ਤਾਜਾ ਖ਼ਬਰਾਂ


ਖੇਮਕਰਨ ਪੁਲਿਸ ਨੂੰ ਕਾਮਯਾਬੀ, ਪਾਕਿ ਡਰੋਨ ਵੱਲੋਂ ਸੁੱਟੀ ਡੇਢ ਪੈਕਟ ਹੈਰੋਇਨ ਬਰਾਮਦ
. . .  9 minutes ago
ਖੇਮਕਰਨ, 3 ਅਕਤੂਬਰ(ਰਾਕੇਸ਼ ਬਿੱਲਾ)-ਖੇਮਕਰਨ ਪੁਲਿਸ ਨੂੰ ਬੀਤੀ ਰਾਤ ਕਾਮਯਾਬੀ ਮਿਲੀ, ਜਦ ਸਰਹੱਦੀ ਪਿੰਡ ਕਲਸ 'ਚ ਪਾਕਿਸਤਾਨੀ ਡਰੋਨ ਵਲੋਂ ਸੁੱਟੀ ਹੈਰੋਇਨ ਨੂੰ ਪੁਲਿਸ ਨੇ ਬਰਾਮਦ ਕਰ ਲਿਆ।ਐਸ.ਐਚ.ਓ. ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਗੁਪਤ ਸੂਚਨਾਵਾਂ...
ਸਰਕਾਰੀ ਸਕੂਲ ਚੋਂ ਮਿਲੀ ਨੌਜਵਾਨ ਦੀ ਲਾਸ਼, ਚਿੱਟੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
. . .  20 minutes ago
ਤਲਵੰਡੀ ਸਾਬੋ, 3 ਅਕਤੂਬਰ (ਰਣਜੀਤ ਸਿੰਘ ਰਾਜੂ)-ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸਵੇਰੇ ਸਕੂਲ ਦੇ ਵਿਹੜੇ 'ਚ ਇੱਕ ਨੌਜਵਾਨ ਦੀ ਲਾਸ਼ ਪਈ ਦਿਖਾਈ ਦਿੱਤੀ, ਜਿਸ ਦੀ ਬਾਂਹ ਵਿੱਚ ਇਕ ਸਰਿੰਜ ਲੱਗੀ ਹੋਈ ਸੀ।ਪਿੰਡ ਵਾਸੀਆਂ...
ਜੰਮੂ ਕਸ਼ਮੀਰ 'ਚ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਦੀ ਮੌਤ, ਦਰਜਨਾਂ ਜ਼ਖ਼ਮੀ
. . .  22 minutes ago
ਜੰਮੂ, 3 ਅਕਤੂਬਰ - ਖੋਰਗਲੀ ਦੇ ਮੋਂਗਰੀ ਤੋਂ ਊਧਮਪੁਰ ਜਾ ਰਹੀ ਇਕ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ, ਜਦਕਿ ਦਰਜਨਾਂ ਜ਼ਖ਼ਮੀ ਹੋ...
ਗੁਰੂਗ੍ਰਾਮ 'ਚ ਡਿਗੀ ਇਮਾਰਤ, 2-3 ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  54 minutes ago
ਗੁਰੂਗ੍ਰਾਮ, 3 ਅਕਤੂਬਰ - ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫ਼ੇਜ਼-1 ਵਿਖੇ ਇਕ ਇਮਾਰਤ ਡਿਗ ਪਈ। ਦਰਅਸਲ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ, ਇਮਾਰਤ ਡਿਗ ਪਈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ 2-3 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ...
ਭਾਰਤ 'ਚ ਪਿਛਲੇ 24 ਘੰਟਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 3 ਅਕਤੂਬਰ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 36,126 ਹੋ ਗਈ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ 26ਵਾਂ ਦਿਨ
. . .  about 2 hours ago
ਮੈਸੂਰ, 3 ਅਕਤੂਬਰ - ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 26ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 26ਵੇਂ ਦਿਨ ਦੀ ਸ਼ੁਰੂਆਤ ਕਰਨਾਟਕ ਦੇ...
ਦੁਰਗਾ ਪੰਡਾਲ 'ਚ ਅੱਗ ਲੱਗਣ ਨਾਲ 3 ਮੌਤਾਂ, 64 ਝੁਲਸੇ
. . .  about 2 hours ago
ਲਖਨਊ, 3 ਅਕਤੂਬਰ - ਉੱਤਰ ਪ੍ਰਦੇਸ਼ ਦੇ ਭਦੋਹੀ ਦੇ ਔਰਾਈ ਕਸਬੇ 'ਚ ਬੀਤੀ ਰਾਤ ਦੁਰਗਾ ਪੰਡਾਲ ਨੂੰ ਅੱਗ ਲੱਗਣ ਕਾਰਨ 3 ਜਣਿਆਂ ਦੀ ਮੌਤ ਹੋ ਗਈ, ਜਦਕਿ 64 ਲੋਕ ਝੁਲਸ ਗਏ। ਮ੍ਰਿਤਕਾਂ 'ਚ 12 ਅਤੇ 10 ਸਾਲ ਦੇ 2 ਲੜਕੇ ਅਤੇ ਇਕ 45 ਸਾਲਾਂ ਔਰਤ ਸ਼ਾਮਿਲ ਹਨ। ਝੁਲਸੇ...
ਹਵਾਈ ਫ਼ੌਜ ਨੂੰ ਅੱਜ ਮਿਲਣਗੇ ਸਵਦੇਸ਼ੀ ਲੜਾਕੂ ਹੈਲੀਕਾਪਟਰ
. . .  about 2 hours ago
ਨਵੀਂ ਦਿੱਲੀ, 3 ਅਕਤੂਬਰ - ਭਾਰਤੀ ਹਵਾਈ ਫ਼ੌਜ ਵਿਚ ਅੱਜ ਦੇਸ਼ ਵਿਚ ਵਿਕਸਿਤ ਕੀਤੇ ਲੜਾਕੂ ਹੈਲੀਕਾਪਟਰ ਰਸਮੀ ਤੌਰ 'ਤੇ ਸ਼ਾਮਿਲ ਕੀਤੇ...
ਇੰਗਲੈਂਡ ਹੱਥੋਂ ਆਪਣੇ ਘਰੇਲੂ ਮੈਦਾਨ 'ਤੇ ਟੀ-20 ਲੜੀ ਹਾਰਿਆ ਪਾਕਿਸਤਾਨ
. . .  about 2 hours ago
ਲਾਹੌਰ, 3 ਅਕਤੂਬਰ - ਇੰਗਲੈਂਡ ਨੇ 7ਵੇਂ ਅਤੇ ਆਖ਼ਰੀ ਟੀ-20 ਮੈਚ ਵਿਚ ਪਾਕਿਸਤਾਨ ਨੂੰ ਉਸ ਦੇ ਘਰੇਲੂ ਮੈਦਾਨ 'ਤੇ 67 ਦੌੜਾਂ ਨਾਲ ਹਰਾ ਲੇ ਲੜੀ ਉੱਪਰ 4-3 ਨਾਲ ਕਬਜ਼ਾ ਕਰ ਲਿਆ।ਗੱਦਾਫੀ ਸਟੇਡੀਅਮ 'ਚ ਹੋਏ ਇਸ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲ 'ਤੇ ਇੰਗਲੈਂਡ ਨੇ ਨਿਰਧਾਰਿਤ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ...
ਕਿਸਾਨਾਂ ਅੱਜ ਕਰਨਗੇ ਰੇਲਾਂ ਦਾ ਚੱਕਾ ਜਾਮ
. . .  1 minute ago
ਅੰਮ੍ਰਿਤਸਰ, 3 ਅਕਤੂਬਰ - ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਅਜੇ ਮਿਸ਼ਰਾ 'ਤੇ ਇਸ ਘਟਨਾ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਦਰਜ ਹੋਏ ਮਾਮਲੇ 'ਚ ਗ੍ਰਿਫ਼ਤਾਰੀ ਕਰਵਾਉਣ ਲਈ ਕਿਸਾਨਾਂ ਵਲੋਂ ਪੰਜਾਬ 'ਚ 17 ਵੱਖ-ਵੱਖ ਥਾਵਾਂ 'ਤੇ ਅੱਜ ਰੇਲ ਰੋਕੋ ਅੰਦੋਲਨ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟੋਰਾਂਟੋ ਵਿਚ ਭਗਵਦ ਗੀਤਾ ਪਾਰਕ ਦੀ ਭੰਨਤੋੜ ਨੂੰ "ਨਫ਼ਰਤ ਅਪਰਾਧ" ਕਰਾਰ ਦਿੱਤਾ, ਜਾਂਚ ਦੀ ਕੀਤੀ ਮੰਗ
. . .  1 day ago
ਭਾਰਤ ਨੇ ਦੂਜੇ ਟੀ-20 ਚ 16 ਦੌੜਾਂ ਨਾਲ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਭਾਰਤ, ਨਿਊਜ਼ੀਲੈਂਡ ਨੇਵੀ ਨੇ ਵ੍ਹਾਈਟ ਸ਼ਿਪਿੰਗ ਇਨਫਰਮੇਸ਼ਨ ਐਕਸਚੇਂਜ ਸਮਝੌਤੇ 'ਤੇ ਕੀਤੇ ਹਸਤਾਖ਼ਰ
. . .  1 day ago
ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਦੋ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਕਾਰਨ ਸਥਿਤੀ ਤਣਾਅਪੂਰਨ ਬਣੀ
. . .  1 day ago
ਲੁਧਿਆਣਾ ,2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ ) -ਸਥਾਨਕ ਸੰਗਲਾ ਸ਼ਿਵਾਲਾ ਮੰਦਿਰ ਵਿਚ ਅੱਜ ਦੇਰ ਸ਼ਾਮ ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਹਿੰਦੂ ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20 - ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
3- ਜੰਮੂ ਅਤੇ ਕਸ਼ਮੀਰ : ਪੁਲਵਾਮਾ ਵਿਚ ਐਸ.ਪੀ.ਓ. ਜਾਵੇਦ ਅਹਿਮਦ ਡਾਰ ਨੂੰ ਅੰਤਿਮ ਸ਼ਰਧਾਂਜਲੀ ਭੇਟ
. . .  1 day ago
ਦਿੱਲੀ : ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ -ਅਦਾਕਾਰਾ ਕੰਗਨਾ ਰਣੌਤ
. . .  1 day ago
3 ਅਕਤੂਬਰ ਨੂੰਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ 17 ਜਗ੍ਹਾ ਰੇਲ ਚੱਕਾ ਜਾਮ
. . .  1 day ago
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
ਤਿੰਨ ਮੋਟਰਸਾਈਕਲ ਸਵਾਰਾਂ ਨੇ ਮੈਡੀਕੋਜ ਦੀ ਦੁਕਾਨ ਤੋਂ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟੀ
. . .  1 day ago
ਜੈਤੋ, 2 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਰਾਮਦਾਸ ਮੈਡੀਕੋਜ ਦੀ ਦੁਕਾਨ ਤੋਂ ਇਕ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਰਾਮਦਾਸ ਮੈਡੀਕੋਜ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਸਾਕਾ ਪੰਜਾ ਸਾਹਿਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 2ਅਕਤੂਬਰ (ਨਿੱਕੂਵਾਲ)- ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ...
ਪੰਜਾਬ 'ਚ ਕਰੀਬ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਜ਼ੀਰੋ ਬਿਜਲੀ ਬਿੱਲ ਆਇਆ: ਭਗਵੰਤ ਮਾਨ
. . .  1 day ago
ਅਹਿਮਦਾਬਾਦ, 2 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕੇਵਲ 6 ਮਹੀਨੇ ਪਹਿਲਾਂ ਸਾਡੀ ਸਰਕਾਰ ਬਣੀ ਅਤੇ ਅਸੀਂ ਆਪਣਾ ਵਾਅਦਾ ਪੂਰਾ...
ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਹਾੜ ਸੰਮਤ 554

ਲੁਧਿਆਣਾ

ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ 'ਚ ਨੌਜਵਾਨ ਜ਼ਖ਼ਮੀ

ਲੁਧਿਆਣਾ, 26 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਨੇੜੇ ਬੀਤੀ ਦੇਰ ਰਾਤ ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ 'ਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ | ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਨੌਜਵਾਨ ਦੀ ਸ਼ਨਾਖਤ ਕਾਰਤਿਕ ਵਜੋਂ ਕੀਤੀ ਗਈ ਹੈ, ਉਸ ਨੂੰ ਇਲਾਜ ਲਈ ਸੀ. ਐਮ. ਸੀ. ਹਸਪਤਾਲ ਲਿਆਂਦਾ ਗਿਆ ਹੈ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ | ਪੁਲਿਸ ਵਲੋਂ ਇਸ ਮਾਮਲੇ 'ਚ ਕਾਰਤਿਕ ਦੇ ਪਿਤਾ ਕ੍ਰਾਂਤੀ ਦੇ ਬਿਆਨਾਂ 'ਤੇ ਕਰਨ ਤੇ ਉਸ ਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ਕ੍ਰਾਂਤੀ ਵਲੋਂ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਰਿਸ਼ਤੇਦਾਰਾਂ ਘਰ ਪ੍ਰੋਗਰਾਮ ਸੀ ਜਿਸ ਕਾਰਨ ਉਹ ਸਾਰੇ ਘਾਟੀ ਮੁਹੱਲਾ ਗਏ ਹੋਏ ਸਨ, ਦੇਰ ਰਾਤ ਜਦੋਂ ਕਾਰਤਿਕ ਆਪਣੇ ਦੋਸਤਾਂ ਨਾਲ ਘਰ ਵਾਪਸ ਆ ਰਿਹਾ ਸੀ ਤਾਂ ਬੈਂਜਮਿਨ ਸੜਕ 'ਤੇ ਹਥਿਆਰਬੰਦ ਹਮਲਾਵਰਾਂ ਵਲੋਂ ਉਸ ਇਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ, ਜ਼ਖ਼ਮੀ ਹੋਏ ਕਾਰਤਿਕ ਨੂੰ ਹਸਪਤਾਲ ਲਿਆਂਦਾ ਗਿਆ ਹੈ | ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ 'ਚ ਲੈ ਲਈ ਹੈ ਜਿਸ ਵਿਚ ਇਹ ਘਟਨਾ ਕੈਦ ਹੋਈ ਦੱਸੀ ਜਾਂਦੀ ਹੈ | ਇਸ ਆਧਾਰ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਘਟਨਾ ਦਾ ਕਾਰਨ ਨੌਜਵਾਨਾਂ ਦੀ ਆਪਸੀ ਰੰਜਿਸ਼ ਦੱਸਿਆ ਗਿਆ ਹੈ, ਕਾਰਤਿਕ 12ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਥਾਣਾ ਡਵੀਜ਼ਨ ਨੰਬਰ ਤਿੰਨ ਦੇ ਨੇੜੇ ਹੀ ਰਹਿੰਦਾ ਹੈ | ਦੇਰ ਰਾਤ ਸਾਢੇ 11 ਵਜੇ ਦੇ ਕਰੀਬ ਵਾਪਰੀ ਥਾਣੇ ਦੇ ਨੇੜੇ ਇਸ ਘਟਨਾ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ | ਹਾਲ ਦੀ ਘੜੀ ਪੁਲਿਸ ਵਲੋਂ ਇਸ ਮਾਮਲੇ 'ਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਨਾਮਜ਼ਦ ਕੀਤੇ ਮੁੱਖ ਕਥਿਤ ਦੋਸ਼ੀ ਕਰਨ ਵਲੋਂ ਆਪਣੇ ਫੇਸਬੁੱਕ ਖਾਤੇ 'ਤੇ ਇਕ ਪੋਸਟ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ | ਕਰਨ ਵਲੋਂ ਫੇਸਬੁੱਕ 'ਤੇ ਪਾਈ ਗਈ ਪੋਸਟ 'ਚ ਦੱਸਿਆ ਹੈ ਕਿ ਕਾਰਤਿਕ ਤੇ ਉਸ ਦੇ ਸਾਥੀਆਂ ਵਲੋਂ ਕੁਝ ਸਮਾਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਇਸ ਦੀ ਇਕ ਵੀਡੀਓ ਵੀ ਬਣਾਈ ਗਈ ਸੀ, ਪਰ ਹੁਣ ਇਹ ਸਾਰੇ ਉਸ ਨੂੰ ਬਲੈਕਮੇਲ ਕਰ ਰਹੇ ਸਨ, ਜਿਸ ਕਾਰਨ ਉਸ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਹਾਲਾਂਕਿ ਜ਼ਖ਼ਮੀ ਹੋਏ ਨੌਜਵਾਨ ਦੇ ਪਿਤਾ ਕ੍ਰਾਂਤੀ ਵਲੋਂ ਇਸ ਘਟਨਾ 'ਚ 10 ਦੇ ਕਰੀਬ ਨੌਜਵਾਨਾਂ ਦੀ ਸ਼ਮੂਲੀਅਤ ਬਾਰੇ ਦੱਸਿਆ ਗਿਆ ਹੈ ਪਰ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਗਿਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜਿਸ ਦੀ ਵੀ ਸ਼ਮੂਲੀਅਤ ਪਾਈ ਗਈ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਜਮਹੂਰੀ ਹੱਕਾਂ ਨੂੰ ਕੁਚਲਣ ਵਾਲੀਆਂ ਸਰਕਾਰਾਂ ਦੇ ਪੁਤਲੇ ਫੂਕੇ

 ਲੁਧਿਆਣਾ, 26 ਜੂਨ (ਸਲੇਮਪੁਰੀ)-ਫਾਸ਼ੀ ਹਮਲਿਆਂ ਵਿਰੁੱਧ ਫਰੰਟ ਪੰਜਾਬ ਵਲੋਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 26 ਜੂਨ 1975 ਨੂੰ ਭਾਰਤ ਸਰਕਾਰ ਵਲੋਂ ਦੇਸ਼ ਵਿਚ ਐਮਰਜੈਂਸੀ ਲਗਾ ਕੇ ...

ਪੂਰੀ ਖ਼ਬਰ »

ਚਾਂਦ ਸਿਨੇਮਾ ਦੇ ਨਜ਼ਦੀਕ ਰੋਡ 'ਤੇ ਨਾਜਾਇਜ਼ ਮੱਛੀ ਮੰਡੀ ਵਾਲਿਆਂ ਨੇ ਫਿਰ ਕੀਤਾ ਕਬਜ਼ਾ

ਲੁਧਿਆਣਾ, 26 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਨੂੰ ਲੈ ਕੇ ਕਾਰਵਾਈਆਂ ਤਾਂ ਕੀਤੀਆਂ ਜਾਂਦੀਆ ਹਨ ਪਰ ਇਹ ਕਾਰਵਾਈਆਂ ਕੇਵਲ ਇਕ ਖਾਨਾਪੂਰਤੀ ਤੋਂ ...

ਪੂਰੀ ਖ਼ਬਰ »

ਨਿਊ ਰਾਜਗੁਰੂ ਨਗਰ ਦੇ ਸਾਬਕਾ ਸਰਪੰਚ ਵਲੋਂ ਮੌਜੂਦਾ ਸਰਪੰਚ 'ਤੇ 20 ਲੱਖ ਦਾ ਗਬਨ ਕਰਨ ਦੇ ਲਗਾਏ ਦੋਸ਼

 ਇਯਾਲੀ/ਥਰੀਕੇ, 26 ਜੂਨ (ਮਨਜੀਤ ਸਿੰਘ ਦੁੱਗਰੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਨਿਊ ਰਾਜਗੁਰੂ ਨਗਰ ਦੇ ਸਾਬਕਾ ਸਰਪੰਚ ਹਰੀ ਓਮ ਸ਼ਰਮਾ ਵਲੋਂ ਪਿੰਡ ਥਰੀਕੇ ਦੀ ਲੁਧਿਆਣਾ ਸ੍ਰੀ ਜਗਜੀਤ ਨਗਰ ਕੋ-ਅਪ ਹ/ਬ ਸੁਸਾਇਟੀ ਲਿਮ ਦੇ ਕਮਿਊਨਟੀ ਹਾਲ ਵਿਖੇ ਪਿੰਡ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਿਆਂ ਵਿਰੁੱਧ ਪੀ. ਏ. ਯੂ. ਵਿਖੇ 5 ਕਿਲੋਮੀਟਰ ਮੈਰਾਥਨ ਦੌੜ ਤੇ ਸੱਭਿਆਚਾਰਕ ਸਮਾਗਮ ਕਰਵਾਇਆ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਨਸ਼ਾਖੋਰੀ ਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 5 ਕਿਲੋਮੀਟਰ ਦੀ ਮੈਰਾਥਨ ਦੌੜ ਕਰਵਾਈ ਗਈ | ਮੈਰਾਥਨ 'ਚ ਹਰ ਉਮਰ ਵਰਗ ਤੇ ਵੱਖ-ਵੱਖ ...

ਪੂਰੀ ਖ਼ਬਰ »

ਲੱਖਾਂ ਦੇ ਸਾਮਾਨ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਤਹਿਤ ਟਰਾਂਸਪੋਰਟਰਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 26 ਜੂਨ (ਆਹੂਜਾ)-ਲੱਖਾਂ ਰੁਪਏ ਮੁੱਲ ਦੇ ਸਾਮਾਨ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਪੁਲਿਸ ਨੇ ਟਰਾਂਸਪੋਰਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਟਰਾਂਸਪੋਰਟਰ ਮਲਕੀਤ ਸਿੰਘ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਅਤੇ ਇਸ ਮਾਮਲੇ 'ਚ ...

ਪੂਰੀ ਖ਼ਬਰ »

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ

ਲੁਧਿਆਣਾ, 26 ਜੂਨ (ਸਲੇਮਪੁਰੀ)- ਡਾਕਟਰ ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮਟਾਬਰੀ ਲੁਧਿਆਣਾ 'ਚ ਸੀ. ਪੀ. ਐਲ. ਆਈ. ਵਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ 'ਚ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਇੰਦਰਜੀਤ ਸਿੰਘ ਢੀਂਗਰਾ ਦੀ ਅਗਵਾਈ ਹੇਠ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਦਰਸ਼ਨਾਂ ਲਈ ਬੱਸ ਰਵਾਨਾ

ਫੁੱਲਾਂਵਾਲ, 26 ਜੂਨ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਲਲਤੋਂ ਕਲਾਂ ਦੇ ਵੱਡਾ ਗੁਰਦੁਆਰਾ ਸਾਹਿਬ ਦੋ ਗੇਟਾਂ ਵਾਲੇ ਤੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੀ ਯਾਤਰਾ ਲਈ ਸਿੱਖ ਸੰਗਤਾਂ ਨੂੰ ਬੱਸ ਰਾਹੀਂ ਰਵਾਨਾ ਕੀਤਾ ਗਿਆ | ...

ਪੂਰੀ ਖ਼ਬਰ »

ਗੁੱਜਰਾਂਵਾਲਾ ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਿਖੇ 'ਦੁੱਲਾ ਭੱਟੀ' ਤੇ 'ਸ਼ੀਸ਼ੇ ਦੇ ਅੱਖਰ' ਲੋਕ ਅਰਪਣ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ 'ਚ ਪਰਵਾਸੀ ਲੇਖਕ ਧਰਮ ਸਿੰਘ ਗੁਰਾਇਆ (ਅਮਰੀਕਾ) ਦੀ ਪੁਸਤਕ 'ਦੁੱਲਾ ਭੱਟੀ' ਤੇ ਹਰਦਮ ਸਿੰਘ ਮਾਨ ...

ਪੂਰੀ ਖ਼ਬਰ »

ਲੋਕਾਂ ਨੇ ਅਸਲ ਅਕਾਲੀ ਦਲ ਵਜੋਂ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਦਿੱਤੀ ਮਾਨਤਾ-ਤਰਲੋਚਨ ਸਿੰਘ ਲਲਤੋਂ

ਫੁੱਲਾਂਵਾਲ, 26 ਜੂਨ (ਮਨਜੀਤ ਸਿੰਘ ਦੁੱਗਰੀ)-ਸੰਗਰੂਰ ਦੀ ਮੈਂਬਰ ਪਾਰਲੀਮੈਂਟ ਲਈ ਹੋਈ ਜ਼ਿਮਨੀ ਚੋਣ ਦੌਰਾਨ ਲੋਕਾਂ ਨੇ ਅਸਲ ਅਕਾਲੀ ਦਲ ਵਜੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੂੰ ਦਿਲੋ ਮਾਨਤਾ ਦਿੱਤੀ ਹੈ | ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ 'ਤੇ ਕਾਬਜ਼ ਬਾਦਲ ...

ਪੂਰੀ ਖ਼ਬਰ »

ਮਣੀਕਰਨ ਸਾਹਿਬ ਦੀ ਯਾਤਰਾ ਲਈ ਬੱਸ ਰਵਾਨਾ

ਇਯਾਲੀ/ਥਰੀਕੇ, 26 ਜੂਨ (ਮਨਜੀਤ ਸਿੰਘ ਦੁੱਗਰੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਨਿਊ ਰਾਜਗੁਰੂ ਨਗਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਹਿਮਾਚਲ ਪ੍ਰਦੇਸ਼ ਸਥਿਤ ਗੁਰਦੁਆਰਾ ਸ੍ਰੀ ਮਣੀਕਰਨ ਸਾਹਿਬ ਦੀ ਚਾਰ ਦਿਨਾ ਯਾਤਰਾ ਲਈ ਬੱਸ ਸੰਗਤਾਂ ਨੂੰ ਲੈ ਕੇ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ 2 ਹੋਰ ਮਰੀਜ਼ਾਂ ਨੇ ਦਮ ਤੋੜਿਆ

ਲੁਧਿਆਣਾ, 26 ਜੂਨ (ਸਲੇਮਪੁਰੀ)-ਲੁਧਿਆਣਾ 'ਚ ਕੋਰੋਨਾ ਵਾਇਰਸ ਫਿਰ ਤੋਂ ਬੁਰੀ ਤਰ੍ਹਾਂ ਪੈਰ ਪਸਾਰਦਾ ਜਾ ਰਿਹਾ ਹੈ ਜਿਸ ਕਰ ਕੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਤੇ ਇਸ ਵਾਇਰਸ ਪ੍ਰਤੀ ਲੋਕਾਂ ਵਿਚ ਮੁੜ ਸਹਿਮ ਦਾ ਮਾਹੌਲ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ-ਗਰੇਵਾਲ

ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਦੀਆਂ ਹਦਾਇਤਾਂ 'ਤੇ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਨੇ ਬਤੌਰ ਥਾਣਾ ਮੁਖੀ ਸਿਟੀ-1 ਖੰਨਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ | ਅਹੁਦਾ ਸੰਭਾਲਣ ...

ਪੂਰੀ ਖ਼ਬਰ »

ਮਹਿਫ਼ਲ-ਏ-ਕੱਵਾਲ 30 ਨੂੰ , ਗੁਲਾਮ ਜੁਗਨੀ ਸ਼ਿਰਕਤ ਕਰਨਗੇ-ਮਾਹਲਾ

ਭਾਮੀਆਂ ਕਲਾਂ, 26 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਚੰਡੀਗੜ੍ਹ ਰੋਡ 'ਤੇ ਸਥਿਤ ਸ਼ਾਂਤੀ ਵਿਹਾਰ ਕਾਲੋਨੀ ਪਿੰਡ ਭਾਮੀਆਂ ਕਲਾਂ ਵਿਖੇ 'ਮਹਿਫਲ-ਏ-ਕੱਵਾਲ' ਸਮਾਗਮ 30 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਟਾਟਾ ਦਾ ਨਕਲੀ ਨਮਕ ਵੇਚਣ ਵਾਲਾ ਦੁਕਾਨਦਾਰ ਗਿ੍ਫ਼ਤਾਰ

ਲੁਧਿਆਣਾ, 26 ਜੂਨ (ਆਹੂਜਾ)-ਪੁਲਿਸ ਨੇ ਟਾਟਾ ਦਾ ਨਕਲੀ ਨਮਕ ਵੇਚਣ ਵਾਲੇ ਦੁਕਾਨਦਾਰ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਫੂਲ ਚੰਦ ਪੁੱਤਰ ਮੁਖਰਾਮ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਗਈ | ਪੁਲਿਸ ਕੋਲ ਲਿਖਵਾਈ ...

ਪੂਰੀ ਖ਼ਬਰ »

ਪਾਣੀ ਦਾ ਨੀਵਾਂ ਹੋ ਰਿਹਾ ਪੱਧਰ ਸਾਡੇ ਸਾਰਿਆਂ ਲਈ ਗੰਭੀਰ ਤੇ ਚਿੰਤਾ ਵਾਲਾ ਵਿਸ਼ਾ-ਮਿੱਢਾ

ਲੁਧਿਆਣਾ, 26 ਜੂਨ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਨੌਜਵਾਨ ਵਪਾਰੀ ਆਗੂ ਤੇ ਮਿੱਢਾ ਚੌਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੱਢਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਨੀਵਾਂ ਹੋ ਰਿਹਾ ਪੱਧਰ ਸਾਡੇ ਸਾਰਿਆਂ ਲਈ ਬੜਾ ਹੀ ਗੰਭੀਰ ਤੇ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ

ਲੁਧਿਆਣਾ, 26 ਜੂਨ (ਕਵਿਤਾ ਖੁੱਲਰ)-ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਵਲੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਹਫਤਾਵਾਰੀ ਨਾਮ ਅਭਿਆਸ ਸਮਾਗਮ ਸ਼੍ਰੋਮਣੀ ਸਿੱਖ ...

ਪੂਰੀ ਖ਼ਬਰ »

'ਆਪ' ਨੂੰ ਸੰਗਰੂਰ ਦੇ ਵੋਟਰਾਂ ਨੇ 100 ਦਿਨ ਦੇ ਕੰਮਾਂ ਦਾ ਇਨਾਮ ਦਿੱਤਾ-ਢਿੱਲੋਂ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਫੋਬੀਆ ਹੋ ਗਿਆ ਸੀ, ਕਿ ਉਨ੍ਹਾਂ ਦੀ ਸਰਕਾਰ ਨੇ 100 ਦਿਨਾ 'ਚ ਉਹ ਕੰਮ ਕੀਤਾ ਹੈ, ਜੋ 70 ਸਾਲਾਂ ...

ਪੂਰੀ ਖ਼ਬਰ »

ਪੀਰ ਬਾਬਾ ਭੋਲੇ ਸ਼ਾਹ ਦਾ 2 ਰੋਜ਼ਾ ਧਾਰਮਿਕ ਮੇਲਾ ਮਨਾਇਆ

ਭਾਮੀਆਂ ਕਲਾਂ, 26 ਜੂਨ (ਜਤਿੰਦਰ ਭੰਬੀ)-ਦਰਗਾਹ ਹਜ਼ਰਤ ਪੀਰ ਬਾਬਾ ਭੋਲੇ ਸ਼ਾਹ ਕਾਦਰੀ ਤੇ ਹਜ਼ਰਤ ਪੀਰ ਬਾਬਾ ਗਧੀਲੇ ਸ਼ਾਹ ਦੀ ਦਰਗਾਹ ਕੁਲੀਆਵਾਲ, ਜਮਾਲਪੁਰ ਵਿਖੇ ਸਾਲਾਨਾ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ...

ਪੂਰੀ ਖ਼ਬਰ »

ਜਥੇ: ਨਿਮਾਣਾ ਵਲੋਂ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਦਾ ਸਨਮਾਨ

ਲੁਧਿਆਣਾ, 26 ਜੂਨ (ਕਵਿਤਾ ਖੁੱਲਰ)-ਸਿੱਖ ਗੁਰੂ ਸਾਹਿਬਾਨ ਵਲੋਂ ਬਖਸ਼ੇ ਸੇਵਾ ਦੇ ਸੰਕਲਪ ਦੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿਚ ਲਗਾਉਣ ਵਾਲੇ ਵਿਅਕਤੀ ਕੌਮ ਤੇ ਸਮਾਜ ਦੇ ਲਈ ਇਕ ਚਾਨਣ ਮੁਨਾਰਾ ਹੁੰਦੇ ਹਨ | ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਹਫ਼ਤਾਵਾਰੀ ਕੀਰਤਨ ਸਮਾਗਮ

ਲੁਧਿਆਣਾ, 26 ਜੂਨ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਹਫ਼ਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ | ਸਮਾਗਮ ...

ਪੂਰੀ ਖ਼ਬਰ »

ਜੀਵਾਣੂ ਖਾਦਾਂ ਤੇ ਨਰਮੇ 'ਚ ਗੁਲਾਬੀ ਸੁੰਡੀ ਸੰਬੰਧੀ ਪੀ. ਏ. ਯੂ. ਲਾਈਵ 'ਚ ਚਰਚਾ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਫ਼ਤਾਵਾਰ ਚਲਾਏ ਜਾ ਰਹੇ ਪ੍ਰੋਗਰਾਮ 'ਪੀ. ਏ. ਯੂ. ਲਾਈਵ' 'ਚ ਇਸ ਵਾਰ ਨਰਮੇ ਵਿਚ ਗੁਲਾਬੀ ਸੁੰਡੀ, ਜੀਵਾਣੂ ਖਾਦਾਂ ਦੀ ਮਹੱਤਤਾ, ਮੂੰਗੀ ਦੇ ਮੰਡੀਕਰਨ ਤੇ ਮੌਸਮ ਦੀ ਵਡਮੁੱਲੀ ਜਾਣਕਾਰੀ ਸਾਂਝੀ ...

ਪੂਰੀ ਖ਼ਬਰ »

ਮੈਗਾ ਕੈਂਪ ਦੌਰਾਨ 32 ਸਨਅਤਕਾਰਾਂ ਨੇ ਉਦਯਮ ਰਜਿਸਟ੍ਰੇਸ਼ਨ ਕਰਵਾਈ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਐਮ. ਐਸ. ਐਮ. ਈ. ਵਿਕਾਸ ਕੇਂਦਰ ਪੰਜਾਬ ਤੇ ਚੰਡੀਗੜ੍ਹ ਦੇ ਸਹਿਯੋਗ ਨਾਲ ਉਦਯਮ ਰਜਿਸਟ੍ਰੇਸ਼ਨ ਲਈ ਇਕ ਮੈਗਾ ਕੈਂਪ ਐਮ. ਐਸ. ਐਮ. ਈ. ਵਿਕਾਸ ਕੇਂਦਰ ਸੰਗੀਤ ...

ਪੂਰੀ ਖ਼ਬਰ »

ਵਣ ਖੇਤੀ ਬਾਰੇ ਪੀ. ਏ. ਯੂ. 'ਚ ਦੋ ਰੋਜ਼ਾ ਸਿਖ਼ਲਾਈ ਕੋਰਸ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਹੁਨਰ ਵਿਕਾਸ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਵਣ-ਖੇਤੀ ਤੇ ਕੁਦਰਤੀ ਸੋਮੇ ਵਿਭਾਗ ਦੇ ਸਹਿਯੋਗ ਨਾਲ ਦੋ ਦਿਨਾਂ ਸਿਖਲਾਈ ਕੋਰਸ 'ਵਣ-ਖੇਤੀ, ਰੁੱਖ, ਨਰਸਰੀ ਤੇ ਬੂਟਿਆਂ ਦੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਲੁਧਿਆਣਾ, 26 ਜੂਨ (ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ਨਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ...

ਪੂਰੀ ਖ਼ਬਰ »

ਮਿਲੀਭੁਗਤ ਤੋਂ ਬਿਨਾਂ ਅਣਅਧਿਕਾਰਤ ਉਸਾਰੀਆਂ ਹੋਣਾ ਸੰਭਵ ਨਹੀਂ

ਲੁਧਿਆਣਾ, 26 ਜੂਨ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕਥਿਤ ਤੌਰ 'ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ | ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਕਥਿਤ ਤੌਰ 'ਤੇ ਮਿਲੀਭੁਗਤ ਤੋਂ ਬਿਨਾਂ ਨਾਜਾਇਜ਼ ...

ਪੂਰੀ ਖ਼ਬਰ »

ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ-ਪ੍ਰਧਾਨ ਸਵਰਨ ਸਿੰਘ ਇੰਟਕ

ਲੁਧਿਆਣਾ, 26 ਜੂਨ (ਕਵਿਤਾ ਖੁੱਲਰ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਪ੍ਰਧਾਨ ਸਵਰਨ ਸਿੰਘ ਨੇ ਇਕ ਸਾਂਝੇ ਬਿਆਨ 'ਚ ਪੰਜਾਬ ਸਰਕਾਰ ਨੂੰ ਕਰੜੇ ਸ਼ਬਦ ਵਿਚ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਤੇ ਸਮਝਦਾਰ ਨੇ ਉਨ੍ਹਾਂ ਨੂੰ ਮੂਰਖ ਨਹੀਂ ਬਣਾਇਆ ਜਾ ...

ਪੂਰੀ ਖ਼ਬਰ »

ਨਹੀਂ ਰੁਕ ਰਹੀ ਘਰੇਲੂ ਰਸੋਈ ਗੈਸ ਦੀ ਦੁਰਵਰਤੋਂ

ਲੁਧਿਆਣਾ, 26 ਜੂਨ (ਜੁਗਿੰਦਰ ਸਿੰਘ ਅਰੋੜਾ)-ਰਸੋਈ ਗੈਸ ਦੀ ਕਾਲਾ ਬਾਜ਼ਾਰੀ ਰੁਕਣ ਦਾ ਨਾਂਅ ਨਹੀਂ ਲੈ ਰਹੀ | ਅਨੇਕਾਂ ਹੀ ਵਾਰ ਕਾਰਵਾਈਆਂ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਖ਼ੁਰਾਕ ਸਪਲਾਈ ਵਿਭਾਗ ਵਲੋਂ ਛਾਪੇਮਾਰੀ ਕਰਦਿਆਂ ਵੱਡੀ ਗਿਣਤੀ 'ਚ ਘਰੇਲੂ ਰਸੋਈ ਗੈਸ ...

ਪੂਰੀ ਖ਼ਬਰ »

ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 26 ਜੂਨ (ਆਹੂਜਾ)-ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਿਮਰਨਜੀਤ ਕੌਰ ਵਾਸੀ ਪਿੰਡ ਦਾਦ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਅਤੇ ਇਸ ਮਾਮਲੇ 'ਚ ਪੁਲਿਸ ਨੇ ਗਗਨਦੀਪ ...

ਪੂਰੀ ਖ਼ਬਰ »

ਵਾਤਾਵਰਨ ਦੀ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 600 ਤੋਂ ਵੱਧ ਬੂੂਟੇ ਵੰਡੇ-ਏ. ਡੀ. ਸੀ.

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹੇ 'ਚ ਵਾਤਾਵਰਨ ਦੀ ਸੰਭਾਲ ਲਈ 600 ਦੇ ਕਰੀਬ ਬੂਟੇ ਵੰਡੇ ਗਏ ਹਨ, ਜਿਨ੍ਹਾਂ ਵਿਅਕਤੀਆਂ ਨੂੰ ਬੂਟੇ ਵੰਡੇ ਗਏ ਹਨ ਉਨ੍ਹਾਂ ਨੂੰ ਬੂਟਿਆਂ ਦੀ ਸੰਭਾਲ ਕਰਨ ਦੀ ਵੀ ...

ਪੂਰੀ ਖ਼ਬਰ »

ਨਸ਼ਾ ਵਿਰੁੱਧ ਦਿਵਸ ਸੰਬੰਧੀ ਕਰਵਾਏ ਸਮਾਗਮ 'ਚ ਨਵਚੇਤਨਾ ਵਲੋਂ ਲਗਾਈ ਪ੍ਰਦਰਸ਼ਨੀ ਰਹੀ ਖਿੱਚ ਦਾ ਕੇਂਦਰ

ਲੁਧਿਆਣਾ, 26 ਜੂਨ (ਕਵਿਤਾ ਖੁੱਲਰ)-ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਨਸ਼ਾ ਵਿਰੋਧੀ ਦਿਵਸ 'ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਸਮਾਗਮ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ਸਕੂਲੀ ਬੱਚੇ, ਸੰਸਥਾਵਾਂ ਨੇ ਹਿੱਸਾ ਲਿਆ | ਸਮਾਗਮ 'ਚ ਨਸ਼ਿਆਂ ਤੋਂ ਜਾਗਰੂਕ ...

ਪੂਰੀ ਖ਼ਬਰ »

ਮਿਆਦ ਖ਼ਤਮ ਹੋ ਚੁੱਕੇ ਰਸੋਈ ਗੈਸ ਸਿਲੰਡਰ ਦੀ ਵਰਤੋਂ ਕਰਨਾ ਖ਼ਤਰਨਾਕ ਹੋ ਸਕਦੈ

ਲੁਧਿਆਣਾ, 26 ਜੂਨ (ਜੁਗਿੰਦਰ ਸਿੰਘ ਅਰੋੜਾ)-ਜਿਸ ਰਸੋਈ ਗੈਸ ਸਿਲੰਡਰ ਦੀ ਮਿਆਦ ਖ਼ਤਮ ਹੋ ਚੁੱਕੀ ਹੋਵੇ, ਉਸ ਦੀ ਵਰਤੋਂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਪਰ ਬਹੁਤੇ ਖਪਤਕਾਰਾਂ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ | ਗੱਲਬਾਤ ਦੌਰਾਨ ਇਕ ਗੈਸ ਕੰਪਨੀ ਦੇ ਅਧਿਕਾਰੀ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਸਮਰਥਕਾਂ ਨੇ ਸੈਣੀ ਦੀ ਅਗਵਾਈ 'ਚ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ

ਭਾਮੀਆਂ ਕਲਾਂ , 26 ਜੂਨ (ਜਤਿੰਦਰ ਭੰਬੀ)-ਸੰਗਰੂਰ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਵਜੋਂ ਚੋਣ ਲੜੇ ਸਿਮਰਨਜੀਤ ਸਿੰਘ ਮਾਨ ਵਲੋਂ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਵਰਕਿੰਗ ਕਮੇਟੀ ਦੇ ਮੈਂਬਰ ਤੇ ਸੀਨੀਅਰ ਆਗੂ ...

ਪੂਰੀ ਖ਼ਬਰ »

ਵਿਧਾਇਕ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 93 'ਚ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ

ਲੁਧਿਆਣਾ, 26 ਜੂਨ (ਕਵਿਤਾ ਖੁੱਲਰ)-ਹਲਕਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 93 ਅਧੀਨ ਹਰੀ ਸਿੰਘ ਨਗਰ ਇਲਾਕੇ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ...

ਪੂਰੀ ਖ਼ਬਰ »

ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ਦਾ ਰੇਲਵੇ ਫਾਟਕ 18 ਜੁਲਾਈ ਤੱਕ ਬੰਦ

ਦੋਰਾਹਾ, 26 ਜੂਨ (ਜਸਵੀਰ ਝੱਜ)-ਸ਼ਹਿਰ ਦੋਰਾਹਾ ਦੇ ਬਰਾਬਰੋਂ ਲੰਘਦੀ ਨਹਿਰ ਸਰਹਿੰਦ ਦੇ ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ਤੋਂ ਲੰਘਦੀ ਰੇਲਵੇ ਲਾਇਨ ਦਾ ਪੁਲ ਬਣਨ ਕਾਰਨ ਦੋਰਾਹਾ-ਨੀਲੋਂ ਤੇ ਚੰਡੀਗੜ੍ਹ ਦੀ ਸੜਕ 18 ਜੁਲਾਈ ਤੱਕ ਬੰਦ ਰਹੇਗੀ | ਜਿਸ ਦੇ ਬਾਰੇ ਟ੍ਰੈਫਿਕ ...

ਪੂਰੀ ਖ਼ਬਰ »

ਸਹਾਇਕ ਰਿਕਾਰਡ ਕੀਪਰ ਦੀ ਜਾਅਲੀ ਫੇਸ ਬੁੱਕ ਆਈ. ਡੀ. ਬਣਾ ਕੇ ਦੋਸਤ ਤੋਂ 50 ਹਜ਼ਾਰ ਦੀ ਮਾਰੀ ਠੱਗੀ

ਬੀਜਾ, 26 ਜੂਨ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸਹਾਇਕ ਰਿਕਾਰਡ ਕੀਪਰ ਦੀ ਡਿਊਟੀ ਕਰਦੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਜਾਅਲੀ ਫੇਸ ਬੁੱਕ ਆਈ. ਡੀ. ਬਣਾ ਕੇ ਉਸ ਦੇ ਦੋਸਤ ਤੋਂ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਮਿਲਿਆ ...

ਪੂਰੀ ਖ਼ਬਰ »

ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ

ਜਗਰਾਉਂ, 26 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਵਿਧਾਨ ਸਭਾ ਸੈਸ਼ਨ ਦੌਰਾਨ ਮੁਲਾਜ਼ਮਾਂ ਦੇ ਹਿੱਤ 'ਚ ਆਏ ਮਤੇ ਦਾ ਪੰਜਾਬ ਸਰਕਾਰ ਵਲੋਂ ਵਿਰੋਧ 'ਤੇ ਜਗਰਾਉਂ ਵਿਖੇ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮਤੇ 'ਚ ਪੁਰਾਣੀ ਪੈਨਸ਼ਨ ...

ਪੂਰੀ ਖ਼ਬਰ »

ਬਲੈਰੋ ਗੱਡੀ ਦੇ ਹੇਠ ਆ ਕੇ ਮੋਟਰਸਾਈਕਲ ਸਵਾਰ ਦੀ ਮੌਤ

ਭੂੰਦੜੀ, 26 ਜੂਨ (ਕੁਲਦੀਪ ਸਿੰਘ ਮਾਨ)-ਲਾਗਲੇ ਪਿੰਡ ਭੈਣੀ ਅਰਾਈਆਂ ਦੇ ਨੇੜੇ ਬਲੈਰੋ ਗੱਡੀ ਹੇਠ ਆ ਕੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸਾਬਕਾ ਡਾਇਰੈਟਰ ਦਰਸ਼ਨ ਸਿੰਘ ਭੈਣੀ ਨੇ ਦੱਸਿਆ ਕਿ ਸਤਨਾਮ ਸਿੰਘ ...

ਪੂਰੀ ਖ਼ਬਰ »

ਇਨਕਲਾਬੀ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜਗਰਾਉਂ 'ਚ ਰੋਸ ਪ੍ਰਦਰਸ਼ਨ

ਜਗਰਾਉਂ, 26 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਸੱਦੇ 'ਤੇ ਜਗਰਾਉਂ ਬੱਸ ਅੱਡੇ ਵਿਖੇ ਖੱਬੀਆਂ ਤੇ ਇਨਕਲਾਬੀ ਧਿਰਾਂ ਦੇ ਵਰਕਰਾਂ ਦੀ ਰੈਲੀ 'ਚ ਭਰਵਾਂ ਇਕੱਠ ਹੋਇਆ | ਇਸ ਮੌਕੇ 26 ਜੂਨ 1975 ਨੂੰ ਦੇਸ਼ ਭਰ 'ਚ ਉਸ ਸਮੇਂ ਦੀ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ 'ਚ ਨੌਜਵਾਨ ਦੀ ਮੌਤ

ਸਿੱਧਵਾਂ ਬੇਟ, 26 ਜੂਨ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸਵੇਰੇ ਸਥਾਨਕ ਕਸਬੇ ਦੇ ਚੱਕੀਆਂ ਵਾਲਾ ਚੌਕ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ | ਜਾਣਕਾਰੀ ਅਨੁਸਾਰ ਲਾਗਲੇ ਪਿੰਡ ...

ਪੂਰੀ ਖ਼ਬਰ »

ਭੋਜਨ ਤਕਨਾਲੋਜੀ ਵਿਭਾਗ ਪੀ. ਏ. ਯੂ. ਨੇ ਵਿਸ਼ੇਸ਼ ਭਾਸ਼ਨ ਕਰਵਾਇਆ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਪੀ. ਏ. ਯੂ. ਦੇ ਭੋਜਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਵਲੋਂ ਡਾ. ਜੀਵਨ ਸਿੰਘ ਸਿੱਧੂ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਡਾ. ਸਿੱਧੂ ਇਸ ਵਿਭਾਗ ਦੇ ਸਾਬਕਾ ਮੁਖੀ ਰਹੇ ਹਨ ਤੇ ਅੱਜ ਕੱਲ੍ਹ ਕੁਵੈਤ ਯੂਨੀਵਰਸਿਟੀ ਕੁਵੈਤ 'ਚ ਬਤੌਰ ...

ਪੂਰੀ ਖ਼ਬਰ »

ਫਿਕੋ ਨੇ ਉੱਦਮੀਆਂ ਲਈ 'ਸਟ੍ਰੈੱਸ ਤੋਂ ਸਟਰੈਂਥ' ਵਿਸ਼ੇ 'ਤੇ ਸੈਸ਼ਨ ਕਰਵਾਇਆ

ਲੁਧਿਆਣਾ, 26 ਜੂਨ (ਪੁਨੀਤ ਬਾਵਾ)- ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਹੋਟਲ ਰੈਡੀਸਨ ਬਲੂ ਫ਼ਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਸਨਅਤਕਾਰਾਂ ਲਈ 'ਸਟ੍ਰੈੱਸ ਤੋਂ ਸਟਰੈਂਥ' ਵਿਸ਼ੇ 'ਤੇ ਇਕ ਸੈਸ਼ਨ ਕਰਵਾਇਆ, ਜਿਸ ਵਿਚ ਫਿਕੋ ਦੇ 340 ...

ਪੂਰੀ ਖ਼ਬਰ »

ਪੰਜਾਬ ਡਾਇਰਸ ਐਸੋਸੀਏਸ਼ਨ ਵਲੋਂ ਸੀ. ਈ .ਟੀ. ਪੀ. ਦੀ ਪਾਈਪ ਵਿਚ ਨਾਜਾਇਜ਼ ਪਾਣੀ ਪਾਉਣ ਵਾਲਿਆਂ ਦੀ ਸ਼ਿਕਾਇਤ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਪੰਜਾਬ ਡਾਇਰਸ ਐਸੋਸੀਏਸ਼ਨ ਵਲੋਂ ਸੀ.ਈ.ਟੀ.ਪੀ ਦੀ ਪਾਈਪ ਲਾਈਨ ਵਿਚ ਨਜਾਇਜ਼ ਪਾਣੀ ਪਾਉਣ ਵਾਲਿਆਂ ਦੀ ਅੱਜ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਈਸ਼ਾ ਕਾਲੀਆ ਅਤੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ਼ੇਨਾ ਅਗਰਵਾਲ ਨੂੰ ਸ਼ਿਕਾਇਤ ਕੀਤੀ ...

ਪੂਰੀ ਖ਼ਬਰ »

ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਵਿਦਿਆਰਥੀਆਂ ਵਲੋਂ ਭੋਜਨ ਉਦਯੋਗ ਇੰਨਕੁਬੇਸ਼ਨ ਸੈਂਟਰ ਦਾ ਦੌਰਾ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਪੀ. ਏ. ਯੂ. ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਖੇਤੀ ਕਾਰੋਬਾਰ ਪ੍ਰਬੰਧਨ ਵਿਸ਼ੇ ਦੇ ਵਿਦਿਆਰਥੀਆਂ ਨੇ ਭੋਜਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਵਿਚ ਭੋਜਨ ਉਦਯੋਗ ਬਿਜ਼ਨਸ ਇੰਨਕੁਬੇਸ਼ਨ ਸੈਂਟਰ ਦਾ ਦੌਰਾ ਕੀਤਾ | ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਪਿੰਡਾਂ ਦੇ ਨੌਜਵਾਨਾਂ ਲਈ ਤਿਮਾਹੀ ਹੁਨਰ ਵਿਕਾਸ ਸਿਖਲਾਈ ਕੋਰਸ ਕਰਾਉਣ ਦਾ ਐਲਾਨ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਵਲੋਂ ਪਿੰਡਾਂ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਹੁਨਰ ਵਿਕਾਸ ਸਿਖ਼ਲਾਈ ਕੋਰਸ ਮਿਤੀ 01 ਅਗਸਤ 2022 ਤੋਂ 28 ਅਕਤੂਬਰ 2022 ਤੱਕ ਕਰਵਾਇਆ ...

ਪੂਰੀ ਖ਼ਬਰ »

ਘੱਟੋ-ਘੱਟ ਉਜਰਤਾਂ 'ਚ ਵਾਧਾ ਕਰਨ ਲਈ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਨੇ ਮੰਗਾਂ ਸੰਬੰਧੀ ਦਿੱਤਾ ਮੰਗ-ਪੱਤਰ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਲੁਧਿਆਣਾ ਵਲੋਂ ਸੂਬਾਈ ਆਗੂ ਹਰਜੀਤ ਕੌਰ ਸਮਰਾਲਾ ਦੀ ਅਗਵਾਈ 'ਚ ਗੁਰਪ੍ਰੀਤ ਸਿੰਘ ਸਹਾਇਕ ਲੇਬਰ ਕਮਿਸ਼ਨਰ ਲੁਧਿਆਣਾ ਨੂੰ ਮੰਗ-ਪੱਤਰ ਸੌਂਪਿਆ ਗਿਆ | ਵਫ਼ਦ ਨੇ ਮੰਗਾਂ ਪੂਰੀਆਂ ਨਾ ਹੋਣ ...

ਪੂਰੀ ਖ਼ਬਰ »

ਝੋਨੇ ਦੀ ਕਾਸ਼ਤ ਦੇ ਵਿਕਸਿਤ ਤਰੀਕਿਆਂ ਦੀ ਜਾਣਕਾਰੀ ਲਈ ਪੀ. ਏ. ਯੂ. ਵਿਖੇ ਵੈਬੀਨਾਰ

ਲੁਧਿਆਣਾ, 26 ਜੂਨ (ਪੁਨੀਤ ਬਾਵਾ)-ਝੋਨੇ ਦੀ ਕਾਸ਼ਤ ਲਈ ਪੀ. ਏ. ਯੂ. ਦੇ ਪਸਾਰ ਸਿੱਖਿਆ ਵਿਭਾਗ ਵਲੋਂ ਇਕ ਵੈਬੀਨਾਰ ਕਰਵਾਇਆ ਗਿਆ | ਇਸ 'ਚ 55 ਦੇ ਕਰੀਬ ਕਿਸਾਨ ਤੇ ਖੇਤੀ ਅਧਿਕਾਰੀ ਸ਼ਾਮਿਲ ਹੋਏ | ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਤੇ ਪਾਣੀ ...

ਪੂਰੀ ਖ਼ਬਰ »

ਸੰਗਰੂਰ ਦੇ ਵੋਟਰਾਂ ਨੇ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਫਤਵਾ ਦਿੱਤਾ-ਛੰਦੜਾਂ

ਭਾਮੀਆਂ ਕਲਾਂ, 26 ਜੂਨ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਸਿੰਘ ਅੰਮਿ੍ਤਪਾਲ ਸਿੰਘ ਛੰਦੜਾ ਵਲੋਂ ਸੰਗਰੂਰ ਜ਼ਿਮਨੀ ਚੋਣ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਮਾਨ ਦੀ ਇਸ ਜਿੱਤ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX