ਤਾਜਾ ਖ਼ਬਰਾਂ


ਪੰਜਾਬ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲੇ
. . .  27 minutes ago
ਚੰਡੀਗੜ੍ਹ , 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗਰਾਮ ...
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਪਹੁੰਚੀ
. . .  38 minutes ago
ਨਵੀਂ ਦਿੱਲੀ, 26 ਸਤੰਬਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੀ । ਅਜੈ ਮਾਕਨ, ਮੱਲਿਕਾਰਜੁਨ ਖੜਗੇ, ਕੇ.ਸੀ. ਵੇਣੂਗੋਪਾਲ ...
ਜੰਮੂ-ਕਸ਼ਮੀਰ : ਕੁਲਗਾਮ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਅਤੇ 2 ਨਾਗਰਿਕ ਜ਼ਖਮੀ , ਹਸਪਤਾਲ 'ਚ ਭਰਤੀ
. . .  about 1 hour ago
ਜੰਮੂ-ਕਸ਼ਮੀਰ: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ
. . .  about 2 hours ago
ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰਾਸ਼ਟਰੀ ਮਾਰਗ 54 ’ਤੇ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ
. . .  about 2 hours ago
ਹਰੀਕੇ ਪੱਤਣ ,26 ਸਤੰਬਰ (ਸੰਜੀਵ ਕੁੰਦਰਾ)- ਕਰਨਾਟਕ ਸਰਕਾਰ ਵਲੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵਲੋਂ ਰਾਸ਼ਟਰੀ ਮਾਰਗ ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨਾਟਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਲਗਾਇਆ ਜਾਮ
. . .  about 2 hours ago
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਗਠਨ ਵਲੋਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਕਰਨਾਟਕਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ...
ਪਨਬੱਸ ਤੇ ਪੀ. ਆਰ. ਟੀ. ਸੀ. ਦੀ ਸੂਬਾ ਪੱਧਰੀ ਹੜਤਾਲ ਮੁਲਤਵੀ
. . .  about 2 hours ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਭਾਗ ਵਲੋਂ ਕੁੱਝ ਮੰਗਾਂ ਲਾਗੂ ਕਰਨ ’ਤੇ ਸਹਿਮਤੀ’ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਭਲਕੇ 27 ਸਤੰਬਰ (ਮੰਗਲਵਾਰ) ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ...
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ
. . .  about 3 hours ago
ਇਟਲੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
. . .  about 3 hours ago
ਵੈਨਿਸ (ਇਟਲੀ),26ਸਤੰਬਰ(ਹਰਦੀਪ ਸਿੰਘ ਕੰਗ)- ਇਟਲੀ ਦੀਆਂ ਹੋਈਆਂ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਸ਼ਪੱਸ਼ਟ ਬਹੁਮੱਤ ਮਿਲਿਆ ਹੈ । ਇਸ ਪਾਰਟੀ ਨੇ ਇਕੱਲੇ ਤੌਰ ’ਤੇ ਹੀ 26 ਪ੍ਰਤੀਸ਼ਤ ...
ਸੰਯੁਕਤ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਨਿੱਝਰਪੁਰਾ ਟੋਲ ਪਲਾਜ਼ਾ ਵਿਰੁੱਧ ਟੋਲ ਪਲਾਜ਼ਾ ਜਾਮ
. . .  about 3 hours ago
ਜੰਡਿਆਲਾ ਗੁਰੂ, 26 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਅੱਜ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ...
ਗੁਜਰਾਤ : ਭਾਰਤ ਦੁਨੀਆ ਦੀ ਵੱਡੀ ਅਰਥਵਿਵਸਥਾ ਨੂੰ ਕਾਂਗਰਸ 12ਵੇਂ ਨੰਬਰ 'ਤੇ ਲੈ ਆਈ ਸੀ ,ਨਰਿੰਦਰ ਮੋਦੀ ਇਸ ਨੂੰ 5ਵੇਂ ਸਥਾਨ 'ਤੇ ਲੈ ਆਏ - ਅਮਿਤ ਸ਼ਾਹ
. . .  about 4 hours ago
ਦਿੱਲੀ : ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਦੇ ਸਿਆਸੀ ਸੰਕਟ 'ਤੇ ਸੋਨੀਆ ਗਾਂਧੀ ਨੂੰ ਸੌਂਪਣਗੇ ਰਿਪੋਰਟ
. . .  about 4 hours ago
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗੀ
. . .  about 4 hours ago
ਲੌਂਗੋਵਾਲ,26 ਸਤੰਬਰ (ਸ.ਸ.ਖੰਨਾ,ਵਿਨੋਦ,ਹਰਜੀਤ ਸ਼ਰਮਾ)- ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਦੀ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ...
ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  about 5 hours ago
ਰੂਸ ਦੇ ਸਕੂਲ 'ਚ ਗੋਲੀਬਾਰੀ 'ਚ ਛੇ ਦੀ ਮੌਤ
. . .  about 5 hours ago
ਮਾਸਕੋ, 26 ਸਤੰਬਰ (ਏਜੰਸੀ) : ਮੱਧ ਰੂਸ ਵਿਚ ਸੋਮਵਾਰ ਸਵੇਰੇ ਇਕ ਬੰਦੂਕਧਾਰੀ ਨੇ ਇਕ ਸਕੂਲ ਵਿਚ ਹਮਲਾ ਕਰ ਦਿੱਤਾ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ।
ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਨਰਿੰਦਰ ਮੋਦੀ ਦਾ ਕੀਤਾ ਕੈਪਟਨ ਨੇ ਧੰਨਵਾਦ
. . .  about 5 hours ago
ਚੰਡੀਗੜ੍ਹ : ਪੰਜਾਬ ਸਰਕਾਰ ਅਨਾੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  about 5 hours ago
ਭਰੋਸਾ ਮਤਾ ਲਿਆਉਣਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ - ਕੈਪਟਨ ਅਮਰਿੰਦਰ ਸਿੰਘ
. . .  about 5 hours ago
ਭਾਜਪਾ ਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਕੈਪਟਨ ਅਮਰਿੰਦਰ ਸਿੰਘ
. . .  about 5 hours ago
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ ਦੇ ਫਜ਼ਲਾਬਾਦ ਪਿੰਡ 'ਚ ਗਰਨੇਡ ਹੋਇਆ ਬਰਾਮਦ
. . .  about 5 hours ago
ਗੜ੍ਹਸ਼ੰਕਰ ਪੁਲਿਸ ਵਲੋਂ 510 ਗ੍ਰਾਮ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਪਿਸਤੌਲ ਸਮੇਤ ਲੜਕੀ ਸਣੇ 3 ਕਾਬੂ
. . .  about 6 hours ago
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤੇ ਗਏ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਗੜ੍ਹਸ਼ੰਕਰ ਵਿਖੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ...
ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 6 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਈ.ਏ.ਐੱਸ. ਰਾਹੁਲ ਭੰਡਾਰੀ ਅਤੇ ਆਈ.ਏ.ਐੱਸ. ਵਿਮਲ ਕੁਮਾਰ ਸੇਤੀਆ...
ਸੜਕ ਹਾਦਸੇ 'ਚ ਕਾਰ ਚਾਲਕ ਦੀ ਮੌਤ
. . .  about 6 hours ago
ਜਖੇਪਲ/ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਮੇਜਰ ਸਿੰਘ ਸਿੱਧੂ,ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਸੁਨਾਮ-ਬੁਢਲਾਡਾ ਸੜਕ 'ਤੇ ਪਿੰਡ ਘਾਸੀਵਾਲਾ ਨੇੜੇ ਹੋਏ ਸੜਕ ਹਾਦਸੇ 'ਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ।ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ...
ਭਾਜਪਾ ਕੋਰ ਗਰੁੱਪ ਅਤੇ ਅਹੁਦੇਦਾਰਾਂ ਦੀ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਹੋਏ ਸ਼ਾਮਿਲ
. . .  about 6 hours ago
ਚੰਡੀਗੜ੍ਹ, 26 ਸਤੰਬਰ - ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਪੁੱਜਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਸਵਾਗਤ...
ਭਗਵੰਤ ਮਾਨ ਵਲੋਂ ਕੈਨੇਡਾ ਤੋਂ ਆਏ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ
. . .  about 6 hours ago
ਚੰਡੀਗੜ੍ਹ, 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦੱਸਿਆ ਕਿ ਪੰਜਾਬ-ਕੈਨੇਡਾ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਸੰਬੰਧੀ ਅੱਜ ਸਸਕੈਚਵਨ (ਕੈਨੇਡਾ) ਤੋਂ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫ਼ਸਰਾਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਹਾੜ ਸੰਮਤ 554

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪ੍ਰਸ਼ਾਸਕ ਨੇ 40 ਨਵੀਆਂ ਇਲੈਕਟਿ੍ਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੀਤਾ ਰਵਾਨਾ

ਚੰਡੀਗੜ੍ਹ, 28 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ) ਨੂੰ 40 ਨਵੀਆਂ ਇਲੈਕਟਿ੍ਕ ਬੱਸਾਂ ਦੀ ਪਹਿਲੀ ਖੇਪ ਮਿਲ ਗਈ ਹੈ | ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾ ਦੇ ਰਵਾਨਾ ਕੀਤਾ ਗਿਆ | ਪ੍ਰਸ਼ਾਸਕ ਨੇ ਖ਼ੁਦ ਬੱਸਾਂ ਵਿਚ ਬੈਠ ਕੇ ਇਨ੍ਹਾਂ ਬੱਸਾਂ ਦੀਆਂ ਖ਼ੂਬੀਆਂ ਬਾਰੇ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਕਿਹਾ ਕਿ ਇਲੈਕਟਿ੍ਕ ਬੱਸਾਂ ਨਾਲ ਵਾਤਾਵਰਨ ਨੂੰ ਨੁਕਸਾਨ ਨਹੀਂ ਹੋਵੇਗਾ | ਜ਼ਿਕਰਯੋਗ ਹੈ ਕਿ ਟਰਾਂਸਪੋਰਟ ਵਿਭਾਗ ਭਾਰਤ ਸਰਕਾਰ ਦੀ ਗਰੀਨ ਮੋਬਿਲਿਟੀ ਇਨੀਸੀਏਟਿਵ ਦੇ ਹਿੱਸੇ ਵਜੋਂ 2027/2028 ਤੱਕ ਟ੍ਰਾਈ-ਸਿਟੀ ਵਿੱਚ ਡੀਜ਼ਲ ਬੱਸਾਂ ਨੂੰ ਇਲੈਕਟਿ੍ਕ ਬੱਸਾਂ ਨਾਲ ਬਦਲਣ ਲਈ ਵਚਨਬੱਧ ਹੈ |

ਡੇਰਾਬੱਸੀ ਵਾ. ਨੰ. 4 'ਚ ਪੈਂਦੇ ਮੀਰਪੁਰ ਦੇ ਵਸਨੀਕ ਨਰਕ ਵਰਗੀ ਜ਼ਿੰਦਗੀ ਜਿਊਣ ਨੂੰ ਮਜਬੂਰ

ਡੇਰਾਬੱਸੀ, 28 ਜੂਨ (ਗੁਰਮੀਤ ਸਿੰਘ)-ਨਗਰ ਕੌਂਸਲ ਡੇਰਾਬੱਸੀ ਦੀ ਹੱਦ 'ਚ ਸ਼ਾਮਿਲ ਕੀਤੇ ਪਿੰਡ ਕਈ ਸਾਲ ਬੀਤ ਜਾਣ ਮਗਰੋਂ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ, ਵਾ. ਨੰ. 4 ਅਧੀਨ ਪੈਂਦੇ ਪਿੰਡ ਮੀਰਪੁਰ ਦੇ ਵਸਨੀਕ ਨਰਕ ਭਰੇ ਮਾਹੌਲ 'ਚ ਜ਼ਿੰਦਗੀ ਬਸਰ ਕਰ ਰਹੇ ਹਨ | ਇਕ ...

ਪੂਰੀ ਖ਼ਬਰ »

ਮਮਤਾ ਸਿੰਘ ਨੂੰ ਦਿੱਤਾ ਵਾਧੂ ਚਾਰਜ

ਚੰਡੀਗੜ੍ਹ, 28 ਜੂਨ (ਵਿ. ਪ੍ਰਤੀ.)-ਹਰਿਆਣਾ ਸਰਕਾਰ ਨੇ ਆਈ.ਪੀ.ਐਸ ਅਧਿਕਾਰੀ ਏ.ਡੀ.ਜੀ.ਪੀ, ਰੋਹਤਕ ਰੇਂਜ, ਰੋਹਤਕ ਸ੍ਰੀਮਤੀ ਮਮਤਾ ਸਿੰਘ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ 1 ਅਗਸਤ ਤੋਂ 26 ਸਤੰਬਰ 2022 ਤੱਕ ਸ੍ਰੀਮਤੀ ਚਾਰੂ ਬਾਲੀ ਦੀ ਛੁੱਟੀ ਸਮੇਂ ਦੌਰਾਨ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਹਰ ਵਰਗ ਦਾ ਟੋਲ ਮੁਆਫ਼ ਕਰਵਾਉਣ ਲਈ ਮੰਗ ਪੱਤਰ ਸੌਂਪਿਆ

ਲਾਲੜੂ, 28 ਜੂਨ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਡੇਰਾਬੱਸੀ ਦੇ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਦੱਪਰ ਟੋਲ ਟੈਕਸ ਦੇ ਉੱਚ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਗਈ ਕਿ ...

ਪੂਰੀ ਖ਼ਬਰ »

ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 28 ਜੂਨ (ਵਿ. ਪ੍ਰਤੀ.) -ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਐਚ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਸਿਵਾਨੀ ਦੇ ਸਬ ਡਵੀਜ਼ਨਲ ਅਧਿਕਾਰੀ (ਸਿਵਲ) ਸੁਰੇਸ਼ ਕੁਮਾਰ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ...

ਪੂਰੀ ਖ਼ਬਰ »

ਮਿਲਕ ਪਲਾਂਟ ਦੀ ਸੇਵਾ-ਮੁਕਤ ਕਰਮਚਾਰੀ ਵੈੱਲਫ਼ੇਅਰ ਐਸੋਸੀਏਸ਼ਨ ਨੇ ਜਨਰਲ ਮੈਨੇਜਰ ਨੂੰ ਸੌਂਪਿਆ ਮੰਗ ਪੱਤਰ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਮਿਲਕ ਪਲਾਂਟ ਮੁਹਾਲੀ 'ਚੋਂ ਸੇਵਾ-ਮੁਕਤ ਹੋਏ ਕਰਮਚਾਰੀਆਂ ਦੀ ਜਥੇਬੰਦੀ ਵੇਰਕਾ ਮਿਲਕ ਪਲਾਂਟ ਮੁਹਾਲੀ ਸੇਵਾ-ਮੁਕਤ ਕਰਮਚਾਰੀ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਜਨਰਲ ਮੈਨੇਜਰ ਮਿਲਕ ਪਲਾਂਟ ਮੁਹਾਲੀ ਨੂੰ ਇਕ ਮੰਗ ਪੱਤਰ ...

ਪੂਰੀ ਖ਼ਬਰ »

ਹਰਿਆਣਾ ਵਿਚ ਪੈਕਸ ਦਾ ਹੋਵੇਗਾ ਡਿਜੀਟਲੀਕਰਣ-31 ਅਗਸਤ ਤਕ 307 ਪੈਕਸ ਹੋਣਗੇ ਕੰਪਿਊਟਰਾਇਜ਼ਡ

ਚੰਡੀਗੜ੍ਹ, 28 ਜੂਨ (ਵਿ. ਪ੍ਰਤੀ.)-ਡਿਜੀਟਲੀਕਰਣ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਹੁਣ ਹਰਿਆਣਾ ਦੇ ਸਾਰੇ ਪ੍ਰਾਥਮਿਕ ਖੇਤੀਬਾੜੀ ਸਹਿਕਾਰੀ ਕਮੇਟੀਆਂ (ਪੈਕਸ) ਦਾ ਵੀ ਡਿਜੀਟਲੀਕਰਣ ਹੋਵੇਗਾ | ਇਸ ਦੇ ਤਹਿਤ 31 ਅਗਸਤ, 2022 ਤਕ ਸੂਬੇ ਦੇ 107 ਪੈਕਸ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਚੰਡੀਗੜ੍ਹ, 28 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਰੇਲਵੇ ਲਾਈਟ ਪੁਆਇੰਟ ਨੇੜੇ ਟਰੱਕ ਦੀ ਟੱਕਰ ਲੱਗਣ ਕਾਰਨ ਇਕ ਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਜ਼ਖ਼ਮੀ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਵਿਅਕਤੀ ਦੀ ਪਛਾਣ ਸ਼ਿਵਰਾਜ ਵਜੋਂ ਹੋਈ ਹੈ, ਜੋ ...

ਪੂਰੀ ਖ਼ਬਰ »

ਚੰਡੀਗ ੜ੍ਹ ਨਗਰ ਨਿਗਮ ਨੇ ਕਨ੍ਹੱਈਆ ਮਿੱਤਲ ਨੂੰ ਸਵੱਛ ਸਰਵੇਖਣ-2023 ਲਈ ਬ੍ਰਾਂਡ ਅੰਬੈਸਡਰ ਬਣਾਇਆ

ਚੰਡੀਗੜ੍ਹ, 28 ਜੂਨ (ਮਨਜੋਤ ਸਿੰਘ ਜੋਤ)- ਨਗਰ ਨਿਗਮ ਵਲੋਂ ਉਘੇ ਗਾਇਕ ਕਨ੍ਹੱਈਆ ਮਿੱਤਲ ਨੂੰ ਸਵੱਛ ਸਰਵਖੇਣ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ | ਅੱਜ ਉਨ੍ਹਾਂ ਵਲੋਂ ਚੰਡੀਗੜ੍ਹ ਨਗਰ ਨਿਗਮ ਮੇਅਰ ਸਰਬਜੀਤ ਕੌਰ, ਕਮਿਸ਼ਨਰ ਅਨੰਦਿਤਾ ਮਿੱਤਰਾ ਨਾਲ ਮੁਲਾਕਾਤ ਕੀਤੀ | ...

ਪੂਰੀ ਖ਼ਬਰ »

ਜਾਅਲੀ ਰੈਂਟ ਡੀਡ ਬਣਾਉਣ ਦੇ ਦੋਸ਼ 'ਚ ਮਾਮਲਾ ਦਰਜ

ਚੰਡੀਗੜ੍ਹ, 28 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ-11 ਦੇ ਰਹਿਣ ਵਾਲੇ ਵਿਨੋਦ ਕੁਮਾਰ ਸਿੰਗਲਾ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਿਸ ਨੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਪੁਲਿਸ ਸਟੇਸ਼ਨ ਸੈਕਟਰ-11 ਵਿਚ ਇਕ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ...

ਪੂਰੀ ਖ਼ਬਰ »

'ਆਪ' ਸਰਕਾਰ ਨੇ ਬਿਜਲੀ ਵਿਭਾਗ ਰਾਹੀਂ ਜਨਤਾ ਨੂੰ ਲੁੱਟਣ ਦਾ ਨਵਾਂ ਤਰੀਕਾ ਕੱਢਿਆ-ਜੀਵਨ ਗੁਪਤਾ

ਚੰਡੀਗੜ੍ਹ, 28 ਜੂਨ (ਅਜੀਤ ਬਿਊਰੋ)- ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਵਿਚ ਮੋਟੀ ਸੁਰੱਖਿਆ ਰਾਸ਼ੀ ਵਸੂਲ ਕਰਨ ਲਈ ਭੇਜੇ ਗਏ ਬਿਜਲੀ ਦੇ ਬਿਲਾਂ 'ਤੇ ਮਾਨ ਸਰਕਾਰ ਨੂੰ ...

ਪੂਰੀ ਖ਼ਬਰ »

ਪ੍ਰਸ਼ਾਸਕ ਦੇ ਸਲਾਹਕਾਰ ਵਲੋਂ ਵਾਰਡਾਂ ਦੇ ਮੁੱਦਿਆਂ ਨੂੰ ਲੈ ਕੇ ਬੈਠਕ

ਚੰਡੀਗੜ੍ਹ, 28 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 10 ਤੋਂ 18 ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬੈਠਕ ਹੋਈ | ਇਸ ਬੈਠਕ ਵਿਚ ਨਗਰ ਨਿਗਮ ਮੇਅਰ ਸਰਬਜੀਤ ਕੌਰ, ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ, ਨਗਰ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 96 ਨਵੇਂ ਮਾਮਲੇ ਆਏ

ਚੰਡੀਗੜ੍ਹ, 28 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 96 ਨਵੇਂ ਮਾਮਲੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 79 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 519 ਹੋ ਗਈ ਹੈ | ਅੱਜ ਆਏ ਕੋਰੋਨਾ ਦੇ ਨਵੇਂ ਮਾਮਲੇ ...

ਪੂਰੀ ਖ਼ਬਰ »

ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਦੇ ਮਹੱਤਵਪੂਰਨ ਫ਼ੈਸਲੇ

ਚੰਡੀਗੜ੍ਹ, 28 ਜੂਨ (ਐਨ.ਐਸ. ਪਰਵਾਨਾ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵੱਧਦੇ ਵਾਤਾਵਰਣ ਪ੍ਰਦੂਸ਼ਣ ਦੇ ਚਲਦੇ ਇਲੈਕਟਿ੍ਕ ਵਾਹਨ ਅੱਜ ਸਮੇਂ ਦੀ ਮੰਗ ਹਨ, ਇਨ੍ਹਾਂ ਦੇ ਚੱਲਣ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ ਅਤੇ ਪੈਟਰੋਲੀਅਮ ਪਦਾਰਥਾਂ ਦੇ ...

ਪੂਰੀ ਖ਼ਬਰ »

ਸਵ. ਸੁਰਿੰਦਰ ਕੌਰ ਧਨੋਆ ਨੂੰ ਸ਼ਰਧਾ ਦੇ ਫੁੱਲ ਭੇਟ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਪੰਜਾਬੀ ਵਿਰਸਾ ਸੰਭਾਲ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਮਾਤਾ ਸੁਰਿੰਦਰ ਕੌਰ ਧਨੋਆ ਦੇ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਸੈਕਟਰ-69 ਮੁਹਾਲੀ ਵਿਖੇ ਹੋਈ | ਇਸ ...

ਪੂਰੀ ਖ਼ਬਰ »

ਵਿਧਾਇਕਾ ਅਨਮੋਲ ਗਗਨ ਮਾਨ ਨੇ ਪੰਜਾਬ ਵਿਧਾਨ ਸਭਾ 'ਚ ਖਰੜ ਬੱਸ ਸਟੈਂਡ, ਕਜੌਲੀ ਵਾਟਰ ਵਰਕਸ ਅਤੇ ਸ੍ਰੀ ਦਸਮੇਸ਼ ਨਹਿਰ ਦਾ ਮੁੱਦਾ ਚੁੱਕਿਆ

ਖਰੜ, 28 ਜੂਨ (ਜੰਡਪੁਰੀ)-ਅੱਜ ਪੰਜਾਬ ਵਿਧਾਨ ਸਭਾ 'ਚ ਬਜਟ 'ਤੇ ਬੋਲਦਿਆਂ ਵਿਧਾਇਕਾ ਅਨਮੋਲ ਗਗਨ ਮਾਨ ਨੇ ਪੰਜਾਬ ਅਤੇ ਆਪਣੇ ਹਲਕੇ ਖਰੜ ਦੇ ਵੱਖ-ਵੱਖ ਮੁੱਦਿਆਂ ਨੂੰ ਉਠਾਇਆ | ਉਨ੍ਹਾਂ ਨੇ ਖਰੜ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁੱਦਿਆਂ ਜਿਵੇਂ ਕਜੌਲੀ ਵਾਟਰ ਵਰਕਸ, ...

ਪੂਰੀ ਖ਼ਬਰ »

ਯੋਨੈਕਸ ਸਨਰਾਈਜ਼ ਸਬ-ਜੂਨੀਅਰ ਆਲ ਇੰਡੀਆ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਆਰੰਭ

ਐੱਸ. ਏ. ਐੱਸ. ਨਗਰ, 28 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਬੈਡਮਿੰਟਨ ਐਸੋਸੀਏਸ਼ਨ (ਪੀ. ਬੀ. ਏ.) ਵਲੋਂ ਅੱਜ ਤੋਂ 4 ਜੁਲਾਈ ਤੱਕ ਕਰਵਾਏ ਜਾ ਰਹੇ ਯੋਨੈਕਸ ਸਨਰਾਈਜ਼ ਸਬ ਜੂਨੀਅਰ ਆਲ ਇੰਡੀਆ ਰੈਂਕਿੰਗ ਟੂਰਨਾਮੈਂਟ (ਲੜਕੇ ਅਤੇ ਲੜਕੀਆਂ ਅੰਡਰ 13) ਅੱਜ ਸਥਾਨਕ ਫੇਜ਼ 6 ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਨੌਜਵਾਨ ਖਿਲਾਫ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 28 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਵਲੋਂ ਇਕ 13 ਸਾਲ ਦੀ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿਚ ਇਕ ਨੌਜਵਾਨ ਖ਼ਿਲਾਫ਼ ਧਾਰਾ-376, 506 ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜਮ ਦੀ ਪਛਾਣ ਸੰਜੇ ਕੁਮਾਰ ਵਾਸੀ ਪਿੰਡ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਤਿੰਨ ਪਸ਼ੂਆਂ ਦੀ ਮੌਤ

ਮੁੱਲਾਂਪੁਰ ਗਰੀਬਦਾਸ, 28 ਜੂਨ (ਦਿਲਬਰ ਸਿੰਘ ਖੈਰਪੁਰ)-ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸਦੇ ਪਿੰਡ ਕਾਨੇ ਕਾ ਬਾੜਾ ਵਿਖੇ ਕਰੰਟ ਲੱਗਣ ਨਾਲ ਤਿੰਨ ਪਸ਼ੂਆਂ ਦੀ ਮੌਤ ਹੋ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਹਜ਼ਾਰਾ ਸਿੰਘ ਤੇ ਨਿਹਾਲ ਸਿੰਘ ਨੇ ਦੱਸਿਆ ਕਿ ਉੁਹ ...

ਪੂਰੀ ਖ਼ਬਰ »

ਬਜਟ 'ਚ ਕੁਝ ਵੀ ਨਹੀ-ਾਭਾਕਪਾ ਦੀ ਤਿੱਖੀ ਟਿੱਪਣੀ

ਚੰਡੀਗੜ੍ਹ, 28 ਜੂਨ (ਵਿ. ਪ੍ਰਤੀ.)- ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਰਾਜ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਪਹਿਲੇ ਬਜਟ ਨੂੰ ਖੋਖਲਾ ਕਰਾਰ ਦਿੰਦਿਆਂ ਇਕ ਬਿਆਨ 'ਚ ਪਾਰਟੀ ਦੇ ਸੈਕਟਰੀ ਬੰਤ ਸਿੰਘ ਬਰਾੜ ਤੇ ਸਾਬਕਾ ਵਿਧਾਇਕ ਅਰਸ਼ੀ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਇਹ ...

ਪੂਰੀ ਖ਼ਬਰ »

ਉਦਯੋਗ ਵਪਾਰ ਮੰਡਲ ਦੇ ਵਫ਼ਦ ਵਲੋਂ ਮੇਅਰ ਨਾਲ ਮੁਲਾਕਾਤ

ਚੰਡੀਗੜ੍ਹ, 28 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਨਗਰ ਨਿਗਮ ਵਲੋਂ ਐਡਵਰਟਾਈਜ਼ਮੈਂਟ ਕੰਟਰੋਲ ਆਦੇਸ਼ਾਂ ਦੇ ਤਹਿਤ ਦੁਕਾਨਦਾਰਾਂ ਨੂੰ ਕੀਤੇ ਜੁਰਮਾਨੇ ਦੇ ਨੋਟਿਸ ਨੂੰ ਲੈ ਕੇ ਉਦਯੋਗ ਵਪਾਰ ਮੰਡਲ ਚੰਡੀਗੜ੍ਹ ਦੇ ਇਕ ਵਫ਼ਦ ਵਲੋਂ ਸਾਬਕਾ ਕੌਂਸਲਰ ਦਵਿੰਦਰ ਬਬਲਾ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ 'ਚ ਲੈਂਟਰ ਦੀ ਸੇਵਾ ਅੱਜ

ਐੱਸ. ਏ. ਐੱਸ. ਨਗਰ, 28 ਜੂਨ (ਰਾਣਾ)-ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਲੈਂਟਰ ਦੀ ਸੇਵਾ 29 ਜੂਨ ਨੂੰ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਅਤੇ ਸਤਵਿੰਦਰ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਨਾਲ ਹੋਈ ਮੌਤ ਦੀ ਮੁਆਵਜ਼ਾ ਰਾਸ਼ੀ ਲੈਣ ਸੰਬੰਧੀ ਕੈਂਪ ਸ਼ੁੱਕਰਵਾਰ ਨੂੰ

ਡੇਰਾਬੱਸੀ, 28 ਜੂਨ (ਰਣਬੀਰ ਸਿੰਘ ਪੜ੍ਹੀ, ਗੁਰਮੀਤ ਸਿੰਘ)-ਡੇਰਾਬੱਸੀ ਖੇਤਰ 'ਚ ਕੋਰੋਨਾ ਨਾਲ ਮੌਤ ਹੋਣ ਦੇ ਮੁਆਵਜੇ ਤੋਂ ਵਾਂਝੇ ਰਹਿ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਸ਼ਾਸਨ ਨੇ ਮੁੜ ਅਪੀਲ ਕੀਤੀ ਹੈ ਕਿ ਉਹ ਮੁਆਵਜ਼ਾ ਲੈਣ ਲਈ ਅਰਜੀਆਂ ਦਫ਼ਤਰ 'ਚ ਜਮ੍ਹਾਂ ਕਰਵਾ ਦੇਣ ...

ਪੂਰੀ ਖ਼ਬਰ »

ਜ਼ੀਰਕਪੁਰ ਦੇ ਭਬਾਤ ਖੇਤਰ 'ਚ ਦਿਨ-ਦਿਹਾੜੇ ਗੋਲੀਆਂ ਚੱਲਣ ਕਾਰਨ ਫੈਲੀ ਦਹਿਸ਼ਤ

ਜ਼ੀਰਕਪੁਰ, 28 ਜੂਨ (ਅਵਤਾਰ ਸਿੰਘ)-ਜ਼ੀਰਕਪੁਰ ਦੇ ਭਬਾਤ ਖੇਤਰ 'ਚ ਸਥਿਤ ਸ਼ਿਵਾ ਇੰਨਕਲੇਵ ਕਾਲੋਨੀ 'ਚ ਅੱਜ ਸ਼ਾਮ ਕਰੀਬ 4.30 ਵਜੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਦਹਿਸ਼ਤ ਫੈਲ ਗਈ | ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋ ਖੋਲ ਬਰਾਮਦ ਕੀਤੇ ...

ਪੂਰੀ ਖ਼ਬਰ »

ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਕਸ਼ਮੀਰੀ ਸੱਭਿਆਚਾਰਕ ਫੈਸਟ-ਕਮ-ਵਿਦਾਇਗੀ ਪਾਰਟੀ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ 2018-2022 ਬੈਚ ਦੇ ਵਿਦਿਆਰਥੀਆਂ ਲਈ ਕਸ਼ਮੀਰੀ ਸੱਭਿਆਚਾਰਕ ਫੈਸਟ-ਕਮ-ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਕਸ਼ਮੀਰੀ ਵਿਦਿਆਰਥੀਆਂ ਵਲੋਂ ਜਿਥੇ ਵਿਸ਼ੇਸ਼ ਡਾਂਸ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਪਲੇਠਾ ਬਜਟ ਲੋਕ ਹਿੱਤ 'ਚ-ਕਰਨਲ ਸੋਹੀ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਪਲੇਠਾ ਬਜਟ ਲੋਕ ਹਿੱਤ 'ਚ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐਕਸ ਸਰਵਿਸਮੈਨ ਗ੍ਰੀਵੈਂਸਿਜ਼ ਸੈੱਲ ਮੁਹਾਲੀ ਦੇ ਪ੍ਰਧਾਨ ...

ਪੂਰੀ ਖ਼ਬਰ »

ਭਗਵਾਨ ਪਰਸ਼ੂਰਾਮ ਮੰਦਰ ਅਤੇ ਧਰਮਸ਼ਾਲਾ ਦਾ ਸਥਾਪਨਾ ਦਿਵਸ ਪਹਿਲੀ ਨੂੰ

ਐੱਸ. ਏ. ਐੱਸ. ਨਗਰ, 28 ਜੂਨ (ਰਾਣਾ)-ਸ੍ਰੀ ਬ੍ਰਾਹਮਣ ਸਭਾ ਮੁਹਾਲੀ (ਰਜਿ.) ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਅਤੇ ਧਰਮਸ਼ਾਲਾ ਫੇਜ਼-9 (ਰੇਲਵੇ ਸਟੇਸ਼ਨ ਰੋਡ) ਮੁਹਾਲੀ ਵਿਖੇ ਸਥਾਪਨਾ ਦਿਵਸ 1 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦਾ ਵਾਜ਼ੂਦ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਅਸਤੀਫ਼ਾ ਦੇਣ-ਬਰਾੜ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਮਨਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਨਾਮੋਸ਼ੀਜਨਕ ਹਾਰ ਤੋਂ ...

ਪੂਰੀ ਖ਼ਬਰ »

ਅਸਲ੍ਹਾ ਵਿਖਾ ਕੇ ਲੜਕੀ ਨਾਲ ਪੀ. ਜੀ. 'ਚ ਕੀਤਾ ਜਬਰ-ਜਨਾਹ

ਡੇਰਾਬੱਸੀ, 28 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਲਾਕ ਦੇ ਇਕ ਪਿੰਡ ਦੀ ਲੜਕੀ ਨਾਲ ਅਸਲ੍ਹਾ ਵਿਖਾ ਕੇ ਸੋਹਾਣਾ ਮੁਹਾਲੀ ਵਿਖੇ ਇੱਕ ਪੀ. ਜੀ. 'ਚ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲਿਸ ਨੇ ਜਬਰ-ਜਨਾਹ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮੁਲਜ਼ਮ ਅਜੈ ਕੁਮਾਰ ਪੁੱਤਰ ...

ਪੂਰੀ ਖ਼ਬਰ »

15 ਰੋਜ਼ਾ ਗੁਰਮਤਿ ਬਾਲ ਸਮਾਗਮ ਸਮਾਪਤ-ਜੇਤੂ ਬੱਚਿਆਂ ਨੂੰ ਇਨਾਮਾਂ ਦੀ ਕੀਤੀ ਵੰਡ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਗੁਰੂ ਨਾਨਕ ਨਾਮ ਸੇਵਾ ਮਿਸ਼ਨ ਦੇ ਚੇਅਰਮੈਨ ਬਾਬਾ ਬਲਬੀਰ ਸਿੰਘ ਬੇਦੀ ਚੋਲ੍ਹਾ ਸਾਹਿਬ (ਡੇਰਾ ਬਾਬਾ ਨਾਨਕ ਵਾਲਿਆਂ) ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-6 ਮੁਹਾਲੀ ਦੀ ਪ੍ਰਬੰਧਕ ਕਮੇਟੀ ਵਲੋਂ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਜ਼ੀਰਕਪੁਰ, 28 ਜੂਨ (ਅਵਤਾਰ ਸਿੰਘ)-ਢਕੌਲੀ ਪੁਲਿਸ ਨੂੰ ਖੇਤਰ ਦੀ ਐਮ. ਐਸ. ਇਨਕਲੇਵ ਕਾਲੋਨੀ ਦੇ ਗੇਟ ਨੇੜਿਓਾ ਇਕ ਕਰੀਬ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ | ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਅੱਜ ਸਵੇਰੇ 7 ਵਜੇ ਐਮ. ਐਸ. ਇਨਕਲੇਵ ਕਾਲੋਨੀ ਦੇ ਗੇਟ ਕੋਲ ਇਕ ਵਿਅਕਤੀ ...

ਪੂਰੀ ਖ਼ਬਰ »

ਜ਼ਿਲੇ੍ਹਵਾਰ ਪਾਸ ਫੀਸਦੀ 'ਚ 96.84 ਫ਼ੀਸਦੀ ਨਾਲ 16ਵੇਂ ਸਥਾਨ 'ਤੇ ਰਿਹਾ ਜ਼ਿਲ੍ਹਾ ਮੁਹਾਲੀ

ਐੱਸ. ਏ. ਐੱਸ. ਨਗਰ, 28 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼ੇ੍ਰਣੀ ਦੇ ਮਾਰਚ 2022 ਦੇ ਐਲਾਨੇ ਨਤੀਜੇ ਵਿਚ ਹਾਈ ਟੈਕ ਜ਼ਿਲੇ੍ਹ ਦਾ ਕੋਈ ਵੀ ਪ੍ਰੀਖਿਆਰਥੀ ਮੈਰਿਟ ਸੂਚੀ ਵਿਚ ਥਾਂ ਬਣਾਉਣ ਵਿਚ ਅਸਫ਼ਲ ਰਿਹਾ ਹੈ ਜਦਕਿ ਬਾਕੀ ਵੱਖ-ਵੱਖ ...

ਪੂਰੀ ਖ਼ਬਰ »

ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵਲੋਂ ਰੋਸ ਰੈਲੀਆਂ- ਬਜਟ ਦੀਆਂ ਕਾਪੀਆਂ ਫੂਕੀਆਂ

ਐੱਸ. ਏ. ਐੱਸ. ਨਗਰ, 28 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਮੁਹਾਲੀ ਵਿਖੇ ਰੋਸ ਰੈਲੀਆਂ ਕਰਨ ਉਪਰੰਤ ਬਜਟ ਦੀਆ ਕਾਪੀਆਂ ਫੂਕੀਆਂ ਗਈਆਂ | ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਅਤੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ ਮੁਲਾਜ਼ਮ ਵਿਰੋਧੀ- ਮੁਲਾਜ਼ਮ ਆਗੂ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਪੰਜਾਬ ਰਾਜ ਜ਼ਿਲ੍ਹਾ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਸੂਬਾ ਚੇਅਰਮੈਨ ਓਮ ਪ੍ਰਕਾਸ਼ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ...

ਪੂਰੀ ਖ਼ਬਰ »

50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਐੱਸ. ਏ. ਐੱਸ. ਨਗਰ, 28 ਜੂਨ (ਜਸਬੀਰ ਸਿੰਘ ਜੱਸੀ)-ਐਸ. ਟੀ. ਐਫ. ਵਲੋਂ ਮੁਹਾਲੀ ਵਿਚਲੇ ਇਲਾਕੇ 'ਚ ਗੁਪਤ ਸੂਚਨਾ ਦੇ ਆਧਾਰ 'ਤੇ 1 ਮੁਲਜ਼ਮ ਨੂੰ 50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਦੀ ਪਛਾਣ ਵਿਸ਼ਵਜੀਤ ਸਿੰਘ ਉਰਫ਼ ਵਿਸ਼ੂ ਵਾਸੀ ...

ਪੂਰੀ ਖ਼ਬਰ »

ਮੁਹਾਲੀ ਦੀ 'ਬੁਫੇਟ ਹੱਟ' ਨੂੰ ਸਾਫ਼-ਸਫ਼ਾਈ 'ਚ ਕੁਤਾਹੀ ਵਰਤਣ ਕਾਰਨ 25 ਹਜ਼ਾਰ ਰੁ. ਜ਼ੁਰਮਾਨਾ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਅਮਨਿੰਦਰ ਕੌਰ ਬਰਾੜ (ਪੀ. ਸੀ. ਐੱਸ.) ਐਡਜੂਕੇਟਿੰਗ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਮੁਹਾਲੀ ਦੀ ਅਦਾਲਤ ਵਲੋਂ ਪੰਜਾਬ ਸਰਕਾਰ ਫੂਡ ਸੇਫਟੀ ਐਕਟ ਅਧੀਨ ਸਥਾਨਕ ਸੈਕਟਰ-70 ਵਿਚਲੀ ਬੁਫੇਟ ਹੱਟ ਨੂੰ 25 ਹਜ਼ਾਰ ਰੁ. ਜ਼ੁਰਮਾਨਾ ...

ਪੂਰੀ ਖ਼ਬਰ »

45ਵੀਂ ਪੰਜਾਬ ਰਾਜ ਤੈਰਾਕੀ ਚੈਂਪੀਅਨਸ਼ਿਪ 'ਚ ਮੁਹਾਲੀ ਜ਼ਿਲ੍ਹੇ ਦੀ ਝੰਡੀ- 17 ਨਵੇਂ ਰਿਕਾਰਡ ਕੀਤੇ ਸਥਾਪਤ

ਐੱਸ. ਏ. ਐੱਸ. ਨਗਰ, 28 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਅੰਮਿ੍ਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੰਪੰਨ ਹੋਈ 45ਵੀਂ ਪੰਜਾਬ ਰਾਜ ਤੈਰਾਕੀ ਅਤੇ ਵਾਟਰਪੋਲੋ ਚੈਂਪੀਅਨਸ਼ਿਪ ਵਿਚ ਮੁਹਾਲੀ ਜ਼ਿਲ੍ਹੇ ਦੀ ਝੰਡੀ ਰਹੀ | ਗਰੁੱਪ ਇਕ ਅਤੇ ਗਰੁੱਪ ਦੋ ਦੇ ਲੜਕੇ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਲੋਨੀ ਵਿਕਸਿਤ ਕਰਨ ਸੰਬੰਧੀ ਡਿਪਟੀ ਮੇਅਰ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੋ ਕਿ ਗਮਾਡਾ ਦੇ ਚੇਅਰਮੈਨ ਅਤੇ ਹਾਊਸਿੰਗ ਮੰਤਰੀ ਵੀ ਹਨ, ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗਮਾਡਾ ਨੂੰ ਹਦਾਇਤਾਂ ਜਾਰੀ ...

ਪੂਰੀ ਖ਼ਬਰ »

ਮੁਹਾਲੀ ਨਗਰ ਨਿਗਮ ਅੰਦਰ ਭਾਜਪਾ ਦਾ ਮੇਅਰ ਬਰਦਾਸ਼ਤ ਨਹੀਂ - ਐਡਵੋਕੇਟ ਰੰਗੀ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਕਾਂਗਰਸੀ ਕੌਂਸਲਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨਰਪਿੰਦਰ ਸਿੰਘ ਰੰਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੁਣੇ ਗਏ ਮੇਅਰ ...

ਪੂਰੀ ਖ਼ਬਰ »

ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜਨਮ ਦਿਨ ਨੂੰ ਸਮਰਪਿਤ ਲੈਕਚਰ ਕਰਵਾਇਆ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)-ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਵਿਖੇ ਪੰਜਾਬੀ ਸਾਹਿਤ ਰਤਨ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜਨਮ ਦਿਨ ਨੂੰ ਸਮਰਪਿਤ ਲੈਕਚਰ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਲੇਖਕ ਸੁਸ਼ੀਲ ਦੁਸਾਂਝ ਅਤੇ ਡਾ. ਗਗਨਦੀਪ ਸਿੰਘ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸੂਬੇ ਨੂੰ ਖੇਡਾਂ 'ਚ ਦੇਸ਼ ਦਾ ਇਕ ਨੰਬਰ ਸੂਬਾ ਬਣਾਉਣ ਲਈ ਵਚਨਬੱਧ-ਬੱਬੀ ਬਾਦਲ

ਐੱਸ. ਏ. ਐੱਸ. ਨਗਰ, 28 ਜੁੂਨ (ਕੇ. ਐੱਸ. ਰਾਣਾ)-ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ 'ਚ ਦੇਸ਼ ਦਾ ਇਕ ਨੰਬਰ ਸੂਬਾ ਬਣਾਉਣ ਲਈ ਵਚਨਬੱਧ ਹੈ, ਜਿਸ ਤਹਿਤ ਪਿੰਡਾਂ ਤੇ ਸ਼ਹਿਰਾਂ 'ਚ ਜਿਥੇ ਵਧੀਆ ਸਟੇਡੀਅਮ ਤਿਆਰ ਕਰਵਾਏ ਜਾ ਰਹੇ ਹਨ ਉਥੇ ਹੀ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦਾ 306ਵਾਂ ਸ਼ਹੀਦੀ ਦਿਹਾੜਾ ਮਨਾਇਆ

ਐੱਸ. ਏ. ਐੱਸ. ਨਗਰ, 28 ਜੂਨ (ਕੇ. ਐੱਸ. ਰਾਣਾ)- ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ 306ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਸੰਬੰਧ 'ਚ ਸਵੇਰੇ ਸ੍ਰੀ ਸਹਿਜ ਪਾਠ ਦੇ ...

ਪੂਰੀ ਖ਼ਬਰ »

ਭਾਜਪਾ ਮੰਡਲ ਖਰੜ ਵੱਲੋਂ 'ਮਨ ਕੀ ਬਾਤ' ਪ੍ਰੋਗਰਾਮ ਤਹਿਤ ਸਮਾਗਮ

ਖਰੜ, 28 ਜੂਨ (ਗੁਰਮੁੱਖ ਸਿੰਘ ਮਾਨ)-ਭਾਜਪਾ ਮੰਡਲ ਖਰੜ ਵੱਲੋਂ 'ਮਨ ਕੀ ਬਾਤ' ਪ੍ਰੋਗਰਾਮ ਤਹਿਤ ਪਿੰਡ ਬਡਾਲਾ ਵਿਖੇ ਸਮਾਗਮ ਕਰਵਾਇਆ ਗਿਆ ਜਿਸ 'ਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ ਦੇ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ 'ਚ ਲੱਡੂ ਵੰਡੇ

ਖਰੜ, 28 ਜੂਨ (ਗੁਰਮੁੱਖ ਸਿੰਘ ਮਾਨ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਸੰਗਰੂਰ ਦੀ ਲੋਕ ਸਭਾ ਉਪ ਚੋਣ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ 'ਚ ਖਰੜ ਵਿਖੇ ਲੱਡੂ ਵੰਡੇ ਗਏ | ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਹਰਮੇਸ਼ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX