ਤਾਜਾ ਖ਼ਬਰਾਂ


ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  1 day ago
ਫ੍ਰੈਂਚ ਲੇਖਕ ਐਨੀ ਅਰਨੌਕਸ ਨੂੰ ਸਾਹਿਤ ਵਿਚ ਦਿੱਤਾ ਗਿਆ ਨੋਬਲ ਪੁਰਸਕਾਰ
. . .  1 day ago
6 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਦਿੱਤਾ ਧਰਨਾ
. . .  1 day ago
ਪਟਿਆਲਾ , 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ )- ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਪੰਜ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ...
IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  1 day ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  1 day ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  1 day ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  1 day ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਹਾੜ ਸੰਮਤ 554

ਜਲੰਧਰ

ਇਸ਼ਤਿਹਾਰੀ ਬੋਰਡ ਲਗਾਉਣ ਵਾਲੀਆਂ 5 ਕੰਪਨੀਆਂ 'ਤੇ ਕੇਸ ਦਰਜ ਕਰਨ ਦੀ ਸਿਫ਼ਾਰਸ਼

ਜਲੰਧਰ, 23 ਜੂਨ (ਸ਼ਿਵ ਸ਼ਰਮਾ)-ਨਗਰ ਨਿਗਮ ਪ੍ਰਸ਼ਾਸਨ ਨੇ ਸਰਕਾਰੀ ਅਤੇ ਗੈਰ-ਸਰਕਾਰੀ ਜਾਇਦਾਦਾਂ 'ਤੇ ਬਿਨਾਂ ਮਨਜੂਰੀ ਦੇ ਇਸ਼ਤਿਹਾਰੀ ਬੋਰਡ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ | ਨਿਗਮ ਪ੍ਰਸ਼ਾਸਨ ਨੇ ਪੁਲਿਸ ਕਮਿਸ਼ਨਰ ਨੂੰ ਇਕ ਚਿੱਠੀ ਲਿਖ ਕੇ 5 ਉਨ੍ਹਾਂ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ ਜਿਨ੍ਹਾਂ ਨੇ ਬਿਨਾਂ ਮਨਜੂਰੀ ਦੇ ਸ਼ਹਿਰ ਵਿਚ ਕਈ ਇਸ਼ਤਿਹਾਰੀ ਬੋਰਡ ਲਗਾਏ ਹਨ | ਇਹ ਸਿਫ਼ਾਰਸ਼ ਤਹਿਬਾਜ਼ਾਰੀ ਵਿਭਾਗ ਰਾਹੀਂ ਸਹਾਇਕ ਕਮਿਸ਼ਨਰ ਨੇ ਕੀਤੀ ਹੈ | ਪੁਲਿਸ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਕੀਤੇ ਗਏ ਸਰਵੇ ਵਿਚ ਦੇਖਣ ਨੂੰ ਆਇਆ ਹੈ ਕਿ ਹੇਅਰ ਪੈਲੇਸ ਲਗਜਰੀ ਸਲੂਨ, ਵਿਦੂਤ ਖੋਸਲਾ, ਸਟਾਗੇਜ ਐਜੂਕੇਸ਼ਨ ਹੱਬ, ਵੈਸਟਰਨ ਓਵਰਸੀਜ਼ ਐਜੂਕੇਸ਼ਨ, ਆਲਿਫ ਵਰਲਡ ਵਲੋਂ ਇਸ਼ਤਿਹਾਰੀ ਬੋਰਡ ਨਗਰ ਨਿਗਮ ਦੀ ਮਨਜੂਰੀ ਬਿਨਾਂ ਸਰਕਾਰੀ ਅਤੇ ਨਿੱਜੀ ਇਮਾਰਤਾਂ ਦੀਆਂ ਦੀਵਾਰਾਂ, ਖੰਭਿਆਂ 'ਤੇ ਲਗਾਏ ਗਏ ਹਨ | ਜੋ ਕਿ ਡਿਫਲੇਸਮੈਂਟ ਆਫ਼ ਪਬਲਿਕ ਪ੍ਰਾਪਰਟੀ ਐਕਟ ਅਤੇ ਉਸ ਅਧੀਨ ਬਣੇ ਨਿਯਮਾਂ ਦੀ ਉਲੰਘਣਾ ਹੈ, ਇਸ ਲਈ ਇਸ ਐਕਟ ਦੇ ਅਧੀਨ ਕੋਈ ਵੀ ਵਿਅਕਤੀ ਜਾਂ ਕੰਪਨੀ ਸਰਕਾਰੀ ਅਤੇ ਨਿੱਜੀ ਪ੍ਰਾਪਰਟੀ ਨੂੰ ਨੂੰ ਬਿਨਾਂ ਆਗਿਆ ਡਿਫੈਂਸ ਨਹੀਂ ਕਰ ਸਕਦਾ ਹੈ, ਜਿਹੜਾ ਵੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਉਕਤ ਐਕਟ ਅਧੀਨ ਫ਼ੌਜਦਾਰੀ ਕਾਰਵਾਈ ਕਰਨੀ ਬਣਦੀ ਹੈ | ਇਹ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 123 ਦੀ ਵੀ ਉਲੰਘਣਾ ਹੈ | ਸਹਾਇਕ ਕਮਿਸ਼ਨਰ ਨੇ ਪੁਲਿਸ ਕਮਿਸ਼ਨਰ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਉਕਤ ਦਰਸਾਈਆਂ ਗਈਆਂ ਫ਼ਰਮਾਂ ਦੇ ਖ਼ਿਲਾਫ਼ ਡਿਫਲੇਸਮੈਂਟ ਐਕਟ ਅਧੀਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ | ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ 5 ਕੰਪਨੀਆਂ ਤੋਂ ਇਲਾਵਾ 20 ਹੋਰ ਉਨ੍ਹਾਂ ਕੰਪਨੀਆਂ ਨੂੰ ਬਿਨਾਂ ਮਨਜੂਰੀ ਦੇ ਇਸ਼ਤਿਹਾਰੀ ਬੋਰਡ ਲਗਾਉਣ ਵਾਲੀਆਂ ਕੰਪਨੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ |
ਟੈਂਡਰ ਨਾ ਹੋਣ ਕਰਕੇ ਵੀ ਨਿਗਮ ਨੂੰ ਲੱਗ ਰਿਹੈ ਚੂਨਾ
ਪਿਛਲੇ 4 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਸ਼ਤਿਹਾਰੀ ਬੋਰਡਾਂ ਦਾ ਟੈਂਡਰ ਸਿਰੇ ਨਾ ਚੜ੍ਹਨ ਕਰਕੇ ਸ਼ਹਿਰ 'ਚ ਨਾਜਾਇਜ਼ ਇਸ਼ਤਿਹਾਰੀ ਬੋਰਡ ਲਗਾਉਣ ਦਾ ਕੰਮ ਕਾਫੀ ਚੱਲ ਰਿਹਾ ਹੈ ਜਿਸ ਨਾਲ ਨਿਗਮ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਆਮਦਨ ਦਾ ਚੂਨਾ ਲੱਗ ਰਿਹਾ ਹੈ | ਕਾਂਗਰਸੀ ਨਿਗਮ ਨੇ ਆਪਣੀ ਆਮਦਨ ਵਧਾਉਣ ਲਈ ਕੋਈ ਵੀ ਦਿਲਚਸਪੀ ਨਹੀਂ ਲਈ ਤੇ ਇਸ ਦਾ ਇਕ ਹੀ ਸਬੂਤ ਕਾਫੀ ਹੈ ਕਿ ਉਹ ਪੰਜ ਸਾਲ ਵਿਚ ਇਸ਼ਤਿਹਾਰੀ ਬੋਰਡਾਂ ਦੇ ਟੈਂਡਰ ਨੂੰ ਸਿਰੇ ਨਹੀਂ ਚੜ੍ਹਾ ਸਕਿਆ ਜਦਕਿ ਹਰ ਸਾਲ ਨਿਗਮ ਨੂੰ 10 ਤੋਂ 15 ਕਰੋੜ ਰੁਪਏ ਦੀ ਆਮਦਨ ਆਉਣੀ ਸੀ, ਇਸ ਕਰਕੇ ਕਈ ਕੰਪਨੀਆਂ ਵਲੋਂ ਸ਼ਹਿਰ 'ਚ ਧੜੱਲੇ ਨਾਲ ਇਸ਼ਤਿਹਾਰੀ ਬੋਰਡ ਲਗਾਏ ਜਾ ਰਹੇ ਹਨ |

ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਨੋਜ ਅਰੋੜਾ ਦਾ ਦਿਹਾਂਤ

ਜਲੰਧਰ, 23 ਜੂਨ (ਜਸਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਨੋਜ ਅਰੋੜਾ (56) ਦਾ ਅੱਜ ਬਾਅਦ ਦੁਪਹਿਰ ਦਿਹਾਂਤ ਹੋ ਗਿਆ | ਉਹ ਪਿਛਲੇ ਕੁੱਝ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ | ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ...

ਪੂਰੀ ਖ਼ਬਰ »

ਸ਼ਿਕਾਇਤਾਂ ਹੋਣ 'ਤੇ ਵੀ 50 ਕਰੋੜ ਦੇ ਐਲ. ਈ. ਡੀ. ਲਾਈਟ ਪ੍ਰਾਜੈਕਟ ਮਾਮਲੇ 'ਚ ਕਾਰਵਾਈ ਨਹੀਂ

ਜਲੰਧਰ, 23 ਜੂਨ (ਸ਼ਿਵ)- ਸਮਾਰਟ ਸਿਟੀ ਕੰਪਨੀ ਵਲੋਂ ਸ਼ਹਿਰ ਵਿਚ 800 ਕਰੋੜ ਤੋਂ ਜ਼ਿਆਦਾ ਦੀ ਲਾਗਤ ਦੇ ਪ੍ਰਾਜੈਕਟਾਂ 'ਤੇ ਕੰਮ ਸ਼ੁਰੂ ਕਰਵਾਇਆ ਗਿਆ ਸੀ ਤੇ ਚਾਹੇ ਇਨ੍ਹਾਂ ਵਿਚ ਕਈ ਪ੍ਰਾਜੈਕਟਾਂ ਵਿਚ ਘਟੀਆ ਕੰਮਾਂ ਦੇ ਮਸਲੇ ਉੱਠਦੇ ਰਹੇ ਹਨ ਪਰ ਸਭ ਤੋਂ ਜ਼ਿਆਦਾ ਵਿਵਾਦ ...

ਪੂਰੀ ਖ਼ਬਰ »

ਸਰੀਏ ਦੀ ਦੁਕਾਨ ਦਾ ਸ਼ਟਰ ਤੋੜ ਕੇ ਨਕਦੀ ਅਤੇ ਡੀ.ਵੀ.ਆਰ. ਕੀਤਾ ਚੋਰੀ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਸਥਾਨਕ ਅਵਤਾਰ ਨਗਰ ਰੋਡ 'ਤੇ ਚੱਲ ਰਹੀ ਸ਼ਮੀਰ ਸੰਨਜ਼ ਸਰੀਏ ਅਤੇ ਸੀਮੰਟ ਦੀ ਦੁਕਾਨ ਦਾ ਸ਼ਟਰ ਤੋੜ ਕੇ ਕਿਸੇ ਨੇ ਬੀਤੀ ਰਾਤ ਚੋਰੀ ਕਰ ਲਈ | ਇਸ ਸੰਬੰਧੀ ਦੁਕਾਨ ਮਾਲਕ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਕਿਸੇ ਨੇ ...

ਪੂਰੀ ਖ਼ਬਰ »

ਡਰੱਗ ਲਾਇਸੈਂਸ ਬਦਲੇ ਰਿਸ਼ਵਤ ਮਾਮਲੇ 'ਚ ਮੁਅੱਤਲ ਡੀ.ਸੀ.ਓ. ਰਵੀ ਗੁਪਤਾ ਨੂੰ ਸਿਵਲ ਸਰਜਨ ਨੇ ਕੀਤਾ ਫ਼ਾਰਗ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਦਵਾਈਆਂ ਦਾ ਕਾਰੋਬਾਰ ਕਰਨ ਲਈ ਜ਼ਰੂਰੀ ਡਰੱਗ ਲਾਇਸੈਂਸ ਲੈਣ ਦੇ ਇਛੁੱਕ ਵਿਅਕਤੀ ਤੋਂ ਜਲੰਧਰ ਦੇ ਡਰੱਗ ਕੰਟਰੋਲ ਅਫ਼ਸਰ ਰਵੀ ਗੁਪਤਾ ਵਲੋਂ ਮੰਗੀ ਗਈ 2 ਲੱਖ ਰੁਪਏ ਦੀ ਰਿਸ਼ਵਤ ਦੀ ਵੀਡੀਓ ਸਰਕਾਰ ਤੱਕ ਪਹੁੰਚਣ ਤੋਂ ਬਾਅਦ ਰਵੀ ਗੁਪਤਾ ...

ਪੂਰੀ ਖ਼ਬਰ »

ਵਿੱਕੀ ਤੁਲਸੀ ਤੇ ਹੋਰ ਅਹੁਦੇਦਾਰਾਂ ਦਾ ਵਿਧਾਇਕ ਰਮਨ ਅਰੋੜਾ ਵਲੋਂ ਸਨਮਾਨ

ਜਲੰਧਰ ਛਾਉਣੀ, 23 ਜੂਨ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੀ ਰਾਮਾ ਮੰਡੀ ਮਾਰਕਿਟ ਦੇ ਨਵੇਂ ਚੁਣੇ ਗਏ ਪ੍ਰਧਾਨ ਰੋਹਿਤ ਕੁਮਾਰ ਵਿੱਕੀ ਤੁਲਸੀ ਅਤੇ ਉਨ੍ਹਾਂ ਦੇ ਨਾਲ ਚੁਣੇ ਗਏ ਬਾਕੀ ਅਹੁਦੇਦਾਰਾਂ ਦਾ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਵਲੋਂ ਵਿਸ਼ੇਸ਼ ...

ਪੂਰੀ ਖ਼ਬਰ »

ਬਕਾਇਆ ਦਰਖਾਸਤਾਂ ਦਾ ਜਲਦ ਨਿਪਟਾਰਾ ਕਰਨ ਲਈ ਪੁਲਿਸ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਦਿੱਤੀ ਹਦਾਇਤ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਬਕਾਇਆ ਪਈਆਂ ਸ਼ਿਕਾਇਤਾਂ ਦੇ ਜਲਦ ਨਿਪਟਾਰੇ ਲਈ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਮਿਸ਼ਨਰੇਟ ਪੁਲਿਸ ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਦੇ ਮੁਖੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਸ. ਸੰਧੂ ਨੇ ਕਿਹਾ ਕਿ ਲੋਕਾਂ ਨੂੰ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਕਾਰਨ ਢਿੱਲਵਾਂ ਰੋਡ 'ਤੇ ਚੱਲੀਆਂ ਗੋਲੀਆਂ

ਜਲੰਧਰ ਛਾਉਣੀ, 23 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੇ ਢਿਲਵਾਂ ਰੋਡ 'ਤੇ ਅੱਜ ਦੇਰ ਸ਼ਾਮ ਪੁਰਾਣੀ ਰੰਜਿਸ਼ ਦੇ ਤਹਿਤ ਮੋਟਰਸਾਈਕਲ ਅਤੇ ਸਕੂਟਰੀ 'ਤੇ ਸਵਾਰ ਇਕ ਧਿਰ ਦੇ ਵਿਅਕਤੀਆਂ ਵਲੋਂ ਬੁਲਟ ਮੋਟਰਸਾਈਕਲ ਸਵਾਰ ਇਕ ...

ਪੂਰੀ ਖ਼ਬਰ »

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲਿਦਾਨ ਦਿਵਸ ਮਨਾਇਆ

ਜਲੰਧਰ 23 ਜੂਨ (ਸ਼ਿਵ)-ਭਾਜਪਾ ਜਲੰਧਰ (ਸ਼ਹਿਰੀ) ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕੁਲਰ ਰੋਡ ਸਥਿਤ ਭਾਜਪਾ ਦਫਤਰ 'ਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲਿਦਾਨ ਦਿਵਸ ਮਨਾਇਆ ਗਿਆ | ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਵਿਚ ਰਾਕੇਸ਼ ...

ਪੂਰੀ ਖ਼ਬਰ »

ਜਲੰਧਰ 'ਚ ਖੋਲ੍ਹੇ ਜਾਣਗੇ 254 ਈ-ਵਾਹਨ ਸੁਵਿਧਾ ਕੇਂਦਰ

ਜਲੰਧਰ, 23 ਜੂਨ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ•੍ਹੇ ਵਿੱਚ ਜਲਦੀ ਹੀ 254 ਈ-ਸੁਵਿਧਾ ਕੇਂਦਰ ਖੋਲ੍ਹ•ੇ ਜਾਣਗੇ | ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤਮਈ ਰੋਸ ਵਿਖਾਵੇ ਲਈ 9 ਥਾਵਾਂ ਨਿਰਧਾਰਿਤ

ਜਲੰਧਰ, 23 ਜੂਨ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਾਂਤਮਈ ਧਰਨਿਆਂ ਲਈ ਥਾਵਾਂ ਦੀ ਚੋਣ ਬਹੁਤ ਹੀ ਸੋਚ ਵਿਚਾਰ ਮਗਰੋਂ ਕੀਤੀ ਗਈ ਹੈ ਤਾਂ ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਾਂ ਸੰਸਥਾਵਾਂ ਵਲੋਂ ਰੋਸ ਵਿਖਾਵਿਆਂ ਦੌਰਾਨ ਆਮ ...

ਪੂਰੀ ਖ਼ਬਰ »

ਕੂੜਾ ਚੁੱਕਣ ਲਈ 25 ਟਰੈਕਟਰ ਟਰਾਲੀਆਂ ਦੇ ਕੰਮ ਨੂੰ ਮਿਲੇਗੀ ਮਨਜ਼ੂਰੀ

ਜਲੰਧਰ, 23 ਜੂਨ (ਸ਼ਿਵ)-ਸ਼ਹਿਰ ਦੀ ਵਿਗੜ ਰਹੀ ਕੂੜੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਕੂੜਾ ਚੁੱਕਣ ਵਾਸਤੇ 25 ਟਰੈਕਟਰ ਟਰਾਲੀਆਂ ਦਾ ਕੰਮ ਆਉਣ ਵਾਲੇ ਦਿਨਾਂ ਵਿਚ ਅਲਾਟ ਕੀਤਾ ਜਾਵੇਗਾ | ਇਸ ਟੈਂਡਰ ਸਮੇਤ ਹੋਰ ਕੰਮਾਂ ਨੂੰ ਮਨਜੂਰੀ ਦੇਣ ਲਈ ਵਿੱਤ ਤੇ ਠੇਕਾ ਕਮੇਟੀ ਦੀ ...

ਪੂਰੀ ਖ਼ਬਰ »

ਪੀ.ਐਨ.ਬੀ. ਰਿਟਾਇਰਡ ਅਫ਼ਸਰ ਐਸੋਸੀਏਸ਼ਨ ਦੀ ਮੀਟਿੰਗ

ਜਲੰਧਰ, 23 ਜੂਨ (ਹਰਵਿੰਦਰ ਸਿੰਘ ਫੁੱਲ)-ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਰਿਟਾਇਰਡ ਅਫਸਰ ਐਸੋਸੀਏਸ਼ਨ ਜਲੰਧਰ ਜ਼ੋਨ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਸੀ.ਐਮ. ਮਾਹਨਾ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ | ਜਿਸ 'ਚ ਭੂਸ਼ਨ ਸ਼ਰਮਾ (ਡੀ.ਜੀ.ਐਮ.) ਸਰਕਲ ਹੈੱਡ ...

ਪੂਰੀ ਖ਼ਬਰ »

ਸੀ. ਟੀ. ਪਬਲਿਕ ਸਕੂਲ ਨੇ ਪ੍ਰਾਪਤ ਕੀਤਾ ਸਵੱਛ ਵਿਦਿਆਲਿਆ ਪੁਰਸਕਾਰ

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਸੀ.ਟੀ.ਪਬਲਿਕ ਸਕੂਲ, ਮਕਸੂਦਾਂ ਨੇ ਸਵੱਛ ਵਿਦਿਆਲਿਆ ਪੁਰਸਕਾਰ 2021-2022 ਦਾ ਜ਼ਿਲ੍ਹਾ ਪੱਧਰੀ ਪੁਰਸਕਾਰ ਜਿੱਤ ਕੇ ਨਾਂਅ ਰੌਸ਼ਨ ਕੀਤਾ | ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਸਵੱਛਤਾ ਵਿਚ ਉੱਤਮਤਾ ਨੂੰ ਮਾਨਤਾ ਦੇਣ, ਪ੍ਰੇਰਿਤ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸਮਾਰਟ ਵਿਲੇਜ ਮੁਹਿੰਮ ਤਹਿਤ ਕਰਵਾਏ ਗਏ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਦੇ ਹੁਕਮ

ਜਲੰਧਰ, 23 ਜੂਨ (ਚੰਦੀਪ ਭੱਲਾ)-ਉਪਯੋਗਤਾ ਸਰਟੀਫਿਕੇਟ (ਯੂ.ਸੀ.) ਜਮ੍ਹਾਂ ਕਰਵਾਉਣ 'ਚ ਹੋ ਰਹੀ ਦੇਰੀ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਹਦਾਇਤ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਚੱਲ ਰਹੇ ਸਾਰੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਐਲ. ਪੀ. ਯੂ. ਨੇ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਖੋ-ਖੋ (ਮਹਿਲਾ) ਚੈਂਪੀਅਨਸ਼ਿਪ ਜਿੱਤੀ

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਦੀ ਉੱਤਰੀ ਜ਼ੋਨ ਇੰਟਰ-ਯੂਨੀਵਰਸਿਟੀ ਖੋ-ਖੋ (ਮਹਿਲਾ) ਚੈਂਪੀਅਨਸ਼ਿਪ-2022 ਤਿੰਨ ਦਿਨਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਈ ਗਈ , ਜਿਸ 'ਚ 14 ਟੀਮਾਂ ਨੇ ਹਿੱਸਾ ਲਿਆ ...

ਪੂਰੀ ਖ਼ਬਰ »

ਲਖਵਿੰਦਰ ਸਿੰਘ ਨੇ ਤਹਿਸੀਲਦਾਰ ਸ਼ਾਹਕੋਟ ਦਾ ਅਹੁਦਾ ਸੰਭਾਲਿਆ

ਸ਼ਾਹਕੋਟ, 23 ਜੂਨ (ਸਚਦੇਵਾ)-ਸ਼ਾਹਕੋਟ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਦੀ ਲੋਪੋਕੇ (ਜ਼ਿਲ੍ਹਾ ਅੰਮਿ੍ਤਸਰ) ਦੀ ਬਦਲੀ ਹੋਣ ਕਾਰਨ ਉਨ੍ਹਾਂ ਦੀ ਜਗ੍ਹਾ ਜ਼ਿਲ੍ਹਾ ਬਠਿੰਡਾ ਤੋਂ ਬਦਲ ਕੇ ਲਖਵਿੰਦਰ ਸਿੰਘ ਨੇ ਤਹਿਸੀਲਦਾਰ ਸ਼ਾਹਕੋਟ ਦਾ ਅਹੁਦਾ ਸੰਭਾਲ ਲਿਆ ਹੈ | ਤਹਿਸੀਲ ...

ਪੂਰੀ ਖ਼ਬਰ »

ਬੋਲੀਨਾ ਦੋਆਬਾ ਵਿਖੇ ਗਿਆਰ੍ਹਵੀਂ ਵਾਲੇ ਪੀਰ ਦੀ ਯਾਦ 'ਚ ਕਰਵਾਇਆ ਜੋੜ ਮੇਲਾ

ਚੁਗਿੱਟੀ/ਜੰਡੂਸਿੰਘਾ, 23 ਜੂਨ (ਨਰਿੰਦਰ ਲਾਗੂ)-ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਪਿੰਡ ਬੋਲੀਨਾ ਦੋਆਬਾ ਵਿਖੇ ਸਮੂਹ ਸੰਗਤਾਂ ਵਲੋਂ ਵੀਰਵਾਰ ਨੂੰ ਲੱਖਾਂ ਦੇ ਦਾਤਾ ਗਿਆਰ੍ਹਵੀਂ ਵਾਲੇ ਪੀਰ ਦੀ ਯਾਦ 'ਚ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ...

ਪੂਰੀ ਖ਼ਬਰ »

ਫ਼ਾਰਮੇਸੀ ਅਫ਼ਸਰ ਐਸਸੀਏਸ਼ਨ ਦਾ ਵਫ਼ਦ ਸਿਵਲ ਸਰਜਨ ਨੂੰ ਮਿਲਿਆ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਪੰਜਾਬ ਸਟੇਟ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦਾ ਇਕ ਵਫ਼ਦ ਸਿਵਲ ਸਰਜਨ ਨੂੰ ਮਿਲਿਆ | ਜ਼ਿਲ੍ਹਾ ਪ੍ਰਧਾਨ ਮਿਨਾਕਸ਼ੀ ਧੀਰ ਦੀ ਅਗਵਾਈ ਹੇਠ ਮਿਲੇ ਵਫ਼ਦ ਦੇ ਮੈਂਬਰਾਂ ਨੇ ਕੁਝ ਦਿਨ ਪਹਿਲਾਂ ਬਤੌਰ ਸਿਵਲ ਸਰਜਨ ...

ਪੂਰੀ ਖ਼ਬਰ »

ਵਿਧਾਇਕ ਰਮਨ ਅਰੋੜਾ ਵਲੋਂ ਮੁਫ਼ਤ ਸਮਰ ਕੈਂਪ ਦਾ ਉਦਘਾਟਨ

ਜਲੰਧਰ, 23 ਜੂਨ (ਜਸਪਾਲ ਸਿੰਘ)-ਮੁਫ਼ਤ ਸਮਰ ਗਿੱਧਾ, ਭੰਗੜਾ ਅਤੇ ਬੋਲੀਆਂ ਦਾ ਕੈਂਪ ਪੁੱਡਾ ਕਾਲੋਨੀ, ਦੁਸਹਿਰਾ ਗਰਾਊਾਡ, ਲਾਡੋਵਾਲੀ ਰੋਡ ਜਲੰਧਰ ਵਿਖੇ ਸ਼ੁਰੂ ਕਰਵਾਇਆ ਗਿਆ ਜਿਸ ਦਾ ਉਦਘਾਟਨ ਹਲਕਾ ਜਲੰਧਰ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੇ ...

ਪੂਰੀ ਖ਼ਬਰ »

ਵਿਦੇਸ਼ੀ ਨੰਬਰ ਤੋਂ ਆਈ ਜਾਨੋਂ ਮਾਰਨ ਦੀ ਧਮਕੀ ਅਤੇ 2 ਲੱਖ ਦੀ ਕੀਤੀ ਮੰਗ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ) -ਅਵਤਾਰ ਨਗਰ ਦੇ ਰਹਿਣ ਵਾਲੇ ਸਮਾਜ ਸੇਵਕ ਅਤੇ ਆਰ.ਟੀ.ਆਈ. ਕਾਰਜਕਰਤਾ ਜਤਿੰਦਰ ਕੁਮਾਰ ਸ਼ਰਮਾ ਨੇ ਪੁਲਿਸ ਕਮਿਸ਼ਨਰ ਨੂੰ ਇਕ ਸ਼ਿਕਾਇਤ ਦਿੱਤੀ ਹੈ | ਆਪਣੀ ਸ਼ਿਕਾਇਤ 'ਚ ਉਸ ਨੇ ਦੱਸਿਆ ਹੈ ਕਿ ਵਿਦੇਸ਼ੀ ਵੱਟਸਐਪ ਨੰਬਰ ਤੋਂ ਕਾਲ ਕਰ ਕੇ ...

ਪੂਰੀ ਖ਼ਬਰ »

ਚਿੱਤਰਕਾਰੀ ਕਰ ਕੇ ਮਿਲਦਾ ਮਨ ਨੂੰ ਸਕੂਨ-ਕਿਮੀ ਜੁਨੇਜਾ

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਇਨਸਾਨ ਦੀ ਜ਼ਿੰਦਗੀ 'ਚ ਰੰਗਾਂ ਦੀ ਬੜੀ ਅਹਿਮੀਅਤ ਹੁੰਦੀ ਹੈ, ਰੰਗ ਭਾਵੇਂ ਸ਼ੋਖ ਹੋਣ ਜਾਂ ਸੁਰਖ, ਕਲਾਕਾਰ ਜਦੋਂ ਕੈਨਵਸ 'ਤੇ ਬਰਸ਼ ਨਾਲ ਆਪਣੀਆਂ ਭਾਵਨਾਵਾਂ ਨੂੰ ਉਕੇਰਦਾ ਹੈ ਤਾਂ ਜੋ ਤਸਵੀਰ ਬਣ ਜਾਂਦੀ ਹੈ ਤਾਂ ਉਹ ਇਨਸਾਨ ਦੀ ...

ਪੂਰੀ ਖ਼ਬਰ »

96 ਨਸ਼ੇ ਦੀਆਂ ਗੋਲੀਆਂ ਸਣੇ 1 ਕਾਬੂ

ਨਕੋਦਰ, 23 ਜੂਨ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਨਕੋਦਰ ਸਿਟੀ ਪੁਲਿਸ ਨੇ ਨਸ਼ੇ ਦੀਆਂ ਗੋਲੀਆਂ ਵੇਚਣ ਦੇ ਦੋਸ਼ ਵਿੱਚ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਤਫ਼ਤੀਸ਼ੀ ਅਫ਼ਸਰ (ਆਈ.ਓ.) ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX