਗਰ, 22 ਜੂਨ (ਗੁਰਦਿਆਲ ਸਿੰਘ ਨਿਮਰ)-ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਵਿਖੇ ਯੋਗਾ ਦਿਵਸ ਮੌਕੇ ਹਫ਼ਤਾਵਾਰੀ ਯੋਗ ਸਮਾਗਮ ਕਰਵਾਇਆ ਗਿਆ | ਕਾਰਜਸ਼ਾਲਾ ਦਾ ਸੰਚਾਲਨ ਡਾ. ਚੇਤਨਾ ਰਾਠੌਰ ਤੇ ਰੇਣੂ ਪੰਜੇਟਾ ਨੇ ਕੀਤਾ | ਇਸ ਕਾਰਜਸ਼ਾਲਾ ਵਿਚ ...
ਰਤੀਆ, 22 ਜੂਨ (ਬੇਅੰਤ ਕੌਰ ਮੰਡੇਰ)-ਰਤੀਆ ਨਗਰਪਾਲਿਕਾ ਦੇ ਚੇਅਰਮੈਨ ਦੇ ਅਹੁਦੇ ਲਈ ਕਾਂਗਰਸ ਪਾਰਟੀ ਤੋਂ ਸਮਰਥਣ ਪ੍ਰਾਪਤ ਆਜ਼ਾਦ ਉਮੀਦਵਾਰ ਪ੍ਰੀਤੀ ਖੰਨ੍ਹਾਂ ਪਤਨੀ ਕਾਲੂ ਖੰਨ੍ਹਾਂ ਨੇ 7290 ਵੋਟਾਂ ਲੈ ਕੇ ਚੇਅਰਪਰਸਨ ਬਨਣ ਦਾ ਰੁਤਬਾ ਹਾਸਿਲ ਕੀਤਾ | ਪ੍ਰੀਤੀ ...
ਡੱਬਵਾਲੀ, 22 ਜੂਨ (ਇਕਬਾਲ ਸਿੰਘ ਸ਼ਾਂਤ)-ਇੰਡੀਅਨ ਨੈਸ਼ਨਲ ਲੋਕਦਲ ਨੇ ਨਗਰ ਪ੍ਰੀਸ਼ਦ ਡੱਬਵਾਲੀ ਦਾ ਚੇਅਰਮੈਨ ਅਹੁਦਾ ਜਿੱਤ ਕੇ ਜੱਦੀ ਗੜ੍ਹ ਡੱਬਵਾਲੀ 'ਚ ਮੁੜ ਤੋਂ ਸਿਆਸੀ ਝੰਡਾ ਗੱਡ ਦਿੱਤਾ ਹੈ | ਇਨੈਲੋ ਦੇ ਚੇਅਰਮੈਨ ਉਮੀਦਵਾਰ ਟੇਕ ਚੰਦ ਛਾਬੜਾ ਨੇ ਕਾਂਗਰਸ ਸਮਰਥਿਤ ...
ਯਮੁਨਾਨਗਰ, 22 ਜੂਨ (ਗੁਰਦਿਆਲ ਸਿੰਘ ਨਿਮਰ)-ਵਿਸ਼ਵ ਨਸ਼ਾ ਦਿਵਸ ਮੌਕੇ 'ਤੇ ਆਜ਼ਾਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਇਸੇ ਕੜੀ 'ਚ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸਮਾਜ ਸੇਵੀ ਵਿਭਾਗ ਦੀ ਅਗਵਾਈ ਹੇਠ ਐੱਨ. ਸੀ. ਸੀ., ਐੱਨ. ਐੱਸ. ਐੱਸ., ਯੂਥ ਰੈੱਡ ਕਰਾਸ ਅਤੇ ਰੋਟਰੈਕਟ ਕਲੱਬ ...
ਸਿਰਸਾ, 22 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ 'ਚ ਵੱਖ-ਵੱਖ ਥਾਵਾਂ ਤੋਂ ਤਿੰਨ ਲੜਕੀਆਂ ਤੇ ਇਕ ਵਿਆਹੁਤਾ ਮਹਿਲਾ ਭੇਦਭਰੀ ਹਾਲਤ 'ਚ ਘਰੋਂ ਲਾਪਤਾ ਹੋ ਗਈਆਂ | ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਲਾਪਤਾ ਹੋਈਆਂ ਲੜਕੀਆਂ ਤੇ ...
ਸਿਰਸਾ, 22 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਔਢਾਂ ਵਾਸੀਆਂ ਵਲੋਂ ਬੀ.ਡੀ.ਪੀ.ਓ. ਦਫ਼ਤਰ 'ਚ ਇਕੱਠੇ ਹੋ ਕੇ ਕਾਲਾਂਵਾਲੀ ਰੋਡ 'ਤੇ ਸਥਿਤ ਬਾਬਾ ਵਿਸਵਕਰਮਾ ਮੰਦਰ, ਭਗਤ ਨਾਮਦੇਵ ਮੰਦਰ ਤੇ ਸਾਂਝ ਪੀਰਖਾਨਾ ਨੇੜੇ ਪੰਚਾਇਤੀ ਜ਼ਮੀਨ 'ਤੇ ਕੁਝ ...
ਸਿਰਸਾ, 22 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਅਨਾਜ ਮੰਡੀ ਦੇ ਇਕ ਆੜ੍ਹਤੀ ਨਾਲ ਯੂ-ਟਿਊਬ ਪੱਤਰਕਾਰਿਤਾ ਨਾਲ ਜੁੜੀ ਇਕ ਲੜਕੀ ਵਲੋਂ ਅਸਲੀਲ ਹਰਕਤਾਂ ਕਰਨ ਅਤੇ ਬਲੈਕਮੇਲਿੰਗ ਕਰਨ ਦੇ ਮਾਮਲੇ ਦੀ ਥਾਣਾ ਸ਼ਹਿਰ ਪੁਲਿਸ ਵਲੋਂ ਡੁੰਘਾਈ ਨਾਲ ਜਾਂਚ ਕਰਨ ਲਈ ਇਕ ...
ਸਿਰਸਾ, 22 ਜੂਨ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗਤਕਾ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਤੇ ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ | ਇਸ ਮੌਕੇ ਕਾਲਾਂਵਾਲੀ ਦੀ ਸਿੱਖ ਸੰਗਤ ਨੇ ਵੱਡੀ ਗਿਣਤੀ ਵਿਚ ...
ਸ਼ਾਹਬਾਦ ਮਾਰਕੰਡਾ, 22 ਜੂਨ (ਅਵਤਾਰ ਸਿੰਘ)-ਸਾਬਕਾ ਕੇਂਦਰੀ ਰਾਜ ਮੰਤਰੀ ਤੇ ਅੰਬਾਲਾ ਲੋਕ ਸਭਾ ਮੈਂਬਰ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਸੋਚੀ ਸਮਝੀ ਸਾਜਿਸ਼ ਤਹਿਤ ਐਲਾਨੀ ਅਗਨੀਪਥ ਯੋਜਨਾ ਦਾ ਵਿਰੋਧ ਕਰਨਾ ਕਿਸੇ ਵੀ ਤਰ੍ਹਾਂ ...
ਯਮੁਨਾਨਗਰ, 22 ਜੂਨ (ਗੁਰਦਿਆਲ ਸਿੰਘ ਨਿਮਰ)-ਅੰਤਰਰਾਸ਼ਟਰੀ ਦਿਵਸ ਮੌਕੇ ਸੇਠ ਜੈ ਪ੍ਰਕਾਸ਼ ਪਾਲਿਟੈਕਨਿਕ ਦਾਮਲਾ ਵਿਖੇ ਯੋਗਾ ਦਿਵਸ ਕਰਵਾਇਆ ਗਿਆ | ਇਸ ਸਮਾਗਮ 'ਚ ਡਾ. ਪ੍ਰਦੀਪ ਕੁਮਾਰ ਯੋਗਾ ਅਧਿਆਪਕ ਨੇ ਸਾਰੇ ਬੱਚਿਆਂ ਦੇ ਯੋਗ ਆਸਨ ਕਰਵਾਏ ਤੇ ਯੋਗਾ ਦੇ ਮਹੱਤਵ ਬਾਰੇ ...
ਪਿਹੋਵਾ, 22 ਜੂਨ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਪਿਹੋਵਾ ਦੇ ਲੋਕਾਂ ਨੇ ਨਗਰ ਪਾਲਿਕਾ ਚੋਣਾਂ 'ਚ ਭਾਜਪਾ ਉਮੀਦਵਾਰ ਆਸੀਸ ਚੱਕਰਪਾਣੀ ਨੂੰ ਆਪਣਾ ਚੇਅਰਮੈਨ ਚੁਣ ਲਿਆ | ਚੋਣ ਵਿਚ ਆਸੀਸ ਚੱਕਰਪਾਣੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਧਵਨ ਵਿਚਕਾਰ ਸਖ਼ਤ ...
ਅੱਪਰਾ, 22 ਜੂਨ (ਦਲਵਿੰਦਰ ਸਿੰਘ ਅੱਪਰਾ)-ਕਿਰਗਿਸਤਾਨ ਵਿਖੇ ਕਰਵਾਈ ਗਈ ਸੈਂਟਰਲ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ-2022 'ਚ ਪਿੰਡ ਛੋਕਰਾਂ ਦੇ ਕਿ੍ਸ਼ਨ ਰਾਮ ਨੇ 2 ਸੋਨ ਤਗਮੇ ਜਿੱਤ ਕੇ ਭਾਰਤ, ਪੰਜਾਬ ਅਤੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਪਿੰਡ ਪੁੱਜਣ 'ਤੇ ...
ਨਵੀਂ ਦਿੱਲੀ, 22 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਇਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵਿਚ ਉਨ੍ਹਾਂ ਗੱਡੀਆਂ ਦੇ ਚਾਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਗੱਡੀਆਂ 'ਤੇ ਹਾਈ ਸਕਿਉਰਿਟੀ ਨੰਬਰ ਪਲੇਟ (ਐੱਸ.ਐੱਸ.ਆਰ.ਪੀ.) ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX