ਤਾਜਾ ਖ਼ਬਰਾਂ


ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  1 day ago
ਫ੍ਰੈਂਚ ਲੇਖਕ ਐਨੀ ਅਰਨੌਕਸ ਨੂੰ ਸਾਹਿਤ ਵਿਚ ਦਿੱਤਾ ਗਿਆ ਨੋਬਲ ਪੁਰਸਕਾਰ
. . .  1 day ago
6 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਦਿੱਤਾ ਧਰਨਾ
. . .  1 day ago
ਪਟਿਆਲਾ , 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ )- ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਪੰਜ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ...
IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  1 day ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  1 day ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  1 day ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  1 day ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 14 ਹਾੜ ਸੰਮਤ 554

ਬਠਿੰਡਾ /ਮਾਨਸਾ

ਸ਼ਾਮਲਾਟ ਜ਼ਮੀਨਾਂ ਦੇ ਘੋਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਅੱਜ ਗੋਨਿਆਣਾ ਵਿਖੇ ਐੱਨ.ਐੱਚ-54 'ਤੇ ਸੜਕੀ ਆਵਾਜਾਈ ਰੋਕੀ ਜਾਵੇਗੀ-ਆਗੂ

ਗੋਨਿਆਣਾ, 27 ਜੂਨ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਹਰਰਾਏਪੁਰ ਦੇ ਬੱਸ ਅੱਡੇ 'ਤੇ ਸ਼ਾਮਲਾਟ ਜ਼ਮੀਨਾਂ ਦੇ ਘੋਲ ਲਈ ਅੱਜ ਛੇ ਪਿੰਡਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਅਗਵਾਈ ਵਿਚ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਸੂਬਾ ਸਰਕਾਰ ਖ਼ਿਲਾਫ਼ ਚੇਤਾਵਨੀ ਧਰਨਾ ਲਗਾਇਆ ਗਿਆ | ਇਸ ਮੌਕੇ ਬੋਲਦਿਆਂ ਜਥੇਬੰਦੀ ਆਗੂ ਰਣਜੀਤ ਸਿੰਘ ਜੀਦਾ ਜ਼ਿਲ੍ਹਾ ਪ੍ਰੈਸ ਸੱਕਤਰ ਅਤੇ ਕੁਲਵੰਤ ਸਿੰਘ ਨੇਹੀਆਂ ਵਾਲਾ ਬਲਾਕ ਪ੍ਰਧਾਨ ਨੇ ਕਿਹਾ ਕਿ ਪਿੰਡ ਜੀਦਾ, ਜੰਡਾਂਵਾਲਾ, ਖੇਮੂਆਣਾ, ਹਰਰਾਏਪੁਰ, ਗੋਨਿਆਣਾ ਖੁਰਦ ਅਤੇ ਵਿਰਕ ਕਲਾਂ ਦੇ ਕਿਸਾਨਾਂ ਦੀ ਤਕਰੀਬਨ 3700 ਕਿਲ੍ਹਾ ਜ਼ਮੀਨ ਜੋ ਸ਼ਾਮਲਾਟ ਦੇ ਨਾਮ ਹੇਠ ਹੈ, ਨੂੰ 2012 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉੱਕਤ ਪਿੰਡਾਂ ਦੇ ਕਿਸਾਨਾਂ ਨੂੰ ਸ਼ਾਮਲਾਟ ਜ਼ਮੀਨਾਂ ਦੇ ਹੱਕ ਦੇ ਦਿੱਤੇ ਸਨ, ਉਸ ਤੋਂ ਬਾਅਦ ਕਿਸਾਨ ਜ਼ਮੀਨਾਂ ਰਾਹੀ ਆਪਣੀ ਫ਼ਸਲ ਬੀਜ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ | ਉੱਕਤ ਆਗੂਆਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਪੰਜਾਬ ਵਿਚ ਆਈ ਹੈ, ਨੇ ਕਿਸਾਨਾਂ ਤੋਂ ਸ਼ਾਮਲਾਟ ਜ਼ਮੀਨਾਂ ਛੁਡਵਾਉਣ ਲਈ ਤਰਲੋ ਮੱਛੀ ਹੋ ਰਹੀ ਹੈ | ਆਗੂਆਂ ਅਨੁਸਾਰ ਪਿਛਲੇ ਦਿਨੀ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਹਰਰਾਏਪੁਰ ਵਿਖੇ ਕਿਸਾਨਾਂ ਦਾ ਇਕੱਠ ਕਰਕੇ ਸੂਬਾ ਸਰਕਾਰ ਖ਼ਿਲਾਫ਼ ਧਰਨੇ ਦਾ ਪੋ੍ਰਗਰਾਮ ਉਲੀਕਿਆ ਗਿਆ ਸੀ, ਜੋ ਅੱਜ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਹਰਰਾਏਪੁਰ ਵਿਖੇ ਕਿਸਾਨ ਜਥੇਬੰਦੀਆਂ ਅਤੇ ਸਾੈਕੜੇ ਕਿਸਾਨਾਂ ਨੇ ਅਰਦਾਸ ਕਰਕੇ ਘੋਲ ਲਈ ਬਿਗਲ ਵਜਾ ਦਿੱਤਾ | ਜਿਸ ਤੋਂ ਬਾਅਦ ਪਿੰਡ ਦੇ ਬੱਸ ਅੱਡੇ 'ਤੇ ਸੂਬਾ ਸਰਕਾਰ ਖ਼ਿਲਾਫ਼ ਕੁਝ ਘੰਟਿਆਂ ਲਈ ਚੇਤਾਵਨੀ ਧਰਨਾ ਲਗਾਇਆ ਗਿਆ, ਪਰ ਸੜਕੀ ਆਵਾਜਾਈ ਆਮ ਵਾਂਗ ਚੱਲਦੀ ਰਹੀ | ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਕਿਸਾਨ ਯੂਨੀਅਨ ਮਾਨਸਾ ਅਤੇ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿਚ ਇਕ ਮੀਟਿੰਗ ਕੀਤੀ ਗਈ ਅਤੇ ਫ਼ੈਸਲਾ ਕੀਤਾ ਗਿਆ ਕਿ ਜੇਕਰ ਸੂਬਾ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਬਾਰੇ ਕੋਈ ਫ਼ੈਸਲਾ ਨਾ ਲਿਆ ਤਾਂ 28 ਜੂਨ ਨੂੰ ਹੀ ਦੁਪਿਹਰ 1:00 ਤੋਂ ਬਠਿੰਡਾ-ਸ਼੍ਰੀ ਅੰਮਿ੍ਤਸ਼ਰ ਸਾਹਿਬ ਨੈਸ਼ਨਲ ਹਾਈਵੇਂ 'ਤੇ ਗੋਨਿਆਣਾ ਮੰਡੀ ਕੋਲ ਸ਼੍ਰੀ ਬਾਲਾ ਜੀ ਹਨੂੰਮਾਨ ਮੰਦਰ ਕੋਲ ਅੱਣਮਿਥੇ ਸਮੇਂ ਲਈ ਸੜਕੀ ਆਵਾਜਾਈ ਰੋਕੀ ਜਾਵੇਗੀ | ਜਿਸ ਦੀ ਸਾਰੀ ਜ਼ਿੰਮੇਵਾਰੀ ਸੂਬਾ ਸਰਾਕਰ ਦੀ ਹੋਵੇਗੀ | ਇਸ ਮੌਕੇ ਅਮਰਜੀਤ ਸਿੰਘ ਜੰਡਾਂਵਾਲਾ, ਕੁਲਜਿੰਦਰ ਸਿੰਘ ਕਿੰਦਾਂ, ਬੱਗਾ ਸਿੰਘ ਗੋਨਿਆਣਾ ਕਲਾਂ, ਦਿਲਬਰ ਸਿੰਘ ਜੀਦਾ, ਜਗਮੀਤ ਸਿੰਘ ਸਰਪੰਚ ਹਰਰਾਏਪੁਰ, ਹਰਭਜਨ ਸਿੰਘ ਹਰਰਾਏਪੁਰ, ਕੇਵਲ ਸਿੰਘ ਹਰਰਾਏਪੁਰ ਆਦਿ ਨੇ ਆਪੋ-ਆਪਣੇ ਵਿਚਾਰਾਂ ਰਾਹੀ ਸ਼ਾਮਲਾਟ ਜ਼ਮੀਨਾਂ ਦੇ ਘੋਲ ਲਈ ਸੂਬਾ ਸਰਕਾਰ ਨੂੰ ਡੱਟ ਕੇ ਨਿੰਦਿਆ ਅਤੇ ਸੂਬਾ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ |

ਮਰੀਜ਼ ਦੇ ਇਲਾਜ ਦੇ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀ ਤੇ ਡਾਕਟਰ ਆਹਮੋ-ਸਾਹਮਣੇ

ਬਠਿੰਡਾ, 27 ਜੂਨ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਭੱਟੀ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਲਗਾਏ ਰੋਸ ਧਰਨੇ ਦੌਰਾਨ ਸਥਿਤੀ ਉਸ ਸਮੇਂ ਤਣਾਅ-ਪੂਰਨ ਹੋ ਗਈ, ਜਦੋਂ ਹਸਪਤਾਲ ਦੇ ਡਾਕਟਰਾਂ ਵਲੋਂ ਵੀ ਕਿਸਾਨਾਂ ਦੇ ...

ਪੂਰੀ ਖ਼ਬਰ »

ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੋਲੇ ਬੱਚਿਆਂ ਦੇ ਸਕੂਲ ਲਈ ਡਿਪਟੀ ਕਮਿਸ਼ਨਰ ਨੂੰ 10 ਲੱਖ ਰੁਪਏ ਦਾ ਚੈੱਕ ਭੇਟ

ਬਠਿੰਡਾ, 27 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਵਿਖੇ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੋਲਿਆਂ ਬੱਚਿਆਂ ਦੇ ਸਕੂਲ ਦੀ ਵਿੱਤੀ ਸਹਾਇਤਾ ਲਈ ਅੱਜ ਗੁਰੂ ਗੋਬਿੰਦ ਸਿੰਘ ਰਿਫ਼ਾਇੰਨਰੀ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ 10 ...

ਪੂਰੀ ਖ਼ਬਰ »

-ਮਾਮਲਾ ਬਠਿੰਡਾ-ਡੱਬਵਾਲੀ ਸੜਕ ਚੌੜੀ ਕਰਨ ਦਾ-

ਗੁਰੂਸਰ ਸੈਣੇਵਾਲਾ ਵਿਖੇ ਤਿੰਨ ਜ਼ਿਲਿ੍ਹਆਂ ਦੇ ਕਿਸਾਨ 29 ਨੂੰ ਕਰਨਗੇ ਰੋਸ ਪ੍ਰਦਰਸ਼ਨ

ਸੰਗਤ ਮੰਡੀ, 27 ਜੂਨ (ਅੰਮਿ੍ਤਪਾਲ ਸ਼ਰਮਾ)-ਬਠਿੰਡਾ-ਡੱਬਵਾਲੀ ਸੜਕ ਚੌੜੀ ਕਰਨ ਨੂੰ ਲੈ ਕੇ ਚੱਲ ਰਹੇ ਕਿਸਾਨੀ ਵਿਵਾਦ ਤਹਿਤ ਤਿੰਨ ਜ਼ਿਲਿ੍ਹਆਂ ਦੇ ਕਿਸਾਨ 29 ਜੂਨ ਨੂੰ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ | ਭਾਰਤੀ ਕਿਸਾਨ ਯੂਨੀਅਨ ਏਕਤਾ ...

ਪੂਰੀ ਖ਼ਬਰ »

ਸਕਿਉਰਿਟੀ ਗਾਰਡ ਦੀ ਅਸਾਮੀ ਲਈ ਪਲੇਸਮੈਂਟ ਕੈਂਪ ਅੱਜ ਤੋਂ

ਬਠਿੰਡਾ, 27 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਲੋਂ ਐਸ. ਆਈ. ਐਸ. ਸਕਿਉਰਿਟੀ ਐਂਡ ਇੰਨਟੈਲੀਜੈਂਸ ਸਰਵਿਸ ਲਿਮਟਿਡ ਦੇ ਸਹਿਯੋਗ ਨਾਲ ਸਕਿਉਰਿਟੀ ਗਾਰਡ (ਕੇਵਲ ਲੜਕੇ) ਦੀਆਂ ਅਸਾਮੀਆਂ ਲਈ ਜ਼ਿਲ੍ਹੇ ਭਰ ਦੀਆਂ ...

ਪੂਰੀ ਖ਼ਬਰ »

ਸੜਕ ਦੁਰਘਟਨਾ 'ਚ 4 ਜ਼ਖ਼ਮੀ

ਬਠਿੰਡਾ, 27 ਜੂਨ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੀ ਸਰਹਿੰਦ ਨਹਿਰ ਨੇੜਲੇ ਪਿੰਡ ਬੀਬੀ ਵਾਲਾ ਝੀਲ ਕੋਲ ਦੋ ਮੋਟਰ ਸਾਈਕਲ ਸਵਾਰਾਂ ਨੂੰ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਜ਼ਖ਼ਮੀ ਕਰਨ ਦੀ ਸੂਚਨਾ ਮਿਲਣ 'ਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ...

ਪੂਰੀ ਖ਼ਬਰ »

ਹੁੰਮਸ ਭਰੀ ਗਰਮੀ ਕਾਰਨ ਸੂਬੇ 'ਚ ਬਿਜਲੀ ਦੀ ਮੰਗ 14076 ਮੈਗਾਵਾਟ 'ਤੇ ਪੁੱਜੀ

ਲਹਿਰਾ ਮੁਹੱਬਤ, 27 ਜੂਨ (ਸੁਖਪਾਲ ਸਿੰਘ ਸੁੱਖੀ)-ਹੁੰਮਸ ਭਰੀ ਗਰਮੀ ਵੱਧਣ ਕਾਰਨ ਤੇ ਝੋਨੇ ਦੀ ਲਵਾਈ ਕਰਕੇ ਸੂਬੇ ਵਿਚ ਬਿਜਲੀ ਦੀ ਮੰਗ ਵਿਚ ਇੱਕਦਮ 14076 ਮੈਗਾਵਾਟ ਵਾਧਾ ਹੋਇਆ | ਤਲਵੰਡੀ ਸਾਬੋ ਦਾ ਇੱਕ ਯੂਨਿਟ ਬੰਦ ਹੋਣ ਜਾਣ ਕਾਰਨ ਸੂਬੇ ਦੇ ਕਈ ਖੇਤਰਾਂ ਵਿਚ ਬਿਜਲੀ ਦੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ 'ਅਗਨੀਪਥ' ਯੋਜਨਾ ਖ਼ਿਲਾਫ਼ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

ਤਲਵੰਡੀ ਸਾਬੋ, 27 ਜੂਨ (ਰਣਜੀਤ ਸਿੰਘ ਰਾਜੂ)-ਫੌਜ ਵਿਚ ਭਰਤੀ ਸਬੰਧੀ ਕੇਂਦਰ ਸਰਕਾਰ ਦੀ ਨਵੀਂ 'ਅਗਨੀਪੱਥ' ਯੋਜਨਾ ਦੇ ਵਿਰੋਧ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੇ ...

ਪੂਰੀ ਖ਼ਬਰ »

ਬਠਿੰਡਾ 'ਚ ਰਾਤ ਸਮੇਂ ਭੋਲੇ-ਭਾਲੇ ਲੋਕਾਂ ਨਾਲ ਜਾਅਲਸ਼ਾਜੀ ਕਰਨ ਵਾਲਾ ਮੁੰਡੇ-ਕੁੜੀਆਂ ਦਾ ਗਰੋਹ ਸਰਗਰਮ

ਬਠਿੰਡਾ, 27 ਜੂਨ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਸ਼ਹਿਰ 'ਚ ਕੁਝ ਅਜਿਹੇ ਮੁੰਡੇ-ਕੁੜੀਆਂ ਦਾ ਗਰੋਹ ਸਰਗਰਮ ਹੈ ਜੋ ਰਾਤ ਸਮੇਂ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਤੇ ਦੂਸਣਬਾਜ਼ੀ ਲਾ ਕੇ ਲੋਕਾਂ ਤੋਂ ਪੈਸੇ ਬਟੋਰਦੇ ਹਨ | ਇਹ ਗਰੋਹ ਜ਼ਿਆਦਾਤਰ ...

ਪੂਰੀ ਖ਼ਬਰ »

ਮੌੜ ਮੰਡੀ ਦਾ ਬਲਵਿੰਦਰ ਸਿੰਘ ਸਾਇਕਿਲੰਗ ਜ਼ਰੀਏ ਪੰਜਾਬ ਪੁਲਿਸ ਦਾ ਵਧਾ ਰਿਹੈ ਮਾਣ

ਬਠਿੰਡਾ, 27 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅਕਸਰ ਪੰਜਾਬ ਪੁਲਿਸ ਨੂੰ ਕਿਸੇ ਨਾ ਕਿਸੇ ਕੁਤਾਹੀਆਂ ਕਾਰਨ ਭੰਡਿਆ ਜਾਂਦਾ ਹੈ ਪਰ ਫਿਰ ਵੀ ਬਹੁਤੇ ਪੁਲਿਸ ਮੁਲਾਜ਼ਮ ਆਪਣੇ ਕੰਮਾਂ ਅਤੇ ਇਮਾਨਦਾਰੀ ਕਰਕੇ ਮਹਿਕਮੇ ਦਾ ਨਾਮ ਰੌਸ਼ਨ ਕਰ ਰਹੇ ਹਨ, ਅਜਿਹੇ ਮੁਲਾਜ਼ਮਾਂ ਵਿਚ ...

ਪੂਰੀ ਖ਼ਬਰ »

ਗਰਮੀ ਕਾਰਨ ਇਕ ਦੀ ਹਾਲਤ ਖ਼ਰਾਬ, ਇਕ ਦੀ ਮੌਤ

ਬਠਿੰਡਾ, 27 ਜੂਨ (ਅਵਤਾਰ ਸਿੰਘ)-ਸਥਾਨਕ ਮੱਛੀ ਮਾਰਕਿਟ 'ਚ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਇਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗੋਇਲ ਅਤੇ ਰਜਿੰਦਰ ਕੁਮਾਰ ਘਟਨਾ ਸਥਾਨ ਪਹੁੰਚੇ ਅਤੇ ਉਨ੍ਹਾਂ ਸਥਾਨਕ ਥਾਣਾ ਕੋਤਵਾਲੀ ...

ਪੂਰੀ ਖ਼ਬਰ »

ਰਿਫ਼ਾਇੰਨਰੀ ਪੁਲਿਸ ਚੌਂਕੀ ਨੂੰ ਵੱਡੀ ਸਫ਼ਲਤਾ

ਰਾਮਾਂ ਮੰਡੀ, 27 ਜੂਨ (ਤਰਸੇਮ ਸਿੰਗਲਾ)-ਰਾਮਾਂ ਥਾਣੇ ਦੇ ਇੰਚਾਰਜ ਹਰਜੋਤ ਸਿੰਘ ਮਾਨ ਦੀ ਅਗਵਾਈ ਹੇਠ ਰਿਫ਼ਾਇੰਨਰੀ ਪੁਲਿਸ ਚੌਂਕੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਚੌਂਕੀ ਇੰਚਾਰਜ ਜਗਰੂਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਬੀਤੀ ਦੇਰ ਸ਼ਾਮ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵੱਲੋਂ ਅਲੂਮਨੀ ਇੰਟਰੈਕਸ਼ਨ ਸੈਸ਼ਨ ਕਰਵਾਇਆ

ਬਠਿੰਡਾ, 27 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਬਠਿੰਡਾ ਦੀ ਫੈਕਲਟੀ ਆਫ਼ ਕੰਪਿਊਟੇਸ਼ਨਲ ਸਾਇੰਸਜ਼ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਆਫ਼ਲਾਈਨ ਮੋਡ ਰਾਹੀਂ ਇੱਕ ਅਲੂਮਨੀ ਇੰਟਰੈਕਸ਼ਨ ਸ਼ੈਸ਼ਨ ਦਾ ਆਯੋਜਨ ਕੀਤਾ | ਇਹ ਸੈਸ਼ਨ ਬੀ.ਸੀ.ਏ. ਦੂਜਾ ਅਤੇ ...

ਪੂਰੀ ਖ਼ਬਰ »

ਹਲਕਾ ਵਿਧਾਇਕਾ ਦੇ ਪਿਤਾ ਅਤੇ ਮਾਰਕਫੈੱਡ ਅਧਿਕਾਰੀਆਂ ਨੇ ਤਲਵੰਡੀ ਸਾਬੋ ਵਿਖੇ ਮੂੰਗੀ ਦੀ ਖ਼ਰੀਦ ਕਰਵਾਈ ਸ਼ੁਰੂ

ਤਲਵੰਡੀ ਸਾਬੋ, 27 ਜੂਨ (ਰਣਜੀਤ ਸਿੰਘ ਰਾਜੂ)-ਸਬ ਡਵੀਜ਼ਨ ਤਲਵੰਡੀ ਸਾਬੋ ਦੀ ਅਨਾਜ ਮੰਡੀ ਵਿਖੇ ਅੱਜ ਮਾਰਕਫੈੱਡ ਵਲੋਂ ਮੂੰਗੀ ਦੀ ਰਸਮੀ ਤੌਰ 'ਤੇ ਖਰੀਦ ਸ਼ੁਰੂ ਕੀਤੀ ਗਈ | ਮੂੰਗੀ ਦੀ ਫ਼ਸਲ ਦੀ ਪਹਿਲੀ ਬੋਲੀ ਸ਼ੁਰੂ ਕਰਵਾਉਣ ਮੌਕੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਬਠਿੰਡਾ ਜ਼ੇਲ੍ਹ 'ਚ ਬੰਦ ਗੁਰਦਾਸਪੁਰ ਦੇ ਨਾਮੀ ਗੈਂਗਸਟਰ 'ਰਾਜਾ' ਤੋਂ ਮੋਬਾਈਲ ਤੇ ਕਈ ਸਿਮ ਫੜੇ੍ਹ

ਬਠਿੰਡਾ, 27 ਜੂਨ (ਸੱਤਪਾਲ ਸਿੰਘ ਸਿਵੀਆਂ)-ਕੇਂਦਰੀ ਜ਼ੇਲ੍ਹ ਬਠਿੰਡਾ 'ਚ ਬੰਦ ਗੈਂਗਸਟਰਾਂ ਦਾ ਅੰਦਰ ਆਪਣਾ ਹੀ ਸਾਮਰਾਜ ਵਸਿਆ ਹੋਇਆ ਹੈ, ਜਿਸ ਸਾਹਮਣੇ ਪੰਜਾਬ ਸਰਕਾਰ ਅਤੇ ਜ਼ੇਲ੍ਹ ਪ੍ਰਸ਼ਾਸਨ ਬੌਣੇ ਦਿਖਾਈ ਦੇ ਰਹੇ ਹਨ | ਅਜੇ ਬਠਿੰਡਾ ਜ਼ੇਲ੍ਹ 'ਚ ਬੰਦ ਨਾਮੀ ਗੈਂਗਸਟਰ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ ਸਮੇਤ 2 ਕਾਬੂ

ਕੋਟਫੱਤਾ, 27 ਜੂਨ (ਰਣਜੀਤ ਸਿੰਘ ਬੁੱਟਰ)-ਸੀ.ਆਈ.ਏ.-2 ਦੀ ਟੀਮ ਨੂੰ ਉਸ ਸਮੇਂ ਇਕ ਹੋਰ ਸਫ਼ਲਤਾ ਮਿਲੀ, ਜਦ ਉਨ੍ਹਾਂ ਨਸ਼ਾ ਰੋਕੂ ਮੁਹਿੰਮ ਤਹਿਤ 2 ਵਿਅਕਤੀਆਂ ਨੂੰ ਗ੍ਰੋਥ ਸੈਂਟਰ ਵਿਚ ਝਾੜੀਆਂ ਕੋਲ ਖੜ੍ਹੇ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਗਿ੍ਫ਼ਤਾਰ ਕਰ ਲਿਆ | ...

ਪੂਰੀ ਖ਼ਬਰ »

ਪੰਜਾਬ ਦੀ 'ਆਪ' ਸਰਕਾਰ ਦੇ ਪਲੇਠੇ ਬਜਟ 'ਤੇ ਰਲਿਆ-ਮਿਲਿਆ ਪ੍ਰਤੀਕਰਮ

ਬਠਿੰਡਾ-ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਦੀ ਸਰਕਾਰ ਦਾ ਪਹਿਲਾ 1,55,860 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ | ਬੇਸ਼ੱਕ ਖ਼ਜ਼ਾਨਾ ਮੰਤਰੀ ਨੇ ਬਜਟ ਵਿਚ ਲੋਕਾਂ 'ਤੇ ਕੋਈ ਨਵਾਂ ਟੈਕਸ ਨਾ ਲਾਉਣ ਦੀ ਬਜਾਇ ...

ਪੂਰੀ ਖ਼ਬਰ »

'ਪੰਜਾਬੀਓ ਜਾਗੋ, ਨਸ਼ਾ ਤਿਆਗੋ' ਤਹਿਤ ਕੱਢੀ ਰੈਲੀ

ਬਠਿੰਡਾ, 27 ਜੂਨ (ਅਵਤਾਰ ਸਿੰਘ)-ਭਾਜਪਾ ਆਗੂ ਤੇ ਸਮਾਜ ਸੇਵੀ ਵੀਨੂੰ ਗੋਇਲ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕ ਰੈਲੀ ਲਾਇਨੋਪਾਰ ਇਲਾਕੇ ਵਿਚ ਕੱਢੀ ਗਈ | ਰੈਲੀ ਦੌਰਾਨ ਸੰਬੋਧਨ ਕਰਦਿਆਂ ਵੀਨੂੰ ਗੋਇਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ...

ਪੂਰੀ ਖ਼ਬਰ »

ਢਿਪਾਲੀ ਰਜਵਾਹੇ ਦੀ ਟੇਲ ਹੈ ੱਡ 'ਤੇ ਮਾਪ ਗੇਜ਼ ਲਗਾਉਣ ਦੀ ਮੰਗ

ਨਥਾਣਾ, 27 ਜੂਨ (ਗੁਰਦਰਸ਼ਨ ਲੁੱਧੜ)-ਢਿਪਾਲੀ ਰਜਵਾਹੇ ਦੀ ਟੇਲ 'ਤੇ ਲਗਦੇ ਖੇਤਾਂ ਵਾਲੇ ਕਿਸਾਨਾਂ ਨੇ ਸਿੰਚਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਕਤ ਰਜਵਾਹੇ ਦੀ ਟੇਲ ਹੈ ੱਡ 'ਤੇ ਪਾਣੀ ਮਾਪਣ ਲਈ ਪੱਕਾ ਜਿਸਤੀ ਗੇਜ਼ ਲਗਾਇਆ ਜਾਵੇ | ਟੇਲ 'ਤੇ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਕੈਂਸਰ ਪੀੜਤ ਰਵੀ ਕੁਮਾਰ ਦਾ ਪਰਿਵਾਰ ਰਹਿ ਰਿਹਾ ਹੈ ਕਿਰਾਏ ਦੇ ਮਕਾਨ 'ਚ, ਪਿਛਲੇ ਤਿੰਨ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ

ਮਹਿਮਾ ਸਰਜਾ, 27 ਜੂਨ (ਰਾਮਜੀਤ ਸ਼ਰਮਾ)-ਸਾਡੇ ਪਾਣੀ ਅਤੇ ਵਾਤਾਵਰਨ ਐਨਾਂ ਗੰਧਲਾ ਹੋ ਚੁੱਕਾ ਹੈ ਕਿ ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ | ਲਗਭਗ ਹਰੇਕ ਪਿੰਡ 'ਚ ਇਕ ਦੋ ਮਰੀਜ਼ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ | ਪਿੰਡ ...

ਪੂਰੀ ਖ਼ਬਰ »

ਸੰਗਰੂਰ ਸੰਸਦੀ ਹਲਕੇ ਦੇ ਵੋਟਰਾਂ ਨੇ ਪੰਜਾਬ ਤੇ ਪੰਥ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ-ਬਾਲਿਆਂਵਾਲੀ

ਬਠਿੰਡਾ, 27 ਜੂਨ (ਸੱਤਪਾਲ ਸਿੰਘ ਸਿਵੀਆਂ)-ਲੋਕ ਸਭਾ ਹਲਕਾ ਸੰਗਰੂਰ ਦੀ ਉੱਪ-ਚੋਣ ਵਿਚ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਫਤਵਾ ਦੇ ਕੇ ਪੰਜਾਬ ਤੇ ਪੰਥ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX