ਤਾਜਾ ਖ਼ਬਰਾਂ


ਸਰਕਾਰੀ ਸਕੂਲ ਚੋਂ ਮਿਲੀ ਨੌਜਵਾਨ ਦੀ ਲਾਸ਼, ਚਿੱਟੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
. . .  7 minutes ago
ਤਲਵੰਡੀ ਸਾਬੋ, 3 ਅਕਤੂਬਰ (ਰਣਜੀਤ ਸਿੰਘ ਰਾਜੂ)-ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸਵੇਰੇ ਸਕੂਲ ਦੇ ਵਿਹੜੇ 'ਚ ਇੱਕ ਨੌਜਵਾਨ ਦੀ ਲਾਸ਼ ਪਈ ਦਿਖਾਈ ਦਿੱਤੀ, ਜਿਸ ਦੀ ਬਾਂਹ ਵਿੱਚ ਇਕ ਸਰਿੰਜ ਲੱਗੀ ਹੋਈ ਸੀ।ਪਿੰਡ ਵਾਸੀਆਂ...
ਜੰਮੂ ਕਸ਼ਮੀਰ 'ਚ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਦੀ ਮੌਤ, ਦਰਜਨਾਂ ਜ਼ਖ਼ਮੀ
. . .  9 minutes ago
ਜੰਮੂ, 3 ਅਕਤੂਬਰ - ਖੋਰਗਲੀ ਦੇ ਮੋਂਗਰੀ ਤੋਂ ਊਧਮਪੁਰ ਜਾ ਰਹੀ ਇਕ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ, ਜਦਕਿ ਦਰਜਨਾਂ ਜ਼ਖ਼ਮੀ ਹੋ...
ਗੁਰੂਗ੍ਰਾਮ 'ਚ ਡਿਗੀ ਇਮਾਰਤ, 2-3 ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  41 minutes ago
ਗੁਰੂਗ੍ਰਾਮ, 3 ਅਕਤੂਬਰ - ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫ਼ੇਜ਼-1 ਵਿਖੇ ਇਕ ਇਮਾਰਤ ਡਿਗ ਪਈ। ਦਰਅਸਲ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ, ਇਮਾਰਤ ਡਿਗ ਪਈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ 2-3 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ...
ਭਾਰਤ 'ਚ ਪਿਛਲੇ 24 ਘੰਟਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 3 ਅਕਤੂਬਰ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 36,126 ਹੋ ਗਈ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ 26ਵਾਂ ਦਿਨ
. . .  about 2 hours ago
ਮੈਸੂਰ, 3 ਅਕਤੂਬਰ - ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 26ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 26ਵੇਂ ਦਿਨ ਦੀ ਸ਼ੁਰੂਆਤ ਕਰਨਾਟਕ ਦੇ...
ਦੁਰਗਾ ਪੰਡਾਲ 'ਚ ਅੱਗ ਲੱਗਣ ਨਾਲ 3 ਮੌਤਾਂ, 64 ਝੁਲਸੇ
. . .  about 2 hours ago
ਲਖਨਊ, 3 ਅਕਤੂਬਰ - ਉੱਤਰ ਪ੍ਰਦੇਸ਼ ਦੇ ਭਦੋਹੀ ਦੇ ਔਰਾਈ ਕਸਬੇ 'ਚ ਬੀਤੀ ਰਾਤ ਦੁਰਗਾ ਪੰਡਾਲ ਨੂੰ ਅੱਗ ਲੱਗਣ ਕਾਰਨ 3 ਜਣਿਆਂ ਦੀ ਮੌਤ ਹੋ ਗਈ, ਜਦਕਿ 64 ਲੋਕ ਝੁਲਸ ਗਏ। ਮ੍ਰਿਤਕਾਂ 'ਚ 12 ਅਤੇ 10 ਸਾਲ ਦੇ 2 ਲੜਕੇ ਅਤੇ ਇਕ 45 ਸਾਲਾਂ ਔਰਤ ਸ਼ਾਮਿਲ ਹਨ। ਝੁਲਸੇ...
ਹਵਾਈ ਫ਼ੌਜ ਨੂੰ ਅੱਜ ਮਿਲਣਗੇ ਸਵਦੇਸ਼ੀ ਲੜਾਕੂ ਹੈਲੀਕਾਪਟਰ
. . .  about 2 hours ago
ਨਵੀਂ ਦਿੱਲੀ, 3 ਅਕਤੂਬਰ - ਭਾਰਤੀ ਹਵਾਈ ਫ਼ੌਜ ਵਿਚ ਅੱਜ ਦੇਸ਼ ਵਿਚ ਵਿਕਸਿਤ ਕੀਤੇ ਲੜਾਕੂ ਹੈਲੀਕਾਪਟਰ ਰਸਮੀ ਤੌਰ 'ਤੇ ਸ਼ਾਮਿਲ ਕੀਤੇ...
ਇੰਗਲੈਂਡ ਹੱਥੋਂ ਆਪਣੇ ਘਰੇਲੂ ਮੈਦਾਨ 'ਤੇ ਟੀ-20 ਲੜੀ ਹਾਰਿਆ ਪਾਕਿਸਤਾਨ
. . .  about 2 hours ago
ਲਾਹੌਰ, 3 ਅਕਤੂਬਰ - ਇੰਗਲੈਂਡ ਨੇ 7ਵੇਂ ਅਤੇ ਆਖ਼ਰੀ ਟੀ-20 ਮੈਚ ਵਿਚ ਪਾਕਿਸਤਾਨ ਨੂੰ ਉਸ ਦੇ ਘਰੇਲੂ ਮੈਦਾਨ 'ਤੇ 67 ਦੌੜਾਂ ਨਾਲ ਹਰਾ ਲੇ ਲੜੀ ਉੱਪਰ 4-3 ਨਾਲ ਕਬਜ਼ਾ ਕਰ ਲਿਆ।ਗੱਦਾਫੀ ਸਟੇਡੀਅਮ 'ਚ ਹੋਏ ਇਸ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲ 'ਤੇ ਇੰਗਲੈਂਡ ਨੇ ਨਿਰਧਾਰਿਤ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ...
ਕਿਸਾਨਾਂ ਅੱਜ ਕਰਨਗੇ ਰੇਲਾਂ ਦਾ ਚੱਕਾ ਜਾਮ
. . .  about 2 hours ago
ਅੰਮ੍ਰਿਤਸਰ, 3 ਅਕਤੂਬਰ - ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਅਜੇ ਮਿਸ਼ਰਾ 'ਤੇ ਇਸ ਘਟਨਾ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਦਰਜ ਹੋਏ ਮਾਮਲੇ 'ਚ ਗ੍ਰਿਫ਼ਤਾਰੀ ਕਰਵਾਉਣ ਲਈ ਕਿਸਾਨਾਂ ਵਲੋਂ ਪੰਜਾਬ 'ਚ 17 ਵੱਖ-ਵੱਖ ਥਾਵਾਂ 'ਤੇ ਅੱਜ ਰੇਲ ਰੋਕੋ ਅੰਦੋਲਨ...
⭐ਮਾਣਕ - ਮੋਤੀ⭐
. . .  1 minute ago
⭐ਮਾਣਕ - ਮੋਤੀ⭐
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟੋਰਾਂਟੋ ਵਿਚ ਭਗਵਦ ਗੀਤਾ ਪਾਰਕ ਦੀ ਭੰਨਤੋੜ ਨੂੰ "ਨਫ਼ਰਤ ਅਪਰਾਧ" ਕਰਾਰ ਦਿੱਤਾ, ਜਾਂਚ ਦੀ ਕੀਤੀ ਮੰਗ
. . .  1 day ago
ਭਾਰਤ ਨੇ ਦੂਜੇ ਟੀ-20 ਚ 16 ਦੌੜਾਂ ਨਾਲ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਭਾਰਤ, ਨਿਊਜ਼ੀਲੈਂਡ ਨੇਵੀ ਨੇ ਵ੍ਹਾਈਟ ਸ਼ਿਪਿੰਗ ਇਨਫਰਮੇਸ਼ਨ ਐਕਸਚੇਂਜ ਸਮਝੌਤੇ 'ਤੇ ਕੀਤੇ ਹਸਤਾਖ਼ਰ
. . .  1 day ago
ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਦੋ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਕਾਰਨ ਸਥਿਤੀ ਤਣਾਅਪੂਰਨ ਬਣੀ
. . .  1 day ago
ਲੁਧਿਆਣਾ ,2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ ) -ਸਥਾਨਕ ਸੰਗਲਾ ਸ਼ਿਵਾਲਾ ਮੰਦਿਰ ਵਿਚ ਅੱਜ ਦੇਰ ਸ਼ਾਮ ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਹਿੰਦੂ ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20 - ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
3- ਜੰਮੂ ਅਤੇ ਕਸ਼ਮੀਰ : ਪੁਲਵਾਮਾ ਵਿਚ ਐਸ.ਪੀ.ਓ. ਜਾਵੇਦ ਅਹਿਮਦ ਡਾਰ ਨੂੰ ਅੰਤਿਮ ਸ਼ਰਧਾਂਜਲੀ ਭੇਟ
. . .  1 day ago
ਦਿੱਲੀ : ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ -ਅਦਾਕਾਰਾ ਕੰਗਨਾ ਰਣੌਤ
. . .  1 day ago
3 ਅਕਤੂਬਰ ਨੂੰਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ 17 ਜਗ੍ਹਾ ਰੇਲ ਚੱਕਾ ਜਾਮ
. . .  1 day ago
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
ਤਿੰਨ ਮੋਟਰਸਾਈਕਲ ਸਵਾਰਾਂ ਨੇ ਮੈਡੀਕੋਜ ਦੀ ਦੁਕਾਨ ਤੋਂ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟੀ
. . .  1 day ago
ਜੈਤੋ, 2 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਰਾਮਦਾਸ ਮੈਡੀਕੋਜ ਦੀ ਦੁਕਾਨ ਤੋਂ ਇਕ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਰਾਮਦਾਸ ਮੈਡੀਕੋਜ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਸਾਕਾ ਪੰਜਾ ਸਾਹਿਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 2ਅਕਤੂਬਰ (ਨਿੱਕੂਵਾਲ)- ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ...
ਪੰਜਾਬ 'ਚ ਕਰੀਬ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਜ਼ੀਰੋ ਬਿਜਲੀ ਬਿੱਲ ਆਇਆ: ਭਗਵੰਤ ਮਾਨ
. . .  1 day ago
ਅਹਿਮਦਾਬਾਦ, 2 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕੇਵਲ 6 ਮਹੀਨੇ ਪਹਿਲਾਂ ਸਾਡੀ ਸਰਕਾਰ ਬਣੀ ਅਤੇ ਅਸੀਂ ਆਪਣਾ ਵਾਅਦਾ ਪੂਰਾ...
ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਝੋਨੇ ਦੀ ਖ਼ਰੀਦ ਅਤੇ ਢੋਆ-ਢੁਆਈ 'ਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ: ਗੋਲਡੀ ਕੰਬੋਜ
. . .  1 day ago
ਮੰਡੀ ਘੁਬਾਇਆ, 2 ਅਕਤੂਬਰ (ਅਮਨ ਬਵੇਜਾ)- ਫੋਕਲ ਪੁਆਇੰਟ ਮੰਡੀ ਘੁਬਾਇਆ 'ਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ ਅਤੇ ਇਸ ਦੌਰਾਨ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਹਾੜ ਸੰਮਤ 554

ਸੰਗਰੂਰ

ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਵਰਕਰਾਂ ਨੇ ਮਨਾਏ ਜਸ਼ਨ

ਬਰਨਾਲਾ, 26 ਜੂਨ (ਰਾਜ ਪਨੇਸਰ, ਨਰਿੰਦਰ ਅਰੋੜਾ)-ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਵਿਚ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਜਿੱਤ ਹਾਸਲ ਕੀਤੀ | ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਲਖਵੀਰ ਸਿੰਘ, ਮੱਖਣ ਸਿੰਘ, ਤੇਜਪਾਲ ਸਿੰਘ, ਗੁਰਜੰਟ ਸਿੰਘ, ਕੋਮਲਦੀਪ ਸਿੰਘ, ਬਲਵਿੰਦਰ ਸਿੰਘ ਹੰਡਿਆਇਆ, ਮਲਕੀਤ ਸਿੰਘ, ਗੁਰਮੇਲ ਸਿੰਘ ਨੇ ਸਿਮਰਨਜੀਤ ਸਿੰਘ ਮਾਨ ਦੇ ਜਿੱਤ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਜਿੱਤ ਇਮਾਨਦਾਰੀ, ਸੱਚਾਈ, ਸਿੱਖੀ 'ਤੇ ਪਹਿਰਾ ਦੇਣ ਵਾਲੇ ਜਰਨੈਲ ਦੀ ਜਿੱਤ ਹੈ | ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਹਿੰਦੇ ਹੁੰਦੇ ਸੀ ਕਿ ਸਾਨੂੰ ਵੋਟਾਂ ਮੰਗਣ ਦੀ ਜਰੂਰਤ ਨਹੀਂ, ਸਾਨੂੰ ਤਾਂ ਵੋਟਾਂ ਆਪਣੇ ਆਪ ਪੈ ਜਾਣਗੀਆਂ ਪਰ ਸੰਗਰੂਰ, ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੇ ਦੱਸ ਦਿੱਤਾ ਕਿ ਜੇਕਰ ਪਾਰਟੀਆਂ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਤਾਂ ਉਹ ਚੋਣਾਂ ਵਿਚ ਆਪਣਾ ਗੁੱਸਾ ਕੱਢਦੇ ਹਨ ਜੋ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਵੇਖਣ ਨੂੰ ਮਿਲਿਆ | ਮੱੁਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਇਲਾਕੇ ਵਿਚ ਵੱਡੀ ਲੀਡ ਨਾਲ ਸ: ਮਾਨ ਦੀ ਜਿੱਤ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸੰਗਰੂਰ ਬਰਨਾਲਾ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ |
ਧਨੌਲਾ, (ਜਤਿੰਦਰ ਸਿੰਘ ਧਨੌਲਾ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੀ ਸ਼ਾਨਦਾਰ ਜਿੱਤ ਦਰਜ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਨੌਜਵਾਨਾਂ ਨੇ ਬੱਸ ਸਟੈਂਡ ਧਨੌਲਾ ਵਿਖੇ ਜੇਤੂ ਜਸ਼ਨ ਮਨਾਇਆ | ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਅਮਰਜੀਤ ਸਿੰਘ ਗਿੱਲ ਸਾਬਕਾ ਪ੍ਰਧਾਨ, ਹਰਿੰਦਰਜੀਤ ਸਿੰਘ, ਗੁਰਮੁਖ ਸਿੰਘ, ਸੁਖਰਾਜ ਸਿੰਘ ਪੰਧੇਰ, ਸਰਬਜੀਤ ਸਿੰਘ ਜੋਗਾ, ਰਣਧੀਰ ਸਿੰਘ, ਗੁਰਜੰਟ ਸਿੰਘ ਭਾਊ, ਜਗਤਾਰ ਸਿੰਘ, ਜਗਸੀਰ ਸੀਰਾ, ਸੰਨੀ ਗਿੱਲ, ਗੁਰਤੇਜ ਮਿਸਤਰੀ, ਗਗਨਦੀਪ ਸਿੰਘ, ਅਮਰੀਕ ਸਿੰਘ, ਗੁਰਤੇਜ ਸਿੰਘ, ਗੁਰਮੀਤ ਸਿੰਘ, ਪਰਵਿੰਦਰ ਸਿੰਘ, ਜਸਕਰਨ ਸਿੰਘ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ, ਗੁਰਲਾਲ ਸਿੰਘ, ਹਰਦੀਪ ਸਿੰਘ ਮੰਨੂ ਨੇ ਇਕਸੁਰ ਹੁੰਦਿਆਂ ਆਖਿਆ ਕਿ ਹੁਣ ਸੰਸਦੀ ਹਲਕਾ ਸੰਗਰੂਰ ਦੀ ਨੁਹਾਰ ਬਦਲੇਗੀ | ਉਕਤ ਜਥੇਬੰਦਕਾ ਨੇ ਫਿਰ ਆਖਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਇਮਾਨਦਾਰੀ ਦੀ ਮਿਸਾਲ ਹਨ | ਜਥੇਬੰਦੀਆਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ |
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ 'ਚ ਸਮਰਥਕਾਂ ਨੇ ਪਟਾਕੇ ਚਲਾਏ | ਜ਼ਿਲ੍ਹਾ ਮੀਤ ਪ੍ਰਧਾਨ ਇਕਬਾਲ ਸਿੰਘ ਘੁੰਨਸ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਸਮੂਹ ਇਲਾਕਾ ਨਿਵਾਸੀਆਂ ਦੀ ਜਿੱਤ ਹੈ, ਜਿਨ੍ਹਾਂ ਦੇ ਉਹ ਹਮੇਸ਼ਾ ਰਿਣੀ ਰਹਿਣਗੇ | ਇਸ ਮੌਕੇ ਮਾਨ ਸਮਰਥਕਾਂ ਨੇ ਲੱਡੂ ਵੰਡ ਕੇ ਵਧਾਈਆਂ ਦਿੰਦੇ ਹੋਏ ਇਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ | ਇਸ ਮੌਕੇ ਸਤਨਾਮ ਸਿੰਘ, ਅਜੈਬ ਸਿੰਘ, ਰਘਵੀਰ ਢਿੱਲੋਂ, ਜਗਸੀਰ ਸਿੰਘ, ਗਗਨ ਵਿਰਕ, ਲਖਵੀਰ ਸਿੰਘ, ਗੋਰਾ ਤਾਜੋ, ਬੱਬੂ, ਮੱਖਣ ਸਿੰਘ, ਨਿੰਮਾ ਚੱਠਾ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਸਿੱਧੂ, ਭੋਲਾ ਸਿੰਘ, ਹੈਪੀ ਧਾਲੀਵਾਲ, ਸੁਖਜਿੰਦਰ ਸਿੰਘ, ਨਵਦੀਪ ਸਿੰਘ, ਪਵਨ ਕੁਮਾਰ, ਗੁਰਪਾਲ ਸਿੰਘ, ਪ੍ਰਸ਼ੋਤਮ ਸਿੰਘ ਆਦਿ ਵੱਡੀ ਗਿਣਤੀ 'ਚ ਸਮਰਥਕ ਮੌਜੂਦ ਸਨ |
ਹੰਡਿਆਇਆ, (ਗੁਰਜੀਤ ਸਿੰੰਘ ਖੁੱਡੀ)-ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਣ 'ਤੇ ਹੰਡਿਆਇਆ ਵਿਖੇ ਢੋਲ ਵਜਾ ਕੇ ਜੈਕਾਰਿਆਂ ਦੀ ਗੰੂਜ ਨਾਲ ਕਸਬੇ ਵਿਚ ਨੌਜਵਾਨਾਂ ਨੇ ਧੰਨਵਾਦੀ ਦੌਰਾ ਕੀਤਾ ਅਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਇਸ ਮੌਕੇ ਗੁਰਿੰਦਰਪਾਲ ਸਿੰਘ ਧਨੌਲਾ ਸਿੱਖ ਚਿੰਤਕ ਨੇ ਸ: ਮਾਨ ਨੂੰ ਜਿੱਤ ਦੀ ਵਧਾਈ ਦਿੱਤੀ | ਇਸ ਮੌਕੇ ਮਲਕੀਤ ਸਿੰਘ ਰਾਮਗੜ੍ਹੀਆ, ਬਸਾਵਾ ਸਿੰਘ, ਬਲਵਿੰਦਰ ਸਿੰਘ ਮਿੱਠੂ, ਅਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ, ਬਿੱਟੂ ਢਿੱਲੋਂ, ਅਮਨਾ ਧਾਲੀਵਾਲ, ਰਣਜੀਤ ਸਿੰਘ, ਜਗਦੇਵ ਸਿੰਘ, ਗੁਰਜੀਤ ਸਿੰਘ ਗਰੇਵਾਲ, ਸਮੁੰਦਰ ਸਿੰਘ, ਲੱਖਾ ਸਿੰਘ, ਦਿਲਪ੍ਰੀਤ ਸਿੰਘ ਆਦਿ ਸਮੇਤ ਅਕਾਲੀ ਦਲ ਅੰਮਿ੍ਤਸਰ ਦੇ ਵਰਕਰ ਆਗੂ ਹਾਜ਼ਰ ਸਨ |
ਸ਼ਹਿਣਾ, (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਸਿੱਖ ਸੇਵਾ ਸੁਸਾਇਟੀ ਮੌੜ ਨਾਭਾ ਵਲੋਂ ਜਲੇਬੀਆਂ ਦਾ ਲੰਗਰ ਲਾਇਆ ਗਿਆ | ਸੁਸਾਇਟੀ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਕਿਹਾ ਕਿ ਸ: ਮਾਨ ਦੀ ਜਿੱਤ ਸੱਚ ਲਈ ਲੜਦੇ ਲੋਕਾਂ ਦੀ ਜਿੱਤ ਹੈ | ਇਸ ਮੌਕੇ ਲਖਵਿੰਦਰ ਸਿੰਘ ਮੌੜ, ਸੇਵਕ ਸਿੰਘ, ਖੁਸਪ੍ਰੀਤ ਸਿੰਘ ਦੱੁਲਮਸਰ, ਜਸਕਰਨ ਸਿੰਘ ਪੂਰਬਾ, ਨੋਨਾ ਹਲਵਾਈ, ਬਹਾਦਰ ਸਿੰਘ ਬੁਰਜ ਆਦਿ ਤੋਂ ਇਲਾਵਾ ਸੁਸਾਇਟੀ ਦੇ ਹੋਰ ਵੀ ਹਾਜਰ ਸਨ |
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਲੋਕ ਸਭਾ
ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 'ਆਪ' ਦਾ ਗੜ੍ਹ ਮੰਨੇ ਜਾਂਦੇ ਹਲਕੇ 'ਚੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ (ਅ) ਵਰਕਰਾਂ ਨੇ ਥਾਂ-ਥਾਂ ਉੱਪਰ ਲੱਡੂ ਵੰਡੇ ਅਤੇ ਡੀ.ਜੇ. 'ਤੇ ਭੰਗੜੇ ਪਾ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ | ਸਰਕਲ ਜਥੇਦਾਰ ਜੀਤ ਸਿੰਘ ਗਰੇਵਾਲ, ਜਗਦੇਵ ਸਿੰਘ ਸੰਘੇੜਾ, ਜਥੇਦਾਰ ਬਲਜਿੰਦਰ ਸਿੰਘ, ਮਨਜੀਤ ਸਿੰਘ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ 'ਆਪ' ਦੀ ਜੜ੍ਹ ਲਗਾਉਣ ਵਾਲੇ ਹਲਕੇ ਦੇ ਲੋਕਾਂ ਨੇ ਅੱਜ ਸੱਤਾਧਾਰੀ 'ਆਪ' ਨੂੰ ਹਰਾ ਕੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਉਹ ਝੂਠੀ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਰੱਖਦੇ ਅਤੇ ਸੂਬੇ ਅੰਦਰ ਅਮਨ ਸਾਂਤੀ ਨੂੰ ਪਸੰਦ ਕਰਦੇ ਹਨ | ਇਸ ਸਮੇਂ ਪਰਮਜੀਤ ਸਿੰਘ ਪੰਮਾ ਸਾਬਕਾ ਕੌਂਸਲਰ, ਪ੍ਰੀਤਮ ਸਿੰਘ ਮਾਨ, ਬਲਵੀਰ ਸਿੰਘ ਭੂੰਦੜ, ਭੋਲਾ ਸਿੰਘ ਔਲਖ, ਮੋਹਨ ਸਿੰਘ ਪਰਜਾਪਤ, ਬਿੱਲੂ ਸਿੰਘ ਪਰਜਾਪਤ, ਬਿੱਲੂ ਸਿੰਘ ਮਾਨ, ਕੁਲਵਿੰਦਰ ਸਿੰਘ, ਪਿੰਕੀ ਘਈ, ਮੱਖਣ ਸਿੰਘ, ਤਰਲੋਚਣ ਸਿੰਘ, ਡਾ: ਜਗਰਾਜ ਸਿੰਘ, ਗੁਰਮੁੱਖ ਸਿੰਘ ਪਰਜਾਪਤ ਅਤੇ ਨੌਜਵਾਨ ਵਰਗ ਹਾਜ਼ਰ ਸੀ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵਲੋਂ 5822 ਵੋਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਮਹਿਲ ਕਲਾਂ 'ਚ ਪਾਰਟੀ ਵਰਕਰਾਂ ਵਲੋਂ ਜਸ਼ਨ ਮਨਾਏ ਗਏ | ਜਿੱਤ ਦਾ ਐਲਾਨ ਹੁੰਦਿਆਂ ਹੀ ਮਹਿਲ ਕਲਾਂ ਦੇ ਮੁੱਖ ਚੋਣ ਦਫਤਰ 'ਚ ਮਾਨ ਦਲ ਦੇ ਵਰਕਰਾਂ ਵਲੋਂ ਡੀ.ਜੇ. ਲਾਇਆ ਗਿਆ | ਇਸ ਮੌਕੇ ਨੌਜਵਾਨਾਂ ਵਲੋਂ ਮਾਨ ਦੀ ਜਿੱਤ 'ਤੇ ਪਟਾਕੇ ਚਲਾਉਣ ਦੇ ਨਾਲ-ਨਾਲ ਲੱਡੂ ਵੰਡੇ ਗਏ | ਮਾਨ ਦਲ ਦੇ ਆਗੂ ਗੁਰਪ੍ਰੀਤ ਸਿੰਘ ਧਨੇਰ, ਬਲਦੇਵ ਸਿੰਘ ਗੰਗੋਹਰ ਨੇ ਕਿਹਾ ਕਿ 23 ਸਾਲਾਂ ਬਾਅਦ ਸੰਗਰੂਰ ਦੇ ਲੋਕਾਂ ਨੇ ਮੌਕੇ ਸਰਕਾਰ ਨੂੰ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ | ਜਗਰਾਜ ਸਿੰਘ ਮੂੰਮ, ਹਰਮੀਤ ਸਿੰਘ ਖਾਲਸਾ, ਆਗੂ ਜੱਸਾ ਸਿੰਘ ਮਾਣਕੀ, ਜਥੇ: ਮਲਕੀਤ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਜਿਸ ਨੂੰ ਰਾਜਨੀਤਿਕ ਲੋਕ ਚੱਲਿਆ ਕਾਰਤੂਸ ਦੱਸਦੇ, ਉਸ ਨੇ ਅੱਜ ਲੀਡਰਾਂ ਦੀਆਂ ਵੱਖੀਆਂ ਉਦੇੜ ਕੇ ਰੱਖ ਦਿੱਤੀਆਂ ਹਨ | ਇਸ ਮੌਕੇ ਸਰਕਲ ਪ੍ਰਧਾਨ ਮਹਿੰਦਰ ਸਿੰਘ ਸਹਿਜੜਾ, ਕਪਤਾਨ ਸਿੰਘ ਮਹਿਲ ਕਲਾਂ, ਜੀਤ ਸਿੰਘ ਮਾਂਗੇਵਾਲ, ਜਥੇ: ਮੁਖਤਿਆਰ ਸਿੰਘ ਛਾਪਾ ਦੀ ਅਗਵਾਈ ਹੇਠ ਰੋਡ ਸ਼ੋਅ ਕੱਢਿਆ ਗਿਆ | ਇਸ ਸਮੇਂ ਸੁਖਵਿੰਦਰ ਸਿੰਘ ਭੋਲਾ, ਅਜਮੇਰ ਸਿੰਘ ਭੱਠਲ, ਗੁਰਪ੍ਰੀਤ ਸਿੰਘ ਸਹਿਜੜਾ, ਸੁਖਦੇਵ ਸਿੰਘ ਮਹਿਲ ਕਲਾਂ, ਜਸਵਿੰਦਰ ਸਿੰਘ ਗੋਰਾ, ਬਿੱਟੂ ਹੈਰੀ, ਚਮਕੌਰ ਸਿੰਘ ਸਹਿਜੜਾ, ਢਾਡੀ ਪਰਮਜੀਤ ਸਿੰਘ, ਮਹਿੰਦਰ ਸਿੰਘ ਨੰਬਰਦਾਰ, ਪਿਰਥੀ ਸਿੰਘ ਦਿਉਲ, ਅਜਾਇਬ ਸਿੰਘ ਛਾਪਾ ਆਦਿ ਆਗੂ ਹਾਜਰ ਸਨ |
<br/>

'ਆਪ' ਦਾ ਮੁਲਾਜ਼ਮ ਵਿਰੋਧੀ ਕਿਰਦਾਰ ਹੋਇਆ ਬੇਪਰਦ-ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ

ਬਰਨਾਲਾ, 26 ਜੂਨ (ਅਸ਼ੋਕ ਭਾਰਤੀ)-ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਜ਼ਿਲ੍ਹਾ ਬਰਨਾਲਾ ਜਸਵੀਰ ਭੰਮਾ, ਰਮਨਦੀਪ ਬਰਨਾਲਾ, ਅੰਮਿ੍ਤ ਹਰੀਗੜ੍ਹ, ਨਿਰਮਲ ਪੱਖੋ ਕਲਾਂ ਅਤੇ ਪੁਨੀਤ ਤਪਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਆਸਵੰਦ ਮੁਲਾਜ਼ਮਾਂ ਦੀ ਆਸ ਨੂੰ ...

ਪੂਰੀ ਖ਼ਬਰ »

ਅਵਾਰਾ ਢੱਠੇ ਨਾਲ ਹੋਈ ਟੱਕਰ 'ਚ ਵਿਅਕਤੀ ਦੀ ਮੌਤ

ਸੰਗਰੂਰ, 26 ਜੂਨ (ਧੀਰਜ ਪਸ਼ੋਰੀਆ)-ਸੰਗਰੂਰ ਵਿਖੇ ਅਵਾਰਾ ਪਸੂਆਂ ਤੇ ਅਮਰੀਕੀ ਢੱਠਿਆਂ ਦੇ ਝੁੰਡ ਸੜਕਾਂ 'ਤੇ ਬੇਖ਼ੌਫ ਮੌਤ ਦੇ ਸੌਦਾਗਰ ਬਣ ਕੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ | 23 ਜੂਨ ਦੀ ਰਾਤ ਨੂੰ ਦੋ ਮਾਸੂਮ ਬੱਚਿਆਂ ਦਾ ਪਿਤਾ 35 ਸਾਲਾ ਗੁਰਪ੍ਰੀਤ ਸਿੰਘ ਜੋਲੀ ਵਾਸੀ ...

ਪੂਰੀ ਖ਼ਬਰ »

ਵੋਟਰ ਕਿਸੇ ਵੀ ਪਾਰਟੀ ਨੂੰ ਅਰਸ਼ ਤੋਂ ਫ਼ਰਸ਼ 'ਤੇ ਲਿਆਉਣ ਦੀ ਤਾਕਤ ਰੱਖਦੇ ਹਨ-ਕਾਲੜਾ

ਸੰਗਰੂਰ, 26 ਜੂਨ (ਸੁਖਵਿੰਦਰ ਸਿੰਘ ਫੁੱਲ)-ਜਤਿੰਦਰ ਕਾਲੜਾ ਸੂਬਾ ਕੋਆਰਡੀਨੇਟਰ ਭਾਜਪਾ ਸੈੱਲ ਪੰਜਾਬ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ 3 ਮਹੀਨਿਆਂ ਦੇ ਮਾੜੇ ਸ਼ਾਸਨ ਤੋਂ ਪੰਜਾਬ ਦਾ ਵੋਟਰ ...

ਪੂਰੀ ਖ਼ਬਰ »

ਸ਼ਰਮਨਾਕ ਹਾਰ ਲਈ ਅਕਾਲੀ ਲੀਡਰਸ਼ਿਪ ਜ਼ਿੰਮੇਵਾਰ-ਜਥੇ. ਸੇਹਕੇ

ਅਮਰਗੜ੍ਹ, 26 ਜੂਨ (ਸੁਖਜਿੰਦਰ ਸਿੰਘ ਝੱਲ)-ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਅੰਦਰ ਹੋਈ ਅਕਾਲੀ ਦਲ ਬਾਦਲ ਦੀ ਸ਼ਰਮਨਾਕ ਹਾਰ ਦਾ ਠੀਕਰਾ ਲੀਡਰਸ਼ਿਪ ਦੇ ਸਿਰ ਭੰਨਦਿਆਂ ਜਥੇਦਾਰ ਹਰਦੇਵ ਸਿੰਘ ਸੇਹਕੇ ਨੇ ਆਖਿਆ ਕਿ ਪੰਥਕ ਸਿਧਾਂਤਾਂ ਤੋਂ ਡਿਗ ਜਾਣ ਦਾ ਨਤੀਜਾ ਤਾਂ ...

ਪੂਰੀ ਖ਼ਬਰ »

ਫਾਸੀ ਹਮਲੇ ਵਿਰੋਧੀ ਫ਼ਰੰਟ ਨੇ ਐਮਰਜੈਂਸੀ ਵਿਰੋਧੀ ਕਾਲਾ ਦਿਵਸ ਮਨਾਇਆ

ਬਰਨਾਲਾ, 26 ਜੂਨ (ਅਸ਼ੋਕ ਭਾਰਤੀ)-ਫਾਸੀ ਹਮਲੇ ਵਿਰੋਧੀ ਫ਼ਰੰਟ ਪੰਜਾਬ ਜ਼ਿਲ੍ਹਾ ਬਰਨਾਲਾ ਵਲੋਂ ਐਮਰਜੈਂਸੀ ਵਿਰੋਧੀ ਕਾਲਾ ਮਨਾਉਂਦਿਆਂ ਸਿਵਲ ਹਸਪਤਾਲ ਪਾਰਕ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ | ਇਸ ਸਮੇਂ ਬੁਲਾਰੇ ਆਗੂਆਂ ਨਰਾਇਣ ਦੱਤ, ...

ਪੂਰੀ ਖ਼ਬਰ »

ਸੰਗਰੂਰ ਲਾਗੇ ਪੀ.ਜੀ.ਆਈ. ਦਾ ਲਿਆ ਜਾਇਜ਼ਾ

ਸੰਗਰੂਰ, 26 ਜੂਨ (ਸੁਖਵਿੰਦਰ ਸਿੰਘ ਫੁੱਲ)-ਸੰਗਰੂਰ ਲਾਗੇ ਪੀ.ਜੀ.ਆਈ. ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੂੰ ਮੁੜ ਪਹਿਲੀਆਂ ਲੀਹਾਂ 'ਤੇ ਲਿਆਉਣ ਲਈ ਪ੍ਰਬੰਧਕਾਂ ਵਲੋਂ ਯਤਨ ਆਰੰਭੇ ਗਏ ਹਨ | ਵਰਨਣਯੋਗ ਹੈ ਕਿ 4 ਸਾਲ ਪਹਿਲਾਂ ਤੱਕ ਇਸ ਕੇਂਦਰ ਵਿਚ ...

ਪੂਰੀ ਖ਼ਬਰ »

ਸੁਖਬੀਰ ਕਾਰਨ ਬੀਬੀ ਰਾਜੋਆਣਾ ਦੀ ਹੋਈ ਹਾਰ-ਜਥੇ. ਚੰੂਘਾਂ

ਟੱਲੇਵਾਲ, 26 ਜੂਨ (ਸੋਨੀ ਚੀਮਾ)-ਕੌਮ ਲਈ ਕੁਰਬਾਨੀਆਂ ਦੇਣ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਦੀ ਹਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਰਨ ਹੋਈ ਹੈ | ਇਹ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਦਿਨ ਦਿਹਾੜੇ ਔਰਤ ਤੋਂ ਲੁੱਟੇ ਸੋਨੇ ਦੇ ਗਹਿਣੇ

ਮੂਨਕ, 26 ਜੂਨ (ਮਦਾਨ, ਸਿੰਗਲਾ, ਭਾਰਦਵਾਜ)- ਦਿਨ ਦਿਹਾੜੇ ਕੁਝ ਅਣਜਾਣ ਕਾਰ ਸਵਾਰਾਂ ਨੇ ਇਕ ਮਹਿਲਾ ਨੂੰ ਕਾਰ ਵਿਚ ਬਿਠਾ ਕੇ ਉਸ ਤੋਂ ਸੋਨੇ ਦਾ ਕੜਾ ਲੁੱਟ ਕੇ ਗੱਡੀ ਤੋਂ ਬਾਹਰ ਉਤਾਰ ਕੇ ਚਲੇ ਗਏ | ਸਥਾਨਕ ਸ਼ਹਿਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਲੁੱਟ ਦੀਆਂ ਕਈ ਵਾਰਦਾਤਾਂ ...

ਪੂਰੀ ਖ਼ਬਰ »

29 ਨੂੰ ਕਰਨਗੇ ਬੇਰੁਜ਼ਗਾਰ ਈ.ਟੀ.ਟੀ./ਟੈੱਟ ਪਾਸ ਅਧਿਆਪਕ ਵਿਧਾਨ ਸਭਾ ਦਾ ਘਿਰਾਓ

ਸੰਗਰੂਰ, 26 ਜੂਨ (ਧੀਰਜ ਪਸ਼ੋਰੀਆ)-ਰੁਜ਼ਗਾਰ ਦੀ ਮੰਗ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ./ਟੈੱਟ ਪਾਸ ਅਧਿਆਪਕਾਂ ਵਲੋਂ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ 28 ਜੂਨ ਨੂੰ ਹੋਣ ਵਾਲੀ ਮੁੱਖ ਮੰਤਰੀ ...

ਪੂਰੀ ਖ਼ਬਰ »

-ਮਾਮਲਾ ਮੁੱਖ ਮੰਤਰੀ ਦੀ ਚੋਣ ਰੈਲੀ 'ਚ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਣ ਸਬੰਧੀ ਜਾਰੀ ਪੱਤਰ ਦਾ-

ਵਿਭਾਗ ਵਲੋਂ ਪੰਚਾਇਤ ਸੰਮਤੀ ਮਹਿਲ ਕਲਾਂ ਦਾ ਸੁਪਰਡੈਂਟ ਗੁਰਚੇਤ ਸਿੰਘ ਮੁਅੱਤਲ

ਮਹਿਲ ਕਲਾਂ, 26 ਜੂਨ (ਤਰਸੇਮ ਸਿੰਘ ਗਹਿਲ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪੰਚਾਇਤ ਸੰਮਤੀ ਮਹਿਲ ਕਲਾਂ ਦੇ ਸੁਪਰਡੰਟ ਗਰੇਡ-2 ਗੁਰਚੇਤ ਸਿੰਘ ਨੰੂ ਨੌਕਰੀ ਤੋਂ ਮੁਅੱਤਲ ਕਰਨ ਦਾ ਪਤਾ ਲੱਗਿਆ ਹੈ | ਵਿਭਾਗੀ ਹੁਕਮਾਂ ਅਨੁਸਾਰ ਵਿਭਾਗ ਵਲੋਂ ਮੁਅੱਤਲ ਕੀਤਾ ...

ਪੂਰੀ ਖ਼ਬਰ »

ਬਜ਼ੁਰਗ ਔਰਤ ਨੂੰ ਲੁੱਟਣ ਵਾਲੇ ਦੋ ਨੌਜਵਾਨ ਕਾਬੂ

ਸ਼ੇਰਪੁਰ, 26 ਜੂਨ (ਦਰਸ਼ਨ ਸਿੰਘ ਖੇੜੀ)-ਥਾਣਾ ਸ਼ੇਰਪੁਰ ਦੀ ਪੁਲਿਸ ਵਲੋਂ ਬਜ਼ੁਰਗ ਔਰਤ ਨੂੰ ਲੁੱਟਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਬਜ਼ੁਰਗ ਔਰਤ ਸਾਲੀ ਦੇਵੀ ਵਾਸੀ ਚਿੱਚੜਵਾਲ ਜ਼ਿਲ੍ਹਾ ...

ਪੂਰੀ ਖ਼ਬਰ »

ਸ਼ਹਿਣਾ ਦੇ ਪੰਚਾਇਤ ਘਰ 'ਚ ਪਾਰਕ ਬਣਾਉਣ ਦੀ ਸ਼ੁਰੂਆਤ

ਸ਼ਹਿਣਾ, 26 ਜੂਨ (ਸੁਰੇਸ਼ ਗੋਗੀ)-ਪੰਚਾਇਤ ਸ਼ਹਿਣਾ ਦੀ ਸ਼ਾਨਦਾਰ ਇਮਾਰਤ ਮੁਕੰਮਲ ਹੋਣ ਪਿੱਛੋਂ ਪੰਚਾਇਤ ਘਰ ਵਿਚ ਪਾਰਕ ਬਣਾਉਣ ਦੀ ਸ਼ੁਰੂਆਤ ਸਰਪੰਚ ਮਲਕੀਤ ਕੌਰ ਕਲਕੱਤਾ ਦੀ ਅਗਵਾਈ 'ਚ ਕੀਤੀ ਗਈ | ਪਹਿਲ ਦੇ ਆਧਾਰ 'ਤੇ ਇਸ ਪਾਰਕ ਲਈ ਸਮਾਜ ਸੇਵੀ ਨੌਜਵਾਨ ਮਨਿੰਦਰ ਸਿੰਘ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਤਪਾ ਦੇ ਮੁਨੀਰ ਮਿੱਤਲ ਪ੍ਰਧਾਨ ਤੇ ਖ਼ੁਸ਼ਦੀਪ ਗਰਗ ਜਨਰਲ ਸਕੱਤਰ ਨਿਯੁਕਤ

ਤਪਾ ਮੰਡੀ, 26 ਜੂਨ (ਪ੍ਰਵੀਨ ਗਰਗ)-ਤਪਾ ਕੈਮਿਸਟ ਐਸੋਸੀਏਸ਼ਨ ਦੀ ਇਕ ਮੀਟਿੰਗ ਤਪਾ ਵਿਖੇ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਸਮੂਹ ਮੈਂਬਰਾਂ ਨੇ ਪੁਰਾਣੀ ਕਮੇਟੀ ਨੂੰ ਭੰਗ ਕਰਦਿਆਂ ਨਵੀਂ ਕਮੇਟੀ ਦਾ ਆਗਾਜ਼ ਕੀਤਾ, ਜਿਸ ਵਿਚ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਦੇ ਹਲਕਾ ਬਰਨਾਲਾ ਸਮੇਤ ਹਲਕਾ ਭਦੌੜ ਤੋਂ ਹਾਰੀ 'ਆਪ'

ਬਰਨਾਲਾ, 26 ਜੂਨ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ, ਨਰਿੰਦਰ ਅਰੋੜਾ)- ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਦੇ ਆਏ ਨਤੀਜਿਆਂ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਚੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹਲਕਾ ਬਰਨਾਲਾ ਅਤੇ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਦੇ ਸੀਨੀਅਰ ਆਗੂ ਰਾਜਵੰਤ ਸਿੰਘ ਫ਼ੌਜੀ ਦਾ ਦਿਹਾਂਤ

ਸ਼ਹਿਣਾ, 26 ਜੂਨ (ਸੁਰੇਸ਼ ਗੋਗੀ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਿੰਡ ਸੁਖਪੁਰਾ ਦੇ ਇਕਾਈ ਪ੍ਰਧਾਨ ਰਾਜਵੰਤ ਸਿੰਘ ਫ਼ੌਜੀ ਦੀ ਅਚਾਨਕ ਮੌਤ ਹੋ ਜਾਣ ਉਪਰੰਤ ਅੱਜ ਉਨ੍ਹਾਂ ਦੇ ਪੁੱਤਰ ਦੇ ਵਿਦੇਸ਼ ਤੋਂ ਵਾਪਸ ਆਉਣ 'ਤੇ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਸਾਬਕਾ ...

ਪੂਰੀ ਖ਼ਬਰ »

ਗੁਰਮੇਲ ਸਿੰਘ ਮਾਨ ਨੂੰ ਸ਼ਰਧਾਂਜਲੀ ਭੇਟ

ਬਰਨਾਲਾ, 26 ਜੂਨ (ਰਾਜ ਪਨੇਸਰ)- 'ਆਪ' ਦੇ ਉੱਘੇ ਆਗੂ ਤੇ ਨਗਰ ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ ਦੇ ਪਿਤਾ ਸਵ: ਗੁਰਮੇਲ ਸਿੰਘ ਮਾਨ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਾਲਾ ਮਾਹਿਰ ਬਰਨਾਲਾ ਵਿਖੇ ਹੋਇਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਵਿਖੇ ਵੱਖ-ਵੱਖ ਧਾਰਮਿਕ, ...

ਪੂਰੀ ਖ਼ਬਰ »

ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

ਅਹਿਮਦਗੜ੍ਹ, 26 ਜੂਨ (ਰਣਧੀਰ ਸਿੰਘ ਮਹੋਲੀ)-ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੇ ਰਹੀ ਸਟੇਟ ਅਵਾਰਡੀ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਨੇ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿਚ ਕਰਵਾਏ 75ਵੇਂ ਰਾਸ਼ਨ ਵੰਡ ਸਮਾਗਮ ਦੌਰਾਨ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਨੇ ਪਰਿਵਾਰ ਤੇ ਕੌਮ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਕਰਵਾਏ

ਮਸਤੂਆਣਾ ਸਾਹਿਬ, 26 ਜੂਨ (ਦਮਦਮੀ)-ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸਿਮਰਨਜੀਤ ਸਿੰਘ ਮਾਨ ਵਲੋਂ ਪਰਿਵਾਰ ਅਤੇ ਕੌਮ ਦੀ ਚੜ੍ਹਦੀ ਕਲਾਂ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਭੋਗ ਪਾਉਣ ਉਪਰੰਤ ਭਾਈ ਸੁਖਰਾਜ ਸਿੰਘ ਭਾਈ ਦਰਸ਼ਨ ...

ਪੂਰੀ ਖ਼ਬਰ »

ਐਨ.ਸੀ.ਸੀ. ਟਰੇਨਿੰਗ ਕੈਂਪ ਦੌਰਾਨ ਚਿੱਤਰਕਲਾ ਪ੍ਰਤੀਯੋਗਤਾ

ਚੀਮਾ ਮੰਡੀ, 26 ਜੂਨ (ਜਗਰਾਜ ਮਾਨ)-ਪੰਜਾਬ ਨੇਵਲ ਯੂਨਿਟ ਐਨ.ਸੀ.ਸੀ. ਬਠਿੰਡਾ ਦੇ ਕੈਪਟਨ ਅਰਵਿੰਦ ਕੁਮਾਰ ਪਵਾਰ ਦੇ ਨਿਰਦੇਸ਼ ਅਨੁਸਾਰ ਚੱਲ ਰਹੇ 10 ਰੋਜ਼ਾ ਐਨ.ਸੀ.ਸੀ. ਸਿਖਲਾਈ ਕੈਂਪ ਦੌਰਾਨ ਬੱਚਿਆਂ ਵਲੋਂ ਵੱਖ ਵੱਖ ਪ੍ਰਤੀਯੋਗਤਾਵਾਂ ਅਤੇ ਟਰੇਨਿੰਗ ਕਾਰਜਾਂ ਵਿਚ 'ਚ ...

ਪੂਰੀ ਖ਼ਬਰ »

ਮਾਨ ਦੀ ਭਾਵੁਕ ਅਪੀਲ ਨੇ ਵੋਟਰਾਂ ਨੂੰ ਝੰਜੋੜਿਆ

ਸ਼ੇਰਪੁਰ, 26 ਜੂਨ (ਸੁਰਿੰਦਰ ਚਹਿਲ)-ਸੰਗਰੂਰ ਲੋਕ ਸਭਾ ਦੀ ਉੱਪ ਚੋਣ ਵਿਚ ਜੇਤੂ ਰਹੇ ਸਿਮਰਨਜੀਤ ਸਿੰਘ ਮਾਨ ਵਲੋਂ ਕੀਤੀ ਗਈ ਭਾਵੁਕ ਤਕਰੀਰ ਨੇ ਇਸ ਵਾਰ ਖ਼ਾਸ ਕਰਕੇ ਨੌਜਵਾਨ ਵਰਗ ਨੂੰ ਵੱਡੀ ਪੱਧਰ 'ਤੇ ਝੰਜੋੜਿਆ ਜਿਸ ਵਿਚ ਸ੍ਰ. ਮਾਨ ਕਹਿੰਦੇ ਸਨ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਲੰਘੀਆਂ ਵਿਧਾਨ ਸਭਾ ਚੋਣਾਂ ਨਾਲੋਂ ਭਾਜਪਾ ਦੀ ਕਾਰਗੁਜ਼ਾਰੀ ਰਹੀ ਬਿਹਤਰ

ਬਰਨਾਲਾ, 26 ਜੂਨ (ਗੁਰਪ੍ਰੀਤ ਸਿੰਘ ਲਾਡੀ)-ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤੀਆ ਜਨਤਾ ਪਾਰਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਦਿਨੋਂ ਦਿਨ ਪੰਜਾਬ ਵਿਚ ਆਪਣੇ ਪੈਰ ਜਮਾਉਣ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ | ਇਸੇ ਦੇ ਚਲਦਿਆਂ ਜਿੱਥੇ ਭਾਜਪਾ ਵਲੋਂ ...

ਪੂਰੀ ਖ਼ਬਰ »

ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਚੋਣ ਨਤੀਜਿਆਂ ਨੂੰ ਸਵੀਕਾਰਿਆ

ਬਰਨਾਲਾ, 26 ਜੂਨ (ਗੁਰਪ੍ਰੀਤ ਸਿੰਘ ਲਾਡੀ)- ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਨਤੀਜਿਆਂ ਨੂੰ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸਵੀਕਾਰ ਕਰਦਿਆਂ ਕਿਹਾ ਕਿ ਲੋਕਾਂ ਦਾ ਫ਼ਤਵਾ ਸਿਰ ਮੱਥੇ ਹੈ | ਸ: ਢਿੱਲੋਂ ਨੇ ਚੋਣ ਨਤੀਜਿਆਂ ਵਿਚ ਜਿੱਤ ਲਈ ਸਿਮਰਨਜੀਤ ਸਿੰਘ ਮਾਨ ...

ਪੂਰੀ ਖ਼ਬਰ »

ਮਾਨ ਸਮਰਥਕਾਂ ਨੇ ਮਨਾਈ ਖੁਸ਼ੀ

ਚੀਮਾ ਮੰਡੀ, 26 ਜੂਨ (ਜਗਰਾਜ ਮਾਨ)-ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹੋਈ ਜਿੱਤ ਨੂੰ ਲੈ ਕੇ ਸਮਰਥਕਾਂ ਨੇ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ, ਉੱਥੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਮਲੇਰਕੋਟਲਾ 'ਚ ਖ਼ੁਸ਼ੀ ਦਾ ਮਾਹੌਲ

ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ਼ ਥਿੰਦ)-ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਅੱਜ ਆਏ ਚੋਣ ਨਤੀਜਿਆਂ ਤੋਂ ਬਾਅਦ ਮਲੇਰਕੋਟਲਾ ਵਿਖੇ ਮੁਸਲਿਮ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜੇਤੂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖ਼ੁਸ਼ੀ ...

ਪੂਰੀ ਖ਼ਬਰ »

ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ 'ਚੋਂ ਮਾਨ 7553 ਵੋਟਾਂ ਨਾਲ ਜੇਤੂ

ਦਿੜ੍ਹਬਾ ਮੰਡੀ, 26 ਜੂਨ (ਹਰਬੰਸ ਸਿੰਘ ਛਾਜਲੀ)-ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਲਈ ਵੋਟਾਂ ਦੀ ਗਿਣਤੀ ਵਿਚ ਸਿਮਰਨਜੀਤ ਸਿੰਘ ਮਾਨ ਨੂੰ ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਤੋਂ ਆਪਣੇ ਵਿਰੋਧੀ 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਤੋਂ 7553 ਵੋਟਾਂ ਦੀ ਲੀਡ ਰਹੀ ...

ਪੂਰੀ ਖ਼ਬਰ »

ਉੱਪ ਚੋਣ ਦੇ ਨਤੀਜੇ ਅਨੁਸਾਰ ਆਉਣ ਵਾਲਾ ਸਮਾਂ ਭਾਜਪਾ ਦਾ ਹੋਵੇਗਾ-ਗੁਪਤਾ

ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਧਾਲੀਵਾਲ, ਭੁੱਲਰ)-ਭਾਜਪਾ ਦੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨੋਦ ਗੁਪਤਾ ਨੇ ਕਿਹਾ ਸੁਨਾਮ ਵਿਧਾਨ ਸਭਾ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੋਵੇਗਾ | ਉਨ੍ਹਾਂ ਕਿਹਾ ਕਿ ਸੁਨਾਮ ਵਿਧਾਨ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਜਸ਼ਨ ਮਨਾਏ

ਲੌਂਗੋਵਾਲ, 26 ਜੂਨ (ਵਿਨੋਦ, ਖੰਨਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਵਰਕਰਾਂ ਨੇ ਅੱਜ ਲੌਂਗੋਵਾਲ ਵਿਖੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਲੋਕ ਸਭਾ ਜ਼ਿਮਨੀ ਚੋਣ ਵਿਚ ਹੋਈ ਇਤਿਹਾਸਕ ਜਿੱਤ ਦੇ ਜਸ਼ਨ ਮਨਾਉਂਦਿਆਂ ਜੇਤੂ ਮਾਰਚ ਕੱਢਿਆ | ਹਲਕਾ ਇੰਚਾਰਜ ...

ਪੂਰੀ ਖ਼ਬਰ »

ਮਲੇਰਕੋਟਲਾ 'ਚ ਮਾਨ 8101 ਵੋਟਾਂ ਨਾਲ ਜਿੱਤੇ

ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ਼ ਥਿੰਦ)-ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਅੱਜ ਆਏ ਨਤੀਜਿਆਂ ਵਿਚ ਹਲਕਾ ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ 30,503 ਵੋਟਾਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ...

ਪੂਰੀ ਖ਼ਬਰ »

ਲੌਂਗੋਵਾਲ 'ਚ ਮਾਨ ਸਮਰਥਕਾਂ ਨੇ ਵੰਡੇ ਲੱਡੂ

ਲੌਂਗੋਵਾਲ, 26 ਜੂਨ (ਸ.ਸ.ਖੰਨਾ, ਵਿਨੋਦ)-ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਮੰਨੇ ਜਾਂਦੇ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵਲੋਂ ਜਿੱਤ ਦੀ ਖ਼ੁਸ਼ੀ ਵਿਚ ਲੌਂਗੋਵਾਲ ਦੇ ਨੌਜਵਾਨਾਂ ਵਲੋਂ ...

ਪੂਰੀ ਖ਼ਬਰ »

ਖਨੌਰੀ 'ਚ ਲੱਡੂ ਵੰਡ ਕੇ ਖ਼ੁਸ਼ੀ ਮਨਾਈ

ਖਨੌਰੀ, 26 ਜੂਨ (ਰਾਜੇਸ ਕੁਮਾਰ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਜ਼ਿਮਨੀ ਚੋਣਾਂ ਵਿਚ ਵੱਡੀ ਜਿੱਤ ਹੋਣ ਤੋਂ ਬਾਅਦ ਅੱਜ ਵਰਕਰਾਂ ਵਲੋਂ ਖਨੌਰੀ 'ਚ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਖ਼ੁਸ਼ੀ ...

ਪੂਰੀ ਖ਼ਬਰ »

ਪਿੰਡ ਢੱਡਰੀਆਂ 'ਚ ਮਾਨ ਦੀ ਜਿੱਤ 'ਤੇ ਵੰਡੇ ਲੱਡੂ

ਲੌਂਗੋਵਾਲ, 26 ਜੂਨ (ਸ.ਸ.ਖੰਨਾ, ਵਿਨੋਦ)-ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵਲੋਂ ਜਿੱਤ ਦੀ ਖ਼ੁਸ਼ੀ 'ਚ ਪਿੰਡ ਢੱਡਰੀਆਂ ਦੇ ਨੌਜਵਾਨ ਜਗਰਾਜ ਸਿੰਘ, ਧਰਮਿੰਦਰ ਸਿੰਘ, ਮੇਜਰ ਸਿੰਘ, ਡਾ ਸਿੰਦਰ ...

ਪੂਰੀ ਖ਼ਬਰ »

ਸੁਨਾਮ ਦਫ਼ਤਰ ਵਿਖੇ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ

ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਰੁਪਿੰਦਰ ਸਿੰਘ ਸੱਗੂ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਇਤਿਹਾਸਕ ਜਿੱਤ ਦੀ ਖ਼ੁਸ਼ੀ 'ਚ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਮੁੱਖ ਚੋਣ ਦਫ਼ਤਰ ...

ਪੂਰੀ ਖ਼ਬਰ »

ਹਲਕਾ ਧੂਰੀ ਦੇ ਲੋਕਾਂ ਨੇ 12 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਨਾਲ ਮੁੱਖ ਮੰਤਰੀ ਦੀ ਇੱਜ਼ਤ ਬਚਾਈ

ਧੂਰੀ, 26 ਜੂਨ (ਸੰਜੇ ਲਹਿਰੀ, ਭੁੱਲਰ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਹੋਈ 'ਆਪ' ਦੀ ਹਾਰ ਨੇ ਇਕ ਵਾਰ ਫਿਰ ਹਵਾ ਦਾ ਰੁਖ਼ ਬਦਲ ਕੇ ਰਾਜਨੀਤਿਕ ਇਹ ਸੰਕੇਤ ਦੇ ਦਿੱਤਾ ਹੈ ਕਿ ਜੇਕਰ ਲੀਡਰ ਕਿਸੇ ਦੇ ਨਹੀਂ ਬਣਦੇ ਤਾਂ ਵੋਟਰ ਵੀ ਅਰਸ਼ ਤੋਂ ਫ਼ਰਸ਼ 'ਤੇ ਲਾਹੁਣਾ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਅਖੌਤੀ ਇਨਕਲਾਬੀਆਂ ਦਾ ਪਰਦਾਫਾਸ਼ ਕੀਤਾ-ਆਗੂ

ਸ਼ੇਰਪੁਰ, 26 ਜੂਨ (ਦਰਸ਼ਨ ਸਿੰਘ ਖੇੜੀ)- ਤਿੰਨ ਮਹੀਨਿਆਂ ਦੇ ਅੰਦਰ ਅੰਦਰ ਹੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਵਿਰੁੱਧ ਫ਼ਤਵਾ ਦੇ ਕੇ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਵੋਟ ਦੇ ਕੇ ਧੋਬੀ ਪਟਕਾ ਮਾਰ ਕੇ ਮਾਨ ਨੂੰ ਜਿਤਾਉਣ ਦਾ ਝੰਡਾ ਲਹਿਰਾਇਆ ਹੈ | ਇਹ ਪ੍ਰਗਟਾਵਾ ਮਾਨ ...

ਪੂਰੀ ਖ਼ਬਰ »

ਮਾਨ ਵਲੋਂ ਚੋਣ ਜਿੱਤਣ 'ਤੇ ਜਸ਼ਨ ਮਨਾਏ

ਮੂਨਕ, 26 ਜੂਨ (ਗਮਦੂਰ ਧਾਲੀਵਾਲ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖ਼ੁਸ਼ੀ 'ਚ ਇਲਾਕਾ ਨਿਵਾਸੀਆਂ ਨੇ ਲੱਡੂ ਵੰਡੇ ਅਤੇ ਜਸ਼ਨ ਮਨਾਏ | ਇਸ ਮੌਕੇ ਲੱਜਾ ਸਿੰਘ ਸਲੇਮਗੜ੍ਹ, ਗਿਆਨ ਸਿੰਘ, ਸੇਰ ਸਿੰਘ, ...

ਪੂਰੀ ਖ਼ਬਰ »

ਸੁਖਬੀਰ ਨੂੰ ਅਸਤੀਫ਼ਾ ਦੇਣਾ ਚਾਹੀਦੈ-ਗਰੇਵਾਲ, ਢੀਂਡਸਾ

ਸੰਗਰੂਰ, 26 ਜੂਨ (ਧੀਰਜ਼ ਪਸ਼ੌਰੀਆ)-ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਨੂੰ ਕਰੜੇ ਹੱਥੀਂ ਲੈਂਦਿਆਂ ਸੰਯੁਕਤ ਅਕਾਲੀ ਦਲ ਲੀਗਲ ਸੈੱਲ ਦੇ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਤੇ ਐਡਵੋਕੇਟ ਬਲਵੰਤ ਸਿੰਘ ...

ਪੂਰੀ ਖ਼ਬਰ »

ਮਾਨ ਸਮਰਥਕਾਂ ਨੇ ਜਿੱਤ ਦੇ ਜਸ਼ਨ ਮਨਾਏ

ਚੀਮਾ ਮੰਡੀ, 26 ਜੂਨ (ਦਲਜੀਤ ਸਿੰਘ ਮੱਕੜ)-ਹਲਕਾ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੇ ਕਸਬੇ ਦੇ ਮਾਨ ਸਾਹਿਬ ਦੀ ਪਾਰਟੀ ਨਾਲ ਸੰਬੰਧਿਤ ਲੋਕਾਂ ਵਲੋਂ ਕਸਬੇ ਦੇ ਬਾਜ਼ਾਰਾਂ 'ਚ ਜੇਤੂ ਰੈਲੀ ਕੱਢੀ ...

ਪੂਰੀ ਖ਼ਬਰ »

ਮਾਨ ਦੀ ਜਿੱਤ ਦੀ ਸਮਰਥਕਾਂ ਨੇ ਮਨਾਈ ਖ਼ੁਸ਼ੀ

ਚੀਮਾ ਮੰਡੀ, 26 ਜੂਨ (ਜਗਰਾਜ ਮਾਨ)-ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹੋਈ ਜਿੱਤ ਨੂੰ ਲੈ ਕੇ ਸਮਰਥਕਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਸਮਰਥਕਾਂ ਨੇ ਜਿੱਤ ਦੀ ਖ਼ੁਸ਼ੀ ਵਿਚ ...

ਪੂਰੀ ਖ਼ਬਰ »

ਲੋਕਤੰਤਰ 'ਚ ਲੋਕ ਵੱਡੇ ਹੁੰਦੇ, ਲੋਕਾਂ ਦਾ ਫ਼ਤਵਾ ਮਨਜ਼ੂਰ-'ਆਪ'

ਸੰਗਰੂਰ, 26 ਜੂਨ (ਧੀਰਜ਼ ਪਸ਼ੌਰੀਆ)-ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਨੰੂ ਜਿੱਤ ਦੀ ਵਧਾਈ ਦਿੰਦਿਆਂ 'ਆਪ' ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਲੋਕਤੰਤਰ ਵਿਚ ਲੋਕ ਵੱਡੇ ਹੁੰਦੇ ਹਨ, ਲੋਕਾਂ ਦਾ ਫ਼ਤਵਾ ਉਨ੍ਹਾਂ ਨੰੂ ਮਨਜ਼ੂਰ ਹੈ | ਇਸ ਜ਼ਿਮਨੀ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗ਼ੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ

ਬਰਨਾਲਾ, 26 ਜੂਨ (ਨਰਿੰਦਰ ਅਰੋੜਾ)-ਸਥਾਨਕ ਏਕਤਾ ਨਸ਼ਾ ਛੁਡਾਊ ਕੇਂਦਰ ਵਿਖੇ ਅੰਤਰਰਾਸ਼ਟਰੀ ਨਸ਼ਾ-ਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਮਨਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਗੱਲਬਾਤ ਕਰਦਿਆਂ ਸੰਦੀਪ ਬਾਂਸਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਮੁੱਖ ਤੌਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ 30 ਨੂੰ ਚੰਡੀਗੜ੍ਹ ਵਿਖੇ ਕਰੇਗੀ ਮੁਜ਼ਾਹਰਾ

ਸੰਗਰੂਰ, 26 ਜੂਨ (ਧੀਰਜ ਪਸ਼ੋਰੀਆ)-ਕਿਰਤੀ ਕਿਸਾਨ ਯੂਨੀਅਨ ਸੰਗਰੂਰ ਬਲਾਕ ਵਲੋਂ ਕੀਤੀ ਗਈ ਬੈਠਕ ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂ ਸ਼ਾਮਿਲ ਹੋਏ, ਵਿਚ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਤੋਂ ਬਾਹਰ ...

ਪੂਰੀ ਖ਼ਬਰ »

ਮੋਦੀ ਸਰਕਾਰ 'ਤੇ ਜਮਹੂਰੀ ਹੱਕਾਂ ਦੇ ਘਾਣ ਦਾ ਦੋਸ਼ ਲਾਉਂਦਿਆਂ ਖੱਬੀਆਂ ਜਥੇਬੰਦੀਆਂ ਵਲੋਂ ਭੁੱਚੋ 'ਚ ਕਨਵੈਨਸ਼ਨ ਤੇ ਰੋਸ ਮੁਜ਼ਾਹਰਾ

ਭੁੱਚੋ ਮੰਡੀ, 26 ਜੂਨ (ਪਰਵਿੰਦਰ ਸਿੰਘ ਜੌੜਾ)-ਫਾਸ਼ੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਖੱਬੀਆਂ ਜਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ, ਸੀ. ਪੀ. ਆਈ. (ਆਰ), ਸੀ. ਪੀ. ਆਈ. (ਐਮ), ਸੀ. ਪੀ. ਆਈ. (ਲਿਬਰੇਸ਼ਨ) ਅਤੇ ਸੀ. ਪੀ. ਆਈ. (ਐਮ. ਐਲ. ਨਿਯੂ ...

ਪੂਰੀ ਖ਼ਬਰ »

ਜੀਵਨ ਸਿੰਘ ਵਾਲਾ ਵਿਖੇ ਦਿਨ-ਦਿਹਾੜੇ ਐਕਟਿਵਾ ਸਵਾਰ ਦੋ ਭਰਾਵਾਂ ਦੀ ਲੁੱਟ

ਤਲਵੰਡੀ ਸਾਬੋ, 26 ਜੂਨ (ਰਣਜੀਤ ਸਿੰਘ ਰਾਜੂ)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਬਠਿੰਡਾ ਰੋਡ 'ਤੇ ਦੁਪਿਹਰ ਸਮੇਂ ਪਿੰਡ ਜੀਵਨ ਸਿੰਘ ਵਾਲਾ ਦੇ ਨਜ਼ਦੀਕ ਦੋ ਐਕਟਿਵਾ ਸਵਾਰ ਨੌਜਵਾਨ ਭਰਾਵਾਂ ਤੋਂ ਤਿੰਨ ਮੋਟਰਸਾਈਕਲ ਸਵਾਰ ਹਥਿਆਰ ਬੰਦ ਨੌਜਵਾਨਾਂ ਵਲੋਂ ਨਗਦੀ ਅਤੇ ਮੋਬਾਇਲ ...

ਪੂਰੀ ਖ਼ਬਰ »

-ਮਾਮਲਾ ਬਠਿੰਡਾ-ਡੱਬਵਾਲੀ ਸੜਕ ਚੌੜੀ ਕਰਨ ਸਮੇਂ ਕਿਸਾਨਾਂ ਨਾਲ ਧੱਕਾ-ਮੁੱਕੀ ਦਾ-

ਤਿੰਨ ਜ਼ਿਲਿ੍ਹਆਂ ਦੇ ਕਿਸਾਨਾਂ ਨੇ ਬਠਿੰਡਾ-ਡੱਬਵਾਲੀ 'ਤੇ ਜਾਮ ਲਗਾਉਣ ਉਪਰੰਤ ਕੱਢਿਆ ਰੋਸ ਮਾਰਚ

ਬਠਿੰਡਾ, 26 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਮਾਲਾ ਪ੍ਰੋਜੈਕਟ ਤਹਿਤ ਬਠਿੰਡਾ-ਡੱਬਵਾਲੀ ਸੜਕ ਨੂੰ ਚੌੜੀ ਕਰਨ ਸਮੇਂ ਲੰਘੇ ਦਿਨ ਪੁਲਿਸ ਦੁਆਰਾ ਕਿਸਾਨਾਂ ਨਾਲ ਕੀਤੀ ਧੱਕਾ-ਮੁੱਕੀ ਦੇ ਵਿਰੋਧ ਵਿਚ ਅੱਜ ਤਿੰਨ ਜ਼ਿਲਿ੍ਹਆਂ (ਬਠਿੰਡਾ, ਮਾਨਸਾ ਤੇ ਸ੍ਰੀ ਮੁਕਤਸਰ ...

ਪੂਰੀ ਖ਼ਬਰ »

ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਾ ਗਿ੍ਫ਼ਤਾਰ, 25 ਹਜ਼ਾਰ ਬਰਾਮਦ

ਬਠਿੰਡਾ, 26 ਜੂਨ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹੇ ਦੇ ਪਿੰਡ ਬੀਬੀਵਾਲਾ ਵਿਖੇ ਇਕ ਘਰ 'ਚੋਂ ਇਕ ਵਿਅਕਤੀ ਵਲੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਥਾਣਾ ਕੈਂਟ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਨ ਬਾਅਦ ਕਥਿਤ ਦੋਸ਼ੀ ਨੂੰ ...

ਪੂਰੀ ਖ਼ਬਰ »

ਨਾਬਾਲਗ ਲੜਕੇ ਤੋਂ ਬਾਲ ਮਜ਼ਦੂਰੀ ਕਰਵਾਉਣ ਵਾਲੇ ਦੁਕਾਨਦਾਰ ਖ਼ਿਲਾਫ਼ ਮੁਕੱਦਮਾ ਦਰਜ

ਬਠਿੰਡਾ, 26 ਜੂਨ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਕਿਰਤ ਵਿਭਾਗ ਵਲੋਂ ਇਕ ਅਜਿਹੇ ਦੁਕਾਨਦਾਰ ਖ਼ਿਲਾਫ਼ ਪੁਲਿਸ ਮੁਕੱਦਮਾ ਕਰਵਾਇਆ ਗਿਆ ਹੈ ਜੋ ਇਕ ਨਾਬਾਲਗ ਲੜਕੇ ਤੋਂ ਬਾਲ ਮਜ਼ਦੂਰੀ ਕਰਵਾ ਰਿਹਾ ਸੀ | ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਬੁਢਾਪਾ ਪੈਨਸ਼ਨ ਨਾ ਮਿਲਣ ਕਾਰਨ ਲੋੜਵੰਦਾਂ 'ਚ ਨਿਰਾਸ਼ਾ

ਭਾਗੀਵਾਂਦਰ, 26 ਜੂਨ (ਮਹਿੰਦਰ ਸਿੰਘ ਰੂਪ)-ਜ਼ਿੰਦਗੀ ਦੇ ਚੌਥੇ ਪਹਿਰ ਨੂੰ ਗੁਜ਼ਾਰਨ ਲਈ ਬਜ਼ੁਰਗ ਮਰਦ- ਔਰਤਾਂ ਨੂੰ ਵੀ ਵਿੱਤੀ ਸਹਾਰੇ ਦੀ ਜ਼ਰੂਰਤ ਪੈਂਦੀ ਹੈ | ਆਰਥਿਕ ਪੱਖੋਂ ਕਮਜ਼ੋਰ ਬਜ਼ੁਰਗ ਮਰਦ ਔਰਤਾਂ ਨੂੰ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਬੁਢਾਪਾ ਪੈਨਸ਼ਨ ...

ਪੂਰੀ ਖ਼ਬਰ »

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਉਂਦਿਆਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਦੇ ਪ੍ਰਚਾਰ ਹਿਤ ਵੈਨ ਕੀਤੀ ਰਵਾਨਾ

ਤਲਵੰਡੀ ਸਾਬੋ, 26 ਜੂਨ (ਰਣਜੀਤ ਸਿੰਘ ਰਾਜੂ)-ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਸਖ਼ਤ ਜ਼ਰੂਰਤ ਹੈ ਅਤੇ ਇਹ ਵੀ ਸਮਝਣਾ ਤੇ ਸਮਝਾਉਣਾ ਜ਼ਰੂਰੀ ਹੈ ਕਿ ਨਸ਼ੇ ਬਹੁਤ ਹੀ ਮਾੜੀ ਤੇ ਬੁਰੀ ਚੀਜ਼ ਹਨ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਹਲਕਾ ਬਰਨਾਲਾ ਤੋਂ ਚੋਣ ਹਾਰਨ 'ਤੇ ਮੀਤ ਹੇਅਰ ਦੇਵੇ ਅਸਤੀਫ਼ਾ-ਐਡ. ਖ਼ਾਲਸਾ

ਬਰਨਾਲਾ, 26 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸਾਬਕਾ ਲੋਕ ਸਭਾ ਮੈਂਬਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਦੀ ਹਲਕਾ ਬਰਨਾਲਾ ਤੋਂ ਹੋਈ ਹਾਰ 'ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਅਸਤੀਫ਼ਾ ਮੰਗਿਆ ਹੈ | ਐਡਵੋਕੇਟ ਰਾਜਦੇਵ ਸਿੰਘ ਖਾਲਸਾ ...

ਪੂਰੀ ਖ਼ਬਰ »

ਸੁੰਦਰ ਕਾਂਡ ਦਾ ਪਾਠ ਅਤੇ ਭਜਨ ਸੰਧਿਆ ਕਰਵਾਈ

ਬਰਨਾਲਾ, 26 ਜੂਨ (ਨਰਿੰਦਰ ਅਰੋੜਾ)-ਸਥਾਨਕ ਕੇ.ਸੀ. ਰੋਡ ਗਲੀ ਨੰਬਰ 11 ਵਿਚ ਵੈੱਲਫੇਅਰ ਸੁਸਾਇਟੀ ਵਲੋਂ ਸੰੁਦਰ ਕਾਂਡ ਦਾ ਪਾਠ ਤੇ ਭਜਨ ਸੰਧਿਆ ਕਰਵਾਈ ਗਈ | ਜਾਣਕਾਰੀ ਦਿੰਦਿਆਂ ਸੁਸਾਇਟੀ ਮੈਂਬਰ ਮਹੇਸ਼ ਗੁਪਤਾ ਅਤੇ ਰਵਿੰਦਰ ਬਿੱਲੀ ਨੇ ਦੱਸਿਆ ਕਿ ਅੱਜ ਸਰਬੱਤ ਦੇ ਭਲੇ ...

ਪੂਰੀ ਖ਼ਬਰ »

ਅਦਾਰਾ 'ਕਥਾ ਕਹਿੰਦੀ ਰਾਤ' ਨੇ ਕਹਾਣੀ 'ਗਲ ਗੂਠਾ' 'ਤੇ ਕਰਵਾਈ ਗੋਸ਼ਟੀ

ਬਰਨਾਲਾ, 26 ਜੂਨ (ਅਸ਼ੋਕ ਭਾਰਤੀ)-ਅਦਾਰਾ 'ਕਥਾ ਕਹਿੰਦੀ ਰਾਤ' ਵਲੋਂ ਕਹਾਣੀਕਾਰ ਜਸਪਾਲ ਮਾਨਖੇੜਾ ਦੀ ਗਲ ਗੂਠਾ 'ਤੇ ਗੋਸ਼ਟੀ ਓਸ਼ੋ ਅਕੈਡਮੀ ਬਰਨਾਲਾ ਵਿਖੇ ਕਰਵਾਈ ਗਈ ਜਿਸ ਦੇ ਮੁੱਖ ਬੁਲਾਰੇ ਵਜੋਂ ਡਾ: ਰਵਿੰਦਰ ਸੰਧੂ ਬਠਿੰਡਾ ਨੇ ਪਰਚਾ ਪੜਿ੍ਹਆ | ਲੇਖਕ ਜਸਪਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX