ਸੁਨੀਲ ਮਨਚੰਦਾ
ਬੁਢਲਾਡਾ-ਸਥਾਨਕ ਸ਼ਹਿਰ ਦੀ ਹੱਦ ਨਾਲ ਲੱਗਦੇ 1947 ਦੀ ਵੰਡ ਤੋਂ ਬਾਅਦ ਬੇਚਰਾਗ ਪਿੰਡ ਤਲਵੰਡੀ ਥੇਹ ਵਿਚ ਪੰਜਾਬ ਸਰਕਾਰ ਨੇ ਪਿੰਡ ਨੂੰ ਮੁੜ ਤੋਂ ਆਬਾਦ ਕਰਨ ਲਈ 2009, 2014 ਵਿਚ ਸਬ ਡਵੀਜ਼ਨ ਪੱਧਰ ਦਾ ਮਿੰਨੀ ਸਕੱਤਰੇਤ ਅਤੇ ਜੁਡੀਸ਼ੀਅਲ ਕੰਪਲੈਕਸ ਦਾ ਨਿਰਮਾਣ ਕਰ ਕੇ ਲੋਕਾਂ ਦੀ ਚਹਿਲ ਪਹਿਲ ਤਾਂ ਸ਼ੁਰੂ ਕਰ ਦਿੱਤੀ ਪਰ ਸਰਕਾਰ ਇਨ੍ਹਾਂ ਇਮਾਰਤਾਂ ਵਿਚ ਨਿਕਾਸੀ ਪਾਣੀ, ਸੀਵਰੇਜ ਅਤੇ ਵਾਧੂ ਪਾਣੀ ਦੀ ਸਾਂਭ ਸੰਭਾਲ ਲਈ ਪੁਖ਼ਤਾ ਇੰਤਜ਼ਾਮ ਨਾ ਕਰਨ ਕਾਰਨ ਇਹ ਇਮਾਰਤਾਂ ਸਮੇਂ ਤੋਂ ਪਹਿਲਾਂ ਹੀ ਖੰਡਰ ਬਣ ਸਕਦੀਆਂ ਹਨ ਕਿਉਂਕਿ ਇਨ੍ਹਾਂ ਇਮਾਰਤਾਂ ਦਾ ਵਾਧੂ ਪਾਣੀ ਧਰਤੀ ਵਿਚ ਹੀ ਸਮਾਉਣ ਕਾਰਨ ਇਨ੍ਹਾਂ ਦੀਆਂ ਨੀਂਹਾਂ ਨੂੰ ਢਾਹ ਲਾ ਸਕਦਾ ਹੈ, ਜੋ ਮਨੁੱਖੀ ਜਾਨਾਂ ਲਈ ਖ਼ਦਸ਼ਾ ਹੈ |
ਆਖ਼ਰੀ ਛੱਪੜ ਵੀ ਕੀਤਾ ਬੰਦ-
ਇਲਾਕੇ ਦੇ ਆਸ ਪਾਸ ਦੇ ਲੋਕਾਂ ਨੂੰ ਧਰਤੀ ਹੇਠਲਾ ਪਾਣੀ ਅਤੇ ਸਿੰਚਾਈ ਯੋਗ ਪਾਣੀ ਗੰਧਲਾ ਹੋਣ ਦੇ ਸ਼ੰਕੇ ਪੈਦਾ ਕਰ ਰਿਹਾ ਹੈ ਪਰ ਉੱਧਰ ਦੂਸਰੇ ਪਾਸੇ ਤਲਵੰਡੀ ਥੇਹ ਪਿੰਡ ਦਾ ਛੱਪੜ ਜੋ ਤਹਿਸੀਲ ਕੰਪਲੈਕਸ ਵਿਚ ਸੀ, ਉਸ ਨੂੰ ਵੀ ਬੰਦ ਕਰ ਕੇ ਉੱਥੇ ਪਾਰਕ ਦਾ ਨਿਰਮਾਣ ਕਰ ਕੇ ਆਖ਼ਰੀ ਛੱਪੜ ਵੀ ਬੰਦ ਕਰ ਦਿੱਤਾ ਹੈ |
4 ਤੋਂ 6 ਟੈਂਕ ਸੀਵਰੇਜ ਲਈ ਕੀਤੇ ਸਥਾਪਤ-
ਪ੍ਰਾਪਤ ਵੇਰਵਿਆਂ ਅਨੁਸਾਰ ਤਹਿਸੀਲ ਅਤੇ ਜੁਡੀਸ਼ੀਅਲ ਕੰਪਲੈਕਸ ਵਿਚ ਰੋਜ਼ਾਨਾ ਲੋਕਾਂ ਦੀ 2 ਤੋਂ 3 ਹਜ਼ਾਰ ਦੀ ਆਮਦ ਰਹਿੰਦੀ ਹੈ | ਇਨ੍ਹਾਂ ਇਮਾਰਤਾਂ ਵਿਚ ਕੰਟੀਨ, ਪਖਾਨੇ, ਪੀਣ ਵਾਲਾ ਪਾਣੀ ਅਤੇ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਲਈ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਹਨ | ਇਮਾਰਤ ਦੇ ਨਿਰਮਾਣ ਸਮੇਂ ਸਬੰਧਿਤ ਵਿਭਾਗ ਵਲੋਂ ਖਾਨਾ ਪੂਰਤੀ ਕਰਦਿਆਂ ਜ਼ਮੀਨਦੋਜ਼ ਇਮਾਰਤ ਦੇ ਆਸੇ ਪਾਸੇ ਭਾਵੇਂ ਟੈਂਕਾਂ ਦੀ ਸਥਾਪਨਾ ਕੀਤੀ ਗਈ ਹੈ, ਜੋ ਜ਼ਮੀਨੀ ਪੱਧਰ 'ਤੇ ਕੱਚੇ ਹਨ, ਜਿਨ੍ਹਾਂ ਦਾ ਪਾਣੀ ਧਰਤੀ ਵਿਚ ਸਮਾਂ ਰਿਹਾ ਹੈ | ਇਨ੍ਹਾਂ ਟੈਂਕਾਂ ਵਿਚ 4 ਤੋਂ 6 ਟੈਂਕ ਸੀਵਰੇਜ ਲਈ ਸਥਾਪਿਤ ਕੀਤੇ ਗਏ ਹਨ |
ਪਾਣੀ ਦੀ ਸਾਂਭ ਸੰਭਾਲ ਲਈ ਪੁਖ਼ਤਾ ਇੰਤਜ਼ਾਮ ਨਾ ਕੀਤੇ ਤਾਂ?
ਉਪਰੋਕਤ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਕੰਪਲੈਕਸ ਅਤੇ ਆਲੇ ਦੁਆਲੇ ਜੁੜੇ ਖੇਤੀ ਰਕਬੇ ਨੂੰ ਬਚਾਉਣ ਲਈ ਵਾਧੂ ਪਾਣੀ ਦੀ ਸਾਂਭ ਸੰਭਾਲ ਲਈ ਕੋਈ ਪੁਖ਼ਤਾ ਇੰਤਜ਼ਾਮ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਇਹ ਜ਼ਮੀਨ ਵਿਚ ਸਮਾ ਰਿਹਾ ਗੰਧਲਾ ਦੂਸ਼ਿਤ ਪਾਣੀ ਜਿੱਥੇ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਨੂੰ ਸੱਦਾ ਦੇਵੇਗਾ, ਉੱਥੇ ਇਹ ਇਮਾਰਤਾਂ ਸਮੇਂ ਤੋਂ ਪਹਿਲਾਂ ਹੀ ਢਹਿ ਢੇਰੀ ਹੋ ਜਾਣਗੀਆਂ |
ਕੀ ਕਹਿਣਾ ਹੈ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਦਾ-
ਬਰਸਾਤੀ ਪਾਣੀ ਦੀ ਸਾਂਭ ਸੰਭਾਲ ਲਈ ਪਿਟਸ ਟੈਂਕ ਸਥਾਪਿਤ ਕੀਤਾ ਹੋਇਆ ਹੈ, ਜਿਸ ਦੀ ਸਮੇਂ ਸਮੇਂ ਸਿਰ ਸਫ਼ਾਈ ਕਰਵਾਈ ਜਾਂਦੀ ਹੈ ਪਰ ਸਮੁੱਚੇ ਟੈਂਕਾਂ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਇਨ੍ਹਾਂ ਟੈਂਕਾਂ ਦਾ ਨਿਰਮਾਣ ਇਮਾਰਤ ਦੇ ਨਿਰਮਾਣ ਸਮੇਂ ਹੀ ਕੀਤਾ ਹੋਇਆ ਹੈ | ਇਸ ਸਬੰਧੀ ਸਬੰਧਿਤ ਵਿਭਾਗ ਹੀ ਜਾਣਕਾਰੀ ਦੇ ਸਕਦਾ ਹੈ ਪਰ ਉਨ੍ਹਾਂ ਦੱਸਿਆ ਕਿ ਬੇਚਰਾਗ ਪਿੰਡ ਤਲਵੰਡੀ ਥੇਹ ਦੇ ਰਕਬੇ 'ਚ ਨਗਰ ਕੌਂਸਲ ਸੀਵਰੇਜ ਨਹੀਂ ਪਾ ਸਕਦੀ | ਉਨ੍ਹਾਂ ਕਿਹਾ ਕਿ ਇਸ ਇਮਾਰਤ ਦੇ ਵਾਧੂ ਪਾਣੀ ਅਤੇ ਸੀਵਰੇਜ ਦਾ ਦੂਸ਼ਿਤ ਪਾਣੀ ਦੀ ਸਾਂਭ ਸੰਭਾਲ ਲਈ ਉਹ ਪੰਜਾਬ ਸਰਕਾਰ ਨੂੰ ਪੱਤਰ ਜ਼ਰੂਰ ਲਿਖਣਗੇ | ਉਨ੍ਹਾਂ ਕਿਹਾ ਕਿ ਤੁਹਾਡੇ ਦੁਆਰਾ ਇਸ ਸਮੱਸਿਆ ਤੋਂ ਜਾਣੂ ਹੋਇਆ ਹਾਂ ਜੋ ਕਿ ਇਕ ਗੰਭੀਰ ਸਮੱਸਿਆ ਹੈ |
ਸਰਕਾਰ ਤੋਂ ਲਿਆਂਦਾ ਜਾਵੇਗਾ ਵਿਸ਼ੇਸ਼ ਫ਼ੰਡ-ਵਿਧਾਇਕ
ਹਲਕਾ ਵਿਧਾਇਕ ਬੁੱਧ ਰਾਮ ਨੇ ਤਹਿਸੀਲ ਕੰਪਲੈਕਸ ਵਿਚ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਇੰਤਜ਼ਾਮ ਨਾ ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਦੇ ਹੱਲ ਲਈ ਗੰਭੀਰ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਬੇਚਰਾਗ ਪਿੰਡ ਨੂੰ ਸ਼ਹਿਰ ਦੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਸਿਸਟਮ ਨਾਲ ਜੋੜਨ ਲਈ ਵਿਸ਼ੇਸ਼ ਫ਼ੰਡ ਦੀ ਮੰਗ ਰੱਖਣਗੇ | ਉਨ੍ਹਾਂ ਦੱਸਿਆ ਕਿ ਇਹ ਬੇਚਰਾਗ ਪਿੰਡ ਨਗਰ ਕੌਂਸਲ ਦੇ ਵਾਰਡ ਨੰਬਰ 1 ਦੀ ਹੱਦ ਨਾਲ ਲੱਗਦਾ ਹੈ ਜਿਸ ਨੂੰ ਸ਼ਹਿਰ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ |
ਮਾਨਸਾ, 22 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਮਾਨਸਾ ਵਲੋਂ ਸਿਵਲ ਸਰਜਨ ਮਾਨਸਾ ਡਾ. ਜਸਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਿਆਲਾ ਨੇ ਦੱਸਿਆ ਕਿ ਨਵੰਬਰ 2021 ਤੋਂ ਮਲਟੀਪਰਪਜ਼ ...
ਮਾਨਸਾ, 22 ਜੂਨ (ਸਟਾਫ਼ ਰਿਪੋਰਟਰ)-ਥਾਣਾ ਸ਼ਹਿਰੀ- 2 ਮਾਨਸਾ 'ਚ ਇਕ ਕਾਰੋਬਾਰੀ ਵਲੋਂ ਏ.ਐਸ.ਆਈ. ਦੀ ਕੁੱਟਮਾਰ ਕਰ ਦਿੱਤੀ ਗਈ | ਉਹ ਕਿਸੇ ਲੜਾਈ ਝਗੜੇ ਦੇ ਮਾਮਲੇ 'ਚ ਥਾਣੇ 'ਚ ਆਇਆ ਸੀ ਅਤੇ ਤੈਸ਼ ਵਿਚ ਆ ਕੇ ਉਸ ਨੇ ਏ.ਐਸ.ਆਈ. ਕੌਰ ਸਿੰਘ ਦੀ ਕੁੱਟਮਾਰ ਕਰ ਦਿੱਤੀ | ਪੁਲਿਸ ਨੇ ਮੌਕੇ ...
ਸਰਦੂਲਗੜ੍ਹ, 22 ਜੂਨ (ਜੀ.ਐਮ.ਅਰੋੜਾ)-ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਦੇ ਵਿਦਿਆਰਥੀਆ ਨੇ ਭਾਰਤ ਸਕਾਊਟਸ ਅਤੇ ਗਾਈਡਜ਼, ਪੰਜਾਬ ਦੁਆਰਾ ਸਟੇਟ ਟ੍ਰੇਨਿੰਗ ਸੈਂਟਰ, ਤਾਰਾ ਦੇਵੀ (ਸ਼ਿਮਲਾ) ਵਿਖੇ ਲਗਾਏ 4 ਰੋਜ਼ਾ ਹਾਈਕਿੰਗ-ਟਰੈਕਿੰਗ ਕਮ ਨੇਚਰ ਸਟੱਡੀ ਕੈਂਪ 'ਚ 9 ...
ਮਾਨਸਾ, 22 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜਿੱਥੇ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਕਰ ਕੇ 3 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ, ਉੱਥੇ ਇਕ ਭਗੌੜੇ ਨੂੰ ਵੀ ਕਾਬੂ ਕੀਤਾ ਹੈ | ਗੌਰਵ ...
ਸਰਦੂਲਗੜ੍ਹ, 22 ਜੂਨ (ਜੀ.ਐਮ.ਅਰੋੜਾ)-ਸਬ ਡਵੀਜ਼ਨ ਮੈਜਿਸਟਰੇਟ ਸਰਦੂਲਗੜ੍ਹ ਪੂਨਮ ਸਿੰਘ ਵਲੋਂ ਐਸ.ਡੀ.ਐਮ. ਦਫ਼ਤਰ ਵਿਖੇ ਸਬ ਡਵੀਜ਼ਨ ਨਾਲ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ...
ਝੁਨੀਰ, 22 ਜੂਨ (ਰਮਨਦੀਪ ਸਿੰਘ ਸੰਧੂ)- ਪਿਛਲੇ ਵਰ੍ਹੇ ਨਰਮੇ 'ਤੇ ਗੁਲਾਬੀ ਸੁੰਡੀ ਪੈਣ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਫਿਰ ਅਗੇਤੇ ਨਰਮੇ 'ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਹੈ, ਜਿਸ ਕਾਰਨ ਕਿਸਾਨਾਂ ਨੇ ਨਰਮੇਂ ਦੀ ਫਸਲ ਨੂੰ ...
ਮਾਨਸਾ, 22 ਜੂਨ (ਸਟਾਫ਼ ਰਿਪੋਰਟਰ)-ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਕਰਮਚਾਰੀ ਦਲ ਦਾ ਵਫ਼ਦ ਮਾਨਸਾ ਮੰਡਲ ਆਈ.ਬੀ. ਜਵਾਹਰਕੇ ਦੇ ਕਾਰਜਕਾਰੀ ਇੰਜੀਨੀਅਰ ਜਗਮੀਤ ਸਿੰਘ ਭਾਕਰ ਨਾਲ ਉਨਾਂ ਦੇ ਦਫ਼ਤਰ ਵਿਖੇ ਹੋਈ | ਕਾਰਜਕਾਰੀ ...
ਜੋਗਾ, 22 ਜੂਨ (ਹਰਜਿੰਦਰ ਸਿੰਘ ਚਹਿਲ)-ਪਿੰਡ ਅਕਲੀਆ ਦੀ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਹੋਈ, ਜਿਸ ਵਿਚ ਅਕਾਲੀ ਦਲ (ਅ) ਦੇ ਸਤਵਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ਜਾਣਕਾਰੀ ਅਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੁੱਲ 5 ਮੈਂਬਰ ਅਤੇ ਦੂਜੇ ਪਾਸੇ ਅਕਾਲੀ ...
ਬੁਢਲਾਡਾ/ਬੋਹਾ, 22 ਜੂਨ (ਸਵਰਨ ਸਿੰਘ ਰਾਹੀ, ਰਮੇਸ਼ ਤਾਂਗੜੀ)-ਐਨ.ਸੀ.ਸੀ. ਦੀ 20 ਪੰਜਾਬ ਬਟਾਲੀਅਨ ਬਠਿੰਡਾ ਵਲੋਂ ਦਿ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ 'ਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਲਗਾਏ ਅਭਿਆਸ ਕੈਂਪ 'ਚ ਗੁਰੂ ਨਾਨਕ ਕਾਲਜ ਬੁਢਲਾਡਾ, ਆਈ.ਟੀ.ਆਈ. ਬੁਢਲਾਡਾ, ...
ਭੀਖੀ, 22 ਜੂਨ (ਗੁਰਿੰਦਰ ਸਿੰਘ ਔਲਖ)-ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੀ ਕਾਰਜਕਾਰੀ ਸਰਪੰਚ ਜਸਵੀਰ ਕੌਰ ਦੇ ਪਤੀ ਗੁਰਜੀਤ ਸਿੰਘ ਪੁੱਤਰ ਨਾਰੰਗ ਸਿੰਘ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ | ਮਿ੍ਤਕ ਦੇ ਜੇਬ 'ਚੋਂ ਇੱਕ ਖ਼ੁਦਕੁਸ਼ੀ ਨੋਟ ਵੀ ...
ਜੋਗਾ, 22 ਜੂਨ (ਪ. ਪ.)-ਨੇੜਲੇ ਪਿੰਡ ਮਾਖਾ ਚਹਿਲਾਂ ਦੀ ਨਗਰ ਪੰਚਾਇਤ ਵਲੋਂ ਪਾਣੀ ਬਚਾਓ ਮੁਹਿੰਮ ਤਹਿਤ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ | ਪਿੰਡ ਦੇ ਸਰਪੰਚ ਚਰਨਜੀਤ ਸਿੰਘ ਮਾਖਾ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ. ਰੁਪਿੰਦਰ ਕੁਮਾਰ ਜਿੰਦਲ ਦੱਸਿਆ ਕਿ ਸਾਨੂੰ ...
ਬੁਢਲਾਡਾ, 22 ਜੂਨ (ਰਾਹੀ)-ਪਿਛਲੇ ਕਰੀਬ ਡੇਢ ਮਹੀਨੇ ਤੋਂ ਪਿੰਡ ਦਾਤੇਵਾਸ ਵਿਖੇ ਇੱਕ ਨਿੱਜੀ ਸੰਚਾਰ ਕੰਪਨੀ ਦੇ ਵਾਈਫਾਈ ਕੁਨੈਕਸ਼ਨ ਬੰਦ ਹੋਣ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ 'ਚੋ ਗੁਜ਼ਰਨਾ ਪੈ ਰਿਹਾ ਹੈ | ਪਿੰਡ ਵਾਸੀ ਭਲਿੰਦਰ ਸਿੰਘ, ਡਾ. ਦਰਸ਼ਨ ਸਿੰਘ, ...
ਮਾਨਸਾ, 22 ਜੂਨ (ਸ.ਰਿ.)-ਦਰਜਾ ਚਾਰ ਕਰਮਚਾਰੀ ਯੂਨੀਅਨ (ਸਿੱਖਿਆ ਵਿਭਾਗ) ਦੀ ਮੀਟਿੰਗ ਬਲਾਕ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਬਾਲ ਵਿਖੇ ਹੋਈ | ਸੂਬਾ ਪ੍ਰਧਾਨ ਬਾਰਾ ਸਿੰਘ ਸੱਦੇਵਾਲੀਆ ਨੇ ਮੰਗ ਕਰਦਿਆਂ ਕਿਹਾ ਕਿ ਮਿਡ-ਡੇਅ-ਮਿਲ ਵਰਕਰਾਂ ਦੇ ਤਨਖ਼ਾਹ 'ਚ ...
ਬੋਹਾ, 22 ਜੂਨ (ਰਮੇਸ਼ ਤਾਂਗੜੀ)-ਗੁਰਦੁਆਰਾ ਗਾਦੜ ਪੱਤੀ ਸੰਗਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਵਲੋਂ ਗਤਕਾ ਦਿਵਸ ਮਨਾਇਆ ਗਿਆ, ਜਿਸ 'ਚ ਕਈ ਸਿੰਘਾਂ ਨੇ ਗਤਕੇ ਦੀਆਂ ਕਿਰਿਆਵਾਂ ਦੇ ਅਭਿਆਸ ਕੀਤੇ | ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਸਰਪ੍ਰਸਤ ਬਾਬਾ ਜਸਵਿੰਦਰ ...
ਬੁਢਲਾਡਾ, 22 ਜੂਨ (ਸੁਨੀਲ ਮਨਚੰਦਾ)- ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਪੰਚਾਇਤ ਸੰਮਤੀ ਦੀ ਮੀਟਿੰਗ ਚੇਅਰਪਰਸਨ ਕਰਮਜੀਤ ਕੌਰ ਕੁੱਲਰੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਹਲਕਾ ਵਿਧਾਇਕ ਬੁੱਧ ਰਾਮ ਅਤੇ ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਸਿੱਧੂ ਨੇ ਪੰਚਾਇਤ ਸੰਮਤੀ ਦੇ ...
ਬੁਢਲਾਡਾ, 22 ਜੂਨ (ਸਵਰਨ ਸਿੰਘ ਰਾਹੀ)-ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਤੇ ਭਾਸ਼ਾ ਮੰਚ ਵਲੋਂ ਭਾਸ਼ਾ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਕਾਲਜ ਦੇ ਸਾਬਕਾ ਵਿਦਿਆਰਥੀ 'ਦਿਲਰਾਜ' ਦੀ ਕਾਵਿ ਪੁਸਤਕ 'ਤਹਿਜ਼ੀਬ' ਉੱਪਰ ਵਿਚਾਰ ਗੋਸ਼ਟੀ ਕੀਤੀ ਗਈ | ਡਾ: ...
ਬਰੇਟਾ, 22 ਜੂਨ (ਜੀਵਨ ਸ਼ਰਮਾ)- ਸਥਾਨਕ ਸੀਵਰੇਜ ਸਿਸਟਮ ਦੇ ਮਾੜੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਨੇਕਾਂ ਸ਼ਿਕਾਇਤਾਂ ਦੇ ਬਾਵਜੂਦ ਇਸ ਮਸਲੇ ਦਾ ਹੱਲ ਨਹੀਂ ਹੋ ਰਿਹਾ | ਬਰੇਟਾ ਪਿੰਡ ਤੋਂ ਧਰਮਪੁਰਾ ਸੜਕ 'ਤੇ ...
ਝੁਨੀਰ, 22 ਜੂਨ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਹੀਰਕੇ ਵਿਖੇ ਸਮੂਹ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਇੱਕ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਉਦਘਾਟਨ ਸਰਪੰਚ ਲਖਵਿੰਦਰ ਸਿੰਘ ਲੱਖਾ ਵਲੋਂ ਕੀਤਾ ਗਿਆ | ਮੁਕਾਬਲੇ 'ਚ 48 ਕਿਲੋਗ੍ਰਾਮ ...
ਸਰਦੂਲਗੜ੍ਹ, 22 ਜੂਨ (ਜੀ.ਐਮ. ਅਰੋੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਬਲਾਕ ਸਰਦੂਲਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਥਿੰਦ ਝੰਡਾ ਕਲਾਂ ਦੀ ਅਗਵਾਈ ਹੇਠ ਅਨਾਜ ਮੰਡੀ ਵਿਖੇ ਹੋਈ | ਮੀਟਿੰਗਾਂ 'ਚ ਕਿਸਾਨੀ ਨਾਲ ਸਬੰਧਿਤ ਭਖਦੇ ਮੁੱਦਿਆਂ ਅਤੇ ਮਸਲਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX