ਤਾਜਾ ਖ਼ਬਰਾਂ


ਭਾਰਤ ਨੇ ਪਹਿਲੇ ਟੀ-20 'ਚ ਹਰਾਇਆ ਦੱਖਣੀ ਅਫ਼ਰੀਕਾ
. . .  16 minutes ago
ਸੀਨੀਅਰ ਵਕੀਲ ਆਰ ਵੈਂਕਟਾਰਮਣੀ ਨੂੰ ਤਿੰਨ ਸਾਲਾਂ ਲਈ ਭਾਰਤ ਦਾ ਨਵਾਂ ਅਟਾਰਨੀ ਜਨਰਲ ਕੀਤਾ ਨਿਯੁਕਤ
. . .  about 1 hour ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 107 ਦੌੜਾਂ ਦਾ ਟੀਚਾ
. . .  about 1 hour ago
ਸਾਨੂੰ ਸ਼ਹੀਦਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ - ਵਿਧਾਇਕ ਗੈਰੀ ਬੜਿੰਗ
. . .  about 2 hours ago
ਅਮਲੋਹ, 28 ਸਤੰਬਰ (ਕੇਵਲ ਸਿੰਘ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕੈਂਡਲ ਮਾਰਚ ਨਾਭਾ ਚੌਕ ਅਮਲੋਹ ਤੋਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਤੱਕ ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਕੱਢਿਆ ਗਿਆ ਮੋਮਬੱਤੀ ਮਾਰਚ
. . .  about 2 hours ago
ਖਮਾਣੋਂ, 28 ਸਤੰਬਰ (ਮਨਮੋਹਣ ਸਿੰਘ ਕਲੇਰ) - ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਮਾਣੋਂ ਵਿਚ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ। ।ਇਸ ਮੋਮਬੱਤੀ ਮਾਰਚ ਵਿਚ ਵੱਖ-ਵੱਖ ਸਕੂਲਾਂ...
ਗੰਨਾ ਕਾਸ਼ਤਕਾਰਾਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਲਿਆ ਵਾਪਸ
. . .  about 1 hour ago
ਜਲੰਧਰ, 28 ਸਤੰਬਰ - ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦੀਆਂ ਜਥੇਬੰਦੀਆਂ ਨੇ ਕੱਲ੍ਹ ਜਲੰਧਰ-ਫਗਵਾੜਾ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਦਾ ਦਿੱਤਾ ਸੱਦਾ ਵਾਪਸ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 48/6
. . .  about 2 hours ago
ਪਿੰਡ ਘਰਾਚੋਂ ਵਿਖੇ ਚੱਲ ਰਹੇ ਸਮਾਗਮ ਵਿਚ ਪਹੁੰਚੇ ਭਗਵੰਨ ਮਾਨ
. . .  about 2 hours ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ ਸ਼ਹੀਦਾਂ ਦੇ ਨਾਮ' ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਗਏ ਹਨ, ਜਿਨਾਂ ਦਾ ਇਲਾਕਾ ਵਾਸੀਆਂ ਵਲੋਂ ਸਵਾਗਤ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਦੂਜੇ ਓਵਰ 'ਚ ਦੂਜਾ ਝਟਕਾ, ਡੀਕਾਕ ਇਕ ਦੌੜ ਬਣਾ ਕੇ ਆਊਟ
. . .  about 3 hours ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਦੱਖਣੀ ਅਫ਼ਰੀਕਾ ਨੂੰ ਪਹਿਲੇ ਓਵਰ 'ਚ ਹੀ ਝਟਕਾ, ਬਬੂਮਾ ਬਿਨਾਂ ਕੋਈ ਦੌੜ ਬਣਾਏ ਆਊਟ
. . .  about 3 hours ago
ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਚੁਣੇ ਗਏ ਆਰ.ਜੇ.ਡੀ. ਮੁਖੀ
. . .  about 3 hours ago
ਪਟਨਾ, 28 ਸਤੰਬਰ - ਲਾਲੂ ਪ੍ਰਸਾਦ ਯਾਦਵ 12ਵੀਂ ਵਾਰ ਨਿਰਵਿਰੋਧ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਚੁਣੇ ਗਏ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  about 3 hours ago
ਆਈ.ਸੀ.ਸੀ. ਟੀ-20 ਰੈਂਕਿੰਗ 'ਚ ਦੂਜੇ ਸਥਾਨ ’ਤੇ ਪਹੁੰਚੇ ਸੂਰੀਆ ਕੁਮਾਰ ਯਾਦਵ
. . .  about 4 hours ago
ਨਵੀਂ ਦਿੱਲੀ, 28 ਸਤੰਬਰ - ਭਾਰਤੀ ਬੱਲੇਬਾਜ਼ ਸੂਰੀਆ ਕੁਮਾਰ ਯਾਦਵ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਜਾਰੀ ਟੀ-20 ਕੌਮਾਂਤਰੀ ਪੁਰਸ਼ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਇਕ ਵਾਰ ਫਿਰ ਕੈਰੀਅਰ ਦੇ ਸਰਵੋਤਮ ਦੂਜੇ ਸਥਾਨ ’ਤੇ ਪਹੁੰਚ ਗਏ...
ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਸ਼ੁਰੂ
. . .  about 4 hours ago
ਭਵਾਨੀਗੜ੍ਹ, 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਨੇੜਲੇ ਪਿੰਡ ਘਰਾਚੋਂ ਵਿਖੇ 'ਇਕ ਸ਼ਾਮ, ਸ਼ਹੀਦਾਂ ਦੇ ਨਾਮ' ਸਮਾਗਮ ਦੀ ਸ਼ੁਰੂਆਤ ਹੋ ਗਈ ਹੈ । ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ...
ਫੀਫਾ ਵਲੋਂ ਮਹਾਨ ਫੁੱਟਬਾਲਰ ਸੁਨੀਲ ਛੇਤਰੀ ਦੇ ਜੀਵਨ, ਕੈਰੀਅਰ 'ਤੇ ਸੀਰੀਜ਼ ਸ਼ੁਰੂ
. . .  about 4 hours ago
ਜ਼ਿਊਰਿਖ (ਸਵਿਟਜ਼ਰਲੈਂਡ), 28 ਸਤੰਬਰ - ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਸੁਨੀਲ ਛੇਤਰੀ ਦੇ ਮਹਾਨ ਕੈਰੀਅਰ ਨੂੰ 'ਕੈਪਟਨ ਫੈਨਟੈਸਟਿਕ' ਨਾਮ ਦੀ ਲੜੀ ਦੇ ਰੂਪ ਵਿਚ ਇਕ ਨਵੀਂ ਪਛਾਣ ਮਿਲੀ ਹੈ, ਜੋ ਤਿੰਨ ਐਪੀਸੋਡਾਂ ਦੇ ਅੰਤਰਾਲ ਵਿਚ ਉਸ ਦੀ ਕਹਾਣੀ ਨੂੰ ਪ੍ਰਦਰਸ਼ਿਤ...
ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ ਲਗਾਇਆ 5 ਲੱਖ ਰੁਪਏ ਜੁਰਮਾਨਾ
. . .  about 4 hours ago
ਨਵੀਂ ਦਿੱਲੀ, 28 ਸਤੰਬਰ - ਸੁਪਰੀਮ ਕੋਰਟ ਨੇ "ਬੇਲੋੜੀ ਅਪੀਲ" ਦਾਇਰ ਕਰਨ ਲਈ ਤਾਮਿਲਨਾਡੂ ਸਰਕਾਰ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ...
ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੂੰ ਮਿਲਣ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  about 4 hours ago
ਪਟਿਆਲਾ, 28 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਸੰਗਰੂਰ ਮਾਰਗ 'ਤੇ ਸਥਿਤ ਪਿੰਡ ਭੇਡਪੁਰਾ ਵਿਖੇ ਪਿਛਲੇ 9 ਦਿਨਾਂ ਤੋਂ ਬਿਜਲੀ ਦੇ ਹਾਈ ਵੋਲਟੇਜ ਤਾਰਾਂ ਵਾਲੇ ਖੰਭੇ ਦੇ ਉਪਰ ਚੜ੍ਹੇ ਏ.ਐਲ.ਐਮ. ਦੀ ਨੌਕਰੀ ਦੀ ਮੰਗ ਕਰ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ...
ਪ੍ਰਧਾਨ ਮੰਤਰੀ ਮੋਦੀ ਵਲੋਂ ਲਤਾ ਮੰਗੇਸ਼ਕਰ ਨੂੰ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ
. . .  1 minute ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ 93ਵੇਂ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ...
ਰਾਜੂ ਸ਼੍ਰੀਵਾਸਤਵ ਦੀ ਬੇਟੀ ਵਲੋਂ ਅਮਿਤਾਭ ਬੱਚਨ ਲਈ ਭਾਵੁਕ ਨੋਟ
. . .  about 5 hours ago
ਮੁੰਬਈ, 28 ਦਸੰਬਰ - ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਨੇ ਮੈਗਾਸਟਾਰ ਅਮਿਤਾਭ ਬੱਚਨ ਲਈ ਇਕ ਭਾਵੁਕ ਨੋਟ ਛੱਡਿਆ ਹੈ। ਅੰਤਰਾ ਨੇ ਆਪਣੇ ਪਿਤਾ ਦੇ ਆਖਰੀ ਦਿਨਾਂ ਵਿਚ ਉਨ੍ਹਾਂ ਦੀ ਮਦਦ ਲਈ ਧੰਨਵਾਦ ਪ੍ਰਗਟ ਕੀਤਾ। ਅੰਤਰਾ ਨੇ ਭਾਵੁਕ ਨੋਟ ਨੂੰ ਰਾਜੂ ਸ਼੍ਰੀਵਾਸਤਵ...
ਵਿਜੀਲੈਂਸ ਵਲੋਂ ਫ਼ੰਡਾਂ ਵਿਚ ਘਪਲੇ ਦੇ ਦੋਸ਼ ਹੇਠ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫ਼ਤਾਰ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੰਗਰੂਰ ਜ਼ਿਲ੍ਹੇ ਦੀ ਨਗਰ ਕੌਂਸਲ ਸੁਨਾਮ ਦੇ ਸਾਬਕਾ ਪ੍ਰਧਾਨ ਭਗੀਰਥ ਰਾਏ ਨੂੰ ਸਰਕਾਰੀ ਫ਼ੰਡਾਂ ਵਿਚ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ...
ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਨ ਲੋਕਾਂ ਦੀ ਭਲਾਈ ਲਈ ਕੰਮ - ਹਰਪਾਲ ਸਿੰਘ ਚੀਮਾ
. . .  about 5 hours ago
ਸੰਗਰੂਰ, 28 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਦੇ ਖਜ਼ਾਨਾ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...
ਬਿਕਰਮਜੀਤ ਸਿੰਘ ਮਜੀਠਿਆ ਪਿੰਡ ਫੱਗੂਵਾਲਾ ਪਹੁੰਚੇ
. . .  about 5 hours ago
ਭਵਾਨੀਗੜ੍ਹ 28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਪਿੰਡ ਫੱਗੂਵਾਲਾ ਪਹੁੰਚੇ ਅਤੇ ਅਕਾਲੀ ਆਗੂਆਂ ਨਾਲ...
ਮਾਲ ਗੱਡੀ ਹੇਠ ਆਉਣ ਕਾਰਨ ਬਜ਼ੁਰਗ ਦੀ ਮੌਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਦੁਪਹਿਰ ਸਮੇ ਸੁਨਾਮ ਨੇੜੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਇਕ ਬਜ਼ੁਰਗ ਦੀ ਮਾਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਜੀ.ਆਰ.ਪੀ. ਸੁਨਾਮ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ...
ਕਿਸਾਨਾਂ ਵਲੋਂ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਦੂਜੇ ਦਿਨ ਵੀ ਜਾਰੀ
. . .  about 6 hours ago
ਲੌਂਗੋਵਾਲ, 28 ਸਤੰਬਰ (ਸ. ਸ. ਖੰਨਾ,ਵਿਨੋਦ ) - ਕਸਬੇ ਦੇ ਵਾਰਡ ਨੰਬਰ 4 ਵਿਚ ਗਲੀ ਦੇ ਨਿਰਮਾਣ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਵਲੋਂ ਵਰਤੇ ਜਾ ਰਹੇ ਪੱਖਪਾਤੀ ਰਵੱਈਏ ਦੇ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਨਗਰ ਕੌਂਸਲ ਦਫ਼ਤਰ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ
. . .  about 6 hours ago
ਮਲੋਟ, 28 ਸਤੰਬਰ (ਪਾਟਿਲ) - ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਭਗਤ ਸਿੰਘ ਦਾ ਬੁੱਤ ਅਬੋਹਰ-ਮੁਕਤਸਰ ਰੋਡ ਮਲੋਟ ਵਿਖੇ ਸਥਾਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸ਼ਹਾਦਤ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 18 ਹਾੜ ਸੰਮਤ 554

ਬਰਨਾਲਾ

ਡੀ. ਸੀ. ਵਲੋਂ ਹੜ੍ਹਾਂ ਦੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ ਜਾਰੀ

ਬਰਨਾਲਾ, 1 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਬਰਸਾਤੀ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੌਕਸੀ ਰੱਖਦੇ ਹੋਇਆਂ ਹੜ੍ਹ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਵਿਉਂਤਬੰਦੀ ਕੀਤੀ ਗਈ ਹੈ | ਇਸ ਲਈ ਡਿਪਟੀ ਕਮਿਸ਼ਨਰ ਵਲੋਂ ਸਾਰੇ ਵਿਭਾਗਾਂ ਨੂੰ ਆਪਣੇ-ਆਪਣੇ ਪੱਧਰ ਉੱਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ | ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹਾ ਪੱਧਰ ਉੱਤੇ ਸਥਾਪਤ ਫਲੱਡ ਕੰਟਰੋਲ ਰੂਮ ਨੰਬਰ 01679-230031 ਦੀ ਤਰਜ਼ ਉੱਤੇ ਸਬ ਡਵੀਜ਼ਨ ਪੱਧਰ 'ਤੇ ਵੀ ਕੰਟਰੋਲ ਰੂਮ ਸਥਾਪਤ ਕੀਤੇ ਜਾਣ ਜੋ ਕਿ 24 ਘੰਟੇ ਸੇਵਾਵਾਂ ਪ੍ਰਦਾਨ ਕਰਨਗੇ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜਿਹੜੇ ਇਲਾਕਿਆਂ ਵਿਚ ਮੀਂਹ ਦੇ ਪਾਣੀ ਦਾ ਮਾਰੂ ਪ੍ਰਭਾਵ ਪੈਣ ਦੀ ਸੰਭਾਵਨਾ ਹੋਵੇ ਉਸ ਇਲਾਕੇ ਦੇ ਲੋਕਾਂ ਨੂੰ ਲੋੜ ਪੈਣ 'ਤੇ ਸੁਵਿਧਾਵਾਂ ਪ੍ਰਦਾਨ ਕਰਨ ਦੇ ਅਗੇਤੇ ਪ੍ਰਬੰਧ ਰੱਖੇ ਜਾਣ ਅਤੇ ਪੰਜਾਬ ਸਰਕਾਰ ਵਲੋਂ ਸਥਾਪਤ ਕੀਤੇ ਜਾਣ ਵਾਲੇ ਸਟੇਟ ਫਲੱਡ ਕੰਟਰੋਲ ਰੂਮ ਨਾਲ ਵੀ ਲਗਾਤਾਰ ਰਾਬਤਾ ਰੱਖਿਆ ਜਾਵੇ | ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਸਬ-ਡਵੀਜ਼ਨਾਂ ਵਿਚ ਖ਼ੁਦ ਨਿਗਰਾਨੀ ਰੱਖੀ ਜਾਵੇ | ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਜਵਾਹੇ ਤੋਂ ਇਲਾਵਾ ਬਰਸਾਤੀ ਨਾਲਿਆਂ, ਨਦੀਆਂ ਆਦਿ ਵਿਚੋਂ ਵਾਧੂ ਦੀ ਜੜੀ ਬੂਟੀ ਅਤੇ ਗੰਦਗੀ ਦੀ ਸਮੇਂ ਸਿਰ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਸਮੂਹ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਲੋੜ ਪੈਣ 'ਤੇ ਆਪਣੇ ਅਧਿਕਾਰ ਖੇਤਰ ਵਿਚ ਜੇ.ਸੀ.ਬੀ ਮਸ਼ੀਨਾਂ ਦਾ ਪ੍ਰਬੰਧ ਰੱਖਣ | ਇਸ ਲਈ ਇਲਾਵਾ ਮੈਡੀਕਲ ਸਹੂਲਤਾਂ, ਖਾਣ ਪੀਣ ਦੀਆਂ ਵਸਤਾਂ ਦੇ ਭੰਡਾਰ, ਪਸ਼ੂਆਂ ਦੇ ਚਾਰੇ ਅਤੇ ਡਾਕਟਰੀ ਸਹੂਲਤਾਂ, ਬਿਜਲੀ ਸਪਲਾਈ, ਸੜਕਾਂ ਦੀ ਆਵਾਜਾਈ ਚਾਲੂ ਰੱਖਣ, ਟਰਾਂਸਪੋਰਟ ਸਬੰਧੀ, ਪੁਲਿਸ ਗਸ਼ਤ, ਟੈਲੀਫ਼ੋਨ ਸੇਵਾਵਾਂ ਚਾਲੂ ਰੱਖਣ ਅਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਪਾਣੀ ਦੇ ਨਿਕਾਸ ਅਤੇ ਜ਼ਰੂਰੀ ਵਸਤੂਆਂ ਦੇ ਪ੍ਰਬੰਧਾਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀ ਸਮੇਂ ਸਿਰ ਯਕੀਨੀ ਬਣਾਉਣ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਬੈਂਬੀ, ਐਸ.ਡੀ.ਐਮ. ਬਰਨਾਲਾ ਗੋਪਾਲ ਸਿੰਘ, ਐਸ.ਡੀ.ਐਮ. ਤਪਾ ਸ਼੍ਰੀਮਤੀ ਸੋਨਮ ਚੌਧਰੀ, ਡੀ.ਆਰ. ਓ. ਅਮਰਦੀਪ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |

ਬੱਸ ਤੇ ਟਰੱਕ ਵਿਚਕਾਰ ਵਾਪਰੇ ਸੜਕ ਹਾਦਸੇ 'ਚ ਬੱਸ ਡਰਾਈਵਰ ਦੀ ਮੌਤ, 5 ਜ਼ਖ਼ਮੀ

ਮਹਿਲ ਕਲਾਂ, 1 ਜੁਲਾਈ (ਅਵਤਾਰ ਸਿੰਘ ਅਣਖੀ)-ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਦੱਧਾਹੂਰ ਵਿਚਕਾਰ ਡਰੇਨ ਦੇ ਪੁਲ ਦੇ ਨਜ਼ਦੀਕ ਅੱਜ ਸਵੇਰੇ 6 ਵਜੇ ਦੇ ਕਰੀਬ ਸਲੀਪਰ ਬੱਸ ਅਤੇ ਟਰੱਕ ਦੀ ਆਹਮੋ ਸਾਹਮਣੀ ਭਿਆਨਕ ਟੱਕਰ 'ਚ ਬੱਸ ਚਾਲਕ ਦੀ ਮੌਤ ਅਤੇ 5 ...

ਪੂਰੀ ਖ਼ਬਰ »

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਭਦੌੜ, 1 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਾ: ਰਣਧੀਰ ਸਿੰਘ ਦੀ ਅਗਵਾਈ ਵਿਚ ਸਥਾਨਕ ਦਫ਼ਤਰ ਵਿਖੇ ਹੋਈ ਜਿਸ ਵਿਚ ਪੰਜਾਬ ਸਰਕਾਰ ਪਾਸੋਂ ਪੇਸ਼ ਕੀਤੇ ਗਏ ਬਜਟ ਉਪਰ ਜ਼ੋਰਦਾਰ ਵਿਰੋਧ ...

ਪੂਰੀ ਖ਼ਬਰ »

ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਨੌਜਵਾਨ ਦੀ ਮੌਤ

ਹੰਡਿਆਇਆ, 1 ਜੁਲਾਈ (ਗੁਰਜੀਤ ਸਿੰਘ ਖੱੁਡੀ)-ਬਰਨਾਲਾ-ਬਠਿੰਡਾ ਕੌਮੀ ਮਾਰਗ ਨੰ: 7 ਉੱਪਰ ਹੰਡਿਆਇਆ ਵਿਖੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਅਵਾਰਾ ਪਸ਼ੂ ਨਾਲ ਟੱਕਰ ਹੋ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ | ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (40) ...

ਪੂਰੀ ਖ਼ਬਰ »

ਪਿੰਡ ਚੀਮਾ ਦੇ ਕਿਸਾਨ ਨੇ ਅਵਾਰਾ ਜਾਨਵਰਾਂ ਤੋਂ ਅੱਕ ਕੇ ਮੂੰਗੀ ਦੀ ਫ਼ਸਲ ਵਾਹੀ

ਟੱਲੇਵਾਲ, 1 ਜੁਲਾਈ (ਸੋਨੀ ਚੀਮਾ)-ਪਿੰਡ ਚੀਮਾ ਦੇ ਇਕ ਕਿਸਾਨ ਵਲੋਂ ਆਪਣੀ ਦੋ ਮਹੀਨੇ ਤੋਂ ਮਿਹਨਤ ਕਰ ਕੇ ਪਾਲੀ ਮੰੂਗੀ ਦੀ ਫ਼ਸਲ ਆਵਾਰਾ ਪਸ਼ੂਆਂ ਅਤੇ ਜਾਨਵਰਾਂ ਤੋਂ ਅੱਕ ਕੇ ਵਾਹ ਦਿੱਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਗੋਗੀ ਚੀਮਾ ਪੁੱਤਰ ਰੂਪ ਸਿੰਘ ਜੋ ਕਿ ...

ਪੂਰੀ ਖ਼ਬਰ »

ਸਵੱਛ ਵਿਦਿਆਲਿਆ ਪੁਰਸਕਾਰ 2022 ਪ੍ਰਾਪਤ ਕਰਨ ਵਾਲੇ 36 ਸਕੂਲ ਸਨਮਾਨਿਤ

ਬਰਨਾਲਾ, 1 ਜੁਲਾਈ (ਗੁਰਪ੍ਰੀਤ ਸਿੰਘ ਲਾਡੀ, ਅਸ਼ੋਕ ਭਾਰਤੀ)-ਭਾਰਤ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਅਨੁਸਾਰ ਸਵੱਛ ਵਿਦਿਆਲਿਆ ਪੁਰਸਕਾਰ-2022 ਅਧੀਨ ਜ਼ਿਲ੍ਹਾ ਬਰਨਾਲਾ ਦੇ 36 ਸਕੂਲਾਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਵਲੋ ਪ੍ਰਸੰਸਾ-ਪੱਤਰ ਦੇ ਕੇ ...

ਪੂਰੀ ਖ਼ਬਰ »

ਨੌਕਰੀਓਾ ਕੱਢੇ ਆਊਟ ਸੋਰਸ ਕਰਮਚਾਰੀਆਂ ਨੇ ਕਾਰਪੋਰੇਟ ਪੱਖੀ ਬਜਟ ਦੀਆਂ ਕਾਪੀਆਂ ਸਾੜੀਆਂ

ਤਪਾ ਮੰਡੀ, 1 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਸਿਹਤ ਵਿਭਾਗ ਆਊਟ ਸੋਰਸ ਮੁਲਾਜ਼ਮ ਯੂਨੀਅਨ ਤਪਾ ਦੇ ਮੈਂਬਰਾਂ ਵਲੋਂ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ | ਪੰਜਾਬ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚੋਂ ਤਿੰਨ ਮੋਬਾਈਲ ਫ਼ੋਨ, 2 ਕੈਂਚੀਆਂ, 10 ਤੰਬਾਕੂ ਪੂੜੀਆਂ ਬਰਾਮਦ, ਮਾਮਲੇ ਦਰਜ

ਬਰਨਾਲਾ, 1 ਜੁਲਾਈ (ਰਾਜ ਪਨੇਸਰ)-ਜ਼ਿਲ੍ਹਾ ਜੇਲ੍ਹ ਬਰਲਾਲਾ 'ਚੋਂ 2 ਕੈਂਚੀਆਂ, ਇਕ ਉਸਤਰਾ, ਚਾਰਜਰ, 10 ਤੰਬਾਕੂ ਦੀਆਂ ਪੂੜੀਆਂ, ਲਾਵਾਰਸ ਤਾਰਾਂ, ਤਿੰਨ ਮੋਬਾਈਲ ਫ਼ੋਨ ਤੇ ਹੋਰ ਸਮਾਨ ਬਰਾਮਦ ਹੋਣ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ | ਜਾਣਕਾਰੀ ...

ਪੂਰੀ ਖ਼ਬਰ »

ਸੇਖਾ ਰੋਡ 'ਤੇ ਟੂਟੀਆਂ 'ਚ ਆ ਰਿਹਾ ਗੰਦਾ ਪਾਣੀ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ, 1 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਵਾਰਡ ਨੰ: 20, ਸੇਖਾ ਰੋਡ ਦੀਆਂ ਗਲੀਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਵਿਚ ਸੀਵਰੇਜ ਦਾ ਮਿਕਸ ਗੰਦਾ ਪਾਣੀ ਆਉਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ...

ਪੂਰੀ ਖ਼ਬਰ »

ਇੰਡੀਅਨ ਐਕਸ ਸਰਵਿਸਮੈਨ ਲੀਗ ਦੀ ਹੋਈ ਮੀਟਿੰਗ

ਬਰਨਾਲਾ, 1 ਜੁਲਾਈ (ਅਸ਼ੋਕ ਭਾਰਤੀ)-ਇੰਡੀਅਨ ਐਕਸ ਸਰਵਿਸਮੈਨ ਲੀਗ ਦੀ ਮੀਟਿੰਗ ਲੀਗ ਦੇ ਦਫ਼ਤਰ ਗੁਰਦੁਆਰਾ ਸਿੰਘ ਸਭਾ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਬਰਨਾਲਾ ਦੇ ਤਿੰਨੇ ਬਲਾਕਾਂ ਦੇ ਸਾਬਕਾ ...

ਪੂਰੀ ਖ਼ਬਰ »

ਉਪਲੀ ਵਿਖੇ ਗ੍ਰਾਮ ਸਭਾ ਦਾ ਇਜਲਾਸ ਕਰਵਾਇਆ

ਧਨੌਲਾ, 1 ਜੁਲਾਈ (ਚੰਗਾਲ)-ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਮੋਹਾਲੀ ਦੇ ਹੁਕਮਾਂ ਅਨੁਸਾਰ ਸੂਬੇ ਦੇ ਪਿੰਡਾਂ ਵਿਚ ਗ੍ਰਾਮ ਸਭਾ ਇਜਲਾਸ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ | ਜਿਸ ਦੇ ਤਹਿਤ ਬਲਾਕ ਬਰਨਾਲਾ ਦੇ ਪਿੰਡ ਉਪਲੀ ਵਿਖੇ ਗ੍ਰਾਮ ਸਭਾ ਦੇ ...

ਪੂਰੀ ਖ਼ਬਰ »

ਪੱਖੋ ਕਲਾਂ ਵਿਖੇ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਬੂਟੇ ਲਗਾਉਣ ਦੀ ਸ਼ੁਰੂਆਤ

ਰੂੜੇਕੇ ਕਲਾਂ, 1 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਪੱਖੋਂ ਕਲਾਂ ਦੀਆਂ ਸਾਂਝੀਆਂ ਥਾਵਾਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਹਰਿਆ-ਭਰਿਆ ਬਣਾਉਣ ਦੀ ਪਿੰਡ ਵਾਸੀਆਂ ਵਲੋਂ ਇਕੱਤਰ ਹੋ ਕੇ ਮੁਹਿੰਮ ਸ਼ੁਰੂ ਕੀਤੀ ਗਈ | ਸ਼ਮਸ਼ਾਨ ਘਾਟ ਪੱਖੋਂ ਕਲਾਂ ਵਿਖੇ ਬੂਟੇ ...

ਪੂਰੀ ਖ਼ਬਰ »

ਡੀ.ਐਸ.ਪੀ. ਨੇ ਨਸ਼ਿਆਂ ਸੰਬੰਧੀ ਸਮੂਹ ਕੌਂਸਲਰਾਂ ਨਾਲ ਕੀਤੀ ਮੀਟਿੰਗ

ਤਪਾ ਮੰਡੀ, 1 ਜੁਲਾਈ (ਪ੍ਰਵੀਨ ਗਰਗ)-ਡੀ.ਐਸ.ਪੀ. ਤਪਾ ਗੁਰਵਿੰਦਰ ਸਿੰਘ ਸੰਧੂ ਵਲੋਂ ਸਮੂਹ ਕੌਂਸਲਰਾਂ ਨਾਲ ਨਸ਼ਿਆਂ ਸਬੰਧੀ ਇਕ ਮੀਟਿੰਗ ਡੀ.ਐਸ.ਪੀ. ਦਫ਼ਤਰ ਤਪਾ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਡੀ.ਐਸ.ਪੀ. ਸੰਧੂ ਨੇ ਕਿਹਾ ਕਿ ਜੇਕਰ ਸ਼ਹਿਰ 'ਚ ਕਿਤੇ ਵੀ ਕੋਈ ਵਿਅਕਤੀ ...

ਪੂਰੀ ਖ਼ਬਰ »

ਆਈ.ਸੀ.ਆਈ. ਫਾਊਾਡੇਸ਼ਨ ਦੇ ਸਹਿਯੋਗ ਨਾਲ ਸ਼ਹਿਣਾ ਪੰਚਾਇਤ ਨੇ ਨਜ਼ਰ ਦੀਆਂ ਐਨਕਾਂ ਵੰਡੀਆਂ

ਸ਼ਹਿਣਾ, 1 ਜੁਲਾਈ (ਸੁਰੇਸ਼ ਗੋਗੀ)-ਆਈ.ਸੀ.ਆਈ ਫਾਉਂਡੇਸ਼ਨ ਦੇ ਸਹਿਯੋਗ ਨਾਲ ਪੰਚਾਇਤ ਘਰ ਸ਼ਹਿਣਾ ਵਿਖੇ 210 ਵਿਅਕਤੀਆਂ ਨੂੰ ਨਜ਼ਰ ਦੀਆਂ ਐਨਕਾਂ ਵੰਡੀਆਂ ਗਈਆਂ | ਸਰਪੰਚ ਮਲਕੀਤ ਕੌਰ ਕਲਕੱਤਾ ਦੇ ਸਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਦੱਸਿਆ ਕਿ ਪਿਛਲੇ ਦਿਨੀਂ ...

ਪੂਰੀ ਖ਼ਬਰ »

ਪੰਜਾਬ ਮਲਟੀਪਰਪਜ਼ ਨਰਸਿੰਗ ਕਾਲਜ ਵਿਖੇ ਡਾਕਟਰ ਦਿਵਸ ਮਨਾਇਆ

ਸ਼ਹਿਣਾ, 1 ਜੁਲਾਈ (ਸੁਰੇਸ਼ ਗੋਗੀ)-ਪੰਜਾਬ ਮਲਟੀਪਰਪਜ਼ ਇੰਸਟੀਚਿਉਂਟ ਅਤੇ ਨਰਸਿੰਗ ਕਾਲਜ ਸ਼ਹਿਣਾ ਵਿਖੇ ਡਾਕਟਰ ਦਿਵਸ ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਦੀ ਅਗਵਾਈ ਵਿਚ ਮਨਾਇਆ ਗਿਆ, ਜਿਸ 'ਚ ਨਰਸਿੰਗ ਕਾਲਜ, ਫਾਰਮੇਸੀ ਅਤੇ ਸਮੂਹ ਸਟਾਫ਼ ਵਲੋਂ ਭਾਗ ਲਿਆ ਗਿਆ | ...

ਪੂਰੀ ਖ਼ਬਰ »

ਸੜਕ ਦੀਆਂ ਬਰਮਾਂ ਦੀ ਅਧਿਕਾਰੀਆਂ ਵਲੋਂ ਚੈਕਿੰਗ

ਰੂੜੇਕੇ ਕਲਾਂ, 1 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਰੂੜੇਕੇ ਕਲਾਂ ਤੋਂ ਵਾਇਆ ਕਾਹਨੇਕੇ, ਭੈਣੀ ਜੱਸਾ ਧਨੌਲਾ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਨਵੀ ਬਣੀ ਸੜਕ ਦੀਆਂ ਬਰਮਾ ਦੀ ਸੜਕ ਵਿਭਾਗ ਦੇ ਅਧਿਕਾਰੀਆਂ ਵਲੋਂ ਚੈਕਿੰਗ ਕਰਕੇ ਬਰਮਾ ਤੇ ਮਿੱਟੀ ...

ਪੂਰੀ ਖ਼ਬਰ »

ਪ੍ਰੀਤਮ ਸਿੰਘ ਤਤਲਾ ਚੰਨਣਵਾਲ ਨੂੰ ਸ਼ਰਧਾਂਜਲੀਆਂ ਭੇਟ

ਮਹਿਲ ਕਲਾਂ, 1 ਜੁਲਾਈ (ਤਰਸੇਮ ਸਿੰਘ ਗਹਿਲ)-ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਰਹੇ ਤੇ ਰਿਟਾ: ਅਧਿਆਪਕ ਪ੍ਰੀਤਮ ਸਿੰਘ ਤਤਲਾ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਚੰਨਣਵਾਲ ਦੇ ਗੁਰਦੁਆਰਾ ਬਾਬਾ ਸਿੱਧ ਭੋਇੰ ਵਿਖੇ ਹੋਇਆ | ਇਸ ਸਮੇਂ ਭਾਈ ਦਰਬਾਰਾ ...

ਪੂਰੀ ਖ਼ਬਰ »

12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਤਪਾ ਮੰਡੀ, 1 ਜੁਲਾਈ (ਵਿਜੇ ਸ਼ਰਮਾ)-ਫ਼ਤਹਿ ਗਰੁੱਪ ਰਾਮਪੁਰਾ ਦੇ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ ਨੇ ਵਿਦਿਆਰਥੀਆਂ, ਮਾਪਿਆਂ ਤੇ ਸਟਾਫ਼ ਨੂੰ ਮੁਬਾਰਕਬਾਦ ਦਿੰਦੇ ਦੱਸਿਆ ਕਿ ਆਰਟਸ ...

ਪੂਰੀ ਖ਼ਬਰ »

ਡਾਕਟਰ ਦਿਵਸ ਮੌਕੇ ਸਿਵਲ ਸਰਜਨ ਸਮੇਤ ਚਾਰ ਡਾਕਟਰਾਂ ਨੂੰ ਕੀਤਾ ਸਨਮਾਨਿਤ

ਬਰਨਾਲਾ, 1 ਜੁਲਾਈ (ਨਰਿੰਦਰ ਅਰੋੜਾ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਮਹਾਨ ਡਾ: ਬਿਧਾਨ ਚੰਦਰ ਰਾਏ ਨੂੰ ਸਮਰਪਿਤ ਡਾਕਟਰ ਦਿਵਸ ਵਜੋਂ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਮਨਾਇਆ ਗਿਆ | ਰਾਜ ਸਿਹਤ ਏਜੰਸੀ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ...

ਪੂਰੀ ਖ਼ਬਰ »

12ਵੀਂ ਜਮਾਤ 'ਚ ਪੰਜਾਬ ਭਰ 'ਚੋਂ ਅੱਠਵਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਮਨਦੀਪ ਕੌਰ ਦਾ ਸਨਮਾਨ

ਮਹਿਲ ਕਲਾਂ, 1 ਜੁਲਾਈ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚੋਂ ਪੰਜਾਬ ਭਰ 'ਚੋਂ ਅੱਠਵੇਂ ਸਥਾਨ 'ਤੇ ਆਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹਮੀਦੀ ਦੀ ਵਿਦਿਆਰਥਣ ਮਨਦੀਪ ਕੌਰ ...

ਪੂਰੀ ਖ਼ਬਰ »

12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਟੱਲੇਵਾਲ, 1 ਜੁਲਾਈ (ਸੋਨੀ ਚੀਮਾ)-ਵਿਰੱਕਤ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਸੁਖਵਿੰਦਰ ਸਿੰਘ ਧੰਨਾ ਨੇ ਦੱਸਿਆ ਕਿ ਆਰਟਸ ਗਰੁੱਪ ਵਿਚ ਵਿਦਿਆਰਥਣ ਸੁਮਿੰਦਰ ਕੌਰ ਪੁੱਤਰੀ ...

ਪੂਰੀ ਖ਼ਬਰ »

ਮਾਤਾ ਸੱਤਿਆ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ

ਤਪਾ ਮੰਡੀ, 1 ਜੁਲਾਈ (ਪ੍ਰਵੀਨ ਗਰਗ)-ਮਾਤਾ ਸੱਤਿਆ ਦੇਵੀ ਪਤਨੀ ਚੌਧਰੀ ਵੇਦ ਪ੍ਰਕਾਸ਼ ਤਪਾ ਮੰਡੀ ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਸ਼ਾਂਤੀ ਹਾਲ, ਨੇੜੇ ਬਾਬਾ ਮੱਠ, ਤਪਾ ਮੰਡੀ ਵਿਖੇ ਹੋਇਆ | ਸਮਾਗਮ ਮੌਕੇ ਪੰਡਤ ਪ੍ਰਦੀਪ ਸ਼ਰਮਾ ...

ਪੂਰੀ ਖ਼ਬਰ »

ਲੌਂਗਪੁਰੀ ਸਕੂਲ ਪੱਖੋ ਕਲਾਂ ਦੀਆਂ ਮੈਰਿਟ 'ਚ ਆਈਆਂ ਵਿਦਿਆਰਥਣਾਂ ਦਾ ਸਨਮਾਨ

ਰੂੜੇਕੇ ਕਲਾਂ, 1 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ 12ਵੀਂ ਜਮਾਤ ਸਾਇੰਸ ਗਰੁੱਪ 'ਚੋਂ ਪੰਜਾਬ ਪੱਧਰੀ ਮੈਰਿਟ ਵਿਚ 5ਵਾਂ ਅਤੇ 7ਵਾਂ ਸਥਾਨ ਹਾਸਲ ਕਰਨ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹਟਾਈ ਜਾਵੇ

ਤਪਾ ਮੰਡੀ, 1 ਜੁਲਾਈ (ਵਿਜੇ ਸ਼ਰਮਾ)-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਸਰਕਾਰ ਵਲੋਂ ਹਟਾਉਣੀ ਚਾਹੀਦੀ ਹੈ ਤਾਂ ਜੋ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਕ ਸਿੰਘ ਧਾਲੀਵਾਲ, ...

ਪੂਰੀ ਖ਼ਬਰ »

ਸੱਚਖੰਡ ਵਾਸੀ ਜਸਵੀਰ ਸਿੰਘ ਖ਼ਾਲਸਾ ਦੀ ਯਾਦ 'ਚ ਖ਼ੂਨਦਾਨ ਕੈਂਪ

ਮਹਿਲ ਕਲਾਂ, 1 ਜੁਲਾਈ (ਅਵਤਾਰ ਸਿੰਘ ਅਣਖੀ)-ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਲ੍ਹਾ ਦੀ ਸਾਲਾਨਾ ਬਰਸੀ ਮੌਕੇ ਪ੍ਰੈੱਸ ਕਲੱਬ ਮਹਿਲ ਕਲਾਂ ਵਲੋਂ 17ਵਾਂ ਵਿਸ਼ਾਲ ਖ਼ੂਨਦਾਨ ਕੈਂਪ ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਸਾਹਿਬ ਛਾਪਾ ਵਿਖੇ ਲਗਾਇਆ ਗਿਆ | ਜਿਸ ...

ਪੂਰੀ ਖ਼ਬਰ »

ਸੰਤ ਲੌਂਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ਨੂੰ ਮਿਲਿਆ ਸਵੱਛ ਵਿਦਿਆਲਾ ਪੁਰਸਕਾਰ

ਰੂੜੇਕੇ ਕਲਾਂ, 1 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ਨੇ ਭਾਰਤੀ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀ ਵਿਸ਼ੇਸ਼ ਗਠਿਤ ਟੀਮ ਦੇ ਨਰੀਖਣ ਤਹਿਤ ...

ਪੂਰੀ ਖ਼ਬਰ »

ਜ਼ਿਲ੍ਹਾ ਭਾਸ਼ਾ ਦਫ਼ਤਰ ਦੀਆਂ ਪੁਸਤਕਾਂ ਪਾਠਕਾਂ ਲਈ ਬਣ ਰਹੀਆਂ ਨੇ ਖਿੱਚ ਦਾ ਕੇਂਦਰ

ਬਰਨਾਲਾ, 1 ਜੁਲਾਈ (ਅਸ਼ੋਕ ਭਾਰਤੀ)-ਪੰਜਾਬ ਦੇ ਸਕੂਲ ਸਿੱਖਿਆ, ਖੇਡਾਂ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਪ੍ਰਮੁੱਖ ਸਕੱਤਰ ਕਿ੍ਸ਼ਨ ਕੁਮਾਰ ਆਈ.ਏ.ਐੱਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਵਲੋਂ ਪਾਠਕਾਂ ...

ਪੂਰੀ ਖ਼ਬਰ »

ਟੀ.ਐਸ.ਯੂ. ਦੀ ਚੋਣ ਸਰਬਸੰਮਤੀ ਨਾਲ ਹੋਈ

ਮਹਿਲ ਕਲਾਂ, 30 ਜੁਲਾਈ (ਅਵਤਾਰ ਸਿੰਘ ਅਣਖੀ)-ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦਾ ਜਥੇਬੰਦਕ ਇਜਲਾਸ ਇੰਜ: ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ 220 ਕੇ.ਵੀ ਗਰਿੱਡ ਸ/ਸ ਮਹਿਲ ਕਲਾਂ ਵਿਖੇ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਟੀ.ਐਸ.ਯੂ. ਦੀ ਚੋਣ ਸਰਬਸੰਮਤੀ ਨਾਲ ਹੋਈ

ਮਹਿਲ ਕਲਾਂ, 30 ਜੁਲਾਈ (ਅਵਤਾਰ ਸਿੰਘ ਅਣਖੀ)-ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦਾ ਜਥੇਬੰਦਕ ਇਜਲਾਸ ਇੰਜ: ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ 220 ਕੇ.ਵੀ ਗਰਿੱਡ ਸ/ਸ ਮਹਿਲ ਕਲਾਂ ਵਿਖੇ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ, 1 ਜੁਲਾਈ (ਅਸ਼ੋਕ ਭਾਰਤੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਸਮੁੱਚੇ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਫੂਕਣ ਦੇ ਉਲੀਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX