ਤਾਜਾ ਖ਼ਬਰਾਂ


ਦੱਖਣੀ ਅਫ਼ਰੀਕਾ ਨੇ ਤੀਜੇ ਟੀ-20 'ਚ 49 ਦੌੜਾਂ ਨਾਲ ਹਰਾਇਆ ਭਾਰਤ
. . .  15 minutes ago
ਉਤਰਾਖੰਡ : ਪੌੜੀ ਗੜ੍ਹਵਾਲ ਦੇ ਬੀਰੋਖਲ ਰੋਡ 'ਤੇ 45 ਤੋਂ 50 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਖੱਡ 'ਚ ਡਿੱਗੀ
. . .  52 minutes ago
ਸਰਕਾਰ ਨੇ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਤੇ ਤਨਖ਼ਾਹ ਵਧਾਈ
. . .  about 1 hour ago
ਬੁਢਲਾਡਾ ,4 ਅਕਤੂਬਰ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ਰਾਹੀਂ ਠੇਕਾ ਆਧਾਰਿਤ ਭਰਤੀ ਪਟਵਾਰੀਆਂ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 -ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 228 ਦੌੜਾਂ ਦਾ ਟੀਚਾ
. . .  about 2 hours ago
ਜੰਮੂ-ਕਸ਼ਮੀਰ : ਸ਼ੋਪੀਆਂ ਦੇ ਦਰਾਚ ਇਲਾਕੇ 'ਚ ਅੱਤਵਾਦੀਆਂ ਨਾਲ ਹੋਇਆ ਮੁਕਾਬਲਾ
. . .  about 2 hours ago
ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
. . .  about 3 hours ago
ਢਾਕਾ, 4 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
ਸਿਵਲ ਹਸਪਤਾਲ ਸੰਗਰੂਰ ਨੂੰ ਬਲੱਡ ਬੈਂਕ ਸੁਵਿਧਾ ਲਈ ਮਿਲਿਆ ਵਿਸ਼ੇਸ਼ ਸਨਮਾਨ
. . .  about 3 hours ago
ਸੰਗਰੂਰ, 4 ਅਕਤੂਬਰ (ਧੀਰਜ ਪਸ਼ੋਰੀਆ)- ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਦੀ ਵਧੀਆ ਕਾਰਗੁਜ਼ਾਰੀ ਲਈ ਪੰਜਾਬ...
ਸਟਰੀਟ ਲਾਈਟ ਘੁਟਾਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ. ਡੀ. ਕੈਪਟਨ ਸੰਧੂ ਨੂੰ ਵਿਜੀਲੈਂਸ ਨੇ ਕੀਤਾ ਨਾਮਜ਼ਦ
. . .  about 4 hours ago
ਲੁਧਿਆਣਾ, 4 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਸਟਰੀਟ ਲਾਈਟ ਘੁਟਾਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਵਲੋਂ ਇਸ ਸੰਬੰਧੀ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 - ਟਾਸ ਜਿੱਤ ਕੇ ਭਾਰਤ ਵਲੋਂ ਦੱਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 4 hours ago
ਇੰਦੌਰ, 4 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 - ਟਾਸ ਜਿੱਤ ਕੇ ਭਾਰਤ ਵਲੋਂ ਦੱਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਦਵਾਈਆਂ ਦੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  about 4 hours ago
ਕਰਨਾਲ, 4 ਅਕਤੂਬਰ (ਗੁਰਮੀਤ ਸਿੰਘ ਸੱਗੂ)- ਸੈਕਟਰ-3 ਸਥਿਤ ਇਕ ਦਵਾਈਆਂ ਦੀ ਫੈਕਟਰੀ 'ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ...
ਇਸ ਵਾਰ ਝੋਨੇ ਦੇ ਸੀਜ਼ਨ 'ਚ ਨਹਿਰੀ ਪਾਣੀ ਪੂਰਾ ਮਿਲਣ ਤੇ ਕਿਸਾਨਾਂ ਨੇ ਪ੍ਰਗਟਾਈ ਖ਼ੁਸ਼ੀ
. . .  about 5 hours ago
ਮੰਡੀ ਲਾਧੂਕਾ, 4 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)- ਇਸ ਵਾਰ ਝੋਨੇ ਦੇ ਸੀਜ਼ਨ ਵਿਚ ਤਰੋਬੜੀ ਮਾਈਨਰ ਵਿਖੇ ਨਹਿਰੀ ਵਿਭਾਗ ਵਲੋਂ ਪਾਣੀ ਪੂਰਾ ਦੇਣ ਤੇ ਇਲਾਕੇ ਦੇ ਕਿਸਾਨਾਂ ਵਲੋਂ ਖ਼ੁਸ਼ੀ ਪ੍ਰਗਟਾਈ ਗਈ। ਇਸ ਮੌਕੇ ਤੇ ਕਿਸਾਨ ਜਗਜੀਤ ਸਿੰਘ ਰੋਮੀ ਸਾਬਕਾ ਸਰਪੰਚ, ਮੰਗਲ ਸਿੰਘ ਸਰਪੰਚ...
ਟਰੱਕ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਫਾਇਰਿੰਗ 'ਚ ਦੋ ਜ਼ਖ਼ਮੀ
. . .  about 5 hours ago
ਬੁਢਲਾਡਾ, 4 ਅਕਤੂਬਰ (ਸਵਰਨ ਸਿੰਘ ਰਾਹੀ)- ਅੱਜ ਇੱਥੇ ਟਰੱਕ ਓਪਰੇਟਰ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਸੰਬੰਧੀ ਚੱਲ ਰਹੇ ਰੇੜਕੇ ਨੂੰ ਲੈ ਕੇ ਚੱਲੀਆਂ ਗੋਲੀਆਂ 'ਚ ਦੋ ਓਪਰੇਟਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਯੂਨੀਅਨ ਨੇੜਲੇ ਲੋਕਾਂ ਨੇ ਦੱਸਿਆ ਕਿ...
ਅਮਰੀਕਾ 'ਚ 8 ਮਹੀਨੇ ਦੀ ਬੱਚੀ ਸਮੇਤ ਅਗਵਾ ਹੋਏ 4 ਪੰਜਾਬੀ
. . .  about 5 hours ago
ਕੈਲੀਫੋਰਨੀਆ, 4 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ 4 ਪੰਜਾਬੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤੇ ਗਏ ਚਾਰ...
ਉੱਤਰਾਖੰਡ 'ਚ ਬਰਫ਼ ਖਿਸਕਣ ਕਾਰਨ ਲਪੇਟ 'ਚ ਆਏ 29 ਪਰਬਤਾਰੋਹੀ, ਬਚਾਅ ਕਾਰਜ ਜਾਰੀ
. . .  about 6 hours ago
ਦੇਹਰਾਦੂਨ, 4 ਅਕਤੂਬਰ- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਦਰੋਪਦੀ ਕਾ ਡਾਂਡਾ ਚੋਟੀ 'ਤੇ ਬਰਫ਼ ਖਿਸਕਣ ਕਾਰਨ ਨਹਿਰੂ ਪਰਬਤਾਰੋਹੀ ਸੰਸਥਾ ਦੇ 29 ਪਰਬਤਾਰੋਹੀ ਫਸ ਗਏ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ...
ਨੌਜਵਾਨ ਨੇ ਘਰ 'ਚ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ
. . .  about 6 hours ago
ਸਮਰਾਲਾ, 4 ਅਕਤੂਬਰ (ਗੋਪਾਲ ਸੋਫਤ)- ਸਥਾਨਕ ਦੁਰਗਾ ਮੰਦਿਰ ਰੋਡ ਦੇ ਵਸਨੀਕ 27 ਸਾਲਾ ਨੌਜਵਾਨ ਨੇ ਪਰੇਸ਼ਾਨੀ ਦੇ ਚੱਲਦਿਆਂ ਘਰ 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿੰਸ ਸ਼ਰਮਾ ਪੁੱਤਰ ਬਲਜੀਤ ਸ਼ਰਮਾ...
ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅੱਜ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖ਼ਤਮ...
ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਮਿਲੀ ਜ਼ਮਾਨਤ
. . .  about 7 hours ago
ਮੁੰਬਈ, 4 ਅਕਤੂਬਰ- ਬੰਬੇ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਜ਼ਮਾਨਤ ਦੇ ਦਿੱਤੀ ਹੈ। ਅਨਿਲ ਦੇਸ਼ਮੁੱਖ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ, ਜਿਸ ਦੇ ਚੱਲਦੇ ਉਹ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ...
ਵਿਧਾਇਕ ਗੋਇਲ ਨੇ ਲਹਿਰਾਗਾਗਾ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  about 8 hours ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ ਦੀ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਆੜ੍ਹਤੀ ਦੇਵ ਰਾਜ...
ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਦੋ ਦੀ ਮੌਤ
. . .  about 8 hours ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ-ਰਾਮਗੜ੍ਹ ਸੰਧੂਆਂ ਸੜਕ 'ਤੇ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਕੱਲ੍ਹ ਦੇਰ ਸ਼ਾਮ ਦੀ ਦੱਸੀ....
ਲੁਧਿਆਣਾ: ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹਾਊਸ ਦੀ ਮੀਟਿੰਗ
. . .  about 8 hours ago
ਲੁਧਿਆਣਾ, 4 ਅਕਤੂਬਰ (ਰੂਪੇਸ਼ ਕੁਮਾਰ)- ਲੁਧਿਆਣਾ ਨਗਰ ਨਿਗਮ ਵਲੋਂ ਅੱਜ ਹਾਊਸ ਦੀ ਮੀਟਿੰਗ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹੈ, ਜਿੱਥੇ ਹਾਊਸ ਦੀ ਮੀਟਿੰਗ ਦੀ ਕਾਰਵਾਈ ਜਾਰੀ ਹੈ...
ਅਗਲੇ ਸਾਲ ਮਹਿਲਾ ਅਗਨੀਵੀਰਾਂ ਦੀ ਹੋਵੇਗੀ ਭਰਤੀ, ਦਸੰਬਰ 'ਚ 3000 ਅਗਨੀਵੀਰ ਵਾਯੂ ਨੂੰ ਭਾਰਤੀ ਹਵਾਈ ਸੈਨਾ 'ਚ ਕੀਤਾ ਜਾਵੇਗਾ ਸ਼ਾਮਿਲ
. . .  about 8 hours ago
ਨਵੀਂ ਦਿੱਲੀ, 4 ਅਕਤੂਬਰ-ਹਵਾਈ ਸੈਨਾ ਦਿਵਸ ਤੋਂ ਪਹਿਲਾਂ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਨੇ ਵੱਡਾ ਐਲਾਨ ਕੀਤਾ ਹੈ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਅਗਨੀਪਥ ਯੋਜਨਾ ਤਹਿਤ 'ਏਅਰ ਵੀ.ਆਰ' ਦੀ ਭਰਤੀ ਨੂੰ ਸੁਚਾਰੂ ਬਣਾਇਆ ਗਿਆ...
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਟਿਫ਼ਨ ਬੰਬ, ਅਸਲਾ ਅਤੇ 2 ਕਿਲੋ ਹੈਰੋਇਨ ਬਰਾਮਦ
. . .  about 9 hours ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਵੱਖ-ਵੱਖ ਥਾਵਾਂ ਤੋਂ 1 ਟਿਫ਼ਨ ਬੰਬ, 2 ਏ.ਕੇ 56 ਰਾਈਫਲਾਂ, 25 ਜ਼ਿੰਦਾ ਕਾਰਤੂਸ, 1 ਪਿਸਟਲ...
ਰੋਸ ਮਾਰਚ ਤੇ ਰੋਸ ਧਰਨੇ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ
. . .  about 9 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦਿੱਤੇ ਜਾਣ ਦੇ ਰੋਸ ਵਜੋਂ ਅਤੇ ਆਰ.ਐੱਸ.ਐੱਸ. ਵਲੋਂ ਦੇਸ਼ 'ਚ ਘੱਟ ਗਿਣਤੀਆਂ...
ਕੋਆਪਰੇਟਿਵ ਸੁਸਾਇਟੀ ਦੀ ਚੋਣ 'ਚ ਪੱਖਪਾਤ ਦੇ ਦੋਸ਼, ਕਿਸਾਨਾਂ ਨੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 9 hours ago
ਕੌਹਰੀਆਂ/ਸੰਗਰੂਰ, 4 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)-ਹਲਕਾ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਕੋਆਪਰੇਟਿਵ ਸੁਸਾਇਟੀ ਦੇ ਗੇਟ ਅੱਗੇ ਖਾਤਾਧਾਰਕਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ...
ਮੋਗਾ ਤੋਂ ਵੱਡੀ ਖ਼ਬਰ, ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ
. . .  about 10 hours ago
ਮੋਗਾ, 4 ਅਕਤੂਬਰ (ਗੁਰਦੇਵ)-ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੋਂ ਤੋਂ ਸੀ.ਆਈ.ਏ. ਬਾਘਾਪੁਰਾਣਾ ਨੇ 1 ਵਿਅਕਤੀ ਨੂੰ ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਹਾੜ ਸੰਮਤ 554

ਰੂਪਨਗਰ

ਪਸ਼ੂ ਹਸਪਤਾਲ ਮੋਰਿੰਡਾ ਦੀ ਇਮਾਰਤ ਹੋਈ ਖ਼ਸਤਾ, ਹਸਪਤਾਲ 'ਚ ਸਟਾਫ਼ ਅਤੇ ਦਵਾਈਆਂ ਦੀ ਵੀ ਹੈ ਘਾਟ

ਮੋਰਿੰਡਾ, 25 ਜੂਨ (ਕੰਗ)-ਪਸ਼ੂ ਹਸਪਤਾਲ ਮੋਰਿੰਡਾ ਦੀ ਇਮਾਰਤ ਬਹੁਤ ਹੀ ਖਸਤਾ ਹਾਲਤ ਵਿਚ ਪਹੁੰਚ ਗਈ ਹੈ | ਜਿਸ ਕਾਰਨ ਇਹ ਕਿਸੇ ਵੀ ਸਮੇਂ ਡਿਗ ਸਕਦੀ ਹੈ | ਜੋ ਨਵੀਂ ਇਮਾਰਤ ਬਣਾਈ ਗਈ ਸੀ, ਉਸ ਵਿਚ ਪਟਵਾਰਖ਼ਾਨਾ ਖ਼ੋਲ ਦਿੱਤਾ ਗਿਆ | ਇਸ ਪਸ਼ੂ ਹਸਪਤਾਲ ਵਿਚ ਨਾ ਤਾਂ ਲੋੜੀਂਦੀਆਂ ਅਸਾਮੀਆਂ ਭਰੀਆਂ ਹੋਈਆਂ ਹਨ ਤੇ ਨਾ ਹੀ ਲੋੜੀਂਦੀਆਂ ਦਵਾਈਆਂ ਉਪਲਬਧ ਹਨ | ਇਸ ਸਬੰਧੀ ਗੱਲ ਕਰਦਿਆਂ ਡਾ. ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਹਸਪਤਾਲ ਲਈ ਇੱਕ ਵੈਟਰਨਰੀ ਡਾਕਟਰ, ਇੱਕ ਵੈਟਰਨਰੀ ਇੰਸਪੈਕਟਰ ਅਤੇ ਦਰਜਾ ਚਾਰ ਦੀਆਂ ਦੋ ਅਸਾਮੀਆਂ ਮਨਜ਼ੂਰ ਹਨ | ਜਿਨ੍ਹਾਂ ਵਿਚੋਂ ਵੈਟਰਨਰੀ ਇੰਸਪੈਕਟਰ ਦੀ ਅਸਾਮੀ ਪਿਛਲੇ ਲੰਮੇ ਸਮੇਂ ਤੋਂ ਖ਼ਾਲੀ ਪਈ ਹੈ | ਡਾ. ਆਕਾਸ਼ਦੀਪ ਸਿੰਘ ਨੇ ਦਵਾਈਆਂ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਾਲ ਵਿਚ ਇੱਕ ਅੱਧੀ ਵਾਰੀ ਇਸ ਹਸਪਤਾਲ ਅਤੇ ਨਾਲ ਦੀਆਂ ਡਿਸਪੈਂਸਰੀਆਂ ਲਈ ਆਉਂਦੀਆਂ ਹਨ, ਜਿਹੜੀਆਂ ਕਿ ਇਲਾਕੇ ਦੇ ਵੱਡੀ ਮਾਤਰਾ ਵਿਚ ਪਸ਼ੂਆਂ ਲਈ ਕਾਫ਼ੀ ਨਹੀਂ ਹਨ | ਉਨ੍ਹਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਵਿਚ ਇਮਾਰਤ ਚੋਣ ਲੱਗ ਜਾਂਦੀ ਹੈ ਤੇ ਹਸਪਤਾਲ ਦੇ ਅਹਾਤੇ ਵਿਚ ਮੀਂਹ ਦਾ ਗੰਦਾ ਪਾਣੀ ਵੀ ਭਰ ਜਾਂਦਾ ਹੈ | ਜਿਸ ਕਾਰਨ ਹਸਪਤਾਲ ਦੇ ਸਟਾਫ਼ ਅਤੇ ਪਸ਼ੂ ਪਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਲਈ 40 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ ਪ੍ਰੰਤੂ ਸਬੰਧਿਤ ਠੇਕੇਦਾਰ ਵਲੋਂ ਹਸਪਤਾਲ ਦੀ ਨਵੀਂ ਇਮਾਰਤ ਬਣਾਉਣ ਲਈ ਸਟਾਫ਼ ਦੇ ਕੁਆਰਟਰਾਂ ਨੂੰ ਢਹਿ ਢੇਰੀ ਕਰ ਦਿੱਤਾ ਤੇ ਨੀਂਹਾਂ ਪੁੱਟ ਕੇ ਕੰਮ ਨੂੰ ਵਿਚਕਾਰੇ ਰੋਕ ਦਿੱਤਾ ਕਿਉਂਕਿ ਇਮਾਰਤ ਬਣਾਉਣ ਲਈ ਸਰਕਾਰ ਵਲੋਂ ਜਾਰੀ ਗ੍ਰਾਂਟ ਨਾਲ ਕੰਮ ਨਹੀਂ ਹੋਣਾ | ਸ਼ਹਿਰ ਵਾਸੀਆਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਸ਼ੂ ਹਸਪਤਾਲ ਵਿਚਲੀਆਂ ਅਸਾਮੀਆਂ ਨੂੰ ਪੂਰਾ ਕੀਤਾ ਜਾਵੇ ਅਤੇ ਹਸਪਤਾਲ ਦੀ ਇਮਾਰਤ ਤੁਰੰਤ ਮੁਕੰਮਲ ਕੀਤੀ ਜਾਵੇ |

ਵਿਦੇਸ਼ ਭੇਜਣ ਦੇ ਨਾਂਅ 'ਤੇ ਇਕ ਵਿਅਕਤੀ ਤੋਂ 6 ਲੱਖ ਰੁਪਏ ਠੱਗੇ

ਨੂਰਪੁਰ ਬੇਦੀ, 25 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੇੜਲੇ ਪਿੰਡ ਚਨੌਲੀ ਦੇ ਇੱਕ ਵਿਅਕਤੀ ਤੋਂ ਉਸਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 6 ਲੱਖ ਰੁਪਏ ਦੀ ਠੱਗਣ ਦੇ ਦੋਸ਼ ਹੇਠ ਸਥਾਨਕ ਪੁਲਿਸ ਨੇ ਟ੍ਰੈਵਲ ਏਜੰਟ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇੰਚਾਰਜ ...

ਪੂਰੀ ਖ਼ਬਰ »

ਸੈਲਾਨੀਆਂ ਦੀ ਨਗਰੀ ਮਨਾਲੀ ਦੇ ਇਕ ਹੋਟਲ ਵਿਚ ਹੋਏ ਗੋਲੀਕਾਂਡ ਦੌਰਾਨ 2 ਦੀ ਮੌਤ, 1 ਜ਼ਖਮੀ

ਸੰਤੋਖਗੜ੍ਹ, 25 ਜੂਨ (ਮਲਕੀਅਤ ਸਿੰਘ)-ਸੈਲਾਨੀਆਂ ਦੀ ਨਗਰੀ ਮਨਾਲੀ (ਹਿ. ਪ੍ਰ.) ਦੇ ਹੋਟਲ ਹਿਮਾਲਿਆ ਔਕ ਵਿਚ ਬੀਤੇ ਦਿਨ ਹੋਏ ਗੋਲੀ ਕਾਂਡ ਦੌਰਾਨ 2 ਆਦਮੀਆਂ ਦੀ ਮੌਤ ਹੋ ਗਈ ਅਤੇ ਇੱਕ ਔਰਤ ਸਖ਼ਤ ਜ਼ਖਮੀ ਹੋ ਗਈ | ਪੁਲਿਸ ਹੈੱਡ ਕੁਆਟਰ ਮਨਾਲੀ ਦੇ ਐਸ. ਪੀ. ਗੁਰਦੇਵ ਸ਼ਰਮਾ ...

ਪੂਰੀ ਖ਼ਬਰ »

ਭਾਜਪਾ ਆਗੂਆਂ ਵਲੋਂ ਸਵੈਮ ਸੇਵਕਾਂ ਦਾ ਘਰ-ਘਰ ਜਾ ਕੇ ਕੀਤਾ ਸਨਮਾਨ

ਰੂਪਨਗਰ, 25 ਜੂਨ (ਸਟਾਫ਼ ਰਿਪੋਰਟਰ)-ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ, ਭਾਜਪਾ ਕੌਮੀ ਪ੍ਰਧਾਨ ਸ੍ਰੀ ਜੇਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਜਪਾ ਆਗੂ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ 'ਚ ਭਾਜਪਾ ਆਗੂਆਂ ...

ਪੂਰੀ ਖ਼ਬਰ »

ਪਿੰਡ ਚੌਂਤਾ ਵਿਖੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਜਲ ਜੀਵਨ ਮਿਸ਼ਨ ਤਹਿਤ ਪੀਣ ਵਾਲੇ ਪਾਣੀ ਦੀ ਕੀਤੀ ਜਾਂਚ

ਨੂਰਪੁਰ ਬੇਦੀ, 25 ਜੂਨ (ਵਿੰਦਰ ਪਾਲ ਝਾਂਡੀਆ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਜਲ ਜੀਵਨ ਮਿਸ਼ਨ ਤਹਿਤ ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਵਿਚ ਵਿਭਾਗ ਦੀ ਸਬ ਡਵੀਜ਼ਨ ਨੂਰਪੁਰ ਬੇਦੀ ਦੇ ਐਸ. ਡੀ. ਓ. ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੀਣ ...

ਪੂਰੀ ਖ਼ਬਰ »

ਰਿਆਤ ਬਾਹਰਾ ਐਜੂਕੇਸ਼ਨ ਸਿਟੀ ਹੁਸ਼ਿਆਰਪੁਰ ਨੇ ਮੋਟੀਵੇਸ਼ਨ ਕਾਊਾਸਲਿੰਗ ਕਰਵਾਈ

ਸੰਤੋਖਗੜ੍ਹ, 25 ਜੂਨ (ਮਲਕੀਅਤ ਸਿੰਘ)-ਰਿਆਤ ਬਾਹਰਾ ਐਜੂਕੇਸ਼ਨ ਸਿਟੀ ਹੁਸ਼ਿਆਰਪੁਰ (ਪੰਜਾਬ) ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਊਨਾ ਦੇ ਪਿੰਡ ਬਾਲੀਵਾਲ (ਬੀਤ) ਵਿਖੇ ਮੋਟੀਵੇਸ਼ਨ ਕੈਰੀਅਰ ਕਾਉਂਸਲਿੰਗ ਕਰਵਾਈ | ਇਸ ਸੈਮੀਨਾਰ ਵਿਚ ਇਲਾਕੇ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਹੈੱਲਥ ਵੈੱਲਨੈੱਸ ਸੈਂਟਰ ਹੀਰਪੁਰ 'ਚ ਨਾਨ ਕਮਿਊਨੀਕੇਬਲ ਡਿਸੀਜ਼ਜ਼ ਸੰਬੰਧੀ ਮੈਡੀਕਲ ਕੈਂਪ ਲਗਾਇਆ

ਕਹਾਨਪੁਰ ਖਹੀ, 25 ਜੂਨ (ਗੁਰਬੀਰ ਸਿੰਘ ਵਾਲੀਆ)-ਜ਼ਿਲ੍ਹਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ ਵਿਧਾਨ ਚੰਦਰ ਦੀ ਅਗਵਾਈ ਹੇਠ ਹੈਲਥ ਵੈਲਨੈਸ ਸੈਂਟਰ ਡੂਮੇਵਾਲ ਵਲੋਂ ਸਿਹਤ ਵਿਭਾਗ ਦੀ ਟੀਮ ਦੇ ਨੇ ਖੇਤਰ ਦੇ ਪਿੰਡ ਹੀਰਪੁਰ ...

ਪੂਰੀ ਖ਼ਬਰ »

ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ਬੋਟ ਕਲੱਬ ਦੀ ਪੁਰਾਣੀ ਇਮਾਰਤ ਢਾਹ ਦੇਣ ਦਾ ਮਾਮਲਾ ਵਿਧਾਨ ਸਭਾ 'ਚ ਚੁੱਕਿਆ

ਰੂਪਨਗਰ, 25 ਜੂਨ (ਸਤਨਾਮ ਸਿੰਘ ਸੱਤੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਧਾਨ ਸਭਾ ਦੇ ਚਾਲੂ ਸੈਸ਼ਨ ਵਿਚ ਪਿੰਕਾਸੀਆ ਟੂਰਿਜ਼ਮ ਕੰਪਲੈਕਸ (ਰੋਪੜ) ਦੀ ਪੁਰਾਣੀ ਇਮਾਰਤ ਨੂੰ ਢਾਹ ਕੇ ਨਵਾਂ ਕੰਪਲੈਕਸ ਬਣਾਉਣ ਦਾ ਮਾਮਲਾ ਉਠਾਇਆ ਕਿ ਇੱਕ ਨਿੱਜੀ ...

ਪੂਰੀ ਖ਼ਬਰ »

ਥਰਮਲ ਪ੍ਰੋਜੈਕਟ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੀ ਮੀਟਿੰਗ ਹੋਈ

ਘਨੌਲੀ, 25 ਜੂਨ (ਜਸਵੀਰ ਸਿੰਘ ਸੈਣੀ)-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਥਰਮਲ ਪ੍ਰੋਜੈਕਟ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੀ ਮੀਟਿੰਗ ਰਾਜ ਕੁਮਾਰ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੰਟਰੈਕਟਰ ਵਰਕਰਾਂ ਨੂੰ ਕੋਲ ਹੈਂਡਲਿੰਗ ਪਲਾਂਟ ...

ਪੂਰੀ ਖ਼ਬਰ »

ਸੰਸਦ ਮੈਂਬਰ ਮੁਨੀਸ਼ ਤਿਵਾੜੀ ਸਾਬਕਾ ਪੀ. ਏ. ਨਿਰਵੈਰ ਸਿੰਘ ਬਿੱਲਾ ਦੇ ਗ੍ਰਹਿ ਅਫ਼ਸੋਸ ਲਈ ਪੁੱਜੇ

ਸ੍ਰੀ ਚਮਕੌਰ ਸਾਹਿਬ, 25 ਜੂਨ(ਜਗਮੋਹਣ ਸਿੰਘ ਨਾਰੰਗ)-ਲੋਕ ਸਭਾ ਮੈਂਬਰ ਸ੍ਰੀ ਮੁਨੀਸ਼ ਤਿਵਾੜੀ ਅੱਜ ਬਾਅਦ ਦੁਪਹਿਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿੱਜੀ ਸਹਾਇਕ ਰਹੇ ਨਿਰਵੈਰ ਸਿੰਘ ਬਿੱਲਾ ਦੇ ਸਥਾਨਕ ਭੂਰੜੇ ਮਾਰਗ ਸਥਿਤ ਗ੍ਰਹਿ ਵਿਖੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੇਸ਼ ਹਿੱਤ 'ਚ ਵਾਪਸ ਲਵੇ ਅਗਨੀਪੱਥ ਯੋਜਨਾ- ਆਗੂ

ਨੰਗਲ, 25 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਨੰਗਲ ਚੈਪਟਰ ਦੇ ਪ੍ਰਧਾਨ ਡਾ. ਅਸ਼ੋਕ ਸ਼ਰਮਾ, ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਬਡਵਾਲ, ਡਾ. ਸੰਜੀਵ ਗੌਤਮ, ਹਰਿੰਦਰ ਸਿੰਘ, ਜਰਨੈਲ ਸਿੰਘ ਸੰਧੂ, ਕਮਲੇਸ਼ ਨੱਡਾ, ...

ਪੂਰੀ ਖ਼ਬਰ »

ਬਸੀ ਗੁੱਜਰਾਂ ਦੇ ਭੱਠਿਆਂ ਦੀਆਂ ਪੱਕੀਆਂ ਇੱਟਾਂ ਦੀ ਢੋਆ ਢੁਆਈ ਕਰਨ ਵਾਲੇ ਮਜ਼ਦੂਰਾਂ ਵਲੋਂ ਕੀਤੀ ਹੜਤਾਲ ਦੌਰਾਨ ਮੀਟਿੰਗ

ਸ੍ਰੀ ਚਮਕੌਰ ਸਾਹਿਬ, 25 ਜੂਨ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਬਸੀ ਗੁੱਜਰਾਂ ਵਿਖੇ ਇੱਟਾਂ ਦੀ ਢੋਆ ਢੁਆਈ ਕਰਨ ਵਾਲੇ ਮਜ਼ਦੂਰਾਂ ਨੇ ਮਹਾਂਰਿਸ਼ੀ ਬਾਲਮੀਕ ਜੀ ਦੇ ਮੰਦਿਰ ਨੇੜੇ ਲਾਲ ਝੰਡਾ ਭੱਟਾਂ ਵਰਕਰਜ਼ ਮਜ਼ਦੂਰ ਯੂਨੀਅਨ (ਸੀਟੂ) ਦੇ ਆਗੂ ਕਾਮਰੇਡ ਰਣਜੀਤ ...

ਪੂਰੀ ਖ਼ਬਰ »

ਪੁਲਿਸ ਨੇ ਦੋ ਮੁਕੱਦਮੇ ਕੀਤੇ ਦਰਜ

ਬੇਲਾ, 25 ਜੂਨ (ਮਨਜੀਤ ਸਿੰਘ ਸੈਣੀ)-ਬੀਤੇ ਦਿਨੀਂ ਬੇਲਾ ਪੁਲਿਸ ਨੇ ਦੋ ਮੁਕੱਦਮੇ ਦਰਜ ਕੀਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਸਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੇਲਾ ਅਨਾਜ ਮੰਡੀ ਕੋਲ ਸ਼ਾਮ ਸਵਾ ਛੇ ਵਜੇ ਦੇ ਕਰੀਬ ਪੁਲਿਸ ਪਾਰਟੀ ਨਾਲ ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ ਵਲੋਂ ਕੁੱਟਮਾਰ ਦਾ ਮੁਕੱਦਮਾ ਦਰਜ

ਮੋਰਿੰਡਾ, 25 ਜੂਨ (ਕੰਗ)-ਮੋਰਿੰਡਾ ਪੁਲਿਸ ਵਲੋਂ ਕੁੱਟਮਾਰ ਕਰਨ ਸਬੰਧੀ ਮਨਜੀਤ ਸਿੰਘ, ਗੁਰਸੇਵਕ ਸਿੰਘ, ਪਰਮਜੀਤ ਸਿੰਘ ਪੰਮਾ ਅਤੇ 4-5 ਹੋਰ ਅਣਪਛਾਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ...

ਪੂਰੀ ਖ਼ਬਰ »

ਗ੍ਰਾਮ ਸਭਾ ਮਜਾਰੀ ਦਾ ਆਮ ਇਜਲਾਸ ਹੋਇਆ

ਸੁਖਸਾਲ, 25 ਜੂਨ (ਧਰਮ ਪਾਲ)- ਨੇੜਲੇ ਪਿੰਡ ਮਜਾਰੀ ਦੀ ਗ੍ਰਾਮ ਪੰਚਾਇਤ ਵਲੋਂ ਗ੍ਰਾਮ ਸਭਾ ਦਾ ਆਮ ਇਜਲਾਸ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਆਏ ਪਿੰਡ ਵਾਸੀਆਂ ਨੂੰ ਸਰਪੰਚ ਕੁਲਵਿੰਦਰ ਕੌਰ ਨੇ ਪਿੰਡ ਵਿਚ ਕੀਤੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ...

ਪੂਰੀ ਖ਼ਬਰ »

ਸੰਤ ਬਾਬਾ ਗੁਰਮੇਲ ਸਿੰਘ ਖ਼ਾਲਸਾ ਗੁਰਮਤਿ ਪ੍ਰਚਾਰ ਲਈ ਕੈਨੇਡਾ ਰਵਾਨਾ

ਸ੍ਰੀ ਚਮਕੌਰ ਸਾਹਿਬ, 25 ਜੂਨ (ਜਗਮੋਹਣ ਸਿੰਘ ਨਾਰੰਗ)- ਸੰਤ ਬਾਬਾ ਗੁਰਮੇਲ ਸਿੰਘ ਖ਼ਾਲਸਾ ਲੰਗਰਾਂ ਵਾਲੇ ਬੀਤੇ ਦਿਨੀਂ ਕੈਨੇਡਾ ਲਈ ਰਵਾਨਾ ਹੋ ਗਏ ਜਿੱਥੇ ਉਹ ਅਕਤੂਬਰ ਤੱਕ ਗੁਰਮਤਿ ਦਾ ਪ੍ਰਚਾਰ ਕਰਨਗੇ | ਇਹ ਜਾਣਕਾਰੀ ਦਿੰਦਿਆਂ ਗੁ: ਯਾਦਗਾਰ ਸ਼ਹੀਦਾਂ, ਸ੍ਰੀ ...

ਪੂਰੀ ਖ਼ਬਰ »

ਪਿੰਡ ਮੋਠਾਪੁਰ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ

ਨੂਰਪੁਰ ਬੇਦੀ, 25 ਜੂਨ (ਵਿੰਦਰ ਪਾਲ ਝਾਂਡੀਆ)- ਕਾਰ ਸੇਵਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਤੇ ਗੁਰਬਾਣੀ ਸੰਥਿਆ ਸੇਵਾ ਸੁਸਾਇਟੀ ਨੂਰਪੁਰ ਬੇਦੀ ਵਲੋਂ ਨੂਰਪੁਰ ਬੇਦੀ ਇਲਾਕੇ ਵਿਚ ਗੁਰਮਤਿ ਸਮਾਗਮ ਕਰਵਾਉਣ ਦੀ ਲੜੀ ਤਹਿਤ ਪਿੰਡ ਮੋਠਾਪੁਰ ਵਿਖੇ ਸਮੂਹ ਸੰਗਤ ਦੇ ...

ਪੂਰੀ ਖ਼ਬਰ »

ਪੰਜਾਬ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਜਨਰੇਸ਼ਨ ਸਰਕਲ ਵਲੋਂ ਕਨਵੈੱਨਸ਼ਨ

ਸ੍ਰੀ ਅਨੰਦਪੁਰ ਸਾਹਿਬ, 25 ਜੂਨ (ਕਰਨੈਲ ਸਿੰਘ ਸੈਣੀ, ਜੇ.ਐਸ.ਨਿੱਕੂਵਾਲ)-ਪੰਜਾਬ ਰਾਜ ਪੈਨਸ਼ਨ ਐਸੋਸੀਏਸ਼ਨ ਦੇ ਜਨਰੇਸ਼ਨ ਸਰਕਲ ਵਲੋਂ ਇੱਕ ਕਨਵੈੱਨਸ਼ਨ ਪ੍ਰਧਾਨ ਗੋਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਧਨਵੰਤ ਸਿੰਘ ਮੰਡ, ਅਮਰਜੀਤ ਸਿੰਘ, ਮਦਨ ਗੋਪਾਲ ...

ਪੂਰੀ ਖ਼ਬਰ »

ਚੇਤਨਾ ਨਸ਼ਾ ਵਿਰੋਧੀ ਲਹਿਰ ਤਹਿਤ ਸਰਕਾਰੀ ਕਾਲਜ ਮਹੈਣ 'ਚ ਇਨਾਮ ਵੰਡ ਸਮਾਗਮ

ਢੇਰ, 25 ਜੂਨ (ਸ਼ਿਵ ਕੁਮਾਰ ਕਾਲੀਆ)-ਪਿ੍ੰਸੀਪਲ ਸੀਮਾ ਦੀ ਅਗਵਾਈ 'ਚ ਸਰਕਾਰੀ ਡਿਗਰੀ ਕਾਲਜ ਮਹੈਣ ਵਿਖੇ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਬੀ.ਏ.ਭਾਗ-ਪਹਿਲਾ ਦੇ ਵਿਦਿਆਰਥੀਆਂ ਦਾ ਸੋ ਫੀਸਦੀ ਹਾਜ਼ਰੀ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਚੇਤਨਾ ਨਸ਼ਾ ਵਿਰੋਧੀ ਲਹਿਰ ...

ਪੂਰੀ ਖ਼ਬਰ »

ਪਿੰਡ ਖਾਬੜਾ 'ਚ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ 7 ਸੈਲਫ਼ ਹੈਲਪ ਗਰੁੱਪਾਂ ਦੀ ਮੀਟਿੰਗ

ਰੂਪਨਗਰ, 25 ਜੂਨ (ਸਤਨਾਮ ਸਿੰਘ ਸੱਤੀ)-ਪਿੰਡ ਖਾਬੜਾ 'ਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਣੇ ਸਰਬ ਸੰਮਤੀ ਨਾਲ ਪਿੰਡ ਦੇ 7 ਸੈੱਲਫ਼ ਹੈਲਪ ਗਰੁੱਪਾਂ ਦੀ ਮੀਟਿੰਗ ਹੋਈ | ਮੀਟਿੰਗ ਵਿਚ ਇਨ੍ਹਾਂ ਗਰੁੱਪਾਂ ਨੂੰ ਸੰਯੁਕਤ ਗ੍ਰਾਮ ਸੰਗਠਨ ਦਾ ਨਾਮ ਦਿੱਤਾ ਗਿਆ | ...

ਪੂਰੀ ਖ਼ਬਰ »

ਕਾਰ ਤੇ ਟਰੱਕ ਵਿਚਾਲੇ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਸ੍ਰੀ ਚਮਕੌਰ ਸਾਹਿਬ, 25 ਜੂਨ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਨੀਲੋਂ ਮਾਰਗ 'ਤੇ ਬੀਤੀ ਰਾਤ ਕਰੀਬ 9 ਵਜੇ ਸਥਾਨਕ ਮਾਣੇਮਾਜਰਾ ਮੋੜ ਤੇ ਰੇਤ ਦੇ ਭਰੇ ਟਰੱਕ ਨੇ ਗ਼ਲਤ ਦਿਸ਼ਾ ਵਿਚ ਜਾ ਕੇ ਸਾਹਮਣੇ ਤੋਂ ਆ ਰਹੀ ਮਹਿੰਦਰਾ ਕਾਰ ਵਿਚ ਟੱਕਰ ਮਾਰੀ ਜਿਸ ਨਾਲ ਕਾਰ ਦਾ ...

ਪੂਰੀ ਖ਼ਬਰ »

ਘਨੌਲੀ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ

ਘਨੌਲੀ, 25 ਜੂਨ (ਜਸਵੀਰ ਸਿੰਘ ਸੈਣੀ)-ਘਨੌਲੀ ਦੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਘਨੌਲੀ ਦੀ ਧਰਮਸ਼ਾਲਾ ਵਿਖੇ ਹੋਈ | ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਭਾਜਪਾ ਆਗੂ ਪਿ੍ੰਸ ਕੌਸ਼ਿਕ ਨੇ ਦੱਸਿਆ ਕਿ ਜਿੱਥੇ ਇਲਾਕੇ ਦੀ ਭਾਜਪਾ ਟੀਮ ਵਲੋਂ ਭਵਿੱਖ ਵਿਚ ਕੀਤੇ ...

ਪੂਰੀ ਖ਼ਬਰ »

ਨਸ਼ਿਆਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ

ਸ੍ਰੀ ਚਮਕੌਰ ਸਾਹਿਬ, 25 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਚ ਅੱਜ ਨਸ਼ਿਆਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਨਰੰਜਣ ਸਿੰਘ ਆਈ.ਸੀ.ਟੀ.ਸੀ ...

ਪੂਰੀ ਖ਼ਬਰ »

ਮੋਰਿੰਡਾ-ਸਰਹਿੰਦ ਰੋਡ 'ਤੇ ਬਿਜਲੀ ਦੇ ਖੰਭੇ ਆਏ ਸੜਕ 'ਚ, ਵੱਡੇ ਹਾਦਸੇ ਹੋਣ ਦਾ ਡਰ

ਮੋਰਿੰਡਾ, 25 ਜੂਨ (ਕੰਗ)-ਲੋਕ ਨਿਰਮਾਣ ਵਿਭਾਗ ਵਲੋਂ ਮੋਰਿੰਡਾ ਤੋਂ ਸਰਹਿੰਦ ਨੂੰ ਜਾਣ ਵਾਲੀ ਸੜਕ ਦੀ ਚੌੜਾਈ ਅਤੇ ਮਜ਼ਬੂਤੀ ਦਾ ਕੰਮ ਚੱਲ ਰਿਹਾ ਹੈ, ਜਿਸ ਦੇ ਆਸੇ-ਪਾਸੇ ਕਿਨਾਰਿਆਂ 'ਤੇ ਖੜੇ ਬਿਜਲੀ ਦੇ ਖੰਭੇ ਪੱਕੀ ਸੜਕ ਵਿਚ ਆ ਗਏ ਹਨ | ਜਿਸ ਨਾਲ ਕਦੇ ਵੀ ਕੋਈ ਵੱਡਾ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਨੇ ਫਾਈਨਲ ਪ੍ਰੀਖਿਆਵਾਂ 'ਚ ਮਾਰੀਆਂ ਮੱਲਾਂ

ਸ੍ਰੀ ਅਨੰਦਪੁਰ ਸਾਹਿਬ, 25 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਇੱਕ ਸਿਰਮੌਰ ਖ਼ੁਦਮੁਖਤਿਆਰ ਸੰਸਥਾ ਹੈ | ਕਾਲਜ ਨੇ ਇੱਕ ਵਾਰ ਫਿਰ ਫਾਈਨਲ ਇਮਤਿਹਾਨਾਂ ਦੇ ਨਤੀਜੇ ਐਲਾਨ ਕਰਕੇ ਆਪਣੀ ...

ਪੂਰੀ ਖ਼ਬਰ »

ਓਟ ਕਲੀਨਿਕ ਸਿਵਲ ਹਸਪਤਾਲ ਰੂਪਨਗਰ 'ਚ ਗਰੁੱਪ ਕਾਉਂਸਿਲੰਗ

ਰੂਪਨਗਰ, 25 ਜੂਨ (ਸਤਨਾਮ ਸਿੰਘ ਸੱਤੀ)-ਅੰਤਰਰਾਸ਼ਟਰੀ ਨਸੀਲੀਆਂ ਦਵਾਈਆਂ ਦਾ ਸੇਵਨ ਅਤੇ ਵਪਾਰ ਵਿਰੋਧੀ ਦਿਵਸ ਦੇ ਸਲੋਗਨ ਹੇਠ ਓਟ ਕਲੀਨਿਕ ਸਿਵਲ ਹਸਪਤਾਲ ਰੂਪਨਗਰ ਵਿਖੇ ਆਏ ਮਰੀਜ਼ਾਂ ਨੂੰ ਜਾਗਰੂਕ ਕਰਨ ਲਈ ਪੀਰ ਗਰੁੱਪ ਕਾਊਾਸਲਿੰਗ ਕੀਤੀ ਗਈ | ਇਸ ਤੋਂ ਇਲਾਵਾ ...

ਪੂਰੀ ਖ਼ਬਰ »

ਸੰਯੁਕਤ ਸਮਾਜ ਮੋਰਚਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੀਟਿੰਗ

ਅਨੰਦਪੁਰ ਸਾਹਿਬ, 25 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਸੰਯੁਕਤ ਸਮਾਜ ਮੋਰਚਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਲਾਗੇ ਇੱਕ ਵਿਸ਼ਾਲ ਕਿਸ਼ਾਨ ਸੈਮੀਨਰ ਕੀਤਾ ਗਿਆ, ਜਿਸ 'ਚ ਮੋਰਚਾ ਦੇ ਪ੍ਰਧਾਨ ਬਲਵੀਰ ਸਿੰਘ ...

ਪੂਰੀ ਖ਼ਬਰ »

ਭਾਰਤੀ ਅੰਬੈਸੀ ਦੇ ਵਕੀਲ ਯਾਕੂਬ ਖ਼ਾਨ ਦਾ ਕੀਤਾ ਸਨਮਾਨ

ਬੇਲਾ, 25 ਜੂਨ (ਮਨਜੀਤ ਸਿੰਘ ਸੈਣੀ)-ਸਰਬੱਤ ਦਾ ਭਲਾ ਗਰੁੱਪ ਵਲੋਂ ਸਾਉਦੀ ਅਰਬ ਵਿਚ ਭਾਰਤੀ ਅੰਬੈਸੀ ਦੇ ਵਕੀਲ ਐਡਵੋਕੇਟ ਯਾਕੂਬ ਖ਼ਾਨ ਦਾ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ | ਇਸ ਸੰਬੰਧੀ ਸਰਬੱਤ ਦਾ ਭਲਾ ਦੇ ਮੁੱਖ ਅਹੁਦੇਦਾਰ ਮੁੱਖ ਮੈਂਬਰ ਜੱਸੀ ਬੈਂਸ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਮੱਕੀ 'ਤੇ ਕੀੜੇ ਦਾ ਹਮਲਾ ਰੋਕਣ ਦੇ ਦੱਸੇ ਉਪਾਅ

ਰੂਪਨਗਰ, 25 ਜੂਨ (ਸਤਨਾਮ ਸਿੰਘ ਸੱਤੀ)- ਡਾ. ਦਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਰੂਪਨਗਰ ਵਲੋਂ ਕਿਸਾਨਾਂ ਨੂੰ ਮੱਕੀ ਦੀ ਫ਼ਸਲ 'ਤੇ ਫਾਲ ਆਰਮੀ ਫਾਰਮ ਕੀੜੇ ਦੇ ਹਮਲੇ ਬਾਰੇ ਜਾਗਰੂਕ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕੁੱਝ ਕੁ ਸਾਲਾਂ ਤੋਂ ਦੇਖਣ ਵਿਚ ਆਇਆ ਹੈ ਕਿ ਇਹ ...

ਪੂਰੀ ਖ਼ਬਰ »

ਮਧੂਬਨ ਸਕੂਲ ਦਾ ਵਿਦਿਆਰਥੀ ਹਰੀਸ਼ ਸੈਣੀ ਬਣਿਆ ਹਵਾਈ ਫ਼ੌਜ ਦਾ ਫਲਾਇੰਗ ਅਫ਼ਸਰ

ਨੂਰਪੁਰ ਬੇਦੀ, 25 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਮਧੂਬਨ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀ ਸਿੱਖਿਆ ਅਤੇ ਖੇਡਾਂ ਖੇਤਰ ਦੇ ਵਿਚ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ ਉੱਥੇ ਹੀ ਇਸੇ ਰਵਾਇਤ ਨੂੰ ਅੱਗੇ ਵਧਾਉਂਦਿਆਂ ਹੋਇਆਂ ਸਕੂਲ ਦੇ ਵਿਦਿਆਰਥੀ ਹਰੀਸ਼ ਸੈਣੀ ਹਵਾਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX