ਤਾਜਾ ਖ਼ਬਰਾਂ


ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  1 day ago
ਫ੍ਰੈਂਚ ਲੇਖਕ ਐਨੀ ਅਰਨੌਕਸ ਨੂੰ ਸਾਹਿਤ ਵਿਚ ਦਿੱਤਾ ਗਿਆ ਨੋਬਲ ਪੁਰਸਕਾਰ
. . .  1 day ago
6 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਦਿੱਤਾ ਧਰਨਾ
. . .  1 day ago
ਪਟਿਆਲਾ , 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ )- ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਪੰਜ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ...
IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  1 day ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  1 day ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  1 day ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  1 day ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 14 ਹਾੜ ਸੰਮਤ 554

ਫਰੀਦਕੋਟ

-ਮਾਮਲਾ 4 ਮੁਲਾਜ਼ਮਾਂ ਨੂੰ ਬਿਨਾਂ ਕਿਸੇ ਠੋਸ ਕਾਰਨ ਡਿਊਟੀ ਤੋਂ ਮੁਅੱਤਲ ਕਰਨ ਦਾ- ਪਾਵਰਕਾਮ ਮੁਲਾਜ਼ਮਾਂ ਵਲੋਂ ਡਵੀਜ਼ਨ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਮੂਹਰੇ ਧਰਨਾ

ਸ੍ਰੀ ਮੁਕਤਸਰ ਸਾਹਿਬ, 27 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ/ਪੀ.ਐੱਸ.ਟੀ.ਸੀ.ਐੱਲ. ਸ੍ਰੀ ਮੁਕਤਸਰ ਸਾਹਿਬ ਦੀਆਂ ਮੁੱਖ ਜਥੇਬੰਦੀਆਂ ਜੇ. ਈ. ਕੌਂਸਲ, ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਟੀ.ਐੱਸ.ਯੂ., ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈੱਡਰੇਸ਼ਨ, ਅਕਾਊਾਟਸ ਐਸੋਸੀਏਸ਼ਨ ਅਤੇ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਮੁਲਾਜ਼ਮਾਂ ਵਲੋਂ ਪਾਵਰਕਾਮ ਦੀ ਸਬ ਡਵੀਜ਼ਨ ਬਰੀਵਾਲਾ ਵਿਚੋਂ ਪਿਛਲੇ ਦਿਨੀਂ ਬਿਨਾਂ ਕਿਸੇ ਠੋਸ ਪੜਤਾਲ/ਤੱਥਾਂ ਤੋਂ ਇੱਕਤਰਫ਼ਾ ਅਤੇ ਗ਼ੈਰ-ਕਾਨੰੂਨੀ ਕਾਰਵਾਈ ਕਰਦੇ ਹੋਏ 4 ਸਾਥੀਆਂ ਨੂੰ ਡਿਊਟੀ ਤੋਂ ਮੁਅੱਤਲ ਕੀਤੇ ਜਾਣ ਦੇ ਵਿਰੋਧ 'ਚ ਪਾਵਰਕਾਮ ਦੀ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਮੂਹਰੇ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ ਦੇ ਸੀ. ਐੱਮ. ਡੀ. ਦੁਆਰਾ ਇਹ ਕਾਰਵਾਈ ਸਿਰਫ਼ ਤੇ ਸਿਰਫ਼ ਸਰਕਾਰ ਦੀ ਖ਼ੁਸ਼ਾਮਦੀ ਕਰਨ ਲਈ ਕੀਤੀ ਗਈ ਹੈ, ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ | ਉਨ੍ਹਾਂ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਨੇ ਇਹ ਮੁਅੱਤਲੀ ਦੇ ਹੁਕਮ ਵਾਪਸ ਨਾ ਲਏ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਦੇ ਹੋਏ ਸੂਬਾ ਪੱਧਰ ਤੱਕ ਲਿਜਾਇਆ ਜਾਵੇਗਾ ਅਤੇ ਪਾਵਰਕਾਮ ਦਾ ਸਮੁੱਚਾ ਕੰਮਕਾਜ ਠੱਪ ਕੀਤਾ ਜਾਵੇਗਾ | ਇਸ ਸੰਘਰਸ਼ ਦੌਰਾਨ ਖਪਤਕਾਰਾਂ ਨੂੰ ਆਉਣ ਵਾਲੀ ਕਿਸੇ ਵੀ ਪ੍ਰੇਸ਼ਾਨੀ ਜਾਂ ਕੰਮ ਵਿਚ ਹੋਣ ਵਾਲੀ ਦੇਰੀ ਲਈ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ | ਬੁਲਾਰਿਆਂ ਨੇ ਕਥਿਤ ਦੋਸ਼ ਲਗਾਇਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਗੈਰ-ਵਾਜਿਬ ਅਤੇ ਗ਼ੈਰ-ਕਾਨੰੂਨੀ ਢੰਗ ਨਾਲ ਮੁਅੱਤਲੀਆਂ ਕਰ ਕੇ ਲੋਕਾਂ ਵਿਚ ਆਪਣਾ ਅਕਸ ਸਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕਾਂ ਨੇ ਸਰਕਾਰ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਇਨ੍ਹਾਂ ਦਾ ਅਸਲੀ ਚਿਹਰਾ ਦਿਖਾ ਦਿੱਤਾ ਹੈ | ਉਨ੍ਹਾਂ ਮੁਅੱਤਲੀ ਦੇ ਆਰਡਰ ਰੱਦ ਕੀਤੇ ਜਾਣ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ | ਇਸ ਮੌਕੇ ਜੇ. ਈ. ਕੌਂਸਲ ਵਲੋਂ ਇੰਜੀ: ਹਰਿੰਦਰ ਸਿੰਘ ਏ. ਏ. ਈ. ਜਨਰਲ ਸਕੱਤਰ, ਇੰਜੀ: ਗੁਰਮੀਤ ਸਿੰਘ ਏ. ਏ. ਈ. ਪ੍ਰਧਾਨ, ਇੰਜੀ: ਸ਼ਮਿੰਦਰ ਸਿੰਘ ਜੇ. ਈ. ਮੰਡਲ ਸਕੱਤਰ, ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਗੁਰਦੀਪ ਸਿੰਘ ਮੰਡਲ ਪ੍ਰਧਾਨ, ਰੇਸ਼ਮ ਸਿੰਘ ਮੀਤ ਪ੍ਰਧਾਨ ਸੂਬਾ ਕਮੇਟੀ, ਮੱਖਣ ਲਾਲ ਮੀਤ ਪ੍ਰਧਾਨ ਸੂਬਾ ਕਮੇਟੀ, ਟੀ. ਐੱਸ. ਯੂ. ਵਲੋਂ ਸ਼ਮਸ਼ੇਰ ਸਿੰਘ ਮੰਡਲ ਸਕੱਤਰ, ਬਰਜਿੰਦਰ ਸ਼ਰਮਾ ਪ੍ਰਧਾਨ, ਇੰਪਲਾਈਜ਼ ਫ਼ੈੱਡਰੇਸ਼ਨ ਵਲੋਂ ਬਸੰਤ ਸਿੰਘ ਮੰਡਲ ਸਕੱਤਰ, ਦਿਲਬਾਗ ਸਿੰਘ ਪ੍ਰਧਾਨ ਗਿੱਦੜਬਾਹਾ, ਅਕਾਊਾਟਸ ਐਸੋਸੀਏਸ਼ਨ ਵਲੋਂ ਵਿਵੇਕ ਬਾਂਸਲ ਸਹਾਇਕ ਲੇਖਾ ਅਫ਼ਸਰ, ਆਫ਼ੀਸਰ ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਇੰਜੀ: ਸ਼ੀਤਲ ਬਾਂਸਲ ਏ. ਈ. ਅਤੇ ਮਨਦੀਪ ਸਿੰਘ ਏ. ਈ. ਨੇ ਵੀ ਸੰਬੋਧਨ ਕੀਤਾ |

ਝੋਨੇ ਦੀ ਸਿੱਧੀ ਬਿਜਾਈ 'ਤੇ 1500 ਰੁਪਏ ਪ੍ਰਤੀ ਏਕੜ ਪ੍ਰਾਪਤ ਕਰਨ ਲਈ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ-ਖੇਤੀਬਾੜੀ ਵਿਭਾਗ

ਸ੍ਰੀ ਮੁਕਤਸਰ ਸਾਹਿਬ, 27 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਪੰਜਾਬ ਰਾਜ ਵਿਚ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਡੇ ਪੱਧਰ 'ਤੇ ਲਾਗੂ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਸਰਕਾਰ ...

ਪੂਰੀ ਖ਼ਬਰ »

'ਆਪ' ਦਾ ਪਲੇਠਾ ਬਜਟ ਸਿੱਖਿਆ ਤੇ ਮੁਲਾਜ਼ਮ ਵਿਰੋਧੀ-ਡੀ. ਟੀ. ਐੱਫ਼.

ਸ੍ਰੀ ਮੁਕਤਸਰ ਸਾਹਿਬ, 27 ਜੂਨ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਪਲੇਠਾ ਬਜਟ ਮੁਲਾਜ਼ਮ ਤੇ ਸਿੱਖਿਆ ਵਿਰੋਧੀ ਹੈ ਜੋ ਕਿ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਦੀਆਂ ਨਿੱਜੀਕਰਨ ਪੱਖੀ ਲੋਕ ਵਿਰੋਧੀ ਨੀਤੀਆਂ ...

ਪੂਰੀ ਖ਼ਬਰ »

ਬੁਨਿਆਦੀ ਸਮੱਸਿਆਵਾਂ ਤੋਂ ਪੀੜਤ ਹਨ ਪੰਜਾਬ ਮੰਡੀ ਬੋਰਡ ਰਿਹਾਇਸ਼ੀ ਕਾਲੋਨੀ ਦੇ ਬਾਸ਼ਿੰਦੇ

ਮੰਡੀ ਕਿੱਲਿਆਂਵਾਲੀ, 27 ਜੂਨ (ਇਕਬਾਲ ਸਿੰਘ ਸ਼ਾਂਤ)-ਇੱਥੇ ਪੰਜਾਬ ਮੰਡੀ ਬੋਰਡ ਦੀ ਰਿਹਾਇਸ਼ੀ ਕਾਲੋਨੀ 'ਚ ਖਾਲੀ ਪਲਾਟਾਂ ਵਿਚ ਕੂੜੇ ਅਤੇ ਗੰਦਗੀ ਦੇ ਢੇਰਾਂ ਕਾਰਨ ਕਾਲੋਨੀ 'ਚ ਵੱਸਦੇ ਲੋਕਾਂ ਦਾ ਰਹਿਣਾ ਦੁੱਭਰ ਹੋ ਰਿਹਾ ਹੈ | ਕਾਲੋਨੀ 'ਚ ਬਹੁਤ ਸਾਰੇ ਪਲਾਟਾਂ ਦੀ ਬੋਲੀ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਸੈਂਟਰ ਵਿਖੇ ਪਰਿਵਾਰ ਨਿਯੋਜਨ ਸੰਬੰਧੀ ਮੀਟਿੰਗ

ਲੰਬੀ, 27 ਜੂਨ (ਸ਼ਿਵਰਾਜ ਸਿੰਘ ਬਰਾੜ)-ਕਮਿਊਨਿਟੀ ਹੈਲਥ ਸੈਂਟਰ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਵਨ ਮਿੱਤਲ ਦੀ ਅਗਵਾਈ 'ਚ ਪਰਿਵਾਰ ਨਿਯੋਜਨ ਸਬੰਧੀ ਮੀਟਿੰਗ ਕੀਤੀ ਗਈ | ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪਵਨ ਮਿੱਤਲ ਨੇ ਦੱਸਿਆ ਕਿ ਸਿਹਤ ...

ਪੂਰੀ ਖ਼ਬਰ »

ਇੰਜ: ਧਾਲੀਵਾਲ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਪ੍ਰਧਾਨ ਬਣੇ

ਮਲੋਟ, 27 ਜੂਨ (ਅਜਮੇਰ ਸਿੰਘ ਬਰਾੜ)-ਪੰਜਾਬ ਰਾਜ ਬਿਜਲੀ ਬੋਰਡ ਦੀ ਟੈਕਨੀਕਲ ਸਰਵਸਿਜ਼ ਯੂਨੀਅਨ ਡਵੀਜ਼ਨ ਮਲੋਟ ਦੀ ਮੀਟਿੰਗ ਸਾਥੀ ਬਰਜਿੰਦਰ ਕੁਮਾਰ ਸ਼ਰਮਾ ਸਰਕਲ ਸਕੱਤਰ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਹੋਈ | ਇਸ ਚੋਣ ਮੀਟਿੰਗ 'ਚ ਬਲਜੀਤ ਸਿੰਘ ਧਾਲੀਵਾਲ ਜੇ. ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਬਜਟ 'ਚ ਮਿਮਿਟ ਕਾਲਜ ਦੀ ਗ੍ਰਾਂਟ ਦੁੱਗਣੀ ਕਰਨ ਦਾ ਐਲਾਨ

ਮਲੋਟ, 27 ਜੂਨ (ਪਾਟਿਲ)-ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ (ਮਿਮਿਟ) ਮਲੋਟ ਨੂੰ ਪੰਜਾਬ ਸਰਕਾਰ ਦੇ ਬਜਟ 'ਚ ਵਿਸ਼ੇਸ਼ ਤੌਰ 'ਤੇ ਪਿਛਲੇ, ਸਾਲ ਤੋਂ ਦੁੱਗਣੀ ਗ੍ਰਾਂਟ ਦੇ ਕੇ ਨਿਵਾਜਿਆ ਗਿਆ ਹੈ | ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਸੰਸਥਾ ਦੀ ...

ਪੂਰੀ ਖ਼ਬਰ »

ਸਾਈਕਲ 'ਤੇ ਟੰਗਿਆ ਨਕਦੀ ਵਾਲਾ ਥੈਲਾ ਚੋਰੀ

ਸ੍ਰੀ ਮੁਕਤਸਰ ਸਾਹਿਬ, 27 ਜੂਨ (ਹਰਮਹਿੰਦਰ ਪਾਲ)-ਘਰ ਦੇ ਬਾਹਰ ਖੜੇ੍ਹ ਸਾਈਕਲ ਤੋਂ ਥੈਲਾ ਉਤਾਰ ਕਰ ਫ਼ਰਾਰ ਹੋਣ ਵਾਲੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਇਸ ਸੰਬੰਧੀ ਪੁਲਿਸ ਨੂੰ ਦਰਜ਼ ਕਰਵਾਈ ...

ਪੂਰੀ ਖ਼ਬਰ »

ਟਕਸਾਲੀ ਟਰੱਕ ਆਪ੍ਰੇਟਰਾਂ ਵਲੋਂ ਸੱਤਾ-ਪੱਖੀ ਧੜੇ 'ਤੇ 'ਗੁੰਡਾ ਪਰਚੀ' ਵਸੂਲਣ ਦੇ ਦੋਸ਼

ਮੰਡੀ ਕਿੱਲਿਆਂਵਾਲੀ, 27 ਜੂਨ (ਇਕਬਾਲ ਸਿੰਘ ਸ਼ਾਂਤ)-ਪੀੜਤ ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ 'ਤੇ 'ਕਬਜ਼ੇਕਾਰੀ' ਵਾਲੀ ਚੌਧਰ ਦਾ ਵਿਵਾਦਤ ਪਰਛਾਵਾਂ ਲਗਾਤਾਰ ਮੰਡਰਾ ਰਿਹਾ ਹੈ | ਯੂਨੀਅਨ ਦੇ ਟਕਸਾਲੀ ਆਪ੍ਰੇਟਰਾਂ ਨੇ ਯੂਨੀਅਨ 'ਤੇ ਮਾਲਕੀ ਦਰਸਾ ਰਹੇ ਨਵੇਂ ...

ਪੂਰੀ ਖ਼ਬਰ »

ਕੋਟਕਪੂਰਾ-ਫਾਜ਼ਿਲਕਾ ਰੇਲਵੇ ਸੈਕਸ਼ਨ 'ਤੇ ਸਿੰਗਲ ਟਰੈਕ ਦਾ ਬਿਜਲੀਕਰਨ ਦਾ ਕੰਮ ਜਲਦ ਹੋ ਰਿਹੈ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 27 ਜੂਨ (ਹਰਮਹਿੰਦਰ ਪਾਲ)-ਫ਼ਿਰੋਜਪੁਰ ਰੇਲਵੇ ਮੰਡਲ ਉੱਤਰੀ ਰੇਲਵੇ ਵਲੋਂ ਬਠਿੰਡਾ-ਫਿਰੋਜਪੁਰ, ਕੋਟਕਪੂਰਾ-ਫਾਜਿਲਕਾ, ਰੇਲਵੇ ਸੈਕਸ਼ਨ 'ਤੇ ਸਿੰਗਲ ਟਰੈਕ ਦਾ ਬਿਜਲੀਕਰਨ ਦਾ ਕੰਮ ਜਲਦ ਸ਼ੁਰੂ ਹੋ ਰਿਹਾ ਹੈ, ਇਸ ਲਈ ਰੇਲਵੇ ਵਿਭਾਗ ਨੇ 223.93 ਕਰੋੜ ...

ਪੂਰੀ ਖ਼ਬਰ »

ਅਗਨੀਪਥ ਯੋਜਨਾ ਦੇ ਵਿਰੋਧ 'ਚ ਕਾਂਗਰਸੀਆਂ ਦਿੱਤਾ ਧਰਨਾ

ਗਿੱਦੜਬਾਹਾ, 27 ਜੂਨ (ਪਰਮਜੀਤ ਸਿੰਘ ਥੇੜ੍ਹੀ)-ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਅਗਨੀਪਥ ਯੋਜਨਾ ਦੇ ਵਿਰੋਧ 'ਚ ਗਿੱਦੜਬਾਹਾ ਕਾਂਗਰਸ ਵਲੋਂ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ 'ਚ ਲੱਡੂ ਵੰਡੇ

ਪੰਜਗਰਾਈਾ ਕਲਾਂ, 27 ਜੂਨ (ਕੁਲਦੀਪ ਸਿੰਘ ਗੋਂਦਾਰਾ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਥਾਂ-ਥਾਂ ਲੱਡੂ ਵੰਡੇ ਅਤੇ ਪਟਾਕੇ ਚਲਾਏ ਤੇ ਭੰਗੜੇ ਪਾ ...

ਪੂਰੀ ਖ਼ਬਰ »

180 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

ਸ੍ਰੀ ਮੁਕਤਸਰ ਸਾਹਿਬ, 27 ਜੂਨ (ਰਣਧੀਰ ਸਿੰਘ ਸਾਗੂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੇਰਾ ਭਾਈ ਮਸਤਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ 180 ਲੋੜਵੰਦ ਪਰਿਵਾਰਾਂ ਨੂੰ ਮਾਸਿਕ ਪੈਨਸ਼ਨਾਂ ...

ਪੂਰੀ ਖ਼ਬਰ »

ਕਿੱਕਰ ਸਿੰਘ ਕਬੱਡੀ ਖਿਡਾਰੀ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਜੈਤੋ, 27 ਜੂਨ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਕੋਠੇ ਢਿੱਲਵਾਂ (ਦਬੜੀਖਾਨਾ ਰੋਡ) ਦੇ ਪੰਚਾਇਤ ਮੈਂਬਰ ਅਤੇ ਕਬੱਡੀ ਖਿਡਾਰੀ ਕਿੱਕਰ ਸਿੰਘ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ...

ਪੂਰੀ ਖ਼ਬਰ »

ਈ-ਸਕੂਲ ਆਈਲੈਟਸ ਸੈਂਟਰ ਦਾ ਫ਼ਰੀਦਕੋਟ 'ਚ ਸ਼ੁੱਭ ਆਰੰਭ

ਫ਼ਰੀਦਕੋਟ, 27 ਜੂਨ (ਸਤੀਸ਼ ਬਾਗ਼ੀ)-ਈ-ਸਕੂਲ ਆਈਲੈਟਸ ਸੈਂਟਰ ਨੇੜੇ ਈਜ਼ੀ ਡੇਅ, ਸਰਕੂਲਰ ਰੋਡ ਫ਼ਰੀਦਕੋਟ ਦਾ ਉਦਘਾਟਨ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਨੇ ਕੀਤਾ | ਇਸ ਮੌਕੇ ਰੁਪਿੰਦਰ ਸਿੰਘ ਸਰਸੂਆ ਮੈਨੇਜਿੰਗ ਡਾਇਰੈਕਟਰ ਅਤੇ ਭੁਪਿੰਦਰ ਸਿੰਘ ਗਿੱਲ ਬਰਾਂਚ ਹੈਡ ਨੇ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਲੋਕਾਂ ਦਾ 'ਆਪ' ਸਰਕਾਰ ਤੋਂ ਮੋਹ ਭੰਗ ਹੋਣ ਦਾ ਨਤੀਜਾ-ਖ਼ਾਲਸਾ

ਪੰਜਗਰਾੲੀਂ ਕਲਾਂ, 27 ਜੂਨ (ਸੁਖਮੰਦਰ ਸਿੰਘ ਬਰਾੜ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਣ ਦਾ ਨਤੀਜਾ ਹੈ | ਇਹ ਪ੍ਰਗਟਾਵਾ ਵਾਰਿਸ ...

ਪੂਰੀ ਖ਼ਬਰ »

ਵਾਤਾਵਰਨ ਸੁਰੱਖਿਆ ਨੂੰ ਦਰਸਾਉਂਦੀ ਸਾਈਕਲ ਯਾਤਰਾ ਤਹਿਤ ਸੁੰਦਰਮ ਤਿਵਾੜੀ ਪੰਜਗਰਾੲੀਂ ਪੁੱਜੇ

ਪੰਜਗਰਾੲੀਂ ਕਲਾਂ, 27 ਜੂਨ (ਸੁਖਮੰਦਰ ਸਿੰਘ ਬਰਾੜ)-ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਚਿੰਤਤ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਤੋਂ ਸੁੰਦਰਮ ਤਿਵਾੜੀ ਲੋਕਾਂ ਨੂੰ ਵਾਤਾਵਰਨ ਦੀ ਪ੍ਰਤੀ ਲਾਮਬੰਦ ਕਰਨ ਲਈ 14 ਮਹੀਨਿਆਂ ਦੀ ਸਾਈਕਲ ਯਾਤਰਾ ਦੌਰਾਨ ਅੱਜ 1 ਲੱਖ ...

ਪੂਰੀ ਖ਼ਬਰ »

ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਲੋਕ ਹਿਤ 'ਚ-ਸ਼ਮਸ਼ੇਰ ਸਿੰਘ

ਮੰਡੀ ਬਰੀਵਾਲਾ, 27 ਜੂਨ (ਨਿਰਭੋਲ ਸਿੰਘ)-ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਲੋਕ ਹਿੱਤ ਵਿਚ ਅਤੇ ਪੰਜਾਬ ਸਰਕਾਰ ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ | ਇਹ ਪ੍ਰਗਟਾਵਾ 'ਆਪ' ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ...

ਪੂਰੀ ਖ਼ਬਰ »

ਜੀ. ਓ. ਜੀ. ਵਲੋਂ ਪਿੰਡਾਂ 'ਚ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਈ

ਮਲੋਟ, 27 ਜੂਨ (ਅਜਮੇਰ ਸਿੰਘ ਬਰਾੜ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਦਿਹਾੜੇ 'ਤੇ ਖ਼ੁਸ਼ਹਾਲੀ ਦੇ ਰਾਖੇ (ਜੀ.ਓ.ਜੀ.) ਤਹਿਸੀਲ ਮਲੋਟ ਦੀ ਟੀਮ ਵਲੋਂ ਤਹਿਸੀਲ ਇੰਚਾਰਜ ਵਰੰਟ ਅਫ਼ਸਰ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਮਲੋਟ ਤਹਿਸੀਲ ਦੇ ਮਲੋਟ ਤੇ ਲੰਬੀ ਬਲਾਕ ਦੇ ...

ਪੂਰੀ ਖ਼ਬਰ »

'ਆਪ' ਆਗੂ ਰੇਸ਼ਮ ਸਿੰਘ ਖ਼ਾਲਸਾ ਬਣੇ ਪ੍ਰਧਾਨ

ਦੋਦਾ, 27 ਜੂਨ (ਰਵੀਪਾਲ)-ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਜਨਰਲ ਕੈਟਾਗਿਰੀ ਕਮੇਟੀ ਬਣਾਈ ਗਈ, ਜਿਸ ਦੇ ਰੇਸ਼ਮ ਸਿੰਘ ਖ਼ਾਲਸਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਤੇ ਗੁਰਮੇਘ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਪੰਚਾਇਤ ਘਰ ਦੋਦਾ ਵਿਖੇ ਹੋਈ ਮੀਟਿੰਗ ਦੌਰਾਨ 'ਆਪ' ਦੇ ...

ਪੂਰੀ ਖ਼ਬਰ »

ਬਲਵੀਰ ਸਿੰਘ ਮਨੀਆਂਵਾਲਾ ਨਮਿਤ ਸ਼ਰਧਾਂਜਲੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 27 ਜੂਨ (ਰਣਜੀਤ ਸਿੰਘ ਢਿੱਲੋਂ)-ਜਸਕਰਨ ਸਿੰਘ ਬਰਾੜ ਦੇ ਪਿਤਾ ਅਤੇ ਅਜੈਪਾਲ ਸਿੰਘ ਬਰਾੜ ਦੇ ਦਾਦਾ ਸ: ਬਲਵੀਰ ਸਿੰਘ ਸਾਬਕਾ ਸਰਪੰਚ ਪਿੰਡ ਮਨੀਆਂਵਾਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਪਾਠ ਦਾ ਭੋਗ ਪਾਇਆ ਗਿਆ | ਇਸ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਵੰਡੇ ਲੱਡੂ

ਮੰਡੀ ਬਰੀਵਾਲਾ, 27 ਜੂਨ (ਨਿਰਭੋਲ ਸਿੰਘ)-ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਲੋਕ ਸਭਾ ਤੋਂ ਹੋਈ ਜਿੱਤ ਦੀ ਖ਼ੁਸ਼ੀ ਵਿਚ ਪਿੰਡ ਵੜਿੰਗ 'ਚ ਲੱਡੂ ਵੰਡੇ ਗਏ | ਇਸ ਸਮੇਂ ਬਲਦੇਵ ਸਿੰਘ ਵੜਿੰਗ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ...

ਪੂਰੀ ਖ਼ਬਰ »

ਅਗਨੀਪਥ ਰਾਹੀਂ ਫ਼ੌਜ 'ਚ ਕਾਰਪੋਰੇਟ ਮਾਡਲ ਲਾਗੂ ਕਰਨ ਦੀ ਤਿਆਰੀ-ਡੰਗਰਖੇੜਾ

ਸ੍ਰੀ ਮੁਕਤਸਰ ਸਾਹਿਬ, 27 ਜੂਨ (ਰਣਜੀਤ ਸਿੰਘ ਢਿੱਲੋਂ)-ਤਰਕਸ਼ੀਲ ਸੁਸਾਇਟੀ ਪੰਜਾਬ ਭਾਰਤ ਸਰਕਾਰ ਵਲੋਂ ਫ਼ੌਜ 'ਚ ਭਰਤੀ ਲਈ ਲਿਆਂਦੀ ਗਈ ਅਗਨੀਪਥ ਸਕੀਮ ਨੂੰ ਦੇਸ਼ ਅਤੇ ਲੋਕਾਂ ਲਈ ਬਹੁਤ ਹਾਨੀਕਾਰਕ ਸਮਝਦੀ ਹੈ | ਇਸ ਸਕੀਮ ਅਧੀਨ ਕੇਵਲ ਚਾਰ ਸਾਲ ਲਈ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਨਸ਼ਾ ਮੁਕਤ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਸਮੇਂ ਦੀ ਮੁੱਖ ਲੋੜ-ਬਾਬਾ ਬਲਜੀਤ ਸਿੰਘ

ਮਲੋਟ, 27 ਜੂਨ (ਅਜਮੇਰ ਸਿੰਘ ਬਰਾੜ)-ਨਸ਼ਾ ਸਮਾਜ ਦੇ ਲਈ ਇਕ ਕੋਹੜ ਤੋਂ ਵੀ ਭਿਅੰਕਰ ਬਿਮਾਰੀ ਹੈ ਅਤੇ ਇਸ ਤੋਂ ਮੁਕਤੀ ਪਾਏ ਬਿਨਾਂ ਖ਼ੁਸ਼ਹਾਲ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਇਹ ਪ੍ਰਗਟਾਵਾ ਸੰਤ ਬਾਬਾ ਬਲਜੀਤ ਸਿੰਘ ਨੇ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX