ਤਾਜਾ ਖ਼ਬਰਾਂ


ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੈਡਿੰਗ ਸ਼ੂਟ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
. . .  31 minutes ago
9 ਸਾਲਾਂ ਬਾਅਦ ਸੰਗਰੂਰ ਵਿਖੇ ਪਰਤੇਗੀ ਖ਼ੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ
. . .  about 1 hour ago
ਸੰਗਰੂਰ, 7 ਅਕਤੂਬਰ (ਧੀਰਜ ਪਸ਼ੋਰੀਆ)-ਲਗਭਗ 9 ਸਾਲਾਂ ਬਾਅਦ 8 ਅਕਤੂਬਰ ਤੋਂ ਸੰਗਰੂਰ ਸ਼ਹਿਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ 'ਚ ਖ਼ੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ ਪਰਤਣ ਜਾ ਰਹੀ ਹੈ, ਜਿਸ 'ਚ ਸ਼ਾਮਿਲ ਹੋਣ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਪੰਜਾਬ ਭਰ...
ਹਰਿਆਣਾ ਸਿੱਖ ਗੁ: ਮੈਨੇਜਮੈਂਟ ਕਮੇਟੀ ਮਾਮਲੇ 'ਚ ਕੱਢੇ ਰੋਸ ਮਾਰਚਾਂ ਦੀ ਸਮਾਪਤੀ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਕੀਤੀ ਅਰਦਾਸ
. . .  about 1 hour ago
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)- ਹਰਿਆਣਾ ਸਿੱਖ ਗੁ: ਮੈਨੇਜਮੈਂਟ ਕਮੇਟੀ ਨੂੰ ਮਾਨਤਾ ਦਿੱਤੇ ਜਾਣ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਦੇ ਤਖ਼ਤ ਸਾਹਿਬਾਨਾਂ ਸਮੇਤ ਤਿੰਨ ਥਾਵਾਂ ਤੋਂ ਅੰਮ੍ਰਿਤਸਰ ਤੱਕ ਕੱਢੇ ਗਏ ਰੋਸ ਮਾਰਚਾਂ ਦੇ ਸੰਪੂਰਨ...
ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਅਤੇ ਥਾਣੇਦਾਰ ਮੰਗਲਵਾਰ ਤੱਕ ਰਿਮਾਂਡ 'ਤੇ
. . .  about 2 hours ago
ਐੱਸ.ਏ.ਐੱਸ.ਨਗਰ, 7 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਤਫ਼ਤੀਸ਼ੀ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਅਤੇ ਥਾਣੇਦਾਰ ਹਰਜਿੰਦਰ ਸਿੰਘ ਨੂੰ ਵਿਜੀਲੈਂਸ ਨੇ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ...
ਅੰਮ੍ਰਿਤਪਾਲ ਸਿੰਘ ਦੇ ਟਵਿੱਟਰ ਅਕਾਊਂਟ ’ਤੇ ਭਾਰਤ ’ਚ ਲੱਗੀ ਪਾਬੰਦੀ, ਕੇਂਦਰ ਸਰਕਾਰ ਦੇ ਕਹਿਣ ’ਤੇ ਹੋਈ ਕਾਰਵਾਈ
. . .  about 1 hour ago
ਚੰਡੀਗੜ੍ਹ, 7 ਅਕਤੂਬਰ- 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਬੰਦ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਦੋਸ਼ ਲੱਗਾ ਹੈ। ਉਨ੍ਹਾਂ ਨੂੰ ਜਥੇਬੰਦੀ ਦਾ ਪ੍ਰਧਾਨ ਬਣਿਆ ਲਗਭਗ...
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਜ਼ਿਲ੍ਹੇ 'ਚ ਸਥਾਨਕ ਛੁੱਟੀ ਦਾ ਐਲਾਨ
. . .  about 2 hours ago
ਚੰਡੀਗੜ੍ਹ, 7 ਅਕਤੂਬਰ- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ 11 ਅਕਤੂਬਰ, 2022 ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਸਥਾਨਕ ਛੁੱਟੀ ਐਲਾਨੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ...
ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਅੱਜ ਬਾਅਦ ਦੁਪਹਿਰ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦੀ ਖ਼ਬਰ ਹੈ। ਜੀ.ਆਰ.ਪੀ. ਪੁਲਿਸ...
ਨਾਕੇ ਦੌਰਾਨ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, 30 ਲੱਖ ਦੀ ਨਕਦੀ ਸਣੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਜਲੰਧਰ, 7 ਅਕਤੂਬਰ (ਹੈਪੀ)-ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ. ਪੁਲਿਸ ਕਪਤਾਨ, ਇਨਵੈਸੀਗੇਸ਼ਨ ਜਲੰਧਰ ਦਿਹਾਤੀ ਅਤੇ ਜਸਵਿੰਦਰ ਸਿੰਘ ਚਾਹਲ ਪੀ.ਪੀ.ਐੱਸ. ਉੱਪ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ...
ਆਰਥਿਕ ਤੰਗੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  about 4 hours ago
ਭੀਖੀ, 7 ਅਕਤੂਬਰ (ਗੁਰਿੰਦਰ ਸਿੰਘ ਔਲਖ)-ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨੇੜਲੇ ਪਿੰਡ ਸਮਾਓ ਵਿਖੇ ਬੀਤੀ ਰਾਤ ਇਕ ਨੌਜਵਾਨ ਕਿਸਾਨ ਵਲੋਂ ਆਰਥਿਕ ਤੰਗੀ ਅਤੇ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਆਤਮ ਹੱਤਿਆ ਕਰ ਲਏ ਜਾਣ ਦੀ ਖ਼ਬਰ ਹੈ...
ਮਹਿਲਾ ਟੀ-20 ਏਸ਼ੀਆ ਕੱਪ 'ਚ ਪਾਕਿਸਤਾਨ ਨੇ 13 ਦੌੜਾਂ ਨਾਲ ਹਰਾਇਆ ਭਾਰਤ
. . .  about 4 hours ago
ਢਾਕਾ, 7 ਅਕਤੂਬਰ-ਮਹਿਲਾ ਟੀ-20 ਦੇ ਇਕ ਅਹਿਮ ਮੁਕਾਬਲੇ ਵਿਚ ਪਾਕਿਸਤਾਨ ਨੇ ਕੱਟੜ ਵਿਰੋਧੀ ਭਾਰਤ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਪਾਕਿਸਤਾਨ ਨੇ ਨਿਰਧਾਰਿਤ 20 ਓਵਰਾਂ 'ਚ 137 ਦੌੜਾਂ ਬਣਾਈਆਂ...
ਪੰਜਾਬ ਸਰਕਾਰ ਵਲੋਂ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ
. . .  about 4 hours ago
ਚੰਡੀਗੜ੍ਹ, 7 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਇਕ ਖੁਸ਼ਖਬਰੀ ਸਾਂਝੀ ਕਰ ਰਿਹਾ ਕਿ ਅਧਿਆਪਕਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਅਧਿਆਪਕ ਦਿਵਸ ਵਾਲੇ ਦਿਨ ਲਿਆ ਸੀ, ਉਸ ਨੂੰ ਬੂਰ ਪੈ ਗਿਆ ਹੈ। ਪੰਜਾਬ ਸਰਕਾਰ ਵਲੋਂ ਲਗਭਗ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ...
9 ਨਵੰਬਰ ਦੇ ਸੰਗਰੂਰ ਧਰਨੇ 'ਤੇ ਅੜੇ ਉਗਰਾਹਾਂ
. . .  about 5 hours ago
ਚੰਡੀਗੜ੍ਹ, 7 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਭਵਨ ਚੰਡੀਗੜ੍ਹ ਵਿਖੇ ਅੱਜ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਰਮਿਆਨ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ...
ਮੋਹਾਲੀ ਆਰ.ਪੀ.ਜੀ. ਹਮਲੇ ਦੇ ਸੰਬੰਧ 'ਚ ਇਕ ਗ੍ਰਿਫ਼ਤਾਰ
. . .  about 5 hours ago
ਨਵੀਂ ਦਿੱਲੀ, 7 ਅਕਤੂਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 9 ਮਈ ਨੂੰ ਮੋਹਾਲੀ 'ਚ ਪੰਜਾਬ ਪੁਲਿਸ ਦੀ ਖੁਫੀਆ ਇਮਾਰਤ 'ਤੇ ਆਰ.ਪੀ.ਜੀ. ਹਮਲੇ ਦੇ ਸੰਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ...
ਬੇਲਾਰੂਸ ਤੋਂ ਮਨੁੱਖੀ ਅਧਿਕਾਰਾਂ ਦੇ ਵਕੀਲ, ਰੂਸ-ਯੂਕਰੇਨ ਦੇ ਸੰਗਠਨ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ
. . .  about 5 hours ago
ਸਟਾਕਹੋਮ (ਸਵੀਡਨ), 7 ਅਕਤੂਬਰ -ਰਾਇਲ ਸਵੀਡਿਸ਼ ਅਕੈਡਮੀ ਨੇ ਬੇਲਾਰੂਸ ਤੋਂ ਮਨੁੱਖੀ ਅਧਿਕਾਰਾਂ ਦੇ ਵਕੀਲ ਐਲੇਸ ਬਿਆਲੀਆਟਸਕੀ, ਰੂਸੀ ਮਨੁੱਖੀ ਅਧਿਕਾਰ ਸੰਗਠਨ ਮੈਮੋਰੀਅਲ ਅਤੇ ਯੂਕਰੇਨੀ ਮਨੁੱਖੀ ਅਧਿਕਾਰ ਸੰਗਠਨ ਸੈਂਟਰ ਫਾਰ ਸਿਵਲ ਲਿਬਰਟੀਜ਼ ਨੂੰ ਸਾਂਝੇ ਤੌਰ 'ਤੇ 2022 ਦਾ ਨੋਬਲ ਸ਼ਾਂਤੀ ਪੁਰਸਕਾਰ...
ਮਹਿਲਾ ਟੀ-20 ਏਸ਼ੀਆ ਕੱਪ : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 138 ਦੌੜਾਂ ਦਾ ਟੀਚਾ
. . .  about 6 hours ago
ਢਾਕਾ, 7 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ ਦੇ ਅਹਿਮ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਪਾਕਿਸਤਾਨ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 138 ਦੌੜਾਂ ਦਾ...
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ
. . .  about 6 hours ago
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਕਾ ਪੰਜਾ ਸਾਹਿਬ ਸ਼ਤਾਬਦੀ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰੀ ਵਫ਼ਦ ਵਲੋਂ ਅੱਜ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ...
ਅਮਰੀਕਾ ਵਿਚ ਹੋਈ ਪੰਜਾਬੀ ਪਰਿਵਾਰ ਦੀ ਹੱਤਿਆ 'ਚ ਇਕ ਤੋਂ ਵਧ ਲੋਕ ਸ਼ਾਮਿਲ-ਪੁਲਿਸ ਦਾ ਦਾਅਵਾ
. . .  about 6 hours ago
ਸੈਕਰਾਮੈਂਟੋ, 7 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਇਕ ਹੱਸਦੇ ਵੱਸਦੇ ਪੰਜਾਬੀ ਪਰਿਵਾਰ ਦੀ ਇਕ 8 ਮਹੀਨਿਆਂ ਦੀ ਬੱਚੀ ਸਮੇਤ 4 ਜੀਆਂ ਨੂੰ ਅਗਵਾ ਕਰ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਅਜੇ ਤੱਕ ਗ੍ਰਿਫ਼ਤਾਰ ਕੀਤੇ ਇਕ 48 ਸਾਲਾਂ...
ਅਮਰੀਕਾ ਦੇ ਲਾਸ ਵੇਗਾਸ ਸ਼ਹਿਰ 'ਚ ਚਾਕੂ ਮਾਰ ਕੇ 2 ਦੀ ਹੱਤਿਆ, 6 ਜ਼ਖ਼ਮੀ
. . .  about 6 hours ago
ਸੈਕਰਾਮੈਂਟੋ, 7 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸ਼ਹਿਰ ਲਾਸਵੇਗਾਸ ਸਟਰਿਪ 'ਚ ਇਕ ਹਵਅਕਤੀ ਨੇ ਚਾਕੂ ਨਾਲ ਹਮਲਾ ਕਰ ਕੇ ਦੋ ਵਅਕਤੀਆਂ ਦੀ ਹੱਤਿਆ ਕਰ ਦਿੱਤੀ ਤੇ 6 ਹੋਰਨਾਂ ਨੂੰ ਜ਼ਖਮੀ...
ਜੇਲ੍ਹ ਅੰਦਰ ਚੱਲ ਰਹੀ ਨਸ਼ਿਆਂ ਦੀ ਤਸਕਰੀ ਦਾ ਪਰਦਾਫਾਸ਼, ਪੰਜ ਕਿੱਲੋ ਹੈਰੋਇਨ ਬਰਾਮਦ
. . .  about 7 hours ago
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)-ਜੇਲ੍ਹ ਅੰਦਰ ਚੱਲ ਰਹੀ ਨਸ਼ਿਆਂ ਦੀ ਤਸਕਰੀ ਦਾ ਪਰਦਾਫਾਸ਼ ਕਰਨ 'ਚ ਐੱਸ.ਟੀ.ਐੱਫ. ਨੇ ਸਫਲਤਾ ਹਾਸਲ ਕੀਤੀ ਹੈ। ਜੱਸਾ ਜੇਲ੍ਹ ਚੋਂ ਮੁਜਰਮਾਂ ਪਾਸੋਂ ਪੰਜ ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੌਮਾਂਤਰੀ ਮੰਡੀ 'ਚ ਕੀਮਤ ਪੈਂਤੀ ਕਰੋੜ ਰੁਪਏ ਦੱਸੀ...
ਸ਼੍ਰੋਮਣੀ ਕਮੇਟੀ ਦਾ ਰੋਸ ਮਾਰਚ ਗੜ੍ਹਸ਼ੰਕਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਹੋਇਆ ਰਵਾਨਾ
. . .  about 7 hours ago
ਗੜ੍ਹਸ਼ੰਕਰ, 7 ਅਕਤੂਬਰ (ਧਾਲੀਵਾਲ)-ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੱਢਿਆ ਗਿਆ ਰੋਸ ਮਾਰਚ ਗੜ੍ਹਸ਼ੰਕਰ ਪਹੁੰਚਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਲਈ ਰਵਾਨਾ...
ਮਹਿਲਾ ਟੀ-20 ਏਸ਼ੀਆ ਕੱਪ : ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਟਾਸ ਜਿੱਤ ਕੇ ਪਾਕਿਸਤਾਨ ਕਰ ਰਿਹਾ ਪਹਿਲਾਂ ਬੱਲੇਬਾਜ਼ੀ
. . .  about 7 hours ago
ਢਾਕਾ, 7 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦਾ ਅਹਿਮ ਮੁਕਾਬਲਾ ਅੱਜ ਹੋ ਰਿਹਾ ਹੈ। ਟਾਸ ਜਿੱਤ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਹੈ। 4 ਓਵਰਾਂ ਤੋਂ ਬਾਅਦ ਪਾਕਿਸਤਾਨ ਨੇ ਬਿਨਾਂ ਕਿਸੇ ਨੁਕਸਾਨ ਦੇ 25 ਦੌੜਾਂ ਬਣਾ...
ਈ.ਡੀ. ਵਲੋਂ ਮਲਹੋਤਰਾ ਗਰੁੱਪ ਦੇ ਮੁਲਾਜ਼ਮ ਦੇ ਘਰ ਛਾਪੇਮਾਰੀ
. . .  about 7 hours ago
ਮਾਨਸਾ, 7 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸ਼ਰਾਬ ਕਾਰੋਬਾਰੀਆਂ 'ਤੇ ਛਾਪੇਮਾਰੀ ਦੇ ਚਲਦਿਆਂ ਮਾਨਸਾ ਵਿਖੇ ਮਲਹੋਤਰਾ ਗਰੁੱਪ ਦੇ ਮੁਲਾਜ਼ਮ ਦੇ ਘਰ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ। ਲਗਭਗ 4 ਘੰਟੇ ਈ.ਡੀ. ਦੇ ਅਧਿਕਾਰੀ ਫ਼ਰੋਲਾ ਫ਼ਰਾਲੀ ਕਰਦੇ ਰਹੇ ਅਤੇ ਉਨ੍ਹਾਂ ਮੁਲਾਜ਼ਮ...
ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਡੀ.ਜੀ.ਪੀ. ਨੂੰ ਸ਼ਿਕਾਇਤ
. . .  about 7 hours ago
ਚੰਡੀਗੜ੍ਹ, 7 ਅਕਤੂਬਰ-(ਵਿਕਰਮਜੀਤ ਸਿੰਘ ਮਾਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਡੀ.ਜੀ.ਪੀ. ਪੰਜਾਬ ਨੂੰ ਚਿੱਠੀ ਲਿਖ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਵਿਚ ਰਾਜਾ ਵੜਿੰਗ...
ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿਰੋਧ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਰੋਸ ਮਾਰਚ ਰਵਾਨਾ
. . .  about 8 hours ago
ਸ੍ਰੀ ਅਨੰਦਪੁਰ ਸਾਹਿਬ, 7 ਅਕਤੂਬਰ (ਕਰਨੈਲ ਸਿੰਘ, ਨਿੱਕੂਵਾਲ)-ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿਰੋਧ ਵਿਚ ਰੋਸ ਦਾ ਪ੍ਰਗਟਾਵਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ...
ਈ.ਡੀ. ਵਲੋਂ ਦੀਪ ਮਲਹੋਤਰਾ ਦੇ ਸੀ.ਏ. ਦਿਨੇਸ਼ ਗੁਪਤਾ ਦੇ ਘਰ ਛਾਪਾ
. . .  about 8 hours ago
ਫ਼ਰੀਦਕੋਟ, 7 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਨਾਲ-ਨਾਲ ਸੀ.ਏ. ਦਿਨੇਸ਼ ਗੁਪਤਾ ਦੇ ਘਰ ਵਿਚ ਵੀ ਈ.ਡੀ. ਵਲੋਂ ਛਾਪੇਮਾਰੀ ਜਾਰੀ ਹੈ। ਜਲੰਧਰ ਤੋਂ ਈ.ਡੀ. ਦੇ ਆਏ ਅਧਿਕਾਰੀ ਜਾਂਚ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਹਾੜ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਖੱਬੇ ਪੱਖੇ ਪਾਰਟੀਆਂ ਵਲੋਂ 1975 ਦੀ ਐਮਰਜੈਂਸੀ ਦੇ ਵਿਰੋਧ 'ਚ ਮਨਾਇਆ ਕਾਲਾ ਦਿਨ

ਗੁਰਦਾਸਪੁਰ, 26 ਜੂਨ (ਆਰਿਫ਼)-ਖੱਬੇ ਪੱਖੇ ਪਾਰਟੀਆਂ 'ਤੇ ਆਧਾਰਿਤ ਬਣੇ ਫਾਸੀ ਹਮਲਿਆਂ ਵਿਰੋਧੀ ਫ਼ਰੰਟ ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਭਰ ਅੰਦਰ ਕਾਂਗਰਸ ਦੀ ਇੰਦਰਾ ਗਾਂਧੀ ਦੀ ਸਰਕਾਰ ਵਲੋਂ 25-26 ਜੂਨ 1975 ਦੀ ਅੱਧੀ ਰਾਤ ਨੰੂ ਲਗਾਈ ਐਮਰਜੈਂਸੀ ਦੀ ਕੌੜੀ ਯਾਦ ਨੰੂ ਯਾਦ ਕਰਦਿਆਂ ਅੱਜ ਕਾਲਾ ਦਿਨ ਮਨਾਇਆ ਗਿਆ | ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੀ.ਪੀ.ਆਈ, ਆਰ. ਐਮ.ਪੀ. ਆਈ, ਸੀ.ਪੀ. ਆਈ. ਐਮ. ਐਲ ਲਿਬਰੇਸ਼ਨ, ਸੀ.ਪੀ.ਆਈ.ਐਮ.ਐਲ ਨਿਊ ਡੈਮੋਕਰੇਸੀ ਆਦਿ ਵਲੋਂ ਗੁਰੂ ਨਾਨਕ ਪਾਰਕ ਵਿਖੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਅੰਦਰ ਰੋਸ ਮਾਰਚ ਕਰਦੇ ਹੋਏ ਡਾਕਖ਼ਾਨਾ ਚੌਕ ਜਾਮ ਕੀਤਾ ਗਿਆ | ਇਸ ਰੈਲੀ ਅਤੇ ਰੋਸ ਮਾਰਚ ਦੀ ਅਗਵਾਈ ਸ਼ਮਸ਼ੇਰ ਸਿੰਘ ਨਵਾਂ ਪਿੰਡ, ਵਿਜੇ ਕੁਮਾਰ ਸੋਹਲ, ਤਰਲੋਕ ਸਿੰਘ ਬਹਿਰਾਮਪੁਰ ਦੇ ਸੂਬੇ: ਜਸਵੰਤ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਧਿਆਨ ਸਿੰਘ ਠਾਕੁਰ, ਮੱਖਣ ਸਿੰਘ ਕੋਹਾੜ, ਵਿਜੇ ਕੁਮਾਰ ਸੋਹਲ, ਸੁਖਦੇਵ ਸਿੰਘ ਭਾਗੋਕਾਵਾਂ, ਜੋਗਿੰਦਰਪਾਲ ਘਰਾਲਾ, ਅਮਰਜੀਤ ਸ਼ਾਸਤਰੀ, ਜੋਗਿੰਦਰਪਾਲ ਪਨਿਆੜ, ਬਲਬੀਰ ਸਿੰਘ ਕੱਤੋਵਾਲ, ਗੁਰਦੀਪ ਸਿੰਘ ਆਦਿ ਨੇ ਕਿਹਾ ਕਿ ਜਿਸ ਤਰ੍ਹਾਂ 1975 ਵਿਚ ਐਮਰਜੈਂਸੀ ਦੇ ਕਾਲੇ ਦੌਰ ਵਿਚ ਇੰਦਰਾ ਗਾਂਧੀ ਸਰਕਾਰ ਨੇ ਸਰਮਾਏਦਾਰ ਪੱਖੀ ਨੀਤੀਆਂ ਅਪਣਾਈਆਂ ਸਨ, ਉਨ੍ਹਾਂ ਕਾਰਨ ਥਾਂ ਥਾਂ ਧਰਨੇ ਮੁਜ਼ਾਹਰੇ ਤੇ ਜਲੂਸ, ਹੜਤਾਲਾਂ ਹੋਈਆਂ ਸਨ ਅਤੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਲੋਕਾਂ ਦੇ ਵਿਰੋਧ ਨੰੂ ਠੱਲ੍ਹਣ ਦਾ ਯਤਨ ਕੀਤਾ ਸੀ | ਪਰ ਇਹ ਦੌਰ ਵੀ ਉਸੇ ਤਰ੍ਹਾਂ ਦਾ ਹੀ ਕਾਲਾ ਦੌਰ ਹੈ, ਜਦ ਮਹਿੰਗਾਈ ਆਪਣੇ ਚਰਮ ਸੀਮਾ 'ਤੇ ਹੈ, ਭਿ੍ਸ਼ਟਾਚਾਰ ਤੇ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ | ਜਦੋਂ ਕਿ ਭਾਜਪਾ ਸਰਕਾਰ ਫ਼ਿਰਕਾਪ੍ਰਸਤੀ ਫਾਸੀ ਨੀਤੀਆਂ 'ਤੇ ਚੱਲਦਿਆਂ ਅਣ ਐਲਾਨੀ ਐਮਰਜੈਂਸੀ ਲਗਾ ਕੇ ਬੈਠੀ ਹੋਈ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਕੋਈ ਵਿਰੋਧ ਕਰਦਾ ਹੈ ਤਾਂ ਉਸ ਨੰੂ ਜੇਲ੍ਹਾਂ ਵਿਚ ਡੱਕ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਘਰਾਂ ਨੰੂ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਜਾਂਦਾ ਹੈ | ਇਸ ਮੌਕੇ ਆਗੂਆਂ ਨੇ ਮੋਦੀ ਹਕੂਮਤ ਦੀ ਅਣ ਐਲਾਨੀ ਐਮਰਜੈਂਸੀ ਵਿਰੁੱਧ ਵੱਡੀ ਲਾਮਬੱਧੀ ਕਰਨ ਦਾ ਸੁਨੇਹਾ ਦੇ ਕੇ ਮੁਜ਼ਾਹਰਾ ਸਮਾਪਤ ਕੀਤਾ | ਇਸ ਮੌਕੇ ਕਪੂਰ ਸਿੰਘ ਘੁੰਮਣ, ਸਤਬੀਰ ਸਿੰਘ ਸੁਲਤਾਨੀ, ਅਮਰ ਕ੍ਰਾਂਤੀ, ਅਜੀਤ ਸਿੰਘ ਹੁੰਦਲ, ਅਵਿਨਾਸ਼ ਸਿੰਘ, ਅਸ਼ਵਨੀ ਕੁਮਾਰ, ਡਾ: ਜਗਜੀਵਨ ਲਾਲ, ਮੱਖਣ ਸਿੰਘ ਤਿੱਬੜ, ਨੇਕ ਰਾਜ ਸਾਰੰਗਲ ਤੇ ਹੋਰ ਆਗੂ ਹਾਜ਼ਰ ਸਨ |

ਸਾਂਝ ਕੇਂਦਰ ਬਟਾਲਾ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਬਟਾਲਾ, 26 ਜੂਨ (ਕਾਹਲੋਂ)-ਸਬ ਡਵੀਜ਼ਨ ਸਾਂਝ ਕੇਂਦਰ ਬਟਾਲਾ ਵਿਖੇ ਇੰਸਪੈਕਟਰ ਸੁਖਪਾਲ ਸਿੰਘ ਇੰਚਾਰਜ ਜ਼ਿਲ੍ਹਾ ਕੇਂਦਰ ਬਟਾਲਾ ਵਲੋਂ ਸਮੂਹ ਸਾਂਝ ਸਟਾਫ਼ ਅਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ 'ਅੰਤਰਰਾਸ਼ਟਰੀ ਨਸ਼ਾ ਵਿਰੁੱਧ' ...

ਪੂਰੀ ਖ਼ਬਰ »

ਪਿੰਡ ਚਾਵਾ ਵਿਖੇ ਏ.ਟੀ.ਐੱਮ. ਖੋਲ੍ਹਣ ਦੀ ਮੰਗ

ਪੁਰਾਣਾ ਸ਼ਾਲਾ, 26 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਵਿਖੇ ਇਲਾਕੇ ਦੇ ਲੋਕਾਂ ਵਲੋਂ ਪਿੰਡ ਅੰਦਰ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ ਖੋਲ੍ਹ ਦੀ ਮੰਗ ਜ਼ੋਨਲ ਮੈਨੇਜਰ ਕਪੂਰਥਲਾ ਪਾਸੋਂ ਕੀਤੀ ਗਈ ਹੈ | ਪ੍ਰਵਾਸੀ ਭਾਰਤੀ ...

ਪੂਰੀ ਖ਼ਬਰ »

ਮੋਰਚਾ ਗੁਰੂ ਕਾ ਬਾਗ ਅਤੇ ਪੰਜਾ ਸਾਹਿਬ (ਪਾਕਿਸਤਾਨ) ਦੇ ਸ਼ਹੀਦਾਂ ਦੀ 100 ਸਾਲਾ ਯਾਦ 'ਚ ਸਮਾਗਮ ਕਰਵਾਇਆ

ਡੇਰਾ ਬਾਬਾ ਨਾਨਕ, 26 ਜੂਨ (ਅਵਤਾਰ ਸਿੰਘ ਰੰਧਾਵਾ)-ਮੋਰਚਾ ਗੁਰੂ ਕਾ ਬਾਗ ਤੇ ਪੰਜਾ ਸਾਹਿਬ ਪਾਕਿਸਤਾਨ ਦੇ ਸ਼ਹੀਦਾਂ ਦੀ ਸ਼ਹਾਦਤ ਦੇ 100 ਸਾਲਾ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਸ਼ੋ੍ਰ. ਗੁ. ਪ੍ਰ. ਕਮੇਟੀ ਅੰਮਿ੍ਤਸਰ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ...

ਪੂਰੀ ਖ਼ਬਰ »

ਸੰਗਰੂਰ ਦੇ ਵੋਟਰਾਂ ਬਦਲਿਆ ਇਤਿਹਾਸ, ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਵੱਡੀ ਜਿੱਤ : ਪਵਾਰ

ਬਟਾਲਾ, 26 ਜੂਨ (ਹਰਦੇਵ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੀ ਤਿੰਨ ਮਹੀਨਿਆਂ ਦੀ ਸਰਕਾਰ ਤੋਂ ਪੰਜਾਬ ਦੇ ਲੋਕ ਬੇਹੱਦ ਦੁਖੀ ਹੋ ਗਏ ਹਨ | ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਵੱਡਾ ਝੂਠ ਬੋਲ ਕੇ ਸਰਕਾਰ ਬਣਾਈ ਸੀ, ਪਰ ਲੋਕਾਂ ਨੇ ਇਸ ਝੂਠ ਦਾ ਨਿਤਾਰਾ ...

ਪੂਰੀ ਖ਼ਬਰ »

100 ਗਰਾਮ ਹੈਰੋਇਨ ਸਮੇਤ ਪਤੀ-ਪਤਨੀ ਗਿ੍ਫ਼ਤਾਰ

ਦੀਨਾਨਗਰ, 26 ਜੂਨ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਵਲੋਂ 100 ਗਰਾਮ ਹੈਰੋਇਨ ਸਮੇਤ ਪਤੀ ਪਤਨੀ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਵਲੋਂ ਪਨਿਆੜ ਰੇਲਵੇ ਫਾਟਕ 'ਤੇ ਨਾਕਾ ਲਗਾਇਆ ਹੋਇਆ ਸੀ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

ਕੇਂਦਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ

ਬਟਾਲਾ, 26 ਜੂਨ (ਬੁੱਟਰ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਮਨਜੀਤ ਰਾਜ ਤੇ ਜ਼ਿਲ੍ਹਾ ਆਗੂ ਕਾਮਰੇਡ ਕਪਤਾਨ ਸਿੰਘ ਬਾਸਰਪੁਰ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਉਕਤ ਆਗੂਆਂ ...

ਪੂਰੀ ਖ਼ਬਰ »

ਬੀ. ਐੱਮ. ਐੱਸ. ਐੱਮ.'ਚ ਬੀ.ਐੱਡ. ਦਾਖ਼ਲਾ ਰਜਿਸਟ੍ਰੇਸ਼ਨ 28 ਤੱਕ ਹੋਵੇਗੀ : ਇੰਜ. ਕੁਲਵਿੰਦਰ ਸਿੰਘ

ਕਲਾਨੌਰ, 26 ਜੂਨ (ਪੁਰੇਵਾਲ)-ਬੀ.ਐੱਮ.ਐੱਸ.ਐੱਮ. ਇੰਸਟੀਚਿਊਟ ਦੇ ਕਲਾਨੌਰ ਕਾਲਜ ਅਤੇ ਪੁਰਾਣਾ ਸ਼ਾਲਾ ਵਿਖੇ ਸੈਸ਼ਨ 2022-24 ਲਈ ਬੀ.ਐੱਡ. ਦੇ ਦਾਖਲੇ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 28 ਤੱਕ ਰਹੇਗੀ | ਇਸ ਸਬੰਧੀ ਸੰਸਥਾ ਦੇ ਚੇਅਰਮੈਨ ਇੰਜ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਟਰਾਂਸਫਾਰਮਰ 'ਚੋਂ ਤੇਲ ਚੋਰੀ

ਕੋਟਲੀ ਸੂਰਤ ਮੱਲੀ, 26 ਜੂਨ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਧਿਆਨਪੁਰ ਤੋਂ ਬੀਤੀ ਰਾਤ ਅਗਿਆਤ ਵਿਅਕਤੀਆ ਵਲੋਂ ਬਿਜਲੀ ਦੇ ਟਰਾਂਸਫਾਰਮਰ ਵਿਚੋਂਾ ਤੇਲ ਚੋਰੀ ਕਰਨ ਦਾ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਇਕ ਦੀ ਮੌਤ

ਕਾਦੀਆਂ, 26 ਜੂਨ (ਯਾਦਵਿੰਦਰ ਸਿੰਘ)-ਕਸਬਾ ਕਾਦੀਆਂ ਦੇ ਰੇਲਵੇ ਫਾਟਕ ਖਾਰਾ ਰੋਡ 'ਤੇ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਵਲੋਂ ਇਕ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ਸਬੰਧੀ ਰਛਪਾਲ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਭੋਏਵਾਲ ਥਾਣਾ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਲੋਧੀਨੰਗਲ ਵਲੋਂ ਪਿਛਲੇ ਸਮੇਂ ਦÏਰਾਨ ਗ੍ਰਾਂਟਾਂ 'ਚ ਹੋਈ ਘਪਲੇਬਾਜ਼ੀ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਕੀਤੀ ਵਾਇਰਲ

ਕਾਲਾ ਅਫਗਾਨਾ, 26 ਜੂਨ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਬੀਤੇ ਸਮੇਂ ਦÏਰਾਨ ਕਾਂਗਰਸ ਪਾਰਟੀ ਦੇ ਰਾਜ ਮÏਕੇ ਗ੍ਰਾਂਟਾਂ ਵਿਚ ਹੋਈ ਘਪਲੇਬਾਜ਼ੀ ਦਾ ਪਰਦਾਫਾਸ਼ ਕਰਨ ਲਈ ਇਕ ਸੋਸ਼ਲ ...

ਪੂਰੀ ਖ਼ਬਰ »

ਜ਼ਮੀਨ ਦੇ ਰਸਤੇ ਦੀ ਲੜਾਈ ਨੰੂ ਲੈ ਕੇ ਇਕ ਭਰਾ ਵਲੋਂ ਦੂਜੇ ਭਰਾ ਦੇ ਸਿਰ 'ਚ ਰਾਡ ਮਾਰ ਕੇ ਕੀਤਾ ਜ਼ਖ਼ਮੀ

ਪੁਰਾਣਾ ਸ਼ਾਲਾ, 26 ਜੂਨ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਭੂੰਡੋਵਾਲ ਵਿਖੇ ਜ਼ਮੀਨ ਦੇ ਰਸਤੇ ਨੰੂ ਲੈ ਕੇ ਹੋਈ ਮਾਮੂਲੀ ਜਿਹੀ ਲੜਾਈ 'ਚ ਇਕ ਭਰਾ ਵਲੋਂ ਦੂਜੇ ਭਰਾ ਦੇ ਸਿਰ 'ਚ ਰਾਡ ਮਾਰ ਕੇ ਜ਼ਖਮੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ...

ਪੂਰੀ ਖ਼ਬਰ »

19 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਕਾਦੀਆਂ, 26 ਜੂਨ (ਯਾਦਵਿੰਦਰ ਸਿੰਘ)-19 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਸੇਖਵਾਂ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਹੈ | ਏ.ਐੱਸ.ਆਈ. ਕਰਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀਆਂ ਸਮੇਤ ਗਸ਼ਤ ਕਰ ਰਹੇ ਸਨ ਤਾਂ ਮੋੜ ਠੀਕਰੀਵਾਲ ਉੱਚਾ ਮÏਜ਼ੂਦ ਸੀ ਤਾਂ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਨੰੂ ਨਸ਼ਿਆਂ ਤੋਂ ਬਚਾਉਣ ਲਈ ਚੰਗੀ ਸਿੱਖਿਆ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਉਪਰਾਲੇ ਕਰਨ ਦੀ ਲੋੜ-ਐੱਸ.ਐੱਸ.ਪੀ ਹਰਜੀਤ ਸਿੰਘ

ਦੀਨਾਨਗਰ, 26 ਜੂਨ (ਸੋਢੀ/ਸੰਧੂ/ਸ਼ਰਮਾ)-ਐੱਸ.ਐੱਸ.ਐਮ ਕਾਲਜ ਵਿਖੇ ਪੁਲਿਸ ਵਿਭਾਗ ਵਲੋਂ ਕਾਨੰੂਨੀ ਸੇਵਾਵਾਂ ਅਥਾਰਿਟੀ, ਸਿੱਖਿਆ, ਰੁਜ਼ਗਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਸਮਰਪਣ ਸੁਸਾਇਟੀ ਦੇ ਸਹਿਯੋਗ ਨਾਲ ਨਸ਼ੀਲੇ ਪਦਾਰਥਾਂ ਤੇ ਉਨ੍ਹਾਂ ਦੀ ਗੈਰ ਕਾਨੰੂਨੀ ...

ਪੂਰੀ ਖ਼ਬਰ »

ਅਲਾਵਲਪੁਰ 'ਚ ਗ੍ਰਾਮ ਸਭਾ ਦੇ ਇਜਲਾਸ ਦੌਰਾਨ ਵਿਕਾਸੀ ਕਾਰਜਾਂ 'ਤੇ ਕੀਤੀ ਚਰਚਾ

ਕਲਾਨੌਰ, 23 ਜੂਨ (ਪੁਰੇਵਾਲ)-ਪਿੰਡ ਅਲਾਵਲਪੁਰ 'ਚ ਸਰਪੰਚ ਸਰਬਜੀਤ ਕੌਰ ਦੀ ਅਗਵਾਈ ਹੇਠ ਗ੍ਰਾਮ ਸਭਾ ਦਾ ਆਮ ਇਜਲਾਸ ਕਰਵਾਇਆ ਗਿਆ | ਇਸ ਮੌਕੇ 'ਤੇ ਨੋਡਲ ਅਫਸਰ ਰਾਜੇਸ਼ ਕੁਮਾਰ ਪੰਚਾਇਤ ਅਫਸਰ, ਪੰਚਾਇਤ ਸਕੱਤਰ ਕੁਲਦੀਪ ਸਿੰਘ, ਅਮਨਦੀਪ ਸਿੰਘ, ਜਸਪਾਲ ਸਿੰਘ, ਗੁਰਿੰਦਰਪਾਲ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆ : ਰੰਗੜ ਨੰਗਲ, ਮੰਡ

ਘੁਮਾਣ, 26 ਜੂਨ (ਬੰਮਰਾਹ)-ਸਿਮਰਨਜੀਤ ਸਿੰਘ ਮਾਨ ਦੀ ਜਿੱਤ ਅਤੇ ਆਮ ਆਦਮੀ ਪਾਰਟੀ ਦੀ ਹਾਰ ਨੇ ਸਾਬਤ ਕਰ ਦਿੱਤਾ ਕਿ ਤਿੰਨ ਮਹੀਨੇ ਪਹਿਲਾਂ ਬਣੀ ਆਪ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ...

ਪੂਰੀ ਖ਼ਬਰ »

ਬਸੋਤਰਾ ਬਰਾਦਰੀ ਦੀ ਮੇਲ 3 ਅਗਸਤ ਨੰੂ

ਪੁਰਾਣਾ ਸ਼ਾਲਾ, 26 ਜੂਨ (ਅਸ਼ੋਕ ਸ਼ਰਮਾ)-ਬਸੋਤਰਾ ਬਰਾਦਰੀ ਦੀ ਸਲਾਨਾ ਮੇਲ ਪਿੰਡ ਕਮਾਲਪੁਰ ਅਫ਼ਗਾਨਾ ਵਿਖੇ ਹਰੇਕ ਸਾਲ ਵਾਂਗ ਇਸ ਸਾਲ ਵੀ 3 ਅਗਸਤ ਨੰੂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵੈਸ਼ਨੋ ਦਾਸ ਸ਼ਰਮਾ ਨੇ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਉਪਰੰਤ ਜਥੇਦਾਰ ਕਾਲਾ ਅਫਗਾਨਾ ਦੇ ਗ੍ਰਹਿ ਵਿਖੇ ਲੱਗੀ ਭੀੜ-ਲੱਡੂ ਵੰਡੇ

ਕਾਲਾ ਅਫਗਾਨਾ, 26 ਜੂਨ (ਅਵਤਾਰ ਸਿੰਘ ਰੰਧਾਵਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹੋਈ ਜਿੱਤ ਦੀ ਖੁਸ਼ੀ ਵਿਚ ਜਿੱਥੇ ਮਾਨ ਦਲ ਵਰਕਰਾਂ ਵਲੋਂ ਪੰਜਾਬ ਭਰ ਵਿਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ...

ਪੂਰੀ ਖ਼ਬਰ »

ਅੱਖੀਂ ਡਿੱਠਾ ਕਿਸਾਨੀ ਅੰਦੋਲਨ ਸਿਰਲੇਖ ਹੇਠ ਕਿਸਾਨ ਜਥੇਬੰਦੀ ਵਲੋਂ ਕਿਤਾਬ ਦੀ ਘੁੰਡ ਚੁਕਾਈ

ਪੁਰਾਣਾ ਸ਼ਾਲਾ, 26 ਜੂਨ (ਗੁਰਵਿੰਦਰ ਸਿੰਘ ਗੋਰਾਇਆ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਸ਼ਹੀਦ ਬੀਬੀ ਸੁੰਦਰੀ ਜ਼ੋਨ ਦੀ ਟੀਮ ਵਲੋਂ ਚੱਕ ਸ਼ਰੀਫ਼ ਰੋਡ 'ਤੇ ਕਸਬਾ ਪੁਰਾਣਾ ਸ਼ਾਲਾ ਬਾਜ਼ਾਰ ਅੰਦਰ ਜਥੇਬੰਦੀ ਦਾ ਦਫ਼ਤਰ ਖੋਲ੍ਹਣ ਦਾ ਨਿਵੇਕਲਾ ਉਪਰਾਲਾ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੀ ਮੀਟਿੰਗ

ਗੁਰਦਾਸਪੁਰ, 26 ਜੂਨ (ਆਰਿਫ਼)-ਪੰਜਾਬੀ ਸਾਹਿਤ ਸਭਾ ਦੇ ਆਗੂਆਂ ਦੀ ਮੀਟਿੰਗ ਕੇ.ਪੀ.ਸਿੰਘ ਦੀ ਮੇਜ਼ਬਾਨੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ | ਸਭਾ ਦੇ ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਵਰਤਮਾਨ ਵਿਚ ਕੇਂਦਰ ਦੀ ਸਰਕਾਰ ਵਲੋਂ ...

ਪੂਰੀ ਖ਼ਬਰ »

ਪਿੰਡ ਨਾਥਪੁਰ 'ਚ ਪਾਣੀ ਦੀ ਨਿਕਾਸੀ ਲਈ ਬਣ ਰਹੇ ਥਾਪਰ ਮਾਡਲ ਛੱਪੜ ਨੂੰ ਲੈ ਕੇ ਲੋਕਾਂ 'ਚ ਖੁਸ਼ੀ

ਕਾਦੀਆਂ, 26 ਜੂਨ (ਯਾਦਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਨਾਥਪੁਰਾ ਦੇ ਛੱਪੜ ਵਿਚ ਗੰਦਗੀ ਨੂੰ ਲੈ ਕੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਸਮੁੱਚੀ ਪੰਚਾਇਤ ਵਲੋਂ ਛੱਪੜ ਦੀ ਉਸਾਰੀ ਦਾ ਕੰਮ ਕਰਵਾਇਆ ਜਾ ...

ਪੂਰੀ ਖ਼ਬਰ »

ਪਿੰਡ ਕੋਟਲਾ ਬਾਮਾ ਵਿਚ ਗ੍ਰਾਮ ਪੰਚਾਇਤ ਦਾ ਆਮ ਇਜਲਾਸ ਹੋਇਆ

ਅਲੀਵਾਲ, 26 ਜੂਨ (ਸੁੱਚਾ ਸਿੰਘ ਬੁਲੋਵਾਲ)-ਨਜ਼ਦੀਕੀ ਪਿੰਡ ਕੋਟਲਾ ਬਾਮਾ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਗੁਰਵਿੰਦਰ ਸਿੰਘ ਕੋਟਲਾ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਦਾ ਆਮ ਇਜਲਾਸ ...

ਪੂਰੀ ਖ਼ਬਰ »

ਮਿਲਕ ਪਲਾਂਟ ਵਿਖੇ ਨਵੀਂ ਵਰਕਰ ਯੂਨੀਅਨ ਦੀ ਹੋਈ ਚੋਣ-ਪਵਨਦੀਪ ਸਿੰਘ ਬਣੇ ਪ੍ਰਧਾਨ

ਗੁਰਦਾਸਪੁਰ, 26 ਜੂਨ (ਭਾਗਦੀਪ ਸਿੰਘ ਗੋਰਾਇਆ)-ਮਿਲਕ ਪਲਾਂਟ ਗੁਰਦਾਸਪੁਰ ਵਿਖੇ ਨਵੀਂ ਵਰਕਰ ਯੂਨੀਅਨ ਦੀ ਚੋਣ ਕੀਤੀ ਗਈ ਹੈ | ਜਿਸ ਵਿਚ ਸਰਵਸੰਮਤੀ ਨਾਲ ਪਵਨਦੀਪ ਸਿੰਘ ਨੰੂ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜਦੋਂ ਕਿ ਜੋਗਿੰਦਰ ਸਿੰਘ ਨੰੂ ਮੀਤ ਪ੍ਰਧਾਨ, ...

ਪੂਰੀ ਖ਼ਬਰ »

ਪਿੰਡ ਭੁੱਲੇਚੱਕ ਦੀ ਸੜਕ 'ਤੇ ਹਰ ਸਮੇਂ ਪਾਣੀ ਖੜ੍ਹਾ ਰਹਿਣ ਕਰਕੇ ਰਾਹਗੀਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 26 ਜੂਨ (ਅਸ਼ੋਕ ਸ਼ਰਮਾ)- ਬਲਾਕ ਗੁਰਦਾਸਪੁਰ ਅੰਦਰ ਪੈਂਦੇ ਪਿੰਡ ਭੁੱਲੇਚੱਕ ਦੀ ਸੰਪਰਕ ਸੜਕ 'ਤੇ ਹਰ ਸਮੇਂ ਪਾਣੀ ਖੜ੍ਹਾ ਰਹਿਣ ਕਾਰਨ ਰਾਹਗੀਰਾਂ ਨੰੂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਵਾਸੀ ਜਗਜੀਤ ਸਿੰਘ, ਸੁਰਜੀਤ ...

ਪੂਰੀ ਖ਼ਬਰ »

ਪਿੰਡ ਖੂਸਰ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਆਮ ਇਜਲਾਸ ਕਰਵਾਇਆ

ਫਤਹਿਗੜ੍ਹ ਚੂੜੀਆਂ, 26 ਜੂਨ (ਧਰਮਿੰਦਰ ਸਿੰਘ ਬਾਠ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਖੂਸਰ ਵਿਖੇ ਵਿਸ਼ੇਸ਼ ਇਜਲਾਸ ਕਰਵਾਇਆ ਗਿਆ, ਜਿਸ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪੰਚਾਇਤ ਅਫ਼ਸਰ ...

ਪੂਰੀ ਖ਼ਬਰ »

ਮੁੱਖ ਮੰਤਰੀ ਹੋ ਸਕਦੇ ਹਨ ਭਾਗੋਵਾਲ ਛਿੰਝ ਮੇਲੇ ਦੇੇ ਮੁੱਖ ਮਹਿਮਾਨ : ਬਲਬੀਰ ਸਿੰਘ ਪੰਨੂੰ

ਕਿਲ੍ਹਾ ਲਾਲ ਸਿੰਘ, 26 ਜੂਨ (ਬਲਬੀਰ ਸਿੰਘ)-ਪੰਜਾਬ ਦੇ ਨਾਮਵਰ ਛਿੰਝ ਮੇਲਿਆਂ 'ਚ ਮਾਝੇ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਮਸ਼ਹੂਰ ਪਿੰਡ ਭਾਗੋਵਾਲ ਦਾ ਛਿੰਝ ਮੇਲਾ, ਜੋ ਹਰ ਸਾਲ 22-23 ਜੁਲਾਈ ਨੂੰ ਮਨਾਇਆ ਜਾਂਦਾ ਹੈ | ਬਾਬਾ ਮਤੈਹਰ ਸ਼ਾਹ ਅੱਲਾ ਵਲੀ ਦੀ ਯਾਦ ਵਿਚ ਮਨਾਏ ਜਾਂਦੇ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ ਦੀਆਂ ਵਿਦਿਆਰਥਣਾਂ ਨੇ ਫਿਰ ਰਚਿਆ ਇਤਿਹਾਸ

ਤਰਨ ਤਾਰਨ, 26 ਜੂਨ (ਹਰਿੰਦਰ ਸਿੰਘ)¸ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਚ ਪਿਛਲੇ 22 ਸਾਲ ਤੋਂ ਚੱਲ ਰਹੇ ਮਾਈ ਭਾਗੋ ਨਰਸਿੰਗ ਕਾਲਜ ਦਾ ਬੀ.ਐੱਸ.ਸੀ. ਨਰਸਿੰਗ ਦੇ ਨਤੀਜਿਆ ਵਿਚ ਸਥਾਪਿਤ ਕੀਤਾ ਰਿਕਾਰਡ ਪੰਜਾਬ ਦਾ ਕੋਈ ਵੀ ਨਰਸਿੰਗ ਕਾਲਜ ਨਹੀਂ ਤੋੜ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਸਮੂਹ ਪੰਜਾਬੀਆਂ ਦੀ ਜਿੱਤ : ਨਿਸ਼ਾਨ ਸਿੰਘ ਪਾਰਸ

ਅੱਚਲ ਸਾਹਿਬ, 26 ਜੂਨ (ਗੁਰਚਰਨ ਸਿੰਘ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ: ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸੀਨੀਅਰ ਆਗੂ ਸ: ਨਿਸ਼ਾਨ ਸਿੰਘ ...

ਪੂਰੀ ਖ਼ਬਰ »

ਸੰਗਰੂਰ ਜ਼ਿਮਨੀ ਚੋਣ 'ਚ ਮਾਨ ਦੀ ਹੋਈ ਜਿੱਤ 'ਤੇ ਕਾਹਨੂੰਵਾਨ ਵਿਚ ਵੰਡੇ ਲੱਡੂ

ਕਾਹਨੂੰਵਾਨ, 26 ਜੂਨ (ਜਸਪਾਲ ਸਿੰਘ ਸੰਧੂ)-ਸਥਾਨਕ ਕਸਬੇ ਅੰਦਰ ਸੰਗਰੂਰ ਜ਼ਿਮਨੀ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਜਸ਼ਨ ਮਨਾਇਆ ਗਿਆ | ਕਥਾਵਾਚਕ ਜਸਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਚੋਣ ਵਿਚ ਸੰਗਰੂਰ ਦੇ ਲੋਕਾਂ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਰੰਧਾਵਾ ਨੇ ਪਿੰਡ ਸਹਾਰੀ 'ਚ ਕਾਂਗਰਸੀ ਵਰਕਰਾਂ ਦੀਆਂ ਸੁਣੀਆਂ ਮੁਸ਼ਕਿਲਾਂ

ਵਡਾਲਾ ਬਾਂਗਰ, 26 ਜੂਨ (ਭੁੰਬਲੀ)-ਅੱਜ ਸਾਬਕਾ ਉਪ-ਮੁੱਖ ਮੰਤਰੀ ਤੇ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਡੇ ਭਰਾ ਇੰਦਰਜੀਤ ਸਿੰਘ ਰੰਧਾਵਾ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਹਾਰੀ ਦੇ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ ਦੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਰਕਾਰੀ ਹਸਪਤਾਲ 'ਚ ਲੋਕਾਂ ਨੂੰ ਕੀਤਾ ਜਾਗਰੂਕ

ਕਲਾਨੌਰ, 26 ਜੂਨ (ਪੁਰੇਵਾਲ)-ਸਥਾਨਕ ਕਸਬੇ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਓਨਟੀ ਸਿਹਤ ਕੇਂਦਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰ ਸਿੰਘ ਅਠਵਾਲ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਡਾ. ਅਠਵਾਲ ਵਲੋਂ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੇ ਚੋਣ ਜਿੱਤਣ ਦੀ ਖੁਸ਼ੀ 'ਚ ਸਮਰਥਕਾਂ ਨੇ ਵੰਡੇ ਲੱਡੂ

ਊਧਨਵਾਲ, 26 ਜੂਨ (ਪਰਗਟ ਸਿੰਘ)-ਸੰਗਰੂਰ ਜ਼ਿਮਨੀ ਚੋਣ ਵਿਚ ਮੌਜੂਦਾ ਸਰਕਾਰ ਦੇ ਉਮੀਦਵਾਰ ਅਤੇ ਬਾਕੀ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਦੇ ਚੋਣ ਜਿੱਤਣ ਦੀ ਖੁਸ਼ੀ ਵਿਚ ਅੱਡਾ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪੰਜਾਬ ਅੰਦਰ ਨਵੇਂ ਸਮੀਕਰਨ ਪੈਦਾ ਕਰੇਗੀ-ਮਾਹਲ ਅਮਰੀਕਾ

ਪੁਰਾਣਾ ਸ਼ਾਲਾ, 26 ਜੂਨ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਲੋਕ ਸਭਾ ਹਲਕਾ ਸੰਗਰੂਰ ਦੀ ਹੋਈ ਉਪ ਚੋਣ ਵਿਚ ਜਥੇਦਾਰ ਸਿਮਰਨਜੀਤ ਸਿੰਘ ਮਾਨ ਦੀ ਹੋਈ ਜਿੱਤ ਪੰਜਾਬ ਅੰਦਰ ਨਵੇਂ ਸਮੀਕਰਨ ਪੈਦਾ ਕਰੇਗੀ | ਜਦੋਂ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਪੰਜਾਬ ਅੰਦਰ ਹੋਂਦ ਖ਼ਤਮ ਹੋਣ ਨਾਲ ...

ਪੂਰੀ ਖ਼ਬਰ »

ਮੀਰਪੁਰ ਰੋਡ 'ਤੇ ਕਈ ਵਾਰ ਪਿਆ ਸੀਵਰੇਜ ਅਤੇ ਵਾਰ-ਵਾਰ ਬਣਾ ਕੇ ਤੋੜੀ ਜਾ ਰਹੀ ਸੜਕ, ਲੋਕਾਂ ਲਈ ਬਣੀ ਸਿਰਦਰਦੀ

ਗੁਰਦਾਸਪੁਰ, 26 ਜੂਨ (ਭਾਗਦੀਪ ਸਿੰਘ ਗੋਰਾਇਆ/ਗੁਰਪ੍ਰਤਾਪ ਸਿੰਘ)-ਸਥਾਨਿਕ ਸ਼ਹਿਰ ਦੇ ਜੇਲ੍ਹ ਰੋਡ 'ਤੇ ਪੈਂਦੀ ਮੀਰਪੁਰ ਸੜਕ ਪਿਛਲੇ ਕੁਝ ਸਮੇਂ ਦੌਰਾਨ ਕਈ ਵਾਰ ਤੋੜ ਕੇ ਬਣਾਈ ਜਾ ਚੁੱਕੀ ਹੈ ਅਤੇ ਹੁਣ ਵੀ ਇਸ ਨੰੂ ਤੋੜ ਕੇ ਲਗਪਗ ਤੀਸਰੀ ਵਾਰ ਇਸ ਸੜਕ ਦੇ ਹੇਠਾਂ ਸੀਵਰੇਜ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਅਮਰੀਕਾ ਬੈਠੇ ਮਾਨ ਸਮਰਥਕਾਂ 'ਚ ਦੌੜੀ ਖ਼ੁਸ਼ੀ ਦੀ ਲਹਿਰ

ਪੁਰਾਣਾ ਸ਼ਾਲਾ, 26 ਜੂਨ (ਗੁਰਵਿੰਦਰ ਸਿੰਘ ਗੋਰਾਇਆ)-1999 ਤੋਂ ਬਾਅਦ ਸੰਗਰੂਰ ਜ਼ਿਮਨੀ ਲੋਕ ਸਭਾ ਚੋਣ ਵਿਚ ਸਿੱਖ ਕੌਮ ਦੇ ਨੈਸ਼ਨਲ ਮੰਡੇਲਾ ਤੇ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਦੀ ਖ਼ਬਰ ਸੁਣਦਿਆਂ ਹੀ ਸੰਗਰੂਰ ...

ਪੂਰੀ ਖ਼ਬਰ »

ਸੱਸ ਤੇ ਨਨਾਣ ਵਲੋਂ ਸਾਡੇ 'ਤੇ ਲਗਾਏ ਦੋਸ਼ ਬੇਬੁਨਿਆਦ ਤੇ ਝੂਠੇ ਹਨ-ਸਰਬਜੀਤ ਕੌਰ

ਪੁਰਾਣਾ ਸ਼ਾਲਾ, 26 ਜੂਨ (ਅਸ਼ੋਕ ਸ਼ਰਮਾ)-ਪਿਛਲੇ ਦਿਨੀਂ ਇਕ ਬਜ਼ੁਰਗ ਮਾਤਾ ਬਲਵਿੰਦਰ ਕੌਰ ਵਲੋਂ ਆਪਣੇ ਨੰੂਹ-ਪੁੱਤਰ 'ਤੇ ਮਾਰਕੁਟਾਈ ਤੇ ਜ਼ਮੀਨ ਹੜੱਪਣ ਦੇ ਦੋਸ਼ ਲਗਾਏ ਗਏ ਸਨ | ਜਿਸ ਤੋਂ ਬਾਅਦ ਆਪਣੇ 'ਤੇ ਲੱਗੇ ਇਨ੍ਹਾਂ ਦੋਸ਼ਾਂ ਨੰੂ ਨਕਾਰਦੇ ਹੋਏ ਬਜ਼ੁਰਗ ਮਾਤਾ ਦੀ ...

ਪੂਰੀ ਖ਼ਬਰ »

ਤਹਿਸੀਲਦਾਰ ਕਲਾਨੌਰ ਨੇ ਅਹੁਦਾ ਸੰਭਾਲਿਆ

ਕਲਾਨੌਰ, 26 ਜੂਨ (ਸਤਵੰਤ ਸਿੰਘ ਕਾਹਲੋਂ)-ਤਹਿਸੀਲਦਾਰ ਕਲਾਨੌਰ ਦਾ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਨੇ ਅਹੁਦਾ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ | ਇਹ ਜਲੰਧਰ-1 ਤੋਂ ਬਦਲੀ ਹੋ ਕੇ ਤਹਿਸੀਲ ਕਲਾਨੌਰ ਆਏ ਹਨ | ਇਸ ਮੌਕੇ ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਕੰਮ ਕਰਵਾਉਣ ...

ਪੂਰੀ ਖ਼ਬਰ »

ਡਡਵਾਂ ਰੋਡ ਿਲੰਕ ਸੜਕ ਦਾ ਮਾੜਾ ਹਾਲ, ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਰੰਮਤ ਦੀ ਮੰਗ

ਧਾਰੀਵਾਲ, 26 ਜੂਨ (ਸਵਰਨ ਸਿੰਘ)-ਸਥਾਨਕ ਸ਼ਹਿਰ ਧਾਰੀਵਾਲ ਨਾਲ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀ ਿਲੰਕ ਸੜਕ ਡਡਵਾਂ ਰੋਡ ਦਾ ਡਡਵਾਂ ਤੋਂ ਅੱਗੇ ਭੱਠੇ ਨਜ਼ਦੀਕ ਪਏ ਖੱਡਿਆਂ ਕਾਰਨ ਮਾੜ੍ਹਾ ਹਾਲ ਹੋ ਚੱੁਕਾ ਹੈ | ਇਥੇ ਦੱਸਣਯੋਗ ਹੈ ਕਿ ਸੜਕ ਵਿਚ ਪੂਰੀ ਤਰ੍ਹਾਂ ਬਰਸਾਤੀ ...

ਪੂਰੀ ਖ਼ਬਰ »

ਡੀਪੂ ਹੋਲਡਰਾਂ ਵਲੋਂ ਆਪਣੀਆਂ ਮੰਗਾਂ ਸੰਬੰਧੀ ਕੀਤੀ ਮੀਟਿੰਗ

ਗੁਰਦਾਸਪੁਰ, 26 ਜੂਨ (ਭਾਗਦੀਪ ਸਿੰਘ ਗੋਰਾਇਆ)-ਅੱਜ ਗੁਰਦਾਸਪੁਰ ਦੇ ਡੀਪੂ ਹੋਲਡਰਾਂ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਭਾਗੋਕਾਵਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਿ੍ਸਚਨ ਕਾਲੋਨੀ ਪਿੰਡ ਕਾਹਲਵਾਂ 'ਚ ਹੋਇਆ ਗਰਾਮ ਸਭਾ ਦਾ ਇਜਲਾਸ

ਕਾਦੀਆਂ, 26 ਜੂਨ (ਯਾਦਵਿੰਦਰ ਸਿੰਘ)-ਕਿ੍ਸ਼ਚਨ ਕਾਲੋਨੀ ਪਿੰਡ ਕਾਹਲਵਾਂ ਦੇ ਵਿਚ ਗ੍ਰਾਮ ਸਭਾ ਦਾ ਇਜਲਾਸ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਇਆ | ਇਸ ਇਜਲਾਸ ਵਿਚ ਬੀਡੀਪੀਓ ਕਾਦੀਆਂ ਗੁਰਪ੍ਰੀਤ ਸਿੰਘ ਭੁੱਲਰ, ਨਰੇਗਾ ਸੈਕਟਰੀ ਅਵਤਾਰ ਸਿੰਘ, ...

ਪੂਰੀ ਖ਼ਬਰ »

ਹੌਲੀ ਰਫ਼ਤਾਰ ਨਾਲ ਚੱਲ ਰਿਹਾ ਚਰਚਿਤ ਬੱਬੇਹਾਲੀ ਪੁਲ ਦਾ ਕੰਮ

ਪੁਰਾਣਾ ਸ਼ਾਲਾ, 26 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲੇ੍ਹ ਅੰਦਰ ਵੱਗਦੀ ਅੱਪਰਬਾਰੀ ਦੁਆਬ ਨਹਿਰ 'ਤੇ ਬਣ ਰਿਹਾ ਨਵਾਂ ਪੁਲ ਬੱਬੇਹਾਲੀ ਪਹਿਲਾਂ ਵੀ ਕਾਫ਼ੀ ਚਰਚਾ ਵਿਚ ਰਿਹਾ ਹੈ ਤੇ ਉਦੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਘਪਲੇਬਾਜ਼ੀ ਦੇ ਦੋਸ਼ ਹੇਠ ਜੇਲ੍ਹਾਂ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਢੀ ਤਿਆਰੀ

ਗੁਰਦਾਸਪੁਰ, 26 ਜੂਨ (ਆਰਿਫ਼)-ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਗੁਰਦਾਸਪੁਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਲਈ ਜ਼ਿਲੇ੍ਹ ਦੇ ਧਾਰਮਿਕ 'ਤੇ ਇਤਿਹਾਸਕ ਸਥਾਨਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤਹਿਤ ...

ਪੂਰੀ ਖ਼ਬਰ »

ਨਿਰੋਲ ਕਾਗ਼ਜ਼ੀ ਕਾਰਵਾਈ ਹੀ ਸਿੱਧ ਹੋ ਰਹੇ ਹਨ ਪਿੰਡਾਂ ਵਿਚਲੇ ਗਰਾਮ ਸਭਾ ਦੇ ਇਜਲਾਸ

ਤਿੱਬੜ, 26 ਜੂਨ (ਭੁਪਿੰਦਰ ਸਿੰਘ ਬੋਪਾਰਾਏ)-ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਿੰਡਾਂ ਅੰਦਰ ਗਰਾਮ ਸਭਾਵਾਂ ਦੇ ਇਜਲਾਸ ਬੁਲਾਉਣ ਦੀਆਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਇਸ ਸਬੰਧੀ ਹਕੀਕਤ ਵਿਚ ਆਮ ਇਜਲਾਸ ਦੇ ਨਾਂਅ 'ਤੇ ...

ਪੂਰੀ ਖ਼ਬਰ »

ਬਲਬੀਰ ਪੰਨੂੰ ਨਾਲ ਪੰਚਾਇਤ ਅਧਿਕਾਰੀਆਂ ਨੇ ਕੀਤੀ ਮੀਟਿੰਗ

ਅਲੀਵਾਲ, 26 ਜੂਨ (ਸੁੱਚਾ ਸਿੰਘ ਬੁਲੋਵਾਲ)-ਫ਼ਤਹਿਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੇ ਗ੍ਰਹਿ ਅਲੀਵਾਲ ਵਿਚ ਪੰਚਾਇਤ ਸੈਕਟਰੀਆਂ ਅਤੇ ਗ੍ਰਾਮ ਸੇਵਕਾਂ ਨੇ ਮੀਟਿੰਗ ਕੀਤੀ | ਇਸ ਮੌਕੇ ਸੈਕਟਰੀ ਅਤੇ ਗ੍ਰਾਮ ਸੇਵਕਾਂ ਵਲੋਂ ਆਪਣੀਆਂ ਪੇਸ਼ ਆਉਂਦੀਆਂ ...

ਪੂਰੀ ਖ਼ਬਰ »

ਡਡਵਾਂ ਰੋਡ ਿਲੰਕ ਸੜਕ ਦਾ ਮਾੜਾ ਹਾਲ, ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਰੰਮਤ ਦੀ ਮੰਗ

ਧਾਰੀਵਾਲ, 26 ਜੂਨ (ਸਵਰਨ ਸਿੰਘ)-ਸਥਾਨਕ ਸ਼ਹਿਰ ਧਾਰੀਵਾਲ ਨਾਲ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀ ਿਲੰਕ ਸੜਕ ਡਡਵਾਂ ਰੋਡ ਦਾ ਡਡਵਾਂ ਤੋਂ ਅੱਗੇ ਭੱਠੇ ਨਜ਼ਦੀਕ ਪਏ ਖੱਡਿਆਂ ਕਾਰਨ ਮਾੜ੍ਹਾ ਹਾਲ ਹੋ ਚੱੁਕਾ ਹੈ | ਇਥੇ ਦੱਸਣਯੋਗ ਹੈ ਕਿ ਸੜਕ ਵਿਚ ਪੂਰੀ ਤਰ੍ਹਾਂ ਬਰਸਾਤੀ ...

ਪੂਰੀ ਖ਼ਬਰ »

ਬਲਬੀਰ ਪੰਨੂੰ ਨਾਲ ਪੰਚਾਇਤ ਅਧਿਕਾਰੀਆਂ ਨੇ ਕੀਤੀ ਮੀਟਿੰਗ

ਅਲੀਵਾਲ, 26 ਜੂਨ (ਸੁੱਚਾ ਸਿੰਘ ਬੁਲੋਵਾਲ)-ਫ਼ਤਹਿਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੇ ਗ੍ਰਹਿ ਅਲੀਵਾਲ ਵਿਚ ਪੰਚਾਇਤ ਸੈਕਟਰੀਆਂ ਅਤੇ ਗ੍ਰਾਮ ਸੇਵਕਾਂ ਨੇ ਮੀਟਿੰਗ ਕੀਤੀ | ਇਸ ਮੌਕੇ ਸੈਕਟਰੀ ਅਤੇ ਗ੍ਰਾਮ ਸੇਵਕਾਂ ਵਲੋਂ ਆਪਣੀਆਂ ਪੇਸ਼ ਆਉਂਦੀਆਂ ...

ਪੂਰੀ ਖ਼ਬਰ »

ਕਿ੍ਸਚਨ ਕਾਲੋਨੀ ਪਿੰਡ ਕਾਹਲਵਾਂ 'ਚ ਹੋਇਆ ਗਰਾਮ ਸਭਾ ਦਾ ਇਜਲਾਸ

ਕਾਦੀਆਂ, 26 ਜੂਨ (ਯਾਦਵਿੰਦਰ ਸਿੰਘ)-ਕਿ੍ਸ਼ਚਨ ਕਾਲੋਨੀ ਪਿੰਡ ਕਾਹਲਵਾਂ ਦੇ ਵਿਚ ਗ੍ਰਾਮ ਸਭਾ ਦਾ ਇਜਲਾਸ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਇਆ | ਇਸ ਇਜਲਾਸ ਵਿਚ ਬੀਡੀਪੀਓ ਕਾਦੀਆਂ ਗੁਰਪ੍ਰੀਤ ਸਿੰਘ ਭੁੱਲਰ, ਨਰੇਗਾ ਸੈਕਟਰੀ ਅਵਤਾਰ ਸਿੰਘ, ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਮਤਿ ਸਮਾਗਮ ਕਰਵਾਇਆ

ਪਠਾਨਕੋਟ, 26 ਜੂਨ (ਸੰਧੂ)-ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਪ੍ਰੀਤ ਨਗਰ ਵਿਖੇ ਮੁੱਖ ਪ੍ਰਬੰਧਕ ਜਥੇ: ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖਰੇਖ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ ਤੇ ...

ਪੂਰੀ ਖ਼ਬਰ »

ਪਿੰਡ ਕੋਟ ਵਿਖੇ ਛਿੰਝ ਮੇਲਾ ਕਰਵਾਇਆ

ਸ਼ਾਹਪੁਰ ਕੰਢੀ, 26 ਜੂਨ (ਰਣਜੀਤ ਸਿੰਘ)-ਛਿੰਝ ਮੇਲਾ ਕਮੇਟੀ ਕੋਟ ਵਲੋਂ ਪ੍ਰਧਾਨ ਬਲਕਾਰ ਸਿੰਘ ਪਠਾਨੀਆ ਦੀ ਪ੍ਰਧਾਨਗੀ ਹੇਠ ਵਿਸ਼ਾਲ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿਚ ਲਗਪਗ 200 ਪਹਿਲਵਾਨਾਂ ਨੇ ਹਿੱਸਾ ਲਿਆ | ਇਸ ਸਬੰਧੀ ਯੂਥ ਕਾਂਗਰਸੀ ਆਗੂ ਪੰਮੀ ਪਠਾਨੀਆ ਨੇ ...

ਪੂਰੀ ਖ਼ਬਰ »

ਲੋਕਾਂ ਵਲੋਂ ਦੁਨੇਰਾ ਵਿਖੇ ਪੰਜਾਬ ਰੋਡਵੇਜ਼ ਪਠਾਨਕੋਟ ਡੀਪੂ ਖ਼ਿਲਾਫ਼ ਰੋਸ ਪ੍ਰਦਰਸ਼ਨ

ਧਾਰ ਕਲਾਂ, 26 ਜੂਨ (ਨਰੇਸ਼ ਪਠਾਨੀਆ)-ਪੰਜਾਬ ਰੋਡਵੇਜ਼ ਪਠਾਨਕੋਟ ਡੀਪੂ ਵਲੋਂ ਪਠਾਨਕੋਟ, ਚੰਬਾ, ਡਲਹੌਜ਼ੀ, ਚਕਲੋਹ, ਬਸੋਹਲੀ ਆਦਿ ਰੂਟਾਂ 'ਤੇ ਬੱਸਾਂ ਨੰੂ ਬੰਦ ਕਰਨ ਤੋਂ ਨਾਰਾਜ਼ ਸਥਾਨਿਥ ਲੋਕਾਂ ਵਲੋਂ ਸਾਬਕਾ ਸਰਪੰਚ ਦਰਕੂਆ ਬੰਗਲਾ ਤੇ ਵਿਸ਼ਾਲ ਮਹਿਰਾ ਦੀ ਅਗਵਾਈ ...

ਪੂਰੀ ਖ਼ਬਰ »

ਯੂਥ ਵੈੱਲਫੇਅਰ ਕਲੱਬ ਘਰੋਟਾ ਵਲੋਂ ਚੌਥਾ ਫੁੱਟਬਾਲ ਟੂਰਨਾਮੈਂਟ ਕਰਵਾਇਆ

ਘਰੋਟਾ, 26 ਜੂਨ (ਸੰਜੀਵ ਗੁਪਤਾ)-ਯੂਥ ਵੈੱਲਫੇਅਰ ਕਲੱਬ ਘਰੋਟਾ ਵਲੋਂ ਕਰਵਾਇਆ ਗਿਆ ਚੌਥਾ ਫੁੱਟਬਾਲ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ ਹੋ ਗਿਆ ਹੈ | ਜਿਸ ਵਿਚ ਸੂਬੇ ਦੀਆਂ ਪ੍ਰਮੁੱਖ ਟੀਮਾਂ ਤੋਂ ਇਲਾਵਾ ਆਰਮੀ ਦੀਆਂ ਟੀਮਾਂ ਨੇ ਵੀ ਹਿੱਸਾ ਲਿਆ | ਟੂਰਨਾਮੈਂਟ ਦੇ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੰੂ ਲੈ ਕੇ ਰੋਸ ਪ੍ਰਗਟ

ਪਠਾਨਕੋਟ, 26 ਜੂਨ (ਚੌਹਾਨ)-ਮਿਡ ਡੇ ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਪਠਾਨਕੋਟ ਇਕਾਈ ਵਲੋਂ ਪ੍ਰਧਾਨ ਸੰਤੋਸ਼ ਪਾਸੀ ਦੀ ਰਹਿਨੁਮਾਈ ਹੇਠ ਆਪਣੀਆਂ ਮੰਗਾਂ ਨੰੂ ਲੈ ਕੇ ਪਠਾਨਕੋਟ ਦੇ ਲੇਬਰ ਸ਼ੈੱਡ ਵਿਖੇ ਰੋਸ ਪ੍ਰਗਟ ਕੀਤਾ ਗਿਆ | ਇਸ ਸਬੰਧੀ ਪ੍ਰਧਾਨ ਸੰਤੋਸ਼ ਪਾਸੀ ਨੇ ...

ਪੂਰੀ ਖ਼ਬਰ »

ਰਜਵਾਹਿਆਂ 'ਚ ਸੁੱਟੀ ਗੰਦਗੀ ਅਤੇ ਅਧੂਰੀ ਸਫ਼ਾਈ ਕਰਕੇ ਟੇਲਾਂ ਤੱਕ ਨਹੀਂ ਪਹੁੰਚ ਰਿਹਾ ਪਾਣੀ

ਬਹਿਰਾਮਪੁਰ, 26 ਜੂਨ (ਬਲਬੀਰ ਸਿੰਘ ਕੋਲਾ)-ਨਹਿਰੀ ਵਿਭਾਗ ਵਲੋਂ ਰਜਵਾਹਿਆਂ ਦੀ ਕੀਤੀ ਗਈ ਅਧੂਰੀ ਸਫ਼ਾਈ ਅਤੇ ਲੋਕਾਂ ਵਲੋਂ ਸੁੱਟੀ ਗਈ ਗੰਦਗੀ ਤੇ ਲਿਫ਼ਾਫ਼ਿਆਂ ਕਾਰਨ ਪਾਣੀ ਰਜਵਾਹਿਆਂ ਦੀਆਂ ਟੇਲਾਂ ਤੱਕ ਨਹੀਂ ਪਹੁੰਚ ਰਿਹਾ | ਜਿਸ ਕਾਰਨ ਕਿਸਾਨਾਂ ਨੰੂ ਭਾਰੀ ...

ਪੂਰੀ ਖ਼ਬਰ »

ਬਿਜਲੀ ਤੇ ਨਹਿਰੀ ਪਾਣੀ ਦੀ ਵਧੀਆ ਮਾਤਰਾ 'ਚ ਸਪਲਾਈ ਚੰਗਾ ਕਦਮ-ਸਤਨਾਮ ਸਿੰਘ ਚੋਪੜਾ

ਤਿੱਬੜ, 26 ਜੂਨ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਝੋਨੇ ਦੀ ਪਨੀਰੀ ਅਤੇ ਫ਼ਸਲ ਬੀਜਣ ਸਮੇਂ ਲੋੜੀਂਦੀ ਮਾਤਰਾ ਵਿਚ ਬਿਜਲੀ ਮੁਹੱਈਆ ਹੋਣ ਨਾਲ ਕਿਸਾਨ ਅਤੇ ਆਮ ਲੋਕ ਬਹੁਤ ਹੀ ਖ਼ੁਸ਼ ਹਨ ਜੋ ਮਾਨ ਸਰਕਾਰ ਦੇ ਧੰਨਵਾਦੀ ਹਨ | ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ ਪਸਨਾਵਾਲ 'ਚ ਗ੍ਰਾਮ ਸਭਾ ਦਾ ਆਮ ਇਜਲਾਸ ਹੋਇਆ

ਧਾਰੀਵਾਲ, 26 ਜੂਨ (ਸਵਰਨ ਸਿੰਘ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਧਾਰੀਵਾਲ ਦੇ ਬੀ.ਡੀ.ਪੀ.ਓ. ਕਿਰਨਦੀਪ ਕੌਰ ਦੀ ਅਗਵਾਈ ਹੇਠ ਬਲਾਕ ਧਾਰੀਵਾਲ ਦੇ ਪਿੰਡ ਪਸਨਾਵਾਲ ਵਿਖੇ ਗ੍ਰਾਮ ਸਭਾ ਦਾ ਆਮ ਇਜਲਾਸ ਕਰਵਾਇਆ ਗਿਆ | ਇਸ ਆਮ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਢੀ ਤਿਆਰੀ

ਗੁਰਦਾਸਪੁਰ, 26 ਜੂਨ (ਆਰਿਫ਼)-ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਗੁਰਦਾਸਪੁਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਲਈ ਜ਼ਿਲੇ੍ਹ ਦੇ ਧਾਰਮਿਕ 'ਤੇ ਇਤਿਹਾਸਕ ਸਥਾਨਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤਹਿਤ ...

ਪੂਰੀ ਖ਼ਬਰ »

ਗੰਨੇ ਦੀ ਨਿਰੋਈ ਫ਼ਸਲ ਉਗਾਉਣ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਪਿੰਡਾਂ ਦਾ ਦੌਰਾ

ਗੁਰਦਾਸਪੁਰ, 26 ਜੂਨ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਦੇ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਿਰਦੇਸ਼ਾਂ ਤਹਿਤ ਪੀ.ਏ.ਯੂ ਲੁਧਿਆਣਾ ਦੇ ਗੰਨਾ ਵਿਭਾਗ ਦੇ ਮਾਹਿਰਾਂ ਵਲੋਂ ਸਹਿਕਾਰੀ ਖੰਡ ਮਿੱਲ ਪਨਿਆੜ ਅਧੀਨ ਆਉਂਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ | ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਕੀਰਤਨ ਸਮਾਗਮ ਕਰਵਾਇਆ

ਪਠਾਨਕੋਟ, 26 ਜੂਨ (ਸੰਧੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਦੀ ਦੇਖਰੇਖ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਕੀਰਤਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਭਾਈ ...

ਪੂਰੀ ਖ਼ਬਰ »

ਕਮਿਊਨਿਟੀ ਹੈੱਲਥ ਸੈਂਟਰ ਜਗਤਪੁਰ ਵਿਖੇ ਐਕਸਰੇਅ ਮਸ਼ੀਨ ਤੇ ਐਂਬੂਲੈਂਸ ਮੁਹੱਈਆ ਕਰਵਾਉਣ ਦੀ ਮੰਗ

ਪੁਰਾਣਾ ਸ਼ਾਲਾ, 26 ਜੂਨ (ਅਸ਼ੋਕ ਸ਼ਰਮਾ)-ਬੇਟ ਇਲਾਕੇ ਅੰਦਰ ਸਿਹਤ ਸਹੂਲਤਾਂ ਨੰੂ ਮੁੱਖ ਰੱਖਦੇ ਹੋਏ ਅਕਾਲੀ ਭਾਜਪਾ ਸਰਕਾਰ ਵਲੋਂ 40 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹੈਲਥ ਸੈਂਟਰ ਖੋਲਿ੍ਹਆ ਗਿਆ ਸੀ | ਪਰ 12 ਸਾਲ ਬੀਤ ਜਾਣ ਤੋਂ ਬਾਅਦ ਹਸਪਤਾਲ ਅੰਦਰ ਐਕਸਰੇਅ ਮਸ਼ੀਨ ...

ਪੂਰੀ ਖ਼ਬਰ »

ਬਾਬਾ ਲੱਖ ਦਾਤਾ ਛਿੰਝ ਮੇਲਾ ਕਮੇਟੀ ਜੰਡਵਾਲ, ਟਾਹੜਾ ਤੇ ਬਘਾਰ ਵਲੋਂ ਦੋ ਰੋਜ਼ਾ ਦੰਗਲ ਕਰਵਾਇਆ

ਪਠਾਨਕੋਟ, 26 ਜੂਨ (ਚੌਹਾਨ)-ਬਾਬਾ ਲੱਖ ਦਾਤਾ ਛਿੰਝ ਮੇਲਾ ਕਮੇਟੀ ਪਿੰਡ ਜੰਡਵਾਲ, ਟਾਹੜਾ ਤੇ ਬਘਾਰ ਵਲੋਂ ਸਲਾਨਾ ਦੋ ਰੋਜ਼ਾ ਦੰਗਲ ਮੇਲਾ ਚੇਅਰਮੈਨ ਸੁਰਿੰਦਰ ਸਿੰਘ ਤੇ ਪ੍ਰਧਾਨ ਮਨਕਰਨ ਸਿੰਘ ਦੀ ਅਗਵਾਈ ਹੇਠ ਪਿੰਡ ਜੰਡਵਾਲ ਦੇ ਪ੍ਰਾਇਮਰੀ ਸਕੂਲ ਦੀ ਗਰਾਉਂਡ ਵਿਖੇ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪੰਜਾਬ ਤੇ ਪੰਥਕ ਸਫ਼ਾਂ 'ਚ ਨਵੀਂ ਸਵੇਰ-ਸ਼ੋ੍ਰਮਣੀ ਅਕਾਲੀ ਦਲ (ਅ) ਯੂਰਪ

ਗੁਰਦਾਸਪੁਰ, 26 ਜੂਨ (ਆਰਿਫ਼)-ਹਲਕਾ ਸੰਗਰੂਰ ਜ਼ਿਮਨੀ ਚੋਣ ਨਤੀਜਿਆਂ ਵਿਚ ਸਿਮਰਨਜੀਤ ਸਿੰਘ ਮਾਨ ਦੀ ਹੋਈ ਜਿੱਤ ਪੰਜਾਬੀਆਂ ਦੀ ਜਿੱਤ ਹੈ | ਜਦੋਂ ਕਿ ਸੰਗਰੂਰ ਵਾਸੀਆਂ ਨੇ ਪਹਿਚਾਣ ਲਿਆ ਹੈ ਕਿ ਪੰਜਾਬ ਦਾ ਭਲਾ ਕਿਸ ਦੇ ਹੱਥ ਵਿਚ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਅਨੇਕਾਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਅਖੌਤੀ ਯੂ. ਟਿਊਬ ਪੱਤਰਕਾਰਾਂ 'ਤੇ ਪ੍ਰਸ਼ਾਸਨ ਵਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ

ਗੁਰਦਾਸਪੁਰ, 26 ਜੂਨ (ਭਾਗਦੀਪ ਸਿੰਘ ਗੋਰਾਇਆ)-ਜ਼ਿਲ੍ਹਾ ਗੁਰਦਾਸਪੁਰ ਤੇ ਆਸ ਪਾਸ ਦੇ ਕਸਬਿਆਂ ਅੰਦਰ ਆਪੇ ਬਣੇ ਅਖੌਤੀ ਯੂ.ਟਿਊਬ ਚੈਨਲਾਂ ਦੇ ਪੱਤਰਕਾਰ ਮਹਿਜ਼ ਇਕ ਕਮਾਈ ਦਾ ਸਾਧਨ ਬਣ ਕੇ ਰਹਿ ਗਏ ਹਨ ਅਤੇ ਇਨ੍ਹਾਂ ਅਖੌਤੀ ਪੱਤਰਕਾਰਾਂ ਵਲੋਂ ਆਪਣੇ ਤੌਰ 'ਤੇ ਵਧਾ ਚੜ੍ਹਾ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਵਲੋਂ ਵਿਭਾਗ ਦੇ ਮੰਤਰੀ ਦੇ ਹਲਕਾ ਹੁਸ਼ਿਆਰਪੁਰ ਵਿਖੇ ਰੋਸ ਪ੍ਰਦਰਸ਼ਨ 8 ਨੰੂ

ਪਠਾਨਕੋਟ, 26 ਜੂਨ (ਚੌਹਾਨ)-ਪੀ.ਡਬਲਯੂ.ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੰੂ ਲੈ ਕੇ ਵਿਭਾਗ ਦੇ ਮੰਤਰੀ ਦੇ ਹਲਕਾ ਹੁਸ਼ਿਆਰਪੁਰ ਵਿਖੇ 8 ਜੁਲਾਈ ਨੰੂ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਥੇਬੰਦੀ ਦੇ ਪ੍ਰਧਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX