ਤਾਜਾ ਖ਼ਬਰਾਂ


9 ਸਾਲਾਂ ਬਾਅਦ ਸੰਗਰੂਰ ਵਿਖੇ ਪਰਤੇਗੀ ਖ਼ੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ
. . .  40 minutes ago
ਸੰਗਰੂਰ, 7 ਅਕਤੂਬਰ (ਧੀਰਜ ਪਸ਼ੋਰੀਆ)-ਲਗਭਗ 9 ਸਾਲਾਂ ਬਾਅਦ 8 ਅਕਤੂਬਰ ਤੋਂ ਸੰਗਰੂਰ ਸ਼ਹਿਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ 'ਚ ਖ਼ੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ ਪਰਤਣ ਜਾ ਰਹੀ ਹੈ, ਜਿਸ 'ਚ ਸ਼ਾਮਿਲ ਹੋਣ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਪੰਜਾਬ ਭਰ...
ਹਰਿਆਣਾ ਸਿੱਖ ਗੁ: ਮੈਨੇਜਮੈਂਟ ਕਮੇਟੀ ਮਾਮਲੇ 'ਚ ਕੱਢੇ ਰੋਸ ਮਾਰਚਾਂ ਦੀ ਸਮਾਪਤੀ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਕੀਤੀ ਅਰਦਾਸ
. . .  55 minutes ago
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)- ਹਰਿਆਣਾ ਸਿੱਖ ਗੁ: ਮੈਨੇਜਮੈਂਟ ਕਮੇਟੀ ਨੂੰ ਮਾਨਤਾ ਦਿੱਤੇ ਜਾਣ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਦੇ ਤਖ਼ਤ ਸਾਹਿਬਾਨਾਂ ਸਮੇਤ ਤਿੰਨ ਥਾਵਾਂ ਤੋਂ ਅੰਮ੍ਰਿਤਸਰ ਤੱਕ ਕੱਢੇ ਗਏ ਰੋਸ ਮਾਰਚਾਂ ਦੇ ਸੰਪੂਰਨ...
ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਅਤੇ ਥਾਣੇਦਾਰ ਮੰਗਲਵਾਰ ਤੱਕ ਰਿਮਾਂਡ 'ਤੇ
. . .  about 1 hour ago
ਐੱਸ.ਏ.ਐੱਸ.ਨਗਰ, 7 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਤਫ਼ਤੀਸ਼ੀ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਅਤੇ ਥਾਣੇਦਾਰ ਹਰਜਿੰਦਰ ਸਿੰਘ ਨੂੰ ਵਿਜੀਲੈਂਸ ਨੇ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ...
ਅੰਮ੍ਰਿਤਪਾਲ ਸਿੰਘ ਦੇ ਟਵਿੱਟਰ ਅਕਾਊਂਟ ’ਤੇ ਭਾਰਤ ’ਚ ਲੱਗੀ ਪਾਬੰਦੀ, ਕੇਂਦਰ ਸਰਕਾਰ ਦੇ ਕਹਿਣ ’ਤੇ ਹੋਈ ਕਾਰਵਾਈ
. . .  about 1 hour ago
ਚੰਡੀਗੜ੍ਹ, 7 ਅਕਤੂਬਰ- 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਬੰਦ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਦੋਸ਼ ਲੱਗਾ ਹੈ। ਉਨ੍ਹਾਂ ਨੂੰ ਜਥੇਬੰਦੀ ਦਾ ਪ੍ਰਧਾਨ ਬਣਿਆ ਲਗਭਗ...
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਜ਼ਿਲ੍ਹੇ 'ਚ ਸਥਾਨਕ ਛੁੱਟੀ ਦਾ ਐਲਾਨ
. . .  about 1 hour ago
ਚੰਡੀਗੜ੍ਹ, 7 ਅਕਤੂਬਰ- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ 11 ਅਕਤੂਬਰ, 2022 ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਸਥਾਨਕ ਛੁੱਟੀ ਐਲਾਨੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ...
ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਅੱਜ ਬਾਅਦ ਦੁਪਹਿਰ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦੀ ਖ਼ਬਰ ਹੈ। ਜੀ.ਆਰ.ਪੀ. ਪੁਲਿਸ...
ਨਾਕੇ ਦੌਰਾਨ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, 30 ਲੱਖ ਦੀ ਨਕਦੀ ਸਣੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  about 3 hours ago
ਜਲੰਧਰ, 7 ਅਕਤੂਬਰ (ਹੈਪੀ)-ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ. ਪੁਲਿਸ ਕਪਤਾਨ, ਇਨਵੈਸੀਗੇਸ਼ਨ ਜਲੰਧਰ ਦਿਹਾਤੀ ਅਤੇ ਜਸਵਿੰਦਰ ਸਿੰਘ ਚਾਹਲ ਪੀ.ਪੀ.ਐੱਸ. ਉੱਪ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ...
ਆਰਥਿਕ ਤੰਗੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  about 3 hours ago
ਭੀਖੀ, 7 ਅਕਤੂਬਰ (ਗੁਰਿੰਦਰ ਸਿੰਘ ਔਲਖ)-ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨੇੜਲੇ ਪਿੰਡ ਸਮਾਓ ਵਿਖੇ ਬੀਤੀ ਰਾਤ ਇਕ ਨੌਜਵਾਨ ਕਿਸਾਨ ਵਲੋਂ ਆਰਥਿਕ ਤੰਗੀ ਅਤੇ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਆਤਮ ਹੱਤਿਆ ਕਰ ਲਏ ਜਾਣ ਦੀ ਖ਼ਬਰ ਹੈ...
ਮਹਿਲਾ ਟੀ-20 ਏਸ਼ੀਆ ਕੱਪ 'ਚ ਪਾਕਿਸਤਾਨ ਨੇ 13 ਦੌੜਾਂ ਨਾਲ ਹਰਾਇਆ ਭਾਰਤ
. . .  about 4 hours ago
ਢਾਕਾ, 7 ਅਕਤੂਬਰ-ਮਹਿਲਾ ਟੀ-20 ਦੇ ਇਕ ਅਹਿਮ ਮੁਕਾਬਲੇ ਵਿਚ ਪਾਕਿਸਤਾਨ ਨੇ ਕੱਟੜ ਵਿਰੋਧੀ ਭਾਰਤ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਪਾਕਿਸਤਾਨ ਨੇ ਨਿਰਧਾਰਿਤ 20 ਓਵਰਾਂ 'ਚ 137 ਦੌੜਾਂ ਬਣਾਈਆਂ...
ਪੰਜਾਬ ਸਰਕਾਰ ਵਲੋਂ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ
. . .  about 4 hours ago
ਚੰਡੀਗੜ੍ਹ, 7 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਇਕ ਖੁਸ਼ਖਬਰੀ ਸਾਂਝੀ ਕਰ ਰਿਹਾ ਕਿ ਅਧਿਆਪਕਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਅਧਿਆਪਕ ਦਿਵਸ ਵਾਲੇ ਦਿਨ ਲਿਆ ਸੀ, ਉਸ ਨੂੰ ਬੂਰ ਪੈ ਗਿਆ ਹੈ। ਪੰਜਾਬ ਸਰਕਾਰ ਵਲੋਂ ਲਗਭਗ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ...
9 ਨਵੰਬਰ ਦੇ ਸੰਗਰੂਰ ਧਰਨੇ 'ਤੇ ਅੜੇ ਉਗਰਾਹਾਂ
. . .  about 4 hours ago
ਚੰਡੀਗੜ੍ਹ, 7 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਭਵਨ ਚੰਡੀਗੜ੍ਹ ਵਿਖੇ ਅੱਜ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਰਮਿਆਨ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ...
ਮੋਹਾਲੀ ਆਰ.ਪੀ.ਜੀ. ਹਮਲੇ ਦੇ ਸੰਬੰਧ 'ਚ ਇਕ ਗ੍ਰਿਫ਼ਤਾਰ
. . .  about 5 hours ago
ਨਵੀਂ ਦਿੱਲੀ, 7 ਅਕਤੂਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 9 ਮਈ ਨੂੰ ਮੋਹਾਲੀ 'ਚ ਪੰਜਾਬ ਪੁਲਿਸ ਦੀ ਖੁਫੀਆ ਇਮਾਰਤ 'ਤੇ ਆਰ.ਪੀ.ਜੀ. ਹਮਲੇ ਦੇ ਸੰਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ...
ਬੇਲਾਰੂਸ ਤੋਂ ਮਨੁੱਖੀ ਅਧਿਕਾਰਾਂ ਦੇ ਵਕੀਲ, ਰੂਸ-ਯੂਕਰੇਨ ਦੇ ਸੰਗਠਨ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ
. . .  about 4 hours ago
ਸਟਾਕਹੋਮ (ਸਵੀਡਨ), 7 ਅਕਤੂਬਰ -ਰਾਇਲ ਸਵੀਡਿਸ਼ ਅਕੈਡਮੀ ਨੇ ਬੇਲਾਰੂਸ ਤੋਂ ਮਨੁੱਖੀ ਅਧਿਕਾਰਾਂ ਦੇ ਵਕੀਲ ਐਲੇਸ ਬਿਆਲੀਆਟਸਕੀ, ਰੂਸੀ ਮਨੁੱਖੀ ਅਧਿਕਾਰ ਸੰਗਠਨ ਮੈਮੋਰੀਅਲ ਅਤੇ ਯੂਕਰੇਨੀ ਮਨੁੱਖੀ ਅਧਿਕਾਰ ਸੰਗਠਨ ਸੈਂਟਰ ਫਾਰ ਸਿਵਲ ਲਿਬਰਟੀਜ਼ ਨੂੰ ਸਾਂਝੇ ਤੌਰ 'ਤੇ 2022 ਦਾ ਨੋਬਲ ਸ਼ਾਂਤੀ ਪੁਰਸਕਾਰ...
ਮਹਿਲਾ ਟੀ-20 ਏਸ਼ੀਆ ਕੱਪ : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 138 ਦੌੜਾਂ ਦਾ ਟੀਚਾ
. . .  about 5 hours ago
ਢਾਕਾ, 7 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ ਦੇ ਅਹਿਮ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਪਾਕਿਸਤਾਨ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 138 ਦੌੜਾਂ ਦਾ...
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ
. . .  about 5 hours ago
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਕਾ ਪੰਜਾ ਸਾਹਿਬ ਸ਼ਤਾਬਦੀ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰੀ ਵਫ਼ਦ ਵਲੋਂ ਅੱਜ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ...
ਅਮਰੀਕਾ ਵਿਚ ਹੋਈ ਪੰਜਾਬੀ ਪਰਿਵਾਰ ਦੀ ਹੱਤਿਆ 'ਚ ਇਕ ਤੋਂ ਵਧ ਲੋਕ ਸ਼ਾਮਿਲ-ਪੁਲਿਸ ਦਾ ਦਾਅਵਾ
. . .  about 5 hours ago
ਸੈਕਰਾਮੈਂਟੋ, 7 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਇਕ ਹੱਸਦੇ ਵੱਸਦੇ ਪੰਜਾਬੀ ਪਰਿਵਾਰ ਦੀ ਇਕ 8 ਮਹੀਨਿਆਂ ਦੀ ਬੱਚੀ ਸਮੇਤ 4 ਜੀਆਂ ਨੂੰ ਅਗਵਾ ਕਰ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਅਜੇ ਤੱਕ ਗ੍ਰਿਫ਼ਤਾਰ ਕੀਤੇ ਇਕ 48 ਸਾਲਾਂ...
ਅਮਰੀਕਾ ਦੇ ਲਾਸ ਵੇਗਾਸ ਸ਼ਹਿਰ 'ਚ ਚਾਕੂ ਮਾਰ ਕੇ 2 ਦੀ ਹੱਤਿਆ, 6 ਜ਼ਖ਼ਮੀ
. . .  about 6 hours ago
ਸੈਕਰਾਮੈਂਟੋ, 7 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸ਼ਹਿਰ ਲਾਸਵੇਗਾਸ ਸਟਰਿਪ 'ਚ ਇਕ ਹਵਅਕਤੀ ਨੇ ਚਾਕੂ ਨਾਲ ਹਮਲਾ ਕਰ ਕੇ ਦੋ ਵਅਕਤੀਆਂ ਦੀ ਹੱਤਿਆ ਕਰ ਦਿੱਤੀ ਤੇ 6 ਹੋਰਨਾਂ ਨੂੰ ਜ਼ਖਮੀ...
ਜੇਲ੍ਹ ਅੰਦਰ ਚੱਲ ਰਹੀ ਨਸ਼ਿਆਂ ਦੀ ਤਸਕਰੀ ਦਾ ਪਰਦਾਫਾਸ਼, ਪੰਜ ਕਿੱਲੋ ਹੈਰੋਇਨ ਬਰਾਮਦ
. . .  about 6 hours ago
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)-ਜੇਲ੍ਹ ਅੰਦਰ ਚੱਲ ਰਹੀ ਨਸ਼ਿਆਂ ਦੀ ਤਸਕਰੀ ਦਾ ਪਰਦਾਫਾਸ਼ ਕਰਨ 'ਚ ਐੱਸ.ਟੀ.ਐੱਫ. ਨੇ ਸਫਲਤਾ ਹਾਸਲ ਕੀਤੀ ਹੈ। ਜੱਸਾ ਜੇਲ੍ਹ ਚੋਂ ਮੁਜਰਮਾਂ ਪਾਸੋਂ ਪੰਜ ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੌਮਾਂਤਰੀ ਮੰਡੀ 'ਚ ਕੀਮਤ ਪੈਂਤੀ ਕਰੋੜ ਰੁਪਏ ਦੱਸੀ...
ਸ਼੍ਰੋਮਣੀ ਕਮੇਟੀ ਦਾ ਰੋਸ ਮਾਰਚ ਗੜ੍ਹਸ਼ੰਕਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਹੋਇਆ ਰਵਾਨਾ
. . .  about 7 hours ago
ਗੜ੍ਹਸ਼ੰਕਰ, 7 ਅਕਤੂਬਰ (ਧਾਲੀਵਾਲ)-ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੱਢਿਆ ਗਿਆ ਰੋਸ ਮਾਰਚ ਗੜ੍ਹਸ਼ੰਕਰ ਪਹੁੰਚਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਲਈ ਰਵਾਨਾ...
ਮਹਿਲਾ ਟੀ-20 ਏਸ਼ੀਆ ਕੱਪ : ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਟਾਸ ਜਿੱਤ ਕੇ ਪਾਕਿਸਤਾਨ ਕਰ ਰਿਹਾ ਪਹਿਲਾਂ ਬੱਲੇਬਾਜ਼ੀ
. . .  about 7 hours ago
ਢਾਕਾ, 7 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦਾ ਅਹਿਮ ਮੁਕਾਬਲਾ ਅੱਜ ਹੋ ਰਿਹਾ ਹੈ। ਟਾਸ ਜਿੱਤ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਹੈ। 4 ਓਵਰਾਂ ਤੋਂ ਬਾਅਦ ਪਾਕਿਸਤਾਨ ਨੇ ਬਿਨਾਂ ਕਿਸੇ ਨੁਕਸਾਨ ਦੇ 25 ਦੌੜਾਂ ਬਣਾ...
ਈ.ਡੀ. ਵਲੋਂ ਮਲਹੋਤਰਾ ਗਰੁੱਪ ਦੇ ਮੁਲਾਜ਼ਮ ਦੇ ਘਰ ਛਾਪੇਮਾਰੀ
. . .  about 7 hours ago
ਮਾਨਸਾ, 7 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸ਼ਰਾਬ ਕਾਰੋਬਾਰੀਆਂ 'ਤੇ ਛਾਪੇਮਾਰੀ ਦੇ ਚਲਦਿਆਂ ਮਾਨਸਾ ਵਿਖੇ ਮਲਹੋਤਰਾ ਗਰੁੱਪ ਦੇ ਮੁਲਾਜ਼ਮ ਦੇ ਘਰ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ। ਲਗਭਗ 4 ਘੰਟੇ ਈ.ਡੀ. ਦੇ ਅਧਿਕਾਰੀ ਫ਼ਰੋਲਾ ਫ਼ਰਾਲੀ ਕਰਦੇ ਰਹੇ ਅਤੇ ਉਨ੍ਹਾਂ ਮੁਲਾਜ਼ਮ...
ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਡੀ.ਜੀ.ਪੀ. ਨੂੰ ਸ਼ਿਕਾਇਤ
. . .  about 7 hours ago
ਚੰਡੀਗੜ੍ਹ, 7 ਅਕਤੂਬਰ-(ਵਿਕਰਮਜੀਤ ਸਿੰਘ ਮਾਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਡੀ.ਜੀ.ਪੀ. ਪੰਜਾਬ ਨੂੰ ਚਿੱਠੀ ਲਿਖ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਵਿਚ ਰਾਜਾ ਵੜਿੰਗ...
ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿਰੋਧ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਰੋਸ ਮਾਰਚ ਰਵਾਨਾ
. . .  about 7 hours ago
ਸ੍ਰੀ ਅਨੰਦਪੁਰ ਸਾਹਿਬ, 7 ਅਕਤੂਬਰ (ਕਰਨੈਲ ਸਿੰਘ, ਨਿੱਕੂਵਾਲ)-ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿਰੋਧ ਵਿਚ ਰੋਸ ਦਾ ਪ੍ਰਗਟਾਵਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ...
ਈ.ਡੀ. ਵਲੋਂ ਦੀਪ ਮਲਹੋਤਰਾ ਦੇ ਸੀ.ਏ. ਦਿਨੇਸ਼ ਗੁਪਤਾ ਦੇ ਘਰ ਛਾਪਾ
. . .  about 7 hours ago
ਫ਼ਰੀਦਕੋਟ, 7 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਨਾਲ-ਨਾਲ ਸੀ.ਏ. ਦਿਨੇਸ਼ ਗੁਪਤਾ ਦੇ ਘਰ ਵਿਚ ਵੀ ਈ.ਡੀ. ਵਲੋਂ ਛਾਪੇਮਾਰੀ ਜਾਰੀ ਹੈ। ਜਲੰਧਰ ਤੋਂ ਈ.ਡੀ. ਦੇ ਆਏ ਅਧਿਕਾਰੀ ਜਾਂਚ...
ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਵਿਆਹ ਸਮਾਗਮ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਅਤੇ ਭੈਣ ਵੀ ਹੋਏ ਸ਼ਾਮਿਲ
. . .  about 7 hours ago
ਸੰਗਰੂਰ 7 ਅਕਤੁਬਰ(ਧੀਰਜ ਪਸ਼ੋਰੀਆ)-ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮਨਦੀਪ ਸਿੰਘ ਲੱਖੇਵਾਲ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੋੜੇਵਾਲ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਹਾੜ ਸੰਮਤ 554

ਸੰਪਾਦਕੀ

ਕਣਕ ਘੁਟਾਲਾ

ਸਖ਼ਤ ਕਾਰਵਾਈ ਦੀ ਲੋੜ

ਪੰਜਾਬ 'ਚ ਪਨਗ੍ਰੇਨ ਦੇ ਗੁਦਾਮਾਂ 'ਚੋਂ ਕਰੋੜਾਂ ਰੁਪਏ ਦੇ ਹੋਏ ਘੁਟਾਲੇ ਬਾਰੇ ਤਾਜ਼ਾ ਖ਼ੁਲਾਸਾ ਹੋਇਆ ਹੈ, ਜਿਸ ਨੇ ਜਿੱਥੇ ਦੇਸ਼ ਹਿੱਤ ਵਾਲਿਆਂ ਨੂੰ ਚਿੰਤਤ ਕੀਤਾ ਹੈ, ਉੱਥੇ ਹੀ ਆਮ ਲੋਕਾਂ ਤੋਂ ਟੈਕਸਾਂ ਰਾਹੀਂ ਕਮਾਏ ਪੈਸਿਆਂ ਦੀ ਬੇਰਹਿਮੀ ਨਾਲ ਕੀਤੀ ਜਾ ਰਹੀ ਲੁੱਟ ਦਾ ਵੀ ਇਹ ਘੁਟਾਲਾ ਵੱਡਾ ਸਬੂਤ ਹੈ। ਹਾਲ ਦੇ ਦਿਨਾਂ 'ਚ ਇਸ ਘੁਟਾਲੇ ਦੇ ਦੋ ਵੱਡੇ ਪੱਖ ਉੱਭਰ ਕੇ ਸਾਹਮਣੇ ਆਏ ਹਨ। ਘੁਟਾਲੇ ਦਾ ਇਕ ਪੱਖ ਤਾਂ ਇਹ ਹੈ ਕਿ ਕਰੋੜਾਂ ਰੁਪਏ ਦੀ ਕਣਕ ਅਤੇ ਬਾਰਦਾਨੇ ਦੀ ਚੋਰੀ ਕੀਤੀ ਗਈ ਹੈ। ਇਸ ਘੁਟਾਲੇ 'ਚ ਪਾਤੜਾਂ ਦੇ ਕਈ ਗੁਦਾਮਾਂ 'ਚੋਂ ਅਧਿਕਾਰੀਆਂ ਨੇ ਖ਼ੁਦ ਆੜ੍ਹਤੀਆਂ ਦੇ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਕਣਕ ਖੁਰਦ-ਬੁਰਦ ਕਰਕੇ ਸਰਕਾਰੀ ਧਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਘੁਟਾਲੇ ਦੀ ਕਾਰਜ ਪ੍ਰਣਾਲੀ ਅਜਿਹੀ ਸੀ ਕਿ ਕਣਕ ਦੀਆਂ ਫਰਜ਼ੀ ਢੇਰੀਆਂ ਨੂੰ ਕਿਸਾਨਾਂ ਦੀ ਫ਼ਸਲ ਕਰਾਰ ਦੇ ਕੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਅਦਾਇਗੀ ਕਰ ਦਿੱਤੀ ਜਾਂਦੀ ਸੀ। ਇਸ 'ਚ ਇਕ ਪਾਸੇ ਜਿੱਥੇ ਆੜ੍ਹਤੀਆਂ ਦੀ ਮਿਲੀਭੁਗਤ ਰਹੀ, ਉੱਥੇ ਹੀ ਕਣਕ ਦੀ ਇਸ ਫ਼ਰਜ਼ੀ ਭਰਾਈ, ਲਦਾਈ ਅਤੇ ਫਿਰ ਢੁਆਈ ਦੇ ਨਾਂਅ 'ਤੇ ਵੀ ਲੱਖਾਂ ਰੁਪਏ ਦੀ ਲੁੱਟ ਕੀਤੀ ਗਈ। ਇਸ ਘੁਟਾਲੇ ਦਾ ਪਤਾ ਉਦੋਂ ਲੱਗਾ ਜਦੋਂ ਸ਼ੱਕ ਦੇ ਘੇਰੇ 'ਚ ਆਏ ਇਕ ਇੰਸਪੈਕਟਰ ਨੇ ਹੀ ਇਹ ਰਾਜ਼ ਖੋਲ੍ਹ ਦਿੱਤਾ। ਇਸ ਮਾਮਲੇ 'ਚ ਸਬੂਤਾਂ ਨੂੰ ਨਸ਼ਟ ਕਰਨ ਲਈ ਅਪਣਾਈ ਗਈ ਕਾਰਜ ਪ੍ਰਣਾਲੀ ਵੀ ਆਪਣੇ ਆਪ 'ਚ ਇਕ 'ਸਕੈਂਡਲ' ਬਣ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਮਾਤਰਾ 'ਚ ਵੇਚੀ/ਖਰੀਦੀ ਕਣਕ ਦੇ ਸੌਦੇ ਨੂੰ ਸਹੀ ਸਾਬਤ ਕਰਨ ਲਈ ਹਜ਼ਾਰਾਂ ਥੈਲੇ ਅਤੇ ਬਾਰਦਾਨੇ ਦੀਆਂ ਸੈਕੜੇ ਪੰਡਾਂ ਵੀ ਗ਼ਾਇਬ ਕਰਕੇ ਵੇਚ ਦਿੱਤੀਆਂ ਗਈਆਂ। ਇਸ ਘੁਟਾਲੇ ਦੇ ਖ਼ੁਲਾਸੇ ਤੋਂ ਬਾਅਦ ਜਿੱਥੇ ਪਨਗ੍ਰੇਨ ਨਾਲ ਸੰਬੰਧਿਤ ਕਈ ਇੰਸਪੈਕਟਰਾਂ ਤੇ ਉਨ੍ਹਾਂ ਦੇ ਅਧੀਨ ਆਉਂਦੇ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਉੱਥੇ ਹੀ ਕਈ ਆੜ੍ਹਤੀਆਂ ਦੇ ਨਾਂਅ ਵੀ ਇਸ ਘੁਟਾਲੇ ਦੀ ਰਿਪੋਰਟ 'ਚ ਦਰਜ ਕੀਤੇ ਗਏ ਹਨ। ਮੁਢਲੀ ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਘੁਟਾਲਾ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਸੀ ਅਤੇ ਇਸ ਅਮਲ 'ਚ ਹੇਠਾਂ ਤੋਂ ਉੱਪਰ ਤੱਕ ਬਹੁਤ ਸਾਰੇ ਲੋਕ ਸ਼ਾਮਿਲ ਸਨ। ਇਹ ਘੁਟਾਲਾ ਲਗਭਗ 12 ਕਰੋੜ ਰੁਪਏ ਦਾ ਬਣਦਾ ਹੈ।
ਇਸ ਘੁਟਾਲੇ ਦਾ ਦੂਜਾ ਪੱਖ ਨਾ ਸਿਰਫ਼ ਸਰਕਾਰੀ ਧਨ-ਸੰਪਤੀ ਦੀ ਲੁੱਟ ਦਾ ਮਾਮਲਾ ਬਣਦਾ ਹੈ, ਸਗੋਂ ਅੰਨ ਦੀ ਬਰਬਾਦੀ ਕੀਤੇ ਜਾਣ ਦੇ ਅਪਰਾਧਿਕ ਸੰਦਰਭ ਨੂੰ ਵੀ ਉਜਾਗਰ ਕਰਦਾ ਹੈ। ਇਸ ਦੇ ਮੁਤਾਬਿਕ ਕਣਕ ਦੀਆਂ ਹਜ਼ਾਰਾਂ ਬੋਰੀਆਂ ਨੂੰ ਖੁਰਦ-ਬੁਰਦ ਕਰਨ ਲਈ ਬਾਕੀ ਬਚੀਆਂ ਹਜ਼ਾਰਾਂ ਬੋਰੀਆਂ ਕਣਕ ਨੂੰ ਜਾਣ ਬੁੱਝ ਕੇ ਗਲ਼ਣ-ਸੜਨ ਦਿੱਤਾ ਗਿਆ। ਇਕ ਅਨੁਮਾਨ ਅਨੁਸਾਰ ਜਾਂਚ ਪੜਤਾਲ 'ਚ ਕਣਕ ਦੀਆਂ 42 ਹਜ਼ਾਰ ਬੋਰੀਆਂ ਖ਼ਰਾਬ ਹੋ ਗਈਆਂ ਦੱਸੀਆਂ ਜਾ ਰਹੀਆਂ ਹਨ, ਜਦੋਂ ਕਿ ਸਿਰਫ਼ 10 ਹਜ਼ਾਰ ਬੋਰੀਆਂ ਕਣਕ ਸੜ ਕੇ ਬਰਬਾਦ ਹੋਈ ਸੀ। ਇਸ ਤਰ੍ਹਾਂ ਇਹ ਰਾਸ਼ੀ ਵੀ ਕਰੋੜਾਂ ਰੁਪਏ ਤੱਕ ਪਹੁੰਚ ਜਾਂਦੀ ਹੈ। ਇਸ ਘੁਟਾਲੇ ਦੀ ਇਕ ਪਰਤ 'ਚ ਇਹ ਵੀ ਪਤਾ ਲੱਗਿਆ ਹੈ ਕਿ ਪਨਗ੍ਰੇਨ ਦੇ ਗੁਦਾਮਾਂ 'ਚ ਪਈਆਂ ਲੱਖਾਂ ਬੋਰੀਆਂ ਕਣਕ ਵਿਚੋਂ ਆਮ ਕਰਕੇ 10 ਤੋਂ 15 ਕਿੱਲੋ ਪ੍ਰਤੀ ਬੋਰੀ ਕਣਕ ਚੋਰੀ ਕਰ ਲਈ ਜਾਂਦੀ ਸੀ ਅਤੇ ਫਿਰ ਬਾਕੀ ਸਟੋਰ ਕੀਤੀ ਕਣਕ ਨੂੰ ਖ਼ਰਾਬ ਹੋਣ ਲਈ ਛੱਡ ਦਿੱਤਾ ਜਾਂਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਘੱਟ ਤੋਲ ਵਾਲੀਆਂ ਬੋਰੀਆਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਧੁੱਪ ਅਤੇ ਬਾਰਿਸ਼ 'ਚ ਇਸ ਲਈ ਛੱਡ ਦਿੱਤਾ ਜਾਂਦਾ ਸੀ ਤਾਂ ਕਿ ਉਹ ਖ਼ਰਾਬ ਹੋ ਜਾਣ ਅਤੇ ਘੁਟਾਲਿਆਂ 'ਤੇ ਪਰਦਾ ਪਿਆ ਰਹੇ। ਕਣਕ ਦੀ ਇਹ ਬਰਬਾਦੀ ਇਹ ਵੀ ਸਿੱਧ ਕਰਦੀ ਹੈ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਵਾਲਾ 'ਸਕੈਂਡਲ' ਸਾਲਾਂ ਤੋਂ ਬੇਰੋਕ ਚੱਲ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਖਾਧ-ਸਪਲਾਈ ਵਿਭਾਗ ਦੀ ਚੌਕਸੀ ਇਕਾਈ ਨੇ ਹੀ ਆਪਣੇ ਤੌਰ 'ਤੇ ਇਸ 'ਸਕੈਂਡਲ' ਦੀ ਸ਼ੁਰੂਆਤ ਕੀਤੀ ਸੀ। ਇਸ ਮਾਮਲੇ ਦੀਆਂ ਪਰਤਾਂ ਜਿਵੇਂ-ਜਿਵੇਂ ਖੁੱਲ੍ਹ ਰਹੀਆਂ ਹਨ, ਉਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਇਸ ਗੁਲਿਸਤਾਨ ਦੀ ਹਰੇਕ ਟਹਿਣੀ 'ਤੇ ਉੱਲੂ ਬੈਠੇ ਹਨ। ਇਸ ਮਾਮਲੇ ਦੀ ਦਸਤਕ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਪਹੁੰਚ ਗਈ ਹੈ, ਪਰ ਮੁੱਖ ਮੰਤਰੀ ਦਫ਼ਤਰ ਵਲੋਂ ਇਸ ਸੰਬੰਧ 'ਚ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਹਲਚਲ ਨਹੀਂ ਹੋਈ। ਫ਼ਿਰੋਜ਼ਪੁਰ 'ਚ ਵੀ ਮਾਰਕਫੈੱਡ ਦੇ ਇਕ ਗੁਦਾਮ ਤੋਂ ਢਾਈ ਕਰੋੜ ਰੁਪਏ ਤੋਂ ਵੱਧ ਦੀ ਕਣਕ ਨੂੰ ਖੁਰਦ-ਬੁਰਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਣਕ ਘੁਟਾਲੇ 'ਚ ਵੀ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਇਸ ਸੰਬੰਧ 'ਚ ਵੱਖਰੇ ਤੌਰ 'ਤੇ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ।
ਅਸੀਂ ਸਮਝਦੇ ਹਾਂ ਕਿ ਕਣਕ ਦੀ ਖ਼ਰਾਬੀ ਅਤੇ ਸਟੋਰ ਕੀਤੀ ਕਣਕ ਦੇ ਗਲ਼-ਸੜ ਜਾਣ ਦਾ ਮਾਮਲਾ ਇਕ ਵੱਡਾ ਅਪਰਾਧਿਕ ਮਾਮਲਾ ਹੈ। ਭਾਰਤ 'ਚ ਕਣਕ ਅਤੇ ਝੋਨੇ ਦੀ ਭਰਪੂਰ ਪੈਦਾਵਾਰ ਹੋਣ ਦੇ ਬਾਵਜੂਦ ਮੌਜੂਦਾ ਹਾਲਾਤ 'ਚ ਦੇਸ਼ 'ਚ ਖਾਧ ਪਦਾਰਥਾਂ ਦੀ ਕਮੀ ਦੇ ਸੰਕਟ ਦੀ ਸੰਭਾਵਨਾ ਹੈ। ਇਨ੍ਹਾਂ ਸੰਭਾਵਨਾਵਾਂ ਦਾ ਪ੍ਰਗਟਾਵਾ ਖ਼ੁਦ ਸੰਯੁਕਤ ਰਾਸ਼ਟਰ ਸੰਘ ਦੀਆਂ ਖਾਧ ਪਦਾਰਥਾਂ ਨਾਲ ਸੰਬੰਧਿਤ ਸੰਸਥਾਵਾਂ ਨੇ ਵੀ ਕੀਤਾ ਹੈ। ਖਾਧ ਪਦਾਰਥਾਂ ਦੀ ਇਸ ਕਮੀ ਦੀ ਸੰਭਾਵਨਾ ਲਈ ਜਿੱਥੇ ਮੌਸਮ 'ਚ ਬਦਲਾਅ ਨੂੰ ਇਕ ਕਾਰਨ ਦੱਸਿਆ ਗਿਆ ਹੈ, ਉੱਥੇ ਹੀ ਰੂਸ-ਯੂਕਰੇਨ ਜੰਗ ਦੇ ਕਾਰਨ ਪੈਦਾ ਹੋਏ ਹਾਲਾਤ ਨੂੰ ਵੀ ਵੱਡਾ ਕਾਰਨ ਮੰਨਿਆ ਗਿਆ ਹੈ। ਰੂਸ-ਯੂਕਰੇਨ ਜੰਗ ਕਾਰਨ ਤਾਂ ਵਿਸ਼ਵ ਦੇ ਕਈ ਹਿੱਸਿਆਂ 'ਚ ਭੁੱਖੇ ਮਰਨ ਦੀ ਨੌਬਤ ਆ ਜਾਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਅਜਿਹੀ ਸਥਿਤੀ 'ਚ ਖਾਧ ਪਦਾਰਥਾਂ ਦੀ ਇੰਨੀ ਵੱਡੀ ਮਾਤਰਾ 'ਚ ਇਸ ਤਰ੍ਹਾਂ ਬੇਰਹਿਮੀ ਨਾਲ ਬਰਬਾਦੀ ਹੋਣ ਦੇਣਾ ਕਿਸੇ ਵੱਡੇ ਮਨੁੱਖੀ ਅਪਰਾਧ ਤੋਂ ਘੱਟ ਨਹੀਂ ਹੈ। ਖੁੱਲ੍ਹੇ ਆਸਮਾਨ ਹੇਠਾਂ ਖਾਧ ਪਦਾਰਥਾਂ ਨੂੰ ਰੱਖੇ ਜਾਣ ਵਰਗੀ ਕੁਤਾਹੀ ਲਈ ਸਰਕਾਰਾਂ ਅਤੇ ਉਨ੍ਹਾਂ ਦੀ ਸੱਤਾ ਵਿਵਸਥਾ ਵੀ ਓਨੀ ਹੀ ਜ਼ਿੰਮੇਵਾਰ ਮੰਨੀ ਜਾਂਦੀ ਹੈ। ਹਰੇਕ ਸਾਲ ਲੱਖਾਂ ਬੋਰੀਆਂ ਅਨਾਜ ਇਸੇ ਤਰ੍ਹਾਂ ਬਾਰਿਸ਼ ਤੇ ਧੁੱਪ ਕਾਰਨ ਖੁੱਲ੍ਹੇ ਆਸਮਾਨ ਹੇਠ ਸਟੋਰ ਕੇਂਦਰਾਂ 'ਚ ਖ਼ਰਾਬ ਹੋ ਜਾਂਦਾ ਹੈ। ਇਸ ਦੀ ਆੜ 'ਚ ਕਰੋੜਾਂ ਰੁਪਏ ਦੇ ਜੋ ਘਪਲੇ-ਘੁਟਾਲੇ ਕੀਤੇ ਜਾਂਦੇ, ਉਹ ਇਸ ਸਭ ਤੋਂ ਵਧ ਕੇ ਹਨ। ਨਾ ਸਰਕਾਰਾਂ ਕਿਸੇ ਯੋਜਨਾਬੱਧ ਨੀਤੀ ਤਹਿਤ ਨਵੇਂ ਗੁਦਾਮ ਬਣਾ ਕੇ ਦਿੰਦੀਆਂ ਹਨ, ਨਾ ਸੱਤਾ ਵਿਵਸਥਾ ਨਾਲ ਜੁੜੀਆਂ ਇਕਾਈਆਂ ਦੀ ਨੀਅਤ 'ਚ ਕੋਈ ਸੁਧਾਰ ਹੁੰਦਾ ਦਿਖਾਈ ਦਿੰਦਾ ਹੈ। ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮਾਨਵਤਾ ਅਤੇ ਕਾਨੂੰਨ, ਦੋਵਾਂ ਪੱਧਰਾਂ 'ਤੇ ਗੰਭੀਰ ਅਪਰਾਧ ਦੇ ਬਰਾਬਰ ਹਨ। ਇਨ੍ਹਾਂ 'ਤੇ ਸਖ਼ਤੀ ਨਾਲ ਰੋਕ ਲਗਾਏ ਜਾਣ ਦੀ ਜ਼ਰੂਰਤ ਹੈ। ਭਗਵੰਤ ਮਾਨ ਸਰਕਾਰ ਦੇ ਦਫ਼ਤਰ 'ਚ ਇਸ ਘੁਟਾਲੇ ਦੀ ਚਿੰਗਾਰੀ ਪਹੁੰਚੀ ਤਾਂ ਹੈ ਪਰ ਇਹ ਦੇਖਣਾ ਬਣਦਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਪ੍ਰਤੀਬੱਧਤਾ ਦਿਖਾਉਣ ਵਾਲੀ ਇਹ ਸਰਕਾਰ ਕਦੋਂ ਤੇ ਕਿਸ ਪੱਧਰ ਦੀ ਪ੍ਰਭਾਵੀ ਕਾਰਵਾਈ ਕਰਦੀ ਹੈ।

ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦਾ ਕੱਚ-ਸੱਚ

ਪੰਜਾਬ ਵਿਚ 'ਆਪ' ਦੀ ਨਵੀਂ ਬਣੀ ਸਰਕਾਰ ਨੇ ਚੱਲ ਰਹੇ ਸਾਲ ਲਈ ਆਪਣੀ ਆਬਕਾਰੀ ਨੀਤੀ 2022-23 ਲੋਕ ਅਦਾਲਤ ਵਿਚ ਪੇਸ਼ ਕੀਤੀ ਹੈ। ਆਬਕਾਰੀ ਸਰਕਾਰ ਦੀ ਆਮਦਨ ਮੁੱਖ ਸੋਮਿਆ ਵਿਚੋਂ ਇਕ ਹੈ। ਇਹ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਪੰਜਾਬ ਵਿਚ ਫੈਲ ਚੁੱਕੀ ਹੈ ਕਿ ਇਸ ਸਾਲ ਸ਼ਰਾਬ 40 ...

ਪੂਰੀ ਖ਼ਬਰ »

ਭਾਰਤ ਵਿਚ ਦੁਨੀਆ ਨਾਲੋਂ ਸਸਤੀਆਂ ਹਨ ਅਖ਼ਬਾਰਾਂ

ਭਾਰਤ ਵਿਚ ਅਖ਼ਬਾਰਾਂ ਸਾਰੀ ਦੁਨੀਆ ਨਾਲੋਂ ਸਸਤੀਆਂ ਹਨ ਅਤੇ ਅਮਰੀਕਾ ਵਿਚ ਸਭ ਤੋਂ ਮਹਿੰਗੀਆਂ। ਭਾਰਤ ਵਿਚ ਇਸ ਲਈ ਸਸਤੀਆਂ ਹਨ ਕਿਉਂਕਿ ਅਖ਼ਬਾਰਾਂ ਆਪਣੇ ਖਰਚੇ ਇਸ਼ਤਿਹਾਰਬਾਜ਼ੀ ਤੋਂ ਕੱਢਦੀਆਂ ਹਨ ਅਤੇ ਪਾਠਕਾਂ ਨੂੰ ਘੱਟ ਤੋਂ ਘੱਟ ਕੀਮਤ 'ਤੇ ਅਖ਼ਬਾਰ ਮੁਹੱਈਆ ਕਰਵਾਈ ...

ਪੂਰੀ ਖ਼ਬਰ »

ਝਾਰਖੰਡ ਹੋ ਸਕਦਾ ਹੈ ਭਾਜਪਾ ਦਾ ਅਗਲਾ ਨਿਸ਼ਾਨਾ

ਜੇਕਰ ਮਹਾਰਾਸ਼ਟਰ 'ਚ ਭਾਜਪਾ ਦਾ 'ਆਪਰੇਸ਼ਨ ਲੋਟਸ' ਸਫਲ ਹੁੰਦਾ ਹੈ ਤਾਂ ਝਾਰਖੰਡ 'ਚ ਵੀ ਇਸੇ ਤਰ੍ਹਾਂ ਦਾ 'ਆਪਰੇਸ਼ਨ' ਹੋਵੇਗਾ। ਝਾਰਖੰਡ 'ਚ ਸਰਕਾਰ ਚਲਾ ਰਹੇ ਝਾਰਖੰਡ ਮੁਕਤੀ ਮੋਰਚਾ ਵਿਚ ਤਾਂ ਵੰਡ ਦੀ ਸੰਭਾਵਨਾ ਘੱਟ ਹੈ ਪਰ ਉਸ ਦੀ ਭਾਈਵਾਲ ਕਾਂਗਰਸ ਦੇ ਕਈ ਵਿਧਾਇਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX