ਤਾਜਾ ਖ਼ਬਰਾਂ


ਤਪਾ ਦੀ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਹੋਈ ਸ਼ੁਰੂ
. . .  7 minutes ago
ਤਪਾ ਮੰਡੀ, 3 ਅਕਤੂਬਰ (ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਦਾ ਐਲਾਨ ਕੀਤਾ ਗਿਆ ਹੈ। ਅੱਜ ਤਪਾ ਮੰਡੀ ਦੀ ਅਨਾਜ ਮੰਡੀ 'ਚ ਪਿੰਡ ਮੌੜ ਨਾਭਾ ਦਾ ਜ਼ਿਮੀਂਦਾਰ 8 ਏਕੜ ਝੋਨੇ ਦੀ ਫ਼ਸਲ ਲੈ ਕੇ ਆਇਆ। ਜ਼ਿਮੀਂਦਾਰ ਨੇ ਕਿਹਾ...
ਖੇਮਕਰਨ ਪੁਲਿਸ ਨੂੰ ਕਾਮਯਾਬੀ, ਪਾਕਿ ਡਰੋਨ ਵੱਲੋਂ ਸੁੱਟੀ ਡੇਢ ਪੈਕਟ ਹੈਰੋਇਨ ਬਰਾਮਦ
. . .  20 minutes ago
ਖੇਮਕਰਨ, 3 ਅਕਤੂਬਰ(ਰਾਕੇਸ਼ ਬਿੱਲਾ)-ਖੇਮਕਰਨ ਪੁਲਿਸ ਨੂੰ ਬੀਤੀ ਰਾਤ ਕਾਮਯਾਬੀ ਮਿਲੀ, ਜਦ ਸਰਹੱਦੀ ਪਿੰਡ ਕਲਸ 'ਚ ਪਾਕਿਸਤਾਨੀ ਡਰੋਨ ਵਲੋਂ ਸੁੱਟੀ ਹੈਰੋਇਨ ਨੂੰ ਪੁਲਿਸ ਨੇ ਬਰਾਮਦ ਕਰ ਲਿਆ।ਐਸ.ਐਚ.ਓ. ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਗੁਪਤ ਸੂਚਨਾਵਾਂ...
ਸਰਕਾਰੀ ਸਕੂਲ ਚੋਂ ਮਿਲੀ ਨੌਜਵਾਨ ਦੀ ਲਾਸ਼, ਚਿੱਟੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
. . .  31 minutes ago
ਤਲਵੰਡੀ ਸਾਬੋ, 3 ਅਕਤੂਬਰ (ਰਣਜੀਤ ਸਿੰਘ ਰਾਜੂ)-ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸਵੇਰੇ ਸਕੂਲ ਦੇ ਵਿਹੜੇ 'ਚ ਇੱਕ ਨੌਜਵਾਨ ਦੀ ਲਾਸ਼ ਪਈ ਦਿਖਾਈ ਦਿੱਤੀ, ਜਿਸ ਦੀ ਬਾਂਹ ਵਿੱਚ ਇਕ ਸਰਿੰਜ ਲੱਗੀ ਹੋਈ ਸੀ।ਪਿੰਡ ਵਾਸੀਆਂ...
ਜੰਮੂ ਕਸ਼ਮੀਰ 'ਚ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਦੀ ਮੌਤ, ਦਰਜਨਾਂ ਜ਼ਖ਼ਮੀ
. . .  33 minutes ago
ਜੰਮੂ, 3 ਅਕਤੂਬਰ - ਖੋਰਗਲੀ ਦੇ ਮੋਂਗਰੀ ਤੋਂ ਊਧਮਪੁਰ ਜਾ ਰਹੀ ਇਕ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ, ਜਦਕਿ ਦਰਜਨਾਂ ਜ਼ਖ਼ਮੀ ਹੋ...
ਗੁਰੂਗ੍ਰਾਮ 'ਚ ਡਿਗੀ ਇਮਾਰਤ, 2-3 ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 1 hour ago
ਗੁਰੂਗ੍ਰਾਮ, 3 ਅਕਤੂਬਰ - ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫ਼ੇਜ਼-1 ਵਿਖੇ ਇਕ ਇਮਾਰਤ ਡਿਗ ਪਈ। ਦਰਅਸਲ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ, ਇਮਾਰਤ ਡਿਗ ਪਈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ 2-3 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ...
ਭਾਰਤ 'ਚ ਪਿਛਲੇ 24 ਘੰਟਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 3 ਅਕਤੂਬਰ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3011 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 36,126 ਹੋ ਗਈ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ 26ਵਾਂ ਦਿਨ
. . .  about 2 hours ago
ਮੈਸੂਰ, 3 ਅਕਤੂਬਰ - ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 26ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 26ਵੇਂ ਦਿਨ ਦੀ ਸ਼ੁਰੂਆਤ ਕਰਨਾਟਕ ਦੇ...
ਦੁਰਗਾ ਪੰਡਾਲ 'ਚ ਅੱਗ ਲੱਗਣ ਨਾਲ 3 ਮੌਤਾਂ, 64 ਝੁਲਸੇ
. . .  about 2 hours ago
ਲਖਨਊ, 3 ਅਕਤੂਬਰ - ਉੱਤਰ ਪ੍ਰਦੇਸ਼ ਦੇ ਭਦੋਹੀ ਦੇ ਔਰਾਈ ਕਸਬੇ 'ਚ ਬੀਤੀ ਰਾਤ ਦੁਰਗਾ ਪੰਡਾਲ ਨੂੰ ਅੱਗ ਲੱਗਣ ਕਾਰਨ 3 ਜਣਿਆਂ ਦੀ ਮੌਤ ਹੋ ਗਈ, ਜਦਕਿ 64 ਲੋਕ ਝੁਲਸ ਗਏ। ਮ੍ਰਿਤਕਾਂ 'ਚ 12 ਅਤੇ 10 ਸਾਲ ਦੇ 2 ਲੜਕੇ ਅਤੇ ਇਕ 45 ਸਾਲਾਂ ਔਰਤ ਸ਼ਾਮਿਲ ਹਨ। ਝੁਲਸੇ...
ਹਵਾਈ ਫ਼ੌਜ ਨੂੰ ਅੱਜ ਮਿਲਣਗੇ ਸਵਦੇਸ਼ੀ ਲੜਾਕੂ ਹੈਲੀਕਾਪਟਰ
. . .  about 2 hours ago
ਨਵੀਂ ਦਿੱਲੀ, 3 ਅਕਤੂਬਰ - ਭਾਰਤੀ ਹਵਾਈ ਫ਼ੌਜ ਵਿਚ ਅੱਜ ਦੇਸ਼ ਵਿਚ ਵਿਕਸਿਤ ਕੀਤੇ ਲੜਾਕੂ ਹੈਲੀਕਾਪਟਰ ਰਸਮੀ ਤੌਰ 'ਤੇ ਸ਼ਾਮਿਲ ਕੀਤੇ...
ਇੰਗਲੈਂਡ ਹੱਥੋਂ ਆਪਣੇ ਘਰੇਲੂ ਮੈਦਾਨ 'ਤੇ ਟੀ-20 ਲੜੀ ਹਾਰਿਆ ਪਾਕਿਸਤਾਨ
. . .  about 2 hours ago
ਲਾਹੌਰ, 3 ਅਕਤੂਬਰ - ਇੰਗਲੈਂਡ ਨੇ 7ਵੇਂ ਅਤੇ ਆਖ਼ਰੀ ਟੀ-20 ਮੈਚ ਵਿਚ ਪਾਕਿਸਤਾਨ ਨੂੰ ਉਸ ਦੇ ਘਰੇਲੂ ਮੈਦਾਨ 'ਤੇ 67 ਦੌੜਾਂ ਨਾਲ ਹਰਾ ਲੇ ਲੜੀ ਉੱਪਰ 4-3 ਨਾਲ ਕਬਜ਼ਾ ਕਰ ਲਿਆ।ਗੱਦਾਫੀ ਸਟੇਡੀਅਮ 'ਚ ਹੋਏ ਇਸ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲ 'ਤੇ ਇੰਗਲੈਂਡ ਨੇ ਨਿਰਧਾਰਿਤ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ...
ਕਿਸਾਨਾਂ ਅੱਜ ਕਰਨਗੇ ਰੇਲਾਂ ਦਾ ਚੱਕਾ ਜਾਮ
. . .  about 3 hours ago
ਅੰਮ੍ਰਿਤਸਰ, 3 ਅਕਤੂਬਰ - ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਅਜੇ ਮਿਸ਼ਰਾ 'ਤੇ ਇਸ ਘਟਨਾ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਦਰਜ ਹੋਏ ਮਾਮਲੇ 'ਚ ਗ੍ਰਿਫ਼ਤਾਰੀ ਕਰਵਾਉਣ ਲਈ ਕਿਸਾਨਾਂ ਵਲੋਂ ਪੰਜਾਬ 'ਚ 17 ਵੱਖ-ਵੱਖ ਥਾਵਾਂ 'ਤੇ ਅੱਜ ਰੇਲ ਰੋਕੋ ਅੰਦੋਲਨ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟੋਰਾਂਟੋ ਵਿਚ ਭਗਵਦ ਗੀਤਾ ਪਾਰਕ ਦੀ ਭੰਨਤੋੜ ਨੂੰ "ਨਫ਼ਰਤ ਅਪਰਾਧ" ਕਰਾਰ ਦਿੱਤਾ, ਜਾਂਚ ਦੀ ਕੀਤੀ ਮੰਗ
. . .  1 day ago
ਭਾਰਤ ਨੇ ਦੂਜੇ ਟੀ-20 ਚ 16 ਦੌੜਾਂ ਨਾਲ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਭਾਰਤ, ਨਿਊਜ਼ੀਲੈਂਡ ਨੇਵੀ ਨੇ ਵ੍ਹਾਈਟ ਸ਼ਿਪਿੰਗ ਇਨਫਰਮੇਸ਼ਨ ਐਕਸਚੇਂਜ ਸਮਝੌਤੇ 'ਤੇ ਕੀਤੇ ਹਸਤਾਖ਼ਰ
. . .  1 day ago
ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਦੋ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਕਾਰਨ ਸਥਿਤੀ ਤਣਾਅਪੂਰਨ ਬਣੀ
. . .  1 day ago
ਲੁਧਿਆਣਾ ,2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ ) -ਸਥਾਨਕ ਸੰਗਲਾ ਸ਼ਿਵਾਲਾ ਮੰਦਿਰ ਵਿਚ ਅੱਜ ਦੇਰ ਸ਼ਾਮ ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਹਿੰਦੂ ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20 - ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
3- ਜੰਮੂ ਅਤੇ ਕਸ਼ਮੀਰ : ਪੁਲਵਾਮਾ ਵਿਚ ਐਸ.ਪੀ.ਓ. ਜਾਵੇਦ ਅਹਿਮਦ ਡਾਰ ਨੂੰ ਅੰਤਿਮ ਸ਼ਰਧਾਂਜਲੀ ਭੇਟ
. . .  1 day ago
ਦਿੱਲੀ : ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ -ਅਦਾਕਾਰਾ ਕੰਗਨਾ ਰਣੌਤ
. . .  1 day ago
3 ਅਕਤੂਬਰ ਨੂੰਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ 17 ਜਗ੍ਹਾ ਰੇਲ ਚੱਕਾ ਜਾਮ
. . .  1 day ago
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
ਤਿੰਨ ਮੋਟਰਸਾਈਕਲ ਸਵਾਰਾਂ ਨੇ ਮੈਡੀਕੋਜ ਦੀ ਦੁਕਾਨ ਤੋਂ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟੀ
. . .  1 day ago
ਜੈਤੋ, 2 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਰਾਮਦਾਸ ਮੈਡੀਕੋਜ ਦੀ ਦੁਕਾਨ ਤੋਂ ਇਕ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਰਾਮਦਾਸ ਮੈਡੀਕੋਜ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਸਾਕਾ ਪੰਜਾ ਸਾਹਿਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 2ਅਕਤੂਬਰ (ਨਿੱਕੂਵਾਲ)- ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ...
ਪੰਜਾਬ 'ਚ ਕਰੀਬ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਜ਼ੀਰੋ ਬਿਜਲੀ ਬਿੱਲ ਆਇਆ: ਭਗਵੰਤ ਮਾਨ
. . .  1 day ago
ਅਹਿਮਦਾਬਾਦ, 2 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕੇਵਲ 6 ਮਹੀਨੇ ਪਹਿਲਾਂ ਸਾਡੀ ਸਰਕਾਰ ਬਣੀ ਅਤੇ ਅਸੀਂ ਆਪਣਾ ਵਾਅਦਾ ਪੂਰਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 19 ਹਾੜ ਸੰਮਤ 554

ਸੰਗਰੂਰ

ਬੱਸ ਸਟੈਂਡ ਦੇ ਪਾਰਕਿੰਗ ਠੇਕੇ ਦੀ ਬੋਲੀ ਲਈ ਸੰਗਰੂਰ ਪਹੁੰਚਿਆ ਗੈਂਗਸਟਰ ਬਾਬੂ ਰਈਆ ਗਿ੍ਫ਼ਤਾਰ

ਸੰਗਰੂਰ, 2 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਬੱਸ ਸਟੈਂਡ ਵਿਚਲੇ ਪਾਰਕਿੰਗ ਦੇ ਠੇਕੇ ਦੀ ਬੋਲੀ ਲਈ ਠੇਕੇਦਾਰਾਂ ਦੀ ਮਦਦ ਕਰਨ ਪਹੁੰਚੇ ਅਵਰਜੀਤ ਸਿੰਘ ਬਾਬੂ ਰਈਆ ਨਾਂਅ ਦੇ ਨਾਮੀ ਗੈਂਗਸਟਰ ਨੰੂ ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਵਲੋਂ ਇਕ ਪਿਸਤੌਲ 32 ਬੋਰ ਅਤੇ 6 ਰੌਂਦਾ ਸਣੇ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜ਼ਿਲ੍ਹਾ ਸੰਗਰੂਰ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਵਲੋਂ ਇਤਲਾਹ ਦੇ ਆਧਾਰ ਉੱਤੇ ਥਾਣਾ ਸਿਟੀ-1 ਸੰਗਰੂਰ ਵਿਖੇ ਮੁਕੱਦਮਾ ਦਰਜ਼ ਕਰਵਾ ਕੇ ਸਥਾਨਕ ਉੱਭਾਵਾਲ ਰੋਡ ਤੋਂ ਨਾਕਾਬੰਦੀ ਦੌਰਾਨ ਅਵਰਜੀਤ ਸਿੰਘ ਬਾਬੂ ਰਈਆ ਨੂੰ ਇਕ ਪਿਸਤੌਲ 32 ਬੋਰ, 6 ਰੌਂਦ 32 ਬੋਰ, ਹਰਜੀਤ ਸਿੰਘ ਡਿਪਨ ਵਾਸੀ ਸੁੰਦਰ ਬਸਤੀ ਸੰਗਰੂਰ ਨੰੂ ਇਕ ਪਿਸਤੌਲ 32 ਬੋਰ, 6 ਰੌਂਦ 32 ਬੋਰ ਅਤੇ ਰਫੀ ਕੁਮਾਰ ਵਾਸੀ ਘੁਮਿਆਰ ਬਸਤੀ ਸੰਗਰੂਰ ਨੰੂ ਇਕ ਮੈਗਜ਼ੀਨ 32 ਬੋਰ ਸਣੇ 8 ਰੌਂਦ 32 ਬੋਰ ਨੰੂ ਇਕ ਕਾਰ 'ਚੋਂ ਕਾਬੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬੀਤੀ 1 ਜੁਲਾਈ ਨੰੂ ਬੱਸ ਸਟੈਂਡ ਸੰਗਰੂਰ ਦੇ ਸਾਈਕਲ ਸਟੈਂਡ ਦੀ ਪਾਰਕਿੰਗ ਦੇ ਠੇਕੇ ਲਈ ਬੋਲੀ ਹੋਈ ਸੀ, ਜਿਸ ਵਿਚ ਵਿਰੋਧੀ ਪਾਰਟੀ ਨੰੂ ਡਰਾ ਧਮਕਾ ਕੇ ਠੇਕਾ ਆਪਣੇ ਹੱਕ ਵਿਚ ਕਰਵਾਉਣ ਲਈ ਰਫੀ ਕੁਮਾਰ ਅਤੇ ਹਰਜੀਤ ਸਿੰਘ ਡਿਪਨ ਨੇ ਬਾਬੂ ਰਈਆ ਨੂੰ ਮਦਦ ਲਈ ਸੱਦਿਆ ਸੀ ਅਤੇ ਇਹ ਬੋਲੀ ਹਰਜੀਤ ਸਿੰਘ ਡਿਪਨ ਦੇ ਹੱਕ 'ਚ ਹੋ ਗਈ ਸੀ | ਸ. ਸਿੱਧੂ ਨੇ ਦੱਸਿਆ ਕਿ ਠੇਕੇ ਦੀ ਬੋਲੀ ਆਪਣੇ ਹੱਕ ਵਿਚ ਹੋਣ ਉਪਰੰਤ ਇਨ੍ਹਾਂ ਵਿਅਕਤੀਆਂ ਨੇ ਲੁੱਟ ਖੋਹ ਦੀ ਵਾਰਦਾਤ ਨੰੂ ਅੰਜ਼ਾਮ ਦੇਣ ਦੀ ਵਿਉਂਤ ਬਣਾਈ ਸੀ, ਜਿਸ ਦੀ ਖਬਰ ਪੁਲਿਸ ਪਾਰਟੀ ਨੰੂ ਮਿਲਣ ਕਾਰਨ ਇਨ੍ਹਾਂ ਨੰੂ ਵਾਰਦਾਤ ਤੋਂ ਪਹਿਲਾਂ ਹੀ ਹਥਿਆਰਾਂ ਸਣੇ ਕਾਬੂ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਰਫੀ ਕੁਮਾਰ ਦੀ ਪ੍ਰੇਮ ਸਿੰਘ ਪੇ੍ਰਮਾ ਵਾਸੀ ਅਜੀਤ ਨਗਰ ਬਸਤੀ ਸੰਗਰੂਰ ਨਾਲ ਆਪਸੀ ਰੰਜਿਸ਼ ਚੱਲ ਰਹੀ ਸੀ ਅਤੇ ਇਹ ਪ੍ਰੇਮ ਸਿੰਘ ਪਾਸੋਂ ਬਦਲਾ ਲੈਣ ਲਈ ਬਾਬੂ ਰਈਆ ਦੀ ਸਹਾਇਤਾ ਨਾਲ ਸੰਗਰੂਰ ਵਿਚ ਆਪਣਾ ਨਵਾਂ ਗੈਂਗ ਸਥਾਪਤ ਕਰਨਾ ਚਾਹੁੰਦੇ ਸਨ | ਉਨ੍ਹਾਂ ਦੱਸਿਆ ਕਿ ਬਾਬੂ ਰਈਆ ਮਲੇਰਕੋਟਲਾ ਦੇ ਘੁੱਦੂ ਗੈਂਗ ਨਾਲ ਸੰਬੰਧ ਰੱਖਦਾ ਹੈ ਅਤੇ ਇਸ 'ਤੇ ਪਹਿਲਾਂ ਵੀ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ 28 ਮੁਕੱਦਮੇ ਦਰਜ ਹੋਣ ਕਾਰਨ ਇਸ ਨੂੰ ਬੀ ਕੈਟਾਗਿਰੀ ਦਾ ਗੈਂਗਸਟਰ ਐਲਾਨਿਆ ਹੋਇਆ ਹੈ ਜਦਕਿ ਰਫੀ ਕੁਮਾਰ 'ਤੇ ਪਹਿਲਾਂ 7 ਮੁਕੱਦਮੇ ਅਤੇ ਹਰਜੀਤ ਸਿੰਘ ਡਿਪਨ 'ਤੇ ਵੀ ਇਕ ਮੁਕੱਦਮਾ ਦਰਜ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਪਾਸੋਂ ਮਿਲਿਆ ਅਸਲ੍ਹਾ ਵੀ ਇਸ ਨੰੂ ਗੈਂਗਸਟਰ ਘੁੱਦੂ ਵਲੋਂ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿਚਲੇ ਮਿਲਵਾਏ ਗਏ ਇਕ ਮੁਲਸਮਾਨ ਵਿਅਕਤੀ ਪਾਸੋਂ ਖਰੀਦ ਕੇ ਲਿਆਂਦਾ ਗਿਆ ਸੀ | ਸ. ਸਿੱਧੂ ਨੇ ਦੱਸਿਆ ਕਿ ਇਸ ਸਮੇਂ ਵੀ ਬਾਬੂ ਰਈਆ ਜ਼ਮਾਨਤ 'ਤੇ ਰਿਹਾਅ ਹੋ ਕੇ ਬਾਹਰ ਆਇਆ ਹੋਇਆ ਸੀ | ਇਸ ਮੌਕੇ ਐਸ. ਪੀ. (ਪੀ. ਬੀ.ਆਈ.) ਮਨਪ੍ਰੀਤ ਸਿੰਘ, ਡੀ. ਐਸ. ਪੀ. (ਡੀ) ਯੋਗੇਸ਼ ਸ਼ਰਮਾ ਅਤੇ ਸੀ.ਆਈ. ਏ. ਸਟਾਫ ਇੰਚਾਰਜ ਇੰਸ. ਦੀਪਇੰਦਰਪਾਲ ਸਿੰਘ ਜੇਜੀ ਵੀ ਮੌਜੂਦ ਸਨ |

'ਸਾਂਝੀ ਸੱਥ' ਤਹਿਤ ਕੀਤਾ ਪ੍ਰੋਗਰਾਮ

ਕੁੱਪ ਕਲਾਂ, 2 ਜੁਲਾਈ (ਮਨਜਿੰਦਰ ਸਿੰਘ ਸਰੌਦ)-ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਕੇ ਖੇਡ ਮੈਦਾਨਾਂ ਅਤੇ ਆਪਣੇ ਨਿੱਜੀ ਕਾਰੋਬਾਰਾਂ ਦੇ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਸੀਨੀਅਰ ...

ਪੂਰੀ ਖ਼ਬਰ »

ਪੁਲਿਸ ਨੇ ਬੱਚਾ ਲੱਭ ਕੇ ਕੀਤਾ ਮਾਪਿਆਂ ਹਵਾਲੇ

ਲਹਿਰਾਗਾਗਾ, 2 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਸਬ-ਡਵੀਜ਼ਨ ਲਹਿਰਾਗਾਗਾ ਅਧੀਨ ਪਿੰਡ ਫਤਿਹਗੜ੍ਹ ਦਾ ਲਹਿਰਾਗਾਗਾ ਤੋਂ ਗੁੰਮ ਹੋਇਆ 13 ਸਾਲਾ ਬੱਚਾ ਪੁਲਿਸ ਨੇ ਲੱਭ ਕੇ ਕੁੱਝ ਘੰਟਿਆਂ 'ਚ ਹੀ ਮਾਪਿਆਂ ਹਵਾਲੇ ਕਰ ਦਿੱਤਾ ਹੈ | ਥਾਣਾ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

ਵਿਸ਼ਵ ਸਹਿਕਾਰਤਾ ਦਿਹਾੜਾ ਮਨਾਇਆ

ਕੁੱਪ ਕਲਾਂ/ਅਮਰਗੜ੍ਹ, 2 ਜੁਲਾਈ (ਸਰੌਦ, ਝੱਲ)-ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਮੁਹੰਮਦ ਨਗਰ (ਭੈਣੀ ਖੁਰਦ) ਵਲੋਂ ਹਰ ਵਾਰ ਦੀ ਤਰ੍ਹਾਂ ਸਹਿਕਾਰਤਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਲੱਗੀ ਅੱਗ ਨਾਲ ਮਚੀ ਹਫੜਾ-ਦਫੜੀ

ਸੰਗਰੂਰ, 2 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸਿਵਲ ਹਸਪਤਾਲ ਸੰਗਰੂਰ ਵਿਚ ਅੱਜ ਉਸ ਸਮੇਂ ਅਫੜਾ ਤਫੜੀ ਵਾਲਾ ਮਾਹੌਲ ਬਣ ਗਿਆ ਜਦ ਹਸਪਤਾਲ ਦੀ ਓ.ਪੀ.ਡੀ. ਵਾਲੇ ਬਰਾਂਡੇ ਵਿਚ ਅੱਗ ਦੀਆਂ ਚਿੰਗਿਆੜੀਆਂ ਨਿਕਲਣ ਲੱਗ ਪਈਆਂ ਅਤੇ ਸਾਰੇ ਪਾਸੇ ਧੰੂਆਂ ਹੀ ਧੰੂਆਂ ...

ਪੂਰੀ ਖ਼ਬਰ »

ਜ਼ਹਿਰ ਮੁਕਤ ਪੰਜਾਬ ਮੁਹਿੰਮ ਤਹਿਤ ਪ੍ਰੋਗਰਾਮ ਅੱਜ

ਸੰਗਰੂਰ, 2 ਜੁਲਾਈ (ਧੀਰਜ ਪਸ਼ੌਰੀਆ)-ਡਾ: ਸੁਰਿੰਦਰ ਦਲਾਲ ਕੀਟ ਸਾਖਰਤਾ ਮਿਸ਼ਨ ਵਲੋਂ ਚਲਾਈ ਜ਼ਹਿਰ ਮੁਕਤ ਪੰਜਾਬ ਮੁਹਿੰਮ 2022 ਤਹਿਤ 3 ਜੁਲਾਈ ਦਿਨ ਐਤਵਾਰ ਨੰੂ ਸਵੇਰੇ 10 ਤੋਂ 12 ਵਜੇ ਤੱਕ ਪਿੰਡ ਰੋਸ਼ਨਵਾਲਾ ਵਿਖੇ ਕੀਟ ਸਾਖਰਤਾ 'ਤੇ ਆਧਾਰਿਤ ਝੋਨੇ ਦੀ ਬਿਨਾਂ ...

ਪੂਰੀ ਖ਼ਬਰ »

ਸੰਗਰੂਰ ਦੇ ਸਰਕਾਰੀ ਕੁਆਰਟਰ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ ਦਾ ਮਾਮਲਾ ਨਾਜਾਇਜ਼ ਸੰਬੰਧਾਂ ਨਾਲ ਜੁੜਿਆ ਨਿਕਲਿਆ

ਸੰਗਰੂਰ, 2 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਹਾਊਸਿੰਗ ਬੋਰਡ ਕੁਆਰਟਰਾਂ ਵਿਚ ਸਥਿਤ ਇਕ ਕੁਆਰਟਰ 'ਚੋਂ ਕੱਲ੍ਹ ਦੇਰ ਸ਼ਾਮ ਮਾਂ-ਧੀ ਦੀਆਂ ਭੇਦ ਭਰੇ ਹਾਲਾਤ ਵਿਚ ਮਿਲੀਆਂ ਲਾਸ਼ਾਂ ਦੇ ਮਾਮਲੇ ਵਿਚ ਅੱਜ ਆਏ ਨਵੇਂ ਮੋੜ ਦੇ ਚੱਲਦਿਆਂ ਪੁਲਿਸ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਭਵਾਨੀਗੜ੍ਹ, 2 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫੱਗੂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਅਰਜੋਤ ਕੌਰ (ਸਟੇਟ ਐਵਾਰਡੀ) ਨੇ ਦੱਸਿਆ ਕਿ ਸਕੂਲ ਦੀ ...

ਪੂਰੀ ਖ਼ਬਰ »

ਕਾਲਜ ਦਾ ਪ੍ਰਾਸਪੈਕਟਸ ਜਾਰੀ

ਸੰਦੌੜ, 2 ਜੁਲਾਈ (ਗੁਰਪ੍ਰੀਤ ਸਿੰਘ ਚੀਮਾ)-ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਦਾ ਪ੍ਰਾਸਪੈਕਟਸ ਜਾਰੀ ਕਰਦੇ ਹੋਏ ਦਾਖ਼ਲੇ ਸਬੰਧੀ ਦਾਖ਼ਲਾ ਸੈੱਲ ਬਣਾਇਆ ਗਿਆ | ਇਸ ਸਮੇਂ ਪਿ੍ੰਸੀਪਲ ਸ੍ਰੀ ਰਾਜਿੰਦਰ ਕੁਮਾਰ, ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਅਧਿਆਪਕਾਂ 'ਚ ਭਾਰੀ ਰੋਸ-ਵਾਲੀਆ, ਬਜਾਜ

ਸੰਗਰੂਰ, 2 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਅਧਿਆਪਕਾਂ ਅਤੇ ਸਮੂਹ ਵਰਗਾਂ ਦੇ ਮੁਲਾਜ਼ਮਾਂ ਨਾਲ ਕੀਤੀ ਗਈ ਵਾਅਦਾ ਖ਼ਿਲਾਫ਼ੀ ਕਾਰਨ ਅਧਿਆਪਕ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅਧਿਆਪਕ ਦਲ ਪੰਜਾਬ ਦੇ ਸੂਬਾ ...

ਪੂਰੀ ਖ਼ਬਰ »

ਲਾਇਨ ਕਲੱਬ ਸੁਨਾਮ ਨੇ ਲਗਾਏ ਬੂਟੇ

ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਭੁੱਲਰ, ਧਾਲੀਵਾਲ)-ਲਾਇਨਜ਼ ਕਲੱਬ ਸੁਨਾਮ ਵਲੋਂ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਲਾਈਨ ਸੁਸ਼ੀਲ ਗੋਇਲ ਦੀ ਅਗਵਾਈ 'ਚ ਸਥਾਨਕ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿਖੇ ਪੰਜਾਬ ਨੂੰ ਹਰਿਆ-ਭਰਿਆ ...

ਪੂਰੀ ਖ਼ਬਰ »

ਵਿਦਿਆਰਥੀ ਪ੍ਰੀਸ਼ਦ ਦਾ ਸਹੁੰ ਚੁੱਕ ਸਮਾਗਮ ਕਰਵਾਇਆ

ਲੌਂਗੋਵਾਲ, 2 ਜੁਲਾਈ (ਵਿਨੋਦ, ਸ਼.ਸ. ਖੰਨਾ)-ਕੇਂਦਰੀ ਵਿਦਿਆਲਿਆ ਉੱਭਾਵਾਲ ਵਿਖੇ ਪਿ੍ੰਸੀਪਲ ਅੰਜਨਾ ਗੰਗਵਾਰ ਦੀ ਅਗਵਾਈ ਹੇਠ ਵਿਦਿਆਰਥੀ ਪ੍ਰੀਸ਼ਦ ਦਾ ਸਹੁੰ ਚੁੱਕ ਸਮਾਗਮ ਕਰਵਾਇਆ | ਜਿਸ ਵਿਚ ਪਿ੍ੰਸੀਪਲ ਵਲੋਂ ਸਾਰੇ ਵਿਦਿਆਰਥੀਆਂ ਨੂੰ ਬੈਜ ਪ੍ਰਦਾਨ ਕੀਤੇ ਗਏ ਅਤੇ ...

ਪੂਰੀ ਖ਼ਬਰ »

10 ਤੋਂ 31 ਜੁਲਾਈ ਤੱਕ ਹਰ ਖੇਤੀ ਮੋਟਰ ਨੇੜੇ ਲਗਾਏ ਜਾਣਗੇ 10-10 ਬੂਟੇ

ਸੰਗਰੂਰ, 2 ਜੁਲਾਈ (ਧੀਰਜ਼ ਪਸ਼ੌਰੀਆ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜੋ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ ਵਿਚ ਫ਼ੈਸਲਾ ਕੀਤਾ ਗਿਆ ਕਿ ਹਰ ਕਿਸਾਨ 10 ਤੋਂ 31 ਜੁਲਾਈ ਤੱਕ ਵਾਤਾਵਰਣ ਬਚਾਉਣ ਲਈ ਵਿੱਢੀ ...

ਪੂਰੀ ਖ਼ਬਰ »

ਵਿਧਾਇਕ ਗੋਇਲ ਨੇ ਪੰਜਾਬੀ 'ਵਰਸਿਟੀ 'ਚ ਮਹਾਰਾਜਾ ਅਗਰਸੈਨ ਦੀ ਚੇਅਰ ਸਥਾਪਤ ਕਰਨ ਦੀ ਕੀਤੀ ਮੰਗ

ਲਹਿਰਾਗਾਗਾ, 2 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਹਲਕਾ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ ਨੇ ਪੰਜਾਬ ਵਿਧਾਨ ਸਭਾ ਵਿਚ ਬੋਲਦਿਆਂ ਕਿਹਾ ਕਿ ਅਗਰਵਾਲ ਸਮਾਜ ਦੇ ਬਾਨੀ ਮਹਾਰਾਜਾ ਅਗਰਸੈਨ ਜੀ ਦੇ ਨਾਂਅ ਉੱਪਰ 2018 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ...

ਪੂਰੀ ਖ਼ਬਰ »

ਲਾਇਬ੍ਰੇਰੀ ਵਿਖੇ ਚਲ ਰਹੇ ਕਾਰਜਾਂ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਨੇ ਲਿਆ ਜਾਇਜ਼ਾ

ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਰੁਪਿੰਦਰ ਸਿੰਘ ਸੱਗੂ)-ਸਥਾਨਕ ਪੀਰਾ ਵਾਲਾ ਗੇਟ ਵਿਖੇ ਬਣੀ ਲਾਇਬਰੇਰੀ ਨੂੰ ਅੱਪਡੇਟ ਕਰਨ ਲਈ ਨਗਰ ਕੌਂਸਲ ਵਲੋਂ ਕਾਰਜ ਕਰਵਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਟੋਨੀ ਵਲੋਂ ਉੱਥੇ ...

ਪੂਰੀ ਖ਼ਬਰ »

ਚੋਰੀ ਦੇ ਚਾਰ ਮੋਟਰਸਾਈਕਲ ਸਮੇਤ ਇਕ ਗਿ੍ਫ਼ਤਾਰ

ਸੰਦੌੜ, 2 ਜੁਲਾਈ (ਜਸਵੀਰ ਸਿੰਘ ਜੱਸੀ)-ਪੁਲਿਸ ਥਾਣਾ ਸੰਦੌੜ ਵਲੋਂ ਜੁਰਮ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪੁਲਿਸ ਥਾਣਾ ਸੰਦੌੜ ਮੁਖੀ ਸੰਜੀਵ ਕਪੂਰ ਦੀ ਅਗਵਾਈ ਹੇਠ ਪੁਲ ਨਹਿਰ ਕਲਿਆਣ ਉੱਪਰ ਲਗਾਏ ਨਾਕੇ ਦੌਰਾਨ ਮੁਖ਼ਬਰ ਦੀ ...

ਪੂਰੀ ਖ਼ਬਰ »

ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸੰਸਥਾਪਕ ਸੰਤ ਤੇਜਾ ਸਿੰਘ ਦੀ ਬਰਸੀ 'ਤੇ ਵਿਸ਼ੇਸ਼

ਚੀਮਾ ਮੰਡੀ, 2 ਜੁਲਾਈ (ਦਲਜੀਤ ਸਿੰਘ ਮੱਕੜ)-ਸੰਤ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ. ਹਾਰਵਰਡ ਯੂ.ਐਸ.ਏ.) ਦਾ ਜਨਮ ਪਿੰਡ ਬਲੋਵਾਲੀ, ਜ਼ਿਲ੍ਹਾ ਗੁਜ਼ਰਾਵਾਲਾ (ਪਾਕਿਸਤਾਨ) ਵਿਖੇ 14 ਮਈ 1877 ਈ. ਨੂੰ ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਅੰਮਿ੍ਤ ਵੇਲੇ ਮਹਿਤਾ ਖੱਤਰੀ ਪਰਿਵਾਰ 'ਚ ...

ਪੂਰੀ ਖ਼ਬਰ »

ਗੁਰਮਤਿ ਕੈਂਪ ਲਗਾਇਆ

ਚੀਮਾ ਮੰਡੀ, 2 ਜੁਲਾਈ (ਜਸਵਿੰਦਰ ਸਿੰਘ ਸ਼ੇਰੋਂ) ਗੁਰਦੁਆਰਾ ਮੰਜੀ ਸਾਹਿਬ ਸ਼ਾਹਪੁਰ ਕਲਾਂ ਵਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 20 ਦਿਨਾਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਖੇਡ ਮੁਕਾਬਲਿਆਂ 'ਚ ਨੀਲੋਵਾਲ ਸਕੂਲ ਦੀ ਝੰਡੀ

ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਧਾਲੀਵਾਲ, ਭੁੱਲਰ)-ਨੇੜਲੇ ਪਿੰਡ ਨੀਲੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪਿ੍ੰਸੀਪਲ ਅਨਿਲ ਕੁਮਾਰ ਜੈਨ ਦੀ ਅਗਵਾਈ ਵਿਚ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਰੀਬ ਅੱਧੀ ਦਰਜਨ ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਉਸਾਰੀ ਕਿਰਤੀਆਂ ਨੂੰ ਰਜਿਸਟਰਡ ਹੋਣ ਦਾ ਸੱਦਾ

ਮਲੇਰਕੋਟਲਾ, 2 ਜੁਲਾਈ (ਪਾਰਸ ਜੈਨ)-ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਵਲੋਂ ਜ਼ਿਲ੍ਹਾ ਨਾਲ ਸਬੰਧਿਤ ਸਾਰੇ ਉਸਾਰੀ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਧੀਨ ਲਾਭਪਾਤਰੀ ਵਜੋਂ ਰਜਿਸਟਰਡ ਹੋਣ ਦਾ ਸੱਦਾ ਦਿੱਤਾ | ...

ਪੂਰੀ ਖ਼ਬਰ »

ਬਰਗਾੜੀ ਮੋਰਚੇ ਲਈ ਜ਼ਿਲ੍ਹਾ ਮਾਲੇਰਕੋਟਲਾ ਦੇ ਆਗੂਆਂ ਨੇ ਗਿ੍ਫ਼ਤਾਰੀਆਂ ਦਿੱਤੀਆਂ

ਸੰਦੌੜ, 2 ਜੁਲਾਈ (ਗੁਰਪ੍ਰੀਤ ਸਿੰਘ ਚੀਮਾ)-ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦਾ ਇਨਸਾਫ਼ ਲੈਣ ਲਈ 1 ਜੁਲਾਈ 2021 ਤੋਂ ਸ਼ੁਰੂ ਹੋਏ ਬਰਗਾੜੀ ਮੋਰਚੇ ਵਿਚ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ...

ਪੂਰੀ ਖ਼ਬਰ »

ਜਾਗਰੂਕਤਾ ਤੇ ਜਾਂਚ ਕੈਂਪ ਲਗਾਇਆ

ਮੂਨਕ, 2 ਜੁਲਾਈ (ਪ੍ਰਵੀਨ ਮਦਾਨ)-ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਦੀ ਟੀਮ ਵਲੋਂ ਪਿੰਡ ਬੰਗਾ ਵਿਖੇ ਔਰਤਾਂ ਦੇ ਮੂੰਹ, ਛਾਤੀ ਤੇ ਬੱਚੇਦਾਨੀ ਅੰਦਰ ਹੋਣ ਵਾਲੇ ਕੈਂਸਰ ਦੀ ਬਿਮਾਰੀ ਸਬੰਧੀ ਜਾਗਰੂਕਤਾ ਅਤੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ 140 ਮਰੀਜ਼ਾਂ ਦਾ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਕੀਤਾ ਜਾਗਰੂਕ

ਸੰਗਰੂਰ, 2 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਗਰਾਮ ਪੰਚਾਇਤ ਫਤਹਿਗੜ੍ਹ ਛੰਨਾਂ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪੋ੍ਰਜੈਕਟ ਡਾਇਰੈਕਟਰ ਅਤੇ ਸਮਾਜ ਸੇਵਕ ਮੋਹਨ ਸ਼ਰਮਾ ਸ਼ਾਮਲ ...

ਪੂਰੀ ਖ਼ਬਰ »

ਸੁਪਰਡੈਂਟ ਹਰਦੇਵ ਸਿੰਘ ਸੰਧੂ ਦੇ ਸੇਵਾ-ਮੁਕਤ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ

ਮਸਤੂਆਣਾ ਸਾਹਿਬ, 2 ਜੁਲਾਈ (ਦਮਦਮੀ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਬਤੌਰ ਸੁਪਰਡੈਂਟ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਹਰਦੇਵ ਸਿੰਘ ਸੰਧੂ ਦੇ ਸੇਵਾ ਮੁਕਤ ਹੋਣ 'ਤੇ ਸੇਵਾ ਮੁਕਤੀ ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੇ ਹੋਣ ਜਾ ਰਹੇ ਵਿਸਥਾਰ 'ਚ ਅਮਨ ਅਰੋੜਾ ਨੂੰ ਲਏ ਜਾਣ ਦੀਆਂ ਚਰਚਾਵਾਂ ਜ਼ੋਰਾਂ 'ਤੇ

ਸੰਗਰੂਰ, 2 ਜੁਲਾਈ (ਧੀਰਜ ਪਸ਼ੌਰੀਆ)-ਪੰਜਾਬ ਮੰਤਰੀ ਮੰਡਲ ਦੇ ਜਲਦ ਹੋਣ ਜਾ ਰਹੇ ਵਿਸਥਾਰ 'ਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਲਏ ਜਾਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ | ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿਚ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨਾਲ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਮਿਊਜ਼ੀਅਮ 'ਚ ਸੰਭਾਲਣ ਦੀ ਮੰਗ

ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਭੁੱਲਰ, ਧਾਲੀਵਾਲ)-ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੀ ਮੀਟਿੰਗ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿ੍ਹਆ ਵਿਖੇ ਹੋਈ | ਮੰਚ ਦੇ ਆਗੂਆਂ ਨੇ ਕਿਹਾ ਕਿ ਸੁਨਾਮ ਊਧਮ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਸੰਗਰੂਰ 'ਚ ਬਣਨਗੇ ਤਿੰਨ ਮੁਹੱਲਾ ਕਲੀਨਿਕ

ਸੰਗਰੂਰ, 2 ਜੁਲਾਈ (ਧੀਰਜ ਪਸ਼ੌਰੀਆ)-'ਆਪ' ਸਰਕਾਰ ਨੇ ਬਿਜਲੀ ਗਰੰਟੀਆਂ ਪੂਰੀਆਂ ਕਰਨ ਤੋਂ ਬਾਅਦ ਹੁਣ ਸੂਬੇ ਦੇ ਵਿਕਾਸ ਵੱਲ ਕਦਮ ਵਧਾਇਆ ਹੈ, ਜਿਸ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਮਸਤੂਆਣਾ ਵਿਖੇ ਮੈਡੀਕਲ ਕਾਲਜ ਅਤੇ ਲੌਂਗੋਵਾਲ ਵਿਖੇ ਆਧੁਨਿਕ ਸਟੇਡੀਅਮ ਜਲਦ ਹੀ ਬਣਨ ...

ਪੂਰੀ ਖ਼ਬਰ »

ਆਗਮਨ ਪੁਰਬ ਸੰਬੰਧੀ ਤਿੰਨ ਰੋਜ਼ਾ ਸਮਾਗਮ ਅੱਜ ਤੋਂ

ਸੰਗਰੂਰ, 2 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਮੂਲ ਨਾਨਕ ਸ਼ਾਹੀ ਮਿਤੀ ਅਨੁਸਾਰ ਹਰ ਸਾਲ ਮਨਾਏ ਜਾਂਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਸਬੰਧੀ ਤਿੰਨ ਰੋਜਾ ਸਮਾਗਮਾਂ ਦੀ ਆਰੰਭਤਾ 3 ਜੁਲਾਈ ਤੋਂ ...

ਪੂਰੀ ਖ਼ਬਰ »

ਚੰਗੇਰੀਆਂ ਸੇਵਾਵਾਂ ਦੇ ਰਹੇ ਡਾਕਟਰ ਸਰਕਾਰ ਵਲੋਂ ਸਨਮਾਨਿਤ

ਡਾਕਟਰ ਚਮਨਦੀਪ ਸਿੰਘ ਰੇਖੀ ਐਮ.ਐਸ. ਆਰਥੋ ਸਿਵਲ ਹਸਪਤਾਲ ਸੁਨਾਮ- ਡਾਕਟਰ ਚਮਨਦੀਪ ਸਿੰਘ ਰੇਖੀ ਵੀ ਕਿਸੇ ਮੁੱਢਲੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ | ਸੰਗਰੂਰ ਦੇ ਸਿਵਲ ਹਸਪਤਾਲ ਵਿਚ ਤਾਇਨਾਤ ਰਹੇ ਡਾਕਟਰ ਚਮਨਦੀਪ ਸਿੰਘ ਰੇਖੀ ਦੇ ਮਾਤਾ-ਪਿਤਾ ਵੀ ਸੰਗਰੂਰ ਦੇ ...

ਪੂਰੀ ਖ਼ਬਰ »

ਸ਼ਹਿਣਾ ਸਹਿਕਾਰੀ ਸਭਾ ਵਿਖੇ ਅੰਤਰਰਾਸ਼ਟਰੀ ਸਹਿਕਾਰਤਾ ਦਿਵਸ ਮਨਾਇਆ

ਸ਼ਹਿਣਾ, 2 ਜੁਲਾਈ (ਸੁਰੇਸ਼ ਗੋਗੀ)-ਸਹਿਕਾਰੀ ਸਭਾ ਸ਼ਹਿਣਾ ਵਿਖੇ ਪ੍ਰਬੰਧਕੀ ਕਮੇਟੀ ਦੇ ਐਕਟਿੰਗ ਪ੍ਰਧਾਨ ਗੁਰਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ 100ਵਾਂ ਅੰਤਰਰਾਸ਼ਟਰੀ ਸਹਿਕਾਰਤਾ ਦਿਹਾੜਾ ਮਨਾਇਆ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸਹਾਇਕ ਰਜਿਸਟਰਾਰ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਟੱਲੇਵਾਲ, 2 ਜੁਲਾਈ (ਸੋਨੀ ਚੀਮਾ)-ਸਿੱਖਿਆ ਵਿਭਾਗ ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆ ਪਿ੍ੰਸੀਪਲ ਸ੍ਰੀ ਅਨਿਲ ਕੁਮਾਰ ਮੋਦੀ ਨੇ ਦੱਸਿਆ ਕਿ ਪੰਜਾਬ ...

ਪੂਰੀ ਖ਼ਬਰ »

ਇਫਕੋ ਨੈਨੋ ਤਰਲ ਯੂਰੀਆ ਤੇ ਡੀ.ਏ.ਪੀ. ਨੂੰ ਮਿਲਿਆ 20 ਸਾਲਾਂ ਲਈ ਪੇਟੈਂਟ

ਮੂਣਕ, 2 ਜੁਲਾਈ (ਕੇਵਲ ਸਿੰਗਲਾ)-ਯੂਰੀਆ ਤੇ ਡੀ.ਏ.ਪੀ. ਖਾਦ ਦੀ ਘਾਟ ਅਤੇ ਕੌਮਾਂਤਰੀ ਮੰਡੀ ਵਿਚ ਅਮਰਵੇਲ ਵਾਂਗ ਵੱਧ ਰਹੇ ਖਾਦਾਂ ਦੇ ਭਾਅ ਦੌਰਾਨ ਇਫਕੋ ਦੇ ਖੇਤੀਬਾੜੀ ਵਿਗਿਆਨਿਆ ਨੇ ਤਰਲ ਨੈਨੋ ਯੂਰੀਆ ਤੋਂ ਇਲਾਵਾ ਹੁਣ ਤਰਲ ਨੈਨੋ ਡੀ ਏ ਪੀ ਦਾ ਅਗਲੇ ਵੀਹ ਸਾਲਾਂ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਹਰੇਕ ਕਿਸਾਨ ਦੀ ਮੋਟਰ 'ਤੇ ਲਾਵਾਂਗੇ 5-5 ਬੂਟੇ-ਨਿਰਭੈ ਸਿੰਘ

ਮਹਿਲ ਕਲਾਂ, 2 ਜੁਲਾਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਕਿਸਾਨ ਦੀ ਮੋਟਰ 'ਤੇ 5-5 ਰੁੱਖ ਲਗਾਉਣ ਲਈ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ 10 ਜੁਲਾਈ ਤੋਂ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਗੁ: ਸ੍ਰੀ ਰੀਠਾ ਸਾਹਿਬ ਲਈ ਨਕਦ ਰਾਸ਼ੀ ਕੀਤੀ ਭੇਟ ਤੇ ਲੰਗਰ ਲਈ ਭੇਜਿਆ ਰਾਸ਼ਨ

ਬਰਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਰੀਠਾ ਸਾਹਿਬ ਵੈੱਲਫੇਅਰ ਕਲੱਬ ਬਰਨਾਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਪ੍ਰਾਪਤ ਉੱਤਰਾਖੰਡ 'ਚ ਸਥਿਤ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਲਈ 97140 ਰੁਪਏ ਦੀ ਨਕਦ ਰਾਸ਼ੀ ਭੇਟ ਅਤੇ ਲੰਗਰ ਲਈ ਰਾਸ਼ਨ ...

ਪੂਰੀ ਖ਼ਬਰ »

ਡਾਕਟਰ ਦਿਵਸ ਮਨਾਇਆ

ਭਵਾਨੀਗੜ੍ਹ, 2 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਘਾਬਦਾਂ ਦੇ ਨਸ਼ਾ ਮੁਕਤੀ ਅਤੇ ਮੁੜ ਬਸੇਵਾ ਕੇਂਦਰ ਵਿਖੇ ਡਾਕਟਰ ਦਿਵਸ ਮਨਾਇਆ ਗਿਆ | ਜਿਸ ਵਿਚ ਡਾਕਟਰਾਂ ਵਲੋਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸੰਭਾਲਣ ਲਈ ਬੂਟੇ ਲਗਾਏ ਗਏ | ਇਸ ਮੌਕੇ 'ਤੇ ਡਾ. ਰਵੀ ਗੋਇਲ ...

ਪੂਰੀ ਖ਼ਬਰ »

ਕਲੱਬ ਵਲੋਂ ਖ਼ੂਨਦਾਨ ਕੈਂਪ

ਸੰਗਰੂਰ, 2 ਜੁਲਾਈ (ਧੀਰਜ ਪਸ਼ੌਰੀਆ)-ਲਾਇਨ ਕਲੱਬ ਸੰਗਰੂਰ ਰੋਇਲ ਵਲੋਂ ਸੀ.ਏ. ਐਸੋਸੀਏਸ਼ਨ ਸੰਗਰੂਰ ਦੇ ਸਹਿਯੋਗ ਨਾਲ ਸੀ.ਏ. ਭਵਨ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਮੌਕੇ ਤਕਰੀਬਨ 20 ਯੂਨਿਟ ਖ਼ੂਨ ਦੇ ਇਕੱਤਰ ਹੋਏ | ਕਲੱਬ ਦੇ ਪ੍ਰਧਾਨ ਐਸ.ਪੀ. ਸ਼ਰਮਾ ਨੇ ਖ਼ੂਨਦਾਨ ਦੀ ...

ਪੂਰੀ ਖ਼ਬਰ »

ਡਾਕਟਰਾਂ ਦਾ ਕੀਤਾ ਗਿਆ ਸਨਮਾਨ

ਮਲੇਰਕੋਟਲਾ, 2 ਜੁਲਾਈ (ਮੁਹੰਮਦ ਹਨੀਫ਼ ਥਿੰਦ)-ਆਪਣੇ ਕੰਮ ਪ੍ਰਤੀ ਸੁਹਿਰਦ ਭਾਵਨਾ ਰੱਖਣ ਵਾਲੇ ਅਤੇ ਆਯੂਸ਼ਮਾਨ ਸਕੀਮ ਲਈ ਲਾਹੇਵੰਦ ਕਾਰਜ ਕਰਨ ਬਦਲੇ ਅੱਜ ਡਾਕਟਰ ਦਿਵਸ 'ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਮੁਕੇਸ਼ ਚੰਦਰ ਵਲੋਂ ਡਾ. ...

ਪੂਰੀ ਖ਼ਬਰ »

ਸਰਪੰਚ ਬੱਗੜ ਨੇ ਆਮ ਇਜਲਾਸ ਬੁਲਾ ਕੇ ਆਮਦਨ-ਖ਼ਰਚ ਦਾ ਦਿੱਤਾ ਹਿਸਾਬ

ਲਹਿਰਾਗਾਗਾ, 2 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਨੇੜਲੇ ਪਿੰਡ ਭੁਟਾਲ ਕਲਾਂ ਵਿਖੇ ਹਾੜ੍ਹੀ ਦਾ ਆਮ ਇਜਲਾਸ (ਗ੍ਰਾਮ ਸਭਾ) ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਬੱਗੜ ਦੀ ਅਗਵਾਈ ਹੇਠ ਬੀ.ਕੇ.ਪੈਲੇਸ ਵਿਖੇ ਬੁਲਾਇਆ ਗਿਆ | ਇਸ ਆਮ ਇਜਲਾਸ ਵਿਚ ਪੰਚਾਇਤ ਅਫ਼ਸਰ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਚੀਮਾ ਮੰਡੀ, 2 ਜੁਲਾਈ (ਜਸਵਿੰਦਰ ਸਿੰਘ ਸ਼ੇਰੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਬਾਰ੍ਹਵੀਂ ਦੇ ਬੋਰਡ ਦੇ ਨਤੀਜਿਆਂ ਵਿਚ ਬਾਬਾ ਬਿਸ਼ਨ ਗਿਰ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਸਕੂਲ ਦਾ ...

ਪੂਰੀ ਖ਼ਬਰ »

ਡੇਰਾਬੱਸੀ 'ਚ ਨਾਕੇ 'ਤੇ ਵਾਪਰੀ ਘਟਨਾ ਮਾਮਲੇ 'ਚ ਥਾਣੇਦਾਰ ਦੇ ਹੱਕ 'ਚ ਉਤਰੀ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ

ਸੰਗਰੂਰ, 2 ਜੁਲਾਈ (ਦਮਨਜੀਤ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਡੇਰਾ ਬੱਸੀ ਨੇੜੇ ਪਿੰਡ ਹੈਬਤਪੁਰ ਵਿਖੇ ਲਗਾਏ ਨਾਕੇ ਦੌਰਾਨ ਵਾਪਰੀ ...

ਪੂਰੀ ਖ਼ਬਰ »

ਜ਼ਹਿਰ ਮੁਕਤ ਮੁਹਿੰਮ ਦੇ ਚਲਦਿਆਂ ਰਾਜ ਭਰ 'ਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਰਵਾਏ ਜਾਣਗੇ 7 ਸਮਾਗਮ

ਸੰਗਰੂਰ, 2 ਜੁਲਾਈ (ਅਮਨਦੀਪ ਸਿੰਘ ਬਿੱਟਾ)-ਡਾ. ਸੁਰਿੰਦਰ ਦਲਾਲ ਕੀਟ ਸਾਖਰਤਾ ਮਿਸ਼ਨ ਵਲੋਂ ਜਹਿਰ ਮੁਕਤ ਪੰਜਾਬ ਮੁਹਿੰਮ ਤਹਿਤ ਕੀਟ ਸਾਖਰਤਾ 'ਤੇ ਆਧਾਰਿਤ ਝੋਨੇ ਦੀ ਬਿਨਾਂ ਕੀਟਨਾਸ਼ਕ ਤੋਂ ਕਿਸਾਨਾਂ ਨੰੂ ਜਾਗਰੂਕ ਕਰਨ ਲਈ ਸੱਤ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਕਾਲਜ ਦਾ ਨਾਂਅ ਰੁਸ਼ਨਾਇਆ

ਧੂਰੀ, 2 ਜੁਲਾਈ (ਸੁਖਵੰਤ ਸਿੰਘ ਭੁੱਲਰ)-ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਐਨ.ਸੀ.ਸੀ. ਕੈਡਿਟਾਂ ਨੇ ਵੱਖ-ਵੱਖ ਕੈਂਪਾਂ 'ਚ ਭਾਗ ਲੈ ਕੇ ਪ੍ਰਾਪਤੀਆਂ ਕੀਤੀਆਂ | ਜੰਮੂ ਕਸ਼ਮੀਰ ਅਤੇ ਲਦਾਖ਼ ਡਾਇਰੈਕਟੋਰੇਟ ਵਲੋਂ ਲਗਾਏ ਗਏ ਸਪੈਸ਼ਲ ਐਨ.ਆਈ.ਸੀ. ਕੈਂਪ 'ਚ ਕਾਲਜ ਦੇ ਕੈਡਿਟ ...

ਪੂਰੀ ਖ਼ਬਰ »

ਨੌਜਵਾਨ ਨਸ਼ੇ ਕਰਨ ਦੀ ਥਾਂ ਸਮਾਜ ਦੀ ਬਿਹਤਰੀ ਲਈ ਕੰਮ ਕਰਨ-ਸੰਤ ਰਾਜਵਿੰਦਰ ਸਿੰਘ ਟਿੱਬਾ

ਸ਼ੇਰਪੁਰ, 2 ਜੁਲਾਈ (ਦਰਸ਼ਨ ਸਿੰਘ ਖੇੜੀ)-ਹਰ ਇਕ ਮਨੁੱਖ ਨੂੰ ਆਪਣੇ ਜੀਵਨ ਕਾਲ ਵਿੱਚ ਪਰਮਾਤਮਾ ਵਲੋਂ ਦਿੱਤੀਆਂ ਗਈਆਂ ਅਨੇਕਾਂ ਦਾਤਾਂ ਦਾ ਮੁੱਲ ਮੋੜਨਾ ਚਾਹੀਦਾ ਹੈ | ਆਕਸੀਜਨ ਦੇ ਸਹਾਰੇ ਅਸੀਂ ਜ਼ਿੰਦਗੀ ਜਿਊਣ ਦੇ ਸਮਰੱਥ ਹਾਂ ਅਤੇ ਇਸ ਦੀ ਲਗਾਤਾਰਤਾ ਨੂੰ ਬਰਕਰਾਰ ...

ਪੂਰੀ ਖ਼ਬਰ »

ਸੰਘਰਸ਼ ਤੋਂ ਬਾਅਦ ਆਖ਼ਰ ਮਜ਼ਦੂਰ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਲੈਣ 'ਚ ਹੋਏ ਸਫ਼ਲ

ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਭੁੱਲਰ, ਧਾਲੀਵਾਲ)-ਨੇੜਲੇ ਪਿੰਡ ਬਿਗੜਵਾਲ ਦੇ ਮਜ਼ਦੂਰਾਂ ਦੀ ਮੰਗ ਨੂੰ ਉਸ ਵੇਲੇ ਬੂਰ ਪੈ ਗਿਆ ਜਦੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਵਿੱਢੇ ਗਏ ਲੰਮੇ ਸੰਘਰਸ਼ ਤੋਂ ਬਾਅਦ ਆਖ਼ਰ ਰਾਖਵੇਂ ਕੋਟੇ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਭਵਾਨੀਗੜ੍ਹ, 2 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਜੀ.ਐਨ.ਐਮ ਭਾਗ ਦੂਜੇ ਦਾ ਨਤੀਜਾ 100 ਪ੍ਰਤੀਸ਼ਤ ਆਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਹਿਬਰ ਫਾਊਡੇਸਨ ਦੇ ਚੇਅਰਮੈਨ ਡਾ. ਐਮ.ਐਸ. ਖਾਨ ਤੇ ਚੇਅਰਪਰਸਨ ਡਾ. ਕਾਫ਼ਲਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX