ਤਾਜਾ ਖ਼ਬਰਾਂ


ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  1 day ago
ਫ੍ਰੈਂਚ ਲੇਖਕ ਐਨੀ ਅਰਨੌਕਸ ਨੂੰ ਸਾਹਿਤ ਵਿਚ ਦਿੱਤਾ ਗਿਆ ਨੋਬਲ ਪੁਰਸਕਾਰ
. . .  1 day ago
6 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਦਿੱਤਾ ਧਰਨਾ
. . .  1 day ago
ਪਟਿਆਲਾ , 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ )- ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਪੰਜ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ...
IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  1 day ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  1 day ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  1 day ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  1 day ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਹਾੜ ਸੰਮਤ 554

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ ਦੀ ਮੈਕਸੀਕੋ ਸਰਹੱਦ ਨੇੜੇ ਕੰਟੇਨਰ 'ਚੋਂ ਮਿਲੀਆਂ 50 ਲਾਸ਼ਾਂ

ਸਾਨ ਫਰਾਂਸਿਸਕੋ/ਸਿਆਟਲ/ਸੈਕਰਾਮੈਂਟੋ, 28 ਜੂਨ (ਐੱਸ.ਅਸ਼ੋਕ ਭੌਰਾ, ਹਰਮਨਪ੍ਰੀਤ ਸਿੰਘ, ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਕਸਸ ਸੂਬੇ 'ਚ ਮਨੁੱਖੀ ਤਸਕਰੀ ਦੀ ਘਟਨਾ 'ਚ 50 ਲੋਕ ਮਾਰੇ ਗਏ ਹਨ, ਜਦਕਿ 16 ਲੋਕਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਅਧਿਕਾਰੀਆਂ ਨੇ ਟੈਕਸਸ-ਮੈਕਸੀਕੋ ਸਰਹੱਦ 'ਤੇ ਸੈਨ-ਅੰਟੋਨੀਓ 'ਚ ਇਕ 18 ਟਾਇਰਾਂ ਵਾਲੇ ਟਰੱਕ ਟ੍ਰੇਲਰ 'ਚੋਂ 50 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਟ੍ਰੇਲਰ 'ਚੋਂ 4 ਬੱਚਿਆਂ ਸਮੇਤ 16 ਲੋਕ ਨਾਜ਼ੁਕ ਹਾਲਤ 'ਚ ਮਿਲੇ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਕ ਟਰੱਕ ਟ੍ਰੇਲਰ ਨੂੰ ਸਰਹੱਦ ਨੇੜੇ ਵੇਖਿਆ ਹੈ, ਜਿਸ ਅੰਦਰ ਕੁਝ ਲੋਕ ਹੋ ਸਕਦੇ ਹਨ ਤੇ ਇਹ ਮਨੁੱਖੀ ਤਸਕਰੀ ਦਾ ਮਾਮਲਾ ਲੱਗਦਾ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਇਸ ਟ੍ਰੇਲਰ ਦੀ ਜਾਂਚ ਕੀਤੀ ਤਾਂ ਇਸ 'ਚ 50 ਲੋਕ ਮਿ੍ਤਕ ਪਾਏ ਗਏ | ਮੁੱਢਲੀਆਂ ਰਿਪੋਰਟਾਂ ਅਨੁਸਾਰ ਕੋਈ ਕੁਇਟਾਨਾ ਰੋਡ ਦੇ 9600 ਬਲਾਕ 'ਤੇ ਇਹ ਟਰੱਕ ਟ੍ਰੇਲਰ ਖੜ੍ਹਾ ਮਿਲਿਆ, ਜਿਸ ਵਿਚ 100 ਦੇ ਕਰੀਬ ਪ੍ਰਵਾਸੀ ਲੋਕ ਹੋਣ ਦਾ ਖਦਸ਼ਾ ਹੈ ਪਰ ਬਾਕੀ ਕਿਧਰ ਗਏ, ਇਹ ਜਾਂਚ ਦਾ ਹਿੱਸਾ ਹੈ | ਉੱਤਰੀ ਅਮਰੀਕਾ 'ਚ ਮੈਕਸੀਕੋ ਦੇ ਵਿਦੇਸ਼ ਮਾਮਲਿਆਂ ਵਿਭਾਗ ਦੇ ਮੁਖੀ ਰੋਬੇਰਟੋ ਵੇਲਾਸਕੋ ਅਲਵਰੇਜ਼ ਨੇ ਟਵਿੱਟਰ 'ਤੇ ਦੱਸਿਆ ਹੈ ਕਿ ਇਸ ਹਾਦਸੇ 'ਚ ਮਾਰੇ ਗਏ ਪ੍ਰਵਾਸੀਆਂ 'ਚ 22 ਮੈਕਸੀਕੋ, 7 ਗੁਆਟਮਾਲਾ ਤੇ 2 ਹੋਂਡਰਸ ਨਾਲ ਸਬੰਧਿਤ ਹਨ ਤੇ ਹੋਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ | ਸੈਨ ਅੰਟੋਨੀਓ ਦੇ ਮੇਅਰ ਰੌਨ ਨਿਰੇਨਬਰਗ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਅਜਿਹੇ ਅਣਮਨੁੱਖੀ ਵਰਤਾਰਿਆਂ ਵਿਚ ਸਾਨੂੰ ਤੇ ਪ੍ਰਵਾਸੀਆਂ ਨੂੰ ਖਤਰੇ 'ਚ ਪਾਉਣ ਵਾਲੇ ਲੋਕਾਂ ਲਈ ਕਾਨੂੰਨ ਦੀ ਤਹਿ ਤੱਕ ਜਾ ਕੇ ਸਖਤ ਸਜ਼ਾਵਾਂ ਦੇਣ ਲਈ ਹਰ ਹੀਲਾ ਅਪਣਾਇਆ ਜਾਵੇਗਾ | ਸੈਨ ਅੰਟੋਨੀਓ ਪੁਲਿਸ ਦੇ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਹੈ ਕਿ ਸ਼ਾਮ 6 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਲਾਵਾਰਿਸ ਟਰੱਕ ਟ੍ਰੇਲਰ ਖੜ੍ਹਾ ਹੈ ਤੇ ਜਦੋਂ ਪੁਲਿਸ ਪਹੁੰਚੀ ਤਾਂ ਵੱਡਾ ਦੁਖਾਂਤ ਵਾਪਰ ਚੁੱਕਾ ਸੀ | ਹਾਲਾਂਕਿ 3 ਲੋਕਾਂ ਨੂੰ ਗਿ੍ਫ਼ਤਾਰ ਵੀ ਕੀਤਾ ਗਿਆ ਹੈ, ਜੋ ਫੈਡਰਲ ਜਾਂਚ ਦਾ ਹਿੱਸਾ ਹੈ ਤੇ ਇਹਨਾਂ ਲੋਕਾਂ ਬਾਰੇ ਅਜੇ ਕੁਝ ਵੀ ਕਹਿਣਾ ਉਚਿਤ ਨਹੀਂ ਹੋਵੇਗਾ | ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਪ੍ਰਵਾਸੀਆਂ ਦੀ ਗਿ੍ਫ਼ਤਾਰੀ ਤੇ ਦੇਸ਼ ਨਿਕਾਲੇ ਵਿਚ ਕਮੀ ਆਉਣ ਨਾਲ ਮਨੁੱਖੀ ਤਸਕਰੀ ਵਧੀ ਹੈ | ਹਾਲਾਂਕਿ ਟੈਕਸਸ ਦੇ ਗਵਰਨਰ ਟਰੰਪ ਪੱਖੀ ਹਨ ਤੇ ਉਹ ਸਰਹੱਦ 'ਤੇ ਪੱਕੀ ਦੀਵਾਰ ਬਣਾਏ ਜਾਣ ਲਈ ਦਿ੍ੜ ਹਨ ਪਰ ਫਿਰ ਵੀ ਇਹ ਵੱਡੀ ਦੁਖਾਂਤਕ ਘਟਨਾ ਵਾਪਰ ਗਈ |

ਸ਼ਿਕਾਗੋ 'ਚ ਨਰਿੰਦਰ ਮੋਦੀ ਦੇ ਸਿੱਖਾਂ ਨਾਲ ਸੁਹਿਰਦ ਸੰਬੰਧਾਂ ਨੂੰ ਉਜਾਗਰ ਕਰਨ ਵਾਲੀਆਂ ਕਿਤਾਬਾਂ ਲੋਕ ਅਰਪਿਤ

ਐੱਸ. ਏ. ਐੱਸ. ਨਗਰ, 27 ਜੁੂਨ (ਕੇ. ਐੱਸ. ਰਾਣਾ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੁੱਚੇ ਦੇਸ਼ ਨੂੰ ਵੱਡੇ ਸੁਪਨੇ ਵੇਖਣ ਲਈ ਪ੍ਰੇਰਿਤ ਕਰਦਿਆਂ ਵਿਸ਼ਵ ਪੱਧਰ 'ਤੇ ਸਿੱਧ ਕੀਤਾ ਹੈ ਕਿ ਦਿ੍ੜ੍ਹ ਇਰਾਦਿਆਂ ਅਤੇ ਲਗਨ ਨਾਲ ਸੁਪਨੇ ਸਾਕਾਰ ਕੀਤੇ ਜਾ ਸਕਦੇ ਹਨ | ਇਹ ...

ਪੂਰੀ ਖ਼ਬਰ »

ਪਹਿਲੀ ਜੁਲਾਈ ਨੂੰ 'ਕੈਨੇਡਾ ਡੇਅ 'ਤੇ ਹੋਣਗੇ ਵੱਖ-ਵੱਖ ਸਮਾਗਮ

ਟੋਰਾਂਟੋਂ, 28 ਜੂਨ (ਹਰਜੀਤ ਸਿੰਘ ਬਾਜਵਾ)-ਪਹਿਲੀ ਜੁਲਾਈ ਨੂੰ ਦੇਸ਼ ਭਰ 'ਚ ਕੈਨੇਡਾ ਦਿਵਸ ਬੜੀ ਸਦਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਕੈਨੇਡਾ ਦੇ 155ਵੇਂ ਆਜ਼ਾਦੀ ਦਿਵਸ ਮੌਕੇ ਜਿੱਥੇ ਕੈਨੇਡਾ ਦੀ ਰਾਜਧਾਨੀ ਓਟਵਾ ਵਿਖੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ, ਉੱਥੇ ਹੀ ...

ਪੂਰੀ ਖ਼ਬਰ »

ਫਿਲਮ 'ਰਈਸ' ਮਾਨਹਾਨੀ ਮਾਮਲਾ-ਗੁਜਰਾਤ ਹਾਈਕੋਰਟ ਵਲੋਂ ਹੇਠਲੀ ਅਦਾਲਤ ਦੇ ਫੈਸਲੇ 'ਤੇ 20 ਤੱਕ ਰੋਕ

ਅਹਿਮਦਾਬਾਦ, 28 ਜੂਨ (ਏਜੰਸੀ)-ਗੁਜਰਾਤ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਅਤੇ ਖ਼ਿਲਮ 'ਰਈਸ' ਦੇ ਨਿਰਮਾਤਾਵਾਂ ਖ਼ਿਲਾਫ਼ ਦਾਇਰ 101 ਕਰੋੜ ਰੁਪਏ ਦੀ ਮਾਨਹਾਣੀ ਦੇ ਮਾਮਲੇ ਵਿਚ ਹੇਠਲੇ ਅਦਾਲਤ ਦੇ ਫੈਸਲੇ 'ਤੇ 20 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ | ਹੇਠਲੀ ...

ਪੂਰੀ ਖ਼ਬਰ »

ਹੱਤਿਆ 'ਚ ਮਦਦ ਮਾਮਲੇ 'ਚ 101 ਸਾਲਾ ਸਾਬਕਾ ਨਾਜ਼ੀ ਗਾਰਡ ਨੂੰ ਜੇਲ੍ਹ

ਬਰਲਿਨ, 28 ਜੂਨ (ਏਜੰਸੀ)-ਜਰਮਨੀ ਵਿਚ ਦੂਸਰੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਦੇ ਸਾਕਸੇਨਹੌਸੇਨ ਤਸੀਹੇ ਦੇਣ ਵਾਲੇ ਕੈਂਪ ਵਿਚ ਸੇਵਾ ਦੇਣ ਵਾਲੇ ਇਕ ਗਾਰਡ ਨੂੰ ਹੱਤਿਆ ਵਿਚ ਮਦਦ ਕਰਨ ਨਾਲ ਜੁੜੇ 3518 ਦੋਸ਼ਾਂ ਵਿਚ ਮੰਗਲਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ | ...

ਪੂਰੀ ਖ਼ਬਰ »

ਐਸ.ਪੀ. ਸਮੂਹ ਦੇ ਪਾਲੋਨਜੀ ਮਿਸਤਰੀ ਦਾ 93 ਸਾਲ ਦੀ ਉਮਰ 'ਚ ਦਿਹਾਂਤ

ਮੁੰਬਈ, 28 ਜੂਨ (ਏਜੰਸੀ)-ਅਰਬਪਤੀ ਕਾਰੋਬਾਰੀ ਅਤੇ ਸ਼ਾਪੂਰਜੀ ਪਾਲੋਨਜੀ ਸਮੂਹ ਦੇ ਮੁਖੀ ਪਾਲੋਨਜੀ ਮਿਸਤਰੀ ਦਾ ਇੱਥੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਦਿਹਾਂਤ ਹੋ ਗਿਆ | ਇਸ ਦੀ ਜਾਣਕਾਰੀ ਕੰਪਨੀ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ | ਉਹ 93 ਸਾਲ ਦੇ ਸਨ | ਮਿਸਤਰੀ ਦਾ ਐਸ.ਪੀ. ...

ਪੂਰੀ ਖ਼ਬਰ »

ਜੀਓ ਦੇ ਡਾਇਰੈਕਟਰ ਅਹੁਦੇ ਤੋਂ ਮੁਕੇਸ਼ ਅੰਬਾਨੀ ਵਲੋਂ ਅਸਤੀਫਾ, ਬੇਟੇ ਆਕਾਸ਼ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ, 28 ਜੂਨ (ਏਜੰਸੀ)-ਮੁਕੇਸ਼ ਅੰਬਾਨੀ ਨੇ ਜੀਓ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਬੇਟੇ ਆਕਾਸ਼ ਅੰਬਾਨੀ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਬੀਤੇ ਕੱਲ੍ਹ (27 ਜੂਨ ਨੂੰ ) ਬੋਰਡ ਦੀ ਮੀਟਿੰਗ ਰੱਖੀ ਗਈ ਸੀ, ...

ਪੂਰੀ ਖ਼ਬਰ »

ਕੋਲੰਬੀਆ 'ਚ ਜੇਲ੍ਹ 'ਚ ਅੱਗ ਲੱਗਣ ਕਾਰਨ 51 ਮੌਤਾਂ

ਬੋਗੋਟਾ, 28 ਜੂਨ (ਏਜੰਸੀ)-ਦੱਖਣੀ ਅਮਰੀਕੀ ਮਹਾਂਦੀਪ ਦੇ ਦੇਸ਼ ਕੋਲੰਬੀਆ ਦੇ ਬੋਗੋਟਾ ਵਿਚ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਵਿਚ ਦੌਰਾਨ 51 ਕੈਦੀਆਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਦੱਸਿਆ ਕਿ ਭੱਜਣ ਦੇ ਯਤਨ ਦੌਰਾਨ ਦੰਗੇ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ...

ਪੂਰੀ ਖ਼ਬਰ »

ਜੌਰਡਨ 'ਚ ਜ਼ਹਿਰੀਲੀ ਗੈਸ ਦੇ ਕੰਟੇਨਰ 'ਚ ਧਮਾਕਾ, 12 ਮੌਤਾਂ

ਅਮਾਨ, 28 ਜੂਨ (ਏਜੰਸੀ)-ਜੌਰਡਨ ਦੇ ਅਕਾਬਾ ਬੰਦਰਗਾਹ 'ਚ ਇਕ ਜਹਾਜ਼ 'ਤੇ ਕਲੋਰੀਨ ਟੈਂਕ ਲੋਡ ਕਰਨ ਵਾਲੀ ਇਕ ਕਰੇਨ ਨੇ ਸੋਮਵਾਰ ਨੂੰ ਉਨ੍ਹਾਂ ਵਿਚੋਂ ਇਕ ਨੇ ਸੁੱਟ ਦਿੱਤਾ, ਜਿਸ ਨਾਲ ਜ਼ਹਿਰੀਲੇ ਪੀਲੇ ਧੂੰਏਾ ਦਾ ਇਕ ਭਿਆਨਕ ਧਮਾਕਾ ਹੋਇਆ ਅਤੇ 12 ਲੋਕਾਂ ਦੀ ਮੌਤ ਹੋ ਗਈ ਜਦੋਂ ...

ਪੂਰੀ ਖ਼ਬਰ »

ਕੰਗਨਾ ਰਣੌਤ 4 ਨੂੰ ਹੋਵੇਗੀ ਅਦਾਲਤ 'ਚ ਪੇਸ਼

ਮੁੰਬਈ, 28 ਜੂਨ (ਏਜੰਸੀ)-ਮੁੰਬਈ ਦੀ ਇਕ ਅਦਾਲਤ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਗੀਤਕਾਰ ਜਾਵੇਦ ਅਖ਼ਤਰ ਦੇ ਮਾਨਹਾਣੀ ਮਾਮਲੇ ਵਿਚ 4 ਜੁਲਾਈ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ | ਅਸਲ ਵਿਚ ਇਸ ਤੋਂ ਪਹਿਲਾਂ ਕੰਗਨਾ ਨੂੰ 27 ਜੂਨ ਨੂੰ ਮੁੰਬਈ ਅਦਾਲਤ ਵਿਚ ਪੇਸ਼ ਹੋਣਾ ...

ਪੂਰੀ ਖ਼ਬਰ »

ਅਮਰੀਕਾ 'ਚ 2 ਦਿਨਾਂ 'ਚ ਦੂਸਰਾ ਰੇਲ ਹਾਦਸਾ, 3 ਮੌਤਾਂ ਤੇ ਕਈ ਜ਼ਖ਼ਮੀ

ਸੈਕਰਾਮੈਂਟੋ, 28 ਜੂਨ (ਹੁਸਨ ਲੜੋਆ ਬੰਗਾ)-ਲਾਸ ਏਾਜਲਸ ਤੋਂ ਸ਼ਿਕਾਗੋ ਜਾ ਰਹੀ ਐਮਟਰੈਕ ਯਾਤਰੀ ਰੇਲ ਗੱਡੀ ਮਿਸੌਰੀ ਦੇ ਦਿਹਾਤੀ ਖੇਤਰ ਵਿਚ ਪਟੜੀ ਉਪਰ ਖੜ੍ਹੇ ਇਕ ਟਰੱਕ ਨਾਲ ਟਕਰਾ ਕੇ ਪਟੜੀ ਤੋਂ ਲੱਥ ਗਈ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਅਨੇਕਾਂ ਹੋਰ ...

ਪੂਰੀ ਖ਼ਬਰ »

ਬਰੈਂਪਟਨ 'ਚ ਪੰਜਾਬੀ ਬਜ਼ੁਰਗ ਔਰਤ ਦੀ ਲਾਸ਼ ਮਿਲੀ

ਟੋਰਾਂਟੋ, 28 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਪੂਰਬੀ ਇਲਾਕੇ ਦੇ ਵਾਰਡ 8 'ਚ ਇਕ ਬਜ਼ੁਰਗ ਬੀਬੀ ਪਾਸ਼ੋ ਬਾਸੀ (81) ਦੀ ਬੀਤੇ ਕੱਲ੍ਹ ਲਾਸ਼ ਛੱਪੜ ਨੇੜਿਓਾ ਮਿਲੀ ਹੈੈ | ਬੀਬੀ ਬਾਸੀ 26 ਜੂਨ ਤੋਂ ਲਾਪਤਾ ਸੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ...

ਪੂਰੀ ਖ਼ਬਰ »

ਮੈਨੀਟੋਬਾ ਸੂਬੇ ਦੀ ਵਿਧਾਨ ਸਭਾ 'ਚ ਪੰਜਾਬੀ ਮੂਲ ਦੇ ਖਿਡਾਰੀ ਸਨਮਾਨਿਤ

ਵਿਨੀਪੈਗ, 28 ਜੂਨ (ਸਰਬਪਾਲ ਸਿੰਘ)-ਮੈਨੀਟੋਬਾ ਸੂਬੇ ਦੀ ਵਿਧਾਨ ਸਭਾ 'ਚ ਇਹ ਪਹਿਲਾ ਮੌਕਾ ਸੀ, ਜਦੋਂ ਸਤਲੁਜ ਕਲੱਬ ਕੈਨੇਡਾ ਵਲੋਂ ਕਰਵਾਏ ਖੇਡ ਸਮਾਗਮ ਦੌਰਾਨ 36 ਦੇ ਕਰੀਬ ਪੰਜਾਬੀ ਮੂਲ ਦੇ ਖਿਡਾਰੀਆਂ ਨੂੰ ਆਪੋ-ਆਪਣੀਆਂ ਖੇਡਾਂ 'ਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਸੂਬੇ ...

ਪੂਰੀ ਖ਼ਬਰ »

ਯੂਕਰੇਨ 'ਚ ਸ਼ਾਪਿੰਗ ਮਾਲ 'ਤੇ ਮਿਜ਼ਾਈਲ ਹਮਲਾ, 18 ਮੌਤਾਂ

ਕੀਵ, 28 ਜੂਨ (ਏਜੰਸੀ)-ਰੂਸ ਨੇ ਯੂਕਰੇਨ ਦੇ ਕ੍ਰੇਮੇਨਚੁਕ ਵਿਚ ਇਕ ਸ਼ਾਪਿੰਗ ਮਾਲ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਇਲ ਨਾਲ ਹਮਲਾ ਕੀਤਾ | ਇਸ ਹਮਲੇ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ 59 ਲੋਕ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਿਚੋਂ 25 ਨੂੰ ਜ਼ਿਆਦਾ ਸੱਟਾਂ ...

ਪੂਰੀ ਖ਼ਬਰ »

ਬੌਰਿਸ ਜੌਹਨਸਨ ਵਲੋਂ ਜ਼ੇਲੇਂਸਕੀ ਨੂੰ ਯੂ. ਕੇ. ਆਉਣ ਦਾ ਸੱਦਾ

ਲੰਡਨ, 28 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਲੰਡਨ ਆਉਣ ਦਾ ਸੱਦਾ ਦਿੱਤਾ ਹੈ | ਬੌਰਿਸ ਜੌਹਨਸਨ ਨੇ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਕੈਲਗਰੀ ਵਿਖੇ ਲੱਡੂ ਵੰਡੇ

ਕੈਲਗਰੀ, 28 ਜੂਨ (ਜਸਜੀਤ ਸਿੰਘ ਧਾਮੀ)-ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੀ ਸ਼ਾਨਦਾਰ ਜਿੱਤ 'ਤੇ ਕੈਲਗਰੀ ਦੀ ਜਥੇਬੰਦੀ ਵਲੋਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਖ਼ੁਸ਼ੀ ਦੀ ਲਹਿਰ

ਬਰੇਸ਼ੀਆ, (ਇਟਲੀ) 28 ਜੂਨ (ਬਲਦੇਵ ਸਿੰਘ ਬੂਰੇ ਜੱਟਾਂ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਲੋਕ ਸਭਾ ਹਲਕੇ ਤੋਂ ਹੋਈ ਜਿੱਤ ਨਾਲ ਵਿਦੇਸ਼ਾਂ ਵਿਚ ਵਸਦੇ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ | ਇਟਲੀ ਸਮੇਤ ...

ਪੂਰੀ ਖ਼ਬਰ »

ਸਾਹਿਤ ਸਭਾ ਸਭ ਰੰਗ ਐਡਮਿੰਟਨ ਦੀ ਚੋਣ

ਐਡਮਿੰਟਨ, 28 ਜੂਨ (ਦਰਸ਼ਨ ਸਿੰਘ ਜਟਾਣਾ)-ਐਡਮਿੰਟਨ ਦੀ ਸਭ ਰੰਗ ਸਾਹਿਤ ਸਭਾ ਐਡਮਿੰਟਨ ਕੈਨੇਡਾ ਦੀ ਮੀਟਿੰਗ ਹੋਈ | ਮੀਟਿੰਗ 'ਚ ਜਸਬੀਰ ਦਿਓਲ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ ਤੇ ਇਸ 'ਚ ਲਏ ਫ਼ੈਸਲੇ ਦੌਰਾਨ ਇਸ ਸਾਹਿਤ ਸਭਾ ਦੀ ਚੋਣ ਕੀਤੀ ਗਈ | ਮੀਟਿੰਗ 'ਚ ਹਿੰਦੀ, ਪੰਜਾਬੀ ...

ਪੂਰੀ ਖ਼ਬਰ »

ਬ੍ਰੈਡਫੋਰਡ ਤੋਂ ਹੋਇਆ ਇੰਗਲੈਂਡ ਦੇ 2022 ਕਬੱਡੀ ਸੀਜ਼ਨ ਦਾ ਆਗਾਜ਼

ਲੰਡਨ, 28 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਬੱਡੀ ਸੀਜ਼ਨ 2022 ਦੀ ਸ਼ੁਰੂਆਤ ਬ੍ਰੈਡਫੋਰਡ ਤੋਂ ਹੋਈ | ਇਹ ਟੂਰਨਾਮੈਂਟ ਮਾਣਕ ਪਿੰਡ ਦੇ ਸਾਬਕਾ ਸਰਪੰਚ ਸ: ਗੁਰਦੀਪ ਸਿੰਘ ਲਾਲੀ ਮਾਣਕ ਅਤੇ ਉੱਘੇ ਕਬੱਡੀ ਖਿਡਾਰੀ ਮਰਹੂਮ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਨੂੰ ...

ਪੂਰੀ ਖ਼ਬਰ »

ਸੰਤੋਖ ਸਿੰਘ ਹੇਅਰ ਦਾ ਕਹਾਣੀ ਸੰਗ੍ਰਹਿ ਅਤੇ ਸੁਰਿੰਦਪਾਲ ਸਿੰਘ ਦਾ ਕਾਵਿ ਸੰਗ੍ਰਹਿ ਲੋਕ ਅਰਪਨ

ਲੰਡਨ, 28 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੇ ਉੱਘੇ ਲੇਖਕ ਸੰਤੋਖ ਸਿੰਘ ਹੇਅਰ ਦੇ ਕਹਾਣੀ ਸੰਗ੍ਰਹਿ 'ਹਰਾ ਚੂੜਾ' ਅਤੇ ਸੁਰਿੰਦਪਾਲ ਸਿੰਘ ਦਾ ਕਾਵਿ ਸੰਗ੍ਰਹਿ 'ਗੁੜ ਵਾਲੀ ਚਾਹ' ਬੀਤੇ ਦਿਨੀਂ ਬਰਤਾਨੀਆ ਦੇ ਸ਼ਹਿਰ ਕਵੈਂਟਰੀ ਵਿਖੇ ਲੋਕ ਅਰਪਨ ਕੀਤਾ ਗਿਆ | ...

ਪੂਰੀ ਖ਼ਬਰ »

ਮਾਨ ਦੀ ਜਿੱਤ ਦੀ ਖੁਸ਼ੀ 'ਚ ਵੰਡੇ ਲੱਡੂ

ਲੰਡਨ, 28 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂ. ਕੇ. ਦੇ ਆਗੂਆਂ ਵਲੋਂ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਪਾਰਲੀਮੈਂਟਰੀ ਹਲਕੇ ਤੋਂ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਪੰਜਾਬੀਆਂ ਦੇ ਗੜ੍ਹ ਸਾਊਥਾਲ 'ਚ ਲੱਡੂ ਵੰਡੇ ਗਏ | ਅਕਾਲੀ ਦਲ ...

ਪੂਰੀ ਖ਼ਬਰ »

ਫਿਲੌਰ ਦੇ ਸਤੀਸ਼ ਕੁਮਾਰ ਸਰੀ ਮੰਦਰ ਦੇ ਪ੍ਰਧਾਨ ਚੁਣੇ

ਐਬਟਸਫੋਰਡ, 28 ਜੂਨ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਲਕਸ਼ਮੀ ਨਰਾਇਣ ਮੰਦਰ ਸਰੀ ਦੀ ਨਵੀਂ ਪ੍ਰਬੰਧਕੀ ਕਮੇਟੀ ਵਾਸਤੇ ਹੋਈਆਂ ਚੋਣਾਂ 'ਚ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਫਿਲੌਰ ਦੇ ਜੰਮਪਲ ਸਤੀਸ਼ ਕੁਮਾਰ ...

ਪੂਰੀ ਖ਼ਬਰ »

ਸਿਆਟਲ 'ਚ ਨਾਰਥ ਅਮਰੀਕਾ ਦੇ 300 ਬੱਚਿਆਂ ਨੇ ਗੁਰਮਤਿ ਸਮਰ ਕੈਂਪ 'ਚ ਲਿਆ ਹਿੱਸਾ

ਸਿਆਟਲ, 28 ਜੂਨ (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਸਿੰਘ ਸਭਾ 'ਚ 22 ਤੋਂ 27 ਜੂਨ ਤੱਕ ਗੁਰਮਤਿ ਸਮਰ ਕੈਂਪ ਚੱਲਿਆ, ਜਿੱਥੇ ਨਾਰਥ ਅਮਰੀਕਾ ਤੋਂ 300 ਬੱਚਿਆਂ ਨੇ ਭਾਗ ਲਿਆ ਅਤੇ ਗੁਰ ਮਰਿਆਦਾ ਦੇ ਨਿਯਮਾਂ ਦੀ ਪਾਲਣਾ ਕਰਨ 'ਤੇ ਜ਼ੋਰ ਦਿੱਤਾ ਗਿਆ | ਗੁਰਦੇਵ ਸਿੰਘ ਸਮਰਾ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX