ਤਾਜਾ ਖ਼ਬਰਾਂ


ਪੰਜਾਬ ਕੈਬਨਿਟ ਵਲੋਂ ਲਏ ਗਏ ਅਹਿਮ ਫ਼ੈਸਲੇ
. . .  13 minutes ago
ਚੰਡੀਗੜ੍ਹ , 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗਰਾਮ ...
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਪਹੁੰਚੀ
. . .  24 minutes ago
ਨਵੀਂ ਦਿੱਲੀ, 26 ਸਤੰਬਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚੀ । ਅਜੈ ਮਾਕਨ, ਮੱਲਿਕਾਰਜੁਨ ਖੜਗੇ, ਕੇ.ਸੀ. ਵੇਣੂਗੋਪਾਲ ...
ਜੰਮੂ-ਕਸ਼ਮੀਰ : ਕੁਲਗਾਮ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਅਤੇ 2 ਨਾਗਰਿਕ ਜ਼ਖਮੀ , ਹਸਪਤਾਲ 'ਚ ਭਰਤੀ
. . .  55 minutes ago
ਜੰਮੂ-ਕਸ਼ਮੀਰ: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ
. . .  about 1 hour ago
ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਰਾਸ਼ਟਰੀ ਮਾਰਗ 54 ’ਤੇ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ
. . .  about 2 hours ago
ਹਰੀਕੇ ਪੱਤਣ ,26 ਸਤੰਬਰ (ਸੰਜੀਵ ਕੁੰਦਰਾ)- ਕਰਨਾਟਕ ਸਰਕਾਰ ਵਲੋਂ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵਲੋਂ ਰਾਸ਼ਟਰੀ ਮਾਰਗ ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨਾਟਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਲਗਾਇਆ ਜਾਮ
. . .  about 2 hours ago
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਵੇਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਗਠਨ ਵਲੋਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਕਰਨਾਟਕਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ...
ਪਨਬੱਸ ਤੇ ਪੀ. ਆਰ. ਟੀ. ਸੀ. ਦੀ ਸੂਬਾ ਪੱਧਰੀ ਹੜਤਾਲ ਮੁਲਤਵੀ
. . .  about 2 hours ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਭਾਗ ਵਲੋਂ ਕੁੱਝ ਮੰਗਾਂ ਲਾਗੂ ਕਰਨ ’ਤੇ ਸਹਿਮਤੀ’ਤੇ ਪਨਬਸ ਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਭਲਕੇ 27 ਸਤੰਬਰ (ਮੰਗਲਵਾਰ) ਨੂੰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ...
ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ
. . .  about 2 hours ago
ਇਟਲੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ
. . .  about 3 hours ago
ਵੈਨਿਸ (ਇਟਲੀ),26ਸਤੰਬਰ(ਹਰਦੀਪ ਸਿੰਘ ਕੰਗ)- ਇਟਲੀ ਦੀਆਂ ਹੋਈਆਂ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਨੂੰ ਸ਼ਪੱਸ਼ਟ ਬਹੁਮੱਤ ਮਿਲਿਆ ਹੈ । ਇਸ ਪਾਰਟੀ ਨੇ ਇਕੱਲੇ ਤੌਰ ’ਤੇ ਹੀ 26 ਪ੍ਰਤੀਸ਼ਤ ...
ਸੰਯੁਕਤ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਨਿੱਝਰਪੁਰਾ ਟੋਲ ਪਲਾਜ਼ਾ ਵਿਰੁੱਧ ਟੋਲ ਪਲਾਜ਼ਾ ਜਾਮ
. . .  about 3 hours ago
ਜੰਡਿਆਲਾ ਗੁਰੂ, 26 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਰਨਾਟਕਾ ਵਿਖੇ ਅੱਜ ਭਾਈ ਬਲਦੇਵ ਸਿੰਘ ਸਿਰਸਾ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ...
ਗੁਜਰਾਤ : ਭਾਰਤ ਦੁਨੀਆ ਦੀ ਵੱਡੀ ਅਰਥਵਿਵਸਥਾ ਨੂੰ ਕਾਂਗਰਸ 12ਵੇਂ ਨੰਬਰ 'ਤੇ ਲੈ ਆਈ ਸੀ ,ਨਰਿੰਦਰ ਮੋਦੀ ਇਸ ਨੂੰ 5ਵੇਂ ਸਥਾਨ 'ਤੇ ਲੈ ਆਏ - ਅਮਿਤ ਸ਼ਾਹ
. . .  about 4 hours ago
ਦਿੱਲੀ : ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਰਾਜਸਥਾਨ ਦੇ ਸਿਆਸੀ ਸੰਕਟ 'ਤੇ ਸੋਨੀਆ ਗਾਂਧੀ ਨੂੰ ਸੌਂਪਣਗੇ ਰਿਪੋਰਟ
. . .  about 4 hours ago
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗੀ
. . .  about 4 hours ago
ਲੌਂਗੋਵਾਲ,26 ਸਤੰਬਰ (ਸ.ਸ.ਖੰਨਾ,ਵਿਨੋਦ,ਹਰਜੀਤ ਸ਼ਰਮਾ)- ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਦੀ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ...
ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  about 4 hours ago
ਰੂਸ ਦੇ ਸਕੂਲ 'ਚ ਗੋਲੀਬਾਰੀ 'ਚ ਛੇ ਦੀ ਮੌਤ
. . .  about 4 hours ago
ਮਾਸਕੋ, 26 ਸਤੰਬਰ (ਏਜੰਸੀ) : ਮੱਧ ਰੂਸ ਵਿਚ ਸੋਮਵਾਰ ਸਵੇਰੇ ਇਕ ਬੰਦੂਕਧਾਰੀ ਨੇ ਇਕ ਸਕੂਲ ਵਿਚ ਹਮਲਾ ਕਰ ਦਿੱਤਾ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ।
ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਨਰਿੰਦਰ ਮੋਦੀ ਦਾ ਕੀਤਾ ਕੈਪਟਨ ਨੇ ਧੰਨਵਾਦ
. . .  about 5 hours ago
ਚੰਡੀਗੜ੍ਹ : ਪੰਜਾਬ ਸਰਕਾਰ ਅਨਾੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  about 5 hours ago
ਭਰੋਸਾ ਮਤਾ ਲਿਆਉਣਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ - ਕੈਪਟਨ ਅਮਰਿੰਦਰ ਸਿੰਘ
. . .  about 5 hours ago
ਭਾਜਪਾ ਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਕੈਪਟਨ ਅਮਰਿੰਦਰ ਸਿੰਘ
. . .  about 5 hours ago
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ ਦੇ ਫਜ਼ਲਾਬਾਦ ਪਿੰਡ 'ਚ ਗਰਨੇਡ ਹੋਇਆ ਬਰਾਮਦ
. . .  about 5 hours ago
ਗੜ੍ਹਸ਼ੰਕਰ ਪੁਲਿਸ ਵਲੋਂ 510 ਗ੍ਰਾਮ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਪਿਸਤੌਲ ਸਮੇਤ ਲੜਕੀ ਸਣੇ 3 ਕਾਬੂ
. . .  about 5 hours ago
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤੇ ਗਏ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਗੜ੍ਹਸ਼ੰਕਰ ਵਿਖੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ...
ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 5 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਈ.ਏ.ਐੱਸ. ਰਾਹੁਲ ਭੰਡਾਰੀ ਅਤੇ ਆਈ.ਏ.ਐੱਸ. ਵਿਮਲ ਕੁਮਾਰ ਸੇਤੀਆ...
ਸੜਕ ਹਾਦਸੇ 'ਚ ਕਾਰ ਚਾਲਕ ਦੀ ਮੌਤ
. . .  about 6 hours ago
ਜਖੇਪਲ/ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਮੇਜਰ ਸਿੰਘ ਸਿੱਧੂ,ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਸੁਨਾਮ-ਬੁਢਲਾਡਾ ਸੜਕ 'ਤੇ ਪਿੰਡ ਘਾਸੀਵਾਲਾ ਨੇੜੇ ਹੋਏ ਸੜਕ ਹਾਦਸੇ 'ਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ।ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ...
ਭਾਜਪਾ ਕੋਰ ਗਰੁੱਪ ਅਤੇ ਅਹੁਦੇਦਾਰਾਂ ਦੀ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਹੋਏ ਸ਼ਾਮਿਲ
. . .  about 6 hours ago
ਚੰਡੀਗੜ੍ਹ, 26 ਸਤੰਬਰ - ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਪੁੱਜਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਸਵਾਗਤ...
ਭਗਵੰਤ ਮਾਨ ਵਲੋਂ ਕੈਨੇਡਾ ਤੋਂ ਆਏ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ
. . .  about 6 hours ago
ਚੰਡੀਗੜ੍ਹ, 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦੱਸਿਆ ਕਿ ਪੰਜਾਬ-ਕੈਨੇਡਾ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਸੰਬੰਧੀ ਅੱਜ ਸਸਕੈਚਵਨ (ਕੈਨੇਡਾ) ਤੋਂ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫ਼ਸਰਾਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਹਾੜ ਸੰਮਤ 554

ਫਿਰੋਜ਼ਪੁਰ

ਮੰਡਲ ਪ੍ਰਧਾਨ ਨੀਟਾ ਨੂੰ ਬਚਾਉਣ ਤੋਂ ਖਫ਼ਾ ਰਾਵਣ ਸੈਨਾ ਲਗਾਇਆ ਭਾਜਪਾ ਖ਼ਿਲਾਫ਼ ਧਰਨਾ

ਫ਼ਿਰੋਜ਼ਪੁਰ, 28 ਜੂਨ (ਜਸਵਿੰਦਰ ਸਿੰਘ ਸੰਧੂੁ)-ਦਲਿਤ ਮਹਿਲਾ ਨਾਲ ਫ਼ੋਨ 'ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਗਾਲੀ-ਗਲੌਚ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਭਾਜਪਾ ਆਗੂ ਖ਼ਿਲਾਫ਼ ਪੁਲਿਸ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ ਗਿ੍ਫ਼ਤਾਰੀ ਨਾ ਹੋਣ ਤੋਂ ਖਫ਼ਾ ਦਲਿਤ ਭਾਈਚਾਰੇ ਵਲੋਂ ਰਾਵਣ ਸੈਨਾ ਮਿਸ਼ਨ ਅੰਬੇਡਕਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ, ਜਿਸ 'ਚ ਪ੍ਰਦਰਸ਼ਨਕਾਰੀ ਜਿਥੇ ਪੁਲਿਸ ਕਾਰਗੁਜ਼ਾਰੀ 'ਤੇ ਉਂਗਲ ਉਠਾ ਰਹੇ ਸਨ, ਉੱਥੇ ਭਾਜਪਾ ਕੌਮੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਪੰਜਾਬ ਖ਼ਿਲਾਫ਼ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ | ਦੱਸਣਯੋਗ ਹੈ ਕਿ ਪੁਲਿਸ ਵਲੋਂ ਪੀੜਤ ਮਹਿਲਾ ਦੀ ਸ਼ਿਕਾਇਤ 'ਤੇ ਵੱਖ-ਵੱਖ ਧਾਰਾਵਾਂ ਹੇਠ ਫ਼ਿਰੋਜ਼ਪੁਰ ਕੈਂਟ ਦੇ ਭਾਜਪਾ ਮੰਡਲ ਪ੍ਰਧਾਨ ਕੰਵਰ ਪ੍ਰਤਾਪ ਉਰਫ਼ ਨੀਟਾ ਤੇ ਉਸ ਦੇ ਲੜਕੇ ਸਮੇਤ 10 ਵਿਅਕਤੀਆਂ ਵਿਰੱੁਧ ਮਾਮਲਾ ਦਰਜ ਕੀਤਾ ਹੈ, ਪਰ ਕੋਈ ਗਿ੍ਫ਼ਤਾਰੀ ਨਾ ਹੋਣ ਕਰਕੇ ਦਲਿਤ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ | ਧਰਨੇ ਦੀ ਅਗਵਾਈ ਕਰ ਰਹੇ ਰਾਵਣ ਸੈਨਾ ਦੇ ਕੌਮੀ ਪ੍ਰਧਾਨ ਦੀਪ ਦਸ਼ਾਨਨ ਨੇ ਕਿਹਾ ਕਿ ਫ਼ਿਰੋਜ਼ਪੁਰ ਕੈਂਟ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਕੰਵਰ ਪ੍ਰਤਾਪ ਸਿੰਘ ਉਰਫ਼ ਨੀਟਾ ਤੇ ਉਸ ਦੇ ਲੜਕੇ ਫ਼ੱਕਰ ਆਦਿ ਵਿਅਕਤੀਆਂ ਖ਼ਿਲਾਫ਼ ਸੰਗੀਨ ਧਰਾਵਾਂ ਹੇਠ ਮਾਮਲਾ ਦਰਜ ਹੋਣ ਦੇ ਇਕ ਮਹੀਨਾ ਬੀਤਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕਰ ਰਹੀ, ਜਦ ਕਿ ਐੱਸ. ਸੀ, ਐੱਸ. ਟੀ. ਐਕਟ 'ਚ ਦੋਸ਼ੀ ਦੀ ਤੁਰੰਤ ਗਿ੍ਫ਼ਤਾਰੀ ਦਾ ਸੁਪਰੀਮ ਕੋਰਟ ਵਲੋਂ ਕਾਨੂੰਨ ਪਾਸ ਕੀਤਾ ਹੋਇਆ ਹੈ | ਪ੍ਰਦਰਸ਼ਨਕਾਰੀਆਂ ਨੇ ਗਿ੍ਫ਼ਤਾਰੀ ਨਾ ਹੋਣ ਪਿੱਛੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਮੰਤਰੀ ਦੀ ਦੋਸ਼ੀਆਂ ਨੂੰ ਸਪੋਟ ਦੱਸਿਆ ਤੇ ਰਾਣਾ ਸੋਢੀ ਵਿਰੱੁਧ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜੇਕਰ ਇਸੇ ਤਰ੍ਹਾਂ ਰਾਣਾ ਸੋਢੀ ਦੋਸ਼ੀਆਂ ਦਾ ਬਚਾਅ ਕਰਦਾ ਰਿਹਾ ਤਾਂ ਭਾਜਪਾ ਪੰਜਾਬ ਭਰ ਅੰਦਰ ਵਾਲਮੀਕਿ ਸਮਾਜ ਦੇ ਰੋਂਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ | ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਜਲਦ ਹੀ ਰਾਣਾ ਸੋਢੀ ਦੀ ਕੋਠੀ ਮੂਹਰੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕਰਾਂਗੇ | ਤੱਪਦੀ ਧੁੱਪ 'ਚ 4 ਘੰਟੇ ਚੱਲੇ ਰੋਸ ਪ੍ਰਦਰਸ਼ਨ 'ਚ ਪੁਲਿਸ ਪ੍ਰਸ਼ਾਸਨ ਵਲੋਂ ਪਹੁੰਚ ਕਰਕੇ ਦੋਸ਼ੀਆਂ ਦੀ ਗਿ੍ਫ਼ਤਾਰੀ ਦਾ ਭਰੋਸਾ ਦਿਵਾ ਧਰਨਾ ਚੁਕਾਇਆ ਗਿਆ | ਇਸ ਮੌਕੇ ਰਾਵਣ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਤੇਜ਼ੀ, ਮਾਲਵਾ ਜ਼ੋਨ ਪ੍ਰਧਾਨ ਬਿੰਦਰ ਭੱਟੀ, ਜ਼ਿਲ੍ਹਾ ਵਾਈਸ ਪ੍ਰਧਾਨ ਲੱਖਾ ਵਾਲਮੀਕਿਆ, ਜ਼ਿਲ੍ਹਾ ਯੂਥ ਪ੍ਰਧਾਨ ਪਲਵਿੰਦਰ ਬਾਲੀ ਤੋਂ ਇਲਾਵਾ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਜੱਜ ਸਹੋਤਾ, ਸਰਪੰਚ ਥੋਮਸ ਘਾਰੂ, ਵੀਰ ਸ਼ੈਟੀ ਘਾਰੂ, ਆਧਸ ਤੋਂ ਰਮੇਸ਼ ਅਟਵਾਲ, ਬੂਟਾ ਵਾਲਮੀਕਿ ਆਦਿ ਨੇ ਵੀ ਸੰਬੋਧਨ ਕਰਦਿਆਂ ਭਾਜਪਾ ਵਿਰੁੱਧ ਜੰਮ ਕੇ ਭੜਾਸ ਕੱਢੀ |

ਘਟੀਆ ਸੀਵਰੇਜ ਸਿਸਟਮ ਤੇ ਨਿਕਾਸੀ ਨਾਲੇ ਦੇ ਨਾਕਸ ਪ੍ਰਬੰਧਾਂ ਕਾਰਨ ਸੜਕਾਂ 'ਤੇ ਖੜ੍ਹਾ ਗੰਦਾ ਪਾਣੀ

ਜ਼ੀਰਾ, 28 ਜੂਨ (ਮਨਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਸਨ੍ਹੇਰ ਰੋਡ 'ਤੇ ਸੀਵਰੇਜ ਦੇ ਘਟੀਆ ਸਿਸਟਮ ਅਤੇ ਨਿਕਾਸੀ ਨਾਲੇ ਦੇ ਨਾਕਸ ਪ੍ਰਬੰਧਾਂ ਕਾਰਨ ਸੜਕਾਂ 'ਤੇ ਗੰਦਾ ਪਾਣੀ ਖੜ੍ਹ ਜਾਂਦਾ ਹੈ, ਜਿਸ ਕਾਰਨ ਨੇੜਲੇ ਇਲਾਕਿਆਂ ਵਿਚ ਰਹਿੰਦੇ ਲੋਕ ਬਦਬੂ ਕਾਰਨ ਪਰੇਸ਼ਾਨ ਹਨ, ...

ਪੂਰੀ ਖ਼ਬਰ »

ਮੁੱਦਕੀ ਨੇੜੇ ਸੜਕ ਹਾਦਸੇ 'ਚ ਇਕ ਦੀ ਮੌਤ

ਮੁੱਦਕੀ, 28 ਜੂਨ (ਭੁਪਿੰਦਰ ਸਿੰਘ)-ਕੌਮੀ ਮਾਰਗ-54 'ਤੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਇਕ 43 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ | ਪੁਲਿਸ ਚੌਕੀ ਮੁੱਦਕੀ ਦੇ ਇੰਚਾਰਜ ਏ. ਐਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (43) ਪੁੱਤਰ ਚੰਦ ਸਿੰਘ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀ ਕਾਬੂ

ਮਮਦੋਟ, 28 ਜੂਨ (ਸੁਖਦੇਵ ਸਿੰਘ ਸੰਗਮ)- ਮਮਦੋਟ ਪੁਲਿਸ ਵਲੋਂ ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਮਦੋਟ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਇਨੋਵਾ ਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਜ਼ਖ਼ਮੀ

ਤਲਵੰਡੀ ਭਾਈ, 28 ਜੂਨ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਨੇੜੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਮੋਟਰਸਾਈਕਲ ਅਤੇ ਇਨੋਵਾ ਗੱਡੀ ਦੀ ਟੱਕਰ ਕਰਨ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਦੇ ਜ਼ਖ਼ਮੀ ਹੋ ਜਾਣ ਦੀ ਸੂਚਨਾ ਹੈ | ਜ਼ਖ਼ਮੀ ਦੀ ਪਛਾਣ ਖੁਸ਼ਵਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ, ਇਕ ਫ਼ਰਾਰ

ਆਰਿਫ਼ ਕੇ, 28 ਜੂਨ (ਬਲਬੀਰ ਸਿੰਘ ਜੋਸਨ)-ਨਸ਼ੀਲੀਆ ਗੋਲੀਆਂ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ 'ਚੋਂ ਇਕ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 150 ਨਸ਼ੀਲੀਆਂ ਗੋਲੀਆਂ, ਮੋਬਾਈਲ ਤੇ ਨਕਦੀ ਬਰਾਮਦ ਕੀਤੀ ਹੈ ਜਦ ਕਿ ਦੂਜਾ ਵਿਅਕਤੀ ਪੁਲਿਸ ਨੂੰ ...

ਪੂਰੀ ਖ਼ਬਰ »

ਪੰਜਾਬ ਰਾਜ ਖੁਰਾਕ ਕਮਿਸ਼ਨ ਵਲੋਂ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ

ਫ਼ਿਰੋਜ਼ਪੁਰ/ਤਲਵੰਡੀ ਭਾਈ, 28 ਜੂਨ (ਤਪਿੰਦਰ ਸਿੰਘ, ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਕਣਕ ਦੀ ਵੰਡ ਦੀ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ | ਪਿੰਡ ...

ਪੂਰੀ ਖ਼ਬਰ »

ਪਾਣੀ ਦੇ ਭਰੇ ਖੱਡੇ 'ਚ ਡੁੱਬਣ ਨਾਲ ਤਿੰਨ ਸਾਲਾਂ ਬੱਚੇ ਦੀ ਮੌਤ

ਮਮਦੋਟ, 28 ਜੂਨ (ਸੁਖਦੇਵ ਸਿੰਘ ਸੰਗਮ)-ਮਮਦੋਟ ਦੇ ਪਿੰਡ ਚੱਕ ਖੁੰਦਰ ਵਿਖੇ ਤਿੰਨ ਭੈਣਾਂ ਦੇ ਇਕਲੌਤੇ ਮਾਸੂਮ ਭਰਾ ਦੀ ਡੁੱਬਣ ਨਾਲ ਮੌਤ ਹੋਣ ਦੀ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਨਾਲ ਸਮੁੱਚੇ ਪਿੰਡ 'ਚ ਸੋਗ ਪਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਮਜ਼ਦੂਰ ...

ਪੂਰੀ ਖ਼ਬਰ »

ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸਕੂਲ ਦੀ ਵਿਦਿਆਰਥਣ ਦਾ ਪੰਜਾਬ ਭਰ 'ਚੋਂ ਛੇਵਾਂ ਸਥਾਨ

ਮੱਲਾਂਵਾਲਾ, 28 ਜੂਨ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲਾਂਵਾਲਾ ਨੇ ਹਰ ਸਾਲ ਦੀ ਤਰ੍ਹਾਂ ਹੀ ਵਿੱਦਿਆ ਦੇ ਖੇਤਰ ਵਿਚ ਮੱਲਾਂ ਮਾਰੀਆਂ ਹਨ | ਇਸੇ ਦੇ ਚੱਲਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ...

ਪੂਰੀ ਖ਼ਬਰ »

ਪਬਲਿਕ ਹੈਲਥ ਡਿਪਾਰਟਮੈਂਟ ਅਧੀਨ ਆਉਂਦੇ ਜ਼ਿਲ੍ਹਾ ਕਚਹਿਰੀ ਵਿਖੇ ਬਣ ਰਹੇ ਸੈਪਟਿਕ ਟੈਂਕ ਦੇ ਮਾਮਲੇ 'ਚ ਕਾਰਵਾਈ ਸ਼ੁਰੂ

ਫ਼ਿਰੋਜ਼ਪੁਰ, 28 ਜੂਨ (ਰਾਕੇਸ਼ ਚਾਵਲਾ)-ਨਵੇਂ ਬਣੇ ਜੁਡੀਸ਼ੀਅਲ ਕੰਪਲੈਕਸ ਅੰਦਰ ਰਿਕਾਰਡ ਰੂਮ ਦੇ ਕੋਲ ਪਾਣੀ ਦੇ ਸੁਧਾਰੀਕਰਨ ਵਾਸਤੇ ਬਣ ਰਹੇ ਸੈਪਟਿਕ ਟੈਂਕ ਵਿਚ ਗ਼ੈਰ ਮਿਆਰੀ ਮਟੀਰੀਅਲ ਲਾਉਣ ਦੇ ਲੱਗੇ ਦੋਸ਼ਾਂ ਉੱਪਰ ਤੁਰੰਤ ਹਰਕਤ ਵਿਚ ਆਉਂਦੇ ਹੋਏ ਪਬਲਿਕ ਹੈਲਥ ...

ਪੂਰੀ ਖ਼ਬਰ »

ਕਿਰਤ ਵਿਭਾਗ ਵਲੋਂ ਵਜ਼ੀਫ਼ਾ ਭਲਾਈ ਯੋਜਨਾ ਅਧੀਨ ਪ੍ਰਾਪਤ ਹੋਈਆਂ 2240 ਅਰਜ਼ੀਆਂ ਨੂੰ ਪ੍ਰਵਾਨਗੀ

ਜ਼ੀਰਾ, 28 ਜੂਨ (ਜੋਗਿੰਦਰ ਸਿੰਘ ਕੰਡਿਆਲ)-ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲੇਫਅਰ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਯੋਜ਼ਨਾਵਾਂ ਸਬੰਧੀ ਰਜਿਸਟਰਡ ਲਾਭਪਾਤਰੀਆਂ ਦੀਆਂ ਆਨਲਾਈਨ ਪ੍ਰਾਪਤ ਹੋਈਆਂ ਅਰਜ਼ੀਆਂ ਬਾਰੇ ਵਿਚਾਰ ਕਰਨ ਲਈ ਸਬ- ਡਵੀਜ਼ਨ ...

ਪੂਰੀ ਖ਼ਬਰ »

ਜੁਲਾਈ ਮਹੀਨੇ ਤੋਂ ਰੁੱਖ ਲਗਾਓ ਮੁਹਿੰਮ ਸ਼ੁਰੂ ਕਰੇਗਾ ਸੰਯੁਕਤ ਸਮਾਜ ਮੋਰਚਾ-ਮੋੜਾ ਸਿੰਘ ਅਨਜਾਨ

ਫ਼ਿਰੋਜ਼ਪੁਰ, 28 ਜੂਨ (ਕੁਲਬੀਰ ਸਿੰਘ ਸੋਢੀ)-ਦੁਨੀਆ 'ਚ ਵੱਧ ਰਹੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਘਟਾਉਣ ਲਈ ਵੱਖ-ਵੱਖ ਸਮਿਆਂ 'ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਵਾਤਾਵਰਨ ਪ੍ਰੇਮੀਆਂ ਵਲੋਂ ਵਾਤਾਵਰਨ ਸੰਭਾਲ ਦੇ ਕਾਰਜ ਕੀਤੇ ਜਾਂਦੇ ਹਨ | ਦੱਸਣਯੋਗ ਹੈ ਕਿ ...

ਪੂਰੀ ਖ਼ਬਰ »

ਰਜਿਸਟਰੀਆਂ ਸੰਬੰਧੀ ਐਨ.ਓ.ਸੀ. ਨੂੰ ਲੈ ਕੇ ਖੱਜਲ-ਖੁਆਰ ਹੋ ਰਹੇ ਹਨ ਲੋਕ-ਜ਼ੋਰਾ ਸਿੰਘ ਸੰਧੂ

ਫ਼ਿਰੋਜ਼ਪੁਰ, 28 ਜੂਨ (ਰਾਕੇਸ਼ ਚਾਵਲਾ)- ਵੇਲੇ ਦੀਆਂ ਸਰਕਾਰਾਂ ਵਲੋਂ ਅਫ਼ਸਰਸ਼ਾਹੀ ਨਾਲ ਰਲ ਕੇ ਕੀਤੀਆਂ ਬੇਨਾਮੀਆਂ ਅਤੇ ਕੁਤਾਹੀਆਂ ਦੀ ਸਜ਼ਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਆਮ ਲੋਕਾਂ ਨੂੰ ਨਾ ਦੇਵੇ | ਇਹ ਪ੍ਰਗਟਾਵਾ ਕੰਟੋਨਮੈਂਟ ਬੋਰਡ ਦੇ ਸਾਬਕਾ ...

ਪੂਰੀ ਖ਼ਬਰ »

ਨਸ਼ਾ ਮੁਕਤੀ ਕੇਂਦਰ ਚੰਦੜ੍ਹ 'ਚ ਨਸ਼ਾ ਵਿਰੋਧੀ ਸੈਮੀਨਾਰ

ਮੁੱਦਕੀ, 28 ਜੂਨ (ਭੁਪਿੰਦਰ ਸਿੰਘ)- ਇੱਥੋਂ ਨਜ਼ਦੀਕੀ ਪਿੰਡ ਚੰਦੜ੍ਹ ਦੇ ਪੰਥ ਖ਼ਾਲਸਾ ਨਸ਼ਾ ਮੁਕਤੀ ਕੇਂਦਰ ਵਿੱਚ ਨਸ਼ਿਆਂ ਦੇ ਵਧ ਰਹੇ ਰੁਝਾਨ ਨੂੰ ਠੱਲ ਪਾਉਣ ਦੇ ਮਕਸਦ ਨਾਲ ਨਸ਼ਾ ਵਿਰੋਧੀ ਸੈਮੀਨਾਰ ਕਰਾਇਆ ਗਿਆ ਜਿਸ ਵਿੱਚ ਡੀ. ਐਸ. ਪੀ. ਯਾਦਵਿੰਦਰ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਅੰਗਰੇਜ਼ ਸਿੰਘ ਮਮਦੋਟ ਹਿਮਾਚਲ ਪ੍ਰਦੇਸ਼ 'ਚ 'ਬਦਲਾਅ ਯਾਤਰਾ' ਦੇ ਕੋਆਰਡੀਨੇਟਰ ਨਿਯੁਕਤ

ਮਮਦੋਟ, 28 ਜੂਨ (ਸੁਖਦੇਵ ਸਿੰਘ ਸੰਗਮ)- ਆਮ ਆਦਮੀ ਪਾਰਟੀ ਨਾਲ ਸ਼ੁਰੂਆਤੀ ਦਿਨਾਂ ਤੋਂ ਜੁੜੇ ਨੌਜਵਾਨ ਅੰਗਰੇਜ਼ ਸਿੰਘ ਮਮਦੋਟ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪਾਰਟੀ ਵਲੋਂ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੰਦਿਆਂ ਹਿਮਾਚਲ ਪ੍ਰਦੇਸ਼ ਵਿਖੇ ਹੋ ਰਹੀ 'ਬਦਲਾਅ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਬਜਟ 'ਚ ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਦੀ ਗਰਾਂਟ 'ਚ ਦੁੱਗਣਾ ਵਾਧਾ-ਉਪ ਕੁਲਪਤੀ

ਫ਼ਿਰੋਜ਼ਪੁਰ, 28 ਜੂਨ (ਤਪਿੰਦਰ ਸਿੰਘ)- ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਵਲੋਂ ਆਪਣੀ ਸਿੱਖਿਆ ਨੀਤੀ ਤਹਿਤ ਸਿੱਖਿਆ ਦੇ ਖੇਤਰ ਨੂੰ ਖ਼ਾਸ ਤਰਜੀਹ ਦਿੰਦਿਆਂ ਆਪਣੇ ਪਹਿਲੇ ਬਜਟ ਵਿਚ ਐੱਸ.ਬੀ.ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਨੂੰ ਮਿਲਣ ਵਾਲੀ ਗਰਾਂਟ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ ਫ਼ਾਰ ਵਿਮੈਨ ਵਲੋਂ 10 ਰੋਜ਼ਾ ਮੁਫ਼ਤ ਸਮਰ ਕੈਂਪ

ਫ਼ਿਰੋਜ਼ਪੁਰ, 28 ਜੂਨ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿਖੇ ਸਮਰ ਕੈਂਪ ਰਾਹੀਂ ਵਿਦਿਆਰਥਣਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਉਪਰਾਲਾ ਕੀਤਾ ਗਿਆ | ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਅਤੇ ਡਾ: ਸੰਗੀਤਾ ਕਾਰਜਕਾਰੀ ...

ਪੂਰੀ ਖ਼ਬਰ »

ਪਾਰਕ ਦੀ ਹਾਲਤ ਸੁਧਾਰਨ ਦੀ ਕੀਤੀ ਮੰਗ

ਫ਼ਿਰੋਜ਼ਪੁਰ, 28 ਜੂਨ (ਤਪਿੰਦਰ ਸਿੰਘ)- ਫ਼ਿਰੋਜਪੁਰ ਸ਼ਹਿਰ ਦੀ ਹਾਊਸਿੰਗ ਬੋਰਡ ਕਾਲੋਨੀ ਵਿਚ ਦੁਸਹਿਰਾ ਗਰਾਉਂਡ 'ਚ ਬਣੀ ਪੰਜਾਬ ਦੇ ਭਾਜਪਾ ਸਾਬਕਾ ਪ੍ਰਧਾਨ ਸਵ: ਕਮਲ ਸ਼ਰਮਾ ਦੇ ਨਾਂਅ 'ਤੇ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਇਸ ਪਾਰਕ ਨੂੰ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ 'ਚ ਝੁੱਗੇ ਲਾਲ ਸਿੰਘ ਦੀ ਟੀਮ ਜੇਤੂ ਰਹੀ

ਮੰਡੀ ਲਾਧੂਕਾ, 28 ਜੂਨ (ਰਾਕੇਸ਼ ਛਾਬੜਾ)-ਮੰਡੀ ਦੇ ਸੁਖਚੈਨ ਸਿੰਘ ਵਾਰਵਲ ਖੇਡ ਸਟੇਡੀਅਮ ਵਿਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਵਿਚ ਪਿੰਡ ਝੁੱਗੇ ਲਾਲ ਸਿੰਘ ਦੀ ਟੀਮ ਨੇ ਇਕ ਮੁਕਾਬਲੇ ਦੌਰਾਨ ...

ਪੂਰੀ ਖ਼ਬਰ »

ਲੋੜਵੰਦ ਅਪਾਹਜ ਵਿਅਕਤੀਆਂ ਨੂੰ ਮਿਲਣਗੇ ਟਰਾਈ ਸਾਈਕਲ

ਗੁਰੂਹਰਸਹਾਏ, 28 ਜੂਨ (ਕਪਿਲ ਕੰਧਾਰੀ)- ਇਲਾਕੇ ਦੇ ਲੋੜਵੰਦ ਅਪਾਹਜ ਵਿਅਕਤੀਆਂ ਨੂੰ ਮੁਫ਼ਤ ਟਰਾਈ ਸਾਈਕਲ ਮਿਲਣਗੇ ਅਤੇ ਰੋਟਰੀ ਕਲੱਬ ਗੁਰੂਹਰਸਹਾਏ ਵਲੋਂ ਅਜਿਹੇ ਲੋੜਵੰਦ ਅਪਾਹਜ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ | ਇਸ ਸਬੰਧੀ ਰੋਟਰੀ ਕਲੱਬ ਗੁਰੂਹਰਸਹਾਏ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨ ਨੇ ਰੇਲ ਗੱਡੀ ਥੱਲੇ ਆ ਜੀਵਨ ਲੀਲ੍ਹਾ ਕੀਤੀ ਸਮਾਪਤ

ਫ਼ਿਰੋਜ਼ਪੁਰ, 28 ਜੂਨ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਛਾਉਣੀ ਮੱੁਖ ਰੇਲਵੇ ਸਟੇਸ਼ਨ ਤੋਂ ਬਠਿੰਡਾ ਲਈ ਰਵਾਨਾ ਹੋਈ ਰੇਲ ਗੱਡੀ ਦੇ ਖਾਲੀ ਰੈਕ ਦੇ ਥੱਲੇ ਆ ਕੇ ਇਕ ਨੌਜਵਾਨਾਂ ਵਲੋਂ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਹੋਏ ਗੌਰਮਿੰਟ ...

ਪੂਰੀ ਖ਼ਬਰ »

ਚੌਧਰੀ ਧਨਪਤ ਸਿਆਗ ਅਪੀਡਾ ਦੇ ਮੈਂਬਰ ਨਾਮਜ਼ਦ

ਅਬੋਹਰ, 28 ਜੂਨ (ਵਿਵੇਕ ਹੂੜੀਆ)-ਭਾਰਤ ਸਰਕਾਰ ਸੰਸਥਾ ਅਪੀਡਾ ਵਲੋਂ ਅਬੋਹਰ ਤੋਂ ਭਾਜਪਾ ਦੇ ਸੀਨੀਅਰ ਆਗੂ ਚੌਧਰੀ ਧਨਪਤ ਸਿਆਗ ਨੂੰ ਅਪੀਡਾ ਦਾ ਮੈਂਬਰ ਨਿਯੁਕਤ ਕੀਤਾ ਹੈ | ਖੇਤੀਬਾੜੀ ਤੇ ਖਾਧ ਉਤਪਾਦਨ ਖੇਤਰ 'ਚ ਪਿਛਲੇ 27 ਸਾਲਾਂ ਤੋਂ ਭਾਰਤ ਸਰਕਾਰ ਵਲੋਂ ਸਥਾਪਿਤ ਇਹ ...

ਪੂਰੀ ਖ਼ਬਰ »

ਪੰਜਾਬ ਸਿਰ ਚੜ੍ਹੇ ਕਰਜ਼ੇ ਦੇ ਬਾਵਜੂਦ ਮਾਨ ਸਰਕਾਰ ਦਾ ਬਜਟ ਲੋਕ ਪੱਖੀ-ਕਟਾਰੀਆ

ਖੋਸਾ ਦਲ ਸਿੰਘ, 28 ਜੂਨ (ਮਨਪ੍ਰੀਤ ਸਿੰਘ ਸੰਧੂ)- ਆਮ ਆਦਮੀ ਪਾਰਟੀ ਦੇ ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਨੇ ਮਾਨ ਸਰਕਾਰ ਵਲੋਂ ਪਾਸ ਕੀਤੇ ਪਲੇਠੇ ਬਜਟ 'ਤੇ ਕਿਹਾ ਕਿ ਪੰਜਾਬ ਦੀ ਸੱਤਾ ਦਾ ਨਿੱਘ ਮਾਣਨ ਵਾਲੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਵਲੋਂ ...

ਪੂਰੀ ਖ਼ਬਰ »

ਘਰ 'ਚ ਸੰਨ੍ਹ ਲਾ ਕੇ ਚੋਰਾਂ ਨੇ ਉਡਾਇਆ ਹਜ਼ਾਰਾਂ ਦਾ ਸਾਮਾਨ

ਗੋਲੂ ਕਾ ਮੋੜ, 28 ਜੂਨ (ਸੁਰਿੰਦਰ ਸਿੰਘ ਪੁਪਨੇਜਾ)- ਹਲਕਾ ਗੁਰੂਰਸਹਾਏ ਅੰਦਰ ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਤੇ ਮੌਕਾ ਬਣਾ ਕੇ ਚੋਰਾਂ ਵਲੋਂ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਨ੍ਹਾਂ ਵਾਰਦਾਤਾਂ ਨੂੰ ...

ਪੂਰੀ ਖ਼ਬਰ »

ਗਿੱਦੜਾਂ ਵਾਲੀ 'ਚ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

ਅਬੋਹਰ, 28 ਜੂਨ (ਸੁਖਜੀਤ ਸਿੰਘ ਬਰਾੜ)-ਸਿਵਲ ਸਰਜਨ ਫ਼ਾਜ਼ਿਲਕਾ ਤੇ ਐੱਸ. ਐਮ. ਓ. ਖੂਈਖੇੜਾ ਡਾ. ਰੋਹਿਤ ਗੋਇਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਗਿੱਦੜਾਂ ਵਾਲੀ ਵਿਖੇ ਐਮ. ਪੀ. ਐੱਚ. ਐੱਸ. ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਮਲੇਰੀਆ ਜਾਗਰੂਕਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX