ਤਾਜਾ ਖ਼ਬਰਾਂ


ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 107 ਦੌੜਾਂ ਦਾ ਟੀਚਾ
. . .  9 minutes ago
ਸਾਨੂੰ ਸ਼ਹੀਦਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ - ਵਿਧਾਇਕ ਗੈਰੀ ਬੜਿੰਗ
. . .  37 minutes ago
ਅਮਲੋਹ, 28 ਸਤੰਬਰ (ਕੇਵਲ ਸਿੰਘ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕੈਂਡਲ ਮਾਰਚ ਨਾਭਾ ਚੌਕ ਅਮਲੋਹ ਤੋਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਤੱਕ ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਕੱਢਿਆ ਗਿਆ ਮੋਮਬੱਤੀ ਮਾਰਚ
. . .  48 minutes ago
ਖਮਾਣੋਂ, 28 ਸਤੰਬਰ (ਮਨਮੋਹਣ ਸਿੰਘ ਕਲੇਰ) - ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ। ।ਇਸ ਮੋਮਬੱਤੀ ਮਾਰਚ ਵਿਚ ਵੱਖ-ਵੱਖ ਸਕੂਲਾਂ...
ਗੰਨਾ ਕਾਸ਼ਤਕਾਰਾਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਲਿਆ ਵਾਪਸ
. . .  30 minutes ago
ਜਲੰਧਰ, 28 ਸਤੰਬਰ - ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦੀਆਂ ਜਥੇਬੰਦੀਆਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਵਾਪਸ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 48/6
. . .  about 1 hour ago
ਪਿੰਡ ਘਰਾਚੋਂ ਵਿਖੇ ਚੱਲ ਰਹੇ ਸਮਾਗਮ ਵਿਚ ਪਹੁੰਚੇ ਭਗਵੰਨ ਮਾਨ
. . .  about 1 hour ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ ਸ਼ਹੀਦਾਂ ਦੇ ਨਾਮ' ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਗਏ ਹਨ, ਜਿਨਾਂ ਦਾ ਇਲਾਕਾ ਵਾਸੀਆਂ ਵਲੋਂ ਸਵਾਗਤ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਦੂਜੇ ਓਵਰ 'ਚ ਦੂਜਾ ਝਟਕਾ, ਡੀਕਾਕ ਇਕ ਦੌੜ ਬਣਾ ਕੇ ਆਊਟ
. . .  about 1 hour ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਪਹਿਲੇ ਓਵਰ 'ਚ ਹੀ ਝਟਕਾ, ਬਬੂਮਾ ਬਿਨਾਂ ਕੋਈ ਦੌੜ ਬਣਾਏ ਆਊਟ
. . .  about 1 hour ago
ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਚੁਣੇ ਗਏ ਆਰ.ਜੇ.ਡੀ. ਮੁਖੀ
. . .  about 1 hour ago
ਪਟਨਾ, 28 ਸਤੰਬਰ - ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਚੁਣੇ ਗਏ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ.ਸੀ.ਸੀ. ਟੀ-20 ਰੈਂਕਿੰਗ 'ਚ ਦੂਜੇ ਸਥਾਨ ’ਤੇ ਪਹੁੰਚੇ ਸੂਰੀਆ ਕੁਮਾਰ ਯਾਦਵ
. . .  about 2 hours ago
ਨਵੀਂ ਦਿੱਲੀ, 28 ਸਤੰਬਰ - ਭਾਰਤੀ ਬੱਲੇਬਾਜ਼ ਸੂਰੀਆ ਕੁਮਾਰ ਯਾਦਵ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਜਾਰੀ ਟੀ-20 ਕੌਮਾਂਤਰੀ ਪੁਰਸ਼ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਇਕ ਵਾਰ ਫਿਰ ਕੈਰੀਅਰ ਦੇ ਸਰਵੋਤਮ ਦੂਜੇ ਸਥਾਨ ’ਤੇ ਪਹੁੰਚ ਗਏ...
ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਸ਼ੁਰੂ
. . .  about 2 hours ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਦੀ ਸ਼ੁਰੂਆਤ ਹੋ ਗਈ ਹੈ । ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ...
ਫੀਫਾ ਵਲੋਂ ਮਹਾਨ ਫੁੱਟਬਾਲਰ ਸੁਨੀਲ ਛੇਤਰੀ ਦੇ ਜੀਵਨ, ਕੈਰੀਅਰ 'ਤੇ ਸੀਰੀਜ਼ ਸ਼ੁਰੂ
. . .  about 2 hours ago
ਜ਼ਿਊਰਿਖ (ਸਵਿਟਜ਼ਰਲੈਂਡ), 28 ਸਤੰਬਰ - ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਸੁਨੀਲ ਛੇਤਰੀ ਦੇ ਮਹਾਨ ਕੈਰੀਅਰ ਨੂੰ 'ਕੈਪਟਨ ਫੈਨਟੈਸਟਿਕ' ਨਾਮ ਦੀ ਲੜੀ ਦੇ ਰੂਪ ਵਿਚ ਇਕ ਨਵੀਂ ਪਛਾਣ ਮਿਲੀ ਹੈ, ਜੋ ਤਿੰਨ ਐਪੀਸੋਡਾਂ ਦੇ ਅੰਤਰਾਲ ਵਿਚ ਉਸ ਦੀ ਕਹਾਣੀ ਨੂੰ ਪ੍ਰਦਰਸ਼ਿਤ...
ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ ਲਗਾਇਆ 5 ਲੱਖ ਰੁਪਏ ਜੁਰਮਾਨਾ
. . .  about 3 hours ago
ਨਵੀਂ ਦਿੱਲੀ, 28 ਸਤੰਬਰ - ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ...
ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੂੰ ਮਿਲਣ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  about 3 hours ago
ਪਟਿਆਲਾ, 28 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਸੰਗਰੂਰ ਮਾਰਗ 'ਤੇ ਸਥਿਤ ਪਿੰਡ ਭੇਡਪੁਰਾ ਵਿਖੇ ਪਿਛਲੇ 9 ਦਿਨਾਂ ਤੋਂ ਬਿਜਲੀ ਦੇ ਹਾਈ ਵੋਲਟੇਜ ਤਾਰਾਂ ਵਾਲੇ ਖੰਭੇ ਦੇ ਉਪਰ ਚੜ੍ਹੇ ਏ.ਐਲ.ਐਮ. ਦੀ ਨੌਕਰੀ ਦੀ ਮੰਗ ਕਰ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ...
ਪ੍ਰਧਾਨ ਮੰਤਰੀ ਮੋਦੀ ਵਲੋਂ ਲਤਾ ਮੰਗੇਸ਼ਕਰ ਨੂੰ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ
. . .  about 3 hours ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ 93ਵੇਂ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ...
ਰਾਜੂ ਸ਼੍ਰੀਵਾਸਤਵ ਦੀ ਬੇਟੀ ਵਲੋਂ ਅਮਿਤਾਭ ਬੱਚਨ ਲਈ ਭਾਵੁਕ ਨੋਟ
. . .  about 3 hours ago
ਮੁੰਬਈ, 28 ਦਸੰਬਰ - ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਨੇ ਮੈਗਾਸਟਾਰ ਅਮਿਤਾਭ ਬੱਚਨ ਲਈ ਇਕ ਭਾਵੁਕ ਨੋਟ ਛੱਡਿਆ ਹੈ। ਅੰਤਰਾ ਨੇ ਆਪਣੇ ਪਿਤਾ ਦੇ ਆਖਰੀ ਦਿਨਾਂ ਵਿਚ ਉਨ੍ਹਾਂ ਦੀ ਮਦਦ ਲਈ ਧੰਨਵਾਦ ਪ੍ਰਗਟ ਕੀਤਾ। ਅੰਤਰਾ ਨੇ ਭਾਵੁਕ ਨੋਟ ਨੂੰ ਰਾਜੂ ਸ਼੍ਰੀਵਾਸਤਵ...
ਵਿਜੀਲੈਂਸ ਵਲੋਂ ਫ਼ੰਡਾਂ ਵਿਚ ਘਪਲੇ ਦੇ ਦੋਸ਼ ਹੇਠ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫ਼ਤਾਰ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੰਗਰੂਰ ਜ਼ਿਲ੍ਹੇ ਦੀ ਨਗਰ ਕੌਂਸਲ ਸੁਨਾਮ ਦੇ ਸਾਬਕਾ ਪ੍ਰਧਾਨ ਭਗੀਰਥ ਰਾਏ ਨੂੰ ਸਰਕਾਰੀ ਫ਼ੰਡਾਂ ਵਿਚ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ...
ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਨ ਲੋਕਾਂ ਦੀ ਭਲਾਈ ਲਈ ਕੰਮ - ਹਰਪਾਲ ਸਿੰਘ ਚੀਮਾ
. . .  about 4 hours ago
ਸੰਗਰੂਰ, 28 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਦੇ ਖਜ਼ਾਨਾ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...
ਬਿਕਰਮਜੀਤ ਸਿੰਘ ਮਜੀਠਿਆ ਪਿੰਡ ਫੱਗੂਵਾਲਾ ਪਹੁੰਚੇ
. . .  about 4 hours ago
ਭਵਾਨੀਗੜ੍ਹ 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਪਿੰਡ ਫੱਗੂਵਾਲਾ ਪਹੁੰਚੇ ਅਤੇ ਅਕਾਲੀ ਆਗੂਆਂ ਨਾਲ...
ਮਾਲ ਗੱਡੀ ਹੇਠ ਆਉਣ ਕਾਰਨ ਬਜ਼ੁਰਗ ਦੀ ਮੌਤ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਦੁਪਹਿਰ ਸਮੇ ਸੁਨਾਮ ਨੇੜੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਇਕ ਬਜ਼ੁਰਗ ਦੀ ਮਾਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਜੀ.ਆਰ.ਪੀ. ਸੁਨਾਮ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ...
ਕਿਸਾਨਾਂ ਵਲੋਂ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਦੂਜੇ ਦਿਨ ਵੀ ਜਾਰੀ
. . .  about 4 hours ago
ਲੌਂਗੋਵਾਲ, 28 ਸਤੰਬਰ (ਸ. ਸ. ਖੰਨਾ,ਵਿਨੋਦ ) - ਕਸਬੇ ਦੇ ਵਾਰਡ ਨੰਬਰ 4 ਵਿਚ ਗਲੀ ਦੇ ਨਿਰਮਾਣ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਵਲੋਂ ਵਰਤੇ ਜਾ ਰਹੇ ਪੱਖਪਾਤੀ ਰਵੱਈਏ ਦੇ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਨਗਰ ਕੌਂਸਲ ਦਫ਼ਤਰ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ
. . .  about 4 hours ago
ਮਲੋਟ, 28 ਸਤੰਬਰ (ਪਾਟਿਲ) - ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਭਗਤ ਸਿੰਘ ਦਾ ਬੁੱਤ ਅਬੋਹਰ-ਮੁਕਤਸਰ ਰੋਡ ਮਲੋਟ ਵਿਖੇ ਸਥਾਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸ਼ਹਾਦਤ...
ਕੇਂਦਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਨੇ 4 ਫ਼ੀਸਦੀ ਵਧਾਇਆ ਮਹਿੰਗਾਈ ਭੱਤਾ
. . .  about 5 hours ago
ਨਵੀਂ ਦਿੱਲੀ, 28 ਸਤੰਬਰ- ਦੇਸ਼ ਦੇ 50 ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੇਂਦਰ ਸਰਕਾਰ ਨੇ ਅੱਜ ਮਹਿੰਗਾਈ ਭੱਤੇ (ਡੀ.ਏ.) 'ਚ ਵਾਧਾ ਕੀਤਾ ਹੈ। ਇਸ ਨੂੰ 34 ਫ਼ੀਸਦ ਤੋਂ ਵਧਾ ਕੇ 38 ਫ਼ੀਸਦੀ ਕਰ ਦਿੱਤਾ ਗਿਆ...
ਸ਼ਹੀਦ ਭਗਤ ਸਿੰਘ ਨੂੰ ਨਮਨ ਕਰਦਿਆਂ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ 'ਸੱਚੀਆਂ ਨੀਅਤਾਂ ਨੂੰ ਮੁਰਾਦਾਂ'
. . .  about 5 hours ago
ਚੰਡੀਗੜ੍ਹ, 28 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸੱਚੀਆਂ ਨੀਅਤਾਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 18 ਹਾੜ ਸੰਮਤ 554

ਲੁਧਿਆਣਾ

ਠੇਕਾ ਮੁਲਾਜ਼ਮਾਂ ਨੇ ਫੂਕੀਆਂ ਬਜਟ ਦੀਆਂ ਕਾਪੀਆਂ

ਲੁਧਿਆਣਾ, 1 ਜੁਲਾਈ (ਸਲੇਮਪੁਰੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਸਮੁੱਚੇ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਫੂਕਣ ਦੇ ਉਲੀਕੇ ਪ੍ਰੋਗਰਾਮ ਤਹਿਤ ਡੀ. ਸੀ. ਦਫ਼ਤਰ ਸਾਹਮਣੇ ਇਕੱਤਰ ਹੋਣ ਉਪਰੰਤ ਠੇਕਾ ਮੁਲਾਜ਼ਮਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ | ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਆਗੂ ਕੁਲਦੀਪ ਸਿੰਘ ਬੁੱਢੇਵਾਲ ਨੇ ਕਿਹਾ ਕਿ ਭਾਵੇਂ ਪੰਜਾਬ ਵਿਚ ਸਰਕਾਰ ਬਦਲ ਗਈ ਹੈ, ਪਰ ਸਮੂਹ ਸਰਕਾਰੀ ਵਿਭਾਗਾਂ ਵਿਚ ਪਿਛਲੇ ਲੰਬੇ ਸਮੇਂ ਤੋਂ ਠੇਕਾ ਪ੍ਰਣਾਲੀ ਦੀ ਚੱਕੀ ਵਿਚ ਪਿਸ ਰਹੇ ਠੇਕਾ ਮੁਲਾਜ਼ਮਾਂ ਦੀ ਹੋਣੀ ਨਹੀਂ ਬਦਲੀ ਕਿਉਂਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸੀ ਸਰਕਾਰਾਂ ਦੀ ਤਰ੍ਹਾਂ 'ਆਪ' ਸਰਕਾਰ ਵੀ ਕਾਰਪੋਰੇਟ ਹਿਤਾਂ ਦਾ ਖ਼ਿਆਲ ਰੱਖਦੀ ਹੋਈ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਰੈਗੂਲਰ ਕਰਨ ਦੀ ਥਾਂ 'ਤੇ ਨਵੀਆਂ ਕਮੇਟੀਆਂ ਅਤੇ ਨਵਾਂ ਕਾਨੂੰਨ ਬਣਾਉਣ ਦੀਆਂ ਹੀ ਗੱਲਾਂ ਕਰ ਰਹੀ ਹੈ, ਜਦਕਿ ਪਿਛਲੀਆਂ ਸਰਕਾਰਾਂ ਦੀ ਤਰਾਂ ਉਹੀ ਛੱਤੀ ਹਜ਼ਾਰ ਦਾ ਅੰਕੜਾ ਹੈ, ਪਰ ਪੰਜਾਬ ਦੀ ਨਵੀਂ ਬਣੀ ਆਪ ਸਰਕਾਰ ਵੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਸਲੇ 'ਤੇ ਪਿਛਲੀਆਂ ਸਰਕਾਰਾਂ ਦੀ ਤਰਾਂ ਉਹੀ ਟਾਲ-ਮਟੋਲ ਦੀ ਨੀਤੀ ਹੀ ਅਪਣਾ ਰਹੀ ਹੈ ਅਤੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਖ਼ਾਸਕਰ ਆਊਟਸੋਰਸਡ (ਠੇਕੇਦਾਰਾਂ ਅਤੇ ਕੰਪਨੀਆਂ ਰਾਹੀਂ), ਇਨਲਿਸਟਮੈਂਟ ਸਮੇਤ ਹੋਰ ਕੈਟਾਗਰੀਆਂ ਰਾਹੀਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਆਪਣਾ ਮੂੰਹ ਤੱਕ ਨਹੀਂ ਖੋਲਿ੍ਹਆ ਅਤੇ ਨਾ ਹੀ ਉਪਰੋਕਤ ਠੇਕਾ ਮੁਲਾਜ਼ਮਾਂ ਨੂੰ ਗੁਜ਼ਾਰੇ ਯੋਗ ਤਨਖ਼ਾਹ ਦੇਣ ਲਈ ਹੀ ਕੋਈ ਵਿਸ਼ੇਸ਼ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ,ਜਿਸ ਤੋਂ ਸਾਫ਼ ਜੱਗ ਜ਼ਾਹਿਰ ਹੁੰਦਾ ਹੈ ਕਿ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਨਿੱਜੀਕਰਨ ਅਤੇ ਕਾਰਪੋਰੇਟਾਂ ਦਾ ਪੱਖ ਪੂਰ ਰਹੀ | ਇਸ ਮੌਕੇ ਜਥੇਬੰਦੀ ਦੇ ਆਗੂ ਜਗਜੀਤ ਸਿੰਘ, ਚਰਨ ਸਿੰਘ ਜਸਵੰਤ ਸਿੰਘ, ਹਾਕਮ ਸਿੰਘ, ਗੁਰਦੀਪ ਸਿੰਘ, ਗੁਰਮਿੰਦਰ ਸਿੰਘ ਅਤੇ ਅੰਮਿ੍ਤਪਾਲ ਸਿੰਘ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਸਾਰਥਿਕ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਠੇਕਾ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ!

ਰੇਲਵੇ ਚਾਇਲਡ ਲਾਈਨ ਨੇ ਲਾਵਾਰਸ ਮਿਲੇ 3 ਬੱਚਿਆਂ ਨੂੰ ਬਾਲ ਘਰ ਭੇਜਿਆ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਚਾਇਲਡ ਲਾਈਨ-1098 ਦੇ ਅਹੁਦੇਦਾਰਾਂ ਨੇ ਰੇਲਵੇ ਸਟੇਸ਼ਨ ਤੋਂ ਚਾਰ ਬੱਚੇ ਲਾਵਾਰਸ ਹਾਲਤ ਵਿਚ ਬਰਾਮਦ ਕੀਤੇ ਹਨ | ਤਿੰਨ ਬੱਚਿਆਂ ਨੂੰ ਘਰ ਭੇਜਿਆ ਗਿਆ ਹੈ, ਜਦਕਿ ਇਕ ਲੜਕੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ

ਲੁਧਿਆਣਾ, 1 ਜੁਲਾਈ (ਕਵਿਤਾ ਖੁੱਲਰ)-ਗੁਰਦੁਆਰਾ ਭਾਈ ਨਰੈਣ ਸਿੰਘ ਵੀਰ ਸਿੰਘ ਨੇੜੇ ਸੁਭਾਨੀ ਬਿਲਡਿੰਗ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਮੁੱਖ ਸੇਵਾਦਾਰ ਸੰਤੋਖ ਸਿੰਘ ...

ਪੂਰੀ ਖ਼ਬਰ »

ਬੱਚੇ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲਾ ਗਿ੍ਫ਼ਤਾਰ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੰਡਾਰੀ ਕਲਾਂ ਵਿਚ ਬੀਤੀ ਦੇਰ ਰਾਤ 11 ਸਾਲ ਦੇ ਮਾਸੂਮ ਬੱਚੇ ਦੀ ਹੱਤਿਆ ਕਰਨ ਦਾ ਮਾਮਲੇ ਵਿਚ ਪੁਲਿਸ ਨੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਤੇ ਪਿਸਤੌਲ ਸਮੇਤ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਨਸ਼ੀਲਾ ਪਾਊਡਰ ਅਤੇ ਪਿਸਤੌਲ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ...

ਪੂਰੀ ਖ਼ਬਰ »

ਰਿਸ਼ਵਤ ਦੇ ਮਾਮਲੇ ਵਿਚ ਪਟਵਾਰੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਦੇ ਇਕ ਮਾਮਲੇ ਵਿਚ ਪਟਵਾਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸੁਖਾਣਾ ਦੇ ਰਹਿਣ ...

ਪੂਰੀ ਖ਼ਬਰ »

ਗੈਂਗਸਟਰਾਂ ਨੇ ਸਵਰਨਕਾਰ ਪਾਸੋਂ ਮੰਗੀ ਪੰਜ ਲੱਖ ਦੀ ਫਿਰੌਤੀ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਫ਼ਾ ਬਾਜ਼ਾਰ ਵਿਚ ਸੋਨੇ ਦਾ ਕਾਰੋਬਾਰ ਕਰਦੇ ਸਵਰਨਕਾਰ ਪਾਸੋਂ ਗੈਂਗਸਟਰਾਂ ਵਲੋਂ ਪੰਜ ਲੱਖ ਦੀ ਫਿਰੌਤੀ ਦੀ ਮੰਗ ਕੀਤੀ ਹੈ | ਫਿਰੌਤੀ ਨਾ ਦੇਣ ਦੀ ਸੂਰਤ ਵਿਚ ਸਵਰਨਕਾਰ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ...

ਪੂਰੀ ਖ਼ਬਰ »

ਭੋਜਨ ਪ੍ਰੋਸੈਸਿੰਗ ਬਾਰੇ ਪੀ. ਏ. ਯੂ. ਵਿਚ ਇਕ ਰੋਜ਼ਾ ਜਾਗਰੂਕਤਾ ਵਰਕਸ਼ਾਪ

ਲੁਧਿਆਣਾ, 1 ਜੁਲਾਈ (ਪੁਨੀਤ ਬਾਵਾ)-ਪ੍ਰੋਸੈਸਿੰਗ ਤੇ ਫੂਡ ਇੰਜੀਨੀਅਰਿੰਗ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਿਜ਼ ਸਕੀਮ ...

ਪੂਰੀ ਖ਼ਬਰ »

ਮੇਅਰ ਸੰਧੂ ਤੇ ਕਮਿਸ਼ਨਰ ਸ਼ੇਨਾ ਅਗਰਵਾਲ ਨਾਲ ਮਿਊਾਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਦੀ ਬੈਠਕ

ਲੁਧਿਆਣਾ, 1 ਜੁਲਾਈ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਮਿਊਾਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਦੀ ਇਕ ਮਹੱਤਵਰਪੂਰਨ ਮੀਟਿੰਗ ਮੇਅਰ ਬਲਕਾਰ ਸਿੰਘ ਸੰਧੂ ਅਤੇ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨਾਲ ਜੋਨ-ਏ ਦੇ ਮੀਟਿੰਗ ਹਾਲ ਵਿਚ ਹੋਈ | ਇਸ ...

ਪੂਰੀ ਖ਼ਬਰ »

ਬਿਜਲੀ ਦੀ ਸਪਲਾਈ ਸੰਬੰਧੀ ਸਾਬਕਾ ਵਿਧਾਇਕ ਤਲਵਾੜ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਲੁਧਿਆਣਾ, 1 ਜੁਲਾਈ (ਕਵਿਤਾ ਖੁੱਲਰ)-ਹਲਕਾ ਪੂਰਬੀ ਵਿਚ ਬਿਜਲੀ ਸਪਲਾਈ ਵਿਚ ਆਮ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਲੈ ਕੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਸੰਜੇ ਤਲਵਾੜ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ | ਸੰਜੇ ਤਲਵਾੜ ਵਲੋਂ ਮੁੱਖ ਮੰਤਰੀ ਨੂੰ ਲਿਖੇ ...

ਪੂਰੀ ਖ਼ਬਰ »

ਜਾਅਲੀ ਮਾਰਕੇ ਲਗਾ ਕੇ ਮਸ਼ੀਨਾਂ ਵੇਚਣ ਵਾਲੇ ਦੁਕਾਨਦਾਰ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਜਾਅਲੀ ਮਾਰਕਾ ਲਗਾ ਕੇ ਮਸ਼ੀਨਾਂ ਵੇਚਣ ਵਾਲੇ ਇਕ ਦੁਕਾਨਦਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਡਰਬੀ ਕੰਪਨੀ ਦੇ ਅਧਿਕਾਰਤ ਜੁਗਲ ਕਿਸ਼ੋਰ ...

ਪੂਰੀ ਖ਼ਬਰ »

ਡਾਕਟਰਾਂ ਦੀ ਗਿ੍ਫ਼ਤਾਰੀ ਵਿਰੁੱਧ ਆਈ. ਐਮ. ਏ. ਨੇ ਮਨਾਇਆ ਕਾਲਾ ਦਿਨ

ਲੁਧਿਆਣਾ, 1 ਜੁਲਾਈ (ਸਲੇਮਪੁਰੀ)-ਆਈ. ਐਮ. ਏ. ਸ਼ਾਖਾ ਲੁਧਿਆਣਾ ਵਲੋਂ ਅੱਜ ਡਾਕਟਰ ਦਿਵਸ ਮਨਾਉਣ ਦੀ ਬਜਾਏ ਕਾਲਾ ਦਿਨ ਮਨਾਇਆ ਗਿਆ ਹੈ | ਆਈ. ਐਮ. ਏ. ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਮੈਡੀਕਲ ਕੌਂਸਲ ਚੰਡੀਗੜ੍ਹ ਦੇ ਮੈਂਬਰ ਡਾ. ਮਨੋਜ ਸੋਬਤੀ ਨੇ ਕਿਹਾ ਕਿ ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਰੋਕਣ ਲਈ ਡਿਪਟੀ ਕਮਿਸ਼ਨਰ ਵਲੋਂ ਨੋਡਲ ਅਫ਼ਸਰ ਤਾਇਨਾਤ

ਲੁਧਿਆਣਾ, 1 ਜੁਲਾਈ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਵਿਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਅਤੇ ਸਹਾਇਕ ਕਮਿਸ਼ਨਰ ਜਸਲੀਨ ਕੌਰ ਭੁੱਲਰ ਨੂੰ 'ਮੁਸਕੁਰਾਤਾ ਬਚਪਨ' ਪ੍ਰੋਜੈਕਟ ...

ਪੂਰੀ ਖ਼ਬਰ »

ਰਿਸ਼ਵਤ ਮੰਗਣ ਦੇ ਦੋਸ਼ ਤਹਿਤ ਸਹਾਇਕ ਸਬ-ਇੰਸਪੈਕਟਰ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਅਦਾਲਤ ਵਿਚ ਚਾਲਾਨ ਪੇਸ਼ ਕਰਨ ਦੇ ਮਾਮਲੇ ਵਿਚ ਰਿਸ਼ਵਤ ਮੰਗਣ ਦੇ ਦੋਸ਼ ਤਹਿਤ ਸਹਾਇਕ ਸਬ ਇੰਸਪੈਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਵਿਜੀਲੈਂਸ ਵਲੋਂ ਇਹ ਕਾਰਵਾਈ ਇਕ ਪੁਰਾਣੇ ਮਾਮਲੇ ਵਿਚ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸਾਵਨ ਪੁੱਤਰ ਅਸ਼ੋਕ ਕੁਮਾਰ ਵਾਸੀ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ ਅੱਜ 48 ਮਰੀਜ਼ ਆਏ ਸਾਹਮਣੇ

ਲੁਧਿਆਣਾ, 1 ਜੁਲਾਈ (ਸਲੇਮਪੁਰੀ)-ਨਾਮੁਰਾਦ ਵਾਇਰਸ ਕੋਰੋਨਾ ਦਾ ਪ੍ਰਕੋਪ ਘਟਣ ਦੀ ਬਜਾਏ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ | ਸਿਵਲ ਸਰਜਨ ਡਾ. ਐਸ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਦਾਜ ਦੇ ਮਾਮਲੇ ਵਿਚ ਪਤੀ ਸਮੇਤ ਦੋ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਹਰਜੀਤ ਕੌਰ ਵਾਸੀ ਸ਼ਿਮਲਾਪੁਰੀ ਦੀ ਸ਼ਿਕਾਇਤ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਮਨਾਇਆ ਡਾਕਟਰ ਦਿਵਸ

ਲੁਧਿਆਣਾ, 1 ਜੁਲਾਈ (ਸਿਹਤ ਪ੍ਰਤੀਨਿਧੀ)-ਸਿਹਤ ਵਿਭਾਗ ਵਲੋਂ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ ਅਤੇ ਇਸ ਦੌਰਾਨ ਡਾਕਟਰੀ ਖੇਤਰ ਵਿਚ ਲਾਮਿਸਾਲ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਨਿਗਮ ਕਮਿਸ਼ਨਰ ਅਤੇ ਵਿਧਾਇਕ ਪੱਪੀ ਨੇ ਕੀਤਾ ਹਲਕਾ ਸੈਂਟਰਲ ਦਾ ਦੌਰਾ

ਲੁਧਿਆਣਾ, 1 ਜੁਲਾਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਅਤੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਲੋਂ ਹਲਕਾ ਸੈਂਟਰਲ ਦਾ ਅੱਜ ਦੌਰਾ ਕੀਤਾ ਗਿਆ ਅਤੇ ਹਲਕੇ ਵਿਚ ਪਏ ਕੂੜੇ, ਨਾਜਾਇਜ਼ ਲਗਦੀ ਮੱਛੀ ਮੰਡੀ ਅਤੇ ਗੈਰ ਕਾਨੂੰਨੀ ...

ਪੂਰੀ ਖ਼ਬਰ »

ਹੁਣ ਲੁਧਿਆਣਾ ਵਿਖੇ ਗੋਡਿਆਂ ਦੇ ਦਰਦ ਲਈ ਕੈਂਪ, ਆਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ

ਜਲੰਧਰ, 1 ਜੁਲਾਈ (ਅ.ਬ.)-ਮਾਹੀ ਹੈਲਥ ਕੇਅਰ ਪਾਨੀਪਤ ਵਾਲਿਆਂ ਵਲੋਂ ਸ੍ਰੀ ਰਾਮ ਭਵਨ ਧਰਮਸ਼ਾਲਾ, ਮੇਨ ਰੋਡ ਸੀਤਾ ਨਗਰ, ਸ਼ਾਮ ਨਗਰ, ਨੇੜੇ ਬੱਸ ਸਟੈਂਡ ਲੁਧਿਆਣਾ ਵਿਖੇ 29, 30 ਜੂਨ, 1 ਅਤੇ 2 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਗੋਡਿਆਂ ਦੇ ਦਰਦ ਦੇ ਇਲਾਜ ਲਈ ...

ਪੂਰੀ ਖ਼ਬਰ »

ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਡਾਬਾ/ਲੁਹਾਰਾ, 1 ਜੁਲਾਈ (ਕੁਲਵੰਤ ਸਿੰਘ ਸੱਪਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿਚ ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਮੌਕੇ ਪਿ੍ੰਸੀਪਲ ਅਮਰਜੀਤ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ...

ਪੂਰੀ ਖ਼ਬਰ »

ਘਰੇਲੂ ਰਸੋਈ ਗੈਸ ਸਿੰਲਡਰਾਂ ਦਾ ਜ਼ਬਤ ਹੋਣਾ ਕਾਲਾਬਜ਼ਾਰੀ ਦੀ ਮਿਸਾਲ

ਲੁਧਿਆਣਾ, 1 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਰਸੋਈ ਗੈਸ ਦੀ ਕਾਲਾ ਬਜ਼ਾਰੀ ਰੁੱਕਣ ਦਾ ਨਾਮ ਨਹੀਂ ਲੈ ਰਹੀ ਜੋ ਕਿ ਗੰਭੀਰਤਾਂ ਵਾਲਾ ਵਿਸ਼ਾ ਹੈ | ਅਨੇਕਾਂ ਹੀ ਵਾਰ ਕਾਰਵਾਈਆਂ ਕਰਦੇ ਹੋਇਆਂ ਪੁਲਿਸ ਪ੍ਰਸ਼ਾਸ਼ਨ ਅਤੇ ਖੁਰਾਕ ਸਪਲਾਈ ਵਿਭਾਗ ਵੱਲੋ ਛਾਪੇਮਾਰੀ ਕਰਦਿਆਂ ...

ਪੂਰੀ ਖ਼ਬਰ »

ਧਰਮ ਤੋੜਨਾ ਨਹੀਂ ਜੋੜਨਾ ਸਿਖਾਉਂਦਾ ਹੈ-ਜਸਦੀਪ ਸਿੰਘ

ਲੁਧਿਆਣਾ, 1 ਜੁਲਾਈ (ਕਵਿਤਾ ਖੁੱਲਰ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਸ਼ਵਕਰਮਾ ਨਗਰ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਟਰਾਂਸਪੋਰਟਰ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਵਾਇਆ ਜਿਸ ਵਿਚ ਭਾਈ ਸੁਖਜਿੰਦਰ ਸਿੰਘ ਅੰਮਿ੍ਤਸਰ ...

ਪੂਰੀ ਖ਼ਬਰ »

ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ

ਲੁਧਿਆਣਾ, 1 ਜੁਲਾਈ (ਕਵਿਤਾ ਖੁੱਲਰ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੀ ਹਫ਼ਤਾਵਾਰੀ ਕੀਰਤਨ ਸਮਾਗਮ ਲੜੀ ਅੰਦਰ ਗੁਰੂ ...

ਪੂਰੀ ਖ਼ਬਰ »

ਪੰਜਾਬੀ ਚੈਂਬਰ ਆਫ਼ ਕਾਮਰਸ ਲੁਧਿਆਣਾ ਚੈਪਟਰ ਦੀ ਬੈਠਕ

ਢੰਡਾਰੀ ਕਲਾਂ, 1 ਜੁਲਾਈ (ਪਰਮਜੀਤ ਸਿੰਘ ਮਠਾੜੂ)-ਪੰਜਾਬੀ ਚੈਂਬਰ ਆਫ਼ ਕਾਮਰਸ ਲੁਧਿਆਣਾ ਚੈਪਟਰ ਦੀ ਇਕ ਮੀਟਿੰਗ ਢੰਡਾਰੀ ਕਲਾਂ ਸਥਿਤ ਹੋਈ | ਮੀਟਿੰਗ ਦੀ ਅਗਵਾਈ ਚੇਅਰਪਰਸਨ ਜਤਿੰਦਰ ਸਿੰਘ ਮਨਚੰਦਾ ਵਲੋਂ ਕੀਤੀ ਗਈ | ਮੀਟਿੰਗ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ...

ਪੂਰੀ ਖ਼ਬਰ »

ਬਾਬਾ ਸਾਬਰ ਹੁਸੈਨ ਪੀਰ ਦਾ ਸਾਲਾਨਾ ਮੇਲਾ ਕਰਵਾਇਆ

ਭਾਮੀਆਂ ਕਲਾਂ, 1 ਜੁਲਾਈ (ਜਤਿੰਦਰ ਭੰਬੀ)-ਬਾਬਾ ਸਾਬਰ ਹੁਸੈਨ ਪੀਰ ਦੀ ਯਾਦ ਵਿਚ 19ਵਾਂ ਸਾਲਾਨਾ ਮੇਲਾ ਚੰਡੀਗੜ੍ਹ ਰੋਡ 'ਤੇ ਸਥਿਤ ਸ਼ਾਂਤੀ ਵਿਹਾਰ ਕਾਲੋਨੀ, ਪਿੰਡ ਭਾਮੀਆਂ ਕਲਾਂ ਵਿਖੇ ਮਹਿਫ਼ਲ-ਏ-ਕੱਵਾਲ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਦਰਗਾਹ ਬਾਬਾ ...

ਪੂਰੀ ਖ਼ਬਰ »

ਹਲਕਾ ਲੁਧਿਆਣਾ ਪੂਰਬੀ 'ਚ ਪੈਂਦੇ ਸਰਕਾਰੀ ਕਾਲਜ ਵਿਚ ਨਵੇਂ ਕੋਰਸ ਜਲਦ ਸ਼ੁਰੂ ਕਰਵਾਏ ਜਾਣ-ਵਿਧਾਇਕ ਭੋਲਾ

ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਵਿਧਾਨ ਸਭਾ ਵਿਚ ਚੱਲ ਰਹੇ ਸੈਸ਼ਨ ਦੌਰਾਨ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਹਲਕਾ ਲੁਧਿਆਣਾ ਪੂਰਬੀ ਵਿਚ ਪੈਂਦੇ ਨਵੇਂ ਸਰਕਾਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX