ਤਾਜਾ ਖ਼ਬਰਾਂ


ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  1 day ago
ਫ੍ਰੈਂਚ ਲੇਖਕ ਐਨੀ ਅਰਨੌਕਸ ਨੂੰ ਸਾਹਿਤ ਵਿਚ ਦਿੱਤਾ ਗਿਆ ਨੋਬਲ ਪੁਰਸਕਾਰ
. . .  1 day ago
6 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਦਿੱਤਾ ਧਰਨਾ
. . .  1 day ago
ਪਟਿਆਲਾ , 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ )- ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਪੰਜ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ...
IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  1 day ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  1 day ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  1 day ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  1 day ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਹਾੜ ਸੰਮਤ 554

ਮਾਨਸਾ

ਸੁਕੰਨਿਆ ਸਮਿ੍ਧੀ ਯੋਜਨਾ ਤਹਿਤ ਜ਼ਿਲ੍ਹੇ ਦੀਆਂ ਨਵ-ਜਨਮੀਆਂ ਬੱਚੀਆਂ ਨੂੰ ਕੀਤਾ ਜਾਵੇਗਾ ਕਵਰ-ਵਧੀਕ ਡਿਪਟੀ ਕਮਿਸ਼ਨਰ

ਭੀਖੀ, 23 ਜੂਨ (ਗੁਰਿੰਦਰ ਸਿੰਘ ਔਲਖ)-ਬਲਾਕ ਭੀਖੀ ਵਿਖੇ ਸੁਕੰਨਿਆ ਸਮਿ੍ਧੀ ਯੋਜਨਾ ਤਹਿਤ ਲੜਕੀਆਂ ਦੇ ਖਾਤੇ ਖੁਲਵਾਉਣ ਲਈ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤੀ ਕੀਤੀ | ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਸੁਕੰਨਿਆ ਸਮਿ੍ਧੀ ਯੋਜਨਾ ਤਹਿਤ ਜ਼ਿਲ੍ਹੇ ਦੀਆਂ ਨਵ ਜਨਮੀਆਂ ਬੱਚੀਆਂ ਨੂੰ ਕਵਰ ਕੀਤਾ ਜਾਵੇਗਾ | ਪਹਿਲੇ ਪੜਾਅ 'ਚ ਮਾਨਸਾ ਜ਼ਿਲ੍ਹੇ ਅਧੀਨ ਆਉਂਦੇ 10 ਵੱਖ-ਵੱਖ ਪਿੰਡਾਂ ਨੂੰ ਇਸ ਸਕੀਮ ਤਹਿਤ ਚੁਣਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ 120 ਲੜਕੀਆਂ ਦੇ ਖਾਤੇ ਖੁਲਵਾਏ ਗਏ ਅਤੇ ਮੌਕੇ 'ਤੇ ਹੀ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਬੈਂਕ ਖਾਤਿਆਂ ਦੀਆਂ ਕਾਪੀਆਂ ਸਪੁਰਦ ਕਰਦਿਆਂ ਇਸ ਸਕੀਮ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਨਸਾ ਪ੍ਰਦੀਪ ਸਿੰਘ ਗਿੱਲ ਤੇ ਬਲਾਕ ਵਿਕਾਸ ਪੰਚਾਇਤ ਅਫ਼ਸਰ ਭੀਖੀ ਬਲਦੇਵ ਸਿੰਘ ਨੇ ਵੀ ਇਸ ਸਕੀਮ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰਰਿਤ ਕੀਤਾ ਤਾਂ ਜੋ ਮਿੱਥੇ ਟੀਚੇ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ ਨੇ ਬੱਚੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਲੀਡ ਬੈਂਕ ਮੈਨੇਜਰ ਮਾਨਸਾ, ਸਮੂਹ ਸਟਾਫ਼ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਭੀਖੀ ਅਤੇ ਸਮੂਹ ਸਟਾਫ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭੀਖੀ ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਭਾਗ ਲਿਆ |
ਚੁੱਪ ਚੁਪੀਤੇ ਕਰਵਾਇਆ ਸਮਾਗਮ-
ਇੱਥੇ ਇਹ ਦੱਸਣਾ ਬਣਦਾ ਹੈ ਕਿ ਸਰਕਾਰ ਦੀਆਂ ਅਜਿਹੀਆਂ ਸਕੀਮਾਂ ਨੂੰ ਪ੍ਰਸ਼ਾਸਨ ਦੁਆਰਾ ਆਮ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਪਰ ਇਹ ਸਮਾਗਮ ਚੁੱਪ ਚੁਪੀਤੇ ਹੀ ਕਰਵਾਇਆ ਗਿਆ ਹੈ | ਪ੍ਰੈਸ ਬਿਆਨ ਅਤੇ ਤਸਵੀਰਾਂ ਸਾਫ ਦੱਸ ਰਹੀਆਂ ਹਨ ਕਿ ਸਮਾਗਮ ਦੌਰਾਨ ਕਿੰਨ੍ਹੇ ਕੁ ਲੋਕ ਬੈਂਕ ਖਾਤਿਆਂ ਦੀਆਂ ਕਾਪੀਆਂ ਲੈ ਰਹੇ ਹਨ ਤੇ ਇਹ ਮਹਿਜ ਖਾਨਾਪੂਰਤੀ ਹੀ ਲੱਗ ਰਹੀ ਹੈ | ਸਿਹਤ ਵਿਭਾਗ ਨੂੰ ਵੀ ਇਸ ਸਮਾਗਮ ਦੀ ਕੋਈ ਜਾਣਕਾਰੀ ਨਹੀਂ ਹੈ |

ਬਿਜਲੀ ਦਫ਼ਤਰ ਅੱਗੇ ਧਰਨਾ 28 ਨੂੰ

ਸਰਦੂਲਗੜ੍ਹ, 23 ਜੂਨ (ਪ. ਪ.)-ਭਾਰਤੀ ਕਿਸਾਨ ਯੂਨੀਅਨ (ਮਾਲਵਾ) ਵਲੋਂ ਸਥਾਨਕ ਬਿਜਲੀ ਦਫ਼ਤਰ ਅੱਗੇ ਬਿਜਲੀ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ 28 ਜੂਨ ਨੂੰ ਧਰਨਾ ਦਿੱਤਾ ਜਾਵੇਗਾ | ਇਹ ਜਾਣਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਦਿੱਤੀ | ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਅਗਨੀਪਥ ਯੋਜਨਾ ਸਬੰਧੀ ਮੀਟਿੰਗ

ਮਾਨਸਾ, 23 ਜੂਨ (ਸਟਾਫ਼ ਰਿਪੋਰਟਰ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ 6 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੁਖਦੇਵ ਸਿੰਘ ਕੋਕਲੀ ਕਲਾਂ ਦੀ ਪ੍ਰਧਾਨਗੀ ਹੇਠ ਸਥਾਨਕ ਬਾਲ ਭਵਨ ਵਿਖੇ ਹੋਈ | ਭਾਕਿਯੂ ਕ੍ਰਾਂਤੀਕਾਰੀ ਦੇ ਦਲਜੀਤ ਸਿੰਘ, ਭਾਕਿਯੂ ਸਿੱਧੂਪੁਰ ਦੇ ਲਖਵੀਰ ਸਿੰਘ ...

ਪੂਰੀ ਖ਼ਬਰ »

ਦਿਨੋਂ ਦਿਨ ਨਿੱਘਰਦੀ ਜਾ ਰਹੀ ਐ ਸਿਰਸਾ-ਮਾਨਸਾ ਮੁੱਖ ਸੜਕ ਦੀ ਹਾਲਤ

ਸਰਦੂਲਗੜ੍ਹ, 23 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ)-ਰਾਸ਼ਟਰੀ ਮਾਰਗ 'ਚ ਸ਼ੁਮਾਰ ਹੁੰਦੀ ਸਿਰਸਾ-ਮਾਨਸਾ ਮੁੱਖ ਸੜਕ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਰਹੀ ਹੈ | ਸ਼ਹਿਰ ਦੇ ਬਿਜਲੀ ਘਰ ਨਜ਼ਦੀਕ ਕਈ ਥਾਵਾਂ 'ਤੇ ਖ਼ਤਰਨਾਕ ਖੱਡੇ ਬਣ ਚੁੱਕੇ ਹਨ, ਦੀ ਵਜ੍ਹਾ ਨਾਲ ਹਾਦਸਾ ਵਾਪਰ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਨੇ ਦੁਕਾਨਦਾਰ ਦੀ ਦੁਕਾਨ ਦੀ ਕੁਰਕੀ ਰੁਕਵਾਈ

ਮਾਨਸਾ, 23 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਪੰਜਾਬ ਕਿਸਾਨ ਯੂਨੀਅਨ ਅਤੇ ਸਥਾਨਕ ਸ਼ਹਿਰ ਦੀਆਂ ਜਨਤਕ ਜਥੇਬੰਦੀਆਂ ਨੇ ਸਟੇਟ ਬੈਂਕ ਆਫ਼ ਇੰਡੀਆ ਵਲੋਂ ਕੀਤੀ ਜਾ ਰਹੀ ਇੱਕ ਦੁਕਾਨਦਾਰ ਦੀ ਦੁਕਾਨ ਦੀ ਕੁਰਕੀ ਰੁਕਵਾਈ ਹੈ | ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਸਬੰਧੀ ਸਿਵਲ ਸਰਜਨ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ

ਮਾਨਸਾ, 23 ਜੂਨ (ਸਟਾਫ਼ ਰਿਪੋਰਟਰ)-ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਡਾ. ਜਸਵਿੰਦਰ ਸਿੰਘ ਸਿਵਲ ਸਰਜਨ ਵਲੋਂ ਵਿਸ਼ਵ ਆਬਾਦੀ ਦਿਵਸ ਮਨਾਉਣ ਸਬੰਧੀ ਜ਼ਿਲ੍ਹੇ ਦੇ ਪ੍ਰੋਗਰਾਮ ਅਫਸਰਾਂ ਨਾਲ ਜ਼ਰੂਰੀ ਮੀਟਿੰਗ ਸਥਾਨਕ ਸਿਵਲ ...

ਪੂਰੀ ਖ਼ਬਰ »

ਪਿੰਡ ਭੁਪਾਲ ਕਲਾਂ ਦੇ ਵਸਨੀਕ ਡਾਕਟਰੀ ਸਹੂਲਤਾਂ ਤੋਂ ਅੱਜ ਵੀ ਸੱਖਣੇ

ਹਰਜਿੰਦਰ ਸਿੰਘ ਚਹਿਲ ਜੋਗਾ-ਮਾਨਸਾ-ਬਰਨਾਲਾ ਮੁੱਖ ਸੜਕ ਤੋਂ ਤਕਰੀਬਨ 4 ਕਿੱਲੋਮੀਟਰ ਦੀ ਦੂਰੀ 'ਤੇ ਵਸਿਆ ਪਿੰਡ ਭੁਪਾਲ ਕਲਾਂ ਅੱਜ ਵੀ ਮੱੁਢਲੀਆਂ ਸਿਹਤ ਸਹੂਲਤਾਂ ਨਾ ਹੋਣ ਦੇ ਬਾਵਜੂਦ ਤਰਸ ਰਿਹਾ ਹੈ | ਦੱਸਣਾ ਬਣਦਾ ਹੈ ਕਿ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ...

ਪੂਰੀ ਖ਼ਬਰ »

ਸਿਹਤ ਸਹੂਲਤਾਂ ਸਬੰਧੀ ਦਿੱਤੀ ਜਾਣਕਾਰੀ

ਮਾਨਸਾ, 23 ਜੂਨ (ਸਟਾਫ਼ ਰਿਪੋਰਟਰ)-ਕਮਿਊਨਟੀ ਸਿਹਤ ਸੈਂਟਰ ਖਿਆਲਾ ਕਲਾਂ ਅਧੀਨ ਪਿੰਡਾਂ ਵਿਚ ਗ੍ਰਾਮ ਸਭਾ ਦੀਆਂ ਮੀਟਿੰਗਾਂ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਗੈਰ ਸੰਚਾਰੀ ਰੋਗਾਂ ਸ਼ੂਗਰ, ਬਲੱਡ ਪਰੈਸ਼ਰ ਆਦਿ ਬਿਮਾਰੀਆਂ ਤੋਂ ਬਚਾਅ ਅਤੇ ...

ਪੂਰੀ ਖ਼ਬਰ »

ਸ਼ੈਲਰ 'ਚ ਪਏ ਚਾਵਲ ਦੇ ਫੂਸ ਨੂੰ ਲੱਗੀ ਅੱਗ

ਗੋਨਿਆਣਾ, 23 ਜੂਨ (ਲਛਮਣ ਦਾਸ ਗਰਗ)- ਅੱਜ ਸਵੇਰੇ ਨਜ਼ਦੀਕੀ ਪਿੰਡ ਜੰਡਾਂਵਾਲਾ ਵਿਖੇ ਇਕ ਸ਼ੈਲਰ ਵਿਚ ਪਏ ਚਾਵਲ ਦੇ ਫੂਸ (ਛਿਲਕੇ) ਨੂੰ ਅੱਗ ਲੱਗ ਜਾਣ ਕਾਰਨ 2 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ | ਜੰਡਾਂਵਾਲਾ-ਜੀਦਾ ਕੱਚੇ ਰਾਹ 'ਤੇ ਬਣੇ ਮਾਡਰਨ ਰਾਈਸ ਮਿੱਲ ਵਿਚ ...

ਪੂਰੀ ਖ਼ਬਰ »

ਪੈਰ੍ਹਾ ਪੜ੍ਹਨ ਮੁਕਾਬਲੇ 'ਚ ਬੋਹਾ ਸਕੂਲ ਦੀ ਖ਼ੁਸ਼ਪ੍ਰੀਤ ਕੌਰ ਰਹੀ ਅੱਵਲ

ਬੋਹਾ, 23 ਜੂਨ (ਰਮੇਸ਼ ਤਾਂਗੜੀ)- ਵਿਦਿਆਰਥੀਆਂ 'ਚ ਭਾਸ਼ਣਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਅਤੇ ਭਾਸ਼ਾ ਵਿਭਾਗ ਪੰਜਾਬ ਦੁਆਰਾ ਸਾਂਝੇ ਤੌਰ 'ਤੇ ਸਕੂਲਾਂ 'ਚ ਪੜ੍ਹਨ ਦੇ ਮੁਕਾਬਲੇ (ਪੈਰ੍ਹਾ ਪੜ੍ਹਨ) ਕਰਵਾਏ ਗਏ | ਇਸ ਕੜੀ ਤਹਿਤ ਸਥਾਨਕ ਸਰਕਾਰੀ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦੇ ਸਹਿਜ ਦੀ ਪੰਜਾਬੀ 'ਵਰਸਿਟੀ ਪਟਿਆਲਾ ਦੀ ਕ੍ਰਿਕਟ ਟੀਮ 'ਚ ਹੋਈ ਚੋਣ

ਬਠਿੰਡਾ, 23 ਜੂਨ (ਸ.ਰਿ.)-ਡੀਏਵੀ ਕਾਲਜ, ਬਠਿੰਡਾ ਦੇ ਕ੍ਰਿਕਟ ਖਿਡਾਰੀ ਸਹਿਜ ਧਵਨ (ਐਮ.ਏ. ਅੰਗਰੇਜ਼ੀ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਟੀਮ ਲਈ ਚੋਣ ਹੋਈ ਹੈ | ਸਹਿਜ ਨੇ ਅੰਤਰ ਕਾਲਜ ਕ੍ਰਿਕਟ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਦੀ ਬਦੌਲਤ ਡੀਏਵੀ ...

ਪੂਰੀ ਖ਼ਬਰ »

ਵਾਇਰਲ ਬਿਮਾਰੀਆਂ ਦੀ ਆਮਦ ਨੂੰ ਦੇਖਦਿਆਂ ਸ਼ਹਿਰ 'ਚ ਫਾਗਿੰਗ ਕਰਵਾਉਣ ਦੀ ਉੱਠਣ ਲੱਗੀ ਮੰਗ

ਤਲਵੰਡੀ ਸਾਬੋ, 23 ਜੂਨ (ਰਣਜੀਤ ਸਿੰਘ ਰਾਜੂ)-ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਦੇਖਦਿਆਂ ਜਿੱਥੇ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਬਠਿੰਡਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਨਗਰ ਨਿਗਮ ਵਲੋਂ ਫਾਗਿੰਗ ਸਪਰੇਅ ਕਰਵਾਉਣ ਸੰਬੰਧੀ ਹਰ ਰੋਜ਼ ਸ਼ਡਿਊਲ ...

ਪੂਰੀ ਖ਼ਬਰ »

ਮੋਦੀ ਸਰਕਾਰ ਖਿਲਾਫ਼ ਦੇਸ਼ ਵਿਆਪੀ ਫਾਸੀਵਾਦੀ ਮੋਰਚਾ ਉਸਾਰਨ ਦੀ ਜ਼ਰੂਰਤ-ਲਿਬਰੇਸ਼ਨ

ਮਾਨਸਾ, 23 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਉੱਘੀ ਇਨਕਲਾਬੀ ਔਰਤ ਆਗੂ ਕਾ. ਜੀਤਾ ਕੌਰ ਦੀ 15ਵੀਂ ਬਰਸੀ ਮਨਾਈ ਗਈ | ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਅਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂਆਂ ...

ਪੂਰੀ ਖ਼ਬਰ »

ਹੁਣ ਅਸਮਾਨ 'ਚ ਉਡਾਰੀ ਲਾਵੇਗਾ 21 ਸਾਲਾ ਬਠਿੰਡਾ ਦਾ ਸ਼ੱੁਭਦੀਪ ਔਲਖ

ਬਠਿੰਡਾ, 22 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਸਾਡੇ ਸਮਾਜ ਵਿਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜੋ ਛੋਟੀ ਉਮਰ 'ਚ ਸਖ਼ਤ ਮਿਹਨਤ ਕਰਕੇ ਵੱਡੀਆਂ ਪ੍ਰਾਪਤੀਆਂ ਹਾਸਲ ਕਰਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ | ਅਜਿਹਾ ਹੀ ਸੱਚ ਸਾਬਤ ਕਰ ਦਿਖਾਇਆ ਹੈ, ਬਠਿੰਡਾ ਦੇ ਬਾਬਾ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਲਹਿਰਾ ਮੁਹੱਬਤ, 23 ਜੂਨ (ਭੀਮ ਸੈਨ ਹਦਵਾਰੀਆ)-ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਵਲੋਂ ਐਲਾਨੇ ਗਏ ਏ. ਐਨ. ਐਮ. (ਭਾਗ ਪਹਿਲਾ) ਦੇ ਨਤੀਜੇ 'ਚੋਂ ਦੀਪ ਇੰਸਟੀਟਿਊਟ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸਜ਼ ਲਹਿਰਾ ਮੁਹੱਬਤ (ਬਠਿੰਡਾ) ਦਾ ਨਤੀਜਾ ਸ਼ਾਨਦਾਰ ਰਿਹਾ | ਇਸ ...

ਪੂਰੀ ਖ਼ਬਰ »

ਜੀ.ਐਚ. ਇਮੀਗ੍ਰੇਸ਼ਨ ਮਾਨਸਾ ਦੀ ਵਿਦਿਆਰਥਣ ਨੇ ਪੀ. ਟੀ. ਈ. ਪ੍ਰੀਖਿਆ 'ਚੋਂ ਲਏ 7.5 ਬੈਂਡ

ਮਾਨਸਾ, 23 ਜੂਨ (ਸਟਾਫ਼ ਰਿਪੋਰਟਰ)-ਸਥਾਨਕ ਜੀ.ਐਚ. ਇਮੀਗਰੇਸ਼ਨ ਦੇ ਵਿਦਿਆਰਥੀ ਜਿੱਥੇ ਆਈਲੈਟਸ ਅਤੇ ਪੀ.ਟੀ.ਈ. ਦੀ ਪ੍ਰੀਖਿਆ 'ਚੋਂ ਚੰਗੇ ਬੈਂਡ ਹਾਸਲ ਕਰ ਰਹੇ ਹਨ ਉੱਥੇ ਸੰਸਥਾ ਵਲੋਂ ਸਟੱਡੀ ਵੀਜ਼ੇ ਤੇ ਮਾਪਿਆਂ ਦੇ ਵਿਜ਼ਟਰ ਵੀਜ਼ੇ ਵੀ ਲਗਵਾਏ ਜਾਂਦੇ ਹਨ | ਸੰਸਥਾ ਦੇ ...

ਪੂਰੀ ਖ਼ਬਰ »

ਭਾਜਪਾ ਨੇ ਡਾ. ਸ਼ਾਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਮਨਾਇਆ

ਮਾਨਸਾ, 23 ਜੂਨ (ਧਾਲੀਵਾਲ)-ਭਾਰਤੀ ਜਨਤਾ ਪਾਰਟੀ ਮੰਡਲ ਮਾਨਸਾ ਵਲੋਂ ਮੰਡਲ ਪ੍ਰਧਾਨ ਰੋਹਿਤ ਬਾਂਸਲ ਦੀ ਅਗਵਾਈ 'ਚ ਜਨ ਸੰਘ ਦੇ ਸੰਸਥਾਪਕ ਡਾ. ਸ਼ਾਮਾ ਪ੍ਰਸਾਦ ਮੁਖਰਜੀ ਦਾ 69ਵੀਂ ਬਲੀਦਾਨ ਦਿਵਸ ਮਨਾਇਆ ਗਿਆ | ਮੰਡਲ ਪ੍ਰਧਾਨ ਨੇ ਡਾ. ਸ਼ਾਮਾ ਪ੍ਰਸਾਦ ਦੇ ਜੀਵਨ 'ਤੇ ਚਾਨਣਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX